ਕਬੀਰ ਜੈਯੰਤੀ ‘ਤੇ ਮੁੱਖ ਮੰਤਰੀ ਦਾ ਵੱਡਾ ਐਲਾਨ- ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪ੍ਰਮੋਸ਼ਨ ਵਿਚ ਕੈਡਰ ਅਨੁਸਾਰ ਰਾਖਵਾਂ ਦਾ ਮਿਲੇਗਾ ਅਧਿਕਾਰ
ਰਾਜ ਪੱਧਰ ਸੰਤ ਕਰੀਬ ਦਾਸ ਜੈਯੰਤੀ ‘ਤੇ ਰੋਹਤਕ ਵਿਚ ਸ਼ਾਨਦਾਰ ਸਮਾਰੋਹ ਪ੍ਰਬੰਧਿਤ
ਸੰਤ ਕਰੀਬ ਦੇ ਸਿਦਾਂਤਾ ਦੇ ਅਨੁਰੂਪ ਸਰਕਾਰ ਅੰਤੋਂਦੇਯ ਨੂੰ ਵਚਨਬੱਧ – ਮਨੋਹਰ ਲਾਲ
ਕਮਜੋਰ ਵਰਗਾਂ ਦੇ ਸਮੂਚੇ ਵਿਕਾਸ ਹੀ ਸੰਤ ਕਰੀਬ ਦਾਸ ਨੂੰ ਸੱਚੀ ਸ਼ਰਧਾਂਜਲੀ – ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੂਨ :- ਰੋਹਤਕ ਵਿਚ ਪ੍ਰਬੰਧਿਤ ਰਾਜ ਪੱਧਰੀ ਸੰਤ ਕਰੀਬ ਦਾਸ ਜੈਯਤੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਈ ਵੱਡੇ ਐਲਾਨ ਕੀਤੇ। ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਪ੍ਰਮੋਸ਼ਨ ਵਿਚ ਕੇਂਦਰ ਦੀ ਤਰ੍ਹਾ ਕੈਡਰ ਦੇ ਹਿਸਾਬ ਨਾਲ ਰਾਖਵਾਂ ਦਾ ਪ੍ਰਾਵਧਾਨ ਕੀਤਾ ਜਾਵਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਜਿਨ੍ਹੇ ਵੀ ਵਿਦਿਅਕ ਸੰਸਥਾਨ, ਧਰਮਸ਼ਾਲਾਵਾਂ ਨਾ ਸਿਰਫ ਅਨੁਸੂਚਿਤ ਜਾਤੀ ਸਗੋ ਪਿਛੜੇ ਸਮਾਜ ਦੀ ਹੈ, ਉਨ੍ਹਾਂ ਵਿਚ ਇਕ ਕਮਰਾ ਉਪਲਬਧ ਹੋਣ ‘ਤੇ ਸਿਖਿਆ ਵਿਭਾਗ ਵੱਲੋਂ ਲਾਇਬ੍ਰੇਰੀ ਦੀ ਵਿਵਸਥਾ ਕਰਵਾਈ ਜਾਵੇਗੀ। ਸ੍ਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਨਾ ਸਿਰਫ ਅਨੁਸੂਚਿਤ ਜਾਤੀ ਸਗੋਪਿਛੜੇ ਸਮਾਜ ਦੀ ਧਰਮਸ਼ਾਲਾਵਾਂ ਵਿਚ 5 ਕਿਲੋਵਾਟ ਦਾ ਸੋਲਰ ਪਲਾਂਟ ਲਗਾਉਣ ਵਿਚ 75 ਫੀਸਦੀ ਦੀ ਸਬਸਿਡੀ ਦਿੱਤੀ ਜਾਵੇਗੀ। ਐਨਆਈਟੀ ਅਤੇ ਆਈਆਈਟੀ ਵਿਚ ਰਾਖਵਾਂ ਦੀ ਵਿਵਸਥਾ ਲਈ ਕੇਂਦਰ ਨਾਲ ਗੱਲ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਸਮਾਜ ਦੀ ਸਾਢੇ ਪੰਜ ਏਕੜ ਜਮੀਨ ਵਿਚ ਵਿਦਿਅਕ ਸੰਸਥਾਨ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਜਮੀਨ ਵਿਚ ਕੋਈ ਵੀ ਇਕ ਪ੍ਰੋਜੈਕਟ ਜੋ 51 ਲੱਖ ਰੁਪਏ ਤਕ ਦਾ ਹੋਵੇ, ਉਸ ਨੂੰ ਸਰਕਾਰ ਵੱਲੋਂ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸੰਤ ਕਬੀਰ ਜੀ ਦੇ ਜਨਮ ਸਥਾਨ ਬਨਾਰਸ ਦੀ ਜੋ ਵੀ ਕੋਈ ਯਾਤਰਾ ਕਰਨਾ ਚਾਹੁੰਦਾ ਹੋਵੇ ਉਸ ਦੇ ਲਈ ਰੇਲਵੇ ਦਾ ਕਿਰਾਇਆ ਸੱਭ ਨੂੰ ਦਿੱਤਾ ਜਾਵੇਗਾ। ਉੱਥੇ ਹੀ ਸੂਬੇ ਵਿਚ ਕਿਸੇ ਇਕ ਸੰਸਥਾਨ ਦਾ ਨਾਂਅ ਸੰਤ ਕਬੀਰ ਦੇ ਨਾਂਅ ਨਾਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਉਨ੍ਹਾਂ ਦੇ ਸਰਕਾਰੀ ਨਿਵਾਸ ਦਾ ਨਾਂਅ ਵੀ ਸੰਤ ਕਰੀਬ ਕੁਟੀਰ ਕੀਤਾ ਜਾਵੇਗਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੰਤ ਕਬੀਰ ਦਾਸ ਜੀ ਧਾਰਮਿਕ ਏਕਤਾ ਦੇ ਪ੍ਰਬਲ ਸਮਰਥਕ ਸਨ। ਉਨ੍ਹਾਂ ਨੇ ਮਨੁੱਖਤਾ ਨੂੰ ਪ੍ਰੇਮ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਨੁਮਾਇੰਦੇ ਅੱਜ ਵੀ ਉਨ੍ਹਾਂ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀ ਸਿਖਿਆਵਾਂ ਸਮਾਜ ਦੀ ਧਰੋਹਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੰਤ ਕਬੀਰ ਦੇ ਸਿਦਾਂਤਾਂ ਦੇ ਅਨੁਰੂਪ ਅੰਤੋਂਦੇਯ ਨੂੰ ਵਚਨਬੱਧ ਹਨ। ਉਨ੍ਹਾਂ ਦੀ ਸਿਖਿਆਵਾਂ ਅਤੇ ਵਿਚਾਰ ਅੱਜ ਵੀ ਕੰਮ ਕਰ ਰਹੀ ਹੈ। ਕਮਜੋਰ ਵਰਗਾਂ ਦਾ ਸਮੂਚਾ ਵਿਕਾਸ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ। ਉਨ੍ਹਾਂਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਾਤਪਾਤ ਦੇ ਭੇਦਭਾਵ ਨੂੰ ਭੁਲਕੇ ਮਨੁੱਖਤਾ ਨਾਲ ਪ੍ਰੇਮ ਕਰਨ ਦਾ ਸੰਕਲਪ ਲੈਣ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੰਤ ਮਹਾਰਪੁਰਖ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਸੰਤ ਮਹਾਪੁਰਖਾਂ ਦੀ ਜੈਯੰਤੀ ‘ਤੇ ਰਾਜ ਪੱਧਰ ‘ਤੇ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਂਦੇ ਹਨ। ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਾਜ ਪੱਧਰੀ ਸਮਾਰੋਹ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਵੀ ਰਾਜ ਪੱਧਰੀ ਪ੍ਰਬੰਧ ਕੀਤਾ ਹੈ। ਇਸੀ ਤਰ੍ਹਾ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਪਰਾਕ੍ਰਮ ਦਿਵਸ ਅਤੇ ਸੰਤ ਕਬੀਰ ਦਾਸ ਜੀ ਦੀ ਜੈਯੰਤੀ ਵੀ ਇਸੀ ਲੜੀ ਦਾ ਹਿੱਸਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੱਭਕਾ ਸਾਥ-ਸੱਭਕਾ ਵਿਕਾਸ- ਸੱਭਕਾ ਪ੍ਰਯਾਸ ਦਾ ਮੂਲਮੰਤਰ ਦਿੱਤਾ। ਇਸੀ ਤਰ੍ਹਾ ਅਸੀਂ ਵੀ ਹਰਿਆਣਾ ਇਕ-ਹਰਿਆਣਵੀ ਇਕ ਦਾ ਸੰਕਲਪ ਲਿਆ। ਸਾਡੀ ਸਰਕਾਰ ਹਰ ਗਰੀਰ, ਪੀੜਤ ਅਤੇ ਵਾਂਝੇ ਨੂੰ ਮਜਬੂਤ ਕਰਨ ਦੇ ਲਈ ਪ੍ਰਤੀਬੱਧ ਹੈ। ਸਰਕਾਰ ਨੇ ਆਖੀਰੀ ਲਾਇਨ ਵਿਚ ਖੜੇ ਵਿਅਕਤੀ ਤਕ ਲਾਭ ਪਹੁੰਚਾਉਣ ਦੀ ਮੁਹਿੰ ਚਲਾਈ ਹੈ। ਸੂਬੇ ਵਿਚ ਯੋਗਤਾ ਦੇ ਆਧਾਰ ‘ਤੇ ਨੋਕਰੀ ਦਿੱਤੀ ਜਾ ਰਹੀ ਹੈ ਅਤੇ 156 ਸਥਾਨਾਂ ‘ਤੇ 570 ਅੰਤੋਂਦੇਯ ਮੇਲਾ ਦਿਵਸ ਪ੍ਰਬੰਧਿਤ ਕੀਤੇ ਗਏ ਹਨ। ਇਸ ਦੇ ਤਹਿਤ ਹੁਣ ਤਕ 48 ਹਜਾਰ ਤੋਂ ਵੱਧ ਲੋਗਾਂ ਨੂੰ ਰੁਜਗਾਰ ਅਤੇ 4037 ਨੂੰ ਲੋਨ ਦਿੱਤਾ ਜਾ ਚੁੱਕਾ ਹੈ। ਹੁਣ ਇੰਨ੍ਹਾਂ ਮੇਲਾ ਦਾ ਤੀਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ।
ਮੁੱਖ ਮਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਉੱਚੇਰੀ ਸਿਖਿਆ ਲਈ ਰਾਖਵਾਂ ਦੀ ਵਿਵਸਥਾ ਕੀਤੀ ਗਈ ਹੈ। ਉੱਥੇ ਹੀ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਤਹਿਤ ਫਰੀ ਕੋਚਿੰਗ ਉਪਲਬਧ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ 12ਵੀਂ ਤਕ ਮੁੰਫਤ ਕਿਤਾਬਾਂ, ਵਰਦੀ ਤੇ ਲੇਖਨ ਸਮੱਗਰੀ ਦਿੱਤੀ ਜਾ ਰਹੀ ਹੈ। ਗਰੀਬ ਪਰਿਵਾਰਾਂ ਦੀ ਬੇਟੀਆਂ ਦੀ ਕਾਲਜ-ਯੂਨੀਵਰਸਿਟੀ ਵਿਚ ਵੀ ਫੀਸ ਨਹੀਂ ਲਗਦੀ ਹੈ। ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਵਿਚ ਦਾਖਲਾ ਤਹਿਤ 10 ਫੀਸਦੀ ਰਾਖਵਾਂ ਦੀ ਵਿਵਸਥਾ ਕੀਤੀ ਗਈ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੈਡੀਕਲ ਪੀਜੀ ਵਿਚ ਨਿਯਮਤ ਰਾਖਵਾਂ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਡਾ. ਅੰਬੇਦਕਰ ਮੇਧਾਵੀ ਸਕਾਲਰਸ਼ਿਪ ਯੋਜਨਾ ਚਲਾਈ ਜਾ ਰਹੀ ਹੈ। ਯੋਜਨਾ ਦਾ ਦਾਇਰਾ ਸਾਰੇ ਵਰਗਾਂ ਲਈ ਵਧਾਇਆ ਗਿਆ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੋਂ ਇਲਾਵਾ ਕੈਬੀਨੇਟ ਮੰਤਰੀ ਜੇਪੀ ਦਲਾਲ, ਬਨਵਾਰੀ ਲਾਲ, ਡਾ. ਕਮਲ ਗੁਪਤਾ, ਰਾਜ ਮੰਤਰੀ ਅਨੁਪ ਧਾਨਕ ਤੇ ਓਮ ਪ੍ਰਕਾਸ਼ ਯਾਦਵ, ਸਾਂਸਦ ਸੁਨੀਤਾ ਦੁਗੱਲ, ਕਿ੍ਰਸ਼ਣ ਲਾਲ ਪੰਵਾਰ, ਰਾਮਚੰਦਰ ਜਾਂਗੜਾ, ਡੀਪੀ ਵਤਸ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ ਜਨ, ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਸਮੇਤ ਕਈ ਮਾਣਯੋਗ ਮੌਜੂਦ ਰਹੇ।
ਹੁਣ ਸੰਤ ਕਬੀਰ ਕੁਟੀਰ ਦੇ ਨਾਂਅ ਨਾਲ ਜਾਣਿਆ ਜਾਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਨਿਵਾਸ
ਸਰਕਾਰੀ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਐਨਆਰਆਈ ਨੌਜਵਾਨ ਦਾ ਲੁਟੇਰਿਆਂ ਨੇ ਕੀਤਾ ਕਤਲ
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਗੈਰ-ਅਧਿਆਪਨ ਸਟਾਫ ਲਈ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ
ਗੈਰ-ਅਧਿਆਪਨ ਕਰਮਚਾਰੀਆਂ ਲਈ ਪ੍ਰੈਕਟੀਕਲ ਗਿਆਨ ਮਹੱਤਵਪੂਰਨ: ਏ.ਆਈ.ਸੀ.ਟੀ.ਈ.
ਸੁਖਜਿੰਦਰ ਮਾਨ
ਬਠਿੰਡਾ, 10 ਜੂਨ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਵਿਖੇ ਗੈਰ-ਅਧਿਆਪਨ (ਨਾਨ-ਟੀਚਿੰਗ) ਸਟਾਫ ਲਈ 12 ਦਿਨ ਚੱਲਣ ਵਾਲੀ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵੱਲੋਂ ਸਪਾਂਸਰਡ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ (ਪੀ.ਡੀ.ਪੀ.), ਦਾ ਆਯੋਜਨ ਆਡੀਟੋਰੀਅਮ ਵਿਖੇ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਉਦਘਾਟਨ ਐਮ.ਐਲ.ਏ. ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਕੀਤਾ । ਇਸ ਮੌਕੇ ਬੋਲਦਿਆਂ, ਸਰਦਾਰ ਜਗਰੂਪ ਸਿੰਘ ਗਿੱਲ ਨੇ ਗੈਰ-ਅਧਿਆਪਨ ਸਟਾਫ ਲਈ ਪੇਸ਼ੇਵਰ ਵਿਕਾਸ ਪ੍ਰੋਗਰਾਮ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੀ.ਡੀ.ਪੀ. ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਸਿਖਲਾਈ ਲੋੜਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਕਰਮਚਾਰੀਆਂ ਦੁਆਰਾ ਪਸੰਦੀਦਾ ਸਿਖਲਾਈ ਪ੍ਰੋਗਰਾਮ ਦੀ ਸਿਖਲਾਈ ਅਤੇ ਮਿਆਦ ਲਈ ਵਿਸ਼ੇਸ਼ ਖੇਤਰਾਂ ਦਾ ਸੁਝਾਅ ਦੇਵੇਗੀ।
ਵੱਖ -ਵੱਖ ਵੱਕਾਰੀ ਸੰਸਥਾਵਾਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ (ਏਮਜ਼ ਬਠਿੰਡਾ), ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ, ਅਤੇ ਹੋਰ ਵੱਕਾਰੀ ਸੰਸਥਾਵਾਂ ਤੋਂ ਪ੍ਰਸਿੱਧ ਸਰੋਤ ਵਿਅਕਤੀ ਇਸ ਪੀ.ਡੀ.ਪੀ. ਵਿੱਚ ਮਹੱਤਵਪੂਰਨ ਵਿਸ਼ਿਆਂ ‘ਤੇ ਭਾਸ਼ਣ ਦੇਣਗੇ । ਯੂਨੀਵਰਸਿਟੀ ਦੇ ਸੈਂਕੜੇ ਕਰਮਚਾਰੀ ਇਸ ਵਿੱਚ ਹਿੱਸਾ ਲੈ ਕੇ ਲਾਭ ਉਠਾਉਣਗੇ।ਪ੍ਰੋ.(ਡਾ.) ਬੀ.ਪੀ. ਗਰਗ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਰਜਿਸਟਰਾਰ ਉਦਘਾਟਨੀ ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਉਹਨਾਂ ਕਿਹਾ ਕਿ ਤਕਨੀਕੀ ਸੰਸਥਾਵਾਂ ਦੇ ਗੈਰ-ਅਧਿਆਪਨ ਕਰਮਚਾਰੀਆਂ ਲਈ ਵਿਵਹਾਰਿਕ ਗਿਆਨ ਸਭ ਤੋਂ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਪ੍ਰੈਕਟੀਕਲ ਸਿਖਲਾਈ ਵਿੱਚ ਵਧੇਰੇ ਘੰਟੇ ਬਿਤਾਉਣ ਨਾਲ ਹੁਨਰ ਦੇ ਪਾੜੇ ਨੂੰ ਦੂਰ ਕੀਤਾ ਜਾ ਸਕਦਾ ਹੈ, ਜਦੋਂ ਕਿ ਵਿਵਹਾਰਿਕ ਗਿਆਨ ਦੀ ਘਾਟ ਨਿਸ਼ਚਤ ਤੌਰ ਤੇ ਉਨ੍ਹਾਂ ਦੇ ਕੰਮ ਨੂੰ ਪ੍ਰਭਾਵਤ ਕਰਦੀ ਹੈ।
ਉਦਘਾਟਨੀ ਭਾਸ਼ਣ ਦਿੰਦੇ ਹੋਏ, ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਪੀ.ਡੀ.ਪੀ. ਦਾ ਉਦੇਸ਼ ਗੈਰ -ਅਧਿਆਪਨ ਸਟਾਫ ਨੂੰ ਸੰਸਥਾ / ਯੂਨੀਵਰਸਿਟੀ ਪ੍ਰਤੀ ਉਨ੍ਹਾਂ ਦੀਆਂ ਡਿਊਟੀਆਂ ਨੂੰ ਅੱਗੇ ਵਧਾਉਣ ਦੇ ਯੋਗ ਬਣਾਉਣਾ ਹੈ, ਜੋ ਉਨ੍ਹਾਂ ਨਾਲ ਸੰਬੰਧਤ ਨਵੀਨਤਮ / ਭਵਿੱਖ ਦੇ ਸਾਧਨਾਂ ਅਤੇ ਤਰੀਕਿਆਂ ਨੂੰ ਅਪਣਾਉਣ ਦੇ ਯੋਗ ਹਨ। ਉਨ੍ਹਾਂ ਕਿਹਾ, “ਕਰਮਚਾਰੀਆਂ ਨੂੰ” ਚੰਗਾ ਜਾਣਨਾ ਸਿੱਖਣਾ, ਚੰਗਾ ਕਰਨਾ ਸਿੱਖੋ; ਅਤੇ ਚੰਗਾ ਹੋਣਾ ਸਿੱਖੋ “ਨੂੰ ਵਿਕਸਤ ਕਰਨਾ ਪਏਗਾ ਤਾਂ ਹੀ ਚੰਗੇ ਨਤੀਜ਼ੇ ਸਾਹਮਣੇ ਆਉਣਗੇ ।
ਯੂਨੀਵਰਸਿਟੀ ਦੇ ਡੀਨ, ਰਿਸਰਚ ਅਤੇ ਡਿਵੈਲਪਮੈਂਟ, ਪ੍ਰੋ. (ਡਾ.) ਆਸ਼ੀਸ਼ ਬਾਲਦੀ ਨੇ ਨਾਨ -ਟੀਚਿੰਗ ਸਟਾਫ ਨੂੰ ਉਨ੍ਹਾਂ ਦੇ ਆਪਣੇ ਹੁਨਰਾਂ ਨੂੰ ਅਪ ਟੂ ਡੇਟ ਕਰਨ ਅਤੇ ਉਨ੍ਹਾਂ ਦੇ ਪੇਸ਼ੇ / ਵਿਭਾਗ ਨਾਲ ਸਬੰਧਤ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਭਾਗ ਲੈਣ ਦੇ ਯੋਗ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਕਾਲਜ ਵਿਕਾਸ ਕੌਂਸਲ ਦੇ ਡਾਇਰੈਕਟਰ ਪ੍ਰੋ.(ਡਾ.) ਬਲਵਿੰਦਰ ਸਿੰਘ ਸਿੱਧੂ ਨੇ ਸਿਖਲਾਈ ਪ੍ਰੋਗਰਾਮ ਦੀ ਜਾਣ ਪਛਾਣ ਦਿੱਤੀ। ਉਨ੍ਹਾਂ ਨੇ ਮੁੱਖ ਮਹਿਮਾਨ, ਸਰੋਤ ਵਿਅਕਤੀਆਂ ਅਤੇ ਪੀ.ਡੀ.ਪੀ. ਦੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਏਆਈਸੀਟੀਈ, ਫੈਕਲਟੀ ਡਿਵੈਲਪਮੈਂਟ ਸੈੱਲ, ਡਾਇਰੈਕਟਰ, ਡਾ. ਸ੍ਰੀਵਾਸਤਵਾ ਦਾ ਅਜਿਹੇ ਵਡਮੁੱਲੇ ਪ੍ਰੋਗਰਾਮ ਕਰਵਾਉਣ ਲਈ ਵਿੱਤੀ ਸਹਾਇਤਾ ਲਈ ਧੰਨਵਾਦ ਵੀ ਕੀਤਾ।
ਕੈਂਪਸ ਡਾਇਰੈਕਟਰ, ਡਾ: ਸੰਜੀਵ ਅਗਰਵਾਲ, ਡੀਨ ਅਕਾਦਮਿਕ, ਡਾ: ਕਵਲਜੀਤ ਸੰਧੂ, ਡਾਇਰੈਕਟਰ, ਲੋਕ ਸੰਪਰਕ, ਸ਼. ਹਰਜਿੰਦਰ ਸਿੰਘ ਸਿੱਧੂ ਅਤੇ ਡਿਪਟੀ ਰਜਿਸਟਰਾਰ ਸ੍ਰੀ ਅਗਿਆਪਾਲ ਸਿੰਘ ਨੇ ਵੀ ਸਮਾਗਮ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ।ਪ੍ਰੋਗਰਾਮ ਦੇ ਕੋਆਰਡੀਨੇਟਰ, ਇੰਜ. ਯਾਦਵਿੰਦਰ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਢੰਗ ਨਾਲ ਸਫਲ ਬਣਾਉਣ ਲਈ ਬਹੁਤ ਮਿਹਨਤ ਕੀਤੀ। ਪ੍ਰੋਗਰਾਮ ਦੀ ਐਂਕਰ ਪ੍ਰੋ: ਸੁਨੀਤਾ ਕੋਤਵਾਲ ਨੇ ਬਹੁਤ ਵਧੀਆ ਢੰਗ ਨਾਲ ਪ੍ਰੋਗਰਾਮ ਦਾ ਸੰਚਾਲਨ ਕੀਤਾ। ਪ੍ਰੋਗਰਾਮ ਦੇ ਕੋਆਰਡੀਨੇਟਰ ਇੰਜ. ਹਰਅੰਮ੍ਰਿਤਪਾਲ ਸਿੰਘ, ਇੰਜ. ਸੁਖਜਿੰਦਰ ਸਿੰਘ ਅਤੇ ਸ੍ਰੀ ਚਰਨਜੀਤ ਸਿੰਘ ਵੀ ਇਸ ਸਮਾਗਮ ਦੇ ਆਯੋਜਨ ਅਤੇ ਵਿਲੱਖਣ ਗਤੀਵਿਧੀਆਂ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।
ਐਨ ਸੀ .ਸੀ ਅਕੈਡਮੀ ਵਿੱਚ 25 ਪੰਜਾਬ ਸਿੱਖ ਰੈਜੀਮੈਂਟ ਨੇ ਹਥਿਆਰਾਂ ਦੀ ਲਗਾਈ ਪ੍ਦਰਸਨੀ
ਪੰਜਾਬੀ ਖ਼ਬਰਸਾਰ ਬਿਊਰੋ
ਮਲੋਟ, 10 ਜੂਨ: ਸਬ ਡਵੀਜਨ ਮਲੋਟ ਵਿਖੇ ਐਨ ਸੀ ਸੀ ਅਕੈਡਮੀ ਵਿੱਚ ਚੱਲ ਰਹੇ ‘‘ਏਕ ਭਾਰਤ ਸਰੇਸਟ ਭਾਰਤ’’ ਐਨ ਸੀ ਸੀ ਕੈਪ ਵਿੱਚ ਅੱਜ 25 ਸਿੱਖ ਰੈਜੀਮੈਂਟ ਨੇ ਹਥਿਆਰਾਂ ਦੀ ਪ੍ਦਰਸਨੀ ਲਗਾਈ। ਇਸ ਮੌਕੇ ਐਨ ਸੀ ਸੀ ਕੈਡਿਟਸ ਨੂੰ ਸਿਖਲਾਈ ਵੀ ਦਿੱਤੀ ਗਈ, ਜਿਸ ਵਿੱਚ ਉਹ ਹਥਿਆਰ ਰੱਖੇ ਗਏ ਜੋ ਫੌਜ ਵਿੱਚ ਵਰਤੇ ਜਾਂਦੇ ਹਨ। ਕੈਡਿਟਾ ਨੂੰ ਹਥਿਆਰਾਂ ਦੀ ਵਰਤੋਂ ਅਤੇ ਯੁੱਧ ਦੇ ਵਿੱਚ ਹਥਿਆਰਾਂ ਨੂੰ ਕਿਵੇ ਅਤੇ ਕਿਸ ਤਰ੍ਹਾਂ ਚਲਾਇਆ ਜਾਂਦਾ ਹੈ , ਬਾਰੇ ਬਹੁਤ ਹੀ ਸਰਲ ਅਤੇ ਵਿਸਥਾਰ ਰੂਪ ਵਿੱਚ ਦੱਸਿਆ ਗਿਆ। ਇਸ ਮੌਕੇ ਨਾਇਕ ਸੂਬੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਹਥਿਆਰਾਂ ਦੀ ਵਰਤੋਂ ਦਾ ਮਕਸਦ “ਏਕ ਗੋਲੀ ਏਕ ਦੁਸਮਣ“ ਹੁੰਦਾ ਹੈ । ਜਮੀਨ ਤੋਂ ਅਕਾਸ ਵੱਲ ਜਮੀਨ ਤੋਂ ਜਮੀਨ ਤੱਕ ਪਰ ਦੁਸਮਣ ਦਾ ਟਾਰਗੇਟ ਨੂੰ ਖਤਮ ਕਰਨ ਵਾਲੇ ਹਥਿਆਰਾਂ ਦਾ ਪ੍ਰਯੋਗ ਕਰਨ ਬਾਰੇ ਸਿਖਾਇਆਂ ਗਿਆ ।
ਬਾਕਸਿੰਗ ਵਿਚ ਹਰਿਆਣਾ ਦੀ ਜਿੱਤ ਦਾ ਸਫਰ ਜਾਰੀ
ਬਾਕਸਿੰਗ ਵਿਚ ਹਰਿਆਣਾ ਨੂੰ ਵੱਧ ਮੈਡਲ ਜਿੱਤਣ ਦੀ ਉਮੀਦ
ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਸਟੇਡੀਅਮ ਪਹੁੰਚ ਕੇ ਵਧਾਇਆ ਖਿਡਾਰੀਆਂ ਦਾ ਹੌਂਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜੂਨ : ਕੁਸ਼ਤੀ ਦੀ ਹੀ ਤਰ੍ਹਾ ਬਾਕਸਿੰਗ ਵੀ ਹਰਿਆਣਾ ਦੀ ਪਸੰਦੀਦਾ ਖੇਡ ਮੰਨਿਆ ਜਾਂਦਾ ਹੈ ਅਤੇ ਅਜਿਹੀ ਉਮੀਦ ਵੀ ਜਤਾਈ ਜਾ ਰਹੀ ਸੀ ਕਿ ਖੇਲੋ ਇੰਡੀਆ ਯੂਥ ਗੇਮਸ-2021 ਦੌਰਾਨ ਹੋਣ ਵਾਲੀ ਬਾਕਸਿੰਗ ਮੁਕਾਬਲਿਆਂ ਵਿਚ ਹਰਿਆਣਾ ਹੋਰ ਟੀਮਾਂ ‘ਤੇ ਹਾਵੀ ਰਹਿ ਸਕਦਾ ਹੈ। ਇੰਨ੍ਹਾਂ ਉਮੀਦਾਂ ‘ਤੇ ਖਰਾ ਉਤਰਦੇ ਹੋਏ ਹਰਿਆਣਾ ਦੇ ਖਿਡਾਰੀਆਂ ਨੇ ਆਪਣੀ ਜਿੱਤ ਦਾ ਸਫਰ ਜਾਰੀ ਰੱਖਿਆ ਹੈ। ਸ਼ੁਕਰਵਾਰ ਨੂੰ ਵੱਖ-ਵੱਖ ਭਾਰ ਵਰਗ ਵਿਚ ਹੋਏ ਮੁੰਡਿਆਂ ਅਤੇ ਕੁੜੀਆਂ ਦੇ ਬਾਕਸਿੰਗ ਮੁਕਾਬਲਿਆਂ ਵਿਚ ਛੋਰਿਆਂ ਨੇ ਜਿੱਤ ਦਰਜ ਕਰ ਲੀਡ ਬਣਾਈ ਹੈ। ਆਸ ਹੈ ਕਿ ਹਰਿਆਣਾ ਬਾਕਸਿਗ ਵਿਚ ਵੱਧ ਤੋਂ ਵੱਧ ਮੈਡਲ ਜਿੱਤ ਕੇ ਮੈਡਲ ਟੈਲੀ ਵਿਚ ਸਿਖਰ ‘ਤੇ ਕਾਬਿਜ ਰਹੇਗਾ। 71 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਹਰਸ਼ਿਤ ਨੇ ਉੱਤਰ ਪ੍ਰਦੇਸ਼ ਦੇ ਖਿਡਾਰੀ ਨੂੰ ਹਰਾਇਆ। ਇਸੀ ਤਰ੍ਹਾ, 75 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਤੇਜਸ ਨੇ ਚੰਡੀਗੜ੍ਹ ਦੇ ਵਿਰੋਧੀ ਨੂੰ ਹਰਾ ਕੇ ਆਪਣੀ ਜਿੱਤ ਦੇ ਨਾਲ ਹੀ ਹਰਿਆਣਾ ਨੂੰ ਲੀਡ ਦਿਵਾਈ।
ਖੇਡ ਰਾਜ ਮੰਤਰੀ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ
ਪੰਚਕੂਲਾ ਦੇ ਤਾਊ ਦੇਵੀਲਾਲ ਖੇਡ ਪਰਿਸਰ ਵਿਚ ਚੱਲ ਰਹੀ ਰੋਮਾਂਚ ਨਾਲ ਭਰਪੂਰ ਬਾਕਸਿੰਗ ਮੁਕਾਬਲਿਆਂ ਦੌਰਾਨ ਖਿਡਾਰੀਆਂ ਦਾ ਮਨੋਬਲ ਅਤੇ ਹੌਂਸਲਾ ਵਧਾਉਣ ਲਈ ਅੱਜ ਹਰਿਆਣਾ ਦੇ ਖੇਲ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਖੇਡ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਅਤੇ ਸਕੱਤਰ, ਵਿੱਤ ਸੋਫਿਆ ਦਹਿਆ ਵੀ ਮੌਜੂਦ ਰਹੀ।
ਖੇਡ ਰਾਜ ਮੰਤਰੀ ਨੇ ਮੁੰਡਿਆਂ ਦੇ 71 ਕਿਲੋਗ੍ਰਾਮ ਭਾਰ ਵਰਗ ਵਿਚ ਹੋਏ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਾਕਸਿੰਗ ਮੈਚ ਨੂੰ ਦੇਖਿਆ ਅਤੇ ਹਰਿਆਣਾ ਦੇ ਜੇਤੂ ਖਿਡਾਰੀ ਹਰਸ਼ਿਤ ਨਾਲ ਗਲਬਾਤ ਕਰ ਉਨ੍ਹਾਂ ਨੁੰ ਜਿੱਤ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ, ਖੇਡ ਰਾਜ ਮੰਤਰੀ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਕੁੜੀਆਂ ਦੇ ਮੈਚ ਦੌਰਾਲ ਰਿੰਗ ਵਿਚ ਉਤਰ ਕੇ ਦੋਵਾਂ ਸੂਬਿਆਂ ਦੀ ਖਿਡਾਰੀਆਂ ਦਾ ਮਨੋਬਲ ਵਧਾਇਆ ਅਤੇ ਉਨ੍ਹਾਂ ਦੀ ਜਿੱਤ ਲਈ ਕਾਮਨਾ ਕੀਤੀ। ਇਸ ਤੋਂ ਬਾਅਦ, ਖੇਡ ਰਾਜ ਮੰਤਰੀ ਅਤੇ ਹੋਰ ਮਹਿਮਾਨ ਬਾਸਕੇਟਬਾਲ ਕੋਰਟ ਵਿਚ ਪਹੁੰਚੇ ਅਤੇ ਇੱਥੇ ਰਾਜਸਤਾਨ ਤੇ ਚੰਡੀਗੜ੍ਹ ਬੁਆਇਜ ਮੈਚ ਨੁੰ ਦੇਖਿਆ। ਇਸ ਦੌਰਾਨ ਸੋਹਨਾ ਦੇ ਵਿਧਾਇਕ ਸੰਜੈ ਸਿੰਘ ਵੀ ਮੌਜੂਦ ਰਹੇ।
ਟਿਊਬਵੈੱਲ ਮੋਟਰਾਂ ’ਤੇ ਲੋਡ ਵਧਾਉਣ ਲਈ ਫ਼ੀਸ ਘਟਾਉਣ ਦੇ ਫੈਸਲੇ ਦਾ ਕੀਤਾ ਸਵਾਗਤ
ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 10 ਜੂਨ: ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖੇਤੀ ਲਈ ਵਰਤੇਂ ਜਾਂਦੇ ਟਿਊਬਵੈੱਲਾਂ ਮੋਟਰਾਂ ’ਤੇ ਲੋਡ ਵਧਾਉਣ ਲਈ ਲੱਗਣ ਵਾਲੀ ਫ਼ੀਸ ਅੱਧੀ ਕਰਨ ਦੇ ਫੈਸਲਾ ਦਾ ਰਾਮਕਰਨ ਸਿੰਘ ਰਾਮਾ ਸੂਬਾ ਮੁੱਖ ਸਕੱਤਰ ਜਨਰਲ ਬੀ ਕੇ ਯੂ ਲੱਖੋਵਾਲ ਟਿਕੈਤ ਨੇ ਧੰਨਵਾਦ ਕੀਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਸ: ਰਾਮਾ ਨੇ ਕਿਹਾ ਕਿ ਇਸਦੇ ਨਾਲ ਕਿਸਾਨਾਂ ਨੂੰ ਕਾਫ਼ੀ ਵੱਡੀ ਰਾਹਤ ਮਿਲੇਗੀ। ਦਸਣਾ ਬਣਦਾ ਹੈ ਕਿ ਸਰਕਾਰ ਨੇ ਹੁਣ ਲੋਡ ਵਧਾਉਣ ਦਾ ਖ਼ਰਚਾ 4750 ਤੋਂ ਘਟਾ ਕੇ 2500 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤਾ ਹੈ। ਕਿਸਾਨ ਆਗੂ ਰਾਮਾਂ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਨਾ ਤਾਂ ਅਕਾਲੀ ਦਲ ਨੇ ਤੇ ਨਾ ਹੀ ਕਾਂਗਰਸ ਦੀ ਸਰਕਾਰ ਨੇ ਇਸ ਮੰਗ ਨੂੰੂ ਸਵੀਕਾਰ ਕੀਤਾ ਪ੍ਰੰਤੂ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹਾ ਕਰਕੇ ਕਿਸਾਨਾਂ ਦੀ ਬਾਂਹ ਫ਼ੜੀ ਹੈ। ਉਨ੍ਹਾਂ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੀ ਮਦਦ ਲਈ ਪੰਜਾਬ ਤੇ ਕੇਂਦਰ ਸਰਕਾਰ ਫਸਲਾਂ ’ਤੇ ਹੋਣ ਵਾਲੇ ਖ਼ਰਚਿਆਂ ਨੂੰ ਘਟਾਉਣ ਲਈ ਕਦਮ ਚੁੱਕਣ ਤੇ ਨਾਲ ਹੀ ਚੰਗੇ ਬੀਜ ਤੇ ਖ਼ਾਦਾਂ ਵੀ ਮੁਹੱਈਆਂ ਕਰਵਾਉਣ ਤਾਂ ਕਿ ਕਿਸਾਨ ਆਰਥਿਕ ਤੌਰ ’ਤੇ ਪੈਰਾਂ ਸਿਰ ਖੜ੍ਹੇ ਹੋ ਸਕਣ।
ਦਮਦਮਾ ਸਾਹਿਬ ਦੇ ਭਾਈ ਸਾਹਿਬ ਸਿੰਘ ਗੁਰਦੂਆਰੇ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ ਅਗਨ ਭੇਟ
ਪੁਲਿਸ ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ ਜਾਂਚ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 10 ਜੂਨ : ਸਿੱਖਾਂ ਦੇ ਚੌਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ(ਤਲਵੰਡੀ ਸਾਬੋ) ਦੇ ਗੁਰਦੁਆਰਾ ਭਾਈ ਸਾਹਿਬ ਸਿੰਘ ਵਿਖੇ ਬੀਤੀ ਦੇਰ ਰਾਤ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਅਗਨ ਭੇਟ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਚੱਲਦੇ ਹੀ ਸਥਾਨਕ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਪੜਤਾਲ ਦੌਰਾਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਮੰਦਭਾਗੀ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰੀ ਹੈ।
ਦੱਸਣਾ ਬਣਦਾ ਹੈ ਕਿ ਸਿੱਖ ਕੌਮ ਦੇ ਪੰਜ ਪਿਆਰਿਆਂ ਵਿੱਚੋਂ ਇੱਕ,ਭਾਈ ਸਾਹਿਬ ਸਿੰਘ ਦੇ ਨਾਂ ਤੇ ਇੱਕ ਗੁਰਦੁਆਰਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸਥਾਨਕ ਭਾਈ ਡੱਲ ਸਿੰਘ ਪਾਰਕ ਨੇੜੇ ਬਣਿਆ ਹੋਇਆ ਹੈ ਜਿੱਥੇ ਬੀਤੀ ਦੇਰ ਰਾਤ ਸਮੇਂ ਅੱਗ ਲੱਗਣ ਨਾਲ ਗੁਰਦੁਆਰਾ ਸਾਹਿਬ ਵਿੱਚ ਸ਼ੁਸੋਭਿਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪਾਂ ਵਿੱਚੋ 4 ਸਰੂਪ ਅਗਨ ਭੇਂਟ ਹੋ ਗਏ।ਅੱਗ ਲੱਗਣ ਦਾ ਪਤਾ ਸਵੇਰੇ ਚਾਰ ਵਜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਲੱਗਾ ਤਾਂ ਉਨਾਂ ਇਸਦੀ ਜਾਣਕਾਰੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਨੂੰ ਦਿੱਤੀ ਜਿਨ੍ਹਾਂ ਨੇ ਸੂਚਨਾ ਸ਼੍ਰੋੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਸਬ ਦਫਤਰ ਦਮਦਮਾ ਸਾਹਿਬ ਨੂੰ ਦਿੱਤੀ।
ਮਾਮਲੇ ਦਾ ਪਤਾ ਲਗਦੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾ.ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ,ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਅਤੇ ਧਰਮ ਪ੍ਰਚਾਰ ਦਫਤਰ ਇੰਚਾਰਜ ਭੋਲਾ ਸਿੰਘ ਆਪਣੀ ਟੀਮ ਸਮੇਤ ਗੁਰਦੁਆਰਾ ਸਾਹਿਬ ਪੁੱਜੇ,ਜਿੰਨਾ ਮਾਮਲੇ ਦੀ ਜਾਂਚ ਆਰੰਭ ਦਿੱਤੀ ਅਤੇ ਅਗਨ ਭੇਟ ਹੋਏ ਸਰੂਪਾਂ ਨੂੰ ਗੁਰਮਰਿਯਾਦਾ ਅਨੁਸਾਰ ਤਖ਼ਤ ਸਾਹਿਬ ਵਿਖੇ ਭੇਜ ਦਿੱਤਾ।ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਦੱਸਿਆ ਕਿ ਮੁਢਲੀ ਪੜਤਾਲ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਲੋੜੀਂਦੇ ਪ੍ਰਬੰਧ ਹੀ ਨਹੀ ਕੀਤੇ ਹੋਏ ਸਨ,ਸਥਾਨ ਤੇ ਪੱਕੇ ਤੌਰ ਤੇ ਕੋਈ ਗ੍ਰੰਥੀ ਸਿੰਘ ਤੱਕ ਨਿਯੁਕਤ ਨਹੀ ਕੀਤਾ ਹੋਇਆ।
ਧਰਮ ਪ੍ਰਚਾਰ ਉਪ ਦਫਤਰ ਇੰਚਾਰ ਭਾਈ ਭੋਲਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸਾਰੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ ਜਿਸ ਵਿੱਚ ਵੱਡੀ ਅਣਗਹਿਲੀ ਪ੍ਰਬੰਧਕਾਂ ਦੀ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਦੇਰ ਰਾਤ ਜਾਂ ਸਵੇਰੇ ਵਾਪਰੀ ਉਕਤ ਘਟਨਾ ਦੀ ਜਾਣਕਾਰੀ ਉਹਨਾਂ ਨੂੰ ਦੁਪਿਹਰ 12 ਵਜੇ ਦਿੱਤੀ ਗਈ।ਉਧਰ ਘਟਨਾ ਦਾ ਪਤਾ ਲਗਦੇ ਹੀ ਸੁਮੀਰ ਵਰਮਾਂ ਐਸ ਪੀ ਬਠਿੰਡਾ,ਜਸਮੀਤ ਸਿੰਘ ਡੀ ਐਸ ਪੀ ਤਲਵੰਡੀ ਸਾਬੋ,ਮੇਜਰ ਸਿੰਘ ਥਾਣਾ ਮੁੱਖੀ ਤਲਵੰਡੀ ਸਾਬੋ ਵੀ ਗੁਰਦੁਆਰਾ ਸਾਹਿਬ ਪੁੱਜ ਗਏ ਅਤੇ ਉਨਾਂ ਆਪਣੇ ਪੱਧਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਐੱਸ.ਪੀ ਸੁਮੀਰ ਵਰਮਾ ਅਨੁਸਾਰ ਮਾਮਲਾ ਸ਼ਾਰਟ ਸਰਕਟ ਦਾ ਹੈ ਪਰ ਫਿਰ ਵੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜ਼ਵਾ ਨੇ ਪਟਿਆਲਾ ਜੇਲ੍ਹ ’ਚ ਕੀਤੀ ਨਵਜੋਤ ਸਿੱਧੂ ਨਾਲ ਮੁਲਾਕਾਤ
ਪੰਜਾਬੀ ਖ਼ਬਰਸਾਰ ਬਿਊਰੋ
ਪਟਿਆਲਾ, 10 ਜੂਨ: ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਦੀ ਸਿਹਤ ਹੁਣ ਠੀਕ ਹੈ ਤੇ ਉਹ ਚੜਦੀ ਕਲਾਂ ਵਿਚ ਹਨ। ਗੌਰਤਲਬ ਹੈ ਕਿ ਰੋਡਰੇਜ ਕੇਸ ਵਿਚ ਸਿੱਧੂ ਪਟਿਆਲਾ ਜੇਲ੍ਹ ਵਿਚ ਇੱਕ ਸਾਲ ਦੀ ਕੈਦ ਕੱਟ ਰਹੇ ਹਨ। ਉਧਰ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਉਸਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਬੀਤੇ ਕੱਲ ਦੀ ਘਟਨਾ ’ਤੇ ਟਿੱਪਣੀ ਕਰਦਿਆਂ ਸ: ਬਾਜਵਾ ਨੇ ਕਿਹਾ ਕਿ ਘਰ ਸੱਦ ਕੇ ਵਿਰੋਧੀ ਧਿਰ ਨੂੰ ਜਲੀਲ ਕਰਨ ਵਾਲੇ ਮੁੱਖ ਮੰਤਰੀ ਦੇ ਹੁਣ ਸੱਦੇ ‘ਤੇ ਵੀ ਨਹੀਂ ਜਾਇਆ ਜਾਵੇਗਾ। ਬਾਜਵਾ ਨੇ ਅੱਜ ਫ਼ਿਰ ਮੁੜ ਦਾਅਵਾ ਕੀਤਾ ਕਿ ਵਫ਼ਦ ਮੁੱਖ ਮੰਤਰੀ ਦਫ਼ਤਰ ਤੋਂ ਸਮਾਂ ਲੈ ਕੇ ਗਿਆ ਸੀ ਪ੍ਰੰਤੂ ਕੇਜ਼ਰੀਵਾਲ ਦੇ ਇਸ਼ਾਰੇ ’ਤੇ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਮਿਲਣ ਤੋਂ ਇੰਨਕਾਰ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਵਫਦ ਮੁੱਖ ਮੰਤਰੀ ਕੋਲ ਸੂਬੇ ਦੇ ਵਿਗੜ ਰਹੇ ਅਮਨ ਤੇ ਕਾਨੂੰਨ ਦੀ ਸਥਿਤੀ ਸਬੰਧੀ ਅਗਾਂਹ ਕਰਨ ਲਈ ਗਿਆ ਸੀ ਨਾ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਰਾਰਤਪੂਰਨ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀਆਂ ਮੁਸ਼ਕਿਲਾਂ ਵਧੀਆਂ, ਹਾਈਕੋਰਟ ਵਲੋਂ ਦੋਨੋਂ ਪਿਟੀਸ਼ਨ ਖ਼ਾਰਜ
ਪੰਜਾਬੀ ਖ਼ਬਰਸਾਰ ਬਿਊਰੋ
ਚੰਡੀਗੜ੍ਹ, 10 ਜੂਨ: ਬਲਾਤਕਾਰ ਕਾਂਡ ’ਚ ਪੁਲਿਸ ਵਲੋਂ ਭਗੋੜੇ ਕਰਾਰ ਦਿੱਤੇ ਗਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਵਿਚ ਅੱਜ ਉਸ ਸਮੇਂ ਹੋਰ ਵਾਧਾ ਹੋ ਗਿਆ ਜਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਵਲੋਂ ਦਾਈਰ ਦੋਨਾਂ ਪਟੀਸ਼ਨਾਂ ਨੂੰੂ ਖ਼ਾਰਜ ਕਰ ਦਿੱਤਾ। ਇੰਨ੍ਹਾਂ ਪਿਟੀਸ਼ਨਾਂ ਰਾਹੀਂ ਜਿੱਥੇ ਬੈਂਸ ਨੇ ਅਪਣੇ ਵਕੀਲ ਰਾਹੀਂ ਅਦਾਲਤ ਅੱਗੇ ਅਗਾਂਊ ਜਮਾਨਤ ਦੇਣ ਅਤੇ ਪੁਲਿਸ ਵਲੋਂ ਭਗੋੜਾ ਐਲਾਨਣ ਦਾ ਫੈਸਲਾ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਇਸਤੋਂ ਇਲਾਵਾ ਅਪਣੇ ਵਿਰੁਧ ਦਰਜ਼ ਬਲਾਤਕਾਰ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੋਂਪਣ ਦੀ ਮੰਗ ’ਤੇ ਫੈਸਲਾ ਹਾਲੇ ਆਉਣਾ ਬਾਕੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਕਾਫ਼ੀ ਲੰਮੀ ਜਦੋ ਜਹਿਦ ਦੇ ਬਾਅਦ ਪੀੜਤ ਔਰਤ ਨੇ ਉਕਤ ਸਾਬਕਾ ਵਿਧਾਇਕ ਦੇ ਵਿਰੁਧ ਪਰਚਾ ਦਰਜ਼ ਕਰਵਾਇਆ ਸੀ। ਇਹੀਂ ਨਹੀਂ ਉਸਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਲੰਮਾਂ ਸਮਾਂ ਧਰਨਾ ਵੀ ਦਿੱਤਾ ਗਿਆ। ਜਿਸਤੋਂ ਬਾਅਦ ਸਿਮਰਜੀਤ ਬੈਂਸ ਲਈ ਮੁਸ਼ਕਿਲਾਂ ਖ਼ੜੀਆਂ ਹੋ ਰਹੀਆਂ ਹਨ। ਉਹ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਨਤਕ ਤੌਰ ’ਤੇ ਕਿਧਰੇ ਘੱਟ ਹੀ ਦਿਖ਼ਾਈ ਦਿੱਤੇ ਹਨ।







