Tuesday, May 12, 2026
Home Blog Page 2520

ਯਾਦਵਿੰਦਰਾ ਇੰਜਨੀਅਰਿੰਗ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਥਾਪਨਾ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 61ਵਾਂ ਸਥਾਪਨਾ ਦਿਵਸ ਵਿਭਾਗ ਦੇ ਵਿਦਿਆਰਥੀਆਂ ਦੇ ਕੁਇਜ਼ ਕੰਪੀਟਿਸਨ ,ਗਰੁੱਪ ਡਿਸਕਸ਼ਨ, ਇਲੈਕਟ੍ਰਾਨਿਕ ਸਰਕਟ ਮੇਕਿੰਗ ,ਆਟੋਕੈਡ ਮਾਡਲਿੰਗ ਅਤੇ ਕੰਪਿਊਟਰ ਪ੍ਰੋਗਰਾਮਿੰਗ ਵਿੱਚ ਮੁਕਾਬਲੇ ਕਰਵਾ ਕੇ ਡਾ. ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾਇਰੈਕਟਰ ਡਾ. ਜਸਬੀਰ ਸਿੰਘ ਹੁੰਦਲ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ । ਵਿਭਾਗ ਦੇ ਮੁਖੀ ਡਾ. ਜਗਤਾਰ ਸਿੰਘ ਨੇ ਸਾਰੇ ਵਿਦਿਆਰਥੀਆਂ,ਫੈਕਲਟੀ ਮੈਂਬਰਜ਼ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੀ ਕਾਮਨਾ ਕੀਤੀ । ਕੈਂਪਸ ਡਾਇਰੈਕਟਰ ਡਾ.ਜਸਬੀਰ ਸਿੰਘ ਹੁੰਦਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ ।ਡਾ.ਹੁੰਦਲ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਘੱਟ ਫੀਸਾਂ ਤੇ ਵਧੀਆ ਕੁਆਲਿਟੀ ਦੀ ਐਜੂਕੇਸ਼ਨ ਮਾਲਵੇ ਖਿੱਤੇ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕਰ ਰਹੀ ਹੈ। ਪੰਜਾਬੀ ਯੂਨੀਵਰਸਿਟੀ ਆਪਣੇ ਇਸ ਮੰਤਵ ਵਿੱਚ ਪੂਰੀ ਤਰ੍ਹਾਂ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇ ਇਸ ਨੂੰ ਸਰਕਾਰੀ ਸਰਪ੍ਰਸਤੀ ਅਤੇ ਆਰਥਿਕ ਮਦਦ ਮਿਲੇ । ਡਾ.ਗਗਨਦੀਪ ਕੌਸ਼ਲ ਅਤੇ ਡਾ. ਰਾਜਭੁਪਿੰਦਰ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।ਡਾ.ਗੁਰਪ੍ਰੀਤ ਭਾਰਤੀ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਧੰਨਵਾਦੀ ਸ਼ਬਦ ਡਾ. ਬਲਰਾਜ ਸਿੰਘ ਬਰਾੜ ਐਸੋਸੀਏਟ ਪ੍ਰੋਫੈਸਰ ਮਕੈਨੀਕਲ ਇੰਜਨੀਅਰਿੰਗ ਨੇ ਕਹੇ।

ਬਠਿੰਡਾ ਪੀਆਰਟੀਸੀ ਡਿੱਪੂ ਵਿਖੇ ਮਈ ਦਿਹਾੜਾ

0

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਪੀਆਰਟੀਸੀ ਦੇ ਸਥਾਨਕ ਡਿੱਪੂ ਵਿਖੇ ਅੱਜ ਮਈ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਵਰਕਸਾਪ ਗੇਟ ’ਤੇ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਜੱਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਸਿਕਾਗੋ ਦੇ ਸਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਝੰਡੇ ਦੀ ਰਸਮ ਅਦਾ ਕਰਦੇ ਹੋਏ ਮਈ ਦਿਵਸ ਬਾਰੇ ਵਰਕਰਾਂ ਨੂੰ ਦਸਿਆ ਅਤੇ ਇਕੱਠੇ ਹੋ ਕੇ ਸੰਘਰਸਾਂ ਪ੍ਰਤੀ ਲਾਮਬੰਦ ਹੋਣ ਦੀ ਅਪੀਲ ਕੀਤੀ। ਉਹਨਾਂ ਵਰਕਰਾਂ ਨੂੰ ਵਿਸਵਾਸ ਦਵਾਉਂਦੀਆਂ ਇਹ ਵੀ ਕਿਹਾ ਕਿ ਜਥੇਬੰਦੀ ਸਾਰੇ ਵਰਕਰਾਂ ਦੇ ਮਸਲੇ ਹੱਲ ਕਰਵਾਉਣ ਲਈ ਤਿੱਖੇ ਸੰਘਰਸ ਲੜਨ ਦਾ ਐਲਾਨ ਕਰ ਚੁੱਕੀ ਹੈ ਅਤੇ ਉਹਨਾਂ ਦੀਆਂ ਆਸਾਂ ਤੇ ਖਰੀ ਉਤਰੇਗੀ। ਇਸ ਮੌਕੇ ਬੋਲਦਿਆਂ ਕੁਲਦੀਪ ਸਿੰਘ ਬਾਦਲ ਜਰਨਲ ਸਕੱਤਰ ਬਠਿੰਡਾ ਡੀਪੂ ਨੇ ਵਰਕਰਾਂ ਨੂੰ ਡੀਪੂ ਪੱਧਰ ਤੇ ਆ ਰਹੀਆਂ ਮੁਸਕਿਲਾਂ ਦੇ ਤੁਰੰਤ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਸੁਖਪਾਲ ਸਿੰਘ ਪਾਲਾ, ਰੇਸਮ ਸਿੰਘ ਫਿਟਰ,ਅਜਮੇਰ ਸਿੰਘ ਧਿੰਗੜ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਮੌਜੂਦ ਰਹੇ।

ਬਠਿੰਡਾ ਥਰਮਲ ਦੇ ਗੇਟ ’ਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

0

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਅੱਜ ਇੱਥੇ ਬਠਿੰਡਾ ਥਰਮਲ ਪਲਾਂਟ ਦੇ ਗੇਟ ਮੂਹਰੇ ਮਜ਼ਦੂਰਾਂ ਮੁਲਾਜ਼ਮਾਂ ਕਿਸਾਨਾਂ ਅਤੇ ਠੇਕਾ ਕਰਮਚਾਰੀਆਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਕੀਤੀ ਇਸ ਇਕੱਤਰਤਾ ਦੌਰਾਨ ਸਭ ਤੋਂ ਪਹਿਲਾਂ ਥਰਮਲ ਪਲਾਂਟ ਦੇ ਗੇਟ ’ਤੇ ਝੰਡਾ ਲਹਿਰਾਇਆ ਗਿਆ ਅਤੇ ਉਸਤੋਂ ਬਾਅਦ ਮਈ ਦਿਵਸ ਦੇ ਸ਼ਹੀਦਾਂ ਨੂੰ ਇਕੱਠ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਇਸ ਮੌਕੇ ਵੱਖ ਵੱਖ ਆਗੂਆਂ ਗੁਰਵਿੰਦਰ ਪੰਨੂ ਖੁਸਦੀਪ ਸਿੰਘ,ਕਰਮਜੀਤ ਇਕਬਾਲ ਸਿੰਘ ਕਿਸਾਨ ਯੁਨਿਅਨ ਓੁਗਰਾਹਾ ਅਮਰੀਕ ਸਿੰਘ ਜਗਸੀਰ ਝੁੰਬਾ ਪੰਜਾਬ ਖੇਤ ਮਜਦੂਰ ਯੁਨਿਅਨ ਮਨਦੀਪ ਸਿੰਘ ਡੀ.ਟੀ.ਅੇਫ ਤੋ ਰੇਸਮ ਸਿੰਘ ਨੇ ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਮੁੱਚੇ ਭਾਰਤ ਦੇ ਮਜ਼ਦੂਰ ਮਈ ਦਿਵਸ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ ,ਜਿਨ੍ਹਾਂ ਨੇ ਸਾਮਰਾਜੀ ਲੁੱਟ ਜਬਰ ਅਤੇ ਬੇਇਨਸਾਫੀ ਵਿਰੁੱਧ ਸਾਲਾਂਬੱਧੀ ਅਰਸੇ ਤਕ ਇਕ ਜ਼ਿੰਦਗੀ ਮੌਤ ਦਾ ਸੰਘਰਸ਼ ਲੜਿਆ ਸੀ ।ਇਸ ਸਿਦਕ ਭਰੀ ਜੱਦੋ ਜਹਿਦ ਤੇ ਜ਼ੋਰ ਨਾਲ ਉਸ ਸਮੇਂ ਦੇ ਮਜਦੂਰਾਂ ਨੇ ਬੰਧੂਆਂ ਮਜ਼ਦੂਰੀ ਤੋਂ ਮੁਕਤ ਹੋ ਕੇ ਅੱਠ ਘੰਟੇ ਦੀ ਕੰਮ ਦਿਹਾੜੀ ਨਿਸ਼ਚਤ ਕਰਵਾਉਣ ਦੀ ਸਫਲਤਾ ਹਾਸਲ ਕੀਤੀ ਸੀ।ਇਨ੍ਹਾਂ ਮਜਦੂਰਾਂ ਦੇ ਦਰਸਾਏ ਰਾਹ ਤੇ ਚਲਦੇ ਸੰਸਾਰ ਭਰ ਦੇ ਮਜ਼ਦੂਰਾਂ ਵੱਲੋਂ ਅਨੇਕਾਂ ਕਿਸਮ ਦੀਆਂ ਹੋਰ ਵੀ ਪ੍ਰਾਪਤੀਆਂ ਕੀਤੀਆਂ ਸਨ ।ਜਿਵੇਂ ਅੱਠ ਘੰਟੇ ਦੀ ਦਿਹਾੜੀ ,ਪੱਕੇ ਕੰਮ ਲਈ ਪੱਕਾ ਰੁਜ਼ਗਾਰ , ਜਿਊਣ ਦੇ ਗੁਜ਼ਾਰੇ ਯੋਗ ਉਜਰਤ ,ਬਰਾਬਰ ਕੰਮ ਲਈ ਬਰਾਬਰ ਤਨਖਾਹ ,ਰਿਟਾਇਰਮੈਂਟ ਉਪਰੰਤ ਗੁਜ਼ਾਰੇ ਲਈ ਪੈਨਸ਼ਨਰੀ ਸੇਵਾ ਲਾਭ ,ਟਰੇਡ ਯੂਨੀਅਨ ਬਣਾਉਣ ਦਾ ਅਧਿਕਾਰ ਅਤੇ ਆਪਣੇ ਹੱਕਾਂ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦਾ ਅਧਿਕਾਰ ਪ੍ਰਾਪਤ ਕੀਤਾ ਸੀ ।ਅੱਜ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਾਰਪੋਰੇਟੀ ਹਿੱਤਾਂ ਦੀ ਪੂਰਤੀ ਲਈ ,ਖ਼ੂਨ ਦੇ ਕੇ ਕੀਤੀਆਂ ਇਹ ਸਭ ਪ੍ਰਾਪਤੀਆਂ ਸਾਡੇ ਕੋਲੋਂ ਖੋਹ ਲਈਆਂ ਹਨ ।ਟਰੇਡ ਯੂਨੀਅਨਾਂ ਤੇ ਅਧਿਕਾਰ ਖੋਹ ਲਏ ਹਨ ।ਲੇਬਰ ਕਾਨੂੰਨਾਂ ਚ ਤਬਦੀਲੀ ਕਰਕੇ ਕਾਰਪੋਰੇਟਰਾਂ ਨੂੰ ਰਾਸ ਬੈਠਦੇ ਨਵੇਂ ਲੇਬਰ ਕਾਨੂੰਨ ਤੈਅ ਕਰ ਦਿੱਤੇ ਗਏ ਹਨ ।ਕੰਮ ਦਿਹਾੜੀ ਚ ਵਾਧਾ ਕਰ ਦਿੱਤਾ ਗਿਆ ਹੈ ।ਕਾਰਪੋਰੇਟਰੀ ਮਾਲਕਾਂ ਦੇ ਮੁਨਾਫ਼ੇ ਦੀਆਂ ਲੋੜਾਂ ਅਨੁਸਾਰ ਮਰਜੀ ਦੀਆਂ ਉਜਰਤਾਂ ਦੇਣ ਦਾ ਅਧਿਕਾਰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ।ਕਮੇਟੀ ਦੇ ਆਗੂਆਂ ਗੋਰਾ ਭੁੱਚੋ ਸੰਦੀਪ ਸਿੰਘ ਜਸਵਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਜੋ ਪ੍ਰਾਪਤੀਆਂ ਸਾਡੇ ਮਹਾਨ ਸ਼ਹੀਦਾਂ ਵੱਲੋਂ ਖੂਨ ਦੇ ਕੇ ਕੀਤੀਆਂ ਗਈਆਂ ਸਨ ਅੱਜ ਉਹ ਇਕ ਸਦੀ ਦੇ ਅਰਸੇ ਮਗਰੋਂ ਉਨ੍ਹਾਂ ਹੀ ਕਾਰਪੋਰੇਟਰਾਂ ਦੇ ਮੁਨਾਫ਼ੇ ਦੀ ਲੋੜ ਨੂੰ ਮੁੱਖ ਰੱਖ ਕੇ ਸਾਡੇ ਕੋਲੋਂ ਖੋਹ ਲਈਆਂ ਗਈਆਂ ਹਨ ।ਇਸ ਲਈ ਉਨ੍ਹਾਂ ਮਹਾਨ ਸ਼ਹੀਦਾਂ ਵੱਲੋਂ ਲੁੱਟ ਜਬਰ ਅਤੇ ਬੇਇਨਸਾਫੀ ਵਿਰੁੱਧ ਸ਼ੁਰੂ ਕੀਤਾ ਸੰਘਰਸ਼ ਅੱਜ ਵੀ ਜਾਰੀ ਹੈ।ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣਾ ਹੀ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਜਿਸ ਨੂੰ ਜਾਰੀ ਰੱਖਣ ਦਾ ਅੱਜ ਅਸੀਂ ਅਹਿਦ ਦੁਹਰਾਉਂਦੇ ਹਾਂ ।ਆਗੂਆਂ ਵੱਲੋਂ ਆਪਣੇ ਸੰਬੋਧਨ ਚ ਹੋਰ ਅੱਗੇ ਕਿਹਾ ਗਿਆ ਕਿ ਜਿਸ ਸਮੇਂ ਅਸੀਂ ਇਸ ਹਾਕੀ ਸੰਘਰਸ਼ ਨੂੰ ਤੇਜ਼ ਕਰਨ ਜਾ ਰਹੇ ਹਾਂ ਦੇਸ਼ ਦਾ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਇਕਜੁੱਟ ਹੋ ਕੇ ਇਸ ਸੰਘਰਸ਼ ਦੇ ਰਾਹ ਤੇ ਤੁਰਿਆ ਹੋਇਆ ਹੈ ਤਾਂ ਠੀਕ ਹੈ ਇਸ ਸਮੇਂ ਕੁਝ ਫ਼ਿਰਕੂ ਅਤੇ ਪਾਠਕ ਪਾਊ ਤਾਕਤਾਂ ਮਜ਼ਦੂਰਾਂ ਦਾ ਧਿਆਨ ਉਨ੍ਹਾਂ ਦੀਆਂ ਬੁਨਿਆਦੀ ਮੰਗਾਂ ਤੋਂ ਤਿਲਕਾ ਕੇ ਦੋਮ ਦਰਜੇ ਦੇ ਫ਼ਿਰਕੂ ਅਤੇ ਪਾਠਕ ਪਾਊ ਮੁੱਦਿਆਂ ਦੁਆਲੇ ਕੇਂਦਰਿਤ ਕਰਨ ਦਾ ਯਤਨ ਕਰ ਰਹੀਆਂ ਹਨ ।ਪਟਿਆਲੇ ਚ ਪਿਛਲੇ ਦਿਨੀਂ ਵਾਪਰੀ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਗਿਆ ਕੀ ਇਹ ਲੋਕ ਜਿਹੜੇ ਹਿੰਦੂਆਂ ਅਤੇ ਸਿੱਖਾਂ ਦੇ ਹਮਦਰਦ ਹੋਣ ਦੇ ਦਾਅਵੇ ਕਰਦੇ ਹਨ ਇਹ ਦੋਵੇਂ ਹੀ ਇਸ ਫ?ਿਰਕਾਪ੍ਰਸਤੀ ਦੀ ਜ਼ਹਿਰ ਨਾਲ ਕਾਰਪੋਰੇਟਰਾਂ ਦੀ ਸੇਵਾ ਹੀ ਕਰ ਰਹੇ ਹਨ ।ਇਨ੍ਹਾਂ ਵਿਚੋਂ ਨਾਂ ਦਾ ਕਿਸੇ ਨੂੰ ਹਿੰਦੂਆਂ ਅਤੇ ਨਾ ਹੀ ਸਿੱਖਾਂ ਨਾਲ ਹਮਦਰਦੀ ਹੈ ,ਇਕ ਪਾਸੇ ਇਹ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਮਿਹਨਤਕਸ਼ ਲੋਕਾਂ ਦਾ ਧਿਆਨ ਉਨ੍ਹਾਂ ਦੇ ਬੁਨਿਆਦੀ ਮੁੱਦਿਆਂ ਤੋਂ ਭਟਕਾ ਰਹੇ ਹਨ ,ਦੂਸਰੇ ਪਾਸੇ ਕਾਰਪੋਰੇਟਰਾਂ ਵਿਰੁੱਧ ਸੰਘਰਸ਼ ਕਰ ਰਹੇ ਮਿਹਨਤਕਸ਼ ਲੋਕਾਂ ਦੀ ਵਿਸ਼ਾਲ ਏਕਤਾ ਨੂੰ ਧਰਮ ਦੇ ਨਾਂ ਤੇ ਵੰਡ ਕੇ ਉਨ੍ਹਾਂ ਦੀ ਤਾਕਤ ਦੀਆਂ ਲੀਰਾਂ ਕਰਕੇ ਕਾਰਪੋਰੇਟਰਾਂ ਦਾ ਹਿੱਤ ਪੂਰ ਰਹੇ ਹਨ ।ਇਸ ਲਈ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਸਮੇਂ ਭਵਿੱਖ ਵਿੱਚ ਜਿੱਥੇ ਅਸੀਂ ਆਪਣੇ ਸੰਘਰਸ਼ ਨੂੰ ਕਾਰਪੋਰੇਟਰਾਂ ਵਿਰੁੱਧ ਸੇਧਿਤ ਕਰਕੇ ਰੱਖਣਾ ਹੈ ਉੱਥੇ ਫ਼ਿਰਕੂ ਅਤੇ ਪਾਠਕ ਪਾਊ ਤਾਕਤਾਂ ਵਿਰੁੱਧ ਵੀ ਸੰਘਰਸ਼ ਲੜਨਾ ਸਮੇਂ ਦੀ ਅਣਸਰਦੀ ਲੋੜ ਹੈ ।ਇਹ ਮਈ ਦਿਵਸ ਦੇ ਸ਼ਹੀਦਾਂ ਦਾ ਅਸਲ ਪੈਗਾਮ ਹੈ ।

ਫਿਰਕੂ ਫਾਸ਼ੀ ਹਮਲਿਆਂ ਵਿਰੁੱਧ ਮਨੁੱਖੀ ਕੜੀ ਬਣਾ ਕੇ ਮਨਾਇਆ ਆਰ ਐਮ ਪੀ ਆਈ ਨੇ ਮਈ ਦਿਵਸ

0

ਸੁਖਜਿੰਦਰ ਮਾਨ
ਬਠਿੰਡਾ, 1 ਮਈ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ ਪੀ.ਆਈ.) ਦੇ ਸੱਦੇ ‘ਤੇ ਅੱਜ ਭਾਰੀ ਗਿਣਤੀ ‘ਚ ਮਾਲ ਰੋਡ ਸਥਿਤ ਲੇਬਰ ਚੌਂਕ ਵਿਖੇ ਇਕੱਤਰ ਹੋਏ ਮਜਦੂਰਾਂ-ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਫਿਰਕੂ-ਫਾਸ਼ੀਵਾਦ ਖਿਲਾਫ਼ ਮਨੁੱਖੀ ਕੜੀ ਬਣਾ ਕੇ ਕੌਮਾਂਤਰੀ ਮਜ਼ਦੂਰ ਦਿਵਸ ਇਨਕਲਾਬੀ ਜੋਸ਼ ਨਾਲ ਮਨਾਇਆ।
ਇਕੱਤਰ ਲੋਕਾਂ ਨੂੰ ਸਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਬਠਿੰਡਾ ਜਿਲ੍ਹਾ ਕਮੇਟੀ ਦੇ ਖਜਾਨਚੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਵੱਲੋਂ ਭਵਿੱਖ ਦੇ ਕਿਰਤੀ ਅੰਦੋਲਨਾਂ ਦੀਆਂ ਬਾਵੱਕਾਰ ਜਿੱਤਾਂ ਵਿੱਚ ਪਾਏ ਗਏ ਲਾਸਾਨੀ ਯੋਗਦਾਨ ਅਤੇ ਮਈ ਦਿਵਸ ਦੀ ਅਜੋਕੇ ਦੌਰ ‘ਚ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਆਗੂਆਂ ਨੇ ਕਿਹਾ ਕਿ ਰਾਸ਼ਟਰੀ ਸੋਇਮ ਸੇਵਕ ਸੰਘ ( ਆਰ ਐਸ ਐਸ) ਦੀਆਂ ਹਿਦਾਇਤਾਂ ਅਨੁਸਾਰ ਰਾਜ-ਭਾਗ ਚਲਾ ਰਹੀ ਦੇਸ਼ ਦੀ ਮੋਦੀ ਸਰਕਾਰ ਦੀ ਨੰਗੀ-ਚਿਟੀ ਸਰਪ੍ਰਸਤੀ ਸਦਕਾ ਹਿੰਦੂਤਵੀ ਫਿਰਕੂ ਟੋਲਿਆਂ ਵੱਲੋਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ਅਤੇ ਦਲਿਤਾਂ-ਔਰਤਾਂ ਸਮੇਤ ਪ੍ਰਗਤੀਸ਼ੀਲ ਸੋਚ ਦੇ ਧਾਰਨੀ, ਜਮਹੂਰੀਅਤ ਪਸੰਦ ਲੋਕਾਂ ਉਪਰ ਦੇਸ਼ ਭਰ ‘ਚ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ, ਜਿਸ ਨਾਲ ਦੇਸ਼ ਦੀ ਏਕਤਾ-ਅਖੰਡਤਾ ਲਈ ਗੰਭੀਰ ਖਤਰੇ ਖੜ੍ਹੇ ਹੋ ਗਏ ਹਨ।ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਦਿਆਨਤਦਾਰੀ ਤੋਂ ਕੰਮ ਲੈਂਦਿਆਂ ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਤੱਤਾਂ ਖਿਲਾਫ ਸਖਤ ਤੋਂ ਸਖਤ ਕਦਮ ਚੁੱਕੇ ਅਤੇ ਘੱਟ ਗਿਣਤੀਆਂ ਦੇ ਜਾਨ-ਮਾਲ ਦੀ ਰਾਖੀ ਕਰਨ ਲਈ ਹਥਿਆਰਬੰਦ ਫਿਰਕੂ ਟੋਲਿਆਂ ਦੇ ਮਨੁੱਖਤਾ ਵਿਰੋਧੀ ਕਾਰਿਆਂ ‘ਤੇ ਰੋਕ ਲਾਵੇ।
ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਾਰਦਾਤਾਂ ਆਰ ਐਸ ਐਸ ਦੇ ਧਰਮ ਨਿਰਪੱਖ ਭਾਰਤ ਨੂੰ ਕੱਟੜ ਹਿੰਦੂ ਰਾਸ਼ਟਰ ‘ਚ ਤਬਦੀਲ ਕਰਨ ਦੇ ਏਜੰਡੇ ਦੀ ਪੂਰਤੀ ਲਈ ਕੀਤੀਆਂ ਜਾ ਰਹੀਆਂ ਹਨ।ਉਕਤ ਫੁੱਟ ਪਾਊ ਕਾਰਵਾਈਆਂ ਦਾ ਮਕਸਦ ਮੋਦੀ ਸਰਕਾਰ ਦੀ ਲੋਕਾਂ ਦੇ ਮਸਲੇ ਹੱਲ ਕਰਨ ਪੱਖੋਂ ਘੋਰ ਅਸਫਲਤਾ ‘ਤੇ ਪਰਦਾ ਪਾਉਣਾ ਵੀ ਹੈ।ਬੁਲਾਰਿਆਂ ਨੇ ਕਿਰਤ ਕੋਡ ਰੱਦ ਕਰਕੇ 44 ਕਿਰਤ ਕਾਨੂੰਨ ਬਹਾਲ ਕਰਨ ਦੀ ਵੀ ਮੰਗ ਕੀਤੀ।ਹੋਰਨਾਂ ਤੋਂ ਇਲਾਵਾ ਸਾਥੀ ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਮੱਖਣ ਸਿੰਘ ਪੂਹਲੀ, ਉਮਰਦੀਨ ਖਾਨ, ਭੋਲਾ ਸਿੰਘ ਕਾਲੵਝਰਾਣੀ, ਬਲਦੇਵ ਸਿੰਘ ਦਾਨ ਸਿੰਘ ਵਾਲਾ, ਰਣਜੀਤ ਸਿੰਘ ਸੁਰਖ ਪੀਰ ਰੋੜ ਵੀ ਹਾਜ਼ਰ ਸਨ। ਹਾਜਰ ਜਨ ਸਮੂਹ ਨੇ ਦੋਵੇਂ ਹੱਥ ਖੜ੍ਹੇ ਕਰਕੇ ਬੀਤੇ ਦਿਨੀਂ ਪਟਿਆਲਾ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਸੂਬੇ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ।

ਬਾਬਾ ਫ਼ਰੀਦ ਕਾਲਜ ਵੱਲੋਂ ਐਮ.ਬੀ.ਏ.ਦੇ ਵਿਦਿਆਰਥੀਆਂ ਲਈ ਉਦਯੋਗਿਕ ਦੌਰਾ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 30 ਅਪ੍ਰੈਲ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਵੱਲੋਂ ਐਮ.ਬੀ.ਏ.ਦੇ ਸਾਰੇ ਵਿਦਿਆਰਥੀਆਂ ਲਈ ਇੱਕ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਵਿਦਿਆਰਥੀਆਂ ਨੂੰ ਹੀਰੋ ਸਾਈਕਲ, ਲੁਧਿਆਣਾ ਵਿਖੇ ਲਿਜਾਇਆ ਗਿਆ। ਇਸ ਉਦਯੋਗਿਕ ਦੌਰੇ ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਦੇ ਫੈਕਲਟੀ ਮੈਂਬਰ ਸ਼੍ਰੀਮਤੀ ਨਿਸ਼ਾ ਆਚਾਰੀਆ ਅਤੇ ਸ੍ਰੀ ਕੇਸ਼ਵ ਬਾਂਸਲ ਤੋਂ ਇਲਾਵਾ ਵਿਭਾਗ ਦੇ ਕੁੱਲ 49 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿੱਚੋਂ ਐਮ.ਬੀ.ਏ. ਦੂਜਾ ਸਾਲ ਦੇ ਵਿਦਿਆਰਥੀ ਸੰਜੀਵ ਅਤੇ ਐਮ.ਬੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਨਗ਼ਮਾ ਇਸ ਦੌਰੇ ਦੇ ਕੋਆਰਡੀਨੇਟਰ ਸਨ। ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕਾਂ ਜਿਵੇਂ ਅਨਿਲ ਜੈਨ (ਸੀਨੀਅਰ ਐਚ.ਆਰ. ਮੈਨੇਜਰ), ਅਨਿਲ ਸ਼ਰਮਾ (ਸੀਨੀਅਰ ਐਚ.ਆਰ ਮੈਨੇਜਰ), ਸਲੋਨੀ (ਜੂਨੀਅਰ ਐਚ.ਆਰ. ਮੈਨੇਜਰ), ਵਿਨੋਦ (ਕੁਆਲਿਟੀ ਮੈਨੇਜਰ), ਹਰਮਨ (ਡਿਜ਼ਾਈਨ ਟੀਮ ਮੈਨੇਜਰ), ਸਾਹਿਲ (ਟੂਲ ਇੰਜੀਨੀਅਰਿੰਗ ਮੈਨੇਜਰ) ਅਤੇ ਦਿਲਪ੍ਰੀਤ (ਸਪੇਅਰ ਪਾਰਟਸ ਮੈਨੇਜਰ) ਆਦਿ ਨਾਲ ਮੁਲਾਕਾਤ ਕੀਤੀ। ਸਾਰੇ ਵਿਭਾਗੀ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੰਧਿਤ ਵਿਭਾਗ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸਭ ਤੋਂ ਪਹਿਲਾਂ ਡਿਜ਼ਾਈਨ ਟੀਮ ਮੈਨੇਜਰ ਹਰਮਨ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਸਾਈਕਲ ਪ੍ਰੋਟੋਟਾਈਪ ਡਿਜ਼ਾਈਨ ਕਰ ਕੇ ਨਮੂਨਾ ਉਤਪਾਦਨ ਵਿਭਾਗ ਨੂੰ ਸੌਂਪਦਾ ਹੈ। ਫਿਰ ਉਤਪਾਦਨ ਵਿਭਾਗ ਵਿੱਚ ਉਤਪਾਦਨ ਦਾ ਕੰਮ ਸ਼ੁਰੂ ਹੁੰਦਾ ਹੈ ਜਿੱਥੇ ਟਾਇਰਾਂ ਨੂੰ ਛੱਡ ਕੇ ਸਾਈਕਲ ਦੇ ਸਾਰੇ ਹਿੱਸੇ ਬਣਾਏ ਜਾਂਦੇ ਹਨ ਕਿਉਂਕਿ ਟਾਇਰ ਆਊਟਸੋਰਸਡ ਅਤੇ ਅਸੈਂਬਲਡ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੇ ਟੈਸਟਿੰਗ ਲੈਬ ਦਾ ਵੀ ਦੌਰਾ ਕੀਤਾ ਜਿੱਥੇ ਉਤਪਾਦਨ ਤੋਂ ਬਾਅਦ ਚੇਨ ਟੈਸਟਿੰਗ, ਸੀਟ ਟੈਸਟਿੰਗ ਅਤੇ ਹੈਂਡਲ ਟੈਸਟਿੰਗ ਕੀਤੀ ਜਾਂਦੀ ਹੈ। ਹੀਰੋ ਸਾਈਕਲ ਕੰਪਨੀ ਦੇ ਸੀਨੀਅਰ ਐਚ.ਆਰ. ਮੈਨੇਜਰ ਅਨਿਲ ਜੈਨ ਨੇ ਦੱਸਿਆ ਕਿ ਹਰ ਰੋਜ਼ 17000 ਸਾਈਕਲ ਤਿਆਰ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੇ ਵੱਖ-ਵੱਖ ਵਿਭਾਗਾਂ, ਟੀਮ ਵਰਕ ਦੇ ਆਪਸੀ ਨਿਰਭਰਤਾ ਬਾਰੇ ਜਾਣਿਆ ਅਤੇ ਤਕਨੀਕੀ ਅਤੇ ਪ੍ਰੈਕਟੀਕਲ ਗਿਆਨ ਵੀ ਪ੍ਰਾਪਤ ਕੀਤਾ। ਇਸ ਉਦਯੋਗਿਕ ਦੌਰੇ ਨੇ ਉਦਯੋਗ ਦੇ ਵਿਹਾਰਕ ਕਾਰਜ ਪ੍ਰਣਾਲੀ ਦੇ ਸਬੰਧ ਵਿੱਚ ਉਨ੍ਹਾਂ ਦੇ ਗਿਆਨ ਨੂੰ ਵਧਾਇਆ। ਵਿਦਿਆਰਥੀਆਂ ਨੇ ਡਿਸਟ੍ਰੀਬਿਊਸ਼ਨ ਚੈਨਲਾਂ, ਲਾਭ ਅਤੇ ਨੁਕਸਾਨ, ਲਾਗਤ, ਮਾਰਕੀਟਿੰਗ ਆਦਿ ਨਾਲ ਸੰਬੰਧਿਤ ਆਪਣੇ ਸਵਾਲਾਂ ਦੇ ਹੱਲ ਵੀ ਪ੍ਰਾਪਤ ਕੀਤੇ। ਇਹ ਉਦਯੋਗਿਕ ਦੌਰਾ ਵਿਦਿਆਰਥੀਆਂ ਲਈ ਬਹੁਤ ਦਿਲਚਸਪ ਅਤੇ ਗਿਆਨ ਭਰਪੂਰ ਸਾਬਤ ਹੋਇਆ। ਅੰਤ ਵਿੱਚ ਵਿਦਿਆਰਥੀਆਂ ਨੇ ਕੰਪਨੀ ਦੇ ਅਧਿਕਾਰੀਆਂ ਦਾ ਉਦਯੋਗ ਦੇ ਸਭਿਆਚਾਰ ਨੂੰ ਸਮਝਣ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ।

ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ 1.90 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ 179 ਕਰੋੜ ਰੁਪਏ ਵੰਡੇ

0

ਭਵਿੱਖ ਵਿੱਚ ਸਾਰੇ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਮਿਲੇਗਾ ਵਜੀਫਾ: ਡਾ. ਬਲਜੀਤ ਕੌਰ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਅਪ੍ਰੈਲ: ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਕਿਹਾ ਕਿ ਇੱਕ ਹੋਰ ਵਾਅਦਾ ਪੂਰਾ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੋਸਟ-ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ 179 ਕਰੋੜ ਰੁਪਏ ਦੀ ਰਾਸੀ ਵੰਡ ਦਿੱਤੀ ਹੈ ਅਤੇ ਇਹ ਰਾਸੀ ਪਹਿਲਾਂ ਹੀ ਸਿੱਧੇ ਭੁਗਤਾਨ ਪ੍ਰਣਾਲੀ (ਡੀ.ਬੀ.ਟੀ.) ਸਕੀਮ ਅਧੀਨ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਦੇ ਦਿਨ ਹੀ ਉੱਚ ਅਧਿਕਾਰੀਆਂ ਨੂੰ ਮਾਰਚ 2022 ਤੱਕ ਬਕਾਇਆ ਪਏ ਵਜ਼ੀਫਿਆਂ ਦੀ ਵੰਡ ਨੂੰ ਹਰ ਹੀਲੇ ਨਿਪਟਾਉਣ ਦੇ ਨਿਰਦੇਸ ਦਿੱਤੇ ਸਨ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਫੈਸਲੇ ਨੂੰ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਹੁਣ 179.54 ਕਰੋੜ ਰੁਪਏ ਦੀ ਰਾਸੀ 1,90,197 ਲਾਭਪਾਤਰੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਗਈ ਹੈ।ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਸਮੇਂ ਸਿਰ ਵਜੀਫਾ ਮਿਲਣਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਮੁਸਕਿਲ ਪੇਸ ਨਾ ਆਵੇ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।ਸੂਬੇ ਵਿੱਚ ਸਿੱਖਿਆ ਅਤੇ ਸਿਹਤ ਦੇ ਤਰਜੀਹੀ ਖੇਤਰ ਨੂੰ ਸੁਰਜੀਤ ਕਰਨ ਲਈ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਨੂੰ ਪੰਜਾਬ ਵਿੱਚ ਅਪਣਾਇਆ ਜਾਵੇਗਾ ਅਤੇ ਸੂਬੇ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਉਣ ਲਈ ਪਹਿਲਾਂ ਹੀ ਸਮਝੌਤਿਆਂ ’ਤੇ ਦਸਤਖਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਤਿ-ਆਧੁਨਿਕ ਤਕਨੀਕਾਂ ਲੈ ਕੇ ਆਵਾਂਗੇ।

ਪੰਜਾਬ ’ਚ ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲਣਗੇ 1500 ਰੁਪਏ ਪ੍ਰਤੀ ਏਕੜ

0

ਪਾਣੀ ਦੀ ਬੱਚਤ ਲਈ ਭਗਵੰਤ ਮਾਨ ਸਰਕਾਰ ਨੇ ਕੀਤਾ ਇਹ ਵਿਸੇਸ ਐਲਾਨ
ਸਿੱਧੀ ਬਿਜਾਈ ਰਾਹੀਂ 20 ਮਈ ਤੋਂ ਝੋਨੇ ਦੀ ਲੁਆਈ ਸ਼ੁਰੂ ਕਰ ਸਕਣਗੇ ਕਿਸਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਅਪ੍ਰੈਲ: ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਹਿਮ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨ ਸਿੱਧੀ ਬਿਜਾਈ ਦੀ ਤਕਨੀਕ ਨਾਲ ਝੋਨੇ ਦੀ ਲੁਆਈ ਦੀ ਸ਼ੁਰੂਆਤ 20 ਮਈ, 2022 ਤੋਂ ਕਰ ਸਕਦੇ ਹਨ।ਇਕ ਵੀਡੀਓ ਸੰਦੇਸ ਰਾਹੀਂ ਕਿਸਾਨਾਂ ਨੂੰ ਇਸ ਸੀਜ਼ਨ ਦੌਰਾਨ ਰਵਾਇਤੀ ਢੰਗ ਨਾਲ ਝੋਨਾ ਲਾਉਣ ਦੀ ਬਜਾਏ ਵੱਧ ਤੋਂ ਵੱਧ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਦਾ ਸੱਦਾ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਹ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ ਨਾ ਸਿਰਫ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਏਗੀ ਸਗੋਂ ਖੇਤੀਬਾੜੀ ਵਿਭਾਗ ਇਸ ਤਕਨੀਕ ਨੂੰ ਅਪਣਾਉਣ ਵਿਚ ਕਿਸਾਨਾਂ ਨੂੰ ਲੋੜੀਂਦਾ ਸਹਿਯੋਗ ਵੀ ਦੇਵੇਗਾ।
ਮੌਜੂਦਾ ਸਮੇਂ ਧਰਤੀ ਹੇਠਲੇ ਪਾਣੀ ਦੀ ਚਿੰਤਾਜਨਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਢੰਗ ਨਾਲ ਝੋਨੇ ਦੀ ਲੁਆਈ ਕਾਰਨ ਪਾਣੀ ਦੀ ਵੱਧ ਖਪਤ ਹੁੰਦੀ ਹੈ ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਥੱਲ੍ਹੇ ਜਾ ਚੁੱਕਾ ਹੈ ਅਤੇ ਸਥਿਤੀ ਏਨੀ ਗੰਭੀਰ ਹੋ ਚੁੱਕੀ ਹੈ ਕਿ ਕਈ ਜ਼ਿਲ੍ਹੇ ਤਾਂ ਰੈੱਡ ਜ਼ੋਨ ਵਿਚ ਆ ਚੁੱਕੇ ਹਨ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ, “ਇਸ ਵਾਰ ਨਾ ਸਿਰਫ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਓ ਸਗੋਂ ਆਪਣੇ ਰਿਸ਼ਤੇਦਾਰਾਂ ਅਤੇ ਖੇਤੀ ਨਾਲ ਜੁੜੇ ਦੋਸਤਾਂ-ਮਿੱਤਰਾਂ ਨੂੰ ਵੀ ਇਹ ਤਕਨੀਕ ਅਪਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰੋ ਤਾਂ ਕਿ ਆਪਾਂ ਸਾਰੇ ਇਕਜੁਟ ਹੋ ਕੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਰਲ-ਮਿਲ ਕੇ ਹੰਭਲਾ ਮਾਰ ਸਕੀਏ।”ਖੇਤੀ ਵਿਗਿਆਨੀਆਂ ਵੱਲੋਂ ਈਜਾਦ ਕੀਤੀਆਂ ਨਵੀਂਆਂ ਖੋਜਾਂ ਦਾ ਹਵਾਲਾ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਜਿੱਥੇ ਵਾਤਾਵਰਣ ਪੱਖੀ ਹੈ, ਉਥੇ ਹੀ ਕਿਸਾਨਾਂ ਲਈ ਆਰਥਿਕ ਤੌਰ ’ਤੇ ਵੀ ਲਾਹੇਵੰਦ ਹੈ ਕਿਉਂਕਿ ਇਸ ਬਿਜਾਈ ਨਾਲ ਝੋਨੇ ਦੇ ਝਾੜ ਉਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਉਸ ਤੋਂ ਬਾਅਦ ਉਸੇ ਖੇਤ ਵਿਚ ਬੀਜੀ ਜਾਣ ਵਾਲੀ ਕਣਕ ਜਾਂ ਹੋਰ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਲੰਘੀ 17 ਅਪ੍ਰੈਲ ਨੂੰ 24 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸਾਉਣੀ ਸੀਜਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਡੇ ਪੱਧਰ ’ਤੇ ਅਪਣਾਉਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ ਸੀ ਤਾਂ ਕਿ ਸੂਬੇ ਦੇ ਬਹੁਮੁੱਲੇ ਵਸੀਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਸੀ ਕਿ ਪਾਣੀ ਅਤੇ ਬਿਜਲੀ ਦੀ ਬੱਚਤ ਕਰਨ ਦੇ ਮੱਦੇਨਜਰ ਕਿਸਾਨਾਂ ਨੂੰ ਝੋਨੇ ਦੇ ਸੀਜਨ ਦੌਰਾਨ ਡੀ.ਐਸ.ਆਰ. ਤਕਨੀਕ ਅਪਣਾਉਣ ਪਿੰਡ-ਪਿੰਡ ਜਾ ਕੇ ਪ੍ਰੇਰਿਤ ਕੀਤਾ ਜਾਵੇ।

ਜਨਰਲ ਮਨੋਜ ਪਾਂਡੇ ਬਣੇ ਭਾਰਤੀ ਥਲ ਸੈਨਾ ਦੇ ਨਵੇਂ ਮੁਖ਼ੀ

ਜਨਰਲ ਨਰਵਾਣੇ ਤੋਂ ਲਿਆ ਚਾਰਜ਼
ਪੰਜਾਬੀ ਖਬਰਸਾਰ ਬਿਊਰੋ
ਨਵੀਂ ਦਿੱਲੀ, 30 ਅਪ੍ਰੈਲ: ਜਨਰਲ ਮਨੋਜ ਪਾਂਡੇ ਨੇ ਅੱਜ ਭਾਰਤੀ ਥਲ ਸੈਨਾ ਦੇ 29ਵੇਂ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਪਹਿਲੇ ਹੁਣ ਤੱਕ ਦੇ ਪਹਿਲੇ ਕਮਾਂਡਰ ਇਨ ਚੀਫ਼ ਹਨ, ਜਿਹੜੇ ਇੰਜੀਨੀਅਰ ਕੋਰ ਵਿਚੋਂ ਆਏ ਹਨ। ਉਨ੍ਹਾਂ ਅਪਣਾ ਇਹ ਚਾਰਜ਼ ਜਨਰਲ ਨਰਵਾਣੇ ਤੋਂ ਲਿਆ ਹੈ, ਜਿਹੜੇ ਅੱਜ ਸੇਵਾਮੁਕਤ ਹੋ ਗਏ। ਜਨਰਲ ਪਾਂਡੇ ਮੌਜੂਦਾ ਸਮੇਂ ਭਾਰਤੀ ਫ਼ੌਜ ਦੇ ਉਪ ਮੁਖੀ ਵਜੋਂ ਕੰਮ ਕਰ ਰਹੇ ਸਨ। ਉਹ ਪੂਰਬੀ ਕਮਾਂਡ ਦੇ ਕਮਾਂਡਿੰਗ ਅਫਸਰ ਸਨ। ਜਨਰਲ ਪਾਂਡੇ ਨੂੰ ਉਨ੍ਹਾਂ ਦੀ ਵਿਲੱਖਣ ਸੇਵਾਵਾਂ ਲਈ ਹੁਣ ਤੱਕ ਪਰਮ ਵਿਸਸਿਟ ਸੇਵਾ ਮੈਡਲ, ਅਤਿ ਵਿਸਸਿਟ ਸੇਵਾ ਮੈਡਲ ਅਤੇ ਵਿਸਸਿਟ ਸੇਵਾ ਮੈਡਲ ਆਦਿ ਵੀ ਮਿਲ ਚੁੱਕੇ ਹਨ।

ਬਠਿੰਡਾ ’ਚ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਦੀ ਮੌਤ, ਕਈ ਜਖ਼ਮੀ

0

ਸੁਖਜਿੰਦਰ ਮਾਨ

ਬਠਿੰਡਾ, 30 ਅਪ੍ਰੈਲ: ਅੱਜ ਸਵੇਰੇ ਜ਼ਿਲ੍ਹੇ ਦੇ ਪਿੰਡ ਜਗ੍ਹਾ ਰਾਮ ਤੀਰਥ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਦੋ ਔਰਤਾਂ ਸਹਿਤ ਤਿੰਨ ਜਣਿਆਂ ਦੀ ਮੌਤ ਹੋਣ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਵਿਚੋਂ ਕੁੱਝ ਇੱਕ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ, ਜਿੰਨ੍ਹਾਂ ਨੂੰ ਲੋਕਾਂ ਵਲੋਂ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮਜ਼ਦੂਰਾਂ ਨੂੰ ਲਿਜਾ ਰਹੀ ਮੋਟਰਸਾਈਕਲ ਰੇਹੜੀ ਦੇ ਚਾਲਕ ਵਲੋਂ ਸਾਹਮਣਿਓਂ ਆ ਰਹੀ ਇਕ ਪਿਕਅੱਪ ਗੱਡੀ ਤੋਂ ਬਚਾਉਣ ਦੌਰਾਨ ਮੋਟਰਸਾਈਕਲ ਰੇਹੜੀ ਬੇਕਾਬੂ ਹੋ ਗਈ। ਮਿ੍ਰਤਕਾਂ ਦੀ ਪਹਿਚਾਣ ਸੁਖਪ੍ਰੀਤ ਕੌਰ , ਬੱਗੜ ਸਿੰਘ ਤੇ ਪਰਮਜੀਤ ਕੌਰ ਸਾਰੇ ਵਾਸੀ ਜਗਾਰਾਮ ਤੀਰਥ ਦੇ ਤੌਰ ’ਤੇ ਹੋਈ ਹੈ। ਇਸਤੋਂ ਇਲਾਵਾ ਜਖ਼ਮੀਆਂ ਵਿਚੋਂ ਇੱਕ ਮਜ਼ਦੂਰ ਅਜਾਇਬ ਸਿੰਘ ਦੀ ਹਾਲਾਤ ਗੰਭੀਰ ਹੋਣ ਕਾਰਨ ਉਸਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ।

ਪੰਜਾਬ ਰੋਡਵੇਜ ਪਨਬਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋ ਹੜਤਾਲ ਦਾ ਐਲਾਨ

0

ਸਰਕਾਰ ਵੱਲੋ ਮੰਗਾਂ ਵੱਲ ਧਿਆਨ ਨਾ ਦੇਣ ਦੇ ਅਤੇ ਮੈਨਿਜਮੈਟ ਵਲੋਂ ਤੰਗ ਪਰਿਸਾਨ ਕਰਨ ਦੇ ਰੋਸ ਵੱਜੋ ਸ਼ੰਘਰਸ਼ ਕਰਨ ਲਈ ਮਜਬੂਰ ਹੋਏ ਮੁਲਾਜਮ-ਰੇਸ਼ਮ ਸਿੰਘ ਗਿੱਲ ਤੇ ਸਮਸੇਰ ਸਿੰਘ ਢਿੱਲੋਂ
ਸੁਖਜਿੰਦਰ ਮਾਨ
ਲੁਧਿਆਣਾ, 30 ਅਪ੍ਰੈਲ: ਪੰਜਾਬ ਰੋਡਵੇਜ ਪਨਬਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਰੇਸ਼ਮ ਸਿੰਘ ਗਿੱਲ ਸੂਬਾ ਪ੍ਧਾਨ ਦੀ ਅਗਵਾਈ ਹੇਠ ਅੱਜ ਲੁਧਿਆਣਾ ਦੇ ਬੱਸ ਸਟੈਡ ਵਿੱਖੇ ਹੋਈ ਸੂਬਾ ਪੱਧਰੀ ਮੀਟਿੰਗ ਹੋਈ। ਇਸ ਮੌਕੇ ’ਤੇ ਪੰਜਾਬ ਦੇ ਸਮੂਹ ਪੰਜਾਬ ਰੋਡਵੇਜ ਪਨਬਸ ਅਤੇ ਪੀ ਆਰ ਟੀ ਸੀ ਦੇ ਆਹੁਦੇਦਾਰਾ ਦੀ ਸਹਿਮਤੀ ਅਨੁਸਾਰ ਸਾਝਾ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਸੀ ਮੀ ਪ੍ਰਧਾਨ ਹਰਕੇਸ਼ ਵਿੱਕੀ ਅਤੇ ਬਲਜੀਤ ਸਿੰਘ ਜੁਆਇੰਟ ਸਕੱਤਰ ਜਗਤਾਰ ਸਿੰਘ, ਕੁਲਵੰਤ ਸਿੰਘ ਬਠਿੰਡਾ, ਜਲੋਰ ਸਿੰਘ ਅਤੇ ਗੁਰਪ੍ਰੀਤ ਪੰਨੂੰ ਵੱਲੋ ਪਨਬਸ ਤੇ ਪੀ ਆਰ ਟੀ ਸੀ ਦੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੱਕ ਮੁਲਾਜਮਾਂ ਦੀ ਆਵਾਜ ਪਹੁੰਚਾਉਣ ਲਈ ਸੂਬਾ ਕਮੇਟੀ ਦੁਆਰਾ ਉਲੀਕੇ ਸੰਘਰਸ਼ ਬਾਰੇ ਦੱਸਦੇ ਹੋਏ ਜਾਣਕਾਰੀ ਸਾਝੀ ਕੀਤੀ ਗਈ ਕਿ ਪਨਬਸ ਤੇ ਪੀ ਆਰ ਟੀ ਸੀ ਮੁਲਾਜਮਾਂ ਆਪਣੀਆਂ ਮੰਗਾਂ ਲਈ ਕਾਫੀ ਲੰਬੇ ਸਮੇ ਤੋ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤ ਨਵੀ ਬਣੀ ਸਰਕਾਰਾ ਦੇ ਟਰਾਸਪੋਰਟ ਮੰਤਰੀ ਨਾਲ ਦੋ ਮੀਟਗਾ ਕਰ ਚੁੱਕੇ ਹਾ। ਪਰ ਮੰਤਰੀ ਵੱਲੋ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਜਿਸ ਤੋ ਲੱਗਦਾ ਹੈ ਕਿ ਨਵੀ ਬਣੀ ਸਰਕਾਰ ਵੀ ਪੁਰਾਣੀਆਂ ਸਰਕਾਰਾ ਦੇ ਰਸਤੇ ਤੇ ਚਲਦੀ ਹੋਈ ਪਨਬਸ ਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੇ ਪਾਸੇ ਤੁਰ ਪਈ ਹੈ । ਜਿਸ ਕਾਰਨ ਜਥੇਬੰਦੀ ਨੂੰ ਮਜਬੂਰ ਹੋ ਕੇ ਸਰਕਾਰ ਨੂੰ ਪਨਬਸ ਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਦੀ ਅਹਿਮੀਅਤ ਤੇ ਟਰਾਸਪੋਰਟ ਅਦਾਰੇ ਚ ਇਹਨਾਂ ਮੁਲਾਜਮਾਂ ਦੀਆਂ ਸੇਵਾਵਾ ਤੋ ਜਾਣੂ ਕਰਵਾਉਣ ਸੰਬੰਧੀ ਆਪਣੀਆਂ ਮੰਗਾਂ ਕੱਚੇ ਮੁਲਾਜਮਾਂ ਨੂੰ ਪੱਕਾਂ ਕਰਵਾਉਣਾ,ਪਨਬਸ ਤੇ ਪੀ ਆਰ ਟੀ ਸੀ ਵਿੱਚ ਦਸ ਹਜਾਰ ਨਵੀਆਂ ਬੱਸਾਂ ਪਵਾਉਣਾਂ,ਵਰਕਸ਼ਾਪ ਕਰਮਚਾਰੀਆਂ ਨੂੰ ਰੈਗੂਲਰ ਸਟਾਫ ਦੀ ਤਰਜ ਤੇ ਜਨਤਕ ਤੇ ਹੋਰ ਸਰਕਾਰੀ ਛੁੱਟੀਆਂ ਅਤੇ ਸਕਿੱਲ ਤੇ ਸੈਮੀ ਸਕਿੱਲ ਪੇਅ ਸਕੇਲ ਲਾਗੂ ਕਰਵਾਉਣਾ,ਟਿਕਟ ਦੀ ਜਿੰਮੇਵਾਰੀ ਸਵਾਰੀ ਦੀ ਤੈਅ ਕਰਵਾਉਣਾ,ਨਵੇ ਬਣ ਰਹੇ ਟਾਈਮ ਟੇਬਲ ਜਥੇਬੰਦੀ ਦੀ ਸਲਾਹ ਅਨੁਸਾਰ ਪੰਜਾਬ ਰੋਡਵੇਜ ਤੇ ਪੀ ਆਰ ਟੀ ਸੀ ਦੇ ਪੱਖ ਚ ਬਣਾਉਣ,ਅਧਿਕਾਰੀਆਂ ਵੱਲੋ ਧੱਕੇਸ਼ਾਹੀ ਨਾਲ ਨਜਾਇਜ ਰਿਪੋਰਟਾਂ ਤੇ ਕੰਡੀਸ਼ਨਾਂ ਲਗਾ ਕੇ ਕੱਢੇ ਮੁਲਾਜਮ ਬਹਾਲ ਕਰਨ,ਬਰਾਬਰ ਕੰਮ ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ,ਡਾਟਾ ਐਟਰੀ ਉਪਰੇਟਰਾ ਅਤੇ ਅਡਵਾਂਸ ਬੁਕਰਾ ਦੀ ਤਨਖਾਹ ਵਿੱਚ ਵਾਧਾ ਕਰਨਾ ਅਤੇ ਰਿਪੋਟਾ ਦੀਆਂ ਕੰਡੀਸ਼ਨਾ ਲਾਕੇ ਕੱਢੇ ਮੁਲਾਜ਼ਮਾਂ ਨੂੰ ਅਤੇ ਸ਼ਘੰਰਸ਼ਾ ਦੋਰਾਨ ਕੱਢੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਪੂਰੀਆਂ ਤਨਖਾਹਾਂ ਤੇ ਬਹਾਲ ਕਰਵਾਉਣ ਸੰਬੰਧੀ ਮੰਗਾਂ ਨੂੰ ਪੂਰਾ ਕਰਵਾਉਣ ਸੰਬੰਧੀ ਮਿਤੀ 10 ਮਈ ਨੂੰ ਸਮੂਹ ਪੰਜਾਬ ਦੇ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 17 ਮਈ ਨੂੰ ਸਟੇਟ ਲੇਬਲ ਤੇ ਪ੍ਰੈਸ ਕਾਨਫਰੰਸ ਕਰਾਂਗੇ ਅਤੇ ਮਿਤੀ 24 ਮਈ ਨੂੰ ਸਾਰੇ ਪੰਜਾਬ ਦੇ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ ਦੇ ਬੱਸ ਸਟੈਡ ਦੋ ਘੰਟੇ ਲਈ ਬੰਦ ਕਰਕੇ ਮਿਤੀ 28,29 ਮਈ ਨੂੰ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦੇ ਕੇ ਮਿਤੀ 6 ਜੂਨ ਨੂੰ ਗੇਟ ਰੈਲੀਆਂ ਕਰਕੇ ਮਿਤੀ 8,9,10 ਜੂਨ ਨੂੰ ਹੜਤਾਲ ਕਰਕੇ ਪਨਬਸ ਅਤੇ ਪੀ ਆਰ ਟੀ ਸੀ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਅਤੇ ਟਰਾਸਪੋਰਟ ਮੰਤਰੀ ਪੰਜਾਬ ਜਾ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਤੇ ਮੀਤ ਪ੍ਧਾਨ ਸਤਵਿੰਦਰ ਸਿੰਘ , ਪ੍ਰਦੀਪ ਕੁਮਾਰ, ਜਤਿੰਦਰ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ, ਸਹਿਜਪਾਲ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ ਹੈਰੀ ਆਦਿ ਆਗੂ ਹਾਜ਼ਰ ਹੋਏ

Our Visitor

1900770