ਪਾਣੀ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਕੀਤੇ ਜਾਣ ਉਪਰਾਲੇ : ਡਿਪਟੀ ਕਮਿਸ਼ਨਰ
ਜਲ ਸ਼ਕਤੀ ਅਭਿਆਨ ਸਬੰਧੀ ਕੀਤੀ ਵਿਸ਼ੇਸ਼ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ: ਦਿਨ-ਪ੍ਰਤੀ-ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਰਿਹਾ ਹੈ, ਜਿਸ ਨੂੰ ਉਪਰ ਲਿਆਉਣ ਲਈ ਪਾਣੀ ਦੀ ਬੂੰਦ-ਬੂੰਦ ਨੂੰ ਬਚਾਉਣਾ ਸਾਡੇ ਸਾਰਿਆਂ ਦਾ ਨਿੱਜੀ ਫ਼ਰਜ ਹੈ। ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਸਾਨੂੰ ਸਾਰਿਆ ਨੂੰ ਮਿਲਕੇ ਹੰਭਲੇ ਮਾਰਨ ਦੀ ਲੋੜ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜੁਆਇੰਟ ਸੈਕਟਰੀ ਮਨੀਸਟਰੀ ਆਫ਼ ਟ੍ਰੀਬਲ ਅਫ਼ੈਅਰਜ਼ ਸ਼੍ਰੀਮਤੀ ਯਤਿੰਦਰ ਪ੍ਰਸ਼ਾਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ “ਜਲ ਸ਼ਕਤੀ ਅਭਿਆਨ“ ਤਹਿਤ ਹੋਈ ਇੱਕ ਵਿਸ਼ੇਸ਼ ਬੈਠਕ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸ਼੍ਰੀਮਤੀ ਯਤਿੰਦਰ ਪ੍ਰਸ਼ਾਦ ਨੂੰ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਦੁਆਰਾ ਪਾਣੀ ਦੀ ਸਾਂਭ-ਸੰਭਾਲ ਲਈ ਕੀਤੀਆਂ ਗਈਆਂ ਗਤੀਵਿਧੀਆਂ ਤੇ ਭਵਿੱਖ ਵਿੱਚ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਜੁਆਇੰਟ ਸੈਕਟਰੀ ਮਨੀਸਟਰੀ ਆਫ਼ ਟ੍ਰੀਬਲ ਅਫ਼ੈਅਰਜ਼ ਸ਼੍ਰੀਮਤੀ ਯਤਿੰਦਰ ਪ੍ਰਸ਼ਾਦ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਾਣੀ ਨੂੰ ਬਚਾਉਣ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਪਾਣੀ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪਾਣੀ ਦੀ ਬੱਚਤ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ।
ਇਸ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ, ਵਣ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਸੀਵਰੇਜ਼ ਬੋਰਡ, ਖੇਤੀਬਾੜੀ, ਮੰਡਲ ਭੂਮੀ ਰੱਖਿਆ, ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਸਿੱਖਿਆ ਵਿਭਾਗ ਵਲੋਂ ਆਪੋਂ-ਆਪਣੇ ਵਿਭਾਗਾਂ ਨਾਲ ਸਬੰਧਤ ਪਿਛਲੇ ਵਰ੍ਹੇ ਪਾਣੀ ਦੀ ਸੰਭਾਲ ਅਤੇ ਰੀਚਾਰਜ ਆਦਿ ਸਬੰਧੀ ਕੀਤੇ ਗਏ ਕਾਰਜਾਂ ਨੂੰ ਦਰਸਾਉਂਦੀਆਂ ਹੋਈਆਂ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਆਰਪੀ ਸਿੰਘ, ਜ਼ਿਲ੍ਹਾ ਵਿਕਾਸ ਤੇ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਮੇਵਾ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ ਤੋਂ ਇਲਾਵਾ ਹੋਰ ਸਬੰਧਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਮਿਲਕੇ ਹੰਭਲੇ ਮਾਰਨ ਦੀ ਲੋੜ : ਯਤਿੰਦਰ ਪ੍ਰਸ਼ਾਦ
ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਹੋਇਆ ਸਕੂਲ ਪਾਰਲੀਮੈਂਟ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ: ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਵਿੱਚ ਸਕੂਲ ਪਾਰਲੀਮੈਂਟ ਸੈਸ਼ਨ 2022-2023 ਲਈ ਚੁਣੇ ਗਏ ਸਕੂਲ ਪਾਰਲੀਮੈਂਟ ਮੰਤਰੀਆਂ,ਉੱਪ-ਮੰਤਰੀਆਂ,ਮੈਂਬਰਾਂ,ਹੈੱਡ ਬੁਆਏ,ਹੈੱਡ ਗਰਲ ਆਦਿ ਨੂੰ ਆਪਣੇ-ਆਪਣੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਚੁੱਕ ਸਮਾਗਮ ਅਧਿਆਪਕਾਂ ਦੀ ਬਣੀ ਹੋਈ ਸਕੂਲ ਚੋਣ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ-ਮਹਿਮਾਨ ਦੇ ਤੌਰ ‘ਤੇ ਐੱਸ.ਐੱਸ.ਡੀ ਗਰਲਜ਼ ਕਾਲਜ ਬਠਿੰਡਾ ਦੇ ਪਿ੍ਰੰਸੀਪਲ ਡਾ. ਸ਼੍ਰੀਮਤੀ ਨੀਰੂ ਗਰਗ ਨੇ ਸ਼ਿਰਕਤ ਕੀਤੀ । ਸਕੂਲ ਵਿਦਿਆਰਥੀਆਂ ਵੱਲੋਂ ਪ੍ਰਾਰਥਨਾ ਕੀਤੀ ਗਈ।ਮੁੱਖ-ਮਹਿਮਾਨ ਡਾ. ਨੀਰੂ ਗਰਗ ,ਪਿ੍ਰੰਸੀਪਲ ਫ਼ਾਦਰ,ਸਕੂਲ ਕੋਆਡੀਨੇਟਰ ਮੈਡਮ ਆਰਚਨਾ ਰਾਜਪੂਤ ਅਤੇ ਅਧਿਆਪਕ ਸਾਹਿਬਾਨਾਂ ਨੇ ਸ਼ਮ੍ਹਾਂ ਰੌਸ਼ਨ ਕੀਤੀ । ਸਕੂਲ ਪਿ੍ਰੰਸੀਪਲ ਫ਼ਾਦਰ ਸਿਡਲਾਏ ਫਰਟਾਡੋ,ਸਕੂਲ ਮੈਨੇਜਰ ਫ਼ਾਦਰ ਕਿ੍ਰਸਟੋਫ਼ਰ ਮਾਈਕਲ,ਪੈਰਿਸ਼ ਪ੍ਰੀਸਟ ਫ਼ਾਦਰ ਵਿਨੋਦ ਬਾ,ਅਸਿਸਟੈਂਟ ਪੈਰਿਸ਼ ਪ੍ਰੀਸਟ ਫ਼ਾਦਰ ਵੈਨੀਟੋ ਵੀ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਮੁੱਖ-ਮਹਿਮਾਨ ਜੀ ਨੂੰ ਜੀ ਆਇਆਂ ਨੂੰ ਆਖਿਆ।ਇਸ ਉਪਰੰਤ ਪਵਿੱਤਰ ਗ੍ਰੰਥ ਬਾਈਬਲ ਦੀਆਂ ਪੰਕਤੀਆਂ ਪੜ੍ਹ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਸਕੂਲੀ ਵਿਦਿਆਰਥੀਆਂ ਵੱਲੋਂ ਸਵਾਗਤੀ ਡਾਂਸ ਪੇਸ਼ ਕੀਤਾ ਗਿਆ।ਸਕੂਲ ਵਿੱਚ ਅਨੁਸ਼ਾਸਨ ਵਿਵਸਥਾ ਵਧਾਉਣ ਅਤੇ ਇੱਕ ਸੁਚੇਤ ਨਾਗਰਿਕ ਬਣਨ ਲਈ ਵੱਖ-ਵੱਖ ਬਾਰ੍ਹਾਂ ਵਿਭਾਗਾਂ ਦੇ ਮੰਤਰੀ,ਉੱਪ ਮੰਤਰੀ ਅਤੇ ਸਕੱਤਰ ਨਿਯੁਕਤ ਕੀਤੇ ਗਏ,ਜਿਨ੍ਹਾਂ ਵਿੱਚੋਂ ਅਮਾਨਤ ਬਰਾੜ,ਡੌਲਪ੍ਰੀਤ ਕੌਰ ਧਨੋਆ,ਗੁਰਨਾਜ਼ ਕੌਰ,ਕਵਨੀਤ ਸਿੰਘ ਨੂੰ ਪ੍ਰਮੁੱਖ ਅਹੁਦੇ ਸੌਂਪੇ ਗਏ।ਮੁੱਖ-ਮਹਿਮਾਨ ਅਤੇ ਫ਼ਾਦਰ ਸਾਹਿਬਾਨ ਨੇਚੁਣੇ ਹੋਏ ਮੰਤਰੀਆਂ,ਉੱਪ-ਮੰਤਰੀਆਂ,ਸਕੱਤਰਾਂ,ਐਡੀਟੋਰੀਅਲ ਮੈਂਬਰਾਂ ਨੂੰ ਸੈਸ਼ ਦਿੱਤੇ ।ਫ਼ਾਦਰ ਪਿ੍ਰੰਸੀਪਲ ਸਿਡਲਾਏ ਫ਼ਰਟਾਡੋ ਨੇ ਇਹਨਾਂ ਸਭਨਾਂ ਨੂੰ ਆਪਣੇ ਫ਼ਰਜ਼ਾਂ ਤੋਂ ਸੁਚੇਤ ਹੁੰਦੇ ਹੋਏ,ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਲਈ ਸਹੁੰ ਚੁੱਕਵਾਈ । ਫ਼ਾਦਰ ਮੈਨੇਜਰ ਕਿ੍ਰਸਟੋਫ਼ਰ ਮਾਈਕਲ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਸਕੂਲ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਿਭਾਉਂਦੇ ਹੋਏ ਸਕੂਲ,ਸਮਾਜ,ਦੇਸ਼ ਲਈ ਇੱਕ ਮਿਸਾਲ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਹੀ ਸਕੂਲ ਦੇ ਹਿੰਦੀ ਅਧਿਆਪਕਾ ਸ਼੍ਰੀਮਤੀ ਆਸ਼ਾ ਗਰਗ ਨੂੰ ਸਕੂਲ ਵਿੱਚ ਪੱਚੀ ਸਾਲ ਦੀ ਨਿਰਵਿਘਨ ਸੇਵਾ ਮੁਕੰਮਲ ਹੋਣ ‘ਤੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ।ਅੰਤ ਵਿੱਚ ਨਵੇਂ ਨਿਯੁਕਤ ਹੋਏ ਸਕੂਲ ਪ੍ਰਾਈਮ ਮਨਿਸਟਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ।
ਸਕੂਲ ਸਿੱਖਿਆ ਮੰਤਰੀ ਵੱਲੋਂ “ਮਿਸ਼ਨ ਸਿੱਖਿਆ” ਦਾ ਆਗ਼ਾਜ਼, ਨੰਗਲ ਦੇ ਵੱਖ-ਵੱਖ ਸਕੂਲਾਂ ਦੇ ਦੌਰੇ
ਵਿਦਿਆਰਥੀਆਂ ਨੂੰ ਢੁਕਵਾਂ ਵਿੱਦਿਅਕ ਮਾਹੌਲ ਪ੍ਰਦਾਨ ਕਰਨਾ ਸਾਡੀ ਮੁਢਲੀ ਜ਼ਿੰਮੇਵਾਰੀ: ਹਰਜੋਤ ਸਿੰਘ ਬੈਂਸ
ਪੰਜਾਬੀ ਖ਼ਬਰਸਾਰ ਬਿਉਰੋ
ਨੰਗਲ, 18 ਜੁਲਾਈ:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਵਾਅਦੇ ਤਹਿਤ ਸਿੱਖਿਆ ਸੁਧਾਰਾਂ ਲਈ ਜ਼ੋਰਦਾਰ ਤਰੀਕੇ ਨਾਲ ਕੰਮ ਅਰੰਭ ਦਿੱਤੇ ਗਏ ਹਨ ਜਿਸ ਤਹਿਤ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਨਿਰੰਤਰ ਸਕੂਲਾਂ ਦੇ ਦੌਰੇ ਕੀਤੇ ਜਾ ਰਹੇ ਹਨ।
ਸਿੱਖਿਆ ਮੰਤਰੀ ਨੇ “ਮਿਸ਼ਨ ਸਿੱਖਿਆ” ਦਾ ਆਗ਼ਾਜ਼ ਕਰਦਿਆਂ ਅੱਜ ਨੰਗਲ ਦੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਦੇਣ ਦਾ ਕੀਤਾ ਗਿਆ ਵਾਅਦਾ ਛੇਤੀ ਹੀ ਪੂਰਾ ਕੀਤਾ ਜਾਵੇਗਾ। ਆਪਣੇ ਸਕੂਲ ਦੌਰਿਆਂ ਮੌਕੇ ਸਿੱਖਿਆ ਸੁਧਾਰ ‘ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਜੇਕਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਚੰਗਾ ਮਾਹੌਲ ਮਿਲੇਗਾ ਤਾਂ ਹੀ ਬੱਚਿਆਂ ਦੀ ਸੋਚ ਉਸਾਰੂ ਹੋਵੇਗੀ ਅਤੇ ਉਹ ਜ਼ਿੰਦਗੀ ਵਿੱਚ ਤਰੱਕੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਢੁਕਵਾਂ ਵਿੱਦਿਅਕ ਵਾਤਾਵਰਣ ਹੋਣਾ ਬੇਹੱਦ ਲਾਜ਼ਮੀ ਹੈ ਅਤੇ ਵਿਦਿਆਰਥੀਆਂ ਨੂੰ ਢੁਕਵਾਂ ਮਾਹੌਲ ਪ੍ਰਦਾਨ ਕਰਨਾ ਸਾਡੀ ਮੁਢਲੀ ਜ਼ਿੰਮੇਵਾਰੀ ਹੈ।
ਸਕੂਲ ਸਿੱਖਿਆ ਮੰਤਰੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਅਤੇ ਆਲੇ ਦੁਆਲੇ ਦੇ ਹੋਰਨਾਂ ਵਿੱਦਿਅਕ ਅਦਾਰਿਆਂ ਵਿੱਚ ਜਿੱਥੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਪੜ੍ਹਾਈ ਦੇ ਪੱਧਰ ਨੂੰ ਜਾਣਿਆ, ਉਥੇ ਵਿਦਿਆਰਥੀਆਂ ਸਣੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਗਹੁ ਨਾਲ ਸੁਣੀਆਂ। ਮੰਤਰੀ ਨੇ ਬੱਚਿਆਂ ਤੋਂ ਪਹਾੜੇ ਅਤੇ ਕਵਿਤਾਵਾਂ ਸੁਣੀਆਂ, ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਵੇਖੀਆਂ ਅਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਕੈਬਨਿਟ ਮੰਤਰੀ ਬੱਚਿਆਂ ਦੇ ਹੌਸਲੇ ਨੂੰ ਵੇਖ ਕੇ ਬਹੁਤ ਪ੍ਰਭਾਵਤ ਹੋਏ। ਵਿਦਿਆਰਥੀਆਂ ਨੂੰ ਲੋੜੀਦੀਆਂ ਸਹੂਲਤਾਂ ਬਾਰੇ ਪੁੱਛਣ ਉਪਰੰਤ ਮੰਤਰੀ ਨੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਨੂੰ ਬਹੁਤ ਜਲਦੀ ਨਵੀਂ ਇਮਾਰਤ ਬਣਾ ਕੇ ਦੇਣ ਦੇ ਯਤਨ ਕਰਨਗੇੇ।ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੁਹਰਾਇਆ ਕਿ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਨਮੂਨੇ ਦੇ ਵਿੱਦਿਅਕ ਅਦਾਰਿਆਂ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਸਰਕਾਰੀ ਸਕੂਲਾਂ ਦਾ ਪੱਧਰ ਕਾਨਵੈਂਟ ਤੇ ਮਾਡਲ ਸਕੂਲਾਂ ਤੋਂ ਬਿਹਤਰ ਕੀਤਾ ਜਾਵੇਗਾ।
ਸਿਲਵਰ ਓਕਸ ਸਕੂਲ ਸੁਸਾਂਤ ਸਿਟੀ -2 ਵਿਖੇ ‘ਵਿਸਵ ਯੁਵਾ ਹੁਨਰ ਦਿਵਸ’ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ: ਸਿਲਵਰ ਓਕਸ ਸਕੂਲ ਸੁਸਾਂਤ ਸਿਟੀ -2 ਬਠਿੰਡਾ ਵਿਖੇ ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਦੀ ਅਗਵਾਈ ਹੇਠ ਵਿਸਵ ਯੁਵਾ ਹੁਨਰ ਦਿਵਸ ਮਨਾਇਆ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਹੁਨਰ ਹਾਸਲ ਕਰਨ ਲਈ ਉਤਸਾਹਿਤ ਕੀਤਾ ਜਾ ਸਕੇ।ਇਸ ਲਈ ਸਕੂਲ ਕੈਂਪਸ ਵਿੱਚ ਦੋ ਪ੍ਰਸਿੱਧ ਹੁਨਰਮੰਦ ਹਸਤੀਆਂ ਸ੍ਰੀਮਤੀ ਬਿੰਦੂ ਗਰਗ (ਫੈਸਨ ਡਿਜਾਈਨਰ) ਅਤੇ ਮਿਸ.ਕੀਆ ਡੁਮਰਾ (ਮੇਕਅੱਪ ਆਰਟਿਸਟ) ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਇੱਕ ਵੋਕੇਸਨਲ ਸਿੱਖਿਆ ਵਿੱਚ ਮੁਹਾਰਤ ਹਾਸਲ ਕਰਨ ਲਈ ਉਤਸਾਹਿਤ ਕੀਤਾ ਤਾਂ ਜੋ ਉਹ ਇਸ ਮੁਕਾਬਲੇ ਦੇ ਯੁੱਗ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ। ਵਿਦਿਆਰਥੀਆਂ ਨੇ ਉਹਨਾਂ ਤੋਂ ਉਹਨਾਂ ਦੇ ਸਫਲਤਾ ਭਰੇ ਜੀਵਨ ਵਿਚ ਆਏ ਉਤਰਾਅ ਚੜ੍ਹਾਵਾਂ ਬਾਰੇ ਪ੍ਰਸਨ ਪੁੱਛੇ ਅਤੇ ਜਾਣਿਆ ਕਿ ਉਹਨਾਂ ਨੂੰ ਇਸ ਸਫਲਤਾ ਹਾਸਲ ਕਰਨ ਲਈ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਨ, ਸਖਤ ਮਿਹਨਤ ਅਤੇਮੁਹਾਰਤ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
ਨਵਾਂਸ਼ਹਿਰ ਦੇ ਮਲਿਕਪੁਰ ਖੇਤਰ ‘ਚ ਨਾਜਾਇਜ ਮਾਈਨਿੰਗ ਦੇ ਦੋਸ਼ਾਂ ਤਹਿਤ ਭੁਪਿੰਦਰ ਹਨੀ, ਕੁਦਰਤਦੀਪ ‘ਤੇ ਮਾਮਲਾ ਦਰਜ
ਭੂਪਿੰਦਰ ਹਨੀ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ, ਕੁਦਰਤਦੀਪ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ
ਪੰਜਾਬ ਪੁਲਿਸ ਨੇ ਈ.ਡੀ ਵੱਲੋਂ ਪਿਛਲੇ ਸਾਲ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ 73 ਵੇਟਮੈਂਟ ਸਲਿੱਪਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਕੀਤਾ ਸੀ ਗਠਨ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਬੀ.ਐਸ. ਨਗਰ, 18 ਜੁਲਾਈ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਨਾ-ਕਾਬਿਲ-ਏ- ਬਰਦਾਸ਼ਤ ਨੀਤੀ ਅਪਣਾਉਣ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਕੁਦਰਤਦੀਪ ਸਿੰਘ ਉਰਫ ਲਵੀ ਅਤੇ ਉਸ ਦੇ ਸਹਿਯੋਗੀ ਭੁਪਿੰਦਰ ਸਿੰਘ ਉਰਫ ਹਨੀ ਵਿਰੁੱਧ ਸਾਲ 2017 ਦੌਰਾਨ ਮਲਿਕਪੁਰ ਮਾਈਨਿੰਗ ਸਾਈਟ ਖੇਤਰ ’ਚ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਐਫ.ਆਈ.ਆਰ. ਦਰਜ ਕਰਨ ਉਪਰੰਤ, ਪੁਲਿਸ ਵੱਲੋਂ ਭੁਪਿੰਦਰ ਉਰਫ ਹਨੀ ਨੂੰ ਉਕਤ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਵੀ ਭੇਜਿਆ ਗਿਆ ਹੈ, ਜਦਕਿ ਕਪੂਰਥਲਾ ਜੇਲ ਵਿੱਚ ਬੰਦ ਕੁਦਰਤਦੀਪ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ।ਇਹ ਕਾਰਵਾਈ ਦੋ ਮਹੀਨੇ ਬਾਅਦ ਅਮਲ ਵਿੱਚ ਆਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਪੱਤਰ (ਮਿਤੀ 9 ਮਈ, 2022) ਰਾਹੀਂ ਐਸ.ਐਸ.ਪੀ. ਐਸ.ਬੀ.ਐਸ. ਨਗਰ ਨੂੰ 73 ਵੇਟਮੈਂਟ ਸਲਿੱਪਾਂ (ਮਿਤੀ 10/11/2017) ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਨੂੰ ਮਲਿਕਪੁਰ ਰੇਤ ਮਾਈਨਿੰਗ ਸਾਈਟ ਤੋਂ ਨਾਜਾਇਜ਼ ਮਾਈਨਿੰਗ ਰਾਹੀਂ ਅਧਿਕਾਰਤ ਮਿਕਦਾਰ ਤੋਂ ਵਧ ਰੇਤ ਬਰਾਮਦ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਸਾਲ 2021 ਦੇ ਅੰਤ ‘ਚ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਲੰਧਰ ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈ.ਡੀ ਨੇ ਫਿਰ ਵੱਖ-ਵੱਖ ਫਰਜ਼ੀ ਦਸਤਾਵੇਜ਼, ਡਿਜੀਟਲ ਉਪਕਰਣ ਅਤੇ ਮਲਿਕਪੁਰ ਰੇਤ ਮਾਈਨਿੰਗ ਸਾਈਟ ‘ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਗਤੀਵਿਧੀਆਂ ਜ਼ਰੀਏ ਕਮਾਏ 9.97 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਸੀ। ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਈ.ਡੀ. ਦੇ ਪੱਤਰ ਤੋਂ ਬਾਅਦ, ਐਸ.ਐਸ.ਪੀ. ਐਸ.ਬੀ.ਐਸ. ਨਗਰ ਨੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਲਈ ਐਸ.ਬੀ.ਐਸ. ਨਗਰ ਦੇ ਐਸ.ਪੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਤੁਰੰਤ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ।
ਬੁਲਾਰੇ ਨੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਸਿਟ ਨੇ ਪਾਇਆ ਕਿ ਦੋਵੇਂ ਮੁਲਜ਼ਮਾਂ ਨੇ ਰਾਜ ਪੱਧਰੀ ਵਾਤਾਵਰਣ ਅਥਾਰਟੀ ,ਪੰਜਾਬ ਦੁਆਰਾ ਜਾਰੀ ਵਾਤਾਵਰਣ ਕਲੀਅਰੈਂਸ ਦੇ ਪ੍ਰਬੰਧਾਂ ਦੀ ਉਲੰਘਣਾ ਕਰਦਿਆਂ ਉਸ ਖੇਤਰ ਵਿੱਚ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ੀਆਂ ਨੇ 73 ਜਾਅਲੀ ਵੇਟਮੈਂਟ ਸਲਿੱਪਾਂ (ਮਿਤੀ 10.11.2017) ਦੀ ਵੀ ਵਰਤੋਂ ਕੀਤੀ ਵੀ ਪਾਈ ਗਈ ,ਜੋ ਈ.ਡੀ. ਦੁਆਰਾ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ। “ਪੁਲਿਸ ਨੂੰ ਮਾਈਨਿੰਗ ਵਿਭਾਗ ਨੂੰ ਰਿਪੋਰਟ ਕੀਤੇ ਗਏ ਰੇਤ ਤੋਂ ਵੱਧ ਉਤਪਾਦਨ ਦੇ ਵੇਰਵੇ ਵੀ ਮਿਲੇ ਹਨ ਜਿਸ ਦੀ ਪੁਸ਼ਟੀ ਮਾਈਨਿੰਗ ਵਿਭਾਗ ਨੇ ਆਪਣੇ ਪੱਤਰ ਮਿਤੀ 29.06.2022 ਰਾਹੀਂ ਕੀਤੀ ਸੀ ,ਜਿਸ ਵਿੱਚ ਮਾਈਨਿੰਗ ਵਿਭਾਗ ਨੂੰ ਰੇਤ ਦੀ ਘੱਟ ਖੁਦਾਈ ਦਾ ਹਵਾਲਾ ਦਿੱਤਾ ਗਿਆ ਸੀ, ਜੋ ਕਿ ਸਰਕਾਰੀ ਖਜਾਨੇ ਨੂੰ ਵਿੱਤੀ ਨੁਕਸਾਨ ਦੀ ਵਜਾਅ ਹੈ। ”
ਬੁਲਾਰੇ ਨੇ ਦੱਸਿਆ ਕਿ ਸਾਰੀ ਜਾਂਚ ਤੋਂ ਬਾਅਦ ਐਸ.ਆਈ.ਟੀ. ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਖਲਾਫ ਐਫ.ਆਈ.ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ।ਜ਼ਿਕਰਯੋਗ ਹੈ ਕਿ 18 ਜੁਲਾਈ, 2022 ਨੂੰ ਐਫ.ਆਈ.ਆਰ. ਨੰਬਰ 73, ਮਾਈਨਜ ਐਂਡ ਮਿਨਰਲਜ਼ (ਵਿਕਾਸ ਅਤੇ ਨਿਯਮ) ਐਕਟ ਦੀਆਂ ਧਾਰਾਵਾਂ 21(1) ਅਤੇ 4(1), ਆਈਪੀਸੀ ਦੀ ਧਾਰਾ 379, 406, 420, 465, 468, 471 ਅਤੇ 120 ਬੀ ਅਤੇ ਵਾਤਾਵਰਣ ਸੁਰੱਖਿਆ ਐਕਟ ਦੀ ਧਾਰਾ 15 ਤਹਿਤ ਥਾਣਾ ਰਾਹੋਂ ਵਿਖੇ ਦਰਜ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਲਈ ਐਸ.ਪੀ. ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।
ਜਮਹੂਰੀ ਕਾਰਕੁਨ ਹਿਮਾਂਸੂ ਕੁਮਾਰ ਨੂੰ ਕੀਤੇ ਭਾਰੀ ਜੁਰਮਾਨੇ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੈਬੰਦੀ ਰਾਸ਼ਟਰਪਤੀ ਦੇ ਨਾਂ ਦੇਵੇਗੀ ਮੰਗ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਜੁਲਾਈ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਜਮਹੂਰੀ ਹੱਕਾਂ ਦੇ ਉੱਘੇ ਕਾਰਕੁਨ ਹਿਮਾਂਸੂ ਕੁਮਾਰ ਨੂੰ ਸੁਪਰੀਮ ਕੋਰਟ ਵੱਲੋਂ ਸਜਾ ਦੇਣ ਲਈ ਕੀਤੇ ਗਏ ਪੰਜ ਲੱਖ ਰੁਪਏ ਦੇ ਜੁਰਮਾਨੇ ਦੀ ਸਖਤ ਨਿਖੇਧੀ ਕੀਤੀ ਹੈ ਤੇ ਇਸ ਆਦਿਵਾਸੀ ਲੋਕਾਂ ਨਾਲ ਅਦਾਲਤੀ ਬੇਇਨਸਾਫੀ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਆਦਿਵਾਸੀਆਂ ਦੇ ਘਿਨਾਉਣੇ ਕਤਲਾਂ ਦੇ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਨਿਰਪੱਖ ਜਾਂਚ ਕਰਵਾਈ ਜਾਂਦੀ ਅਤੇ ਇਸ ਦੇ ਦੋਸੀ ਸੁਰੱਖਿਆ ਬਲਾਂ ਨੂੰ ਸਜਾ ਦਿੱਤੀ ਜਾਂਦੀ।ਉਨ੍ਹਾਂ ਕਿਹਾ ਕਿ ਇਸ ਫੈਸਲੇ ਖਿਲਾਫ ਉਨ੍ਹਾਂ ਦੀ ਜਥੇਬੰਦੀ ਵੱਲੋਂ ਡਟਵੀਂ ਆਵਾਜ ਬੁਲੰਦ ਕਰਦਿਆਂ 20 ਜੁਲਾਈ ਨੂੰ ਡੀ ਸੀ ਦਫਤਰਾਂ ਅੱਗੇ ਇਕੱਠੇ ਹੋ ਕੇ ਜਨਤਕ ਵਫਦਾਂ ਰਾਹੀਂ ਰਾਸਟਰਪਤੀ ਦੇ ਨਾਂਅ ਮੰਗ ਪੱਤਰ ਭੇਜੇ ਜਾਣਗੇ। ਇਨ੍ਹਾਂ ਜਨਤਕ ਵਫਦਾਂ ਵਿੱਚ ਸਾਮਲ ਹੋਣ ਲਈ ਸਨਅਤੀ ਤੇ ਖੇਤ ਮਜਦੂਰਾਂ ਸਮੇਤ ਮੁਲਾਜਮਾਂ, ਠੇਕਾ ਕਾਮਿਆਂ, ਨੌਜਵਾਨਾਂ, ਵਿਦਿਆਰਥੀਆਂ, ਜਨਤਕ ਜਮਹੂਰੀ ਜਥੇਬੰਦੀਆਂ ਨਾਲ ਸੰਪਰਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਿਮਾਂਸੂ ਕੁਮਾਰ ਦੇਸ ਭਰ ਅੰਦਰ ਆਦਿਵਾਸੀਆਂ ਦੀ ਆਵਾਜ ਬਣ ਕੇ ਗੂੰਜਦਾ ਰਿਹਾ ਹੈ।ਉਸ ਨੂੰ ਦਿੱਤੀ ਗਈ ਇਹ ਸਜਾ ਆਦਿਵਾਸੀ ਲੋਕਾਂ ਦੇ ਹੱਕੀ ਸੰਘਰਸਾਂ ਨੂੰ ਕੁਚਲਣ ਦੀ ਨੀਤੀ ਦਾ ਹੀ ਹਿੱਸਾ ਹੈ। ਕਿਸਾਨ ਆਗੂਆਂ ਨੇ ਦੋਸ ਲਾਇਆ ਕਿ ਮੋਦੀ ਸਰਕਾਰ ਵੱਲੋਂ ਹਰ ਉਸ ਆਵਾਜ ਨੂੰ ਕੁਚਲਣ ਤੇ ਦਬਾਉਣ ਲਈ ਅਦਾਲਤਾਂ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਹੜੀ ਵੀ ਆਵਾਜ ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਅਤੇ ਹਕੂਮਤੀ ਜਬਰ ਦੇ ਖਿਲਾਫ ਉੱਠਦੀ ਹੈ।ਇਸ ਤੋਂ ਪਹਿਲਾਂ ਗੁਜਰਾਤ ਦੰਗਿਆਂ ਦੇ ਦੋਸੀਆਂ ਨੂੰ ਸਜਾ ਦਿਵਾਉਣ ਲਈ ਸਰਗਰਮ ਰਹੀ ਤੀਸਤਾ ਸੀਤਲਵਾੜ ਨੂੰ ਵੀ ਜੇਲ੍ਹ ਡੱਕਿਆ ਹੋਇਆ ਹੈ। ਦੇਸ ਭਰ ਦੇ ਕਿੰਨੇ ਹੀ ਪੱਤਰਕਾਰਾਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਆਏ ਦਿਨ ਮੋਦੀ ਸਰਕਾਰ ਵੱਲੋਂ ਜੇਲ੍ਹੀਂ ਡੱਕਿਆ ਜਾ ਰਿਹਾ ਹੈ।
ਦੁਖਦਾਈ ਖ਼ਬਰ: ਬਠਿੰਡਾ ਨਹਿਰ ’ਚ ਤਿੰਨ ਬੱਚੇ ਰੁੜੇ, ਦੋ ਬਚਾਏ ਤੇ ਇੱਕ ਲਾਪਤਾ
ਨਾਨਕੇ ਘਰ ਆਇਆ ਹੋਇਆ ਸੀ ਲਾਪਤਾ ਬੱਚਾ
ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ: ਸਥਾਨਕ ਸ਼ਹਿਰ ’ਚ ਗੁਜ਼ਰਦੀ ਬਠਿੰਡਾ ਨਹਿਰ ਵਿਚ ਅੱਜ ਤਿੰਨ ਬੱਚਿਆਂ ਦੇ ਰੁੜਣ ਦੀ ਸੂਚਨਾ ਹੈ, ਜਿੰਨ੍ਹਾਂ ਵਿਚੋਂ ਦੋ ਨੂੰ ਇੱਥੇ ਮੌਜੂਦ ਲੋਕਾਂ ਅਤੇ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਵਲੋਂ ਬਚਾ ਲਿਆ ਗਿਆ ਜਦੋਂਕਿ ਕਿ ਇੱਕ ਬੱਚਾ ਹਾਲੇ ਤੱਕ ਲਾਪਤਾ ਦਸਿਆ ਜਾ ਰਿਹਾ। ਲਾਪਤਾ ਬੱਚਾ ਅਪਣੇ ਨਾਨਕੇ ਘਰ ਬਠਿੰਡਾ ਮਿਲਣ ਆਇਆ ਹੋਇਆ ਸੀ ਜਿਸਦੀ ਪਹਿਚਾਣ ਅਵਤਾਰ ਸਿੰਘ (11) ਵਾਸੀ ਪਿੰਡ ਭਗਤੂਆਣਾ ਦੇ ਤੌਰ ’ਤੇ ਹੋਈ ਹੈ। ਥਾਣਾ ਥਰਮਲ ਦੀ ਮੁਖੀ ਨੇ ਦਸਿਆ ਕਿ ਘਟਨਾ ਤੋਂ ਬਾਅਦ ਦੋ ਬੱਚਿਆਂ ਨੂੰ ਬਚਾ ਲਿਆ ਗਿਆ ਸੀ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਾ ਸੀ ਜਿੱਥੇ ਉਨ੍ਹਾਂ ਦੀ ਹਾਲਾਤ ਠੀਕ ਹੈ। ਜਦੋਂਕਿ ਤੀਜ਼ੇ ਬੱਚੇ ਦੀ ਭਾਲ ਜਾਰੀ ਹੈ। ਦਸਣਾ ਬਣਦਾ ਹੈ ਕਿ ਬਾਰਸ਼ਾਂ ਕਾਰਨ ਨਹਿਰ ਵੀ ਪਾਣੀ ਦੀ ਪੂਰੀ ਭਰੀ ਹੋਈ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਘਟਨਾ ਸਮੇਂ ਇਹ ਬੱਚੇ ਨਹਿਰ ਦੇ ਕੰਢੇ ’ਤੇ ਘੁੰਮ ਰਹੇ ਸਨ ਕਿ ਇਸ ਦੌਰਾਨ ਮੀਂਹ ਵੀ ਆ ਗਿਆ ਤੇ ਉਹ ਫ਼ਿਸਲਦੇ ਹੋਏ ਨਹਿਰ ਵਿਚ ਜਾ ਡਿੱਗੇ। ਘਟਨਾ ਦਾ ਪਤਾ ਚੱਲਦਿਆਂ ਹੀ ਇੱਥੇ ਗੁਜ਼ਰਨ ਵਾਲੇ ਰਾਹਗੀਰਾਂ ਨੇ ਰੌਲਾ ਪਾ ਦਿੱਤਾ, ਜਿਸਤੋਂ ਬਾਅਦ ਦੋ ਬੱਚਿਆਂ ਜਿੰਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ (15) ਤੇ ਮਨਪ੍ਰੀਤ ਸਿੰਘ (16) ਦੇ ਤੌਰ ‘ਤੇ ਹੋਈ ਹੈ, ਨੂੰ ਬਚਾ ਲਿਆ ਗਿਆ। ਸਹਾਰਾ ਜਨਸੇਵਾ ਸੰਸਥਾ ਦੇ ਵਰਕਰ, ਜੋਕਿ ਬੱਚੇ ਦੀ ਖੋਜ ਵਿਚ ਜੁਟੇ ਹੋਏ ਹਨ, ਨੇ ਦਸਿਆ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਬੱਚੇ ਦੀ ਭਾਲ ਕਰ ਰਹੇ ਹਨ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਕਿ ਘਟਨਾ ਦੇ ਕੁੱਝ ਘੰਟੇ ਬਾਅਦ ਵੀ ਪ੍ਰਸ਼ਾਸਨ ਵਲੋਂ ਕੋਈ ਨਹੀਂ ਪੁੱਜਿਆ।
ਭਾਜਪਾ ਨੇ ਪੱਛਮੀ ਬੰਗਾਲ ਦੇ ਗਵਰਨਰ ਨੂੰ ਬਣਾਇਆ ਉਪ ਰਾਸ਼ਟਰਪਤੀ ਦਾ ਉਮੀਦਵਾਰ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 16 ਜੁਲਾਈ: ਸੋਮਵਾਰ ਨੂੰ ਹੋਣ ਜਾ ਰਹੀ ਰਾਸਟਰਪਤੀ ਦੀ ਚੋਣ ਤੋਂ ਦੋ ਦਿਨ ਪਹਿਲਾਂ ਭਾਜਪਾ ਨੇ ਅਗਲੇ ਮਹੀਨੇ ਹੋਣ ਵਾਲੀ ਉਪ ਰਾਸਟਰਪਤੀ ਦੀ ਚੋਣ ਲਈ ਅੱਜ ਅਪਣਾ ਉਮੀਦਵਾਰ ਐਲਾਨ ਦਿੱਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਦੀ ਆਗੂ ਮਮਤਾ ਬੈਨਰਜੀ ਨਾਲ ਟਕਰਾਅ ਕਾਰਨ ਵਿਵਾਦਾਂ ਵਿਚ ਰਹਿਣ ਵਾਲੇ ਉਕਤ ਸੂਬੇ ਦੇ ਗਵਰਨਰ ਜਗਦੀਪ ਧਨਖੜ ਨੂੰ ਐਨ.ਡੀ.ਏ ਵਲੋਂ ਸਾਂਝਾ ਉਮੀਦਵਾਰ ਬਣਾਇਆ ਗਿਆ ਹੈ। ਹਾਲਾਂਕਿ ਪਹਿਲਾਂ ਇਸ ਗੱਲ ਦੀ ਚਰਚਾ ਸੀ ਕਿ ਘੱਟ ਗਿਣਤੀਆਂ ਨੂੰ ਖ਼ੁਸ ਕਰਨ ਲਈ ਭਾਜਪਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਣਾ ਉਮੀਦਵਾਰ ਬਣਾ ਸਕਦੀ ਹੈ ਪ੍ਰੰਤੂ ਸਾਰੀਆਂ ਕਿਆਸਅਰਾਈਆਂ ਦੇ ਉਲਟ ਸ਼੍ਰੀ ਧਨਖੜ ਦੇ ਨਾਮ ਨੂੰ ਅੱਗੇ ਕੀਤਾ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਭਾਜਪਾ ਵਲੋਂ ਅਪਣੀ ਕਬਾਇਲੀ ਆਗੂ ਸ਼੍ਰੀਮਤੀ ਦ੍ਰੋਪਤੀ ਮੁਰਮੂ ਨੂੰ ਰਾਸਟਰਪਤੀ ਦਾ ਉਮੀਦਵਾਰ ਬਣਾਇਆ ਗਿਆ ਹੈ। ਜਿੰਨ੍ਹਾਂ ਦੇ ਮੁਕਾਬਲੇ ਵਿਰੋਧੀ ਧਿਰਾਂ ਵਲੋਂ ਸਾਬਕਾ ਵਿਤ ਮੰਤਰੀ ਯਸਵੰਤ ਸਿਨਹਾ ਚੋਣ ਲੜ ਰਹੇ ਹਨ। ਚਰਚਾ ਮੁਤਾਬਕ ਲੋਕ ਸਭਾ ਤੇ ਰਾਜ ਸਭਾ ਦੀ ਸਥਿਤੀ ਦੇਖਦੇ ਹੋੲੈ ਸਾਇਦ ਵਿਰੋਧੀ ਧਿਰਾਂ ਵਲੋਂ ਉਪ ਰਾਸਟਰਪਤੀ ਲਈ ਅਪਣੇ ਉਮੀਦਵਾਰ ਨੂੰ ਖ਼ੜਾ ਨਾ ਕੀਤਾ ਜਾਵੇ ਪ੍ਰੰਤੂ ਹਾਲੇ ਇਹ ਗੱਲ ਭਵਿੱਖ ਦੇ ਗਰਭ ਵਿਚ ਹੈ। ਦਸਣਾ ਬਣਦਾ ਹੈ ਕਿ ਉਪ ਰਾਸਟਰਪਤੀ ਦੀ ਚੋਣ ਲਈ ਸਿਰਫ਼ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਹੀ ਵੋਟਿੰਗ ਕਰਦੇ ਹਨ ਜਦੋਂਕਿ ਰਾਸਟਰਪਤੀ ਦੇ ਉਮੀਦਵਾਰ ਨੂੰ ਚੁਣਨ ਲਈ ਉਕਤ ਦੋਨਾਂ ਸਦਨਾਂ ਤੋਂ ਇਲਾਵਾ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਵੀ ਵੋਟ ਪ੍ਰੀ�ਿਆ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ।
ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕੀਤਾ ਕੋਰਿਆਵਾਸ ਦੇ ਨਿਰਮਾਣਧੀਨ ਮੈਡੀਕਲ ਕਾਲਜ ਦਾ ਨਿਰੀਖਣ
ਹਰਿਆਣਾ ਵਿਚ ਅਗਲੇ ਇਕ ਸਾਲ ਵਿਚ ਚਾਰ ਮੈਡੀਕਲ ਕਾਲਜਾਂ ਦਾ ਨਿਰਮਾਣ ਕੰਮ ਹੋ ਜਾਵੇਗਾ ਪੂਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਜੁਲਾਈ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਰਕਾਰ ਹਰੇਕ ਜਿਲ੍ਹਾ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਟੀਚਾ ਤੈਅ ਸਮੇਂ ਵਿਚ ਪੂਰਾ ਕਰੇਗੀ। ਹਰਿਆਣਾ ਸਰਕਾਰ ਨਾਗਰਿਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਨੂੰ ਪ੍ਰਤੀਬੱਧ ਹੈ। ਮਹੇਂਦਰਗੜ੍ਹ ਜਿਲ੍ਹੇ ਦੇ ਪਿੰਡ ਕੋਰਿਆਵਾਸ ਵਿਚ ਬਣ ਰਿਹਾ ਮੈਡੀਕਲ ਕਾਲਜ ਹਰਿਆਣਾ ਦੇ ਕਈ ਜਿਲ੍ਹਿਆਂ ਤੋਂ ਇਲਾਵਾ ਰਾਜਸਤਾਨ ਦੇ ਲਈ ਵੀ ਲਾਇਫ ਲਾਇਨ ਸਾਬਤ ਹੋਵੇਗਾ। ਸ੍ਰੀ ਚੌਟਾਲਾ ਅੱਜ ਨਾਰਨੌਲ ਦੇ ਨੇੜੇ ਪਿੰਡ ਕੋਰਿਆਵਾਸ ਵਿਚ ਨਿਰਮਾਣਧੀਨ ਮੈਡੀਕਲ ਕਾਲਜ ਦੇ ਨਿਰੀਖਣ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਦਸਿਆ ਕਿ 800 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 80 ਏਕੜ ਵਿਚ ਤਿਆਰ ਹੋ ਰਹੇ ਇਸ ਮੈਡੀਕਲ ਕਾਲਜ ਦੇ ਭਵਨ ਨਿਰਮਾਣ ਦਾ ਕੰਮ ਇਸ ਸਾਲ ਦੇ ਅੰਤ ਤਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ ਵਿਦਿਅਕ ਸੈਸ਼ਨ ਤੋਂ ਇੱਥੇ ਓਪੀਡੀ ਅਤੇ ਕਲਾਸਾਂ ਸ਼ੁਰੂ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਨਾਰਨੌਲ ਬਾਈਪਾਸ ਤੋਂ ਲੈ ਕੇ ਕੋਰਿਆਵਾਸ ਦੇ ਵੱਲ ਜਾਣ ਵਾਲੀ ਸੜਕ ਦੀ 10 ਮੀਟਰ ਚੌੜਾਈ ਕੀਤੀ ਜਾਵੇਗੀ ਤਾਂ ਜੋ ਮੈਡੀਕਲ ਕਾਲਜ ਵਿਚ ਆਵਾਜਾਈ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਚਾਰ ਮੈਡੀਕਲ ਕਾਲਜਾਂ ਦਾ ਨਿਰਮਾਣ ਕਾਰਜ ਅਗਲੇ ਇਕ ਸਾਲ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਨਾਰਨੌਲ ਦੇ ਕੋਰਿਆਵਾਸ, ਜੀਂਦ, ਕਰਨਾਲ ਅਤੇ ਭਿਵਾਨੀ ਵਿਚ ਸਥਾਪਿਤ ਕੀਤੇ ਜਾ ਰਹੇ ਮੈਡੀਕਲ ਕਾਲਜ ਵਿਚ ਤੈਅ ਸਮੇਂ ਵਿਚ ਦਾਖਲੇ ਸ਼ੁਰੂ ਕਰਵਾਏ ਜਾਣਗੇ।
25 ਕਰੋੜ 92 ਲੱਖ 8 ਹਜਾਰ ਦੀ ਲਾਗਤ ਨਾਲ ਬਨਣ ਵਾਲੀ 8 ਸੜਕਾਂ ਦੇ ਨਿਰਮਾਣ ਤੇ ਸੁਧਾਰੀਕਰਣ ਦਾ ਰੱਖਿਆ ਨੀਂਹ ਪੱਥਰ
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮਿਨੀ ਸਕੱਤਰੇਤ ਨਾਰਨੌਲ ਤੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਲਗਭਗ 28 ਕਰੋੜ 92 ਲੱਖ 8 ਹਜਾਰ ਦੀ ਲਾਗਤ ਨਾਲ ਬਨਣ ਵਾਲੀ 8 ਸੜਕਾਂ ਦੇ ਨਿਰਮਾਣ ਤੇ ਸੁਧਾਰੀਕਰਣ ਦਾ ਨੀਂਹ ਪੱਥਰ ਰੱਖਿਆ। ਡਿਪਟੀ ਸੀਐਮ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਢਾਂਚਾਗਤ ਸਹੂਲਤਾਂ ਨੂੰ ਵਧਾ ਰਹੀ ਹੈ। ਸੜਕਾਂ ਕਿਸੀ ਵੀ ਦੇਸ਼ ਸੂਬੇ ਦੇ ਵਿਕਾਸ ਦੀ ਧੁਰੀ ਹੁੰਦੀ ਹੈ। ਸੂਬੇ ਵਿਚ ਨਵੇਂ ਕੌਮੀ ਰਾਜਮਾਰਗ ਤੇ ਰਾਜ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਮੁੱਖ ਸੜਕਾਂ ਦਾ ਵਿਸਤਾਰੀਕਰਣ ਤੇ ਚੌੜਾਕਰਨ ਵੀ ਕੀਤਾ ਜਾ ਰਿਹਾ ਹੈ। ਨਾਰਨੌਲ ਦੇ ਕੋਲ ਬਣ ਰਹੇ ਮਲਟੀਪਰਪਜ ਲਾਜਿਸਟਿਕ ਹੱਬ ਇਸ ਖੇਤਰ ਤੇ ਸੂਬੇ ਦੇ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਸ੍ਰੀ ਚੌਟਾਲਾ ਨੇ ਲਗਭਗ 413.74 ਲੱਖ ਰੁਪਏ ਦੀ ਲਾਗਤ ਨਾਲ ਸਿਗੜੀ ਤੋਂ ਖੇੜੀ ਸੜਕ ਲਗਭਗ 336.30 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਸੁੰਦਰਰਹਿ ਤੋਂ ਮਾਨਪੁਰਾ ਰੋਡ ਤਕ ਸੜਕ ਲਗਭਗ 179.25 ਲੱਖ ਰੁਪਏ ਦੀ ਲਾਗਤ ਨਾਲ ਬੇਵਲ ਤੋਂ ਖੈਰਾਨਾ ਕਨੀਨਾ ਅਟੇਲੀ ਰੋਡ ਤਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸੀ ਤਰ੍ਹਾ ਲਗਭਗ 743.44 ਲੱਖ ਰੁਪਏ ਦੀ ਲਾਗਤ ਨਾਲ ਕੌਮੀ ਹਾਈਵੇ 148ਬੀ ਤੋਂ ਕੌਮੀ ਹਾਈਵੇ 148ਬੀ ਸੜਕ, ਲਗਭਗ 187.25 ਲੱਖ ਰੁਪਏ ਦੀ ਲਾਗਤ ਬਲਾਨਾ ਤੋਂ ਸੋਹਲਾ ਸੜਕ ਚੌੜੀਕਰਣ ਅਤੇ ਮਜਬੂਤੀਕਰਣ ਦਾ ਨੀਂਹ ਪੱਥਰ ਕੀਤਾ। ਇਸ ਤਰ੍ਹਾ ਲਗਭਗ 203.16 ਲੱਖ ਰੁਪਏ ਦੀ ਲਾਗਤ ਨਾਲ ਰਾਮਪੁਰ ਨਾਂਗਲ ਚੌਧਰੀ ਤੋਂ ਧੌਲੇੜਾ, ਲਗਭਗ 256.67 ਲੱਖ ਰੁਪਏ ਦੀ ਲਾਗਤ ਨਾਲ ਨਿਜਾਮਪੁਰ ਖੇਤਰੀ ਰੋਡ ਤੋਂ ਬਾਮਨਵਾਸ ਸੜਕ ਅਤੇ ਲਗਭਗ 272.27 ਲੱਖ ਰੁਪਏ ਦੀ ਲਾਗਤ ਨਾਲ ਸਤਨਾਲੀ ਤੋਂ ਨਾਵਾ ਤਕ ਸੜਕ ਨਿਰਮਾਣ ਦਾ ਨੀਂਹ ਪੱਥਰ ਰੱਖਿਆ।






