Friday, May 15, 2026
Home Blog Page 2423

ਪੀ.ਐਸ.ਪੀ.ਸੀ.ਐਲ ਵੱਲੋਂ ਬਿਜਲੀ ਚੋਰੀ ਦੇ ਦੋਸ ਵਿੱਚ ਆਰ.ਟੀ.ਐਮ.ਮੁਅੱਤਲ

0

ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 27 ਜੁਲਾਈ: ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਪੰਜਾਬ ਸਰਕਾਰ ਵਲੋਂ ਪ੍ਪਤ ਸਿਕਾਇਤ ਦੀ ਪੜਤਾਲ ਤੋਂ ਬਾਅਦ ਬਿਜਲੀ ਚੋਰੀ ਦੇ ਦੋਸ ਵਿੱਚ ਹਰਕਿ੍ਰਸਨ ਸਿੰਘ ਆਰ. ਟੀ.ਐਮ.ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ ਅਤੇ੍ ਕਰਮਚਾਰੀ ਵਿਰੁਧ ਐਂਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਅਤੇ ਪ੍ਰਾਈਵੇਟ ਕੰਪਨੀ ਦੇ ਮੀਟਰ ਰੀਡਰ ਸ੍ਰੀ ਨਿਰਮਲ ਸਿੰਘ ਨੂੰ ਬਰਖਾਸਤ (ਟਰਮੀਨੇਟ) ਕਰ ਦਿੱਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਵੈਬਸਾਈਟ ਤੋੋਂ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਕਰਮਚਾਰੀ ਸ੍ਰੀ ਹਰਕਿ੍ਰਸਨ ਸਿੰਘ, ਆਰ.ਟੀ.ਐਮ., ਪੁੱਤਰ ਸ੍ਰੀ ਦਰਸਨ ਸਿੰਘ, ਪਿੰਡ ਲੱਖੇਵਾਲੀ, ਜਿਲਾ ਮੁਕਤਸਰ ਸਾਹਿਬ ਵਿਰੁੱਧ ਬਿਜਲੀ ਚੋੋਰੀ ਦੀ ਸਿਕਾਇਤ ਦੇ ਅਧਾਰ ਤੇ ਇਨਫੋੋਰਸਮੈਂਟ, ਬਠਿੰਡਾ ਵਲੋੋਂ ਚੈਕਿੰਗ ਕੀਤੀ ਗਈ।
ਚੈਕਿੰਗ ਦੌੌਰਾਨ ਹਰਕਿ੍ਰਸਨ ਸਿੰਘ, ਆਰ.ਟੀ.ਐਮ.,ਕਰਮਚਾਰੀ ਜਾਅਲੀ ਮੀਟਰ ਲਗਾ ਕੇ ਆਪਣੇ ਘਰ ਵਿਖੇ ਚੋੋਰੀ ਕਰਦਾ ਪਾਇਆ ਗਿਆ, ਜਿਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ । ਕਰਮਚਾਰੀ ਦੇ ਘਰ ਦੇ ਬਾਹਰ ਬਕਸੇ ਵਿੱਚ ਲੱਗੇ 2 ਨੰਬਰ ਮੀਟਰਾਂ ਤੋੋਂ ਬਿਜਲੀ ਦੀ ਵਰਤੋਂ ਕਰ ਰਿਹਾ ਸੀ।ਇੱਕ ਮੀਟਰ ਨੂੰ ਕਰਮਚਾਰੀ ਆਪਣੀ ਨੂੰਹ ਦੇ ਨਾਮ ਤੇ ਕਮਜੋੋਰ ਵਰਗ ਸ੍ਰੇਣੀ ਅਧੀਨ ਲਗਾਇਆ ਹੋਇਆ ਸੀ। ਚੈਕ ਕਰਨ ਤੇ ਘਰ ਦੇ ਮਨਜੂਰ ਲੋਡ 2.0 ਦੀ ਬਜਾਏ 5.146 ਕਿਲੋ ਵਾਟ ਚੱਲ ਰਿਹਾ ਸੀ। ਦੂਸਰੇ ਕੁਨੈਕਸਨ ਵਿੱਚ ਕਰਮਚਾਰੀ ਜਾਅਲੀ ਮੀਟਰ (ਸੀਰੀਅਲ ਨੰ: 891011) ਨਾਲ ਚਲਾ ਰਿਹਾ ਸੀ। ਇਹ ਮੀਟਰ ਬਿਲ ਨਾਂ ਭਰਨ ਕਰਕੇ ਕਿਸੇ ਖਪਤਕਾਰ ਦੇ ਅਹਾਤੇ ਤੋੋਂ ਉਤਾਰਿਆ ਗਿਆ ਸੀ।ਉੋਸ ਦੇ ਖਿਲਾਫ ਬਿਜਲੀ ਐਕਟ 2003 ਦੀ ਧਾਰਾ 135,136 ਅਤੇ 138 ਤਹਿਤ ਐਂਫ ਆਈ ਆਰ () ਦਰਜ ਹੋ ਗਈ ਹੈ। ਖਪਤਕਾਰ ਦਾ ਕੁਨੈਕਸਨ ਕੱਟ ਦਿੱਤਾ ਗਿਆ ਹੈ। ਇਸ ਕੇਸ ਵਿੱਚ ਸਾਮਲ ਜੇ.ਈ. ਅਤੇ ਹੋੋਰ ਲਾਈਨ ਸਟਾਫ ਦੀ ਤਫਤੀਸ ਵੀ ਚੱਲ ਰਹੀ ਹੈ । ਪ੍ਰਾਈਵੇਟ ਕੰਪਨੀ ਦੇ ਮੀਟਰ ਰੀਡਰ ਸ੍ਰੀ ਨਿਰਮਲ ਸਿੰਘ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਕਰਮਚਾਰੀ ਸ੍ਰੀ ਹਰਕਿ੍ਰਸਨ ਸਿੰਘ,ਆਰ.ਟੀ.ਐਮ. ਵਲੋੋਂ ਬਿਜਲੀ ਚੋੋਰੀ ਦੇ ਮੁਆਵਜੇ ਦੀ ਰਕਮ 92,424/ਰੁਪਏ ਦੀ ਰਕਮ ਭਰਵਾ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਪ੍ਰਵਾਨ

0

ਅਗਲੇਰੀ ਕਾਰਵਾਈ ਲਈ ਮੁੜ ਪਾਰਟੀ ਪ੍ਰਧਾਨ ਨੂੰ ਅਧਿਕਾਰ ਸੌਂਪੇ
ਸੁਖਬੀਰ ਸਿੰਘ ਬਾਦਲ ਸਿੱਖਾਂ, ਪੰਜਾਬੀ ਬੁੱਧੀਜੀਵੀਆਂ ਤੇ ਪ੍ਰੋਫੈਸ਼ਨਲਾਂ ਤੋਂ ਰਾਇ ਲੈਣਗੇ
ਅਕਾਲੀ ਦਲ ਨੇ ਐਮ ਐਸ ਪੀ ਬਾਰੇ ਕਮੇਟੀ ਕੀਤੀ ਰੱਦ
ਸਿਮਰਨਜੀਤ ਸਿੰਘ ਮਾਨ ਦੀਆਂ ਸ਼ਹੀਦ ਏ ਆਜ਼ਮ ਭਗਤ ਸਿੰਘ ਬਾਰੇ ਟਿੱਪਣੀਆਂ ਕੀਤੀਆਂ ਰੱਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਝੂੰਦਾਂ ਕਮੇਟੀ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਇਸ ਕਮੇਟੀ ਦੇ ਮਾਮਲੇ ’ਚ ਅਗਲੇਰੀ ਕਾਰਵਾਈ ਦੇ ਅਧਿਕਾਰ ਮੁੜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੋਂਪ ਦਿੱਤੇ ਹਨ। ਗੌਰਤਲਬ ਹੈ ਕਿ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਇਸ ਕਮੇਟੀ ਨੂੰ ਸੌਂਪੀ ਸੀ। ਦਸਣਾ ਬਣਦਾ ਹੈ ਕਿ ਕਮੇਟੀ ਦੀ ਰਿਪੋਰਟ ਮੁਤਾਬਕ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਉਧਰ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਚੋਣ ਸਮੀਖਿਆ ਕਮੇਟੀ ਦੀ ਰਿਪੋਰਟ ਵਿਚ ਪਾਰਟੀ ਦੀ ਪ੍ਰਾਪਤੀ ਤੇ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਪਾਰਟੀ ਨੁੰ ਦਰਪੇਸ਼ ਚੁਣੌਤੀਆਂ ਤੇ ਮੌਕਿਆਂ ਦੀ ਗੱਲ ਕੀਤੀ ਗਈ ਹੈ। ਸ: ਭੂੰਦੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਇਸ ਕਮੇਟੀ ਦਾ ਗਠਨ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਪੜਚੋਲ ਵਾਸਤੇ ਸੰਜੀਦਗੀ ਨਾਲ ਕੰਮ ਕਰਨ ਵਾਸਤੇ ਕੀਤਾ ਸੀ।
ਉਨ੍ਹਾਂ ਕਿਹਾ ਕਿ ਝੂੰਦਾ ਕਮੇਟੀ ਦੀਆਂ ਸਿਫ਼ਾਰਿਸਾਂ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਪੁਨਰਗਠਨ ਤੇ ਕੰਮਕਾਜ ਨੂੰ ਨਵੇਂ ਸਿਰੇ ਤੋਂ ਲੀਹ ’ਤੇ ਲਿਆਉਣ ਵਾਸਤੇ ਟੀਮ ਦਾ ਗਠਨ ਦਾ ਅਧਿਕਾਰ ਸੌਂਪਿਆ ਗਿਆ ਹੈ। ਉਹ ਸਿੱਖ ਬੁੁੱਧੀਜੀਵੀਆਂ, ਧਾਰਮਿਕ ਤੇ ਸਿਆਸੀ ਹਸਤੀਆਂ, ਅਧਿਆਪਕਾਂ, ਵਿਦਿਆਰਥੀਆਂ, ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਤੇ ਸਮਾਜਿਕ ਕਾਰਕੁੰਨਾਂ ਸਮੇਤ ਪਾਰਟੀ ਦੀ ਵਰਕਿੰਗ ਕਮੇਟੀ, ਜ਼ਿਲ੍ਹਾ ਤੇ ਸਰਕਲ ਜਥੇਦਾਰਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਰਾਇ ਮਸ਼ਵਰਾ ਕਰਨਗੇ।ਇਸ ਦੌਰਾਨ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਐਮ ਐਸ ਪੀ ਦੇ ਮਾਮਲੇ ਵਿਚ ਬਣਾਈ ਕਮੇਟੀ ਰੱਦ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਜਿਹਨਾਂ ਦੇ ਹਿੱਤ ਪ੍ਰਭਾਵਤ ਹਨ, ਉਹਨਾਂ ਦੇ ਨਾਲ ਨਾਲ ਕਿਸਾਨ ਤੇ ਪੰਜਾਬ ਦੇ ਹੋਰਨਾਂ ਪ੍ਰਤੀਨਿਧਾਂ ਨੁੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕੋਰ ਕਮੇਟੀ ਨੇ ਸ਼ਹੀਦ ਭਗਤ ਸਿੰਘ ਦੇ ਖਿਲਾਫ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀਆਂ ਟਿੱਪਣੀਆਂ ਦੀ ਵੀ ਨਿਖੇਧੀ ਕੀਤੀ। ਪਾਰਟੀ, ਸਮੁੱਚੇ ਖਾਲਸਾ ਪੰਥ ਤੇ ਦੇਸ਼ ਨੇ ਸਿੱਖ ਕੌਮ ਦੇ ਦਲੇਰਾਂ ਵਿਚ ਸਰਦਾਰ ਭਗਤ ਸਿੰਘ ਨੁੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ ਬੱਬਰ ਅਕਾਲੀ ਲਹਿਰ, ਨਾਮਦਾਰੀ ਲਹਿਰ, ਕਾਮਾਗਾਟਾ ਮਾਰੂ ਲਹਿਰ, ਗਦਰ ਲਹਿਰ, ਕਿਰਤੀ ਕਿਸਾਨ ਲਹਿਰ ਤੇ ਹੋਰ ਲਹਿਰਾਂ ਵਿਚ ਪੰਜਾਬੀਆਂ ਦੀ ਸ਼ਮੂਲੀਅਤ ਦੀ ਵਡਿਆਈ ਕੀਤੀ। ਇਸ ਤੋਂ ਪਹਿਲਾਂ ਕੋਰ ਕੇਮਟੀ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਪਹਿਲਾਂ ਮੈਂਬਰਾਂ ਨੇ ਮੂਲ ਮੰਤਰ ਦਾ ਪਾਠ ਕੀਤਾ ਤੇ ਅਕਾਲੀ ਦਲ, ਕੋਰ ਕਮੇਟੀ ਮੈਂਬਰਾਂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਅਚਨਚੇਤ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪ੍ਰੈਸ ਕਾਨਫਰੰਸ ਵਿਚ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ, ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਇਕਬਾਲ ਸਿੰਘ ਝੂੰਦਾਂ, ਵਿਰਸਾ ਸਿੰਘ ਵਲਟੋਹਾ, ਡਾ. ਦਲਜੀਤ ਸਿੰਘ ਚੀਮਾ ਤੇ ਜਥੇਦਾਰਾ ਹੀਰਾ ਸਿੰਘ ਗਾਬੜੀਆ ਵੀ ਹਾਜ਼ਰ ਸਨ।

ਖੇਤੀਬਾੜੀ ਵਿਭਾਗ ਦਾ ਸਾਰਾ ਕੰਮ ਕਾਜ਼ ਪੰਜਾਬੀ ਵਿਚ ਯਕੀਨੀ ਬਣਾਇਆ ਜਾਵੇ: ਕੁਲਦੀਪ ਧਾਲੀਵਾਲ

ਨਕਲੀ ਬੀਜ਼, ਖਾਦਾਂ ਅਤੇ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਸੈਲ ਦੀ ਸਥਾਪਨਾ ਕੀਤੀ ਜਾਵੇਗੀ
ਖਾਦ, ਬੀਜਾਂ ਅਤੇ ਦਵਾਈ ਵਿਕਰੇਤਾਵਾਂ ਵਲੋਂ ਕਿਸਾਨਾਂ ਨੂੰ ਬਿੱਲ ਦੇਣਾ ਲਾਜ਼ਮੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਜੁਲਾਈ: ਖੇਤੀਬਾੜੀ ਵਿਭਾਗ ਦਾ ਪੂਰਨ ਨਵੀਨੀਕਰਨ ਅਤੇ ਸਮੇਂ ਦਾ ਹਾਲੀ ਬਣਾਉਣ ਸਬੰਧੀ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੰਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।ਅੱਜ ਇਸ ਸਬੰਧੀ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸਰਕਾਰ ਦੀ ਹਰ ਕਿਸਾਨ ਭਲਾਈ ਸਕੀਮ ਦਾ ਹੇਠਲੇ ਪੱਧਰ ਤੱਕ ਕਿਸਾਨਾਂ ਨੂੰ ਲਾਭ ਯਕੀਨੀ ਬਣਾਇਆ ਜਾਵੇ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੀ 70 ਫੀਸਦੀ ਦੀ ਅਬਾਦੀ ਖੇਤੀਬਾੜੀ ‘ਤੇ ਨਿਰਭਰ ਹੈ।ਉਨ੍ਹਾਂ ਨਾਲ ਹੀ ਕਿਹਾ ਸੂਬੇ ਦੇ ਲੋਕਾਂ ਦੀ ਮੁੱਖ ਬੋਲੀ ਅਤੇ ਭਾਸ਼ਾ ਪੰਜਾਬੀ ਹੈ ਜਿਸ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਵਿਭਾਗ ਦਾ ਸਾਰਾ ਕੰਮ ਕਾਜ਼ ਪੰਜਾਬੀ ਵਿਚ ਯਕੀਨੀ ਬਣਾਇਆ ਜਾਵੇ।ਉਨ੍ਹਾਂ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਅਜਿਹਾ ਨਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ।ਮੰਤਰੀ ਨੇ ਕਿਹਾ ਕਿ ਸਿਰਫ ਕੇਂਦਰ ਸਰਕਾਰ ਨਾਲ ਅਦਾਨ ਪ੍ਰਦਾਨ ਕੀਤੇ ਜਾਣ ਵਾਲੇ ਚਿੱਠੀ ਪੱਤਰ ਹੀ ਅੰਗਰੇਜੀ ਜਾ ਹਿੰਦੀ ਵਿਚ ਕੀਤੇ ਜਾਣ।ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿਸਾਨਾਂ ਨੂੰ ਜਾਣਕਾਰੀ ਦੇਣ ਵਾਲੇ ਸਾਰੇ ਇਸ਼ਤਿਹਾਰ ਸਿਰਫ ਪੰਜਾਬੀ ਭਾਸ਼ਾ ਵਿਚ ਹੀ ਦਿੱਤੇ ਜਾਣ।
ਇਸ ਮੌਕੇ ਖੇਤੀਬਾੜੀ ਮੰਤਰੀ ਨੇ ਬਜ਼ਾਰ ਵਿਚ ਮਿਲਦੇ ਨਕਲੀ ਬੀਜ਼, ਖਾਦਾਂ ਅਤੇ ਦਵਾਈਆਂ ‘ਤੇ ਠੱਲ ਪਾੳੇਣ ਲਈ ਹੁਕਮ ਜਾਰੀ ਕੀਤੇ ਅਤੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਲਾਪ੍ਰਵਾਹੀ ਕਰਨ ਵਾਲੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਖੇਤੀਬਾੜੀ ਨੇ ਮੰਤਰੀ ਨੇ ਹਦਾਇਤਾਂ ਜਾਰੀ ਕੀਤੀਆਂ ਕਿ ਖਾਦ, ਬੀਜਾਂ ਅਤੇ ਦਵਾਈ ਵਿਕਰੇਤਾਵਾਂ ਵਲੋਂ ਕਿਸਾਨਾਂ ਨੂੰ ਬਿੱਲ ਦੇਣਾ ਲਾਜ਼ਮੀ ਹੋਵੇਗਾ ਅਜਿਹਾ ਨਾ ਕਰਨ ਵਾਲੇ ਡੀਲਰਾਂ ਅਤੇ ਦੁਕਾਨਦਾਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਵਿਚ ਖੇਤੀਬਾੜੀ ਵਿਭਾਗ ਪ੍ਰਤੀ ਭਰੋਸਾ ਬਹਾਲ ਕਰਨ ਲਈ ਕਿਸਾਨਾਂ ਨੂੰ ਮਿਆਰੀ ਖਾਦਾਂ, ਬੀਜ਼ ਅਤੇ ਦਵਾਈਆਂ ਮੁਹੱਈਆਂ ਕਰਵਾਉਣ ਲਈ ਖੇਤੀਬਾੜੀ ਵਿਭਾਗ ਲੋੜੀਂਦੇ ਸਖਤ ਕਦਮ ਉਠਾਵੇ।ਕੁਲਦੀਪ ਧਾਲੀਵਾਲ ਨੇ ਕਿਹਾ ਅੱਜ ਦਾ ਦੌਰ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਭਲਾਈ ਸਕੀਮਾਂ, ਮਿਆਰੀ ਖਾਦਾਂ, ਬੀਜ਼ ਅਤੇ ਦਵਾਈਆਂ ਅਤੇ ਫਸਲਾਂ ਸਬੰਧੀ ਹੋਰ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ਸੈਲ ਦੀ ਸਥਾਪਨਾ ਤੁਰੰਤ ਕਰੇ।

ਸੂਬੇ ਵਿੱਚ 1.20 ਕਰੋੜ ਬੂਟੇ ਲਗਾਉਣ ਦਾ ਟੀਚਾ: ਲਾਲ ਚੰਦ ਕਟਾਰੂਚੱਕ

0

ਜੰਗਲਾਤ ਵਿਭਾਗ ਨਾਲ ਸਬੰਧਤ ਜੱਥੇਬੰਦੀਆਂ ਨਾਲ ਵਣ ਮੰਤਰੀ ਵੱਲੋਂ ਮੁਲਾਕਾਤ
ਕਿਹਾ, ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 27 ਜੁਲਾਈ:ਸੂਬਾ ਸਰਕਾਰ ਹਰ ਵਰਗ ਦੀ ਭਲਾਈ ਹਿੱਤ ਹਰ ਸੰਭਵ ਯਤਨ ਕਰਨ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜੰਗਲਾਤ ਵਰਕਰਜ਼ ਯੂਨੀਅਨ ਅਤੇ ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਜਥੇਬੰਦੀ ਨਾਲ ਅੱਜ ਮੋਹਾਲੀ ਦੇ ਸਥਾਨਕ ਸੈਕਟਰ-68 ਦੇ ਵਣ ਕੰਪਲੈਕਸ ਵਿਖੇ ਮੀਟਿੰਗ ਕਰਦੇ ਹੋਏ ਪੰਜਾਬ ਦੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਇਹ ਕਿਹਾ ਕਿ ਸੂਬਾ ਸਰਕਾਰ ਦੀ ਇਹ ਪੂਰਜ਼ੋਰ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਜਿਸ ਲਈ ਇੱਕ ਸਬ-ਕਮੇਟੀ ਵੀ ਬਣਾਈ ਜਾ ਚੁੱਕੀ ਹੈ।
ਮੰਤਰੀ ਨੇ ਅਗਾਂਹ ਦੱਸਿਆ ਕਿ ਸੂਬਾ ਸਰਕਾਰ ਵੱਲੋਂ 26454 ਅਸਾਮੀਆਂ ਵੱਖੋ-ਵੱਖ ਵਿਭਾਗਾਂ ਵਿੱਚ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਤਾਂ ਜੋ ਲੋੜੀਂਦੀ ਭਰਤੀ ਕਰਕੇ ਸੂਬੇ ਦਾ ਕੰਮਕਾਜ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ। ਜੰਗਲਾਤ ਵਿਭਾਗ ਦੇ ਵਰਕਰਾਂ ਦੀਆਂ ਬਕਾਇਆ ਤਨਖਾਹਾਂ ਬਾਰੇ ਮੰਤਰੀ ਨੇ ਦੱਸਿਆ ਕਿ ਕੈਂਪਾ ਸਕੀਮ ਨਾਲ ਸਬੰਧਤ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੀਆਂ ਤਨਖਾਹਾਂ ਕੇਂਦਰ ਸਰਕਾਰ ਵੱਲੋਂ 1 ਅਗਸਤ ਤੱਕ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਵਿਭਾਗ ਦੀ ਇਹ ਕੋਸ਼ਿਸ਼ ਹੋਵੇਗੀ ਕਿ 10 ਅਗਸਤ ਹਰੇਕ ਵਰਗ ਦੇ ਖਾਤੇ ਵਿੱਚ ਤਨਖਾਹਾਂ ਪਾ ਦਿੱਤੀਆਂ ਜਾਣ। ਮੁਲਾਜ਼ਮਾਂ ਦੀ ਸੀਨੀਆਰਤਾ ਸੂਚੀ ਬਾਰੇ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਤਰੁੱਟੀਆਂ ਇਸ ਵਿੱਚ ਹੋਣ ਤਾਂ ਉਹਨਾਂ ਨੂੰ ਦਰੁਸਤ ਕਰਕੇ ਇਹ ਸੂਚੀ ਮੁਲਾਜ਼ਮ ਜਥੇਬੰਦੀ ਨੂੰ ਪ੍ਰਦਾਨ ਕੀਤੀ ਜਾਵੇ। ਉਹਨਾਂ ਇਹ ਭਰੋਸਾ ਦਿੱਤਾ ਕਿ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕਣ ਤੋਂ ਕਦੇ ਵੀ ਪਿੱਛੇ ਨਹੀਂ ਹਟੇਗੀ।
ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਤੋਂ ਨਜਾਇਜ ਕਬਜ਼ਾ ਹਟਾਉਣ ਦੀ ਮੁਹਿੰਮ ਬਾਰੇ ਉਹਨਾਂ ਜਾਣਕਾਰੀ ਦਿੱਤੀ ਕਿ ਲਗਭਗ 400 ਏਕੜ ਜ਼ਮੀਨ ਨੂੰ ਨਜਾਇਜ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਚੁੱਕੇ ਜਾ ਰਹੇ ਹੋਰ ਕਦਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਵਿਭਾਗ ਦਾ ਟੀਚਾ 1 ਕਰੋੜ 20 ਲੱਖ ਬੂਟੇ ਲਗਾਉਣ ਦਾ ਹੈ ਜਦੋਂ ਕਿ ਕੈਂਪਾ ਸਕੀਮ ਅਧੀਨ 52 ਲੱਖ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਅਧੀਨ 58 ਲੱਖ ਬੂਟੇ ਲਗਾਏ ਜਾਣਗੇ ਅਤੇ 40 ਹਜ਼ਾਰ ਤਿ੍ਰਵੈਣੀਆਂ ਵੀ ਸਥਾਪਤ ਕੀਤੀਆਂ ਜਾਣਗੀਆਂ। ਉਹਨਾਂ ਇਹ ਹਦਾਇਤ ਕੀਤੀ ਕਿ ਇੱਕ ਵੀ ਬੂਟਾ ਕਿਸੇ ਨਿੱਜੀ ਨਰਸਰੀ ਤੋਂ ਬਿਲਕੁਲ ਨਾ ਖਰੀਦਿਆ ਜਾਵੇ।

ਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ: ਮੀਤ ਹੇਅਰ

0

ਜਲਵਾਯੂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨਾਲ ਸਖਤ ਕਾਰਵਾਈ ਹੋਵੇਗੀ: ਵਾਤਾਵਰਨ ਮੰਤਰੀ
ਵਾਤਾਵਰਨ ਮੰਤਰੀ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਚੌਗਿਰਦੇ ਦੀ ਸੰਭਾਲ ਲਈ ਉਦਯੋਗਾਂ ਨੂੰ ਉਸਾਰੂ ਭੂਮਿਕਾ ਨਿਭਾਉਣ ਲਈ ਪ੍ਰੇਰਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਜੁਲਾਈ: ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਇਹ ਪੁਖਤਾ ਕਦਮ ਚੁੱਕਣ ਦਾ ਢੁਕਵਾਂ ਸਮਾਂ ਹੈ।ਇੱਥੇ ਪੰਜਾਬ ਪ੍ਰਦੂਸਣ ਰੋਕਥਾਮ ਬੋਰਡ ਦੇ ਦਫਤਰ ਵਿਖੇ ਪੰਜਾਬ ਪਬਲਿਕ ਵੇਸਟ ਮੈਨੇਜਮੈਂਟ ਸੁਸਾਇਟੀ ਨਾਲ ਸਬੰਧਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ‘‘ਚੌਗਿਰਦੇ ਦੀ ਸਾਂਭ-ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜ?ਿੰਮੇਵਾਰੀ ਹੈ। ਸਾਡਾ ਇਹ ਫਰਜ ਵੀ ਬਣਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮੇ ਸੰਭਾਲ ਕੇ ਰੱਖੀਏ ਅਤੇ ਸੁੱਧ ਵਾਤਾਵਰਨ ਰੱਖੀਏ।’’
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਵਾਸਤੇ ਉਦਯੋਗਿਕ ਵਿਕਾਸ ਲਈ ਵਚਨਬੱਧ ਹੈ ਪਰ ਇਸ ਦੇ ਨਾਲ ਹੀ ਵਾਤਾਵਰਨ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਨਸਿਆਂ ਤੇ ਪ੍ਰਦੂਸਣ ਖਿਲਾਫ ਕੋਈ ਲਿਹਾਜ ਨਾ ਵਰਤਣ ਦੀ ਨੀਤੀ ਅਪਣਾਈ ਹੈ।ਕੈਬਨਿਟ ਮੰਤਰੀ ਨੇ ਸੁਸਾਇਟੀ ਨੂੰ ਸਲਾਹ ਦਿੱਤੀ ਕਿ ਆਪਣੇ ਮੰਤਵ ਲਈ ਵੱਧ ਤੋਂ ਵੱਧ ਕੰਪਨੀਆਂ ਨੂੰ ਨਾਲ ਜੋੜਿਆ ਜਾਵੇ ਅਤੇ ਇਸ ਨੂੰ ਵਿੱਤੀ ਤੌਰ ਉਤੇ ਮਜਬੂਤ ਮਾਡਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਸ ਬਾਰੇ ਵਿਆਪਕ ਜਾਗਰੂਕਤਾ ਦੀ ਲੋੜ ਹੈ ਤਾਂ ਕਿ ਇਸ ਨੂੰ ਜਨਤਕ ਲਹਿਰ ਬਣਾਇਆ ਜਾਵੇ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਨੂੰ ‘ਹਰਿਆ ਭਰਿਆ ਪੰਜਾਬ’ ਬਣਾਉਣ ਦਾ ਮਿਸਨ ਸਾਕਾਰ ਹੋਵੇਗਾ।
ਮੀਤ ਹੇਅਰ ਨੇ ਉਦਯੋਗਪਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਤਾਂ ਜੋ ਮਨੁੱਖੀ ਹੋਂਦ ਲਈ ਇਸ ਗੰਭੀਰ ਖਤਰੇ ਨੂੰ ਰੋਕਿਆ ਜਾ ਸਕੇ। ਇਸ ਗੰਭੀਰ ਮੁੱਦੇ ਨਾਲ ਨਜਿੱਠਣ ਲਈ ਆਪਣੇ ਵੱਲੋਂ ਸਹਿਯੋਗ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਨੇ ਬੋਰਡ ਦੇ ਮੈਂਬਰਾਂ ਨੂੰ ਪੇਸਕਸ ਕੀਤੀ ਕਿ ਜੇ ਉਹ ਸੂਬੇ ਵਿੱਚ ਕਿਤੇ ਵੀ ਸਫਾਈ ਲਈ ਕੋਈ ਪਹਿਲਕਦਮੀ ਕਰਨਗੇ ਤਾਂ ਉਹ ਉਨ੍ਹਾਂ ਦੀ ਸਫਾਈ ਮੁਹਿੰਮ ਵਿੱਚ ਹਿੱਸਾ ਲੈਣਗੇ।ਮੀਤ ਹੇਅਰ ਨੇ ਕਿਹਾ ਕਿ ਸਾਨੂੰ ਆਪਣੇ ਪੁਰਖਿਆਂ ਤੋਂ ਸਾਫ-ਸੁਥਰਾ ਵਾਤਾਵਰਨ ਮਿਲਿਆ ਹੈ ਪਰ ਪਿਛਲੇ 20-25 ਸਾਲਾਂ ਵਿੱਚ ਪ੍ਰਦੂਸਣ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕੀਤਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਲੋਕ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਸੰਭਾਲਣ ਦਾ ਤਹੱਈਆ ਕਰਨ।
ਇਸ ਤੋਂ ਪਹਿਲਾਂ ਵਾਤਾਰਨ ਮੰਤਰੀ ਨੂੰ ਲਗਪਗ ਪੰਜ ਸਾਲ ਪਹਿਲਾਂ ਬੋਰਡ ਦੁਆਰਾ ਬਣਾਈ ਇਸ ਸੁਸਾਇਟੀ ਦੇ ਕੰਮਕਾਜ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਕਿਹਾ ਗਿਆ ਕਿ ਇਹ ਬਹੁਪਰਤੀ ਪਲਾਸਟਿਕ ਨੂੰ ਇਕੱਠਾ ਕਰਨ ਅਤੇ ਨਿਪਟਾਰੇ ਲਈ ਪੂਰੇ ਦੇਸ ਵਿੱਚ ਆਪਣੀ ਕਿਸਮ ਦੀ ਵਿਲੱਖਣ ਪਹਿਲਕਦਮੀ ਹੈ। ਸੁਸਾਇਟੀ ਨੇ ਮੰਤਰੀ ਨੂੰ ਪੈੱਨ ਹੋਲਡਰ, ਪੰਛੀਆਂ ਦਾ ਆਲ੍ਹਣਾ, ਬੋਰਡ ਅਤੇ ਪਲਾਸਟਿਕ ਦੇ ਕੂੜੇ ਤੋਂ ਬਣੇ ਹੋਰ ਉਤਪਾਦਾਂ ਤੋਂ ਇਲਾਵਾ ਜੂਟ ਅਤੇ ਕੱਪੜੇ ਦੇ ਥੈਲੇ ਵੀ ਭੇਟ ਕੀਤੇ।ਕੈਬਨਿਟ ਮੰਤਰੀ ਮੀਤ ਹੇਅਰ ਨੇ ਰਾਜ ਵਿੱਚ ਪਲਾਸਟਿਕ ਪ੍ਰਦੂਸਣ ਨੂੰ ਕੰਟਰੋਲ ਕਰਨ ਲਈ ਬੋਰਡ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ। ਉਨ੍ਹਾਂ ਬੋਰਡ ਅਤੇ ਸੁਸਾਇਟੀ ਨੂੰ ਪੰਜਾਬ ਭਰ ਵਿੱਚ ਐਮਐਲਪੀ ਸਬੰਧੀ ਆਪਣੀਆਂ ਗਤੀਵਿਧੀਆਂ ਨੂੰ ਵਧਾਉਣ ਦੇ ਨਾਲ-ਨਾਲ ਹੋਰ ਪਲਾਸਟਿਕ ਵੇਸਟ ਕੁਲੈਕਸਨ ਨੂੰ ਵੀ ਆਪਣੇ ਦਾਇਰੇ ਵਿੱਚ ਸਾਮਲ ਕਰਨ ਲਈ ਕਿਹਾ।
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਲੋਕਾਂ ਦੇ ਨਾਲ-ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੇ ਮੁੱਖ ਵਾਅਦਿਆਂ ਵਿੱਚੋਂ ਇਕ ਹੈ।ਬੋਰਡ ਦੇ ਅਧਿਕਾਰੀਆਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ ਪਾਲ ਵਿਗ ਨੇ ਵਾਤਾਵਰਨ ਮੰਤਰੀ ਦੀ ਨਿੱਜੀ ਸਮੂਲੀਅਤ ਦੀ ਸਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਇਕ ਅਹਿਮ ਪਹਿਲੂ ਹੈ।ਮੀਟਿੰਗ ਦੌਰਾਨ ਬੋਰਡ ਦੇ ਮੈਂਬਰ ਸਕੱਤਰ ਇੰਜਨੀਅਰ ਕਰੁਨੇਸ ਗਰਗ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ। ਮੀਟਿੰਗ ਵਿੱਚ ਉਦਯੋਗਾਂ ਦੇ ਨੁਮਾਇੰਦੇ ਅਤੇ ਸੁਸਾਇਟੀ ਦੇ ਮੈਂਬਰ ਵੀ ਹਾਜਰ ਸਨ।

ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਾਏ ਜਾਣਗੇ: ਕੁਲਦੀਪ ਧਾਲੀਵਾਲ

0

ਮੰਡੀ ਬੋਰਡ ਅਧੀਨ ਆਂਉਦੀਆਂ ਲਿੰਕ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ
ਪਿੰਡਾਂ ਦੀਆਂ ਮੰਡੀਆਂ ਵਿਚ ਵੀ ਸ਼ੈਡ ਪਾਏ ਜਾਣਗੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਜੁਲਾਈ: ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਭਰ ਵਿਚ ਸਾਫ ਸੁਥਰੀ ਅਤੇ ਕਿਫਾਈਤੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਮੰਡੀ ਬੋਰਡ ਅਧੀਨ ਆਂਉਦੀਆਂ ਸਾਰੀਆਂ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਾਏ ਜਾਣ ਦੀ ਤਜ਼ਵੀਜ਼ ਨੂੰ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ।ਅੱਜ ਇੱਥੇ ਮੰਡੀ ਬੋਰਡ ਦੇ ਮੁੱਖ ਦਫਤਰ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਦੇਸ਼ ਦਿੱਤੇ ਕਿ ਸਾਰੀਆਂ ਦਾਨਾ ਅਤੇ ਸਬਜ਼ੀ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਾਉਣ ਲਈ ਜਲਦ ਕਾਰਵਾਈ ਅਰੰਭੀ ਜਾਵੇ।ਇਸ ਮੌਕੇ ਹਾਜ਼ਰ ਅੀਧਕਾਰੀਆਂ ਨੇ ਦੱਸਿਆਂ ਕਿ ਚਾਰ ਮੰਡੀਆਂ ਵਿਚ ਨੈਟ ਮੀਟਰਇੰਗ ਰੂਫ ਟਾਪ ਸੋਲਰ ਪਾਵਰ ਪਲਾਂਟ ਲਾਉਣ ਦਾ ਪਾਇਲਟ ਪ੍ਰੋਜੈਕਟ ਚੱਲ ਰਿਹਾ, ਇਸ ਤਰਜ ‘ਤੇ 23 ਮੰਡੀਆਂ ਵਿਚ ਅਜਿਹੇ ਸੋਲਰ ਪਾਵਰ ਪਲਾਂਟ 23 ਮੰਡੀਆਂ ਵਿਚਵ ਲਾਏ ਜਾਣਗੇ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨੈਟ ਮੰਟਰਇੰਗ ਸੋਲਰ ਪਾਵਰ ਪਲਾਂਟ ਲਾਉਣ ਲਈ ਸਾਰੀਆਂ ਦਾਨਾ ਅਤੇ ਸਬਜ਼ੀ ਮੰਡੀਆਂ ਦੀ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਲੋਕਾਂ ਨੁੰ ਸਸਤੀ ਅਤੇ ਸਾਫ ਸੁਥਰੀ ਬਿਜ਼ਲੀ ਮੁਹੱਈਆਂ ਕਰਵਾਈ ਜਾ ਸਕੇ।ਇਸ ਦੇ ਨਾਲ ਹੀ ਮੰਤਰੀ ਨੇ ਪਿੰਡਾਂ ਦੀਆਂ ਦੀਆਂ ਦਾਨਾ ਮੰਡੀਆਂ ਵਿਚ ਸ਼ੈਡ ਪਾਏ ਜਾਣ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ।ਉਨਾਂ ਨਾਲ ਹੀ ਕਿਹਾ ਕਿ ਅਜਿਹੇ ਸ਼ੈਡ ਪਾਏ ਜਾਣ ਜਿੰਨਾਂ ‘ਤੇ ਅਸਾਨੀ ਨਾਲ ਸੋਲਰ ਪੈਨਲ ਲਾਏ ਜਾ ਸਕਣ।ਕੁਲਦੀਪ ਧਾਲੀਵਾਲ ਨੇ ਇਸ ਮੌਕੇ ਅਧਿਕਾਰੀਆਂ ਨੁੰ ਕਿਹਾ ਕਿ ਸਬਜ਼ੀ ਮੰਡੀਆਂ ਦੀ ਸਾਫ ਸਫਾਈ ਨਾ ਹੋਣ ਕਾਰਨ ਬਹੁਤ ਗੰਦਗੀ ਫੈਲੀ ਰਹਿੰਦੀ ਹੈ ਜਿਸ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਨੂੰ ਬਹੁਤ ਦਿੱਕਤ ਆਂਉਦੀ ਹੈ।ਇਸ ਸਬੰਧੀ ਉਨ੍ਹਾਂ ਹਦਾਇਤਾਂ ਜਾਰੀ ਕੀਤੀਆਂ ਕਿ ਸਬਜ਼ੀ ਮੰਡੀਆਂ ਦੀ ਸਫਾਈ ਰੋਜ਼ਾਨਾਂ ਯਕੀਨੀ ਬਣਾਈ ਜਾਵੇ।
ਖੇਤੀਬਾੜੀ ਮੰਤਰੀ ਨੇ ਮੰਡੀ ਬੋਰਡ ਅਧੀਨ ਆਂਉਦੀਆਂ ਲਿੰਕ ਸੜਕਾਂ ਨੂੰ 18 ਫੁੱਟ ਚੌੜਾ ਅਤੇ ਮਜ਼ਬੂਤ ਕਰਨ ਲਈ ਵੀ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ।ਇਸ ਦੇ ਨਾਲ ਹੀ ਉਨਾਂ ਕਿਹਾ ਕਿ ਖਰਾਬ ਲਿੰਕ ਸੜਕਾ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ।ਕੁਲਦੀਪ ਧਾਲੀਵਾਲ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਫੋਕਲ ਪੁਆਇੰਟ ਦੀਆਂ ਖਾਲੀ ਪਈਆਂ ਜ਼ਮੀਨਾਂ ਨੂੰ ਵਰਤੋ ਵਿਚ ਲਿਆਉਣ ਲਈ ਮੰਡੀਬੋਰਡ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ।ਇਸ ਮੋਕੇ ਪੰਜਾਬ ਮੰਡੀਬੋਰਡ ਦੇ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਅਤੇ ਮੰਡੀਬੋਰਡ ਦੇ ਸਕੱਤਰ ਰਵੀ ਭਗਤ ਤੋਂ ਇਲਵਾ ਮੰਡੀਬੋਰਡ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਪੀਆਰਟੀਸੀ ਕਾਮਿਆਂ ਨੇ ਕਿਲੋਮੀਟਰ ਸਕੀਮ ਵਿਰੁਧ ਚੁੱਕਿਆ ਝੰਡਾ

0

ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 27 ਜੁਲਾਈ: ਪੱਨਬਸ/ਪੀ,ਆਰ,ਕੀ,ਸੀ, ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਅੱਜ ਇੱਕ ਅਹਿਮ ਮੀਟਿੰਗ ਪਟਿਆਲਾ ਵਿਖੇ ਏ ਐਮ ਡੀ ਤੇ ਜੀ ਐਮ ਸੁਰਿੰਦਰ ਸਿੰਘ ਨਾਲ ਹੋਈ। ਮੀਟਿੰਗ ਵਿਚ ਹਾਜ਼ਰ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ, ਸੂਬਾ ਸੈਕਟਰੀ ਸਮਸੇਰ ਸਿੰਘ ਢਿੱਲੋਂ ,ਸੂਬਾ ਮੀਤ ਪ੍ਰਧਾਨ ਹਰਕੇਸ ਕੁਮਾਰ (ਵਿੱਕੀ),ਗੁਰਪ੍ਰੀਤ ਸਿੰਘ ਪੰਨੂ,ਕੁਲਵੰਤ ਸਿੰਘ ਮਨੇਸ,ਜਤਿੰਦਰ ਸਿੰਘ ਸੰਗਰੂਰ,ਰਮਨ ਸਿੰਘ ਸੂਬਾ ਸਹਾਇਕ ਕੈਸੀਅਰ ,ਰਣਧੀਰ ਸਿੰਘ ਰਾਣਾ ,ਰੋਹੀ ਰਾਮ(ਲਾਡੀ) ਨੇ ਦਸਿਆ ਕਿ ਇਹ ਮੀਟਿੰਗ ਮਨੇਜਮੈਂਟ ਵੱਲੋਂ ਕਿਲੋਮੀਟਰ ਬੱਸਾਂ ਦੇ ਸਬੰਧ ਰੱਖੀ ਗਈ ਸੀ । ਜਿਸ ਵਿੱਚ ਮਨੇਜਮੈਂਟ ਵੱਲ ਕਿਲੋਮੀਟਰ ਬੱਸਾਂ ਪਾਉਣ ਸੰਬੰਧੀ ਅਪਣਾ ਪੱਖ ਰੱਖਿਆ ਗਿਆ ਤੇ ਜੱਥੇਬੰਦੀ ਦੇ ਆਗੂ ਸਾਹਿਬਨਾ ਵੱਲੋਂ ਖੁੱਲੇ ਸਬਦਾਂ ਵਿੱਚ ਵਿਰੋਧ ਕੀਤਾ ਗਿਆ ਤੇ ਮਹਿਕਮੇ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ। ਰੇਸਮ ਸਿੰਘ ਗਿੱਲ ਨੇ ਦੱਸਿਆ ਕਿ ਜੇਕਰ ਕਿਲੋਮੀਟਰ ਬੱਸਾਂ ਪੈਂਦੀ ਹੈ ਤਾਂ ਬੱਸ ਦੇ ਟੈਂਡਰ ਦੇ ਮੁਤਾਬਿਕ ਇੱਕ ਦਿਨ ਵਿੱਚ 300 ਕਿਲੋਮੀਟਰ ਦਾ ਹੁੰਦਾ ਹੈ। ਪਰ ਮਨੇਜਮੈਂਟ ਵੱਲੋਂ ਘੱਟੋ ਘੱਟ 500 ਕਿਲੋਮੀਟਰ ਤਹਿ ਕਰਵਾਏ ਜਾਂਦੇ ਹਨ।ਇੱਕ ਮਹੀਨੇ ਦੇ ਵਿੱਚ 15000 ਕਿਲੋਮੀਟਰ ਤਹਿ ਕਰਵਾਏ ਜਾਂਦੇ ਹਨ।ਜਿਸ ਦੀ ਕੁੱਲ ਰਕਮ 105,000 ਇੱਕ ਮਹੀਨੇ ਦੇ ਵਿੱਚ ਬੱਸ ਮਾਲਕ ਕੌਲ ਜਾਂਦੀ ਹੈ।ਜੇਕਰ ਬੱਸ ਲੋਨ ’ਤੇ ਹੈ ਤਾਂ ਲੱਗਭਗ 45/50 ਹਜਾਰ ਰਪਏ ਕਿਸਤ ਬਣਦੀ ਹੈ । ਇੱਕ ਬੱਸਾਂ 5 ਸਾਲ ਦੇ ਵਿੱਚ ਘੱਟੋ ਘੱਟ75/80ਲੱਖ ਰੁਪਏ ਮਹਿਕਮੇ ਦੇ ਕਿਲੋਮੀਟਰ ਸਕੀਮ ਦੇ ਮਾਲਕ ਕੌਲ ਜਾਂਦੇ ਹਨ ਤੇ 5 ਸਾਲ ਬਾਅਦ ਫਿਰ ਬੱਸ ਮਾਲਕ ਦੀ ਹੋ ਜਾਦੀ ਜਿਸ ਦਾ ਨੁਕਸਾਨ ਮਹਿਕਮੇ ਨੂੰ ਹੁੰਦਾ ਹੈ।ਜੱਥੇਬੰਦੀ ਵੱਲੋਂ ਸਾਫ ਤੌਰ ਤੇ ਇਨਕਾਰ ਕੀਤਾ ਗਿਆ ਕਿ ਕਿਲੋਮੀਟਰ ਸਕੀਮ ਬੱਸਾਂ ਪੀ ਆਰ ਟੀ ਸੀ ਦੇ ਵਿੱਚ ਨਹੀਂ ਪੈਣ ਦੇਵਾਗੇ ਤੇ ਆਉਣ ਵਾਲੀ 1ਅਗਸਤ ਨੂੰ ਪੰਜਾਬ ਦੇ ਰੋਡ ਬਲੌਕ ਕੀਤੇ ਜਾਣਗੇ 2ਅਗਸਤ ਨੂੰ ਮੁੱਖ ਦਫਤਰ ਅੱਗੇ ਭੁੱਖ ਹੜਤਾਲ ਰੱਖ ਕੇ ਪੱਕਾ ਧਰਨਾ ਦਿੱਤਾ ਜਾਵੇਗਾ।

ਇੰਡੀਅਨ ਆਇਲ ਕਾਰਪੋਰੇਸ਼ਨ ਬਠਿੰਡਾ ਨੇ ਸਥਾਪਨਾ ਦਿਵਸ ਮਨਾਇਆ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਜੁਲਾਈ: ਬੀਤੇ ਦਿਨੀਂ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਉਤਰੀ ਖੇਤਰ ਪਾਈਪਲਾਈਨ ਬਠਿੰਡਾ ਦੁਆਰਾ ਪਾਈਪਲਾਈਨ ਵਿੰਗ ਦੇ ਮਹੱਤਵਪੂਰਨ ਅੰਗ ਐਨ.ਆਰ.ਪੀ.ਐਲ ਪਾਣੀਪਤ ਦਾ ਸਥਾਪਨਾ ਦਿਵਸ ਮਨਾਇਆ ਗਿਆ । ਐਨ.ਆਰ.ਪੀ.ਐਲ ਪਾਣੀਪਤ ਦੀ ਸਥਾਪਨਾ 19 ਜੁਲਾਈ 1999 ਨੂੰ ਕੀਤੀ ਗਈ ਸੀ । ਐਨ.ਆਰ.ਪੀ.ਐਲ ਪਾਣੀਪਤ ਦੇਸ਼ ਦੇ ਸੱਤ ਰਾਜਾਂ ਨੂੰ ਪੈਟਰੋਲ, ਡੀਜ਼ਲ, ਏ.ਟੀ.ਐਫ. ਦੀ ਸਪਲਾਈ ਕਰਕੇ ਊਰਜਾ ਦੀ ਪ੍ਰਤੀਪੂਰਤੀ ਕਰਕੇ ਆਪਣਾ ਯੋਗਦਾਨ ਪਾਉਂਦੀ ਹੈ ।ਇਸ ਮੌਕੇ ਇੰਡੀਅਨ ਆਇਲ ਡੀਪੂ ਬਠਿੰਡਾ ਦੇ ਪ੍ਰਮੁੱਖ ਸ਼੍ਰੀ ਬਿਨੋਦ ਝਾਅ ਅਤੇ ਪ੍ਰਬੰਧਕ ਸ਼੍ਰੀ ਅੰਕਿਤ ਗਰਗ ਨੇ ਦੱਸਿਆ ਕਿ ਬਠਿੰਡਾ ਪਾਈਪਲਾਈਨ ਵੀ ਐਨ.ਆਰ.ਪੀ.ਐਲ ਪਾਣੀਪਤ ਨਾਲ ਜੁੜੀ ਹੋਈ ਹੈ । ਸੋ ਉਹਨਾਂ ਇਸ ਪਾਈਪਲਾਈਨ ਦੇ 24 ਸਾਲ ਪੂਰੇ ਹੋਣ ਤੇ ਕੇਕ ਕੱਟਕੇ ਸਥਾਪਨਾ ਦਿਵਸ ਪ੍ਰੋਗਰਾਮ ਦਾ ਅਰੰਭ ਕੀਤਾ । ਇਸ ਸਥਾਪਨਾ ਦਿਵਸ ਸਮਾਗਮ ਮੌਕੇ ਆਪਣੇ ਪਰਿਵਾਰਾਂ ਸਮੇਤ ਮੌਜੂਦ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਕਰਮਚਾਰੀਆਂ ਨੇ ਦੇਸ਼ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣ ਦਾ ਪ੍ਰਣ ਕੀਤਾ।

ਕਿਸਾਨ ਸੰਘਰਸ ਨੂੰ ਮੁੜ ਭਖਾਇਆ ਜਾਵੇਗਾ: ਰਾਮਕਰਨ ਰਾਮਾ

ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ: ਬੀ ਕੇ ਯੂ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਸਰੰਘਸ ਸੂਰੂ ਕਰ ਦਿੱਤਾ ਗਿਆ ਹੈ। ਇਸੇ ਕੜੀ ਤਹਿਤ 31 ਜਲਾਈ ਨੂੰ ਸਾਰੇ ਭਾਰਤ ਵਿੱਚ ਰੇਲਾਂ ਰੋਕੀਆਂ ਜਾਣਗੀਆਂ। ਜਿਸਦੇ ਚੱਲਦੇ ਬਠਿੰਡਾ ਵਿਖੇ ਮੁਲਤਾਨੀ ਪੁਲ ਦੇ ਹੇਠਾਂ ਗਿਆਰਾਂ ਵਜੇ ਤੋਂ ਲੈਕੇ ਤਿੰਨ ਵਜੇ ਤੱਕ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਰਾਮਾ ਨੇ ਦੋਸ਼ ਲਗਾਇਆ ਕਿ ਕੇਂਦਰੀ ਮੰਤਰੀ ਟੇਣੀ ਅਜੇ ਮਿਸਰਾ ਦੇ ਪੁੱਤਰ ਆਸੀਸ ਮਿਸਰਾ ਨੇ ਹਿੰਸਾ ਕਰਕੇ ਚਾਰ ਕਿਸਾਨ ਇੱਕ ਪੱਤਰਕਾਰ ਨੂੰ ਆਪਣੀ ਗੱਡੀ ਹੇਠ ਕੁਚਲਣ ਕੇ ਮਾਰ ਦਿੱਤਾ ਸੀ ਦੋਸੀਆਂ ਨੂੰ ਸਜਾਵਾਂ ਦੇਣ ਅਤੇ ਅਜੇ ਮਿਸਰਾ ਤੇ ਇੱਕ ਸੋ ਵੀਹ ਵੀਹ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਦੋਂਕਿ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਹਿੰਸਾ ਮਾਮਲੇ ਵਿੱਚ ਆਸੀਸ ਮਿਸਰਾ ਦੀ ਜਮਾਨਤ ਪਟੀਸਨ ਖਾਰਜ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਸਖਤ ਸਜਾਵਾਂ ਦਵਾਉਣ ਲਈ ਕੇਂਦਰ ਸਰਕਾਰ ਦੇ ਖਿਲਾਫ ਸਰੰਘਸ ਜਾਰੀ ਰਹੇਗਾ।

ਭਾਜਪਾ ਨੇ ਮਾਲਵਾ ’ਤੇ ਰੱਖੀ ਅੱਖ, ਬਠਿੰਡਾ ’ਚ ਤਿੰਨ ਰੋਜ਼ਾ ਸਿਖਲਾਈ ਕੈਂਪ ਸ਼ੁਰੂ

0

ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਭਾਰਤੀ ਜਨਤਾ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਭਰ ਵਿੱਚ ਤਿਆਰੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ। ਇਸਦੇ ਲਈ ਪਾਰਟੀ ਨੇ ਸਿਆਸੀ ਤੌਰ ’ਤੇ ਮਹੱਤਵਪੂਰਨ ਇਲਾਕੇ ਮਾਲਵਾ ’ਤੇ ਅੱਖ ਰੱਖੀ ਹੋਈ ਹੈ। ਪਹਿਲੀ ਵਾਰ ਬਠਿੰਡਾ ’ਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਿਖ਼ਲਾਈ ਕੈਂਪ ਅੱਜ ਸ਼ੁਰੂ ਹੋ ਗਿਆ, ਜਿਸ ਵਿਚ ਪੰਜਾਬ ਭਾਜਪਾ ਦੀ ਸਮੂਹ ਲੀਡਰਸ਼ਿਪ ਤੋਂ ਇਲਾਵਾ ਕੇਂਦਰੀ ਆਗੂ ਵੀ ਪੁੱਜੇ ਹੋਏ ਸਨ। 27 ਤੋਂ 29 ਜੁਲਾਈ ਤੱਕ ਚੱਲਣ ਵਾਲੇ ਇਸ ਸੈਸਨ ਵਿਚ ਆਗੂਆਂ ਨੂੰ ਭਾਜਪਾ ਦੇ ਇਤਿਹਾਸ ਤੇ ਇਸਦੇ ਸੰਘਰਸ਼ ਦੀ ਗਾਥਾ ਸੁਣਾਉਣ ਤੋਂ ਇਲਾਵਾ ਲੋਕਾਂ ਨਾਲ ਕਿਵੇਂ ਜੁੜਣਾ ਹੈ ਤੇ ਚੋਣਾਂ ਲਈ ਕੀ ਰਣਨੀਤੀ ਬਣਾਈ ਜਾਣੀ ਹੈ, ਆਦਿ ਬਾਰੇ 12 ਸ਼ੈਸਨ ਕਰਵਾਏ ਜਾਣਗੇ। ਜਿਸਨੂੰ ਸੰਬੋਧਨ ਕਰਨ ਲਈ ਦੂਜੇ ਸੂਬਿਆਂ ਤੋਂ ਵੀ ਬੁਲਾਰੇ ਪੁੱਜ ਰਹੇ ਹਨ। ਗੌਰਤਲਬ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਣ ਵਾਲੀ ਭਾਜਪਾ ਵਲੋਂ ਹੁਣ ਅਕਾਲੀਆਂ ਦੇ ਗੜ੍ਹ ’ਚ ਖ਼ੁਦ ਨੂੰ ਮਜਬੂਤ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਮਾਲਵਾ ਖੇਤਰ ’ਚ ਜਿੱਥੇ ਵਿਧਾਨ ਸਭਾ ਦੀਆਂ 67 ਸੀਟਾਂ ਪੈਂਦੀਆਂ ਹਨ, ਉਥੇ ਲੋਕ ਸਭਾ ਦੀਆਂ ਕੁੱਲ 13 ਵਿਚੋਂ 8 ਸੀਟਾਂ ਇਸੇ ਖੇਤਰ ਦੇ ਪ੍ਰਭਾਵ ਅਧੀਨ ਆਉਂਦੀਆਂ ਹਨ।
ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ ਇਸ ਸਿਖ਼ਲਾਈ ਕੈਂਪ ਵਿਚ ਕੌਮੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਦੁਸਯੰਤ ਗੌਤਮ ਵਿਸੇਸ ਤੌਰ ’ਤੇ ਹਾਜਰ ਸਨ। ਜਦੋਂਕਿ ਕੇਂਦਰੀ ਸਿਖਲਾਈ ਕਮੇਟੀ ਦੇ ਮੈਂਬਰ ਸਿਵ ਸਕਤੀ, ਭਾਜਪਾ ਦੇ ਕੌਮੀ ਸਕੱਤਰ ਤੇ ਸੂਬਾ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ ਸਰਮਾ, ਰਾਜੇਸ ਬਾਗਾ ਤੇ ਦਿਆਲ ਸਿੰਘ ਸੋਢੀ ਆਦਿ ਵੀ ਇਸ ਮੌਕੇ ਹਾਜਰ ਸਨ। ਕੈਂਪ ਦਾ ਉਦਘਾਟਨ ਸਮ੍ਹਾਂ ਰੌਸਨ ਕਰਕੇ ਕੀਤਾ ਗਿਆ। ਬਠਿੰਡਾ ਪੁੱਜਣ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ ਨੇ ਕੇਂਦਰੀ ਲੀਡਰਸਿਪ ਦਾ ਗੁਲਦਸਤੇ ਤੇ ਦੁਸਾਲਾ ਦੇ ਕੇ ਸਵਾਗਤ ਕੀਤਾ। ਕੈਂਪ ਨੂੰ ਸੰਬੋਧਨ ਕਰਦਿਆਂ ਅਸਵਨੀ ਸਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਅਨੁਸਾਸਨਿਕ ਪਾਰਟੀ ਹੈ ਅਤੇ ਇਸ ਦਾ ਹਰ ਵਰਕਰ ਅਨੁਸਾਸਨ ਵਿੱਚ ਰਹਿ ਕੇ ਆਪਣੀ ਡਿਊਟੀ ਅਤੇ ਜਥੇਬੰਦੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ। ਸ਼੍ਰੀ ਸਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 27 ਅਤੇ 28 ਮਈ 2022 ਨੂੰ ਭਾਜਪਾ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪਹਿਲਾ ਸਿਖਲਾਈ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਭਾਜਪਾ ਵਿੱਚ ਸਾਮਲ ਹੋਏ ਨਵੇਂ ਆਗੂਆਂ ਅਤੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕਾਰਜਸੈਲੀ ਅਤੇ ਸੰਗਠਨ ਬਾਰੇ ਜਾਣਕਾਰੀ ਅਤੇ ਕੰਮ ਕਰਨ ਬਾਰੇ ਸਿਖਲਾਈ ਦਿੱਤੀ ਗਈ ਸੀ।
ਅੱਜ ਸਿਖਲਾਈ ਕੈਂਪ ਦੇ ਪਹਿਲੇ ਦਿਨ ਪਹਿਲੇ ਸੈਸਨ ਵਿੱਚ ਕੇਂਦਰੀ ਸਿਖਲਾਈ ਕਮੇਟੀ ਦੇ ਮੈਂਬਰ ਸਿਵ ਸਕਤੀ ਨੇ ਪਾਰਟੀ ਦੀ ਕਾਰਜਸੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਵਰਕਰਾਂ ਨੂੰ ਸੇਧ ਦਿੱਤੀ। ਦੂਜੇ ਸੈਸਨ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਦੁਸਯੰਤ ਗੌਤਮ ਨੇ ਰਾਸਟਰ ਦੇ ਪੁਨਰ ਨਿਰਮਾਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਵਰਕਰਾਂ ਦਾ ਮਾਰਗਦਰਸਨ ਕੀਤਾ। ਸਿਖਲਾਈ ਕੈਂਪ ਦੇ ਦੂਜੇ ਦਿਨ 28 ਜੁਲਾਈ ਨੂੰ ਪਹਿਲੇ ਸੈਸਨ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ.ਸੁਭਾਸ ਸਰਮਾ, ਦੂਜੇ ਸੈਸਨ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ, ਤੀਜੇ ਸੈਸਨ ਵਿੱਚ ਭਾਜਪਾ ਦੇ ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ, ਚੌਥੇ ਸੈਸਨ ਵਿੱਚ ਵਿਨੈ ਸਰਮਾ, ਪੰਜਵੇਂ ਸੈਸਨ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਛੇਵੇਂ ਸੈਸਨ ਵਿੱਚ ਕੇਂਦਰੀ ਜਲ ਸਕਤੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਵਰਕਰਾਂ ਦਾ ਮਾਰਗਦਰਸਨ ਕਰਨਗੇ। 29 ਜੁਲਾਈ ਨੂੰ ਹੋਣ ਵਾਲੇ ਪਹਿਲੇ ਸੈਸਨ ਵਿਚ ਭਾਜਪਾ ਦੇ ਮੁੱਖ ਸੂਬਾਈ ਬੁਲਾਰੇ ਅਨਿਲ ਸਰੀਨ, ਦੂਜੇ ਸੈਸਨ ਵਿਚ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸਲੂ ਜੀ ਅਤੇ ਤੀਜੇ ਸੈਸਨ ਵਿਚ ਭਾਜਪਾ ਦੇ ਰਾਸਟਰੀ ਸੰਗਠਨ ਜਨਰਲ ਸਕੱਤਰ ਬੀ.ਐਲ. ਸੰਤੋਸ ਵਰਕਰਾਂ ਦਾ ਮਾਰਗਦਰਸਨ ਕਰਨਗੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬਾ ਲੀਡਰਸ?ਿਪ ਵੱਲੋਂ ਪੰਜਾਬ ਦੇ ਸਾਰੇ ਜ?ਿਲ੍ਹਿਆਂ ਵਿੱਚ ਸਿਖਲਾਈ ਕੈਂਪ ਲਗਾਏ ਜਾਣਗੇ।

Our Visitor

1904228