Monday, May 11, 2026
Home Blog Page 2533

ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ਹਫ਼ਤੇ ਅੰਦਰ ਮਿਲੇਗਾ : ਡਿਪਟੀ ਕਮਿਸ਼ਨਰ

0

ਨਰਮਾ ਚੁਗਾਈ ਵਾਲੇ ਮਜ਼ਦੂਰਾਂ ਨੂੰ ਮੁਆਵਜ਼ੇ ਦੀ ਵੰਡ ਕੀਤੀ ਜਾਵੇ ਜਲਦੀ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਪਿਛਲੇ ਸਾਲ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦੀ ਫ਼ਸਲ ਦੇ ਬਣਦੇ ਮੁਆਵਜ਼ੇ ਦੀ ਵੰਡ ਹੁਣ ਹਫ਼ਤੇ ਦੇ ਅੰਦਰ ਯਕੀਨੀ ਬਣਾਈ ਜਾਵੇਗੀ। ਇਹ ਫੈਸਲਾ ਅੱਜ ਇੱਥੇ ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਲਿਆ ਗਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਕੋਲੋਂ ਜ਼ਿਲੇ ਅੰਦਰ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਹੁਣ ਤੱਕ ਕੀਤੀ ਗਈ ਵੰਡ ਅਤੇ ਬਕਾਇਆ ਰਹਿੰਦੇ ਕੇਸਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਬੰਧਿਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਿਲੇ ਅੰਦਰ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦੀ ਫ਼ਸਲ ਦਾ ਬਕਾਇਆ ਰਹਿੰਦਾ ਮੁਆਵਜ਼ਾ ਇੱਕ ਹਫ਼ਤੇ ਦੇ ਅੰਦਰ-ਅੰਦਰ ਵੰਡਣਾ ਯਕੀਨੀ ਬਣਾਇਆ ਜਾਵੇ। ਇਸਦੇ ਨਾਲ ਹੀ ੳਨਾਂ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਹੋਏ ਨਰਮੇ ਦੀ ਚੁਗਾਈ ਵਾਲੇ ਮਜ਼ਦੂਰਾਂ ਨੂੰ ਮੁਆਵਜ਼ੇ ਦੀ ਰਾਸ਼ੀ ਜਲਦ ਵੰਡਣ ਦੀ ਹਦਾਇਤ ਕੀਤੀ।

ਸੀਨੀਅਰ ਆਈਏਐਸ ਅਧਿਕਾਰੀ ਮਾਲਵਿੰਦਰ ਸਿੰਘ ਜੱਗੀ ਨੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਵਜੋਂ ਅਹੁੱਦਾ ਸੰਭਾਲਿਆ

0

ਸੁਖਜਿੰਦਰ ਮਾਨ
ਚੰਡੀਗੜ੍ਹ, 18 ਅਪਰੈਲ: ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਮਾਲਵਿੰਦਰ ਸਿੰਘ ਜੱਗੀ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਨਵੇਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਇਹ ਚਾਰਜ ਸ੍ਰੀ ਕਮਲ ਕਿਸ਼ੋਰ ਯਾਦਵ ਆਈ.ਏ.ਐਸ. ਦੀ ਥਾਂ ’ਤੇ ਸੰਭਾਲਿਆ ਹੈ।ਇਮਾਨਦਾਰ ਅਤੇ ਸੁਲਝੇ ਹੋਏ ਅਧਿਕਾਰੀ ਮੰਨੇ ਜਾਂਦੇ ਸ੍ਰੀ ਜੱਗੀ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਖ ਵੱਖ ਭਾਗਾਂ ਵਿੱਚ ਉੱਚ ਅਧਿਕਾਰੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਮਾਲਵਾ ਹੈਰੀਟੇਜ ਫਾਊਂਡੇਸ਼ਨ ਨੇ ਕੀਤਾ ਵਿਧਾਇਕ ਜਗਰੂਪ ਗਿੱਲ ਦਾ ਸਨਮਾਨ

0

ਸੁਖਜਿੰਦਰ ਮਾਨ

ਬਠਿੰਡਾ 18 ਅਪ੍ਰੈਲ-ਮਾਲਵੇ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਬਠਿੰਡਾ ਦੇ ਨਵੇਂ ਬਣੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਮਾਲਵਾ ਹੈਰੀਟੇਜ ਸੰਸਥਾ ਵੱਲੋਂ ਪੰਜਾਬ ,ਪੰਜਾਬੀਅਤ ਵਿਰਾਸਤ ਅਤੇ ਪੰਜਾਬੀ ਵਿਰਸੇ ਦੀ ਕੀਤੀ ਜਾ ਰਹੀ ਸੇਵਾ ਦੀ ਸਲਾਘਾ ਕਰਦਿਆਂ ਵਿਸਵਾਸ ਦਿਵਾਇਆ ਕਿ  ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀਆਂ ਨਿਰਸਵਾਰਥ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਹਮੇਸ਼ਾਂ ਹਾਜ਼ਰ ਹੈ ਜਦੋਂ ਵੀ ਕਦੇ ਮੇਰੀ ਜਾਂ ਸਰਕਾਰ ਦੀ ਇਨ੍ਹਾਂ ਨੂੰ ਸਹਿਯੋਗ ਦੀ ਲੋੜ ਪਈ ਤਾਂ ਮੈਂ ਹਮੇਸ਼ਾਂ ਹਾਜ਼ਰ ਰਹਾਂਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਬਠਿੰਡਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਅਤੇ ਅਵਾਰਾ ਪਸ਼ੂਆਂ ਦੇ ਪੱਕੇ ਪ੍ਰਬੰਧ ਲਈ ਠੋਸ ਕਦਮ ਚੁੱਕੇ ਜਾਣਗੇ । ਉਨ੍ਹਾਂ ਕਿਹਾ ਕਿ ਅਗਰ ਪਿਛਲੀ ਸਰਕਾਰ ਵਿਚ ਕਿਸੇ ਵੀ ਵਿਅਕਤੀ ਨਾਲ ਕੋਈ ਬੇਇਨਸਾਫੀ ਹੋਈ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਉਸ ਦੀ ਜਾਂਚ ਕਰਵਾ ਕੇ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸ ਗਿੱਲ ਨੂੰ ਗੁਲਦਸਤਾ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਉੱਘੇ ਟਰਾਂਸਪੋਰਟਰ ਪਿਰਥੀਪਾਲ ਸਿੰਘ ਜਲਾਲ, ਸੀਨੀਅਰ ਅਕਾਲੀ ਆਗੂ ਚਮਕੌਰ ਸਿੰਘ ਮਾਨ, ਯੂਥ ਅਕਾਲੀ ਆਗੂ ਹਰਪਾਲ ਸਿੰਘ ਢਿੱਲੋਂ, ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਸਿੰਘ ਰਾਜਨ, ਗੁਰਅਵਤਾਰ ਸਿੰਘ ਤੋਂ ਇਲਾਵਾ ਰਾਜਿੰਦਰ ਸਿੰਘ ਰਾਜੂ ਪਰਿੰਦਾ, ਪ੍ਰਿੰਸੀਪਲ ਦਵਿੰਦਰ ਸਿੰਘ ਭੁੱਲਰ, ਜਗਦੀਸ਼ ਸਿੰਘ, ਇੰਦਰਜੀਤ ਸਿੰਘ, ਸੁਖਦੇਵ ਸਿੰਘ ਗਰੇਵਾਲ , ਡੀ ਸੀ ਸ਼ਰਮਾ, ਬਲਦੇਵ ਸਿੰਘ ਚਹਿਲ, ਮਿੱਠੂ ਸਿੰਘ ਬਰਾੜ ,ਜਗਤਾਰ ਭੰਗੂ, ਸੁਦਰਸ਼ਨ ਸ਼ਰਮਾ, ਬਲਦੇਵ ਸਿੰਘ ਜ਼ੈਲਦਾਰ, ਗੁਰਮੀਤ ਸਿੰਘ ਸਿੱਧੂ , ਜਗਜੀਤ ਸਿੰਘ ਧਨੌਲਾ, ਐਡਵੋਕੇਟ ਨਰਿੰਦਰਪਾਲ ਸਿੰਘ,ਬਲਵਿੰਦਰ ਸਿੰਘ ਭੋਲਾ , ਜਸਵਿੰਦਰ ਸਿੰਘ ਜੱਸੀ, ਸੁਖਪਾਲ ਸਿੰਘ ਸਿੱਧੂ ,ਸੁਖਜਿੰਦਰ ਘੁਮਾਣ, ਰੁਪਿੰਦਰ ਗੋਦਾਰਾ ,ਰਘਵੀਰ ਸਿੰਘ ਸਿੱਧੂ, ਮਹਿੰਦਰ ਪ੍ਰਧਾਨ ,ਬੂਟਾ ਸਿੰਘ ਬੀੜ ਰੋਡ,ਅਵਤਾਰ ਸਿੰਘ ਹਾਜੀ ਰਤਨ, ਰਾਜਵਿੰਦਰ ਸਿੰਘ ਰਾਣਾ , ਜਸਕਰਨ ਸਿੰਘ ਠੇਕੇਦਾਰ ,ਗੁਰਨਾਮ ਸਿੰਘ ਘੋਡ਼ਿਆਂਵਾਲਾ ,ਭਗਤ ਰਾਮ, ਰੂਪ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਸਥਾ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ।

ਡਾ ਨੀਰੂ ਗਰਗ ਬਣੇ ਐਸ.ਐਸ.ਡੀ ਗਰਲਜ਼ ਕਾਲਜ਼ ਦੇ ਪਿ੍ਰੰਸੀਪਲ

0

ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ: ਸਥਾਨਕ ਇਲਾਕੇ ਦੀ ਉਘੀ ਵਿਦਿਅਕ ਸੰਸਥਾ ਐਸ.ਐਸ.ਡੀ. ਗਰਲਜ਼ ਕਾਲਜ਼ ਦੀ ਪਿ੍ਰੰਸੀਪਲ ਵਜੋਂ ਡਾ ਨੀਰੂ ਗਰਗ ਨੇ ਅੱਜ ਚਾਰਜ਼ ਸੰਭਾਲ ਲਿਆ। ਪਿਛਲੇ ਦਿਨੀਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਕਾਲਜ ਮੈਨੇਜਮੈਂਟ, ਡੀ.ਪੀ.ਆਈ. (ਕਾਲਜਾਂ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਬਣਾਏ ਗਏ ਸੰਯੁਕਤ ਬੋਰਡ ਦੀ ਸਾਂਝੀ ਕਮੇਟੀ ਵੱਲੋਂ ਉਨ੍ਹਾਂ ਨੂੰ ਚੁਣਿਆ ਗਿਆ ਸੀ। ਇੱਥੇ ਵਰਨਣਯੋਗ ਹੈ ਕਿ ਡਾ. ਨੀਰੂ ਗਰਗ 1995 ਤੋਂ ਬਤੋਰ ਕਾਮਰਸ ਲੈਕਚਰਾਰ ਅਤੇ ਵਿਭਾਗ ਦੇ ਮੁਖੀ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਹ 2017 ਤੋਂ ਐਸ.ਐਸ.ਡੀ. ਵੁਮੈਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਪਿ੍ਰੰਸੀਪਲ ਅਹੁਦੇ ਲਈ ਚੁਣੇ ਗਏ ਅਤੇ ਉਹ ਕਾਲਜ ਵਿਚ ਹੁਣ ਤੱਕ ਪਿ੍ਰੰਸੀਪਲ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਕਾਦਮਿਕ ਖੇਤਰ ਵਿਚ ਉਹਨਾਂ ਨੇ ਐਮ.ਏ. ਇਕਨਾਮਿਕਸ (ਗੋਲਡ ਮੈਡਲਿਸਟ), ਐਮ.ਕਾਮ. (ਸਿਲਵਰ ਮੈਡਲਿਸਟ), ਪੀ.ਜੀ.ਡੀ.ਸੀ.ਏ. (ਗੋਲਡ ਮੈਡਲਿਸਟ), ਐਮ.ਬੀ.ਏ. ਅਤੇ ਪੀ.ਐਚ.ਡੀ. ਕੀਤੀ ਹੋਈ ਹੈ। ਉਹਨਾਂ ਨੇ ਕਾਮਰਸ ਅਤੇ ਇਕਨਾਮਿਕਸ ਵਿਸ਼ੇ ਵਿਚ ਯੂ.ਜੀ.ਸੀ. ਨੈੱਟ ਪਾਸ ਕੀਤਾ ਹੋਇਆ ਹੈ। ਸਾਲ 2016 ਵਿਚ ਉਹਨਾਂ ਨੂੰ ਭਾਰਤ ਗੌਰਵ ਐਵਾਰਡ, ਇੰਟਰਨੈਸ਼ਨਲ ਬਿਜ਼ਨੈੱਸ ਕਾਊਂਸਲ ਦੁਆਰਾ ਦਿੱਤਾ ਗਿਆ ਅਤੇ ਸਾਲ 2017 ਵਿਚ ਭਾਰਤ ਰਤਨ ਸ਼੍ਰੀ ਮਦਨ ਮੋਹਨ ਮਾਲਵੀਆ ਮੈਮੋਰੀਅਲ ਅਵਾਰਡ ਸ਼੍ਰੀ ਸਨਾਤਨ ਧਰਮ ਸਿੱਖਿਆ ਬੋਰਡ ਚੰਡੀਗੜ੍ਹ ਦਾਰਾ ਬੈਟ ਟੀਚਰ ਐਵਾਰਡ ਦੇ ਰੂਪ ਵਿਚ ਪ੍ਰਦਾਨ ਕੀਤਾ ਗਿਆ। ਉਹਨਾਂ ਨੇ ਹੁਣ ਤੱਕ 15 ਅੰਤਰ-ਰਾਸ਼ਟਰੀ ਅਤੇ 58 ਰਾਸ਼ਟਰੀ ਸੈਮੀਨਾਰ ਤੇ ਕਾਨਫਰੰਸਾਂ ਵਿਚ ਭਾਗ ਲਿਆ। ਇਸ ਤੋਂ ਇਲਾਵਾ ਉਹਨਾਂ ਨੇ 08 ਕਿਤਾਬਾਂ, 25 ਰਿਸਰਚ ਪੇਪਰ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਜਰਨਲ ਲ਼ਈ ਲਿਖੇ ਹਨ। ਇਸ ਤੋਂ ਪਹਿਲਾਂ ਉਹ ਪੰਜਾਬੀ ਯੂਨੀਵਰਸਿਟੀ ਸੈਨੇਟ ਦੀ ਮੈਂਬਰ ਵੀ ਰਹੇ ਹਨ। ਉਹਨਾਂ ਦੇ ਪਿ੍ਰੰਸੀਪਲ ਦਾ ਅਹੁੱਦਾ ਸੰਭਾਲਣ ਮੌਕੇ ਐਸ.ਐਸ.ਡੀ. ਗਰੁੱਪ ਆਫ਼ ਇੰਸਟੀਚਿਊਟ ਦੇ ਸਰਪਰਸਤ ਐਡਵੋਕੇਟ ਰਾਜੀਵ ਗੁਪਤਾ, ਪ੍ਰਧਾਨ ਸੀਨੀਅਰ ਐਡਵੋਕੇਟ ਸ਼੍ਰੀ ਸੰਜੇ ਗੋਇਲ, ਉਪ ਪ੍ਰਧਾਨ ਪਰਮੋਦ ਮਹੇਸ਼ਵਰੀ, ਸਕੱਤਰ ਚੰਦਰ ਸ਼ੇਖਰ ਮਿੱਤਲ, ਐਸ.ਐਸ. ਡੀ ਕਾਲਜ ਆਫ਼ ਐਜੂਕੇਸ਼ਨ ਦੇ ਸਕੱਤਰ ਸ੍ਰੀ ਸਤੀਸ਼ ਅਰੋੜਾ, ਸਾਬਕਾ ਪ੍ਰਧਾਨ ਐਡਵੋਕੇਟ ਨੰਦ ਲਾਲ ਗਰਗ ਅਤੇ ਐਡਵੋਕੇਟ ਸੋਮਨਾਥ ਵਾਪਨਾ ਅਤੇ ਸਾਬਕਾ ਸਭਾ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ, ਸਾਬਕਾ ਉਪ ਪ੍ਰਧਾਨ ਸ਼੍ਰੀ ਜਸਵੰਤ ਰਾਏ ਆਦਿ ਮੌਜੂਦ ਸਨ, ਜਿੰਨਾਂ ਨੇ ਇਸ ਮੌਕੇ ਨਵ-ਨਿਯੁਕਤ ਪਿ੍ਰੰਸੀਪਲ ਨੂੰ ਆਪਣੀਆਂ ਸੁੱਭਕਾਮਨਾਵਾਂ ਭੇਂਟ ਕੀਤੀਆਂ। ਇਸਤੋਂ ਇਲਾਵਾ
ਪ੍ਰੋ. ਐਨ.ਕੈ. ਗੋਸਾਈਂ, ਕਾਲਜ ਦੇ ਸਾਬਕਾ ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਪ੍ਰੋ. (ਡਾ.) ਭਵਦੀਪ ਸਿੰਘ ਤਾਂਘੀ ਸਹਿਤ ਡਾ ਨੀਰੂ ਗਰਗ ਦੇ ਪਤੀ ਤੇ ਡੀਏਵੀ ਕਾਲਜ਼ ਦੇ ਕਾਰਜ਼ਕਾਰੀ ਪਿ੍ਰੰਸੀਪਲ ਵਜੋਂ ਕੰਮ ਕਰ ਚੁੱਕੇ ਪ੍ਰੋ ਪ੍ਰਵੀਨ ਗਰਗ ਆਦਿ ਵੀ ਇਸ ਮੌਕੇ ਮੌਜੂਦ ਰਹੇ। ਡਾ ਨੀਰੂ ਗਰਗ ਨੇ ਇਸ ਮੌਕੇ ਸਮੂਹ ਕਾਲਜ ਮੈਨੇਜਮੈਂਟ, ਸਟਾਫ਼ ਅਤੇ ਆਪਣੇ ਸੁੱਭਚਿੰਤਕਾਂ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਕਰਤੱਵ ਨਿਸ਼ਠਾ ਨਾਲ ਨਿਭਾਉਣਗੇ ਅਤੇ ਕਾਲਜ ਦੇ ਵਿਕਾਸ ਲਈ ਅਤੇ ਇਸ ਨੂੰ ਬੁਲੰਦੀਆਂ ਦੇ ਸਿਖਰ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸਿਸ ਕਰਨਗੇ।

ਨਵਵਿਆਹੁਤਾ ਦੇ ਕਾਤਲਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਵਫਦ ਐਸ.ਐਸ.ਪੀ ਨੂੰ ਮਿਲਿਆ

0

ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ: ਨਵੀਂ ਵਿਆਹੀ ਲੜਕੀ ਨੂੰ ਉਸਦੇ ਸਹੁਰਿਆਂ ਵਲੋਂ ਕਥਿਤ ਤੌਰ ’ਤੇ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਕਥਿਤ ਕਾਤਲਾਂ ਨੂੰ ਗਿ੍ਰਫਤਾਰ ਨਾ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਦੋ ਵਾਰ ਕੌਮੀ ਮਾਰਗ ਨੂੰ ਜਾਮ ਕਰਨ ਦੇ ਬਾਵਜੂਦ ਵੀ ਪੁਲਿਸ ਵਲੋਂ ਟੱਸ ਤੋਂ ਮੱਸ ਨਾ ਹੋਣ ਤੋਂ ਦੁਖੀ ਅੱਜ ਮੁੜ ਪੀੜਤ ਪ੍ਰਵਾਰ ਵਲੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਐਸ.ਐਸ.ਪੀ ਨਾਲ ਮੁਲਾਕਾਤ ਕੀਤੀ ਗਈ। ਦਸਣਯੋਗ ਹੈ ਕਿ ਮਿ੍ਰਤਕ ਹਰਪ੍ਰੀਤ ਕੌਰ ਦੀ ਸੱਸ ਬਲਜਿੰਦਰ ਕੌਰ ਨੂੰ ਗਿ੍ਫਤਾਰ ਕਰਾਉਣ ਲਈ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਭੁੱਚੋ ਖੁਰਦ ਦੀ ਅਗਵਾਈ ਵਿੱਚ ਸੰਘਰਸ ਲੜਿਆ ਜਾ ਰਿਹਾ ਹੈ। ਇਸਦੇ ਲਈ ਦੋ ਵਾਰ ਬਠਿੰਡਾ ਨੈਸਨਲ ਹਾਈਵੇ ਨੂੰ ਜਾਮ ਕਰਕੇ ਧਰਨਾ ਦਿੱਤਾ ਗਿਆ ਅਤੇ ਦੋਨ੍ਹੋਂ ਵਾਰ ਉੱਚ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਕਥਿਤ ਦੋਸ਼ੀ ਨੂੰ ਜਲਦੀ ਗਿ੍ਫਤਾਰ ਕੀਤਾ ਜਾਵੇਗਾ। ਪ੍ਰੰਤੂ ਅਜੇ ਤੱਕ ਦੋਸ਼ੀ ਨੂੰ ਗਿ੍ਫਤਾਰ ਨਹੀਂ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ, ਔਰਤ ਵਿੰਗ ਦੇ ਪ੍ਰਧਾਨ ਮਨਜੀਤ ਕੌਰ ਭੁੱਚੋ ਖੁਰਦ ਤੇ ਸੁਖਜਿੰਦਰ ਕੌਰ ਆਦਿ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਟਾਲ-ਮਟੋਲ ਦੀ ਨੀਤੀ ’ਤੇ ਚੱਲ ਰਿਹਾ ਹੈ। ਅੱਜ ਦੁਬਾਰਾ ਜਨਤਕ ਜਥੇਬੰਦੀਆਂ ਵੱਲੋਂ ਐਸਐਸਪੀ ਨਾਲ ਕੀਤੀ ਮੁਲਾਕਾਤਾ ਦੌਰਾਨ ਭਰੋਸਾ ਦਿਵਾਇਆ ਗਿਆ ਕਿ ਕਥਿਤ ਦੋਸ਼ੀ ਨੂੰ ਜਲਦੀ ਗਿ੍ਰਫਤਾਰ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 22 ਅਪ੍ਰੈਲ ਤੱਕ ਗਿ੍ਰਫਤਾਰੀ ਨਾ ਹੋਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਹਰਪ੍ਰੀਤ ਕੌਰ ਵਾਸੀ ਭੁੱਚੋਂ ਖੁਰਦ ਦਾ ਵਿਆਹ 29 ਜਨਵਰੀ ਨੂੰ ਬਠਿੰਡਾ ਦੇ ਦੀਪ ਸਿੰਘ ਨਗਰ ਦੇ ਕੁਲਵਿੰਦਰ ਸਿੰਘ ਨਾਲ ਹੋਇਆ ਸੀ ਪ੍ਰੰਤੂ 26 ਮਾਰਚ ਨੂੰ ਉਸਦਾ ਕਤਲ ਹੋ ਗਿਆ। ਇਸ ਮਾਮਲੇ ਵਿਚ ਕੈਨਾਲ ਕਲੌਨੀ ਪੁਲਿਸ ਨੇ ਮਿ੍ਰਤਕ ਦੇ ਪਤੀ ਤੇ ਸੱਸ ਵਿਰੁਧ ਪਰਚਾ ਦਰਜ਼ ਕਰਕੇ ਪਤੀ ਨੂੰ ਤੁਰੰਤ ਗਿ੍ਰਫਤਾਰ ਕਰ ਲਿਆ ਸੀ ਪ੍ਰੰਤੂ ਸੱਸ ਨੂੰ ਹਾਲੇ ਤੱਕ ਪਕੜ ਨਹੀਂ ਪਾਈ ਹੈ। ਇਸ ਮੌਕੇ ਔਰਤ ਵਿੰਗ ਦੇ ਮੀਤ ਪ੍ਰਧਾਨ ਪਰਮਜੀਤ ਕੌਰ , ਹਰਪ੍ਰੀਤ ਦੇ ਮਾਤਾ ਕਰਮਜੀਤ ਕੌਰ, ਪਿਤਾ ਸੁਖਵੀਰ ਸਿੰਘ, ਗੁਰਮੀਤ ਸਿੰਘ ਗਿੱਕੀ ਭਾਈਕਾ, ਹਰਵਿੰਦਰ ਸਿੰਘ ਹੈਪੀ ਭਾਈਕਾ ਤੋਂ ਇਲਾਵਾ ਪੈਰਾ ਮੈਡੀਕਲ ਯੂਨੀਅਨ ਦੇ ਆਗੂ ਜਸਵਿੰਦਰ, ਮਨੀਸ਼ ਕੁਮਾਰ , ਪੈਨਸ਼ਨਰਜ ਐਸੋਸੀਏਸ਼ਨ ਦੇ ਸਕੱਤਰ ਰਣਜੀਤ ਸਿੰਘ, ਜਿਲ੍ਹਾ ਬਠਿੰਡਾ ਦੇ ਪ੍ਰਧਾਨ ਰਵੀ ਢਿਲਵਾਂ,ਔਰਤ ਆਗੂ ਮੀਤ ਪ੍ਰਧਾਨ ਗੁਰਮੇਲ ਕੌਰ,ਗੁਰਮੀਤ ਕੌਰ,ਭਿੰਦਰ ਕੌਰ, ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜ਼ਿਲਾ ਪ੍ਰਧਾਨ ਸਿਕੰਦਰ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਗੋਬਿੰਦਪੁਰਾ ਦੇ ਪ੍ਰਧਾਨ ਬਖਸ਼ੀਸ਼ ਸਿੰਘ ਖਾਲਸਾ ਤੇ ਸੁਖਮੰਦਰ ਸਿੰਘ ਸਰਾਭਾ ਬਾਵਾ ਸਿੰਘ ਆਦਿ ਮੌਜੂਦ ਸਨ।

ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਦੇ ਰੋਸ ਵਜੋਂ ਆਧਿਆਪਕਾਂ ਨੇ ਦਿੱਤਾ ਰੋਸ ਧਰਨਾ

0

ਸੁਖਜਿੰਦਰ ਮਾਨ
ਲਹਿਰਾਗਾਗਾ, 18 ਅਪ੍ਰੈਲ: ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਪ੍ਰਾਇਮਰੀ ਅਧਿਆਪਕਾਂ ਵਲੋਂ ਅੱਜ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ, ਐਲੀਮੈਂਟਰੀ ਟੀਚਰਜ ਯੂਨੀਅਨ , 4500 ਅਤੇ 2005 ਅਧਿਆਪਕ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ, ਜਰਨਲ ਸਕੱਤਰ ਹਰਭਗਵਾਨ ਗੁਰਨੇ, ਪ੍ਰੈਸ ਸਕੱਤਰ ਦਾਤਾ ਸਿੰਘ ਨਮੋਲ, ਕਿਰਨਪਾਲ ਸਿੰਘ ਗਾਗਾ, ਗੋਰਾ ਸਿੰਘ ਸ਼ਾਦੀਹਰੀ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਅਧਿਆਪਕ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ‘ਚ ਭਾਰੀ ਰੋਸ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਤਿੰਨ ਮਹੀਨਿਆਂ ਤੋਂ ਰੁਕੀ ਅਧਿਆਪਕਾਂ ਦੀ ਤਨਖਾਹ ਅਤੇ ਬਕਾਏ ਜਾਰੀ ਕੀਤੇ ਜਾਣ। ਡੀਟੀਐਫ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਪਸ਼ੌਰ, ਜਰਨਲ ਸਕੱਤਰ ਗੁਰਮੀਤ ਸੇਖੂਵਾਸ ਨੇ ਦੱਸਿਆ ਕਿ ਸਾਢੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕ ਮਾਨਸਿਕ ਪਰੇਸ਼ਾਨੀ ‘ਚੋਂ ਗੁਜ਼ਰ ਰਹੇ ਹਨ। ਜਥੇਬੰਦੀਆਂ ਵੱਲੋਂ ਤਨਖਾਹਾਂ ਦੀ ਪ੍ਰਾਪਤੀ ਤੱਕ ਰੋਸ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਅਧਿਆਪਕਾਂ ਦੇ ਬੰਦ ਕੀਤੇ ਭੱਤੇ ਅਤੇ ਏ.ਸੀ.ਪੀ ਬਹਾਲ ਕੀਤੇ ਜਾਣ। ਇਸ ਮੌਕੇ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾ) ਵੱਲੋਂ ਮਾਸਟਰ ਗੁਰਚਰਨ ਖੋਖਰ ਅਤੇ ਇਕਾਈ ਪ੍ਰਧਾਨ ਬਿੱਕਰ ਖੋਖਰ, ਜਮਹੂਰੀ ਅਧਿਕਾਰ ਸਭਾ ਵੱਲੋ ਸਾਬਕਾ ਲੈਕਚਰਾਰ ਵਿਸ਼ਵਕਾਂਤ ਨੇ ਧਰਨੇ ‘ਚ ਸਾਮਿਲ ਅਧਿਆਪਕਾਂ ਨੂੰ ਸੰਘਰਸਾਂ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਅੰਤ ਵਿੱਚ ਬਲਾਕ ਸਿੱਖਿਆ ਅਫਸਰ ਵੱਲੋਂ ਜਥੇਬੰਦੀਆਂ ਨੂੰ ਭਰੋਸਾ ਦਵਾਇਆ ਗਿਆ ਕਿ ਜਨਵਰੀ, ਫਰਵਰੀ ਅਤੇ ਮਾਰਚ ਦੀ ਤਨਖਾਹ ਦੇ ਬਿਲ ਖਜਾਨਾ ਦਫਤਰ ਦੇ ਦਿੱਤੇ ਹਨ। ਕੱਲ੍ਹ ਤੱਕ ਹਰ ਹਾਲਤ ‘ਚ ਤਨਖਾਹ ਅਧਿਆਪਕਾਂ ਦੇ ਖਾਤਿਆਂ ‘ਚ ਪੈ ਜਾਵੇਗੀ ਅਤੇ ਜਥੇਬੰਦੀਆਂ ਨੂੰ ਇਸਦੀ ਕਾਪੀ ਵੀ ਸੌਂਪੀ। ਇਸ ਰੋਸ ਧਰਨੇ ‘ਚ ਬਲਾਕ ਲਹਿਰਾਗਾਗਾ ਦੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

ਭਾਕਿਯੂ (ਏਕਤਾ-ਉਗਰਾਹਾਂ) ਨੇ 9 ਥਾਂਵਾਂ ‘ਤੇ ਕੀਤੇ ਰੋਸ ਪ੍ਰਦਰਸਨ

0

ਪਤਲੇ ਦਾਣਿਆਂ ਸਮੇਤ ਬਿਨਾਂ ਸਰਤ ਕਣਕ ਖ੍ਰੀਦਣ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਅਪ੍ਰੈਲ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਐਮ ਐੱਸ ਪੀ ਗਰੰਟੀ ਹਫਤੇ ਦੇ ਆਖਰੀ ਦਿਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਵੀ ਬਰਨਾਲਾ, ਮਾਨਸਾ, ਪਟਿਆਲਾ ਅਤੇ ਤਰਨਤਾਰਨ 4 ਜਿਲ੍ਹਿਆਂ ਵਿੱਚ 4 ਥਾਂਵਾਂ ‘ਤੇ ਰੋਸ ਪ੍ਰਦਰਸਨ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸਥਾਨਕ ਅਧਿਕਾਰੀਆਂ ਰਾਹੀਂ ਭੇਜੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਰੋਸ ਹਫਤੇ ਦੌਰਾਨ ਕੁੱਲ 17 ਜਿਲ੍ਹਿਆਂ ਵਿੱਚ 24 ਸਰਕਾਰੀ ਦਫਤਰਾਂ ਅੱਗੇ ਰੋਸ ਪ੍ਰਦਰਸਨ ਕੀਤੇ ਗਏ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੰਗਠਨ ਸਕੱਤਰ ਸਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ ਅਤੇ ਕਮਲਜੀਤ ਕੌਰ ਬਰਨਾਲਾ ਅਤੇ ਗੁਰਪ੍ਰੀਤ ਕੌਰ ਬਰਾਸ ਸਮੇਤ ਸੰਬੰਧਿਤ ਜਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਸਥਾਨਕ ਆਗੂ ਸਾਮਲ ਸਨ।
ਬੁਲਾਰਿਆਂ ਨੇ ਮੋਦੀ ਭਾਜਪਾ ਸਰਕਾਰ ਵੱਲੋਂ ਸਾਰੀਆਂ ਫਸਲਾਂ ਦੀ ਐਮ ਐੱਸ ਪੀ ‘ਤੇ ਖਰੀਦ ਦੀ ਕਾਨੂੰਨੀ ਗਰੰਟੀ ਕਰਨ ਬਾਰੇ ਕੀਤੇ ਗਏ ਲਿਖਤੀ ਵਾਅਦੇ ਤੋਂ ਪਿੱਛੇ ਹਟਣ ਦੀ ਜੋਰਦਾਰ ਨਿਖੇਧੀ ਕੀਤੀ। ਪ੍ਰਧਾਨ ਮੰਤਰੀ ਨੂੰ ਭੇਜੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਸਰਕਾਰੀ ਜਿੰਮੇਵਾਰੀ ਤੈਅ ਕਰਦਾ ਕਾਨੂੰਨ ਬਣਾਵੇ। ਸਵਾਮੀਨਾਥਨ ਕਮਿਸਨ ਅਤੇ ਰਮੇਸ ਚੰਦਰ ਕਮੇਟੀ ਦੀਆਂ ਸਿਫਾਰਸਾਂ ਅਨੁਸਾਰ ਸਾਰੇ ਲਾਗਤ ਖਰਚੇ ਗਿਣ ਕੇ -2+50% ਫਾਰਮੂਲੇ ਦੇ ਹਿਸਾਬ ਨਾਲ ਸਾਰੀਆਂ ਫਸਲਾਂ ਦੇ ਐਮ ਐੱਸ ਪੀ ਤਹਿ ਕਰੇ।
ਕਿਸਾਨਾਂ ਦੇ ਲਾਗਤ ਖਰਚੇ ਘੱਟ ਤੋਂ ਘੱਟ ਕਰਨ ਲਈ ਸਬਸਿਡੀਆਂ ਘਟਾਉਣ ਦੀ ਨੀਤੀ ਰੱਦ ਕਰਕੇ ਸਬਸਿਡੀਆਂ ‘ਚ ਹੋਰ ਵਾਧਾ ਕਰੇ ਜਿਵੇਂ ਖੇਤੀ ਲਈ ਡੀਜ਼ਲ ਵੀ ਸਸਤੇ ਭਾਅ ਦੇਣਾ ਯਕੀਨੀ ਕਰੇ। ਸਾਮਰਾਜੀ ਬਹੁਕੌਮੀ ਕੰਪਨੀਆਂ ਵੱਲੋਂ ਰੇਹਾਂ, ਸਪਰ੍ਹੇਆਂ, ਮਸ਼ੀਨਰੀ ਤੇ ਬੀਜਾਂ ਰਾਹੀਂ ਕੀਤੀ ਜਾ ਰਹੀ ਅੰਨ੍ਹੀ ਲੁੱਟ ਦਾ ਖਾਤਮਾ ਕਰੇ ਤੇ ਇਹ ਖੇਤੀ-ਲਾਗਤ ਵਸਤਾਂ ਸਸਤੇ ਰੇਟਾਂ ‘ਤੇ ਮੁਹੱਈਆ ਕਰਵਾਏ। ਸਰਕਾਰੀ ਖਰੀਦ ਦਾ ਭੋਗ ਪਾਉਣ ਤੇ ਐਫ ਸੀ ਆਈ ਨੂੰ ਤੋੜਨ ਵਰਗੀਆਂ ਸਿਫ਼ਾਰਸ਼ਾਂ ਕਰਨ ਵਾਲੀ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਰੱਦ ਕਰੇ। ਉਨ੍ਹਾਂ ਦੋਸ ਲਾਇਆ ਕਿ ਸਰਕਾਰ ਨੇ ਖੇਤੀ ਕਾਨੂੰਨ ਤਾਂ ਸੰਘਰਸ਼ ਦੇ ਦਬਾਅ ਕਾਰਨ ਰੱਦ ਕਰ ਦਿੱਤੇ ਹਨ ਪ੍ਰੰਤੂ ਇਨ੍ਹਾਂ ਕਾਨੂੰਨਾਂ ਰਾਹੀਂ ਪੂਰਾ ਖੇਤੀ ਕਾਰੋਬਾਰ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਵਾਲੀ ਨੀਤੀ ਅਜੇ ਨਹੀਂ ਬਦਲੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਨੀਤੀ ਨੂੰ ਫੌਰੀ ਰੱਦ ਕਰੇ।
ਏ ਪੀ ਐਮ ਸੀ ਐਕਟ 1961 ਵਿੱਚ ਵੱਖ ਵੱਖ ਮੌਕਿਆਂ ‘ਤੇ ਕੀਤੀਆਂ ਕਿਸਾਨ ਵਿਰੋਧੀ ਸੋਧਾਂ ਰੱਦ ਕਰਕੇ ਅਤੇ ਇਸ ਦੀਆਂ ਖਾਮੀਆਂ ਨੂੰ ਦੂਰ ਕਰਕੇ ਫਸਲੀ ਵਪਾਰ ਵਿੱਚ ਸਿੱਧੇ ਪ੍ਰਾਈਵੇਟ ਵਪਾਰੀਆਂ ਦੇ ਦਾਖਲੇ ਦੇ ਰਾਹ ਬੰਦ ਕਰੇ। ਪ੍ਰਾਈਵੇਟ ਵਪਾਰੀਆਂ ਦੁਆਰਾ ਖਰੀਦ ਸਰਕਾਰੀ ਮੰਡੀਆਂ ਵਿੱਚ ਹੀ ਕਰਨ ਦੀ ਅਤੇ ਉਨ੍ਹਾਂ ਤੋਂ ਸਾਰੇ ਨਿਰਧਾਰਤ ਟੈਕਸ ਵਸੂਲਣ ਤੋਂ ਇਲਾਵਾ ਫਸਲ ਦੀ ਬੋਲੀ ਐਮ ਐੱਸ ਪੀ ਤੋਂ ਉੱਪਰ ਸੁਰੂ ਕਰਨ ਦੀ ਗਰੰਟੀ ਕਰੇ। ਫਸਲਾਂ ਦੇ ਭਵਿੱਖੀ ਵਪਾਰ ਦੇ ਨਾਂ ਹੇਠ ਕੀਤੀ ਜਾਂਦੀ ਸੱਟੇਬਾਜ਼ੀ ਨੂੰ ਸਰਕਾਰ ਬੰਦ ਕਰਵਾਵੇ ਅਤੇ ਫ਼ਸਲੀ ਵਪਾਰ ਵਿੱਚ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟਾਂ ਦਾ ਸਿੱਧਾ ਦਾਖਲਾ ਬੰਦ ਕਰੇ।
ਜਨਤਕ ਵੰਡ ਪ੍ਰਣਾਲੀ ‘ਚ ਸਭਨਾਂ ਗਰੀਬ ਲੋਕਾਂ ਨੂੰ ਸ਼ਾਮਲ ਕਰਕੇ ਅਨਾਜ ਸਮੇਤ ਸਾਰੀਆਂ ਲੋੜੀਂਦੀਆਂ ਵਸਤਾਂ ਨੂੰ ਸਰਕਾਰ ਖ਼ਰੀਦੇ, ਭੰਡਾਰ ਕਰੇ ਤੇ ਲੋੜਵੰਦ ਲੋਕਾਂ ਨੂੰ ਸਸਤੇ ਰੇਟ ‘ਤੇ ਮੁਹੱਈਆ ਕਰਵਾਵੇ। ਜਨਤਕ ਵੰਡ ਪ੍ਰਣਾਲੀ ਨੂੰ ਸੁੰਗੇੜਨ ਦੀ ਟੀਚਾ-ਆਧਾਰਿਤ ਨੀਤੀ ਰੱਦ ਕਰੇ। ਐਫ ਸੀ ਆਈ ਨੂੰ ਮਜਬੂਤ ਕਰਨ ਦੇ ਕਦਮ ਚੁੱਕੇ ਤੇ ਅਡਾਨੀ ਵਰਗਿਆਂ ਦੇ ਕਾਰਪੋਰੇਟ ਸਾਇਲੋ ਗੋਦਾਮਾਂ ਨੂੰ ਬੰਦ ਕਰਵਾਵੇ। ਫ਼ਸਲਾਂ ਦੀ ਸਰਕਾਰੀ ਖਰੀਦ ਦਾ ਭੋਗ ਪਾਉਣ ਤੇ ਜਨਤਕ ਵੰਡ ਪ੍ਰਣਾਲੀ ਦਾ ਖਾਤਮਾ ਕਰਨ ਦੀਆਂ ਹਦਾਇਤਾਂ ਕਰ ਰਹੀ ਵਿਸ਼ਵ ਵਪਾਰ ਸੰਸਥਾ ਦੀਆਂ ਹਦਾਇਤਾਂ ਮੰਨਣੀਆਂ ਬੰਦ ਕਰੇ ਤੇ ਇਸਦੇ ਮੱਕੜਜਾਲ ‘ਚੋਂ ਬਾਹਰ ਨਿਕਲੇ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵਿੱਚ ਕਿਸਾਨਾਂ ਦੇ ਹੱਕ ਵਿੱਚ ਕੀਤੀਆਂ ਗਈਆਂ ਸਾਰੀਆਂ ਸਿਫਾਰਸਾਂ ਲਾਗ ਕਰੇ। ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦੇਣ ਤੇ ਸਾਰੇ ਲੋੜਵੰਦ ਲੋਕਾਂ ਨੂੰ ਸਸਤਾ ਅਨਾਜ ਮੁਹੱਈਆ ਕਰਾਉਣ ਲਈ ਸਰਕਾਰੀ ਖਜਾਨੇ ਨੂੰ ਖੋਲ੍ਹਿਆ ਜਾਵੇ। ਇਸ ਨੂੰ ਭਰਨ ਖ਼ਾਤਰ ਸਾਮਰਾਜੀ ਬਹੁਕੌਮੀ ਕੰਪਨੀਆਂ, ਦੇਸੀ ਕਾਰਪੋਰੇਟਾਂ ਤੇ ਜਗੀਰਦਾਰਾਂ ਉੱਪਰ ਮੋਟੇ ਟੈਕਸ ਲਾਏ ਜਾਣ ਤੇ ਵਸੂਲੇ ਜਾਣ।
ਬੇਮੌਸਮੀਆਂ ਬਾਰਸ਼ਾਂ ਅਤੇ ਇੱਕਦਮ ਗਰਮੀ ਵਧਣ ਕਰਕੇ ਕਣਕ ਦਾ ਝਾੜ ਘਟਣ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਮੰਗ ਕੀਤੀ ਗਈ ਕਿ ਸਰਕਾਰ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਫੌਰੀ ਐਲਾਨ ਕਰੇ। ਇਸੇ ਵਜ੍ਹਾ ਕਰਕੇ ਪਤਲੇ ਰਹਿ ਗਏ ਦਾਣਿਆਂ ਵਾਲੀ ਗੈਰ-ਵਾਜਬ ਸਰਤ ਰੱਦ ਕਰਕੇ ਰੋਕੀ ਹੋਈ ਸਰਕਾਰੀ ਖਰੀਦ ਆਮ ਵਾਂਗ ਸੁਰੂ ਕਰੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਕਿਸਾਨ ਵਿਰੋਧੀ ਸਰਤ ਨਹੀਂ ਹਟਾਈ ਜਾਂਦੀ ਤਾਂ ਸਰਕਾਰ ਨੂੰ ਤਿੱਖੇ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਵੇਗਾ। ਬੁਲਾਰਿਆਂ ਨੇ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸਰਕਾਰ ਦੀ ਇਸ ਬੇਨਿਆਂਈਂ ਵਿਰੁੱਧ ਥਾਂ ਥਾਂ ਰੋਸ ਪ੍ਰਦਰਸਨ ਕੀਤੇ ਜਾਣ ਅਤੇ ਇਸ ਮਸਲੇ ਬਾਰੇ ਸਰਕਾਰ ਵੱਲੋਂ ਹਠਧਰਮੀ ਧਾਰਨ ਦੀ ਸੂਰਤ ਵਿੱਚ ਤਿੱਖੇ ਘੋਲ ਲਈ ਕਮਰਕੱਸੇ ਕੱਸ ਲਏ ਜਾਣ।
ਸ੍ਰੀ ਉਗਰਾਹਾਂ ਨੇ ਮੋਦੀ ਸਰਕਾਰ ਦੀ ਫਿਰਕੂ ਫਾਸੀ ਸਿਆਸਤ ਤਹਿਤ ਆਰ ਐਸ ਐਸ ਦੇ ਸਿੱਖਿਅਤ ਗੁੰਡਾ ਗ੍ਰੋਹਾਂ ਦੁਆਰਾ ਭੜਕਾਊ ਸਾਜਸਾਂ ਰਚ ਕੇ ਦਿੱਲੀ ਸਮੇਤ ਕਈ ਸਹਿਰਾਂ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਜਾਨਲੇਵਾ ਹਮਲੇ ਅਤੇ ਖਰੂਦੀ ਭੰਨਤੋੜ ਕਰਨ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਨੇ ਅਜਿਹੇ ਫਾਸੀ ਕਾਰਿਆਂ ਨੂੰ ਮੋਦੀ ਭਾਜਪਾ ਸਰਕਾਰ ਦੁਆਰਾ ਬਰਤਾਨਵੀ ਸਾਮਰਾਜੀਆਂ ਤੋਂ ਵਿਰਸੇ ਵਿੱਚ ਹਾਸਲ ਕੀਤੀ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਦੇਸ ਦੇ ਕਿਸਾਨਾਂ ਮਜਦੂਰਾਂ ਦਾ ਧਿਆਨ ਉਨ੍ਹਾਂ ਦੇ ਹਕੀਕੀ ਮੁੱਦਿਆਂ ਤੋਂ ਪਾਸੇ ਤਿਲਕਾਉਣ ਵਾਲੀ ਦੇਸ ਧ੍ਰੋਹੀ ਸਿਆਸਤ ਦਾ ਹਿੱਸਾ ਦੱਸਿਆ। ਸਮੂਹ ਕਿਸਾਨਾਂ ਮਜਦੂਰਾਂ ਤੇ ਕਿਰਤੀਆਂ ਸਮੇਤ ਦੇਸ ਭਗਤ ਜਮਹੂਰੀ ਤਾਕਤਾਂ ਨੂੰ ਅਜਿਹੀਆਂ ਦੇਸ ਧ੍ਰੋਹੀ ਸਾਜਸਾਂ ਦਾ ਸਾਂਝੇ ਜਨਤਕ ਜਮਹੂਰੀ ਸੰਘਰਸਾਂ ਰਾਹੀਂ ਮੂੰਹਤੋੜ ਜਵਾਬ ਦੇਣ ਦਾ ਸੱਦਾ ਦਿੱਤਾ।

ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ: ਡਿਪਟੀ ਕਮਿਸ਼ਨਰ

0

ਡੇਂਗੂ, ਮਲੇਰੀਆਂ ਅਤੇ ਗਰਮ ਲੂ ਤੋਂ ਬਚਾਅ ਲਈ ਵਰਕਸ਼ਾਪ ਆਯੋਜਿਤ
ਮਲੇਰੀਆਂ ਅਤੇ ਕਲਾਈਮੇਂਟ ਚੇਂਜ ਤੇ ਹਿਊਮਨ ਹੈਲਥ ਸਬੰਧੀ ਪੋਸਟਰ ਰਲੀਜ਼
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ: ਹਰ ਸਾਲ ਦੀ ਤਰਾਂ ਆਉਣ ਵਾਲੀਆਂ ਮੌਸਮੀ ਬਿਮਾਰੀਆਂ ਤੋਂ ਰੋਕਥਾਮ ਅਤੇ ਇਸ ਦੇ ਅਗਾਹੂ ਪ੍ਰਬੰਧਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ ਇਸ ਵਰਕਸ਼ਾਪ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਕੀਤੀ ਗਈ। ਨੈਸ਼ਨਲ ਪ੍ਰੋਗਰਾਮ ਆਫ ਕਲਾਈਮੇਟ ਚੇਂਜ ਤੇ ਹਿਊਮਨ ਹੈਲਥ ਪ੍ਰੋਗਰਾਮ ਤਹਿਤ ਹੋਈ ਇਸ ਵਰਕਸ਼ਾਪ ਦੌਰਾਨ ਮੌਸਮੀ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆਂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਉਨਾਂ ਵੱਲੋਂ ਮਲੇਰੀਆਂ ਅਤੇ ਕਲਾਈਮੇਂਟ ਚੇਂਜ ਤੇ ਹਿਊਮਨ ਹੈਲਥ ਸਬੰਧੀ ਪੋਸਟਰ ਵੀ ਰਲੀਜ਼ ਕੀਤੇ ਗਏ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਵਿਭਾਗ ਨਾਲ ਸਬੰਧਤ ਸੌਂਪੀ ਗਈ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੇਂਗੂ, ਮਲੇਰੀਆਂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਆਮ ਲੋਕਾਂ ਨੂੰ ਕੈਂਪ ਲਗਾ ਕੇ ਜਾਗਰੂਕ ਕਰਨ। ਇਸ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇ, ਤਾਂ ਜੋ ਜ਼ਿਲਾਂ ਵਾਸੀਆਂ ਨੰੂ ਇਨਾਂ ਮੌਸਮੀ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਹਰ ਫਰਾਈ ਡੇ ਨੂੰ ਡਰਾਈ ਡੇ ਵਜੋਂ ਮਨਾਉਣਾ ਯਕੀਨੀ ਬਣਾਉਣ। ਇਸ ਦੌਰਾਨ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਨਾਂ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀ ਅੱਗੇ ਆਪਣੇ ਘਰਾਂ ਤੱਕ ਇਹ ਜਾਣਕਾਰੀ ਲਾਜ਼ਮੀ ਪਹੁੰਚਾਉਣ।
ਇਸ ਦੌਰਾਨ ਸਿਵਲ ਸਰਜਨ ਡਾ.ਬਲਵੰਤ ਸਿੰਘ ਨੇ ਵਰਕਸ਼ਾਪ ਦੇ ਮਹੱਤਵ ਬਾਰੇ ਚਾਨਣਾਂ ਪਾਉਂਦਿਆਂ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਮੁਤਾਵਿਕ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੂਸਰੇ ਵਿਭਾਗਾਂ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆਂ ਕਿ ਹੋਰਨਾਂ ਵਿਭਾਗਾਂ ਦੇ ਸਹਿਯੋਗ ਤੋਂ ਇਲਾਵਾ ਆਮ ਲੋਕਾਂ ਦਾ ਵੀ ਇਸ ਮੁਹਿੰਮ ਵਿੱਚ ਵਿਸ਼ੇਸ ਸਹਿਯੋਗ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲੇ ਨੂੰ ਮਲੇਰੀਆਂ ਮੁਕਤ ਕਰਨ ਦਾ ਟੀਚਾ ਹੈ।
ਉਨਾਂ ਮਲੇਰੀਆਂ, ਡੇਂਗੂ ਬੁਖਾਰ ਹੋਣ ਅਤੇ ਗਰਮ ਲੂ ਤੋਂ ਬਚਣ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਖਾਸ ਤੌਰ ਤੇ ਸਰਕਾਰੀ ਦਫ਼ਤਰਾਂ ਵਿੱਚ ਅਤੇ ਖਾਲੀ ਪਈਆਂ ਕੋਠੀਆਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਕੂਲਰਾਂ ਦੀ ਲਗਾਤਾਰ ਸਫਾਈ ਕਰਵਾਉਣ ਲਈ ਕਿਹਾ ।ਇਸ ਦੌਰਾਨ ਜ਼ਿਲਾ ਪ੍ਰੋਗਰਾਮ ਅਫ਼ਸਰ ਡਾ. ਮਯੰਕ ਜੋਤ ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਸ਼ਹਿਰ ਵਿੱਚ ਲੀਕੇਜ ਵਾਲੀਆਂ ਥਾਵਾਂ, ਟਾਇਰਾਂ ਵਾਲੀਆਂ ਦੁਕਾਨਾਂ ਅਤੇ ਹੋਰ ਪਾਣੀ ਖੜਣ ਵਾਲੀਆਂ ਥਾਵਾਂ ਦਾ ਪਹਿਲ ਦੇ ਆਧਾਰ ਤੇ ਮੁਆਇੰਨਾ ਕਰਕੇ ਇਸ ਨੂੰ ਰੋਕਿਆਂ ਜਾਵੇ।ਇਸ ਮੌਕੇ ਪੀ.ਆਰ.ਟੀ.ਸੀ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਸ੍ਰੀ ਰਮਨ ਸ਼ਰਮਾ, ਜ਼ਿਲਾ ਸਿੱਖਆ ਅਫ਼ਸਰ (ਸੈਕੰਡਰੀ) ਸ.ਮੇਵਾ ਸਿੰਘ, ਜ਼ਿਲਾ ਸਿੱਖਿਾ ਅਫ਼ਸਰ (ਐਲੀਮੈਂਟਰੀ) ਸ.ਸ਼ਿਵਪਾਲ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।

ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਦਾ ਕੀਤਾ ਘਿਰਾਓ

0

ਪਿਛਲੇ ਸਤਾਰਾਂ ਸਾਲ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਦੁੱਖੀ ਹੋਏ ਕੰਪਿਊਟਰ ਅਧਿਆਪਕਾਂ ਨੇ ਸੰਗਰੂਰ ਵਿੱਚ ਆਪਣੀਆਂ ਮੰਗਾਂ ਨੂੰ ਕੀਤਾ ਉਜਾਗਰ
ਸੁਖਜਿੰਦਰ ਮਾਨ
ਸੰਗਰੂਰ, 18 ਅਪ੍ਰੈਲ: ਕੰਪਿਊਟਰ ਅਧਿਆਪਕ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਭਵਾਨੀਗੜ੍ਹ ਸੰਗਰੂਰ ਰੋੜ ’ਤੇ ਇੱਕਠੇ ਹੋਏ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਕਰਦਿਆਂ ਘਿਰਾਓ ਕੀਤਾ। ਇਸ ਮੌਕੇ ਕੰਪਿਊਟਰ ਅਧਿਆਪਕਾਂ ਵੱਲੋਂ ਮੀਟਿੰਗ ਦੀ ਮੰਗ ਕੀਤੀ ਗਈ ਅਤੇ ਸਤਾਰਾਂ ਸਾਲ ਤੋਂ ਲਟਕਦੀਆਂ ਮੰਗਾਂ ਪੂਰਾ ਕਰਨ ਦੀ ਮੰਗ ਰੱਖੀ। ਅਪਣੀਆਂ ਮੰਗਾਂ ਵਿਚ ਉਨ੍ਹਾਂ ਕਿਹਾ ਕਿ ਇਸ ਸਮੇਂ ਵੱਲੋਂ ਜਿਲ੍ਹਾ ਤੋਂ ਕੰਪਿਊਟਰ ਅਧਿਆਪਕਾਂ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਮੰਗ ਕੀਤੀ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਮਰਜ ਕੀਤਾ ਜਾਵੇ ਅਤੇ 7000 ਕੰਪਿਊਟਰ ਅਧਿਆਪਕਾਂ ਉੱਪਰ ਛੇਵਾਂ ਪੇ ਕਮਿਸਨ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। ਉਹਨਾਂ ਵੱਲੋਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਸਾਲ 2011 ਵਿੱਚ ਗਵਰਨਰ ਨੇ ਇੱਕ ਨੋਟੀਫਿਕੇਸਨ ਜਾਰੀ ਕੀਤਾ ਗਿਆ ਜਿਸ ਵਿਚ ਕੰਪਿਊਟਰ ਅਧਿਆਪਕਾਂ ਉੱਪਰ ਸਮਪੂਰਨ ਤੋਰ ’ਤੇ ਸੀ ਐਸ ਆਰ ਰੂਲਜ ਲਾਗੂ ਕਰਨ ਸੰਬੰਧੀ ਲਿਖਕੇ ਦਿੱਤਾ ਗਿਆ ਪਰ ਅੱਜ ਤੱਕ ਲਿਖ ਕੇ ਦਿੱਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਅਤੇ ਛੇਵਾਂ ਪੇ ਕਮਿਸਨ ਲਾਗੂ ਨਹੀਂ ਕੀਤਾ ਗਿਆ। ਇਥੇ ਹੀ ਵੀ ਦੱਸਣ ਯੋਗ ਹੈ ਕਿ ਪਿਛਲੇ ਕਰੋਨਾ ਸਮੇਂ ਦੌਰਾਨ ਅਤੇ ਪਿਛਲੇ ਸਮੇਂ ਲਗਭਗ 70 ਦੇ ਕਰੀਬ ਕੰਪਿਊਟਰ ਅਧਿਆਪਕ ਦੁਨੀਆਂ ਛੱਡ ਤੂਰ ਗਏ ਹਨ। ਹੁਣ ਵਾਲੀ ਸਰਕਾਰ ਤੋਂ ਆਸ ਕਰਦੇ ਹਾਂ ਕਿ ਉਹ ਜਲਦੀ ਹੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰਨਗੇ। ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ, ਵਿੱਤ ਮੰਤਰੀ, ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਕਰਕੇ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਕੀਤੇ ਜਾਣ ਦੀ ਮੰਗ ਰੱਖੀ। ਇਸ ਮੌਕੇ ਜੋਨੀ ਸਿੰਗਲਾ ਬਠਿੰਡਾ, ਅਵਤਾਰ ਸਿੰਘ ਲੁਧਿਆਣਾ, ਰਵਿੰਦਰ ਸਿੰਘ ਮੰਡੇਰ ਸੰਗਰੂਰ, ਗੁਰਬਖਸ ਲਾਲ ਬਠਿੰਡਾ, ਸੁਮੀਤ ਕੁਮਾਰ ਪਟਿਆਲਾ ਆਦਿ ਹਾਜ਼ਰ ਸਨ।

ਗਰਮੀ ਅਤੇ ਲੂੰ ਤੋਂ ਬਚਾਓ ਸਬੰਧੀ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ-ਡਿਪਟੀ ਕਮਿਸਨਰ

0

-ਜਾਗਰੂਕਤਾ ਸਬੰਧੀ ਬੈਨਰ ਕੀਤਾ ਰਲੀਜ
-ਵੱਖ ਵੱਖ ਵਿਭਾਗਾਂ ਨੂੰ ਯੋਗ ਕਾਰਵਾਈ ਦੇ ਨਿਰਦੇਸ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ :-ਡਿਪਟੀ ਕਮਿਸਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਵਾਤਾਵਰਨ ਵਿਚ ਬਦਲਾਅ ਦੇ ਸਿਹਤ ਤੇ ਪ੍ਰਭਾਵਾਂ ਸਬੰਧੀ ਸਿਹਤ ਪ੍ਰੋਗਰਾਮ ਤਹਿਤ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਾਉਣ ਲਈ ਜਾਗਰੂਕ ਕਰਨ ਹਿੱਤ ਸਿਹਤ ਵਿਭਾਗ ਦੇ ਨਾਲ ਨਾਲ ਦੂਸਰੇ ਸਬੰਧਤ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਹੈ। ਇਸ ਸਬੰਧੀ ਉਨਾਂ ਨੇ ਇਕ ਜਾਗਰੂਕਤਾ ਬੈਨਰ ਵੀ ਰਲੀਜ ਕੀਤਾ ਹੈ।ਡਿਪਟੀ ਕਮਿਸਨਰ ਨੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਉਹ ਗਰਮੀ ਅਤੇ ਲੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਓ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਉਨਾਂ ਨੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਪੀਣ ਦੇ ਪਾਣੀ ਦੀ ਜਿਲੇ ਵਿਚ ਕਿਤੇ ਕਮੀ ਨਾ ਰਹੇ। ਜੰਗਲਾਤ ਵਿਭਾਗ ਨੂੰ ਉਨਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕਿਹਾ ਹੈ।ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਸਕੂਲਾਂ ਵਿਚ ਗਰਮੀ ਤੋਂ ਬਚਾਓ ਦੇ ਤਰੀਕੇ ਅਪਨਾਉਣ ਲਈ ਕਿਹਾ ਹੈ।ਇਸੇ ਤਰਾਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਆਂਗਣਬਾੜੀ ਕੇਂਦਰਾਂ ਰਾਹੀਂ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਗਈ ਹੈ। ਲੇਬਰ ਵਿਭਾਗ ਨੂੰ ਕਿਹਾ ਹੈ ਕਿ ਕੰਮ ਦੀਆਂ ਥਾਂਵਾਂ ਤੇ ਪੀਣ ਦੇ ਪਾਣੀ, ਫਸਟ ਏਡ ਬਾਕਸ ਅਤੇ ਕੰਮ ਦੇ ਸਮੇਂ ਵਿਚ ਤਬਦੀਲੀ ਸਬੰਧੀ ਸਬੰਧਤ ਕੰਪਨੀਆਂ, ਠੇਕੇਦਾਰਾਂ ਨੂੰ ਹਦਾਇਤ ਕੀਤੀ ਜਾਵੇ। ਟਰਾਂਸਪੋਰਟ ਵਿਭਾਗ ਨੂੰ ਬੱਸ ਅੱਡਿਆਂ ਵਿਚ ਪੱਖੇ ਚੱਲਦੇ ਰੱਖਣ, ਪੀਣ ਦੇ ਪਾਣੀ ਅਤੇ ਲੋਕਾਂ ਨੂੰ ਜਾਗਰੂਕਤਾ ਲਈ ਬੈਨਰ ਲਗਾਉਣ ਲਈ ਕਿਹਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੂੰ ਪੀਣ ਦੇ ਪਾਣੀ ਦੀ ਨਿਯਮਤ ਸਪਲਾਈ ਅਤੇ ਸਹਿਰਾਂ ਵਿਚ ਰੁੱਖ ਲਗਾਉਣ ਲਈ ਹਦਾਇਤ ਕੀਤੀ ਗਈ। ਸਿਵਲ ਸਰਜਨ ਡਾ: ਬਲਵੰਤ ਸਿੰਘ ਨੇ ਤੇਜ਼ ਗਰਮੀ ਅਤੇ ਲੂ ਤੋਂ ਬਚਣ ਲਈ ਉਪਾਅ ਸਾਂਝੇ ਕਰਦਿਆਂ ਕਿਹਾ ਕਿ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਧੁੱਪ ਵਿਚ ਜਾਣ ਤੋਂ ਗੁਰੇਜ਼ ਕਰੋ, ਜਿਅਦਾ ਤੋਂ ਜਿਆਦਾ ਪਾਣੀ ਪੀਓ, ਹਲਕੇ ਰੰਗ ਦੇ ਸੂਤੀ ਅਤੇ ਖੁੱਲੇ ਕਪੜੇ ਪਾਓ, ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਧੁੱਪ ਵਿਚ ਕੰਮ ਕਰਨ ਤੋਂ ਗੁਰੇਜ਼ ਕਰੋ, ਬਾਹਰ ਜਾਣ ਸਮੇਂ ਛਤਰੀ, ਟੋਪੀ ਆਦਿ ਦੀ ਵਰਤੋਂ ਕਰੋ, ਬੱਚਿਆਂ ਨੂੰ ਪਾਰਕ ਅਤੇ ਵਾਹਨ ਵਿਚ ਇੱਕਲੇ ਕਦੇ ਨਾ ਛੱਡੋ, ਲੱਸੀ, ਜ਼ੂਸ, ਨਿੰਬੂ ਪਾਣੀ ਜਿਆਦਾ ਪੀਓ, ਗਰਮੀ ਕਾਰਨ ਸਿਹਤ ਖਰਾਬ ਹੋਣ ਤੇ ਤੁਰੰਤ ਡਾਕਟਰੀ ਮਦਦ ਲਵੋ

Our Visitor

1900385