ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਬੀਬੀ ਵਾਲਾ ਰੋਡ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ-3 ਦੇ ਪਾਰਕ ਨੰਬਰ-39 ਨੂੰ ਨਗਰ ਨਿਗਮ ਵੱਲੋਂ ਵਿਕਸਤ ਕਰਨ ਦੀ ਬਜਾਏ ਇਸ ਦੇ ਇੱਕ ਹਿੱਸੇ ਤੇ ਸ਼ਹਿਰ ਦੇ ਕੁਝ ਰਸੂਖਵਾਨ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਨਹੀਂ ਰੋਕ ਰਹੀ,ਬਲਕਿ ਉਨ੍ਹਾਂ ਰਸੂਖਵਾਨ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਸ ਸਬੰਧੀ ਬਠਿੰਡਾ ਸ਼ਹਿਰੀ ਦੇ ਐਮਐਲਏ ਜਗਰੂਪ ਸਿੰਘ ਗਿੱਲ ਨੂੰ ਮੰਗ ਪੱਤਰ ਦਿੰਦਿਆਂ ਪ੍ਰਿੰਸੀਪਲ ਬੱਗਾ ਸਿੰਘ ਨੇ ਦੱਸਿਆ ਕਿ ਨਾਗਰਿਕ ਚੇਤਨਾ ਮੰਚ ਰਜਿਸਟਰਡ ਵੱਲੋਂ 1999 ਤੋਂ ਕੀਤੀ ਕਈ ਸਾਲਾਂ ਦੀ ਅਦਾਲਤੀ ਜੱਦੋ-ਜਹਿਦ ਤੋਂ ਬਾਅਦ ਹਾਈ ਕੋਰਟ ਅਤੇ ਸੁਪਰੀਮ ਕੋਰਟ ਚੋਂ ਕੇਸ ਜਿੱਤ ਕੇ ਲੋਕਾਂ ਵੱਲੋਂ ਬਣਵਾਇਆ ਗਿਆ। ਨਗਰ ਨਿਗਮ ਬਠਿੰਡਾ ਨੇ ਇਸ ਦੀ ਚਾਰਦੀਵਾਰੀ ਕਰਵਾ ਕੇ ਇਸ ਅੰਦਰ ਟਰੈਕ ਵੀ ਬਣਵਾਇਆ ਅਤੇ ਮਾਲੀ ਵੀ ਰੱਖਿਆ। ਸ਼ਹਿਰ ਦੀ ਟੀ ਪੀ ਸਕੀਮ ਤਿੰਨ ਪਾਰਟ ਦੋ ਵਿੱਚ ਇਹ ਸਾਰਾ ਪਾਰਕ ਦਿਖਾਇਆ ਗਿਆ ਹੈ। ਪਰ ਇਸ ਵਿੱਚੋਂ 490 ਗਜ਼ ਜਗ੍ਹਾ ਅਜਿਹੀ ਹੈ ਜਿਸ ‘ਤੇ ਸ਼ਹਿਰ ਦੇ ਕੁਝ “ਰਸੂਖ਼ਵਾਨ” ਲੋਕਾਂ ਨੇ ਜਿਲ੍ਹਾ ਅਦਾਲਤਾਂ ਵਿੱਚ ਗਲਤ ਬਿਅਾਨੀ ਕਰਕੇ ਪੂਰੇ ਪਾਰਕ ਦੇ ਵਿਕਾਸ ਵਿੱਚ ਰੋੜਾ ਅਟਕਾਇਆ ਹੋਇਅਾ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਵੀ ਇਸ 490 ਗਜ਼ ਜਗ੍ਹਾ ਦੇ ਅੰਦਰਲੇ ਪਾਸੇ ਪਹਿਲਾਂ ਛੋਟੀ ਕੰਧ ਕਰਾਈ ਸੀ ਤੇ ਹੁਣ ਉਸ ਨੂੰ ਢਾਹ ਕੇ ਪੰਜ ਫੁੱਟ ਤੋਂ ਵੀ ਉੱਪਰ ਗਰਿੱਲਾਂ ਲਾ ਕੇ ਕੰਧ ਉਸਾਰੀ ਗਈ ਹੈ,ਜਦ ਕਿ ਬਾਕੀ ਦੇ ਪਾਰਕ ਦੀਆਂ ਸਾਈਡਾਂ ਦੀ ਦੀਵਾਰ ਸਿਰਫ ਦੋ ਕੁ ਫੁੱਟ ਉਚੀ ਹੀ ਹੈ। ਇਸ ਥਾਂ ਵਾਲੇ ਪਾਸੇ ਪਾਰਕ ਦੀ ਪੰਜ ਫੁੱਟ ਉੱਚੀ ਦੀਵਾਰ ਤੇ ਗਰਿੱਲਾਂ ਲਾ ਕੇ ਉਸਾਰੀ ਕਿਉਂ ਕਰਵਾਈ ਜਾ ਗਈ ਹੈ ? ਸਪੈਸ਼ਲ ਤੌਰ ਤੇ ਇਹ ਉੱਚੀ ਕੰਧ ਉਸਾਰਨ ਨਾਲ ਪਾਰਕ ਦੀ ਇਸ ਜਗ੍ਹਾ ਤੇ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹੀ ਰਸੂਖ਼ਵਾਨ ਲੋਕਾਂ ਦਾ ਕਬਜ਼ਾ ਸ਼ੋਅ ਹੋ ਜਾਵੇਗਾ, ਜੋ ਸਰਸਰ ਗ਼ੈਰ-ਕਾਨੂੰਨੀ ਹੈ। ਪਾਰਕ ਦੇ ਆਸ ਪਾਸ ਦੇ ਘਰਾਂ ਦੇ ਲੋਕਾਂ ਚੋਂ ਕਿਸੇ ਨੇ ਵੀ ਇਸ ਕੰਧ ਨੂੰ ਉੱਚਾ ਕਰਕੇ ਉਸਾਰਨ ਲਈ ਨਗਰ ਨਿਗਮ ਨੂੰ ਕੋਈ ਬੇਨਤੀ ਨਹੀਂ ਕੀਤੀ। ਬੀਤੇ ਦਿਨੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਾਰਕ ਕਮੇਟੀ ਪ੍ਰਧਾਨ ਦੀ ਅਗਵਾਈ ਵਿੱਚ ਲੋਕਾਂ ਦਾ ਇਕ ਵਫਦ ਮਿਲਿਆ ਤੇ ਇੱਕ ਲਿਖਤੀ ਪੱਤਰ ਦੇ ਕੇ ਇਸ ਨਜਾਇਜ਼ ਤੌਰ ਤੇ ਉਸਾਰੀ ਜਾ ਰਹੀ ਕੰਧ ਨੂੰ ਫੌਰੀ ਤੌਰ ਤੇ ਰੋਕਣ ਲਈ ਕਿਹਾ ਸੀ। ਕਮਿਸ਼ਨਰ ਸਾਹਿਬ ਨੇ ਇਹ ਮਾਮਲਾ ਪੜਤਾਲ ਕਰਨ ਲਈ ਤਾਂ ਕਿਹਾ ਪਰ ਠੇਕੇਦਾਰ ਵੱਲੋਂ ਉਸਾਰੀ ਜਾ ਰਹੀ ਕੰਧ ਨੂੰ ਰੋਕਿਆ ਤੱਕ ਨਹੀਂ ਜੋ ਲੋਕਾਂ ਦੇ ਵਫ਼ਦ ਦੀ ਰੀਪਰਜੰਟੇਸ਼ਨ ਦੀ ਅਣਦੇਖੀ ਕਹਿ ਸਕਦੇ ਹਾਂ। ਇਕ ਪਾਸੇ ਤਾਂ ਪੰਜਾਬ ਸਰਕਾਰ ਸ਼ਹਿਰਾਂ ਅੰਦਰ ਸਰਕਾਰੀ ਥਾਵਾਂ ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਗਰਮ ਹੋਈ ਦੱਸੀ ਜਾਂਦੀ ਹੈ ਪਰ ਦੂਜੇ ਪਾਸੇ ਨਗਰ ਨਿਗਮ ਬਠਿੰਡਾ ਲੋਕਾਂ ਦੀ ਸੈਰ ਵਾਲੇ ਪਾਰਕ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਨੂੰ ਉਤਸ਼ਾਹਿਤ ਕਿਉਂ ਕਰ ਰਹੀ ਹੈ ? ਇਸ ਪ੍ਰਤੀ ਵਾਰਡ ਦੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਹੋਰ ਕੋਈ ਅਗਲੀ ਕਾਰਵਾਈ ਬਾਰੇ ਵੀ ਸੋਚ ਰਹੇ ਹਨ।
ਬੀਬੀ ਵਾਲਾ ਰੋਡ ਪਾਰਕ ਨੰਬਰ-39 ਤੇ ਨਜਾਇਜ਼ ਕਬਜਾ ਹਟਾਉਣ ਲਈ ਐਮਐਲਏ ਜਗਰੂਪ ਗਿੱਲ ਨੂੰ ਦਿੱਤਾ ਮੰਗ ਪੱਤਰ
ਪੰਚਾਇਤਾਂ ਦੀਆਂ ਗ੍ਰਾਂਟਾਂ ਰੋਕ ਕੇ ‘ਆਪ’ ਲੋਕਤੰਤਰ ਦਾ ਘਾਣ ਕਰਨ ਦੀ ਕਰ ਰਹੀ ਹੈ ਕੋਸ਼ਿਸ਼ : ਖਹਿਰਾ
ਰਾਘਵ ਚੱਢਾ ਤੇ ਹਰਭਜਨ ਸਹਿਤ ਆਪ ਦੇ ਪੰਜੇਂ ਉਮੀਦਵਾਰ ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਜੇਤੂ ਕਰਾਰ
ਭਗਵੰਤ ਮਾਨ ਵੱਲੋਂ ਮੋਦੀ ਨਾਲ ਮੀਟਿੰਗ, ਪੰਜਾਬ ਦੇ ਅਰਥਚਾਰੇ ਦੀ ਸੁਰਜੀਤੀ ਲਈ ਮੰਗਿਆਂ ਇਕ ਲੱਖ ਕਰੋੜ ਦਾ ਵਿੱਤੀ ਪੈਕੇਜ
ਰਾਜ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ 1 ਲੱਖ ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇਣ ਦੀ ਕੀਤੀ ਮੰਗ
ਸਰਹੱਦ ਦੇ ਪਾਰ ਤੋਂ ਵਿਦਰੋਹ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਲਈ ਹਾਈ-ਟੈਕ ਉਪਕਰਨਾਂ ਦੀ ਮੰਗ ਕਰਨ ਵਾਲੇ ਰਾਸ਼ਟਰੀ ਸੁਰੱਖਿਆ ਮੁੱਦੇ ਨੂੰ ਵੀ ਚੁੱਕਿਆ
· ਪ੍ਰਧਾਨ ਮੰਤਰੀ ਨੇ ਭਗਵੰਤ ਮਾਨ ਨੂੰ ਰਾਜ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ
ਸੁਖਜਿੰਦਰ ਮਾਨ
ਨਵੀਂ ਦਿੱਲੀ, 24 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਅਰਥਚਾਰੇ ਦੀ ਸੁਰਜੀਤੀ ਦੇ ਨਾਲ-ਨਾਲ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੀ ਭਲਾਈ ਲਈ ਕੇਂਦਰ ਸਰਕਾਰ ਪਾਸੋਂ ਇਕ ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ।ਭਗਵੰਤ ਮਾਨ ਨੇ ਅੱਜ ਬਾਅਦ ਦੁਪਹਿਰ ਇੱਥੇ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੂੰ ਸੂਬੇ ਦੀ ਤਰਸਯੋਗ ਵਿੱਤੀ ਹਾਲਤ ਬਾਰੇ ਜਾਣੂੰ ਕਰਵਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰ ਸੂਬੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਗਈਆਂ ਅਤੇ ਉਨ੍ਹਾਂ ਨੇ ਅਗਲੇ ਦੋ ਸਾਲਾਂ ਲਈ ਪ੍ਰਤੀ ਸਾਲ 50,000 ਕਰੋੜ ਰੁਪਏ ਦਾ ਵਿੱਤੀ ਪੈਕੇਜ ਤੁਰੰਤ ਦੇਣ ਦੀ ਮੰਗ ਕੀਤੀ ਤਾਂ ਕਿ ਲੀਹੋਂ ਲੱਥੀ ਆਰਥਿਕਤਾ ਨੂੰ ਮੁੜ ਪੱਟੜੀ ਉਤੇ ਲਿਆਂਦਾ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਵਿੱਤੀ ਸਹਾਇਤਾ ਸਦਕਾ ਤੀਜੇ ਸਾਲ ਦੌਰਾਨ ਸੂਬੇ ਦਾ ਅਰਥਚਾਰਾ ਸਵੈ-ਨਿਰਭਰ ਅਤੇ ਵਿੱਤੀ ਪੱਖੋਂ ਸਥਿਰ ਹੋ ਜਾਵੇਗਾ।ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਤੋਂ ਮਾਫੀਏ ਦਾ ਮੁਕੰਮਲ ਸਫਾਇਆ ਕਰਕੇ ਖਾਲੀ ਖਜ਼ਾਨਾ ਭਰਨ ਲਈ ਠੋਸ ਯਤਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਇੱਥੋਂ ਤੱਕ ਕਿ ਹੁਣ ਵੀ ਸਾਡੇ ਬਹਾਦਰ ਪੰਜਾਬੀ ਜਵਾਨ ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਤੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੁਰੱਖਿਆ ਕਰਨ ਲਈ ਸਰਹੱਦਾਂ ਦੀ ਰਾਖੀ ਕਰ ਰਹੇ ਹਨ।
ਪੰਜਾਬ ਦੇ ਸਰਹੱਦੀ ਸੂਬਾ ਹੋਣ ਦੇ ਪ੍ਰਸੰਗ `ਚ ਕੌਮੀ ਸੁਰੱਖਿਆ ਦਾ ਇਕ ਹੋਰ ਅਹਿਮ ਮੁੱਦਾ ਚੁੱਕਦਿਆਂ ਭਗਵੰਤ ਮਾਨ ਨੇ ਸਰਹੱਦ ਪਾਰ ਦੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਦੁਸ਼ਮਣ ਤਾਕਤਾਂ ਦੇ ਯਤਨਾਂ ਨੂੰ ਨਾਕਾਮ ਕਰਨ ਲਈ ਕੇਂਦਰ ਸਰਕਾਰ ਦੇ ਖੁੱਲ੍ਹਦਿਲੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਪੰਜਾਬ ਵੱਲੋਂ ਇਸ ਸਬੰਧ ਵਿਚ ਕੇਂਦਰ ਨੂੰ ਹਰ ਬਣਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਮੁੱਖ ਮੰਤਰੀ ਵੱਲੋਂ ਕੇਂਦਰ ਨੂੰ ਸੂਬੇ ਦੀਆਂ ਘੁਸਪੈਠ ਵਿਰੋਧੀ ਕਾਰਵਾਈਆਂ ਦਾ ਟਾਕਰਾ ਕਰਨ ਲਈ ਫੋਰਸਾਂ ਨੂੰ ਅਤਿ-ਆਧੁਨਿਕ ਤਕਨੀਕਾਂ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਗਈ।ਮੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਆਪਣੀ ਪਹਿਲੀ ਮੀਟਿੰਗ ਨੂੰ ਉਸਾਰੂ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਸ੍ਰੀ ਮੋਦੀ ਨੇ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਲਈ ਹਰ ਸੰਭਵ ਸਹਾਇਤਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ, “ਜੇਕਰ ਪੰਜਾਬ ਵਿਕਾਸ ਦੀਆਂ ਪੁਲਾਂਘਾ ਤੇਜ਼ ਪੁੱਟੇਗਾ ਤਾਂ ਇਸ ਨਾਲ ਭਾਰਤ ਵੀ ਖੁਸ਼ਹਾਲ ਹੋਵੇਗਾ।“ ਮਹਾਨ ਪੰਜਾਬੀ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚੋਂ ਕੁਝ ਪੰਕਤੀਆਂ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ``ਪੰਜਾਬ, ਭਾਰਤ ਦੀ ਮੁੰਦਰੀ ਵਿਚ ਜੜ੍ਹੇ ਹੋਏ ਨਗ ਵਾਂਗ ਹੈ।`` ਉਨ੍ਹਾਂ ਉਦਾਸੀ ਭਰੇ ਲਹਿਜ਼ੇ ਵਿਚ ਕਿਹਾ ਕਿ ਪੰਜਾਬ ਵਿਚ ਬੀਤੇ ਸਮੇਂ ਵਿਚ ਕੁਝ ਕੁ ਗਲਤ ਸਰਕਾਰਾਂ ਦੇ ਚੁਣੇ ਜਾਣ ਦੇ ਫੈਸਲਿਆਂ ਕਾਰਨ ਇਸ ਨਗ ਦੀ ਚਮਕ ਫਿੱਕੀ ਪੈ ਗਈ। ਆਪਣੀ ਪ੍ਰਤੀਬੱਧਤਾ ਨੂੰ ਦਹੁਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਮੁਲਕ ਦਾ ਮੋਹਰੀ ਸੂਬਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਵਿਸ਼ਵ ਪੱਧਰ ਉਤੇ ਮੁਲਕ ਦਾ ਨਾਮ ਵੀ ਰੌਸ਼ਨ ਹੋਵੇਗਾ।ਭਗਵੰਤ ਮਾਨ ਵੱਲੋਂ ਉਠਾਏ ਮਸਲਿਆਂ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਸਮੁੱਚੇ ਮਾਮਲੇ ਨੂੰ ਕੇਂਦਰੀ ਵਿੱਤ ਤੇ ਗ੍ਰਹਿ ਮੰਤਰਾਲਿਆਂ ਕੋਲ ਉਠਾਉਣਗੇ ਤਾਂ ਕਿ ਸੂਬੇ ਦੀ ਬਣਦੀ ਮਦਦ ਕੀਤੀ ਜਾ ਸਕੇ।
ਇਸ ਮੌਕੇ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਸਨੇਹ ਵਜੋਂ ਸ਼ਾਲ ਤੇ ਗੁਲਦਸਤਾ ਭੇਟ ਕੀਤਾ ਅਤੇ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਮੁੱਖ ਮੰਤਰੀ ਵਜੋਂ ਸਫਲ ਪਾਰੀ ਦੀ ਸ਼ੁਰੂਆਤ ਕਰਨ ਦੀ ਕਾਮਨਾ ਕੀਤੀ।
: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਅਰਥਚਾਰੇ ਦੀ ਸੁਰਜੀਤੀ ਦੇ ਨਾਲ-ਨਾਲ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੀ ਭਲਾਈ ਲਈ ਕੇਂਦਰ ਸਰਕਾਰ ਪਾਸੋਂ ਇਕ ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ।ਭਗਵੰਤ ਮਾਨ ਨੇ ਅੱਜ ਬਾਅਦ ਦੁਪਹਿਰ ਇੱਥੇ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੂੰ ਸੂਬੇ ਦੀ ਤਰਸਯੋਗ ਵਿੱਤੀ ਹਾਲਤ ਬਾਰੇ ਜਾਣੂੰ ਕਰਵਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰ ਸੂਬੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਗਈਆਂ ਅਤੇ ਉਨ੍ਹਾਂ ਨੇ ਅਗਲੇ ਦੋ ਸਾਲਾਂ ਲਈ ਪ੍ਰਤੀ ਸਾਲ 50,000 ਕਰੋੜ ਰੁਪਏ ਦਾ ਵਿੱਤੀ ਪੈਕੇਜ ਤੁਰੰਤ ਦੇਣ ਦੀ ਮੰਗ ਕੀਤੀ ਤਾਂ ਕਿ ਲੀਹੋਂ ਲੱਥੀ ਆਰਥਿਕਤਾ ਨੂੰ ਮੁੜ ਪੱਟੜੀ ਉਤੇ ਲਿਆਂਦਾ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਵਿੱਤੀ ਸਹਾਇਤਾ ਸਦਕਾ ਤੀਜੇ ਸਾਲ ਦੌਰਾਨ ਸੂਬੇ ਦਾ ਅਰਥਚਾਰਾ ਸਵੈ-ਨਿਰਭਰ ਅਤੇ ਵਿੱਤੀ ਪੱਖੋਂ ਸਥਿਰ ਹੋ ਜਾਵੇਗਾ।ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਤੋਂ ਮਾਫੀਏ ਦਾ ਮੁਕੰਮਲ ਸਫਾਇਆ ਕਰਕੇ ਖਾਲੀ ਖਜ਼ਾਨਾ ਭਰਨ ਲਈ ਠੋਸ ਯਤਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਇੱਥੋਂ ਤੱਕ ਕਿ ਹੁਣ ਵੀ ਸਾਡੇ ਬਹਾਦਰ ਪੰਜਾਬੀ ਜਵਾਨ ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਤੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੁਰੱਖਿਆ ਕਰਨ ਲਈ ਸਰਹੱਦਾਂ ਦੀ ਰਾਖੀ ਕਰ ਰਹੇ ਹਨ।
ਪੰਜਾਬ ਦੇ ਸਰਹੱਦੀ ਸੂਬਾ ਹੋਣ ਦੇ ਪ੍ਰਸੰਗ `ਚ ਕੌਮੀ ਸੁਰੱਖਿਆ ਦਾ ਇਕ ਹੋਰ ਅਹਿਮ ਮੁੱਦਾ ਚੁੱਕਦਿਆਂ ਭਗਵੰਤ ਮਾਨ ਨੇ ਸਰਹੱਦ ਪਾਰ ਦੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਦੁਸ਼ਮਣ ਤਾਕਤਾਂ ਦੇ ਯਤਨਾਂ ਨੂੰ ਨਾਕਾਮ ਕਰਨ ਲਈ ਕੇਂਦਰ ਸਰਕਾਰ ਦੇ ਖੁੱਲ੍ਹਦਿਲੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਪੰਜਾਬ ਵੱਲੋਂ ਇਸ ਸਬੰਧ ਵਿਚ ਕੇਂਦਰ ਨੂੰ ਹਰ ਬਣਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਮੁੱਖ ਮੰਤਰੀ ਵੱਲੋਂ ਕੇਂਦਰ ਨੂੰ ਸੂਬੇ ਦੀਆਂ ਘੁਸਪੈਠ ਵਿਰੋਧੀ ਕਾਰਵਾਈਆਂ ਦਾ ਟਾਕਰਾ ਕਰਨ ਲਈ ਫੋਰਸਾਂ ਨੂੰ ਅਤਿ-ਆਧੁਨਿਕ ਤਕਨੀਕਾਂ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਗਈ।ਮੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਆਪਣੀ ਪਹਿਲੀ ਮੀਟਿੰਗ ਨੂੰ ਉਸਾਰੂ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਸ੍ਰੀ ਮੋਦੀ ਨੇ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਲਈ ਹਰ ਸੰਭਵ ਸਹਾਇਤਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ, “ਜੇਕਰ ਪੰਜਾਬ ਵਿਕਾਸ ਦੀਆਂ ਪੁਲਾਂਘਾ ਤੇਜ਼ ਪੁੱਟੇਗਾ ਤਾਂ ਇਸ ਨਾਲ ਭਾਰਤ ਵੀ ਖੁਸ਼ਹਾਲ ਹੋਵੇਗਾ।“ ਮਹਾਨ ਪੰਜਾਬੀ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚੋਂ ਕੁਝ ਪੰਕਤੀਆਂ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ``ਪੰਜਾਬ, ਭਾਰਤ ਦੀ ਮੁੰਦਰੀ ਵਿਚ ਜੜ੍ਹੇ ਹੋਏ ਨਗ ਵਾਂਗ ਹੈ।`` ਉਨ੍ਹਾਂ ਉਦਾਸੀ ਭਰੇ ਲਹਿਜ਼ੇ ਵਿਚ ਕਿਹਾ ਕਿ ਪੰਜਾਬ ਵਿਚ ਬੀਤੇ ਸਮੇਂ ਵਿਚ ਕੁਝ ਕੁ ਗਲਤ ਸਰਕਾਰਾਂ ਦੇ ਚੁਣੇ ਜਾਣ ਦੇ ਫੈਸਲਿਆਂ ਕਾਰਨ ਇਸ ਨਗ ਦੀ ਚਮਕ ਫਿੱਕੀ ਪੈ ਗਈ। ਆਪਣੀ ਪ੍ਰਤੀਬੱਧਤਾ ਨੂੰ ਦਹੁਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਮੁਲਕ ਦਾ ਮੋਹਰੀ ਸੂਬਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਵਿਸ਼ਵ ਪੱਧਰ ਉਤੇ ਮੁਲਕ ਦਾ ਨਾਮ ਵੀ ਰੌਸ਼ਨ ਹੋਵੇਗਾ।ਭਗਵੰਤ ਮਾਨ ਵੱਲੋਂ ਉਠਾਏ ਮਸਲਿਆਂ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਸਮੁੱਚੇ ਮਾਮਲੇ ਨੂੰ ਕੇਂਦਰੀ ਵਿੱਤ ਤੇ ਗ੍ਰਹਿ ਮੰਤਰਾਲਿਆਂ ਕੋਲ ਉਠਾਉਣਗੇ ਤਾਂ ਕਿ ਸੂਬੇ ਦੀ ਬਣਦੀ ਮਦਦ ਕੀਤੀ ਜਾ ਸਕੇ।
ਇਸ ਮੌਕੇ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਸਨੇਹ ਵਜੋਂ ਸ਼ਾਲ ਤੇ ਗੁਲਦਸਤਾ ਭੇਟ ਕੀਤਾ ਅਤੇ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਮੁੱਖ ਮੰਤਰੀ ਵਜੋਂ ਸਫਲ ਪਾਰੀ ਦੀ ਸ਼ੁਰੂਆਤ ਕਰਨ ਦੀ ਕਾਮਨਾ ਕੀਤੀ।
ਵਿਧਾਇਕ ਅਮਿਤ ਰਤਨ ਵੱਲੋਂ ਡੀਸੀ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਹਲਕੇ ਦੇ ਵਿਕਾਸ ਲਈ ਸਹਿਯੋਗ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਇੰਜੀ ਅਮਿਤ ਰਤਨ ਕੋਟਫੱਤਾ ਵੱਲੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਮੌਜੂਦਗੀ ਵਿਚ ਹਲਕੇ ਦੇ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਹਰ ਵਿਭਾਗ ਦੇ ਮਸਲਿਆਂ ਉੱਪਰ ਚਰਚਾ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਸਰਕਾਰ ਵੱਲੋਂ ਅਫਸਰਾਂ ਅਤੇ ਕਰਮਚਾਰੀਆਂ ਨੂੰ ਹਰ ਤਰ੍ਹਾਂ ਦਾ ਸਾਥ ਮਿਲੇਗਾ ਤਾਂ ਜੋ ਵਿਕਾਸ ਪੱਖੋਂ ਬੇਹੱਦ ਪੱਛੜੇ ਹੋਏ ਹਲਕੇ ਨੂੰ ਚੰਗੀ ਤਰ੍ਹਾਂ ਵਿਕਸਤ ਕੀਤਾ ਜਾ ਸਕੇ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੋ ਵਿਕਾਸ ਕਾਰਜ ਪਿਛਲੀ ਸਰਕਾਰ ਵੇਲੇ ਸ਼ੁਰੂ ਨਹੀਂ ਹੋਏ ਉਨ੍ਹਾਂ ਦੀ ਜਲਦ ਸੂਚੀ ਬਣਾਈ ਜਾਵੇ ਤਾਂ ਜੋ ਉਹਨਾਂ ਨੂੰ ਜਲਦ ਸ਼ੁਰੂ ਕਰਕੇ ਪੂਰਾ ਕੀਤਾ ਜਾ ਸਕੇ । ਮੀਟਿੰਗ ਦੌਰਾਨ ਸਿੱਖਿਆ, ਸਿਹਤ ਤੋਂ ਇਲਾਵਾ ਪੀਣ ਦੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਬਾਰੇ ਉਸਾਰੂ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਸਾਸ਼ਨ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਗਿੱਲ ਦਾ ਤਜ਼ਰਬਾ ਬਠਿੰਡਾ ਦੇ ਸਰਬ ਪੱਖੀ ਵਿਕਾਸ ਲਈ ਅਹਿਮ: ਭੱਲਾ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਇਕ ਜਗਰੂਪ ਸਿੰਘ ਗਿੱਲ ਜਿੱਥੇ ਪੜ੍ਹੇ -ਲਿਖੇ ਅਤੇ ਸਿਆਸਤ ਦੀ ਡੂੰਘੀ ਸੂਝ ਰੱਖਦੇ ਹਨ ਉਥੇ ਉਹਨਾਂ ਦਾ ਰਾਜਨੀਤਕ, ਸਮਾਜਕ ਅਤੇ ਪ੍ਰਸ਼ਾਸਨਿਕ ਖੇਤਰ ਵਿਚ ਅੱਧੀ ਸਦੀ ਦਾ ਤਜ਼ਰਬਾ ਬਠਿੰਡਾ ਦੇ ਸਰਬ ਪੱਖੀ ਵਿਕਾਸ ਵਿਚ ਅਹਿਮ ਰੋਲ ਅਦਾ ਕਰੇਗਾ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਜਤਿੰਦਰ ਸਿੰਘ ਭੱਲਾ ਨੇ ਸ੍ਰ. ਗਿੱਲ ਦਾ ਬਠਿੰਡਾ ਵਿਖੇ ਵਿਸ਼ੇਸ਼ ਸਨਮਾਨ ਕਰਨ ਦੌਰਾਨ ਕੀਤਾ।
ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਆਪਣਾ ਉਸਾਰੂ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਸਾਰੇ ਵਰਗਾ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਭੱਲਾ ਨੇ ਕਿਹਾ ਕਿ ਸੂਬੇ ਨੂੰ ਪਹਿਲੀ ਵਾਰ ਇਮਾਨਦਾਰ ਮੁੱਖ ਮੰਤਰੀ ਨਸੀਬ ਹੋਇਆ ਹੈ ਜਿਸ ਲਈ ਸੂਬੇ ਦ ਸਰਬ ਪੱਖੀ ਵਿਕਾਸ ਤਰਜੀਹੀ ਹੈ ਨਾ ਕਿ ਆਪਣਾ ਪਰਿਵਾਰ ਅਤੇ ਸੰਗੀ ਸਾਥੀ। ਭੱਲਾ ਨੇ ਹਲਕਾ ਵਿਧਾਇਕ ਸ੍ਰ.ਜਗਰੂਪ ਸਿੰਘ ਗਿੱਲ ਨੂੰ ਅਪੀਲ ਕੀਤੀ ਕਿ ਬੀਤੀ ਕਾਂਗਰਸ ਸਰਕਾਰ ਵੱਲੋਂ ਜ਼ਿਲ੍ਹੇ ਦੇ ਹਰਮਨ ਪਿਆਰੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਲੀਸ ਤੇ ਦਿੱਤੀ ਜ਼ਮੀਨ ਦੇ ਸਮਝੌਤਿਆਂ ਨੂੰ ਰੱਦ ਕਰਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਭਾਈਰੂਪਾ, ਸੇਵਕ ਸਿੰਘ ਬਾਬਾ, ਸਤਨਾਮ ਸਿੰਘ ਅਤੇ ਸਿਮਰਜੀਤ ਸਿੰਘ ਮੈਂਗੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਿਹਤ ਮੰਤਰੀ ਨੇ ਮਾਨਸਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਅਧਿਕਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਦੀਆਂ ਦਿੱਤੀਆਂ ਹਦਾਇਤਾਂ
ਸੁਖਜਿੰਦਰ ਮਾਨ
ਮਾਨਸਾ, 24 ਮਾਰਚ: ਸੂਬੇ ਦੇ ਸਿਹਤ ਮੰਤਰੀ ਤੇ ਮਾਨਸਾ ਹਲਕੇ ਦੇ ਵਿਧਾਇਕ ਡਾ ਵਿਜੇ ਕੁਮਾਰ ਸਿੰਗਲਾ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਵਿਧਾਇਕ ਬੁਢਲਾਡਾ ਪਿ੍ੰਸੀਪਲ ਬੁੱਧਰਾਮ ਅਤੇ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਵਾਲੀ ਦੀ ਹਾਜਰੀ ਵਿੱਚ ਜਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜਿੱਥੇ ਉਨ੍ਹਾਂ ਜ਼ਿਲ੍ਹਾ ਮਾਨਸਾ ਵਿੱਚ ਚੱਲ ਰਹੇ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲਿਆ, ਉਥੇ ਅਧਿਕਾਰੀਆਂ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਸਪੱਸ਼ਟ ਕੀਤਾ ਕਿ ਕੰਮਾਂ ਵਿੱਚ ਦੇਰੀ ਅਤੇ ਭਿ੍ਸਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਆਮ ਲੋਕਾਂ ਦੇ ਕਾਰਜ ਪਹਿਲ ਦੇ ਆਧਾਰ ‘ਤੇ ਕਰਨ ਦੀਆਂ ਹਿਦਾਇਤਾਂ ਦਿੰਦਿਆਂ ਸਰਕਾਰੀ ਕਾਰਜਾਂ ਵਿੱਚ ਪਾਰਦਰਸ਼ਤਾਂ ਯਕੀਨੀ ਬਣਾਉਣ ਲਈ ਕਿਹਾ।ਇਸ ਮੌਕੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਦੀਆਂ ਹਿਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।




