Sunday, May 10, 2026
Home Blog Page 2562

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ 28ਵੀਂ ਸਲਾਨਾ ਐਥਲੈਟਿਕ ਮੀਟ ਸ਼ਾਨੋ ਸ਼ੋਕਤ ਨਾਲ ਸਮਾਪਤ

0

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੁੱਖ ਕੈਂਪਸ ਅਤੇ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਦੀ 28ਵੀਂ ਸਾਲਾਨਾ ਐਥਲੈਟਿਕਸ ਮੀਟ ਸਨੀਵਾਰ ਨੂੰ ਇੱਥੇ ਐਥਲੈਟਿਕਸ ਗਰਾਊਂਡ ਵਿਖੇ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਈ। ਇਸ ਐਥਲੈਟਿਕਸ ਮੀਟ ਵਿਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ। ਸ੍ਰੀ ਨਿਤਿਨ ਸਰਮਾ (ਬੀ.ਫਾਰਮ 2019 ਬੈਚ) ਅਤੇ ਮਿਸ ਫੁਲਬੀਤਾ ਥੋਸੇਨ (ਟੈਕਸਟਾਇਲ 2020 ਬੈਚ) ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। ਇਸੇ ਤਰ੍ਹਾਂ ਅਥਲੈਟਿਕ ਮੀਟ ਦੌਰਾਨ ਸ੍ਰੀ ਮੋਹਿਤ (ਬੀ.ਕਾਮ-ਪੁਰਸ ਵਰਗ) ਅਤੇ ਮਿਸ ਮਹਿਕ ਜਟਾਣਾ (ਸੀ.ਐਸ.ਈ. ਮਹਿਲਾ ਸ੍ਰੇਣੀ) ਨੂੰ ਕ੍ਰਮਵਾਰ ਸਪੋਰਟਸ ਕੈਪਟਨ ਐਲਾਨਿਆ ਗਿਆ।ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ (ਸਹਿਰੀ) ਨੇ ਝੰਡਾ ਲਹਿਰਾ ਕੇ ਕੀਤਾ ਜਦੋਂ ਕਿ ਕੇ.ਪੀ.ਐਸ ਬਰਾੜ (ਆਈ.ਆਰ.ਐਸ.) ਡਿਪਟੀ ਕਮਿਸਨਰ ਇਨਕਮ ਟੈਕਸ ਨੇ ਜੇਤੂਆਂ ਨੂੰ ਇਨਾਮ ਵੰਡੇ।ਇਸ ਮੌਕੇ ਸੰਬੋਧਨ ਕਰਦਿਆਂ ਸ. ਗਿੱਲ ਨੇ ਕਿਹਾ ਕਿ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਅਕਤੀ ਦੀ ਸਖਸੀਅਤ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਆਪਣੇ ਵਿਦਿਆਰਥੀਆਂ ‘ਤੇ ਮਾਣ ਹੈ, ਜਿਨ੍ਹਾਂ ਨੇ ਰਾਸਟਰੀ ਪੱਧਰ ‘ਤੇ ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸਾਨਦਾਰ ਪ੍ਰਦਰਸਨ ਕੀਤਾ ਹੈ।ਸਮਾਗਮ ਦੇ ਮੁੱਖ ਕੋਆਰਡੀਨੇਟਰ ਡਾ.ਜੀ.ਐਸ. ਬਾਠ, ਕੋਆਰਡੀਨੇਟਰ ਇੰਜ. ਸਿਕੰਦਰ ਸਿੰਘ ਸਿੱਧੂ, ਕੋਆਰਡੀਨੇਟਰ ਡਾ. ਸੁਖਵਿੰਦਰ ਸਿੰਘ, ਡੀ.ਪੀ.ਈ., ਡਾ. ਹਰਮਨਜੋਤ ਕੌਰ, ਡੀ.ਪੀ.ਈ. ਦੀ ਲੀਡ ਟੀਮ ਨੇ ਸਮਾਗਮ ਦੀ ਸਫਲਤਾ ਲਈ ਬਹੁਤ ਮਿਹਨਤ ਕੀਤੀ

ਡੀ.ਏ.ਵੀ. ਕਾਲਜ ਵਿਖੇ ਐਥਲੈਟਿਕ ਮੀਟ-2022 ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਸਥਾਨਕ ਡੀ.ਏ.ਵੀ. ਕਾਲਜ ਵਲੋਂ ਅੱਜ ਸਲਾਨਾ ਅਥਲੈਟਕਿਸਮੀਟ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਜਗਰੂਪ ਸਿੰਘ ਗਿੱਲ ਹਲਕਾ ਵਿਧਾਇਕ ਬਠਿੰਡਾ (ਸਹਿਰੀ) ਪੁੱਜੇ। ਜਦੋਂਕਿ ਸਮਾਪਤੀ ਸਮਾਰੋਹ ਮੌਕੇ ਮਨਪ੍ਰੀਤ ਸਿੰਘ ਮੰਨਾ (ਮੇਜਰ ਧਿਆਨ ਚੰਦ ਐਵਾਰਡੀ) ਮੌਜੂਦ ਰਹੇ। ਸਮਾਗਮ ਦੇ ਉਦਘਾਟਨ ਮੌਕੇ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ। ਇਸ ਮੌਕੇ ਪ੍ਰੋ ਕੁਲਦੀਪ ਸਿੰਘ ਨੇ ਸਾਲ ਦੀਆਂ ਖੇਡ ਪ੍ਰਾਪਤੀਆਂ ਦਾ ਜਿਕਰ ਕੀਤਾ। ਉਨ੍ਹਾਂ ਪ੍ਰੋ: ਮਦਨ ਲਾਲ ਸਾਬਕਾ ਮੁਖੀ ਸਰੀਰਕ ਸਿੱਖਿਆ ਵਿਭਾਗ ਵਲੋਂ ਖੇਡਾਂ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਵੀ ਸਲਾਘਾ ਕੀਤੀ। ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ ਨੇ ਇਸ ਖੇਡ ਸਮਾਗਮ ਦਾ ਹਿੱਸਾ ਬਣਨ ਲਈ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਦੀਆਂ ਵਡਮੁੱਲੀਆਂ ਸੇਵਾਵਾਂ ਅਤੇ ਲੋਕ ਭਲਾਈ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਵੀ ਸਲਾਘਾ ਕੀਤੀ । ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਮਹਾਂਮਾਰੀ ਕਾਰਨ ਦੋ ਸਾਲਾਂ ਬਾਅਦ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਜੋਸ ਨੂੰ ਦੇਖਕੇ ਬਹੁਤ ਖੁਸੀ ਮਿਲੀ ਹੈ। ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਡੀ.ਏ.ਵੀ. ਕਾਲਜ ਦਾ ਮੁੜ ਦੌਰਾ ਕਰਨਾ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੈ, ਕਿਉਂਕਿ ਕਾਲਜ ਦੇ ਪਹਿਲੇ ਬੈਚ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ ਆਪਣੀ ਜਿੰਦਗੀ ਦੇ ਸੁਨਹਿਰੀ ਸਾਲ ਬਿਤਾਏ ਸਨ। ਉਨ੍ਹਾਂ ਨੇ ਕਾਲਜ ਦੇ ਸਿੱਖਿਆ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਸਮਰਪਿਤ ਕਰਨ ਅਤੇ ਹਰ ਖੇਤਰ ਵਿੱਚ ਉੱਤਮ ਪ੍ਰਦਰਸਨ ਕਰਨ ਦੇ ਯਤਨਾਂ ਦੀ ਸਲਾਘਾ ਕੀਤੀ। ਮਨਪ੍ਰੀਤ ਸਿੰਘ ਮੰਨਾ ਨੇ ਕਾਲਜ ਨੂੰ ਵਿਦਿਅਕ ਖੇਤਰ ਵਿੱਚ ਆਪਣਾ ਸਥਾਨ ਬਣਾਉਣ ਲਈ ਵਧਾਈ ਦਿੱਤੀ। ਇਸ ਮੌਕੇ ਡਾ.ਕੇ.ਕੇ.ਨੋਹਰੀਆ, ਸ਼੍ਰੀ ਸੁਰਿੰਦਰ ਗਰਗ, ਡਾ.ਕੁਲਦੀਪ ਗਿੱਲ, ਸਿਕੰਦਰ ਸਿੰਘ ਗਿੱਲ, ਸੁਰਿੰਦਰ ਸਰਮਾ, ਚੌਧਰੀ ਪ੍ਰਤਾਪ ਸਿੰਘ,ਸੁਖਜੀਤ ਬਰਾੜ, ਬਲਰਾਜ ਸਿੰਘ ਸਿੱਧੂ ਆਦਿ ਵੀ ਹਾਜ਼ਰ ਰਹੇ।

ਥਾਣੇਦਾਰ ਨੂੰ ਝੂਠੇ ਕੇਸ ’ਚ ਫ਼ਸਾਉਣ ਲਈ ਖੁਦ ਗੋਲੀਆਂ ਚਲਾਉਣ ਵਾਲੇ ਖ਼ੁਦ ਫ਼ਸੇ

0

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਇੱਕ ਥਾਣੇਦਾਰ ਨੂੰ ਇਰਾਦਾ ਕਤਲ ਦੇ ਝੂੁਠੇ ਕੇਸ ’ਚ ਫ਼ਸਾਉਣ ਵਾਲੇ ‘ਖੁਦ’ ਫ਼ਸ ਗਏ ਹਨ। ਪਹਿਲਾਂ ਥਾਣੇਦਾਰ ਨੂੰ ਭਿ੍ਰਸਟਾਚਾਰ ਦੇ ਕੇਸ ਵਿਚ ਫ਼ੜਾਉਣ ਵਾਲੇ ਨੇ ਹੁਣ ‘ਪੈਸੇ’ ਹੜੱਪਣ ਲਈ ਅਪਣੇ ਸਾਥੀਆਂ ਨਾਲ ਮਿਲਕੇ ਨੌਜਵਾਨ ਨੇ ਅਜਿਹੀ ਸਾਜਸ਼ ਰਚੀ ਕਿ ਪੁਲਿਸ ਨੂੰ ਅ/ਧ-307,148,149 ਹਿੰ.ਦੰ., 25,27/54/59 ਅਸਲਾ ਐਕਟ, ਥਾਣਾ ਨਥਾਣਾ ਵਿਚ ਪਰਚਾ ਦਰਜ਼ ਕਰਵਾਉਣ ਵਾਲਿਆਂ ਨੂੰ ਹੁਣ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀਆਂ ਨੇ ਖੁਦ ਵੀ ਮੁਦਈ ਤੇ ਖ਼ੁਦ ਹੀ ਮੁਜਰਮ ਬਣਕੇ ਗੋਲੀਆਂ ਚਲਾਉਣ ਤੋਂ ਬਾਅਦ ਹੁਣ ਥਾਣੇਦਾਰ ਤੇ ਉਸਦੇ ਸਾਥੀਆਂ ਦੀ ਗਿ੍ਰਫਤਾਰੀ ਲਈ ਦਬਾਅ ਪਾਉਣ ਦੀ ਨੀਤੀ ਤਹਿਤ ਆਉਣ ਵਾਲੇ ਦਿਨਾਂ ‘ਚ ਭੁੱਚੋਂ ਪੁਲਿਸ ਚੌਂਕੀ ਨੂੰ ਘੇਰਣ ਦੀ ਵੀ ਯੋਜਨਾ ਤਿਆਰ ਕੀਤੀ ਹੋਈ ਸੀ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਭੁੱਚੋਂ ਹਰਿੰਦਰ ਸਿੰਘ ਡੋਡ ਅਤੇ ਸੀਆਈ.ਏ-1 ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਲੰਘੀ 7 ਮਾਰਚ ਨੂੰ ਜਗਜੀਤ ਸਿੰਘ ਉਰਫ਼ ਬੋਹੜੀ ਵਾਸੀ ਤੂੰਗਵਾਲੀ ਨੇ ਥਾਣਾ ਨਥਾਣਾ ਵਿਚ ਦਰਜ਼ ਕਰਵਾਏ ਮੁਕੱਦਮੇ ਵਿਚ ਦੱਸੀ ਕਹਾਣੀ ਵਿਚ ਦੋਸ਼ ਲਗਾਇਆ ਸੀ ਕਿ 06 ਮਾਰਚ ਨੂੰ ਜਦ ਉਹ ਸੈਰ ਕਰ ਰਿਹਾ ਸੀ ਤਾਂ ਕਾਰ ’ਤੇ 4 ਵਿਅਕਤੀ ਆਏ, ਜਿੰਨਾਂ ਵਿੱਚੋਂ ਇੱਕ ਰਾਮ ਜੀ ਲਾਲ ਸੀ ਅਤੇ ਦੂਸਰਿਆਂ ਦਾ ਉਹ ਨਾਮ ਨਹੀ ਜਾਣਦਾ ਉਸਦੇ ਕੋਲੋਂ ਦੀ ਲੰਘੇ ਤੇ ਉਹਨਾਂ ਦੇ ਮਗਰ ਹੀ ਦੋ ਨਾ-ਮਾਲੂਮ ਮੋਟਰਸਾਇਕਲ ਸਵਾਰ ਆਏ, ਜਿੰਨ੍ਹਾਂ ਵਿਚੋਂ ਇੱਕ ੳੇੁਸਨੂੰ ਮਾਰ ਦੇਣ ਦੀ ਨੀਅਤ ਨਾਲ ਇੱਕ ਫਾਇਰ ਸੱਜੀ ਲੱਤ ਪਰ ਅਤੇ ਦੂਸਰਾ ਫਾਇਰ ਸੱਜੇ ਡੋਲੇ ’ਤੇ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਵਲੋਂ ਮਾਮਲੇ ਦੀ ਜਾਂਚ ਲਈ ਇੱਕ ਵਿਸੇਸ ਜਾਂਚ ਟੀਮ ਬਣਾਈ ਗਈ ਸੀ। ਟੀਮ ਵਲੋਂ ਕੀਤੀ ਪੜਤਾਲ ਦੌਰਾਨ ਇਹ ਗਲ ਸਾਹਮਣੇ ਆਈ ਕਿ ਜਗਜੀਤ ਸਿੰਘ ਬੋਹੜੀ ਨੇ 12 ਜਨਵਰੀ 2020 ਨੂੰ ਕਿਸੇ ਕੇਸ ’ਚ ਅਪਣੇ ਮੋਟਰਸਾਈਕਲ ਦੀ ਸੁਪਰਦਾਰੀ ਲੈਣ ਦੇ ਦੋਸ਼ਾਂ ਹੇਠ ਤਤਕਾਲੀ ਭੁੱਚੋਂ ਚੌਕੀ ਇੰਚਾਰਜ਼ ਹਰਗੋਬਿੰਦ ਸਿੰਘ ਅਤੇ ਰਾਮਜੀ ਲਾਲ ਵਿਰੁਧ ਵਿਜੀਲੈਂਸ ਕੋਲ ਭਿ੍ਰਸਟਾਚਾਰ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰਵਾਇਆ ਸੀ। ਪੁਲਿਸ ਅਧਿਕਾਰੀ ਦੇ ਦਾਅਵੇ ਮੁਤਾਬਕ ਕੇਸ ਦਰਜ਼ ਹੋਣ ਤੋਂ ਬਾਅਦ ਮੁਦਈ ਨੇ ਕੁੱਝ ਲੈ ਦੇ ਕੇ ਸਮਝੋਤਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਗੱਲ ਨਾ ਬਣੀ, ਜਿਸ ਕਾਰਨ ਹੁਣ ਉਨ੍ਹਾਂ ਨੇ ਥਾਣੇਦਾਰ ਹਰਗੋਬਿੰਦ ਸਿੰਘ ਤੇ ਰਾਮਜੀ ਲਾਲ ਨੂੰ ਇੱਕ ਹੋਰ ਕੇਸ ਵਿਚ ਫ਼ਸਾਉਣ ਦੀ ਸਾਜਸ ਰਚੀ ਸੀ। ਇਸ ਸਾਜਸ਼ ਤਹਿਤ ਕਥਿਤ ਦੋਸ਼ੀ ਨੇ ਰਾਜਵਿੰਦਰ ਸਿੰਘ ਉਰਫ਼ ਰਾਜੀ ਵਾਸੀ ਰਾੲੈਖਾਨਾ ਅਤੇ ਦੂਜੇ ਮੁਜਰਮਾਂ ਬਿੰਦਰ ਸਿੰਘ ਤੇ ਗੁਰਸੇਵਕ ਸਿੰਘ ਵਾਸੀਆਨ ਪਿੰਡ ਢੱਡੇ, ਮੇਹਰ ਸਿੰਘ ਉਰਫ ਗੱਗੀ ਵਾਸੀ ਗਹਿਰੀ ਬਾਰਾ ਸਿੰਘ, ਮੇਹਰ ਸਿੰਘ ਵਾਸੀ ਰਾਏਖਾਨਾ ਅਤੇ ਗਗਨ ਵਾਸੀ ਲਾਲ ਸਿੰਘ ਬਸਤੀ ਨਾਲ ਮਿਲਕੇ ਆਪਣੇ ਤੌਰ ’ਤੇ ਫ਼ਿਲਮੀ ਕਹਾਣੀ ਬਣਾਉਂਦਿਆਂ 06/03/2022 ਨੂੰ ਬਿੰਦਰ ਸਿੰਘ ਪਾਸੋਂ ਜਗਜੀਤ ਸਿੰਘ ਉਰਫ ਬੋਹੜੀ ਨੇ ਪਿਸਤੌਲ ਨਾਲ ਦੋਸਤਾਨਾ ਢੰਗ ਨਾਲ ਫਾਇਰ ਮਰਵਾਏ। ਜਿਸਤੋਂ ਬਾਅਦ ਉਹ ਹਸਪਤਾਲ ਦਾਖ਼ਲ ਹੋ ਗਿਆ ਤੇ ਪਹਿਲਾਂ ਬਣਾਈ ਯੋਜਨਾ ਤਹਿਤ ਗਲਤ ਬਿਆਨਬਾਜੀ ਕਰਕੇ ਰਾਮਜੀ ਲਾਲ ਵਗੈਰਾ ਪਰ ਮੁਕੱਦਮਾ ਉਕਤ ਝੂਠਾ ਦਰਜ ਰਜਿਸਟਰ ਕਰਵਾ ਦਿੱਤਾ ਤੇ ਹੁਣ ਥਾਣੇਦਾਰ ਹਰਗੋਬਿੰਦ ਸਿੰਘ ਨੂੰ ਵੀ ਇਸ ਕੇਸ ਵਿਚ ਨਾਮਜਦ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ ਪ੍ਰੰਤੂ ਇਸਤੋਂ ਪਹਿਲਾਂ ਹੀ ਪੁਲਿਸ ਨੂੰ ਕਹਾਣੀ ਪਤਾ ਲੱਗ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਕਹਾਣੀ ਦੇ ਮੁੱਖ ਪਾਤਰ ਜਗਜੀਤ ਸਿੰਘ ਉਰਫ਼ ਬੋਹੜੀ ਨੂੰ ਛੱਡ ਕੇ ਬਾਕੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇੰਨ੍ਹਾਂ ਵਲੋਂ ਵਰਤੀ ਹੌਂਡਾ ਅਮੇਜ਼ ਕਾਰ ਤੇ ਮੋਟਰਸਾਈਕਲ ਤੋਂ ਇਲਾਵਾ ਪਿਸਤੌਲ ਵੀ ਬਰਾਮਦ ਕਰ ਲਿਆ ਹੈ।
ਜਗਜੀਤ ਬੋਹੜੀ ਵਲੋਂ ਪੁਲਿਸ ਤੋਂ ਬਚਣ ਲਈ ਇੱਕ ਹੋਰ ਡਰਾਮਾ, ਰਾਮਪੁਰਾ ’ਚ ਕੇਸ ਦਰਜ਼
ਬਠਿੰਡਾ: ਉਧਰ ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਬਾਕੀ ਕਥਿਤ ਦੋਸ਼ੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਕਹਾਣੀ ਦੇ ਮੁੱਖ ਪਾਤਰ ਜਗਜੀਤ ਸਿੰਘ ਉਰਫ਼ ਬੋਹੜੀ ਨੂੰ ਵੀ ਕਾਬੂ ਕਰਨ ਲਈ ਰਾਮਪੁਰਾ ਵਿਖੇ ਛਾਪਾਮਾਰੀ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗਿ੍ਰਫਤਾਰੀ ਤੋਂ ਬਚਣ ਲਈ ਉਕਤ ਨੇ ਅਪਣੇ ਆਪ ਨੂੰ ਜਖਮੀ ਕਰ ਲਿਆ ਤੇ ਪੁਲਿਸ ਦੀ ਵੀ ਡਿਊਟੀ ’ਚ ਵਿਘਨ ਪਾਇਆ। ਜਿਸਦੇ ਕਾਰਨ ਇਸ ਮਾਮਲੇ ਵਿਚ ਉਸਦੇ ਖਿਲਾਫ਼ ਥਾਣਾ ਰਾਮਪੁਰਾ ਸਿਟੀ ਵਿਚ ਧਾਰਾ 353, 186 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਉਸਦਾ ਇਲਾਜ਼ ਕਰਵਾਇਆ ਜਾ ਰਿਹਾ ਹੈ, ਜਿਸਤੋਂ ਬਾਅਦ ਉਸਦੀ ਗਿ੍ਰਫਤਾਰੀ ਪਾਈ ਜਾਵੇਗੀ।

ਮਾਮਲਾ ਬਿਜਲੀ ਦੇ ਪ੍ਰੀਪੇਡ ਮੀਟਰ ਲਗਾਉਣ ਦਾ: ਕੇਂਦਰ ਦੇ ਹੁਕਮਾਂ ਵਿਰੁਧ ਮੁੜ ਉਠੇ ਲੋਕ

0

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਕੇਂਦਰ ਦੀ ਮੋਦੀ ਸਰਕਾਰ ਵਲੋਂ ਪਿਛਲੇ ਦਿਨੀਂ ਪੰਜਾਬ ਸਰਕਾਰ ਨੂੰ ਸੂਬੇ ’ਚ ਬਿਜਲੀ ਖ਼ਪਤ ਲਈ ਪ੍ਰੀਪੇਡ ਲਗਾਉਣ ਦੇ ਦਿੱਤੇ ਆਦੇਸ਼ਾਂ ਦਾ ਹੁਣ ਪੰਜਾਬ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ, ਜ਼ਿਲ੍ਹਾ ਸਕੱਤਰ ਸਵਰਨ ਸਿੰਘ, ਔਰਤ ਵਿੰਗ ਦੇ ਪ੍ਰੈੱਸ ਸਕੱਤਰ ਜੋਤੀ ਖਾਨ ਤੇ ਗੁਰਮੀਤ ਕੌਰ ਸੰਧੂ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਜਾਂ ਪੰਜਾਬ ਸਰਕਾਰ ਨੇ ਜਬਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇੱਥੇ ਜਾਰੀ ਬਿਆਨ ਵਿਚ ਆਗੂਆਂ ਨੇ ਦੋਸ਼ ਲਗਾਇਆ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਬਿਜਲੀ ਬੋਰਡ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਆਗੂ ਅਮਰਜੀਤ ਹਨੀ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਐਕਟ 2020 ਨੂੰ ਲਾਗੂ ਕਰਨ ਜਾ ਰਹੀ ਸੀ। ਜਿਸ ਦੇ ਖਿਲਾਫ ਕਿਸਾਨਾਂ ਨੇ 1ਸਾਲ ਦਿੱਲੀ ਦੇ ਬਾਰਡਰਾਂ ਤੇ ਅੰਦੋਲਨ ਕੀਤਾ ਸੀ। ਹੁਣ ਫਿਰ ਮੋਦੀ ਸਰਕਾਰ ਇਸ ਨੂੰ ਲਾਗੂ ਕਰਨ ਲਈ ਇੱਕ ਕਦਮ ਅੱਗੇ ਵੱਧ ਰਹੀ ਹੈ ਅਤੇ ਇਸਦੇ ਲਾਗੂ ਹੋਣ ਨਾਲ ਜਿਹੜੇ ਲੋਕਾਂ ਨੂੰ ਸਬਸਿਡੀ ਮਿਲਦੀ ਹੈ ਅਤੇ ਇਹ ਸਬਸਿਡੀ ਬੰਦ ਹੋ ਜਾਵੇਗੀ।

ਬੀ ਐਡ ਦੀਆਂ ਅਸਾਮੀਆਂ ਭਰਨ ਲਈ ਬੇਰੁਜਗਾਰਾਂ ਨੇ ਮੁੜ ਆਰੰਭੀ ਮੰਗ ਪੱਤਰ ਮੁਹਿੰਮ

0

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਖਿਲਾਫ ਸੰਘਰਸ ਕਰਨ ਵਾਲੇ ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਨੇ ਜਿਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਮੰਗਾਂ ਲਈ ਸਾਰੇ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਸਨ। ਉਥੇ ਹੁਣ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਾਰ ਹੀ ਮੁੜ ਮੰਗ ਪੱਤਰ ਦੇਣ ਦੀ ਮੁਹਿੰਮ ਆਰੰਭ ਦਿੱਤੀ ਹੈ।
ਬੇਰੁਜਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਅੱਜ ਬੇਰੁਜਗਾਰ ਯੂਨੀਅਨ ਵੱਲੋ ਅਮਨਦੀਪ ਕੌਰ ਤੇ ਜਤਿੰਦਰ ਕੌਰ ਦੀ ਅਗਵਾਈ ਵਿੱਚ ਹਲਕਾ ਬਠਿੰਡਾ ਤੋ ਵਿਧਾਇਕ ਜਗਰੂਪ ਗਿੱਲ ਨੂੰ ਮੰਗ ਪੱਤਰ ਦਿੱਤਾ ਗਿਆ। ਬੇਰੁਜਗਾਰ ਆਗੂਆਂ ਨੇ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੀਆਂ,ਪ੍ਰੰਤੂ ਅੱਧ ਵਿਚਕਾਰ ਲਟਕ ਰਹੀਆਂ 4161 ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ ਅਤੇ ਭਰਤੀ ਪ੍ਰਕਿ੍ਰਆ ਨੂੰ ਫੌਰੀ ਮੁਕੰਮਲ ਕੀਤਾ ਜਾਵੇ।ਬੇਰੁਜਗਾਰਾਂ ਨੇ ਆਖਿਆ ਕਿ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ।ਪ੍ਰੰਤੂ ਲੰਬੇ ਸੰਘਰਸ ਮਗਰੋ ਕਾਂਗਰਸ ਸਰਕਾਰ ਨੇ ਨਾ ਮਾਤਰ ਅਸਾਮੀਆਂ ਦੇ ਕੇ ਖਾਨਾ ਪੂਰਤੀ ਕੀਤੀ ਸੀ।ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਦੀ ਮੰਗ ਬਦਲੇ ਮਹਿਜ 1400 ਅੰਦਾਜਨ ਦੇ ਕੇ ਧੋਖਾ ਕੀਤਾ ਸੀ। ਇਸ ਮੌਕੇ ਰਾਜਕਿਰਨ ਕੌਰ,, ਗੁਰਸਿਮਰਨ ਸਿੰਘ,,ਹਰਮਨ ਸਿੰਘ ਹਾਜਰ ਸਨ।

ਪੁਰਾਣੀ ਪੈਨਸਨ ਦੀ ਬਹਾਲੀ ਲਈ 28 ਮਾਰਚ ਦੀ ਹੜਤਾਲ ਨੂੰ ਲੈ ਕੇ ਤਿਆਰੀਆਂ ਮੁਕੰਮਲ

0

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਰਾਸ਼ਟਰੀ ਪੱਧਰ ’ਤੇ ਕੰਮ ਕਰ ਰਹੀ ਜੱਥੇਬੰਦੀ ਅਖਿਲ ਭਾਰਤੀ ਪੈਨਸਨ ਬਹਾਲੀ ਸੰਯੁਕਤ ਮੋਰਚਾ ਵੱਲੋਂ ਪੁਰਾਣੀ ਪੈਂਨਸਨ ਬਹਾਲ ਕਰਾਉਣ ਲਈ ਅਤੇ ਐਨ ਪੀ ਐਸ ਦੇ ਵਿਰੋਧ ਵਿੱਚ ਦੇਸ਼ਵਿਆਪੀ ਹੜਤਾਲ ਦੇ ਦਿੱਤੇ ਸੱਦੇ ਤਹਿਤ ਬਠਿੰਡਾ ਪੱਟੀ ਦੀਆਂ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸਦੀ ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕੋ-ਕਨਵੀਨਰ ਜਗਸੀਰ ਸਿੰਘ ਸਹੋਤਾ ਅਤੇ ਜ਼ਿਲ੍ਹਾ ਕਨਵੀਨਰ ਦਵਿੰਦਰ ਸਿੰਘ ਬਠਿੰਡਾ ਨੇ ਦਸਿਆ ਕਿ ਇਹ ਮੁੱਦਾ ਮੁਲਾਜਮਾਂ ਦਾ ਅਹਿਮ ਮੁੱਦਾ ਬਣ ਚੁੱਕਾ ਹੈ, ਜਿਸਦੇ ਚੱਲਦੇ 28 ਮਾਰਚ ਨੂੰ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਪ੍ਰੈਲ ਵਿੱਚ ਹਲਕਾ ਪੱਧਰ ’ਤੇ ਵਿਧਾਇਕਾਂ / ਸੰਸਦ ਮੈਂਬਰਾਂ ਨੂੰ ਪੁਰਾਣੀ ਪੈਂਨਸਨ ਬਹਾਲ ਕਰਾਉਣ ਲਈ ਮੰਗ ਪੱਤਰ ਦਿੱਤੇ ਜਾਣਗੇ ਅਤੇ 22 ਮਈ ਨੂੰ ਜੰਤਰ ਮੰਤਰ ਦਿੱਲੀ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਰਾਜਸਥਾਨ ਅਤੇ ਛੱਤੀਸਗੜ੍ਹ ਸਰਕਾਰਾਂ ਨੇ ਪੁਰਾਣੀ ਪੈਂਨਸਨ ਬਹਾਲ ਕਰਨ ਦਾ ਐਲਾਨ ਕੀਤਾ ਹੈ ਹੁਣ ਆਪ ਸਰਕਾਰ ਵੀ ਪਹਿਲ ਦੇ ਅਧਾਰ ’ਤੇ ਪੰਜਾਬ ਵਿੱਚ ਇਹ ਐਲਾਨ ਕਰੇ। ਇਸ ਮੌਕੇ ਤੇ ਰਾਜਵੀਰ ਸਿੰਘ ਮਾਨ,ਲੈਕਚਰਸ ਸ਼ਪਿੰਦਰ ਸਿੰਘ ਬਰਾੜ,ਲੈਕਚਰਾਰ ਗੁਰਪ੍ਰੀਤ ਸਿੰਘ ਮਲੂਕਾ, ਲੈਕਚਰ ਜਗਦੀਸ਼ ਕੁਮਾਰ ਜੱਗੀ, ਮਨਜੀਤ ਸਿੰਘ ਬਾਜਕ, ਗੁਰਵਿੰਦਰ ਸਿੰਘ ਸੰਧੂ,ਗੁਰਵਿੰਦਰ ਸਿੰਘ ਸਿੱਧੂ(ਲੈਬਾਰਟਰੀ ਸਟਾਫ ਯੂਨੀਅਨ)‘,ਅਸ਼ਵਨੀ ਕੁਮਾਰ,ਵਿਕਾਸ ਗਰਗ,ਹਰਜੀਤ ਸਿੰਘ ਬਾਦਲ(), ਨਰਿੰਦਰ ਸਿੰਘ( ),ਕੁਲਵਿੰਦਰ ਸਿੰਘ ਕਟਾਰੀਆ,ਕਰਮਜੀਤ ਸਿੰਘ ਜਲਾਲ, ਜਗਪ੍ਰੀਤ ਸਿੰਘ,ਮਨਪ੍ਰੀਤ ਸਿੰਘ ਬੰਗੀ ਜਸਕਰਨ ਗਹਿਰੀ ਬੁੱਟਰ (ਨਹਿਰੀ ਪਟਵਾਰੀ), ਸਹਿਯੋਗੀ ਜਥੇਬੰਦੀ ਡੀਟੀਐਫ ਤੋਂ ਜ਼ਿਲ੍ਹਾ ਜਨਰਲ ਸਕੱਤਰ ਬਲਜਿੰਦਰ ਸਿੰਘ ਹਾਜਰ ਸਨ।

ਸਥਾਨਕ ਐਸਐਸਡੀ ਵੂਮੈਨਜ ਇੰਸਟੀਚਿਊਟ ਆਫ ਟੈਕਨਾਲੋਜੀ ’ਚ ਸਾਲਾਨਾ ਇਨਾਮ ਵੰਡ ਸਮਾਗਮ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਸਥਾਨਕ ਐਸ.ਐਸ.ਡੀ ਵੂਮੈਨ ਇੰਸਟੀਚਿਊਟ ਆਫ ਟੈਕਨਾਲੋਜੀ ਵਲੋਂ ਅੱਜ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਸਾਮਲ ਹੋਏ। ਇਸ ਮੌਕ ਐਸ.ਐਸ.ਡੀ. ਸਭਾ ਦੇ ਪ੍ਰਧਾਨ ਸੀ.ਏ ਪਰਮੋਦ ਮਿੱਤਲ, ਐਡਵੋਕੈਟ ਰਾਜੀਵ ਗੁਪਤਾ ਸਰਪ੍ਰਸਤ, ਐਡਵੋਕੇਟ ਸੰਜੇ ਗੋਇਲ ਪ੍ਰਧਾਨ ਐਸ.ਐਸ.ਡੀ.ਜੀ.ਜੀ.ਸੀ, ਐਸ.ਐਸ.ਡੀ ਸਭਾ ਦੇ ਅਹੁਦੇਦਾਰ ਅਤੇ ਕਾਲਜਾਂ ਦੇ ਪਿ੍ਰੰਸੀਪਲਾਂ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਵਿਅਕਤੀ ਮੌਜੂਦ ਰਹੇ। ਮੁੱਖ ਮਹਿਮਾਨ ਵੱਲੋਂ ਸਮ੍ਹਾਂ ਰੌਸਨ ਕਰਨ ਦੀ ਰਸਮ ਅਦਾ ਕਰਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਗਣੇਸ ਵੰਦਨਾ ਕੀਤੀ ਗਈ। ਉਸ ਤੋਂ ਬਾਅਦ ਐਡਵੋਕੇਟ ਸੰਜੇ ਗੋਇਲ ਪ੍ਰਧਾਨ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ। ਪਿ੍ਰੰਸੀਪਲ ਡਾ: ਨੀਰੂ ਗਰਗ ਨੇ ਕਾਲਜ ਦੀ ਸਾਲ ਦੀ ਸਾਲਾਨਾ ਰਿਪੋਰਟ ਪੇਸ ਕੀਤੀ। ਇਹ ਪ੍ਰੋਗਰਾਮ “ਪੰਚਮਹਾਭੂਤ“ ਵਿਸੇ ‘ਤੇ ਆਧਾਰਿਤ ਸੀ। ਗਰੁੱਪ ਡਾਂਸ, ਕੋਰੀਓਗ੍ਰਾਫੀ, ਫਿਊਜਨ ਡਾਂਸ ਅਤੇ ਤਾਂਡਵ ਨੇ ਸਾਰੇ ਦਰਸਕਾਂ ਦਾ ਮਨ ਮੋਹ ਲਿਆ। ਈ-ਨਿਊਜਲੈਟਰ ‘ 2022‘ (‘ਐਸ.ਐਸ.ਡੀ. ਵਿਟ ਟਾਕਬੈਕ 2022‘)ਦਾ ਪੰਜਵਾਂ ਅੰਕ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਵੱਲੋਂ ਰਿਲੀਜ ਕੀਤਾ ਗਿਆ। ਇਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋਇਆ। ਮੁੱਖ ਮਹਿਮਾਨ ਨੇ ਯੂਨੀਵਰਸਿਟੀ ਦੇ ਮੈਰਿਟ ਹੋਲਡਰਾਂ ਨੂੰ ਮੈਡਲ ਅਤੇ ਕਾਲਜ ਦੇ ਅਕਾਦਮਿਕ ਤੌਰ ‘ਤੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦਿੱਤੇ। ਕਾਲਜ ਦੇ ਸਾਰੇ ਜੇਤੂਆਂ ਅਤੇ ਪ੍ਰਾਪਤੀਆਂ ਕਰਨ ਵਾਲਿਆਂ ਲਈ ਇਹ ਮਾਣ ਅਤੇ ਸਨਮਾਨ ਦਾ ਪਲ ਸੀ। ਸ੍ਰੀਮਤੀ ਨੀਤੂ ਗੋਇਲ ਨੇ ਧੰਨਵਾਦ ਦਾ ਮਤਾ ਪੇਸ ਕੀਤਾ।

ਰੂਬਰੂ ਤੇ ਪੁਸਤਕ ਅਰਪਣ ਸਮਾਗਮ 29 ਨੂੰ ਹੋਵੇਗਾ

0

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਪੇਂਡੂ ਸਾਹਿਤ ਸਭਾ ਰਜਿ ਬਾਲਿਆਂਵਾਲੀ ਵੱਲੋਂਂ ਮਿਤੀ 29 ਮਾਰਚ 2022 ਨੂੰ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਵਿਖੇ ਰੂ ਬ ਰੂ, ਸਨਮਾਨ ਸਮਾਰੋਹ ਅਤੇ ਪੁਸਤਕ ਲੋਕ ਅਰਪਣ ਸਮਾਰੋਹ ਕਰਵਾਇਆ ਜਾ ਰਿਹਾ ਹੈ । ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਦਰਸ਼ਨ ਸਿੰਘ ਢਿੱਲੋਂ ਸੰਪਾਦਕ ਚਰਚਾ ਕੌਮਾਂਤਰੀ ਯੂ ਕੇ ਸਿਰਕਤ ਕਰਨਗੇ । ਸਭਾ ਵੱਲੋਂ ਦਰਸ਼ਨ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਜਾਵੇਗਾ ਤੇ ਉਹਨਾਂ ਦਾ ਰੂ ਬ ਰੂ ਪ੍ਰੋਗਰਾਮ ਕੀਤਾ ਜਾਵੇਗਾ । ਲੇਖਕ ਤੇ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਦਾ ਕਾਵਿ ਸੰਗ੍ਰਿਹ ‘ਸ਼ਾਇਰ ਉਦਾਸ ਹੈ’ ਅਤੇ ਡਾਕਟਰ ਬਲਵਿੰਦਰ ਸਿੰਘ ਅਤੇ ਡਾਕਟਰ ਅਜੀਤਪਾਲ ਵੱਲੋਂ ਸੰਪਾਦਤ ਕੀਤੀ ਗਈ ਪੁਸਤਕ ‘ਭਾਰਤ ਦੀ ਜਾਤੀਪਾਤੀ ਵਿਵਸਥਾ ਦਾ ਵਿਗਿਆਨਕ ਵਿਸ਼ਲੇਸ਼ਣ’ ਲੋਕ ਅਰਪਣ ਕੀਤੀ ਜਾਵੇਗੀ ।

ਪ੍ਰੀ ਪੇਡ ਮੀਟਰ ਸਾਰੇ ਖਪਤਕਾਰਾਂ ਨੁੰ 600 ਯੁਨਿਟ ਮੁਫਤ ਦੇਣ ਦਾ ਵਾਅਦਾ ਪੂਰਾ ਨਾ ਕਰਨ ਵਾਸਤੇ ਕੋਈ ਬਹਾਨਾ ਨਹੀਂ : ਅਕਾਲੀ ਦਲ

0

ਪੰਜਾਬ ਦਾ ਕਰਜ਼ਾ 75 ਸਾਲਾਂ ਵਿਚ 3 ਲੱਖ ਕਰੋੜ ਰੁਪਏ ਹੋਇਆ
ਆਮ ਆਦਮੀ ਪਾਰਟੀ ਸਿਰਫ ਦੋ ਸਾਲਾਂ ਵਿਚ ਇਸਨੁੰ 4 ਲੱਖ ਕਰੋੜ ਕਰਨਾ ਚਾਹੁੰਦੀ ਐ
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਕੋਲ ਦਰਮਿਆਈ ਪਾਣੀਆਂ ਤੇ ਬੀ ਬੀ ਐਮ ਬੀ ਦਾ ਮੁੱਦਾ ਕਿਉਂ ਨਹੀਂ ਚੁੱਕਿਆ : ਬੈਂਸ
ਪਬਲਿਕ ਹੈਲਪਲਾਈਨ ਦੀਆਂ ਨਿਪਟਾਈਆਂ ਸ਼ਿਕਾਇਤਾਂ ਦੇ ਵੇਰਵੇ ਤੇ ਕਿੰਨੇ ਤੇ ਕਿਹੜੇ ਭ੍ਰਿਸ਼ਟ ਅਫਸਰਾਂ ਨੁੰ ਸਜ਼ਾ ਦਿੱਤੀ, ਇਸਦੇ ਵੇਰਵੇ ਜਨਤਕ ਕੀਤੇ ਜਾਣ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਮਾਰਚ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੁੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵੱਲੋਂ ਪ੍ਰੀ ਪੇਡ ਮੀਟਰ ਲਗਾਉਣ ਦੀਆਂ ਮਿਲੀਆਂ ਹਦਾਇਤਾਂ ਨੁੰ ਸਾਰੇ ਘਰੇਲੂ ਤੇ ਹੋਰ ਖਪਤਕਾਰਾਂ ਨੁੰ ਪ੍ਰਤੀ ਬਿੱਲ ਸਾਇਕਲ ਦੇ ਹਿਸਾਬ ਨਾਲ 600 ਯੁਨਿਟਾਂ ਬਿਜਲੀ ਮੁਫਤ ਦੇਣ ਦੇ ਆਮ ਆਦਮੀ ਪਾਰਟੀ ਦੇ ਚੋਣ ਵਾਅਦੇ ਤੋਂ ਭੱਜਣ ਲਈ ਇਕ ਬਹਾਨੇ ਵਜੋਂ ਨਾ ਵਰਤਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਮੁਫਤ ਬਿਜਲੀ ਸਬਸਿਡੀ ਦੀ ਸਾਰੀ ਰਕਮ ਰਾਜ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਦਿੱਤੀ ਜਾਂਦੀ ਹੈ। ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪਹਿਲਾਂ ਹੀ ਇਸਦੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਇਸ ਰਕਮ ਦਾ ਹਿਸਾਬ ਲਗਾਇਆ ਜਾਵੇ ਤੇ ਇਹ ਖ਼ਜ਼ਾਨੇ ਵਿਚੋਂ ਅਗਾਉਂ ਅਦਾ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸਦਾ ਕੋਈ ਫਰਕ ਨਹੀਂ ਪੈਂਦਾ ਕਿ ਖਪਤਕਾਰ ਲਈ ਮੀਟਰ ਪ੍ਰੀ ਪੇਡ ਹੈ ਜਾਂ ਫਿਰ ਪੋਸਟ ਪੇਡ ਹੈ।
ਸੀ੍ਰ ਬੈਂਸ ਜੋ ਅੱਜ ਦੁਪਹਿਰ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਇਸਦੀ ਸਰਕਾਰ ਆਪਣੇ ’ਤੇ ਲੱਗ ਰਹੇ ਉਹਨਾਂ ਦੋਸ਼ਾਂ ਦਾ ਸਪਸ਼ਟੀਕਰਨ ਦੇਣ ਜਿਹਨਾਂ ਵਿਚ ਕਿਹਾ ਗਿਆ ਹੈ ਕਿ ਉਹ ਅੰਨਾ ਜਨਤਕ ਪੈਸਾ ਰਵਾਇਤੀ ਤੇ ਸੋਸ਼ਲ ਮੀਡੀਆ ਵਿਚ ਪ੍ਰੇਰਿਤ ਰਿਪੋਰਟਾਂ ਲਗਵਾ ਕੇ ਲੋਕਾਂ ਨੁੰ ਗੁੰਮਰਾਹ ਕਰਨ ਵਾਸਤੇ ਵਰਤ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਲੋਕਾਂ ਨੁੰ ਜਾਣ ਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਮੁਫਤ ਬਿਜਲੀ ਦਾ ਆਪਣਾ ਚੋਣ ਵਾਅਦੇ ਪੂਰਾ ਨਹੀਂ ਕਰ ਸਕੇਗੀ ਕਿਉਂਕਿ ਕੇਂਦਰ ਸਰਕਾਰ ਨੇ ਪ੍ਰੀ ਪੇਡ ਬਿਜਲੀ ਮੀਟਰ ਲਗਾਉਣ ਵਾਸਤੇ ਕਿਹਾ ਹੈ। ਉਹਨਾਂ ਕਿਹਾ ਕਿ ਇਹ ਕੋਰਾ ਝੂਠ ਤੇ ਬੇਤੁਕਰਾ ਬਹਾਨਾ ਹੈ। ਪ੍ਰੀ ਪੇਡ ਜਾਂ ਪੋਸਟ ਪੇਡ ਰਾਜ ਸਰਕਾਰ ਨੁੰ ਆਪਣੀ ਜ਼ਿੰਮੇਵਾਰੀ ਦੀ ਉਨੀ ਹੀ ਰਕਮ ਅਦਾ ਕਰਨੀ ਪੈਂਦੀ ਹੈ।
ਸ੍ਰੀ ਬੈਂਸ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਨਾ ਕਰਨ ਦੇ ਆਪਣੇ ਇਰਾਦੇ ’ਤੇ ਪਰਦਾ ਪਾਉਣ ਲਈ ਲਿਪਾ ਪੋਥੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਮੁੱਖ ਮੰਤਰੀ ਨੇ ਇਹ ਕਹਿ ਕੇ ਜਾਰੀ ਕੀਤੀ ਕਿ ਇਸ ਨਾਲ ਹਜ਼ਾਰਾਂ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ ਤੇ ਵਿਧਾਇਕਾਂ ਦੀ ਪੈਨਸ਼ਨ ਬੰਦ ਕਰਨ ਨਾਲ ਸੈਂਕੜੇ ਕਰੋੜ ਦਾ ਫਾਇਦਾ ਹੋਵੇ, ਉਹ ਇਹ ਦੋਵੇਂ ਲੀਪਾ ਪੋਥੀ ਕਰਨ ਵਾਲੇ ਝੂਠ ਹਨ।
ਸ੍ਰੀ ਬੈਂਸ ਨੇ ਮੁੱਖ ਮੰਤਰੀ ਨੁੰ ਚੁਣੌਤੀ ਦਿੱਤੀ ਕਿ ਉਹ ਪੈਨਸ਼ਨ ਵਿਚ ਕਟੌਤੀ ਕਰਨ ਨਾਲ ਅਸਲ ਵਿਚ ਕਿੰਨੇ ਪੈਸੇ ਦੀ ਬੱਚਤ ਹੋਵੇਗੀ, ਇਹ ਅੰਕੜੇ ਜਨਤਕ ਕਰਨ। ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹੈਲਪਲਾਈਨ ਰਾਹੀਂ ਮਿਲੀਆਂ ਸ਼ਿਕਾਇਤਾਂ ਤੇ ਨਿਪਟਾਰਾ ਕੀਤੇ ਗਏ ਮਾਮਲਿਆਂ ਦੀ ਜਾਣਕਾਰੀ ਰੋਜ਼ਾਨਾ ਆਧਾਰ ’ਤੇ ਵੈਬਸਾਈਟ ’ਤੇ ਪ੍ਰਕਾਸ਼ਤ ਕਰਨ ਦੇ ਹੁਕਮ ਦੇਣ ਅਤੇ ਨਾਲ ਹੀ ਉਹਨਾਂ ਭ੍ਰਿਸ਼ਟ ਅਫਸਰਾਂ ਦੇ ਨਾਂ ਜਨਤਕ ਕੀਤੇ ਜਾਣ ਜਿਹਨਾਂ ਨੁੰ ਇਹਨਾਂ ਸ਼ਿਕਾਇਤਾਂ ਮਗਰੋਂ ਸਜ਼ਾ ਦਿੱਤੀ ਗਈ।
ਸ੍ਰੀ ਬੈਂਸ ਨੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਾਲ ਆਪਣੀ ਪਲੇਠੀ ਮੀਟਿੰਗ ਵਿਚ 1 ਲੱਖ ਕਰੋੜ ਰੁਪਏ ਮੰਗਣ ਦਾ ਵੀ ਗੰਭੀਰ ਨੋਟਿਸ ਲਿਆ। ਉਹਨਾ ਕਿਹਾ ਕਿ ਕੇਂਦਰ ਤੋਂ ਅਜਿਹੀ ਮਦਦ ਕਰਜ਼ਿਆਂ ਦੇ ਰੂਪ ਵਿਚ ਮਿਲਦੀ ਹੈ। ਉਹਨਾਂ ਕਿਹਾ ਕਿ ਪਿਛਲੇ 75 ਸਾਲਾਂ ਵਿਚ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਿ੍ਹਆ ਹੈ ਤੇ ਹੁਣ ਮੁੱਖ ਮੰਤਰੀ ਪ੍ਰਧਾਨ ਮੰਤਰੀ ਅੱਗੇ 1 ਲੱਖ ਕਰੋੜ ਰੁਪਏ ਲਈ ਹਾੜੇ ਕੱਢ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸਿਰਫ ਦੋ ਸਾਲਾਂ ਵਿਚ ਪੰਜਾਬ ਸਿਰ ਕਰਜ਼ਾ ਵਧਾ ਕੇ 4 ਲੱਖ ਕਰੋੜ ਰੁਪਏ ਕਰਨਾ ਚਾਹੁੰਦੀ ਹੈ ਜੋ ਦੋ ਸਾਲਾਂ ਵਿਚ 150 ਫੀਸਦੀ ਦਾ ਵਾਧਾ ਹੋਵੇਗਾ।
ਸ੍ਰੀ ਬੈਂਸ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਹਾੜੇ ਕਿਉਂ ਕੱਢ ਰਹੇ ਹਨ ਜਦੋਂ ਅਰਵਿੰਦ ਕੇਜਰੀਵਾਲ ਵਰਗੇ ਆਮ ਆਦਮੀ ਪਾਰਟੀ ਆਗੂਆਂ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਭ੍ਰਿਸ਼ਟਾਚਾਰ ਤੇ ਗੈਰ ਕਾਨੁੰਨੀ ਰੇਤ ਮਾਇਨਿੰਗ ਰੋਕ ਕੇ 54000 ਕਰੋੜ ਰੁਪਏ ਇਕੱਠੇ ਕਰ ਲੈਣਗੇ। ਉਹਨਾਂ ਕਿਹਾ ਕਿ ਇਹ ਵੀ ਦਾਅਵੇ ਕੀਤੇ ਗਏ ਸਨ ਕਿ ਇਹ ਪੈਸਾ ਰਵਾਇਤੀ ਸਿਆਸਤਦਾਨਾਂ ਨੇ ਲੁੱਟਿਆ ਹੈ। ਉਹਨਾਂ ਕਿਹਾ ਕਿ ਹੁਣ ਤਾਂ ਰਵਾਇਤੀ ਸਿਆਸਤਦਾਨ ਸੱਤਾ ਵਿਚ ਨਹੀਂ ਰਹੇ। ਹੁਣ ਸ੍ਰੀ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਦਮ ਚੁੱਕਣ ਦਾ ਇਰਾਦਾ ਰੱਖਦੇ ਹਨ ਜਿਸ ਨਾਲ ਉਹ ਫੰਡ ਇਕੱਠੇ ਕਰ ਕੇ ਲੋਕਾਂ ਨੁੰ 600 ਯੁਨਿਟ ਮੁਫਤ ਬਿਜਲੀ ਅਤੇ ਹਰ ਬਾਲਗ ਪੰਜਾਬਣ ਨੁੰ 1000 ਰੁਪਏ ਪ੍ਰਤੀ ਮਹੀਨਾ ਦੇ ਸਕਣ।
ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਤਾਂ ਪ੍ਰਧਾਨ ਮੰਤਰੀ ਕੋਲ ਸਿਰਫ ਸਿਸ਼ਟਾਚਾਰ ਵਜੋਂ ਜਾ ਸਕਦੇ ਸਨ ਜਾਂ ਫਿਰ ਦਰਿਆਈ ਪਾਣੀ, ਬੀ ਬੀ ਐਮ ਬੀ, ਸਿੱਖ ਕੈਦੀਆਂ ਵਰਗੇ ਪੰਜਾਬ ਦੇ ਅਹਿਮ ਮੁੱਦੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦਾ ਹਿੱਸਾ ਬਹਾਲ ਕਰਨ ਤੇ ਚੰਡੀਗੜ੍ਹ ਪੰਜਾਬ ਨੁੰ ਤਬਦੀਲ ਕਰਨ ਬਾਰੇ ਗੱਲ ਕਰ ਸਕਦੇ ਸਨ।

ਸ਼ਹੀਦਾਂ ਨੂੰ ਬਦੌਲਤ ਅੱਜ ਅਸੀਂ ਖੁੱਲੀ ਹਵਾ ਵਿਚ ਲੈ ਰਹੇ ਹਨ ਸਾਹ – ਮੁੱਖ ਮੰਤਰੀ

0

ਆਜਾਦੀ ਦੇ ਲਈ ਬਲਿਦਾਨ ਦੇਣ ਵਾਲੇ ਰੋਹਨਾਤ ਪਿੰਡ ਦੇ ਸ਼ਹੀਦਾਂ ‘ਤੇ ਸਾਰਿਆਂ ਨੂੰ ਹੈ ਨਾਜ – ਮੁੱਖ ਮੰਤਰੀ
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਆਯੋਜਿਤ ਦਾਸਤਾਨ-ਏ-ਰੋਹਨਾਤ ਨਾਟਕ ਦੇ ਮੰਚਨ ਮੌਕੇ ‘ਤੇ ਪਹੁੰਚੇ ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਅੱਜ ਸੁਤੰਤਰ ਭਾਰਤ ਵਿਚ ਅਸੀਂ ਖੁੱਲੀ ਹਵਾ ਵਿਚ ਸਾਹ ਲੈ ਰਹ ਹਨ, ਇਹ ਆਜਾਦੀ ਦੇ ਲਈ ਬਲਿਦਾਨ ਦੇਣ ਵਾਲੇ ਰੋਹਨਾਤ ਪਿੰਡ ਦੇ ਸ਼ਹੀਦਾਂ ਦੀ ਬਦੌਲਤ ਹੈ। ਜਦੋਂ ਅ੍ਰੰਗ੍ਰੇਜੀ ਹਕੂਮਤ ਵੱਲੋਂ ਕਹਿਰ ਢਾਇਆ ਜਾ ਰਿਹਾ ਸੀ ਤਾਂ ੳਸ ਸਮੇਂ ਰੋਹਨਾਤ ਪਿੰਡ ਦੇ ਲੋਕਾਂ ਨੇ ਅੱਗੇ ਆ ਕੇ ਉਨ੍ਹਾਂ ਦਾ ਸਾਹਮਣਾ ਕੀਤਾ ਸੀ। ਮੁੱਖ ਮੰਤਰੀ ਅੱਜ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਇੰਦਰਾ ਗਾਂਧੀ ਸਭਾਗਾਰ ਵਿਚ ਦਾਸਤਾਨ-ਏ-ਰੋਹਨਾਤ ਨਾਟਕ ਦੇ ਮੰਚਨ ਮੌਕੇ ‘ਤੇ ਬੋਲ ਰਹੇ ਸਨ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਜਿਮੇਵਾਰੀ ਹੈ ਕਿ ਦੇਸ਼ ਦੀ ਆਜਾਦੀ ਵਿਚ ਆਪਣਾ ਯੋਗਦਾਨ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣ। ਆਜਾਦੀ ਦੇ 75ਵੇਂ ਅਮ੍ਰਤ ਮਹਾ ਉਤਸਵ ਵਿਚ ਪੂਰੇ ਦੇਸ਼ ਵਿਚ ਥਾਂ-ਥਾਂ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੀ ਕੜੀ ਵਿਚ ਅੱਜ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਦਾਸਤਾਨ-ਏ-ਰੋਹਨਾਤ ਨਾਟਕ ਦੀ ਪੇਸ਼ਗੀ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਨਾਟਕ ਨੂੰ ਦੇਖਣ ਲਈ ਰੋਹਨਾਤ ਤੋਂ ਲਗਭਗ 700 ਲੋਕ ਪਹੁੰਚੇ ਹਨ। ਇਸ ਤੋਂ ਇਲਾਵਾ, ਹਿਸਾਰ ਤੇ ਨੇੜੇ ਦੇ ਖੇਤਰ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹਨ। ਮੁੱਖ ਮੰਤਰੀ ਨੇ ਕਿਹਾ ਕਿ 29 ਮਈ, 1857 ਦੇ ਦਿਨ ਜੋ ਚਿੰਗਾਰੀ ਅੰਗ੍ਰੇਜੀ ਹਕੂਮਤ ਦੇ ਖਿਲਾਫ ਨਿਕਲੀ ਸੀ। ਇਸ ਘਟਨਾ ਦੇ ਬਾਅਦ ਅੰਗ੍ਰੇਜਾਂ ਨੇ ਸਾਡੇ ਲੋਕਾਂ ‘ਤੇ ਅਤਿਆਚਾਰ ਵਧਾ ਦਿੱਤੇ ਪਰ ਫਿਰ ਵੀ ਅਸੀਂ ਝੁਕੇ ਨਹੀਂ ਅਤੇ ਡੱਟ ਦੇ ਉਨ੍ਹਾਂ ਦਾ ਸਾਮਹਣਾ ਕੀਤਾ। ਦੇਸ਼ ਭਲੇ ਹੀ 1947 ਵਿਚ ਆਜਾਦ ਹੋ ਗਿਆ ਸੀ ਪਰ ਰੋਹਨਾਤ ਪਿੰਡ ਦੇ ਲੋਕਾਂ ਦਾ ਦਰਦ ਉਦਾਂ ਦਾ ਉਦਾਂ ਰਿਹਾ। ਚਾਰ ਸਾਲ ਪਹਿਲਾਂ 23 ਮਾਰਚ ਨੂੰ ਜਦੋਂ ਮੈਂ ਰੋਹਨਾਤ ਆਇਆ ਉਦੋਂ ਪਹਿਲੀ ਵਾਰ ਰੋਹਨਾਤ ਵਿਚ ਤਿਰੰਗਾ ਫਹਿਰਾਇਆ ਗਿਆ।
ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਸਾਨੂੰ ਇਸ ਆਜਾਦੀ ਨੂੰ ਬਰਕਰਾਰ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਅੱਜ ਦੇਸ਼ ਦੇ ਲਈ ਮਰਨਾ ਨਹੀਂ ਸਗੋ ਇਸ ਆਜਾਦੀ ਨੂੰ ਬਰਕਰਾਰ ਰੱਖਣ ਲਈ ਜੀਣ ਦਾ ਵੇਲਾ ਹੈ। ਸਮਾਜ ਦੀ ਬੁਰਾਈਆਂ ਨੂੰ ਦੂਰ ਕਰਦੇ ਹੋਏ ਅਸੀਂ ਇਸ ਆਜਾਦੀ ਨੂੰ ਬਰਕਰਾਰ ਰੱਖ ਪਾਵਾਂਗੇ।
ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਸਵਾਗਤ ਭਾਸ਼ਨ ਵਿਚ ਕਿਹਾ ਕਿ ਦੇਸ਼ ਦੀ ਆਜਾਦੀ ਦੇ ਅਮ੍ਰਤ ਮਹਾਉਤਸਵ ਦੀ ਕੜੀ ਵਿਚ ਵਿਭਾਗ ਵੱਲੋਂ ਹੁਣ ਤਕ 1200 ਤੋਂ ਵੱਧ ਪ੍ਰੋਗ੍ਰਾਮ ਆਯੋਜਿਤ ਕਰਵਾਏ ਹਨ। ਅੱਜ ਦਾ ਪ੍ਰੋਗ੍ਰਾਮ ਵੀ ਇਸੀ ਚੇਨ ਦਾ ਹਿੱਸਾ ਹੈ। ਵਿਭਾਗ ਵੱਲੋਂ ਇਸ ਸਾਲ ਕਰੀਬ 2500 ਪ੍ਰੋਗ੍ਰਾਮ ਆਯੋਜਿਤ ਕਰਵਾਉਣ ਦਾ ਟੀਚਾ ਹੈ। ਦਾਸਤਾਨ-ਏ-ਰੋਹਨਾਤ ਨਾਟਕ ਦਾ ਮਕਸਦ ਨੋਜੁਆਨ ਪੀੜੀਅ ਨੂੰ ਸਰਵੋਚ ਬਲਿਦਾਨ ਦਾ ਅਰਥ ਸਮਝਾਉਣਾ ਅਤੇ ਇਕ ਸਾਕਰਾਤਮਕ ਸੰਦੇਸ਼ ਦੇਣਾ ਹੈ। ਉਨ੍ਹਾਂ ਨੇ ਨਾਟਕ ਦੇ ਨਿਰਦੇਸ਼ਕ ਮਨੀਸ਼ ਜੋਸ਼ੀ ਤੇ ਲੇਖਕ ਯਸ਼ਰਾਜ ਦਾ ਵੀ ਵਿਸ਼ੇਸ਼ ਰੂਪ ਨਾਲ ਸਵਾਗਤ ਕੀਤਾ। ਇਸ ਮੋਕੇ ‘ਤੇ ਖੇਤੀਬਾੜੀ ਮੰਤਰੀ ਜੈਪ੍ਰਕਾਸ਼ ਦਲਾਲ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਵਿਧਾਇਕ ਵਿਨੋਦ ਭਿਆਣਾ, ਡਿਵੀਜਨ ਕਮਿਸ਼ਨਰ ਚੰਦਰਸ਼ੇਖਰ, ਆਈਜੀ ਰਾਕੇਸ਼ ਆਰਿਆ, ਡਿਪਟੀ ਕਮਿਸ਼ਨਰ ਡਾ. ਪ੍ਰਿਯੰਕਾ ਸੋਨੀ, ਰੋਹਨਾਤ ਪਿੰਡ ਦੇ ਪੇਂਡੂ ਤੇ ਹੋਰ ਸੀਨੀਅਰ ਅਧਿਕਾਰੀ ਮੋਜੂਦ ਰਹੇ।

Our Visitor

1899395