ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੇਡਾਂ ਵਿੱਚ ਪੰਜਾਬ ਨੂੰ ਮੁੜ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ
ਖੇਡ ਮੰਤਰੀ ਨੇ ਵਿਸ਼ਵ ਕੱਪ ਵਿੱਚ ਦੋ ਸੋਨ ਤਮਗੇ ਜਿੱਤਣ ਵਾਲੇ ਨਿਸ਼ਾਨੇਬਾਜ ਅਰਜੁਨ ਬਬੂਟਾ ਨੂੰ ਦਿੱਤੀ ਹੱਲਾਸ਼ੇਰੀ
ਸੁਖਜਿੰਦਰ ਮਾਨ
ਮੁਹਾਲੀ, 19 ਜੁਲਾਈ: ਖੇਡਾਂ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਖੇਡ ਦੇ ਵੱਡੇ ਟੂਰਨਾਮੈਂਟ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਮੌਜੂਦਾ ਖੇਡ ਨੀਤੀ ਵਿੱਚ ਕਈ ਤਬਦੀਲੀਆਂ ਕਰ ਕੇ ਨਵੀਂ ਵਿਆਪਕ ਖੇਡ ਨੀਤੀ ਬਣਾ ਰਹੀ ਹੈ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ।ਖੇਡ ਮੰਤਰੀ ਮੀਤ ਹੇਅਰ ਨੇ ਇਹ ਗੱਲ ਅੱਜ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਦੋ ਸੋਨੇ ਦੇ ਤਮਗੇ ਜਿੱਤ ਕੇ ਵਤਨ ਪਰਤੇ ਅਰਜੁਨ ਬਬੂਟਾ ਦਾ ਸਵਾਗਤ ਤੇ ਸਨਮਾਨ ਕਰਨ ਮੌਕੇ ਕਹੀ। ਸ੍ਰੀ ਮੀਤ ਹੇਅਰ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਮੁਹਾਲੀ ਦੇ ਫੇਜ 11 ਸਥਿਤ ਅਰਜੁਨ ਬਬੂਟਾ ਦੀ ਰਿਹਾਇਸ਼ ਵਿਖੇ ਪੁੱਜੇ ਸਨ।
ਸ੍ਰੀ ਮੀਤ ਹੇਅਰ ਨੇ ਅਰਜੁਨ ਬਬੂਟਾ ਨੂੰ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਸ ਨੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਨਾਲ ਨਵੀਂ ਉਮਰ ਦੇ ਖਿਡਾਰੀ ਉਤਸ਼ਾਹਤ ਹੋਣਗੇ। ਉਨ੍ਹਾਂ ਅਰਜੁਨ ਨੂੰ ਭਵਿੱਖ ਦੇ ਮੁਕਾਬਲਿਆਂ ਅਤੇ 2024 ਵਿੱਚ ਪੈਰਿਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣ ਸਕੇ। ਕੌਮੀ ਤੇ ਕੌਮਾਂਤਰੀ ਪੱਧਰ ਉਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣੀ ਯਕੀਨੀ ਬਣਾਈ ਜਾਵੇਗੀ। ਨਗਦ ਇਨਾਮ ਦੇਣ ਲਈ ਇਸ ਵੇਲੇ ਸਾਰੀਆਂ ਖੇਡਾਂ ਲਈ ਇਕੋ ਨੀਤੀ ਹੈ ਜਦੋਂ ਕਿ ਹਰ ਖੇਡ ਵਿੱਚ ਟੂਰਨਾਮੈਂਟ ਦਾ ਸ਼ਡਿਊਲ, ਪੱਧਰ ਅਤੇ ਕਿਸਮ ਵੱਖੋ-ਵੱਖਰੀ ਹੈ, ਇਸ ਲਈ ਹਰ ਖੇਡ ਦੇ ਅਹਿਮ ਟੂਰਨਾਮੈਂਟਾਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
ਅਰਜੁਨ ਬਬੂਟਾ ਨਾਲ ਗੱਲਬਾਤ ਕਰਦਿਆਂ ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਮੁਹਾਲੀ ਦੀ ਫੇਜ 6 ਸਥਿਤ ਰੇਂਜ ਨੂੰ ਆਧੁਨਿਕ ਦਰਜੇ ਦੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅਰਜੁਨ ਬਬੂਟਾ ਤੋਂ ਵਿਸ਼ਵ ਕੱਪ ਦੇ ਮੁਕਾਬਲੇ ਅਤੇ ਉਸ ਦੀ ਖੇਡ ਬਾਰੇ ਜਾਣਕਾਰੀ ਵੀ ਲਈ ਅਤੇ ਅਰਜੁਨ ਦੀ ਰਾਈਫਲ ਅਤੇ ਤਮਗੇ ਵੀ ਦੇਖੇ। ਅਰਜੁਨ ਨੇ ਆਪਣੇ ਘਰ ਵਿੱਚ ਬਣਾਈ ਸ਼ੂਟਿੰਗ ਰੇਂਜ ਵੀ ਦਿਖਾਈ ਜੋ ਕੋਵਿਡ-19 ਦੇ ਸਮੇਂ ਦੌਰਾਨ ਅਭਿਆਸ ਲਈ ਵਿਸ਼ੇਸ਼ ਤੌਰ ਉਤੇ ਬਣਾਈ ਸੀ।
ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਅਰਜੁਨ ਨੇ ਜਲਾਲਾਬਾਦ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਬੂਟਾ ਪਰਿਵਾਰ ਜੱਦੀ ਤੌਰ ਉਤੇ ਜਲਾਲਾਬਾਦ ਸ਼ਹਿਰ ਦਾ ਰਹਿਣ ਵਾਲਾ ਹੈ।ਇਸ ਮੌਕੇ ਅਰਜੁਨ ਦੇ ਪਿਤਾ ਨੀਰਜ ਬਬੂਟਾ ਤੇ ਮਾਤਾ ਦੀਪਤੀ ਬਬੂਟਾ ਨੇ ਖੇਡ ਮੰਤਰੀ ਦਾ ਘਰ ਆ ਕੇ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ। ਦੀਪਤੀ ਬਬੂਟਾ ਜੋ ਪੰਜਾਬੀ ਲੇਖਿਕਾ ਹੈ, ਨੇ ਆਪਣੀਆਂ ਕਿਤਾਬਾਂ ਦਾ ਸੈੱਟ ਵੀ ਖੇਡ ਮੰਤਰੀ ਨੂੰ ਭੇਂਟ ਕੀਤੀਆਂ।ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਤੇ ਨਾਇਬ ਤਹਿਸੀਲਦਾਰ ਅਰਜਨ ਗਰੇਵਾਲ ਵੀ ਮੌਜੂਦ ਸਨ।
ਨਾਮੀਂ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਟੂਰਨਾਮੈਂਟ ਦੇ ਜੇਤੂਆਂ ਨੂੰ ਨਗਦ ਇਨਾਮ ਦੇਣ ਲਈ ਬਣੇਗੀ ਨਵੀਂ ਖੇਡ ਨੀਤੀ- ਮੀਤ ਹੇਅਰ
ਜਿੰਪਾ ਅਤੇ ਜੌੜੇਮਾਜਰਾ ਨੇ 205 ਨਰਸਾਂ, 20 ਪੈਰਾ ਮੈਡੀਕਲ ਟੈਕਨੀਸੀਅਨਾਂ ਅਤੇ 46 ਉਪ ਮੰਡਲ ਇੰਜੀਨੀਅਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਜੁਲਾਈ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਨੀਤੀ ਤਹਿਤ ਕੈਬਨਿਟ ਮੰਤਰੀਆਂ ਬ੍ਰਹਮ ਸੰਕਰ ਜਿੰਪਾ ਅਤੇ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ 205 ਨਰਸਾਂ ਅਤੇ 20 ਪੈਰਾ ਮੈਡੀਕਲ ਟੈਕਨੀਸੀਅਨਾਂ ਅਤੇ ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਵਿੱਚ 46 ਉਪ ਮੰਡਲ ਇੰਜੀਨੀਅਰ (ਐਸ.ਡੀ.ਈਜ਼) ਨੂੰ ਨਿਯੁਕਤੀ ਪੱਤਰ ਸੌਂਪੇ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਵਾਂ ਮੰਤਰੀਆਂ ਨੇ ਕਿਹਾ ਕਿ ਸੂਬੇ ਦੀਆਂ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਸਾਰੇ ਯੋਗ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਸਾਰੇ ਨਵ-ਨਿਯੁਕਤ ਉਮੀਦਵਾਰਾਂ ਲਈ ਮਹੱਤਵਪੂਰਨ ਦਿਨ ਹੈ ਜਿਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਅਹਿਮ ਮੌਕਾ ਮਿਲਿਆ ਹੈ। ਜਿੰਪਾ ਅਤੇ ਜੌੜੇਮਾਜਰਾ ਦੋਵਾਂ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਤਹਿਤ ਪਹਿਲਾਂ ਹੀ 25,000 ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਉਣ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।
ਮੰਤਰੀਆਂ ਨੇ ਜੋਰ ਦੇ ਕੇ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਤਾਂ ਜੋ ਯੋਗ ਨੌਜਵਾਨਾਂ ਨੂੰ ਇਹ ਨੌਕਰੀਆਂ ਮਿਲ ਸਕਣ। ਜਿੰਪਾ ਅਤੇ ਜੌੜੇਮਾਜਰਾ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਪੇਸੇਵਰਾਨਾ ਢੰਗ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ 205 ਨਰਸਾਂ ਅਤੇ 20 ਪੈਰਾ ਮੈਡੀਕਲ ਟੈਕਨੀਸੀਅਨਾਂ ਦੇ ਭਰਤੀ ਹੋਣ ਨਾਲ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਸਟਾਫ਼ ਦੀ ਕਮੀ ਨੂੰ ਪੂਰਿਆ ਜਾ ਸਕੇਗਾ।ਮੰਤਰੀਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਉਪਰੰਤ ਮੌਜੂਦਾ ਸਰਕਾਰ ਨੇ 650 ਨਰਸਾਂ ਅਤੇ 60 ਪੈਰਾ ਮੈਡੀਕਲ ਟੈਕਨੀਸੀਅਨ ਦੀ ਭਰਤੀ ਕੀਤੀ ਹੈ ਅਤੇ ਵੱਡੀ ਗਿਣਤੀ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਟੈਕਨੀਸੀਅਨਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ। ਜਿੰਪਾ ਅਤੇ ਜੌੜੇਮਾਜਰਾ ਨੇ ਅੱਗੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਵਿੱਚ 46 ਉਪ ਮੰਡਲ ਇੰਜੀਨੀਅਰਾਂ (ਐਸ.ਡੀ.ਈਜ਼.) ਦੀ ਭਰਤੀ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਵੀ ਸਹਾਈ ਹੋਵੇਗੀ।
ਥਰਮਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਫੂਕੀਆਂ ਪਾਵਰਕਾਮ ਵੱਲੋੰ ਜਾਰੀ ਕੀਤੇ ਨਵੀਂ ਭਰਤੀ ਦੇ ਇਸ਼ਤਿਹਾਰ ਦੀਆਂ ਕਾਪੀਆਂ
ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕਰੇ ਮੈਨੇਜਮੈਂਟ ਅਤੇ ਸਰਕਾਰ:-ਜਗਰੂਪ ਸਿੰਘ!
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ: ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਪਲਾਂਟ ਦੇ ਮੁੱਖ ਗੇਟ ਤੇ ਰੈਲੀ ਕਰਨ ਉਪਰੰਤ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ 07 ਨੂੰ ਜਾਮ ਕਰਕੇ ਫੂਕੀਆਂ ਪਾਵਰਕਾਮ ਮੈਨੇਜਮੈਂਟ ਵੱਲੋੰ 1690 ਸਹਾਇਕ ਲਾਈਨਮੈਨਾਂ ਦੀ ਨਵੀਂ ਭਰਤੀ ਦੇ ਇਸ਼ਤਿਹਾਰ ਦੀਆਂ ਕਾਪੀਆਂ,ਇਸ ਸਮੇਂ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਅੱਜ ਜਦੋਂ ਪਾਵਰਕਾਮ ਮੈਨੇਜਮੈਂਟ ਵੱਲੋਂ 1690 ਸਹਾਇਕ ਲਾਇਨਮੈਨਾਂ ਦੀ ਨਵੀਂ ਭਰਤੀ ਲਈ ਇਸਤਿਹਾਰ ਜਾਰੀ ਕੀਤਾ ਗਿਆ ਹੈ,ਉਸ ਸਮੇਂ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ ਸਮੇਤ ਸਮੁੱਚੇ ਪਾਵਰਕਾਮ ਵਿੱਚ ਹਜਾਰਾਂ ਆਊਟਸੋਰਸ਼ਡ ਠੇਕਾ ਮੁਲਾਜਮ ਖਾਲੀ ਆਸਾਮੀਆਂ ਦੇ ਵਿਰੁੱਧ ਬਤੌਰ ਅਨ-ਸਕਿਲਡ,ਸਕਿਲਡ,ਜੇ.ਪੀ.ਏ.ਐੱਸ.ਐੱਸ.ਏ.,ਸਹਾਇਕ ਲਾਇਨਮੈਨ,ਲਾਇਨਮੈਨ ਆਦਿ
ਦੇ ਅਹੁਦਿਆਂ ਤੇ ਸੇਵਾਵਾਂ ਦੇ ਰਹੇ ਹਨ,ਇਹਨਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰ ਕਾਰਪੋਰੇਸਨ ਦੀ ਮੰਗ ਤੇ ਵੱਖ-ਵੱਖ ਠੇਕੇਦਾਰਾਂ,ਕੰਪਨੀਆਂ ਅਤੇ ਪੈਸਕੋ ਕੰਪਨੀ ਦੁਬਾਰਾ ਬਕਾਇਦਾ ਖਾਲੀ ਅਸਾਮੀਆਂ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਪਾਵਰਕਾਮ ਵਿੱਚ ਸਾਲਾਂ-ਬੱਧੀ ਕੰਮ ਦਾ ਤਜਰਬਾ ਵੀ ਹੈ ਅਤੇ ਪਾਵਰਕਾਮ ਮੈਨੇਜਮੈਂਟ ਦੀਆਂ ਹਦਾਇਤਾਂ ਮੁਤਾਬਿਕ ਸਮੁੱਚੇ ਠੇਕਾ ਮੁਲਾਜ਼ਮਾਂ ਦਾ ਮੈਡੀਕਲ ਅਤੇ ਪੁਲਿਸ ਵੈਰੀਫਿਕੇਸਨ ਅਤੇ ਯੋਗਤਾ ਸਰਟੀਫਿਕੇਟਾਂ ਦੀ ਪੜਤਾਲ ਵੀ ਹੋਈ ਹੈ ਅਤੇ ਪਾਵਰਕਾਮ ਦੇ ਹਿਊਮਨਜ਼ ਰਿਸ਼ੋਰਸਜ਼ ਵਿਭਾਗ ਦੇ ਹੁਕਮਾਂ ਮੁਤਾਬਕ ਇਹਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਈ ਗਈ ਹੈ,ਜਦੋਂ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਇਹ ਸਾਰੀਆਂ ਸਰਤਾਂ ਪੂਰੀਆਂ ਕਰਦੇ ਹਨ ਤਾਂ ਇਸ ਹਾਲਤ ਵਿੱਚ ਬਾਹਰੋਂ ਭਰਤੀ ਲਈ ਇਸਤਿਹਾਰ ਜਾਰੀ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ ਸਰਾਸ਼ਰ ਨੰਗਾ -ਚਿੱਟਾ ਧੋਖਾ ਹੈ,ਗੱਲ ਇੱਥੇ ਤੱਕ ਹੀ ਸੀਮਤ ਨਹੀਂ ਹੈ ਆਊਟਸੋਰਸਡ ਠੇਕਾ ਮੁਲਾਜਮਾਂ ਨਾਲ ਧੋਖੇ ਦਾ ਇਹ ਧੰਦਾ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਸਮੁੱਚੇ ਪੰਜਾਬ ਵਿੱਚ ਚੱਲ ਰਿਹਾ ਹੈ,ਇਸ ਲਈ ਇਸ ਬੇਇਨਸਾਫੀ ਵਿਰੁੱਧ ਸੰਘਰਸ਼ ਕਰਨਾ ਠੇਕਾ ਮੁਲਾਜ਼ਮਾਂ ਦਾ ਕੋਈ ਸੌਕ ਨਹੀਂ ਸਗੋ ਮਜ਼ਬੂਰੀ ਹੈ,ਇਸ ਸਮੇਂ ਹਾਜ਼ਿਰ ਆਗੂਆਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਆਊਟਸੋਰਸਡ ਠੇਕਾ ਮੁਲਾਜਮਾਂ ਨਾਲ ਹੋ ਰਹੀ ਇਸ ਬੇਇਨਸਾਫੀ ਅਤੇ ਧੱਕੇ ਨੂੰ ਮੂਕ ਦਰਸਕ ਬਣਕੇ ਵੇਖਣ ਦੀ ਥਾਂ ਆਪਣਾ ਦਖਲ ਦੇਕੇ ਆਊਟਸੋਰਸਡ ਠੇਕਾ ਮੁਲਾਜਮਾਂ ਨੂੰ ਇਨਸਾਫ ਦਿਵਾਉਣ ਦੀ ਆਪਣੀ ਜੁੰਮੇਵਾਰੀ ਨਿਭਾਵੇ,ਜੇਕਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਇਸ ਵਿਤਕਰੇ ਭਰਪੂਰ ਨਵੀਂ ਭਰਤੀ ਦੇ ਇਸਤਿਹਾਰ ਨੂੰ ਰੱਦ ਕਰਕੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਰੈਗੂਲਰ ਨਾ ਕੀਤਾ ਤਾਂ ਸੰਘਰਸ ਨੂੰ ਹੋਰ ਤਿੱਖਾ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਹੋਵੇਗੀ, ਜਿਸ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਜਿੰਮੇਵਾਰ ਹੋਵੇਗੀ!
ਬੇਰੁਜਗਾਰਾਂ ਦੀ 22 ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ
ਹੱਲ ਨਾ ਹੋਇਆ ਤਾਂ ਹੋਵੇਗਾ ਤਿੱਖਾ ਐਕਸਨ – ਗੁਰਪ੍ਰੀਤ ਪੱਕਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ: ਕਾਂਗਰਸ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੇਰੁਜਗਾਰਾਂ ਨੂੰ ਲਾਰੇ ਲਗਾ ਕੇ ਸਮਾ ਟਪਾ ਰਹੀ ਹੈ।ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ 13 ਜੁਲਾਈ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਕੀਤੇ ਜੋਰਦਾਰ ਘਿਰਾਓ ਮੌਕੇ 19 ਜੁਲਾਈ ਲਈ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨਾਲ ਦਿੱਤੀ ਪੈਨਲ ਮੀਟਿੰਗ 19 ਦੀ ਬਜਾਏ 22 ਜੁਲਾਈ ਕਰ ਦਿੱਤੀ ਗਈ ਹੈ। ਹੁਣ ਜੇਕਰ 22 ਜੁਲਾਈ ਨੂੰ ਵੀ ਮੀਟਿੰਗ ਨਾ ਕੀਤੀ ਜਾਂ ਫੇਰ ਬੇਰੁਜਗਾਰਾਂ ਦੀਆਂ ਮੰਗਾਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਅਤੇ ਜਲਦੀ ਪਾਰਦਰਸੀ ਲਿਖਤੀ ਪ੍ਰੀਖਿਆ ਨਾ ਰੱਖੀ ਗਈ ਤਾਂ ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦੀ ਕੋਠੀ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ। ਉਕਤ ਜਾਣਕਾਰੀ ਯੂਨੀਅਨ ਦੇ ਬਠਿੰਡਾ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਨੇ ਦਿੰਦਿਆਂ ਕਿਹਾ ਕਿ ਯੂਨੀਅਨ ਦੇ ਪੰਜ ਸਾਲਾਂ ਦੇ ਸੰਘਰਸ ਉਪਰੰਤ ਪਿਛਲੀ ਕਾਂਗਰਸ ਸਰਕਾਰ ਨੇ ਆਖਰੀ ਦਿਨ 8 ਜਨਵਰੀ ਨੂੰ ਮਾਸਟਰ ਕੇਡਰ ਲਈ ਮਹਿਜ 4161 ਅਸਾਮੀਆਂ ਦਾ ਇਸਤਿਹਾਰ ਚੋਣ ਜਾਬਤੇ ਤੋ ਕੁਝ ਮਿੰਟ ਪਹਿਲਾਂ ਜਾਰੀ ਕੀਤਾ ਸੀ।ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਬੇਰੁਜਗਾਰਾਂ ਨਾਲ ਅਸਾਮੀਆਂ ਵਿੱਚ ਵਾਧਾ ਕਰਨ ,ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾ ਮਾਤਰ 1407 ਅਸਾਮੀਆਂ ਵਿੱਚ ਵਾਧਾ ਕਰਕੇ ਜਲਦੀ ਲਿਖਤੀ ਪ੍ਰੀਖਿਆ ਲੈਣ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਕਰੀਬ ਚਾਰ ਮਹੀਨੇ ਤੋਂ ਵਫਾ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਭਿ੍ਰਸਟਾਚਾਰ ਮੁਕਤ ਸਾਸਨ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸਾਸਨ ਵਿੱਚ ਵੱਡੇ ਵੱਡੇ ਘਪਲੇ ਹੋਣ ਦੇ ਸੰਕੇ ਹਨ। ਉਹਨਾ ਲਿਖਤੀ ਪ੍ਰੀਖਿਆ ਸਾਫ ਸੁਥਰੇ ਢੰਗ ਨਾਲ ਲੈਣ ਦੀ ਮੰਗ ਵੀ ਕੀਤੀ।
ਸਾਂਝੇ ਮਜਦੂਰ ਮੋਰਚੇ ਦੀ ਕਨਵੈਨਸ਼ਨ ਵਿੱਚ ਹੋਵੇਗਾ ਸੰਘਰਸ ਦਾ ਐਲਾਨ
ਖੇਤ ਮਜਦੂਰ ਯੂਨੀਅਨ ਨੇ ਲਿਆ ਤਿਆਰੀਆਂ ਦਾ ਜਾਇਜਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ: ਅੱਜ ਇੱਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਕੀਤੀ ਗਈ ਜਿਸ ਵਿੱਚ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 20 ਜੁਲਾਈ ਨੂੰ ਭਖਦੇ ਮਜਦੂਰ ਮਸਲਿਆਂ ਨੂੰ ਲੈਕੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ ।ਇਹ ਜਾਣਕਾਰੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਇਸ ਕਨਵੈਨਸ਼ਨ ਦੌਰਾਨ ਪੰਜਾਬ ਦੀ ਆਪ ਸਰਕਾਰ ਵਲੋਂ ਪੇਂਡੂ ਤੇ ਖੇਤ ਮਜ਼ਦੂਰਾਂ ਦੇ ਹੱਕੀ ਤੇ ਅਹਿਮ ਮਸਲਿਆਂ ਨੂੰ ਅਣਗੌਲੇ ਕੀਤੇ ਜਾਣ ਖਿਲਾਫ ਵਿਸ਼ਾਲ ਤੇ ਤਿੱਖੇ ਸ਼ੰਘਰਸ਼ ਦਾ ਐਲਾਨ ਕੀਤਾ ਜਾਵੇਗਾ ।ਉਹਨਾਂ ਦੱਸਿਆ ਕਿ ਕਨਵੈਨਸ਼ਨ ਦੌਰਾਨ ਮਜਦੂਰਾਂ ਦੇ ਪੱਕੇ ਰੁਜਗਾਰ ਦੀ ਗਰੰਟੀ ਕਰਨ ਅਤੇ ਦਿਹਾੜੀ 700/ਰੂਪੈ ਕਰਨ ,ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਜਮੀਨ ਮਜਦੂਰਾਂ ਨੂੰ ਸਸਤੇ ਭਾਅ ਠੇਕੇ ਤੇ ਦੇਣ ,ਮਜਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ ,ਮਜਦੂਰਾਂ ਸਿਰ ਚੜ੍ਹੇ ਸਮੁੱਚੇ ਕਰਜੇ ਮਾਫ ਕਰਨ ਅਤੇ ਜਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਜਮੀਨਾਂ ਦੀ ਵੰਡ ਮਜਦੂਰਾਂ ਤੇ ਥੁੜ ਜਮੀਨੇ ਕਿਸਾਨਾਂ ਵਿੱਚ ਕਰਨ ਆਦਿ ਮਸਲਿਆਂ ਤੇ ਭਰਵੀਂ ਚਰਚਾ ਹੋਏਗੀ। ਉਹਨਾਂ ਦੋਸ਼ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਕਾਲੀ ਕਾਂਗਰਸ ਸਰਕਾਰ ਨਾਲੋਂ ਵੱਖਰੀ ਨਹੀਂ ।ਉਹਨਾਂ ਦੱਸਿਆ ਕਿ ਕੱਲ੍ਹ ਨੂੰ ਪੰਜਾਬ ਭਰ ਵਿਚੋਂ ਮੁਹਰਲੀ ਪਰਤ ਦੇ ਪ੍ਰਮੁੱਖ ਆਗੂ ਅਤੇ ਕਾਰਕੁੰਨ ਕਨਵੈਨਸ਼ਨ ਵਿੱਚ ਭਾਗ ਲੈਣਗੇ ਅਤੇ ਇਸ ਮੌਕੇ ਦਿਹਾਤੀ ਮਜਦੂਰ ਸਭਾ ,ਮਜਦੂਰ ਮੁਕਤੀ ਮੋਰਚਾ ,ਪੇਂਡੂ ਮਜਦੂਰ ਯੂਨੀਅਨ ਪੰਜਾਬ ,ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਸੰਬੋਧਨ ਕਰਨਗੇ।
ਪਾਵਰ ਕਾਰਪੋਰੇਸਨ ਦੀ ਮੈਨੇਜਮੈਂਟਵਿਤਕਰੇਬਾਜੀ ਬੰਦ ਕਰਕੇਆਊਟਸੋਰਸ ਮੁਲਾਜਮਾਂ ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕਰੇ!
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 19 ਜੁਲਾਈ: ਅੱਜ ਪੰਜਾਬ ਭਰ ਵਿਚ ਹਾਈਡਲ ਅਤੇ ਥਰਮਲ ਪ੍ਰਾਜੈਕਟਾਂ ਸਮੇਤ ਪੰਜਾਬ ਭਰ ਦੇ ਆਊਟਸੋਰਸਡ ਬਿਜਲੀ ਮੁਲਾਜਮਾਂ ਵੱਲੋਂ ਪਹਿਲਾਂ ਸਬਡਵੀਜਨ ਪੱਧਰ ’ਤੇ ਰੋਸ ਰੈਲੀਆਂ ਕੀਤੀਆਂ ਗਈਆਂ, ਰੈਲੀਆਂ ਕਰਨ ਉਪਰੰਤ, ਪਾਵਰ ਕਾਰਪੋਰੇਸਨ ਦੇ 1690 ਸਹਾਇਕ ਲਾਇਨਮੈਨਾਂ ਦੀ ਬਾਹਰੋਂ ਭਰਤੀ ਕਰਨ ਦੇ ਸਰਕਾਰੀ ਇਸਤਿਹਾਰ ਦੀਆਂ ਕਾਪੀਆਂ ਸਾੜ ਕੇ ਪਾਵਰ ਕਾਰਪੋਰੇਸਨ ਦੀ ਵੰਡ ਕੋਲੋਂ ਮੰਗ ਕੀਤੀ ਗਈ, ਕਿ ਉਹ ਜਲਦੀ ਤੋਂ ਜਲਦੀ ਬਾਹਰੋਂ ਭਰਤੀ ਕਰਨ ਦੇ ਇਸਤਿਹਾਰ ਨੂੰ ਰੱਦ ਕਰਕੇ, ਵਿਭਾਗ ਵਿੱਚ ਸਾਲਾਂ-ਬੱਧੀ ਅਰਸੇ ਤੋਂ ਕੰਮ ਕਰਦੇ ਆ ਰਹੇ ਅਤੇ ਇਸਤਿਹਾਰਾਂ ਵਿਚ ਮੰਗੀ ਯੋਗਤਾ ਰੱਖਦੇ ਕਾਮਿਆਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕਰੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਾਰਪੋਰੇਸਨ ਦੇ ਸਮੂਹ ਮਲਾਜਮ ਇਸ ਨੰਗੀ ਚਿੱਟੀ ਬੇਇਨਸਾਫੀ ਵਿਰੁੱਧ ਸੰਘਰਸ ਨੂੰ ਤੇਜ ਕਰਨ ਲਈ ਮਜਬੂਰ ਹੋਣਗੇ,। ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਗਈ ਕਿ ਆਊਟਸੋਰਸਡ ਮੁਲਾਜਮਾਂ ਨਾਲ ਹੋ ਰਹੀ ਇਸ ਬੇਇਨਸਾਫੀ ਨੂੰ ਮੂਕ ਦਰਸਕ ਬਣ ਕੇ ਦੇਖਣ ਦੀ ਥਾਂ ਆਪਣਾ ਦਖਲ ਦੇ ਕੇ ਆਊਟਸੋਰਸਡ ਮੁਲਾਜਮਾਂ ਨੂੰ ਇਨਸਾਫ ਦਿਵਾਉਣ ਦੀ ਆਪਣੀ ਜੁਮੇਵਾਰੀ ਪੂਰੀ ਕਰੇ।
ਜਥੇਬੰਦੀ ਦੇ ਕਨਵੀਨਰ ਗੁਰਵਿੰਦਰ ਸਿੰਘ ਪੰਨੂੰ, ਕਾਰਜਕਾਰੀ ਸਕੱਤਰ ਹਰਜੀਤ ਸਿੰਘ,ਮੈਂਬਰ ਬਲਜਿੰਦਰ ਸਿੰਘ ਲੋਪੋਂ ਮੈਂਬਰ ਖੁਸਦੀਪ ਸਿੰਘ ਵਲੋਂ ਦਸਿਆ ਗਿਆ ਕਿ ਇਸ ਸਮੇਂ ਜਦੋਂ ਕਾਰਪੋਰੇਸਨ ਵੱਲੋਂ 1690 ਸਹਾਇਕ ਲਾਇਨਮੈਨਾਂ ਦੀ ਭਰਤੀ ਲਈ ਇਸਤਿਹਾਰ ਜਾਰੀ ਕੀਤਾ ਗਿਆ ਹੈ, ਉਸ ਸਮੇਂ ਕਾਰਪੋਰੇਸਨ ਵਿਚ ਹਜਾਰਾਂ ਮੁਲਾਜਮ ਬਤੋਰ ਐਸ ਐਸ ਏ, ਸਹਾਇਕ ਲਾਇਨਮੈਨ, ਲਾਇਨਮੈਨ ਦੇ ਅਹੁਦਿਆਂ ਤੇ ਆਊਟਸੋਰਸਿੰਗ ਦੇ ਰੂਪ ਵਿੱਚ ਕੰਮ ਤੇ ਤੈਨਾਤ ਹਨ। ਇਨ੍ਹਾਂ ਦੀ ਭਰਤੀ ਕਾਰਪੋਰੇਸਨ ਦੀ ਮੰਗ ਤੇ ਪੈਸਕੋ ਸਰਕਾਰੀ ਕੰਪਨੀ ਵੱਲੋਂ, ਬਕਾਇਦਾ ਇਸਤਿਹਾਰ ਦੇ ਕੇ ਖਾਲੀ ਅਸਾਮੀਆਂ ਵਿਰੁਧ ਕੀਤੀ ਗਈ ਹੈ। ਯੋਗਤਾ ਦੇ ਰੂਪ ਵਿਚ ਘੱਟੋ ਘੱਟ ਮੈਟਿ੍ਰਕ, ਲਾਇਨਮੈਨ ਟਰੇਡ ਵਿਚ ਆਈ ਟੀ ਆਈ, ਮੈਟਿ੍ਰਕ ਪੱਧਰ ਤੱਕ ਪੰਜਾਬੀ ਦੀ ਯੋਗਤਾ ਦੇ ਨਾਲ ਸਾਲਾਂ-ਬੱਧੀ ਅਰਸੇ ਦਾ ਕੰਮ ਤਜਰਬਾ ਵੀ ਰੱਖਦੇ ਹਨ, ਇਸ ਤੋਂ ਅੱਗੇ ਇਹ ਮੈਡੀਕਲੀ ਫਿਟ ਹਨ। ਕਾਰਪੋਰੇਸਨ ਦੀ ਹਦਾਇਤਾਂ ਮੁਤਾਬਕ ਇਨ੍ਹਾਂ ਦੀ ਪੁਲਿਸ ਵੈਰੀਫਿਕੇਸਨ ਵੀ ਹੋ ਚੁੱਕੀ ਹੈ। ਇੱਥੋਂ ਤੱਕ ਕੇ ਇਹਨਾ ਦੇ ਯੋਗਤਾ ਸਰਟੀਫਿਕੇਟਾਂ ਦੀ ਪੜਤਾਲ ਵੀ ਸਕੱਤਰ ਕਾਰਪੋਰੇਸਨ ਦੀ ਨਿਗਰਾਨੀ ਹੇਠ ਕੀਤੀ ਗਈ ਹੈ। ਕਾਰਪੋਰੇਸਨ ਦੇ ਹਿਊਮਨ ਰਿਸੋਰਸਜ ਵਿਭਾਗ ਦੇ ਹੁਕਮਾਂ ਮੁਤਾਬਕ ਇਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਈ ਗਈ ਹੈ। ਫੇਰ ਪੰਜਾਬ ਦੇ ਸਮੂਹ ਇਨਸਾਫ ਪਸੰਦ ਲੋਕਾਂ ਸਾਹਮਣੇ ਇਹ ਸਵਾਲ ਹੈ, ਕਿ ਜਦੋਂ ਆਊਟਸੋਰਸ ਦੇ ਰੂਪ ਵਿਚ ਇਹ ਹਜਾਰਾਂ ਕਾਮੇ ਕਾਰਪੋਰੇਸਨ ਵੱਲੋਂ ਰੱਖੀਆਂ ਸਰਤਾਂ ਪੂਰੀਆਂ ਕਰਦੇ ਹਨ ਅਤੇ ਇਨ੍ਹਾਂ ਕੋਲ ਵਿਭਾਗ ਵਿੱਚ ਸਾਲਾਂ-ਬੱਧੀ ਅਰਸੇ ਦਾ ਤਜਰਬਾ ਵੀ ਹੈ ਇਸ ਹਾਲਤ ਵਿਚ ਬਾਹਰੋਂ ਭਰਤੀ ਲਈ ਇਸਤਿਹਾਰ ਜਾਰੀ ਕਰਨਾ ਸਾਡੇ ਨਾਲ ਸਰਾਸਰ ਧੋਖਾ ਅਤੇ ਬੇਇਨਸਾਫੀ ਨਹੀਂ ਤਾਂ ਹੋਰ ਕੀ ਹੈ।
ਆਰਮਡ ਲਾਇਸੈਂਸ ਸਬੰਧਿਤ ਸੇਵਾਵਾਂ ਹੁਣ ਮਿਲਣਗੀਆਂ ਆਨਲਾਇਨ
ਮੁੱਖ ਮੰਤਰੀ ਨੇ 14 ਆਰਮਡ ਲਾਇਸੈਂਸ ਸੇਵਾਵਾਂ ਅਤੇ 6 ਆਰਮਸ ਐਂਡ ਏਮੂਨੀਸ਼ਨ ਸਿਖਲਾਈ ਕੇਂਦਰਾਂ ਦੀ ਕੀਤੀ ਸ਼ੁਰੂਆਤ
ਹੁਣ ਸਿਰਫ 25 ਦਿਨ ਵਿਚ 2100 ਰੁਪਏ ਵਿਚ ਬਣੇਗਾ ਲਾਇਸੈਂਸ – ਮੁੱਖ ਮੰਤਰੀ
ਪਿਛਲੇ 7 ਸਾਲਾਂ ਤੋਂ ਤਕਨਾਲੋਜੀ ਰਾਹੀਂ ਸੁਸਾਸ਼ਨ ਲਈ ਕੀਤੀ ਗਈ ਕਈ ਪਹਿਲ – ਮਨੋਹਰ ਲਾਲ
ਆਰਮਡ ਲਾਇਸਂੈਸ ਨਾਲ ਸਬੰਧਿਤ ਸੇਵਾਵਾਂ ਜਾਂ ਕੰਮ ਲਈ ਹੁਣ ਕਿਸੇ ਨੂੰ ਨਹੀਂ ਕੱਟਣੇ ਹੋਣਗੇ ਦਫਤਰ ਦੇ ਚੱਕਰ – ਗ੍ਰਹਿ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਜੁਲਾਈ: ਹਰਿਆਣਾ ਪੁਲਿਸ ਦੀ ਕਾਰਜਪ੍ਰਣਾਲੀ ਵਿਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਵਧਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਆਰਟੀਸੀ ਭੌਂਡਸੀ, ਗੁਰੂਗ੍ਰਾਮ ਵਿਚ ਆਰਮਡ ਲਾਇਸੈਂਸ ਸਬੰਧਿਤ 14 ਆਰਮਡ ਲਾਇਸੈਂਸ ਸੇਵਾਵਾਂ ਅਤੇ 6 ਆਰਮ ਐਂਡ ਏਮੂਨੇਸ਼ਨ ਸਿਖਲਾਈ ਕੇਂਦਰ ਦੀ ਸ਼ੁਰੂਆਤ ਕੀਤੀ। ਇਸ ਪਹਿਲ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਸੰਕਲਪ ਵਿਚ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਇਕ ਹੋਰ ਮੁਕਾਮ ਜੁੜ ਗਿਆ। ਇਸ ਮੌਕੇ ‘ਤੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਚੰਡੀਗੜ੍ਹ ਤੋਂ ਆਨਲਾਇਨ ਰਾਹੀਂ ਇਸ ਪ੍ਰੋਗ੍ਰਾਮ ਨਾਲ ਜੁੜੇ। ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ ਨੇ ਅੱਜ ਹੋਈ ਇਕ ਦੁਖਦ ਘਟਨਾ ਵਿਚ ਸ਼ਹੀਦ ਡੀਐਸਪੀ ਸੁਰੇਂਦਰ ਸਿੰਘ ਦੇ ਨਿਧਨ ‘ਤੇ ਡੁੰਘਾ ਸੋਗ ਪ੍ਰਗਟਾਇਆ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਅਤੇ ਦੋਸ਼ੀਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਪ੍ਰੋਗ੍ਰਾਮ ਨੂੰ ਸੰਬੋਧਿਕ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਚ ਸੁਸ਼ਾਸਨ ਦੇ ਨਾਤੇ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਸੂਬਾ ਸਰਕਾਰ ਲਗਾਤਾਰ ਪਿਛਲੇ 7 ਸਾਲਾਂ ਤੋਂ ਤਕਨਾਲੋਜੀ ਰਾਹੀਂ ਗਵਰਨੈਂਸ ਨੁੰ ਕਿਵੇਂ ਬਿਹਤਰ ਕੀਤਾ ਜਾਵੇ ਇਸ ਵੱਲ ਅੱਗੇ ਵੱਧ ਰਹੀ ਹੈ। ਇਸੀ ਪਹਿਲ ਦੇ ਤਹਿਤ ਅੱਜ ਆਰਮਡ ਲਾਇਸੈਂਸ ਸੇਵਾਵਾਂ ਅਤੇ ਆਰਮਸ ਸਿਖਲਾਈ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿਜੋ ਲੋਕ ਆਰਮਡ ਲਾਇਸੈਂਸ ਲਈ ਬਿਨੈ ਕਰਦੇ ਸਨ, ਉਨ੍ਹਾਂ ਨੂੰ ਦਫਤਰ ਦੇ ਚੱਕਰ ਕੱਟਣੇ ਪੈਂਦੇ ਸਲ। ਇੰਨ੍ਹਾਂ ਹੀ ਨਹੀਂ, ਲਾਇਸੈਂਸ ਪ੍ਰਕਿ੍ਰਆ ਵਿਚ ਭਿ੍ਰਸ਼ਟਾਚਾਰ ਦਾ ਦੋਸ਼ ਵੀ ਲਗਦਾ ਸੀ। ਇੰਨ੍ਹੀ ਸਾਰੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਅੱਜ ਆਨਲਾਇਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਿਯਮਾਵਲੀ ਅਨੁਸਾਰ ਇੰਨ੍ਹਾਂ ਸੇਵਾਵਾਂ ਦੇ ਲਹੀ ਪਹਿਲਾਂ ਜੋ ਸਮੇਂਸੀਮਾ ਨਿਰਧਾਰਤ ਸੀ, ਉਸ ਵਿਚ ਸੋਧ ਕੀਤਾ ਗਿਆ ਹੈ ਅਤੇ ਹੁਣ ਸਿਰਫ 25 ਦਿਲ ਵਿਚ ਲਾਇਸੈਂਸ ਦਿੱਤੇ ਜਾਣਗੇ। ਜੇਕਰ ਕਿਸੇ ਨੂੰ ਲਾਇਸੈਂਸ ਨਹੀਂ ਮਿਲਦਾ ਜਾਂ ਕੋਈ ਸਮਸਿਆ ਆਉਂਦੀ ਹੈ ਤਾਂ ਉਹ ਅਪੀਲ ਦਾਇਰ ਕਰ ਸਕਦਾ ਹੈ। ਪਹਿਲਾਂ ਅਪੀਲ ਦਾਇਰ ਕਰਨ ਦੀ ਸੀਮਾ 60 ਦਿਨ ਹੁੰਦੀ ਸੀ, ਹੁਣ ਇਸ ਸੀਮਾ ਨੁੰ ਵੀ ਘੱਟ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਸਿਰਫ 2100 ਰੁਪਏ ਵਿਚ ਲਾਇਸੈਂਸ ਬਣੇਗਾ, ਜਿਸ ਵਿਚ 1500 ਰੁਪਏ ਸਿਖਲਾਈ ਅਤੇ 500 ਰੁਪਏ ਲਾਇਸੈਂਸ ਫੀਸ ਅਤੇ 100 ਰੁਪਏ ਸਰਲ ਕੇਂਦਰ ਦੀ ਫੀਸ ਸ਼ਾਮਿਲ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨਾਗਰਿਕਾਂ ਨੂੰ ਪੰਜ ਐਸ ਯਾਨੀ, ਸਿਖਿਆ, ਸਿਹਤ, ਸੁਰੱਖਿਆ, ਸਵਾਭੀਮਾਨ ਅਤੇ ਸਵਾਵਲੰਬਨ ਯਕੀਨੀ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਸ਼ਾਸਨ ਦਾ ਅਸਲ ਮਾਇਨੇ ਵਿਚ ਅਰਥ ਹੀ ਨਾਗਰਿਕਾਂ ਨੂੰ ਇਹ ਮੁੱਢਲੀ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਈਜ ਆਫ ਡੂਇੰਗ ਬਿਜਨੈਸ ਦੀ ਤਰਜ ‘ਤੇ ਸਰਕਾਰ ਈਜ ਆਫ ਲਿਵਿੰਗ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ, ਤਾਂ ਜੋ ਨਾਗਰਿਕਾਂ ਦੇ ਜੀਵਨ ਨੂੰ ਸੁੱਖਮਈ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਿਰਫ ਆਰਥਕ ਸਪੰਨਤਾ ਨਾਲ ਹੀ ਸਮਾਜ ਸੁਖੀ ਨਹੀਂ ਹੁੰਦਾ ਹੈ, ਸਗੋ ਸਮਾਜ ਵਿਚ ਰਹਿਣ-ਸਹਿਨ ਦਾ ਢੰਗ, ਬਿਨ੍ਹਾਂ ਮੁਸ਼ਕਲ ਜੀਵਨ ਬਤੀਤ ਕਰਨ ਵਰਗੀ ਕਈ ਮਾਨਦੰਡ ਹੁੰਦੇ ਹਲ। ਇਸੀ ਵਿਜਨ ਦੇ ਨਾਲ ਅੱਜ ਆਨਲਾਇਨ ਸਹੂਲਤਾਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਨਾਗਰਿਕਾਂ ਨੂੰ ਘਰ ਬੈਠੇ ਹੀ ਇੰਨ੍ਹਾਂ ਸਹੂਲਤਾਂ ਦਾ ਲਾਭ ਮਿਲੇ ਸਕੇ।
ਆਰਮਡ ਲਾਇਸੈਂਸ ਸਬੰਧਿਤ ਸੇਵਾਵਾਂ ਜਾਂ ਕੰਮ ਲਈ ਹੁਣ ਕਿਸੇ ਨੂੰ ਨਹੀਂ ਕੱਟਣ ਹੋਣਗੇ ਦਫਤਰਾਂ ਦੇ ਚੱਕਰ – ਗ੍ਰਹਿ ਮੰਤਰੀ
ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਸੱਭ ਤੋਂ ਪਹਿਲਾਂ ਡੀਐਸਪੀ ਸੁਰੇਂਦਰ ਸਿੰਘ ਦੇ ਨਿਧਨ ‘ਦੇ ਸੋਗ ਪ੍ਰਗਟਾਇਆ।
੍ਵਉਨ੍ਹਾਂ ਨੇ ਕਿਹਾ ਕਿ ਆਰਮਡ ਲਾਇਸੈਂਸ ਨੂੰ ਲੈ ਕੇ ਲੋਕਾਂ ਨੂੰ ਉਨ੍ਹਾਂ ਦੇ ਬਿਨੈ ਦੀ ਕੀ ਸਥਿਤੀ ਹੈ, ਉਸ ਦੇ ਬਾਰੇ ਵਿਚ ਜਾਣਕਾਰੀ ਨਹੀਂ ਰਹਿੰਦੀ ਸੀ ਅਤੇ ਕਈ ਵਾਰ ਤਾਂ ਬਹੁਤ ਲੰਬੇ ਸਮੇਂ ਤਕ ਵੀ ਵਾਰ-ਵਾਰ ਯਤਲ ਕਰ ਕੇ ਵੀ ਉਨ੍ਹਾਂ ਨੂੰ ਸਹੀ ਉੱਤਰ ਪ੍ਰਾਪਤ ਨਹੀਂ ਹੋ ਪਾਉਂਂਦਾ ਸੀ। ਪਰ ਕੌਮੀ ਸੂਚਨਾ ਵਿਗਿਆਨ ਕੇਂਦਰ, ਨਾਗਰਿਕ ਸੰਸਾਧਨ ਸੂਚਨਾ ਵਿਭਾਗ, ਗ੍ਰਹਿ ਵਿਭਾਗ ਅਤੇ ਹਰਿਆਣਾ ਪੁਲਿਸ ਦੇ ਸੰਯੁਕ ਯਤਲਾਂ ਨਾਲ ਅੱਜ ਆਰਮਡ ਲਾਇਸੈਂਸ ਦੇ ਬਿਨੈ ਅਤੇ ਸਿਖਲਾਈ ਲਈ ਆਨਲਾਇਨ ਵਿਵਸਥਾ ਰਾਜ ਵਿਚ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਜਾਂ ਕੰਮ ਲਈ ਹੁਣ ਕਿਸੇ ਨੂੰ ਵੀ ਦਫਤਰ ਵਿਚ ਜਾਣਾ ਨਹੀਂ ਪਵੇਗਾ, ਸਗੋ ਨਾਗਰਿਕ ਘਰ ਵਿਚ ਬੈਠ ਕੇ ਆਨਲਾਇਨ ਰਾਹੀਂ ਇੲ ਸਾਰੇ ਕੰਮ ਕਰਨ ਵਿਚ ਸਮਰੱਥ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਿਖਲਾਈ ਲਈ ਹੋਮਗਾਰਡ ਦੀ ਵਿਵਸਥਾ ਕੀਤੀ ਗਈ ਸੀ ਪਰ ਹੁਣ ਸਿਖਲਾਈ ਲਈ ਵੀ ਇਸੀ ਪੋਰਟਲ ‘ਤੇ 1500 ਰੁਪਏ ਦੀ ਫੀਸ ਦੇ ਕੇ ਆਪਣਾ ਟਾਇਮ ਸਲਾਟ ਚੁਣ ਕੇ ਸਿਖਲਾਈ ਲਈ ਬਿਨੈ ਕਰ ਸਕਦੇ ਹਨ। ਬਿਨੈ ਦੀ ਸਥਿਤੀ ਅਤੇ ਹੋਰ ਸਬੰਧਿਤ ਸਾਰੀ ਜਾਣਕਾਰੀ ਐਸਐਮਐਸ ਵੱਲੋਂ ਬਿਨੈਕਾਰ ਨੂੰ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇਸ਼ ਵਿਚ ਸਾਰੀ ਸੇਵਾਵਾਂ ਦਾ ਹੌਲੀ-ਹੌਲੀ ਡਿਜੀਟਲਾਈਜੇਸ਼ਨ ਕਰਦੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਮਨੋਹਰ ਲਾਲ ਹਰਿਆਣਾ ਵਿਚ ਅਨੇਕ ਸੇਵਾਵਾਂ ਨੂੰ ਆਨਲਾਇਨ ਕਰ ਚੁੱਕੇ ਹਨ ਤਾਂ ਜੋ ਲੋਕਾਂ ਨੂੰ ਦਫਤਰਾਂ ਦੇ ਚੱਕਰ ਕੱਟੇ ਬਿਨ੍ਹਾਂ ਘਰ ਬੈਠੇ ਹੀ ਬਿਚੌਲੀਆਂ ਦੇ ਬਿਨ੍ਹਾਂ, ਸਮੇਂ ਅਤੇ ਪਾਰਦਰਸ਼ੀ ਢੰਗ ਨਾਲ ਸਹੂਲਤਾਂ ਦਾ ਲਾਭ ਮਿਲ ਸਕੇ।
14 ਆਰਮਡ ਲਾਇਸੈਂਸ ਸੇਵਾਵਾਂ ਅਤੇ 6 ਆਰਮਡ ਐਂਡ ਏਨੀਮੇਸ਼ਨ ਸਿਖਲਾਈ ਕੇਂਦਰਾਂ ਦੀ ਕੀਤੀ ਸ਼ੁਰੂਆਤ
ਮੁੱਖ ਮੰਤਰੀ ਵੱਲੋਂ ਅੱਜ 14 ਆਰਮਡ ਲਾਇਸੈਂਸ ਸੇਵਾਵਾਂ ਜਿਨ੍ਹਾਂ ਵਿਚ ਨਵੇਂ ਆਰਮਡ ਲਾਇਸੈਂਸ ਜਾਰੀ ਕਰਨਾ, ਆਰਮਡ ਲਾਇਸੈਂਸ ਦਾ ਨਵੀਨੀਕਰਣ, ਆਰਮਡ ਦੀ ਵਿਕਰੀ/ਟ੍ਰਾਂਸਫਰ/ਉਪਹਾਰ, ਬਾਹਰੀ ਲਾਇਸੈਂਸ ਦਾ ਰਜਿਸਟ੍ਰੇਸ਼ਣ, ਆਰਮਡ ਦਾ ਰਾਖਵਾਂ, ਆਰਮਡ ਅਧਿਕਾਰ ਖੇਤਰ ਦੇ ਅੰਦਰ ਪਤੇ ਦਾ ਬਦਲਣਾ, ਆਰਮਡ ਦੀ ਖਰੀਦ ਸਮੇਂ ਦਾ ਵਿਸਤਾਰ, ਆਰਮਡ ਲਾਇਸੈਂਸ ਵਿਚ ਆਰਮਡ ਦਾ ਅਨੁਮੋਦਨ, ਆਰਮਡ ਲਾਇਸਂੈਸ ਤੋਂ ਆਰਮਡ ਹਟਾਉਣਾ, ਇਕ ਤਰ੍ਹਾ ਦੇ ਆਰਮਡ ਦਾ ਬਦਲਣਾ, ਡੁਪਲੀਕੇਟ ਆਰਮਡ ਲਾਇਸੈਂਸ ਜਾਰੀ ਕਰਨਾ, ਗੋਲਾ ਬਾਰੂਦ ਦੀ ਗਿਣਤੀ ਵਿਚ ਬਦਲਾਅ, ਖੇਤਰ ਦੀ ਵੈਧਤਾ ਦਾ ਵਿਸਤਾਰ, ਅਤੇ ਆਰਮਡ ਲਾਇਸੈਂਸ ਰਂਦ/ਮੁਲਤਵੀ/ਨਿਰਸਤੀਕਰਣ ਸ਼ਾਮਿਲ ਹਨ। ਇਸ ਤੋਂ ਇਲਾਵਾ, ਆਰਮਸ ਐਂਡ ਏਨੀਮੇਸ਼ਨ ਸਿਖਲਾਈ ਕੇਂਦਰਾਂ ਦੀ ਵੀ ਸ਼ੁਰੂਆਤ ਕੀਤੀ ਗਈ। ਜਿਨ੍ਹਾਂ ਵਿਚ ਖੇਤਰੀ ਸਿਖਲਾਈ ਕੇਂਦਰ, ਭੌਂਡਸੀ, ਗੁਰੂਗ੍ਰਾਮ, ਪੁਲਿਸ ਸਿਖਲਾਈ ਕੇਂਦਰ, ਸੁਨਾਰਿਆ, ਰੋਹਤਕ, ਪੁਲਿਸ ਲਾਇੰਸ, ਮੋਗੀਨੰਦ, ਪੰਚਕੂਲਾ, ਹਰਿਆਣਾ ਪੁਲਿਸ ਅਕਾਦਮੀ, ਮਧੁਬਨ, ਕਰਨਾਲ, ਪੁਲਿਸ ਲਾਇਨ, ਹਿਸਾਰ ਅਤੇ ਪੁਲਿਸ ਲਾਇੰਸ, ਨਾਰਨੌਲ ਸ਼ਾਮਿਲ ਹਨ।

ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਅਤੇ ਸੁਰੱਖਿਆ ਦਾ ਵੀ ਲੈਣ ਸੰਕਲਪ – ਮੁੱਖ ਮੰਤਰੀ ਮਨੋਹਰ ਲਾਲ
ਭਵਿੱਖ ਵਿਚ ਵਾਤਾਵਰਣ ਅਵਾਰਡ ਦਾ ਹੋਰ ਕੀਤਾ ਜਾਵੇਗਾ ਵਿਸਤਾਰ – ਮੁੱਖ ਮੰਤਰੀ
73ਵੇਂ ਰਾਜ ਪੱਧਰੀ ਵਨ ਮਹਾਉਤਸਵ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਧੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਅਤੇ ਸੁਰੱਖਿਆ ਕਰਨ ਦਾ ਵੀ ਸੰਕਲਪ ਲੈਣਾ ਚਾਹੀਦਾ ਹੈ। ਹਰਿਆਣਾ ਸਰਕਾਰ ਨੇ ਪੇੜਾਂ ਨਾਲ ਲਗਾਵ ਰੱਖਣ ਵਾਲੇ ਅਤੇ ਵਾਤਾਵਰਣ ਨੁੰ ਸਰੰਖਤ ਕਰਨ ਵਾਲੇ ਲੋਕਾਂ ਦੇ ਲਈ ਦਰਸ਼ਨਲਾਲ ਜੈਨ ਵਾਤਾਵਰਣ ਅਵਾਰਡ ਦੀ ਸ਼ੁਰੂਆਤ ਕੀਤੀ ਹੈ, ਭਵਿੱਖ ਵਿਚ ਵਾਤਾਵਰਣ ਨਾਲ ਜੁੜ ਅਵਾਰਡ ਦਾ ਹੋਰ ਵਿਸਤਾਰ ਕੀਤਾ ਜਾਵੇਗਾ। ਮੁੱਖ ਮੰਤਰੀ ਮੰਗਲਵਾਰ ਨੂੰ ਕੁਰੂਕਸ਼ੇਤਰ ਦੇ ਸਰਸਵਤੀ ਵਨ ਵਿਚ 73ਵੇਂ ਰਾਜ ਪੱਧਰੀ ਵਨ ਮਹਾਉਤਸਵ ਵਿਚ ਸੰਬੋਧਿਤ ਕਰ ਰਹੇ ਸਨ।
ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ 1857 ਦੀ ਕ੍ਰਾਂਤੀ ਦੇ ਮਹਾਨਾਇਕ ਸ੍ਰੀ ਮੰਗਲਪਾਂਡੇ ਦੀ ਜੈਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ। ਵਨ ਮਹਾਉਤਸਵ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਵਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਹਰ ਪਾਸੇ ਕੁਦਰਤ ਨੇ ਆਪਣੀ ਅਨੋਖੀ ਛਵੀਂ ਬਿਖੇਰੀ ਹੋਈ ਹੈ। ਇਸ ਹਰਿਆਲੀ ਵਿਚ ਵਨ ਤਾਂ ਹਰੇਭਰੇ ਹਨ ਹੀ ਪਰ ਮਨ ਵੀ ਹਰਾ ਭਰਿਆ ਰਹਿੰਦਾ ਹੈ। ਵਨ ਆਪਣੇ ਆਪਣੇ ਵਿਚ ਉਤਸਵ ਹੈ। ਵਨ ਵਿਚ ਚੱਲੇ ਜਾਂਦੇ ਹਨ ਤਾਂ ਦਰਖਤਾਂ ਦਾ ਉਤਸਵ ਛਾ ਬਿਖੇਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਨ ਮਹਾਉਤਸਵ ਦੀ ਸ਼ੁਰੂਆਤ ਸੱਭ ਤੋਂ ਪਹਿਲਾਂ 1950 ਵਿਚ ਕੰਨਹਿਆਲਾਲ ਮਾਣਿਕਲਾਲ ਨੇ ਕੀਤੀ ਸੀ। ਤਾਂਹੀ ਅੱਜ ਅਸੀਂ 73ਵਾਂ ਵਨ ਮਹਾਉਤਸਵ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਾਂਤਰ ਵਿਚ ਇਸ ਪਿ੍ਰਥਵੀ ‘ਤੇ ਸੱਭ ਤੋਂ ਪਹਿਲਾਂ ਵਨ ਉੱਗੇ ਹੋਣਗੇ, ਪਿ੍ਰਥਵੀ ਦੀ ਜਿੰਨ੍ਹੀ ਉਮਰ ਹੈ ਉਨ੍ਹੀ ਵਰਨਾਂ ਦੀ ਉਮਰ ਹੋਵੇਗੀ। ਹੁਣ ਤਕ ਦੇ ਖੋਜ ਤੋਂ ਪਤਾ ਚਲਦਾ ਹੈ ਕਿ ਵਨ ਕਿਸੇ ਹੋਰ ਗ੍ਰਹਿ ‘ਤੇ ਨਹੀਂ ਹਨ, ਇਹ ਸਿਰਫ ਪਿ੍ਰਥਵੀ ‘ਤੇ ਹਨ। ਸਾਨੂੰ ਵੱਧ ਤੋਂ ਵੱਧ ਪੌਧੇ ਲਗਾਉਣੇ ਚਾਹੀਦੇ ਹਨ ਅਤੇ ਇੰਨ੍ਹਾਂ ਦੀ ਰੱਖਿਆ ਤੇ ਸੁਰੱਖਿਆ ਕਰਨੀ ਚਾਹੀਦੀ ਹੈ। ਇਸ ਮੌਕੇ ‘ਤੇ ਵਨ ਅਤੇ ਜੰਗਲੀ ਜੀਵ ਮੰਤਰੀ ਸ੍ਰੀ ਕੰਵਰਪਾਲ, ਕੁਰੂਕਸ਼ੇਤਰ ਦੇ ਸਾਂਸਦ ਨਾਇਬ ਸਿੰਘ ਸੈਨੀ, ਖੇਡ ਮੰਤਰੀ ਸਰਦਾਰ ਸੰਦੀਪ ਸਿੰਘ, ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ, ਏਸੀਐਸ ਅਪੂਰਵ ਕੁਮਾਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ
ਬ੍ਰਾਜੀਲ ਦੇ ਸਹਿਯੋਗ ਨਾਲ ਹਿਸਾਰ ਵਿਚ ਪਸ਼ੂਆਂ ਦੀ ਨਸਲ ਸੁਧਾਰ ਲਈ ਐਕਸੀਲੇਂਸ ਕੇਂਦਰ ਖੋਲਿਆ ਜਾਵੇਗਾ: ਜੇਪੀ ਦਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਜੁਲਾਈ: ਹਰਿਆਣਾ ਦੇ ਕਿਸਾਨਾਂ ਨੂੰ ਆਤਮਨਿਰਭਰ ਬਨਾਉਣ ਲਈ ਹਿਸਾਰ ਵਿਚ ਪਸ਼ੂਆਂ ਦੀ ਨਸਲ ਸੁਧਾਰ ਲਈ ਐਕਸੀਲੈਂਸ ਕੇਂਦਰ ਬ੍ਰਾਜੀਲ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਸ਼ੂਆਂ ਦੇ ਭੋਜਨ ਵਿਚ ਪ੍ਰੋਟੀਨ ਦੀ ਗਿਣਤੀ ਨੂੰ ਵਧਾਉਣ ਲਈ ਕੇਨੈਡਾਦੀ ਕੰਪਨੀ ਵੱਲੋਂ ਇਕ ਸੈਂਟਰ ਰਾਜ ਵਿਚ ਖੋਲਿਆ ਜਾਵੇਗਾ ਜਿਸ ਦੇ ਤਹਿਤ ਇਸ ਕੰਪਨੀ ਦਾ ਇਕ ਵਫਦ ਜਲਦੀ ਹੀ ਹਰਿਆਣਾ ਦਾ ਦੌਰਾ ਕਰੇਗਾ ਅਤੇ ਉਸ ਦੇ ਬਾਅਦ ਇਕ ਸਮਝੌਤਾ ਮੈਮੋ ਹੋਵੇਗਾ।ਇਹ ਜਾਦਕਾਰੀ ਅੱਜ ਇੱਥੇ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਜੇਪੀ ਦਲਾਲ ਨੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਦਿੱਤੀ।
ਬ੍ਰਾਜੀਲ ਦੌਰੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਬ੍ਰਾਜੀਲ ਵਿਚ ਸਾਲ 1911 ਵਿਚ ਭਾਵਨਗਰ ਦੇ ਰਾਜਾ ਨੇ ਗਿਰ ਨਸਲ ਦੀ ਗਾਂਵਾਂ ਨੂੰ ਦਾਨ ਸਵਰੂਪ ਬ੍ਰਾਜੀਲ ਨੂੰ ਦਿੱਤਾ ਸੀ ਅਤੇ ਉਸ ਦੇ ਬਾਅਦ ਬ੍ਰਾਜੀਲ ਨੇ ਇੰਨ੍ਹਾਂ ਗਾਂਵਾਂ ਦੀ ਨਸਲ ਸੁਧਾਰ ਵਿਚ ਕੰਮ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬ੍ਰਾਜੀਲ ਵਿਚ ਗਿਰ ਗਾਂ ਦੀ ਨਸਲ ਵਿਚ ਸੁਧਾਰ ਕਰ ਗਿਰਲੈਂਡੋ ਨਸਲ ਨੂੰ ਤਿਆਰ ਕੀਤਾ ਗਿਆ ਹੈ, ਜੋ ਔਸਤਨ 15 ਲੀਟਰ ਦੁੱਧ ਦਿੰਦੀ ਹੈ ਜਿਸ ਵਿਚ 99 ਫੀਸਦੀ ਜੈਨੇਟਿਕਸ ਸਾਡੇ ਦੇਸ਼ ਦੀ ਗਿਰ ਗਾਂ ਦੇ ਪਾਏ ਜਾਂਦੇ ਹਨ। ਸ੍ਰੀ ਦਲਾਲ ਨੇ ਕਿਹਾ ਕਿ ਗਿਰ ਗਾਂ ਦੀ ਨਸਲ ਸੁਧਾਰ ਦੀ ਤਰਜ ‘ਤੇ ਦੇਸੀ, ਹਰਿਆਣਾ, ਮਾਹੀਵਾਲ ਅਤੇ ਰਾਠੀ ਗਾਂ ਦੀ ਨਸਲਾਂ ਵਿਚ ਸੁਧਾਰ ਹੋਵੇ।
ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਨਸਲ ਦੀ ਗਾਂਵਾਂ ਦੇ ਵਿਕਾਸ ਤਹਿਤ ਏਂਬਾਪਾ, ਬ੍ਰਾਜੀਲ ਦੇ ਸਹਿਯੋਗ ਨਾਲ ਹਰਿਆਣਾ ਵਿਚ ਐਕਸੀਲੈਂਸ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। ਬ੍ਰਾਜੀਲਿਅਲ ਏਸੋਸਇਏਸ਼ਨ ਆਫ ਜੇਬੂ ਬੀਡਰਸ (ਏਬੀਸੀਜੇਡ) ਤੋਂ ਗਿਰ ਜਰਮਨਪਲਾਜਮ (ਸੀਮਨ/ਭਰੂਣ) ਦਾ ਆਯਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਬ੍ਰਾਜੀਲ ਦੀ ਇਕ ਜੀਨੋਮਿਕਸ ਕੰਪਨੀ ਏਲਡਾ ਜੈਨੇਟਿਕਸ ਨੂੰ ਗੁਣਵੱਤਾ ਵਾਲੇ ਮੁਰਰਾਹ ਜਰਮਨਪਲਾਜਮ ਦੇ ਨਿਰਯਾਤ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਉਨ੍ਹਾਂ ਨੇ ਦਸਿਆ ਕਿ ਏਂਬ੍ਰਾਪਾ ਨਾਲ ਏਂਬ੍ਰਾਪੋ ਟ੍ਰਾਂਸਫਰ ਤਕਨਾਲੋਜੀ (ਈਟੀਟੀ) ਅਤੇ ਇੰਨ-ਵਿਟ੍ਰੋ ਫਰਟੀਲਾਈਜੇਸ਼ਨ (ਆਈਵੀਐਫ) ‘ਤੇ ਹਰਿਆਣਾ ਸਰਕਾਰ ਦੇ ਮਨੁੱਖ ਸੰਸਾਧਨ ਦੀ ਸਿਖਲਾਈ ਵੀ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਵਿਚ ਖੇਤੀਬਾੜੀ ਖੇਤਰ ਵਿਚ ਵਪਾਰ ਦੇ ਮੌਕੇ ਤਲਾਸ਼ਨ ਤਹਿਤ ਇੰਡੋ ਬ੍ਰਾਜੀਲਿਅਨ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਰਾਜ ਵਿਚ ਡੇਅਰੀ ਵਿਕਾਸ ਅਤੇ ਦੇਸੀ ਪਸ਼ੂ ਨਸਲਾਂ ਦੇ ਸੁਧਾਰ ਦੇ ਖੇਤਰ ਵਿਚ ਆਪਸੀ ਰੂਪ ਨਾਲ ਲਾਭਕਾਰੀ ਸਬੰਧਾਂ ਨੂੰ ਹੋਰ ਵੱਧ ਮਜਬੂਤ ਕਰਨ ਤੋਂ ਇਲਾਵਾ ਏਂਬ੍ਰਯੋ ਟ੍ਰਾਂਸਫਰ ਤਕਨਾਲੋਜੀ (ਈਟੀਟੀ) ਅਤੇ ਇਨ-ਵਿਟ੍ਰੋ ਫਰਟੀਲਾਈਜੇਸ਼ਨ (ਆਈਵੀਐਫ) ਵਰਗੀ ਤਕਨਾਲੋਜੀਆਂ ਦਾ ਸੰਯੁਕਤ ਖੋਜ ਅਤੇ ਆਦਾਨ ਪ੍ਰਦਾਨ ਵੀ ਹੋਵੇਗਾ।
ਕੈਨੇਡਾ ਦੌਰੇ ਦੇ ਸਬੰਧ ਵਿਚ ਉਨ੍ਹਾਂ ਨੇ ਦਸਿਆ ਕਿ ਸਰਕਾਰੀ ਪਸ਼ੂਧਨ ਫਾਰਮ, ਹਿਸਾਰ ਵਿਚ ਜਨਤਕ-ਨਿਜੀ ਭਾਗੀਦਾਰੀ (ਪੀਪੀਪੀ) ਨਾਲ ਸੂਰ ਪਾਲਣ (200 ਸਮਰੱਥਾ ਪ੍ਰਜਨਨ ਫਾਰਮ) ਲਈ ਐਕਸੀਲੈਂਸ ਕੇਂਦਰ ਦੀ ਸਥਾਪਨਾ ਕਰਨਾ, ਸਰਕਾਰੀ ਪਸ਼ੂਧਨ ਫਾਰਮ, ਹਿਸਾਰ ਵਿਚ ਸਵੱਛ ਦੁੱਧ ਉਤਪਾਦਨ ਤਹਿਤ ਆਧੁਨਿਕ ਪ੍ਰਬੰਧਨ ਡੇਅਰੀ ਫਾਰਮ ਪ੍ਰਥਾਵਾਂ ਸਮੇਤ ਅੱਤਆਧੁਨਿਕ ਡੇਅਰੀ ਫਾਰਮ ਸਥਾਪਿਤ ਕਰਨਾ, ਸਵਦੇਸ਼ੀ ਗਾਂਵਾਂ ਅਤੇ ਮੱਝਾਂ ਦੇ ਲਈ ਹਿਸਾਰ ਵਿਚ ਸੈਕਸਡ ਸੋਰਟਿਡ ਸੀਮਨ ਸੰਸਥਾਨ ਦੀ ਸਥਾਪਨ ਤਹਿਤ ਸੀਮੇਕਸ ਜੈਨੇਟਿਕਸ ਤੋਂ ਸਹਿਯੋਗ ਮਿਲੇਗਾ। ਇਸ ਤੋਂ ਇਲਾਵਾ, ਅਗਲੇ ਸਾਲ ਮਈ ਮਹੀਨੇ ਵਿਚ ਏਂਬ੍ਰਯੋ ਟ੍ਰਾਂਸਫਰ ਤਕਨਾਲੋਜੀ ਦੀ ਸਿਖਲਾਈ ਤਹਿਤ ਮਨੁੱਖ ਸੰਸਾਧਨ ਰੈਗੂਲੇਸ਼ਨ, ਜਿਸ ਦੇ ਲਈ ਇਹ ਸਹਿਮਤੀ ਬਣੀ ਹੈ ਕਿ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਵੱਲੋਂ ਸਾਸਕਾਚੇਵਾਨ ਯੂਨੀਵਰਸਿਟੀ ਵਿਚ ਸਿਖਲਾਈ ਤਹਿਤ ਵਿਭਾਗ ਦੇ 2-3 ਅਧਿਕਾਰੀ ਨੂੰ ਨਾਮਜਦ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਦੇ ਨਾਲ ਮਿਲ ਕੇ ਕੈਨੇਡਾ ਵਿਚ ਖੇਤੀਬਾੜੀ ਅਤੇ ਸਬੰਧਿਤ ਖੇਤਰ ਵਿਚ ਕਾਰੋਬਾਰ ਦੇ ਮੌਕੇ ਦਾ ਪਤਾ ਲਗਾਉਣਾ ਅਤੇ ਪੂਰਕ ਸਹਿਯੋਗ ਤਹਿਤ ਖੇਤੀਬਾੜੀ ਅਤੇ ਸਬੰਧਿਤ ਖੇਤਰ ਦੀ ਤਕਨਾਲੋਜੀਆਂ ਵਿਚ ਹਰਿਆਣਾ ਰਾਜ ਵਿਚ ਨਿਵੇਸ਼ ਕਰਨ ਦੇ ਲਈ ਸੰਯੁਕਤ ਉਦਮ ਸਮੂਹਾਂ ਦੀ ਪਹਿਚਾ ਕਰਨਾ ਕੈਨੇਡਾ ਵਿਚ ਪਸ਼ੂ ਭੋਜਨ ਨਿਰਮਾਣ ਵਿਚ ਮੋਹਰੀ ਉਤਪਾਦਕਾਂ ਵਿੱਚੋਂ ਇਕ ਪ੍ਰੋਵਿਟਾ ਵੱਲੋਂ ਪਸ਼ੂ ਚਾਰਾ ਸਮੱਗਰੀ ਨਿਰਮਾਣ ਪਲਾਂਟਾਂ ਦੀ ਸਥਾਪਨਾ ਸ਼ਾਮਿਲ ਹੈ। ਇਸ ਤੋਂ ਇਲਾਵਾ, ਹਰਿਆਣਾ ਰਾਜ ਵਿਚ ਖੇਤੀਬਾੜੀ ਖੇਤਰ ਵਿਚ ਸਮਾਰਟ ਸੀਡਰ ਤਕਨਾਲੋਜੀ ਵਰਗੀ ਤਕਨਾਲੋਜੀਆਂ ਅਪਨਾਉਣ ਤਹਿਤ ਸਾਸਕਾਢੂਨ, ਸਾਸਕਾਚੇਵਾਨ, ਕੈਨੇਡਾ ਵਿਚ ਕਲੀਨ ਸੀਡ ਪ੍ਰੋਡਕਸ਼ਨ ਪ੍ਰਾਈਵੇਟ ਲਿਮੀਟੇਡ ਕੰਪਨੀ ਦਾ ਦੌਰਾ ਕੀਤਾ ਅਿਾ। ਸਮਾਰਟ ਸੀਡਰ ਤਕਨਾਲੋਜੀ ਅਪਨਾਉਣ ਨਾਲ ਭਾਰਤੀ ਖੇਤੀਬਾੜੀ ਪ੍ਰਣਾਲੀ ਦੀ ਪ੍ਰਾਥਮਿਕ ਲਗਾਤ ਘੱਟ ਕਰਨ, ਫਸਲ ਉਤਪਾਦਕਤਾ ਅਤੇ ਮਿੱਟੀ ਦੀ ਫਰਟੀਲਾਈਜਰ ਸ਼ਕਤੀ ਵਧਾਉਣ ਵਿਚ ਮਦਦ ਮਿੇਲਗੀ।
ਬ੍ਰਾਜੀਲ ਦੌਰੇ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਬ੍ਰਾਜੀਲ ਦੌਰੇਦੌਰਾਨ ਹਰਿਆਣਾ ਦੇ ਬਾਰੇ ਵਿਚ ਵੀ ਸੰਸਥਾਵਾਂ, ਸੰਗਠਨਾਂ ਤੇ ਸਰਕਾਰਾਂ ਦੇ ਅਧਿਕਾਰੀਆਂ ਨੂੰ ਦਸਿਆ ਗਿਆ ਕਿ ਹਰਿਆਣਾ ਖੇਤੀਬਾੜੀ ਦੇ ਖੇਤਰ ਵਿਚ ਨੰਬਰ ਇਕ ਹੈ, ਦੁੱਧ ੁਤਪਾਦਨ ਵਿਚ ਨੰਬਰ-2 ਹੈ, ਉਦਯੋਗ ਵਿਚ ਮੋਹਰੀ ਹੈ, ਆਈਟੀ ਦਾ ਹੱਬ ਹੈ, 500 ਫਾਰਚਿਯੂਨ ਕੰਪਨੀਆਂ ਦੇ ਦਫਤਰ ਹਰਿਆਣਾ ਵਿਚ ਹਨ। ਇਸ ਮੋਕੇ ‘ਤੇ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਦੇ ਚੇਅਰਮੈਨ ਰਣਧੀਨ ਸਿੰਘ ਗੋਲਨ, ਹਰਿਆਣਾ ਵਨ ਵਿਕਾਸ ਨਿਗਮ ਦੇ ਚੇਅਰਮੈਨ ਧਰਮਪਾਲ ਗੋਂਦਰ, ਹਰਿਆਣਾ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਹਰਿਆਣਾ ’ਚ ਨਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ ਦਾ ਕਤਲ, ਸਰਕਾਰ ਨੇ ਐਲਾਨਿਆਂ ਸ਼ਹੀਦ
ਮੁੱਖ ਮੰਤਰੀ ਵਲੋਂ ਡੀਐਸਪੀ ਤਾਵੜੂ (ਨੁੰਹ) ਸੁਰੇਂਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਦਿੱਤੇ ਸਖਤ ਕਾਰਵਾਈ ਦੇ ਆਦੇਸ਼
ਸ਼ਹੀਦ ਸੁਰੇਂਦਰ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਅਤੇ ਸਰਕਾਰੀ ਨੌਕਰੀ ਦੇਵੇਗੀ ਸਰਕਾਰ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਜੁਲਾਈ: ਨਜਾਇਜ਼ ਮਾਈਨਿੰਗ ਰੋਕਣ ਗਏ ਨੁੰਹ ਦੇ ਡੀਐਸਪੀ ਸੁਰਿੰਦਰ ਸਿੰਘ ਦਾ ਮਾਈਨਿੰਗ ਮਾਫ਼ੀਏ ਵਲੋਂ ਕਤਲ ਕਰਨ ਦੀ ਘਟਨਾ ਤੋਂ ਬਾਅਦ ਹਰਿਆਣਾ ਸਰਕਾਰ ਐਕਸ਼ਨ ਵਿਚ ਆ ਗਈ ਹੈ। ਪਤਾ ਲੱਗਿਆ ਹੈ ਕਿ ਪੁਲਿਸ ਨੇ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆਠ ਹੈ। ਇਸ ਮਾਮਲੇ ਵਿਚ ਜਿੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਮੀਟਿੰਗ ਕਰਕੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੇ ਆਦੇਸ ਦਿੱਤੇ ਹਨ, ਉਥੇ ਨਾਲ ਮਹਰੂਮ ਡੀਐਸਪੀ ਨੂੰ ਸ਼ਹੀਦ ਐਲਾਨਦਿਆਂ ਪ੍ਰਵਾਰ ਨੂੰ ਇੱਕ ਕਰੋੜ ਦੀ ਸਰਕਾਰੀ ਸਹਾਇਤਾ ਤੇ ਪ੍ਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਗੁਰੂਗ੍ਰਾਮ ਦੇ ਇਕ ਪ੍ਰੋਗ੍ਰਾਮ ਵਿਚ ਸ਼ਾਮਲ ਹੋਣ ਪੁੱਜੇ ਮੁੱਖ ਮੰਤਰੀ ਨੇ ਮੌਨ ਰੱਖ ਕੇ ਡੀਐਸਪੀ ਸੁਰੇਂਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਸੋਗ ਪਰਿਵਾਰ ਦੇ ਪ੍ਰਤੀ ਆਪਣੀ ਡੁੰਘੀ ਸੰਵੇਦਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਇਸ ਦੁੱਖ ਦੇ ਸਮੇਂ ਵਿਚ ਪਰਿਵਾਰ ਦੇ ਨਾਲ ਹਨ। ਮੁੱਖ ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਸ਼ਾਮਿਲ ਦੋਸ਼ੀਆਂ ਨੂੰ ਬਿਲਕੁੱਲ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿਚ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗਿਰਫਤਾਰ ਕਰ ਸਖਤ ਸਜਾ ਦਿਵਾਈ ਜਾਵੇਗੀ। ਵਰਨਣਯੋਗ ਹੈ ਕਿ ਤਾਵੜੂ (ਮੇਵਾਤ) ਦੇ ਡੀਐਸਪੀ ਸੁਰੇਂਦਰ ਸਿੰਘ ਨੁੰਹ ਵਿਚ ਅਵੈਧ ਖਨਨ ਦੀ ਇਕ ਘਟਨਾ ਦੀ ਜਾਂਚ ਕਰਨ ਗਏ ਸਨ। ਜਾਣਕਾਰੀ ਮਿਲੀ ਹੈ ਕਿ ਇਸ ਦੌਰਾਨ ਇਕ ਡੰਪਰ ਡਰਾਈਵਰ ਵੱਲੋਂ ਕੁਚਲੇ ਜਾਣ ਦੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਖੋਜਬੀਨ ਕਰ ਰਹੇ ਹਨ।






