Sunday, May 10, 2026
Home Blog Page 2564

ਗ੍ਰਹਿ ਮੰਤਰੀ ਅਨਿਲ ਵਿਜ ਦੁਬਈ ਵਿਚ ਆਯੋਜਿਤ ਹੋਣ ਵਾਲੇ ਗਲੋਬਲ ਇਨਵੇਸਟਰਸ ਗ੍ਰੇਥ ਸਮਿਟ ਵਿਚ ਲੇਣਗੇ ਹਿੱਸਾ

0

ਦੁਬਈ ਵਿਚ ਆਗਾਮੀ 26 ਮਾਰਚ ਤੋ 28 ਮਾਰਚ ਦੇ ਵਿਚ ਆਯੋਜਿਤ ਹੋਵੇਗਾ ਸਮਿਟ
ਗ੍ਰਹਿ ਮੰਤਬਹ ਵੱਲੋਂ ਹਰਿਆਣਾ ਵਿਚ ਨਿਵੇਸ਼ ਦੇ ਲਈ ਬਿਜਨੈਸ ਟਾਇਕੂਲ ਤੇ ਉਦਮੀਆਂ ਨੂੰ ਵੀ ਦਿੱਤਾ ਜਾਵੇਗਾ ਸੱਦਾ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਆਗਾਮੀ 26 ਮਾਰਚ ਤੋਂ 28 ਮਾਰਚ ਦੇ ਵਿਚ ਦੁਬਈ ਵਿਚ ਆਯੋਜਿਤ ਹੋਣ ਵਾਲੇ ਗਲੋਬਲ ਇਨਵੇਸਟਰਸ ਗ੍ਰੋਥ ਸਮਿਟ ਵਿਚ ਹਿੱਸਾ ਲੈਣਗੇ। ਇਸ ਸਮਿਟ ਵਿਚ ਹਿੱਸਾ ਲੈਣ ਦੇ ਲਈ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਹੀਜ ਹਾਈਨੇਸ ਸ਼ੇਖ ਮਾਜਿਦ ਰਾਸ਼ਿਦ ਅਲ ਮੌਲਾ ਨੇ ਸੱਦਾ ਦਿੱਤਾ ਹੈ। ਦੁਬਈ ਵਿਚ ਆਯੋਜਿਤ ਹੋਣ ਵਾਲੇ ਗਲੋਬਲ ਇਨਵੇਸਟਰਸ ਗ੍ਰੋਥ ਸਮਿਟ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਸ਼ੇਖ ਮਾਜਿਦ ਰਾਸ਼ਿਦ ਅਲ ਮੌਲਾ ਦੀ ਕੰਪਨੀ ਮੈਜਸਟਿਕ ਇਨਵੇਸਟਮੈਂਟ ਐਂਡ ਚੈਪੀਅਨ ਗਰੁੱਪ ਵੱਲੋਂ ਇਹ ਸਮਿਟ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿਚ ਪੁਰੀ ਦੁਨੀਆ ਦੇ ਕਾਰਪੋਰੇਟ ਜਗਤ ਦੇ ਦਿਗੱਜ ਤੇ ਉਦਮੀ ਹਿੱਸਾ ਲੈਣਗੇ।ਗ੍ਰਹਿ ਮੰਤਰੀ ਨੇ ਦਸਿਆ ਕਿ ਇਸ ਸਮਿਟ ਵਿਚ 100 ਤੋਂ ਵੱਧ ਤੇਜੀ ਨਾਲ ਵੱਧਦੀ ਹੋਈ ਕੰਪਨੀਆਂ ਅਤੇ ਅਰਬਾਂ ਡਾਲਰ ਦੀ ਕੰਪਨੀਆਂ ਦੇ ਦਿਗੱਜ ਤੇ ਮੁੱਖ ਕਾਰਜਕਾਰੀ ਅਧਿਕਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਇਸ ਸਮਿਟ ਵਿਚ 100 ਤੋਂ ਵੱਧ ਪ੍ਰਮੁੱਖ ਕੰਪਨੀ ਦੇ ਬਾਇਰਸ (ਖਰੀਦਦਾਰ) ਅਤੇ ਫੈਸਲਾਕਰਤਾ (ਡਿਸੀਜਨ ਮੇਕਰਸ) ਵੀ ਹਿੱਸਾ ਲੈਣਗੇ। ਇਸ ਸਮਿਟ ਵਿਚ ਉਭਰਤੀ ਹੋਈ ਸ਼ਿਖਰ ਸਟਾਰਟ ਅੱਪ ਕੰਪਨੀਆਂ ਅਤੇ ਪ੍ਰਬੰਧਨ ਦੇ ਤਹਿਤ 5 ਖਰਬ ਡਾਲਰ ਦੀ ਕੰਪਨੀਆਂ ਦੇ ਦਿਗੱਜ ਹਿੱਸਾ ਲੈਣਗੇ। ਉਨ੍ਹਾਂ ਨੇ ਦਸਿਆ ਕਿ ਇਸ ਸਮਿਟ ਵਿਚ ਤੇਜੀ ਨਾਲ ਵੱਧਦੀ ਕੰਪਨੀਆਂ, ਹੈਲਥਕੇਅਰ ਐਂਡ ਫਾਰਮਾ, ਰਿਅਲ ਏਸਟੇਟ ਤੇ ਡਿਵੇਲਪਮੈਂਟ ਮੈਨਿਯੂਫੈਕਚਰਿੰਗ ਤਕਨਾਲੋਜੀ (ਡਾਟਾ/ਏਆਈ/ਐਮਐਲ/ਬੀਸੀ), ਸੈਰ-ਸਪਾਟਾ ਤੇ ਸਿਖਿਆ ਦੇ ਖੇਤਰ ਦੇ ਪ੍ਰਮੁੱਖ ਵੀ ਹਿੱਸਾ ਲੈਣਗੇ। ਸ੍ਰੀ ਵਿਜ ਨੇ ਦਸਿਆ ਕਿ ਇਸ ਸਮਿਟ ਦੇ ਤਹਿਤ ਗਲੋਬਲ ਨੈਟਰਵਰਕਿੰਗ ਸਮਿਟ ਅਤੇ ਗ੍ਰੋਥ ਏਨੇਵਲਿੰਗ ਕਾਨਫ੍ਰੇਂਸ ਵੀ ਆਯੋਜਿਤ ਕੀਤੀ ਜਾਵੇਗੀ।ਸ੍ਰੀ ਵਿਜ ਨੇ ਦਸਿਆ ਕਿ ਉਨ੍ਹਾਂ ਦੇ ਵੱਲੋਂ ਕੌਮਾਂਤਰੀ ਪੱਧਰ ‘ਤੇ ਆਯੋਜਿਤ ਹੋਣ ਵਾਲੇ ਇਸ ਸਮਿਟ ਰਾਹੀਂ ਹਰਿਆਣਾ ਵਿਚ ਨਿਵੇਸ਼ ਦੇ ਲਈ ਬਿਜਨੈਸ ਟਾਇਕੂਨ ਤੇ ਕਾਰਪੋਰੇਟ ਕੰਪਨੀਆਂ ਦੇ ਦਿਗੱਜਾਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਹਰਿਆਣਾ ਵਿਚ ਉਦਯੋਗਾਂ ਦੇ ਲਹੀ ਦਿੱਤੀ ਜਾ ਰਹੀਆਂ ਸਹੂਲਿਅਤ, ਸਹੂਲਤਾਂ ਤੇ ਹੋਰ ਵਿਵਸਥਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਮਨੋਹਰ ਲਾਲ ਨੇ ਯੂਪੀ ਸੀਐਮ ਯੋਗੀ ਆਦਿਤਅਨਾਥ ਦੇ ਸੁੰਹ ਚੁੱਕ ਸਮਾਰੋਹ ਵਿਚ ਲਿਆ ਹਿੱਸਾ

0

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਉੱਤਰ ਪ੍ਰਦੇਸ਼ ਵਿਚ ਹੋਇਆ ਸ਼ਾਨਦਾਰ ਸਵਾਗਤ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਉਨ੍ਹਾਂ ਦੇ ਕੈਬੀਨੇਟ ਦੇ ਮੈਂਬਰਾਂ ਸਮੇਤ 12 ਰਾਜਾਂ ਦੇ ਮੁੱਖ ਮੰਤਰੀ ਵੀ ਹੋਏ ਸ਼ਾਮਿਲ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉੱਤਰ ਪ੍ਰਦੇਸ਼ ਦੇ ਲਗਾਤਾਰ ਦੂਜੀ ਵਾਰ ਚੋਣ ਗਏ ਮੁੱਖ ਮੰਤਰੀ ਯੋਗੀ ਆਦਿਤਅਨਾਥ ਦੇ ਸੁੰਹ ਚੁੱਕ ਸਮਾਰੋਹ ਵਿਚ ਹਿੱਸਾ ਲਿਆ ਅਤੇ ਯੋਗੀ ਨੂੰ ਲਗਾਤਾਰ ਉਨ੍ਹਾਂ ਦੇ ਦੂਜੇੇ ਕਾਰਜਕਾਲ ਦੇ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸੁੰਹ ਚੁੱਕ ਦਾ ਪ੍ਰੋਗ੍ਰਾਮ ਉੱਤਰ ਪ੍ਰਦੇਸ਼ ਨੂੰ ਰਾਜਧਾਨੀ ਲਖਨਊ ਦੇ ਭਾਰਤ ਰਤਨ ਅਟੱਲ ਬਿਹਾਰੀ ਵਾਜਪੇਯੀ ਕੌਮਾਂਤਰੀ ਇਕਾਨਾ ਕਿ੍ਰਕੇਟ ਸਟੇਡੀਅਮ ਵਿਚ ਕੀਤਾ ਗਿਆ ਸੀ। ਮੁੱਖ ਮੰਤਰੀ ਮਨੋਹਰ ਲਾਲ ਨੇ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਵਜੋ ਯੋਗੀ ਆਦਿਤਅਨਾਥ ਆਪਣੇ ਪਹਿਲੇ ਕਾਰਜਕਾਲ ਤੋਂ ਵੀ ਬਿਹਤਰ ਕੰਮ ਕਰਣਗੇ।ਹਰਿਆਣਾ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਸ ਸਬੰਧ ਵਿਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੁੰਹ ਚੁੱਕ ਸਮਾਰੋਹ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਸ਼ਾਨਦਾਰ ਸਵਾਗਤ ਹੋਇਆ ਅਤੇ ਉਨ੍ਹਾਂ ਦੇ ਸਨਮਾਨ ਵਿਚ ਥਾਂ-ਥਾਂ ਹੋਰਡਿੰਗ ਤੇ ਬੈਨਰ ਲਗਾਏ ਹੋਏ ਸਨ। ਸੁੰਹ ਚੁੱਕ ਸਮਾਰੋਹ ਦਾ ਆਯੋਜਨ ਸ਼ਾਨਦਾਰ ਢੰਗ ਨਾਲ ਕੀੀਤਾ ਗਿਆ ਸੀ। ਜਿਸ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਮੇਤ ਉਨ੍ਹਾ ਦੇ ਕੈਬੀਨੇਟ ਦੇ ਮੈਂਬਰ ਅਤੇ 12 ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਹਿੱਸਾ ਲਿਆ।ਇੱਥੇ ਇਹ ਵੀ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਜੇ ਕਾਰਜਕਾਲ ਨੂੰ ਮੋਦੀ-2, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਦੂਜੇ ਕਾਰਜਕਾਲ ਨੂੰ ਮਨੋਹਰ-2 ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਅਨਾਥ ਦੇ ਦੂਜੇ ਕਾਰਜਕਾਲ ਨੂੰ ਯੋਗੀ-2 ਦਾ ਨਾਂਅ ਦਿੱਤਾ ਗਿਆ ਹੈ। ਸੁੰਹ ਚੁੱਕ ਸਮਾਰੋਹ ਵਿਚ ਇਹ ਵਿਸ਼ਾ ਵੀ ਵਿਸ਼ੇਸ਼ ਵਿਅਕਤੀਆਂ ਵਿਚ ਚਰਚਾ ਦਾ ਮੁੱਦਾ ਬਣਿਆ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਮੰਚ ‘ਤੇ ਬੈਠੇ ਸਨ ਅਤੇ ਗਲਬਾਤ ਦੌਰਾਨ ਉਨ੍ਹਾਂ ਨੇ ਸ੍ਰੀ ਚੌਹਾਨ ਨੂੰ ਹਰਿਆਣਾ ਸਰਕਾਰ ਦੀ ਕੁੱਝ ਨਵੀਂ ਯੋਜਨਾਵਾਂ ਵਿਸ਼ੇਸ਼ਕਰ ਪਰਿਵਾਰ ਪਹਿਚਾਣ ਪੱਤਰ, ਮੇਰਾ ਪਾਣੀ-ਮੇਰੀ ਵਿਰਾਸਤ ਤੇ ਸਰਕਾਰੀ ਕਰਮਚਾਰੀਆਂ ਦੇ ਲਈ ਗਠਨ ਨਵੇਂ ਮਾਨਵ ਸੰਸਾਧਨ ਵਿਭਾਗ ਨਾਲ ਜਾਣੁੰ ਕਰਵਾਇਆ।

ਕੌਮਾਂਤਰੀ ਪੱਧਰ ‘ਤੇ ਹਰਿਆਣਾ ਦੀ ਸਿਵਲ ਏਵੀਏਸ਼ਨ ਨੀਤੀਆਂ ਦੀ ਹੋਈ ਚਰਚਾ – ਡਿਪਟੀ ਸੀਐਮ

0

ਵਿਦਸ਼ੀ ਨਿਵੇਸ਼ਕ ਵੀ ਸੂਬੇ ਦੀਆਂ ਨੀਤੀਆਂ ਤੋ ਪ੍ਰਭਾਵਿ, ਨਵੇਂ ਨਿਵੇਸ਼ ਦੀ ਉਮੀਦ – ਦੁਸ਼ਯੰਤ ਚੌਟਾਲਾ
ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵਿੰਗਸ ਇੰਡੀਆ-2022 ਇੰਟਰਨੈਸ਼ਨਲ ਸਮਿਟ ਵਿਚ ਲਿਆ ਹਿੱਸਾ
ਸਿਵਲ ਏਵੀਏਸ਼ਨ ਖੇਤਰ ਹਰਿਆਣਾ ਨੂ ਦੇਵੇਗਾ ਉੱਚੀ ਉੜਾਨ, ਸੂਬੇ ਵਿਚ ਮਾਡਰਨ ਇਫ੍ਰਾਸਟਕਚਰ ਹੋ ਰਿਹਾ ਤਿਆਰ – ਡਿਪਟੀ ਸੀਐਮ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਆਧੁਨਿਕ ਤਕਨਾਲੋਜੀ ਦੇ ਯੁੱਗ ਵਿਚ ਹਰਿਆਣਾ ਵਿਚ ਨਿਵੇਸ਼ ਅਤੇ ਰੁਜਗਾਰ ਦੇ ਲਈ ਇਕ ਵੱਡਾ ਦਰਵਾਜਾ ਖੁਲਣ ਜਾ ਰਿਹਾ ਹੈ। ਇਸ ਦੇ ਲਈ ਸਿਵਲ ਏਵੀਏਸ਼ਨ ਖੇਤਰ ਤਰੱਕੀ ਦੀ ਨਵੀਂ ਉੜਾਨ ਤੇਜੀ ਭਰਨ ਨੂੰ ਤਿਆਰ ਹੋ ਰਿਹਾ ਹੈ। ਅੱਜ ਹਰਿਆਣਾ ਦੀ ਸਿਵਲ ਏਵੀਏਸ਼ਨ ਨੀਤੀਆਂ ਦੀ ਕੌਮਾਂਤਰੀ ਪੱਧਰ ‘ਤੇ ਵੀ ਚਰਚਾ ਅਤੇ ਵਿਦੇਸ਼ੀ ਨਿਵੇਸ਼ਕ ਹਰਿਆਣਾ ਸਰਕਾਰ ਵੱਲੋਂ ਬਣਾਈ ਜਾ ਰਹੀ ਨੀਤੀਆਂ ਵਿਚ ਖਾਸਾ ਪ੍ਰਭਾਵਿਤ ਹੈ ਯਾਨੀ ਕੀ ਭਵਿੱਖ ਵਿਚ ਇਸ ਖੇਤਰ ਵਿਚ ਵੱਡੇ ਨਿਵੇਸ਼ ਦੀ ਅਪਾਰ ਸੰਭਾਵਨਾਵਾਂ ਹਨ। ਇਹ ਦਾਅਵਾ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜਿਨ੍ਹਾਂ ਦੇ ਕੋਲ ਹਰਿਆਣਾ ਵਿਚ ਸਿਵਲ ਏਵੀਏਸ਼ਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਹੈਦਰਾਬਾਦ ਵਿਚ ਆਯੋਜਿਤ ਵਿੰਗਤ ਇੰਡੀਆ-2022 ਕੌਮਾਤਰੀ ਸਮਿਟ ਵਿਚ ਹਿੱਸਾ ਲੈਣ ਦੇ ਬਾਅਦ ਦਿੱਤੀ।ਡਿਪਟੀ ਸੀਐਮ ਨੇ ਦਸਿਆ ਕਿ ਉਨ੍ਹਾਂ ਨੇ ਹੈਦਰਾਬਾਦ ਵਿਚ ਏਸ਼ਿਆ ਦੀ ਸੱਭ ਤੋਂ ਵੱਡੀ ਸਿਵਲ ਏਵੀਏਸ਼ਨ ਵਿੰਗਸ ਇੰਡੀਆ-2022 ਕੌਮਾਂਤਰੀ ਸਮਿਟ ਵਿਚ ਹਿੱਸਾ ਲਿਆ। ਇਸ ਵਿਚ ਕੌਮਾਂਤਰੀ ਨਿਵੇਸ਼ਕਾਂ ਨੇ ਹਰਿਆਣਾ ਵਿਚ ਕਾਰੋਬਾਰ ਏਵੀਏਸ਼ਨ ਦੇ ਖੇਤਰ ਵਿਚ ਦਿਲਚਸਪੀ ਦਿਖਾਈ ਹੈ, ਕਿਉਂਕਿ ਸਮਿਟ ਵਿਚ ਜਦੋਂ ਉਨ੍ਹਾਂ ਨੂੰ ਹਰਿਆਣਾ ਦੀ ਸਿਵਲ ਏਵੀਏਸ਼ਨ ਯੋਜਨਾਵਾਂ ਨਾਲ ਜਾਣੂੰ ਕਰਵਾਇਆ ਗਿਆ ਤਾਂ ਉਹ ਕਾਫੀ ਉਤਸਾਹਿਤ ਦਿਖੇ। ਉਨ੍ਹਾ ਨੇ ਦਸਿਆ ਕਿ ਸਮਿਟ ਵਿਚ ਵਿਦੇਸ਼ੀ ਨਿਵੇਸ਼ਕਾਂ ਦੇ ਨਾਲ ਹਰਿਆਣਾ ਵਿਚ ਨਿਵੇਸ਼ ਦੀ ਸੰਭਾਵਨਾਵਾਂ ‘ਤੇ ਚਰਚਾ ਹੋਇਆ ਹੈ ਅਤੇ ਚਰਚਾ ਬਾਅਦ ਸੂਬੇ ਵਿਚ ਇਸ ਖੇਤਰ ਵਿਚ ਨਵੇਂ ਨਿਵੇਸ਼ ਨੂੰ ਪੁਰੀ ਊਮੀਦ ਹੈ। ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਸਰਕਾਰ ਸਿਵਲ ਏਵੀਏਸ਼ਨ ਖੇਤਰ ਵਿਚ ਇਸ ਨਾਲ ਜੁੜੇ ਇਫ੍ਰਾਸਟਕਚਰ ਦੇ ਵਿਕਾਸ ਅਤੇ ਆਧੁਨਿਕਤਾ ‘ਤੇ ਤੇਜੀ ਨਾਲ ਕਾਰਜ ਕਰ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਇਸ ਵਾਰ ਸੂਬਾ ਸਰਕਾਰ ਨੇ ਸਿਵਲ ਏਵੀਏਸ਼ਨ ਵਿਭਾਗ ਦੇ ਬਜਟ ਵਿਚ 380 ਫੀਸਦੀ ਵਾਧਾ ਕੀਤਾ ਤਾਂ ਜੋ ਇਸ ਨਾਲ ਜੁੜੇ ਕਈ ਵੱਡੇ ਪ੍ਰੋਜੈਕਟਸ ਸਿਰੇ ਚੜਨ। ਇਹ ਹੀ ਨਹੀਂ ਰਾਜ ਸਰਕਾਰ ਜਲਦੀ ਏਅਰੋਸਪੇਸ ਐਂਡ ਡਿਫੇਂਸ ਪੋਲਿਸੀ ਲੈ ਕੇ ਆ ਰਹੀ ਹੈ ਤਾਂ ਜੋ ਰਾਜ ਵਿਚ ਇਸ ਨਾਲ ਜੁੜੇ ਵੱਧ ਤੋਂ ਵੱਧ ਉਦਯੋਗਾਂ ਨੂੰ ਸੱਦਾ ਦਿੱਤਾ ਜਾ ਸਕੇ ਅਤੇ ਹਰਿਆਣਾ ਇੰਨ੍ਹਾ ਖੇਤਰਾਂ ਵਿਚ ਵੀ ਇਕ ਹੱਬ ਬਣ ਕੇ ਉਭਰੇ। ਡਿਪਟੀ ਸੀਐਮ ਨੇ ਦਸਿਆ ਕਿ ਇਸ ਦਿਸ਼ਾ ਵਿਚ ਹਿਸਾਰ ਵਿਚ ਏਵੀਏਸ਼ਨ ਹੱਬ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਤੋਂ ਏਅਰੋਸਪੇਸ ਅਤੇ ਡਿਫੇਂਸ ਖੇਤਰ ਦੇ ਹੋਰ ਉਦਯੋਗਾਂ ਨੂੰ ਵੀ ਆਉਣ ਦਾ ਮੌਕਾ ਮਿਲੇ। ਇਸ ਦੇ ਨਾਲ-ਨਾਲ ਹਰਿਆਣਾ ਵਿਚ ਵੱਖ-ਵੱਖ ਜਿਲ੍ਹਿਆਂ ਦੀ ਹਵਾਈ ਪੱਟੀਆਂ ਨੂੰ ਵਿਕਸਿਤ ਕਰ ਉੱਥੇ ਹਵਾਈ ਸਿਖਲਾਈ ਸ਼ੁਰੂ ਕਰਨ, ਫਲਾਇੰਗ ਸਕੂਲ, ਏਅਰਸਿਟ੍ਰਪ ‘ਤੇ ਰਨਵੇ-ਲਾਇਟਾਂ, ਹੈਂਗਰ ਦੀ ਵਿਵਸਥਾ ਆਦਿ ‘ਤੇ ਲਗਾਤਾਰ ਪੂਰਾ ਜੋਰ ਦਿੱਤਾ ਜਾ ਰਿਹਾ ਹੈ। ਸ੍ਰੀ ਦੁਸ਼ਯੰਤ ਚੌਟਾਲਾ ਨੇ ਇਹ ਵੀ ਦਸਿਆ ਕਿ ਗੁਰੂਗ੍ਰਾਮ ਵਿਚ ਪਹਿਲਾ ਹੈਲੀ ਹੱਬ ਬਣਾਇਆ ਜਾਵੇਗਾ, ਜਿੱਥੇ ਇਕ ਸਥਾਲ ‘ਤੇ ਹੈਲੀਕਾਪਟਰਾਂ ਦੇ ਲਹੀ ਪਾਰਕਿੰਗ ਮੁਰੰਮਤ ਵਰਗੀ ਤਮਾਮ ਏਵੀਏਸ਼ਨ ਸਹੂਲਤਾਂ ਮਿਲੇਗੀ।

ਕਣਕ ਦੇ ਖਰੀਦ ਸੀਜਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ: ਲਾਲ ਚੰਦ ਕਟਾਰੂਚੱਕ

0

ਬਾਹਰਲੇ ਸੂਬਿਆਂ ਤੋਂ ਅਨਾਜ ਲਿਆ ਕੇ ਵੇਚਣ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਨੂੰਨੀ ਕਾਰਵਾਈ
ਸਮੇਂ ਸਿਰ ਚੁਕਾਈ ਅਤੇ ਸਿੱਧੀ ਅਦਾਇਗੀ ਯਕੀਨੀ ਬਣਾਈ ਜਾਵੇਗੀ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਸੂਬੇ ਵਿੱਚ ਆਉਂਦੇ ਕਣਕ ਦੇ ਖਰੀਦ ਸੀਜਨ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਖਰੀਦ ਨਾਲ ਜੁੜੇ ਹਰ ਵਰਗ ਖਾਸ ਕਰਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਖਰੀਦ ਸੀਜਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਕਿਸੇ ਪੱਖੋਂ ਵੀ ਕੋਈ ਕਮੀ ਰਹਿਣ ਨਹੀਂ ਦਿੱਤੀ ਜਾਵੇਗੀ।ਅੱਜ ਇੱਥੇ ਇਕ ਬਿਆਨ ਵਿੱਚ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਖਰੀਦ ਸੀਜਨ ਦੇ ਸਨਮੁੱਖ ਬਾਰਦਾਨਾ ਪੂਰੀ ਗਿਣਤੀ ਵਿੱਚ ਉਪਲੱਬਧ ਹੈ ਅਤੇ ਢੋਆ-ਢੁਆਈ ਦੇ ਸਾਰੇ ਪ੍ਰਬੰਧ ਸਹੀ ਢੰਗ ਨਾਲ ਮੁਕੰਮਲ ਕਰਨ ਲਈ ਟੈਂਡਰ ਲਗਾਏ ਜਾ ਚੁੱਕੇ ਹਨ ਤਾਂ ਜੋ ਸਮੇਂ ਸਿਰ ਚੁਕਾਈ ਹੋ ਸਕੇ।ਇਕ ਹੋਰ ਅਹਿਮ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਅਨਾਜ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਅਜਿਹੇ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸ੍ਰੀ ਲਾਲ ਚੰਦ ਕਟਾਰੂਚੱਕ ਨੇ ਇਹ ਵੀ ਭਰੋਸਾ ਦਿੱਤਾ ਕਿ ਸਰਕਾਰ, ਜ਼ਿੰਮੀਦਾਰਾਂ ਨੂੰ ਸਿੱਧੀ ਅਦਾਇਗੀ ਸਮੇਂ ਸਿਰ ਕਰਨ ਲਈ ਵਚਨਬੱਧ ਹੈ। ਕਿਸਾਨ ਭਾਈਚਾਰੇ ਨੂੰ ਮੰਤਰੀ ਨੇ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਕਿਸੇ ਵੀ ਸਮੇਂ ਜ਼ਿਲ੍ਹਾ ਪੱਧਰ ਉੱਤੇ ਤਾਇਨਾਤ ਅਫ਼ਸਰਾਂ ਕੋਲ ਪਹੁੰਚ ਕੀਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਮੰਤਰੀ ਵੱਲੋਂ ਵਿਸ਼ੇਸ਼ ਤੌਰ ਉੱਤੇ ਹੁਕਮ ਜਾਰੀ ਕੀਤੇ ਗਏ ਹਨ ਕਿ ਖਰੀਦ ਸਬੰਧੀ ਪੇਸ਼ ਆਉਂਦੀਆਂ ਮੁਸ਼ਕਿਲਾਂ ਦੀ ਸਮੇਂ ਸਿਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।

ਉਮੀਦਵਾਰ ਆਪ ਦਾ, ਸਰਟੀਫਿਕੇਟ ਕਾਂਗਰਸੀ ਨੇ ਪ੍ਰਾਪਤ ਕੀਤਾ!

0

ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 4 ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪੇ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਪਹਿਲਾਂ ਹੀ ਪੰਜਾਬ ਤੋਂ ਰਾਜ ਸਭਾ ਲਈ ਕੁੱਝ ਬਾਹਰੀ ਤੇ ਕੁੱਝ ਉਦਯੋਗਪਤੀਆਂ ਨੂੰ ਉਮੀਦਵਾਰ ਬਣਾਉਣ ’ਤੇ ਘਿਰੀ ਸੂਬੇ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਅੰਜ ਇੱਕ ਹੋਰ ਮਹੱਤਵਪੂਰਨ ਗੱਲ ਸਾਹਮਣੇ ਆਈ ਹੈ। ਆਪ ਵਲੋਂ ਰਾਜ ਸਭਾ ਵਿਚ ਬਿਨਾਂ ਮੁਕਾਬਲਾ ਭੇਜੇ ਗਏ �ਿਕਟਰ ਹਰਭਜਨ ਸਿੰਘ ਦਾ ਸਰਟੀਫਿਕੇਟ ਲੈਣ ਲਈ ਜਿੱਥੇ ਉਹ ਨਹੀਂ ਪੁੱਜੇ, ਬਲਕਿ ਉਨ੍ਹਾਂ ਦੇ ਨੁਮਾਇੰਦੇ ਤੌਰ ’ਤੇ ਪੁੱਜੇ ਗੁਲਜਾਰਇੰਦਰ ਚਾਹਲ ਦੀ ਆਮਦ ’ਤੇ ਵੀ ਸਵਾਲ ਖੜੇ ਹੋਏ ਹਨ। ਦਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਉਨ੍ਹਾਂ ਗੁਲਜਾਰ ਇੰਦਰ ਸਿੰਘ ਚਹਿਲ ਨੂੰ ਅਪਣੇ ਨਾਲ ਅਹੁੱਦੇਦਾਰ ਲਗਾਇਆ ਸੀ। ਹਾਲਾਂਕਿ ਉਸ ਸਮੇਂ ਵੀ ਟਕਸਾਲੀ ਕਾਂਗਰਸੀਆਂ ਨੇ ਸਵਾਲ ਖੜੇ ਕੀਤੇ ਸਨ ਪ੍ਰੰਤੂ ਅੱਜ ਸ਼੍ਰੀ ਚਹਿਲ ਦੁਆਰਾ ਆਪ ਉਮੀਦਵਾਰ ਹਰਭਜਨ ਸਿੰਘ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਪੁੱਜਣ ’ਤੇ ਇਹ ਮੁੱਦਾ ਚਰਚਾ ਵਿਚ ਆ ਗਿਆ ਹੈ। ਦਸਣਾ ਬਣਦਾਹੈ ਕਿ �ਿਕਟਰ ਹਰਭਜਨ ਸਿੰਘ ਤੋਂ ਇਲਾਵਾ ਆਪ ਵਲੋਂ ਰਾਜ ਸਭਾ ਵਿਚ ਬਾਕੀ ਭੇਜੇ ਚਾਰ ਉਮੀਦਵਾਰਾਂ ਵਿਚੋਂ ਦੋ ਰਾਘਵ ਚੱਢਾ ਤੇ ਸੰਦੀਪ ਪਾਠਕ ਦਿੱਲੀ ਨਾਲ ਸਬੰਧਤ ਹਨ। ਇਸੇ ਤਰ੍ਹਾਂ ਬਾਕੀ ਦੋ ਉਦਯੋਗਪਤੀ ਹਨ, ਜਿੰਨ੍ਹਾਂ ਵਿਚ ਸੰਜੀਵ ਅਰੋੜਾ ਅਸੋਕ ਮਿੱਤਲ ਸ਼ਾਮਲ ਹਨ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਲਿਖਿਆ ਪੱਤਰ

0

ਅਲਾਟ ਕੀਤੀਆਂ ਮਾਈਨਿੰਗ ਸਾਈਟਾਂ ਦੀ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼, ਗੈਰ ਕਾਨੂੰਨੀ ਮਾਈਨਿੰਗ ਲਈ ਐਸ.ਐਸ.ਪੀ. ਸਿੱਧੇ ਤੌਰ ’ਤੇ ਹੋਣਗੇ ਜ਼ਿੰਮੇਵਾਰ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਪੱਕੇ ਤੌਰ ‘ਤੇ ਰੋਕਣ ਲਈ ਸਾਰੇ ਡਿਪਟੀ ਕਮਿਸਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਲਿਖਤੀ ਹਦਾਇਤ ਕੀਤੀ ਹੈ। ਡਿਪਟੀ ਕਮਿਸਨਰਾਂ ਨੂੰ ਲਿਖੇ ਪੱਤਰ ਵਿੱਚ ਕੈਬਨਿਟ ਮੰਤਰੀ ਨੇ ਸਪੱਸਟ ਤੌਰ’ਤੇ ਕਿਹਾ ਹੈ ਕਿ ਇਹ ਗੱਲ ਸਾਫ ਹੈ ਕਿ ਪੰਜਾਬ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਦੇ ਖਿਲਾਫ ਹੈ, ਮੇਰੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ।ਇਸ ਲਈ ਤੁਹਾਨੂੰ ਨਿਰਦੇਸ ਦਿੱਤੇ ਗਏ ਹਨ ਕਿ ਆਪਣੇ ਜ਼ਿਲ੍ਹੇ ਦੇ ਮਾਈਨਿੰਗ ਅਫਸਰ ਤੋਂ ਜਾਣਕਾਰੀ ਲਈ ਜਾਵੇ ਅਤੇ ਅਲਾਟ ਕੀਤੀਆਂ ਖੱਡਾਂ ਦੀ ਨਿਸਾਨਦੇਹੀ ਕਰਕੇ ਝੰਡਾ ਲਗਾ ਦਿੱਤਾ ਜਾਵੇ ਤਾਂ ਜੋ ਇਹ ਸਪੱਸਟ ਹੋ ਸਕੇ ਕਿ ਮਾਈਨਿੰਗ ਇਨ੍ਹਾਂ ਥਾਵਾਂ ਤੋਂ ਹੀ ਕੀਤੀ ਜਾਣੀ ਹੈ।ਇਸ ਤੋਂ ਇਲਾਵਾ ਐਸ.ਐਸ.ਪੀਜ ਨੂੰ ਲਿਖਿਆ ਗਿਆ ਹੈ ਕਿ ਹਰੇਕ ਜ਼ਿਲ੍ਹੇ ਵਿੱਚ ਅਲਾਟ ਕੀਤੀਆਂ ਖੱਡਾਂ ਦੀ ਨਿਸ਼ਾਨਦੇਹੀ ਕਰਨ ਲਈ ਡਿਪਟੀ ਕਮਿਸਨਰਾਂ ਨੂੰ ਲਿਖਿਆ ਗਿਆ ਹੈ ਤਾਂ ਜੋ ਨਾਜਾਇਜ ਮਾਈਨਿੰਗ ਨੂੰ ਤੁਰੰਤ ਰੋਕਿਆ ਜਾ ਸਕੇ। ਪਰ ਫਿਰ ਵੀ ਜੇਕਰ ਕੋਈ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਨਿਰੋਲ ਜ਼ਿਮੇਵਾਰੀ ਸਬੰਧਤ ਐਸਐਸਪੀ ਦੀ ਹੋਵੇਗੀ। ਸਾਰੇ ਡਿਪਟੀ ਕਮਿਸਨਰਾਂ ਅਤੇ ਐਸਐਸਪੀਜ ਨੂੰ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।ਜ਼ਿਕਰਯੋਗ ਹੈ ਕਿ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਮਾਈਨਿੰਗ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਸੂਬੇ ਭਰ ਦੀਆਂ ਸਾਰੀਆਂ ਕਾਨੂੰਨੀ ਥਾਵਾਂ ਦੀ ਨਿਸਾਨਦੇਹੀ ਕਰਨ ਦੇ ਨਿਰਦੇਸ ਦਿੱਤੇ ਤਾਂ ਜੋ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਹੁਲਾਰਾ ਮਿਲੇਗਾ।

“ਹੁਨਰ ਹਾਟ” “ਅਨੇਕਤਾ ਵਿੱਚ ਏਕਤਾ” ਦੀ ਉੱਤਮ ਮਿਸਾਲ: ਮੁਖਤਾਰ ਅੱਬਾਸ ਨਕਵੀ

0

ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਚੰਡੀਗੜ੍ਹ ਵਿੱਚ ਆਯੋਜਿਤ 39ਵੇਂ “ਹੁਨਰ ਹਾਟ“ ਵਿਖੇ ਪੁੱਜੇ ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਅਤੇ ਰਾਜ ਸਭਾ ਦੇ ਡਿਪਟੀ ਲੀਡਰ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ “ਹੁਨਰ ਹਾਟ” “ਅਨੇਕਤਾ ਵਿੱਚ ਏਕਤਾ” ਅਤੇ “ਸਰਵ ਧਰਮ ਸੰਭਾਵ” ਦੀ ਇੱਕ “ਉੱਤਮ ਅਤੇ ਬੇਮਿਸਾਲ ਉਦਾਹਰਣ“ ਹੈ। ਸ੍ਰੀ ਨਕਵੀ ਨੇ ਕਿਹਾ ਕਿ ਕਾਰੀਗਰਾਂ ਅਤੇ ਸਿਲਪਕਾਰਾਂ ਲਈ “ਹੁਨਰ ਧਰਮ ਹੈ“, “ਕੌਸਲ ਇੱਕ ਕਰਮ ਹੈ“। “ਹੁਨਰ ਹਾਟ“ “ਏਕ ਭਾਰਤ, ਸ਼੍ਰੇਸ਼ਠ ਭਾਰਤ“ ਦੀ ਇੱਕ ਮਹਾਨ ਤਸਵੀਰ ਪੇਸ ਕਰਦਾ ਹੈ। ਜਿਕਰਯੋਗ ਹੈ ਕਿ “ਹੁਨਰ ਹਾਟ“ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸਕ ਬਨਵਾਰੀਲਾਲ ਪੁਰੋਹਿਤ ਭਲਕੇ ਸਵੇਰੇ 11 ਵਜੇ ਕਰਨਗੇ। ਇਸ ਮੌਕੇ ਸ੍ਰੀ ਨਕਵੀ ਨੇ ਕਿਹਾ ਕਿ “ਹੁਨਰ ਹਾਟ“ “ਮੁਹਾਰਤ ਨੂੰ ਉਤਸਾਹ“, “ਪ੍ਰਤਿਭਾ ਦਾ ਬੈਕਅੱਪ“ ਅਤੇ “ਬਜਾਰ ਤੋਂ ਚਮਤਕਾਰ“ ਦੀ ਇੱਕ ਪ੍ਰਭਾਵੀ ਮੁਹਿੰਮ ਸਾਬਤ ਹੋਇਆ ਹੈ। “ਹੁਨਰ ਹਾਟ” ਨੇ ਪਿਛਲੇ ਤਕਰੀਬਨ 7 ਵਰ੍ਹਿਆਂ ਵਿੱਚ 8 ਲੱਖ 50,000 ਤੋਂ ਵੱਧ ਸਵਦੇਸੀ ਕਾਰੀਗਰਾਂ ਅਤੇ ਸ?ਿਲਪਕਾਰਾਂ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਨੂੰ ਰੋਜਗਾਰ ਅਤੇ ਰੋਜਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ। ਇਨ੍ਹਾਂ ਵਿੱਚੋਂ 50 ਫੀਸਦੀ ਤੋਂ ਵੱਧ ਲਾਭਾਰਥੀ ਮਹਿਲਾ ਕਾਰੀਗਰ ਹਨ। ਇਹ “ਹੁਨਰ ਹਾਟ“ ਦੀ ਨਿਰੰਤਰ ਜਾਰੀ ਸਫਲ ਯਾਤਰਾ ਦਾ ਪ੍ਰਮਾਣ ਹੈ। ਸ੍ਰੀ ਨਕਵੀ ਨੇ ਕਿਹਾ ਕਿ “ਹੁਨਰ ਹਾਟ“ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ “ਵੋਕਲ ਫੌਰ ਲੋਕਲ“ ਅਤੇ “ਆਤਮਨਿਰਭਰ ਭਾਰਤ“ ਪ੍ਰਤੀ ਪ੍ਰਤੀਬੱਧਤਾ ਨੂੰ ਮਜਬੂਤ ਕਰਨ ਲਈ ਇੱਕ “ਸਹੀ ਪਲੈਟਫਾਰਮ“ ਸਾਬਿਤ ਹੋਇਆ ਹੈ। “ਹੁਨਰਹਾਟ“ ਨੇ ਦੇਸ ਦੇ ਦੂਰ-ਦੁਰਾਡੇ ਦੇ ਖੇਤਰਾਂ ਦੇ ਕਾਰੀਗਰਾਂ ਅਤੇ ਸ?ਿਲਪਕਾਰਾਂ ਨੂੰ ਆਰਥਿਕ ਵਿਕਾਸ ਦੀ ਮੁੱਖ ਧਾਰਾ ਵਿੱਚ ਲਿਆ ਕੇ ਉਨ੍ਹਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ। ਸ੍ਰੀ ਨਕਵੀ ਨੇ ਕਿਹਾ ਕਿ 25 ਮਾਰਚ ਤੋਂ 03 ਅਪ੍ਰੈਲ, 2022 ਤੱਕ ਸੈਕਟਰ-17, ਚੰਡੀਗੜ੍ਹ ਦੇ ਪ੍ਰੇਡ ਗ੍ਰਾਊਂਡ ਵਿੱਚ ਆਯੋਜਿਤ “ਹੁਨਰ ਹਾਟ” ਵਿੱਚ 31 ਤੋਂ ਵੱਧ ਰਾਜਾਂ/ਕੇਂਦਰ ਸਾਸਿਤ ਪ੍ਰਦੇਸਾਂ ਤੋਂ ਵੱਡੀ ਗਿਣਤੀ ਵਿੱਚ ਮਹਿਲਾ ਕਾਰੀਗਰਾਂ ਸਮੇਤ 720 ਤੋਂ ਵੱਧ ਕਾਰੀਗਰ ਅਤੇ ਸਿਲਪਕਾਰ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ “ਹੁਨਰ ਹਾਟ“ ਵਿੱਚ ਸੈਲਾਨੀ “ਬਾਵਰਚੀਖਾਨਾ“ ਭਾਗ ਵਿੱਚ ਦੇਸ ਦੇ ਵਿਭਿੰਨ ਖੇਤਰਾਂ ਦੇ ਰਵਾਇਤੀ ਪਕਵਾਨਾਂ ਦਾ ਵੀ ਆਨੰਦ ਲੈਣਗੇ। ਇਸ ਤੋਂ ਇਲਾਵਾ “ਮੇਰਾ ਗਾਓਂ, ਮੇਰਾ ਦੇਸ”, “ਵਿਸਵਕਰਮਾ ਵਾਟਿਕਾ”, ਰੋਜਾਨਾ ਸਰਕਸ, “ਮਹਾਭਾਰਤ” ਸੋਅ, ਸੰਗੀਤਕ ਅਤੇ ਸੱਭਿਆਚਾਰਕ ਪ੍ਰੋਗਰਾਮ, ਸੈਲਫੀ ਪੁਆਇੰਟ ਆਦਿ ਚੰਡੀਗੜ੍ਹ “ਹੁਨਰ ਹਾਟ” ਦੇ ਪ੍ਰਮੁੱਖ ਆਕਰਸਣ ਹਨ। ਸ੍ਰੀ ਨਕਵੀ ਨੇ ਕਿਹਾ ਕਿ ਪੰਕਜ ਉਧਾਸ, ਸੁਰੇਸ ਵਾਡਕਰ, ਅਮਿਤ ਕੁਮਾਰ, ਸੁਦੇਸ ਭੌਂਸਲੇ, ਕਵਿਤਾ ਪੌਡਵਾਲ, ਅਲਤਾਫ ਰਾਜਾ, ਰੇਖਾ ਰਾਜ, ਭੁਪਿੰਦਰ ਸਿੰਘ ਭੂਪੀ, ਅੰਕਿਤਾ ਪਾਠਕ, ਭੂਮੀ ਤਿ੍ਰਵੇਦੀ, ਜਸਬੀਰ ਜੱਸੀ, ਉਪਾਸਨਾ ਸਿੰਘ, ਅਨਿਲ ਭੱਟ, ਸੈਲੇਂਦਰ ਸਿੰਘ, ਨੂਰਾਂ ਸਿਸਟਰਜ, ਭੂਮਿਕਾ ਮਲਿਕ, ਪਿ੍ਰਆ ਮਲਿਕ, ਸਾਇਰਾ ਖਾਨ, ਵਿਵੇਕ ਮਿਸਰਾ, ਸਿਧਾਂਤ ਭੌਂਸਲੇ ਜਿਹੇ ਮਕਬੂਲ ਕਲਾਕਾਰ ਹਰ ਸਾਮ ਚੰਡੀਗੜ੍ਹ ਵਿੱਚ “ਹੁਨਰ ਹਾਟ“ ਵਿੱਚ ਆਪਣੇ ਪ੍ਰੋਗਰਾਮ ਪੇਸ ਕਰਨਗੇ।ਸ੍ਰੀ ਨਕਵੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ “ਹੁਨਰ ਹਾਟ“ ਦਾ ਆਯੋਜਨ ਪੁਣੇ, ਅਹਿਮਦਾਬਾਦ, ਭੋਪਾਲ, ਪਟਨਾ, ਮੁੰਬਈ, ਜੰਮੂ, ਚੇਨਈ, ਆਗਰਾ, ਪ੍ਰਯਾਗਰਾਜ, ਗੋਆ, ਜੈਪੁਰ, ਬੰਗਲੁਰੂ, ਕੋਟਾ, ਸਿੱਕਮ, ਸ੍ਰੀਨਗਰ, ਲੇਹ, ਸ?ਿਲੌਂਗ, ਰਾਂਚੀ, ਅਗਰਤਲਾ ਅਤੇ ਹੋਰ ਥਾਵਾਂ ‘ਤੇ ਵੀ ਕੀਤਾ ਜਾਵੇਗਾ।

ਬੀ.ਐਫ.ਜੀ.ਆਈ. ਵਿਖੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਤਿੰਨ ਦਿਨਾਂ ਵਿਸ਼ੇਸ਼ ਸਮਾਗਮ ਕਰਵਾਇਆ

0

100 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ
ਗੀਤ-ਸੰਗੀਤ, ਭਾਸ਼ਣਾਂ ਅਤੇ ਨੁੱਕੜ ਨਾਟਕਾਂ ਨਾਲ ਸਿਰਜਿਆਂ ਦੇਸ਼ ਭਗਤੀ ਦਾ ਮਾਹੌਲ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਆਜ਼ਾਦੀ ਦੇ ਪਰਵਾਨਿਆਂ ਅਤੇ ਕ੍ਰਾਂਤੀਕਾਰੀਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੋਸ਼ਲ ਵੈੱਲਫੇਅਰ ਵਿਭਾਗ ਵੱਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਤਿੰਨ ਰੋਜ਼ਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦਾ ਥੀਮ ਸੀ ‘ਪ੍ਰਣਾਮ ਸ਼ਹੀਦਾਂ ਨੂੰ‘ । ਇਸ ਸਮਾਗਮ ਦੇ ਪਹਿਲੇ ਦਿਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਅੰਤਰ ਕਾਲਜ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀ.ਐਫ.ਜੀ.ਆਈ. ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਵਿਦਿਆਰਥੀ ਜੀਵਨ, ਭਗਤ ਸਿੰਘ ਦੀ ਡਾਇਰੀ ਦੇ ਕੁੱਝ ਪੰਨੇ, ਮੈਂ ਅਤੇ ਭਗਤ ਸਿੰਘ, ਭਗਤ ਸਿੰਘ ਇੱਕ ਇਨਕਲਾਬੀ ਚਿੰਤਕ ਅਤੇ ਭਗਤ ਸਿੰਘ ਦੀ ਦਾਰਸ਼ਨਿਕ ਚੇਤਨਾ ਆਦਿ ਵਿਸ਼ਿਆਂ ਬਾਰੇ ਭਾਸ਼ਣ ਦਿੱਤੇ। ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਰਾਹੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਕ੍ਰਾਂਤੀਕਾਰੀ ਵਿਚਾਰਾਂ ਅਤੇ ਸੋਚ ਬਾਰੇ ਚਾਨਣਾ ਪਾਇਆ। ਇਸ ਭਾਸ਼ਣ ਮੁਕਾਬਲੇ ਵਿਚ ਬੀ.ਬੀ.ਏ. ਦੇ ਵਿਦਿਆਰਥੀ ਭਾਰਤ ਭੂਸ਼ਣ ਨੇ ਪਹਿਲਾ ਸਥਾਨ, , ਬੀ.ਐਸ.ਸੀ. (ਨਾਨ-ਮੈਡੀਕਲ) ਦੀ ਵਿਦਿਆਰਥਣ ਸਿਮਰਨ ਨੇ ਦੂਸਰਾ ਸਥਾਨ ਜਦੋਂ ਕਿ ਬੀ.ਏ.-ਬੀ.ਐਡ. ਦੀ ਵਿਦਿਆਰਥਣ ਜੂਹੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ-ਸੰਗੀਤ ਅਤੇ ਨੁੱਕੜ ਨਾਟਕਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਵੀ ਕੀਤੀਆਂ।
ਇਸ ਸਮਾਗਮ ਦੇ ਦੂਸਰੇ ਦਿਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 100 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਰੈੱਡ ਕਰਾਸ ਬਠਿੰਡਾ ਦੇ ਆਨਰੇਰੀ ਸੈਕਟਰੀ ਸ੍ਰੀ ਦਰਸ਼ਨ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਬੀ.ਐਫ.ਜੀ.ਆਈ. ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮ ਵਿੱਚ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਸਿਵਲ ਹਸਪਤਾਲ, ਬਠਿੰਡਾ ਤੋਂ ਡਾਕਟਰ ਰੀਚਿਕਾ ਗੁਪਤਾ ਅਤੇ ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੇ ਸ੍ਰੀ ਨਰੇਸ਼ ਪਠਾਣੀਆ (ਫ਼ਸਟ ਏਡ ਮਾਸਟਰ ਟਰੇਨਰ) ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਸਮਾਗਮ ਦੇ ਤੀਸਰੇ ਦਿਨ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੱਲੋਂ ਸਾਰੇ ਖ਼ੂਨਦਾਨੀਆਂ, ਗੀਤ-ਸੰਗੀਤ, ਨੁੱਕੜ ਨਾਟਕ ਅਤੇ ਭਾਸ਼ਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਵਿਦਿਆਰਥੀਆਂ ਨੇ ਸ. ਭਗਤ ਸਿੰਘ ਦੀ ਸਹੀ ਸੋਚ ਤੇ ਪਹਿਰਾ ਦਿੰਦਿਆਂ ਇੱਕ ਬਹੁਤ ਹੀ ਨੇਕ ਕਾਰਜ ਕੀਤਾ ਹੈ ਕਿਉਂਕਿ ਬਿਮਾਰੀਆਂ ਅਤੇ ਦੁਰਘਟਨਾਵਾਂ ਦੇ ਦੌਰ ਵਿੱਚ ਅੱਜ ਖ਼ੂਨ ਦੀ ਬਹੁਤ ਜ਼ਰੂਰਤ ਹੈ। ਇਸ ਮੌਕੇ ਉਨ੍ਹਾਂ ਨੇ 50 ਵਾਰ ਖ਼ੂਨਦਾਨ ਕਰਨ ਵਾਲੇ ਕਾਲਜ ਦੀ ਕੰਟੀਨ ਦੇ ਇੰਚਾਰਜ ਸ੍ਰੀ ਪ੍ਰਕਾਸ਼ ਨੂੰ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ । ਉਨ੍ਹਾਂ ਨੇ ਕਿਹਾ ਕਿ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਕੁਰਬਾਨੀ ਦੇ ਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸ. ਭਗਤ ਸਿੰਘ ਦੀ ਸੋਚ ਅਤੇ ਵਿਚਾਰਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਡਿਪਟੀ ਡਾਇਰੈਕਟਰ (ਸਹੂਲਤਾਂ) ਸ. ਹਰਪਾਲ ਸਿੰਘ ਤੋਂ ਇਲਾਵਾ ਬੀ.ਐਫ.ਜੀ.ਆਈ. ਦੇ ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲ, ਡੀਨ, ਵਿਭਾਗ ਮੁਖੀ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

ਬੇਅਦਬੀ ਕਾਂਡ ’ਚ ਡੇਰਾ ਮੁਖੀ ਰਾਮ ਰਹੀਮ ਨਾਮਜਦ, 4 ਮਈ ਨੂੰ ਹੋਵੇਗੀ ਪੇਸ਼ੀ

0

ਸੁਖਜਿੰਦਰ ਮਾਨ
ਫ਼ਰੀਦਕੋਟ, 25 ਮਾਰਚ: ਸੂਬੇ ’ਚ ਪਿਛਲੀ ਅਕਾਲੀ-ਭਾਜਪਾ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਮੁਲਜਮ ਵਜੋਂ ਨਾਮਜਦ ਕਰ ਦਿੱਤਾ ਹੈ। ਜਿਸਦੇ ਚੱਲਦੇ ਹੁਣ ਡੇਰਾ ਮੁਖੀ ਨੂੰ ਇਸ ਕੇਸ ਵਿਚ ਮੁਜਰਮ ਵਜੋਂ ਆਗਾਮੀ 4 ਮਈ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ੀ ਭੁਗਤਣੀ ਪਏਗੀ। ਦਸਣਾ ਬਣਦਾ ਹੈ ਕਿ ਇਸ ਕਾਂਡ ’ਚ ਪਹਿਲਾਂ ਹੀ ਡੇਰੇ ਨਾਲ ਸਬੰਧਤ ਅੱਧੀ ਦਰਜ਼ਨ ਦੇ ਕਰੀਬ ਪ੍ਰੇਮੀਆਂ ਨੂੰ ਵੀ ਨਾਮਜਦ ਕੀਤਾ ਹੋਇਆ ਹੈ।

ਜੇਲ੍ਹ ਮੰਤਰੀ ਨੇ ਅਚਨਚੇਤ ਪਟਿਆਲਾ ਜੇਲ੍ਹ ਦਾ ਕੀਤਾ ਦੌਰਾ

0

ਪਟਿਆਲਾ ਜੇਲ੍ਹ ਵਿਚ ਹੀ ਬੰਦ ਹੈ ਸਾਬਕਾ ਮੰਤਰੀ ਬਿਕਰਮ ਮਜੀਠਿਆ
ਸੁਖਜਿੰਦਰ ਮਾਨ
ਪਟਿਆਲਾ, 25 ਮਾਰਚ: ਸੂਬੇ ਦੇ ਜੇਲ੍ਹ ਮੰਤਰੀ ਹਰਜੌਤ ਸਿੰਘ ਬੈਂਸ ਨੇ ਅੱਜ ਅਚਾਨਕ ਸਥਾਨਕ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਅਪਣੇ ਦੌਰੇ ਦੀ ਭਿਣਕ ਪ੍ਰਸ਼ਾਸਨਿਕ ਤੇ ਨਾ ਹੀ ਜੇਲ੍ਹ ਅਧਿਕਾਰੀਆਂ ਨੂੰ ਲੱਗਣ ਦਿੱਤੀ। ਕਾਫ਼ੀ ਲੰਮਾ ਸਮਾਂ ਜੇਲ੍ਹ ਦੇ ਨਿਰੀਖਣ ਦੌਰਾਨ ਉਨ੍ਹਾਂ ਕੈਦੀਆਂ, ਹਵਾਲਾਤੀਆਂ ਤੇ ਜੇਲ੍ਹ ਸਟਾਫ਼ ਨਾਲ ਗੱਲਬਾਤ ਕੀਤੀ। ਦੌਰੇ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਜੇਲ੍ਹਾਂ ਵਿਚੋਂ ਫ਼ੋਨ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਯੋਜਨਾ ਬਣਾਈ ਜਾ ਰਹੀ ਹੈ ਤੇ ਅਗਲੇ ਤਿੰਨ ਮਹੀਨਿਆਂ ਦੌਰਾਨ ਇਹ ਗੌਰਖਧੰਦਾ ਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਿਚ ਕਿਸੇ ਨੂੰ ਵੀ ਡਰਨ ਦੀ ਕੋਈ ਲੋੜ ਨਹੀਂ ਤੇ ਸਰਕਾਰ ਹਰ ਪੰਜਾਬੀ ਨੂੰ ਸੁਰੱਖਿਅਤ ਮਾਹੌਲ ਦੇਵੇੀ। ਇਸ ਦੌਰਾਨ ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਸਾਬਕਾ ਮੰਤਰੀ ਬਿਕਰਮ ਮਜੀਠਿਆ ਨੂੰ ਵਿਸੇਸ ਸਹੂਲਤਾਂ ਦੇਣ ਦੇ ਮਾਮਲੇ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਜੇਲ੍ਹ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ਾ ਛੁਡਾਉਣ ਲਈ ਵੀ ਵਿਸੇਸ ਉਪਰਾਲੇ ਕਰਨ ਦਾ ਭਰੋਸਾ ਦਿਵਾਇਆ।

Our Visitor

1899368