Tuesday, May 12, 2026
Home Blog Page 2506

ਰਾਜੀਵ ਕੁਮਾਰ ਹੋਣਗੇ ਦੇਸ ਦੇ ਅਗਲੇ ਮੁੱਖ ਚੋਣ ਕਮਿਸ਼ਨਰ

ਪੰਜਾਬੀ ਖਬਰਸਾਰ ਬਿਊਰੋ

ਨਵੀਂ ਦਿੱਲੀ, 12 ਮਈ: ਚੋਣ ਕਮਿਸਨਰ ਰਾਜੀਵ ਕੁਮਾਰ ਦੇਸ ਦੇ ਅਗਲੇ ਮੁੱਖ ਚੋਣ ਕਮਿਸਨਰ ਹੋਣਗੇ। ਇਸ ਸਬੰਧ ਵਿਚ ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ। ਦਸਣਾ ਬਣਦਾ ਹੈ ਕਿ ਦੇਸ ਦੇ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਸੀਲ ਚੰਦਰਾ ਦਾ ਕਾਰਜਕਾਲ 14 ਮਈ ਨੂੰ ਖਤਮ ਹੋ  ਜਾਵੇਗਾ। ਜਿਸਤੋਂ ਬਾਅਦ  ਸ਼੍ਰੀ ਕੁਮਾਰ 15 ਮਈ ਨੂੰ ਇਹ ਅਹੁਦਾ ਸੰਭਾਲਣਗੇ।

ਨੱਢਾ ਦੀ ਲੁਧਿਆਣਾ ਆਮਦ ਨੂੰ ਲੈ ਕੇ ਭਾਜਪਾ ਆਗੂਆਂ ਦੀ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ , 12 ਮਈ: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਦੇ 14 ਮਈ ਦੇ ਲੁਧਿਆਣਾ ਦੌਰੇ ਦੇ ਸਬੰਧ ਵਿੱਚ ਅੱਜ ਭਾਜਪਾ ਬਠਿੰਡਾ ਦੇ ਜਿਲਾ ਪ੍ਰਧਾਨ ਵਿਨੋਦ ਬਿੰੱਟਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿਚ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਅਤੇ ਬਠਿੰਡਾ ਭਾਜਪਾ ਦੇ ਜਿਲ੍ਹਾ ਇੰਚਾਰਜ਼ ਵਿਨੋਦ ਗੁਪਤਾ ਵਿਸ਼ੇਸ਼ ਤੋਰ ’ਤੇ ਸ਼ਾਮਿਲ ਹੋਏ । ਜਿਲਾ ਜਨਰਲ ਸਕੱਤਰ ਉਮੇਸ਼ ਸ਼ਰਮਾ ਨੇ ਦੱਸਿਆ ਕਿ 14 ਮਈ ਨੂੰ ਕੌਮੀ ਪ੍ਰਧਾਨ ਲੁਧਿਆਣਾ ਵਿਖੇ ਪੂਰੇ ਪੰਜਾਬ ਦੇ ਭਾਜਪਾ ਕਾਰਜਕਰਤਾਵਾਂ ਨਾਲ ਮੀਟਿੰਗ ਕਰਨਗੇ। ਜਿਸਦੇ ਚੱਲਦੇ ਬਠਿੰਡਾ ਭਾਜਪਾ ਦੇ ਵੱਖ ਵੱਖ ਮੰਡਲਾਂ ਅਤੇ ਮੋਰਚਿਆਂ ਵੱਲੋਂ 100 ਤੋਂ ਵੱਧ ਕਾਰਾਂ ਅਤੇ ਬੱਸਾਂ ਦੇ ਕਾਫ਼ਲੇ ਲੁਧਿਆਣਾ ਵਿਖੇ ਜਾਣਗੇ। ਅੱਜ ਦੀ ਮੀਟਿੰਗ ਵਿਚ ਉਕਤ ਪ੍ਰੋਗਰਾਮ ਦੇ ਸਬੰਧ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ। ਮੀਟਿੰਗ ਵਿਚ ਬਠਿੰਡਾ ਵਿਧਾਨਸਭਾ ਤੋਂ ਰਾਜ ਗਰਗ ਨੰਬਰਦਾਰ, ਭੁੱਚੋ ਹਲਕੇ ਤੋਂ ਰੁਪਿੰਦਰਜੀਤ ਸਿੰਘ, ਸੀਨੀਅਰ ਆਗੂ ਨਰਿੰਦਰ ਮਿੱਤਲ, ਸੁਨੀਲ ਸਿੰਗਲਾ, ਗੁਰਜੀਤ ਮਾਨ, ਰਾਜੇਸ਼ ਨੋਨੀ, ਮੰਡਲ ਪ੍ਰਧਾਨ ਮਦਨ ਲਾਲ, ਰਵਿੰਦਰ ਕੁਮਾਰ, ਨਰੇਸ਼ ਮਹਿਤਾ, ਲਵ ਸਚਦੇਵਾ,ਅਨੂਪ ਗਰਗ, ਜਯੰਤ ਸ਼ਰਮਾ, ਹਰੀਸ਼, ਸੁਖਦੇਵ ਮਿੱਤਲ, ਬਲਜਿੰਦਰ ਸਿੰਘ,ਗਗਨਦੀਪ ਸਿੰਘ, ਦੀਪਕ ਕਲੋਈ,ਵੀਨਾ ਗਰਗ, ਅੰਜਨਾ ਰਾਣੀ, ਬਲਵੰਤ ਸਿੰਘ ਗਿੱਲ ਅਤੇ ਹੋਰ ਕਾਰਜਕਰਤਾ ਸ਼ਾਮਿਲ ਹੋਏ ।

ਮੌਜੂਦਾ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੇ ਰਾਹ ਤੇ ਤੁਰੀਆ

0

ਮੀਟਿੰਗ ਦਾ ਸਮਾਂ ਬਦਲ ਕੇ ਕੀਤਾ 18 ਮਈ
ਯੂਨੀਅਨ ’ਚ ਸਰਕਾਰ ਤੇ ਮਨੈਜਮੇਂਟ ਦੇ ਵਰਕਰ ਵਿਰੋਧੀ ਰਵੱਈਏ ਪ੍ਰਤੀ ਭਾਰੀ ਰੋਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਸਸ ਵਿਭਾਗ ’ਚ ਬਤੋਰ ਇਨਲਿਸਟਮੈਂਟ, ਆਊਟਸੋਰਸ, ਠੇਕੇਦਾਰਾਂ, ਕੰਪਨੀ ਅਧੀਨ ਪਿਛਲੇ 10-15 ਸਾਲਾਂ ਦੇ ਲੰਮੇ ਅਰਸੇ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਨੂੰ ਤਜਰਬੇ ਦੇ ਅਧਾਰ ’ਤੇ ਸਬੰਧਤ ਵਿਭਾਗ ’ਚ ਮਰਜ ਕਰਕੇ ਰੈਗੂਲਰ ਕਰਨ ਲਈ ਮੁੱਖ ਇੰਜੀਨੀਅਰ, ਜਸਸ ਵਿਭਾਗ, ਪਟਿਆਲਾ ਦੇ ਪੱਤਰ ਨੰਬਰ ਜਸਸ/ਅਨਗ(7) 39 ਮਿਤੀ 11-01-2018 ਰਾਹੀ ਤਿਆਰ ਕੀਤੀ ਪ੍ਰਪੋਜਲ ਨੂੰ ਲਾਗੂ ਕਰਨਾ,ਸਰਕਾਰੀ ਵੈਬਸਾਈਟ (ਐਚ.ਆਰ.ਐਮ.ਐਸ.) ਤੇ ਕੰਟਰੈਕਚੂਆਲ ਅਧੀਨ ਵਰਕਰਾਂ ਦੇ ਚੜੇ ਰਿਕਾਰਡ ਦੀ ਡਲੀਟ ਕੀਤੀ ਐੰਟਰੀ ਨੂੰ ਤੁਰੰਤ ਬਹਾਲ ਕਰਨਾ,ਕੁਟੇਸ਼ਨ ਸਿਸਟਮ ਬੰਦ ਕਰਨਾ, ਸਰਕਾਰ ਵੱਲੋਂ ਪ੍ਰਵਾਨਿਤ ਘੱਟੋ-ਘੱਟ ਉਜਰਤ ਦੇ ਨਿਯਮ ਮੁਤਾਬਕ ਫੀਲਡ ਤੇ ਦਫਤਰੀ ਸਟਾਫ ਦੀ ਤਨਖਾਹ ਨਿਸ਼ਚਿਤ ਕਰਨਾ, ਕੰਮ ਦੌਰਾਨ ਹੋਣ ਵਾਲੇ ਘਾਤਕ ਜਾਂ ਗੈਰ ਘਾਤਕ ਹਾਦਸਿਆਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜੇ ਦੀ ਅਦਾਇਗੀ, ਮੁਫਤ ਇਲਾਜ, ਪਰਿਵਾਰਕ ਪੈਨਸ਼ਨ ਅਤੇ ਪੱਕੇ ਰੁਜਗਾਰ ਦੀ ਮੰਗ ਨੂੰ ਲਾਗੂ ਕਰਨਾ, ਜਸਸ ਵਿਭਾਗ ’ਚ ਕੰਮ ਕਰਦੇ ਫੀਲਡ ਤੇ ਦਫਤਰੀ ਸਟਾਫ ’ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰਨਾ ਆਦਿ ਯੂਨੀਅਨ ਦੇ ਪੱਤਰ ’ਚ ਦਰਜ ਮੰਗਾਂ ਦਾ ਹੱਲ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸ ਸੰਘਰਸ਼ ਦੀ ਬਦੋਲਤ ਹੀ ਜਸਸ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਮਿਤੀ 4 ਮਈ ਨੂੰ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਡੀ.ਕੇ.ਤਿਵਾੜੀ, ਐਚ.ਓ.ਡੀ. ਸ਼੍ਰੀ ਵਿਪੁਲ ਉਜਵਲ ਅਤੇ ਹੋਰਨਾਂ ਉਚ ਅਧਿਕਾਰੀਆਂ ਨਾਲ ਸਿਵਲ ਸਕੱਤਰਤ ਚੰਡੀਗੜ੍ਹ ਵਿਖੇ ਫਿਕਸ ਕਰਵਾਈ ਗਈ ਸੀ, ਜਿਸ ’ਚ ਯੂਨੀਅਨ ਦੇ ਆਗੂਆਂ ਵਲੋਂ ਉਪਰੋਕਤ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ, ਮੀਟਿੰਗ ’ਚ ਚੱਲੀ ਗੱਲਬਾਤ ਦੌਰਾਨ ਵੀ ਕੋਈ ਸਿੱਟਾ ਨਹੀਂ ਨਿਕਲ ਸੱਕਿਆ, ਇਸ ਦੌਰਾਨ ਪ੍ਰਮੁੱਖ ਸਕੱਤਰ ਵਲੋਂ ਯੂਨੀਅਨ ਨੂੰ 13 ਮਈ 2022 ਨੂੰ ਮੀਟਿੰਗ ਦੁਬਾਰਾ ਕਰਨ ਲਈ ਲਿਖਤੀ ਸਮਾਂ ਦਿੱਤਾ ਗਿਆ ਸੀ, ਜਿਸ ’ਤੇ ਵੀ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਸੀ ਕਿ ਇਸ ਮੀਟਿੰਗ ਵਿਚ ਆਪਸੀ ਗੱਲਬਾਤ ਰਾਹੀ ਮੰਗਾਂ/ਮਸਲਿਆਂ ਦਾ ਹੱਲ ਕੱਢਿਆ ਜਾਵੇਗਾ ਪਰੰਤੂ ਅੱਜ ਯੂਨੀਅਨ ਨੂੰ ਲਿਖਤੀ ਪੱਤਰ ਜਾਰੀ ਕਰਕੇ 18 ਮਈ 2022 ਨੂੰ ਮੀਟਿੰਗ ਕਰਨ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ।
ਸੂਬਾਈ ਆਗੂਆਂ ਨੇ ਕਿਹਾ ਕਿ ਅਸੀਂ ਮੀਟਿੰਗ 18 ਮਈ ਨੂੰ ਵੀ ਕਰਨ ਲਈ ਚੰਡੀਗੜ ਜਾਵਾਂਗੇ ਪਰ ਅਸੀਂ ਸਮਝਦੇ ਹਾਂ ਕਿ ਵਰਤਮਾਨ ਸਰਕਾਰ ਅਤੇ ਪਹਿਲੀਆਂ ਸਰਕਾਰਾਂ ਦੇ ਵਿਹਾਰ ਵਿਚ ਕੋਈ ਫਰਕ ਨਹੀਂ ਹੈ, ਉਨ੍ਹਾਂ ਦੇ ਰਾਹ ’ਤੇ ਇਹ ਸਰਕਾਰ ਵੀ ਚੱਲ ਰਹੀ ਹੈ ਕਿਉਕਿ ਪਹਿਲਾਂ ਤਾ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾਂਦਾ ਪਰ ਜੇਕਰ ਮੀਟਿੰਗ ਕਰਨ ਦਾ ਸਮਾਂ ਦਿੱਤਾ ਵੀ ਜਾਵੇ ਤਾਂ ਉਸਨੂੰ ਵੀ ਵਾਰ ਵਾਰ ਮੀਟਿੰਗ ਦੀ ਤਾਰੀਖ ਬਦਲ ਦਿੱਤੀ ਜਾਂਦੀ ਹੈ। ਇਸ ਲਈ ਵਾਰ ਵਾਰ ਮੀਟਿੰਗਾਂ ਦਾ ਸਮਾਂ ਤਬਦੀਲ ਕਰਕੇ ਬੇਵਿਸ਼ਵਾਸ਼ੀ ਦਾ ਮਾਹੌਲ ਸਿਰਜਿਆਂ ਜਾਂਦਾ ਹੈ, ਇਸ ਲਈ ਭਾਵੇ ਕਿ ਬਿਨਾ ਸ਼ੱਕ ਯੂਨੀਅਨ ਨੂੰ ਇਕ ਵਾਰ ਫਿਰ 18 ਮਈ ਨੂੰ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿਚ ਅਸੀਂ ਜਾਵਾਂਗੇ ਕਿਉਕਿ ਸਾਨੂੰ ਵਿਸ਼ਵਾਸ਼ ਹੈ ਕਿ ਆਪਸੀ ਗੱਲਬਾਤ ਰਾਹੀ ਵਰਕਰਾਂ ਦੀਆਂ ਮੰਗਾਂ-ਮਸਲਿਆਂ ਦਾ ਹੱਲ ਕੀਤਾ ਜਾ ਸਕਦਾ ਹੈ। ਪਰ ਇਸ ਮੀਟਿੰਗ ਵਿਚ ਵੀ ਵਰਤਮਾਨ ਪੰਜਾਬ ਸਰਕਾਰ ਅਤੇ ਜਲ ਸਪਲਾਈ ਮਨੈਜਮੇਂਟ ਦੇ ਵਿਹਾਰ ਮੁਤਾਬਿਕ ਵਰਕਰਾਂ ਨੂੰ ਆਪਣੇ ਸੰਘਰਸ਼ੀ ਤਾਕਤ ਤੇ ਟੇਕ ਰੱਖਣ ਦੀ ਲੋੜ ਹੈ ਕਿਉਕਿ ਸਰਕਾਰ ਅਤੇ ਮਨੈਜਮੈਂਟ ਦੇ ਭਰੋਸਿਆਂ ਅਤੇ ਲਾਰਿਆਂ ਤੇ ਜਿਆਦਾ ਵਿਸ਼ਵਾਸ਼ ਵਾਲੀ ਗੱਲ ਨਹੀਂ ਰਹੀ ਹੈ।
ਇਸ ਲਈ ਆਗੂਆਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਵਰਕਰ ਵਿਰੋਧੀ ਅਪਣਾਏ ਜਾ ਰਹੇ ਵਿਹਾਰ ਨੂੰ ਮੁੱਖ ਰੱਖ ਕੇ ਸਾਨੂੰ ਆਪਣੇ ਸੰਘਰਸ਼ ਤਾਕਤ ਤੇ ਟੇਕ ਰੱਖਣੀ ਚਾਹੀਦੀ ਹੈ, ਉਸ ’ਤੇ ਟੇਕ ਰੱਖ ਕੇ ਹੀ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ, ਇਸ ਲਈ ਆਪਾਂ ਨੂੰ ਮੁਕੰਮਲ ਤੌਰ ’ਤੇ ਭਵਿੱਖ ਵਿਚ ਵੀ ਚੱਲ ਰਹੇ ਸੰਘਰਸ਼ਾਂ ਪ੍ਰਤੀ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਤਾਂ ਜੋ ਸੰਘਰਸ਼ੀ ਦੀ ਤਾਕਤ ਰਾਹੀ ਹੀ ਮੰਗਾਂ ਮਨਵਾਉਣ ਲਈ ਸਰਕਾਰ ਤੇ ਮਨੈਜਮੈਂਟ ਨੂੰ ਮਜਬੂਰ ਕੀਤਾ ਜਾ ਸਕੇ।ਆਗੂਆਂ ਨੇ ਚੇਤਾਵਨੀ ਦਿੱਤੀ ਕਿ 18 ਮਈ ਨੂੰ ਜਸਸ ਵਿਭਾਗ ਦੇ ਉਚ ਅਧਿਕਾਰੀਆਂ ਅਤੇ 24 ਮਈ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਲ ਯੂਨੀਅਨ ਦੀਆਂ ਹੋਣ ਵਾਲੀਆਂ ਮੀਟਿੰਗ ਵਿਚ ਜੇਕਰ ਉੁਪਰੋਕਤ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਭਵਿੱਖ ’ਚ ਵੀ ਚੱਲ ਰਹੇ ਸੰਘਰਸ਼ਾਂ ਨੂੰ ਜਾਰੀ ਰੱਖਿਆ ਜਾਵੇਗਾ।

ਅਪਣੇ ਇਲਾਕੇ ’ਚ ਨਸ਼ਾ ਤਸਕਰੀ ਰੋਕਣ ’ਚ ਨਾਕਾਮੀ ਲਈ ਐਸ.ਐਸ.ਪੀ ਤੇ ਥਾਣਾ ਮੁਖੀ ਹੋਣਗੇ ਜਿੰਮੇਵਾਰ: ਭਗਵੰਤ ਮਾਨ

0

ਵੱਡੀਆਂ ਮੱਛੀਆਂ ਨੂੰ ਨੱਥ ਪਾਉਣ ਲਈ ਐਸ.ਐਸ.ਪੀਜ਼ ਤੇ ਪੁਲਿਸ ਕਮਿਸ਼ਨਰਾਂ ਨੂੰ ਐਸ.ਟੀ.ਐਫ. ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਹੁਕਮ
ਪੁਲਿਸ ਅਧਿਕਾਰੀ ਆਪੋ-ਆਪਣੇ ਅਧਿਕਾਰ ਖੇਤਰ ’ਚ ਨਸਾਖੋਰੀ ਨੂੰ ਠੱਲ੍ਹ ਪਾਉਣ ਵਿੱਚ ਕਿਸੇ ਤਰ੍ਹਾਂ ਦੀ ਢਿੱਲ-ਮੱਠ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਹੋਣਗੇ
ਓਟ ਕਲੀਨਿਕਾਂ ਦੀ ਗਿਣਤੀ 208 ਤੋਂ ਤੁਰੰਤ ਵਧਾ ਕੇ ਵਧਾ ਕੇ 500 ਕੀਤੀ ਜਾ ਰਹੀ
ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨਾਲੋਜੀ ਨੂੰ ਪ੍ਰਫੁੱਲਤ ਕਰਨ ਲਈ ਵਿਆਪਕ ਪੱਧਰ ਉਤੇ ਜਾਗਰੂਕਤਾ ਮੁਹਿੰਮ ਸੁਰੂ ਕਰਨ ਲਈ ਕਿਹਾ
ਲੋਕਾਂ ਦੀਆਂ ਸਿਕਾਇਤਾਂ ਦੇ ਜਲਦ ਨਿਪਟਾਰੇ ਲਈ ਮੁੱਖ ਮੰਤਰੀ ਦਫਤਰ ਦਾ ਵਿਸਥਾਰ ਕਰਨ ਤਹਿਤ ਉਲੀਕਿਆ ‘ਤੁਹਾਡੀ ਸਰਕਾਰ, ਤੁਹਾਡੇ ਦੁਆਰ‘ ਪ੍ਰੋਗਰਾਮ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ: ਪੰਜਾਬ ਵਿੱਚ ਨਪਸਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸਮੂਹ ਐਸ.ਐਸ.ਪੀਜ/ਪੁਲਿਸ ਕਮਿਸ਼ਨਰਾਂ ਨੂੰ ਡਰੱਗ ਮਾਫੀਆ ਚਲਾ ਰਹੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਵਾਸਤੇ ਸਾਂਝੀ ਕਾਰਵਾਈ ਵਿੱਢਣ ਲਈ ਨਸ਼ਾ ਵਿਰੋਧੀ ਟਾਸਕ ਫੋਰਸ (ਐਸ.ਟੀ.ਐਫ.) ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਹੁਕਮ ਦਿੱਤੇ।ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਡਿਪਟੀ ਕਮਿਸਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਪੱਸਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਨਸੇ ਦੀ ਸਪਲਾਈ ਦੀ ਕੋਈ ਵੀ ਘਟਨਾ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਇਸ ਲਈ ਸਿੱਧੇ ਤੌਰ ਉਤੇ ਸਬੰਧਤ ਐਸ.ਐਸ.ਪੀ. ਜਾਂ ਪੁਲਿਸ ਕਮਿਸ਼ਨਰ ਦੀ ਜੁਆਬਦੇਹੀ ਤੈਅ ਹੋਵੇਗੀ। ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਨਸ?ਿਆਂ ਦੀ ਤਸਕਰੀ ਬਾਰੇ ਕੋਈ ਸ?ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸਿਆਂ ਦੇ ਖਾਤਮੇ ਲਈ ਕਿਸੇ ਵੀ ਕੀਮਤ ‘ਤੇ ਕੋਈ ਢਿੱਲ-ਮੱਠ ਬਰਦਾਸਤ ਨਹੀਂ ਕੀਤੀ ਜਾਵੇਗੀ ਕਿਉਂਕਿ ਨਸਿਆਂ ਦਾ ਸਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਬਚਾਉਣ ਲਈ ਇਸ ਦੀ ਸਪਲਾਈ ਲਾਈਨ ਨੂੰ ਤੋੜਨਾ ਪਵੇਗਾ।
ਸੂਬੇ ਭਰ ਵਿੱਚ ਨਸਾ ਤਸਕਰਾਂ ਵਿਰੁੱਧ ਸਕਿੰਜਾ ਕੱਸਣ ਦੀ ਲੋੜ ‘ਤੇ ਜੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਿਰਧਾਰਿਤ ਸਮੇਂ ਦੌਰਾਨ ਖਾਸ ਕਰਕੇ ਵਪਾਰਕ ਵਸੂਲੀ ਦੇ ਮਾਮਲਿਆਂ ਵਿੱਚ ਚਲਾਨ ਪੇਸ ਨਾ ਹੋਣ ਕਾਰਨ ਜਮਾਨਤ ਹੋ ਜਾਣ ਦੀ ਸੂਰਤ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ। ਨਸਾ ਤਸਕਰਾਂ ਨਾਲ ਘਿਓ-ਖਿਚੜੀ ਹੋਣ ਵਾਲੇ ਲੋਕਾਂ ਪ੍ਰਤੀ ਕੋਈ ਲਿਹਾਜ਼ ਨਾ ਵਰਤਦਿਆਂ ਮੁੱਖ ਮੰਤਰੀ ਨੇ ਨਸਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਕਸੂਰਵਾਰ ਪੁਲਿਸ ਅਧਿਕਾਰੀਆਂ ਨੂੰ ਸਜਾ ਦੇਣ ਲਈ ਕਾਰਗਰ ਵਿਧੀ ਤਿਆਰ ਕਰਨ ਦੀ ਲੋੜ ‘ਤੇ ਜੋਰ ਦਿੱਤਾ।ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਬਰਾਮਦਗੀ ਦੌਰਾਨ ਜਬਤ ਕੀਤੇ ਗਏ ਨਸਿਆਂ ਦੀ ਕੀਮਤ ਕੌਮਾਂਤਰੀ ਬਜਾਰ ਵਿੱਚ ਨਸ਼ਰ ਨਾ ਕਰਨ ਲਈ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਵਿਸਥਾਰਤ ਦਿਸਾ-ਨਿਰਦੇਸ ਜਾਰੀ ਕਰਨ ਦੇ ਨਿਰਦੇਸ ਦਿੱਤੇ ਹਨ ਕਿਉਂਕਿ ਇਹ ਪ੍ਰਕਿਰਿਆ ਭੋਲੇ-ਭਾਲੇ ਲੋਕਾਂ ਨੂੰ ਛੇਤੀ ਪੈਸਾ ਕਮਾਉਣ ਲਈ ਆਕਰਸਿਤ ਕਰਦੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਜਬਤ ਕੀਤੀ ਗਈ ਮਾਤਰਾ, ਬਰਾਮਦਗੀ ਵਾਲੀ ਥਾਂ ਅਤੇ ਮੁਲਜਮਾਂ ਦੇ ਵੇਰਵਿਆਂ ਸਬੰਧੀ ਬਾਕੀ ਜਾਣਕਾਰੀ ਜਨਤਕ ਕੀਤੀ ਜਾ ਸਕਦੀ ਹੈ।
ਭਗਵੰਤ ਮਾਨ ਨੇ ਸਿਹਤ ਅਤੇ ਪੁਲਿਸ ਵਿਭਾਗਾਂ ਨੂੰ ਮਾਮੂਲੀ ਅਪਰਾਧੀਆਂ ਪ੍ਰਤੀ ਸੁਧਾਰਵਾਦੀ ਪਹੁੰਚ ਅਪਣਾਉਣ ਉਤੇ ਧਿਆਨ ਕੇਂਦਰਿਤ ਕਰਨ ਲਈ ਨੇੜਿਓਂ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਨਸੇ ਵਿਚ ਗ੍ਰਸਤ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ ਤੋਂ 5 ਤੋਂ 6 ਕਿਲੋਮੀਟਰ ਦੇ ਦਾਇਰੇ ਵਿੱਚ ਇਲਾਜ ਲਈ ਸੁਖਾਲੀ ਪਹੁੰਚ ਪ੍ਰਾਪਤ ਕਰਨ ਲਈ ਓ.ਓ.ਏ.ਟੀ. ਕਲੀਨਿਕਾਂ ਦੀ ਗਿਣਤੀ ਮੌਜੂਦਾ 208 ਤੋਂ ਵਧਾ ਕੇ ਤੁਰੰਤ 500 ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨਸ਼ੇ ਦੀ ਅਲਾਮਤ ਨੂੰ ਤਿਆਗ ਚੁੱਕੇ ਨੌਜਵਾਨਾਂ ਦੀਆਂ ਸੇਵਾਵਾਂ ਲੈਣ ਦੀ ਲੋੜ ‘ਤੇ ਵੀ ਜੋਰ ਦਿੱਤਾ, ਜਿਸ ਤਹਿਤ ਉਹ ਨਸੇ ਦੇ ਆਦੀ ਲੋਕਾਂ ਨਾਲ ਨਸੇ ਛੱਡਣ ਬਾਰੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਸਾਂਝਾ ਕਰਨਗੇ ਜੋ ਉਨ੍ਹਾਂ ਨੂੰ ਨਸ?ਿਆਂ ਤੋਂ ਦੂਰ ਰਹਿਣ ਲਈ ਮਦਦਗਾਰ ਸਾਬਤ ਹੋਵੇਗਾ।
ਉਨ੍ਹਾਂ ਡੀ.ਜੀ.ਪੀ. ਨੂੰ ਜਾਂਚ ਪ੍ਰਣਾਲੀ ਵੀ ਮਜਬੂਤ ਕਰਨ ਲਈ ਕਿਹਾ ਤਾਂ ਜੋ ਡਰੱਗ ਮਾਫੀਆ ਵਿੱਚ ਸਾਮਲ ਦੋਸੀਆਂ ਨੂੰ ਜਲਦ ਤੋਂ ਜਲਦ ਮਿਸਾਲੀ ਸਜਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕਦਮ ਹੋਰਨਾਂ ਨੂੰ ਭਵਿੱਖ ਵਿੱਚ ਨਸ?ਿਆਂ ਦੀ ਵਿਕਰੀ ਵਿੱਚ ਸ਼ਾਮਲ ਹੋਣ ਤੋਂ ਤੌਬਾ ਕਰਨ ਵਿੱਚ ਸਹਾਈ ਹੋਵੇਗਾ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਡਰੱਗ ਮਾਫੀਆ ਵਿੱਚ ਸਾਮਲ ਲੋਕਾਂ ਦੀਆਂ ਜਾਇਦਾਦਾਂ ਜਬਤ ਕਰਨ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਵੀ ਕਿਹਾ। ਇਸ ਸਬੰਧੀ ਢਿੱਲੀ ਰਫਤਾਰ ‘ਤੇ ਚਿੰਤਾ ਜਾਹਰ ਕਰਦਿਆਂ ਭਗਵੰਤ ਮਾਨ ਨੇ ਡੀ.ਜੀ.ਪੀ. ਨੂੰ ਹਰੇਕ ਮਹੀਨੇ ਜਬਤ ਕੀਤੀਆਂ ਜਾਇਦਾਦਾਂ ਦੀ ਪ੍ਰਗਤੀ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਅਤੇ ਉਸ ਅਨੁਸਾਰ ਉਨ੍ਹਾਂ ਨੂੰ ਜਾਣੂੰ ਕਰਵਾਉਂਦੇ ਰਹਿਣ ਲਈ ਕਿਹਾ।
ਨਸ਼ਿਆਂ ਦੀ ਰੋਕਥਾਮ ਦੇ ਕਦਮਾਂ ਵਜੋਂ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ/ਜ਼ਿਲ੍ਹਾ ਪੁਲਿਸ ਮੁਖੀਆਂ ਤੋਂ ਇਲਾਵਾ ਐਸ.ਡੀ.ਐਮਜ ਤੇ ਡੀ.ਐਸ.ਪੀਜ. ਵੱਲੋਂ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਖਾਸ ਕਰਕੇ ਵੱਧ ਪ੍ਰਭਾਵਿਤ ਪਿੰਡਾਂ ਦੇ ਨਿਰੰਤਰ ਦੌਰੇ ਕੀਤੇ ਜਾਣ ਦੀ ਲੋੜ ‘ਤੇ ਜੋਰ ਦਿੱਤਾ। ਇਸੇ ਤਰ੍ਹਾਂ ਪਿੰਡਾਂ ਤੇ ਵਾਰਡਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ ਦੇ ਨਾਲ-ਨਾਲ ਖੇਡ ਗਤੀਵਿਧੀਆਂ, ਟੂਰਨਾਮੈਂਟਾਂ ਅਤੇ ਯੁਵਕ ਮੇਲੇ ਕਰਵਾਉਣ ਲਈ ਉਪਰਾਲੇ ਤੇਜ ਕਰਨ ਲਈ ਵਿਸੇਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਇਆ ਜਾ ਸਕੇ ਤਾਂ ਜੋ ਉਹ ਨਸ?ਿਆਂ ਤੋਂ ਦੂਰ ਰਹਿ ਸਕਣ। ਲੋਕਾਂ ਵਿੱਚ ਭਰੋਸੇ ਦੀ ਭਾਵਨਾ ਪੈਦਾ ਕਰਨ ਲਈ ਹਰੇਕ ਜ?ਿਲ੍ਹੇ ਵਿਚ ਨਸਾ ਮੁਕਤ ਪਿੰਡ ਐਲਾਨਿਆ ਜਾਣਾ ਚਾਹੀਦਾ ਹੈ।
ਪੰਜਾਬੀ ਗਾਇਕਾਂ ਵੱਲੋਂ ਫੈਲਾਏ ਜਾ ਰਹੇ ਬੰਦੂਕ ਸੱਭਿਆਚਾਰ ਅਤੇ ਗੈਂਗਸਟਰਵਾਦ ਦੇ ਰੁਝਾਨ ਦੀ ਨਿਖੇਧੀ ਕਰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੇ ਗੀਤਾਂ ਰਾਹੀਂ ਸਮਾਜ ਵਿੱਚ ਹਿੰਸਾ, ਨਫਰਤ ਅਤੇ ਦੁਸਮਣੀ ਨੂੰ ਭੜਕਾਉਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੀਤਾਂ ਰਾਹੀਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਤੂਲ ਦੇਣ ਦੀ ਬਜਾਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ‘ਤੇ ਚੱਲਦਿਆਂ ਭਾਈਚਾਰਕ ਸਾਂਝ, ਸਾਂਤੀ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣ।
ਭਗਵੰਤ ਮਾਨ ਨੇ ਇਨ੍ਹਾਂ ਗਾਇਕਾਂ ਨੂੰ ਕਿਹਾ ਕਿ ਉਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ ਜਿਸ ਬਾਰੇ ਇਸ ਨੂੰ ਵਿਸਵ ਭਰ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ ਬਣਦਾ ਹੈ ਕਿ ਅਜਿਹੇ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ ਜੋ ਅਕਸਰ ਨੌਜਵਾਨਾਂ ਖਾਸ ਕਰਕੇ ਛੇਤੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਵਿਗਾੜਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਤਾਂ ਉਨ੍ਹਾਂ ਨੂੰ ਅਜਿਹੇ ਰੁਝਾਨ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕਰਦੇ ਹਾਂ, ਨਹੀਂ ਤਾਂ ਸਰਕਾਰ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰੇਗੀ।
ਇਸ ਉਪਰੰਤ ਮੁੱਖ ਮੰਤਰੀ ਨੇ ਡਿਪਟੀ ਕਮਿਸਨਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੀ ਤਕਨੀਕ ਨੂੰ ਉਤਸਾਹਿਤ ਕਰਨ ਲਈ ਵਿਆਪਕ ਪੱਧਰ ‘ਤੇ ਜਾਗਰੂਕਤਾ ਮੁਹਿੰਮ ਸੁਰੂ ਕਰਨ ਲਈ ਕਿਹਾ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਤੇਜੀ ਨਾਲ ਡਿੱਗਦੇ ਪੱਧਰ ਨੂੰ ਬਚਾਇਆ ਜਾ ਸਕੇ ਅਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਗਰਮੀ ਰੁੱਤ ਦੀ ਮੂੰਗੀ ਅਤੇ ਬਾਸਮਤੀ ਦੀ ਬਿਜਾਈ ਕਰਨ ਲਈ ਉਤਸਾਹਿਤ ਕੀਤਾ ਜਾਵੇ ਜਿਸ ਨਾਲ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ।ਸੂਬੇ ਭਰ ਦੇ ਲੋਕਾਂ ਨੂੰ ਨਿਰਵਿਘਨ ਅਤੇ ਪਾਰਦਰਸੀ ਸਾਸਨ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਨਿਵੇਕਲੀ ਪਹਿਲਕਦਮੀ ਨੂੰ ਸਾਂਝਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਫਤਰ ਦੇ ਵਿਸਥਾਰ ਵਜੋਂ ਹਰ ਵਿਧਾਨ ਸਭਾ ਹਲਕੇ ਵਿੱਚ ਜਲਦ ਹੀ ਇੱਕ ਸਮਰਪਿਤ ਦਫਤਰ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੇ ਉਨ੍ਹਾਂ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ਜਿਹਨਾਂ ਨੂੰ ਤੁਰੰਤ ਅੰਤਰ-ਵਿਭਾਗੀ ਦਖਲ ਦੀ ਜ਼ਰੂਰਤ ਹੁੰਦੀ ਹੈ। ਇਹ ‘ਤੁਹਾਡੀ ਸਰਕਾਰ ਤੁਹਾਡੇ ਦੁਆਰ‘ ਪ੍ਰੋਗਰਾਮ ਲੋਕਾਂ ਨੂੰ ਉਨ੍ਹਾਂ ਦੇ ਉਲਝੇ ਹੋਏ ਕਈ ਮੁੱਦਿਆਂ ਨੂੰ ਉਨ੍ਹਾਂ ਦੀ ਸੰਤੁਸਟੀ ਮੁਤਾਬਕ ਤੁਰੰਤ ਹੱਲ ਕਰਨ ਵਿੱਚ ਮਦਦ ਕਰੇਗਾ।ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਡੀ.ਜੀ.ਪੀ. ਵੀ.ਕੇ. ਭਾਵਰਾ, ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਜੋਏ ਸਰਮਾ, ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੱਧੂ ਅਤੇ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਹਾਜਰ ਸਨ।

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਟੀ.ਬੀ. ਤੇ ਅੰਤਰ-ਰਾਸ਼ਟਰੀ ਯੋਗ ਦਿਵਸ ਸਬੰਧੀ ਸੇਮੀਨਾਰ ਆਯੋਜਿਤ

0

ਅਜਾਦੀ ਦੇ 75ਵੇਂ ਅਮਿ੍ਰਤ ਮਹਾਉਤਸਵ ਦੇ ਸਬੰਧ ਵਿੱਚ ਚਲਾਏ ਗਏ ਸਿਲਾਈ ਸੈਟਰ ਦੀਆਂਲੜਕੀਆ ਨੂੰ ਸਾਰਟੀਫਿਕੇਟ ਵੰਡੇ
ਸੁਖਜਿੰਦਰ ਮਾਨ
ਮਾਨਸਾ, 12 ਮਈ: ਦੇਸ਼ ਦੀ ਅਜਾਦੀ ਦੇ 75 ਵੇਂ ਅਮਿ੍ਰਤਮਹਾਉਤਸਵ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਮਨਾਏ ਜਾ ਰਹੇ 8ਵੇਂ (ਅੱਠਵੇਂ) ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਅੰਤਰ-ਰਾਸ਼ਟਰੀ ਯੋਗ ਦਿਵਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਵਲੰਟੀਅਰਜ ਵੱਲੋਂ ਪਿੰਡ ਪਿੰਡ ਜਾਕੇ ਯੋਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰਰੇਤਿ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਬਲਾਕ ਅਤੇ ਪਿੰਡ ਪੱਧਰ ਤੇ ਯੋਗ ਅਧਿਆਪਕਾਂ/ਟਰੇਨਿੰਰ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਜੋ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਲੋਕਾਂ ਨੂੰ ਯੋਗ ਕਰਵਾਉਣਗੇ।ਉਹਨਾਂ ਕਿਹਾ ਕਿ ਇਸ ਸਾਲ ਦੇਸ਼ ਦੀ ਅਜਾਦੀ ਦੇ 75ਵੇਂ ਅਮਿ੍ਰਤਮਹਾਉਤਸਵ ਕਾਰਨ ਦੇਸ਼ ਦੀ ਅਜਾਦੀ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਵੇਗਾ।
ਯੁਵਾ ਅਧਿਕਾਰੀ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅਜਾਦੀ ਦੇ ਅਮਿ੍ਰਤ ਮਹਾਉਤਸਵ ਦੇ ਸਬੰਧ ਵਿੱਚ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਇੱਕ ਕਿਤਾਬਚਾ ਬਣਾਇਆ ਗਿਆ ਹੈ ਜਿਸ ਨੁੰ ਜਲਦੀ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਵਿਜੈ ਸਿੰਗਲਾ ਵੱਲੋਂ ਰਲੀਜ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਇਹ ਕਿਤਾਬਚਾ ਲੋਕਾਂ ਲਈ ਸਰਕਾਰ ਦੀਆਂ ਸਕੀਮਾਂ ਜਾਣਨ ਲਈ ਬੜਾ ਸਹਾਈ ਸਿੱਧ ਹੋਵੇਗਾ।ਇਸ ਮੋਕੇ ਯੂਥ ਕਲੱਬਾਂ ਅਤੇ ਵਲੰਟੀਅਰਜ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਸਿੰਘ ਘੰਡ ਨੇ ਇਸ ਮੋਕੇ ਯੋਗਾ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਟੀਬੀ ਦੀ ਬਿਮਾਰੀ ਅਤੇ ੳੇਸ ਦੇ ਲੱਛਣਾਂ ਬਾਰੇ ਜਾਣਕਾਰੀ ਸਾਝੀ ਕੀਤੀ ਉਹਨਾਂ ਦੱਸਿਆ ਮਾਨਸਾ ਜਿਲ੍ਹੇ ਵਿੱਚ ਇਸ ਸਬੰਧੀ ਸਿਵਲ ਹਸਪਤਾਲ ਮਾਨਸਾ ਤੋਂ ਇਲਾਵਾ ਸੀ.ਐਹ.ਸੀ.ਖਿਆਲਾ ਕਲਾਂ, ਭੀਖੀ ਅਤੇੇ ਝੁਨੀਰ ਤੋਂ ਅਤੇ ਆਰ.ਐਹ.ਬਰੇਟਾ,ਮੁੱਢਲਾ ਸਿਹਤ ਕੇਦਰ ਬੋਹਾ ਅਤੇ ਸਬ-ਡਵੀਜਨ ਹਸਪਤਾਲ ਬੁਢਲਾਡਾ ਅਤੇ ਸਰਦੂਲਗੜ ਵਿੱਚ ਮੁੱਫਤ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ।ਉਹਨਾਂ ਦੱਸਿਆ ਕਿ ਇਸ ਬਿਮਾਰੀ ਵਿੱਚ ਹਰ ਤਰਾਂ ਦੀ ਜਾਂਚ ਵੀ ਮੁੱਫਤ ਕੀਤੀ ਜਾਂਦੀ ਹੈ ਅਤੇ ਮਰੀਜ ਨੂੰ ਨਿਕਸ਼ੇ ਪਸ਼ਣ ਯੋਜਨਾ ਅਧੀਨ ਹਰ ਮਹੀਨੇ ਪੰਜ ਸੋ (500/-)ਦੀ ਖੁਰਾਕੀ ਮਦਦ ਵੀ ਦਿੱਤੀ ਜਾਂਦੀ ਹੈ।ਇਸ ਮੋਕੇ ਯੂਥ ਕਲੱਬਾਂ ਨੂੰ ਟੀਬੀ ਦੀ ਬਿਮਾਰੀ ਸਬੰਧੀ ਸਿਹਤ ਵਿਭਾਗ ਵੱਲੋਂ ਤਿਆਰ ਕੀਤਾ ਲਿਟਰੇਚਰ ਵੀ ਵੰਡਿਆ ਗਿਆ।
ਜਿਲ੍ਹਾ ਯੂਥ ਅਫਸਰ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਵੱਲੋਂ ਅਜਾਦੀ ਦੇ ਅਮਿ੍ਰਤ ਮਹਾਉਤਸਵ ਦੇ ਸਬੰਧ ਵਿੱਚ ਪਿੰਡ ਰੜ੍ਹ ਵਿੱਚ ਚਲਾਏ ਗਏ ਸਿਲਾਈ ਸੈਂਟਰ ਦੀਆਂ ਲੜਕੀਆਂ ਨੂੰ ਸਾਰਟੀਫਿਕੇਟ ਵੀ ਵੰਡੇ ਗਏ।
ਇਸ ਮੋਕੇਂ ਹੋਰਨਾਂ ਤੋ ਇਲਾਵਾ ਨੋਜਵਾਨ ਏਕਤਾ ਕਲੱਬ ਭਾਈਦੇਸਾ ਦੇ ਪ੍ਰਧਾਨ ਕੇਵਲ ਸਿੰਘ ਸਕੱਤਰ ਮਨਜਿੰਦਰ ਸਿੰਘ,ਮਨੋਜ ਕੁਮਾਰ ਛਾਪਿਆਂਵਾਲੀ,ਗੁਰਪ੍ਰੀਤ ਸਿੰਘ ਨੰਦਗੜ,ਜਗਸੀਰ ਸਿੰਘ ਅਤੇ ਉਮਕਾਰ ਸਿੰਘ ਭੇਣੀਬਾਘਾ,ਜਗਸੀਰ ਸਿੰਘ ਤਾਮਕੋਟ,ਸਿਲਾਈ ਟੀਚਰ ਸਰਬਜੀਤ ਕੌਰ ਰੜ,ਬੀਬੀ ਭਾਨੀ ਯੂਥ ਕਲੱਬ ਦੀ ਪ੍ਰਧਾਨ ਰਾਜਦੀਪ ਕੌਰ,ਗੁਰਪ੍ਰੀਤ ਸਿੰਘ,ਅਰਸ਼ਦੀਪ ਸਿੰਘ ਬੁਢਲਾਡਾ,ਮੰਜੂ ਬਾਲਾ ਵਕੀਲ ਮਾਨਸਾ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਕਰਮਜੀਤ ਕੌਰ ਸ਼ੇਖਪੁਰ ਖਡਿਆਲ,ਗੁਰਪ੍ਰੀਤ ਸਿੰਘ ਅੱਕਾਵਾਲੀ ਅਤੇ ਗੁਰਪ੍ਰੀਤ ਕੌਰ ਅਕਲੀਆ ਨੇ ਸ਼ਮੂਲੀਅਤ ਕੀਤੀ।

ਪੇਂਡੂ ਵਿਕਾਸ ਵਿਭਾਗ ਨੇ ਪਿਛਲੇ 12 ਦਿਨਾਂ ਵਿਚ 1008 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ: ਕੁਲਦੀਪ ਧਾਲੀਵਾਲ

ਹੁਣ ਤੱਕ ਘੱਟੋ ਘੱਟ 302 ਕਰੋੜ ਤੋਂ ਵੱਧ ਬਜ਼ਾਰੀ ਕੀਮਤ ਵਾਲੀ ਜ਼ਮੀਨ ਸਰਕਾਰ ਦੇ ਸਪੁਰਦ ਕੀਤੀ
ਸਵੈ ਇੱਛਾ ਨਾਲ 417 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੱਡਣ ਵਾਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਨੂੰ ਸਰਕਾਰੀ ਪਸ਼ੂ ਹਸਪਤਾਲ ਸਮੇਤ ਹੋਰ ਕਈ ਸੋਗਾਤਾਂ ਦੇਣ ਦਾ ਐਲਾਨ
ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਲਈ ਪੰਚਾਇਤ ਵਿਭਾਗ ਵਲੋਂ ਵਿਸੇਸ਼ ਸੈਲ ਸਥਾਪਨਾ
ਸੁਖਜਿੰਦਰ ਮਾਨ
ਐਸ.ਏ.ਐਸ ਨਗਰ, 12 ਮਈ: ਪੇਂਡੂ ਵਿਕਾਸ ਵਿਭਾਗ ਨੇ ਹੁਣ ਤੱਕ ਪਿਛਲੇ 12 ਦਿਨਾਂ ਵਿਚ 1008 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਾ ਕੇ ਸਰਕਾਰ ਦੇ ਸਪੁਰਦ ਕੀਤੀ ਹੈ।ਅੱਜ ਇੱਥੇ ਪੇਂਡੂ ਵਿਕਾਸ ਵਿਭਾਗ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਵਿੱਡੀ ਮੁਹਿੰਮ ਨੂੰ ਸੂਬੇ ਭਰ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਘੱਟੋ ਘੱਟ 302 ਕਰੋੜ ਰੁਪਏ ਦੀ ਬਜ਼ਾਰੀ ਕੀਮਤ ਵਾਲੀ ਜ਼ਮੀਨ ਤੋਂ ਨਜ਼ਾਇਤ ਕਬਜ਼ੇ ਹਟਾ ਕੇ ਸਰਕਾਰ ਦੇ ਸਪੁਰਦ ਕੀਤੀ ਜਾ ਚੁੱਕੀ ਹੈ।ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਬਹੁਤ ਸਾਰੇ ਲੋਕ ਸਵੈ ਇੱਛਾ ਨਾਲ ਨਜਾਇਜ਼ ਕਬਜ਼ੇ ਛੱਡਣ ਲਈ ਅੱਗੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਸਵੈ ਇੱਛਾ ਨਾਲ ਸ਼ਾਮਲਾਟ ਜ਼ਮੀਨਾਂ ਛੱਡਣ ਵਾਲੇ ਲੋਕਾਂ ਅਤੇ ਪੰਚਾਇਤਾਂ ਦਾ ਪੰਜਾਬ ਸਰਕਾਰ ਵਲੋਂ ਵਿਸੇਸ਼ ਸਨਮਾਨ ਕੀਤਾ ਜਾਵੇਗਾ।ਜਿਹੜੇ ਪਿੰਡ ਸਵੈ ਇੱਛਾ ਨਾਲ ਨਜਾਇਜ਼ ਕਬਜ਼ੇ ਛੱਡ ਰਹੇ ਹਨ, ਉਨ੍ਹਾਂ ਨੂੰ ਵਿਸੇਸ਼ ਸਹੂਲਤਾਂ ਵੀ ਸਰਕਾਰ ਵਲੋਂ ਦਿੱਤੀਆਂ ਜਾਣਗੀਆਂ।ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਨੇ ਸਵੈ ਇੱਛਾ ਨਾਲ 417 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੱਡਿਆ ਹੈ, ਜਿਸ ਬਾਰੇ ਪੇਂਡੂ ਵਿਕਾਸ ਮੰਤਰੀ ਨੇ ਕਿਹਾ ਇਸ ਪਿੰਡ ਵਲੋਂ ਕੀਤੀ ਪਹਿਲ ਦੇ ਬਦਲੇ ਪਿੰਡ ਵਿਚ ਇੱਕ ਸਰਕਾਰੀ ਪਸ਼ੂ ਹਸਪਤਾਲ ਸਮੇਤ ਕੁਝ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਅਜਿਹੀ ਹੀ ਇੱਕ ਹੋਰ ਪਹਿਲ ਦਾ ਜਿਕਰ ਕਰਦਿਆਂ ਮੰਤਰੀ ਨੇ ਦੱਸਿਆ ਕਿ ਦੁਆਬੇ ਵਿਚ ਆਲੂਆਂ ਦੀ ਪੈਦਾਵਰ ਕਰਨ ਵਾਲੇ ਵੱਡੇ ਕਿਸਾਨ ਨੇ ਸਵੈ ਇੱਛਾ ਨਾਲ 35 ਏਕੜ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੱਡਿਆ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਸ ਦੇ ਨਾਲ ਹੀ ਦੱਸਿਆ ਕਿ ਸ਼ਾਮਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੀ ਰਫਤਾਰ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਹੜਤਾਲ ਕਾਰਨ ਕੁਝ ਹੌਲੀ ਹੋਈ ਸੀ।ਪਰ ਹੁਣ ਹੜਤਾਲ ਖਤਮ ਹੋ ਗਈ ਹੈ ਅਤੇ ਇਹ ਰਫਤਾਰ ਆਉਣ ਵਾਲੇ ਦਿਨਾਂ ਵਿਚ ਪ੍ਰਤੀ ਦਿਨ 200 ਏਕੜ ਨਜ਼ਇਜ ਕਬਜੇ ਹਟਾਉਣ ਤੱਕ ਪਹੁੰਚ ਜਾਵੇਗੀ।ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਇੱਕ ਵਿਸੇਸ਼ ਨੰਬਰ ਜਾਰੀ ਕੀਤਾ ਜਾਵੇਗਾ ਜਿਸ ਉਪਰ ਸ਼ਾਮਲਾਟ ਜ਼ਮੀਨਾਂ ‘ਤੇ ਨਜ਼ਾਇਜ ਕਬਜ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕੇਗੀ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਲਈ ਪੰਚਾਇਤ ਵਿਭਾਗ ਨੇ ਵਿਸੇਸ਼ ਸੈਲ ਸਥਾਪਨਾ ਵੀ ਕੀਤੀ ਹੈ।ਇਹ ਸੈਲ ਨਜਾਇਜ਼ ਕਬਜ਼ਿਆਂ ਬਾਰੇ ਅੰਕੜੇ ਇਕੱਠੇ, ਕਾਨੂੰਨ ਪੱਖਾਂ ਅਤੇ ਹੋਰਨਾਂ ਪਹਿਲੂਆਂ ਦੀ ਘੋਖ ਕਰਕੇ ਪੰਚਾਇਤੀ ਜ਼ਮੀਨਾਂ ‘ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਬਾਰੇ ਰਿਪੋਰਟ ਦੇਵੇਗਾ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਪੰਚਾਇਤੀ ਜ਼ਮੀਨਾ ਤੋਂ ਬਿਨਾਂ ਕਿਸੇ ਭੇਦਭਾਵ ਦੇ ਕਬਜ਼ੇ ਹਟਾਏ ਜਾ ਰਹੇ ਹਨ, ਭਾਵੇਂ ਕੋਈ ਆਮ ਵਿਆਕਤੀ, ਭਾਵੇਂ ਕੋਈ ਰਸੂਖਦਾਰ ਜਾਂ ਸਰਕਾਰੀ ਅਧਿਕਾਰੀ ਹੈ, ਸਭ ਤੋਂ ਪੂਰੀ ਕਾਨੂੰਨੀ ਪ੍ਰਕਿ੍ਰਆ ਪੂਰੀ ਕਰਕੇ ਪੜਾਅਵਾਰ ਕਬਜ਼ੇ ਹਟਵਾਏ ਜਾਣਗੇ।ਇਸ ਮੌਕੇ ਮੰਤਰੀ ਨੇ ਸ਼ਾਮਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਵਿਚ ਪ੍ਰਵਾਸੀ ਭਾਰਤੀ ਪੰਜਾਬੀਆਂ ਵਲੋਂ ਜਾਣਕਾਰੀ ਦੇ ਕੇ ਪਾਏ ਜਾ ਰਹੇ ਅਹਿਮ ਯੋਗਦਾਨ ਦੀ ਵੀ ਵਿਸੇਸ਼ ਸਰਾਹਨਾ ਕੀਤੀ।ਉਨ੍ਹਾਂ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਇਸ ਲਈ ਲੋਕ ਪੰਜਾਬ ਦੀ ਬਿਹਤਰੀ ਲਈ ਖੁਦ ਹੀ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੱਡਣ ਲਈ ਅੱਗੇ ਆਉਣ।ਇਸ ਮੌਕੇ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਸੀਮਾ ਜੈਨ, ਡਾਇਰੈਕਟਰ ਪੇਂਡੂ ਵਿਕਾਸ ਗੁਰਪ੍ਰੀਤ ਸਿੰਘ ਖਹਿਰਾ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੋਜੂਦ ਸਨ।

ਏਮਜ ਬਠਿੰਡਾ ਵੱਲੋਂ ਅਲਟਰਾਸਾਊਂਡ ਲਿਵਰ ਇਲਾਸਟੋਗ੍ਰਾਫੀ ਦਾ ਮੁਫਤ ਕੈਂਪ ਲਗਾਇਆ

0

ਸੁਖਜਿੰਦਰ ਮਾਨ
ਬਠਿੰਡਾ, 12 ਮਈ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਬਠਿੰਡਾ ਦੇ ਰੇਡੀਓਲੋਜੀ ਵਿਭਾਗ ਵੱਲੋਂ ਅਲਟਰਾਸਾਊਂਡ ਲਿਵਰ ਇਲਾਸਟੋਗ੍ਰਾਫੀ ਦਾ ਮੁਫਤ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾਇਰੈਕਟਰ ਏਮਜ ਬਠਿੰਡਾ ਪ੍ਰੋ: ਡਾ: ਦਿਨੇਸ ਕੁਮਾਰ ਸਿੰਘ ਨੇ ਡੀਨ ਪ੍ਰੋ: ਡਾ: ਸਤੀਸ ਗੁਪਤਾ, ਰੇਡੀਓਲੋਜੀ ਫੈਕਲਟੀ ਡਾ: ਪਰਮਦੀਪ ਸਿੰਘ, ਡਾ: ਹਰਮੀਤ ਕੌਰ, ਡਾ. ਨਵਦੀਪ ਕੌਰ ਅਤੇ ਡਾ. ਸਮੀਰ ਪੀਰ ਅਤੇ ਏਮਜ ਬਠਿੰਡਾ ਦੇ ਹੋਰ ਸੀਨੀਅਰ ਫੈਕਲਟੀ ਦੀ ਹਾਜਰੀ ਵਿਚ ਕੀਤਾ। ਜਿਕਰਯੋਗ ਹੈ ਕਿ ਅਲਟਰਾਸਾਊਂਡ ਲਿਵਰ ਇਲਾਸਟੋਗ੍ਰਾਫੀ ਲਿਵਰ ਫਾਈਬਰੋਸਿਸ ਦਾ ਪਤਾ ਲਗਾਉਣ ਲਈ ਨਵੀ ਤਕਨੀਕ ਹੈ ਅਤੇ ਖਾਸ ਤੌਰ ‘ਤੇ ਜਿਗਰ ਦੀਆਂ ਸਥਿਤੀਆਂ ਜਿਵੇਂ ਕਿ ਅਲਕੋਹਲਿਕ ਜਿਗਰ ਦੀ ਬਿਮਾਰੀ, ਹੈਪੇਟਾਈਟਸ, ਫੈਟੀ ਲੀਵਰ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਲਈ ਲਾਭਦਾਇਕ ਹੈ। ਜਨਤਾ ਦੇ ਜਿਗਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਆਮ ਸਥਿਤੀਆਂ ਅਤੇ ਉਹਨਾਂ ਨੂੰ ਕਿਵੇਂ ਰੋਕਣਾ ਹੈ, ਬਾਰੇ ਜਾਗਰੂਕ ਵੀ ਕੀਤਾ ਗਿਆ। ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ 100 ਦੇ ਕਰੀਬ ਮਰੀਜਾਂ ਦੀ ਆਧੁਨਿਕ ਅਲਟਰਾਸਾਊਂਡ ਮਸੀਨ ਰਾਹੀਂ ਜਾਂਚ ਕੀਤੀ ਗਈ ਅਤੇ ਰਿਪੋਰਟ ਜਾਰੀ ਕੀਤੀ ਗਈ। ਅੰਤ ਵਿੱਚ, ਪ੍ਰੋ. ਡਾ. ਸਤੀਸ ਗੁਪਤਾ, ਡੀਨ ਏਮਜ ਬਠਿੰਡਾ ਨੇ ਰੇਡੀਓਲੋਜੀ ਵਿਭਾਗ ਦੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੇ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਇੱਕ ਵਧੀਆ ਰੇਡੀਓਲੋਜੀ ਸੇਵਾਵਾਂ ਪ੍ਰਦਾਨ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸਲਾਘਾ ਕੀਤੀ।

ਡੀ.ਏ.ਵੀ ਕਾਲਜ ਵਿਖੇ ਕੁਇਜ ਮੁਕਾਬਲਾ ਅਤੇ ਐਡ-ਮੈਡ ਸੋਅ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 12 ਮਈ: ਸਥਾਨਕ ਡੀ.ਏ.ਵੀ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ਅੱਜ ਕੁਇਜ ਮੁਕਾਬਲੇ ਅਤੇਐਡ ਮੈਡ ਸੋਅ ਦਾ ਆਯੋਜਨ ਕਰਵਾਇਆ ਗਿਆ। ਸੁਰੂਆਤ ਵਿਚ ਲਿਖਤੀ ਕੁਇਜ ਕਰਵਾਇਆ ਗਿਆ ਜਿਸ ਵਿੱਚ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 12 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਮੁਕਾਬਲੇ ਵਿੱਚ ਤਿੰਨ-ਤਿੰਨ ਵਿਦਿਆਰਥੀਆਂ ਦੀਆਂ ਚਾਰ ਟੀਮਾਂ ਨੇ ਭਾਗ ਲਿਆ। ਜੇਤੂ ਟੀਮ ਦੇ ਵਿਦਿਆਰਥੀ, ਈਸੂ (ਬੀ.ਕਾਮ ਆਨਰਜ਼ ਭਾਗ ਦੂਜਾ), ਸਤੁਤੀ (ਬੀ.ਕਾਮ ਆਨਰਜ ਭਾਗ ਦੂਜਾ) ਅਤੇ ਤੀਸਾਂਤ (ਬੀ.ਕਾਮ ਭਾਗ ਦੂਜਾ) ਸਨ। ਉਪ ਜੇਤੂ ਟੀਮ ਵਿੱਚ ਪੀਯੂਸ (ਬੀ.ਕਾਮ ਭਾਗ ਤੀਜਾ), ਕੇਸਵ ਬੀ.ਕਾਮ ਭਾਗ ਪਹਿਲਾ) ਅਤੇ ਪਿ੍ਰੰਸ (ਬੀ.ਕਾਮ ਭਾਗ ਤੀਜਾ) ਸਾਮਲ ਸਨ।ਐਡ ਮੈਡ ਸੋਅ ਵਿੱਚ ਚਾਰ ਟੀਮਾਂ ਨੇ ਹਿੱਸਾ ਲਿਆ, ਆਪੋ ਆਪਣੀ ਰਚਨਾਤਮਕਤਾ ਨੂੰ ਦਰਸਾਉਂਦੇ ਹੋਏ ਈਕੋਸਕੂਟੀ,ਵਿਜ਼ਨ ਗਲਾਸਜ਼, ਲਾਈਫ਼ ਇਨਸ਼ੋਰੈਂਸ ਅਤੇ ਪੋਟਾਲੀ ਵਰਗੇ ਵਿਗਿਆਪਨਾਂ ਰਾਹੀਂ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕੀਤੀ। ਐਡ ਮੈਡ ਸੋਅ ਦੀ ਟੀਮ ਚਾਰ “ਪੋਟਾਲੀ” ਵਿੱਚ ਜੇਤੂ ਰਹੀ। ਟੀਮ “ਈਕੋਸਕੂਟੀ” ਉਪ ਜੇਤੂ ਰਹੀ। ਐਡ ਮੈਡ ਸੋਅ ਦੀ ਜੱਜਮੈਂਟ ਡਾ. ਨੀਤੂ ਪੁਰੋਹਿਤ, ਪ੍ਰੋ.ਹਰਪ੍ਰੀਤ ਕੌਰ ਬਰਾੜ ਅਤੇ ਡਾ.ਰਣਜੀਤ ਸਿੰਘ ਨੇ ਕੀਤੀ। ਕੁਇਜ ਮਾਸਟਰ ਪ੍ਰੋਫੈਸਰ ਵਿਕਾਸ ਕਾਟੀਆ ਨੇ ਕੁਇਜ ਭਾਗੀਦਾਰਾਂ ਤੋਂ ਮੌਜੂਦਾ ਮਾਮਲਿਆਂ, ਵਣਜ ਅਤੇ ਆਮ ਜਾਗਰੂਕਤਾ ‘ਤੇ ਅਧਾਰਿਤ ਸਵਾਲ ਪੁੱਛੇ। ਰਸਮੀ ਸਵਾਗਤ ਡਾ.ਕੁਸੁਮ ਗੁਪਤਾ ਨੇ ਕੀਤਾ ਅਤੇ ਸਟੇਜ ਸੰਚਾਲਨ ਪ੍ਰੋ.ਨੇਹਾ ਗਰਗ ਨੇ ਕੀਤਾ।
ਪਿ੍ਰੰਸੀਪਲ ਡਾ.ਰਾਜੀਵ ਕੁਮਾਰ ਸਰਮਾ ਨੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿਚ ਹਰੇਕ ਵਿਅਕਤੀ ਨੂੰ ਆਪਣੀ ਜਾਣਕਾਰੀ ਵਿਚ ਵਾਧਾ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਇਜ ਮੁਕਾਬਲੇ ਅਤੇ ਐਡ ਮੈਡ ਸੋਅ ਨੇ ਵਿਦਿਆਰਥੀਆਂ ਨੂੰ ਵਿਭਿੰਨ ਖੇਤਰਾਂ ਵਿੱਚ ਹੋਣ ਵਾਲੀ ਨਵੀਨਤਾ ਬਾਰੇ ਜਾਣਨ ਦਾ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿੱਚ ਉਤਸਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਪ੍ਰੋ. ਪਰਵੀਨ ਕੁਮਾਰ ਗਰਗ (ਮੁਖੀ, ਕਾਮਰਸ ਵਿਭਾਗ), ਪ੍ਰੋ. ਵਿਕਾਸ ਕਾਟੀਆ, ਡਾ. ਕੁਸਮ ਗੁਪਤਾ, ਪ੍ਰੋ.ਮੋਨਿਕਾ ਭਾਟੀਆ, ਪ੍ਰੋ.ਅਮਿਤ ਸਿੰਗਲਾ, ਪ੍ਰੋ.ਸੀਮਾ ਰਾਣੀ, ਪ੍ਰੋ. ਨੇਹਾ ਗਰਗ, ਡਾ. ਪਿ੍ਰਤਪਾਲ ਸਿੰਘ, ਪ੍ਰੋ. ਸਮਸੇਰ ਖਾਨ, ਪ੍ਰੋ. ਪਿ੍ਰਅੰਕਾ, ਪ੍ਰੋ. ਸੋਨੀਆ ਮੰਗਲਾ, ਪ੍ਰੋ. ਆਂਚਲ, ਪ੍ਰੋ. ਸ?ਿਵਾਨੀ ਅਤੇ ਪ੍ਰੋ. ਮੰਸ਼ੂ ਦੀ ਇਸ ਪ੍ਰੋਗਰਾਮ ਕਰਵਾਉਣ ਲਈ ਸ਼ਲਾਘਾ ਕੀਤੀ।ਪ੍ਰੋ.ਪਰਵੀਨ ਕੁਮਾਰ ਗਰਗ ਵੱਲੋਂ ਰਸਮੀ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੌਕਡਾਊਨ ਤੋਂ ਦੋ ਵਰ੍ਹਿਆਂ ਪਿੱਛੋਂ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਹੈ। ਉਨ੍ਹਾਂ ਨੇ ਸਮਾਗਮ ਦੇ ਆਯੋਜਨ ਲਈ ਫੈਕਲਟੀ ਮੈਂਬਰਾਂ ਦੇ ਸਮਰਪਿਤ ਯਤਨਾਂ ਲਈ ਧੰਨਵਾਦ ਵੀ ਕੀਤਾ।

ਦਿੱਲੀ ਹਾਰਟ ਹਸਪਤਾਲ ਨੇ ਅੰਤਰਰਾਸਟਰੀ ਨਰਸ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 12 ਮਈ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸਲਿਟੀ ਹਸਪਤਾਲ ਵੱਲੋਂ ਅੰਤਰਰਾਸਟਰੀ ਨਰਸ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਵਿਸੇਸ ਸਮਾਗਮ ਵਿੱਚ ਹਸਪਤਾਲ ਦੇ ਨਰਸਿੰਗ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦੀ ਸੁਰੂਆਤ ਡਾ: ਰੇਣੂਕਾ ਮਧੋਕ ਨੇ ਨਰਸ ਦਿਵਸ ਦੀ ਮਹੱਤਤਾ ਬਾਰੇ ਦੱਸ ਕੇ ਕੀਤੀ । ਡਾ: ਰੋਹਿਤ ਬਾਂਸਲ, ਡਾ: ਕੇ.ਐਲ.ਬਾਂਸਲ ਅਤੇ ਡਾ: ਰੂਬੀ ਚੋਪੜਾ ਨੇ ਮੈਡੀਕਲ ਸੇਵਾਵਾਂ ਵਿੱਚ ਨਰਸਾਂ ਦੀ ਭੂਮਿਕਾ, ਮਹੱਤਵ ਅਤੇ ਯੋਗਦਾਨ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਨੂੰ ਮਰੀਜਾਂ ਲਈ ‘ਮਸੀਹਾ‘ ਕਰਾਰ ਦਿੱਤਾ। ਇਸ ਮੌਕੇ ਨਰਸਿੰਗ ਸਟਾਫ ਵੱਲੋਂ ਕਵਿਤਾ, ਡਾਂਸ ਅਤੇ ਡਾਕੂਮੈਂਟਰੀ ਵੀ ਪੇਸ ਕੀਤੀ ਗਈ ਅਤੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਹਸਪਤਾਲ ਵੱਲੋਂ ਇੱਕ ਕੁਇਜ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸਹੀ ਉੱਤਰ ਦੇਣ ਵਾਲੇ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ‘ਨਰਸਿੰਗ ਰਾਸਟਰੀ ਗੀਤ‘ ਨਾਲ ਹੋਈ।

ਮਨੀਸ ਤਿਵਾੜੀ ਨੇ ਧਨਾਸ ਕਲੋਨੀ ਵਿਖੇ ਸਮਾਲ ਫਲੈਟਸ ਕੰਪਲੈਕਸ ਨੂੰ ਓਪਨ ਏਅਰ ਜਿਮਨੇਜੀਅਮ ਸਮਰਪਿਤ ਕੀਤਾ

0

ਜਾਟ ਮਹਾਸਭਾ ਨੂੰ ਸੀਸੀਟੀਵੀ ਸਿਸਟਮ ਸਿਸਟਮ ਵੀ ਸੌਂਪਿਆ ਗਿਆ

ਸੁਖਜਿੰਦਰ ਮਾਨ

ਚੰਡੀਗੜ੍ਹ, 12 ਮਈ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ ਤਿਵਾੜੀ ਵੱਲੋਂ ਧਨਾਸ ਕਲੋਨੀ ਸਥਿਤ ਸਮਾਲ ਫਲੈਟਸ ਕੰਪਲੈਕਸ ਦੇ ਰੈਜੀਡੈਂਟ ਵੈਲਫੇਅਰ ਐਸੋਸੀਏਸਨ ਦੀ ਅਪੀਲ ’ਤੇ ਉਨ੍ਹਾਂ ਨੂੰ 5 ਲੱਖ ਰੁਪਏ ਦੀ ਲਾਗਤ ਨਾਲ ਓਪਨ ਏਅਰ ਜਿਮਨੇਜੀਅਮ ਭੇਟ ਕੀਤਾ ਗਿਆ।  ਤਿਵਾੜੀ ਨੇ ਮਨੀਮਾਜਰਾ ਵਿਖੇ ਜਾਟ ਸਭਾ ਵਿਖੇ 2 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਸੀਸੀਟੀਵੀ ਸਿਸਟਮ ਨੂੰ ਵੀ ਲੋਕ ਅਰਪਣ ਕੀਤਾ, ਜਿਸਦਾ ਉਦੇਸ ਇਲਾਕੇ ਦੇ ਲੋਕਾਂ ਦੇ ਹਿੱਤ ਵਿੱਚ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨਾ ਹੈ।ਇਸ ਮੌਕੇ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਹੀ ਪੈਦਾ ਹੋਏ, ਵੱਡੇ ਹੋਏ ਅਤੇ ਪੜ੍ਹੇ। ਅਜਿਹੀ ਸਥਿਤੀ ਵਿੱਚ ਉਹ ਲੋਕਾਂ ਦੀਆਂ ਜਾਇਜ ਮੰਗਾਂ ਨੂੰ ਨਕਾਰਨ ਤੋਂ ਅਸਮਰੱਥ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ 40 ਸਾਲ ਸਿਆਸੀ ਅਤੇ ਸਮਾਜਿਕ ਤੌਰ ‘ਤੇ ਕੰਮ ਕੀਤਾ ਹੈ।ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਉਹ ਆਪਣੀ ਜਿੰਦਗੀ ਵਿਚ ਜੋ ਵੀ ਪ੍ਰਾਪਤ ਕਰ ਸਕੇ, ਉਸਦੀ ਨੀਂਹ 1960 ਦੇ ਆਖਰੀ ਦੌਰ ਅਤੇ 1970 ਦੇ ਦਹਾਕੇ ਵਿਚ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।ਤਿਵਾੜੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਜਿੱਥੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ, ਉੱਥੇ ਉਹ ਇਹ ਯਕੀਨੀ ਬਣਾਉਣਗੇ ਕਿ ਚੰਡੀਗੜ੍ਹ ਨੂੰ ਲੋਕ ਹਿੱਤ ਵਿੱਚ ਉੱਤਰੀ ਭਾਰਤ ਦੀ ਆਰਥਿਕਤਾ ਦਾ ਧੁਰਾ ਬਣਾਇਆ ਜਾਵੇ, ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਸਮੇਤ ਖੇਤਰ ਵਿੱਚ ਵੱਡਾ ਸਥਾਨ ਹਾਸਲ ਕਰ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜਗਦੀਪ ਚੌਧਰੀ, ਉੱਘੇ ਮਜਦੂਰ ਆਗੂ ਸਸੀ ਸੰਕਰ ਤਿਵਾੜੀ, ਵਸੀਮ ਮੀਰ, ਇਮਰਾਨ ਮਨਸੂਰੀ, ਜਾਟ ਮਹਾਂਸਭਾ ਦੇ ਪ੍ਰਧਾਨ ਕਰਮ ਸਿੰਘ, ਮੀਤ ਪ੍ਰਧਾਨ ਸੁਰਜੀਤ ਢਿੱਲੋਂ, ਜਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਗਾਬਾ, ਮਤਲੂਬ ਖਾਨ, ਹਰੀਸ ਕੁਮਾਰ ਵੀ ਹਾਜਰ ਸਨ।

Our Visitor

1901068