ਪੰਜਾਬ ਨੂੰ ਡੁੱਬਣ ‘ਚ ਭਗਵੰਤ ਮਾਨ ਤੇ ਕੇਜਰੀਵਾਲ ਨਿਭਾ ਰਹੇ ਹਨ ਅਹਿਮ ਰੋਲ : ਅਸਵਨੀ ਸਰਮਾ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਭਾਰਤੀ ਜਨਤਾ ਪਾਰਟੀ ਵੱਲੋਂ ਲਾਏ ਗਏ ਤਿੰਨ ਰੋਜਾ ਸਿਖਲਾਈ ਕੈਂਪ ਦੇ ਦੂਜੇ ਦਿਨ, ਜਿਸ ਵਿੱਚ ਪੰਜਾਬ ਭਰ ਤੋਂ ਸਿੱਖਿਆਰਥੀ ਭਾਗ ਲੈ ਰਹੇ ਹਨ, ਅਨੁਸਾਸਨ ਦੀ ਪਾਲਣਾ ਕਰਦੇ ਹੋਏ ਛੇ ਵਿਸਿਆਂ ਦੇ ਛੇ ਸੈਸਨ ਕਰਵਾਏ ਗਏ। ਪਹਿਲਾ ਸੈਸਨ ਠੀਕ 09:30 ਵਜੇ ਸੁਰੂ ਹੋਇਆ। ਦੂਜੇ ਦਿਨ ਦੇ ਕੈਂਪ ਦੇ ਪਹਿਲੇ ਸੈਸਨ ਵਿੱਚ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਡਾ: ਸੁਭਾਸ ਸਰਮਾ ਨੇ ਸਮੁੱਚੇ ਮਾਨਵਵਾਦ ਬਾਰੇ ਸੰਖੇਪ ਵਿੱਚ ਦੱਸਿਆ। ਸਿਖਲਾਈ ਕੈਂਪ ਦੇ ਆਯੋਜਨ ਦੌਰਾਨ ਕੇਂਦਰੀ ਅਤੇ ਸੂਬਾਈ ਲੀਡਰਸਿਪ 2024 ਦੀਆਂ ਲੋਕ ਸਭਾ ਚੋਣਾਂ ਲਈ ਕੈਂਪ ਵਿੱਚ ਪੁੱਜੇ ਵਿਦਿਆਰਥੀਆਂ ਨੂੰ ਜਿੱਤ ਦਾ ਸਬਕ ਸਿਖਾਏਗੀ।
ਦੂਸਰਾ ਸੈਸਨ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ‘ਤੇ ਕਰਵਾਇਆ ਗਿਆ, ਜਿਸ ‘ਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ ਨੇ ਹਾਜਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਨ ਸੰਘ ਤੋਂ ਭਾਜਪਾ ਤੱਕ ਦੇ ਸਫਰ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ ਭਾਜਪਾ ਨੇ ਸੱਭਿਆਚਾਰਕ ਰਾਸਟਰਵਾਦ ਦੇ ਦਿ੍ਰਸਟੀਕੋਣ ਨੂੰ ਸਾਕਾਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਹੈ ਕਿ ਪਾਰਟੀ ਵਿਅਕਤੀ ਤੋਂ ਉੱਪਰ ਹੈ ਅਤੇ ਰਾਸਟਰ ਪਾਰਟੀ ਤੋਂ ਉੱਪਰ ਹੈ। ਅਜਿਹੇ ਸਿਖਲਾਈ ਕੈਂਪ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ ਅਤੇ ਦਿ੍ਰਸਟੀ ਤੋਂ ਜਾਣੂ ਕਰਵਾਉਣ ਲਈ ਰਿਫਰੈਸਰ ਕੋਰਸ ਹੁੰਦੇ ਹਨ। ਭਾਜਪਾ ਇੱਕ ਅਨੁਸਾਸਨੀ ਸੰਗਠਨ ਹੈ ਅਤੇ ਇਸ ਦਾ ਹਰ ਵਰਕਰ ਅਨੁਸਾਸਨ ਵਿੱਚ ਰਹਿ ਕੇ ਜਥੇਬੰਦੀ ਵੱਲੋਂ ਦਿੱਤੀ ਗਈ ਜ?ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ।
ਅਸਵਨੀ ਸਰਮਾ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਤੱਕ ਪੰਜਾਬ ‘ਚ ਕਦੇ ਵੀ ਅਜਿਹੇ ਹਾਲਾਤ ਨਹੀਂ ਪੈਦਾ ਹੋਏ, ਜਿਹੋ ਜਿਹੇ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਦਾ ਕੀਤੇ ਹਨ। ਸੂਬੇ ਵਿੱਚ ਹਰ ਪਾਸੇ ਅਰਾਜਕਤਾ ਦਾ ਮਾਹੌਲ ਹੈ। ਸੂਬੇ ਵਿੱਚ ਲੈਂਡ ਮਾਫੀਆ, ਰੇਤ ਮਾਫੀਆ, ਲੁਟੇਰਿਆਂ ਅਤੇ ਗੈਂਗਸਟਰਾਂ ਦਾ ਰਾਜ ਹੈ। ਪੰਜਾਬ ‘ਚ ‘ਆਪ‘ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੋ ਗਈ ਹੈ। ਸਰਕਾਰ ਅਤੇ ਪੁਲਿਸ-ਪ੍ਰਸਾਸਨ ਦੀ ਨੱਕ ਹੇਠ ਅਪਰਾਧੀ ਸਰੇਆਮ ਕਤਲ, ਲੁੱਟ-ਖੋਹ ਅਤੇ ਫਿਰੌਤੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੰਜਾਬ ਵਿੱਚ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਜਨਤਾ ਡਰੀ ਹੋਈ ਹੈ। ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਕੀ ਇਹ ਪੰਜਾਬ ਦੀ ਤਬਦੀਲੀ ਹੈ? ਜਿੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ!
ਤੀਜੇ ਸੈਸਨ ਵਿੱਚ ਭਾਜਪਾ ਦੇ ਕੌਮੀ ਸਕੱਤਰ ਅਤੇ ਭਾਜਪਾ ਦੇ ਸੂਬਾਈ ਸੂਬਾ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ ਨੇ ਖੇਤੀ ਖੇਤਰ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ, ਚੌਥੇ ਸੈਸਨ ਵਿੱਚ ਵਿਨੈ ਸਰਮਾ ਨੇ ਵਿਚਾਰ ਪਰਿਵਾਰ, ਪੰਜਵੇਂ ਸੈਸਨ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਚੋਣ ਪ੍ਰਬੰਧਾਂ ਅਤੇ ਛੇਵੇਂ ਸੈਸਨ ‘ਚ ਭਾਜਪਾ ਦੇ ਮੁੱਖ ਸੂਬਾਈ ਬੁਲਾਰੇ ਅਨਿਲ ਸਰੀਨ ਨੇ ਵਿਦਿਆਰਥੀਆਂ ਨੂੰ ਰਾਸਟਰੀ ਸੁਰੱਖਿਆ ਵਿਸੇ ‘ਤੇ ਸੰਬੋਧਨ ਕੀਤਾ। ਦੱਸਣਯੋਗ ਹੈ ਕਿ 29 ਜੁਲਾਈ ਨੂੰ ਹੋਣ ਵਾਲੇ ਪਹਿਲੇ ਸੈਸਨ ਵਿਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਾਵਤ, ਦੂਜੇ ਸੈਸਨ ਵਿਚ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸਲੂ ਜੀ ਅਤੇ ਤੀਜੇ ਸੈਸਨ ਵਿਚ ਭਾਜਪਾ ਦੇ ਰਾਸਟਰੀ ਸੰਗਠਨ ਜਨਰਲ ਸਕੱਤਰ ਬੀ.ਐਲ. ਸੰਤੋਸ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ।
ਛੇ ਵੱਖ-ਵੱਖ ਵਿਸਿਆਂ ਦੇ ਸੈਸਨਾਂ ‘ਤੇ ਅਧਾਰਿਤ ਰਿਹਾ ਭਾਜਪਾ ਦਾ ਦੂਜੇ ਦਿਨ ਦਾ ਸਿਖਲਾਈ ਕੈਂਪ।
ਆਪ ਵੱਲੋਂ ਬਠਿੰਡਾ ਵਿੱਚ ਸੁਰੂ ਕੀਤਾ ਗਿਆ ਜਿਲ੍ਹਾ ਦਫਤਰ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿੱਥੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਜਿਲ੍ਹਾ ਪੱਧਰੀ ਦਫਤਰ ਖੋਲ੍ਹੇ ਜਾ ਰਹੇ ਹਨ ਉਸੇ ਤਹਿਤ ਅੱਜ ਬਠਿੰਡਾ ਵਿੱਚ ਵੀ ਜਿਲ੍ਹਾ ਦਫਤਰ ਦਾ ਉਦਘਾਟਨ ਆਪ ਦੇ ਸੂਬਾ ਸਕੱਤਰ ਸਮਿੰਦਰ ਸਿੰਘ ਖਿੰਡਾ, ਲੋਕ ਸਭਾ ਇੰਚਾਰਜ ਰਕੇਸ ਪੁਰੀ, ਜਿਲ੍ਹਾ ਪ੍ਰਧਾਨ ਅੰਮਿ੍ਰਤ ਅਗਰਵਾਲ ਅਤੇ ਗੁਰਜੰਟ ਸਿੰਘ ਸਿਵੀਆਂ ਨੇ ਕੀਤਾ। ਇਸ ਮੌਕੇ ਬਠਿੰਡਾ ਸਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਸੂਬਾ ਜੋਆਇੰਟ ਸਕੱਤਰ ਨੀਲ ਗਰਗ, ਸੂਬਾ ਪ੍ਰਧਾਨ ਮਹਿਲਾ ਵਿੰਗ ਬਲਜਿੰਦਰ ਕੌਰ, ਸਟੇਟ ਕੋ ਪ੍ਰੈਜੀਡੈਂਟ ਟ੍ਰੇਡ ਵਿੰਗ ਅਨਿਲ ਠਾਕੁਰ, ਲੀਗਲ ਵਿੰਗ ਦੇ ਸੂਬਾ ਸਹਿ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਵੀ ਹਾਜਰ ਰਹੇ। ਇਸ ਮੌਕੇ ਸੂਬਾ ਸਕੱਤਰ ਖਿੰਡਾ ਨੇ ਕਿਹਾਕਿ ਇਹਨਾਂ ਜਿਲ੍ਹਾ ਦਫਤਰਾਂ ਰਾਹੀਂ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਹਨਾਂ ਦਫਤਰਾਂ ਦਾ ਸਿੱਧਾ ਸੰਪਰਕ ਮੁੱਖ ਮੰਤਰੀ ਦਫਤਰ ਚੰਡੀਗੜ੍ਹ ਨਾਲ ਹੋਵੇਗਾ। ਉਹਨਾਂ ਕਿਹਾ ਕਿ ਇਹ ਦਫਤਰ ਆਪ ਦੇ ਵਿਧਾਇਕਾਂ ਅਤੇ ਸੰਗਠਨ ਵੱਲੋਂ ਆਪਸੀ ਤਾਲਮੇਲ ਨਾਲ ਚਲਾਇਆ ਜਾਵੇਗਾ। ਹਰ ਜਿਲ੍ਹਾ ਦਫਤਰ ਵੱਲੋਂ ਇੱਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਵੇਗਾ ਜਿਸ ਰਾਹੀਂ ਸਰਕਾਰ ਅਤੇ ਆਮ ਲੋਕਾਂ ਵਿੱਚ ਸੰਪਰਕ ਬਣਿਆ ਰਹੇਗਾ। ਇਹਨਾਂ ਦਫਤਰਾਂ ਰਾਹੀਂ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਅਸਾਨੀ ਨਾਲ ਪਹੁੰਚਾਈਆਂ ਜਾਣਗੀਆਂ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਦਫਤਰ ਆਉਣ ਵਾਲੇ ਹਰ ਵਿਅਕਤੀ ਦੀ ਮੁਸਕਿਲ ਨੋਟ ਕੀਤੀ ਜਾਵੇਗੀ ਅਤੇ ਸੰਬੰਧਿਤ ਅਧਿਕਾਰੀ ਨੂੰ ਕਾਰਵਾਈ ਲਈ ਭੇਜੀ ਜਾਵੇਗੀ ਕੰਮ ਹੋਣ ਉਪਰੰਤ ਸੂਚਿਤ ਵੀ ਕੀਤਾ ਜਾਵੇਗਾ। ਓਹਨਾ ਨੇ ਕਿਹਾ ਕਿ ਇਹਨਾਂ ਜ?ਿਲ੍ਹਾ ਪੱਧਰੀ ਦਫਤਰਾਂ ਰਾਹੀਂ ਪੰਜਾਬ ਦੇ ਆਮ ਲੋਕਾਂ ਨੂੰ ਲਾਭ ਮਿਲੇਗਾ। ਇਸ ਮੌਕੇ ਤੇ ਜਿਲ੍ਹਾ ਲੀਡਰਸਿਪ ਜਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਬੱਲੋ, ਦਫਤਰ ਇੰਚਾਰਜ ਬਲਜਿੰਦਰ ਬਰਾੜ, ਕੈਸੀਅਰ ਐੱਮ ਐੱਲ ਜਿੰਦਲ, ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ, ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ ਸਤਵੀਰ ਕੌਰ, ਲੀਗਲ ਵਿੰਗ ਦੇ ਜ?ਿਲ੍ਹਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਐੱਸ ਸੀ ਵਿੰਗ ਦੇ ਜ?ਿਲਾ ਪ੍ਰਧਾਨ ਮਨਜੀਤ ਸਿੰਘ, ਬੁੱਧੀਜੀਵੀ ਵਿੰਗ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਫੁਲੋਮਿੱਠੀ, ਬੀ ਸੀ ਵਿੰਗ ਦੇ ਜਿਲਾ ਪ੍ਰਧਾਨ ਮਨਦੀਪ ਕੌਰ ਰਾਮਗੜ੍ਹੀਆ, ਐਕਸ ਇੰਪਲਾਈਜ ਵਿੰਗ ਦੇ ਜ?ਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਤੇ ਸੈਂਕੜੇ ਵਲੰਟੀਅਰਜ ਨੇ ਸਾਮਿਲ ਸਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ 31ਨੂੰ ਪੂਰੇ ਦੇਸ ਵਿੱਚ ਚੱਕਾ ਜਾਮ ਦਾ ਐਲਾਨ
ਪੰਜਾਬ ਭਰ ਵਿੱਚ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਰੇਲਾਂ ਤੇ ਸੜਕਾਂ ਦੋਨੋਂ ਜਾਮ ਕਰਨ ਦਾ ਫੈਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੁਲਾਈ: ਕੌਮੀ ਪੱਧਰ ‘ਤੇ ਸੰਘਰਸਸੀਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਮੋਰਚੇ ਦੀਆਂ ਲਟਕਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਚਾਰ ਘੰਟੇ ਦੇ ਚੱਕਾ ਜਾਮ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਅੰਦਰ ਰੇਲ-ਮਾਰਗ ਅਤੇ ਹਾਈਵੇ ਸੜਕਾਂ ਦੋਨੋਂ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬਠਿੰਡਾ ਜੰਕਸਨ ਦੇ ਅੱਠੇ ਰੇਲ ਮਾਰਗਾਂ ਸਮੇਤ ਬੁਢਲਾਡਾ (ਮਾਨਸਾ) ਅਤੇ ਪਟਿਆਲਾ ਵਿਖੇ ਰੇਲਾਂ ਜਾਮ ਅਤੇ ਹੋਰ ਜ?ਿਲ੍ਹਿਆਂ ਵਿੱਚ ਹਾਈਵੇ ਸਥਿਤ ਟੌਲ ਪਲਾਜਿਆਂ ਉੱਪਰ ਜਾਮ ਲਾਏ ਜਾਣਗੇ। ਸੜਕਾਂ ਜਾਮ ਕਰਨ ਸਮੇਂ ਐਂਬੂਲੈਂਸਾਂ ਅਤੇ ਸਹੀਦ ਊਧਮ ਸਿੰਘ ਦਾ ਸਹੀਦੀ ਦਿਹਾੜਾ ਮਨਾਉਣ ਜਾ ਰਹੇ ਲੋਕਾਂ ਨੂੰ ਲਾਂਘਾ ਦਿੱਤਾ ਜਾਵੇਗਾ। ਇਸ ਅੰਦੋਲਨ ਦੀਆਂ ਮੰਗਾਂ ਵਿੱਚ ਐਮ ਐਸ ਪੀ ਤੋਂ ਇਲਾਵਾ ਮੋਰਚੇ ਦੇ ਸੈਂਕੜੇ ਸਹੀਦਾਂ ਦੇ ਵਾਰਸਾਂ ਨੂੰ ਮੁਆਵਜਾ ਅਤੇ 1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ; ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ; ਅੰਦੋਲਨ ਦੌਰਾਨ ਕਿਸਾਨ ਆਗੂਆਂ ਅਤੇ ਆਮ ਕਿਸਾਨਾਂ ਉੱਤੇ ਮੜ੍ਹੇ ਪੁਲਿਸ ਕੇਸ ਵਾਪਸ ਲੈਣ ਵਰਗੀਆਂ ਮੁੱਖ ਮੰਗਾਂ ਸਾਮਲ ਹਨ। ਇਨ੍ਹਾਂ ਤੋਂ ਇਲਾਵਾ ਅਗਨੀਪਥ ਯੋਜਨਾ ਰਾਹੀਂ ਪੱਕੇ ਰੁਜਗਾਰ ਦਾ ਬਚਿਆ ਖੁਚਿਆ ਇੱਕੋ ਇੱਕ ਸਾਧਨ ਫੌਜੀ ਭਰਤੀ ਨੂੰ ਚਾਰ ਸਾਲਾ ਠੇਕਾ ਭਰਤੀ ਦੇ ਫੈਸਲੇ ਰਾਹੀਂ ਖੋਹਣ ਦੀ ਨੀਤੀ ਵਿਰੁੱਧ ਵੀ ਮੁਲਕ ਭਰ ਵਿੱਚ 7 ਤੋਂ 14 ਅਗਸਤ ਤੱਕ ਰੋਸ ਪ੍ਰਦਰਸਨ ਕੀਤੇ ਜਾਣਗੇ। ਅਗਲੇ ਪੜਾਅ ‘ਤੇ 18 ਤੋਂ 20 ਅਗਸਤ ਤੱਕ ਲਖੀਮਪੁਰ ਖੀਰੀ ਵਿਖੇ ਤਿੰਨ ਰੋਜਾ ਰੋਸ ਧਰਨੇ ਦਿਨੇ ਰਾਤ ਲਾਏ ਜਾਣਗੇ।
ਸਿਲਵਰ ਓਕਸ ਸਕੂਲ ਸੁਸਾਂਤ ਸਿਟੀ -2 ਦੇ ਵਿਦਿਆਰਥੀ ਪਹੁੰਚੇ ਆਲ ਇੰਡੀਆ ਰੇਡੀਓ ਸਟੇਸਨ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਲਈ ਉਹਨਾਂ ਨੂੰ ਕਿਤਾਬੀ ਗਿਆਨ ਦੇ ਨਾਲ -ਨਾਲ ਵਿਵਹਾਰਿਕ ਗਿਆਨ ਵੀ ਦੇਣਾ ਬਹੁਤ ਜਰੂਰੀ ਹੈ ਅਤੇ ਅਜਿਹਾ ਗਿਆਨ ਦੇਣ ਲਈ ਵਿੱਦਿਅਕ ਟੂਰ ਮਹੱਤਵਪੂਰਨ ਕਾਰਜ ਕਰਦੇ ਹਨ। ਇਸਨੂੰ ਮੱਦੇਨਜਰ ਰੱਖਦਿਆਂ ਸਿਲਵਰ ਓਕਸ ਸਕੂਲ ਸੁਸਾਂਤ ਸਿਟੀ -2 ਬਠਿੰਡਾ ਵਿਖੇ ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਦੀ ਅਗਵਾਈ ਹੇਠ ਆਲ ਇੰਡੀਆ ਰੇਡੀਓ ਸਟੇਸਨ ਬਠਿੰਡਾ ਦੇ ਨੁਮਾਇੰਦੇ ਰਾਜੀਵ ਅਰੋੜਾ ਦੇ ਸਹਿਯੋਗ ਸਦਕਾ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੇਡੀਓ ਸਟੇਸਨ ਬਠਿੰਡਾ ਵਿਖੇ ਲਿਜਾਇਆ ਗਿਆ। ਜਿਥੇ ਆਲ ਇੰਡੀਆ ਰੇਡੀਓ ਬਠਿੰਡਾ ਦੀ ਸਾਰੀ ਟੀਮ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੁਆਰਾ ਵਿਦਿਆਰਥੀਆਂ ਨੂੰ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ।ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਸਾਰੀ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਆਪਣੇ ਮਨ ਵਿੱਚ ਉਠਦੇ ਸਵਾਲਾਂ ਨੂੰ ਆਲ ਇੰਡੀਆ ਰੇਡੀਓ ਬਠਿੰਡਾ ਦੀ ਟੀਮ ਤੋਂ ਪੁੱਛਗਿੱਛ ਕੀਤੀ ਕਿ ਉਹ ਕਿਸ ਤਰ੍ਹਾਂ ਪ੍ਰੋਗਰਾਮਾਂ ਦੀ ਰਿਕਾਰਡਿੰਗ ਕਰਦੇ ਹਨ, ਉਹਨਾਂ ਨੂੰ ਇਸ ਸਾਰੀ ਪ੍ਰਕਿਰਿਆ ਲਈ ਕਿੰਨ੍ਹਾਂ ਸਮਾਂ ਲੱਗਦਾ, ਕਿਸ ਤਰ੍ਹਾਂ ਪ੍ਰੋਗਰਾਮਾਂ ਨੂੰ ਬਰੌਡਕਾਸਟ ਕੀਤਾ ਜਾਂਦਾ, ਇਸ ਕਾਰਜ ਲਈ ਉਹਨਾਂ ਨੂੰ ਕਿਸਦੇ ਸਹਿਯੋਗ ਜਰੂਰਤ ਹੁੰਦੀ ਹੈ, ਪ੍ਰੋਗਰਾਮਾਂ ਨੂੰ ਲਾਈਵਟੈਲੀਕਾਸਟ ਕਿਸ ਤਰ੍ਹਾਂ ਕੀਤਾ ਜਾਂਦਾ ਆਦਿ। ਸਾਰੀ ਹੀ ਟੀਮ ਨੇ ਬਹੁਤ ਹੀ ਸੰਤੁਸਟੀਜਨਕ ਜਵਾਬ ਦਿੱਤੇ ਜਿਸ ਕਾਰਨ ਵਿਦਿਆਰਥੀ ਬਹੁਤ ਖੁਸ ਨਜਰ ਆਏ। ਇਸਦੇ ਦੌਰਾਨ ਹੀ ਆਲ ਇੰਡੀਆ ਰੇਡੀਓ ਬਠਿੰਡਾ ਵਲੋਂ ਵਿਦਿਆਰਥੀਆਂ ਨੂੰ ‘ਨਿੱਕੇ-ਨਿੱਕੇਤਾਰੇ’ ਪ੍ਰੋਗਰਾਮ ਵਿੱਚ ਵੀ ਸਾਮਲ ਕੀਤਾ ਜਿਸ ਵਿਚ ਵਿਦਿਆਰਥੀਆਂ ਨੂੰ ਮਨਦੀਪ ਰਾਜੌਰਾ (ਪ੍ਰਡਿਊਸਰ) ਦੁਆਰਾ ਬਹੁਤ ਹੀ ਰੌਚਿਕ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਢੁੱਕਵੇਂ ਜਵਾਬ ਦਿੱਤੇ ਇਸਦੇ ਨਾਲ ਹੀ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸਨ ਕਰਦੇ ਹੋਏ ਕਵੀਸਰੀ, ਕਵਿਤਾਵਾਂ ਅਤੇ ਕਹਾਣੀ ਪੇਸ ਕੀਤੀ। ਇਸ ਮੌਕੇ ਤੇ ਆਲ ਇੰਡੀਆ ਰੇਡੀਓ ਸਟੇਸਨ ਬਠਿੰਡਾ ਦੇ ਇੰਜੀਨੀਅਰ ਤੀਰਥ ਸਿੰਘ ਧਾਲੀਵਾਲ, ਅਸੋਕ ਕੁਮਾਰ, ਕੁਲਵੀਰ ਸਿੰਘ ਸੋਢੀ ਅਤੇ ਮਨਦੀਪ ਰਾਜੌਰਾ ਹਾਜਰ ਸਨ ਜਿਨ੍ਹਾਂ ਦਾ ਸਕੂਲ ਟੀਮ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੁਸਤਕ ‘ਤੇ ਪੈਨਲ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਇੱਕ ਚੰਗੇ ਬੁਲਾਰੇ, ਚਿੰਤਕ ਅਤੇ ਜਨ ਨੇਤਾ ਹਨ ਜੋ ਵਸੁਧੈਵ ਕੁਟੁੰਬਕਮ ਦੇ ਪ੍ਰਾਚੀਨ ਭਾਰਤੀ ਮੁੱਲ ਨੂੰ ਅਪਣਾ ਕੇ ਇੱਕ ਬਿਹਤਰ ਸੰਸਾਰ ਸਿਰਜਨ ਦੇ ਟੀਚੇ ਨੂੰ ਸਾਕਾਰ ਕਰਨ ਲਈ ਹਮੇਸਾ ਉਤਸੁਕ ਰਹਿੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਜਰਾਤ ਅਤੇ ਭਾਰਤ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਗਤੀਸੀਲ ਅਗਵਾਈ ਹੇਠ ਜੀਵਨ ਦੇ ਹਰ ਖੇਤਰ ਵਿੱਚ ਸੰਮਿਲਤ ਵਿਕਾਸ ਦੇਖਿਆ ਹੈ। ਪ੍ਰੋ. ਤਿਵਾਰੀ ਨੇ “ਮੋਦੀ@20-ਡ੍ਰੀਮਜ ਮੀਟ ਡਿਲੀਵਰੀ“ ਕਿਤਾਬ ‘ਤੇ ਪੈਨਲ ਚਰਚਾ ਪ੍ਰੋਗਰਾਮ ਲੜੀ ਦੇ ਉਦਘਾਟਨ ਸੈਸਨ ਦੌਰਾਨ ਆਪਣੇ ਪ੍ਰਧਾਨਗੀ ਭਾਸਣ ਵਿੱਚ ਇਹ ਗੱਲ ਕਹੀ।ਇਹ ਸਮਾਗਮ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਦੋ ਦਿਨਾਂ ਪੈਨਲ ਚਰਚਾ ਪ੍ਰੋਗਰਾਮ ਦੀ ਲੜੀ ਦਾ ਇੱਕ ਹਿੱਸਾ ਹੈ। ਇਸ ਪੈਨਲ ਚਰਚਾ ਪ੍ਰੋਗਰਾਮ ਦੀ ਲੜੀ ਵਿੱਚ ਕੁੱਲ ਚਾਰ ਸੈਸਨ ਕਰਵਾਏ ਜਾਣਗੇ। ਉਦਘਾਟਨੀ ਸੈਸਨ ਦੇ ਮੁੱਖ ਮਹਿਮਾਨ ਅਜਾਦੀ ਕਾ ਅੰਮਿ੍ਰਤ ਮਹੋਤਸਵ ਕਮੇਟੀ ਦੇ ਮੈਂਬਰ ਸ੍ਰੀ ਪ੍ਰਫੁੱਲ ਕੇਤਕਰ ਸਨ।ਪ੍ਰੋਗਰਾਮ ਦੀ ਸੁਰੂਆਤ ਵਿੱਚ, ਡਾ. ਵਿਪਨ ਪਾਲ ਸਿੰਘ ਨੇ ਭਾਗੀਦਾਰਾਂ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ “ਮੋਦੀ@20-ਡ੍ਰੀਮਜ ਮੀਟ ਡਿਲੀਵਰੀ“ ਕਿਤਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵੀਹ ਸਾਲਾਂ ਦੇ ਸਿਆਸੀ ਸਫਰ ਨੂੰ ਦਰਸਾਉਂਦੀ ਹੈ, ਜਿਸ ਦੌਰਾਨ ਉਨ੍ਹਾਂ ਨੇ ਤਿੰਨ ਵਾਰ ਗੁਜਰਾਤ ਦੇ ਮੁੱਖ ਮੰਤਰੀ ਅਤੇ ਬਾਅਦ ਵਿੱਚ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਰਾਜ ਅਤੇ ਰਾਸਟਰੀ ਪੱਧਰ ‘ਤੇ ਸੇਵਾ ਕੀਤੀ।ਪੈਨਲ ਡਿਸਕਸਨ ਪ੍ਰੋਗਰਾਮ ਲੜੀ ਦੇ ਉਦਘਾਟਨੀ ਸੈਸਨ ਦੌਰਾਨ ਇਸ ਪੁਸਤਕ ਦੇ ਵੱਖ-ਵੱਖ ਭਾਗਾਂ ਜਿਵੇਂ ਕਿ ਮੋਦੀ ਇੱਕ ਨਿਰਵਿਵਾਦ ਯੂਥ ਆਈਕਨ ਕਿਉਂ ਹਨ?; ਲੋਕ-ਕੇਂਦਰਿਤ ਵਿਚਾਰਧਾਰਾ ਦੀ ਸਫਲਤਾ; ਲੋਕਤੰਤਰ, ਸਪੁਰਦਗੀ ਅਤੇ ਉਮੀਦ ਦੀ ਰਾਜਨੀਤੀ; ਟੈਕਨਾਲੋਜੀ ਨੂੰ ਇੱਕ ਸਾਸਨ ਸਾਧਨ ਦੇ ਰੂਪ ਵਿੱਚ ਕਲਪਨਾ ਕਰਨਾ ਅਤੇ ਮੋਦੀ, ਉਹ ਆਦਮੀ ਜਿਸ ‘ਤੇ ਭਾਰਤ ਸੰਕਟ ਦੌਰਾਨ ਭਰੋਸਾ ਕਰਦਾ ਹੈ ਆਦਿ ‘ਤੇ ਚਰਚਾ ਕੀਤੀ ਗਈ। ਇਸ ਚਰਚਾ ਦੌਰਾਨ ਪੈਨਲਿਸਟ ਪ੍ਰੋ. ਤਰੁਣ ਅਰੋੜਾ, ਡਾ. ਜੈਵੇਲ ਐਸ, ਡਾ. ਰੂਬਲ ਕਨੌਜੀਆ, ਡਾ. ਸੂਰਜ ਕੁਮਾਰ ਅਤੇ ਕੁਮਾਰੀ ਨਿਸਾ ਸਰਮਾ (ਵਿਦਿਆਰਥੀ) ਨੇ ਇਸ ਪੁਸਤਕ ਦੇ ਵੱਖ-ਵੱਖ ਅਧਿਆਏ ਬਾਰੇ ਆਪਣੇ ਵਿਚਾਰ ਪੇਸ ਕੀਤੇ . ਪੈਨਲ ਦੇ ਸਾਰੇ ਮੈਂਬਰਾਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਚ ਦਲੇਰੀ ਨਾਲ ਫੈਸਲਾ ਲੈਣ ਦੀ ਸਮਰੱਥਾ ਹੈ ਅਤੇ ਉਨ੍ਹਾਂ ਦੀ ਸਖਸੀਅਤ ਨੇ ਲੋਕਾਂ ਦੀ ਰਾਜਨੀਤੀ ਪ੍ਰਤੀ ਸੋਚ ਨੂੰ ਚਲਦਾ ਹੈ ਤੋਂ ਬਦਲ ਸਕਦਾ ਹੈ ਵਿੱਚ ਤਬਦੀਲ ਕੀਤਾ ਹੈ।
ਮੁੱਖ ਮਹਿਮਾਨ ਸ੍ਰੀਮਾਨ ਪ੍ਰਫੁੱਲ ਕੇਤਕਰ ਨੇ ਆਪਣੀ ਮੁੱਖ ਟਿੱਪਣੀ ਦੌਰਾਨ ਸਾਰੇ ਪੈਨਲਿਸਟਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਗ੍ਰਹਿ ਮੰਤਰੀ ਅਮਿਤ ਸਾਹ ਤੋਂ ਲੈ ਕੇ ਰਾਸਟਰੀ ਸੁਰੱਖਿਆ ਸਲਾਹਕਾਰ ਅਜੀਤ ਕੁਮਾਰ ਡੋਵਾਲ ਅਤੇ ਸੁਧਾ ਮੂਰਤੀ ਆਦਿ ਪਤਵੰਤਿਆਂ ਦੁਆਰਾ ਲਿਖੇ 21 ਅਧਿਆਵਾਂ ਦਾ ਸੰਗ੍ਰਹਿ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੁਸਤਕ ਪ੍ਰਧਾਨ ਮੰਤਰੀ ਦੀ ਸਖਸੀਅਤ ਬਾਰੇ ਨੌਜਵਾਨਾਂ ਦੀ ਸਮਝ ਨੂੰ ਵਧਾਏਗੀ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਇਹ ਕਿਤਾਬ ਮੋਦੀ ਦੀ ਅਨੁਭਵੀ ਜੀਵਨ ਯਾਤਰਾ ਨੂੰ ਕਵਰ ਕਰਦੀ ਹੈ, ਜਿਸ ਦੌਰਾਨ ਉਸਨੇ ਆਪਣੇ ਆਪ ਨੂੰ ਅਤੇ ਆਪਣੇ ਦੇਸ ਨੂੰ ਜਾਣਨ ਲਈ 17 ਸਾਲ ਦੀ ਛੋਟੀ ਉਮਰ ਵਿੱਚ ਆਪਣਾ ਘਰ ਛੱਡ ਦਿੱਤਾ ਅਤੇ ਅੰਤ ਵਿੱਚ ਭਾਰਤ ਨੂੰ ਬਦਲਣ ਦੇ ਮਿਸਨ ਨੂੰ ਪਰਿਭਾਸਿਤ ਕਰਨ ਲਈ ਕੰਮ ਕੀਤਾ।
ਸ੍ਰੀ ਪ੍ਰਫੁੱਲ ਕੇਤਕਰ ਨੇ ਇਸ ਗੱਲ ਦਾ ਵੀ ਜ?ਿਕਰ ਕੀਤਾ ਕਿ ਭਾਵੇਂ ਇਸ ਪੁਸਤਕ ਦੇ ਅਧਿਆਏ ਵੱਖ-ਵੱਖ ਦਿ੍ਰਸਟੀਕੋਣਾਂ ਨਾਲ ਸਬੰਧਤ ਲੇਖਕਾਂ ਦੁਆਰਾ ਲਿਖੇ ਗਏ ਹਨ ਪਰ ਇਸ ਕਿਤਾਬ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਲੱਖਣ ਸਖਸੀਅਤ ਦੇ ਗੁਣਾਂ ਦੀ ਰੂਪਰੇਖਾ ਦਿੱਤੀ ਹੈ, ਜਿਸ ਨੇ ਭਾਰਤ ਦੇ ਇੱਕ ਜਨ ਨੇਤਾ ਤੋਂ ਇੱਕ ਗਲੋਬਲ ਆਈਕਨ ਬਣਨ ਵਿੱਚ ਉਹਨਾਂ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਪਾਇਆ। ਇਹ ਗੁਣ ਹਨ ਉਹਨਾਂ ਦੀ ਵਿਲੱਖਣ ਅਗਵਾਈ ਸੈਲੀ, ਆਖਰੀ ਮਨੁੱਖ ਤੱਕ ਨੂੰ ਸਮਰਥਾ ਪ੍ਰਦਾਨ ਕਰਨ ਦੀ ਵਚਨਬੱਧਤਾ, ਮਨੁੱਖੀ ਸਭਿਅਤਾ ਦੀ ਲੋੜ ਪ੍ਰਤੀ ਸੰਵੇਦਨਸੀਲਤਾ ਅਤੇ ਸੰਚਾਰ ਕਰਨ ਦੀ ਯੋਗਤਾ। ਇਹਨਾਂ ਵਿਸੇਸਤਾਵਾਂ ਦੇ ਕਾਰਨ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੂੰ ਸੰਯੁਕਤ ਰਾਸਟਰ ਅਤੇ ਹੋਰ ਅੰਤਰਰਾਸਟਰੀ ਮੰਚਾਂ ‘ਤੇ ਮਹੱਤਵਪੂਰਨ ਵਿਸ?ਿਆਂ ‘ਤੇ ਫੈਸਲਾ ਲੈਣ ਵੇਲੇ ਵਿਸੇਸ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਵਿਨੋਦ ਪਠਾਨੀਆ ਨੇ ਸਭ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਅਧਿਕਾਰੀਆਂ, ਅਧਿਆਪਕਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ।
ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਜਾਵੇਗਾ ਸੁਤੰਤਰਤਾ ਦਿਵਸ : ਕੰਵਰਜੀਤ ਸਿੰਘ ਮਾਨ
ਅਗਾਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਤਲਵੰਡੀ ਸਾਬੋ (ਬਠਿੰਡਾ), 28 ਜੁਲਾਈ: ਮੁਲਕ ਦੇ 76ਵੇਂ ਆਜ਼ਾਦੀ ਦਿਹਾੜੇ ਨੂੰ ਤਲਵੰਡੀ ਸਾਬੋ ਚ ਸਥਿਤ ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀ ਕੰਵਰਜੀਤ ਸਿੰਘ ਮਾਨ ਨੇ ਦਫ਼ਤਰ ਨਗਰ ਪੰਚਾਇਤ ਵਿਖੇ 15 ਅਗਸਤ ਨੂੰ ਮਨਾਏ ਜਾਣ ਵਾਲੇ ਸਮਾਗਮ ਦੀਆਂ ਅਗਾਊਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਦੌਰਾਨ ਸਾਂਝੀ ਕੀਤੀ। ਉਪ ਮੰਡਲ ਪੱਧਰ ਤੇ ਮਨਾਏ ਜਾਣ ਵਾਲੇ ਸਮਾਗਮ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸਡੀਐਮ ਸ਼੍ਰੀ ਕੰਵਰਜੀਤ ਸਿੰਘ ਮਾਨ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਨੂੰ ਸਫ਼ਲਤਾ ਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜੋ ਵੀ ਉਨ੍ਹਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ, ਉਨ੍ਹਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸਮੇਂ-ਸਿਰ ਨਿਭਾਇਆ ਜਾਵੇ।ਇਸ ਮੌਕੇ ਡੀਐਸਪੀ ਜਤਿਨ ਬਾਂਸਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਆਦਿ ਹਾਜ਼ਰ ਸਨ।
ਕਿਸਾਨ ਭਲਾਈ ਲਈ ਖੇਤੀ ਨਾਲ ਜੁੜੀ ਵੱਖ-ਵੱਖ ਕਮੇਟੀਆਂ ਦਾ ਜਲਦੀ ਹੋਵੇ ਗਠਨ- ਮੁੱਖ ਮੰਤਰੀ ਮਨੋਹਰ ਲਾਲ
ਹਰਿਆਣਾ ਕਿਸਾਨ ਭਲਾਈ ਅਥਾਰਿਟੀ ਜਲਦੀ ਤੋਂ ਜਲਦੀ ਤਿਆਰ ਕਰਨ ਵਿਜਨ ਡਾਕਿਯੂਮੈਂਟ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੀ ਲਈ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਖੇਤੀ ਅਤੇ ਕਿਸਾਨਾਂ ਨੂੰ ਅੱਗੇ ਵਧਾਉਣ ਲਈ ਜਲਦੀ ਤੋਂ ਜਲਦੀ ਵਿਜਨ ਡਾਕਿਯੂਮੈਂਟ-2047 ਤਿਆਰ ਕਰਨ। ਇਸ ਦੇ ਨਾਲ-ਨਾਲ ਅਥਾਰਿਟੀ ਕਿਸਾਨ ਭਲਾਈ ਲਈ ਖੇਤੀ ਨਾਲ ਜੁੜੀ ਵੱਖ-ਵੱਖ ਕਮੇਟੀਆਂ ਦਾ ਵੀ ਗਠਨ ਕਰਨ, ਤਾਂ ਜੋ ਇੰਨ੍ਹਾਂ ਦੇ ਸੁਝਾਆਂ ਨੂੰ ਭਵਿੱਖ ਵਿਚ ਸਰਕਾਰ ਵੱਲੋਂ ਲਾਗੂ ਕੀਤਾ ਜਾ ਸਕੇ। ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਨਿਵਾਸ ਵਿਚ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੀ ਦੂਜੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅਥਾਰਿਟੀ ਇਕ ਸੁਪਰ ਥਿੰਕ ਟੈਂਕ ਦਾ ਕੰਮ ਕਰੇਗਾ। ਇਸ ਦੇ ਤਹਿਤ ਖਾਰਾ ਪਾਣੀ, ਜਲ ਭਰਾਵ, ਮੱਛੀ ਪਾਲਣ, ਮਧੂਮੱਖੀ ਪਾਲਣ, ਮੁਰਗੀਪਾਲਣ, ਮਸ਼ਰੂਮ ਫਾਰਮਿਗ, ਆਰਗੇਨਿਕ ਖੇਤੀ, ਮਾਈਕਰੋ ਇਰੀਗੇਸ਼ਨ ਆਦਿ ਵਿਸ਼ਿਆਂ ‘ਤੇ ਕਮੇਟੀਆਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਵੱਖ-ਵੱਖ ਕਮੇਟੀਆਂ ਵਿਚ ਸਬੰਧਿਤ ਖੇਤਰ ਦੇ ਖੋਜਕਾਰਾਂ, ਮਾਹਰਾਂ, ਕੌਮੀ ਅਵਾਰਡੀ ਕਿਸਾਲਾਂ ਆਦਿ ਨੂੰ ਸ਼ਾਮਿਲ ਕੀਤਾ ਜਾਵੇ। ਇਹ ਕਮੇਟੀਆਂ ਸਬੰਧਿਤ ਖੇਤਰਾਂ ‘ਤੇ ਗੰਭੀਰਤਾ ਨਾਲ ਕੰਮ ਕਰਨ ਅਤੇ ਸਰਕਾਰ ਨੂੰ ਸੁਝਾਅ ਦੇਣ ਤਾਂ ਜੋ ਕਿਸਾਨਾਂ ਦੀ ਆਮਦਨੀ ਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ ਅਤੇ ਬਿਹਤਰ ਫਸਲ ਲਈ ਜਾ ਸਕੇ।
ਕਿਸਾਨਾਂ ਦੇ ਸਕਿਲ ਡਿਵੇਲਪਮੈਂਟ ਦੇ ਵੀ ਸੁਝਾਅ ਦੇਵੇ ਅਥਾਰਿਟੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਸਾਨ ਅਥਾਰਿਟੀ ਖੇਤੀ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਉਨ੍ਹਾਂ ਦੇ ਸਕਿਲ ਡਿਵੇਲਪਮੈਂਟ ਨਾਲ ਜੁੜੇ ਸੁਝਾਅ ਵੀ ਦੇਣ। ਤਾਂ ਜੋ ਕਿਸਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੁੰ ਅੱਗੇ ਵਧਾਇਆ ਜਾ ਸਕੇ। ਕਿਸਾਨਾਂ ਦੇ ਹਿੱਤ ਲਈ ਹੀ ਇਸ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਸਰਕਾਰ ਦੇ ਮੈਂਬਰਾਂ ਦੇ ਨਾਲ-ਨਾਲ ਖੇਤੀ, ਬਾਗਬਾਨੀ, ਪਸ਼ੂਪਾਲਣ, ਮੱਛੀ ਪਾਲਣ ਆਦਿ ਦੇ ਮਾਹਰਾਂ ਨੂੰ ਮੈਂਬਰਾਂ ਵਜੋ ਸ਼ਾਮਿਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਜੋਰ ਦਿੱਤਾ ਕਿ ਕਮੇਟੀਆਂ ਦਾ ਗਠਨ ਜਲਦੀ ਤੋਂ ਜਲਦੀ ਕੀਤਾ ਜਾਵੇ ਅਤੇ ਅਥਾਰਿਟੀ ਦੀ ਅਗਲੀ ਮੀਟਿੰਗ ਵੀ ਜਲਦੀ ਤੋਂ ਜਲਦੀ ਹੋਵੇ। ਇਸ ਮੀਟਿੰਗ ਵਿਚ ਬਿਜਲੀ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ, ਮੁੱਖ ਸਕੱਤਰ ਸੰਜੀਵ ਕੌਸ਼ਲ, ਏਸੀਐਸ ਪੀਕੇ ਦਾਸ, ਦੇਵੇਂਦਰ ਸਿੰਘ, ਟੀਵੀਵਐਸਐਨ ਪ੍ਰਸਾਦ, ਸੁਮਿਤਾ ਮਿਸ਼ਰਾ, ਅੰਕੁਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਵਾਇਸ ਚਾਂਸਲਰ ਬੀਆਰ ਕੰਬੋਜ, ਸਮਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਜਲਦੀ ਬਣ ਕੇ ਹੋਵੇਗਾ ਤਿਆਰ – ਗ੍ਰਹਿ ਮੰਤਰੀ
ਅੰਬਾਲਾ ਕੈਂਟ ਵਿਚ 22 ਏਕੜ ਜਮੀਨ ਵਿਚ ਬਣ ਰਿਹਾ ਸ਼ਹੀਦ ਸਮਾਰਕ ਆਪਣੀ ਤਰ੍ਹਾ ਦਾ ਪਹਿਲਾ ਸਮਾਰਕ ਹੋਵੇਗਾ – ਅਨਿਲ ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੁਲਾਈ: ਹਰਿਆਣਾ ਦੇ ਅੰਬਾਲਾ ਕੈਂਟ ਵਿਚ ਪਹਿਲਾ ਸੁਤੰਤਰਤਾ ਸੰਗ੍ਰਾਮ 1857 ਦੀ ਕ੍ਰਾਂਤੀ ਦੇ ਤਹਿਤ ਅਣਗਿਣਤ ਯੋਧਾਵਾਂ ਤੇ ਸੈਨਾਨੀਆਂ ਦੀ ਯਾਦ ਵਿਚ ਬਣਾਇਆ ਜਾ ਰਿਹਾ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਦਾ ਨਿਰਮਾਣ ਕਾਰਜ ਲਗਭਗ ਪੂਰਾ ਹੋ ਚੁੱਕਾ ਹੈ ਅੇਤ ਹੁਣ ਸਮਾਰਕ ਵਿਚ ਆਰਟ ਕਾਰਜ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸਮਾਰਕ ਦਾ ਉਦਘਾਟਨ ਆਜਾਦੀ ਅਮ੍ਰਤ ਮਹਾਉਤਸਵ ਸਾਲ ਦੌਰਾਨ ਹੀ ਕੀਤਾ ਜਾਵੇਗਾ। ਇਸ ਸਮਾਰਕ ਵਿਚ 1857 ਦੀ ਕ੍ਰਾਂਤੀ ਦੌਰਾਨ ਹੋਈ ਘਟਨਾਵਾਂ ਨੂੰ ਵਰਚੂਅਲ ਢੰਗ ਨਾਲ ਜੀਵੰਤ ਕਰਦੇ ਹੋਏ ਸੈਨਾਨੀਆਂ ਦੇ ਗਿਆਨਵਰਧਨ ਦੇ ਲਈ ਵੀ ਦਰਸ਼ਾਇਆ ਜਾਵੇਗਾ।ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੀ ਅਗਵਾਈ ਹੇਠ ਪ੍ਰਬੰਧਿਤ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਦੇ ਸਬੰਧ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦਿੱਤੀ ਗਈ। ਵਰਨਣਯੋਗ ਹੈ ਕਿ ਇਹ ਸ਼ਹੀਦ ਸਮਾਰਕ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਸਥਾਪਿਤ ਕੀਤੀ ਜਾ ਰਹੀ ਹੈ। ਇਹ ਸ਼ਹੀਦ ਸਮਾਰਕ 22 ਏਕੜ ਭੂਮੀ ‘ਤੇ ਸਥਾਪਿਤ ਹੋਵੇਗਾ।
ਆਧੁਨਿਕ ਤਕਨੀਕ ਨਾਲ ਲੈਸ ਹੋਵੇਗਾ ਸ਼ਹੀਦ ਸਮਾਰਕ – ਵਿਜ
ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮਾਰਕ ਦੇ ਕੰਮ ਵਿਚ ਹੋਰ ਤੇਜੀ ਲਿਆਈ ਜਾਵੇ ਤਾਂ ਜੋ ਇਹ ਸਮਾਰਕ ਸੈਨਾਨੀਆਂ ਲਈ ਜਲਦੀ ਸ਼ੁਰੂ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਸ਼ਹੀਦ ਸਮਾਰਕ ਇਕ ਵੱਡੇ ਸੈਰ-ਸਪਾਟਾ ਕੇਂਦਰ ਵਜੋ ਵਿਕਸਿਤ ਹੋਵੇਗਾ ਜੋ ਦੇਸ਼ ਦਾ ਸੱਭ ਤੋਂ ਵੱਡਾ ਤੇ ਆਧੁਨਿਕ ਤਕਨੀਕ ਨਾਲ ਲੈਸ ਸ਼ਹੀਦ ਸਮਾਰਕ ਹੋਵੇਗਾ। ਸ਼ਹੀਦ ਸਮਾਰਕ ਨੂੰ ਸਥਾਪਿਤ ਕਰਨ ਦੇ ਸਬੰਧ ਵਿਚ ਇਤਿਹਾਸ ਦੀ ਪੁਖਤਾ ਵਸਤੂਆਂ ਤੇ ਮਹਾਣੀਆਂ ਨੂੰ ਦਿਖਾਉਣ ਤਹਿਤ 1857 ਨਾਲ ਸਬੰਧਿਤ ਇਤਿਹਾਸਕਾਰਾਂ ਦੀ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜਿਸ ਵਿਚ ਊਹ ਆਪਣੇ-ਆਪਣੇ ਅਧਿਐਨ ਅਨੁਸਾਰ ਜੋ ਸੁਝਾਅ ਦੇ ਰਹੇ ਹਨ, ਉਨ੍ਹਾਂ ਨੂੰ ਸਮਾਰਕ ਵਿਚ ਵੱਖ-ਵੱਖ ਕਲਾਕ੍ਰਿਤੀਆਂ, ਆਰਟ, ਲਾਇਟ ਐਂਡ ਸਾਊਂਡ ਆਦਿ ਰਾਹੀਂ ਸੈਨਾਨੀਆਂ ਦੇ ਗਿਆਨ ਲਈ ਦਰਸ਼ਾਉਣ ਤਹਿਤ ਸ਼ਾਮਿਲ ਕੀਤਾ ਜਾ ਰਿਹਾ ਹੈ।
ਦੇਸ਼ ਦੇ ਮੰਨੇ-ਪ੍ਰਮੰਨੇ ਸਕ੍ਰਿਪਟ ਰਾਈਟਰ ਅਤੁਲ ਤਿਵਾਰੀ ਲਿਖ ਰਹੇ ਸਮਾਰਕ ਦੀ ਸਕ੍ਰਿਪਟ
ਮੀਟਿੱਗ ਦੌਰਾਨ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਦੇ ਸਬੰਧ ਵਿਚ ਇਕ ਪਾਵਰਪੁਆਇੰਟ ਪੇਸ਼ਗੀ ਵੀ ਦਿਖਾਈ ਗਈ ਜਿਸ ਵਿਚ ਦਸਿਆ ਗਿਆ ਕਿ ਇਸ ਸ਼ਹੀਦ ਸਮਾਰਕ ਨੂੰ ਬਿਹਤਰੀਨ ਬਨਾਉਣ ਲਈ ਦੇਸ਼ ਦੇ ਮੰਨੇ-ਪ੍ਰਮੰਨੇ ਸਕ੍ਰਿਪਟ ਰਾਈਟਰ ਅਤੁਲ ਤਿਵਾਰੀ ਵੱਲੋਂ 1857 ਦੌਰਾਨ ਹੋਈ ਵੱਖ-ਵੱਖ ਘਟਨਾਵਾਂ ਦੀ ਇੰਟਰੋਡਕਟਰੀ ਫਿਲਮ ਤਹਿਤ ਸਕ੍ਰਿਪਟ ਤੇ ਸਮਾਰਕ ਦੀ ਕਾਸਟਿੰਗ ਨੂੰ ਲਿਖਿਆ ਜਾ ਰਿਹਾ ਹੈ ਜਿਸ ਵਿਚ ਮੌਜੂਦਾ ਹਰਿਆਣਾ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਮੋਹਰੀ ਲੋਕਾਂ ਵੱਲੋਂ ਬੋਲਿਆ ਤੇ ਦਰਸ਼ਾਇਆ ਜਾਵੇਗਾ।
1857 ਦੀ ਘਟਨਾਵਾਂ ਦਾ ਜੀਵੰਤ ਚਿਤਰਣ ਵਰਚੂਅਲ ਢੰਗ ਨਾਲ ਹੋਵੇਗਾ
ਮੀਟਿੰਗ ਵਿਚ ਮੰਤਰੀ ਨੂੰ ਜਾਣੁੰ ਕਰਾਇਆ ਗਿਆ ਕਿ ਇਹ ਸਮਾਰਕ ਆਪਣੇ ਆਪ ਵਿਚ ਅਨਮੋਲ ਹੋਵੇਗਾ ਅਤੇ ਹਰਿਆਣਾ ਦੇ ਇਤਿਹਾਸ ਤੇ ਅੰਗ੍ਰੇਜਾਂ ਦੇ ਆਗਮਨ ਦੇ ਸਬੰਧ ਵਿਚ ਇਕ ਕੈਪਸੂਲ ਤਿਆਰ ਕੀਤਾ ਜਾਵੇਗਾ ਜਿਸ ਵਿਚ 1857 ਤੋਂ ਪਹਿਲਾਂ ਅਤੇ ਉਸ ਦੌਰਾਨ ਹੋਈ ਘਟਨਾਵਾਂ ਦਾ ਜੀਵੰਤ ਚਿਤਰਣ ਵਰਚੂਅਲੀ ਢੰਗ ਨਾਲ ਹੋਵੇਗਾ। ਇਸ ਚਿਤਰਣ ਨਾਲ 1857 ਦੀ ਕ੍ਰਾਂਤੀ ਮੇਰਠ ਤੋਂ ਪਹਿਲਾਂ ਅੰਬਾਲਾ ਵਿਚ ਕਦੋਂ ਅਤੇ ਕਿਵੇਂ ਸ਼ੁਰੂ ਹੋਈ ਅਤੇ ਇਸ ਕ੍ਰਾਂਤੀ ਦੀ ਯੋਜਨਾ ਦੇ ਬਾਰੇ ਵਿਚ ਸੈਨਾਨੀਆਂ ਨੂੰ ਜਾਣੂੰ ਕਰਾਇਆ ਜਾਵੇਗਾ। ਇਸ ਸਬੰਧ ਵਿਚ 1857 ਦੌਰਾਨ ਵੱਖ-ਵੱਖ ਦਸਤਾਵੇਜਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।
ਹਰਿਆਣਾ ਦੇ ਲੋਕ ਬਹਾਦੁਰ 1857 ਦੌਰਾਨ ਆਪਣੀ ਔਜਾਰਾਂ ਨੂੰ ਹੀ ਹਥਿਆਰ ਬਣਾਇਆ – ਵਿਜ
ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੇ ਦਸਿਆ ਕਿ ਹਰਿਆਣਾ ਦੇ ਲੋਕ ਬਹਾਦੁਰ ਹਨ ਅਤੇ 1857 ਦੌਰਾਨ ਹਰਿਆਣਾ ਦੇ ਲੋਕਾਂ ਨੇ ਆਪਣੇ ਔਜਾਰਾਂ ਨੂੰ ਹੀ ਹਥਿਆਰ ਬਣਾ ਕੇ ਅੰਗ੍ਰੇਜਾਂ ਨਾਲ ਲੋਹਾ ਲਿਆ ਸੀ। ਉਨ੍ਹਾਂ ਨੇ ਦਸਿਆ ਕਿ 1857 ਦੌਰਾਨ ਅੰਗ੍ਰੇਜਾਂ ਨੇ ਹਰਿਆਣਾ ਦੇ ਇੰਨ੍ਹਾਂ ਲੋਕਾਂ ਨੂੰ ਕਾਲੀ ਪਲਟਣ ਕਿਹਾ ਸੀ ਮਤਲਬ ਹਰਿਆਣਾ ਦੇ ਲੋਕ ਇਸ ਕ੍ਰਾਂਤੀ ਨੂੰ ਯੋਜਨਾਬੱਧ ਢੰਗ ਨਾਲ ਅੰਜਾਮ ਦੇਣ ਦੇ ਲਈ ਯੋਜਨਾ ਬਣਾਈ ਹੋਈ ਸੀ। ਇਸ ਸਬੰਧ ਵਿਚ ਵੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਸ ਸਮੇਂ ਦੇ ਲੋਕਾਂ ਦੀ ਹਿੰਮਤ ਅਤੇ ਜਜਬੇ ਨੂੰ ਜੀਵੰਤ ਢੰਗ ਨਾਲ ਸਮਾਰਕ ਵਿਚ ਦਰਸ਼ਾਇਆ ਜਾਣਾ ਚਾਹੀਦਾ ਹੈ ਤਾਂ ਜੋ ਸੈਨਾਨੀਆਂ ਨੂੰ ਆਪਣੀ ਸੁਤੰਤਰਤਾ ਸੈਨਾਨੀਆਂ ਦੇ ਬਲਿਦਾਨ ਦੇ ਬਾਰੇ ਵਿਚ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ।ਮੀਟਿੰਗ ਵਿਚ ਦਸਿਆ ਗਿਆ ਕਿ 1857 ਦੀ ਕ੍ਰਾਂਤੀ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਜਿੱਥੇ ਕ੍ਰਾਂਤੀ ਦਾ ਬਿਗੁਲ ਵਜਾਇਆ ਗਿਆ ਸੀ ਉਨ੍ਹਾਂ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਜਾਵੇਗੀ।
ਓਪਨ ਏਅਰ ਥਇਏਟਰ ਵੀ ਬਣਾਇਆ ਜਾਵੇਗਾ।
ਮੀਟਿੰਗ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਮਾਰਕ ਵਿਚ ਓਪਨ ਏਅਰ ਥਇਏਟਰ ਵੀ ਬਣਾਇਆ ਜਾ ਰਿਹਾ ਹੈ ਜਿਸ ਵਿਚ ਹਰਿਆਣਾ ਸਰਕਾਰ ਦੀ ਉਪਲਬਧੀਆਂ ਦਿਖਾਈ ਜਾਣਗੀਆਂ ਅਤੇ ਲਾਇਟ ਐਂਡ ਸਾਊਂਡ ਸ਼ੌ ਦਾ ਵੀ ਪ੍ਰਾਵਧਾਨ ਹੋਵੇਗਾ।ਮੀਟਿੰਗ ਵਿਚ ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਡਾ. ਕੁਲਦੀਪ ਸੈਨੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਕਲਾ ਜਗਤ ਨਾਲ ਜੁੜੀ ਹਸਤੀਆਂ ਵੀ ਮੌਜੂਦ ਸਨ।
ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਜੰਗ: ਡੀਜੀਪੀ ਵੱਲੋਂ ਕੁੱਲ ਪੁਲਿਸ ਫੋਰਸ ‘ਚੋਂ 50 ਫੀਸਦ ਕਰਮਚਾਰੀ ਥਾਣਿਆਂ ਵਿੱਚ ਤਾਇਨਾਤ ਕਰਨ ਦੇ ਹੁਕਮ
ਡੀਜੀਪੀ ਗੌਰਵ ਯਾਦਵ ਨੇ ਚਾਰ ਪੁਲਿਸ ਰੇਂਜਾਂ ਦੇ ਆਪਣੇ ਖੇਤਰੀ ਦੌਰੇ ਦੌਰਾਨ ਕੀਤੀਆਂ ਉੱਚ ਪੱਧਰੀ ਮੀਟਿੰਗਾਂ
ਡੀਜੀਪੀ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਇਆ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੀਪੀਜ਼/ਐਸਐਸਪੀਜ਼ ਨੂੰ ਵਧੇਰੇ ਚੌਕਸ ਰਹਿਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਵਾਸਤੇ ਕਿਹਾ
ਡੀਜੀਪੀ ਵੱਲੋਂ ਦਹਿਸ਼ਤ ਦੇ ਹਾਲਾਤਾਂ ਨਾਲ ਨਜਿੱਠਣ ਲਈ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਕਿਊ.ਆਰ.ਟੀ.ਅਤੇ ਆਰਮਡ ਰਿਜ਼ਰਵ ਤਾਇਨਾਤ ਕਰਨ ਦੀ ਤਜਵੀਜ਼
ਪੰਜਾਬੀ ਖ਼ਬਰਸਾਰ ਬਿਉਰੋ
ਰੂਪਨਗਰ/ਲੁਧਿਆਣਾ/ਜਲੰਧਰ/ਅੰਮ੍ਰਿਤਸਰ, 27 ਜੁਲਾਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸਾਰੇ ਸੀਪੀਜ਼ ਅਤੇ ਐਸਐਸਪੀਜ਼ ਨੂੰ ਆਦੇਸ਼ ਦਿੱਤੇ ਹਨ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਨਾਨ-ਕੋਰ ਡਿਊਟੀਆਂ ਤੋਂ ਹਟਾ ਕੇ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਸਾਰੇ ਥਾਣਿਆਂ ਵਿੱਚ ਕਰਮਚਾਰੀਆਂ ਦੀ ਗਿਣਤੀ ਵਧਾਉਣ।ਸੂਬੇ ਭਰ ਵਿੱਚ ਰੇਂਜ ਪੱਧਰੀ ਮੀਟਿੰਗਾਂ ਕਰਦਿਆਂ ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਜ਼ਿਲ੍ਹਿਆਂ ਵਿੱਚ ਤਾਇਨਾਤ ਕੁੱਲ ਪੁਲਿਸ ਮੁਲਾਜ਼ਮਾਂ ਵਿੱਚੋਂ ਘੱਟੋ-ਘੱਟ 50 ਫੀਸਦ ਮੁਲਾਜ਼ਮ ਪੁਲਿਸ ਥਾਣਿਆਂ ਵਿੱਚ ਤਾਇਨਾਤ ਕੀਤੇ ਜਾਣ।
ਡੀਜੀਪੀ ਨੇ ਆਪਣੇ ਖੇਤਰੀ ਦੌਰੇ ਦੌਰਾਨ ਰੂਪਨਗਰ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਚਾਰ ਪੁਲਿਸ ਰੇਂਜਾਂ ਨੂੰ ਕਵਰ ਕੀਤਾ ਅਤੇ ਸਬੰਧਤ ਪੁਲਿਸ ਰੇਂਜਾਂ ਦੇ ਸੀਪੀਜ਼, ਆਈਜੀਪੀਜ਼/ਡੀਆਈਜੀਜ਼, ਐਸਐਸਪੀਜ਼, ਗਜ਼ਟਿਡ ਅਫਸਰਾਂ ਅਤੇ ਐਸਐਚਓਜ਼ ਨਾਲ ਅਪਰਾਧ ਸਮੀਖਿਆ ਮੀਟਿੰਗਾਂ ਕੀਤੀਆਂ।ਉਨ੍ਹਾਂ ਨੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੀ ਤਰਜ਼ ‘ਤੇ ਹਰੇਕ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਕੁਇਕ ਰਿਐਕਸ਼ਨ ਟੀਮ (ਕਿਊ.ਆਰ.ਟੀ.) ਅਤੇ 2 ਆਰਮਡ ਰਿਜ਼ਰਵ, ਜਿਸ ਵਿੱਚ ਉੱਚ ਸਿਖਲਾਈ ਪ੍ਰਾਪਤ ਅਤੇ ਪੂਰੀ ਤਰ੍ਹਾਂ ਲੈਸ ਪੁਲਿਸ ਕਰਮਚਾਰੀ ਸ਼ਾਮਲ ਹੋਣ, ਤਾਇਨਾਤ ਕਰਨ ਦਾ ਵੀ ਪ੍ਰਸਤਾਵ ਦਿੱਤਾ ।
ਉਨ੍ਹਾਂ ਨੇ ਸੀਪੀਜ਼/ਐਸਐਸਪੀਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਪੁਲਿਸ ਸਟੇਸ਼ਨ ਦੇ ਖੇਤਰਾਂ ਨੂੰ ਬੀਟਾਂ ਵਿੱਚ ਵੰਡਣ ਅਤੇ ਹਰੇਕ ਬੀਟ ਖੇਤਰ ਵਿੱਚ ਇੱਕ ਬੀਟ ਅਫ਼ਸਰ ਲਗਾਇਆ ਜਾਵੇ ਤਾਂ ਜੋ ਪੁਲਿਸ ਅਧਿਕਾਰੀ ਦੀ ਵਿਸ਼ੇਸ਼ ਖੇਤਰਾਂ ਲਈ ਜਵਾਬਦੇਹੀ ਤੈਅ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਅਧਿਕਾਰੀ ਐਸ.ਐਚ.ਓਜ਼ ਨੂੰ ਮਾੜੇ ਅਨਸਰਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਖੋਲ੍ਹਣ ਅਤੇ ਉਨ੍ਹਾਂ ਦੀ ਸੂਚੀ ਬਣਾਉਣ ਦੇ ਨਿਰਦੇਸ਼ ਦੇਣ ਤਾਂ ਜੋ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਐਸ.ਐਚ.ਓਜ਼ ਨੂੰ ਵੱਡੇ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਦੀ ਨਿੱਜੀ ਤੌਰ ‘ਤੇ ਜਾਂਚ ਕਰਨ ਲਈ ਵੀ ਕਿਹਾ।
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਨੇ ਸੀਪੀਜ਼/ਐਸਐਸਪੀਜ਼ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਾਲ-ਨਾਲ ਸਾਰੀਆਂ ਸੰਵੇਦਨਸ਼ੀਲ ਥਾਵਾਂ ‘ਤੇ ਚੌਕਸੀ ਰੱਖਣ ਦੇ ਆਦੇਸ਼ ਦਿੱਤੇ।ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਮਹੀਨਾਵਾਰ ਅਪਰਾਧ ਸਮੀਖਿਆ ਮੀਟਿੰਗਾਂ ਕਰਨ ਅਤੇ ਸੋਮਵਾਰ ਦੀ ਪਰੇਡ ਨੂੰ ਮੁੜ ਬਹਾਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਲੋਕ-ਪੱਖੀ ਪੁਲਿਸਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਲਈ ਸੰਚਾਰ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਿਆ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।
ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਸਮੂਹ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਵਰਦੀ ਵਿੱਚ ਕਾਲੀਆਂ ਭੇਡਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਲਤ ਕਾਰਵਾਈ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।ਡੀਜੀਪੀ ਨੇ ਬੁਨਿਆਦੀ ਪੁਲਿਸਿੰਗ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸੀਆਰਪੀਸੀ ਦੀਆਂ ਧਾਰਾਵਾਂ 107, 109 ਅਤੇ 110 ਤਹਿਤ ਰੋਕਥਾਮ ਦੀਆਂ ਕਾਰਵਾਈਆਂ ਕਰਨ ਅਤੇ ਪੁਲਿਸ ਸਟੇਸ਼ਨਾਂ ਦੇ ਰਿਕਾਰਡ ਨੂੰ ਅਪਡੇਟ ਰੱਖਣ ਲਈ ਵੀ ਕਿਹਾ।
ਪਸ਼ੂ ਪਾਲਣ ਮੰਤਰੀ ਵੱਲੋਂ ਪਸ਼ੂਆਂ ਵਿੱਚ “ਲੰਪੀ ਸਕਿੱਨ“ ਬੀਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਟੀਮਾਂ ਗਠਤ
ਐਨ.ਆਰ.ਡੀ.ਡੀ.ਐਲ. ਜਲੰਧਰ ਦੀ ਟੀਮ ਨੂੰ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਹਦਾਇਤ
ਪਸ਼ੂਆਂ ਨੂੰ ਬੀਮਾਰੀ ਹੋਣ ‘ਤੇ ਸਰਕਾਰੀ ਹਸਪਤਾਲਾਂ ਨਾਲ ਤੁਰੰਤ ਰਾਬਤਾ ਕਰਨ ਦੀ ਅਪੀਲ
ਕਿਹਾ, ਅਫ਼ਵਾਹਾਂ ਤੋਂ ਬਚਣ ਪਸ਼ੂ-ਪਾਲਕ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਜੁਲਾਈ: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੀ ਹਦਾਇਤ ‘ਤੇ ਪਸ਼ੂ ਪਾਲਣ ਵਿਭਾਗ ਨੇ ਅੱਜ ਦੁਧਾਰੂ ਪਸ਼ੂਆਂ ਵਿੱਚ ਲਾਗ ਦੀ ਬੀਮਾਰੀ “ਲੰਪੀ ਸਕਿੱਨ“ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਟੀਮਾਂ ਗਠਤ ਕੀਤੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਦੁਧਾਰੂ ਪਸ਼ੂਆਂ ਵਿੱਚ ਲੰਪੀ ਸਕਿੱਨ ਨਾਮੀ ਛੂਤ ਦੇ ਰੋਗ ਤੋਂ ਬਚਾਅ ਲਈ ਹਰ ਜ਼ਿਲ੍ਹੇ ਵਿੱਚ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ, ਜੋ ਪਿੰਡ-ਪਿੰਡ ਜਾ ਕੇ ਪ੍ਰਭਾਵਤ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਦੇ ਉਪਾਅ ਲਈ ਜਾਣਕਾਰੀ ਦੇਣਗੀਆਂ।ਕੈਬਨਿਟ ਮੰਤਰੀ ਨੇ ਦੱਸਿਆ ਕਿ ਨਾਰਥ ਰੀਜਨਲ ਡਿਵੀਜ਼ਨ ਡਾਇਗਨੌਸਟਿਕ ਲੈਬ (ਐਨ.ਆਰ.ਡੀ.ਡੀ.ਐਲ.) ਜਲੰਧਰ ਦੀ ਟੀਮ ਨੂੰ ਸਮੂਹ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਹਦਾਇਤ ਕੀਤੀ ਗਈ ਹੈ, ਜੋ ਕੱਲ੍ਹ 28 ਜੁਲਾਈ ਤੋਂ ਪ੍ਰਭਾਵਤ ਜ਼ਿਲ੍ਹਿਆਂ ਦਾ ਦੌਰਾ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਪਸ਼ੂ-ਪਾਲਕਾਂ ਦੀ ਹਰ ਪੱਖੋਂ ਸਹਾਇਤਾ ਕਰਨ ਲਈ ਪਾਬੰਦ ਕੀਤਾ ਗਿਆ ਹੈ। ਇਸ ਲਈ ਪਸ਼ੂਪਾਲਕ ਕਿਸੇ ਘਬਰਾਹਟ ਵਿੱਚ ਨਾ ਆਉਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚਣ। ਉਨ੍ਹਾਂ ਕਿਹਾ ਕਿ ਕਿਸਾਨ ਜਾਂ ਪਸ਼ੂ-ਪਾਲਕ ਬੇਝਿਜਕ ਆਪਣੀ ਨੇੜਲੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।ਸ. ਭੁੱਲਰ ਨੇ ਦੱਸਿਆ ਕਿ ਇਹ ਬੀਮਾਰੀ ਦੱਖਣੀ ਸੂਬਿਆਂ ਤੋਂ ਆਈ ਹੈ ਅਤੇ ਬਰਸਾਤਾਂ ਵਿਚ ਵਧੇਰੇ ਫੈਲਦੀ ਹੈ ਕਿਉਂਕਿ ਮੱਛਰ ਮੱਖੀ ਆਦਿ ਦੇ ਕੱਟਣ ਨਾਲ ਇਸ ਬੀਮਾਰੀ ਦੇ ਅੱਗੇ ਤੋਂ ਅੱਗੇ ਵਧਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਲਈ ਪਸ਼ੂਆਂ ਦਾ ਆਲਾ-ਦੁਆਲਾ ਸਾਫ ਰੱਖਿਆ ਜਾਵੇ ਅਤੇ ਬੀਮਾਰ ਪਸੂਆਂ ਨੂੰ ਦੂਜਿਆਂ ਤੋਂ ਵੱਖ ਕਰ ਲਿਆ ਜਾਵੇ।
ਇਸ ਦੌਰਾਨ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਨੇ ਕਿਹਾ ਕਿ ਪਸ਼ੂਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਇਹਤਿਆਤ ਵਰਤਣਾ ਚਾਹੀਦਾ ਹੈ। ਬੀਮਾਰੀ ਦੇ ਲੱਛਣਾਂ ਦਾ ਜ?ਿਕਰ ਕਰਦਿਆਂ ਡਾ. ਸੁਭਾਸ਼ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਪਸ਼ੂਆਂ ਨੂੰ ਤੇਜ ਬੁਖਾਰ ਚੜ੍ਹਦਾ ਹੈ ਅਤੇ ਉਨ੍ਹਾਂ ਦੀ ਚਮੜੀ ‘ਤੇ ਛਾਲੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਦੇ ਪਸ਼ੂਆਂ ਵਿੱਚ ਅਜਿਹੇ ਬੀਮਾਰੀ ਦੇ ਲੱਛਣ ਦਿਖਦੇ ਹਨ ਤਾਂ ਤੁਰੰਤ ਨੇੜਲੀ ਪਸ਼ੂ ਸੰਸਥਾ ਨਾਲ ਰਾਬਤਾ ਕਰਨ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੇ ਲੱਛਣ ਦਿੱਸਣ ‘ਤੇ ਕਿਸਾਨ ਆਪਣੇ ਸਿਹਤਮੰਦ ਪਸ਼ੂਆਂ ਨੂੰ ਪੀੜਤ ਪਸ਼ੂ ਤੋਂ ਵੱਖ ਕਰ ਲੈਣ।ਡਾ. ਸੁਭਾਸ਼ ਨੇ ਦੱਸਿਆ ਕਿ ਮੀਡੀਆ ਦੇ ਇੱਕ ਹਿੱਸੇ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸੈਂਕੜੇ ਜਾਨਵਰਾਂ ਦੀ ਮੌਤ ਦੀ ਖ਼ਬਰ ਬੇਬੁਨਿਆਦ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਕ ਵਿਭਾਗ ਫ਼ਾਜ਼ਿਲਕਾ ਦੀ ਟੀਮ ਵੱਲੋਂ ਅੱਜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ।





