Monday, May 11, 2026
Home Blog Page 2528

ਮਿੱਤਲ ਪ੍ਰਵਾਰ ਵਲੋਂ ਸ਼ੀਸ਼ ਮਹਿਲ ਹਾਈਟਸ ਦੇ ਪਹਿਲੇ ਫਲੈਟ ਦੀਆਂ ਚਾਬੀਆਂ ਪਰਿਵਾਰ ਨੂੰ ਸੌਪੀਆਂ

0

ਪਰਿਵਾਰ ਨੂੰ 43 ਇੰਚ ਦੀ ਐੱਲਈਡੀ ਵੀ ਤੋਹਫ਼ੇ ਵਜੋਂ ਦਿੱਤੀ ਗਈ।

ਸੁਖਜਿੰਦਰ ਮਾਨ

ਬਠਿੰਡਾ, 23 ਅਪ੍ਰੈਲ: ਮਿੱਤਲ ਗਰੁੱਪ ਵੱਲੋਂ ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸ਼ੀਸ ਮਹਿਲ ਕਲੌਨੀ ’ਚ ਤਿਆਰ ਕੀਤੇ ਗਏ ਬਹੁ ਮੰਜਿਲਾ ਰਿਹਾਇਸ਼ੀ ਪ੍ਰੋਜੈਕਟ ਸ਼ੀਸ਼ ਮਹਿਲ ਹਾਈਟਸ ਦੇ ਪਹਿਲੇ ਤਿਆਰ ਹੋਏ ਫਲੈਟ ਦੀਆਂ ਚਾਬੀਆਂ ਅੱਜ ਮੈਨੇਜਮੈਂਟ ਵੱਲੋਂ ਮਾਲਕ ਪਰਿਵਾਰ ਨੂੰ ਸੌਪੀਆਂ ਗਈਆਂ। ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਮੈਡਮ ਸੁਨੀਤਾ ਮਿੱਤਲ ਨੇ ਪਰਿਵਾਰ ਨੂੰ ਚਾਬੀਆਂ ਸੋਂਪਦਿਆਂ ਵਧਾਈ ਦਿੱਤੀ ਅਤੇ ਨਾਲ ਹੀ ਤੋਹਫ਼ੇ ਵਜੋਂ ਇਕ 43 ਇੰਚ ਦੀ ਐਲਈਡੀ ਵੀ ਭੇਟ ਕੀਤੀ। ਸ਼ੀਸ਼ ਮਹਿਲ ਹਾਈਟਸ ਦੇ ਬਲਾਕ ਨੰਬਰ ਇਕ ’ਚ ਸਥਿਤ ਫਲੈਟ ਨੰਬਰ 701 ਜੋ ਕਿ 3 ਬੀਐਚਕੇ ਪਲਸ ਸਟੱਡੀ ਹੈ ਦੀਆਂ ਚਾਬੀਆਂ ਉਸ ਦੇ ਮਾਲਕ ਮੈਡਮ ਰਜਨੀਸ਼ ਅਤੇ ਉਨ੍ਹਾਂ ਦੀਆਂ ਦੋ ਧੀਆਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਇਸ ਮੌਕੇ ਬੋਲਦਿਆ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਵੱਲੋਂ ਤਿਆਰ ਹੋਏ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਤਾਂ ਆਉਂਦੇ ਸਮੇਂ ’ਚ ਸਾਡੇ ਵੱਲੋਂ ਹੋਰ ਵੀ ਨਵੇਂ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰੋਜੈਕਟ ਬਠਿੰਡਾ ’ਚ ਲਿਆਂਦੇ ਜਾ ਰਹੇ ਹਨ। ਇਸ ਮੌਕੇ ਜੀਐੱਮ ਪ੍ਰੋਜੈਕਟ ਤਰੁਣ ਬਹਿਲ, ਸੇਲਜ਼ ਇੰਚਾਰਜ਼ ਦੀਪਕ ਬਾਂਸਲ ਅਤੇ ਐਸਡੀਓ ਹਰਬੰਸ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਿਹਤ ਮੇਲਾ ਬਾਲਿਆਂਵਾਲੀ ਦੌਰਾਨ 1131 ਮਰੀਜਾਂ ਨੇ ਲਿਆ ਲਾਭ

0

ਸਿਹਤ ਮੇਲੇ ਸਿਹਤ ਵਿਭਾਗ ਦਾ ਸਲਾਘਾਯੋਗ ਕਦਮ : ਐਮ.ਐਲ.ਏ. ਸੁਖਵੀਰ ਸਿੰਘ ਮਾਈਸਰਖਾਨਾ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਾ. ਬਲਵੰਤ ਸਿੰਘ ਸਿਵਲ ਸਰਜਨ ਬਠਿੰਡਾ ਅਤੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਦੀ ਯੋਗ ਅਗਵਾਈ ਵਿੱਚ ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਸਿਹਤ ਮੇਲਾ ਲਗਾਇਆ ਗਿਆ ।ਇਸ ਸਿਹਤ ਮੇਲੇ ਵਿੱਚ ਸਿਹਤ ਸੇਵਾਵਾਂ ਤੋਂ ਬਿਨਾਂ ਹੋਰ ਵਿਭਾਗਾਂ ਵੱਲੋਂ ਵੀ ਆਪਣੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ । ਇਸ ਸਿਹਤ ਮੇਲੇ ਵਿੱਚ ਹਲਕਾ ਵਿਧਾਇਕ ਸ੍ਰ. ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ
। ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਿਹਤ ਮੇਲੇ ਦੌਰਾਨ ਸਵੇਰ ਤੋਂ ਰਜਿਸ਼ਟਰੇਸ਼ਨ ਕਾਊਂਟਰ ਤੇ ਮਰੀਜਾਂ ਦੀ ਭਾਰੀ ਭੀੜ ਲੱਗ ਗਈ ਸੀ । ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ 2000 ਤੋਂ ਵੱਧ ਲੋਕਾਂ ਨੇ ਸਿਰਕਤ ਕੀਤੀ ਅਤੇ 1131 ਮਰੀਜਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ । ਇਸ ਸਿਹਤ ਮੇਲੇ ਦੌਰਾਨ ਆਮ ਲੋਕਾਂ ਦੀ ਸੁਵਿਧਾ ਲਈ ਡਾ. ਸੁਸ਼ਾਤ ਗਰਗ ਮੈਡੀਕਲ ਸਪੈਸ਼ਲਿਸਟ, ਸਤਵਿੰਦਰ ਸਿੰਘ ਅਪਰੇਸ਼ਨਾਂ ਦੇ ਮਾਹਿਰ, ਡਾ. ਗੋਬਿੰਦ ਹੱਡੀਆਂ ਜੋੜਾਂ ਦੇ ਮਾਹਿਰ, ਡਾ. ਨਰਵਿੰਦਰਜੀਤ ਕੌਰ ਸਕਿਨ ਸਪੈਸ਼ਲਿਸਟ, ਡਾ. ਅਸ਼ੀਸ ਬਜਾਜ ਬੱਚਿਆਂ ਦੇ ਮਾਹਿਰ, ਡਾ. ਲਵਦੀਪ ਰੋਹੇਲ ਡੈਂਟਲ ਸਰਜਨ, ਡਾ. ਰੁਪਾਲੀ ਅਤੇ ਸੁਖਮੰਦਰ ਸਿੰਘ ਬਾਠ ਅੱਖਾਂ ਦਾ ਵਿਭਾਗ, ਡਾ. ਸੀਮਾ ਬਾਂਸਲ, ਡਾ. ਰਾਜਨ, ਡਾ. ਨਵਨੀਤ ਕੌਰ, ਡਾ. ਮੁਸ਼ਕਾਨ ਅਤੇ ਡਾ. ਨਵਦੀਪ ਸਿੰਘ ਅਯੂਸ਼ ਮੈਡੀਕਲ ਅਫਸਰ ਦੀ ਡਿਊਟੀ ਲਗਾਈ ਗਈ ਸੀ । ਸਿਹਤ ਮੇਲੇ ਦਾ ਲਾਭ ਲੈਣ ਲਈ ਵਿਸ਼ੇਸ ਰਜਿਸ਼ਟਰੇਸ਼ਨ, ਪੁਛਗਿੱਛ, ਆਯੂਸ਼ਮਾਨ ਭਾਰਤ ਕਾਰਡ, ਅੰਗਹੀਣ ਕਾਰਡ, ਜੱਚਾ-ਬੱਚਾ, ਲੈਬਰਾਟਰੀ, ਮੁਫਤ ਦਵਾਈਆਂ ਦਾ ਕਾਊਂਟਰ ਲਗਾਏ ਗਏ ਸਨ ਅਤੇ ਪ੍ਰਚਾਰ ਲਈ ਸਿਹਤ ਸਹੂਲਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ । ਇਸ ਤੋਂ ਬਿਨਾਂ ਸਮਾਜਿਕ ਸੁਰੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੀ ਸੇਵਾਵਾਂ ਦਿੱਤੀਆਂ ਗਈਆਂ । ਉਹਨਾਂ ਦੱਸਿਆ ਕਿ ਮੇਲੇ ਦੇ ਸੁਚੱਜੇ ਪ੍ਰਬੰਧ ਲਈ ਸਮੂਹ ਸਿਹਤ ਸਟਾਫ ਬਾਲਿਆਂਵਾਲੀ, ਡਾ. ਕਮਲਜੀਤ ਸਿੰਘ, ਡਾ. ਕਮਲਜੀਤ ਕੌਰ, ਜਗਤਾਰ ਸਿੰਘ ਬੀਈਈ ਅਤੇ ਲਖਵਿੰਦਰ ਸਿੰਘ ਬੀਈਈ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਸਿਹਤ ਮੇਲੇ ਦੇ ਮੁੱਖ ਮਹਿਮਾਨ ਹਲਕਾ ਮੌੜ ਦੇ ਵਿਧਾਇਕ ਸ੍ਰ. ਸੁਖਵੀਰ ਸਿੰਘ ਮਾਈਸਰਖਾਨਾ ਦਾ ਸਵਾਗਤ ਸਰਕਾਰੀ ਕੰਨਿਆ ਸਕੂਲ ਬਾਲਿਆਂਵਾਲੀ ਦੀਆਂ ਵਿਦਿਆਰਥਣਾਂ ਵੱਲੋਂ ਬੈਂਡ ਅਤੇ ਸਵਾਗਤੀ ਗਾਣ ਨਾਲ ਕੀਤਾ ਗਿਆ । ਸ੍ਰ. ਸੁਖਵੀਰ ਸਿੰਘ ਮਾਈਸਰਖਾਨਾ ਨੇ ਸਿਹਤ ਮੇਲੇ ਦੇ ਪ੍ਰਬੰਧਾਂ ਤੇ ਖੁਸ਼ੀ ਪ੍ਰਗਟ ਕਰਦਿਆਂ ਸਮੂਹ ਸਟਾਫ ਦੀ ਸਲਾਘਾ ਕੀਤੀ । ਉਹਨਾਂ ਕਿਹਾ ਕਿ ਸੂਬੇ ਭਰ ਵਿੱਚ ਸਿਹਤ ਸੇਵਾਵਾਂ ਅਤੇ ਬੇਹਤਰ ਸਕੂਲੀ ਸਿਖਿਆ ਦੇਣਾ ਉਹਨਾਂ ਦੀ ਸਰਕਾਰ ਦਾ ਮੁੱਖ ਏਜੰਡਾ ਹੈ, ਸੋ ਹਲਕਾ ਮੌੜ ਦੇ ਵਿਕਾਸ ਲਈ ਜਲਦ ਹੀ ਮੁੱਖ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਕੀਤੀ ਜਾਵੇਗੀ । ਇਸ ਉਪਰੰਤ ਡਾ. ਕਮਲਜੀਤ ਸਿੰਘ ਨੇ ਹਾਜਰੀਨ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ । ਪਿ੍ਰੰਸੀਪਲ ਸਰਕਾਰੀ ਕੰਨਿਆ ਸਕੂਲ ਬਾਲਿਆਂਵਾਲੀ ਅਤੇ ਸੀਡੀਪੀੳ ਰਾਮਪੁਰਾ ਨੂੰ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ । ਸਟੇਜ ਸੰਚਾਲਨ ਦੀ ਭੁਮਿਕਾ ਬਲਵੀਰ ਸਿੰਘ ਸੰਧੂ ਐਸ.ਆਈ. ਵੱਲੋਂ ਬਾਖੂਬੀ ਨਿਭਾਈ ਗਈ । ਅੰਤ ਐਸ.ਐਮ.ੳ. ਬਾਲਿਆਵਾਲੀ ਡਾ. ਅਸ਼ਵਨੀ ਕੁਮਾਰ ਵੱਲੋਂ ਹਾਜਰੀਨ ਮਹਿਮਾਨਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ

ਲਖੀਮਪੁਰ ਖ਼ੀਰੀ ਕਾਂਡ ਦੇ ਦੋਸ਼ੀਆਂ ਵਿਰੁਧ ਕਾਰਵਾਈ ਲਈ ਸਿੱਧੂਪੁਰ ਜਥੇਬੰਦੀ ਨੇ ਫ਼ੂਕਿਆ ਪੁਤਲਾ

0

ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਨਾਂ ਕਰਨ ਦੇ ਰੋਸ ਵਜੋ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਦਿੱਤੇ ਪ੍ਰੋਗਰਾਮ ਅਨੁਸਾਰ ਚਿਲਡਰਨ ਪਾਰਕ ਤੋ ਮਾਰਚ ਕੱਢਦਿਆਂ ਸਥਾਨਕ ਮਿੰਨੀ ਸਕੱਤਰੇਤ ਕੋਲ ਮੋਦੀ ਤੇ ਯੋਗੀ ਸਰਕਾਰ ਦੇ ਪੁਤਲੇ ਫ਼ੂਕੇ ਗਏ। ਯੂਨੀਅਨ ਦੇ ਆਗੂ ਰੇਸਮ ਸਿੰਘ ਯਾਤਰੀ ਦੀ ਅਗਵਾਈ ਹੇਠ ਕੀਤੇ ਇਸ ਰੋਸ਼ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋ ਆਸ਼ੀਸ਼ ਮਿਸ਼ਰਾ ਟੈਣੀ ਦੀ ਜਮਾਨਤ ਰੱਦ ਕਰਨਾ ਸ਼ਲਾਘਾ ਯੋਗ ਹੈ ਪਰ ਜਿਸ ਤਰ੍ਹਾਂ ਪਹਿਲਾਂ ਯੂਪੀ ਸਰਕਾਰ ਵੱਲੋ ਉਸ ਨੂੰ ਜਮਾਨਤ ਦਿਵਾਈ ਗਈ ਸੀ ਉਹ ਆਪਣੇ ਆਪ ਵਿੱਚ ਸਰਕਾਰ ਦੀ ਨੀਅਤ ਨੂੰ ਸਪੱਸ਼ਟ ਕਰਦਾ ਹੈ ਅਤੇ ਸਿੱਧ ਕਰਦਾ ਕਿ ਕੇਦਰ ਅਤੇ ਯੂਪੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ,ਉਹਨਾਂ ਕਿਹਾ ਕਿ ਏਥੇ ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲੀਆ ਚਿੰਨ੍ਹ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਬਣੀ ਹੋਈ ਨੇ ਵੀ ਆਪਣੀ ਰਿਪੋਰਟ ਵਿੱਚ ਇਹ ਗੱਲ ਮੰਨੀ ਹੈ ਕਿ ਲਖੀਮਪੁਰ ਖੀਰੀ ਦੀ ਘਟਨਾਂ ਇੱਕ ਸੋਚੀ ਸਮਝੀ ਸਾਜਿਸ਼ ਸੀ,ਕਿਸਾਨਾਂ ਦਾ ਸੋਚ ਸਮਝ ਕੇ ਕੀਤਾ ਗਿਆ ਕਤਲ ਸੀ। ਜੋਧਾ ਸਿੰਘ ਨੰਗਲਾ ਨੇ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਦੋਸ਼ੀਆ ਨੂੰ ਗਿ੍ਰਫਤਾਰ ਨਾਂ ਕਰਨ ਅਤੇ ਲਖੀਮਪੁਰ ਖੀਰੀ ਕਾਂਡ ਦੇ ਗਵਾਹਾਂ ਨੂੰ ਸਰਕਾਰ ਵੱਲੋ ਸੁਰੱਖਿਆ ਨਾਂ ਦੇਣ ਅਤੇ ਗਵਾਹਾਂ ਉੱਪਰ ਦੇ ਗੁੰਡਿਆਂ ਵੱਲੋ ਬਾਰ ਬਾਰ ਜਾਨਲੇਵਾ ਹਮਲਾ ਕਰਨ ਤੋ ਇਹ ਗੱਲ ਸਿੱਧ ਹੁੰਦੀ ਹੈ ਕਿ ਦੀ ਸਰਕਾਰ ਵੀ ਉਹਨਾਂ ਗੁੰਡਿਆਂ ਨਾਲ ਮਿਲੀ ਹੋਈ ਹੈ। ਇਸ ਲਈ ਅੱਜ ਸਾਰੇ ਦੇਸ਼ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਅਤੇ ਉਹਨਾਂ ਗਵਾਹਾਂ ਨਾਲ ਖੜ੍ਹਨ ਜੋ ਇਨਸਾਫ ਲਈ ਲੜ ਰਹੇ ਹਨ। ਕਿਸਾਨ ਆਗੂ ਰੇਸਮ ਸਿੰਘ ਯਾਤਰੀ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਜ ਦਾ ਮੁੱਖ ਮੰਤਰੀ ਇੱਕ ਰਾਜਾਂ ਹੁੰਦਾ ਹੈ ਅਤੇ ਇੱਕ ਰਾਜੇ ਦਾ ਫਰਜ਼ ਬਣਦਾ ਹੈ ਆਪਣੀ ਪ੍ਰਜਾ ਦੀ ਰੱਖਿਆ ਕਰਨ ਦਾ ਪਰ ਹੋ ਉਲਟ ਰਿਹਾ ਹੈ 302 ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਟੈਣੀ ਨੂੰ ਤਾਂ ਜਮਾਨਤ ਮਿਲ ਗਈ ਸੀ ਪਰ ਨਿਰਦੋਸ਼ ਕਿਸਾਨ ਜੋ ਬਿਨਾਂ ਕਿਸੇ ਜ਼ੁਰਮ ਦੇ ਜੇਲ੍ਹ ਵਿੱਚ ਬੰਦ ਹਨ ਨਾਂ ਉਹਨਾਂ ਨੂੰ ਜਮਾਨਤ ਮਿਲ ਰਹੀ ਹੈ ਅਤੇ ਨਾਂ ਹੀ ਇਨਸਾਫ ਮਿਲ ਰਿਹਾ ਹੈ। ਇਸ ਰੋਸ਼ ਮਾਰਚ ਵਿਚ ਮਹਿਮਾ ਸਿੰਘ ਤਲਵੰਡੀ ਸਾਬੋ ਜਬਰਜੰਗ ਸਿੰਘ ਪੱਕਾ ਕਲਾ ,ਪਰਵਿੰਦਰ ਸਿੰਘ ਗਹਿਰੀ ਅਮਰਜੀਤ ਸਿੰਘ ਯਾਤਰੀ ਤਰਸੇਮ ਸਿੰਘ ਯਾਤਰੀ ਅਗਰੇਜ ਸਿੰਘ ਕਲਿਆਣ, ਬਲਵਿੰਦਰ ਸਿੰਘ ਮਾਨਸਾ ਬੂਟਾ ਸਿੰਘ ਜੋਧਪੁਰ, ਬਲਜੀਤ ਸਿੰਘ ਗੁੜਥੜੀ, ਗੁਰਦੀਪ ਸਿੰਘ ਮਹਿਮਾ ਜਸਬੀਰ ਸਿੰਘ ਗਹਿਰੀ ਆਦਿ ਆਗੂ ਸਾਮਲ ਸਨ।

ਕੀੜੀ ਵਿਖੇ ਰਾਵੀ ਦਰਿਆ ’ਤੇ ਬਣਾਏ ਜਾਣ ਵਾਲੇ ਪੁੱਲ ਦੇ ਨਿਰਮਾਣ ਕਾਰਜ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਕੀਤਾ ਵਿਸ਼ੇਸ਼ ਦੌਰਾ

0

ਕੀੜੀ ਅਤੇ ਮਕੋੜਾ ਪੱਤਨ ਦੇ ਪੁਲਾਂ ਦਾ ਨਿਰਮਾਣ ਸਰਹੱਦੀ ਖੇਤਰ ਦੇ ਲੋਕਾਂ ਨੂੰ ਦੇਵੇਗਾ ਰਾਹਤ- ਲਾਲ ਚੰਦ ਕਟਾਰੂਚੱਕ
ਸੁਖਜਿੰਦਰ ਮਾਨ
ਪਠਾਨਕੋਟ: 23 ਅਪ੍ਰੈਲ: ਜਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਹਿੰਦ-ਪਾਕ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦੋ ਤੋਹਫੇ ਦਿੱਤੇ ਹਨ ਜਿਸ ਵਿੱਚ ਸਰਹੱਦੀ ਖੇਤਰ ਲਈ ਰਾਵੀ ਦਰਿਆ ’ਤੇ ਦੋ ਪੁਲਾਂ ਦਾ ਨਿਰਮਾਣ ਕੀਤਾ ਜਾਵੇਗਾ। ਪਹਿਲਾ ਪੁਲ ਕੀੜੀ ਤੋਂ ਨਰੋਟ ਜੈਮਲ ਸਿੰਘ ਲਈ ਬਣਾਇਆ ਜਾਵੇਗਾ ਅਤੇ ਦੂਸਰਾ ਪੁਲ ਮਕੋੜਾ ਪੱਤਨ ’ਤੇ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਅੱਜ ਜਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰਾਂ ਅੰਦਰ ਕਰਵਾਏ ਜਾਣ ਵਾਲੇ ਦੋ ਪੁਲਾਂ ਦੇ ਨਿਰਮਾਣ ਲਈ ਮੌਕੇ ਤੇ ਪਹੁੰਚ ਕੇ ਨਿਰੀਖਣ ਕਰਦਿਆਂ ਕੀਤਾ। ਉਨ੍ਹਾਂ ਨਾਲ ਇਸ ਮੌਕੇ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਰਾਵੀ ਦਰਿਆ ਤੇ ਪਹੁੰਚ ਕੇ ਉਨ੍ਹਾਂ ਵੱਲੋਂ ਖੇਤਰ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਪੁਲਾਂ ਦੇ ਨਿਰਮਾਣ ਨਾਲ ਰਾਵੀ ਦਰਿਆ ਤੋਂ ਪਾਰ ਰਹਿੰਦੇ ਲੋਕਾਂ ਲਈ ਰਾਹਤ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਹੁਤ ਲੰਮੇ ਸਮੇਂ ਤੋਂ ਇਹ ਇੱਛਾ ਸੀ ਕਿ ਇਨ੍ਹਾਂ ਖੇਤਰਾਂ ਅੰਦਰ ਪੁਲਾਂ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਰਾਵੀ ਦਰਿਆ ਤੋਂ ਪਾਰ ਰਹਿੰਦੇ ਲੋਕਾਂ ਦਾ ਜੀਵਨ ਹੋਰ ਸੁਖਾਲਾ ਹੋ ਸਕੇ।ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਬਹੁਤ ਗੰਭੀਰਤਾ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਸਰਕਾਰ ਬਣਨ ਤੋਂ ਬਾਅਦ ਲੋਕਾਂ ਅੰਦਰ ਇਨ੍ਹਾਂ ਪੁਲਾਂ ਦੇ ਨਿਰਮਾਣ ਦੇ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਲਈ ਭਰੋਸਾ ਹੋਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ 90 ਕਰੋੜ ਰੁਪਏ ਦੀ ਲਾਗਤ ਨਾਲ ਕੀੜੀ ਪੁਲ ਦਾ ਨਿਰਮਾਣ ਕਰਵਾਇਆ ਜਾਣਾ ਹੈ ਜੋ ਕਰੀਬ 800 ਮੀਟਰ ਦੇ ਕਰੀਬ ਪੁੱਲ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਖੇਤਰ ਦਾ ਮਾਣ ਰੱਖਦਿਆਂ ਇਸ ਖੇਤਰ ਨੂੰ ਦੋ ਪੁਲਾਂ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਪੁਲਾਂ ਦੇ ਨਿਰਮਾਣ ਨਾਲ ਲੋਕਾਂ ਦਾ ਜੀਵਨ ਹੋਰ ਸੁਖਾਲਾ ਹੋਵੇਗਾ ਅਤੇ ਜਲਦੀ ਹੀ ਇਹ ਪੁੱਲ ਤਿਆਰ ਕਰਕੇ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ।

ਖਹਿਰਾ ਦਾ ਐਲਾਨ: ਜੇਕਰ ਪੰਚਾਇਤ ਮੰਤਰੀ ਗੰਭੀਰ ਹਨ ਤਾਂ ਜਸਟਿਸ ਕੁਲਦੀਪ ਸਿੰਘ ਦੀ ਰੀਪੋਰਟ ’ਤੇ ਕਰਨ ਕਾਰਵਾਈ

0

ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਪ੍ਰੈਲ: ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ‘ਸਾਮਲਾਟ ਅਤੇ ਪੰਚਾਇਤੀ ਜਮੀਨਾਂ’ ਤੋਂ ਨਾਜਾਇਜ ਕਬਜੇ ਹਟਾਉਣ ਦੇ ਦਿੱਤੇ ਬਿਆਨ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੱਚਮੁੱਖ ਇਸ ਮੁੱਦੇ ‘ਤੇ ਗੰਭੀਰ ਹਨ ਤਾਂ ਉਹ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੁਲਦੀਪ ਸਿੰਘ ‘ਤੇ ਆਧਾਰਿਤ ਕਮੇਟੀ ਦੀ ਰੀਪੋਰਟ ’ਤੇ ਕਾਰਵਾਈ ਕਰਨ। ਇਸ ਕਮੇਟੀ ਦੀ ਰੀਪੋਰਟ ਵਿਚ ਸਿਰਫ ਮੋਹਾਲੀ ਜਿਲ੍ਹੇ ਦੀਆਂ ਸਾਮਲਾਟਾਂ ਅਤੇ ਪੰਚਾਇਤੀ ਜਮੀਨਾਂ ’ਤੇ ਨਾਜਾਇਜ ਕਬਜੇ ਦੀ ਜਾਂਚ ਕਰਵਾਈ ਸੀ, ਜਿਸ ਵਿਚ ਕਰੀਬ 50,000 ਏਕੜ ਪੰਚਾਇਤੀ ਜਮੀਨ ‘ਤੇ ਵੱਡੇ ਵੱਡੇ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਦੇ ਨਾਜਾਇਜ ਕਬਜੇ ਦਾ ਖ਼ੁਲਾਸਾ ਕੀਤਾ ਗਿਆ ਸੀ। ਸ: ਖਹਿਰਾ ਨੇ ਕਿਹਾ ਕਿ ਨਾਜਾਇਜ ਕਬਜੇ ਹਟਾਉਣ ਦਾ ਇਹ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਸਕਦੀ ਹੈ ਕਿਉਂਕਿ ਉਸਦਾ ਕੋਈ ਵੀ ਆਗੂ ਇਸ ਵਿੱਚ ਸਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਹਿੰਗੀ ਜਮੀਨ ਸਿਆਸੀ ਆਗੂਆਂ ਤੋਂ ਛੁਡਵਾ ਲਈ ਜਾਵੇ ਜਾਂ ਉਸਦੀ ਬਣਦੀ ਕੀਮਤ ਤੇ ਹਰਜਾਨਾ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾ ਲਿਆ ਜਾਵੇ ਤਾਂ ਪੂਰੇ ਪੰਜਾਬ ਦੇ ਨਾਜਾਇਜ ਕਬਜਿਆਂ ਤੋਂ ਆਉਣ ਵਾਲੇ ਇਸ ਪੈਸੇ ਦੇ ਨਾਲ ਪੰਜਾਬ ਦਾ ਕਰਜ਼ਾ ਕਾਫ਼ੀ ਹੱਦ ਤੱਕ ਉਤਰ ਸਕਦਾ ਹੈ।

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਸਵ ਧਰਤੀ ਦਿਵਸ ਮੌਕੇ ਵਿਸੇਸ ਪ੍ਰੋਗਰਾਮ ਦਾ ਆਯੋਜਨ

0

ਪ੍ਰੋਗਰਾਮ ਤਹਿਤ ਲਗਾਈ ਗਈ ਭੂ-ਵਿਗਿਆਨ ਪ੍ਰਦਰਸਨੀ ਦੌਰਾਨ ਬਠਿੰਡਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੁੰਦਰ ਮਾਡਲ ਅਤੇ ਪੋਸਟਰ ਪ੍ਰਦਰਸਿਤ ਕੀਤੇ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਵਿਸਵ ਧਰਤੀ ਦਿਵਸ 2022 ਦੇ ਮੌਕੇ ‘ਤੇ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਭੂ-ਵਿਗਿਆਨ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਭੂ-ਵਿਗਿਆਨ ਮੰਤਰਾਲੇ, ਇਨਯਾਸ ਅਤੇ ਇੰਸਟੀਚਿਊਸਨਜ ਇਨੋਵੇਸਨ ਕੌਂਸਲ ਦੇ ਸਹਿਯੋਗ ਨਾਲ ਸੁੱਕਰਵਾਰ ਨੂੰ ਇੱਕ ਵਿਸੇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਲੈਕਚਰ ਲੜੀ, ਭੂ-ਵਿਗਿਆਨ ਪ੍ਰਦਰਸਨੀ, ਮਾਡਲ/ਪੋਸਟਰ ਪੇਸਕਾਰੀ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ।
ਉਦਘਾਟਨੀ ਸੈਸਨ ਵਿੱਚ ਪਦਮ ਸ੍ਰੀ ਪ੍ਰੋ. ਹਰਸ ਕੁਮਾਰ ਗੁਪਤਾ ਅਤੇ ਪ੍ਰੋ. ਅਸੋਕ ਸਾਹਨੀ ਨੇ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨ ਵਜੋਂ ਸਿਰਕਤ ਕੀਤੀ। ਉਥੇ ਹੀ ਸਾਂਤੀ ਸਵਰੂਪ ਭਟਨਾਗਰ ਅਵਾਰਡੀ ਅਤੇ ਡਾਇਰੈਕਟਰ, ਐਨਸੀਈਐਸਐਸ, ਤਿ੍ਰਵੇਂਦਰਮ ਪ੍ਰੋ. ਜੇ.ਐਸ. ਰੇਅ ਅਤੇ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ, ਪੁਣੇ ਤੋਂ ਪ੍ਰੋ. ਐੱਸ.ਜੇ ਸੰਗੋਡੇ, ਨੇ ਸਮਾਗਮ ਦੇ ਮਹਿਮਾਨ ਬੁਲਾਰੇ ਵਜੋਂ ਭਾਗ ਲਿਆ। ਮੁੱਖ ਮਹਿਮਾਨ ਪ੍ਰੋ. ਹਰਸ ਗੁਪਤਾ ਨੇ ਅੰਟਾਰਕਟਿਕਾ ਵਿੱਚ ਤੀਜੇ ਭਾਰਤੀ ਅਭਿਆਨ ਦੀ ਅਗਵਾਈ ਕਰਨ ਅਤੇ ਅੰਟਾਰਕਟਿਕਾ ਵਿੱਚ 1983-84 ਵਿੱਚ ਸਥਾਪਿਤ ਕੀਤੇ ਗਏ ਪਹਿਲੇ ਭਾਰਤੀ ਵਿਗਿਆਨਕ ਖੋਜ ਬੇਸ ਸਟੇਸਨ ‘ਦੱਖਣ ਗੰਗੋਤਰੀ‘ ਨੂੰ ਬਣਾਉਣ ਦਾ ਆਪਣਾ ਅਨੁਭਵ ਸਾਂਝਾ ਕੀਤਾ।
ਇਸ ਤੋਂ ਬਾਅਦ ਪ੍ਰੋਫੈਸਰ ਅਸੋਕ ਸਾਹਨੀ ਨੇ ਧਰਤੀ ‘ਤੇ ਜੀਵਨ ਦੇ ਵਿਕਾਸ ਦੇ ਇਤਿਹਾਸ ਨੂੰ ਸਾਂਝਾ ਕੀਤਾ ਅਤੇ ਵਿਸਵ ‘ਤੇ ਗਲੋਬਲ ਵਾਰਮਿੰਗ ਦੇ ਖਤਰੇ ਨੂੰ ਵਧਾਉਣ ਵਿੱਚ ਮਨੁੱਖੀ ਗਤੀਵਿਧੀਆਂ ਦੀ ਭੂਮਿਕਾ ਬਾਰੇ ਚਰਚਾ ਕੀਤੀ। ਪ੍ਰੋ. ਜੇ.ਐਸ. ਰੇਅ ਨੇ ਅੰਡੇਮਾਨ ਟਾਪੂ ‘ਤੇ ਜਵਾਲਾਮੁਖੀ ਅਤੇ ਉਨ੍ਹਾਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਗੱਲ ਕੀਤੀ। ਪ੍ਰੋ. ਐੱਸ.ਜੇ ਸੰਗੋੜੇ ਨੇ ਐਨਈਪੀ-2020 ਵਿੱਚ ਪ੍ਰਸਤਾਵਿਤ ਸਕੂਲੀ ਅਤੇ ਉੱਚ ਸਿੱਖਿਆ ਦੇ ਪੱਧਰਾਂ ‘ਤੇ ਧਰਤੀ ਬਾਰੇ ਬੁਨਿਆਦੀ ਗਿਆਨ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ।ਆਪਣੇ ਪ੍ਰਧਾਨਗੀ ਭਾਸਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਉਭਰਦੇ ਵਿਗਿਆਨੀਆਂ ਨੂੰ ਟਿਕਾਊ ਵਿਕਾਸ ਲਈ ਨਵੀਨਤਾਕਾਰੀ ਹੱਲ ਲੱਭਣ ਲਈ ਉਤਸਾਹਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਦਿਨ ਤੇ ਆਪਣੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਸੀਯੂਪੀਬੀ ਭੂ-ਵਿਗਿਆਨ ਵਿਭਾਗ ਦੁਆਰਾ ਆਯੋਜਿਤ ਭੂ-ਵਿਗਿਆਨ ਪ੍ਰਦਰਸਨੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਡੀਪੀਐਸ ਬਠਿੰਡਾ, ਜੀਜੀਐਸਆਈਐਸ ਮੌੜ ਮੰਡੀ ਅਤੇ ਵ੍ਹੀਟ ਫੀਲਡ ਪਬਲਿਕ ਸਕੂਲ, ਘੁੱਦਾ ਦੇ ਵਿਦਿਆਰਥੀਆਂ ਨੇ ਧਰਤੀ ਮਾਂ ਨੂੰ ਬਚਾਓ ਵਿਸੇ ‘ਤੇ ਖੂਬਸੂਰਤ ਮਾਡਲ ਅਤੇ ਪੋਸਟਰ ਪ੍ਰਦਰਸ਼ਤ ਕੀਤੇ। ਪ੍ਰੋਗਰਾਮ ਦੀ ਸੁਰੂਆਤ ਵਿੱਚ ਭੂ-ਵਿਗਿਆਨ ਵਿਭਾਗ ਦੇ ਮੁਖੀ ਡਾ. ਜੇ.ਕੇ ਪਟਨਾਇਕ ਨੇ ਸੁਆਗਤੀ ਭਾਸਣ ਦਿੱਤਾ। ਸਕੂਲ ਆਫ ਐਨਵਾਇਰਮੈਂਟ ਐਂਡ ਅਰਥ ਸਾਇੰਸਜ ਦੇ ਡੀਨ ਡਾ. ਸੁਨੀਲ ਮਿੱਤਲ ਨੇ ਮੁੱਖ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਭਾਗ ਲਿਆ।

ਏਮਜ਼ ਦੇ ਪੈਥਾਲੋਜੀ ਵਿਭਾਗ ਨੇ ਮਨਾਇਆ ਵਿਸ਼ਵ ਹਿਮੋਫਿਲੀਆ ਦਿਵਸ  

0
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਏਮਜ਼ ਬਠਿੰਡਾ ਦੇ ਪੈਥੋਲੋਜੀ ਵਿਭਾਗ ਵੱਲੋਂ ਵਿਸ਼ਵ ਹੀਮੋਫਿਲੀਆ ਦਿਵਸ ਦਾ ਆਯੋਜਨ ਕੀਤਾ ਗਿਆ। ਏਮਜ਼ ਦੇ ਨਿਰਦੇਸ਼ਕ ਡਾ. ਡੀ ਕੇ ਸਿੰਘ ਅਤੇ ਡੀਨ ਏਮਜ਼ ਡਾ. ਸਤੀਸ਼ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਵਿੱਚ ਐਮਬੀਬੀਐਸ ਦੇ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਅਤੇ ਉੱਘੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਹੀਮੋਫੀਲੀਆ ਤੋਂ ਪੀੜਤ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਥੈਲੇਸੀਮੀਆ ਐਂਡ ਹੀਮੋਫੀਲੀਆ ਸੁਸਾਇਟੀ ਬਠਿੰਡਾ ਦੇ ਮੈਂਬਰ ਵੀ ਸ਼ਾਮਲ ਹੋਏ।
ਸਮਾਗਮ ਦੌਰਾਨ ਏਮਜ਼  ਬਠਿੰਡਾ ਦੇ ਹੀਮੋਫਿਲੀਆ ਦੇ
ਨੋਡਲ ਅਫਸਰ ਡਾ. ਮਨਜੀਤ ਕੌਰ ਰਾਣਾ ਨੇ ਇਸ ਬਿਮਾਰੀ ਦੇ ਜਰਾਸੀਮ ਬਾਰੇ ਅਤੇ ਸੰਸਥਾ ਵਿਖੇ ਇਲਾਜ ਲਈ ਉਪਲਬਧ ਸਹੂਲਤਾਂ ਬਾਰੇ ਦੱਸਿਆ ਜਿਸ ਵਿੱਚ ਫੈਕਟਰ VIII ਅਤੇ ਵਿਕਲਪਕ ਇਲਾਜ ਸ਼ਾਮਲ ਹਨ। ਡਾ: ਪ੍ਰਸ਼ਾਂਤ ਛਾਬੜਾ ਡੀ.ਐਮ. ਹੇਮਾਟੋ-ਆਨਕੋਲੋਜੀ ਸਹਾਇਕ ਪ੍ਰੋਫੈਸਰ ਬਾਲ ਰੋਗ ਵਿਭਾਗ ਨੇ ਵੱਖ-ਵੱਖ ਕਲੀਨਿਕਲ ਵਿਸ਼ੇਸ਼ਤਾਵਾਂ, ਇਲਾਜ ਦੇ ਢੰਗਾਂ, ਦਰਪੇਸ਼ ਚੁਣੌਤੀਆਂ ਅਤੇ ਸਮਾਜ ਵਿੱਚ ਬਿਮਾਰੀ ਅਤੇ ਪੇਚੀਦਗੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਾਤਾ-ਪਿਤਾ ਨੂੰ ਹੀਮੋਫਿਲੀਆ ਆਊਟ-ਪੇਸ਼ੈਂਟ ਵਿਭਾਗ ਦੀਆਂ ਸੇਵਾਵਾਂ ਸਥਾਪਤ ਕਰਨ ਬਾਰੇ ਵੀ ਜਾਗਰੂਕ ਕੀਤਾ। ਇਸ ਦੌਰਾਨ ਨੌਜਵਾਨ ਹੀਮੋਫਿਲੀਆ ਦੇ ਮਰੀਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੇ ਡਾਕਟਰਾਂ ਦੁਆਰਾ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ ਜੋ ਇਸੇ ਬਿਮਾਰੀ ਤੋਂ ਪੀੜਤ ਹਨ।
ਸਮਾਗਮ ਦੀ ਸਮਾਪਤੀ ਡਾ ਗਾਰਗੀ ਕਪਾਟੀਆ ਸਹਾਇਕ ਪ੍ਰੋਫੈਸਰ ਪੈਥੋਲੋਜੀ ਵਿਭਾਗ ਵੱਲੋਂ ਪੇਸ਼ ਧੰਨਵਾਦ ਦੇ ਮਤੇ ਨਾਲ ਕੀਤੀ ਗਈ।

ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਨਜਦੀਕੀ ਨੇ ਦਿੱਤਾ ਅਸਤੀਫ਼ਾ

0

ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਰਾਜਾ ਵੜਿੰਗ ਦੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁੱਦਾ ਸੰਭਾਲਣ ਮੌਕੇ ਬਠਿੰਡਾ ’ਚ ਮਨਪ੍ਰੀਤ ਬਾਦਲ ਦੇ ਨਜਦੀਕੀ ਮੰਨੇ ਜਾਂਦੇ ਜ਼ਿਲ੍ਹਾ ਸੋਸਲ ਮੀਡੀਆ ਵਿੰਗ ਦੇ ਪ੍ਰਧਾਨ ਸ਼ੌਨਕ ਜੋਸ਼ੀ ਨੇ ਅਸਤੀਫ਼ਾ ਦੇ ਦਿੱਤਾ। ਮੀਡੀਆ ਨੂੰ ਅਪਣੇ ਦੋ ਲਾਈਨਾਂ ਦੇ ਭੇਜੇ ਅਸਤੀਫ਼ੇ ਵਿਚ ਜੋਸ਼ੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਪਣੀ ਨਿਯੁਕਤੀ ਦੌਰਾਨ ਪਾਰਟੀ ਲਈ ਵਧੀਆਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਉਨ੍ਹਾਂ ਅਪਣੇ ਅਸਤੀਫ਼ੇ ਪਿੱਛੇ ਕੋਈ ਕਾਰਨ ਨਹੀਂ ਦਸਿਆ ਪ੍ਰੰਤੂ ਅਸਤੀਫ਼ੇ ਦੇ ਅਖ਼ੀਰ ’ਚ ਮਨਪ੍ਰੀਤ ਬਾਦਲ ਤੇ ਜੋਜੋ ਜਿੰਦਾਬਾਦ ਦੇ ਨਾਅਰੇ ਨਾਲ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ‘ਚ ਬਠਿੰਡਾ ਅੰਦਰ ਕਈ ਹੋਰ ਸਿਆਸੀ ਪਟਾਕੇ ਪੈ ਸਕਦੇ ਹਨ। ਮਹੱਤਵਪੂਰਨ ਗੱਲ ਇਹ ਵੀ ਦਸਣਾ ਬਣਦੀ ਹੈ ਕਿ ਅੱਜ ਦੇ ਤਾਜ਼ਪੋਸ਼ੀ ਸਮਾਗਮ ਮੌਕੇ ਬੇਸ਼ੱਕ ਮਨਪ੍ਰੀਤ ਖੇਮੇ ਦੇ ਮੰਨੇ ਜਾਂਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਅਪਣੇ ਅਹੁੱਦੇ ਦੇ ਕਾਰਨ ਹਾਜ਼ਰ ਰਹੇ ਪ੍ਰੰਤੂ ਇਸ ਖੇਮੇ ’ਚ ਸ਼ਾਮਲ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਤੇ ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਸਹਿਤ ਹੋਰਨਾਂ ਅਹੁੱਦੇਦਾਰਾਂ ਨੇ ਸਮਾਗਮ ’ਚ ਸਮੂਲੀਅਤ ਨਹੀਂ ਕੀਤੀ। ਇੱਥੇ ਦਸਣਾ ਬਣਦਾ ਹੈ ਕਿ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਚਕਾਰ ਸਿਆਸੀ ਤੌਰ ’ਤੇ ਛੱਤੀ ਦਾ ਅੰਕੜਾ ਹੈ, ਜਿਸਦੇ ਚੱਲਦੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਰਾਜਾ ਵੜਿੰਗ ਨੇ ਸ਼ਰੇਆਮ ਮਨਪ੍ਰੀਤ ਬਾਦਲ ’ਤੇ ਅਪਣੇ ਚਹੇਤਿਆਂ ਰਾਹੀ ਅਕਾਲੀ ਉਮੀਦਵਾਰ ਦੀ ਮਦਦ ਦੇ ਦੋਸ਼ ਲਗਾਏ ਸਨ। ਅਜਿਹੇ ਹਾਲਾਤਾਂ ’ਚ ਸਾਬਕਾ ਵਿਤ ਮੰਤਰੀ ਲਈ ਕਾਂਗਰਸ ’ਚ ਆਗਾਮੀ ਰਾਹ ਕਾਫ਼ੀ ਔਖਾ ਜਾਪਦਾ ਹੈ ਜਦੋਂਕਿ ਉਸਦੇ ਰਾਜ਼ ’ਚ ਦੱਬੇ ਰਹੇ ਕਾਂਗਰਸੀ ਆਗੂ ਹੁਣ ਇੱਕ-ਇੱਕ ਕਰਕੇ ਮਨਪ੍ਰੀਤ ਤੇ ਉਸਦੇ ਰਿਸ਼ਤੇਦਾਰ ਵਿਰੁਧ ਅਵਾਜ਼ ਉਠਾਉਣ ਲੱਗੇ ਹਨ। ਚਰਚਾ ਮੁਤਾਬਕ ਆਉਣ ਵਾਲੇ ਦਿਨਾਂ ‘ਚ ਨਾ ਸਿਰਫ਼ ਬਠਿੰਡਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਬਲਕਿ ਦੋਨਾਂ ਬਲਾਕ ਪ੍ਰਧਾਨਾਂ ਦੀ ਵੀ ਪਹਿਲ ਦੇ ਆਧਾਰ ’ਤੇ ਬਦਲੀ ਕੀਤੀ ਜਾਵੇਗੀ। ਗੱਲ ਇੱਥੇ ਹੀ ਖ਼ਤਮ ਹੋਣ ਦੀ ਸੰਭਾਵਨਾ ਨਹੀਂ, ਕਿਉਂਕਿ ਦਰਜ਼ਨਾਂ ਕਾਂਗਰਸੀ ਕੋਂਸਲਰਾਂ ਨੂੰ ਅਣਗੋਲਿਆ ਕਰਕੇ ਇੱਕ ਠੇਕੇਦਾਰ ਦੀ ਸਿਫ਼ਾਰਿਸ਼ ’ਤੇ ਮੇਅਰ ਦੇ ਅਹੁੱਦੇ ’ਤੇ ਬਿਠਾਈ ਮਹਿਲਾ ਆਗੂ ਦੀ ਕੁਰਸੀ ਨੂੰ ਵੀ ਖ਼ਤਰਾ ਦਿਖਾਈ ਦੇਣ ਲੱਗਿਆ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਡੇਢ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰਾਂ ਅਤੇ ਸ਼ਹਿਰ ਦੇ ਵੱਡੇ ਆਗੂਆਂ ਵਲੋਂ ਮੇਅਰ ਨੂੰ ਬਦਲਣ ਲਈ ਅੰਦਰਖ਼ਾਤੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ, ਜਿਸਦੇ ਚੱਲਦੇ ਨਵੇਂ ਬਣਨ ਵਾਲੇ ਸ਼ਹਿਰੀ ਪ੍ਰਧਾਨ ਇਸ ਸਬੰਧ ਵਿਚ ਫੈਸਲਾ ਲੈ ਸਕਦੇ ਹਨ।

ਬਠਿੰਡਾ ਦੇ ਕਾਂਗਰਸੀਆਂ ਨੂੰ ਰਾਜਾ ਵੜਿੰਗ ਦੀ ਤਾਜਪੋਸ਼ੀ ਮੌਕੇ ਚੜਿਆ ‘ਵਿਆਹ’ ਜਿੰਨ੍ਹਾਂ ਚਾਅ

0

ਸੁਖਜਿੰਦਰ ਮਾਨ
ਬਠਿੰਡਾ 22 ਅਪ੍ਰੈਲ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਜ਼ਪੋਸ਼ੀ ਮੌਕੇ ਅੱਜ ਬਠਿੰਡਾ ਦੇ ਵੀ ਵੱਡੀ ਗਿਣਤੀ ਵਿਚ ਆਗੂਆਂ ਵਿਚ ‘ਵਿਆਹ’ ਜਿੰਨ੍ਹਾਂ ਚਾਅ ਦੇਖਣ ਨੂੰ ਮਿਲਿਆ, ਹਾਲਾਂਕਿ ਮਨਪ੍ਰੀਤ ਬਾਦਲ ਦੇ ਖੇਮੇ ’ਚ ਮਾਯੂਸੀ ਦੇਖਣ ਨੂੰ ਮਿਲੀ। ਇਸ ਦੌਰਾਨ ਬਠਿੰਡਾ ਤੋਂ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਸਾਬਕਾ ਚੇਅਰਮੈਨ ਰਾਜਨ ਗਰਗ, ਟਰੱਸਟ ਦੇ ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ, ਆਲ ਇੰਡੀਆ ਜੱਟ ਮਹਾਂ ਸਭਾ ਦੇ ਆਗੂ ਅਵਤਾਰ ਸਿੰਘ ਗੋਨਿਆਣਾ, ਮਾਰਕਫੈੱਡ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ, ਸੀਨੀਅਰ ਆਗੂ ਹਰਪਾਲ ਸਿੰਘ ਬਾਜਵਾ, ਦਰਸ਼ਨ ਸਿੰਘ ਜੀਦਾ, ਕੋਂਸਲਰ ਮਲਕੀਤ ਸਿੰਘ ਗਿੱਲ, ਬੇਅੰਤ ਸਿੰਘ, ਬਲਰਾਜ ਸਿੰਘ ਪੱਕਾ, ਸੁਰਜੀਤ ਸਿੰਘ ਮੋਖਾ, ਸੰਜੀਵ ਬਬਲੀ ਆਦਿ ਸਜ਼-ਧਜ਼ ਕੇ ਪੁੱਜੇ ਹੋਏ ਸਨ। ਇਸ ਮੌਕੇ ਰਾਜਨ ਗਰਗ ਅਤੇ ਕੇ.ਕੇ.ਅਗਰਵਾਲ ਆਦਿ ਨੇ ਕਿਹਾ ਕਿ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਬੂਥ ਪੱਧਰ ’ਤੇ ਮਜਬੂਤ ਹੋਵੇਗੀ ਕਿਉਂਕਿ ਊਨ੍ਹਾਂ ਦੀ ਪੰਜਾਬ ਦੇ ਸਿਆਸੀ ਹਾਲਾਤ ’ਤੇ ਪੂਰੀ ਪਕੜ ਹੈ ਅਤੇ ਉਹ ਪੰਜਾਬ ਸਰਕਾਰ ਤੋਂ ਲੋਕ ਹਿੱਤ ਵਿਚ ਦਿੱਤੀਆਂ ਗਰੰਟੀਆਂ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਾਉਣ ਦਾ ਸਮਰੱਥ ਰੱਖਦੇ ਹਨ। ਐਡਵੋਕੇਟ ਰਾਜ਼ਨ ਗਰਗ ਨੇ ਕਿਹਾ ਕਿ ਅੱਜ ਦੇ ਹਾਲਾਤ ਵਿੱਚ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ,ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਧਿਰ ਦਾ ਲੀਡਰ,ਤੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੂੰ ਓਪ ਨੇਤਾ ਬਣਾ ਕੇ ਕਾਂਗਰਸ ਹਾਈ ਕਮਾਂਡ ਵੱਲੋਂ ਕਾਂਗਰਸ ਨੂੰ ਇੱਕ ਪਲੇਟਫਾਰਮ ਤੇ ਇਕਜੁੱਟ ਕਰਨ ਦਾ ਵੱਡਾ ਯਤਨ ਕੀਤਾ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਠਿੰਡਾ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਭਾਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਜਿੰਮੇਵਾਰੀ

0

ਸਾਬਕਾ ਮੁੱਖ ਮੰਤਰੀ ਚੰਨੀ ਤੇ ਇੰਚਾਰਜ਼ ਹਰੀਸ਼ ਚੌਧਰੀ ਸਮੇਤ ਪੁੱਜੇ ਵੱਡੀ ਗਿਣਤੀ ’ਚ ਪੁੱਜੇ ਕਾਂਗਰਸੀ
ਅਹੁੱਦਾ ਸੰਭਾਲਣ ਤੋਂ ਬਾਅਦ ਕੀਤਾ ਐਲਾਨ, ਪਾਰਟੀ ਨੂੰ ਮਜਬੂਤ ਕਰਨ ਲਈ ਚੁੱਕਾਂਗਾ ਹਰ ਕਦਮ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਪ੍ਰੈਲ: ਲਗਾਤਾਰ ਤੀਜ਼ੀ ਵਾਰ ਬਾਦਲਾਂ ਦੇ ਗੜ੍ਹ ਗਿੱਦੜਵਹਾ ਹਲਕੇ ਤੋਂ ਵਿਧਾਇਕ ਬਣੇ ਅਤੇ ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਪਣਾ ਅਹੁੱਦਾ ਸੰਭਾਲ ਲਿਆ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਹਿ ਚੁੱਕੇ ਰਾਜਾ ਵੜਿੰਗ ਨੂੰ ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਨੇ ਇਹ ਜਿੰਮੇਵਾਰੀ ਦਿੱਤੀ ਸੀ। ਸਥਾਨਕ ਕਾਂਗਰਸ ਭਵਨ ’ਚ ਪੂਰੇ ਉਤਸ਼ਾਹ ਨਾਲ ਪੁੱਜੇ ਕਾਂਗਰਸੀਆਂ ਨੇ ਉਮੀਦ ਜਤਾਈ ਕਿ ਉਤਸ਼ਾਹੀ ਤੇ ਯੂਥ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੋਰ ਮਜਬੂਤ ਹੋਵੇਗੀ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਰਜ਼ਕਾਰੀ ਪ੍ਰਧਾਨ ਭਾਰਤ ਭੂਸਣ ਆਸੂ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਸਾਬਕਾ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ, ਸੰਸਦ ਮੈਂਬਰ ਮਨੀਸ ਤਿਵਾੜੀ, ਜਸਬੀਰ ਡਿੰਪਾ,ਵਿਧਾਇਕ ਸੁਖਪਾਲ ਖਹਿਰਾ ਸਹਿਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਨੇ ਨਵਨਿਯੁਕਤ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ। ਵਿਸੇਸ ਗੱਲ ਇਹ ਵੀ ਰਹੀ ਕਿ ਤਾਜ਼ਪੋਸ਼ੀ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਰਾਜਾ ਵੜਿੰਗ ਨੂੰ ਵਧਾਈਆਂ ਦੇ ਕੇ ਗਏ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਉਹ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਸੰਭਵ ਯਤਨ ਕਰਨਗੇ ਤੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਪਾਰਟੀਆਂ ਨੂੰ ਦਰਵੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਾਰਟੀ ਵਿਚ ਅਨੁਸਾਸਨ ਨੂੰ ਸਭ ਤੋਂ ਵੱਧ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਉਹ ਹੇਠਲੇ ਪੱਧਰ ਤੱਕ ਵਰਕਰਾਂ ਦੀ ਗੱਲ ਸੁਣਨਗੇ। ਰਾਜਾ ਵੜਿੰਗ ਦੇ ਅਹੁੱਦਾ ਸੰਭਾਲਣ ਮੌਕੇ ਉਨ੍ਹਾਂ ਦੀ ਪਤਨੀ ਅੰਮਿ੍ਰਤਾ ਵੜਿੰਗ ਤੇ ਬੱਚੇ ਵੀ ਵਿਸੇਸ ਤੌਰ ’ਤੇ ਪੁੱਜੇ ਹੋਏ ਸਨ।

Our Visitor

1900624