Monday, May 11, 2026
Home Blog Page 2527

ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਏਕੇ ਕਲਾਂ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿੱਦਿਅਕ ਟੂਰ ਲਗਾਇਆ

0

ਬੱਚਿਆਂ ਨੇ ਵਿਗਿਆਨ ਸੰਬੰਧੀ ਵਿਦਿਅਕ ਟੂਰ ਤੋਂ ਸਿੱਖਿਆ ਪ੍ਰਾਪਤ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਿਸਾ ਨਿਰਦੇਸਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਏਕੇ ਕਲਾਂ ਦੇ ਦਸਵੀਂ ਜਮਾਤ ਦੇ 50 ਵਿਦਿਆਰਥੀਆਂ ਵੱਲੋਂ ਪੁਸਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਇਕ ਰੋਜਾ ਵਿੱਦਿਅਕ ਟੂਰ ਲਗਾਇਆ ਗਿਆ। ਇਸ ਮੌਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਪਿ੍ਰੰਸੀਪਲ ਸੁਸੀਲ ਕੁਮਾਰ ਦੀ ਨਿਗਰਾਨੀ ਹੇਠ ਮਾਡਲ ਸਕੂਲ ਦੇ ਦਸਵੀਂ ਜਮਾਤ ਦੇ ਪੰਜਾਹ ਵਿਦਿਆਰਥੀਆਂ ਨੇ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਦਿਅਕ ਟੂਰ ਦੌਰਾਨ ਬਹੁਤ ਅਨੰਦ ਮਾਣਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਿੱਖਿਆ ਪ੍ਰਤੀ ਲੇਜਰ ਸੋਅ, ਥ੍ਰੀ ਡੀ ਸ਼ੋਅ, ਡੋਮ ਥੀਏਟਰ ਅਤੇ ਸਾਇੰਸ ਐਕਸਪਲੋਰਿਅਮ ਦੇਖਦੇ ਹੋਏ ਵਿਗਿਆਨ ਸਿੱਖਿਆ ਸੰਬੰਧੀ ਭਰਪੂਰ ਜਾਣਕਾਰੀ ਹਾਸਲ ਕੀਤੀ। ਇਸ ਵਿੱਦਿਅਕ ਟੂਰ ਦੌਰਾਨ ਕੈਮਿਸਟਰੀ ਲੈਕਚਰਾਰ ਮੈਡਮ ਕੋਮਲ, ਮੈਥ ਮਿਸਟ੍ਰੈੱਸ ਮੈਡਮ ਸਰਨਜੀਤ ਕੌਰ ਅਤੇ ਐਸ ਐਸ ਮਾਸਟਰ ਸ੍ਰੀ ਸੁਖਬੀਰ ਰਾਮ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਮਾਡਲ ਸਕੂਲ ਰਾਏਕੇ ਕਲਾਂ ਦੇ ਪਿ੍ਰੰਸੀਪਲ ਸੁਸੀਲ ਕੁਮਾਰ ਨੇ ਜਿਲ੍ਹਾ ਸਿੱਖਿਆ ਅਫਸਰ ਸ ਮੇਵਾ ਸਿੰਘ ਸਿੱਧੂ, ਉਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਅਤੇ ਭੁਪਿੰਦਰ ਕੌਰ ਦਾ ਵਿਸੇਸ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਵਿਦਿਅਕ ਟੂਰ ਲਗਵਾਊਣ ਲਈ ਬੇਨਤੀ ਕੀਤੀ ਤਾਂ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਇਆ ਜਾ ਸਕੇ।

ਨਿਰੰਕਾਰੀ ਮਿਸ਼ਨ ਦੇ 272 ਕੈਂਪਾਂ ਵਿੱਚ ਹੋਇਆ ਖੂਨਦਾਨ ਮਹਾਂਦਾਨ

0

ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਸਮਰਪਿਤ ਹੋਵੇ ਜੀਵਨ- -ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ

ਸੁਖਜਿੰਦਰ ਮਾਨ

ਬਠਿੰਡਾ, 25 ਅਪ੍ਰੈਲ: ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਸ਼੍ਰੀ ਐਸ ਪੀ ਦੁੱਗਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਸਮਰਪਿਤ ਹੋਵੇ ਸਾਡਾ ਜੀਵਨ, ਅਜਿਹੀ ਹੀ ਭਾਵਨਾ ਨਾਲ ਯੁਕਤ ਜੀਵਨ ਅਸੀਂ ਸਾਰਿਆਂ ਨੇ ਜੀਵਨ ਬਤੀਤ ਕਰਨਾ ਹੈ। ਉਪਰੋਕਤ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ‘ਮਾਨਵ ਏਕਤਾ ਦਿਵਸ’ ਮੌਕੇ ਸਮਾਲਖਾ ਅਤੇ ਬਾਕੀ 272 ਸਥਾਨਾਂ ਤੇ ਆਯੋਜਿਤ ਹੋਏ ਖੂਨਦਾਨ ਕੈਂਪਾਂ ਨੂੰ ਜੂਮ ਐਪ ਦੇ ਮਾਧਿਅਮ ਦੁਆਰਾ ਸਾਮੂਹਕ ਰੂਪ ਨਾਲ ਆਪਣਾ ਅਸ਼ੀਰਵਾਦ  ਪ੍ਰਦਾਨ ਕਰਦੇ ਹੋਏ ਵਿਅਕਤ ਕੀਤੇ।  ਸਤਿਗੁਰੂ ਮਾਤਾ ਜੀ  ਨੇ ਅੱਗੇ ਫਰਮਾਇਆ ਕਿ ਬਾਬਾ ਗੁਰਬਚਨ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਆਪਣਾ ਮਹੱਤਵਪੂਰਣ ਯੋਗਦਾਨ ਦੇਣਾ ਹੈ ।  ਇਸਦੇ ਇਲਾਵਾ ਸਤਿਗੁਰੂ ਮਾਤਾ ਜੀ  ਨੇ ਬਾਬਾ ਹਰਦੇਵ ਸਿੰਘ ਜੀ ਦੀਆਂ ਅਹਿਮ ਸਿੱਖਿਆਵਾਂ ਦਾ ਵੀ ਜਿਕਰ ਕੀਤਾ ਕਿ ਖੂਨਦਾਨ ਦੇ ਮਾਧਿਅਮ ਦੁਆਰਾ ਮਾਨਵਤਾ ਦੀ ਸੇਵਾ ਵਿੱਚ ਅਸੀਂ ਆਪਣਾ ਵਡਮੁੱਲਾ ਯੋਗਦਾਨ ਦੇਕੇ ਕਿਸੇ ਦੀ ਜਾਨ ਬਚਾ ਸਕਦੇ ਹਾਂ।

ਸਿਹਤ ਵਿਭਾਗ ਨੇ ਵਿਸ਼ਵ ਮਲੇਰੀਆ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ’ਤੇ ਸਥਾਨਕ ਜੀ.ਐਨ.ਐਮ. ਟ੍ਰੇਨਿੰਗ ਸਕੂਲ ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਅਯੋਜਨ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਦੇਖ ਰੇਖ ਹੇਠ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਹਲਕਾ ਸ਼ਹਿਰੀ ਐਮ.ਐਲ.ਏ. ਜਗਰੂਪ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾਂ , ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ, ਐਸ.ਐਮ.ਓ. ਡਾ. ਮਨਿੰਦਰਪਾਲ ਸਿੰਘ , ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਮਯੰਕਜੋਤ ਸਿੰਘ,ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ,ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼ਿਵਪਾਲ,ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਏ.ਯੂ.ਓ. ਮੱਘਰ ਸਿੰਘ, ਰਮੇਸ਼ ਕੁਮਾਰ,ਹਰਿੰਦਰ ਸਿੰਘ, ਐਸ.ਆਈ. ਜ਼ਸਵਿੰਦਰ ਸ਼ਰਮਾਂ , ਹਰਜੀਤ ਸਿੰਘ ਹਾਜ਼ਰ ਸਨ । ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਲੇਰੀਆ ਐਨੋਫਲੀਸ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮਲੇਰੀਆ ਬੁਖਾਰ ਹੋਣ ਦੀ ਸੂਰਤ ਵਿੱਚ ਤੇਜ਼ ਬੁਖਾਰ , ਕਾਂਬਾ,ਉਲਟੀਆਂ, ਸਿਰ ਦਰਦ , ਕਮਜੋਰੀ ਵਰਗੀਆਂ ਅਲਾਮਤਾਂ ਆ ਜਾਂਦੀਆਂ ਹਨ ਅਤੇ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਉਣ ਨਾਲ ਇਹ ਦਿਮਾਗੀ ਬੁਖਾਰ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਮਰੀਜ਼ ਦੀ ਮੌਤ ਵੀ ਹੋ ਸਕਤੀ ਹੈ । ਇਸ ਲਈ ਦੱਸੇ ਗਏ ਲੱਛਣ ਹੋਣ ਦੀ ਸੂਰਤ ਵਿੱਚ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ ਤਾਂ ਜੇ ਸਮੇਂ ਸਿਰ ਇਲਾਜ ਹੋ ਸਕੇ । ਮਲੇਰੀਆ ਬੁਖਾਰ ਫੈਲਾਉਣ ਵਾਲਾ ਮੱਛਰ ਗਲੀਆਂ ਨਾਲੀਆਂ ਵਿੱਚ ਇੱਕਠੇ ਹੋਏ ਸਾਫ ਪਾਣੀ ਉੱਪਰ ਪੈਦਾ ਹੁੰਦਾ ਹੈ । ਇਸ ਲਈ ਮੱਛਰਾਂ ਦੇ ਖਾਤਮੇ ਲਈ ਕਿਤੇ ਵੀ ਫਾਲਤੂ ਪਾਣੀ ਨਾ ਖੜ੍ਹਨ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਸ਼ਰਿਰ ਦਾ ਹਰ ਵਸਨੀਕ ਇਸ ਮੁਹਿੰਮ ਵਿੱਚ ਵੱਡਾ ਰੋਲ ਨਿਭਾ ਸਕਦਾ ਹੈ ।ਇਸ ਮੌਕੇ ਮ.ਪ.ਹ.ਵਰਕਰ ਵਰਿੰਦਰ ਸਿੰਘ ਵੱਲੋਂ ਮਲੇਰੀਆ ਦੇ ਇਤਿਹਾਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ । ਉਨ੍ਹਾਂ ਦੱਸਿਆ ਕਿ ਜ਼ੇਕਰ ਅਸੀਂ ਮਲੇਰੀਆ ਫੈਲਉਣ ਵਾਲੇ ਮੱਛਰਾਂ ਦਾ ਜੀਵਨ ਚੱਕਰ ਨਸ਼ਟ ਕਰ ਦੇਈਏ ਤਾਂ ਅਸੀਂ ਉਸ ਦਾ ਖਾਤਮਾ ਕਰ ਸਕਦੇ ਹਾਂ। ਗਲੀਆਂ ਮੁਹੱਲਿਆਂ ਵਿੱਚ ਪਾਣੀ ਦੀਆਂ ਹੋਦੀਆਂ ਅਤੇ ਕਟੋਰਿਆਂ ਨੂੰ ਰਾਤ ਸਮੇਂ ਖਾਲੀ ਕੀਤਾ ਜਾਵੇ । ਆਉਣ ਵਾਲੇ ਗਰਮੀਆ ਅਤੇ ਬਰਸਾਤਾਂ ਦੇ ਦਿਨਾਂ ਦੇ ਮੱਦੇਨਜਰ ਕੱਪੜੇ ਪੂਰੀਆਂ ਬਾਹਾਂ ਵਾਲੇ ਪਹਿਣੇ ਜਾਣ । ਮੱਛਰ ਭਜਾਊ ਤੇਲ ਅਤੇ ਕਰੀਮਾਂ ਦੀ ਵਰਤੋਂ ਕੀਤੀ ਜਾਵੇ ।ਇਸ ਮੌਕੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਤਹਿਤ ਦਿੱਲੀ ਪਬਲਿਕ ਸਕੂਲ ਬਠਿੰਡਾ ਅਤੇ ਗਰਲਜ਼ ਸੀ.ਸੈਕੰਡਰੀ ਸਕੂਲ ਬਠਿੰਡਾ ਵਿਖੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ ।ਇਸ ਤੋਂ ਇਲਾਵਾ ਮਲੇਰੀਆਂ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਐਸ.ਆਈ. ਸਹਿਬਾਨ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਹਲਕਾ ਸ਼ਹਿਰੀ ਐਮ.ਐਲ.ਏ. ਜਗਰੂਪ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਵੀ ਮਲੇਰੀਆ ਤੋ ਪੀੜਤ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਉਚੇੇਚੇ ਉਪਰਾਲੇ ਕੀਤੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਬੇਸ਼ੱਕ ਸਟਾਫ ਦੀ ਘਾਟ ਕਾਰਨ ਸਿਹਤ ਵਿਭਾਗ ਵੱਲੋਂ ਸਿਹਤ ਦੇ ਖੇਤਰ ਵਿੱਚ ਦਿਨ ਪੁਰ ਰਾਤ ਕੰਮ ਕੀਤਾ ਜਾ ਰਿਹਾ ਹੈ ਅਤੇ ਜਿਸਦੇ ਚੰਗੇ ਨਤੀਜੇ ਵੀ ਪ੍ਰਾਪਤ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਬੜੀ ਜਲਦੀ ਸਰਕਾਰ ਵੱਲੋਂ ਸਿਹਤ ਵਿਭਾਗ ਅੰਦਰ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜ਼ੋ ਆੳਣ ਵਾਲੇ ਸਮੇਂ ਅੰਦਰ ਲੋਕਾ ਨੂੰ ਹੋਰ ਵੀ ਉੱਚ ਪਾਏ ਦੀਆਂ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ ।ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਆਉਣ ਵਾਲੇ ਸਮੇ ਵਿੱਚ ਨਗਰ ਕਾਰਪੋਰੇਸ਼ਨ, ਨਗਰਪਾਲਕਾ, ਪਿੰਡਾਂ ਦੀ ਪੰਚਾਇਤਾਂ ਨਾਲ ਸਹਿਯੋਗ ਕਰਕੇ ਸਿਹਤ ਵਿਭਾਗ ਦੇ ਹਰ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਦੀ ਕੋਸ਼ਿਸ ਕੀਤੀ ਜਾਵੇਗੀ । ਜਿਲ੍ਹਾ ਮਲੇਰੀਆ ਅਫਸਰ ਡਾ. ਮਯੰਕ ਜ਼ੋਤ ਸਿੰਘ ਵੱਲੋਂ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 218 ਦੇ ਲੱਗਭੱਗ ਛੱਪੜਾਂ ਵਿੱਚ ਮੱਛਰ ਦੇ ਲਾਰਵੇ ਨੂੰ ਖਤਮ ਕਰਨ ਲਈ ਗਮਬੁਜੀਆ ਮੱਛੀ ਵੀ ਛੱਡੀ ਜਾ ਚੁੱਕੀ ਹੈ । ਉਨ੍ਹਾਂ ਗੈਰ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਡੇਂਗੂ ਮਲੇਰੀਆ ਸੰਬੰਧੀ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ ਤਾਂ ਜ਼ੋ ਸਾਫ ਸਫਾਈ ਅਤੇ ਕਾਇਮ ਰਹੇ ਅਤੇ ਮੱਛਰ ਦੇ ਫੈਲਣ ਤੇ ਕੰਟਰੋਲ ਕੀਤਾ ਜਾ ਸਕੇ । ਉਨ੍ਹਾਂ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਮਾਸ ਮੀਡੀਆ ਅਤੇ ਮਲੇਰੀਆ ਬ੍ਰਾਂਚ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।

ਜਨਰਲ ਕੈਟਾਗਿਰੀ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ’ਚ ਹਰ ਵਰਗ ਨੂੰ ਸਰਕਾਰੀ ਸਹੂਲਤ ਮੁਹੱਈਆ ਕਰਾਉਣ ਦੀ ਮੰਗ

0

ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਸਰਕਾਰ ਵੱਲੋਂ ਐੱਸਸੀ ,ਬੀਸੀ, ਬੀਪੀਐਲ ਅਤੇ ਫਰੀਡਮ ਫਾਈਟਰ ਕੈਟਾਗਿਰੀ ਦੇ ਲੋਕਾਂ ਨੂੰ 600 ਯੂਨਿਟ ਮਾਫ ਅਤੇ ਜਨਰਲ ਵਰਗ ਲਈ ਬਿਜਲੀ ਦੀ ਬੱਚਤ ਕਰਦੇ ਹੋਏ ਰਾਹਤ ਸਕੀਮ ਦਾ ਲਾਭ ਲੈਣ ਦੇ ਕੀਤੇ ਐਲਾਨ ਕਰਕੇ ਜਨਰਲ ਕੈਟਾਗਰੀ ਨਾਲ ਸਬੰਧਤ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਅੱਜ ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਰਜਿਸਟਰਡ ਦੀ ਅਹਿਮ ਮੀਟਿੰਗ ਪ੍ਰਧਾਨ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਪ੍ਰਮੁੱਖ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਵਿਸੇਸ ਕੈਟਾਗਿਰੀ ਤਹਿਤ ਸਹੂਲਤ ਮੁਹੱਈਆ ਕਰਵਾਉਣ ਦੇ ਕੀਤੇ ਐਲਾਨ ’ਤੇ ਅਫਸੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸਮੂਹ ਇਕੱਤਰਤਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦੀ ਸਹੂਲਤ ਹਰ ਵਰਗ ਨੂੰ ਮੁਹੱਈਆ ਕਰਵਾਈ ਜਾਵੇ ਕਿਉਂਕਿ ਸਰਕਾਰ ਦੀ ਚੋਣ ਵਿਚ ਹਰ ਵਰਗ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਸਰਕਾਰੀ ਸਹੂਲਤ ਦਾ ਲਾਭ ਵੀ ਹਰ ਵਰਗ ਨੂੰ ਮਿਲਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਇਕਬਾਲ ਸਿੰਘ, ਮੈਂਬਰ ਸੰਜੀਵ ਕੁਮਾਰ, ਡਾ ਰਵਿੰਦਰ ਸਿੰਗਲਾ ,ਜੋਨੀ ਸਿੰਗਲਾ, ਰਮੇਸ਼ ਕੁਮਾਰ, ਨਵਤੇਜ ਸਿੰਘ, ਸੁਰੇਸ ਕੁਮਾਰ ਅਤੇ ਵਰਿੰਦਰ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਨ ਬਹੁਮਤ ਪੰਜਾਬੀਆਂ ਨੇ ਇਕ ਬਦਲਾਅ ਅਤੇ ਇੱਕ ਉਮੀਦ ਨਾਲ ਦਿੱਤਾ ਹੈ ਜਿਸ ਕਰਕੇ ਹਰ ਵਰਗ ਨੂੰ ਉਮੀਦ ਹੈ ਕਿ ਸਰਕਾਰ ਦਾ ਲਾਭ ਮਿਲਦੇ ਹੋਏ ਰਾਹਤ ਮਿਲੇਗੀ ਅਤੇ ਹਰ ਵਰਗ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਦੇ ਯਤਨ ਹੋਣਗੇ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ 600 ਯੂਨਿਟ ਮੁਆਫ ਸਕੀਮ ਵਿੱਚੋਂ ਸ਼ਰਤਾਂ ਰਾਹੀਂ ਜਨਰਲ ਸਮਾਜ ਨੂੰ ਬਾਹਰ ਰੱਖਣਾ ਮੰਦਭਾਗਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਕੀਮ ਦੇ ਨਾਲ ਜਨਰਲ ਵਰਗ ਨਾਲ ਸਬੰਧਤ ਹਰ ਸਮੱਸਿਆ ਅਤੇ ਹਰ ਮੁਸ਼ਕਲ ਦਾ ਹੱਲ ਕਰਦੇ ਹੋਏ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਨਹੀਂ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।

ਅੱਗ ਲੱਗਣ ਕਾਰਨ ਝੋਪੜੀ ’ਚ ਪਿਆ ਸਮਾਨ ਸੜ ਕ ਸੁਆਹ

0

ਝੋਪੜੀ ਤੋਂ ਬਾਹਰ ਖਡਣ ਕਾਰਨ ਬੱਚਿਆਂ ਦਾ ਹੋਇਆ ਬਚਾਅ
ਭੋਲਾ ਸਿੰਘ ਮਾਨ
ਮੌੜ ਮੰਡੀ, 25 ਅਪ੍ਰੈਲ: ਅੱਜ ਸਥਾਨਕ ਸ਼ਹਿਰ ਦੇ ਓਵਰਬਿ੍ਰਜ ਨਜਦੀਕ ਵਾਰਡ ਨੰਬਰ 17 ’ਚ ਅਚਾਨਕ ਝੋਪੜੀ ਨੂੰ ਅੱਗ ਲੱਗਣ ਕਾਰਨ ਭਾਵੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਪਰ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਝੋਪੜੀ ’ਚ ਰਹਿ ਰਹੇ ਹਰਵੀਰ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਮੌੜ ਮੰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਬਜੀ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਅੱਜ ਉਹ ਅਤੇ ਉਸ ਦੀ ਪਤਨੀ ਆਪਣੇ ਬੱਚਿਆਂ ਨੂੰ ਝੋਪੜੀ ’ਚ ਛੱਡ ਕੇ ਕੰਮਾਂ ਕਾਰਾਂ ’ਤੇ ਗਏ ਹੋਏ ਸਨ, ਤਾਂ ਕਰੀਬ 4 ਵਜੇਂ ਅਚਾਨਕ ਝੋਪੜੀ ਨੂੰ ਅੱਗ ਲੱਗ ਗਈ। ਅੱਗ ਨਾਲ ਘਰ ’ਚ ਲੋੜੀਦਾ ਸਮਾਨ ਅਤੇ ਜਰੂਰੀ ਕਾਗਜਾਤ ਸੜ ਕੇ ਸੁਆਹ ਹੋ ਗਏ। ਪਰ ਝੋਪੜੀ ਤੋਂ ਬਾਹਰ ਖੇਡਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਆਰਥਿਕ ਮੱਦਦ ਕੀਤੀ ਜਾਵੇ। ਉੱਧਰ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਗਰੀਬ ਪਰਿਵਾਰ ਦੇ ਹੋਏ ਨੁਕਸਾਨ ’ਤੇ ਚਿੰਤਾਂ ਜਾਹਰ ਕਰਦੇ ਹੋਏ ਕਿਹਾ ਕਿ ਹਰਵੀਰ ਸਿੰਘ ਇੱਕ ਝੋਪੜੀ ਸਹਾਰੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਪ੍ਰੰਤੂ ਅਚਾਨਕ ਅੱਗ ਲੱਗਣ ਕਾਰਨ ਉਸ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।

ਟ੍ਰਾਂਸਪੋਟਰਾਂ ਨੂੰ ਰਾਹਤ, ਆਪ ਸਰਕਾਰ ਦਾ ਇਤਿਹਾਸਕ ਫੈਸਲਾ: ਜਲਾਲ

0

ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਟ੍ਰਾਂਸਪੋਟਰਾਂ ਨੂੰ ਬਿਨ੍ਹਾਂ ਜੁੁਰਮਾਨੇ ਬਕਾਇਆ ਟੈਕਸ ਭਰਨ ਲਈ ਦਿੱਤੀ ਵੱਡੀ ਰਾਹਤ ਦਾ ਟ੍ਰਾਂਸਪੋਟਰਾਂ ਨੇ ਸਵਾਗਤ ਕੀਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਉਘੇ ਟ੍ਰਾਂਸਪੋਟਰ ਤੇ ਸੂਬੇ ਦੀ ਪ੍ਰਾਈਵੇਟ ਟ੍ਰਾਂਸਪੋਰਟ ਯੂਨੀਅਨ ਦੀ ਕਮੇਟੀ ਦਾ ਮੈਂਬਰ ਪਿ੍ਰਥੀਪਾਲ ਸਿੰਘ ਜਲਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸਦੇ ਨਾਲ ਆਰਥਿਕ ਤੌਰ ’ਤੇ ਟੁੱਟ ਰਹੀ ਪ੍ਰਾਈਵੇਟ ਟ੍ਰਾਂਸਪੋਰਟ ਸਨਅਤ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਦੂਜੇ ਕਿੱਤਿਆਂ ਦੀ ਤਰ੍ਹਾਂ ਪ੍ਰਾਈਵੇਟ ਟ੍ਰਾਂਸਪੋਰਟ ਵੀ ਖ਼ਤਮ ਹੋਣ ਦੇ ਕਗਾਰ ’ਤੇ ਪੁੱਜ ਗਈ ਸੀ ਪ੍ਰੰਤੂ ਇਸਦੀ ਬਾਂਹ ਨਹੀਂ ਫ਼ੜੀ। ਜਿਸ ਕਾਰਨ ਟ੍ਰਾਂਸਪੋਰਟ ਅਪਣੇ ਬਣਦੇ ਟੈਕਸ ਵੀ ਅਦਾ ਕਰਨ ਤੋਂ ਅਸਮਰੱਥ ਹੋ ਗਏ ਹਨ। ਸ: ਜਲਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਡੀਜ਼ਲ ਦੀਆਂ ਨਿੱਤ ਵਧਦੀਆਂ ਕੀਮਤਾਂ, ਮਹਿੰਗੇ ਹੋ ਰਹੇ ਟਾਈਰਾਂ ਤੇ ਹੋਰ ਸਾਜੋ-ਸਮਾਨ ਦੇ ਚੱਲਦਿਆਂ ਪ੍ਰਾਈਵੇਟ ਟ੍ਰਾਂਸਪੋਰਟ ਨੂੰ ਬਚਾਉਣ ਲਈ ਉਹ ਟੈਕਸਾਂ ਵਿਚ ਰਾਹਤ ਦੇਣ ਤਾਂ ਕਿ ਉਹ ਅਪਣਾ ਕਿੱਤਾ ਜਾਰੀ ਰੱਖ ਸਕਣ।

ਸਰਕਾਰ ਦੇ ਹੁਕਮਾਂ ‘ਤੇ ਭੜਕੇ ਮੋਟਰਸਾਈਕਲ ਰੇਹੜੀ ਚਾਲਕ

0

ਵਿਧਾਇਕ ਦੇ ਘਰ ਅੱਗੇ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਬੀਤੇ ਕੱਲ੍ਹ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਟ੍ਰੈਫਿਕ ਪੁਲਸ ਨੂੰ ਮੋਟਰਸਾਈਕਲ ਰੇਹੜੀ ਚਾਲਕਾਂ ਵਿਰੁੱਧ ਕਾਰਵਾਈ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਅੱਜ ਸ਼ੁਰੂ ਹੋਰ ਕਾਰਵਾਈ ਦੇ ਵਿਰੋਧ ਵਿੱਚ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਆਪ ਸਰਕਾਰ ਵਿਰੁੱਧ ਸੰਘਰਸ਼ ਵਿੱਢ ਦਿੱਤਾ ਹੈ। ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚ ਕਈ ਥਾਵਾਂ ‘ਤੇ ਇਕੱਠੇ ਹੋਏ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਵਿਧਾਇਕ ਦੇ ਘਰ ਅੱਗੇ ਧਰਨਾ ਵੀ ਦਿੱਤਾ।ਜ਼ਿਕਰਯੋਗ ਹੈ ਕਿ ਜਾਰੀ ਆਦੇਸ਼ਾਂ ਤਹਿਤ ਮੋਟਰਸਾਈਕਲ ਵਿੱਚ ਤਬਦੀਲੀ ਕਰਕੇ ਇਨ੍ਹਾਂ ਮਗਰ ਰੇਹੜੀਆਂ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਚਲਾਨ ਕੱਟਣ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਧੜਾਧੜ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੂੰ ਫੜਦਿਆਂ ਉਨ੍ਹਾਂ ਦੇ ਚਲਾਨ ਕੱਟ ਦਿੱਤੇ ਜਿਸ ਕਾਰਨ ਇਨ੍ਹਾਂ ਵਿੱਚ ਰੋਸ ਫੈਲ ਗਿਆ। ਗੋਨਿਆਣਾ ਮੰਡੀ ਵਿੱਚ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਸ਼ਹਿਰ ਚ ਰੋਸ ਪ੍ਰਦਰਸ਼ਨ ਤੋਂ ਬਾਅਦ ਆਪ ਵਿਧਾਇਕ ਜਗਸੀਰ ਸਿੰਘ ਨੂੰ ਮੰਗ ਪੱਤਰ ਦਿੱਤਾ। ਜਦੋਂ ਕਿ ਬਠਿੰਡਾ ਵਿਚ ਇਕੱਠੇ ਹੋਏ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਜਾ ਧਰਨਾ ਦੇ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਦਾਅਵਾ ਕੀਤਾ ਕਿ ਉਹ ਬੇਰੁਜ਼ਗਾਰੀ ਦੇ ਚੱਲਦੇ ਮੋਟਰਸਾਈਕਲਾਂ ਮਗਰ ਰੇਹੜੀਆਂ ਲਗਵਾ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ ਪ੍ਰੰਤੂ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਮਹਿੰਗੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਆਪ ਸਰਕਾਰ ‘ਤੇ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਇਸ ਪਾਰਟੀ ਨੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਸਰਕਾਰ ਬਣਦੇ ਸਾਰ ਮਹੀਨੇ ਬਾਅਦ ਹੀ ਉਨ੍ਹਾਂ ਦਾ ਰੁਜ਼ਗਾਰ ਖੋਹਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵੋਟਾਂ ਪਾਉਣ ਦਾ ਇਹ ਫਲ ਦਿੱਤਾ ਹੈ ਕਿਉਂਕਿ ਪਿਛਲੇ ਪੰਦਰਾਂ ਸਾਲਾਂ ਤੋਂ ਉਨ੍ਹਾਂ ਦੀਆਂ ਮੋਟਰਸਾਈਕਲ ਰੇਹੜੀਆਂ ਨਿਰਵਿਘਨ ਚਲਦੀਆਂ ਆ ਰਹੀਆਂ ਹਨ ਪ੍ਰੰਤੂ ਹੁਣ ਸਰਕਾਰ ਨੇ ਇਹ ਹੁਕਮ ਚਾੜ੍ਹ ਕੇ ਉਨ੍ਹਾਂ ਦੇ ਰੁਜ਼ਗਾਰ ਤੇ ਲੱਤ ਮਾਰੀ ਹੈ। ਇਸ ਮੌਕੇ ਕਈ ਰੇਹੜੀ ਚਾਲਕਾਂ ਨੇ ਪੁਲੀਸ ਵੱਲੋਂ ਕੱਟੇ ਅੱਠ ਅੱਠ ਦਾ ਦੱਸ ਹਜ਼ਾਰ ਦੇ ਚਲਾਨ ਵੀ ਦਿਖਾਏ ਜਿਹੜੇ ਕਿ ਉਹ ਭਰਨ ਤੋਂ ਅਸਮਰੱਥਾ ਜ਼ਾਹਰ ਕਰ ਰਹੇ ਸਨ।

ਕਰਜ਼ਾ ਅਦਾ ਨਾ ਕਰਨ ਵਾਲੇ ਕਿਸਾਨਾਂ ਦੇ ਸੰਮਨ ਭਗਵੰਤ ਮਾਨ ਨੇ ਨਹੀਂ, ਚੰਨੀ ਸਰਕਾਰ ਨੇ ਦਿੱਤੇ ਸਨ ਹੁਕਮ : ਮਾਲਵਿੰਦਰ ਸਿੰਘ ਕੰਗ

0

ਮਾਨ ਸਰਕਾਰ ਨਵੀਂ ਖੇਤੀ ਨੀਤੀ ਬਣਾ ਕੇ ਕਿਸਾਨਾਂ ਨੂੰ ਕਰਜੇ ਦੇ ਜਾਲ ਤੋਂ ਬਾਹਰ ਕੱਢੇਗੀ: ਮਾਲਵਿੰਦਰ ਸਿੰਘ ਕੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਪ੍ਰੈਲ: ਕਰਜ਼ਾਈ ਕਿਸਾਨਾਂ ਨੂੰ ਸੰਮਨ ਜਾਰੀ ਕਰਨ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਨੇ ਵੱਡਾ ਦਾਅਵਾ ਕੀਤਾ ਹੈ। ਅੱਜ ਇੱਥੇ ਜਾਰੀ ਕੀਤੇ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਅਤੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਨੂੰ ਬਦਨਾਮ ਕਰਨ ਲਈ ਝੂਠਾ ਪ੍ਰਚਾਰ ਕਰ ਰਹੀਆਂ ਹਨ ਜਦੋਂਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮੇਂ ਬੀਤੇ ਸਾਲ ਦਸੰਬਰ ’ਚ ਕਿਸਾਨਾਂ ਨੂੰ ਸੰਮਨ ਜਾਰੀ ਕੀਤੇ ਗਏ ਸਨ। ਕੰਗ ਨੇ ਕਿਸਾਨਾਂ ਖ਼ਿਲਾਫ਼ ਪਿਛਲੇ ਸਾਲ ਦਸੰਬਰ ਮਹੀਨੇ ’ਚ ਜਾਰੀ ਹੋਏ ਗਿ੍ਰਫ਼ਤਾਰੀ ਵਾਰੰਟਾਂ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਇਨਾਂ ਵਾਰੰਟਾਂ ਨੂੰ ਹੀ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਦੁਬਾਰਾ ਜਾਰੀ ਦਿੱਤਾ ਹੈ। ਜਿਵੇਂ ਹੀ ਸਰਕਾਰ ਦੇ ਸਾਹਮਣੇ ਇਹ ਮਾਮਲਾ ਪਹੁੰਚਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਗਿ੍ਰਫ਼ਤਾਰੀ ਵਾਰੰਟ ਰੋਕਣ ਦੇ ਆਦੇਸ਼ ਦਿੱਤੇ ਅਤੇ ਸੰਮਨ ਜਾਰੀ ਕਰਨ ਵਾਲੇ ਅਧਿਕਾਰੀਆਂ ਦੇ ਨਾਵਾਂ ਦੀ ਜਾਣਕਾਰੀ ਮੰਗੀ ਤਾਂ ਜੋ ਦੋਸ਼ੀ ਅਧਿਕਾਰੀਆਂ ’ਤੇ ਜਲਦ ਕਾਰਵਾਈ ਕੀਤੀ ਜਾ ਸਕੇ।ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਕਰਜੇ ਤੋਂ ਬਾਹਰ ਕੱਢਣ ਲਈ ਨਵੀਂ ਨੀਤੀ ਨਹੀਂ ਬਣਾ ਲੈਂਦੀ, ਉਦੋਂ ਤੱਕ ਇੱਕ ਵੀ ਕਿਸਾਨ ਵਿਰੁੱਧ ਸੰਮਨ ਜਾਰੀ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕਰਜੇ ਤੋਂ ਬਾਹਰ ਕੱਢਣ ਲਈ ਇੱਕ ਨਵੀਂ ਨੀਤੀ ਬਣਾ ਰਹੀ ਹੈ, ਜਿਸ ਦੀ ਅਗਵਾਈ ਖੁੱਦ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ। ਜਲਦੀ ਹੀ ਇਸ ਨਵੀਂ ਖੇਤੀ ਨੀਤੀ ਦਾ ਐਲਾਨ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਕਰਜੇ ਦੇ ਜਾਲ ਤੋਂ ਬਾਹਰ ਕੱਢਿਆ ਜਾਵੇਗਾ ਅਤੇ ਖੇਤੀ ਨੂੰ ਮੁਨਾਫੇ ਦਾ ਪੇਸ਼ਾ ਬਣਾਇਆ ਜਾਵੇਗਾ। ਮਾਨ ਸਰਕਾਰ ਕਿਸਾਨਾਂ ਨੂੰ ਕੇਵਲ ਕਰਜੇ ਤੋਂ ਬਾਹਰ ਹੀ ਨਹੀਂ ਕੱਢੇਗੀ, ਸਗੋਂ ਉਨ੍ਹਾਂ ਨੂੰ ਕਰਜਾ ਨਾ ਲੈਣਾ ਪਵੇ ਇਸ ਦਿਸ਼ਾ ’ਚ ਵੀ ਕੰਮ ਕਰ ਰਹੀ ਹੈ।

ਭਗਵੰਤ ਮਾਨ ਸਰਕਾਰ ਦਾ ਤੋਹਫ਼ਾ: ਟ੍ਰਾਂਸਪੋਟਰ ਤਿੰਨ ਮਹੀਨਿਆਂ ‘ਚ ਬਿਨ੍ਹਾਂ ਜੁਰਮਾਨੇ ਅਦਾ ਕਰ ਸਕਦੇ ਹਨ ਬਕਾਇਆ ਟੈਕਸ

0

ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਉਨ੍ਹਾਂ ਵੱਲ ਬਕਾਏ ਖੜੇ ਟੈਕਸ ਨੂੰ ਬਿਨ੍ਹਾਂ ਜੁਰਮਾਨੇ ਦੇ ਅਗਲੇ ਤਿੰਨ ਮਹੀਨਿਆਂ ’ਚ ਭਰਨ ਲਈ ਸਕੀਮ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਟਰਾਂਸਪੋਰਟਰ ਕਰੋਨਾ ਕਾਲ ਕਾਰਨ ਟੈਕਸ ਨਹੀਂ ਭਰ ਸਕੇ ਸਨ, ਉਨ੍ਹਾਂ ਨੂੰ ਰਾਹਤ ਦੇਣ ਲਈ ਇਹ ਸਕੀਮ ਲਿਆਂਦੀ ਗਈ ਹੈ। ਇਸ ਸਕੀਮ ਤਹਿਤ ਉਹ 25 ਅਪ੍ਰੈਲ ਤੋਂ ਅਗਲੇ 3 ਮਹੀਨਿਆਂ ਤਕ ਬਿਨਾਂ ਜੁਰਮਾਨੇ ਜਾਂ ਏਰੀਅਰ ਅਪਣੇ ਬਕਾਇਆ ਟੈਕਸ ਭਰ ਸਕਣਗੇ। ਮੁੱਖ ਮੰਤਰੀ ਨੇ ਜਾਰੀ ਟਵੀਟ ਵਿਚ ਕਿਹਾ ਕਿ ਟਰਾਂਸਪੋਰਟ ਸੂਬੇ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਤੇ ਸਰਕਾਰ ਵੀ ਉਨ੍ਹਾਂ ਦੇ ਨਾਲ ਖੜੀ ਹੈ।
ਬਾਕਸ
ਐਮਨੇਸਟੀ ਯੋਜਨਾ ਨਾਲ ਛੋਟੇ ਟਰਾਂਸਪੋਰਟਾਂ ਨੂੰ ਮਿਲੇਗੀ ਰਾਹਤ: ਮਾਲਵਿੰਦਰ ਸਿੰਘ ਕੰਗ
ਮਾਨ ਸਰਕਾਰ ਵੱਲੋਂ ਐਮਨੇਸਟੀ ਯੋਜਨਾ ਨੂੰ ਫਿਰ ਤੋਂ ਲਾਗੂ ਕਰਨ ’ਤੇ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਫ਼ੈਸਲਾ ਸਵਾਗਤਯੋਗ ਹੈ। ਇਸ ਨਾਲ ਛੋਟੇ ਟਰਾਂਸਪੋਟਰਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਬਿਨਾ ਕਿਸੇ ਜ਼ੁਰਮਾਨੇ ਤੋਂ ਟੈਕਸ ਭਰਨ ਦਾ ਇੱਕ ਹੋਰ ਮੌਕਾ ਮਿਲੇਗਾ। ਇਸ ਯੋਜਨਾ ਨਾਲ ਰਾਜ ਦਾ ਖਜਾਨਾ ਭਰੇਗਾ, ਜਿਸ ਨਾਲ ਟਰਾਂਸਪੋਟਰਾਂ ਲਈ ਕਲਿਆਣਕਾਰੀ ਯੋਜਨਾ ਬਣਾਈ ਜਾ ਸਕੇਗੀ। ਐਮਨੇਸਟੀ ਯੋਜਨਾ 25 ਅਪ੍ਰੈਲ 2022 ਤੋਂ 24 ਜੁਲਾਈ 2022 ਤੱਕ ਤਿੰਨ ਮਹੀਨੇ ਲਈ ਹੋਵੇਗੀ। ਇਸ ਐਲਾਨ ਤਹਿਤ ਕੋਰੋਨਾ ਵਾਇਰਸ ਅਤੇ ਲੌਕਡਾਊਨ ਕਾਰਨ ਟੈਕਸ ਨਾ ਭਰ ਸਕਣ ਵਾਲੇ ਟਰਾਂਸਪੋਟਰਾਂ ਨੂੰ ਬਿਨਾਂ ਕਿਸੇ ਜੁਰਮਾਨੇ ਤੋਂ ਮੋਟਰ ਟੈਕਸ ਭਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ।

ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ: ਸਿਆਸੀ, ਧਾਰਮਿਕ ਤੇ ਪੁਲਿਸ ਅਫ਼ਸਰਾਂ ਤੋਂ ਵਾਧੂ ਸੁਰੱਖਿਆ ਵਾਪਸ ਲਈ

0

ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਪ੍ਰੈਲ: ਕਰੀਬ ਸਵਾ ਮਹੀਨਾ ਪਹਿਲਾਂ ਹੋਂਦ ਵਿਚ ਆਈ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਦੂਜੀ ਦਫ਼ਾ ਹੁਕਮ ਜਾਰੀ ਕਰਦਿਆਂ ਸੂਬੇ ਦੇ 184 ਸਿਆਸੀ, ਸਮਾਜਿਕ, ਧਾਰਮਿਕ ਆਗੂਆਂ ਸਹਿਤ ਮੌਜੂਦਾ ਤੇ ਸਾਬਕਾ ਪੁਲਿਸ ਅਫ਼ਸਰਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਏਡੀਜੀਪੀ ਸੁਰੱਖਿਆ ਵਲੋਂ ਜਾਰੀ ਲਿਸਟ ਵਿਚ ਪੰਜਾਬ ਦੇ ਕਈ ਅਜਿਹੇ ਸਿਆਸੀ ਆਗੂ ਵੀ ਸ਼ਾਮਲ ਹਨ, ਜਿੰਨ੍ਹਾਂ ਦੇ ਪੁੱਤਰਾਂ ਤੇ ਪਤਨੀਆਂ ਸਹਿਤ ਹੋਰਨਾਂ ਪ੍ਰਵਾਰਕ ਮੈਂਬਰਾਂ ਨੂੰ ਬਿਨ੍ਹਾਂ ਕਿਸੇ ਕਾਰਨਾਂ ਤੋਂ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਸੀ। ਇਸਤੋਂ ਇਲਾਵਾ ਦਰਜ਼ਨਾਂ ਅਜਿਹੇ ਪੁਲਿਸ ਤੇ ਸਿਵਲ ਅਫ਼ਸਰਾਂ ਦੇ ਨਾਮ ਵੀ ਇਸ ਸੂਚੀ ਵਿਚ ਸ਼ਾਮਲ ਸਨ, ਜਿਹੜੇ ਸੇਵਾਮੁਕਤੀ ਤੋਂ ਬਾਅਦ ਸਰਕਾਰੀ ਖ਼ਜਾਨੇ ’ਤੇ ਭਾਰ ਪਾਉਂਦਿਆਂ ਸੁਰੱਖਿਆ ਦਾ ਅਨੰਦ ਮਾਣ ਰਹੇ ਸਨ। ਜਾਰੀ ਸੂਚੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੇ ਪ੍ਰਵਾਰਕ ਮੈਂਬਰਾਂ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਪੁੱਤਰਾਂ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁੱਤਰ ਅਰਜੁਨ ਬਾਦਲ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਕੈਰੋ ਦੀ ਪਤਨੀ ਪ੍ਰਨੀਤ ਕੌਰ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀਆਂ ਧਰਮਪਤਨੀਆਂ ਸਹਿਤ ਸਾਬਕਾ ਮੰਤਰੀਆਂ ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ, ਗੁਲਜ਼ਾਰ ਸਿੰਘ ਰਣੀਕੇ, ਤੋਤਾ ਸਿੰਘ, ਭਾਜਪਾ ਆਗੂ ਰਜਿੰਦਰ ਭੰਡਾਰੀ, ਦਿਆਲ ਸੋਢੀ, ਸੁਖਪਾਲ ਸਿੰਘ ਸਰਾਂ, ਸਾਬਕਾ ਵਿਧਾਇਕਾਂ ਸੁਰਿੰਦਰ ਪਾਲ ਸਿੰਘ ਸੀਬੀਆ, ਵਿਰਸਾ ਸਿੰਘ ਵਲਟੋਹਾ, ਜੀਤਮਹਿੰਦਰ ਸਿੱਧੂ, ਰਣਜੀਤ ਸਿੰਘ ਤਲਵੰਡੀ, ਅਜੀਤ ਸਿੰਘ ਮੋਫਰ, ਕੇਡੀ ਭੰਡਾਰੀ, ਸੀਮਾ ਦੇਵੀ ਆਦਿ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ।

Our Visitor

1900639