Thursday, May 14, 2026
Home Blog Page 2459

ਵਿਜੀਲੈਂਸ ਬਿਊਰੋ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ 12 ਕਿਲੋ ਸੋਨਾ ਤੇ 3 ਕਿਲੋ ਚਾਂਦੀ ਬਰਾਮਦ

0

ਸੁਖਜਿੰਦਰ ਮਾਨ
ਚੰਡੀਗੜ੍ਹ, 25 ਜੂਨ: ਭਿ੍ਰਸਟਾਚਾਰ ਦੇ ਮਾਮਲੇ ਵਿੱਚ ਭਾਰਤੀ ਪ੍ਰਸਾਸਨਿਕ ਸੇਵਾ (ਆਈਏਐਸ) ਅਧਿਕਾਰੀ ਸੰਜੇ ਪੋਪਲੀ ਦੀ ਗਿ੍ਰਫਤਾਰੀ ਤੋਂ ਚਾਰ ਦਿਨ ਬਾਅਦ ਵਿਜੀਲੈਂਸ ਬਿਊਰੋ ਨੇ ਅੱਜ ਸੈਕਟਰ 11 ਚੰਡੀਗੜ੍ਹ ਵਿਖੇ ਉਸ ਦੇ ਘਰ ਦੇ ਸਟੋਰ ਰੂਮ ‘ਚੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, ਚਾਰ ਐਪਲ ਆਈਫੋਨ, ਇੱਕ ਸੈਮਸੰਗ ਫੋਲਡ ਫੋਨ ਅਤੇ ਦੋ ਸੈਮਸੰਗ ਸਮਾਰਟਵਾਚਾਂ ਬਰਾਮਦ ਕੀਤੀਆਂ ਹਨ। 12 ਕਿਲੋਗ੍ਰਾਮ ਸੋਨੇ ਵਿੱਚ 9 ਸੋਨੇ ਦੀਆਂ ਇੱਟਾਂ (ਹਰੇਕ 1 ਕਿਲੋਗ੍ਰਾਮ), 49 ਸੋਨੇ ਦੇ ਬਿਸਕੁਟ ਅਤੇ 12 ਸੋਨੇ ਦੇ ਸਿੱਕੇ ਸਾਮਲ ਹਨ, ਜਦੋਂ ਕਿ 3 ਕਿਲੋ ਚਾਂਦੀ ਵਿੱਚ 3 ਚਾਂਦੀ ਦੀਆਂ ਇੱਟਾਂ (ਹਰੇਕ 1 ਕਿਲੋਗ੍ਰਾਮ) ਅਤੇ 18 ਚਾਂਦੀ ਦੇ ਸਿੱਕੇ (ਹਰੇਕ 10 ਗ੍ਰਾਮ) ਸਾਮਲ ਹਨ।
ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਨਵਾਂਸਹਿਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਟੈਂਡਰਾਂ ਨੂੰ ਮਨਜੂਰੀ ਦੇਣ ਵਾਸਤੇ 7 ਲੱਖ ਰੁਪਏ ਦੀ ਰਿਸਵਤ ਵਜੋਂ 1 ਫੀਸਦ ਕਮਿਸਨ ਦੀ ਮੰਗ ਕਰਨ ਦੇ ਦੋਸ ਵਿੱਚ 20 ਜੂਨ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਸ ਦੇ ਸਾਥੀ ਜਿਸਦੀ ਪਛਾਣ ਸੰਦੀਪ ਵਾਟਸ ਵਜੋਂ ਹੋਈ ਹੈ, ਨੂੰ ਵੀ ਜਲੰਧਰ ਤੋਂ ਗਿ੍ਰਫਤਾਰ ਕੀਤਾ ਗਿਆ ਸੀ।ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਜੇ ਪੋਪਲੀ ਦੇ ਬਿਆਨਾਂ ਦੇ ਆਧਾਰ ‘ਤੇ ਵਿਜੀਲੈਂਸ ਬਿਓਰੋ ਦੀ ਟੀਮ ਨੇ ਉਸ ਦੇ ਘਰ ‘ਤੇ ਛਾਪੇਮਾਰੀ ਕੀਤੀ ਅਤੇ ਘਰ ਦੇ ਸਟੋਰ ਰੂਮ ਵਿੱਚ ਲੁਕਾ ਕੇ ਰੱਖਿਆ ਸੋਨਾ, ਚਾਂਦੀ ਅਤੇ ਮੋਬਾਈਲ ਫੋਨ ਬਰਾਮਦ ਕੀਤੇ।

ਕੇਂਦਰੀ ਯੂਨੀਵਰਸਿਟੀ ’ਚ ਨਸ਼ਿਆਂ ਦੇ ਪ੍ਰਭਾਵ ਬਾਰੇ ਸਮਾਗਮ ਆਯੋਜਿਤ, ਕੇਂਦਰੀ ਮੰਤਰੀ ਨੇ ਕੀਤੀ ਸਮੂਲੀਅਤ

0

ਸੁਖਜਿੰਦਰ ਮਾਨ
ਬਠਿੰਡਾ, 25 ਜੂਨ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੀ ਰਾਸਟਰੀ ਸੇਵਾ ਯੋਜਨਾ ਨੇ ਭਾਰਤ ਸਰਕਾਰ ਦੇ ਆਵਾਸ ਅਤੇ ਸਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਸੁੱਕਰਵਾਰ ਨੂੰ “ਨਸਾ ਮੁਕਤ ਸਮਾਜ ਅੰਦੋਲਨ- ਅਭਿਆਨ ਕੌਸਲ ਕਾ: ਭਾਰਤ ਵਿੱਚ ਨਸਿਆਂ ਦੀ ਰੋਕਥਾਮ ਲਈ ਸਮਾਜਿਕ, ਕਾਨੂੰਨੀ, ਮਨੋਵਿਗਿਆਨਕ ਅਤੇ ਹੋਰ ਉਪਾਅ“ ਵਿਸੇ ‘ਤੇ ਇੱਕ ਰਾਸਟਰੀ ਸੈਮੀਨਾਰ ਆਯੋਜਿਤ ਕੀਤਾ। ਇਸ ਰਾਸਟਰੀ ਸੈਮੀਨਾਰ ਵਿੱਚ ਨੌਜਵਾਨਾਂ ਨੂੰ ਨਸੇ ਨਾ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਨੀਤੀ ਨਿਰਮਾਤਾਵਾਂ, ਪ੍ਰਸ਼ਾਸਨਕ ਅਧਿਕਾਰੀਆਂ, ਸਿੱਖਿਆ ਸਾਸਤਰੀਆਂ ਅਤੇ ਸਮਾਜ ਸੇਵੀਆਂ ਸਮੇਤ ਨਾਮਵਰ ਮਹਿਮਾਨਾਂ ਨੇ ਸਿਰਕਤ ਕੀਤੀ।
ਆਵਾਸ ਅਤੇ ਸਹਿਰੀ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਕੌਸਲ ਕਿਸੋਰ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਐੱਮ. ਪੀ. ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਏਮਜ ਬਠਿੰਡਾ ਦੇ ਡਾਇਰੈਕਟਰ ਪ੍ਰੋ. ਡੀ.ਕੇ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਵਿਸੇਸ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਤੋਂ ਇਲਾਵਾ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਤੋਂ ਡਾ. ਭੋਲੇਸਵਰ ਪ੍ਰਸਾਦ ਮਿਸਰਾ, ਇਸ ਮੁਹਿੰਮ ਦੇ ਕੌਮੀ ਕਨਵੀਨਰ ਸ੍ਰੀ ਅਕਸਤ ਕਾਂਤ, ਬਠਿੰਡਾ ਦੇ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪੈਰੇ ਅਤੇ ਐਸ.ਐਸ.ਪੀ. ਬਠਿੰਡਾ ਸ਼੍ਰੀ ਜੇ ਇਲਨਚੇਜੀਅਨ, ਵੀ ਇਸ ਪ੍ਰੋਗਰਾਮ ਵਿੱਚ ਖਾਸ ਮਹਿਮਾਨ ਵਜੋਂ ਸਾਮਲ ਹੋਏ।
ਪ੍ਰੋਗਰਾਮ ਦੀ ਸੁਰੂਆਤ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ “ਨਸਾ ਮੁਕਤ ਸਮਾਜ ਅੰਦੋਲਨ – ਅਭਿਆਨ ਕੌਸਲ ਦਾ“ ਨਾਮ ਦੀ ਰਾਸਟਰੀ ਮੁਹਿੰਮ ਸੁਰੂ ਕਰਨ ਅਤੇ ਨੌਜਵਾਨਾਂ ਨੂੰ ਨਸਿਆਂ ਤੋਂ ਬਚਾਉਣ ਲਈ ਇਸ ਪ੍ਰੋਗਰਾਮ ਦੇ ਆਯੋਜਨ ਲਈ ਲੋੜੀਂਦਾ ਸਹਿਯੋਗ ਦੇਣ ਲਈ ਮਾਣਯੋਗ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਚੰਗੀਆਂ ਆਦਤਾਂ ਅਪਣਾਉਣ ਅਤੇ ਨਸ?ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ‘ਤੇ ਬੋਲਦਿਆਂ ਆਵਾਸ ਅਤੇ ਸਹਿਰੀ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਕੌਸਲ ਕਿਸੋਰ ਨੇ ਸਥਾਨਕ ਭਾਈਚਾਰੇ ਨੂੰ ਕਾਨੂੰਨੀ ਸਾਖਰਤਾ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਲੀਗਲ ਏਡ ਕਲੀਨਿਕ ਸੁਰੂ ਕਰਨ ਲਈ ਯੂਨੀਵਰਸਿਟੀ ਪ੍ਰਸਾਸਨ ਦੇ ਨਵੀਨਤਮ ਯਤਨਾਂ ਦੀ ਸਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸਰਾਬ ਅਤੇ ਨਸ?ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਕਿਹਾ ਕਿ ਨਸਾਖੋਰੀ ਇੱਕ ਸਮਾਜਿਕ ਬੁਰਾਈ ਹੈ ਜੋ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਹੀ ਨਹੀਂ, ਸਗੋਂ ਸਮਾਜ ਵਿੱਚ ਵਧ ਰਹੇ ਅਪਰਾਧਾਂ ਦਾ ਵੀ ਕਾਰਨ ਬਣਦੀ ਹੈ। ਸ੍ਰੀ ਕੌਸਲ ਨੇ ਕਿਹਾ, “ਸਰਾਬ ‘ਤੇ ਪਾਬੰਦੀ ਲਗਾਉਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ ਕਿਉਂਕਿ ਇਹ ਹੋਰ ਨਾਜਾਇਜ ਨਸ?ਿਆਂ ਦੀ ਵਰਤੋਂ ਅਤੇ ਨਕਲੀ ਸਰਾਬ ਦੇ ਉਤਪਾਦਨ ਨੂੰ ਉਤਸਾਹਿਤ ਕਰਦਾ ਹੈ।“ ਇਸ ਲਈ ਲੋਕਾਂ ਨੂੰ ਜਾਗਰੂਕ ਕਰਕੇ ਹੀ ਇਸਤੋਂ ਬਚਿਆ ਜਾ ਸਕਦਾ ਹੈ।
ਸ੍ਰੀ ਕੌਸਲ ਕਿਸੋਰ ਨੇ ਦੱਸਿਆ ਕਿ ਸਾਲ 2020 ਵਿੱਚ ਉਹਨਾਂ ਦੇ ਲੜਕੇ ਆਕਾਸ ਕਿਸੋਰ ਦੀ ਨਸੇ ਕਾਰਨ ਮੌਤ ਹੋ ਗਈ ਸੀ। ਵਧੀਆ ਡਾਕਟਰੀ ਇਲਾਜ ਦੇ ਬਾਵਜੂਦ ਉਹ ਆਪਣੇ ਬੇਟੇ ਦੀ ਜਾਨ ਬਚਾਉਣ ਤੋਂ ਅਸਮਰਥ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ?ਿਆਂ ਤੋਂ ਦੂਰ ਕਰਨ ਲਈ ਰਾਸਟਰੀ ਮੁਹਿੰਮ ਸੁਰੂ ਕਰਨ ਦਾ ਸੰਕਲਪ ਲਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਯੂਨੀਵਰਸਿਟੀ ਕੈਂਪਸ ਨੂੰ ਨਸਾ ਮੁਕਤ ਬਣਾਉਣ ਅਤੇ ਸਮਾਜ ਵਿੱਚੋਂ ਨਸ?ਿਆਂ ਦੇ ਖਾਤਮੇ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਨਸ?ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਨਸ?ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦੀ ਸਹੁੰ ਵੀ ਚੁਕਾਈ।ਇਸ ਪ੍ਰੋਗਰਾਮ ਵਿੱਚ ਸੀਯੂਪੀਬੀ ਦੇ ਵਿਦਿਆਰਥੀਆਂ ਨੇ “ਨਸ਼ੇ ਬਾਰੇ ਜਾਗਰੂਕਤਾ“ ਸਿਰਲੇਖ ਵਾਲਾ ਇੱਕ ਲਘੂ-ਨਾਟਕ ਪੇਸ ਕੀਤਾ।
ਬਠਿੰਡਾ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਨਾਟਕ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨਸੇ ਨਾ ਕਰਨ ਦਾ ਪ੍ਰਣ ਲੈਣ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤ ਇੱਕ ਨਸਾ ਮੁਕਤ ਅਤੇ ਆਤਮ ਨਿਰਭਰ ਦੇਸ ਬਣ ਜਾਵੇਗਾ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਠਿੰਡਾ, ਪੰਜਾਬ ਅਤੇ ਦੇਸ ਨੂੰ ਨਸਾ ਮੁਕਤ ਬਣਾਉਣ ਦੀ ਮੁਹਿੰਮ ਦਾ ਸਾਥ ਦੇਣ।

ਏਮਜ ਬਠਿੰਡਾ ਦੇ ਡਾਇਰੈਕਟਰ ਪ੍ਰੋ. ਡੀ. ਕੇ. ਸਿੰਘ ਨੇ ਕਿਹਾ ਕਿ ਨਸੀਲੇ ਪਦਾਰਥਾਂ ਦੀ ਦੁਰਵਰਤੋਂ ਨਾ ਸਿਰਫ ਅਜਿਹੀਆਂ ਦਵਾਈਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਤਬਾਹ ਕਰ ਰਹੀ ਹੈ, ਸਗੋਂ ਅਜਿਹੇ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਘਾਟ ਵੀ ਪੈਦਾ ਕਰ ਰਹੀ ਹੈ ਜਿਨ੍ਹਾਂ ਨੂੰ ਦਰਦ ਪ੍ਰਬੰਧਨ ਦੀ ਸਖਤ ਲੋੜ ਹੈ। ਉਨ੍ਹਾਂ ਨੇ ਸਮਾਜ ਵਿੱਚ ਨਸ਼ੇ ਦੀ ਲੱਤ ਦੀ ਸਮੱਸਿਆ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਨਸ?ਿਆਂ ਦੇ ਪ੍ਰਚਲਣ ਦੇ ਕਾਰਨਾਂ ਦੀ ਪਛਾਣ ਕਰਕੇ, ਮਾਨਸਿਕ ਰੋਗਾਂ ਦਾ ਡਾਕਟਰੀ ਇਲਾਜ ਕਰਵਾ ਕੇ ਅਤੇ ਸੰਤੁਲਿਤ ਜੀਵਨ ਸੈਲੀ ਅਪਣਾ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਨਸਾ ਇੱਕ ਭਿਆਨਕ ਬਿਮਾਰੀ ਹੈ ਪਰ ਇਸਦਾ ਇਲਾਜ ਸੰਭਵ ਹੈ।
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਡਾ. ਭੋਲੇਸਵਰ ਪ੍ਰਸਾਦ ਮਿਸਰਾ ਨੇ ਆਪਣੇ ਸੰਬੋਧਨ ਵਿੱਚ ਨਸੇ ਦੇ ਆਦੀ ਵਿਅਕਤੀਆਂ ਦੇ ਨਸੇ ਦੀ ਪ੍ਰਕਿਰਤੀ, ਕਿਸਮ, ਕਾਰਨ ਅਤੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਚਿੰਤਾ, ਤਣਾਅ, ਹਾਣੀਆਂ ਦਾ ਦਬਾਅ, ਦੂਜਿਆਂ ਨਾਲ ਜੁੜਨ ਵਿੱਚ ਅਸਮਰੱਥਾ ਆਦਿ ਵੱਖ-ਵੱਖ ਕਾਰਕਾਂ ਬਾਰੇ ਚਰਚਾ ਕੀਤੀ ਜੋ ਨੌਜਵਾਨਾਂ ਨੂੰ ਨਸ?ਿਆਂ ਦੀ ਲਤ ਵਿੱਚ ਸਾਮਲ ਹੋਣ ਲਈ ਉਤਸਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਸਰਤ ਅਤੇ ਸਿਹਤਮੰਦ ਖੁਰਾਕ ਰਾਹੀਂ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰੱਖਦਾ ਹੈ, ਉਸਦੀ ਨਸ਼ੇ ਦੀ ਲੱਤ ਵਿੱਚ ਪੈਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉਨ੍ਹਾਂ ਨਸਾ ਮੁਕਤ ਭਾਰਤ ਮੁਹਿੰਮ ਵਿੱਚ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ।
ਪ੍ਰੋਗਰਾਮ ਦੀ ਸੰਖੇਪ ਰਿਪੋਰਟ ਪੇਸ ਕਰਦਿਆਂ ਡਾ. ਵਿਪਨ ਪਾਲ ਸਿੰਘ ਨੇ ਦੱਸਿਆ ਕਿ ਇਸ ਰਾਸਟਰੀ ਸੈਮੀਨਾਰ ਦੌਰਾਨ 12 ਰਾਜਾਂ ਦੇ ਖੋਜਾਰਥੀਆਂ ਵੱਲੋਂ 150 ਦੇ ਕਰੀਬ ਖੋਜ ਪੱਤਰ ਪੇਸ ਕੀਤੇ ਗਏ ਹਨ। ਅੰਤ ਵਿੱਚ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਪਿੰਡ ਘੁੱਦਾ ਦੇ ਨਿਵਾਸੀਆਂ ਨੇ ਵੀ ਸਮੂਲੀਅਤ ਕੀਤੀ।

ਨਸ਼ਿਆਂ ਦੀ ਦੁਰਵਰਤੋਂ ਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਕੌਮਾਂਤਰੀ ਦਿਵਸ ਮੌਕੇ ਹੋਣ ਵਾਲੇ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ

0

ਜ਼ਿਲ੍ਹਾ ਪੱਧਰੀ ਇਹ ਸਮਾਗਮ 26 ਜੂਨ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਜਾਵੇਗਾ ਮਨਾਇਆ
ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਨੁੱਕੜ ਨਾਟਕ ਕੀਤੇ ਜਾਣਗੇ ਪੇਸ਼
ਸੁਖਜਿੰਦਰ ਮਾਨ
ਤਲਵੰਡੀ ਸਾਬੋ(ਬਠਿੰਡਾ), 25 ਜੂਨ : ਸਰਕਾਰ ਵਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਅਧੀਨ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਆਡੀਟੋਰੀਅਮ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਆਕਾਸ਼ ਬਾਂਸਲ ਨੇ ਇੱਥੇ ਤਿਆਰੀਆਂ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ ।ਮੀਟਿੰਗ ਦੌਰਾਨ ਸ੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਨਸ਼ਿਆਂ ਦੀ ਦੁਰਵਰਤੋਂ ਤੇ ਗੈਰ- ਕਾਨੂੰਨੀ ਤਸਕਰੀ ਵਿਰੋਧੀ 26 ਜੂਨ 2022 ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਸ਼ਮੂਲੀਅਤ ਕਰਕੇ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਜਿੱਥੇ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਨਸ਼ਿਆਂ ਖਿਲਾਫ਼ ਸਹੁੰ ਵੀ ਚੁੱਕੀ ਜਾਵੇਗੀ।
ਬੈਠਕ ਦੌਰਾਨ ਐਸ.ਡੀ.ਐਮ. ਸ਼੍ਰੀ ਆਕਾਸ਼ ਬਾਂਸਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਆਪੋਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਆਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਾਗਮ ਮੌਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਹੋਏ ਨੁੱਕੜ ਨਾਟਕ ਵੀ ਪੇਸ਼ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ, ਡੀ.ਐਸ.ਪੀ. ਤਲਵੰਡੀ ਸਾਬੋ ਸ੍ਰੀ ਜਸਮੀਤ ਸਿੰਘ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਐਸ.ਐਮ.ਓ. ਤਲਵੰਡੀ ਸਾਬੋ ਡਾ. ਦਰਸ਼ਨ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਭੁਪਿੰਦਰ ਕੌਰ, ਡੀ-ਅਡਿਕਸ਼ਨ ਸੈਂਟਰ ਦੇ ਜ਼ਿਲ੍ਹਾ ਮੈਨੇਜ਼ਰ ਸ਼੍ਰੀ ਰੂਪ ਸਿੰਘ ਮਾਨ ਆਦਿ ਹਾਜ਼ਰ ਸਨ।

ਜਮਹੂਰੀ ਅਧਿਕਾਰ ਸਭਾ ਵਲੋਂ ਅਣਐਲਾਨੀ ਐਮਰਜੈਂਸੀ ਵਿਰੁੱਧ ਕਨਵੈਨਸ਼ਨ ਤੇ ਮੁਜਾਹਰਾ

0

ਸੁਖਜਿੰਦਰ ਮਾਨ
ਬਠਿੰਡਾ, 25 ਜੂਨ:-ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਵੱਲੋਂ 1975 ਵਿਚ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੁਆਰਾ ਅੱਜ ਦੇ ਦਿਨ ਅਣ-ਐਲਾਨੀ ਐਮਰਜੈਂਸੀ ਤਂੋ ਇਲਾਵਾ ਮੌਜੂਦਾ ਮੋਦੀ ਸਰਕਾਰ ਦੁਆਰਾ ਬੁਲਡੋਜ਼ਰ ਰਾਜ,ਕਾਲੇ ਕਾਨੂੰਨਾ ਤੇ ਫ਼ਿਰਕਾਪ੍ਸਤੀ ਵਿਰੁੱਧ ਇਕ ਕਨਵੈਨਸ਼ਨ ਸਥਾਨਕ ਪੈਨਸ਼ਨਰ ਭਵਨ ਵਿਖੇ ਕਰਨ ਪਿੱਛੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। 1975 ਦੀ ਐਮਰਜੈਂਸੀ ਸਬੰਧੀ ਮੰਦਿਰ ਜੱਸੀ ਦੇ ਗੀਤ ਨਾਲ ਸ਼ੁਰੂ ਹੋਈ ਕਨਵੈਨਸ਼ਨ ਸਬੰਧੀ ਸੰਖੇਪ ਜਾਣਕਾਰੀ ਅਤੇ ਸਟੈਨ ਸਵਾਮੀ ਅਤੇ ਹੋਰ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਜ਼ਿਲ੍ਹਾ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਵੱਲੋਂ ਦਿਤੀ ਗਈ। ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾ ਰਹੀ ਕੁਲਵੰਤ ਕੌਰ ਅਤੇ ਸਕੱਤਰ ਪਿ੍ਰਤਪਾਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਕਨਵੈਨਸ਼ਨ ਵਿਚ ਐਮਰਜੈਂਸੀ ਅਤੇ ਜਮਹੂਰੀ ਹੱਕਾਂ ਦੀ ਲਹਿਰ ਬਾਰੇ ਐਡਵੋਕੇਟ ਐਨ ਕੇ ਜੀਤ, ਫ਼ਿਰਕਾਪ੍ਰਸਤੀ ਅਤੇ ਆਰਥਿਕ ਹਮਲਿਆਂ ਬਾਰੇ ਐਡਵੋਕੇਟ ਸੁਦੀਪ ਸਿੰਘ ਅਤੇ ਕਾਲੇ ਕਾਨੂੰਨਾਂ ਤੇ ਉਨ੍ਹਾਂ ਦੇ ਵਿਰੋਧ ਬਾਰੇ ਡਾ ਅਜੀਤਪਾਲ ਸਿੰਘ ਐਮ ਡੀ ਨੇ ਸਭਾ ਦੇ ਬੁਲਾਰਿਆਂ ਵਜੋਂ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਸਾਹਿਤ ਸਿਰਜਣਾ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ ਤੇ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਵੀ ਆਪਣੇ ਵਿਚਾਰ ਰੱਖੇ। ਇਹਨਾਂ ਆਗੂਆਂ ਨੇ ਕਿਹਾ ਕਿ ਅੱਜ ਤੋਂ 47 ਵਰ੍ਹੇ ਪਹਿਲਾਂ 25 ਜੂਨ 1975 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸੰਵਿਧਾਨ ਦੇ ਆਰਟੀਕਲ 352 ਦੁਆਰਾ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੁਲਕ ਭਰ ਵਿੱਚ ਐਮਰਜੈਂਸੀ ਲਾ ਕੇ ਹਰ ਤਰ੍ਹਾਂ ਦੇ ਵਿਰੋਧੀਆਂਅਤੇ ਜਮਹੂਰੀ ਵਿਅਕਤੀਆਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਸੀ। ਐਲਾਨੀਆ ਤੌਰ ਤੇ ਅੱਜ ਭਾਵੇਂ ਐਮਰਜੈਂਸੀ ਨਹੀਂ ਲਗੀ ਹੋਈ ਪਰ ਅੱਜ ਵੀ ਹਰ ਤਰ੍ਹਾਂ ਦੀਆਂ ਦੀਆਂ ਆਜ਼ਾਦੀਆਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਲੋਕਾਂ ਦੇ ਸੰਘਰਸ਼ ਕਰਨ,ਆਪਣੇ ਵਿਚਾਰ ਪ੍ਰਗਟ ਕਰਨ ਅਤੇ ਸਿਹਤਮੰਦ ਤੇ ਬਿਹਤਰ ਜ਼ਿੰਦਗੀ ਜਿਉਣ ਲਈ ਜਥੇਬੰਦ ਹੋਣ ਦੇ ਰਾਹ ਵਿੱਚ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਲੋਕਾਂ ਦੇ ਜਮਹੂਰੀ ਸੰਘਰਸ਼ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕਰਨ ਬਦਲੇ ਕਿੰਨੇ ਹੀ ਬੁੱਧੀਜੀਵੀਆਂ ਨੂੰ ਜੇਲ੍ਹਾਂ ਅੰਦਰ ਡੱਕਿਆ ਹੋਇਆ ਹੈ। ਸਭਾ ਦੇ ਮੈਂਬਰਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਭਰਵੀਂ ਸ਼ਮੂਲੀਅਤ ਕੀਤੀ ।

ਸ਼ਾਮਲਾਟ ਜਮੀਨਾਂ ਛੁਡਵਾਏ ਜਾਣ ਦੀ ਭਿਣਕ ਪੈਂਦਿਆਂ ਅੱਧੀ ਦਰਜ਼ਨ ਪਿੰਡਾਂ ਦੇ ਕਿਸਾਨਾਂ ਨੇ ਵਜਾਇਆ ਸੰਘਰਸ਼ ਦਾ ਬਿਗਲ

0

ਸੁਖਜਿੰਦਰ ਮਾਨ
ਬਠਿੰਡਾ, 24 ਜੂਨ: ਪਿਛਲੇ ਕੁੱਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਆ ਰਹੇ ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ਵਿਚ ਪੈਂਦੀਆਂ ਸ਼ਾਮਲਾਟ ਜ਼ਮੀਨਾਂ ਨੂੰ ਕਿਸਾਨਾਂ ਤੋਂ ਛੁਡਵਾਏ ਜਾਣ ਦੀ ਭਿਣਕ ਪੈਂਦਿਆਂ ਇੰਨ੍ਹਾਂ ਪਿੰਡਾਂ ਦੇ ਸੈਕੜੇ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁਧ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਕਿਸਾਨਾਂ ਨੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਸੀਨੀਅਰ ਮੈਂਬਰ ਦਿਲਬਰ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਕੁਲਜਿੰਦਰ ਸਿੰਘ ਕਿੰਦਾ ਅਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਦਾ ਨੇ ਅੱਜ ਇੱਥੇ ਪ੍ਰੈਸ ਕਲੱਬ ’ਚ ਦੱਸਿਆ ਕਿ ਪਿੰਡ ਜੰਡਾਂਵਾਲਾ, ਖੇਮੂਆਣਾ, ਜੀਦਾ, ਗੋਨਿਆਣਾ ਅਤੇ ਹਰ ਰਾਏਪੁਰ ਵਿਚ ਕਰੀਬ 3700 ਏਕੜ ਜ਼ਮੀਨ ਉੱਪਰ ਕਿਸਾਨ ਆਜਾਦੀ ਤੋਂ ਪਹਿਲਾਂ ਕਾਬਜ਼ ਹਨ। ਉਨ੍ਹਾਂ ਦੇ ਪੁਰਖਿਆਂ ਨੇ ਆਪਣੀ ਲਹੂ ਪਸੀਨੇ ਦੀ ਕਮਾਈ ਨਾਲ ਜ਼ਮੀਨਾਂ ਨੂੰ ਕਾਸ਼ਤ ਯੋਗ ਬਣਾਇਆ ਹੈ। ਆਗੂਆਂ ਨੇ ਦੱਸਿਆ ਕਿ ਸਾਲ 2012 ਵਿਚ ਅਕਾਲੀ ਦਲ ਦੀ ਸਰਕਾਰ ਨੇ ਕੈਬਨਿਟ ਵਿਚ ਮਤਾ ਪਾ ਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਮਾਲਕੀ ਹੱਕ ਦੇਣ ਤੋਂ ਪਹਿਲਾਂ ਸਰਕਾਰ ਨੇ ਉਸ ਸਮੇਂ ਸਾਰੀ ਕਾਨੂੰਨ ਅਨੁਸਾਰ ਪ੍ਰਕਿਰਿਆ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਪੰਚਾਇਤੀ ਵਿਭਾਗ ਨੇ ਵੀ ਸਰਕਾਰ ਨੂੰ ਲਿਖ ਕੇ ਦਿੱਤਾ ਸੀ ਕਿ ਉਕਤ ਜ਼ਮੀਨਾਂ ਨਾਲ ਪੰਚਾਇਤ ਵਿਭਾਗ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਿਕਾਰਡ ਵਿਚ ਜ਼ਮੀਨਾਂ ਦੀ ਮਾਲਕੀ ਵਿਚ ਪੰਚਾਇਤ ਵਿਭਾਗ ਦਾ ਕੋਈ ਨਾਮ ਨਹੀਂ ਆਉਂਦਾ, ਜਦੋਂ ਕਿ ਇਨ੍ਹਾਂ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਤੋਂ ਪਹਿਲਾਂ ਉਸ ਸਮੇਂ ਸਰਕਾਰ ਨੇ ਸਾਲ 1939 ਦਾ ਰਿਕਾਰਡ ਚੁੱਕਿਆ ਸੀ। ਉਕਤ ਰਿਕਾਰਡ ਮੁਤਾਬਿਕ ਵੀ ਇਨ੍ਹਾਂ ਪਿੰਡਾਂ ਦੇ ਕਿਸਾਨ ਉਕਤ ਜ਼ਮੀਨ ਤੇ ਕਾਬਜ਼ਕਾਰ ਅਤੇ ਮਾਲਕ ਹਨ। ਆਗੂਆਂ ਨੇ ਕਿਹਾ ਕਿ ਬਹੁਤੇ ਪਿੰਡਾਂ ਅੰਦਰ ਕਿਸਾਨਾਂ ਨੂੰ ਇਨ੍ਹਾਂ ਜ਼ਮੀਨਾਂ ਦੇ ਮਾਲਕੀ ਹੱਕ ਮਿਲ ਚੁੱਕੇ ਹਨ, ਪਰ ਹੁਣ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਉਸ ਸਮੇਂ ਸਰਕਾਰੀ ਅਧਿਕਾਰੀਆਂ ਨੇ ਪ੍ਰਾਈਵੇਟ ਲੋਕਾਂ ਨੂੰ ਮਾਲਕੀ ਹੱਕ ਦੇ ਦਿੱਤੇ। ਉਨ੍ਹਾਂ ਕਿਹਾ ਕਿ ਸਾਲ 1995 ਤਕ ਉਕਤ ਜਮੀਨਾਂ ਦੀ ਰਜਿਸਟਰੀ ਹੁੰਦੀ ਰਹੀ ਹੈ ਜਦੋਂਕਿ ਲੋੜ ਅਨੁਸਾਰ ਕਿਸਾਨ ਉਕਤ ਜ਼ਮੀਨ ਦੀ ਖਰੀਦ ਵੇਚ ਵੀ ਕਰਦੇ ਰਹੇ ਹਨ।
ਬਾਕਸ
ਛੇ ਮੈਂਬਰੀ ਕਮੇਟੀ ਬਣਾ ਕੇ ਤਿੱਖੇ ਸੰਘਰਸ਼ ਦੀ ਚਿਤਾਵਨੀ
ਇਨ੍ਹਾਂ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਛੇ ਮੈਂਬਰੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬਣਾ ਕੇ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਜਮੀਨਾਂ ਦੇ ਕੋਈ ਵੱਡੇ ਟੱਕ ਨਹੀਂ ਹਨ, ਸਗੋਂ ਹਰ ਘਰ ਕੋਲ ਇਕ ਇਕ ਦੋ ਦੋ ਏਕੜ ਜਮੀਨ ਹੈ। ਉਨ੍ਹਾਂ ਦੱਸਿਆ ਕਿ ਉਕਤ ਜਮੀਨਾਂ ਨਾਲ ਪੰਚਾਇਤੀ ਵਿਭਾਗ ਦਾ ਕੋਈ ਸਬੰਧ ਨਹੀਂ ਹੈ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਨਾਲ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਮਤੇ ਪਾ ਕੇ ਉਸ ਸਮੇਂ ਸਰਕਾਰ ਨੂੰ ਦਿੱਤੇ ਸੀ ਕਿ ਪੰਚਾਇਤ ਵਿਭਾਗ ਦਾ ਇਸ ਜ਼ਮੀਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੂਰੀ ਕਾਗਜੀ ਕਾਰਵਾਈ ਕਰਨ ਤੋਂ ਬਾਅਦ ਹੀ ਕਿਸਾਨਾਂ ਦੇ ਨਾਮ ਜ਼ਮੀਨਾਂ ਦੇ ਇੰਤਕਾਲ ਚੜ੍ਹੇ ਸਨ। ਕਿਸਾਨਾਂ ਨੇ ਦੱਸਿਆ ਕਿ ਹੁਣ ਸਰਕਾਰ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀ ਕਹਿ ਰਹੇ ਹਨ ਕਿ ਇੰਤਕਾਲ ਤੁੜਵਾਉਣ ਲਈ ਉਹ ਅਪੀਲ ਦਾਇਰ ਕਰਨਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਤੁਰੰਤ ਨਿੱਜੀ ਦਿਲਚਸਪੀ ਲੈ ਕੇ ਮਸਲੇ ਦਾ ਹੱਲ ਕਰਵਾਉਣ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਜਾਂ ਪੰਚਾਇਤ ਮੰਤਰੀ ਨੇ ਉਨ੍ਹਾਂ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਬਠਿੰਡਾ ਸ੍ਰੀ ਅੰਮਿ੍ਰਤਸਰ ਕੌਮੀ ਸ਼ਾਹ ਮਾਰਗ ਨੂੰ ਅਣਮਿਥੇ ਸਮੇਂ ਲਈ ਜਾਮ ਕਰ ਦੇਣਗੇ।

ਬਠਿੰਡਾ ’ਚ ਸਿਹਤ ਵਿਭਾਗ ਨੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਜਾਗਰੂਕਤਾ ਰੈਲੀ ਕੱਢੀ

0

ਸਮਾਜ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਜਰੂਰਤ: ਸਹਾਇਕ ਸਿਵਲ ਸਰਜਨ
ਸੁਖਜਿੰਦਰ ਮਾਨ
ਬਠਿੰਡਾ, 24 ਜੂਨ: ਸਿਹਤ ਵਿਭਾਗ ਵਲੋਂ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੁਧ ਅੱਜ ਡਾ ਅਨੂਪਮਾ ਸ਼ਰਮਾ ਸਹਾਇਕ ਸਿਵਲ ਸਰਜਨ ਬਠਿੰਡਾ ਦੀ ਅਗਵਾਈ ਹੇਠ ਡਾ ਅਰੁਣ ਬਾਂਸਲ ਨੋਡਲ ਅਫ਼ਸਰ ਦੀ ਦੇਖਰੇਖ ਵਿੱਚ ਬਠਿੰਡਾ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਡਾ ਅਨੂਪਮਾ ਸ਼ਰਮਾ ਨੇ ਦਫ਼ਤਰ ਸਿਵਲ ਸਰਜਨ ਵਿਖੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਜਿਲ੍ਹੇ ਦੇ ਪ੍ਰੋਗ੍ਰਾਮ ਅਫ਼ਸਰਾਂ, ਦਫਤਰੀ ਸਟਾਫ਼, ਮਾਸ ਮੀਡੀਆ ਅਤੇ ਮਲੇਰੀਆ ਵਿੰਗ, ਜੀ.ਐਨ.ਐਮ. ਸਕੂਲ ਦੇ ਅਧਿਆਪਿਕਾਂ ਅਤੇ ਬੱਚਿਆਂ ਨੇ ਭਾਗ ਲਿਆ। ਇਹ ਰੈਲੀ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਸਮਾਪਤ ਕੀਤੀ ਗਈ। ਇਸ ਸਮੇਂ ਡਾ ਅਨੂਪਮਾ ਸ਼ਰਮਾਂ ਨੇ ਦੱਸਿਆ ਕਿ ਇਸ ਸਾਲ ਦਾ ਥੀਮ ਸਿਹਤ ਅਤੇ ਮਾਨਵਤਾਵਾਦੀ ਸੰਕਟ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਚੁਣੌਤੀਆਂ ਨੂੰ ਸੰਬੋਧਿਤੋੋ ਕਰਨਾ ਹੈ। ਉਹਨਾਂ ਦੱਸਿਆ ਕਿ ਸਮਾਜ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਵੈ ਸੇਵੀ ਸੰਸਥਾਵਾਂ, ਮੀਡੀਆ ਅਤੇ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ।
ਉਹਨਾਂ ਕਿਹਾ ਕਿ ਆਪਣੇ ਸਮਾਜ ਅਤੇ ਸੂਬੇ ਦੀ ਸੁੁਰੱਖਿਆ ਨੂੰ ਸਮਰਪਿਤ ਕਿਸੇ ਵੀ ਤਰ੍ਹਾਂ ਦਾ ਨਸ਼ਾ ਸਿਹਤ ਲਈ ਘਾਤਕ ਹੰੁਦਾ ਹੈ। ਨਸ਼ਾਖੋਰੀ ਸਾਡੇ ਸਮਾਜ ਨੂੰ ਘੁੁਣ ਵਾਂਗ ਖਾ ਰਹੀ ਹੈ। ਇਹ ਉਹ ਸਮਾਜਿਕ ਬੁੁਰਾਈ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਨਸ਼ੇ ਦੀ ਸ਼ੁੁਰੂਆਤ ਭਾਵੇ ਸ਼ੌਂਕ ਜਾਂ ਫੁੁਕਰਾਪਣ ਵਿੱਚ ਕੀਤੀ ਜਾਂਦੀ ਹੈ, ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲੱਤ ਅੱਖਾਂ ਅੱਗੇ ਹਨੇਰਾ ਕਰ ਦਿੰਦੀ ਹੈ। ਜਦੋ ਇਸਦੀ ਪੂਰਤੀ ਨਹੀਂ ਹੰੁਦੀ ਤਾਂ ਨੌਜਵਾਨ ਅਤੇ ਕਿਸ਼ੋਰ ਗੈਰ ਸਮਾਜੀ ਰਸਤਾ ਅਖਤਿਆਰ ਕਰ ਲੈਦੇ ਹਨ। ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁੁਝਾ ਦਿੱਤੇ, ਅਨੇਕਾਂ ਘਰਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਿਖਾਉਣ, ਸਮਾਜ ਵਿੱਚ ਉਨਾਂ ਦਾ ਰੁੁਤਬਾ ਮੁੁੜ ਸੁੁਰਜੀਤ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਡਰੱਗ ਡੀ ਅਡਿਕਸ਼ਨ ਪ੍ਰੋਗਰਾਮ ਤਹਿਤ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤੇ ਇੱਕ ਹੀ ਸੁੁਨੇਹਾ ਦਿੱਤਾ ਜਾਂਦਾ ਹੈ ੋੋਨਸ਼ਿਆ ਨੂੰ ਕਹੋ ਨਾ, ਜ਼ਿੰਦਗੀ ਨੂੰ ਕਹੋ ਹਾਂੋੋ।
ਡਾ ਅਰੁਣ ਬਾਂਸਲ ਨੋਡਲ ਅਫ਼ਸਰ ਨੇ ਕਿਹਾ ਕਿ ਸੂਬਾ ਸਰਕਾਰ ਵਲੋ ਨਸ਼ਾ ਪੀੜਤਾਂ ਦੇ ਮੁੁਫ਼ਤ ਇਲਾਜ ਲਈ ਨਸ਼ਾ ਛੁੁਡਾਓ ਕੇਂਦਰ, ਓਟ ਸੈਟਰ ਅਤੇ ਪੁੁਨਰਵਾਸ ਕੇਦਰਾਂ ਦਾ ਨਿਰਮਾਣ ਕਰਕੇ ਇਹਨਾਂ ਸੰਸਥਾਵਾਂ ਵਿੱਚ ਮਨੋਚਿਕਿਤਸਕ, ਕਾਊਸਲਰ, ਸ਼ੋਸ਼ਲ ਵਰਕਰ ਅਤੇ ਹੋਰ ਮੈਡੀਕਲ, ਪੈਰਾ ਮੈਡੀਕਲ ਸਟਾਫ਼ ਭਰਤੀ ਕੀਤਾ ਗਿਆ ਹੈ।ਨਸ਼ੇ ਦਾ ਆਦੀ ਮਨੱੁਖ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ, ਉੱਥੇ ਸਮਾਜਿਕ ਤੌਰ ਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਮਾਨਸਿਕ ਗੁੁਲਾਮੀ ਵਿੱਚ ਜਕੜਿਆ ਜਾਂਦਾ ਹੈ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਦੇਸ਼ ਕੌਮ ਬਾਰੇ ਤਾਂ ਉਸਨੇ ਉਸਾਰੂ ਸੋਚ ਕੀ ਰੱਖਣੀ ਹੰੁਦੀ ਹੈ, ਉਹ ਆਪਣੇ ਬਾਰੇ ਅਤੇ ਆਪਣੇ ਪਰਿਵਾਰ ਬਾਰੇ ਵੀ ਨਹੀ ਸੋਚਦਾ। ਇਹ ਜਾਣਦਾ ਹੋਇਆ ਕਿ ਉਹ ਮੌਤ ਦੇ ਮੂੰਹ ਵੱਲ ਜਾ ਰਿਹਾ ਹੈ, ਇਸ ਤੋਂ ਛੁੁਟਕਾਰਾ ਪਾਉਣ ਦੀ ਬਜ਼ਾਏ ਆਪਣੇ ਨਾਲ ਸਮੂਹ ਪਰਿਵਾਰ ਨੂੰ ਨਰਕ ਭੋਗਣ ਲਈ ਮਜਬੂਰ ਕਰਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਚੱਲ ਰਹੇ ਓਟ ਸੈਂਟਰ ਤੇ 500 ਤੋਂ 1000 ਲੋਕ ਨਿਯਮਿਤ ਤੌਰ ਤੇ ਆਪਣੇ ਇਲਾਜ ਲਈ ਆ ਰਹੇ ਹਨ। ਸਮਾਜ ਦੇ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇਸ ਸਮੱਸਿਆ ਬਾਰੇ ਜਾਗਰੂਕ ਕਰਨ ਲਈ ਡੈਪੋ (ਣਂਸ਼+) ਅਤੇ ਬਡੀ (ਨਚਦਦਖ) ਪ੍ਰੋਗਰਾਮਾਂ ਨੂੰ ਵੀ ਸਫ਼ਲਤਾ ਪੂਰਵਕ ਚਲਾਇਆ ਗਿਆ, ਜਿਸ ਨਾਲ ਸਮਾਜ ਦੀ ਸੋਚ ਨੂੰ ਕਾਫ਼ੀ ਹਦ ਤੱਕ ਬਦਲਿਆ ਗਿਆ ਹੈ । ਇਸ ਮੌਕੇ ਡਾ ਅਰੁਣ ਬਾਂਸਲ ਨੋਡਲ ਅਫ਼ਸਰ, ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਜ਼ਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ, ਡਾ. ਮਯੰਕਜੋਤ ਸਿੰਘ ਜਿਲ੍ਹਾ ਮਲੇਰੀਆ ਅਫਸਰ , ਡਾ ਮਨੀਸ਼ ਗੁੁਪਤਾ, ਰੂਪ ਸਿੰਘ ਮਾਨ ਜਿਲ੍ਹਾ ਮੈਨੇਜਰ ਨਸਾ ਛੁੁਡਾਊ ਸੈਂਟਰ, ਕਾਊਸਲਰ ਸੀਮਾ ਰਾਣੀ, ਕਾਊਸਲਰ ਜਗਦੀਪ ਕੁੁਮਾਰੀ, ਕਾਊਸਲਰ ਰੁੁਪਿੰਦਰ ਕੌਰ ਅਤੇ ਬਲਦੇਵ ਸਿੰਘ ਸਿਵੀਆ ਮੌਜੂਦ ਸੀ।

ਖੇਤ ਮਜਦੂਰਾਂ ਨੂੰ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦੀ ਅਦਾਇਗੀ ਜਲਦੀ ਕੀਤੀ ਜਾਵੇ: ਬਬਲੀ ਢਿੱਲੋਂ

0

ਕਾਂਗਰਸ ਸਰਕਾਰ ਵੱਲੋਂ ਐਲਾਨ ਤੋਂ ਬਾਅਦ ਵੀ ਧਿਆਨ ਨਹੀਂ ਦਿੱਤਾ ਗਿਆ, ਮੌਜੂਦਾ ਸਰਕਾਰ ਵੀ ਕਰ ਰਹੀ ਦੇਰੀ
ਸੁਖਜਿੰਦਰ ਮਾਨ
ਬਠਿੰਡਾ, 24 ਜੂਨ: ਪਿਛਲੀ ਕਾਂਗਰਸ ਸਰਕਾਰ ਵੱਲੋਂ ਪਿਛਲੇ ਸੀਜਨ ਦੌਰਾਨ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜੇ ਸਬੰਧੀ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਕਿਸਾਨਾਂ ਨੂੰ 17 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਣਾ ਸੀ, ਜਦਕਿ ਇਸ ਦਾ 10 ਫੀਸਦੀ ਮੁਆਵਜਾ ਖੇਤ ਮਜਦੂਰਾਂ ਨੂੰ ਦਿੱਤਾ ਜਾਣਾ ਸੀ, ਪਰ ਅੱਜ ਤੱਕ ਇਹ ਮੁਆਵਜਾ ਖੇਤ ਮਜਦੂਰਾਂ ਨੂੰ ਨਹੀਂ ਦਿੱਤਾ ਗਿਆ। ਉਕਤ ਗੱਲਾਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਡੈਲੀਗੇਟ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ 17000 ਰੁਪਏ ਪ੍ਰਤੀ ਏਕੜ ਦੇ ਮੁਆਵਜੇ ਦਾ 10 ਫੀਸਦੀ ਹਿੱਸਾ 1700 ਰੁਪਏ ਦੇ ਹਿਸਾਬ ਨਾਲ ਖੇਤ ਮਜਦੂਰਾਂ ਨੂੰ ਦਿੱਤਾ ਜਾਣਾ ਸੀ, ਪਰ ਨਾ ਤਾਂ ਪਿਛਲੀ ਕਾਂਗਰਸ ਸਰਕਾਰ ਨੇ ਖੇਤ ਮਜਦੂਰਾਂ ਵੱਲ ਕੋਈ ਧਿਆਨ ਦਿੱਤਾ ਅਤੇ ਨਾ ਹੀ ਮੌਜੂਦਾ ਸਰਕਾਰ ਨੇ ਹੁਣ ਤੱਕ ਖੇਤ ਮਜਦੂਰਾਂ ਨੂੰ ਉਕਤ ਰਕਮ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਖੇਤ ਮਜਦੂਰਾਂ ਨੂੰ ਨਰਮੇ ਦੇ ਹੋਏ ਨੁਕਸਾਨ ਦੀ ਅਦਾਇਗੀ ਜਲਦੀ ਕਰੇ, ਤਾਂ ਜੋ ਖੇਤ ਮਜਦੂਰ ਆਪਣੇ ਪਰਿਵਾਰਾਂ ਦਾ ਗੁਜਾਰਾ ਕਰ ਸਕਣ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਹਜਾਰਾਂ ਏਕੜ ਫਸਲ ਤਬਾਹ ਹੋ ਗਈ ਸੀ ਅਤੇ ਇਸ ਕਾਰਨ ਖੇਤ ਮਜਦੂਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਨਵੀਂ ਸਰਕਾਰ ਨੇ ਵੀ ਇਸ ਵੱਲ ਕੋਈ ਵਿਸੇਸ ਧਿਆਨ ਨਹੀਂ ਦਿੱਤਾ, ਜਦੋਂ ਕਿ ਨਰਮੇ ਦੀ ਫਸਲ ਦੁਬਾਰਾ ਤਿਆਰ ਹੋਣ ਵਾਲੀ ਹੈ ਅਤੇ ਚੁਗਾਈ ਵੀ ਜਲਦੀ ਸੁਰੂ ਹੋ ਜਾਵੇਗੀ। ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਮੁਆਵਜੇ ਦੇ ਐਲਾਨ ਤੋਂ ਬਾਅਦ ਸਿਰਫ ਵਾਹਾਵਾਹੀ ਹੀ ਹੈ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਨੂੰ ਨਜਰਅੰਦਾਜ ਕਰਕੇ ਲੋਕਾਂ ਦਾ ਧਿਆਨ ਹੋਰ ਕੰਮਾਂ ਵੱਲ ਮੋੜਨ ਦੀ ਕੋਸ?ਿਸ ਕਰ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਅਤੇ ਖੇਤ ਮਜਦੂਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਇਹ ਦੋਵੇਂ ਇੱਕ ਦੂਜੇ ਤੋਂ ਬਿਨਾਂ ਗੁਜਾਰਾ ਨਹੀਂ ਕਰ ਸਕਦੇ ਅਤੇ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਕਰਕੇ ਜਿੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਖੇਤ ਮਜਦੂਰਾਂ ਨੂੰ ਵੀ ਨੁਕਸਾਨ ਝੱਲਣਾ ਪਿਆ ਸੀ, ਅਜਿਹੇ ‘ਚ ਖੇਤ ਮਜਦੂਰਾਂ ਦੇ ਪਰਿਵਾਰ ਆਰਥਿਕ ਮੰਦਹਾਲੀ ਦਾ ਸ?ਿਕਾਰ ਹੋ ਰਹੇ ਹਨ, ਜਿਸ ਵੱਲ ਸਰਕਾਰ ਜਲਦ ਤੋਂ ਜਲਦ ਧਿਆਨ ਦੇ ਕੇ ਉਕਤ ਮੁਆਵਜਾ ਜਾਰੀ ਕਰਦੇ ਹੋਏ ਖੇਤ ਮਜਦੂਰਾਂ ਦੇ ਪਰਿਵਾਰਾਂ ਨੂੰ ਆਰਥਿਕ ਸੰਕਟ ਤੋਂ ਬਚਾਉਣ ਦੀ ਕੋਸਿਸ ਕਰੇ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਸਪਾਂਸਰਡ ਪ੍ਰੋਫੈਸਨਲ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ

0

ਸੁਖਜਿੰਦਰ ਮਾਨ
ਬਠਿੰਡਾ, 24 ਜੂਨ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਵਿਖੇ ਗੈਰ-ਅਧਿਆਪਨ ਸਟਾਫ ਲਈ 12 ਦਿਨਾਂ ਚੱਲਣ ਵਾਲਾ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸਨ (ਏ.ਆਈ.ਸੀ.ਟੀ.ਈ.) ਸਪਾਂਸਰਡ ਪ੍ਰੋਫੈਸਨਲ ਡਿਵੈਲਪਮੈਂਟ ਪ੍ਰੋਗਰਾਮ (ਪੀ.ਡੀ.ਪੀ.) ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋਇਆ। ਰਾਸਟਰੀ ਮਹੱਤਵ ਵਾਲੀਆਂ ਨਾਮਵਰ ਸੰਸਥਾਵਾਂ ਦੇ ਮਾਹਿਰਾਂ ਨੇ ਪੀ.ਡੀ.ਪੀ. ਦੌਰਾਨ ਭਾਗੀਦਾਰਾਂ ਨਾਲ ਸਬੰਧਤ ਵਿਸੇ ਸਾਂਝੇ ਕੀਤੇ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ, (ਏਮਜ) ਬਠਿੰਡਾ, ਕੇਂਦਰੀ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਵਰਗੀਆਂ ਵੱਖ-ਵੱਖ ਵੱਕਾਰੀ ਸੰਸਥਾਵਾਂ ਦੇ ਸਰੋਤ ਵਿਅਕਤੀਆਂ ਨੇ ਇਸ ਪੀ.ਡੀ.ਪੀ. ਵਿੱਚ ਮਹੱਤਵਪੂਰਨ ਵਿਸ?ਿਆਂ ‘ਤੇ ਭਾਸਣ ਦਿੱਤੇ। ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਅਤੇ ਕਾਂਸਟੀਚੂਐਂਟ ਕਾਲਜਾਂ ਤੋਂ 80 ਤੋਂ ਵੱਧ ਸਟਾਫ ਮੈਂਬਰਾਂ ਨੇ ਭਾਗ ਲਿਆ।
ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਬਠਿੰਡਾ ਦੇ ਡਿਪਟੀ ਕਮਿਸਨਰ ਸ੍ਰੀ. ਸੌਕਤ ਅਹਿਮਦ ਪੈਰੇ (ਆਈ.ਏ.ਐਸ.) ਨੇ ਸਮਾਪਤੀ ਭਾਸਣ ਦਿੰਦੇ ਹੋਏ ਵੱਡੇ ਸਮਾਗਮਾਂ ਦੇ ਆਯੋਜਨ ਲਈ ਏ.ਆਈ.ਸੀ.ਟੀ.ਈ. ਅਤੇ ਐਮ.ਆਰ.ਐਸ-ਪੀ.ਟੀ.ਯੂ., ਬਠਿੰਡਾ ਦੀ ਪੀ.ਡੀ.ਪੀ.-2022 ਦੀ ਪ੍ਰਬੰਧਕੀ ਟੀਮ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੀ.ਡੀ.ਪੀ. ਦਾ ਉਦੇਸ ਗੈਰ-ਅਧਿਆਪਨ ਸਟਾਫ ਨੂੰ ਸੰਸਥਾ/ਯੂਨੀਵਰਸਿਟੀ ਪ੍ਰਤੀ ਆਪਣੇ ਫਰਜਾਂ ਨੂੰ ਅੱਗੇ ਵਧਾਉਣ ਲਈ, ਆਪਣੇ ਪੇਸੇ/ਵਿਭਾਗ ਨਾਲ ਸਬੰਧਤ ਨਵੀਨਤਮ/ਭਵਿੱਖਵਾਦੀ ਸਾਧਨਾਂ ਅਤੇ ਤਰੀਕਿਆਂ ਨੂੰ ਗ੍ਰਹਿਣ ਕਰਨ ਦੇ ਨਾਲ-ਨਾਲ ਪ੍ਰਭਾਵਸਾਲੀ ਢੰਗ ਨਾਲ ਭਾਗੀਦਾਰੀ ਅਤੇ ਸੰਪੂਰਨਤਾ ਨਾਲ ਗਤੀਵਿਧੀਆਂ ਨੂੰ ਚਲਾਉਣ ਦੇ ਯੋਗ ਬਣਾਉਣਾ ਹੈ। ਦੂਜਿਆਂ ਦੀ ਪਾਲਣਾ ਕਰਨ ਲਈ ਰੋਲ ਮਾਡਲ ਬਣਨ ਲਈ ਨਿਗਰਾਨੀ। ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿਹਾ,“ਚੰਗਿਆਂ ਨੂੰ ਜਾਣਨ ਲਈ ਸਿੱਖਣ ਦਾ ਸੱਭਿਆਚਾਰ ਵਿਕਸਿਤ ਕਰਨਾ ਹੋਵੇਗਾ; ਚੰਗਾ ਕਰਨਾ ਸਿੱਖੋ; ਅਤੇ ਚੰਗਾ ਬਣਨਾ ਸਿੱਖੋ“ ਤਾਂ ਹੀ ਚੰਗੀਆਂ ਚੀਜਾਂ ਉਭਰਨਗੀਆਂ।
ਬਠਿੰਡਾ, ਏਮਜ ਦੇ ਡਾਇਰੈਕਟਰ, ਡਾ. ਡੀ.ਕੇ. ਸਿੰਘ ਸਮਾਪਤੀ ਸਮਾਰੋਹ ਵਿੱਚ ਵਿਸੇਸ ਮਹਿਮਾਨ ਵਜੋਂ ਸਾਮਲ ਹੋਏ। ਜ਼ਿਕਰਯੋਗ ਹੈ ਕਿ ਪ੍ਰੋ.ਡੀ.ਕੇ. ਸਿੰਘ ਦਾ ਹਸਪਤਾਲ ਪ੍ਰਬੰਧਨ ਅਤੇ ਡਾਕਟਰੀ ਸਿੱਖਿਆ ਦਾ ਬਹੁਤ ਵੱਡਾ ਤਜਰਬਾ ਹੈ। ਡਾ. ਸਿੰਘ ਨੇ ਗੈਰ-ਅਧਿਆਪਨ ਸਟਾਫ ਦੀ ਸਿਖਲਾਈ ਦੀ ਲੋੜ ‘ਤੇ ਜੋਰ ਦਿੱਤਾ ਤਾਂ ਕਿ ਉਹ ਆਪਣੇ ਹੁਨਰ ਨੂੰ ਅੱਪ-ਟੂ-ਡੇਟ ਕਰਨ ਅਤੇ ਆਪਣੇ ਪੇਸੇ/ਵਿਭਾਗ ਨਾਲ ਸਬੰਧਤ ਰੋਜਾਨਾ ਦੀਆਂ ਗਤੀਵਿਧੀਆਂ ਵਿੱਚ ਪ੍ਰਭਾਵਸਾਲੀ ਢੰਗ ਨਾਲ ਹਿੱਸਾ ਲੈਣ ਦੇ ਯੋਗ ਹੋਣ।ਡਾ. ਅਮਿਤ ਕੁਮਾਰ ਸ੍ਰੀਵਾਸਤਵ ਡਾਇਰੈਕਟਰ, ਫੈਕਲਟੀ ਡਿਵੈਲਪਮੈਂਟ ਸੈੱਲ (ਐੱਫ.ਡੀ.ਸੀ. ਸੈੱਲ) ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਨੇ ਪੀ.ਡੀ.ਪੀ. ਈਵੈਂਟ ਦੇ ਸਫਲਤਾਪੂਰਵਕ ਸੰਪੰਨ ਹੋਣ ਲਈ ਸੁੱਭਕਾਮਨਾਵਾਂ ਦਿੱਤੀਆਂ ਗਈਆਂ।
ਡਾ. ਲਾਜਿਆ ਦੇਵੀ ਗੋਇਲ ਐੱਮ.ਬੀ.ਬੀ.ਐੱਸ., ਐੱਮ.ਡੀ., ਪ੍ਰੋਫੈਸਰ ਅਤੇ ਐਚ.ਓ.ਡੀ. ਪ੍ਰਸੂਤੀ ਅਤੇ ਗਾਇਨੀਓਨਕੋਲੋਜੀ ਵਿਭਾਗ ਨੇ ਔਰਤਾਂ ਨਾਲ ਸਬੰਧਿਤ ਗਾਇਨੀ ਔਨਕੋਲੋਜੀ ਦੇ ਮੁੱਦਿਆਂ ਅਤੇ ਛੋਟੀ ਉਮਰ ਦੀਆਂ ਲੜਕੀਆਂ ਵਿੱਚ ਹੋਣ ਵਾਲੇ ਕੈਂਸਰ ਨੂੰ ਰੋਕਣ ਲਈ ਟੀਕਾਕਰਨ ਬਾਰੇ ਦੱਸਿਆ।ਡਾਕਟਰ ਅਨੁਰਾਧਾ ਰਾਜ ਐਮ.ਐਸ. ਓਫਥਲਮੋਲੋਜੀ, ਐਮ.ਐਨ.ਏ.ਐਮ.ਐਸ. ਨੇ ਅੱਖਾਂ ਦੀ ਦੇਖਭਾਲ ਨਾਲ ਸਬੰਧਤ ਡਾਇਗਨੌਸਟਿਕ ਸੇਵਾਵਾਂ ਅਤੇ ਕਲੀਨਿਕਲ ਸੇਵਾਵਾਂ ‘ਤੇ ਬਹੁਤ ਵਧੀਆ ਭਾਸਣ ਦਿੱਤਾ। ਡਾ: ਗੁਰਵਿੰਦਰ ਪਾਲ ਸਿੰਘ ਐੱਮ.ਬੀ.ਬੀ.ਐੱਸ. ਪ੍ਰੋਫੈਸਰ ਅਤੇ ਮਨੁੱਖੀ ਮਨੋਵਿਗਿਆਨ ਵਿਭਾਗ, ਏਮਜ, ਬਠਿੰਡਾ ਨੇ ਅੱਜ ਦੀ ਰੁਝੇਵਿਆਂ ਭਰੀ ਜ?ਿੰਦਗੀ ਵਿੱਚ ਤਣਾਅ ਪ੍ਰਬੰਧਨ ‘ਤੇ ਬਹੁਤ ਹੀ ਲਾਭਦਾਇਕ ਲੈਕਚਰ ਦਿੱਤਾ।
ਡਾ: ਸ?ਿਵਾਨੀ ਬਾਂਸਲ ਐਮ.ਡੀ., ਡੀ.ਐਨ.ਬੀ. ਸਹਾਇਕ ਪ੍ਰੋਫੈਸਰ ਚਮੜੀ ਵਿਗਿਆਨ ਵਿਭਾਗ ਨੇ ਬਾਹਰੀ ਮਰੀਜਾਂ ਦੇ ਵਿਭਾਗ ਵਿੱਚ ਉਪਲਬਧ ਸੇਵਾਵਾਂ ਬਾਰੇ ਦੱਸਿਆ ਅਤੇ ਚਮੜੀ ਦੀ ਲਾਗ ਸਮੇਤ ਆਮ ਓ.ਪੀ.ਡੀ. ਵਿੱਚ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ।ਸਿਖਲਾਈ ਦਾ ਇੱਕ ਬਹੁਤ ਹੀ ਵਿਲੱਖਣ ਹਿੱਸਾ ਇਹ ਸੀ ਕਿ ਹਰ ਇੱਕ ਭਾਗੀਦਾਰ ਰੋਜਾਨਾ ਅਨੁਸੂਚੀ ਦੇ ਹਿੱਸੇ ਵਜੋਂ ਮਜਬੂਤੀ (ਯੋਗਾ) ਸੈਸਨ ਵਿੱਚ ਹਿੱਸਾ ਲੈਂਦਾ ਸੀ। ਮਿਸ ਆਰਤੀ ਸਰਮਾ ਐਨ.ਆਈ.ਐਸ. ਕੁਆਲੀਫਾਈਡ ਯੋਗਾ ਕੋਚ ਦੀ ਅਗਵਾਈ ਹੇਠ ਯੋਗਾ ਸੈਸਨ ਕਰਵਾਇਆ ਗਿਆ।
ਡੀਨ, ਖੋਜ ਅਤੇ ਵਿਕਾਸ, ਪ੍ਰੋ: ਆਸੀਸ ਬਾਲਦੀ ਨੇ ਗੈਰ-ਅਧਿਆਪਨ ਸਟਾਫ ਨੂੰ ਉਹਨਾਂ ਦੇ ਸਬੰਧਤ ਹੁਨਰਾਂ ਨੂੰ ਅੱਪ-ਟੂ-ਡੇਟ ਕਰਨ ਅਤੇ ਉਹਨਾਂ ਦੇ ਪੇਸੇ/ਵਿਭਾਗ ਨਾਲ ਸਬੰਧਤ ਰੋਜਾਨਾ ਦੀਆਂ ਗਤੀਵਿਧੀਆਂ ਵਿੱਚ ਪ੍ਰਭਾਵਸਾਲੀ ਢੰਗ ਨਾਲ ਭਾਗ ਲੈਣ ਦੇ ਯੋਗ ਬਣਾਉਣ ਲਈ ਸਿਖਲਾਈ ਦੀ ਲੋੜ ‘ਤੇ ਜੋਰ ਦਿੱਤਾ। ਇਸ ਤੋਂ ਪਹਿਲਾਂ ਕਾਲਜ ਵਿਕਾਸ ਕੌਂਸਲ ਦੇ ਡਾਇਰੈਕਟਰ ਪ੍ਰੋ.(ਡਾ.) ਬਲਵਿੰਦਰ ਸਿੰਘ ਸਿੱਧੂ ਨੇ ਸਿਖਲਾਈ ਪ੍ਰੋਗਰਾਮ ਦੀ ਜਾਣ ਪਛਾਣ ਦਿੱਤੀ। ਉਨ੍ਹਾਂ ਨੇ ਏ.ਆਈ.ਸੀ.ਟੀ.ਈ., ਫੈਕਲਟੀ ਡਿਵੈਲਪਮੈਂਟ ਸੈੱਲ, ਡਾਇਰੈਕਟਰ, ਡਾ. ਸ੍ਰੀਵਾਸਤਵਾ ਦਾ ਅਜਿਹੇ ਵਡਮੁੱਲੇ ਪ੍ਰੋਗਰਾਮ ਕਰਵਾਉਣ ਲਈ ਵਿੱਤੀ ਸਹਾਇਤਾ ਲਈ ਧੰਨਵਾਦ ਕੀਤਾ।
ਕੈਂਪਸ ਡਾਇਰੈਕਟਰ, ਡਾ: ਸੰਜੀਵ ਅਗਰਵਾਲ, ਡੀਨ ਅਕਾਦਮਿਕ, ਡਾ: ਕਵਲਜੀਤ ਸੰਧੂ, ਡਾਇਰੈਕਟਰ, ਲੋਕ ਸੰਪਰਕ, ਸ. ਹਰਜਿੰਦਰ ਸਿੰਘ ਸਿੱਧੂ ਅਤੇ ਡਿਪਟੀ ਰਜਿਸਟਰਾਰ ਸ੍ਰੀ ਅਗਿਆਪਾਲ ਸਿੰਘ ਨੇ ਵੀ ਸਮਾਗਮ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ। ਸਮਾਗਮ ਦੇ ਅੰਤ ਵਿੱਚ ਡਾਇਰੈਕਟਰ ਕਾਰਪੋਰੇਟ ਸਰੋਤ ਕੇਂਦਰ, ਡਾ. ਰਾਜੇਸ ਗੁਪਤਾ ਨੇ ਮੁੱਖ ਮਹਿਮਾਨ ਅਤੇ ਆਡੀਟੋਰੀਅਮ ਵਿੱਚ ਮੌਜੂਦ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਕੋਆਰਡੀਨੇਟਰ, ਇੰਜ. ਯਾਦਵਿੰਦਰ ਸਰਮਾ ਦੀ ਅਗਵਾਈ ਵਾਲੀ ਟੀਮ ਨੇ ਇਸ ਪ੍ਰੋਗਰਾਮ ਨੂੰ ਸਾਨਦਾਰ ਢੰਗ ਨਾਲ ਸਫਲ ਬਣਾਉਣ ਲਈ ਬਹੁਤ ਮਿਹਨਤ ਕੀਤੀ। ਪ੍ਰੋਗਰਾਮ ਦੀ ਐਂਕਰ ਪ੍ਰੋ: ਸੁਨੀਤਾ ਕੋਤਵਾਲ ਨੇ ਬਹੁਤ ਵਧੀਆ ਢੰਗ ਨਾਲ ਪ੍ਰੋਗਰਾਮ ਦਾ ਸੰਚਾਲਨ ਕੀਤਾ। ਪ੍ਰੋਗਰਾਮ ਦੇ ਕੋਆਰਡੀਨੇਟਰ ਇੰਜ. ਹਰਅੰਮਿ੍ਰਤਪਾਲ ਸਿੰਘ, ਇੰਜ. ਸੁਖਜਿੰਦਰ ਸਿੰਘ ਅਤੇ ਸ੍ਰੀ ਚਰਨਜੀਤ ਸਿੰਘ ਵੀ ਇਸ ਸਮਾਗਮ ਦੇ ਆਯੋਜਨ ਅਤੇ ਵਿਲੱਖਣ ਗਤੀਵਿਧੀਆਂ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।

ਅਗਨੀਪੱਥ ਯੋਜਨਾ ਵਿਰੁਧ 22 ਕਿਸਾਨ ਜਥੇਬੰਦੀਆਂ ਨੇ ਦਿੱਤਾ ਧਰਨਾ

0

ਸੁਖਜਿੰਦਰ ਮਾਨ
ਬਠਿੰਡਾ, 24 ਜੂਨ:ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ 22 ਕਿਸਾਨ ਜੱਥੇਬੰਦੀਆਂ ਵਲੋਂ ਅੱਜ ਸਥਾਨਕ ਡੀ.ਸੀ. ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਸੋਪਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਡਕੌਂਦਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪਹਿਲੀ ਵਾਰ ਕੇਂਦਰ ਸਰਕਾਰ ਫੌਜ ਦੇ ਵਿੱਚ ਠੇਕਾ ਭਰਤੀ ਕਰ ਰਹੀ ਹੈ। ਜਿਹੜਾ ਕਿ ਦੇਸ਼ ਦੇ ਨੌਜਵਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਹੜਾ ਕਿ ਨਾ ਕਿ ਦੇਸ਼ ਦੇ ਹਿੱਤ ਵਿੱਚ ਅਤੇ ਨਾ ਹੀ ਨੌਜਵਾਨਾਂ ਦੇ ਹਿੱਤ ਵਿੱਚ ਫੈਸਲਾ ਹੈ। ਅੱਜ ਪੂਰੇ ਦੇਸ਼ ਦੇ ਵਿੱਚ ਲੋਕ ਸੜਕਾਂ ਤੇ ਨਿੱਤਰੇ ਹੋਏ ਹਨ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕੇਂਦਰ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਫੌਜ ਵੀ ਨਿੱਜੀਕਰਨ ਦੇ ਘੇਰੇ ਵਿੱਚ ਲਿਆਂਦੀ ਜਾ ਰਹੀ ਹੈ। ਇਹ ਨੀਤੀ ਦੇਸ਼ ਲਈ ਖਤਰਨਾਕ ਸਾਬਿਤ ਹੋਵੇਗੀ। ਭਾਰਤ ਦੇ ਲੱਖਾਂ ਨੌਜਵਾਨਾਂ ਨੂੰ ਫੌਜ ਦੇ ਵਿੱਚ ਰੁਜਗਾਰ ਮਿਲ ਰਿਹਾ ਸੀ, ਜਿਹੜਾ ਕਿ ਇੱਕੋ ਝਟਕੇ ਦੇ ਨਾਲ ਨੌਜਵਾਨਾਂ ਦਾ ਰੁਜਗਾਰ ਬੰਦ ਹੋ ਜਾਵੇਗਾ ਅਤੇ 4 ਸਾਲਾਂ ਬਾਅਦ ਬਿਨਾਂ ਪੈਨਸ਼ਨ, ਬਿਨਾਂ ਭੱਤਿਆਂ ਤੋਂ ਨੌਜਵਾਨਾਂ ਨੂੰ ਘਰਾਂ ਨੂੰ ਵਾਪਿਸ ਮੋੜਿਆ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲਾ ਹੈ ਅਤੇ ਇਸਨੂੰ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਡਕੌੰਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ,ਜਿਲ੍ਹਾ ਸਕੱਤਰ ਨੈਬ ਸਿੰਘ ਫੂਸ ਮੰਡੀ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਦਰਸਨ ਮਿੱਠੀਫੁੱਲੋ, ਤਾਰਾ ਸਿੰਘ ਨੰਦਗੜ, ਪੰਜਾਬ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਸਿਵੀਆਂ, ਕਿਰਤੀ ਕਿਸਾਨ ਯੂਨੀਅਨ ਦੇ ਸਤਨਾਮ ਸਿੰਘ ਸੱਗੂ, ਸੁਖਮੰਦਰ ਸਿੰਘ ਸਰਾਭਾ ਬਾਕੀ ਆਦਿ ਮੌਜੂਦ ਸਨ।

ਅਗਨੀਵੀਰ ਸਕੀਮ ਦੇ ਵਿਰੋਧ ’ਚ ਸਿੱਧੂਪੁਰ ਜਥੇਬੰਦੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

0

ਸੁਖਜਿੰਦਰ ਮਾਨ
ਬਠਿੰਡਾ, 24 ਜੂਨ:ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਸ਼ੁੱਕਰਵਾਰ ਨੂੰ ਸਥਾਨਕ ਚਿਲਡਰਨ ਪਾਰਕ ਵਿਖੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਅੱਗਨੀਪੱਥ ਯੋਜਨਾ ਰੱਦ ਕਰਨ ਦੀ ਮੰਗ ਕੀਤੀ। ਇਸਤੋਂ ਬਾਅਦ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਬੱਸ ਸਟੈਂਡ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਸਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਾਕਾ ਸਿੰਘ ਕੋਟੜਾ,ਬਲਦੇਵ ਸਿੰਘ ਸੰਦੋਹਾ,ਰੇਸਮ ਸਿੰਘ ਯਾਤਰੀ ਸੁਰਜੀਤ ਸਿੰਘ ਸੰਦੋਹਾ ਅਤੇ ਜਗਸੀਰ ਸਿੰਘ ਜੀਂਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਲਿਆਂਦੀ ਜਾ ਰਹੀ ਅਗਨੀਪੱਥ ਯੋਜਨਾ ਦੇਸ਼ ਦੇ ਨੌਜਵਾਨਾਂ, ਕਿਸਾਨਾਂ ਤੇ ਹਰ ਇੱਕ ਵਰਗ ਲਈ ਘਾਤਕ ਹੈ ਅਤੇ ਫੌਜ ਉੱਪਰ ਹੀ ਹਰ ਕਿਸੇ ਦੇਸ਼ ਦੀ ਪ੍ਰਭੂਸੱਤਾ ਦਾ ਦਾਰੋਮਦਾਰ ਹੁੰਦਾ ਹੈ ਜੇ ਉਹ ਹੀ ਪ੍ਰਾਈਵੇਟ ਕੰਪਨੀਆਂ ਦੇ ਹੱਥ ਚਲੇ ਜਾਵੇ ਤਾਂ ਕਿਸੇ ਵੀ ਦੇਸ਼ ਨੂੰ ਗੁਲਾਮ ਹੋਣ ਤੋ ਦੇਰ ਨਹੀਂ ਲੱਗਦੀ ਜਿਸ ਦੀ ਉਦਾਹਰਨ ਪਿਛੋਕੜ ਵਿੱਚੋਂ ਈਸਟ ਇੰਡੀਆ ਕੰਪਨੀ ਤੋ ਸਾਨੂੰ ਮਿਲਦੀ ਹੈ। ਭਾਰਤ ਦੇ ਰਾਜਨੇਤਾਵਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਏਥੇ ਸਾਡੇ ਦੇਸ਼ ਦੇ ਰਾਜਨੇਤਾ ਤਾਂ 90 ਸਾਲ ਦੀ ਉਮਰ ਵਿੱਚ ਵੀ ਰਿਟਾਇਰ ਨਹੀਂ ਹੁੰਦੇ ਜੋ ਅਗਨੀਪੱਥ ਯੋਜਨਾ ਨੂੰ ਲਾਗੂ ਕਰਨ ਨੂੰ ਫਿਰਦੇ ਹਨ ਅਤੇ ਸਾਡੇ ਬੱਚੇ 23 ਸਾਲ ਦੀ ਉਮਰ ਵਿੱਚ ਹੀ ਰਿਟਾਇਰ ਕਰ ਦਿੱਤੇ ਜਾਣੇ ਹਨ।ਕਿਸਾਨ ਆਗੂਆਂ ਨੇ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਾਂਤੀਪੂਰਨ ਜ਼ਾਬਤੇ ਵਿੱਚ ਰਹਿ ਕੇ ਹੀ ਅੰਦੋਲਨ ਜਿੱਤੇ ਜਾਂਦੇ ਹਨ ਸਾਰਾ ਦੇਸ਼ ਅਤੇ ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਨੌਜਵਾਨਾਂ ਦੇ ਨਾਲ ਖੜ੍ਹਾ ਹੈ ਅਤੇ ਨੌਜਵਾਨਾਂ ਦੇ ਮੋਢੇ ਨਾਲ ਮੋਢਾਂ ਜੋੜ ਕੇ ਇਸ ਸੰਘਰਸ਼ ਨੂੰ ਜਿੱਤੇਗਾ ਜਿਵੇਂ ਦਿੱਲੀ ਦੇ ਬਾਰਡਰਾਂ ਤੇ ਕਿਸਾਨੀ ਅੰਦੋਲਨ ਨੂੰ ਜਿੱਤਿਆ ਸੀ।ਇਸ ਮੌਕੇ ਉਨ੍ਹਾਂ ਨਾਲ ਯੋਧਾ ਸਿੰਘ ਨੰਗਲਾ,ਮੁਖਤਿਆਰ ਸਿੰਘ ਕੁੱਬੇ,ਰਣਜੀਤ ਸਿੰਘ ਜੀਂਦਾ,ਗੁਰਮੇਲ ਸਿੰਘ ਲਹਿਰਾ,ਸੁਰਜੀਤ ਸਿੰਘ ਸੰਦੋਹਾ,ਜਗਸੀਰ ਸਿੰਘ ਜੀਂਦਾ ਬੀ ਕੇ ਯੂ ਮਾਨਸਾ,ਬਲਵਿੰਦਰ ਸਿੰਘ ਜੋਧਪੁਰ,ਅੰਗਰੇਜ ਸਿੰਘ ਕਲਿਆਣ,ਜਵਾਹਰ ਸਿੰਘ ਕਲਿਆਣ,ਦੀਪੂ ਮੰਡੀਕਲਾਂ,ਸੁਖਦੇਵ ਫੂਲ,ਕੁਲਵੰਤ ਸਿੰਘ ਨੇਹੀਆਂਵਾਲਾ,ਜਸਵੀਰ ਸਿੰਘ ਗਹਿਰੀ,ਜਗਦੇਵ ਸਿੰਘ ਮਹਿਤਾ,ਪਰਮਿੰਦਰ ਗਹਿਰੀ ਆਦਿ ਆਗੂ ਸਾਮਲ ਸਨ।

Our Visitor

1902568