Wednesday, May 13, 2026
Home Blog Page 2475

ਬੀ.ਐਫ.ਜੀ.ਆਈ. ਵੱਲੋਂ ‘ਵਿਸ਼ਵ ਵਾਤਾਵਰਨ ਦਿਵਸ’ ਸੰਬੰਧੀ ਗਤੀਵਿਧੀਆਂ ਕਰਵਾਈਆਂ

0

ਸੁਖਜਿੰਦਰ ਮਾਨ

ਬਠਿੰਡਾ, 2 ਜੂਨ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਬਠਿੰਡਾ ਦੇ ਸੋਸ਼ਲ ਵੈੱਲਫੇਅਰ ਵਿਭਾਗ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਬਠਿੰਡਾ ਦੇ ਸਹਿਯੋਗ ਨਾਲ ‘ਵਿਸ਼ਵ ਵਾਤਾਵਰਨ ਦਿਵਸ’ 30 ਮਈ ਤੋਂ 5 ਜੂਨ ਤੱਕ ਮਨਾਇਆ ਜਾ ਰਿਹਾ ਹੈ । ਜਿਸ ਦਾ ਥੀਮ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪਲਾਸਟਿਕ ਨੂੰ ਵਰਤੋਂ ਨਾ ਕਰਨ ਬਾਰੇ ਜਾਗਰੂਕ ਕਰਨਾ ਹੈ। ਇਸ ਪ੍ਰੋਗਰਾਮ ਦੇ ਸੰਬੰਧ ਵਿੱਚ ਅੱਜ ਪੌਦੇ ਲਗਾਉਣ, ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਰੈਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਆਦਿ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਬਠਿੰਡਾ ਤੋਂ ਕਾਰਜਕਾਰੀ ਇੰਜੀਨੀਅਰ ਸ. ਗੁਰਮੀਤ ਸਿੰਘ, ਐਸ.ਡੀ.ਓ. ਰਵੀ ਪਾਲ, ਐਸ.ਡੀ.ਓ. ਰਵੀਦੀਪ ਸਿੰਗਲਾ, ਅਤੇ ਜੇ.ਈ.ਈ. ਮਨਮੋਹਿਤ ਗਰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਸ. ਹਰਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ‘ਤੇ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ, ਲੀਗਲ ਮੈਨੇਜਰ ਸ. ਰਵੇਲ ਸਿੰਘ ਬਰਾੜ, ਸੋਸ਼ਲ ਵੈੱਲਫੇਅਰ ਕੋਆਰਡੀਨੇਟਰ ਅੰਮ੍ਰਿਤਪਾਲ ਕੌਰ ਸਰਾਂ ਅਤੇ ਸੋਸ਼ਲ ਵੈੱਲਫੇਅਰ ਕੋਆਰਡੀਨੇਟਰ ਸਤਨਾਮ ਸਿੰਘ ਤੋਂ ਇਲਾਵਾ ਐਨ.ਐਸ.ਐਸ. ਇੰਚਾਰਜ ਮੈਡਮ ਸੁਖਜਿੰਦਰ ਕੌਰ ਅਤੇ ਸਹਾਇਕ ਪ੍ਰੋਫੈਸਰ ਪੁਸ਼ਪਿੰਦਰ ਕੌਰ ਵੀ ਹਾਜ਼ਰ ਸਨ। ਬੀ.ਐਫ.ਜੀ.ਆਈ. ਦੇ ਐਗਰੀਕਲਚਰ ਵਿਭਾਗ ਵੱਲੋਂ ਪੌਦੇ ਲਗਾਉਣ ਦੀ ਗਤੀਵਿਧੀ ਕਰਵਾਈ ਗਈ ਜਿਸ ਦੌਰਾਨ ਆਏ ਹੋਏ ਮਹਿਮਾਨਾਂ ਨੇ ਬੀ.ਐਫ.ਜੀ.ਆਈ. ਕੈਂਪਸ ਵਿਖੇ ਪੌਦੇ ਲਗਾਏ ।  ਇਸ ਦੇ ਨਾਲ ਹੀ ਐਨ.ਐਸ.ਐਸ. ਯੂਨਿਟ ਵੱਲੋਂ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਕਾਰਜਕਾਰੀ ਇੰਜੀਨੀਅਰ ਸ. ਗੁਰਮੀਤ ਸਿੰਘ ਨੇ ਹਰੀ ਝੰਡੀ ਦੇ ਰਵਾਨਾ ਕੀਤਾ ਜਦੋਂ ਕਿ ਸੰਸਥਾ ਦੇ ਸੋਸ਼ਲ ਵੈੱਲਫੇਅਰ ਵਿਭਾਗ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ 35 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਸਲਾਹ ਵੀ ਦਿੱਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸੋਸ਼ਲ ਵੈੱਲਫੇਅਰ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।

ਵਿਸ਼ਵ ਸਾਈਕਲ ਰੈਲੀ ਨੂੰ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

0

ਕਿਹਾ, ਰੈਲੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਹੈ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਜ਼ਿਲ੍ਹਾ ਪ੍ਰਸਾਸ਼ਨ ਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਸਵੇਰੇ 6 ਵਜੇ ਵਿਸ਼ਵ ਸਾਈਕਲ ਦਿਵਸ 2022 ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਰੈਲੀ ਵਿੱਚ ਤਕਰੀਬਨ 100 ਖਿਡਾਰੀਆਂ ਵਲੋਂ ਹਿੱਸਾ ਲਿਆ ਗਿਆ। ਇਸ ਵਿਸ਼ਵ ਸਾਈਕਲ ਰੈਲੀ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਤੇ ਤੰਦਰੁਸਤ ਸਿਹਤ ਬਨਾਉਂਣਾ ਹੈ।ਇਸ ਰੈਲੀ ਦੀ ਸ਼ੁਰੂਆਤ ਸਥਾਨਕ ਬਹੁ-ਮੰਤਵੀ ਖੇਡ ਸਟੇਡੀਅਮ ਤੋਂ ਸ਼ੁਰੂ ਹੋ ਕੇ ਹਨੂੰਮਾਨ ਚੌਂਕ ਤੋਂ ਹੁੰਦਿਆਂ ਹੋਇਆ ਰੋਜ਼ ਗਾਰਡਨ ਵਿਖੇ ਸਮਾਪਤ ਹੋਈ। ਰੈਲੀ ਦੀ ਸਮਾਪਤੀ ਉਪਰੰਤ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਇਸ ਰੈਲੀ ਵਿੱਚ ਜ਼ਿਲ੍ਹਾ ਖੇਡ ਅਫਸਰ ਸ੍ਰੀ ਪਰਮਿੰਦਰ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਕੁਲਵਿੰਦਰ ਸਿੰਘ, ਸ਼੍ਰੀ ਸਾਹਿਲ ਕੁਮਾਰ, ਸ਼੍ਰੀ ਨਰਿੰਦਰ ਸਿੰਘ, ਸ਼੍ਰੀ ਪਰਮਿੰਦਰ ਸਿੰਘ, ਬਲਜੀਤ ਸਿੰਘ, ਰਾਜਵੰਤ ਸਿੰਘ, ਰੁਪਿੰਦਰ ਸਿੰਘ, ਗੁਰਨੀਤ ਸਿੰਘ, ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਕੌਰ, ਸੁਖਜੀਤ ਕੌਰ ਅਤੇ ਸੁਖਪਾਲ ਕੌਰ ਕੋਚਿਜ ਤੋਂ ਇਲਾਵਾ ਭਾਰੀ ਗਿਣਤੀ ਵਿਚ ਨੌਜਵਾਨ ਅਤੇ ਦਫਤਰੀ ਸਟਾਫ ਆਦਿ ਹਾਜ਼ਰ ਸਨ।

ਯੂਵਕ ਸੇਵਾਵਾਂ ਵਿਭਾਗ ਨੇ ਕੱਢੀ ਸਾਈਕਲ ਰੈਲੀ

0

ਪੰਜਾਬੀ ਖ਼ਬਰਸਾਰ ਬਿਊਰੋ
ਜੋਗਾ, 3 ਜੂਨ: ਸਾਈਕਲ ਜਿੱਥੇ ਸਿਹਤ ਦੀ ਤੰਦਰੁਸਤੀ ਲਈ ਵਰਦਾਨ ਹੈ ਉਥੇ ਹੀ ਵਿਗੜ ਰਹੇ ਵਾਤਾਵਰਨ ਨੂੰ ਸੁਧਾਰਨ ਚ ਯੋਗਦਾਨ ਪਾਉਣ ਲਈ ਵੀ ਲਾਹੇਬੰਦ ਹੈ । ਇਹ ਪ੍ਰਗਟਾਵਾ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮਾਨਸਾ ਨੇ ਪਿੰਡ ਅਕਲੀਆ ਵਿਖੇ ਜਿਲ੍ਹਾ ਪ੍ਰਸਾਸਨ ਮਾਨਸਾ ਦੇ ਦਿਸਾ ਨਿਰਦੇਸਾਂ ਤਹਿਤ ਡਿਪਟੀ ਕਮਿਸਨਰ ਮਾਨਸਾ ਜਸਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਜਿਲ੍ਹਾ ਖੇਡ ਅਫਸਰ ਮਾਨਸਾ ਦੀ ਅਗਵਾਈ ਚ ਫਤਹਿ ਗਰੁੱਪ ਅਕਲੀਆ, ਹੋਪਫੁੱਲ ਹਾਊਸ ਸੁਸਾਇਟੀ ਪੰਜਾਬ ਅਤੇ ਮਾਤਾ ਗੁਰਤੇਜ ਕੌਰ ਖਰੌੜ ਵੈਲਫੇਅਰ ਸੁਸਾਇਟੀ ਅਕਲੀਆ ਦੇ ਸਹਿਯੋਗ ਨਾਲ ਵਿਸਵ ਸਾਈਕਲ ਦਿਵਸ ਉਪਰ ਨੌਜਵਾਨਾਂ ਵੱਲੋਂ ਕੱਢੀ ਸਾਈਕਲ ਰੈਲੀ ਨੂੰ ਰਵਾਨਾ ਕਰਨ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਸਾਈਕਲ ਦੀ ਵਰਤੋਂ ਸਾਨੂੰ ?ਿੰਜਦਗੀ ਦਾ ਹਿੱਸਾ ਬਣਾਉਣ ਦੀ ਲੋੜ ਹੈ ਇਸ ਨਾਲ ਸਰੀਰਕ ,ਆਰਥਿਕ ਅਤੇ ਵਾਤਾਵਰਨ ਸਬੰਧੀ ਲਾਭ ਹੋਣਾ ਸੁਭਾਵਿਕ ਹੈ । ਇਸ ਮੌਕੇ ਜਗਰਾਜ ਸਿੰਘ, ਮਿਲੀ ਖਰੌੜ, ਹਰਮਨ ਅਕਲੀਆ, ਕੋਚ ਅਮਰੀਕ ਸਿੰਘ, ਕੁਲਵੀਰ ਸਿੰਘ, ਸੇਵਕ ਸਿੰਘ ਆਦਿ ਹਾਜਰ ਸਨ ।

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਾਈਕਲ ਗਰੁੱਪ ਮਾਨਸਾ ਦੇ ਸਹਿਯੋਗ ਨਾਲ ਮਨਾਇਆ ਗਿਆ ਵਿਸ਼ਵ ਸਾਈਕਲ ਦਿਵਸ

0

ਸਾਈਕਲ ਚਲਾਉਣ ਨਾਲ ਸਰੀਰਕ ਤੰਦਰੁਸਤੀ,ਆਰਿਥਕ ਬੱਚਤ ਅਤੇ ਵਾਤਾਵਰਣ ਵਿੱਚ ਵੀ ਸੁਧਾਰ ਹੁੰਦਾਂ ਹੈ।ਡਾ.ਜਨਕ ਰਾਜ ਸਿੰਗਲਾਂ
ਪੰਜਾਬੀ ਖ਼ਬਰਸਾਰ ਬਿਊਰੋ
ਮਾਨਸਾ, 3 ਜੂਨ: ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਾਨਸਾ ਸਾਈਕਲ ਗਰੁੱਪ ਮਾਨਸਾ ਦੇ ਸਹਿਯੋਗ ਨਾਲ ਅਜਾਦੀ ਦੇ 75ਵੇਂ ਅਮਿ੍ਰਤ ਮਹਾਉਤਸਵ ਦੇ ਸਬੰਧ ਵਿੱਚ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ। ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇੰਤਾਂ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਰਵਾਈ ਇਸ ਸਾਈਕਲ ਰੈਲੀ ਵਿੱਚ 60 ਤੋਂ ਉਪਰ ਨੋਜਵਾਨਾਂ ਨੇ ਭਾਗ ਲਿਆ।ਡਾ.ਜਨਕ ਰਾਜ ਸਿੰਗਲਾ ਅਤੇ ਮਾਨਸਾ ਸਾਈਕਲ ਕਲੱਬ ਦੇ ਪ੍ਰਧਾਨ ਡਾ.ਨਰਿੰਦਰ ਗੁਪਤਾ ਦੀ ਦੇਖਰੇਖ ਹੇਠ ਕਰਵਾਈ ਇਹ ਸਾਈਕਲ ਰੈਲੀ ਮਾਨਸਾ ਦੇ ਸ਼ਹੀਦ ਠੀਕਰੀ ਵਾਲਾ ਚਂੋਕ ਤੋ ਸ਼ੁਰੂ ਹੋਈ ਜੋ ਮਾਨਸਾ ਖੁਰਦ,ਕੋਟਲੱਲੂ ਹੁੰਦੀ ਹੋਈ ਬੱਪੀਆਣਾ ਪਹੁੰਚੀ ਅਤੇ ਉਸੇ ਰੂਟ ਤੇ ਵਾਪਸੀ ਕਰਦੇ ਹੋਏ ਸ਼ਹੀਦ ਠੀਕਰੀਵਾਲਾ ਚੋਂਕ ਵਿਖੇ ਸਮਾਪਤ ਹੋਈ।25 ਕਿਲੋਮੀਟਰ ਦੀ ਸਾੲਕਿਲ ਰੈਲੀ ਤੋਂ ਬਾਅਦ ਵੀ ਸਮੂਹ ਭਾਗੀਦਾਰ ਬਿਲਕੁਲ ਫਰੈਸ਼ ਲੱਗ ਰਹੇ ਸਨ।ਰੈਲੀ ਦੀ ਸਮਾਪਤੀ ਤੇ ਸੰਬੋਧਨ ਕਰਦਿਆਂ ਡਾ.ਸਿੰਗਲਾਂ ਨੇ ਕਿਹਾ ਕਿ ਸਾਈਕਲ ਚਲਾਉਣਾ ਸਾਡੇ ਲਈ ਬਹੁਤ ਜਰੂਰੀ ਹੈ ਇਸ ਨਾਲ ਨਾਂ ਕੇਵਲ ਸਰੀਰ ਰਿਸ਼ਟਪੁਸ਼ਟ ਰਹਿੰਦਾਂ ਹੈ ਇਸ ਨਾਲ ਸਾਡੀ ਪੇਸੈ ਦੀ ਵੀ ਬੱਚਤ ਹੁੰਦੀ ਹੈ।ਡਾ.ਸਿੰਗਲਾਂ ਨੇ ਇਹ ਵੀ ਕਿਹਾ ਕਿ ਸਾਈਕਲ ਚਲਾਉਣ ਨਾਲ ਟਰੈਫਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ ਅਤੇ ਇਸ ਨਾਲ ਵਾਤਾਵਰਣ ਵਿੱਚ ਵੀ ਸੁਧਾਰ ਹੁੰਦਾਂ ਹੈ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਸਾਈਕਲ ਨੂੰ ਆਪਣੀ ਰੋਜਾਨਾ ਕਾਰਜਸ਼ੈਲੀ ਵਿੱਚ ਵੀ ਸ਼ਾਮਲ ਕਰਨਾ ਚਾਹੀਦਾ ਹੈ।
ਵਿਸ਼ਵ ਸਾਈਕਲ ਰੈਲੀ ਦੇ ਪ੍ਰਬੰਧਕ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ (ਆਫਿਸਰ ਆਨ ਸਪੈਸ਼ਲ ਡਿਊਟੀ) ਡਾ.ਸੰਦੀਪ ਘੰਡ ਨੇ ਮਾਨਸਾ ਸਾਈਕਲ ਕਲੱਬ ਦੇ ਸਮੂਹ ਆਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਸਿਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ.ਮਾਨਸਾ ਸਾੲਕਿਲ ਗਰੁੱਪ ਦੇ ਪ੍ਰਧਾਨ ਡਾ.ਨਰਿੰਦਰ ਗੁਪਤਾ,ਸੰਜੀਵ ਪਿੰਕਾਂ,ਡਾ.ਵਿਕਾਸ ਸ਼ਰਮਾਂ,ਪਰਵੀਨ ਸ਼ਰਮਾਂ ਟੋਨੀ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ 6 ਸਾਲ ਤੋਂ ਲਗਾਤਾਰ ਸਾਈਕਲ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਕਦੇ ਵੀ ਕਿਸੇ ਕਿਸਮ ਦੀ ਬਿਮਾਰੀ ਦਾ ਸਾਹਮਣਾ ਨਹੀ ਕਰਨਾ ਪਿਆ ਅਤੇ ਸਾਰਾ ਦਿਨ ਸਰੀਰ ਵੀ ਤੰਦਰੁਸਤ ਅਤੇ ਅੇਕਿਟਵ ਰਹਿੰਦਾਂ ਹੈ।ਉਹਨਾਂ ਇਹ ਵੀ ਦੱਸਿਆ ਕਿ ਜਲਦੀ ਹੀ ਜਿਲ੍ਹੇ ਦੀਆਂ ਸਮੂਹ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਮੈਗਾ ਸਾਈਕਲ ਰੈਲੀ ਕਰਵਾਈ ਜਾਵੇਗੀ ਜਿਸ ਵਿੱਚ ਦੋ ਹਜਾਰ ਤੋਂ ਉਪਰ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।ਵਿਸ਼ਵ ਸਾਈਕਲ ਰੈਲੀ ਨੂੰ ਹੋਰਨਾਂ ਤੋ ਇਲਾਵਾ ਮਨੋਜ ਕੁਮਾਰ ਛਾਪਿਆਵਾਲੀ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਜੋਨੀ ਮਾਨਸਾ ਅਤੇ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹੀਰਕੇ,ਭੁਪਿੰਦਰ ਸਿੰਘ ਕਾਹਨਗੜ੍ਹ,ਬਲਜੀਤ ਸਿੰਘ ਬੋੜਾਵਾਲ,ਜਸਪਾਲ ਸਿੰਘ ਹੀਰੋਂਖੁਰਦ,ਹਰਪ੍ਰੀਤ ਸਿੰਘ ਰੰਘਿੜਆਲ ਅਤੇ ਸੁਖਵਿੰਦਰ ਸਿੰਘ ਸਰਦੂਲੇਵਾਲਾ ਨੇ ਵੀ ਸੰਬੋਧਨ ਕੀਤਾ

ਸਿੱਧੂ ਮੂਸੇਵਾਲਾ ਦੇ ਕਾਤਲ ਜਲਦੀ ਸਲਾਖਾਂ ਪਿੱਛੇ ਹੋਣਗੇ: ਭਗਵੰਤ ਮਾਨ

0

“ਮੇਰੇ ਲਈ ਪੰਜਾਬੀਅਤ ਤੇ ਇਨਸਾਨੀਅਤ ਅਹਿਮ, ਜਿਹੜੇ ਵੀ ਸਿਆਸਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ”

ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੁੱਖ ਮੰਤਰੀ ਨੇ ਮਰਹੂਮ ਗਾਇਕ ਦੇ ਜੱਦੀ ਪਿੰਡ ਵਿੱਚ ਪਰਿਵਾਰ ਨਾਲ ਦੁੱਖ ਵੰਡਾਇਆ
ਸੁਖਜਿੰਦਰ ਮਾਨ
ਮਾਨਸਾ, 3 ਜੂਨ: ਲੰਘੀ 29 ਮਈ ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਦਰਦਨਾਕ ਕਤਲ ਤੋਂ ਬਾਅਦ ਵਿਰੋਧੀ ਪਾਰਟੀਆਂ ਤੇ ਆਮ ਲੋਕਾਂ ਦਾ ਵਿਰੋਧ ਝੱਲ ਰਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਪਿੰਡ ਮੂਸੈ ਪੁੱਜ ਕੇ ਮਹਰੂਮ ਗਾਇਕ ਦੇ ਪ੍ਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਹਾਲਾਂਕਿ ਇਸ ਮੌਕੇ ਕਿਸੇ ਸੰਭਾਵੀ ਵਿਰੋਧ ਤੋਂ ਬਚਣ ਲਈ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹੋਏ ਸਨ। ਇਸਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਘਰ ਜਾ ਰਹੇ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਧਰ ਪੀੜਤ ਪ੍ਰਵਾਰ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਮਾਨ ਨੇ ਅਹਿਦ ਲੈਂਦਿਆਂ ਐਲਾਨ ਕੀਤਾ ਕਿ ਜਲਦ ਹੀ ਨੌਜਵਾਨ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਾਤਲ ਸਲਾਖਾਂ ਪਿੱਛੇ ਹੋਣਗੇ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਅਹਿਮ ਸਬੂਤ ਮਿਲੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਸ ਘਿਨਾਉਣੇ ਕਤਲ ਦੇ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਇਕ ਪ੍ਰਤੀਭਾਸ਼ਾਲੀ ਕਲਾਕਾਰ ਸੀ, ਜਿਸ ਕੋਲ ਹਰੇਕ ਨੂੰ ਕੀਲ੍ਹਣ ਵਾਲੀ ਆਵਾਜ਼ ਤੇ ਕਮਾਲ ਦੀ ਸਿਰਜਣਾਤਮਕਤਾ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਅਚਨਚੇਤੀ ਤੇ ਦੁਖਦ ਮੌਤ ਨਾਲ ਸੰਗੀਤ ਜਗਤ ਨੂੰ ਖ਼ਾਸ ਤੌਰ ਉਤੇ ਉਸ ਦੇ ਪ੍ਰਸੰਸਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਭਗਵੰਤ ਮਾਨ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿੱਚ ਸੂਬਾ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪੰਜਾਬੀਅਤ ਤੇ ਇਨਸਾਨੀਅਤ ਨੂੰ ਆਪਣੀ ਸਭ ਤੋਂ ਪਹਿਲੀ ਤਰਜੀਹ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਆਸਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।ਭਗਵੰਤ ਮਾਨ ਨੇ ਝੋਰਾ ਪ੍ਰਗਟਾਇਆ ਕਿ ਕੁੱਝ ਲੋਕ ਇਸ ਨੌਜਵਾਨ ਗਾਇਕ ਦੀ ਦੁਖਦ ਹੱਤਿਆ ਉਤੇ ਬੇਸ਼ਰਮੀ ਨਾਲ ਸਿਆਸਤ ਕਰ ਰਹੇ ਹਨ, ਜਿਹੜੀ ਬੇਲੋੜੀ ਤੇ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਹੜੇ ਪਹਿਲਾਂ ਇਸ ਮਹਾਨ ਗਾਇਕ ਦੀ ਵੱਖ-ਵੱਖ ਮਸਲਿਆਂ ਉਤੇ ਜ਼ੋਰ-ਸ਼ੋਰ ਨਾਲ ਆਲੋਚਨਾ ਕਰਦੇ ਸਨ ਪਰ ਹੁਣ ਘਟੀਆ ਪ੍ਰਚਾਰ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਡੀ.ਜੀ.ਪੀ. ਨੂੰ ਪਹਿਲਾਂ ਹੀ ਇਸ ਕੇਸ ਦੀ ਜਾਂਚ ਤੇਜ਼ ਕਰਨ ਲਈ ਕਹਿ ਦਿੱਤਾ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ। ਇਸ ਮੌਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤ ਦੇ ਕਤਲ ਲਈ ਛੇਤੀ ਤੋਂ ਛੇਤੀ ਇਨਸਾਫ ਦੇਣ ਦੀ ਮੰਗ ਕੀਤੀ।

ਆਪ ਨੇ ਸਰਪੰਚ ਗੁਰਮੇਲ ਸਿੰਘ ਨੂੰ ਐਲਾਨਿਆਂ ਸੰਗਰੂਰ ਜਿਮਨੀ ਚੋਣਾਂ ਲਈ ਉਮੀਦਾਰ

0

ਪਹਿਲਾਂ ਹੀ ਮੁੱਖ ਮੰਤਰੀ ਦੀ ਭੈਣ ਨੂੰ ਚੋਣ ਲੜਾਏ ਜਾਣ ਦੀ ਚਰਚਾ
ੁਸੁਖਜਿੰਦਰ ਮਾਨ
ਚੰਡੀਗੜ੍ਹ, 3 ਜੂਨ: ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਕਾਰਨ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਲਈ ਆਗਾਮੀ 23 ਜੂਨ ਨੂੰ ਹੋਣ ਜਾ ਰਹੀ ਜਿਮਨੀ ਚੌਣ ਲਈ ਆਮ ਆਦਮੀ ਪਾਰਟੀ ਨੇ ਸੰਗਰੂਰ ਜਿਲ੍ਹਾ ਇੰਚਾਰਜ ਗੁਰਮੇਲ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆਂ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਅਪਣੇ ਸੋਸਲ ਮੀਡੀਆ ਰਾਹੀਂ ਦਿੰਦਿਆਂ ਬਤੌਰ ਪਾਰਟੀ ਪ੍ਰਧਾਨ ਅਪਣੇ ਵੱਲੋਂ ਸਰਪੰਚ ਗੁਰਮੇਲ ਸਿੰਘ ਨੂੰ ਸੁਭਕਾਮਨਾਵਾਂ ਭੇਜੀਆਂ ਹਨ। ਗੌਰਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਭਾਰੀ ਬਹੁਮਤ ਨਾਲ ਦੋ ਵਾਰ ਚੋਣ ਜਿੱਤ ਚੁੱਕੇ ਹਨ। 2019 ਦੀਆਂ ਚੋਣਾਂ ਸਮੇਂ ਤਾਂ ਉਹ ਇੱਥੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੰਸਦ ਵਿਚ ਪਹੁੰਚਣ ਵਾਲੇ ਆਪ ਦੇ ਇਕਲੌਤੇ ਲੋਕ ਸਭਾ ਮੈਂਬਰ ਸਨ। ਉਜ ਇਸ ਵਾਰ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਰਹੀ ਸੀ ਤੇ ਇਸਦੇ ਚੱਲਦਿਆਂ ਸੰਗਰੂਰ ਤੇ ਬਰਨਾਲਾ ਵਰਗੇ ਸ਼ਹਿਰਾਂ ਵਿਚ ਮਨਪ੍ਰੀਤ ਕੌਰ ਦੇ ਸੰਭਾਵੀਂ ਉਮੀਦਵਾਰ ਵਜੋਂ ਪੋਸਟਰ ਵੀ ਲੱਗ ਗਏ ਸਨ।

ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ

0

ਵਿਰੋਧ ਵਿਚ ਕੋਈ ਨਾ ਆਉਣ ਕਾਰਨ ਨਿਰਵਿਰੋਧ ਜੇਤੂ ਕਰਾਰ ਦਿੱਤੇ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਜੂਨ: ਪੰਜਾਬ ਰਾਜ ਸਭਾ ਚੋਣਾਂ-2022 ਲਈ ਨਾਮਜਦਗੀਆਂ ਵਾਪਸ ਲੈਣ ਦੇ ਅੱਜ ਆਖਰੀ ਦਿਨ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਨਾ ਲਏ ਜਾਣ ਕਾਰਨ ਰਾਜ ਸਭਾ ਚੋਣ ਰਿਟਰਨਿੰਗ ਅਫਸਰ-ਕਮ-ਸਕੱਤਰ ਪੰਜਾਬ ਵਿਧਾਨ ਸਭਾ ਸ੍ਰੀ ਸੁਰਿੰਦਰ ਪਾਲ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜ ਸਭਾ ਮੈਂਬਰ ਐਲਾਨਿਆ ਅਤੇ ਦੋਵਾਂ ਨੂੰ ‘ਚੋਣ ਸਰਟੀਫਿਕੇਟ’ ਸੌਂਪੇ। ਆਪ ਨੂੰ ਪੰਜਾਬ ਵਿਧਾਨ ਸਭਾ ਵਿਚ ਭਾਰੀ ਬਹੁਮਤ ਹੋਣ ਦੇ ਚੱਲਦੇ ਪਹਿਲਾਂ ਹੀ ਦੋਨਾਂ ਦੇ ਨਿਰਵਿਰੋਧ ਚੁਣੇ ਜਾਣ ਦੀ ਸੰਭਾਵਨਾ ਸੀ। ਉਧਰ ਚੁਣੇ ਜਾਣ ਉਪਰੰਤ ਸੰਤ ਸੀਚੇਵਾਲ ਅਤੇ ਸ੍ਰੀ ਸਾਹਨੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਸ. ਸੰਧਵਾਂ ਨੇ ਰਾਜ ਸਭਾ ਮੈਂਬਰ ਚੁਣੇ ਜਾਣ ‘ਤੇ ਦੋਵਾਂ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਉੱਪਰਲੇ ਸਦਨ ਵਿੱਚ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ।

ਮੋਦੀ ਸਰਕਾਰ ਦਾ ਵੱਡਾ ਫੈਸਲਾ, ਜਥੇਦਾਰ ਨੂੰ ਦਿੱਤੀ ਕੇਂਦਰੀ ਸੁਰੱਖਿਆ

0

ਭਗਵੰਤ ਮਾਨ ਸਰਕਾਰ ਨੇ ਪਿਛਲੇ ਦਿਨੀਂ ਵਾਪਸ ਲੈ ਲਈ ਸੀ ਜਥੇਦਾਰ ਦੀ ਸੁਰੱਖਿਆ
ਕੇਂਦਰੀ ਗ੍ਰਹਿ ਮੰਤਰਾਲੇ ਨੇ ਜਥੇਦਾਰ ਨੂੰ ‘ਜੈਡ’ ਕੈਟਾਗਿਰੀ ਦੀ ਸੁਰੱਖਿਆ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਜੂਨ: ਪੰਜਾਬ ’ਚ ਅੱਗੇ ਵਧਣ ਲਈ ਵੱਡੀ ਤਾਦਾਦ ’ਚ ਸਿੱਖ ਚਿਹਰਿਆਂ ਨੂੰ ਅੱਗੇ ਲੈ ਕੇ ਆ ਰਹੀ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ ਹੁਣ ਹੋਰ ਵੱਡਾ ‘ਤਰੁੱਪ’ ਦਾ ਪੱਤਾ ਖੇਡਿਆ ਹੈ। ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਹਿਤ 424 ਵੀਆਈਪੀ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਕਾਂਡ ’ਚ ਵਿਰੋਧ ਦਾ ਸਾਹਮਣਾ ਕਰ ਰਹੀ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਝਟਕਿਆਂ ਦਿੰਦਿਆਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਜੈਡ’ ਕੈਟਾਗਿਰੀ ਦੀ ਸੁਰੱਖਿਆ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਸਬੰਧ ਵਿਚ ਜਥੇਦਾਰ ਦੀ ਪ੍ਰਤੀਕਿ੍ਰਆ ਸਾਹਮਣੇ ਨਹੀਂ ਆਈ ਹੈ ਪ੍ਰੰਤੂ ਅਜਿਹਾ ਕਰਕੇ ਮੋਦੀ ਸਰਕਾਰ ਨੇ ਸਿੱਖਾਂ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਦਾ ਦਾਅਵਾ ਹੈ ਕਿ ਇਹ ਫੈਸਲਾ ਸੁਰੱਖਿਆ ਏਜੰਸੀਆਂ ਦੀਆਂ ਰੀਪੋਰਟਾਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਦਸਣਾ ਬਣਦਾ ਹੈ ਕਿ ਅੱਧੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਾਕੀ ਦੀ ਸੁਰੱਖਿਆ ਵੀ ਮੋੜਣ ਦੇ ਕੀਤੇ ਐਲਾਨ ਤੋਂ ਬਾਅਦ ਬੇਸ਼ੱਕ ਆਪ ਸਰਕਾਰ ਨੇ ਤੁਰੰਤ ਉਨ੍ਹਾਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਸੀ ਪ੍ਰੰਤੂ ਜਥੇਦਾਰ ਮੁੜ ਸੁਰੱਖਿਆ ਲੈਣ ਤੋਂ ਇੰਨਕਾਰੀ ਹੋ ਗਏ ਸਨ। ਜਿਸਦੇ ਬਾਅਦ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਦੀ ਸੁਰੱਖਿਆ ਲਈ ਟਾਸਕ ਫ਼ੋਰਸ ਦੇ ਜਵਾਨ ਤੈਨਾਤ ਕੀਤੇ ਸਨ। ਇਸ ਦੌਰਾਨ ਅੱਜ ਕੇਂਦਰ ਦਾ ਇਹ ਫੈਸਲਾ ਸਾਹਮਣੇ ਆ ਗਿਆ ਹੈ।

ਲਾਰੇੈਂਸ ਬਿਸਨੋਈ ਨੇ ਦਿੱਲੀ ਪੁਲਿਸ ਕੋਲ ਸਿੱਧੂ ਮੂਸੇਵਾਲਾ ਕਾਂਡ ’ਚ ਅਪਣੇ ਗਰੁੱਪ ਦੀ ਸਮੂਲੀਅਤ ਕਬੂਲੀ!

ਮੋਗਾ ਪੁਲਿਸ ਵਲੋਂ ਫਤਿਹਾਬਾਦ ਤੋਂ ਦੋ ਗੈਂਗਸਟਰ ਕਾਬੂ
ਪੰਜਾਬ ਦੀਆਂ ਜੇਲ੍ਹਾਂ ਦੀ ਕਮਾਂਡ ਹੁਣ ਹਰਪ੍ਰੀਤ ਸਿੱਧੂ ਦੇ ਹੱਥ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 3 ਜੂਨ: ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਆਲਾ ਦੇ ਕਤਲ ਕਾਂਡ ’ਚ ਗੈਂਗਸਟਰ ਲਾਰੈਂਸ ਬਿਸਨੋਈ ਵਲੋਂ ਅਪਣੇ ਗਰੁੱਪ ਦੀ ਸਮੂਲੀਅਤ ਨੂੰ ਸਵੀਕਾਰ ਕਰਨ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਕੋਲ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਚੱਲ ਰਹੇ ਬਿਸਨੋਈ ਨੇ ਇਸ ਗੱਲ ਨੂੰ ਮੰਨਿਆਂ ਹੈ ਕਿ ਉਸਦੇ ਗੈਂਗ ਨੇ ਇਸ ਕਾਂਡ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਹਾਲੇ ਤੱਕ ਮੂੰਹ ਖੋਲਣ ਲਈ ਤਿਆਰ ਨਹੀਂ ਹਨ। ਕੌਮੀ ਮੀਡੀਆ ਦੇ ਹਵਾਲੇ ਨਾਲ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਦਸਣਾ ਬਣਦਾ ਹੈ ਕਿ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਲਾਰੈਂਸ ਬਿਸਨੋਈ ਨੂੰ ਦਿੱਲੀ ਪੁਲਿਸ ਨੇ ਪੁਛਗਿਛ ਲਈ ਰਿਮਾਂਡ ’ਤੇ ਲਿਆਂਦਾ ਹੋਇਆ ਹੈ, ਜਿਸਤੋਂ ਬਾਅਦ ਮਾਨਸਾ ਪੁਲਿਸ ਉਸਦਾ ਰਿਮਾਂਡ ਲੈ ਕੇ ਪੰਜਾਬ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਪੰਜਾਬ ਪੁਲਿਸ ਦੇ ਇਸ ਫੈਸਲੇ ਨੂੰ ਦੇਖਦਿਆਂ ਬਿਸਨੋਈ ਨੇ ਬਚਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਿਟੀਸ਼ਨ ਵੀ ਦਾਈਰ ਕੀਤੀ ਸੀ ਪ੍ਰੰਤ ਅਦਾਲਤ ਨੇ ਉਸਨੂੰ ਖ਼ਾਰਜ ਕਰ ਦਿੱਤਾ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ 29 ਮਈ ਦੀ ਸ਼ਾਮ ਸਾਢੇ ਪੰਜ ਵਜੇਂ ਦੇ ਕਰੀਬ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਥੋੜਾ ਸਮਾਂ ਬਾਅਦ ਹੀ ਲਾਰੈਂਸ ਬਿਸਨੋਈ ਦੇ ਸਾਥੀ ਤੇ ਕੈਨੇਡਾ ਬੈਠੇ ਦੱਸੇ ਜਾ ਰਹੇ ਗੈਂਗਸਟਰ ਗੋਲਡੀ ਬਰਾੜ ਨੇ ਜਿੰਮੇਵਾਰੀ ਚੁੱਕ ਲਈ ਸੀ। ਇਸਤੋਂ ਇਲਾਵਾ ਅੱਜ ਨਿਊਜ 18 ਨਾਲ ਗੱਲਬਾਤ ਕਰਦਿਆਂ ਖ਼ੁਦ ਨੂੰ ਬਿਸਨੋਈ ਦੇ ਭਾਣਜੇ ਦੱਸਣ ਵਾਲੇ ਸਚਿਨ ਬਿਸਨੋਈ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਉਸਨੇ ਅਪਣੇ ਹੱਥਾਂ ਨਾਲ ਗੋਲੀਆਂ ਚਲਾ ਕੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਜਿਸਤੋਂ ਬਾਅਦ ਇਸ ਗਰੁੱਪ ਦੀ ਇਸ ਕਾਂਡ ’ਚ ਸਮੂਲੀਅਤ ਹੋਰ ਵੀ ਪੁਖਤਾ ਹੋ ਗਈ ਹੈ। ਗੌਰਤਲਬ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਦਿੱਲੀ ਆਦਿ ਸੂਬਿਆਂ ਵਿਚ ਗੈਂਗਸਟਰ ਗਰੁੱਪਾਂ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਲਾਰੈਂਸ ਬਿਸਨੋਈ ਦੇ ਨਾਲ ਸੈਂਕੜੇ ਗੁਰਗੇ ਜੁੜੇ ਹੋਏ ਹਨ, ਜਿਹੜੇ ਉਸਦੇ ਇਸ਼ਾਰੇ ’ਤੇ ਕੁੱਝ ਵੀ ਕਰਨ ਲੲਂੀ ਤਿਆਰ ਰਹਿੰਦੇ ਹਨ। ਬਿਸਨੋਈ ਗਰੁੱਪ ਮੁਤਾਬਕ ਉਨ੍ਹਾਂ ਸਿੱਧੂ ਮੂਸੇਵਾਲਾ ਦਾ ਕਤਲ ਇਸ ਲਈ ਕੀਤਾ ਹੈ ਕਿ ਉਨ੍ਹਾਂ ਦੇ ਦੋਸਤ ਵਿੱਕੀ ਮਿੱਡੂਖੇੜਾ ਦਾ ਕਤਲ ਦੇ ਪਿੱਛੇ ਇਸ ਗਾਇਕ ਦਾ ਹੱਥ ਸੀ।
ਬਾਕਸ
ਮੋਗਾ ਪੁਲਿਸ ਵਲੋਂ ਫਤਿਹਾਬਾਦ ਤੋਂ ਦੋ ਗੈਂਗਸਟਰ ਕਾਬੂ
ਉਧਰ ਇਹ ਵੀ ਪਤਾ ਚੱਲਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨਾਲ ਕਥਿਤ ਤੌਰ ’ਤੇ ਸਬੰਧਤ ਦੋ ਗੈਂਗਸਟਰਾਂ ਪਵਨ ਬਿਸਨੋਈ ਅਤੇ ਨਸੀਬ ਨੂੰ ਮੋਗਾ ਪੁਲਿਸ ਨੇ ਫ਼ਤਿਹਬਾਦ ਤੋਂ ਗਿ੍ਰਫਤਾਰ ਕੀਤਾ ਹੈ। ਚਰਚਾ ਇਹ ਵੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਵਰਤੀ ਬਲੈਰੋ ਕਾਰ ਫ਼ਹਿਤਬਾਅਦ ਦੇ ਹੰਸ ਨਗਰ ਵਿਚ ਦੇਖੀ ਗਈ ਸੀ। ਜਿਸਦੇ ਚੱਲਦੇ ਸੰਭਾਵਨਾ ਹੈ ਕਿ ਇਸ ਕਾਂਡ ਵਿਚ ਇੱਥੋਂ ਹੋਰ ਵੀ ਜਿੰਮੇਵਾਰ ਹੋ ਸਕਦਾ ਹੈ। ਮੋਗਾ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਦੋਨਾਂ ਗੈਂਗਸਟਰਾਂ ਨੂੰ ਮੋਗਾ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਪਵਨ ਬਿਸਨੋਈ ਵਿਰੁਧ ਮੋਗਾ ’ਚ ਕਈ ਕੇਸ ਦਰਜ਼ ਹਨ।
ਬਾਕਸ
ਪੰਜਾਬ ਦੀਆਂ ਜੇਲ੍ਹਾਂ ਦੀ ਕਮਾਂਡ ਹੁਣ ਹਰਪ੍ਰੀਤ ਸਿੱਧੂ ਦੇ ਹੱਥ
ਸਖ਼ਤ ਮਿਜਾਜ਼ ਦੇ ਪੁਲਿਸ ਅਫ਼ਸਰ ਮੰਨੇ ਜਾਂਦੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ਦੀ ਜਿੰਮੇਵਾਰੀ ਸੋਂਪੀ ਹੈ। ਹਾਲਾਂਕਿ ਉਹ ਇਸਦੇ ਨਾਲ ਪਹਿਲਾਂ ਦੀ ਤਰ੍ਹਾਂ ਐਸ.ਟੀ.ਐਫ਼ ਦੇ ਮੁਖੀ ਤੌਰ ’ਤੇ ਕੰਮ ਕਰਦੇ ਰਹਿਣਗੇ। ਦਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਹਰਪ੍ਰੀਤ ਸਿੱਧੂ ਨੇ ਹੀ ਪੰਜਾਬ ਵਿਚ ਨਸ਼ਿਆਂ ਦੇ ਨੈਟਵਰਕ ’ਤੇ ਜਾਂਚ ਕੀਤੀ ਸੀ, ਜਿਸਦੇ ਆਧਾਰ ’ਤੇ ਵੱਡੀਆਂ ਗਿ੍ਰਫਤਾਰੀਆਂ ਵੀ ਹੋਈਆਂ ਸਨ।

ਲਾਰੇਂਸ ਬਿਸਨੋਈ ਤੋਂ ਬਾਅਦ ਹੁਣ ਜੱਗੂ ਭਗਵਾਨਪੁਰੀਆਂ ਨੂੰ ‘ਐਨਕਾਉਂਟਰ’ ਦਾ ਡਰ ਸਤਾਉਣ ਲੱਗਾ

0

 ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ ਜੱਗੂ, ਦਾਈਰ ਕੀਤੀ ਹਾਈਕੋਰਟ ’ਚ ਪਿਟੀਸ਼ਨ
ਲਾਰੇਂਸ ਬਿਸਨੋਈ ਦੀ ਪਿਟੀਸ਼ਨ ਨੂੰ ਰੱਦ ਕਰ ਚੁੱਕੀ ਹੈ ਉਚ ਅਦਾਲਤ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਜੂਨ: ਉੰਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ’ਚ ਪੁਲਿਸ ਵਲੋਂ ਗੈਂਗਸਟਰਾਂ ਨੂੰ ਪੁਛਗਿਛ ਲਈ ਜੇਲ੍ਹਾਂ ਵਿਚੋਂ ਲਿਆਉਣ ਦਾ ਅਮਲ ਜਾਰੀ ਹੈ। ਪਰ ਇਸ ਦੌਰਾਨ ਇੰਨ੍ਹਾਂ ਗੈਂਗਸਟਰਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦਾ ਡਰ ਸਤਾਉਣ ਲੱਗਾ ਹੈ। ਲਾਰੇਂਸ ਬਿਸਨੋਈ ਤੋਂ ਬਾਅਦ ਇੱਕ ਹੋਰ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਏ ਨੇ ਵੀ ਅਪਣੀ ਮਾਂ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸਨ ਦਾਇਰ ਕਰਕੇ ਇਹ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਪੁਲਿਸ ਉਪਰ ਝੂਠਾ ਪੁਲਿਸ ਮੁਕਾਬਲਾ ਬਣਾਉਣ ਦਾ ਸ਼ੱਕ ਜਾਹਰ ਕਰਦਿਆਂ ਬੁਲੇਟ ਪਰੂਫ ਜੈਕੇਟ ਅਤੇ ਨਾਲ ਹੀ ਜੇਲ੍ਹ ਵਿਚੋਂ ਬਾਹਰ ਲਿਜਾਣ ਲਈ ਬੁਲੇਟ ਗੱਡੀ ਦੀ ਵਰਤੋਂ ਕਰਨ ਦੀ ਮੰਗ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਿਟੀਸ਼ਨ ਰਾਹੀਂ ਜੱਗੂ ਦੀ ਮਾਂ ਨੇ ਅਪਣੇ ਪੁੱਤਰ ਦੀ ਜੇਲ੍ਹ ਅੰਦਰ ਅਧਿਕਾਰੀਆਂ ਵਲੋਂ ਕੁੱਟਮਾਰ ਦੇ ਦੋਸ਼ ਵੀ ਲਗਾਏ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਹਾਈਕੋਰਟ ਇਸ ਪਿਟੀਸ਼ਨ ’ਤੇ ਕੋਈ ਫੈਸਲਾ ਲੈ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ ਸਿੱਧੂ ਮੂੁਸੇਵਾਲਾ ਕਤਲ ਕਾਂਡ ’ਚ ਪੰਜਾਬ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਬਾਅਦ ਪੁਲਿਸ ਸਖ਼ਤੀ ਵਰਤ ਰਹੀ ਹੈ। ਇਸਦੇ ਲਈ ਉਹ ਜੇਲ੍ਹਾਂ ਅੰਦਰ ਬੰਦ ਗੈਂਗਸਟਰਾਂ ਤੋਂ ਪੁਛਗਿਛ ਕਰ ਰਹੀ ਹੈ। ਫ਼ਿਰੋਜਪੁਰ ਜੇਲ੍ਹ ਤੋਂ ਗੈਂਗਸਟਰ ਮਨਪ੍ਰੀਤ ਮੰਨਾ ਤੇ ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਸਰਾਜ ਮਿੰਟੂ ਨੂੰ ਮਾਨਸਾ ਪੁਲਿਸ ਨੇ ਰਿਮਾਂਡ ’ਤੇ ਲਿਆ ਹੈ। ਇਸੇ ਤਰ੍ਹਾਂ ਲਾਰੇਂਸ ਬਿਸਨੋਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਮਾਨਸਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੱਗੂ ਭਗਵਾਨਪੁਰੀਆ ਵੀ ਉਥੇ ਹੀ ਰੱਖਿਆ ਹੋਇਆ ਹੈ।ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਬਿਸਨੋਈ ਗਰੁੱਪ ਨਾਲ ਸਬੰਧਤ ਗੈਂਗਸਟਰ ਗੋਲਡੀ ਬਰਾੜ ਨੇ ਫ਼ੇਸਬੁੱਕ ’ਤੇ ਪੋਸਟ ਪਾ ਕੇ ਇਸਦੀ ਜਿੰਮੇਵਾਰੀ ਲਈ ਸੀ। ਜੱਗੂ ਭਗਵਾਨਪੁਰੀਆ ਨੂੰ ਵੀ ਬਿਸਨੋਈ ਗਰੁੱਪ ਨਾਲ ਸਬੰਧਤ ਮੰਨਿਆਂ ਜਾਂਦਾ ਹੈ।

Our Visitor

1901844