Monday, May 11, 2026
Home Blog Page 2546

ਲਾਲ ਚੰਦ ਕਟਾਰੂਚੱਕ ਵੱਲੋਂ ਖਿਜ਼ਰਾਬਾਦ ਅਨਾਜ ਮੰਡੀ ਦਾ ਦੌਰਾ ਕਰਕੇ ਪੰਜਾਬ ਭਰ ਵਿੱਚ ਕਣਕ ਦੀ ਖਰੀਦ ਦੀ ਕਰਵਾਈ ਰਸਮੀ ਸ਼ੁਰੂਆਤ

ਅਧਿਕਾਰੀਆਂ ਨੂੰ ਫਸਲਾਂ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਸਮੇਂ ਤੇ ਕਰਵਾਉਂਣ ਦੇ ਆਦੇਸ਼
ਖਰੜ੍ਹ ਤੋਂ ਵਿਧਾਇਕ ਅਨਮੋਲ ਗਗਨ ਮਾਨ ਵੀ ਰਹੇ ਹਾਜ਼ਰ
ਸੁਖਜਿੰਦਰ ਮਾਨ
ਐਸ.ਏ.ਐਸ ਨਗਰ, 5 ਅਪ੍ਰੈਲ: ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਖਰੀਦ ਕੇਂਦਰ ਮਾਜ਼ਰੀ ਦੀ ਖਿਜ਼ਰਾਬਾਦ ਅਨਾਜ ਮੰਡੀ ਦਾ ਦੌਰਾ ਕਰਕੇ ਪੰਜਾਬ ਭਰ ਵਿੱਚ ਕਣਕ ਦੀ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਈ ਗਈ । ਉਨ੍ਹਾਂ ਕਣਕ ਦੇ ਸੀਜ਼ਨ ਦੌਰਾਨ ਫਸਲਾਂ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਸੰਬਧੀ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਕੀਤੀਆ ਗਈਆਂ ਤਿਆਰੀਆਂ ਦਾ ਜਾਇਜਾ ਲਿਆ । ਇਸ ਮੌਕੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਿੱਤਾ ਗਿਆ ਕਿ ਉਨ੍ਹਾਂ ਦੀ ਧੀਆਂ,ਪੁੱਤਾ ਵਾਗੂੰ ਪਾਲੀ ਕਣਕ ਦਾ ਦਾਣਾ ਦਾਣਾ ਖਰੀਦ ਕੇ ਉਸ ਦੀ ਅਦਾਇਗੀ ਮਿੱਥੇ ਸਮੇਂ ਵਿੱਚ ਕਿਸਾਨਾਂ ਨੂੰ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਬਾਰਦਾਨੇ ਦੀ ਕਿਸੇ ਪ੍ਰਕਾਰ ਦੀ ਕਮੀ ਨਹੀ ਹੈ । ਉਨ੍ਹਾਂ ਕਿਸਾਨਾਂ ਨੂੰ ਅਨਾਜ ਨੂੰ ਸੁਕਾ ਕੇ ਮੰਡੀਆਂ ਵਿੱਚ ਲਿਆਉਂਣ ਦੀ ਅਪੀਲ ਕੀਤੀ ਤਾਂ ਜੋ ਖਰੀਦ ਵਿੱਚ ਕਿਸੇ ਕਿਸਮ ਦੀ ਔਕੜ ਨਾ ਆਵੇ ।ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਇਸ ਮੌਕੇ 1862 ਪੱਕੀਆਂ ਮੰਡੀਆਂ ਤੇ 450 ਆਰਜੀ ਮੰਡੀਆਂ ਰਾਹੀ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਰਬੀ ਸੀਜ਼ਨ 2022-23 ਦੌਰਾਨ ਖ਼ਰੀਦ ਕੀਤੀ ਜਾਣ ਵਾਲੀ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2015 ਰੁਪਏ ਭਾਰਤ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਇਸ ਸਾਲ ਦੌਰਾਨ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਸਮੂਹ ਖਰੀਦ ਏਜੰਸੀਆਂ ਵੱਲੋਂ 139055 ਟਨ ਕਣਕ ਖਰੀਦ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਐਸ.ਏ.ਐਸ ਨਗਰ ਵਿੱਚ ਖਰੀਦ ਲਈ 15 ਪੱਕੀਆਂ ਮੰਡੀਆਂ ਅਲਾਟ ਕੀਤੀਆਂ ਗਈਆਂ ਹਨ । ਮੰਡੀਆਂ ਵਿਚ ਸਮੂਹ ਖਰੀਦ ਏਜੰਸੀਆਂ ਵੱਲੋਂ ਪਾਲਿਸੀ ਅਨੁਸਾਰ ਸਟਾਫ਼ ਦੀ ਤੈਨਾਤੀ ਕਰ ਦਿੱਤੀ ਗਈ ਹੈ । ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਫਸਲਾਂ ਦੀ ਖਰੀਦ ਅਤੇ ਅਦਾਇਗੀ ਸਮੇਂ ਤੇ ਕਰਵਾਈ ਜਾਵੇ । ਜਾਣਕਾਰੀ ਦਿੰਦੇ ਹੋਏ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸਰਵਪੱਖੀ ਸਹੂਲਤਾਂ ਦੇਣ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਅਤੇ ਫਸਲਾਂ ਦੀ ਅਦਾਇਗੀ ਲਈ ਮੰਡੀਆਂ ਵਿੱਚ ਖੱਜਲ ਖੁਆਰ ਨਹੀ ਹੋਣ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋ ਕਿਸਾਨਾਂ ਨੂੰ ਮੰਡੀਆਂ ਵਿੱਚ ਆਉਂਣ ਵਾਲੀਆਂ ਮੁਸ਼ਕਿਲਾਂ ਤੇ ਸ਼ਿਕਾਇਤਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਹ ਕਮੇਟੀ ਮੰਡੀਆਂ ਵਿੱਚ ਕਿਸਾਨਾਂ ਦੀਆਂ ਸ਼ਿਕਾਇਤਾ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਪਹਿਲ ਦੇ ਅਧਾਰ ਤੇ ਹੱਲ ਕਰੇਗੀ ।
ਸ੍ਰੀ ਕਟਾਰੂਚੱਕ ਨੇ ਪੱਤਰਕਾਰਾਂ ਵੱਲੋ ਪੁੱਛੇ ਸੁਆਲ ਦਾ ਜੁਆਬ ਦਿੰਦੇ ਹੋਏ ਦੱਸਿਆ ਕਿ 1977 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਹਰ ਵਰਗ,ਹਰ ਧਰਮ ਅਤੇ ਹਰ ਫਿਰਕੇ ਦੇ ਵਿਆਕਤੀਆਂ ਵੱਲੋਂ ਇੱਕਜੁੱਟ ਹੋ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਫੱਤਵਾ ਦੇ ਕੇ ਸੱਤਾ ਵਿੱਚ ਲਿਆਦਾ ਗਿਆ ਹੈ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਤੇ ਨਿਸਚੇ ਮੁਤਾਬਿਕ ਅਸੀ ਪੰਜਾਬ ਨੂੰ ਮੁੜ ਤੋਂ ਰੰਗਲਾ ਤੇ ਦੇਸ਼ ਦਾ ਮੋਹਰੀ ਸੂਬਾ ਬੁਣਾਉਂਣਾ ਹੈ । ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਸਾਡਾ ਧਿਆਨ ਹਾੜੀ ਦੇ ਸੀਜ਼ਨ ਤੇ ਹੈ ਅਤੇ ਅਸੀ ਵਾਅਦਾ ਕਰਦੇ ਹਾ ਕਿ ਅਸੀ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀ ਆਉਂਣ ਦਿੱਤੀ ਜਾਵੇਗੀ । ਇਸ ਤੋਂ ਪਹਿਲਾ ਤਹਿਸੀਲ ਕੰਪਲੈਕਸ ਮਾਜ਼ਰੀ ਵਿਖੇ ਪਹੁੰਚਣ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ ਗਿਆ ।
ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨਾਲ ਉਚੇਚੇ ਤੌਰ ਤੇ ਹਾਜ਼ਰ ਵਿਧਾਨ ਸਭਾ ਹਲਕਾ ਖਰੜ੍ਹ ਤੋਂ ਵਿਧਾਇਕ ਮੈਡਮ ਅਨਮੋਲ ਗਗਨ ਮਾਨ ਵੱਲੋਂ ਇਥੇ ਪਹੁੰਚਣ ਤੇ ਮੰਤਰੀ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ । ਉਨ੍ਹਾਂ ਕਿਸਾਨਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹੇ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀ ਹੈ ਅਤੇ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜਿਲ੍ਹੇ ਦੀਆਂ ਹੱਦਾ ਤੇ ਵਿਸ਼ੇਸ ਨਾਕੇ ਲਗਾਏ ਗਏ ਹਨ ਤਾਂ ਜੋ ਗੁਆਢੀ ਰਾਜਾ ਤੋਂ ਕਣਕ ਦੇ ਟਰੱਕ ਸੂਬੇ ਵਿੱਚ ਦਾਖਲ ਨਾ ਹੋ ਸਕਣ ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਫਸਲ ਦੀ ਖਰੀਦ ਹੀ ਪੰਜਬ ਦੀਆਂ ਮੰਡੀਆਂ ਵਿੱਚ ਹੋਵੇਗੀ ।ਇਸ ਮੌਕੇ ਤੇ ਸ੍ਰੀ ਅਭਿਨਵ ਤ੍ਰਿਖਾ, ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਪੰਜਾਬ, ਸ੍ਰੀ ਅਮਿਤ ਤਲਵਾਰ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ, ਡਾ ਅੰਜੂਮਨ ਭਾਸਕਰ ਸੰਯੁਕਤ ਡਾਇਰੈਕਟਰ ਖ਼ਰੀਦ,ਸਟੋਰੇਜ, ਸ੍ਰੀ ਅਬਿਕੇਸ਼ ਗੁਪਤਾ ਐਸ.ਡੀ.ਐਮ ਖਰੜ੍ਹ, ਡਾ ਕਿੰਮੀ ਵਨੀਤ ਕੌਰ ਸੇਠੀ, ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਐਸ.ਏ.ਐਸ ਨਗਰ ਅਤੇ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਮੌਜੂਦ ਸਨ ।

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਦੀ ਸਰਬ ਸਹਿਮਤੀ ਨਾਲ ਹੋਈ ਚੌਣ

0

ਸੁਖਜਿੰਦਰ ਮਾਨ
ਬਠਿੰਡਾ, 5 ਅਪ੍ਰੈਲ: ਜਿਲ੍ਹਾ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਦੀ ਅੱਜ ਹੋਈ ਮੀਟਿੰਗ ਵਿੱਚ ਪ੍ਰਧਾਨ ਅਤੇ ਜਨਰਲ ਸੱਕਤਰ ਦੀ ਚੌਣ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਖੇਤੀਬਾੜੀ ਸਬ ਇੰਸਪੈਕਟਰਾਂ ਜਿਲ੍ਹਾ ਬਠਿੰਡਾ ਵੱਲੋਂ ਸਰਬ ਸਹਿਮਤੀ ਨਾਲ ਸ਼੍ਰੀ ਪਰਸ਼ੋਤਮ ਲਾਲ ਠਾਕੁਰ ਨੂੰ ਪ੍ਰਧਾਨ ਅਤੇ ਮਿਸ ਹਰਪ੍ਰੀਤ ਕੌਰ ਨੂੰ ਜਨਰਲ ਸੱਕਤਰ ਚੁਣਿਆ ਗਿਆ। ਮੌਕੇ ਤੇ ਸ਼੍ਰੀ ਰਮਨਦੀਪ ਸਿੰਘ ਅਤੇ ਸ਼੍ਰੀ ਸੁਖਪਾਲ ਸ਼ਰਮਾ ਨੂੰ ਮੁੱਖ ਸਲਾਹਕਾਰ ਦੀ ਜਿੰਮੇਵਾਰੀ ਦਿੱਤੀ ਗਈ। ਇਸ ਮੌਕੇ ਤੇ ਨਵੇਂ ਚੁਣੇ ਪ੍ਰਧਾਨ ਸ਼੍ਰੀ ਪਰਸ਼ੋਤਮ ਲਾਲ ਠਾਕੁਰ ਨੇ ਮੌਕੇ ਤੇ ਸਮੂਹ ਯੂਨਿਅਨ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਉਪਰਾਲਾ ਕੀਤਾ। ਸ਼੍ਰੀ ਕਾਕਾ ਸਿੰਘ ਵੱਲੋਂ ਸਮੂਹ ਖੇਤੀਬਾੜੀ ਸਬ ਇੰਸਪੈਕਟਰਾਂ ਦਾ ਮੀਟਿੰਗ ਤੇ ਆਉਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ਼੍ਰੀ ਪੁਰਨੂਰ ਸਿੰਘ ਗਰੇਵਾਲ, ਸ਼੍ਰੀਮਤੀ ਨਰਿੰਦਰ ਕੌਰ (ਕੈਸ਼ਿਅਰ), ਸ਼੍ਰੀਮਤੀ ਕੁਲਵੀਰ ਕੌਰ, ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਹਰਜੋਧ ਸਿੰਘ ਅਤੇ ਹੋਰ ਮੈੰਬਰ ਮੌਜੂਦ ਰਹੇ।

ਡੀਸੀ ਦਫ਼ਤਰ ਦੇ ਮੁਲਾਜਮਾਂ ਨੇ ਨਵੇਂ ਡਿਪਟੀ ਕਮਿਸ਼ਨਰ ਦਾ ਕੀਤਾ ਸਵਾਗਤ

0

ਸੁਖਜਿੰਦਰ ਮਾਨ
ਬਠਿੰਡਾ, 5 ਅਪ੍ਰੈਲ: ਜ਼ਿਲ੍ਹੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦਾ ਅੱਜ ਡੀਸੀ ਦਫ਼ਤਰ ਇੰਪਲਾਈਜ਼ ਯੂਨੀਅਨ ਵਲੋਂ ਸਵਾਗਤ ਕੀਤਾ ਗਿਆ। ਯੂਨੀਅਨ ਦੇ ਵੱਖ ਵੱਖ ਅਹੁੱਦੇਦਾਰਾਂ ਨੇ ਇਸ ਮੌਕੇ ਸ਼੍ਰੀ ਪਰੇ ਨੂੰ ਜੀ ਆਇਆ ਕਹਿੰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸ਼ਰਮਾ, ਜਨਰਲ ਸਕੱਤਰ ਕੁਲਵੀਰ ਸਿੰਘ, ਸੁਖਪਾਲ ਸਿੰਘ ਬਰਾੜ ਟੀਏ, ਕੈਸ਼ੀਅਰ ਰਾਕੇਸ਼ ਬਾਂਸਲ, ਪੀਏ ਭਾਰਤ ਭੂਸਣ, ਰੀਡਰ ਖ਼ੇਮ ਰਾਜ ਸ਼ਰਮਾ ਅਤੇ ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਮੁਕਤਸਰ ਧਰਨੇ ਦੀਆਂ ਮੰਗਾਂ ਪ੍ਰਵਾਨ

0

ਨਰਮੇ ਦਾ ਮੁਆਵਜਾ ਦੇਣ ਤੇ ਦੋਸੀ ਅਧਿਕਾਰੀਆਂ ‘ਤੇ ਕਾਰਵਾਈ ਦਾ ਭਰੋਸਾ
ਮੁਕਤਸਰ ‘ਚ ਚਲਦਾ ਧਰਨਾ ਮੁਲਤਵੀ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਆਪਣੀ ਰਿਹਾਇਸ ‘ਤੇ ਬੀਕੇਯੂ (ਏਕਤਾ -ਉਗਰਾਹਾਂ) ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਸ੍ਰੀ ਮੁਕਤਸਰ ਸਾਹਿਬ ‘ਚ ਲੱਗੇ ਧਰਨੇ ਦੇ ਮਸਲੇ ਦਾ ਹੱਲ ਹੋ ਗਿਆ ਹੈ। ਮੀਟਿੰਗ ਵਿਚ ਫੈਸਲਾ ਹੋਇਆ ਕਿ ਨਰਮੇ ਦੀ ਕੁੱਲ ਬਿਜਾਂਦ ਦਾ ਨੁਕਸਾਨ 50% ਮੰਨਕੇ ਮੁਆਵਜਾ ਦੇਣ ਅਤੇ ਇਸਦਾ ਦਸ ਫੀਸਦੀ ਮੁਆਵਜਾ ਮਜਦੂਰਾਂ ਨੂੰ ਦੇਣ ਲਈ ਨਰਮਾ ਚੁਗਾਵੇ ਮਜਦੂਰਾਂ ਦੀ ਸਨਾਖਤ ਪਿੰਡਾਂ ‘ਚ ਆਮ ਇਜਲਾਸ ਰਾਹੀਂ ਕਰਨ, ਲੰਬੀ ਵਿਖੇ ਲਾਠੀਚਾਰਜ ਲਈ ਡੀ ਸੀ ਮੁਕਤਸਰ ਤੇ ਡੀ ਐਸ ਪੀ ਮਲੋਟ ਖਿਲਾਫ ਸਖਤ ਕਾਰਵਾਈ ਕਰਨ ਅਤੇ ਮਜਦੂਰਾਂ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈਣ ਆਦਿ ਮੰਗਾਂ ਪ੍ਰਵਾਨ ਕਰ ਲੈਣ ਤੋਂ ਬਾਅਦ ਦੋਹਾਂ ਜਥੇਬੰਦੀਆਂ ਵੱਲੋਂ ਡੀ ਸੀ ਦਫਤਰ ਅੱਗੇ ਚੱਲ ਰਿਹਾ ਅਣ ਮਿਥੇ ਸਮੇਂ ਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ। ਇਹ ਜਾਣਕਾਰੀ ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਉਪਰੰਤ ਜਾਰੀ ਕੀਤੇ ਸਾਂਝੇ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਬੀਕੇਯੂ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਸਾਮਲ ਹੋਏ। ਇਨ੍ਹਾਂ ਆਗੂਆਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਕੋਲ ਸਖਤ ਇਤਰਾਜ ਪ੍ਰਗਟਾਉਂਦਿਆਂ ਦੱਸਿਆ ਕਿ ਤਤਕਾਲੀ ਡੀ ਸੀ ਮੁਕਤਸਰ ਵੱਲੋਂ ਜਾਣਬੁੱਝ ਕੇ ਗੁਲਾਬੀ ਸੁੰਡੀ ਨਾਲ ਹੋਏ ਨਰਮੇ ਦੀ ਸਹੀ ਗਿਰਦਾਵਰੀ ਨਹੀਂ ਕਰਵਾਈ ਗਈ। ਨਰਮਾ ਚੁਗਣ ਵਾਲੇ ਮਜਦੂਰਾਂ ਦੀ ਸਨਾਖਤ ਦਾ ਕੰਮ ਵੀ ਸੁਰੂ ਨਹੀਂ ਕਰਵਾਇਆ ਗਿਆ ਅਤੇ ਮੁਆਵਜੇ ਤੋਂ ਬਾਹਰ ਰੱਖੇ ਹੱਕਦਾਰ ਕਿਸਾਨਾਂ ਮਜਦੂਰਾਂ ਨੂੰ ਮੁਆਵਜਾ ਸੂਚੀ ‘ਚ ਸਾਮਲ ਕਰਨ ਦੀ ਮੰਗ ਕਰਦੇ ਕਿਸਾਨਾਂ ਮਜਦੂਰਾਂ ਉਤੇ ਨਾਂ ਸਿਰਫ ਪੁਲਿਸ ਲਾਠੀਚਾਰਜ ਕਰਵਾਇਆ ਗਿਆ ਸਗੋਂ ਆਪਣੇ ਦਫਤਰ ਦੇ ਮੁਲਾਜਮਾਂ ਰਾਹੀਂ ਵੀ ਹਮਲਾ ਕਰਵਾਇਆ ਗਿਆ। ਉਹਨਾਂ ਨੇ ਡੀ ਐਸ ਪੀ ਮਲੋਟ ਉਤੇ ਲਾਠੀਚਾਰਜ ਕਰਕੇ ਛੇ ਕਿਸਾਨਾਂ ਤੇ ਇੱਕ ਖੇਤ ਮਜਦੂਰ ਆਗੂ ਨੂੰ ਜਖਮੀ ਕਰਨ ਤੋਂ ਇਲਾਵਾ ਮਜਦੂਰ ਆਗੂ ਨੂੰ ਗਾਲਨੁਮਾ ਜਾਤੀ ਸੂਚਕ ਸਬਦ ਵਰਤਣ ਦੇ ਦੋਸ ਵੀ ਲਾਏ। ਮੁੱਖ ਮੰਤਰੀ ਵੱਲੋਂ ਲੰਬੀ ਵਿਖੇ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਜਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਨਰਮੇ ਦੀ ਕੁੱਲ ਬਿਜਾਂਦ ਦਾ 50% ਨੁਕਸਾਨ ਦੇ ਹਿਸਾਬ ਬਣਦਾ ਕਰੀਬ 50 ਕਰੋੜ ਰੁਪਏ ਕਾਸਤਕਾਰ ਕਿਸਾਨਾਂ ਨੂੰ ਅਤੇ 5 ਕਰੋੜ ਰੁਪਏ ਦੇ ਕਰੀਬ ਨਰਮਾ ਚੁਗਣ ਵਾਲੇ ਖੇਤ ਮਜਦੂਰਾਂ ਨੂੰ ਤੁਰੰਤ ਪ੍ਰਭਾਵ ਪਾਰਦਰਸੀ ਢੰਗ ਨਾਲ ਦੇਣ ਤੋਂ ਇਲਾਵਾ ਦੋਸੀ ਅਧਿਕਾਰੀਆਂ ਖ?ਿਲਾਫ ਕਾਰਵਾਈ ਕਰਨ ਅਤੇ ਮਜਦੂਰਾਂ ਕਿਸਾਨਾਂ ਖਿਲਾਫ ਦਰਜ ਮੁਕੱਦਮਾ ਵਾਪਸ ਲੈਣ ਦੀ ਮੰਗ ਪ੍ਰਵਾਨ ਕਰਕੇ ਜਲਦੀ ਲਾਗੂ ਕਰਨ ਦਾ ਫੈਸਲਾ ਕਰਦਿਆਂ ਹਾਜਰ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ। ਕਿਸਾਨ ਮਜਦੂਰ ਆਗੂਆਂ ਵੱਲੋਂ ਨਰਮੇ ਖਰਾਬੇ ਦਾ ਬਾਕੀ ਜ?ਿਲ੍ਹਿਆਂ ‘ਚ ਮਜਦੂਰਾਂ ਕਿਸਾਨਾਂ ਨੂੰ ਵੰਡਣ ਤੋਂ ਰਹਿੰਦਾ ਮੁਆਵਜਾ ਦੇਣ ਦੀ ਕੀਤੀ ਮੰਗ ‘ਤੇ ਵੀ ਉਹਨਾਂ ਤੁਰੰਤ ਪ੍ਰਭਾਵੀ ਅਮਲ ਕਰਨ ਦਾ ਭਰੋਸਾ ਦਿੱਤਾ। ਇਸਤੋਂ ਇਲਾਵਾ ਗੜੇਮਾਰੀ ਤੇ ਸੇਮ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਵੀ ਕਿਸਾਨਾਂ ਮਜਦੂਰਾਂ ਨੂੰ ਮੁਆਵਜਾ ਦੇਣ ਦੀ ਮੰਗ ਬਾਰੇ ਵੀ ਮੁੱਖ ਮੰਤਰੀ ਵੱਲੋਂ ਜਲਦੀ ਅਮਲਦਾਰੀ ਦਾ ਭਰੋਸਾ ਦਿੱਤਾ ਗਿਆ।ਮਜਦੂਰ ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਬਾਕੀ ਮੰਗਾਂ ਦੇ ਹੱਲ ਲਈ ਇਸ ਮਹੀਨੇ ਦੇ ਆਖਰੀ ਹਫਤੇ ਇੱਕ ਹੋਰ ਮੀਟਿੰਗ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਏ ਵੇਨੂੰ ਪ੍ਰਸਾਦ ਸਮੇਤ ਹੋਰ ਅਧਿਕਾਰੀਆਂ ਤੋਂ ਇਲਾਵਾ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ।

ਖਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਨੇ ਕਣਕ ਭੰਡਾਰਨ ਪ੍ਰਬੰਧਾਂ ’ਤੇ ਉਂਗਲ ਚੁੱਕੀ

0

ਸੁਖਜਿੰਦਰ ਮਾਨ
ਬਠਿੰਡਾ, 5 ਅਪ੍ਰੈਲ: ਅੱਜ ਖ਼ਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਬਠਿੰਡਾ ਵੱਲੋਂ ਅੱਜ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਕੇਂਦਰੀ ਖਰੀਦ ਏਜੰਸੀ ਵਲੋਂ ਮੰਡੀਆਂ ’ਚ ਕਣਕ ਭੰਡਾਰਨ ਪ੍ਰਬੰਧਾਂ ’ਤੇ ਉਂਗਲ ਚੁੱਕੀ ਹੈ। ਤਾਲਮੇਲ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ , ਜਨਰਲ ਸਕੱਤਰ ਪ੍ਰਕਾਸ਼ ਵਰਮਾ ਸਮੇਤ ਪਨਗ੍ਰੇਨ, ਮਾਰਕਫੈੱਡ ,ਪਨਸਪ ਦੇ ਮੈਂਬਰਾਂ ਨੇ ਕਿਹਾ ਕਿ ਖਰੀਦ ਪਾਲਿਸੀ ਅਨੁਸਾਰ ਕਣਕ ਦੀ ਲਿਫਟਿੰਗ 72 ਘੰਟਿਆਂ ਵਿੱਚ ਕਰਨੀ ਹੁੰਦੀ ਹੈ ਪ੍ਰੰਤੂ ਮੰਡੀ ਵਿੱਚੋਂ ਸਪੈਸ਼ਲਾਂ ਰਾਹੀਂ ਕਣਕ ਦੀ ਲਿਫਟਿੰਗ ਹੋਣ ਕਾਰਨ ਕਣਕ ਦੀ ਲਿਫਟਿੰਗ 72 ਘੰਟਿਆਂ ਤੋਂ ਬਾਅਦ ਹੋਵੇਗੀ । ਉਨ੍ਹਾਂ ਕਿਹਾ ਕਿ ਕਣਕ ਦੇ ਵਜ਼ਨ ਦੀ ਸ਼ਾਰਟੇਜ ਦੀ ਜਿੰਮੇਵਾਰੀ ਖਰੀਦ ਇੰਸਪੈਕਟਰਾਂ ’ਤੇ ਨਹੀਂ ਹੋਵੇਗੀ। ਉਨ੍ਹਾਂ ਤਰਕ ਦਿੱਤਾ ਕਿ ਜਿੱਥੇ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੇ ਢੇਰ ਲੱਗ ਜਾਣਗੇ ਅਤੇ ਉੱਥੇ ਬਾਰਦਾਨਾ ਵੀ ਖ਼ਰਾਬ ਹੋਵੇਗਾ । ਉਨ੍ਹਾਂ ਡੀਐਫਸੀ ਤੋਂ ਮੰਗ ਕੀਤੀ ਕਿ ਸੀਜ਼ਨ ਦੌਰਾਨ ਦੇਖਣ ਵਿਚ ਆਇਆ ਹੈ ਕਿ ਮੀਂਹ ਪੈਣ ਤੋਂ ਬਾਅਦ ਮੰਡੀਆਂ ਵਿੱਚ ਰੱਖੀ ਕਣਕ ਖਰਾਬ ਹੋਈ ਅਤੇ ਐਫਸੀਆਈ ਵੱਲੋਂ ਕੁਆਲਿਟੀ ਕੱਟ ਲਾ ਦਿੱਤਾ ਜਾਂਦਾ ਹੈ ਜਿਸ ਦਾ ਖਮਿਆਜ਼ਾ ਖਰੀਦ ਏਜੰਸੀਆਂ ਦੇ ਅਮਲੇ ਨੂੰ ਪਾ ਦਿੱਤਾ ਜਾਦਾ ਹੈ । ਇਸ ਮੌਕੇ ਤਾਲਮੇਲ ਕਮੇਟੀ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਕੀਤੀ ਕਣਕ ਦੀ ਨਮੀ ਦੀ ਮਾਤਰਾ ਖਰੀਦ ਇੰਸਪੈਕਟਰਾਂ ਵੱਲੋਂ ਪੀ ਆਰ ਰਜਿਸਟਰ ਵਿੱਚ ਦਰਜ ਕੀਤੀ ਜਾਵੇਗੀ । ਉਨ੍ਹਾਂ ਕਿਹਾ ਹਫਤੇ ਲਿਫਟਿੰਗ ਕਰਵਾ ਕੇ ਕਣਕ ਦੀ ਨਮੀ ਦੀ ਮਾਤਰਾ ਚੈੱਕ ਕਰਕੇ ਐਫਸੀ ਸਟਾਫ ਨੂੰ ਸੂਚਿਤ ਕਰਨਾ ਹੈ । ਇਸ ਪ੍ਰਕਿਰਿਆ ਵਿੱਚ ਲੰਘਦਿਆਂ ਨਮੀ ਦੀ ਮਾਤਰਾ ਵਿੱਚ ਲਗਪਗ 1-1.5 ਦਾ ਫਰਕ ਆਵੇਗਾ ਉਸ ਦੀ ਜਿੰਮੇਵਾਰੀ ਖਰੀਦ ਇੰਸਪੈਕਟਰ ’ਤੇ ਨਿਸ਼ਚਿਤ ਨਾ ਕੀਤੀ ਜਾਵੇ ਅਤੇ ਇਸ ਸਬੰਧੀ ਖਰੀਦ ਏਜੰਸੀ ਦਿਸ਼ਾ ਨਿਰਦੇਸ਼ ਜਾਰੀ ਕਰੇ। ਉਨ੍ਹਾਂ ਇਕ ਹੋਰ ਮਸਲਾ ਉਠਾਉਂਦੇ ਹੋਏ ਕਿਹਾ ਕਿ ਜੇਕਰ ਗੁਦਾਮ ਵਿੱਚ ਕਣਕ ਡਿਸਪੈਚ ਕਰਨ ਸਮੇਂ ਨਮੀ ਦੀ ਮਾਤਰਾ ਭੰਡਾਰਨ ਸਮੇਂ ਦਰਜ ਕੀਤੀ ਗਈ ਨਮੀ ਦੀ ਮਾਤਰਾ ਤੋਂ ਘਟਦੀ ਹੈ।

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਆਪ ਵਿਧਾਇਕਾਂ ਅੱਗੇ ਚੁੱਕੇ ਅਪਣੇ ਮੁੱਦੇ

0

ਵਿਧਾਇਕ ਜਰਜੂਪ ਸਿੰਘ ਗਿੱਲ ਤੇ ਫ਼ੋਜਾ ਸਿੰਘ ਸਰਾਰੀ ਨੇ ਦਿਵਾਇਆ ਮੰਗਾਂ ਦੀ ਪੂਰਤੀ ਦਾ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 5 ਅਪ੍ਰੈਲ: ਜ਼ਿਲ੍ਹੇ ਦੀ ਪੁਲਿਸ ਪੈਨਸ਼ਰਜ਼ ਵੈਲਫ਼ੇਅਰ ਐਸਸੀਏਸ਼ਨ ਦੀ ਅੱਜ ਹੋਈ ਮਹੀਨਾਵਾਰ ਮੀਟਿੰਗ ਵਿਚ ਵਿਸ਼ੇਸ ਤੌਰ ’ਤੇ ਪੁੱਜੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਤੇ ਗੁਰੂਹਰਸਹਾਏ ਤੋਂ ਫ਼ੌਜਾ ਸਿੰਘ ਸਰਾਰੀ ਦਾ ਸਨਮਾਨ ਕੀਤਾ ਗਿਆ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਵਿਧਾਇਕ ਫੌਜਾ ਸਿੰਘ ਪੰਜਾਬ ਪੁਲਿਸ ਵਿਚੋਂ ਸੇਵਾਮੁਕਤ ਇੰਸਪੈਕਟਰ ਹੌਣ ਦੇ ਨਾਤੇ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰ ਵੀ ਹਨ। ਇਸ ਮੌਕੇ ਪੈਨਸ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਤੁਰ ਨੇ ਦੋਨਾਂ ਵਿਧਾਇਕਾਂ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਉਹ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ। ਇਸ ਮੌਕੇ ਪੁਲਿਸ ਕੋਆਪਰੇਟਿਵ ਮਲਟੀਪਰਪਜ਼ ਸੁਸਾਇਟੀ ਵਲੋਂ ਵੀ ਵੱਖਰੇ ਤੌਰ ’ਤੇ ਮੰਗ ਪੱਤਰ ਦਿੱਤਾ ਗਿਆ ਜਿਸ ਸਬੰਧੀ ਸੁਸਾਇਟੀ ਮੈਂਬਰਾਂ ਨੇ ਆਪਣੀਆਂ ਮੰਗਾਂ ਸਬੰਧੀ ਮਸਲੇ ਉਠਾਏ ਆਪੇ ਮਸਲੇ ਹੱਲ ਕਰਨ ਲਈ ਕਿਹਾ । ਇਸ ਮੌਕੇ ਦੋਨਾਂ ਵਿਧਾਇਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੁਲੀਸ ਵੈੱਲਫੇਅਰ ਐਸੋਸੀਏਸ਼ਨ ਦੇ ਸਾਰੇ ਮਸਲੇ ਹੱਲ ਕਰਨਗੇ ।

ਪੰਜਾਬ ਤੋਂ ਬਾਅਦ ਹਰਿਆਣਾ ’ਚ ਜਤਾਇਆ ਚੰਡੀਗੜ੍ਹ ’ਤੇ ਹੱਕ

0

ਵਿਧਾਨ ਸਭਾ ਦੇ ਵਿਸ਼ੇਸ ਸੈਸ਼ਨ ’ਚ ਚੰਡੀਗੜ੍ਹ ਦੇ ਨਾਲ-ਨਾਲ ਹਿੰਦੀ ਬੋਲਦੇ ਇਲਾਕੇ ਤੇ ਐਸ.ਵਾਈ.ਐਲ ਦਾ ਪਾਣੀ ਵੀ ਮੰਗਿਆ
ਸੁਖਜਿੰਦਰ ਮਾਨ
ਚੰਡੀਗੜ , 5 ਅਪ੍ਰੈਲ: ਚੰਡੀਗੜ੍ਹ ਦੀ ਮਾਲਕੀ ਨੂੰ ਲੈ ਕੇ ਪੰਜਾਬ ਤੇ ਹਰਿਆਣੇ ਵਿਚਕਾਰ ਚੱਲ ਰਹੀ ਤਾਜ਼ਾ ਸਿਆਸੀ ਜੰਗ ਦੌਰਾਨ ਅੱਜ ਹਰਿਆਣਾ ਨੇ ਵੀ ਅੱਜ ਇਸ ਮੁੱਦੇ ‘ਤੇ ਸੱਦੇ ਵਿਧਾਨ ਸਭਾ ਦੇ ਵਿਸ਼ੇਸ ਸੈਸਨ ਦੌਰਾਨ ਚੰਡੀਗੜ੍ਹ ਦੇ ਨਾਲ-ਨਾਲ ਹਿੰਦੀ ਬੋਲਦੇ ਇਲਾਕਿਆਂ ਤੋਂ ਇਲਾਵਾ ਸਤਲੁਜ ਜਮਨਾ �ਿਕ ਨਹਿਰ ਜਲਦ ਤੋਂ ਜਲਦ ਪੂਰੀ ਕਰਨ ਦਾ ਮਤਾ ਪਾਸ ਕੀਤਾ ਹੈ। ਇਹ ਮਤਾ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਵੱਲੋਂ ਲਿਆਂਦਾ ਗਿਆ, ਜਿਸਨੂੰ ਸਦਨ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਸਾਰੇ ਵਿਧਾਇਕਾਂ ਨੇ ਪੰਜਾਬ ਵਿੱਚ ਚੰਡੀਗੜ ਨੂੰ ਲੈ ਕੇ ਪਾਰਿਤ ਕੀਤੇ ਗਏ ਪ੍ਰਸਤਾਵ ਦੀ ਨਿੰਦਿਆ ਕੀਤੀ । ਮੁੱਖਮੰਤਰੀ ਨੇ ਕਿਹਾ ਕਿ ਚੰਡੀਗੜ ਉੱਤੇ ਹਰਿਆਣਾ ਦਾ ਅਧਿਕਾਰ ਹੈ । ਉਨ੍ਹਾਂ ਕਿਹਾ ਕਿ ਐੇਸਵਾਈਏਲ ਦਾ ਪਾਣੀ ਨਿਸ਼ਚਿਤ ਤੌਰ ਉੱਤੇ ਹਰਿਆਣਾ ਨੂੰ ਮਿਲੇਗਾ । ਇਸਦੇ ਨਾਲ – ਨਾਲ ਉਨ੍ਹਾਂਨੇ ਪੰਜਾਬ ਵਿੱਚ ਸ਼ਾਮਿਲ ਹਿੰਦੀ ਭਾਸ਼ੀ ਪਿੰਡਾਂ ਦਾ ਮੁੱਦਾ ਵੀ ਵਿਧਾਨਸਭਾ ਵਿੱਚ ਚੁੱਕਿਆ ।
ਮੁੱਖਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦਾ ਇਹ ਵਿਸ਼ੇਸ਼ ਸੈਸ਼ਨ ਚੰਡੀਗੜ ਉੱਤੇ ਆਪਣੇ ਹੱਕ ਲਈ ਲਿਆਏ ਗਏ ਸੰਕਲਪ ਪ੍ਰਸਤਾਵ ਨੂੰ ਪਾਸ ਕਰਣ ਲਈ ਬੁਲਾਇਆ ਗਿਆ ਹੈ । 3 ਘੰਟੇ ਤੱਕ ਵਿਧਾਨਸਭਾ ਵਿੱਚ ਚੱਲੀ ਚਰਚੇ ਦੇ ਦੌਰਾਨ ਸੱਤਾ ਅਤੇ ਵਿਰੋਧੀ ਪੱਖ ਦੇ ਕਰੀਬ 25 ਵਿਧਾਇਕਾਂ ਨੇ ਇਸ ਪ੍ਰਸਤਾਵ ਦੇ ਸਮਰਥਨ ਵਿੱਚ ਵਿਚਾਰ ਰੱਖੇ । ਸੰਕਲਪ ਪ੍ਰਸਤਾਵ ਉੱਤੇ ਬੋਲਦੇ ਹੋਏ ਮੁੱਖਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਬੰਟਵਾਰੇ ਲਈ 23 ਅਪ੍ਰੈਲ 1966 ਨੂੰ ਬਣਾਏ ਗਏ ਸ਼ਾਹ ਕਮੀਸ਼ਨ ਨੇ ਤਾਂ ਖਰੜ ਖੇਤਰ ਦੇ ਹਿੰਦੀ ਭਾਸ਼ੀ ਪਿੰਡ ਅਤੇ ਚੰਡੀਗੜ ਨੂੰ ਹਰਿਆਣਾ ਨੂੰ ਦੇਣ ਲਈ ਕਿਹਾ ਸੀ ਲੇਕਿਨ 9 ਜੂਨ 1966 ਨੂੰ ਕੇਂਦਰੀ ਕੈਬੀਨਟ ਦੀ ਬੈਠਕ ਹੋਈ , ਜਿਸ ਵਿੱਚ ਚੰਡੀਗੜ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ । ਇਸਨੂੰ ਦੋਨਾਂ ਰਾਜਾਂ ਦੀ ਰਾਜਧਾਨੀ ਵੀ ਬਣਾਇਆ ਗਿਆ । ਇਸਦੇ ਬਾਅਦ ਵੱਖ – ਵੱਖ ਸਮੱਝੌਤੇ ਹੋਏ ਲੇਕਿਨ ਇਸਦਾ ਸਮਾਧਾਨ ਨਹੀਂ ਹੋਇਆ ।

ਕੰਦੂੂਖੇੜਾ ਨੂੰ ਯਤਨਪੂਰਵਕ ਸ਼ਾਮਿਲ ਕਰ ਲਿਆ ਸੀ ਪੰਜਾਬ ਵਿੱਚ
ਚੰਡੀਗੜ੍ਹ: ਮੁੱਖਮੰਤਰੀ ਨੇ ਕਿਹਾ ਕਿ ਬੰਟਵਾਰੇ ਦੇ ਵਕਤ ਪੰਜਾਬ ਨੇ ਹਿੰਦੀ ਭਾਸ਼ੀ ਪਿੰਡ ਕੱਟੂਖੇੜਾ ਨੂੰ ਪਯਤਨਪ ਪੰਜਾਬੀ ਭਾਸ਼ੀ ਬਣਾਕੇ ਆਪਣੇ ਵਿੱਚ ਯਤਨਪੂਰਵਕ ਸ਼ਾਮਿਲ ਕਰ ਲਿਆ ਸੀ । ਉਸ ਪਿੰਡ ਦੇ ਲੋਕਾਂ ਨੂੰ ਨਾ ਜਾਣੇ ਕੀ – ਕੀ ਵਾਅਦੇ ਕੀਤੇ ਗਏ ਸਨ । ਅੱਜ ਅਖਬਾਰਾਂ ਵਿੱਚ ਵੱਖ – ਵੱਖ ਰਿਪੋਰਟ ਪ੍ਰਕਾਸ਼ਿਤ ਹੋ ਰਹੀ ਹਨ ਕਿ ਉਸ ਪਿੰਡ ਦੇ ਲੋਕਾਂ ਨੂੰ ਕੁੱਝ ਨਹੀਂ ਮਿਲਿਆ ।

ਏਸਵਾਈਏਲ ਦਾ ਪਾਣੀ ਨਿਸ਼ਚਿਤ ਤੌਰ ਉੱਤੇ ਮਿਲੇਗਾ ਹਰਿਆਣਾ ਨੂੰ
ਚੰਡੀਗੜ੍ਹ:ਮੁੱਖਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਨੂੰ ਏਸਵਾਈਏਲ ਦਾ ਪਾਣੀ ਨਿਸ਼ਚਿਤ ਤੌਰ ਉੱਤੇ ਮਿਲੇਗਾ । ਇਸਨ੍ਹੂੰ ਲੈ ਕੇ ਸੁਪ੍ਰੀਮ ਕੋਰਟ ਵਿੱਚ ਲੜਾਈ ਲੜੀ ਜਾ ਰਹੀ ਹੈ । ਛੇਤੀ ਸੁਪ੍ਰੀਮ ਕੋਰਟ ਸੇ ਏਸਵਾਈਏਲ ਦੇ ਫੈਸਲੇ ਉੱਤੇ ਏਗਜੀਕਿਊਸ਼ਨ ਆਡਰ ਲਿਆ ਜਾਵੇਗਾ , ਤਾਂਕਿ ਨਹਿਰ ਨੂੰ ਬਣਾਉਣ ਦੀ ਜ?ਿੰਮੇਦਾਰੀ ਕੇਂਦਰ , ਪੰਜਾਬ ਜਾਂ ਕਿਸੇ ਹੋਰ ਸੰਸਥਾ ਨੂੰ ਮਿਲੇ । ਉਨ੍ਹਾਂਨੇ ਕਿਹਾ ਕਿ ਸਤਲੁਜ – ਜਮੁਨਾ ਲਿੰਕ ਨਹਿਰ ਦੇ ਉਸਾਰੀ ਵੱਲੋਂ ਰਾਵੀ ਅਤੇ ਬਿਆਸ ਨਦੀਆਂ ਦੇ ਪਾਣੀ ਵਿੱਚ ਹਿੱਸਾ ਪਾਉਣ ਦਾ ਹਰਿਆਣਾ ਦਾ ਅਧਿਕਾਰ ਇਤਿਹਾਸਿਕ , ਕਾਨੂੰਨੀ , ਕਾਨੂੰਨੀ ਅਤੇ ਸੰਵਿਧਾਨਕ ਰੂਪ ਸੇ ਬਹੁਤ ਸਮਾਂ ਤੋਂ ਸਥਾਪਤ ਹੈ । ਸਦਨ ਨੇ ਏਸਵਾਈਏਲ ਛੇਤੀ ਤੋਂ ਛੇਤੀ ਪੂਰਾ ਕਰਣ ਲਈ 7 ਵਾਰ ਪ੍ਰਸਤਾਵ ਪਾਸ ਕੀਤੇ ਹਨ । ਕਈ ਅਨੁਬੰਧਾਂ, ਸਮਝੌਤੀਆਂ , ਟਰਿਬਿਊਨਲ ਦੇ ਤੱਤਾਂ ਅਤੇ ਦੇਸ਼ ਦੇ ਸੁਪਰੀਮ ਕੋਰਟ ਦੇ ਫੈਂਸਲੀਆਂ ਵਿੱਚ ਵੀ ਪਾਣੀ ਉੱਤੇ ਹਰਿਆਣੇ ਦੇ ਦਾਵੇ ਨੂੰ ਬਰਕਰਾਰ ਰੱਖਿਆ ਹੈ । 2002 ਵਿੱਚ ਸੁਪ੍ਰੀਮ ਕੋਰਟ ਨੇ ਏਸਵਾਈਏਲ ਦਾ ਪਾਣੀ ਹਰਿਆਣਾ ਨੂੰ ਮਿਲਣਾ ਚਾਹੀਦਾ ਹੈ , ਇਸ ਉੱਤੇ ਫੈਸਲਾ ਦਿੱਤਾ ਸੀ । ਹੁਣ ਏਸਵਾਈਏਲ ਉੱਤੇ ਏਗਜੀਕਿਊਸ਼ਨ ਆਰਡਰ ਦਾ ਇੰਤਜਾਰ ਹੈ ।

ਬੀਬੀਏਮਬੀ ਵਿੱਚ ਸਥਾਪਤ ਕੀਤੀ ਜਾਵੇ ਪੁਰਾਣੀ ਵਿਵਸਥਾ
ਚੰਡੀਗੜ੍ਹ: ਮੁੱਖਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਖੜਾ – ਬਿਆਸ ਪਰਬੰਧਨ ਬੋਰਡ ( ਬੀਬੀਏਮਬੀ ) ਵਿੱਚ ਹਰਿਆਣਾ – ਪੰਜਾਬ ਦੀ ਮੈਂਬਰੀ ਪਹਿਲਾਂ ਦੀ ਤਰ੍ਹਾਂ ਰਹਨੀ ਚਾਹੀਦੀ ਹੈ । ਇਸ ਸੰਬੰਧ ਵਿੱਚ ਉਨ੍ਹਾਂਨੇ ਕੇਂਦਰ ਨੂੰ ਤਿੰਨ ਵਾਰ ਪੱਤਰ ਲਿਖੇ ਹਨ। ਪਹਿਲਾ ਪੱਤਰ 19 . 04 . 2021 ਨੂੰ , ਦੂਜਾ ਪੱਤਰ 22 . 09 . 2021 ਨੂੰ ਅਤੇ ਤੀਜਾ ਪੱਤਰ 01 . 03 . 2022 ਨੂੰ ਲਿਖਿਆ ਹੈ । ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਬੀਬੀਏਮਬੀ ਵਿੱਚ ਪਹਿਲਾਂ ਤੋਂ ਹੀ ਮੈਬਰਾਂ ਦੀ ਨਿਯੁਕਤੀ ਪੰਜਾਬ ਪੁਨਰਗਠਨ ਅਧਿਨਿਯਮ , 1966 ਦੀ ਭਾਵਨਾ ਦੇ ਖਿਲਾਫ ਹੈ । ਕੇਂਦਰ ਸਰਕਾਰ ਵੱਲੋਂ ਬੀਬੀਏਮਬੀ ਨੂੰ ਬਿਜਲੀ ਵਿਭਾਗ ਦੀ ਬਜਾਏ ਸਿੰਚਾਈ ਵਿਭਾਗ ਵਿੱਚ ਲੈਣਾ ਚਾਹੀਦਾ ਹੈ ।

ਯੂਟੀ ਵਿੱਚ ਹਰਿਆਣੇ ਦੇ ਅਧਿਕਾਰੀਆਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ ਪੂਰੀ
ਚੰਡੀਗੜ੍ਹ: ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਚੰਡੀਗੜ ਵਿੱਚ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਦੀ ਘਟਤੀ ਪ੍ਰਤੀਨਿਉਕਤੀ ਉੱਤੇ ਵੀ ਚਿੰਤਾ ਜਤਾਈ । ਉਨ੍ਹਾਂਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਨ ਵਿੱਚ ਹਰਿਆਣਾ ਸਰਕਾਰ ਤੋਂ ਪ੍ਰਤੀਨਿਉਕਤੀ ਉੱਤੇ ਜਾਣ ਵਾਲੇ ਅਧਿਕਾਰੀਆਂ ਦੀ ਹਿੱਸੇਦਾਰੀ ਵੀ ਘੱਟ ਹੋ ਰਹੀ ਹੈ । ਇਸਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ।

ਸੰਕਲਪ ਪ੍ਰਸਤਾਵ ਵਿੱਚ ਕੇਂਦਰ ਸਰਕਾਰ ਸੇ ਕੀਤਾ ਆਗਰਹ
ਮੁੱਖਮੰਤਰੀ ਸ਼੍ਰੀ ਮਨੋਹਰ ਲਾਲ ਨੇ ਸੰਕਲਪ ਪ੍ਰਸਤਾਵ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹਾ ਕੋਈ ਕਦਮ ਨਹੀਂ ਚੁੱਕੇ , ਜਿਸਦੇ ਨਾਲ ਮੌਜੂਦਾ ਸੰਤੁਲਨ ਵਿਗੜ ਜਾਵੇ ਅਤੇ ਜਦੋਂ ਤੱਕ ਪੰਜਾਬ ਪੁਨਰਗਠਨ ਤੋਂ ਪੈਦਾ ਮੁੱਦੀਆਂ ਦਾ ਸਮਾਧਾਨ ਨਹੀਂ ਹੋਵੇ ਜਾਵੇ , ਤੱਦ ਤੱਕ ਸਦਭਾਵ ਬਣਾ ਰਹੇ । ਪ੍ਰਸਤਾਵ ਰਾਹੀਂ ਸਮੁੱਚੇ ਸਦਨ ਨੇ ਕੇਂਦਰ ਨੂੰ ਇਹ ਵੀ ਅਪੀਲ ਕੀਤਾ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਨਾ ਵਿੱਚ ਏਸਵਾਈਏਲ ਲਿੰਕ ਨਹਿਰ ਲਈ ਉਸਾਰੀ ਲਈ ਉਚਿਤ ਉਪਾਅ ਕਰਨ । ਕੇਂਦਰ ਸਰਕਾਰ ਸੇ ਇਹ ਵੀ ਅਪੀਲ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਉੱਤੇ ਦਬਾਅ ਬਣਾਏ ਕਿ ਉਹ ਆਪਣਾ ਮਾਮਲਾ ਵਾਪਸ ਲੈਣ। ਨਾਲ ਹੀ ਹਰਿਆਣਾ ਨੂੰ ਪਾਣੀ ਦੀ ਕਮੀ ਵਾਲੇ ਖੇਤਰਾਂ ਵਿੱਚ ਪਾਣੀ ਲੈ ਜਾਣ ਅਤੇ ਸਮਾਨ ਵੰਡ ਲਈ ਹਾਂਸੀ – ਬੁਟਾਣਾ ਨਹਿਰ ਦੀ ਮੰਜੂਰੀ ਦੇਣ।

ਚੰਡੀਗੜ ਹਰਿਆਣਾ ਦੀ ਰਾਜਧਾਨੀ ਹੈ ਅਤੇ ਰਹੇਗੀ: ਉਪ ਮੁੱਖਮੰਤਰੀ
ਵਿਧਾਨਸਭਾ ਵਿੱਚ ਲਿਆਏ ਗਏ ਸੰਕਲਪ ਪ੍ਰਸਤਾਵ ਉੱਤੇ ਬੋਲਦੇ ਹੋਏ ਡਿਪਟੀ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਕਿ ਚੰਡੀਗੜ ਹਰਿਆਣਾ ਦੀ ਰਾਜਧਾਨੀ ਹੈ ਅਤੇ ਰਹੇਗੀ । ਉਨ੍ਹਾਂਨੇ ਮੁੱਖਮੰਤਰੀ ਸ਼੍ਰੀ ਮਨੋਹਰ ਲਾਲ ਵੱਲੋਂ ਰੱਖੇ ਗਏ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪ੍ਰਸਤਾਵ ਉੱਤੇ ਕਾੱਰਵਾਈ ਕੀਤੀ ਜਾਵੇ । ਉਨ੍ਹਾਂਨੇ ਕਿਹਾ ਕਿ ਚੰਡੀਗੜ ਯੂਟੀ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਦੇ ਮਾਮਲੇ ਵਿੱਚ ਵੀ ਹਰਿਆਣਾ ਅਤੇ ਪੰਜਾਬ ਦਾ 40 : 60 ਦਾ ਹਿੱਸਾ ਹੈ , ਪਰ ਹੌਲੀ – ਹੌਲੀ ਇਸਨ੍ਹੂੰ ਘੱਟ ਕੀਤਾ ਜਾ ਰਿਹਾ ਹੈ । ਉਨ੍ਹਾਂਨੇ ਹਰਿਆਣਾ ਦੀ ਹਿੱਸੇਦਾਰੀ ਨੂੰ ਫੇਰ ਠੀਕ ਕਰਣ ਦੀ ਮੰਗ ਕੀਤੀ । ਸ਼੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਹਰਿਆਣੇ ਦੇ ਮੈਬਰਾਂ ਦੀ ਗਿਣਤੀ ਪਹਿਲਾਂ ਦੀ ਤਰ੍ਹਾਂ ਰੱਖੀ ਜਾਵੇ । ਉਨ੍ਹਾਂਨੇ ਵਿਧਾਨਸਭਾ ਦੇ ਭਵਨ ਉੱਤੇ ਵੀ 40 : 60 ਦੀ ਹਿੱਸੇਦਾਰੀ ਦੀ ਗੱਲ ।

ਕਿਸਾਨਾਂ ਨੂੰ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਨਾ ਆਉਣ ਦਿੱਤੀ ਜਾਵੇ ਕੋਈ ਮੁਸ਼ਕਿਲ : ਡਿਪਟੀ ਕਮਿਸ਼ਨਰ

0

ਲੇਬਰ ਤੇ ਟਰਾਂਸਪੋਰਟ ਦੇ ਨੁਮਾਇੰਦਿਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 5 ਅਪ੍ਰੈਲ: ਜ਼ਿਲ੍ਹੇ ਅੰਦਰ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਅਨਾਜ ਮੰਡੀਆਂ ਤੇ ਖਰੀਦ ਕੇਂਦਰ ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਣਕ ਦੀ ਖਰੀਦ ਸਬੰਧੀ ਲੇਬਰ ਤੇ ਟਰਾਂਸਪੋਰਟ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ ਦੌਰਾਨ ਕੀਤਾ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਲੇਬਰ ਤੇ ਟਰਾਂਸਪੋਰਟ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਆਪਸੀ ਮਿਲਵਰਤਨ ਨਾਲ ਕਣਕ ਦੇ ਸੀਜਨ ਨੂੰ ਬਿਨ੍ਹਾਂ ਕਿਸੇ ਰੁਕਾਵਟਾਂ ਦੇ ਨੇਪਰੇ ਚਾੜਿਆ ਜਾਵੇ। ਇਸ ਮੌਕੇ ਉਨ੍ਹਾਂ ਲੇਬਰ ਤੇ ਟਰਾਂਸਪੋਰਟ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਬੰਧਤ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲਿਫ਼ਟਿੰਗ ਅਤੇ ਲੋਡਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਰਪੇਸ਼ ਆਉਂਦੀ ਹੈ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਹਰ ਸੰਭਵ ਸਮੱਸਿਆ ਦਾ ਮੌਕੇ ਤੇ ਹੱਲ ਕੀਤਾ ਜਾ ਸਕੇ।ਡਿਪਟੀ ਕਮਿਸਨਰ ਸ੍ਰੀ ਸ਼ੌਕਤ ਅਹਿਮਦ ਨੇ ਸੰਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਖਰੀਦ ਕੇਂਦਰਾਂ ਤੇ ਸਾਫ਼-ਸਫਾਈ, ਪੀਣ ਵਾਲੇ ਸਾਫ਼ ਪਾਣੀ, ਛਾਂ ਅਤੇ ਲਿਫ਼ਟਿੰਗ ਆਦਿ ਦੇ ਪ੍ਰਬੰਧ ਤੁਰੰਤ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਸੁੱਕੀ ਫਸਲ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਲਿਫਟਿੰਗ ਸਮੇਂ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।ਇਸ ਮੌਕੇ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀ ਜਸਪ੍ਰੀਤ ਸਿੰਘ ਕਾਹਲੋਂ, ਡੀਐਮ ਮਾਰਕਫ਼ੈਡ ਐਚਐਸ ਧਾਲੀਵਾਲ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਟਰਾਂਸਪੋਰਟ ਅਤੇ ਲੇਬਰ ਯੂਨੀਅਨਾ ਦੇ ਨੁਮਾਇੰਦੇ ਮੌਜੂਦ ਸਨ।

ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ

0

7 ਅਪ੍ਰੈਲ ਤੋਂ ਸੇਵਾ ਕੇਂਦਰ ਦੇ ਕੰਮ-ਕਾਜ ਅਤੇ ਸਮੇਂ ਵਿੱਚ ਤਬਦੀਲੀ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ 5 ਅਪ੍ਰੈਲ: ਜ਼ਿਲ੍ਹੇ ਦੇ ਸੇਵਾ ਕੇਂਦਰ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ। ਇਹ ਖ਼ੁਲਾਸਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸੇਵਾ ਕੇਂਦਰ ਚ ਆਮ ਜਨਤਾ ਦੀ ਸਹੂਲਤ ਨੂੰ ਵੇਖਦੇ ਹੋਏ ਸੇਵਾ ਕੇਂਦਰਾਂ ਵਿੱਚ ਕੰਮ-ਕਾਜ ਤੇ ਸਮੇਂ ਵਿੱਚ 7 ਅਪ੍ਰੈਲ ਤੋਂ ਤਬਦੀਲੀ ਕੀਤੀ ਗਈ ਹੈ। ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਤੇ ਸ਼ਨੀਵਾਰ, ਐਤਵਾਰ ਨੂੰ ਸੇਵਾ ਕੇਂਦਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਮ ਜਨਤਾ ਨੂੰ ਸੇਵਾਵਾ ਮੁਹੱਇਆ ਕਰਵਾਉਣ ਲਈ ਖੁੱਲ੍ਹੇ ਰਹਿਣਗੇ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਕੁੱਲ 33 ਸੇਵਾ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ਵਿੱਚ ਸ਼ਹਿਰੀ ਸੇਵਾ ਕੇਂਦਰ, ਤਹਿਸੀਲ ਪੱਧਰ ਤੇ 22 ਅਤੇ ਪਿੰਡਾਂ ਵਿੱਚ 11 ਸੇਵਾ ਕੇਂਦਰ ਹਨ। ਸੇਵਾ ਕੇਂਦਰਾਂ ਵਲੋਂ 24 ਵਿਭਾਗਾ ਦੀਆਂ 375 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਸ੍ਰੀ ਸੌਕਤ ਅਹਿਮਦ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਲੋਕਾਂ ਨੂੰ ਬਿਹਤਰ ਪ੍ਰਸਾਸਨਿਕ ਸਹੂਲਤਾ ਉਪਲਬਧ ਕਰਵਾਉਣ ਲਈ ਸੇਵਾ ਕੇਂਦਰ ਸਹਾਈ ਸਿੱਧ ਹੋ ਰਹੇ ਹਨ। ਕੰਮ-ਕਾਜੀ ਵਿਅਕਤੀ ਅਕਸਰ ਹੀ ਸੇਵਾ ਕੇਂਦਰਾਂ ਨੂੰ ਸ਼ਨੀਵਾਰ ਅਤੇ ਐਤਵਾਰ ਖੋਲ੍ਹਣ ਦੀ ਮੰਗ ਕਰਦੇ ਹਨ, ਕਿਉਕਿ ਉਨ੍ਹਾਂ ਨੂੰ ਆਪਣੇ ਕੰਮ-ਕਾਰ ਲਈ ਛੁੱਟੀ ਲੈਣੀ ਪੈਂਦੀ ਹੈ। ਇਸ ਲਈ ਆਮ ਲੋਕਾਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਇਸ ਮੌਕੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਸ਼੍ਰੀ ਮੁਕੇਸ, ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਸ਼੍ਰੀ ਅਮਨਦੀਪ ਸਿੰਘ ਅਤੇ ਸ਼੍ਰੀ ਅਮਨ ਗੋਇਲ ਸਨ।

ਪੰਜਾਬ ਚ ਗੈਂਗਸਟਰਾਂ ਦੇ ਖਾਤਮੇ ਲਈ ਬਣੇਗੀ ਵਿਸ਼ੇਸ਼ ਟਾਸਕ ਫੋਰਸ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਪੁਲੀਸ ਅਧਿਕਾਰੀਆਂ ਦੀ ਹੋਈ ਮੀਟਿੰਗ ‘ਚ ਲਿਆ ਫ਼ੈਸਲਾ
ਸੁਖਜਿੰਦਰ ਮਾਨ

ਗੈਂਗਸਟਰ ਕਲਚਰ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਅਤੇ ਕਾਨੂੰਨ ਅਤੇ ਵਿਵਸਥਾ ਦੀ ਮਸ਼ੀਨਰੀ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਦੇ ਦਿੱਤੇ ਉਦੇਸ਼ 
ਚੰਡੀਗੜ੍ਹ, 5 ਅਪਰੈਲ: ਸੂਬੇ ਭਰ ਵਿੱਚ ਚੱਲ ਰਹੇ ਗੈਂਗਸਟਰਾਂ ਦੇ ਨੈੱਟਵਰਕ ਦਾ ਸਫਾਇਆ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੀਜੀਪੀ ਪੰਜਾਬ ਵੀ.ਕੇ. ਭਾਵੜਾ ਨੂੰ ਗੈਂਗਸਟਰ ਵਿਰੋਧੀ ਇੱਕ ਵਿਸ਼ੇਸ਼ ਟਾਸਕ ਫੋਰਸ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਟਾਸਕ ਫੋਰਸ (ਏਜੀਟੀਐਫ) ਦੀ ਅਗਵਾਈ ਏਡੀਜੀਪੀ ਰੈਂਕ ਦੇ ਅਧਿਕਾਰੀ ਕਰਨਗੇ।
ਪੁਲਿਸ ਵਿਭਾਗ ਦੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਸੰਗਠਿਤ ਅਪਰਾਧ ਦੇ ਖਾਤਮੇ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੁਲਿਸ ਤੰਤਰ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣਾ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਨਸ਼ਿਆਂ ਦੇ ਵਪਾਰ ਅਤੇ ਕਬੱਡੀ ਜਗਤ ਵਿੱਚ ਪਹਿਲਾਂ ਹੀ ਆਪਣੇ ਖੰਭ ਫੈਲਾ ਚੁੱਕੇ ਇਸ ਨਾਪਾਕ ਗਠਜੋੜ ਨੂੰ ਤੋੜਨ ਲਈ ਪੁਲਿਸ ਫੋਰਸ ਨੂੰ ਲੋੜੀਂਦੇ ਫੰਡਾਂ ਤੋਂ ਇਲਾਵਾ ਹਰ ਲੋੜੀਂਦੀ ਜਨਸ਼ਕਤੀ, ਨਵੀਨਤਮ ਸਾਜ਼ੋ-ਸਾਮਾਨ ਅਤੇ ਸੂਚਨਾ ਤਕਨਾਲੋਜੀ ਦਾ ਭਰੋਸਾ ਦਿੱਤਾ।
ਅੱਗੇ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਏਜੀਟੀਐਫ ਦੇਸ਼ ਵਿੱਚ ਅਜਿਹੀਆਂ ਵਿਸ਼ੇਸ਼ ਯੂਨਿਟਾਂ ਦੀ ਤਰਜ਼ 'ਤੇ ਖੁਫੀਆ ਜਾਣਕਾਰੀ, ਮੈਨਿੰਗ ਅਤੇ ਕਾਰਵਾਈਆਂ ਨੂੰ ਚਲਾਉਣ, ਐਫਆਈਆਰਜ਼ ਦਰਜ ਕਰਨ, ਜਾਂਚ ਅਤੇ ਮੁਕੱਦਮਾ ਚਲਾਉਣ ਦਾ ਏਕੀਕ੍ਰਿਤ ਕਰੇਗਾ। ਸੀਪੀਜ਼ ਅਤੇ ਐਸਐਸਪੀਜ਼ ਨੂੰ ਸੰਗਠਿਤ ਅਪਰਾਧਾਂ ਵਿਰੁੱਧ ਤਾਲਮੇਲ ਨਾਲ ਉਪਰਾਲੇ ਕਰਨ ਦੇ ਨਿਰਦੇਸ਼ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੰਗਠਿਤ ਅਪਰਾਧਾਂ ਵਿਰੁੱਧ ਸੂਬੇ ਭਰ ਵਿੱਚ ਅਧਿਕਾਰ ਖੇਤਰ ਵਾਲੇ ਨਵੇਂ ਥਾਣਿਆਂ ਨੂੰ ਜਲਦੀ ਹੀ ਨੋਟੀਫਾਈ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਦੇ ਮਨਾਂ ਵਿੱਚ ਫੈਲੇ ਦਹਿਸ਼ਤ ਬਾਰੇ ਡਰ ਨੂੰ ਦੂਰ ਕੀਤਾ ਜਾ ਸਕੇ। ਗੈਂਗਸਟਰਾਂ ਦੁਆਰਾ।
ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਰੱਖਣ ਲਈ ਜੇਲ੍ਹ ਵਿਭਾਗ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਹਨ ਅਤੇ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੰਗਰੂਰ ਜ਼ਿਲ੍ਹੇ ਵਿੱਚ ਅਪਰਾਧ ਦੀ ਦਰ ਵਿੱਚ ਭਾਰੀ ਗਿਰਾਵਟ ਲਿਆਉਣ ਲਈ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਮਾਨ ਨੇ ਕਿਹਾ ਕਿ ਬਤੌਰ ਐਮਪੀ ਉਨ੍ਹਾਂ ਨੇ ਆਪਣੇ ਐਮਪੀਐਲਏਡੀ ਫੰਡ ਵਿੱਚੋਂ ਜ਼ਿਲ੍ਹੇ ਦੇ ਪ੍ਰਮੁੱਖ ਕਸਬਿਆਂ ਵਿੱਚ ਸਥਾਨਕ ਪੁਲਿਸ ਸਟੇਸ਼ਨਾਂ ਨਾਲ ਜੁੜੇ ਵਾਈ-ਫਾਈ ਸੀਸੀਟੀਵੀ ਕੈਮਰੇ ਲਗਾਉਣ ਦੀ ਪਹਿਲਕਦਮੀ ਕੀਤੀ ਹੈ। ਭਗਵੰਤ ਮਾਨ ਨੇ ਕਿਹਾ, "ਇਸ ਪ੍ਰੋਜੈਕਟ ਤਹਿਤ ਮਾਮੂਲੀ ਕੀਮਤ 'ਤੇ ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਸਨ, ਜਿਨ੍ਹਾਂ ਨੇ ਚੌਵੀ ਘੰਟੇ ਨਿਗਰਾਨੀ ਨੂੰ ਸਮਰੱਥ ਬਣਾਇਆ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ"।
ਹਰ ਰੋਜ਼ ਵਾਪਰਦੇ ਘਾਤਕ ਸੜਕ ਹਾਦਸਿਆਂ ਕਾਰਨ ਜਾ ਰਹੀਆਂ ਕਈ ਕੀਮਤੀ ਜਾਨਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਹਾਦਸਿਆਂ ਕਾਰਨ 5500 ਤੋਂ ਵੱਧ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਡੇਢ ਲੱਖ ਦੇ ਕਰੀਬ ਲੋਕ ਇਸ ਕਾਰਨ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਡੀਜੀਪੀ ਨੂੰ ਕਿਹਾ ਕਿ ਉਹ ਹਾਈਵੇ ਪੈਟਰੋਲਿੰਗ ਪੁਲਿਸ ਦਾ ਇੱਕ ਵੱਖਰਾ ਵਿੰਗ ਬਣਾਉਣ ਲਈ ਇੱਕ ਵਿਆਪਕ ਤਜਵੀਜ਼ ਲੈ ਕੇ ਆਉਣ ਤਾਂ ਜੋ ਟ੍ਰੈਫਿਕ ਜਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਦੇ ਨਾਲ-ਨਾਲ ਦੁਰਘਟਨਾ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ ਤਾਂ ਜੋ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮਸ਼ਹੂਰ ਟੀਵੀ ਸ਼ਖਸੀਅਤ ਜਸਪਾਲ ਭੱਟੀ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ 136 ਬਲੈਕ ਸਪਾਟਸ ਦੀ ਪਛਾਣ ਕੀਤੀ ਗਈ ਸੀ ਪਰ ਬਦਕਿਸਮਤੀ ਨਾਲ ਜ਼ਮੀਨੀ ਪੱਧਰ 'ਤੇ ਕੁਝ ਵੀ ਠੋਸ ਨਹੀਂ ਕੀਤਾ ਗਿਆ। ਉਨ੍ਹਾਂ ਹਰੇਕ ਪੁਲਿਸ ਵਾਹਨ ਵਿੱਚ ਇੱਕ ਫਸਟ ਏਡ ਕਿੱਟ ਰੱਖਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਸੜਕ 'ਤੇ ਕਿਸੇ ਵੀ ਜ਼ਖਮੀ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ।ਭਗਵੰਤ ਮਾਨ ਨੇ ਫੀਲਡ ਅਤੇ ਹੈੱਡਕੁਆਰਟਰ ਵਿੱਚ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਮੇਂ ਦੀ ਪਾਬੰਦਤਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ ਤਾਂ ਜੋ ਲੋਕਾਂ ਦੇ ਵਿਸ਼ਵਾਸ ਅਤੇ ਵਿਸ਼ਵਾਸ ਨੂੰ ਜਿੱਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਗੁਣ ਆਖਿਰਕਾਰ ਪੁਲਿਸ ਬਲ ਨੂੰ ਆਪਣਾ ਅਕਸ ਸੁਧਾਰਨ ਵਿੱਚ ਮਦਦ ਕਰਨਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਡੀਜੀਪੀ ਵੀਕੇ ਭਾਵੜਾ ਨੇ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਸਮੁੱਚੀ ਪੁਲਿਸ ਫੋਰਸ ਪੂਰੀ ਲਗਨ, ਇਮਾਨਦਾਰੀ, ਇਮਾਨਦਾਰੀ ਅਤੇ ਪੇਸ਼ੇਵਰ ਪ੍ਰਤੀਬੱਧਤਾ ਨਾਲ ਆਮ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਆਪਣੀ ਡਿਊਟੀ ਨਿਭਾਏਗੀ।
ਵਿਸ਼ੇਸ਼ ਡੀਜੀਪੀ ਇੰਟੈਲੀਜੈਂਸ ਪ੍ਰਬੋਧ ਕੁਮਾਰ ਦੁਆਰਾ ਆਪਣੀ ਸੰਖੇਪ ਪੇਸ਼ਕਾਰੀ ਦੌਰਾਨ ਸਾਈਬਰ ਅਪਰਾਧਾਂ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਦੀਆਂ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੁਲਿਸ ਵਿਭਾਗ ਦੀਆਂ ਵੱਖ-ਵੱਖ ਮੰਗਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਦੱਸਿਆ ਕਿ ਉਹ ਪਹਿਲਾਂ ਹੀ ਇਨ੍ਹਾਂ ਮੁੱਦਿਆਂ ਤੋਂ ਗ੍ਰਸਤ ਹਨ। ਅਤੇ ਡੀ.ਜੀ.ਪੀ. ਭਾਵੜਾ ਨੂੰ ਵਿੱਤ ਵਿਭਾਗ ਨੂੰ ਇੱਕ ਮੁਕੰਮਲ ਪ੍ਰਸਤਾਵ ਭੇਜਣ ਲਈ ਕਿਹਾ ਤਾਂ ਜੋ ਸੂਬੇ ਦੇ ਸਾਲਾਨਾ ਬਜਟ ਵਿੱਚ ਲੋੜੀਂਦੇ ਬਜਟ ਦੀ ਵੰਡ ਕੀਤੀ ਜਾ ਸਕੇ।
ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੌਰਵ ਯਾਦਵ ਤੋਂ ਇਲਾਵਾ ਸਾਰੇ ਡੀਜੀਪੀਜ਼, ਵਿਸ਼ੇਸ਼ ਡੀਜੀਪੀਜ਼, ਏਡੀਜੀਪੀਜ਼, ਆਈਜੀਜ਼, ਡੀਆਈਜੀਜ਼, ਸੀਪੀਜ਼, ਏਆਈਜੀਜ਼ ਅਤੇ ਐਸਐਸਪੀਜ਼ ਸ਼ਾਮਲ

Our Visitor

1899897