Sunday, May 17, 2026
Home Blog Page 2350

ਸਿਵਲ ਸਰਜਨ ਵੱਲੋਂ ਮਿਠਾਈ ਵਿਕਰੇਤਾ ਨੂੰ ਵਧੀਆ ਅਤੇ ਮਿਲਾਵਟ ਰਹਿਤ ਮਿਠਾਈਆਂ ਵੇਚਣ ਦੀ ਕੀਤੀ ਅਪੀਲ

0

ਸੁਖਜਿੰਦਰ ਮਾਨ
ਬਠਿੰਡਾ, 17 ਅਕਤੂਬਰ: ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਮਿਠਾਈ ਵਿਕਰੇਤਾਵਾਂ ਨੂੰ ਸਾਫ ਸੁਥਰੀਆਂ ਅਤੇ ਮਿਲਾਵਟ ਰਹਿਤ ਮਿਠਾਈਆਂ ਵੇਚਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਦਿਵਾਲੀ ਮੌਕੇ ਮਠਿਆਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾਵੇਗੀ ਅਤੇ ਜਿੱਥੇ ਕਿਤੇ ਵੀ ਕੋਈ ਮਿਲਾਵਟ ਜਾਂ ਨਕਲੀ ਮਠਿਆਈਆਂ ਦਾ ਸ਼ੱਕ ਹੋਵੇਗਾ ਤਾਂ ਉਸਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਜਿਲ੍ਹਾ ਨਿਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਅਤੇ ਪਟਾਖਿਆਂ ਤੋਂ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਪਟਾਖਿਆਂ ਤੋਂ ਨਿਕਲਿਆ ਧੂੰਆਂ ਕਈ ਬਿਮਾਰੀਆਂ ਜਿਵੇ ਸਾਹ, ਦਮਾ, ਦਿਲ, ਅੱਖਾਂ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਖਾਸ ਕਰਕੇ ਬੱਚੇ, ਬਜ਼ੁਰਗ ਅਤੇ ਗਰਭਵਤੀ ਮਾਵਾਂ ਇਸ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਉਹਨਾਂ ਬਜੁਰਗਾਂ, ਗਰਭਵਤੀ ਮਾਵਾਂ, ਸਾਹ ਅਤੇ ਦਮੇ ਦੇ ਮਰੀਜਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਦਿਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਾ ਨਿਕਲਣ। ਧੂੰਆਂ ਅਤੇ ਪਟਾਖਿਆਂ ਦੀ ਰਹਿੰਦ ਖੂੰਹਦ ਵਾਤਾਵਾਰਣ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ। ਡਾ ਤੇਜਵੰਤ ਸਿੰਘ ਨੇ ਕਿਹਾ ਕਿ ਤਿਉਹਾਰ ਦੇ ਮੱਦੇਨਜਰ ਲੋਕਾਂ ਨੂੰ ਸ਼ੁੱਧ ਘਰ ਦਾ ਖਾਣਾ, ਘਰ ਦੀਆਂ ਬਣੀਆਂ ਮਿਠਾਈਆਂ ਅਤੇ ਫਲ ਖਾਣੇ ਚਾਹੀਦੇ ਹਨ ਅਤੇ ਬਾਜ਼ਾਰਾਂ ਦੇ ਖਾਣੇ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਦਿਵਾਲੀ ਸਮੇਂ ਸਿਹਤ ਪ੍ਰਤੀ ਕੋਈ ਵੀ ਮੁਸ਼ਕਿਲ ਆਵੇ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਸੰਪਰਕ ਕੀਤਾ ਜਾਵੇ। ਇਸ ਸਮੇਂ ਸਿਹਤ ਵਿਭਾਗ ਵੱਲੋਂ ਮਾਹਿਰ ਡਾਕਟਰਾਂ ਦੀ ਟੀਮਾਂ ਦਾ ਵਿਸ਼ੇਸ ਪ੍ਰਬੰਧ ਕੀਤਾ ਜਾਵੇਗਾ।

ਉਪ ਮੁੱਖ ਮੰਤਰੀ ਨੇ ਰੇਲਵੇ ਲਾਇਨਾਂ ਦੇ ਹੇਠਾਂ ਤੋਂ ਗੁਜਰਣ ਵਾਲੇ ਅੰਡਰਪਾਸ ਵਿਚ ਬਰਸਾਤੀ ਪਾਣੀ ਭਰਨ ਤੋਂ ਰੋਕਣ ਦੇ ਪ੍ਰਬੰਧਾਂ ਲਈ ਦਿੱਤੇ ਆਦੇਸ਼

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਅਕਤੂਬਰ- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਰੇਲਵੇ ਲਾਇਨਾਂ ਦੇ ਹੇਠਾਂ ਤੋਂ ਗੁਜਰਣ ਵਾਲੇ ਅੰਡਰਪਾਸ ਵਿਚ ਬਰਸਾਤੀ ਪਾਣੀ ਨਾ ਭਰ ਪਾਵੇ। ਡਿਪਟੀ ਸੀਐਮ ਅੱਜ ਇੱਥੇ ਜੀਂਦ ਜਿਲ੍ਹਾ ਤੋਂ ਇਲਾਵਾ ਹੋਰ ਖੇਰਤਾਂ ਵਿਚ ਰੇਲਵੇ ਲਾਇਨਾਂ ਦੇ ਹੇਠਾਂ ਬਰਸਾਤੀ ਪਾਣੀ ਭਰਨ ਨਾਲ ਸਬੰਧਿਤ ਆਈ ਸ਼ਿਕਾਇਤਾਂ ਦੇ ਹੱਲ ਲਈ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਅਤੇ ਭਾਂਰਤੀ ਕੌਮੀ ਰਾਜਮਾਰਗ ਅਥਾਰਿਟੀ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸ੍ਰੀ ਦੁਸ਼ਯੰਤ ਚੌਆਲਾ ਨੇ ਕਿਹਾ ਕਿ ਰਾਜ ਦੇ ਪੇਂਡੂ ਖੇਤਰ ਵਿਚ ਕਈ ਥਾਂਵਾਂ ਤੋਂ ਰੇਲਵੇ ਲਾਇਨ ਦੇ ਹੇਠਾਂ ਤੋਂ ਲੋਕਾਂ ਦੀ ਆਵਾਜਾਈ ਲਈ ਅੰਡਰਪਾਸ ਬਣਾਏ ਗਏ ਹਨ। ਬਰਸਾਤ ਦੇ ਦਿਨਾਂ ਵਿਚ ਇੰਨ੍ਹਾਂ ਅੰਡਰਪਾਸ ਵਿਚ ਪਾਣੀ ਭਰ ਜਾਂਦਾ ਹੈ। ਕਿਉਂਕਿ ਪੇਂਡੂ ਖੇਤਰ ਵਿਚ ਸੀਵਰੇਜ ਦੀ ਵਿਵਸਥਾ ਨਹੀਂ ਹੈ, ਅਜਿਹੇ ਵਿਚ ਇਹ ਬਰਸਾਤੀ ਪਾਣੀ ਅੰਡਰਪਾਸ ਦੀ ਥਾਂ ਵਿਚ ਭਰਿਆ ਰਹਿੰਦਾ ਹੈ ਅਤੇ ਲੋਕਾਂ ਨੂੰ ਆਉਣ ਜਾਣ ਵਿਚ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਜੀਂਦ ਜਿਲ੍ਹਾ ਤੋਂ ਇਲਾਵਾ ਹੋਰ ਪਿੰਡਾਂ ਦੇ ਲੋਕਾਂ ਦੇ ਸਾਹਮਣੇ ਆਈ ਪਰੇਸ਼ਾਨੀਆਂ ਨੂੰ ਸਮਝਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਜਰੂਰਤ ਹੈ ਉੱਥੇ ਅੰਡਰਪਾਸ ਦੇ ਉੱਪਰ ਸ਼ੈਡ ਆਦਿ ਲਗਾਉਣ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਬਰਸਾਤੀ ਪਾਣੀ ਨਾ ਭਰੇ। ਡਿਪਟੀ ਮੁੱਖ ਮੰਤਰੀ ਨੇ ਜੀਂਦ, ਉਚਾਨਾ ਸਮੇਤ ਹੋਰ ਸ਼ਹਿਰਾਂ ਤੇ ਕਸਬਿਆਂ ਦੇ ਬਾਈਪਾਸ ਬਾਰੇ ਵੀ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੇਂਡੂ ਖੇਤਰ ਵਿਚ ਹਾਈਵੇ ਦੇ ਫਲਾਈਓਵਰ ‘ਤੇ ਚੜਨ-ਉਤਰਣ ਲਈ ਸਹਾਇਕ ਸੜਕਾਂ ਦੇ ਨਿਰਮਾਣ ਬਾਰੇ ਵੀ ਚਰਚਾ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ ਮੌਕੇ ‘ਤੇ ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਤੋਂ ਇਲਾਵਾ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਅਤੇ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਦੇ ਅਧਿਕਾਰੀ ਮੌਜੂਦ ਸਨ।

ਸੂਬੇ ਵਿਚ ਡੀਏਪੀ ਦੀ ਕੋਈ ਕਮੀ ਨਹੀਂ, ਸਰੋਂ ਤੇ ਕਣਕ ਦੀ ਬਿਜਾਈ ਲਈ ਕਾਫੀ:ਖੇਤੀਬਾੜੀ ਮੰਤਰੀ

0

ਰਬੀ ਸੀਜਨ ਲਈ ਸੂਬੇ ਵਿਚ 2.70 ਲੱਖ ਮੀਟਿ੍ਰਕ ਟਨ ਡੀਏਪੀ ਵੰਡੀ – ਜੇਪੀ ਦਲਾਲ
ਸੂਬੇ ਵਿਚ ਖੇਤੀਬਾੜੀ ਫਰਟੀਲਾਈਜਰਾਂ ਦੀ ਕਮੀ ਨਹੀਂ ਹੈ, ਸਟੋਰੇਜ ਲਈ ਪੁਖਤਾ ਇੰਤਜਾਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਅਕਤੂਬਰ: ਹਰਿਆਣਾ ਦੇ ਖੇਤੀਬਾੜੀ ਅਤੇ ਪਸ਼ੂਪਾਲਣ ਮੰਤਰੀ ਜੇਪੀ ਦਲਾਲ ਨੇ ਕਿਹਾ ਹੈ ਕਿ ਸੂਬੇ ਵਿਚ ਡੀਏਪੀ ਤੇ ਯੂਰਿਆ ਦੀ ਕੋਈ ਕਮੀ ਨਹੀਂ ਹੈ। ਰਬੀ ਸੀਜਨ ਲਈ 2.70 ਲੱਖ ਮੀਟਿ੍ਰਕ ਟਨ ਯਾਨੀ 54 ਲੱਖ ਬੈਗ ਡੀਏਪੀ ਏਲੋਕੇਟ ਹੋ ਚੁੱਕੀ ਹੈ। ਵਿਭਾਗ ਨੇ ਖੇਤੀਬਾੜੀ ਖਾਦਾਂ ਦੇ ਸਟੋਰੇਜ ਲਈ ਪੁਖਤਾ ਇੰਤਜਾਮ ਕੀਤੇ ਹਨ। ਖੇਤੀਬਾੜੀ ਮੰਤਰੀ ਨੇ ਦਸਿਆ ਕਿ 15 ਅਕਤੂਬਰ ਤਕ ਇਕ ਲੱਖ 5 ਹਜਾਰ 495 ਮੀਟਿ੍ਰਕ ਟਨ ਡੀਏਪੀ ਸੂਬੇ ਨੂੰ ਪ੍ਰਾਪਤ ਹੋ ਚੁੱਕੀ ਹੈ। ਇਸੀ ਸਮੇਂ ਵਿਚ 55 ਹਜਾਰ 736 ਮੀਟਿ੍ਰਕ ਟਨ ਡੀਏਪੀ ਵਿਕਰੀ ਕੀਤੀ ਗਈ ਹੈ ਅਤੇ ਹੁਣ 49769 ਮੀਟਿ੍ਰਕ ਟਨ ਸਟਾਕ ਵਿਚ ਉਪਲਬਧ ਹੈ। ਉਨ੍ਹਾਂ ਨੇ ਦਸਿਆ ਕਿ ਅਗਲੇ ਚਾਰ ਦਿਨਾਂ ਵਿਚ ਚਾਰ ਰੇਲਵੇ ਰੈਕ ਰਾਹੀਂ 14800 ਮੀਟਿ੍ਰਕ ਟਨ ਡੀਏਪੀ ਤੇ 18200 ਮੀਟਿ੍ਰਕ ਟਨ ਯੂਰਿਆ ਦੇ ਸੱਤ ਹੋਰ ਰੈਕ ਉਪਲਬਧ ਹੋ ਜਾਣਗੇ। ਇਸ ਤੋਂ ਇਲਾਵਾ, ਸੂਬੇ ਦੇ ਕਿਸਾਨਾਂ ਨੂੰ ਰਬੀ ਫਸਲ ਦੇ ਲਈ 11.5 ਲੱਖ ਮੀਟਿ੍ਰਕ ਟਨ ਯੂਰਿਆ ਏਲੋਕੇਟ ਕੀਤੀ ਗਈ ਹੈ। ਇਸ ਤਰ੍ਹਾ ਹੁਣ ਤਕ 311514 ਲੱਖ ਮੀਟਿ੍ਰਕ ਟਨ ਯੂਰਿਆ ਉਪਲਬਧ ਹੋ ਚੁੱਕੀ ਹੈ ਅਤੇ ਮੌਜੂਦਾ ਵਿਚ 254395 ਲੱਖ ਮੀਟਿ੍ਰਕ ਟਨ ਯੂਰਿਆ ਉਪਲਬਧ ਹੈ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਊਹ ਜਰੂਰਤ ਅਨੁਸਾਰ ਹੀ ਡੀਏਪੀ ਤੇ ਹੋਰ ਰਸਾਇਨਿਕ ਖਾਦ ਖਰੀਦਣ। ਕਿਸਾਨ ਅਗਲੇ ਫਸਲਾਂ ਲਈ ਹੁਣ ਤੋਂ ਖਾਦ ਦੇ ਸਟਾਕ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਨਵੰਬਰ ਅਤੇ ਦਸੰਬਰ ਮਹੀਨੇ ਦੌਰਾਨ ਵਿਚ ਫਸਲ ਬਿਜਾਈ ਵਿਚ ਕਿਸਾਨਾਂ ਦੇ ਸਾਹਮਣੇ ਡੀਏਪੀ ਤੇ ਯੂਰਿਆ ਦੀ ਕਮੀ ਨਹੀਂ ਰਹੇਗੀ। ਕਿਸਾਨਾਂ ਨੂੰ ਰਬੀ ਫਸਲ ਦੀ ਬਿਜਾਈ ਲਈ ਬੀਜ ਦੀ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਡੀਏਪੀ ਯੂਰਿਆ, ਐਨਪੀਕੇ ਅਤੇ ਐਸਐਸਪੀ ਆਦਿ ਖਾਦਾਂ ਦਾ ਰਬੀ ਦੀ ਬਿਜਾਈ ਦੇ ਲਈ ਕਾਫੀ ਸਟਾਕ ਊਪਲਬਧ ਕਰਵਾ ਦਿੱਤਾ ਜਾਵੇਗਾ। ਖੇਤੀਬਾੜੀ ਮੰਤਰੀ ਨੇ ਫਰਟੀਲਾਈਜਰ ਕੰਪਨੀਆਂ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਕਿਸਾਨਾਂ ਨੂੰ ਸਮੇਂ ‘ਤੇ ਖਾਦ ਉਪਲਬਧ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਸਰੋਂ ਦੀ ਬਿਜਾਈ ਦੇ ਲਈ ਐਸਐਸਪੀ ਖਾਦ ਦੀ ਵਰਤੋ ਕਰਲ, ਕਿਉਂਕਿ ਐਸਐਸਪੀ ਵਿਚ ਫਾਸਫੋਰਸ ਤੋਂ ਇਲਾਵਾ ਸਲਫਰ ਤੱਤ ਵੀ ਪਾਇਆ ਜਾਦਾ ਹੈ, ਜੋ ਕਿ ਸਰੋਂ ਦੀ ਫਸਲ ਵਿਚ ਤੇਲ ਦੀ ਗਿਣਤੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ, ਕਣਕ ਦੀ ਫਸਲਾਂ ਦੀ ਬਿਜਾਈ ਵਿਚ ਐਨਪੀਕੇ ਖਾਦ ਦੀ ਵਰਤੋ ਕਰਨ, ਜਿਸ ਦੇ ਤਿੰਨ ਮੁੱਖ ਤੱਤ ਨਾਈਟਰੋ, ਫਾਸਫੋਰਸ, ਪੋਟਾਸ਼ ਮੌਜੁਦ ਹੁੰਦੇ ਹਨ। ਇਸ ਤੋਂ ਜਮੀਨ ਦੀ ਖਾਦ ਸ਼ਕਤੀ ਵੱਧਦੀ ਹੈ ਅਤੇ ਪੈਦਾਵਾਰ ਵੀ ਵੱਧ ਹੁੰਦੀ ਹੈ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 12ਵੀਂ ਕਿਸਤ ਜਾਰੀ ਮੁੱਖ ਮੰਤਰੀ ਨੇ ਕੀਤਾ ਨਰੇਂਦਰ ਮੋਦੀ ਦਾ ਧੰਨਵਾਦ

0

ਮੁੱਖ ਮੰਤਰੀ ਬੋਲੇ -ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਹਰਿਆਣਾ ਦੇ ਕਰੀਰ 20 ਲੱਖ ਕਿਸਾਨਾਂ ਨੂੰ ਮਿਲਿਆ ਲਾਭ
ਇਸ ਤੋਂ ਪਹਿਲਾਂ 11 ਕਿਸਾਨਾਂ ਵਿਚ ਹਰਿਆਣਾ ਦੇ ਕਿਸਾਨਾਂ ਨੂੰ ਮਿਲੀ ਸੀ 3754.67 ਕਰੋੜ ਦੀ ਰਕਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੀ 12ਵੀਂ ਕਿਸਤ ਜਾਰੀ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਸੋਮਵਾਰ ਨੂੰ ਲਾਇਵ ਇਸ ਪ੍ਰੋਗ੍ਰਾਮ ਨੂੰ ਦੇਖਿਆ। ਪ੍ਰੋਗ੍ਰਾਮ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਤਿਊਹਾਰੀ ਮੌਕੇ ‘ਤੇ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਕਿਸਤ ਜਾਰੀ ਕਰ ਕੇ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਹਰਿਆਣਾ ਦੇ ਕਰੀਬ 20 ਲੱਖ ਕਿਸਾਨਾਂ ਨੂੰ ਲਾਭ ਮਿਲਿਆ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨਾ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੈ। ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਕਿਸਾਲਾਂ ਦੇ ਹਿੱਤ ਵਿਚ ਲਗਾਤਾਰ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਪਿਛਲੀ 11 ਕਿਸਤਾਂ ਵਿਚ ਹਰਿਆਣਾ ਦੇ ਕਿਸਾਨਾਂ ਨੂੰ 3754.67 ਕਰੋੜ ਦੀ ਰਕਮ ਪ੍ਰਾਪਤ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲ 2018 ਵਿਚ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ 6 ਹਜਾਰ ਰੁਪਏ ਸਾਲਾਨਾ ਸਹਾਇਤਾ ਰਕਮ ਸਿੱਧੇ ਕਿਸਾਨਾਂ ਦੇ ਚੈਕ ਖਾਤਿਆਂ ਵਿਚ ਤਿਮਾਹੀ ਆਧਾਰ ‘ਤੇ ਉਪਲਬਧ ਕਰਾਈ ਜਾਂਦੀ ਹੈ। ਕਿਸਾਨਾਂ ਨੂੰ ਇਸ ਯੋਜਨਾ ਨਾਲ ਸਿੱਧੇ ਲਾਭ ਪਹੁੰਚਿਆ ਰਿਹਾ ਹੈ। ਇਸ ਰਕਮ ਰਾਹੀਂ ਕਿਸਾਨ ਆਪਣੇ ਖੇਤਾਂ ਦੇ ਲਈ ਬੀਜ, ਖਾਦ ਤੇ ਹੋਰ ਜਰੂਰੀ ਜੀਜਾਂ ਖਰੀਦ ਸਕਦੇ ਹਨ।

ਦੇਸ਼ ਵਿਚ 600 ਤੋਂ ਵੱਧ ਕਿਸਾਨ ਸਮਰਿੱਧ ਕੇਂਦਰਾਂ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦਾ ਪ੍ਰਗਟਾਇਆ ਧੰਨਵਾਦ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ 600 ਤੋਂ ਵੱਧ ਪੀਐਮ ਕਿਸਾਨ ਸਮਰਿੱਧ ਕੇਂਦਰਾਂ ਦੀ ਸ਼ੁਰੂਆਤ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ ਕਿਸਾਨਾਂ ਦੀ ਖੇਤੀਬਾੜੀ ਖਾਦ, ਬੀਜ, ਖੇਤੀਬਾੜੀ ਸਮੱਗਰੀ ਨਾਲ ਜੁੜੀ ਵੱਖ-ਵੱਖ ਤਰ੍ਹਾ ਦੀਆਂ ਜਰੂਰਤਾਂ ਨੂੰ ਪੂਰਾ ਕਰਣਗੇ ਅਤੇ ਖੇਤੀਬਾੜੀ ਇਨਪੁੱਟ ਵੀ ਪ੍ਰਦਾਨ ਕਰਣਗੇ। ਇੰਨ੍ਹਾਂ ਕੇਂਦਰਾਂ ਰਾਹੀਂ ਮਿੱਟੀ ਦੀ ਟੇਸਟਿੰਗ ਤੇ ਹਰ ਤਰ੍ਹਾ ਦੀ ਜਾਣਕਾਰੀ ਜੋ ਵੀ ਕਿਸਾਨ ਨੂੰ ਚਾਹੀਦਾ ਹੈ, ਉਹ ਇੱਕੋ ਥਾਂ ਮਿਲਣਗੇ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਨੂੰ ਆਧੁਨਿਕ ਅਤੇ ਵੱਧ ਤੋ. ਵੱਧ ਵਿਗਿਆਨਕ ਬਨਾਉਣ ਲਈ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ, ਪੀਐਮ ਕਿਸਾਨ ਸਮਰਿੱਧ ਕੇਂਦਰ ਇਸੀ ਦਾ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਹਿੱਸੇ ਦਾ ਕਿਸਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕਿਸਾਨ ਹਿਤੇਸ਼ੀ ਨੀਤੀਆਂ ਤੋਂ ਲਾਭ ਲੈ ਰਿਹਾ ਹੈ।

ਭਾਸ਼ਾ ਵਿਭਾਗ ਵਲੋਂ ਐਮਆਰਐਸਪੀਟੀਯੂ ਵਿਖੇ ਲਿਖਤੀ ਕੁਇਜ ਮੁਕਾਬਲਾ ਆਯੋਜਿਤ

ਕੁਇਜ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਨੂੰ ਪੰਜਾਬ ਦੇ ਸਾਹਿਤ ਤੇ ਸੱਭਿਆਚਾਰ ਨਾਲ ਜੋੜਨਾ : ਕੀਰਤੀ ਕਿਰਪਾਲ
ਸੁਖਜਿੰਦਰ ਮਾਨ
ਬਠਿੰਡਾ, 17 ਅਕਤੂਬਰ : ਭਾਸਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਭਾਸਾ ਦਫਤਰ ਵੱਲੋਂ ਜਿਲ੍ਹਾ ਪੱਧਰੀ ਲਿਖਤੀ ਕੁਇਜ ਮੁਕਾਬਲਾ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮਆਰਐਸਪੀਟੀਯੂ) ਦੇ ਮੁੱਖ ਆਡੀਟੋਰੀਅਮ ਵਿਚ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਿੰਦਰ ਪਾਲ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਭਾਸਾ ਅਫਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਕਰਵਾਇਆ ਗਿਆ। ਪਹਿਲੇ ਵਰਗ ਵਿੱਚ ਅੱਠਵੀਂ ਤੱਕ ਦੇ ਵਿਦਿਆਰਥੀ, ਦੂਜੇ ਵਰਗ ਵਿੱਚ ਨੌਂਵੀ ਤੋਂ ਬਾਰ੍ਹਵੀਂ ਅਤੇ ਤੀਜੇ ਵਰਗ ਵਿੱਚ ਗ੍ਰੈਜੂਏਸਨ ਤੱਕ ਦੇ ਤਕਰੀਬਨ 400 ਵਿਦਿਆਰਥੀਆਂ ਨੇ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੁਇਜ ਮੁਕਾਬਲੇ ਦਾ ਅਸਲ ਮਕਸਦ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ, ਭੁਗੋਲ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨਾ ਹੈ। ਨਤੀਜਿਆਂ ਬਾਰੇ ਖੋਜ ਅਫ਼ਸਰ ਸ਼੍ਰੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੇ ਵਰਗ ਵਿੱਚ ਆਰ.ਬੀ.ਡੀ.ਏ.ਵੀ. ਸਕੂਲ ਦੀ ਵਿਦਿਆਰਥਣ ਸੁਨਾਕਸੀ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਚਨਾਰਥਲ ਦੀ ਵਿਦਿਆਰਥਣ ਦਿ੍ਰਸਟੀ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਦੂਜੇ ਵਰਗ ਵਿੱਚ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਮਨਿੰਦਰ ਕੌਰ ਨੇ ਪਹਿਲਾ, ਮੈਰੀਟੋਰਅਸ ਸਕੂਲ ਦੀ ਵਿਦਿਆਰਥਣ ਮੇਹਾ ਕੌਰ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਮੌੜ ਖੁਰਦ ਦੀ ਵਿਦਿਆਰਥਣ ਮਨਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਖੋਜ ਅਫ਼ਸਰ ਨੇ ਅੱਗੇ ਦੱਸਿਆ ਕਿ ਤੀਸਰੇ ਵਰਗ ਵਿੱਚ ਐੱਸ.ਐੱਸ.ਡੀ. ਗਰਲਜ ਕਾਲਜ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪਹਿਲਾ, ਬਾਬਾ ਫਰੀਦ ਕਾਲਜ ਦਿਉਣ ਦੇ ਵਿਦਿਆਰਥੀ ਨੂਰ ਕੁੰਵਰ ਸਿੰਘ ਨੇ ਦੂਜਾ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀ ਵਿਦਿਆਰਥਣ ਮਨੀਸਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੁਆਰਾ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਵਿਦਿਆਰਥੀਆਂ ਦੇ ਨਾਲ ਆਏ ਅਧਿਆਪਕਾਂ ਲਈ ਭਾਸਾ ਵਿਭਾਗ ਵੱਲੋਂ ਖਾਸ ਪੁਸਤਕ ਪ੍ਰਦਰਸਨੀ ਵੀ ਲਗਾਈ ਗਈ। ਇਸ ਦੌਰਾਨ ਭਾਸਾ ਦਫਤਰ ਦੇ ਸਟਾਫ ਵਿੱਚੋਂ ਮਨਜਿੰਦਰ ਸਿੰਘ, ਅਨਿਲ ਕੁਮਾਰ ਸੁਖਦੀਪ ਸਿੰਘ ਤੋਂ ਇਲਾਵਾ ਡੀਐਮ ਮੈਥ ਹਰਭਜਨ ਸਿੰਘ, ਡੀਐਮ ਸਾਇੰਸ ਹਰਸਿਮਰਨ ਸਿੰਘ ਅਤੇ ਵੱਖ ਵੱਖ ਬਲਾਕਾਂ ਦੇ ਬੀਐਮ ਮੌਜੂਦ ਸਨ।

ਸਾਬਕਾ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਨੂੰ ਅਦਾਲਤ ਨੇ ਭੇਜਿਆ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ

0

ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸੁੰਦਰ ਸਾਮ ਅਰੋੜਾ 50 ਲੱਖ ਰੁਪਏ ਦੀ ਰਿਸਵਤ ਦੇਣ ਦੇ ਦੋਸ ਹੇਠ ਕੀਤਾ ਸੀ ਗਿ੍ਰਫਤਾਰ
ਵਿਜੀਲੈਂਸ ਬਿਊਰੋ ਦੇ ਏ.ਆਈ.ਜੀ. ਨੂੰ ਇੱਕ ਕਰੋੜ ਰੁਪਏ ਰਿਸਵਤ ਦੀ ਕੀਤੀ ਸੀ ਪੇਸਕਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਅਕਤੂਬਰ: ਪਹਿਲਾਂ ਹੀ ਇੱਕ ਮਾਮਲੇ ’ਚ ਵਿਜੀਲੈਂਸ ਬਿਊਰੋ ਦੇ ਰਾਡਾਰ ’ਤੇ ਚੱਲ ਰਹੇ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸਾਮ ਅਰੋੜਾ ਨੂੰ ਵਿਜੀਲੈਂਸ ਵਲੋਂ ਦੇਰ ਰਾਤ ਉਸ ਵੇਲੇ ਗਿ੍ਰਫਤਾਰ ਕਰ ਲਿਆ ਜਦੋਂ ਉਹ ਬਿਊਰੋ ਦੇ ਇੱਕ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਨੂੰ 50 ਲੱਖ ਰੁਪਏ ਦੀ ਰਿਸਵਤ ਦੀ ਪੇਸਕਸ ਕਰ ਰਿਹਾ ਸੀ। ਅੱਜ ਸ਼੍ਰੀ ਅਰੋੜਾ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਵਿਜੀਲੈਂਸ ਦੀ ਮੰਗ ’ਤੇ ਸਾਬਕਾ ਮੰਤਰੀ ਤੋਂ ਪੁਛਗਿਛ ਲਈ ਤਿੰਨ ਦਿਨਾਂ ਵਾਸਤੇ ਵਿਜੀਲੈਂਸ ਕੋਲ ਰਿਮਾਂਡ ’ਤੇ ਭੇਜ ਦਿੱਤਾ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸਕ ਸ੍ਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਏਆਈਜੀ ਮਨਮੋਹਨ ਕੁਮਾਰ ਨੇ ਬਿਊਰੋ ਨੂੰ ਸਿਕਾਇਤ ਕੀਤੀ ਸੀ ਕਿ ਅਰੋੜਾ ਨੇ 14 ਅਕਤੂਬਰ 2022 ਨੂੰ ਉਨਾਂ ਨਾਲ ਮੁਲਾਕਾਤ ਕੀਤੀ ਅਤੇ ਉਸ ਵਿਰੁੱਧ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਮੱਦਦ ਕਰਨ ਲਈ ਉਸਨੂੰ ਇੱਕ ਕਰੋੜ ਰੁਪਏ ਦੀ ਪੇਸਕਸ ਕੀਤੀ ।ਵਿਜੀਲੈਂਸ ਬਿਊਰੋ ਦੇ ਮੁਖੀ ਨੇ ਅੱਗੇ ਕਿਹਾ ਕਿ ਸਾਬਕਾ ਮੰਤਰੀ ਨੇ ਅਗਲੇ ਦਿਨ 15 ਅਕਤੂਬਰ 2022 ਨੂੰ 50 ਲੱਖ ਰੁਪਏ ਮੌਕੇ ਉਤੇ ਦੇਣ ਅਤੇ ਬਕਾਇਆ ਰਕਮ ਬਾਅਦ ਵਿੱਚ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਏ.ਆਈ.ਜੀ ਨੇ ਇਸ ਬਾਰੇ ਮੁੱਖ ਡਾਇਰੈਕਟਰ ਨੂੰ ਜਾਣੂ ਕਰਵਾ ਦਿੱਤਾ ਜਿਨ੍ਹਾਂ ਨੇ ਮੁਲਜਮ ਮੰਤਰੀ ਖਿਲਾਫ ਰਿਸਵਤਖੋਰੀ ਦਾ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਅਤੇ ਸਾਬਕਾ ਮੰਤਰੀ ਖਿਲਾਫ ਵਿਜੀਲੈਂਸ ਬਿਊਰੋ ਦੇ ਏ.ਆਈ.ਜੀ. ਮਨਮੋਹਨ ਕੁਮਾਰ ਦੇ ਬਿਆਨਾਂ ‘ਤੇ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਐਫ.ਆਈ.ਆਰ ਨੰਬਰ 19 ਮਿਤੀ 15-10-2022 ਨੂੰ ਦਰਜ ਕਰਕੇ ਉਨ੍ਹਾਂ ਗਿ੍ਰਫਤਾਰ ਕਰ ਲਿਆ ਗਿਆ।ਉਸਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਅਰੋੜਾ ਨੂੰ ਰਿਸਵਤ ਦਿੰਦੇ ਹੋਏ ਗਿ੍ਰਫਤਾਰ ਕਰਕੇ ਉਸ ਕੋਲੋਂ 50 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਮੁੱਖ ਮੰਤਰੀ ਨੇ ਦਬਾਅ ਬਣਾ ਕੇ ਸ਼ਿਕਾਇਤ ਵਾਪਸ ਕਰਵਾਉਣ ਵਾਲੇ ਖੁਰਾਕ ਅਤੇ ਸਪਲਾਈ ਇੰਸਪੈਕਟਰ ਨੂੰ ਕੀਤਾ ਸਸਪੈਂਡ

0

ਮੁੱਖ ਮੰਤਰੀ ਮਨੋਹਰ ਲਾਲ ਨੇ ਜਨ ਸੰਵਾਦ ਪ੍ਰੋਗ੍ਰਾਮ ਵਿਚ ਆਮਜਨਤਾ ਦੀ ਸੁਣਵਾਈ ਦੌਰਾਨ ਦਿੱਤੇ ਨਿਰਦੇਸ਼
ਜਨ ਸੰਵਾਦ ਪ੍ਰੋਗ੍ਰਾਮ ਵਿਚ 600 ਤੋਂ ਵੱਧ ਸ਼ਿਕਾਇਤਾਂ ਪਹੁੰਚੀ, ਮੌਕੇ ‘ਤੇ ਹੀ ਕੀਤਾ ਹੱਲ
ਸੀਨੀਅਰ ਨਾਗਰਿਕ ਦੀ ਸ਼ਿਕਾਇਤ ‘ਤੇ ਸੀਐਮਓ ਨੂੰ ਦਿੱਤੀ ਨਸੀਹਤ, ਕਿਹਾ ਡਾਕਟਰ ਹੋਣ ਦੇ ਨਾਤੇ ਤੁਹਾਡੇ ਅੰਦਰ ਸੇਵਾ ਦਾ ਭਾਵ ਹੋਰ ਵੱਧ ਹੋਵੇ
ਮਿਰਜਾਪੁਰ ਪਿੰਡ ਨਿਵਾਸੀ ਦੀ ਸ਼ਿਕਾਇਤ ‘ਤੇ ਬਿਜਲੀ ਨਿਗਮ ਵੱਲੋਂ ਲਗਾਏ ਗਏ 32 ਹਜਾਰ ਰੁਪਏ ਦੇ ਜੁਰਮਾਨੇ ਨੂੰ ਮੁੱਖ ਮੰਤਰੀ ਰਾਹਤ ਕੋਸ਼ ਤੋਂ ਦੇਣ ਦੇ ਨਿਰਦੇਸ਼, ਕਨੈਕਸ਼ਨ ਤੁਰੰਤ ਸ਼ੁਰੂ ਹੋਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਅਕਤੂਬਰ – ਮੁੱਖ ਮੰਤਰੀ ਮਨੋਹਰ ਲਾਲ ਐਤਵਾਰ ਨੂੰ ਫਰੀਦਾਬਾਦ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਵਿਚ ਐਕਸ਼ਨ ਮੋਡ ਵਿਚ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਜਨ ਸੰਵਾਦ ਪ੍ਰੋਗ੍ਰਾਮ ਵਿਚ ਸ਼ਿਕਾਇਤ ਦੇਣ ਵਾਲੇ ਸੋਤਈ, ਪਿੰਡ ਨਿਵਾਸੀਆਂ ‘ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਉਣ ਵਾਲੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਸਤਨਰਾਇਣ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਆਦੇਸ਼ ਵੀ ਦਿੱਤੇ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਜੇਕਰ ਸਮੇਂ ‘ਤੇ ਕੰਮ ਨਹੀਂ ਕਰਦਾ ਅਤੇ ਕੰਮਚੋਰੀ ਕਰਦਾ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰੇਕ ਅਧਿਕਾਰੀ ਤੇ ਕਰਮਚਾਰੀ ਸੰਵੇਦਨਸ਼ੀਲ ਹੋ ਕੇ ਕੰਮ ਕਰੇ ਅਤੇ ਆਮਜਨਤਾ ਨੂੰ ਸਮੇਂ ‘ਤੇ ਸੇਵਾ ਉਪਲਬਧ ਕਰਾਉਣ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ ਜਨ ਸੰਵਾਦ ਪ੍ਰੋਗ੍ਰਾਮ ਵਿਚ 600 ਤੋਂ ਵੱਧ ਸ਼ਿਕਾਇਤਾਂ ਪਹੁੰਚੀਆਂ ਹਨ। ਇੰਨ੍ਹਾਂ ਵਿੱਚੋਂ 158 ਨਗਰ ਨਿਗਮ ਦੀਆਂ, 89 ਪੁਲਿਸ ਦੀਆਂ ਸ਼ਿਕਾਇਤਾਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸ਼ਿਕਾਇਤਾਂ ਸਬੰਧਿਤ ਵਿਭਾਗਾਂ ਨੂੰ ਭੇਜ ਕੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੁੱਝ ਸ਼ਿਕਾਇਤਾਂ ਦਾ ਸਥਾਨਕ ਪੱਧਰ ‘ਤੇ ਹੱਲ ਕੀਤਾ ਗਿਆ ਹੈ ਅਤੇ ਬਾਕੀ ਦਾ ਮੁੱਖ ਦਫਤਰ ਪੱਧਰ ‘ਤੇ ਅਧਿਐਨ ਕਰ ਹੱਲ ਕੀਤਾ ਜਾਵੇਗਾ। ਦਿਵਆਂਗਾਂ ਤੇ ਬਜੁਰਗਾਂ ਦੀ ਪੈਂਸ਼ਨ ਦੀ ਸਮਸਿਆ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਰਾਹੀਂ ਸਾਰਿਆਂ ਦੀ ਤਸਦੀਕ ਕੀਤੀ ਜਾ ਰਹੀ ਹੈ। ਜਲਦੀ ਹੀ ਲੋਕਾਂ ਨੂੰ ਪੈਂਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਮੌਕੇ ‘ਤੇ ਹੀ ਇਕ ਦਿਵਆਂਗਜਨ ਰਾਜੇਂਦਰ ਸਿੰਘ ਤੇ ਇਕ ਬਜੁਰਗ ਰਤਨ ਸਿੰਘ ਨੂੰ 2500-2500 ਰੁਪਏ ਨਗਰ ਪੈਂਸ਼ਨ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਅਗਲੇ ਮਹੀਨੇ ਤੋਂ ਸਮੇਂ ‘ਤੇ ਪੈਂਸ਼ਨ ਮਿਲੇਗੀ।
ਉਨ੍ਹਾਂ ਨੇ ਬਿਜਲੀ ਦੀ ਇਕ ਸ਼ਿਕਾਇਤ ‘ਤੇ ਦਖਣ ਹਰਿਆਣਾ ਬਿਜਲੀ ਵੰਡ ਨਿਗਮ ਤਅੇ ਬੀਪੀਟੀਪੀ ਬਿਲਡਰ ਦੇ ਵਿਚ ਤਾਲਮੇਲ ਬਣਾ ਕੇ ਸਮਸਿਆ ਦਾ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਦੋ ਪੱਖਾਂ ਦੇ ਵਿਵਾਦ ਵਿਚ ਆਮਜਨਤਾ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਐਸਡੀਐਮ ਦੀ ਅਗਵਾਈ ਵਿਚ ਇਸ ਦੇ ਲਈ ਇਕ ਕਮੇਟੀ ਗਠਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ ਬਿਜਲੀ ਨਿਗਮ ਵੱਲੋਂ ਮਿਰਜਾਪੁਰ ਪਿੰਡ ਦੇ ਤ੍ਰਿਲੋਕ ਚੰਦ ਦਾ ਕਨੈਕਸ਼ਨ ਕੱਟਣ ਤੇ 32 ਹਜਾਰ ਰੁਪਏ ਦਾ ਜੁਰਮਾਨਾ ਕਰਨ ਦੇ ਇਕ ਮਾਮਲੇ ਦਾ ਨਿਪਟਾਰਾ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ 32 ਹਜਾਰ ਰੁਪਏ ਦਾ ਜੁਰਮਾਨਾ ਮੁੱਖ ਮੰਤਰੀ ਰਾਹਤ ਕੋਸ਼ ਤੋਂ ਦਿੱਤਾ ਜਾਵੇਗਾ ਅਤੇ ਬਿਜਲੀ ਨਿਗਮ ਤੁਰੰਤ ਕਨੈਕਸ਼ਨ ਜੋੜਨ। ੲਡੇਲ ਡਿਵਾਇਨ ਸੋਸਾਇਟੀ ਸੈਕਟਰ-76 ਦੇ ਅਭਿਸ਼ੇਕ ਦੀ ਸਮਸਿਆ ਦਾ ਹੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ 100 ਤੋਂ ਵੱਧ ਪਰਿਵਾਰ ਰਹਿੰਦੇ ਹਨ। ਅਜਿਹੇ ਵਿਚ ਨਿਵਾਸੀਆਂ ਨੂੰ ਕਮਰਸ਼ਿਅਲ ਰੇਟ ਦੀ ਥਾਂ ਘਰੇਲੂ ਰੇਲ ‘ਤੇ ਹੀ ਬਿਜਲੀ ਸਪਲਾਈ ਯਕੀਨੀ ਕੀਤੀ ਜਾਵੇ। ਇਸ ਦੌਰਾਨ ਇਕ ਦਿਵਆਂਗਜਨ ਦੀ ਸ਼ਿਕਾਇਤ ‘ਤੇ ਸੀਐਮਓ ਨੂੰ ਨਸੀਹਤ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਡਾਕਟਰ ਹਨ ਅਤੇ ਤੁਹਾਨੂੰ ਵੱਧ ਸੇਵਾਭਾਵ ਨਾਲ ਕੰਮ ਕਰਨ ਦੀ ਜਰੂਰਤ ਹੈ।
ਇਸ ਦੌਰਾਨ ਜਨ ਸੰਵਾਦ ਵਿਚ ਆਪਣੇ ਪੋਤਾ-ਪੋਤੀ ਤੇ ਨਾਤੀ-ਨਾਤਿਨ ਦੀ ਪੈਂਸ਼ਨ ਬਨਵਾਉਣ ਲਈ ਫਰਿਆਦ ਲੈ ਕੇ ਪਹੁੰਚੇ ਬਜੁਰਗ ਰਾਮ ਸਿੰਘ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਨੇ ਅਨਾਥ ਬੱਚਿਆਂ ਨੂੰ ਪੈਂਸ਼ਨ ਦੇ ਨਾਲ-ਨਾਲ ਇਕ ਲੱਖ ਰੁਪਏ ਦੀ ਸਹਾਇਤਾ ਰਕਮ ਵੀ ਜਲਦੀ ਤੋਂ ਜਲਦੀ ਦੇਣ ਦੇ ਨਿਰਦੇਸ਼ ਦਿੱਤੇ। ਨਾਗੇਂਦਰ ਰਾਏ ਵੱਲੋਂ ਇਕ ਨਿਜੀ ਸਕੂਲ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜੇਕਰ ਸਕੂਲ ਨੇ 134ਏ ਦੇ ਤਹਿਤ ਦਾਖਲਾ ਦਿੱਤਾ ਹੈ ਤਾਂ ਸਕੂਲ ਪੜ੍ਹਾ ਕਿਉਂ ਨਹੀਂ ਰਿਹਾ ਹੈ। ਇਸ ‘ਤੇ ਸਕੂਲ ਦੇ ਖਿਲਾਫ 134ਏ ਦੇ ਤਹਿਤ ਨੋਟਿਸ ਜਾਰੀ ਕਰ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਪ੍ਰਦੂਸ਼ਣ ਮਾਨਕਾਂ ਨੂੰ ਲੈ ਕੇ ਮਿਲੀ ਕੁੱਝ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਕ ਮਹੀਨੇ ਦੇ ਅੰਦਰ ਸਰਵੇ ਕਰ ਇਸ ਦੀ ਰਿਪੋਰਟ ਪੇਸ਼ ਕਰਨ।
ਇਸ ਦੌਰਾਨ ਮੁੱਖ ਮੰਤਰੀ ਨੇ ਨਗਰ ਨਿਗਮ ਵਿਚ ਮਰਦਮਸ਼ੁਮਾਰੀ ਵਿਚ ਗੜਬੜੀ ਦੇ ਮਾਮਲੇ ਵਿਚ ਕਿਹਾ ਕਿ ਮਰਦਮਸ਼ੁਮਾਰੀ ਵਿਚ ਕਿਸੇ ਤਰ੍ਹਾ ਦੀ ਗੜਬੜੀ ਨਹੀਂ ਕੀਤੀ ਗਈ ਹੈ। ਇਸ ਲਈ ਸਰਕਾਰ ਵੱਲੋਂ ਪਰਿਵਾਰ ਪਹਿਚਾਣ ਪੱਤਰ ਬਣਾਇਆ ਜਾ ਰਿਹਾ ਹੈ ਤਾਂ ਜੋ ਹਰੇਕ ਵਿਅਕਤੀ ਦੀ ਜਾਣਕਾਰੀ ਸਰਕਾਰ ਦੇ ਕੋਲ ਹੋਵੇ। ਜਿਲ੍ਹਾ ਦੇ ਇਕ ਪਿੰਡ ਦੀ ਪੰਚਾਇਤ ਦਾ ਰਿਕਾਰਡ ਸਰਪੰਚ ਵੱਲੋਂ ਗਾਇਬ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਨੂੰ ਆਦੇਸ਼ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਕਰ ਤੁਰੰਤ ਕਾਰਵਾਈ ਕਰਨ ਅਤੇ ਐਫਆਈਆਰ ਵੀ ਦਰਜ ਕਰਨ। ਇਸ ਦੇ ਨਾਲ ਹੀ ਪਿਆਲਾ ਪਿੰਡ ਨਿਵਾਸੀ ਸੁਮਨ ਭਾਟਿਆ ਨੂੰ ਬਿਜਲੀ ਦੀ ਹਾਈਟੈਂਸ਼ਨ ਲਾਇਨ ਦੇ ਹੇਠਾਂ ਬਣੇ ਮਕਾਨ ਦੀ ਉੱਪਰੀ ਮੰਜਿਲ ਹਟਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਲਾਇਨਾਂ ਕੌਮੀ ਮਹਤੱਵ ਦੀ ਹੁੰਦੀਆਂ ਹਨ। ਮੁੱਖ ਮੰਤਰੀ ਨੇ ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੀ ਜਨਸਣਵਾਈ ਲਈ ਸਥਾਪਿਤ ਪੰਚ ਸ਼ਿਕਾਇਤ ਕੇਂਦਰਾਂ ‘ਤੇ ਜਾ ਕੇ ਵੀ ਲੋਕਾਂ ਦੀ ਸ਼ਿਕਾਇਤਾਂ ਸੁਣੀਆਂ।
ਜਨਸੰਵਾਦ ਪ੍ਰੋਗ੍ਰਾਮ ਦੇ ਬਾਅਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਦੇ ਨਾਲ ਗ੍ਰੀਨ ਫੀਲਡ ਕਾਲੋਨੀ ਦਾ ਦੌਰਾ ਕੀਤਾ ਅਤੇ ਕਲੋਨੀ ਵਿਚ ਸਾਰੀ ਸਹੂਲਤਾਂ ਉਪਲਬਧ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਕਲੋਨੀ ਵਾਸੀਆਂ ਨੇ ਦਸ਼ਕਾਂ ਤੋਂ ਚੱਲੀ ਆ ਰਹੀ ਸਮਸਿਆਵਾਂ ਦੇ ਤੁਰੰਤ ਹੱਲ ਲਈ ਮੁੱਖ ਮੰਤਰੀ ਦਾਧੰਨਵਾਦ ਪ੍ਰਗਟਾਇਆ।ਇਸ ਮੌਕੇ ‘ਤੇ ਕੇਂਦਰੀ ਉਰਜਾ ਅਤੇ ਭਾਰਤੀ ਉਦਯੋਗ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ, ਸੂਬੇ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਇਕ ਸੀਮਾ ਤ੍ਰਿਖਾ, ਵਿਧਾਇਕ ਨਰੇਂਦਰ ਗੁਪਤਾ, ਵਿਧਾਇਕ ਨੈਯਨਪਾਲ ਰਾਵਤ, ਵਿਧਾਇਕ ਰਾਜੇਸ਼ ਨਾਗਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਮਹਾਨਿਦੇਸ਼ਕ ਸੁਓਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਡਾ. ਅਮਿਤ ਅਗਰਵਾਲ ਸਮੇਤ ਸੀਨੀਅਰ ਅਧਿਕਾਰੀ ਤੇ ਮਾਣਯੋਗ ਲੋਕ ਮੌਜੂਦ ਸਨ।

ਮਾਤਾ ਸੁੰਦਰੀ ਗਰਲਜ ਕਾਲਜ ਵਿੱਚ ਹੋਣ ਵਾਲੇ ਜਿਲ੍ਹਾ ਪੱਧਰੀ ਯੁਵਾ ਉਤਸਵ ਲਈ ਤਿਆਰੀਆਂ ਮੁਕੰਮਲ

0

ਜੇਤੂਆਂ ਨੂੰ ਦਿੱਤੇ ਜਾਣਗੇ ਨਗਦ ਇਨਾਮ ਅਤੇ ਰਾਜ ਪੱਧਰ ਦੇ ਮੁਕਾਬਿਲਆਂ ਵਿੱਚ ਵੀ ਭਾਗ ਲੈਣ ਦਾ ਮੌਕਾ ਮਿਲੇਗਾ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਹਿਲੀ ਵਾਰ ਜਿਲ੍ਹਾ ਪੱਧਰੀ ਯੂਵਾ ਉਤਸਵ ਜੋ ਕੌਮੀ ਪੱਧਰ ਤੱਕ ਹੋਵੇਗਾ।
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 16 ਅਕਤੂਬਰ : ਜਿਲ੍ਹਾ ਪ੍ਰਸਾਸ਼ਨ ਮਾਨਸਾ ਦੀ ਅਗਵਾਈ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਦੇਖਰੇਖ ਹੇਠ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਵਿੱਚ ਮਿਤੀ 20 ਅਤੇ 21 ਅਕਤੂਬਰ 2022 ਨੂੰ ਹੋ ਰਹੇ ਪਹਿਲ੍ਹੇ ਜਿਲ੍ਹਾ ਪੱਧਰੀ ਯੁਵਾ ਉਤਸਵ ਅਤੇ ਯੁਵਾ ਸੰਵਾਂਦ ੍20247 ਲਈ ਤੇਜੀ ਨਾਲ ਤਿਆਰੀਆਂ ਕੀਤੀਆਂ ਜਾ ਰਹੀਆ ਹਨ।
ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਦੇ ਵਿਹੜੇ ਵਿੱਚ ਹੋ ਰਹੇ ਇਸ ਯੁਵਾ ਉਤਸਵ ਵਿੱਚ ਪ੍ਰਿਸੀਪਲ ਡਾ ਬਰਿੰਦਰ ਕੌਰ ਦੀ ਅਗਵਾਈ ਹੇਠ ਵੱਖ ਵੱਖ ਤਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ।ਨਹਿਰੂ ਯੁਵਾ ਕੇਂਦਰ ਮਾਨਸਾ ਤੋਂ ਇਲਾਵਾ ਯੁਵਕ ਸੇਵਾਵਾ ਵਿਭਾਗ,ਸਮੂਹ ਰਾਸ਼ਟਰੀ ਸੇਵਾ ਯੋਜਨਾ ਦੇ ਯੂਨਿਟ,ਸਿੱਖਿਆ ਵਿਭਾਗ ਮਾਨਸਾ, ਜਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਜਿਲ੍ਹਾ ਭਾਸ਼ਾ ਵਿਭਾਗ,ਜਿਲ੍ਹਾ ਸਿਿਖਆ ਸਿਖਲਾਈ ਸੰਸਥਾ (ਡਾਈਟ ਅਹਿਮਦਪੁਰ) ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਯੁਵਾ ਉਤਸਵ-ਯੁਵਾ ਸੰਵਾਂਦ#2047 ਵਿੱਚ ਯੁਵਾ ਕਲਾਕਾਰ (ਪੇਟਿੰਗ) ਯੁਵਾ ਲੇਖਕ (ਕਵਿਤਾ) ਯੁਵਾ ਕਲਾਕਾਰ (ਮੋਬਾਈਲ ਫੋੋਟੋਗ੍ਰਾਫੀ)ਭਾਸ਼ਣ ਮੁਕਾਬਲੇ,ਯੁਵਾ ਸੰਵਾਂਦ,ਗਿੱਧਾ ਭੰਗੜਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਇਸ ਯੁਵਾ ਉਤਸਵ ਦੇ ਘੇਰੇ ਨੂੰ ਵਿਸ਼ਾਲ ਕਰਦੇ ਹੋਏ ਇਸ ਵਿੱਚ ਕਲੇਅ ਮਾਡਲੰਿਗ,ਲੋਕ ਗੀਤ ਅਤੇ ਪੁਰਾਤਨ ਪਹਿਰਾਵਾ ਅਤੇ ਵਿਰਾਸਤੀ ਪ੍ਰਦਸ਼ਨੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਸ ਮੋਕੇ ਖਾਣ-ਪੀਣ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ।
ਯੁਵਾ ਉਸਤਵ ਲਈ ਬਣੀ ਕਮੇਟੀ ਵਿੱਚ ਸ਼ਾਮਲ ਸਰਬਜੀਤ ਸਿੰਘ ਜਿਲ੍ਹਾ ਯੂਥ ਅਫਸਰ, ਡਾ.ਸੰਦੀਪ ਘੰਡ ਪ੍ਰੋਗਰਾਮ ਸੁਪਰਵਾਈਜਰ ਨਹਿਰੂ ਯੁਵਾ ਕੇਂਦਰ ਮਾਨਸਾ,ਬੱਲਮ ਲੀਬਾਂ ਯੂਥ ਕੋਆਰਡੀਨੇਟਰ ਐਨ.ਐਸ.ਐਸ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ,ਰਘਵੀਰ ਸਿੰਘ ਮਾਨ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਮਾਨਸਾ,ਤੇਜਿੰਦਰ ਕੌਰ ਜਿਲ੍ਹਾ ਭਾਸ਼ਾ ਅਫਸਰ ਮਾਨਸਾ,ਡਾ.ਬੂਟਾ ਸਿੰਘ ਪ੍ਰਿਸੀਪਲ ਡਾਈਟ ਅਹਿਮਦਪੁਰ( ਬੁਢਲਾਡਾ),ਗੁਰਦੀਪ ਸਿੰਘ ਡੀ.ਐਮ.ਸਿੱਖਿਆ ਵਿਭਾਗ ਮਾਨਸਾ, ਹਰਦੀਪ ਸਿਧੂ ਪ੍ਰਧਾਨ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਪ੍ਰਬੰਧਾਂ ਦੀ ਦੇਖਰੇਖ ਹਿੱਤ ਮੀਟਿੰਗ ਕੀਤੀ ਗਈ ਅਤੇ ਮੁਕਾਬਲੇ ਲਈ ਰੱਖੇ ਗਏ ਸਥਾਨਾਂ ਦਾ ਦੋਰਾ ਕੀਤਾ।ੳਹਿਨਾਂ ਦੱਸਿਆ ਕਿ ਪੇਟਿੰਗ,ਕਵਿਤਾ,ਮੋਬਾਈਲ ਫੋਟੋਗ੍ਰਾਫੀ ,ਭਾਸਣ,ਲੋਕ ਗੀਤ,ਪੁਰਾਤਨ ਪਹਿਰਾਵਾ ਅਤੇ ਕਲੈਅ ਮਾਡਲੰਿਗ ਦੇ ਮੁਕਾਬਲੇ ਪਹਿਲੇ ਦਿਨ ਮਿਤੀ 20 ਅਕਤੂਬਰ ਨੂੰ ਮਾਤਾ ਸੁੰਦਰੀ ਗਰਲਜ ਕਾਲਜ ਦੀ ਲਾਇਬਰੇਰੀ,ਕਾਨਫਰੰਸ ਹਾਲ ਅਤੇ ਮੁੱਖ ਸਟੇਜ ਤੇ ਹੋਣਗੇ ਅਤੇ ਯੁਵਾ ਉਤਸਵ ਦਾ ਉਦਘਾਟਨ ਡਿਪਟੀ ਕਮਿਸ਼ਨਂਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਵੱਲੋਂ ਕੀਤਾ ਜਾਵੇਗਾ। ਮਿਤੀ 21 ਅਕਤੂਬਰ ਨੂੰ ਯੁਵਾ ਸੰਵਾਂਦ ਅਤੇ ਗਿੱਧੇ ਭੰਗੜੇ ਦੇ ਮੁਕਾਬਲੇ ਕਰਵਾਏ ਜਾਣਗੇ।ਜੇਤੂਆਂ ਨੂੰ ਇਨਾਮ ਵੰਡਣ ਅਤੇ ਕਲਾਕਾਰਾਂ ਨੂੰ ਅਸ਼ੀਰਵਾਦ ਦੇਣ ਲਈ ਦੋਨੋ ਦਿਨ ਪ੍ਰਿਸੀਪਲ ਬੁੱਧ ਰਾਮ ਐਮ.ਐਲ.ਏ.ਬੁਢਲਾਡਾ,ਡਾ.ਵਿਜੈ ਸਿੰਗਲਾ ਐਮ.ਐਲ.ਏ.ਮਾਨਸਾ,ਗੁਰਪ੍ਰੀਤ ਸਿੰਘ ਬਣਾਵਾਲੀ ਐਮ.ਐਲ.ਏ ਸਰਦੂਲਗੜ,ਚਰਨਜੀਤ ਸਿੰਘ ਅੱਕਾਂਵਾਲੀ ਚੈਅਰਮੇਨ ਜਿਲ੍ਹਾ ਯੋਜਨਾ ਬੋਰਡ ਪ੍ਰਮੁੱਖ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੀ ਸ਼ਾਮਲ ਹੋਣਗੇ।ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਅਡੀਸ਼ਨਲ ਡਿਪਟੀ ਕਮਿਸ਼ਨਰ( ਸ਼ਹਿਰੀ ਵਿਕਾਸ) ਸ਼੍ਰੀ ਉਪਕਾਰ ਸਿੰਘ ਅਤੇ ਅਡੀਸ਼ਨਂਲ ਡਿਪਟੀ ਕਮਿਸ਼ਂਨਰ (ਵਿਕਾਸ)ਟੀ,ਬੇਨਿਥ ਵੀ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਹਾਜਰੀ ਲਾਉਣਗੇ।
ਮੇਲੇ ਦੇ ਪ੍ਰਬੰਧਾਂ ਦੇ ਪ੍ਰੌਜੇਕਟ ਇੰਚਾਰਜ ਅਤੇ ਨਹਿਰੂ ਯੁਵਾ ਕੇਨਧਰ ਮਾਨਸਾ ਦੇ ਪ੍ਰੌਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਯੁਵਾ ਉਤਸਵ ਅਤੇ ਯੁਵਾ ਸੰਵਾਂਦ ਵਿੱਚ 15 ਤੋਂ 29 ਸਾਲ ਦਾ ਮਾਨਸਾ ਜਿਲ੍ਹੇ ਦਾ ਰਹਿਣ ਵਾਲਾ ਕੋਈ ਵੀ ਲੜਕਾ/ਲੜਕੀ ਇਹਨਾਂ ਮੁਕਾਬਿਲਆਂ ਵਿੱਚ ਭਾਗ ਲੇ ਸਕਦਾ ਹੈ।ਇਸ ਤੋਂ ਇਲਾਵਾ ਮੇਲੇ ਦਾ ਆਨੰਦ ਮਾਣਨ ਲਈ ਮਾਨਸਾ ਦੇ ਲੋਕਾਂ ਨੂੰ ਖੁੱਲਾ ਸੱਦਾ ਹੈ ਅਤੇ ਇਸ ਮੇਲੇ ਲਈ ਕਿਸੇ ਕਿਸਮ ਦੀ ਐਟਰੀ ਫੀਸ ਨਹੀ ਰੱਖੀ ਗਈ।ਉਹਨਾਂ ਦੱਸਿਆ ਕਿ ਜੇਤੂਆਂ ਨੂੰ ਨਗਦ ਇਨਾਮ ਤੋਂ ਇਲਾਵਾ ਸਾਰਟੀਫਿਕੇਟ ਅਤੇ ਟਰਾਫੀਆਂ ਵੀ ਦਿੱਤੀਆਂ ਜਾਣਗੀਆ ਅਤੇ ਜਿਲ੍ਹੇ ਪੱਧਰ ਦਾ ਜੇਤੂ ਰਾਜ ਪੱਧਰ ਦੇ ਮੁਕਾਬਲੇ ਜੋ ਕਿ ਨਵੰਬਰ 2022 ਵਿੱਚ ਚੰਡੀਗੜ ਵਿੱਚ ਕਰਵਾਏ ਜਾਣਗੇ ਵਿੱਚ ਭਾਗ ਲਵੇਗਾ।ਇਸ ਲਈ ਮਾਨਸਾ ਦੇ ਕਲਾਕਾਰਾਂ ਨੂੰ ਕੌਮੀ ਪੱਧਰ ਤੇ ਆਪਣੀ ਕਲਾ ਦਿਖਾਉਣ ਦਾ ਇਹ ਇੱਕ ਸੁਨਹਿਰੀ ਮੋਕਾ ਹੈ।ਉਹਨਾਂ ਦੱਸਿਆ ਕਿ ਕਿਸੇ ਵੀ ਆਈਟਮ ਵਿੱਚ ਭਾਗ ਲੈਣ ਲਈ ਗੂਗਲ ਫਾਰਮ ਜਾਂ ਕਿਊਆਰ ਕੋਡ ਜੋ ਕਿ ਸ਼ੋਸਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਤੋਂ ਇਲਾਵਾ ਸਮੂਹ ਸਰਕਾਰੀ,ਪ੍ਰਾਈਵੇਟ ਕਾਲਜਾਂ,ਸਕੂਲਾਂ,ਆਈ,ਟੀ,ਆਈ ਅਤੇ ਹੋਰ ਵਿਿਦਅਕ ਸੰਸਥਾਵਾਂ ਨੂੰ ਭੇਜਿਆ ਗਿਆ ਹੈ।ਕੋਈ ਵੀ ਭਾਗੀਦਾਰ ਆਫਲਾਈਨ ਵੀ ਨਹਿਰੂ ਯੁਵਾ ਕੇਂਦਰ ਰਮਨ ਸਿਨੇਮਾ ਰੋਡ ਗਲੀ ਨੰਬਰ 2 ਮਾਨਸਾ ਜਾਂ ਮੋਬਾਈਲ ਨੰਬਰ 94657-48614 ਤੇ ਸਪੰਰਕ ਕਰਕੇ ਗੂਗਲ ਫਾਰਮ ਮੰਗਵਾ ਸਕਦਾ ਹੈ ਜਿਸ ਲਈ ਆਖਰੀ ਮਿਤੀ 19 ਅਕਤੂਬਰ 2022 ਰੱਖੀ ਗਈ ਹੈ।

ਜਮਹੂਰੀ ਅਧਿਕਾਰ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੁਰਗਾ ਭਾਬੀ ਤੇ ਮੋਗਾ ਘੋਲ ਨੂੰ ਸਮਰਪਤ ਕਨਵੈਨਸ਼ਨ

0

ਸੁਖਜਿੰਦਰ ਮਾਨ
ਬਠਿੰਡਾ, 16 ਅਕਤੂਬਰ : ਸ਼ਹੀਦ ਭਗਤ ਸਿੰਘ, ਦੁਰਗਾ ਭਾਬੀ ਤੇ ਮੋਗਾ ਘੋਲ ਦੀ ਪੰਜਾਹਵੀਂ ਵਰ੍ਹੇਗੰਢ ਨੂੰ ਸਮਰਪਿਤ ਸੁਬਾਈ ਚੇਤਨਾ ਮੁਹਿੰਮ ਦੇ ਤਹਿਤ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵੱਲੋਂ “ਜਮਹੂਰੀ ਹੱਕਾਂ ਤੇ ਹਮਲੇ ਅਤੇ ਜਨ ਪ੍ਰਤੀਰੋਧ” ਵਿਸ਼ੇ ਤੇ ਇਕ ਕਨਵੈਨਸ਼ਨ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਈ ਗਈ,ਜਿਸ ਵਿੱਚ ਸਮਾਜ ਦੇ ਵੱਖ ਵੱਖ ਵਰਗਾਂ ਚੋਂ ਲੋਕ ਸ਼ਾਮਲ਼ ਹੋਏ। ਉੱਘੇ ਜਮਹੂਰੀ ਕਾਰਕੁੰਨ ਹਿਮਾਂਸ਼ੂ ਕੁਮਾਰ ਮੁੱਖ ਬੁਲਾਰੇ ਸਨ। ਪ੍ਰਧਾਨਗੀ ਮੰਡਲ ਵਿੱਚ ਪਿ੍ਤਪਾਲ ਸਿੰਘ ਐਡਵੋਕੇਟ ਐਨ ਕੇ ਜੀਤ, ਪ੍ਰਿੰਸੀਪਲ ਬੱਗਾ ਸਿੰਘ, ਡਾ ਅਜੀਤਪਾਲ ਸਿੰਘ’, ਸੁਦੀਪ ਸਿੰਘ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਹਰਦੀਪ ਮਹਿਣਾ ਤੇ ਮੰਦਿਰ ਜੱਸੀ ਦੀ ਕਵੀਸ਼ਰੀ ਨਾਲ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਸਮੂਹ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਹਿਮਾਂਸ਼ੂ ਕੁਮਾਰ ਵੱਲੋਂ ਆਦਿਵਾਸੀਆਂ ਦੇ ਉਜਾੜੇ ਤੇ ਜਬਰ ਵਿਰੁੱਧ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਬਾਰੇ ਦੱਸਿਆ। ਸ਼ਹੀਦਾਂ ਦੀ ਵਿਚਾਰਧਾਰਾ ਪ੍ਰਤੀ ਅਹਿਦ ਮੀਤ ਸਕੱਤਰ ਅਵਤਾਰ ਸਿੰਘ ਰਾਮਪੁਰਾ ਨੇ ਕਰਵਾਇਆ। ਮੁੱਖ ਬੁਲਾਰੇ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਆਏ ਦਿਨ ਲੋਕਾਂ ਦੇ ਜਮਹੂਰੀ ਅਧਿਕਾਰਾਂ ਤੇ ਹਮਲੇ ਹੋ ਰਹੇ ਹਨ ਆਦਿਵਾਸੀਆਂ ਤੋਂ ਜਲ ਜੰਗਲ ਜ਼ਮੀਨ ਖੋਹ ਕੇ ਕਾਰਪੋਰੇਟ ਬੇਹਾਲੇ ਕੀਤੀ ਜਾ ਰਹੀ ਹੈ ਤਾਂ ਜੋ ਧਰਤੀ ਹੇਠਲੇ ਖਣਿਜ ਪਦਾਰਥਾਂ ਦੀ ਲੁੱਟ ਕੀਤੀ ਜਾ ਸਕੇ। ਜਨਰਲ ਸਕੱਤਰ ਪ੍ਰਿਤਪਾਲ ਸਿੰਘ ਨੇ ਸ਼ਹੀਦ ਭਗਤ ਸਿੰਘ ਦੁਰਗਾ ਭਾਬੀ ਤੇ ਸਾਥੀਆਂ ਦੀ ਵਿਰਾਸਤ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਉਹਨਾਂ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਗੱਲ ਆਖੀ। ਬੁਲਾਰਿਅਾਂ ਨੇ ਕਿਹਾ ਕਿ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਸੰਵਿਧਾਨਕ ਸੰਸਥਾਵਾਂ ਨੂੰ ਸੱਤਾ ਦੇ ਜਬਰ ਦੀ ਸੰਦ ਬਣਾ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਉਨ੍ਹਾਂ ਦੇ ਹਮਾਇਤੀ ਮਨੁੱਖੀ ਅਧਿਕਾਰ ਕਾਰਕੁੰਨਾਂ,ਬੁੱਧੀਜੀਵੀਆਂ,ਲੇਖਕਾਂ ਵਕੀਲਾਂ,ਪੱਤਰਕਾਰਾਂ,ਘੱਟ ਗਿਣਤੀਆਂ,ਦਲਿਤਾਂ, ਆਦਿਵਾਸੀਆਂ ਤੇ ਔਰਤਾਂ ਉਪਰ ਕੀਤੇ ਜਾ ਰਹੇ ਜਬਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸੰਵਿਧਾਨ ਦੀ ਰਖਵਾਲੀ ਲਈ ਬਣਾਈਆਂ ਗਈਆਂ ਸੰਵਿਧਾਨਕ ਸੰਸਥਾਵਾਂ ਦਾ ਫਾਸ਼ੀਵਾਦੀਕਰਨ ਕਰ ਦਿੱਤਾ ਹੈ।. ਰਿਜ਼ਰਵ ਬੈਂਕ ਸੀ ਬੀ ਆਈ, ਕੈਗ ਈਡੀ,ਅੇਨ ਆਰ ਟੀ ਸੀ, ਐਮ ਸੀ ਆਈ,ਆਦਿ ਚੋਣ ਕਮਿਸ਼ਨ ਆਦਿ ਆਪਣੇ ਕੰਮ ਸੰਵਿਧਾਨ ਅਨੁਸਾਰ ਕਰਨ ਦੀ ਥਾਂ ਕੇਂਦਰੀ ਹਾਕਮਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਇੱਥੋਂ ਤੱਕ ਕਿ ਅਦਾਲਤਾਂ ਵੱਲੋਂ ਇਨਸਾਫ ਦੀ ਗੁਹਾਰ ਲਾਉਣ ਵਾਲੀ ਜਮਹੂਰੀਅ ਤੇ ਸਮਾਜਕ ਕਾਰਕੁੰਨਾਂ ਵਿਰੁੱਧ ਮੁਕੱਦਮੇ ਦਰਜ ਕਰਨ ਅਤੇ ਜੁਰਮਾਨਾ ਕਰਨ ਦੇ ਫੈਸਲੇ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰੀ ਫ਼ੈਸਲਿਆਂ ਉੱਪਰ ਸਵਾਲ ਕਰਨ ਵਾਲੇ ਬੁੱਧੀਜੀਵੀਆਂ, ਜਮਹੂਰੀ ਤੇ ਸਮਾਜਿਕ ਕਾਰਕੁੰਨਾਂ ਵਿਦਿਆਰਥੀਆਂ ਲੇਖਕਾਂ,ਪੱਤਰਕਾਰਾਂ ਨੂੰ ਜ਼ਮਾਨਤ ਤੇ ਹੱਕ ਤੋਂ ਵਾਂਝਾ ਕਰ ਕੇ ਸਾਲਾਂ ਬੱਧੀ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਇਸ ਦੇ ਉਲਟ ਧਾਰਮਿਕ ਸੰਸਦਾਂ ਲਾਉਣ ਵਾਲੇ ਧਾਰਮਿਕ ਆਗੂਆਂ, ਟੀਵੀ ਐਂਕਰਾਂ, ਬੀ ਜੇ ਪੀ ਦੇ ਬੁਲਾਰਿਆਂ ਵੱਲੋਂ ਉਗਲੀ ਜਾਂਦੀ ਫਿਰਕੂ ਜ਼ਹਿਰ ਦੇ ਮਾਮਲੇ ਵਿੱਚ ਦਰਜ ਕੇਸਾਂ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰਕੇ ਉਨ੍ਹਾਂ ਨੂੰ ਝੱਟ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਛਿੱਟਪੁਟ ਜਮਹੂਰੀਅਤ ਵੀ ਖਤਰੇ ਵਿਚ ਪੈ ਗਈ ਹੈ।ਅਜਿਹੀਆਂ ਹਾਲਤਾਂ ਵਿੱਚ ਰਾਜ ਮਸ਼ੀਨਰੀ ਜਿਥੇ ਸੰਘਰਸ਼ ਕਰਦੇ ਹੱਕਾਂ ਦਾ ਘਾਣ ਕਰਦੀ ਉਥੇ ਮਾਨਸਿਕ ਪੱਧਰ ਤੇ ਅਤੇ ਬੌਧਿਕ ਪੱਧਰ ਤੇ ਲੋਕਾਂ ਨੂੰ ਬੌਣੇ ਬਨਾਉਣ ਲਈ ਹੋਰਨਾਂ ਖੇਤਰਾਂ ਅੰਦਰ ਹਮਲੇ ਵਿੱਡਦੀ ਹੈ। ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬੁੱਧੀਜੀਵੀਆਂ ਲੇਖਕਾਂ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਲੋਕਾਂ ਦੀ ਏਕਤਾ ਨੂੰ ਖੋਰਾ ਲਾਉਂਦੀ ਹੈ। ਦੂਜੇ ਪਾਸੇ ਲੋਕਾਂ ਦੀ ਸੰਘਰਸ਼ਮਈ ਵਿਰਾਸਤ ਨੂੰ ਖੋਹਣ ਅਤੇ ਮੇਟਣ (ਭਗਤ ਸਿੰਘ ਨੂੰ ਦਹਿਸ਼ਤਗਰਦ ਐਲਾਨਣ ਵਰਗੇ)ਕੋਝੇ ਯਤਨ ਕੀਤੇ ਜਾ ਰਹੇ ਹਨ ਇਨ੍ਹਾਂ ਸਾਜ਼ਿਸ਼ਾਂ ਦੇ ਤਹਿਤ ਹੀ ਬਿਲਕਿਸ ਬਾਨੋ ਪਰਿਵਾਰ ਦੇ ਕਾਤਲਾਂ ਬਲਾਤਕਾਰੀਆਂ ਦੀ ਸਜ਼ਾ ਮੁਆਫੀ ਕੀਤੀ ਗਈ ਹੈ ਪਰ ਸਜ਼ਾ ਕੱਟ ਚੁੱਕੇ ਦੂਜੇ ਘੱਟ ਗਿਣਤੀਆਂ ਦਲਿਤਾਂ ਕਸ਼ਮੀਰੀਆਂ ਤੇ ਸੰਘਰਸ਼ੀ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਸਭਾ ਦੇ ਪ੍ਰੈਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਕੁਝ ਮਤੇ ਰੱਖੇ ਜਿਹਨਾਂ ਨੂੰ ਪਾਸ ਕੀਤਾ ਗਿਆ. ਸਭਾ ਦੇ ਸੀਡੀਅਰੋ ਕੋਆਰਡੀਨੇਟਰ ਐਨ ਕੇ ਜੀਤ ਨੇ ਲਖੀਮਪੁਰ ਖੀਰੀ ਕਤਲੇਆਮ ਸੰਬੰਧੀ ਆਪਣੇ ਵਿਚਾਰ ਰੱਖੇ। ਸਮਾਗਮ ਦੇ ਅੰਤ ਵਿਚ ਸਮਾਗਮ ਚ ਸ਼ਮੂਲੀਅਤ ਕਰਨ ਵਾਲਿਆਂ ਦਾ ਧੰਨਵਾਦ ਪ੍ਰਿੰਸੀਪਲ ਰਣਜੀਤ ਸਿੰਘ ਮੀਤ ਪ੍ਰਧਾਨ ਵੱਲੋਂ ਕੀਤਾ ਗਿਆ। ਸਟੇਜ ਸਕੱਤਰ ਦੀ ਜਿੰਮੇਵਾਰੀ ਸਕੱਤਰ ਸੁਦੀਪ ਸਿੰਘ ਵਲੋਂ ਬਾਖੂਬੀ ਨਿਭਾਈ ਗਈ।

ਨਾਟਕ “ਮੈਂ ਭਗਤ ਸਿੰਘ” ਨੇ ਦਿੱਤਾ ਬਹੁਤ ਚੰਗਾ ਸੁਨੇਹਾ : ਡਿਪਟੀ ਕਮਿਸ਼ਨਰ

ਕਿਹਾ, ਬਠਿੰਡਾ ਵਾਸੀ ਕਲਾ ਦੇ ਹਨ ਵੱਡੇ ਕਦਰਦਾਨ
15 ਰੋਜ਼ਾ ਨਾਟਿਅਯ ਨੈਸ਼ਨਲ ਥੀਏਟਰ ਫੈਸਟੀਵਲ ਸਮਾਪਤ
ਸੁਖਜਿੰਦਰ ਮਾਨ
ਬਠਿੰਡਾ, 16 ਅਕਤੂਬਰ : ਨਾਟਕ “ਮੈਂ ਭਗਤ ਸਿੰਘ” ਨੇ ਦਰਸ਼ਕਾਂ ਨੂੰ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਹੈ। ਭਰਵੇਂ ਇਕੱਠ ਨੂੰ ਦੇਖ ਕੇ ਲਗਦਾ ਹੈ ਕਿ ਬਠਿੰਡਾ ਵਾਸੀ ਕਲ੍ਹਾ ਦੇ ਬਹੁਤ ਹੀ ਵੱਡੇ ਕਦਰਦਾਨ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਬੀਤੀ ਰਾਤ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਚ 15 ਰੋਜ਼ਾ 11ਵੇਂ ਨਾਟਿਅਯ ਨੈਸ਼ਨਲ ਥੀਏਟਰ ਫੈਸਟੀਵਲ ਦੀ 15ਵੀਂ ਅਤੇ ਆਖਰ਼ੀ ਸ਼ਾਮ ਮੌਕੇ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਥੀਏਟਰ ਪੰਜਾਬ ਵਿੱਚ ਹਾਲੇ ਵੀ ਜਿੰਦਾ ਹੈ। ਉਨ੍ਹਾਂ ਕਿਹਾ ਕਿ ਕਲਾ ਦੇ ਕਦਰਦਾਨ ਇਕੱਲੇ ਬਜ਼ਰੁਗ ਹੀ ਨਹੀਂ ਸਗੋਂ ਐਮਆਰਐਸਪੀਟੀਯੂ ਦੇ ਆਡੀਟੋਰੀਅਮ ਹਾਲ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਦੇ ਭਰਵੇਂ ਇਕੱਠ ਨੂੰ ਦੇਖ ਕੇ ਲਗਦਾ ਹੈ ਕਿ ਨੌਜਵਾਨ ਵੀ ਕਲਾ ਦੇ ਵੱਡੇ ਕਦਰਦਾਨ ਹਨ। ਇਸ ਮੌਕੇ ਉਨ੍ਹਾਂ ਨਾਟਕ ਦੀ ਸਾਰੀ ਟੀਮ ਨੂੰ ਵਧਾਈ ਵੀ ਦਿੱਤੀ।15 ਰੋਜ਼ਾ ਨਾਟਕ ਮੇਲੇ ਦੀ ਆਖਰੀ ਸ਼ਾਮ ਮੌਕੇ ਨਾਟਿਅਮ ਟੀਮ ਵੱਲੋਂ ਜਾਣੇ ਮਾਣੇ ਰੰਗ ਕਰਮੀ ਡਾ. ਪਾਲੀ ਭੁਪਿੰਦਰ ਦਾ ਲਿਖਿਆ ਨਾਟਕ ‘ਮੈਂ ਭਗਤ ਸਿੰਘ’ ਡਾਇਰੈਕਟਰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਇਹ ਨਾਟਕ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲੇ ਭਾਰਤ ਨੂੰ ਬਣਾਉਣ ਦਾ ਰਾਹ ਦਿਖਾਉਂਦਾ ਹੈ, ਜਿਸ ਚ ਇੱਕ ਬੱਚਾ ਸ ਭਗਤ ਸਿੰਘ ਨੂੰ ਬਹੁਤ ਪੜ੍ਹਦਾ ਹੈ ਕਿ ਉਸ ਨੂੰ ਅਸਲ ਜ਼ਿੰਦਗੀ ਵਿਚ ਹਰ ਥਾਂ ਸ਼ਹੀਦ ਦਿਖਣ ਲੱਗ ਪੈਂਦਾ ਹੈ। ਕਲਾਕਾਰਾਂ ਵਲੋਂ ਖੇਡੇ ਗਏ ਨਾਟਕ “ਮੈਂ ਭਗਤ ਸਿੰਘ” ਨੇ ਦਰਸ਼ਕਾਂ ਤੋਂ ਕਾਫ਼ੀ ਪਿਆਰ ਬਟੋਰਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਾਟਕ ਦੀ ਸਾਰੀ ਟੀਮ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਸ੍ਰੀ ਨੀਲ ਗਰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਸ. ਗੁਰਿੰਦਰ ਪਾਲ ਸਿੰਘ ਬਰਾੜ, ਜਨਰਲ ਮੈਨੇਜ਼ਰ ਉਦਯੋਗ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ।

Our Visitor

1906422