ਸਮਾਜ ਚਿ ਫੈਲੀ ਹੋਈਆਂ ਬੁਰਾਈਆਂ ਅਤੇ ਦੇਸ਼ ਵਿਰੋਧੀ ਤਾਕਤਾਂ ਨੂ ਖਤਮ ਕਰਨ ਲਈ ਅਸੀਂ ਸਾਰਿਆਂ ਨੂੰ ਲਵੇਗਾ ਹੋਵੇਗਾ ਸੰਕਲਪ – ਮਨੋਹਰ ਲਾਲ
ਆਜਾਦੀ ਦਾ ਅਮ੍ਰਤ ਮਹਾਉਤਸਵ ਦੇ ਤਹਿਤ ਆਯੋਜਿਤ ਪੋ੍ਰਗ੍ਰਾਮਾਂ ਵਿਚ ਹਰਿਆਣਾ ਨੰਬਰ ਇਕ -ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਸਾਨੂੰ ਦੇਸ਼ ਲਈ ਮਰ ਮਿਟਣ ਦੀ ਜਰੂਰਤ ਨਹੀਂ ਹੈ, ਦੇਸ਼ ਲਈ ਜੀਣ ਦੀ ਜਰੂਰਤ ਹੈ ਅਤੇ ਅਸੀਂ ਸਾਰਿਆਂ ਨੂੰ ਸਮਾਜ ਵਿਚ ਫੈਲੀ ਹੋਈ ਬੁਰਾਈਆਂ ਤੇ ਦੇਸ਼ ਵਿਰੋਧੀ ਤਾਕਤਾਂ ਨੂੰ ਖਤਮ ਕਰਨ ਦੇ ਲਈ ਸੰਕਲਪ ਲੈਣਾ ਹੋਵੇਗਾ। ਮੁੱਖ ਮੰਤਰੀ ਅੱਜ ਸ਼ਹੀਦੀ ਦਿਵਸ ਦੇ ਮੋਕੇ ‘ਤੇ ਸੈਕਟਰ 7, ਪੰਚਕੂਲਾ ਵਿਚ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਨਾਂਅ ‘ਤੇ ਬਨਣ ਵਾਲੇ ਕੰਮਿਯੂਨਿਟੀ ਸੈਂਟਰ ਦਾ ਨੀਂਹ ਪੱਥਰ ਕਰਨ ਬਾਅਦ ਮੌਜੂਦ ਜਨ ਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਸ੍ਰੀ ਮਨੋਹਰ ਲਾਲ ਨੇ ਸ਼ਹੀਦ ਭਗਤ ਸਿੰਘ ਚੌਕ, ਸੈਕਟਰ-15 ਸਥਿਤ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੇ ਨਮਨ ਕੀਤਾ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਨਗਰ ਨਿਗਮ ਦੇ ਮੇਅਰ ਕੁਲਭੂਸ਼ਣ ਗੋਇਲ ਅਤੇ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਵੀ ਮੌਜੂਦ ਸਨ।
ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਅਨੁਰੂਪ ਅੱਗੇ ਵੱਧਨਾ ਹੋਵੇਗਾ- ਮੁੱਖ ਮੰਤਰੀ
ਮਨੋਹਰ ਲਾਲ ਨੇ ਮੌਜੂਦ ਜਨ ਸਮੂਹ ਨੁੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਕ੍ਰਾਂਤੀਕਾਰੀਆਂ ਅਤੇ ਵੀਰ ਸ਼ਹੀਦਾਂ ਵੱਲੋਂ ਦਿਵਾਈ ਗਈ ਆਜਾਦੀ ਨੂੰ ਮੌਕਹ ਮੰਨ ਕੇ ਆਪਣੇ ਸਵਾਭੀਮਾਨ ਅਤੇ ਮਾਣ ਨੂੰ ਕਾਇਮ ਰੱਖਦੇ ਹੋਏ ਅੱਗੇ ਵੱਧਣਾ ਹੋਵੇਗਾ ਅਤੇ ਸਮਾਜ ਵਿਚ ਫੈਲੀ ਹੋਈਆਂ ਬੁਰਾਈਆਂ ਜਿਵੇਂ ਨਸ਼ਾ, ਮਹਿਲਾਵਾਂ ਦੇ ਪ੍ਰਤੀ ਅਪਰਾਧ ਤੇ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਲੜਨਾ ਹੋਵੇਗਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਆਪਣਾ ਸਮਾਜਿਕ ਜਿਮੇਵਾਰੀ ਪਹਿਚਾਨਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਮੂਲ ਮੰਤਰ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਅਨੁਰੂਪ ਅੱਗੇ ਵੱਧਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿਚ ਸਰਕਾਰ ਇਕ ਕਦਮ ਵਧਾ ਕੇ ਵਾਤਾਵਰਣ ਤਿਆਰ ਕਰ ਸਕਦੇ ਹਨ ਪਰ ਲੋਕਾਂ ਨੂੰ ਚਾਰ ਕਦਮ ਅੱਗੇ ਰੱਖ ਕੇ ਇਸ ਨੂੰ ਅੱਗੇ ਵਧਾਉਣਾ ਹੋਵੇਗਾ ਤਾਂਹੀ ਅਸੀਂ ਇਸ ਦਿਸ਼ਾ ਵਿਚ ਪੰਜ ਕਦਮ ਅੱਗੇ ਵੱਧ ਸਕਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੀ ਕਿਸੇ ਇਕ ਆਦਤ ਦਾ ਅਨੁਸਰਣ ਕਰਦੇ ਹੋਏ ਉਸਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਪੜਨ ਦੀ ਆਦਤ ਸੀ ਅਤੇ ਜੇਲ ਦੌਰਾਨ ਵੀ ਉਹ ਕੁੱਝ ਨਾ ਕੁੱਝ ਪੜਦੇ ਰਹਿੰਦੇ ਸਨ। ਇਸ ਲਈ ਸਾਨੂੰ ਆਪਣੇ ਜੀਵਨ ਵਿਚ ਗਿਆਨ ਨੁੰ ਵਧਾਉਦੇ ਰਹਿਣਾ ਚਾਹੀਦਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੇ ਸਾਰਿਆਂ ਕੋਲ ਉਰਜਾ ਹੈ ਅਤੇ ਇੲਸ ਉਰਜਾ ਨੂੰ ਸਹੀ ਦਿਸ਼ਾ ਵਿਚ ਵਰਤੋ ਕਰਨ ਦੇ ਲਈ ਗਿਆਨ ਜਰੂਰੀ ਹੈ।
ਆਜਾਦੀ ਦਾ ਅਮ੍ਰਤ ਮਹਾ ਉਤਸਵ ਦੇ ਤਹਿਤ ਆਯੋਜਿਤ ਪੋ੍ਰਗ੍ਰਾਮਾਂ ਵਿਚ ਹਰਿਆਣਾ ਨੰਬਰ ਇਕ – ਮੁੱਖ ਮੰਤਰੀ
ਮੌਜੂਦਾ ਰਾਜ ਸਰਕਾਰ ਵੱਲੋਂ ਸ਼ਹੀਦਾਂ ਦੀ ਯਾਦ ਵਿਚ ਚੁੱਕੇ ਗਏ ਕਦਮਾਂ ਦਾ ਵਰਨਣ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਦੇਸ਼ ਵਿਚ ਆਜਾਦੀ ਦਾ ਅਮ੍ਰਤ ਮਹਾਉਤਸਵ ਦੇ ਤਹਿਤ ਅਨੇਕ ਛੋਟੇ-ਛੋਟੇ ਪੋ੍ਰਗ੍ਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੰਨ੍ਹਾ ਪੋ੍ਰਗ੍ਰਾਮਾਂ ਆਯੋਜਨ ਵਿਚ ਹਰਿਆਣਾ ਪਹਿਲੇ ਨੰਬਰ ‘ਤੇ ਹੈ ਅਤੇ ਪਿਛਲੇ ਇਕ ਸਾਲ ਵਿਚ ਨਗਭਗ 1200 ਪੋ੍ਰਗ੍ਰਾਮਾਂ ਦਾ ਆਯੋਜਨ ਪੂਰੇ ਸੂਬੇ ਵਿਚ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਸਾਫ, ਮਜਬੂਤ ਅਤੇ ਖੁਸ਼ਹਾਲ ਸਮਾਜ ਦੀ ਕਲਪਣਾ ਦੇ ਨਾਲ ਅੱਗੇ ਵੱਧ ਰਹੇ ਹਨ ਅਤੇ ਇਸੀ ਦਿਸ਼ਾ ਵਿਚ ਰਾਜ ਸਰਕਾਰ ਨੇ ਅੰਤੋਂਦੇਯ ਨੂੰ ਮੂਲ ਮੰਨ ਕੇ ਸਾਲ 2022 ਦਾ ਬਜਟ ਪਾਸ ਕੀਤਾ ਹੈ।
ਅੰਬਾਲਾ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ ਆਜਾਦੀ ਦੀ ਪਹਿਲੀ ਲੜਾਈ ਦਾ ਸਮਾਰਕ ਹੋ ਰਿਹਾ ਹੈ ਤਿਆਰ – ਮੁੱਖ ਮੰਤਰੀ
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਨੂੰ ਪਰਾਕ੍ਰਮ ਦਿਵਸ ਵਜੋ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਆਗਾਮੀ 24 ਅਪ੍ਰੈਲ ਨੂੰ ਪਾਣੀਪਤ ਵਿਚ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਵੀ ਫੈਸਲਾ ਕੀਤਾ ਹੈ। ਇਸੀ ਤਰ੍ਹਾ, ਅੰਬਾਲਾ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਸ੍ਰੀ ਮਨੋਹਰ ਲਾਲ ਨੇ ਪੰਜਾਬ ਦੇ ਹਸੈਨੀਵਾਲਾ ਅਤੇ ਜਲਿਆਂਵਾਲਾ ਤੋਂ ਲਿਆਈ ਗਈ ਮਿੱਟੀ ਨਾਲ ਖੁਦ ਨੁੰ ਟਿੱਕਾ ਲਗਾਇਆ ਅਤੇ ਕਿਹਾ ਕਿ ਇਹ ਮਿੱਟੀ ਨਹੀਂ ਹੈ, ਇਹ ਪਵਿੱਤਰਤਾ ਦਾ ਸੰਦੇਸ਼ ਹੈ।
ਸ਼ਹੀਦ ਭਗਤ ਸਿੰਘ ਨੂੰ ਆਉਣ ਵਾਲੀ ਪੀੜੀਆਂ ਸ਼ਤਾਬਦੀਆਂ ਤਕ ਯਾਦ ਰੱਖਾਂਗੇ – ਮਨੋਹਰ ਲਾਲ
ਮਨੋਹਰ ਲਾਲ ਨੇ ਕਿਹਾ ਕਿ 23 ਮਾਰਚ ਇਕ ਤਾਰੀਖ ਨਹੀਂ ਹੈ, ਇਹ ਇਕ ਕਹਾਣੀ ਹੈ, ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ, ਇਕ ਵਿਚਾਰਧਾਰਾ ਹੈ, ਇਕ ਜਜਬਾ ਹੈ। ਉਨ੍ਹਾ ਨੇ ਕਿਹਾ ਕਿ ਪੂਰਾ ਭਾਰਤ ਪੂਰੀ ਦੁਨੀਆ ਵਿਚ ਸਿਰਫ ਇਕ ਅਜਿਹਾ ਦੇਸ਼ ਹੈ ਜਿੱਥੇ ਅਜਿਹੀ ਮਾਣ ਕਥਾਵਾਂ ਸੁਨਣ ਨੂੰ ਮਿਲਦੀਆਂ ਹਨ। ਸਾਡੇ ਦੇਸ਼ ਦੇ ਕ੍ਰਾਂਤੀਕਾਰੀਆਂ ਨੇ ਦੇਸ਼ ਨੂੰ ਆਜਾਦੀ ਦਿਵਾਉਣ ਲਈ ਆਪਣੀ ਜਾਣ ਦੀ ਕੁਰਬਾਨੀ ਦਿੱਤੀ ਸੀ। ਅਜਿਹੇ ਹੀ ਕ੍ਰਾਂਤੀਕਾਰੀਆਂ ਵਿਚ ਭਗਤ ਸਿੰਘ ਸਨ, ਜਿਨ੍ਹਾ ਨੇ ਦੇਸ਼ ਦੇ ਪ੍ਰਤੀ ਆਪਣੇ ਜੀਵਨ ਨੂੰ ਸਮਰਪਿਤ, ਤਿਆਗ ਅਤੇ ਬਲਿਦਾਨ ਕਰ ਦਿੱਤਾ ਅਤੇ ਹੱਸਦੇ -ਹੱਸਦੇ ਅੰਗ੍ਰੇਜੀ ਹਕੁਮਤ ਨਾਲ ਲੜਦੇ ਹੋਏ ਫਾਂਸੀ ‘ਤੇ ਝੂਲ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ 90 ਸਾਲ ਹੋ ਚੁੱਕੇ ਹਨ ਪਰ ਆਉਣ ਵਾਲੀ ਪੀੜੀਆਂ ਸ਼ਤਾਬਦੀਆਂ ਤਕ ਉਨ੍ਹਾਂ ਦੀ ਮਾਣਯੋਗ ਕਥਾਵਾਂ ਨੂੰ ਯਾਦ ਰੱਖਣਗੇ।
ਪਿੰਡਾਂ ਵਿਚ ਬਣਾਏ ਜਾਣ ਵਾਲੇ ਕੰਮਿਉਨਿਟੀ ਸੈਂਟਰਾਂ ਦਾ ਨਾਂਅ ਵੀ ਉਸ ਪਿੰਡ ਦੇ ਕਿਸੇ ਇਕ ਸ਼ਹੀਦ ਦੇ ਨਾਂਅ ‘ਤੇ ਹੋਵੇਗਾ- ਵਿਧਾਨਸਭਾ ਸਪੀਕਰ
ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਕਿਹਾ ਕਿ ਸੈਕਟਰ-7 ਵਿਚ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਨਾਂਅ ‘ਤੇ ਬਨਣ ਵਾਲੇ ਕੰਮਿਯੂਨਿਟੀ ਸੈਂਟਰ ਦਾ ਨਿਰਮਾਣ ਲਗਭਗ ਸਵਾ 5 ਕਰੋੜ ਰੁਪਏ ਦੀ ਰਕਮ ਨਾਲ ਕੀਤਾ ਜਾਵੇਗ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿਚ ਸਾਰੇ 18 ਕੰਮਿਯੂਨਿਟੀ ਸੈਂਟਰਾਂ ਦਾ ਨਾਂਅ ਸ਼ਹੀਦਾਂ ਦੇ ਨਾਂਅ ‘ਤੇ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਇਸੀ ਕੜੀ ਵਿਚ ਕੰਮਿਊਨਿਟੀ ਸੈਂਟਰ ਸੈਕਟਰ 17 ਦਾ ਨਾਂਅ ਸ਼ਹੀਦ ਲਾਲਾ ਲਾਜਪਤ ਰਾਏ ਦੇ ਨਾਂਅ ਅਤੇ ਸੈਕਟਰ-21 ਕੰਮਿਉਨਿਟੀ ਸੈਂਟਰ ਦਾ ਨਾਂਅ ਸ਼ਹੀਦ ਚੰਦਰ ਸ਼ੇਖਰ ਆਜਾਦ ਦੇ ਨਾਂਅ ਨਾਲ ਰੱਖਿਆ ਗਿਆ ਹੈ। ਇਸ ਦੇ ਨਾਲ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਿਲ੍ਹਾ ਦੇ ਪਿੰਡਾਂ ਵਿਚ ਸਥਿਤ ਕੰਮਿਊਨਿਟੀ ਸੈਂਟਰਾਂ ਦਾ ਨਾਂਅ ਉਸੀ ਪਿੰਡ ਦੇ ਕਿਸੇ ਇਕ ਸ਼ਹੀਦ ਦੇ ਨਾਂਅ ‘ਤੇ ਰੱਖਿਆ ਜਾਵੇਗਾ ਤਾਂ ਜੋ ਆਉਣ ਵਾਲੀ ਪੀੜੀਆਂ ਸ਼ਹੀਦਾਂ ਦੇ ਜੀਵਨ ਤੋਂ ਪੇ੍ਰਰਣਾ ਲੈ ਸਕਣ। ਸ੍ਰੀ ਗੁਪਤਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸਿਰਫ ਇਸ ਲਈ ਫਾਂਸੀ ਦੇ ਦਿੱਤੀ ਗਈ ਕਿਉਂਕਿ ਉਨ੍ਹਾ ਨੇ ਦੇਸ਼ ਨੂੰ ਆਜਾਦ ਕਰਵਾਉਣ ਲਈ ਲੜਾਈ ਲੜੀ। ਉਨ੍ਹਾਂ ਨੇ ਕਿਹਾ ਕਿ ਲੱਖਾਂ ਕ੍ਰਾਂਤੀਕਾਰੀਆਂ ਨੇ ਦੇਸ਼ ਨੁੰ ਆਜਾਦ ਕਰਵਾਉਣ ਲਈ ਹੱਸਦੇ-ਹੱਸਦੇ ਆਪਣੇ ਜੀਵਨ ਦੀ ਕੁਰਬਾਨੀ ਦੇ ਦਿੱਤੀ। ਸ੍ਰੀ ਗੁਪਤਾ ਨੇ ਕਿਹਾ ਕਿ ਅੱਜ ਉਹ ਉਨ੍ਹਾ ਵੀਰ ਫੌਜੀਆਂ ਨੂੰ ਵੀ ਸਲਾਮ ਕਰਦੇ ਹਨ ਜੋ ਦਿਨ-ਰਾਮ ਦੇਸ਼ ਦੇ ਬੋਡਰਾਂ ਦੀ ਸੁਰੱਖਿਆ ਕਰ ਰਹੇ ਹਨ ਤਾਂ ਜੋ ਅਸੀਂ ਸਾਰੇ ਚੈਣ ਨਾਲ ਇੱਥੇ ਆਪਣਾ ਜੀਵਨ ਬਤੀਤ ਕਰ ਸਕਣ।
ਵੀਰਾਂ ਦੇ ਬਲਿਦਾਨ ਤੋਂ ਪੇ੍ਰਰਣਾ ਲੈ ਕੇ ਦੇਸ਼ ਦੇ ਨਵ ਨਿਰਮਾਣ ਵਿਚ ਆਪਣੀ ਭੁਮਿਕਾ ਨਿਭਾਉਣੀ ਹੋਵੇਗੀ – ਕਮਲ ਗੁਪਤਾ
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਜੋ ਦੇਸ਼ ਅਤੇ ਸਮਾਜ ਆਪਣੇ ਗੌਰਵਸ਼ਾਲੀ ਇਤਿਹਾਸ ਦੇ ਪੁਰਖਿਆਂ ਨੂੰ ਯਾਦ ਨਹੀਂ ਰੱੰਖਦਾ, ਉਹ ਸਮਾਜ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਨੌਜੁਆਨਾਂ ਨੂੰ ਭਗਤ ਸਿੰਘ , ਸੁਖਦੇਵ, ਰਾਜਗੁਰੂ , ਮਹਾਰਾਣੀ ਲਕਛਮੀਬਾਈ, ਮਹਾਰਾਣਾ ਪ੍ਰਤਾਪ ਵਰਗੇ ਵੀਰਾਂ ਦੀ ਗੌਰਵ ਕਥਾਵਾਂ ਤੋਂ ਪਰਿਚਤ ਕਰਵਾਉਣ ਦੀ ਜਰੂਰਤ ਹੈ ਤਾਂ ਜੋ ਉਹ ਅਜਿਹੇ ਵੀਰਾਂ ਦੇ ਬਲਿਦਾਨਾਂ ਤੋਂ ਪੇ੍ਰਰਣਾ ਲੈ ਕੇ ਦੇਸ਼ ਦੇ ਨਵੇਂ ਨਿਰਮਾਣ ਵਿਚ ਆਪਣੀ ਭੁਮਿਕਾ ਨਿਭਾ ਸਕਣ।
ਇਸ ਮੌਕੇ ‘ਤੇ ਨਗਰ ਨਿਗਮ ਕਮਿਸ਼ਨਰ ਧਰਮਵੀਰ ਸਿੰਘ, ਪੁਲਿਸ ਡਿਪਟੀ ਕਮਿਸ਼ਨਰ ਮੋਹਿਤ ਹਾਂਡਾ, ਐਸਡੀਐਸ ਰਿਚਾ ਰਾਠੀ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਸੰਪਦਾ ਅਧਿਕਾਰੀ ਰਾਕੇਸ਼ ਸੰਧੂ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸੰਯਮ ਗਰਗ, ਬੀਜੇਪੀ ਜਿਲ੍ਹਾ ਪ੍ਰਧਾਨ ਅਜੈ ਸ਼ਰਮਾ, ਉੱਪ ਪ੍ਰਧਾਨ ਉਮੇਸ਼ ਸੂਦ, ਜੇਜੇਪੀ ਦੇ ਜਿਲ੍ਹਾ ਪ੍ਰਧਾਨ ਓਪੀ ਸਿਹਾਗ, ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਰਮਨੀਕ ਸਿੰਘ ਮਾਨ, ਸਾਬਕਾ ਵਿਧਾਇਕ ਅਤੇ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਖਜਾਨਚੀ ਲਤਿਕਾ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ ਸਨ।
ਅੱਜ ਸਾਨੂੰ ਦੇਸ਼ ਲਈ ਮਰ ਮਿਟਣ ਦੀ ਜਰੂਰਤ ਨਹੀਂ, ਦੇਸ਼ ਲਈ ਜੀਣ ਦੀ ਜਰੂਰਤ ਹੈ – ਮੁੱਖ ਮੰਤਰੀ
ਹਰਿਆਣਾ ਸਿਵਲ ਮੈਡੀਕਲ ਸਰਵਿਸ ਤੇ ਸਿਵਲ ਡੈਂਟਲ ਸਰਵਿਸ ਲਈ ਕੀਤੀ ਨਵੀਂ ਨੀਤੀ ਤਿਆਰ: ਅਨਿਲ ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਾਰਚ: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਸਰਕਾਰ ਨੇ ਸਿਹਤ ਵਿਭਾਗ ਵਿਚ ਹਰਿਆਣਾ ਸਿਵਲ ਮੈਡੀਕਲ ਸਰਵਿਸ (ਐਚਸੀਐਮਐਸ) ਹਰਿਆਣਾ ਸਿਵਲ ਡੈਂਟਲ ਸਰਵਿਸ (ਐਚਸੀਡੀਐਸ) ਲਈ ਪੋਸਟ ਗਰੈਜੂਏਟ (ਡਿਗਰੀ/ਡੀਐਨਬੀ/ਡਿਪਲੋਮਾ) ਦੇ ਸਬੰਧ ਵਿਚ ਨਵੀਂ ਨੀਤੀ ਤਿਆਰ ਕੀਤੀ ਹੈ ਅਤੇ ਇਸ ਨੀਤੀ ਦੇ ਮਸੌਦੇ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਨਵੀਂ ਨੀਤੀ ਦੇ ਮਸੌਦੇ ਦੇ ਮੁੱਖ ਬਿੰਦੂਆਂ ਦੀ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਇਸ ਨਵੀਂ ਨੀਤੀ ਦੇ ਤਹਿਤ ਅੱਠ ਸੁਪਰ-ਸਪੈਸ਼ਲਿਟੀ ਕੋਰਸਾਂ ਨੂੰ ਜੋੜਿਆ ਗਿਆ ਹੈ। ਉਨ੍ਹਾ ਨੇ ਦਸਿਆ ਕਿ ਪ੍ਰਸਤਾਵਿਤ ਪੀਜੀ ਨੀਤੀ ਵਿਚ ਹੁਣ ਪੀਜੀ ਕੋਰਸ ਤਹਿਤ ਤਨਖਾਹ ਦੇ ਨਾਲ ਪੇਂਡੂ ਖੇਤਰ ਦੀ ਦੋ ਸਾਲ ਦੀ ਸੇਵਾ ਸਮੇਤ ਕੁੱਲ ਤਿੰਨ ਸਾਲ ਦੀ ਨਿਯਮਤ ਸਮੇਂ ਸੇਵਾ, ਬਿਨ੍ਹਾਂ ਤਨਖਾਹ ਦੇ ਨਾਲ ਦੋ ਸਾਲ ਦੀ ਨਿਯਮਤ ਸੇਵਾ ਜਾਂ ਦੋ ਸਾਲ ਦੀ ਨਿਯਮਤ ਸੇਵਾ ਤੋਂ ਘੱਟ ‘ਤੇ ਤਿਆਗ ਪੱਤਰ ਦੇਣਾ ਹੋਵੇਗਾ। ਵਿਜ ਨੇ ਦਸਿਆ ਕਿ ਐਚਸੀਐਮਐਸ ਅਤੇ ਐਚਸੀਡੀਐਸ ਕਾਡਰ ਨੂੰ ਵੱਖ-ਵੱਖ ਪਰਿਭਾਸ਼ਤ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਸਿੱਖੇ ਗਏ ਤਜਰਬੇ ਅਤੇ ਅੰਬਾਲਾ ਕੈਂਟ ਵਿਚ ਟੀਸੀਸੀਸੀ ਦੀ ਸਥਾਪਨਾ/ਗੈਰ-ਸੰਚਾਰੀ (ਨੋਨ ਕੰਮਿਊਨੀਕੇਬਲ) ਰੋਗਾਂ ਦੇ ਵਿਸ਼ਾਲ ਵਿਸਤਾਰ ਦੇ ਹੋਰੀਜੋਨ ਨੂੰ ਧਿਆਨ ਵਿਚ ਰੱਖਦੇ ਹੋਏ ਬਾਇਓਕੈਮਿਸਟਰੀ ਅਤੇ ਮਾਈਕਰੋਬਾਇਓਲਾਜੀ ਅਤੇ ਰੇਡਿਓਥੈਰੇਪੀ ਅਤੇ ਨਿਯੂਕਲੀਅਰ ਮੈਡੀਕਲ ਦੀ ਵਿਸ਼ੇਸ਼ਤਾਵਾਂਨੂੰ ਐਚਸੀਐਮਐਸ ਕੈਡਰ ਵਿਚ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਨਵੀਂ ਪੀਜੀ ਨੀਤੀ ਦੇ ਤਹਿਤ ਕਵਰ ਨਹੀਂ ਕੀਤੇ ਗਏ ਕੋਰਸਾਂ, ਪਰ ਭਾਰਤ ਸਰਕਾਰ ਵੱਲੋਂ ਅਨੋਮੋਦਿਤ (ਐਮਓਐਚਐਫਡਬਲਿਯੂ/ਯੂਜੀਸੀ/ਏਆਈਸੀਟੀਈ ਆਦਿ ਯਾਨੀ ਮੈਡੀਕਲ/ਡੇਂਟਲ ਨਿਗਮਾਂ ਤੋਂ ਇਲਾਵਾ) ਦੇ ਲਈ ਇਕ ਵੱਖ ਬਲਾਕ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਦੇ ਲਈ ਐਚਸੀਐਸ ਦੇ ਅਧਿਐਨ ਛੁੱਟੀ ਦੇ ਪ੍ਰਾਵਧਾਨ (ਅਵਕਾਸ਼ ਨਿਯਮ 2016, ਅਧਿਆਏ-11) ਨੂੰ ਲਿਆਇਆ ਗਿਆ ਹੈ ਕਿਉਂਕਿ ਕੁੱਝ ਛੋਟੇ ਫਲੋਸ਼ਿਪ ਪੋ੍ਰਗ੍ਰਾਮ ਹਨ ਜੋ ਨੈਦਾਨਿਕ ਕੌਸ਼ਲ ਵਿਚ ਸੁਧਾਰ ਦੇ ਲਈ ਉਪਯੋਗੀ ਹਨ।ਸਿਹਤ ਮੰਤਰੀ ਨੇ ਬਾਂਡ ਰਕਮ ਦੇ ਬਾਰੇ ਵਿਚ ਜਾਣੁੰ ਕਰਾਉਂਦੇ ਹੋਏ ਦਸਿਆ ਕਿ ਤਨਖਾਹ ਸਮੇਤ ਪੀਜੀ ਡਿਗਰੀ ਤਹਿਤ ਇਕ ਕਰੋੜ ਰੁਪਏ ਪੀਜੀ ਡਿਪਲੋਮਾ ਤਹਿਤ 65 ਲੱਖ ਰੁਪਏ ਅਤੇ ਸਪੁਰ-ਸਪਸ਼ਲਿਟੀ ਕੋਰਸ ਦੇ ਲਈ 1.50 ਕਰੋੜ ਰੁਪਏ ਦੀ ਰਕਮ ਹੈ। ਉਨ੍ਹਾ ਨੇ ਦਸਿਆ ਕਿ ਬਿਨ੍ਹਾ ਤਨਖਾਹ ਦੇ ਪ੍ਰੋਤਸਾਹਨ/ਰਾਖਵਾਂ ਦੇ ਲਾਭ ਦੇ ਨਾਲ ਸੁਪਰਸਪੈਸ਼ਲਿਟੀ ਲਈ ਇਕ ਕਰੋੜ, ਪੀਜੀ ਡਿਗਰੀ ਲਈ 75 ਲੱਖ ਅਤੇ ਪੀਜੀ ਡਿਪਲੋਮਾ ਦੇ ਲਈ 45 ਲੱਖ ਰੁਪਏ ਦੀ ਰਕਮ ਨਿਰਧਾਰਿਤ ਕੀਤੀ ਗਈ ਹੈ। ਇਸੀ ਤਰ੍ਹਾ, ਵਿਬਨ੍ਹਾ ਤਨਖਾਹ ਦੇ ਪ੍ਰੋਤਸਾਹਨ /ਰਾਖਵਾਂ ਦੇ ਬਿਨ੍ਹਾਂ ਲਾਭ ਦੇ ਨਾਲ ਸੁਪਰਸਪੈਸ਼ਨਿਟੀ ਦੇ ਲਈ 75 ਲੱਖ, ਪੀਜੀ ਡਿਗਰੀ ਲਈ 40 ਲੱਖ ਅਤੇ ਪੀਜੀ ਡਿਪਲੋਮਾ ਦੇ ਲਈ 25 ਲੱਖ ਰੁਪਏ ਦੀ ਰਕਮ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਤਨਖਾਹ ਅਤੇ ਪਰਿਲਬੰਧੀਆਂ ਦੇ ਨਾਲ-ਨਾਲ ਮਕਾਨ ਭੱਤਾ ਦਾ ਦਾਵਾ ਮੁੱਖ ਦਫਤਰ ਵਿਚ ਪੀਜੀ ਰਿਜਰਵ ਸੀਟਾਂ ਦੇ ਵਿਰੁੱਧ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਐਨਬੀਈ ਪ੍ਰੀਖਿਆ ਨੂੰ ਕਿਸੇ ਵੀ ਦਾਖਲਾ/ਐਨਈਈਟੀ ਪ੍ਰੀਖਿਆ ਦੇ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ, ਕੋਰਸ ਵਿਚ ਦਾਖਲੇ ਲਈ ਉਪਰੀ ਉਮਰ ਸੀਮਾ 31 ਮਾਰਚ ਨੂੰ 45 ਸਾਲ ਮਨੀ ਜਾਵੇਗੀ।
ਸਿਹਤ ਮੰਤਰੀ ਨੇ ਦਸਿਆ ਕਿ ਨਵੀਂ ਨੀਤੀ ਦੇ ਮਸੌਦੇ ਵਿਚ ਕਿਸੇ ਵੀ ਸਥਿਤੀ ਵਿਚ ਬਾਂਡ ਸ਼ਰਤਾਂ ਪੂਰੀਆਂ ਕਰਨ ਤੋਂ ਪਹਿਲਾਂ ਰਾਜ ਵਿਚ ਜਾਂ ਰਾਜ ਦੇ ਬਾਹਰ ਕਿਸੇ ਹੋਰ ਵਿਭਾਗ ਵਿਚ ਪ੍ਰਤੀਨਿਯੁਕਤੀ ਤਹਿਤ ਕਿਸੇ ਵੀ ਡਾਕਟਰ ਨੂੰ ਐਨਓਸੀ ਜਾਰੀ ਨਹੀਂ ਕੀਤੀ ਜਾਵੇਗੀ। ਅਜਿਹੇ ਹੀ, ਪ੍ਰੋਬੇਸ਼ਨ ਸਮੇਂ ਦੀ ਮੰਜੂਰੀ ਦੇ ਬਲਾਕ ਨੂੰ ਜੋੜਿਆ ਗਿਆ ਹੈ। ਇਸੀ ਤਰ੍ਹਾ, ਕੋਰਸ ਵਿਫਲਤਾ ਦੇ ਮਾਮਲੇ ਵਿਚ ਪੀਜੀਆਈਐਮਐਸ ਰੋਹਤਕ ਦੇ ਮੈਡੀਕਲ ਬੋਰਡ ਵੱਲੋਂ ਪੈਨਲਟੀ ਕਲਾਜ ਲਾਗੂ ਨਹੀਂ ਕੀਤਾ ਜਾ ਸਕਦਾ ਹੈ।
ਉਚਾਨਾ ਵਿਚ ਭਗਤ ਸਿੰਘ ਦੀ 33 ਫੁੱਟ ਉੰਚੀ ਪ੍ਰਤਿਮਾ ਕੀਤੀ ਜਾਵੇਗੀ ਸਥਾਪਿਤ – ਦੁਸ਼ਯੰਤ ਚੌਟਾਲਾ
ਖਿਡਾਰੀਆਂ ਦੇ ਲਈ ਤਿੰਨ ਫੀਸਦੀ ਕੋਟੇ ਨੂੰ ਮੁੜ ਕਰਵਾਇਆ ਜਾਵੇਗਾ ਬਹਾਲ- ਡਿਪਟੀ ਸੀਐਮ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਾਰਚ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਦੀ ਸਰਕਾਰੀ ਨੌਕਰੀਆਂ ਦੀ ਏ ਅਤੇ ਬੀ ਸ਼੍ਰੇਣੀ ਵਿਚ ਖਿਡਾਰੀਆਂ ਦੇ ਲਈ ਤਿੰਨ ਫੀਸਦੀ ਕੋਟੇ ਨੂੰ ਮੁੜ ਬਹਾਲ ਕਰਵਾਇਆ ਜਾਵੇਗਾ ਅਤੇ ਉਚਾਨਾ ਵਿਚ ਸ਼ਹੀਦ-ਏ-ਆਜਮ ਭਗਤ ਸਿੰਘ ਦੀ 33 ਫੁੱਟ ਉੱਚੀ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ। ਡਿਪਟੀ ਸੀਐਮ ਅੱਜ ਸ਼ਹੀਦੀ ਦਿਵਸ ਦੇ ਮੌਕੇ ‘ਤੇ ਉਚਾਨਾ ਵਿਚ ਆਯੋਜਿਤ ਮੈਰਾਥਨ ਦੌੜ ਦੇ ਸਮਾਪਨ ਸਮਾਰੋੀ ਵਿਚ ਬਤੌਰ ਮੁੱਖ ਮਹਿਮਾਨ ਬੋਲ ਰੇ ਸਨ। ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮੈਰਾਥਨ ਦੌੜ ਵਿਚ ਆਈ ਵਿਸ਼ਾਲ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਿੰਡ ਨਗੁਰਾਂ ਤੋਂ ਬਧਾਨਾ ਤਕ ਬਣੀ ਸੜਕ ਦਾ ਨਾਮਕਰਣ ਸ਼ਹੀਦ ਕੈਪਨ ਪਵਨ ਕੁਮਾਰ ਦੇ ਨਾਂਅ ਨਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਖੁਲੀ ਹਵਾ ਵਿਚ ਸਾਹ ਲੈ ਰਹੇ ਹਨ। ਰਾਸ਼ਟਰ ਹਮੇਸ਼ਾ ਇੰਨ੍ਹਾ ਦਾ ਰਿਣੀ ਰਹੇਗੀ। ਉਨ੍ਹਾਂ ਨੇ ਮੈਰਾਥਨ ਵਿਚ ਅਵੱਲ ਰਹਿਣ ਵਾਲੇ ਰਨਰਸ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਨੌਜੁਆਨਾਂ ਨੁੰ ਨਸ਼ਾਖੋਰੀ ਛੱਡ ਕੇ ਖੇਡਾਂ ਦੇ ਵੱਲ ਆਪਣਾ ਰੁਝਾਨ ਵਧਾਉਣਾ ਚਾਹੀਦਾ ਹੈ, ਕਿਉਂਕਿ ਖੇਡਾਂ ਵਿਚ ਕੈਰਿਅਰ ਬਨਾਉਣ ਦੀ ਅਪਾਰ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਖੇਡ ਨੀਤੀ ਦੀ ਬਦੌਲਤ ਹੀ ਸੂਬੇ ਦੇ ਅਨੇਕ ਖਿਡਾਰੀਆਂ ਨੇ ਸੂਬਾ ਦਾ ਨਾਂਅ ਵਿਸ਼ਵ ਪਟਲ ‘ਤੇ ਫਕਰ ਕਰਨ ਦਾ ਕੰਮ ਕੀਤਾ ਹੈ। ਇਸ ਖੇਡ ਨੀਤੀ ਦੀ ਬਦੌਲਤ ਐਕਸੀਲੈਂਟ ਖਿਡਾਰੀਆਂ ਨੂੰ ਅਨੇਕ ਵਿਭਾਗਾਂ ਵਿਚ ਸਰਕਾਰੀ ਅਹੁਦਿਆਂ ‘ਤੇ ਨੌਕਰੀਆਂ ਮਿਲੀਆਂ ਹਨ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਊਹ ਸਿਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਹਿੱਸਾ ਲੈਣ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਅਮ੍ਰਤ ਮਹਾਉਤਸਵ ਦੇ ਤਹਿਤ ਆਯੋਜਿਤ ਇਸ ਮੈਰਾਥਨ ਦੌੜ ਵਿਚ ਹਜਾਰਾਂ ਦੀ ਗਿਣਤੀ ਵਿਚ ਬੱਚਿਆਂ, ਨੋਜੁਆਨਾਂ ਅਤੇ ਮਹਿਲਾਵਾਂ ਨੇ ਹਿੱਸਾ ਲੈ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਹਰਿਆਣਾ ਸੂਬਾ ਹਰ ਖੇਤਰ ਵਿਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜੋ ਯੁਵਾ ਖੇਡ, ਮੈਡੀਕਲ, ਸਿਖਿਆ, ਖੋਜਆਦਿ ਖੇਤਰਾਂ ਵਿਚ ਅੱਗੇ ਵੱਧਣਾ ਚਾਹੁੰਦੇ ਹਨ ਉਨ੍ਹਾਂ ਨੂੰ ਰਾਜ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਹਰ ਵਰਗ ਦੇ ਉਥਾਨ ਲਈ ਅਨੇਕ ਭਲਾਈਕਾਰੀ ਯੋਜਨਾਵਾਂ ਲਾਗੂ ਕੀਤੀ ਜਾ ਰਹੀ ਹੈ। ਲੋਕਾਂ ਨੂੰ ਇੰਨ੍ਹਾ ਯੋਜਨਾਵਾਂ ਦਾ ਲਾਭ ਚੁੱਕ ਕੇ ਆਪਣੇ ਜੀਵਨ ਪੱਧਰ ਨੂੰ ਲਗਾਤਾਰ ਉੱਚਾ ਚੁੱਕਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਦਾ ਗਰੀਬ ਤਬਕਾ ਦੇ ਲੋਕਾਂ ਦੇ ਉਥਾਨ ਲਈ ਸਰਕਾਰ ਵੱਲੋਂ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ। ਇਸੀ ਉਦੇਸ਼ ਨੂੰ ਲੈ ਕੇ ਪੂਰੇ ਸੂਬੇ ਵਿਚ ਮੁੱਖ ਮੰਤਰੀ ਗਰੀਬ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਮੇਲਿਆਂ ਦਾ ਆਯੋਜਨ ਕਰਵਾਇਆਜਾ ਰਿਹਾ ਹੈ ਤਾਂ ਜੋ ਹਰ ਯੋਗ ਵਿਅਕਤੀ ਨੂੰ ਇਕ ਹੀ ਥਾਂ ‘ਤੇ ਸਾਰੇ ਵਿਭਾਗਾਂ ਅਤੇ ਬੈਂਕਾਂ ਦੀ ਸੇਵਾਵਾਂ ਮਹੁਇਆ ਕਰਵਾ ਕੇ ਲਾਭ ਦਿੱਤਾ ਜਾ ਸਕੇ। ਇਸ ਤੋ ਪਹਿਲਾਂ ਆਜਾਦੀ ਦੇ ਅਮ੍ਰਤ ਮਹਾ ਉਤਸਵ ਦੇ ਮੌਕੇ ਵਿਚ ਸ਼ਹੀਦੀ ਦਿਵਸ ‘ਤੇ ਉਚਾਨਾ ਵਿਧਾਨਸਭਾ ਖੇਤਰ ਦੇ ਪਿੰਡ ਖਟਕੜ ਸਥਿਤ ਟੋਲ ਪਲਾਜਾ ਤੋ 12 ਕਿਲੋਮੀਟਰ ਲੰਬੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਸੂਬੇ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਉਨ੍ਹਾ ਨੇ ਖੁਦ ਵੀ ਮੈਰਾਥਨ ਵਿਚ ਦੌੜ ਕੇ, ਰਨਰਸ ਦਾ ਹੌਸਲਾ ਵਧਾਇਆ। ਕਿਰਤ ਅਤੇ ਰੁਜਗਾਰ ਮੰਤਰੀ ਅਨੁਪ ਧਾਨਕ ਅਤੇ ਵਿਧਾਇਕ ਅਮਰਜੀਤ ਢਾਂਡਾ ਨੇ ਵੀ ਮੈਰਾਥਨ ਵਿਚ ਨੌਜੁਆਨਾਂ ਦੇ ਨਾਲ ਦੌੜ ਲਗਾਈ। ਮੈਰਾਥਨ ਵਿਚ ਨੌਜੁਆਨਾਂ ਦੇ ਨਾਲ ਬੱਚਿਆਂ, ਬਜੁਰਗਾਂ ਤੇ ਮਹਿਲਾਵਾਂ ਨੇ ਵੀ ਹਿੱਸਾ ਲਿਆ। ਰਨਰਸ ਵਿਚ ਮੈਰਾਥਨ ਦੇ ਪ੍ਰਤੀ ਬਹੁਤ ਉਤਸਾਹ ਨਜਰ ਆਇਆ। ਮੈਰਾਥਨ ਦਾ ਦ੍ਰਿਸ਼ ਉਸ ਸਮੇਂ ਹੋਰ ਵੀ ਦੇਖਣਯੋਗ ਬਣ ਗਿਆ ਜਦੋਂ ਹੈਲੀਕਾਪਟਰ ਰਾਹੀਂ ਰਨਰਸ ‘ਤੇ ਫੁੱਲ ਵੱਰਖਾ ਲਗਾਤਾਰ ਹੁੰਦੀ ਰਹੀ। ਸੱਭ ਤੋਂ ਪਹਿਲਾਂ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਖਟਕੜ ਪਿੰਡ ਸਥਿਤ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਪ੍ਰਤਿਮਾ ‘ਮੇ ਫੁੱਲਾ ਦਾ ਹਾਰ ਚੜਾ ਕੇ ਉਨ੍ਹਾਂ ਨੂੰ ਸ਼ਰਧਾਂਜਲਦੀ ਦਿੱਤੀ।
ਸਹਾਰਾ ਜਨ ਸੇਵਾ ਨੇ ਸਹੀਦੀ ਦਿਹਾੜਾ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੀ ਤਰਫੋਂ ਭਾਰਤ ਮਾਤਾ ਦੇ ਪੁੱਤਰ ਸਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸਹੀਦੀ ਪੁਰਬ ਅੱਜ ਸਹੀਦ ਭਗਤ ਸਿੰਘ ਯਾਦਗਾਰੀ ਆਰੀਆ ਸਮਾਜ ਚੌਂਕ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯਾਦਗਾਰ ਨੂੰ ਸੁੰਦਰ ਪੌਦਿਆਂ ਨਾਲ ਸਜਾਇਆ ਗਿਆ ਅਤੇ ਦੇਸ ਭਗਤੀ ਦੇ ਗੀਤ ਗਾਏ ਗਏ। ਸਮਾਗਮ ਦੌਰਾਨ ਐਮ.ਐਮ.ਬਹਿਲ ਐਡਵੋਕੇਟ, ਸੰਸਥਾ ਦੇ ਪ੍ਰਧਾਨ ਵਿਜੇ ਗੋਇਲ , ਜੱਗਾ ਸਿੰਘ, ਵਿੱਕੀ ਕੁਮਾਰ, ਹਰਬੰਸ ਸਿੰਘ, ਸੰਦੀਪ ਗਿੱਲ, ਸਿਮਰ ਗਿੱਲ, ਜੀਵਨ ਗਰਗ, ਨੀਰੋਤਮ ਠੇਕੇਦਾਰ। , ਸੰਨੀ ਕਮਲਜੀਤ ਸਿੰਘ, ਵਿਜੇ ਗੋਇਲ, ਤਿਲਕ ਰਾਜ, ਓਮ ਪ੍ਰਕਾਸ, ਲੱਕੀ ਗਰਗ ਆਦਿ ਹਾਜਰ ਸਨ। ਇਸ ਮੌਕੇ ਦਵਿੰਦਰ ਬਾਂਸਲ, ਵਿੱਕੀ ਚੌਹਾਨ ਨੇ ਫੁੱਲਾਂ ਦੇ ਹਾਰ ਪਾ ਕੇ ਸਹੀਦਾਂ ਨੂੰ ਸਰਧਾਂਜਲੀ ਦਿੱਤੀ।ਦੱਸਣਯੋਗ ਹੈ ਕਿ ਇਸ ਯਾਦਗਾਰ ਦੀ ਸਾਂਭ-ਸੰਭਾਲ ਸਹਾਰਾ ਜਨ ਸੇਵਾ ਵੱਲੋਂ ਕੀਤੀ ਜਾ ਰਹੀ ਹੈ।
ਸਾਡੀ ਸਰਕਾਰ ਰਾਜ ਦੇ ਲੋਕਾਂ ਲਈ ਸਿਹਤ ਸੰਭਾਲ ਸੁਵਿਧਾਵਾਂ ਵਿੱਚ ਕ੍ਰਾਂਤੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ : ਡਾਕਟਰ ਸਿੰਗਲਾ
-ਅਸੀਂ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਾਂਗੇ; ਭ੍ਰਿਸ਼ਟਾਚਾਰ ਦੇ ਖਿਲਾਫ਼ ਅਪਣਾਈ ਜਾਵੇਗੀ ਜ਼ੀਰੋ ਸਹਿਣਸ਼ੀਲਤਾ ਨੀਤੀ
-ਡਾ. ਵਿਜੇ ਸਿੰਗਲਾ, ਕੈਬਨਿਟ ਮੰਤਰੀ, ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ, ਪੰਜਾਬ ਨੇ ਆਪਣੇ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਪਹਿਲੀ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਾਰਚ: ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਦੇ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਣ ਉਪਰੰਤ ਡਾ: ਵਿਜੇ ਸਿੰਗਲਾ ਨੇ ਅੱਜ ਇੱਥੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਇਨ੍ਹਾਂ ਦੋਵਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਪ੍ਰੋਗਰਾਮ ਅਫਸਰਾਂ ਆਦਿ ਦੀ ਮੌਜੂਦਗੀ ਵਿੱਚ ਇਨ੍ਹਾਂ ਵਿਭਾਗਾਂ ਦੇ ਕੰਮਕਾਜ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਵਿਭਾਗ ਦੇ ਅਧਿਕਾਰੀਆਂ ਵਲੋਂ ਸਿਹਤ ਮੰਤਰੀ ਨੂੰ ਵਿਭਾਗ ਵਲੋਂ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਦੀ ਬਾਰੇ ਜਾਣੂ ਕਰਵਾਇਆ। ਰਾਜ ਕਮਲ ਚੌਧਰੀ, ਪ੍ਰਮੁੱਖ ਸਕੱਤਰ ਸਿਹਤ, ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ, ਮੈਡੀਕਲ ਸਿੱਖਿਆ, ਕੁਮਾਰ ਰਾਹੁਲ, ਐਮਡੀ ਐਨਐਚਐਮ, ਅਮਿਤ ਕੁਮਾਰ, ਵਿਸ਼ੇਸ਼ ਸਕੱਤਰ ਮੈਡੀਕਲ ਸਿੱਖਿਆ, ਭੁਪਿੰਦਰ ਸਿੰਘ, ਐਮਡੀ ਪੀਐਚਐਸਸੀ ਅਤੇ ਡਾ ਜੀਬੀ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।ਮੀਟਿੰਗ ਦੌਰਾਨ ਡਾ: ਵਿਜੇ ਸਿੰਗਲਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸੂਬੇ ਦੇ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਇੱਕ ਵੀ ਕੈਥ ਲੈਬ ਮੌਜੂਦ ਨਹੀਂ ਹੈ, ਜਿਸ ਕਾਰਨ ਦਿਲ ਦੇ ਰੋਗਾਂ ਤੋਂ ਪੀੜਤ ਮਰੀਜ਼ ਅਤੇ ਫੌਰੀ ਡਾਕਟਰੀ ਇਲਾਜ ਦੀ ਜ਼ਰੂਰਤ ਵਾਲੇ ਮਰੀਜਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਹਿੱਤ ਜਾਣ ਲਈ ਮਜਬੂਰ ਹਨ ਜਿੱਥੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਰਾਜ ਦੇ ਬਾਸ਼ਿੰਦਿਆਂ ਨੂੰ ਸਸਤਾ ਇਲਾਜ ਸਹੂਲਤਾਂ ਹਾਂਸਲ ਕਰਨ ਲਈ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਵਿਚ ਸਥਿਤ ਟਰਸ਼ਰੀ ਦਰਜੇ ਦੀ ਦੇਖਭਾਲ ਵਾਲੇ ਮੁਹੱਈਆ ਕਰਵਾਉਣ ਵਾਲੇ ਸਰਕਾਰੀ ਹਸਪਤਾਲਾਂ ਵਿੱਚ ਜਾਣ ਲਈ ਖੱਜਲ ਹੋਣਾਂ ਪੈਂਦਾ ਹੈ ਜੋ ਕਿ ਪਹਿਲਾਂ ਹੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਤੇ ਹੋਰ ਬੋਝ ਨਾ ਦਿੰਦਾ ਹੈ । ਡਾਕਟਰ ਸਿੰਗਲਾ ਨੇ ਕਿਹਾ ਕਿ ਉਹ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਜਲਦੀ ਤੋਂ ਜਲਦੀ ਕੈਥ ਲੈਬਾਂ ਖੋਲ੍ਹਣ ਦੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਕਰਨਗੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜੀਵਨ ਬਚਾਉਣ ਦੇ ਟੈਸਟ ਅਤੇ ਇਲਾਜ ਦੀਆਂ ਸਹੂਲਤਾਂ ਸਸਤੇ ਭਾਅ ਤੇ ਉਪਲਬਧ ਕਰਵਾਈਆਂ ਜਾ ਸਕਣ।ਉਨ੍ਹਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਬਿਨਾਂ ਕਿਸੇ ਦੇਰੀ ਦੇ ਪਹਿਲ ਦੇ ਆਧਾਰ ’ਤੇ ਪੂਰਾ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਿਸ ਅਧੀਨ ਲਾਭਪਾਤਰੀਆਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ। ਸਿਹਤ ਮੰਤਰੀ ਨੇ ਕਮੀਆਂ ਵੱਲ ਧਿਆਨ ਦਿਵਾਇਆ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੁਰੰਤ ਇਨ੍ਹਾਂ ਨੂੰ ਦੂਰ ਕਰਨ ਅਤੇ ਇਸ ਸਕੀਮ ਬਾਰੇ ਵਿਸਥਾਰਪੂਰਵਕ ਸਮੀਖਿਆ ਅਤੇ ਵਿਚਾਰ ਵਟਾਂਦਰੇ ਦਾ ਪ੍ਰਬੰਧ ਵੀ ਅਗਲੇ ਕੁਝ ਦਿਨਾਂ ਵਿੱਚ ਪਹਿਲ ਦੇ ਆਧਾਰ ‘ਤੇ ਕਰਨ।
ਡਾ: ਵਿਜੇ ਸਿੰਗਲਾ ਨੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਦੀ ਜਾਂਚ ਨੂੰ ਤੁਰੰਤ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਵਿਭਾਗ ਇਸ ਦੇ ਫੈਲਣ ਨੂੰ ਸਮੇਂ ਸਿਰ, ਟਰਾਂਸਮਿਸ਼ਨ ਸੀਜ਼ਨ ਤੋਂ ਪਹਿਲਾਂ ਚੰਗੀ ਤਰ੍ਹਾਂ ਕਾਬੂ ਕਰ ਸਕੇ। ਉਨ੍ਹਾਂ ਅੱਗੇ ਹਰੇਕ ਜਣੇਪਾ ਮੌਤ ਦੀ ਡੂੰਘਾਈ ਨਾਲ ਸਮੀਖਿਆ ਕਰਨ ਅਤੇ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵਿਭਾਗ ਸਬੰਧਤ ਖੇਤਰਾਂ ਨੂੰ ਮਜ਼ਬੂਤ ਕਰ ਸਕੇ ਅਤੇ ਜਣੇਪੇ ਦੌਰਾਨ ਮਰਨ ਵਾਲੀਆਂ ਮਾਵਾਂ ਜਾਂ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਕਰਨ ਲਈ ਕੋਵਿਡ ਟੀਕਾਕਰਨ ਮੁਹਿੰਮਾਂ ਹੋਰ ਤੇਜੀ ਨਾਲ ਚਲਾਈਆਂ ਜਾਣਗੀਆਂ।
ਨਸ਼ਾ ਛੁਡਾਊ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਨੇ ਓ.ਓ.ਏ.ਟੀ. ਕਲੀਨਿਕ ਅਤੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੇ ਕੰਮਕਾਜ ਵਿੱਚ ਸੁਧਾਰ ਕਰਨ ਦੀ ਲੋੜ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਉਹ ਜਲਦੀ ਹੀ ਇੱਕ ਸਮਰਪਿਤ ਮੀਟਿੰਗ ਕਰਨਗੇ, ਜਿਸ ਵਿੱਚ ਰਣਨੀਤੀ ਉਲੀਕੀ ਜਾਵੇਗੀ ਅਤੇ ਪ੍ਰੋਗਰਾਮ ਹੇਠਲੀਆਂ ਕਮੀਆਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਸਮੇਂ ਦੀ ਲੋੜ ਦੇ ਮੱਦੇਨਜ਼ਰ ਆਮ ਲੋਕਾਂ ਲਈ ਐਂਬੂਲੈਂਸ ਸੇਵਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹੈਲਥ ਵੈਲਨੈਸ ਪ੍ਰੋਗਰਾਮ ਵਿੱਚ ਕਮੀਆਂ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਦੀ ਤਰ੍ਹਾਂ ਸਫਲ ਬਣਾਉਣ ਲਈ ਇਸ ਘਾਟ ਨੂੰ ਭਰਨ ਦੀ ਲੋੜ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਇੰਜਨੀਅਰਿੰਗ ਵਿੰਗ ਸਿਹਤ ਸਹੂਲਤਾਂ ਦਾ ਦੌਰਾ ਕਰੇਗਾ ਅਤੇ ਇਸ ਸਬੰਧੀ ਜੋ ਵੀ ਕਮੀਆਂ ਪਾਈਆਂ ਗਈਆਂ, ਉਨ੍ਹਾਂ ਨੂੰ ਦੂਰ ਕਰਨਾ ਯਕੀਨੀ ਬਣਾਏਗਾ।
ਡਾ: ਵਿਜੇ ਸਿੰਗਲਾ ਨੇ ਹਦਾਇਤ ਕੀਤੀ ਕਿ ਲੋਕਾਂ ਦੇ ਰੋਜ਼ਾਨਾ ਮਸਲਿਆਂ ਜਿਵੇਂ ਕਿ ਫੂਡ ਸੈਂਪਲਿੰਗ ਰਿਪੋਰਟਾਂ, ਕੈਮੀਕਲ ਟੈਸਟਿੰਗ ਰਿਪੋਰਟਾਂ, ਮੈਡੀਕਲ ਰਿਮਬਰਸਮੈਂਟ, ਐੱਫ.ਐੱਸ.ਐੱਸ.ਏ.ਆਈ. ਜਾਂ ਕਿਸੇ ਹੋਰ ਸਬੰਧਤ ਐਕਟ ਅਧੀਨ ਲਾਜ਼ਮੀ ਰਜਿਸਟ੍ਰੇਸ਼ਨਾਂ ਅਤੇ ਲਾਇਸੰਸ ਜਾਰੀ ਕਰਨ ਅਤੇ ਮੈਡੀਕਲ ਰਿਪੋਰਟਾਂ ਆਦਿ ਨੂੰ ਲੋਕ ਹਿਤੈਸ਼ੀ ਬਣਾਇਆ ਜਾਵੇ। ਸਮਾਂਬੱਧ ਢੰਗ ਨਾਲ ਅਤੇ ਬਿਨਾਂ ਕਿਸੇ ਜਨਤਕ ਪਰੇਸ਼ਾਨੀ ਦੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਾਰੀਆਂ ਸਿਹਤ ਸੰਸਥਾਵਾਂ ਨੂੰ ਆਨਲਾਈਨ ਕਰਨ ਦੇ ਨਾਲ-ਨਾਲ ਬਿਹਤਰ ਸੇਵਾਵਾਂ ਲਈ ਉਨ੍ਹਾਂ ਦੇ ਸੰਪਰਕ ਵਿੱਚ ਸੁਧਾਰ ਕਰੇਗੀ। ਉਨ੍ਹਾਂ ਵਿਭਾਗ ਦੇ ਹਰੇਕ ਵਿਅਕਤੀ ਨੂੰ ਪੰਜਾਬ ਨੂੰ ਦੇਸ਼ ਦਾ ਨਮੂਨਾ ਸੂਬਾ ਬਣਾਉਣ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗ ਵਿੱਚ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਹੋਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਜ਼ਰੀ ਦੀ ਸਮੇਂ ਦੀ ਪਾਬੰਦਤਾ ਬਰਕਰਾਰ ਰੱਖੀ ਜਾਵੇ ਤਾਂ ਜੋ ਲੋਕਾਂ ਨੂੰ ਆਪਣੀ ਸੀਟ ‘ਤੇ ਅਧਿਕਾਰੀ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਨੇ ਪੀ.ਐੱਚ.ਐੱਸ.ਸੀ. ਅਤੇ ਵਿਭਾਗ ਦੇ ਹੋਰ ਵਿੰਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਇੱਕ ਸੁਚਾਰੂ ਪ੍ਰਬੰਧ ਅਤੇ ਪਾਰਦਰਸ਼ੀ ਖਰੀਦ ਨੀਤੀ ਅਪਣਾਈ ਜਾਵੇ ਤਾਂ ਜੋ ਵਿਭਾਗ ਸਿਰਫ ਚੰਗੀ ਗੁਣਵੱਤਾ ਦੀਆਂ ਦਵਾਈਆਂ ਅਤੇ ਹੋਰ ਸਾਜੋ ਸਾਮਾਨ ਆਦਿ ਨੂੰ ਸਹੀ ਭਾਅ ਤੇ ਖਰੀਦ ਕਰਨ ਦੇ ਯੋਗ ਹੋ ਸਕੇ। ਉਨ੍ਹਾਂ ਬਲੱਡ ਬੈਂਕਾਂ ਦੇ ਕੰਮਕਾਜ ਅਤੇ ਹੋਰ ਸਬੰਧਤ ਸੇਵਾਵਾਂ ਦਾ ਵੀ ਜਾਇਜ਼ਾ ਲਿਆ।
ਖਹਿਰਾ ਵੱਲੋਂ ਰਾਜ ਸਭਾ ‘ਚ ਦਲਿਤਾਂ ਨੂੰ ਪ੍ਰਤੀਨਿਧਤਾ ਨਾ ਦੇਣ ‘ਤੇ ‘ਆਪ’ ਦੀ ਤਿੱਖੀ ਆਲੋਚਨਾ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਾਰਚ: ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਸਭਾ ਲਈ ਦਾਖ਼ਲ ਨਾਮਜ਼ਦਗੀਆਂ ਵਿੱਚ ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਵਿੱਚ ਅਸਫਲ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀਹੈ ।
ਬੁੱਧਵਾਰ ਨੂੰ ਖਹਿਰਾ ਨੇ ਆਪਣੇ ਟਵੀਟ ‘ਚ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ‘ਆਪ’ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਪਾਸੇ ਹਾਲ ਹੀ ‘ਚ ਦਾਖਲ ਕੀਤੀਆਂ ਨਾਮਜ਼ਦਗੀਆਂ ‘ਚ ਦਲਿਤ ਭਾਈਚਾਰੇ ਨਾਲ ਸਬੰਧਤ ਇਕ ਵਿਅਕਤੀ ਨੂੰ ਵੀ ਨਹੀਂ ਭੇਜ ਸਕੀ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ, ਡਾ: ਭੀਮ ਰਾਓ ਅੰਬੇਡਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਪੰਜਾਬ ਵਿਧਾਨ ਸਭਾ ਦੇ ਕੈਪੀਟਲ ਕੰਪਲੈਕਸ ਵਿੱਚ ਲਗਾਉਣ ਦੇ ਐਲਾਨ ਨੂੰ ਸਲਾਘਾਯੋਗ ਕਦਮ ਹੈ ਪਰ ਇਸ ਸੋਚ ਨੂੰ ‘ਆਪ’ ਸਰਕਾਰ ਦੇ ਕੰਮਾ ਚ ਜ਼ਮੀਨ ਹਕੀਕਤ ਵੀ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਜੇਕਰ ‘ਆਪ’ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਗੰਭੀਰ ਹੈ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਦਿਲੋਂ ਅਪਣਾਉਂਦੀ ਹੈ ਤਾਂ ਇਸ ਸੋਚ ਨੂੰ “ਆਪ” ਦੇ ਕੰਮਾਂ ਵਿਚ ਵੀ ਝਲਕਣਾ ਚਾਹੀਦਾ ਹੈ।
ਬਠਿੰਡਾ ਦੇ ਆਈਆਈਟੀ ਗ੍ਰੇਜੂਏਟ ਦੇ ਹੈਲਥਟੇਕ ਪਲੇਟਫਾਰਮ ਨੇ 3.5 ਮਿਲੀਅਨ ਅਮਰੀਕੀ ਡਾਲਰ ਇਕੱਠੇ ਕੀਤੇ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਬਠਿੰਡਾ ਦੇ ਆਈਆਈਟੀ ਗ੍ਰੇਜੁਏਟ ਵੱਲੋਂ ਸਥਾਪਿਤ ਡਾਕਟਰਾਂ ਨੂੰ ਵਹਟਸਐਪ ਦੇ ਮਾਧਿਅਮ ਨਾਲ ਮਰੀਜਾਂ ਨਾਲ ਜੋੜਨ ਵਾਲੇ ਹੈਲਥਟੇਕ ਪਲੇਟਫਾਰਮ, ਕਯੋਰਿਲੰਕ ਨੇ ਐਲੀਵੇਸਨ ਕੈਪੀਟਲ ਅਤੇ ਵੈਂਚਰ ਹਾਈਵੇ ਦੀ ਅਗਵਾਈ ‘ਚ ਸੀਡ ਫੰਡਿੰਗ ‘ਚ 3.5 ਮਿਲੀਅਨ ਅਮਰੀਕੀ ਡਾਲਰ ਇਕੱਠੇ ਕਰਨ ਦਾ ਐਲਾਨ ਕੀਤਾ। ਸਥਾਨਕ ਭਾਰਤ ਨਗਰ ਦੇ ਰਹਿਣ ਵਾਲੇ ਅਮਨ ਸਿੰਗਲਾ ਅਤੇ ਭੋਪਾਲ ਦੇ ਦਿਵਯਾਂਸ ਜੈਨ ਵੱਲੋਂ 2021 ‘ਚ ਸਥਾਪਿਤ ਕਯੋਰਿਲੰਕ ਟੀਅਰ 2 ਸਹਿਰਾਂ ਦੇ ਲੱਖਾਂ ਭਾਰਤੀਆਂ ਦੇ ਲਈ ਕ੍ਰੋਨਿੰਕ ਕੇਅਰ ਮੈਨੇਜਮੈਂਟ ਨੂੰ ਇੱਕ ਨਵੇਂ ਅੰਦਾਜ ‘ਚ ਸੁਰੂ ਕਰਨ ਦੇ ਮਿਸਨ ‘ਤੇ ਹੈ। ਅਮਨ ਨੇ ਕਿਹਾ, ਹੈਲਥਕੇਅਰ ਇੰਡਸਟ੍ਰੀ ‘ਚ 90 ਫੀਸਦੀ ਆਊਟ ਆਫ ਕਲੀਨਿਕ ਇੰਟਰੈਕਸਨ ਵਹਟਸਐਪ ‘ਤੇ ਹੁੰਦੀ ਹੈ . ਕਯੋਰਿਲੰਕ ਇਸੇ ‘ਤੇ ਅਧਾਰਿਤ ਹੈ ਅਤੇ ਡਾਕਟਰਾਂ ਨੂੰ ਆਪਣੇ ਸਾਰੇ ਰੋਗੀਆਂ ਦੇ ਨਾਲ ਸਹਿਜਤਾ ਦੇ ਨਾਲ ਕਮਿਊਨੀਕੇਟ ਕਰਨ ਅਤੇ ਜੁੜਨ ਦੀ ਆਗਿਆ ਵਹਟਸਐਪ ਦੇ ਅੰਦਰ ਦਿੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ‘ਚ ਡਾਕਟਰ ਮਰੀਜ ਅਨੁਪਾਤ 1:1456 ਹੈ ਅਤੇ ਡਾਕਟਰ ਦੀ ਹਰ ਸਲਾਹ ਕੰਸਲਟੇਸਨ ‘ਚ ਔਸਤਨ 2 ਮਿੰਟ ਲੱਗਦੇ ਹਨ . ਇਸ ਲਈ ਭਾਰਤ ‘ਚ ਡਾਕਟਰ ਵੱਡੀ ਗਿਣਤੀ ‘ਚ ਰੋਗੀਆਂ ਦੇ ਭਾਰ ਹੇਠ ਦੱਬੇ ਹੋਏ ਹਨ ਅਤੇ ਸਮੇਂ ਦੀ ਘਾਟ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਰੋਗੀਆਂ ਨੂੰ ਉਨ੍ਹਾਂ ਦੀ ਸਥਿਤੀ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕਰਨ ਦੇ ਲਈ ਗਾਈਡ ਅਤੇ ਸਿਖਲਾਈ ਦੇਣ ਦੀ ਬਜਾਏ ਟੈਕਟੀਕਲ ਤੁਰੰਤ ਸਲਾਹ, ਜਿਵੇਂ ਦਵਾਈ ਦੀ ਖੁਰਾਕ ਦੇਣ ਨੂੰ ਪਹਿਲ ਦੇਣੀ ਪੈਦੀ ਹੈ। ਅਮਨ ਨੇ ਕਿਹਾ ਕਿ ਅੱਜ 200 ਮਿਲੀਅਨ ਲੋਕਾਂ ਨੂੰ ਹਾਈਪਰਟੈਂਸਨ, ਪੀਸੀਓਐਸ ਅਤੇ ਡਾਯਬਿਟੀਜ ਜਿਹੀਆਂ ਲਾਇਲਾਜ ਬੀਮਾਰੀਆਂ ਹਨ . ਇਨ੍ਹਾਂ ‘ਚੋਂ ਬਹੁਤ ਸਾਰੇ ਲੋਕ ਜਿਆਦਾ ਉਮਰ ਦੇ ਹਨ ਅਤੇ ਉਹ ਇੰਟਰਨੈਟ ‘ਤੇ ਬਹੁਤ ਜਿਆਦਾ ਸਮਾਂ ਨਹੀਂ ਬਿਤਾਉਂਦੇ . ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਬੰਧਨ ਲਈ ਉਨ੍ਹਾਂ ਦੇ ਅਲਗ ਤੋਂ ਐਪ ਡਾਊਨਲੋਡ ਕਰਨ ਦੀ ਸੰਭਾਵਨਾ ਵੀ ਬਰਾਬਰ ਹੈ . ਹਾਲਾਂਕਿ ਉਹ ਜਾਣੂ ਮੈਡੀਕਲ ਪੇਸੇਵਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵਹਟਸਐਪ ਦੀ ਵਰਤੋਂ ਕਰਨ ‘ਚ ਸਹਿਜ ਹਨ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਵਲੋਂ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ-9501200200 ਜਾਰੀ
ਇਕ ਮਹੀਨੇ ਵਿਚ ਰਿਸ਼ਵਤਖੋਰੀ ਨੂੰ ਮੁਕੰਮਲ ਰੂਪ ਵਿੱਚ ਨੱਥ ਪਾਉਣ ਦਾ ਪ੍ਰਣ
ਸੁਖਜਿੰਦਰ ਮਾਨ
ਹੁਸੈਨੀਵਾਲਾ (ਫਿਰੋਜ਼ਪੁਰ), 23 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬੀਆਂ ਨਾਲ ਭਿ੍ਰਸਟਾਚਾਰ ਮੁਕਤ ਸੂਬਾ ਬਣਾਉਣ ਲਈ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮੁੱਖ ਮੰਤਰੀ ਨੇ ਅੱਜ ਮਹਾਨ ਸ਼ਹੀਦਾਂ ਦੀ ਪਵਿਤੱਰ ਧਰਤੀ ਹੁਸੈਨੀਵਾਲਾ ਤੋਂ ਭਿ੍ਰਸਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਅਤੇ ਇਕ ਮਹੀਨੇ ਵਿੱਚ ਰਿਸ਼ਵਤਖੋਰੀ ਨੂੰ ਮੁਕੰਮਲ ਰੂਪ ਵਿੱਚ ਨੱਥ ਪਾਉਣ ਦਾ ਅਹਿਦ ਲਿਆ।ਅੱਜ ਇੱਥੇ ਸਹੀਦ-ਏ-ਆਜਮ ਭਗਤ ਸਿੰਘ, ਸਹੀਦ ਸੁਖਦੇਵ ਤੇ ਸਹੀਦ ਰਾਜਗੁਰੂ ਦੇ ਸਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸਹੀਦਾਂ ਨੂੰ ਸਰਧਾਂਜਲੀ ਭੇਟ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਐਕਸ਼ਨ ਲਾਈਨ ਨੰਬਰ-9501200200 ਜਾਰੀ ਕੀਤਾ।
ਮੁੱਖ ਮੰਤਰੀ ਨੇ ਕਿਹਾ, ‘‘ਅੱਜ ਤੋਂ ਬਾਅਦ ਕੋਈ ਵੀ ਮੰਤਰੀ, ਵਿਧਾਇਕ, ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਬਦਲੇ ਤੁਹਾਡੇ ਕੋਲੋਂ ਰਿਸ਼ਵਤ ਜਾਂ ਕਮਿਸ਼ਨ ਮੰਗਦਾ ਹੈ ਤਾਂ ਉਸ ਨੂੰ ਨਾਂਹ ਨਾ ਕਰੋ ਸਗੋਂ ਇਸ ਦੀ ਵੀਡੀਓ ਜਾਂ ਆਡੀਓ ਬਣਾ ਕੇ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ ਉਤੇ ਭੇਜ ਦਿੱਤੀ ਜਾਵੇ ਜਿਸ ਤੋਂ ਬਾਅਦ ਸਾਡੀ ਸਰਕਾਰ ਇਸ ਦੀ ਮੁਕੰਮਲ ਜਾਂਚ ਕਰਵਾਏਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।‘‘ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸੂਬੇ ਵਿੱਚੋਂ ਭਿ੍ਰਸਟਾਚਾਰ ਦੀ ਅਲਾਮਤ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ ਅਤੇ ਅੱਜ ਦੇ ਇਸ ਦਿਹਾੜੇ ਮੌਕੇ ਮੈਂ ਭਿ੍ਰਸ਼ਟਾਚਾਰ ਮੁਕਤ ਪੰਜਾਬ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਮੈਂ ਸਮੂਹ ਪੰਜਾਬੀਆਂ ਤੋਂ ਇਸ ਮਕਸਦ ਲਈ ਪੂਰਨ ਸਹਿਯੋਗ ਦੀ ਮੰਗ ਕਰਦਾ ਹਾਂ ਜੋ ਸਹੀ ਮਾਅਨਿਆਂ ਵਿੱਚ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।‘‘
ਭਗਵੰਤ ਮਾਨ ਨੇ ਕਿਹਾ ਕਿ ਸਹੀਦਾਂ ਵੱਲੋਂ ਅਜ਼ਾਦ ਭਾਰਤ ਦੇ ਸੰਜੋਏ ਹੋਏ ਸੁਪਨੇ ਸਾਕਾਰ ਕਰਨ ਦੀ ਜ਼ਿੰਮੇਵਾਰੀ ਹੁਣ ਸਾਡੀ ਹੈ ਅਤੇ ਅਸੀਂ ਲੋਕਾਂ ਨਾਲ ਸਾਫ਼-ਸੁਥਰਾ ਤੇ ਇਮਾਨਦਾਰ ਸ਼ਾਸਨ ਦੇਣ ਦੇ ਕੀਤੇ ਗਏ ਵਾਅਦੇ ਨੂੰ ਹਰ ਹਾਲ ਵਿੱਚ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਘਰ-ਘਰ ਪਹੁੰਚਾਏਗੀ।ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਨੂੰ ਅਮਲੀ ਰੂਪ ਦੇਣ ਸਮੇਤ ਲੋਕਾਂ ਦੇ ਹਿੱਤ ਵਿੱਚ ਹੋਰ ਵੀ ਕਈ ਫੈਸਲੇ ਲਏ ਜਾ ਰਹੇ ਹਨ।
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਵਿਜ਼ਟਰ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਲਿਖਿਆ, ‘‘ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ‘ਤੇ ਮੱਥਾ ਟੇਕ ਕੇ ਬਹੁਤ ਸਕੂਨ ਮਿਲਿਆ। ਅੱਜ ਉਨ੍ਹਾਂ ਦੀ ਸੁਪਨਿਆਂ ਦੀ ਆਜ਼ਾਦੀ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਇਹੋ ਅਰਦਾਸ ਹੈ ਕਿ ਸ਼ਹੀਦਾਂ ਦੀ ਆਤਮਾ ਅਤੇ ਪਰਮਾਤਮਾ ਸਾਨੂੰ ਸਮੱਤ ਅਤੇ ਬਲ ਬਖਸ਼ੇ।‘‘ ਮੁੱਖ ਮੰਤਰੀ ਨੇ ਅੱਜ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤੋਂ ਇਲਾਵਾ ਰਾਜ ਮਾਤਾ ਵਿਦਿਆਵਤੀ ਅਤੇ ਸ੍ਰੀ ਬੀ.ਕੇ. ਦੱਤ ਆਦਿ ਸ਼ਹੀਦਾਂ ਦੀਆਂ ਸਮਾਧਾਂ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ, ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਆ, ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਤੋਂ ਇਲਾਵਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐਸ.ਐਸ.ਪੀ. ਨਰਿੰਦਰ ਭਾਰਗਵ ਵੀ ਹਾਜ਼ਰ ਸਨ।
ਇੰਸਟੀਚਿਊਸ਼ਨ ਆਫ ਇੰਜਨੀਅਰਜ ਲੋਕਲ ਸੈਂਟਰ ਵਲੋਂ ਵਿਸ਼ਵ ਜਲ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਇੰਸਟੀਚਿਊਸ਼ਨ ਆਫ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਜਲ ਦਿਵਸ ਵਿਸ਼ੇ “ ਅਦਿੱਖ ਭੂਮੀਗਤ ਪਾਣੀ ਨੂੰ ਦਿ੍ਰਸ਼ਮਾਮ ਬਣਾਉਣ ” ਦੇ ਥੀਮ ਤੇ ਲੈਕਚਰ ਕਰਵਾ ਕਿ ਮਨਾਇਆ ਗਿਆ।ਇਸ ਮੌਕੇ ਡਾ. ਜਗਤਾਰ ਸਿੰਘ ਸਿਵੀਆਂ ਚੇਅਰਮੈਨ ਇੰਸਟੀਚਿਊਸ਼ਨ ਆਫ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਦੁਆਰਾ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਅਹੁਦੇਦਾਰਾਂ, ਬੁਲਾਰਿਆਂ ,ਵਿਦਿਆਰਥੀਆਂ ਅਤੇ ਸਾਰੇ ਹੀ ਭਾਗੀਦਾਰਾਂ ਦਾ ਸੁਆਗਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਵੇਂ ਅਸੀ ਸਾਰੇ ਜਾਣਦੇ ਹਾਂ ਕਿ ਪਾਣੀ ਮਨੁੱਖੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਹੈ ਪਾਣੀ ਤੋਂ ਬਿਨਾਂ ਮਨੁੱਖ ਦੀ ਹਰ ਆਸ ਤੇ ਲੋਡ ਅਧੂਰੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਪਾਣੀ ਦੇ ਬਚਾਅ ਵੱਲ ਧਿਆਨ ਦੇਣ ਦੀ ਬਹੁਤ ਜਰੂਰਤ ਹੈ ਅਤੇ ਸਾਰਿਆਂ ਨੂੰ ਪਾਣੀ ਦੀ ਦੁਰਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ ਅਤੇ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਲਈ ਵੱਖ ਵੱਖ ਉਪਰਾਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ।ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਆਦਰਸ਼ਪਾਲ ਵਿਜ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ .ਸੀ. ਬੀ) ਅਤੇ ਪ੍ਰੋਫੈਸਰ ਬੋਟੈਨੀਕਲ ਅਤੇ ਵਾਤਾਵਰਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ ਵਿਸ਼ਵ ਜਲ ਦਿਵਸ ਤੇ ਵਿਸ਼ੇਸ਼ ਗੱਲਬਾਤ ਕੀਤੀ ਉਨ੍ਹਾਂ ਇਸ ਮੌਕੇ ਪਾਣੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਚਿੰਤਾ ਵੀ ਜਾਹਿਰ ਕੀਤੀ ਕਿ ਜੇਕਰ ਪੰਜਾਬ ਵਿਚ ਪਾਣੀ ਦੀ ਸੰਭਾਲ ਠੀਕ ਤਰੀਕੇ ਨਾਲ ਨਾ ਕੀਤੀ ਗਈ ਤਾਂ ਜਲਦੀ ਹੀ ਪੰਜਾਬ ਵੀ ਰੇਗਿਸਤਾਨ ਬਣ ਜਾਵੇਗਾ ਉਨ੍ਹਾਂ ਦੱਸਿਆ ਕਿ ਪਾਣੀ ਦੀ ਦੁਰਵਰਤੋਂ ਨਾ ਕਰਨਾ ਜਾਂ ਪਾਣੀ ਦੀ ਸੰਭਾਲ ਕਰਨਾ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸੁਰੂ ਕਰਨਾ ਚਾਹੀਦਾ ਹੈ ਉਨ੍ਹਾਂ ਇਸ ਮੌਕੇ ਪਾਣੀ ਦੀ ਸੰਭਾਲ ਦੇ ਵੱਖ ਵੱਖ ਤਰੀਕਿਆਂ ਬਾਰੇ ਵੀ ਦੱਸਿਆ ਆਪਣੇ ਭਾਸ਼ਨ ਦੇ ਅਖੀਰ ਵਿਚ ਉਨ੍ਹਾਂ ਭਾਗੀਦਾਰਾਂ ਦੁਆਰਾ ਪੁੱਛੇ ਗਏ ਵੱਖ ਵੱਖ ਸਵਾਲਾ ਦੇ ਉੱਤਰ ਦਿੰਦੇ ਹੋਏ ਆਪਣੇ ਭਾਸ਼ਣ ਦਾ ਅੰਤ ਕੀਤਾ।
ਇਸ ਪ੍ਰੋਗਰਾਮ ਦੌਰਾਨ ਸ੍ਰੀ ਵਿਜੈ ਕਾਂਤ ਗੋਇਲ ਜਨਰਲ ਮੈਨੇਜਰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਪਾਣੀ ਦੀ ਸਮੱਸਿਆ ਤੇ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਆਉਣ ਵਾਲੇ ਸਮੇਂ ਵਿਚ ਸਰਵਾਈਵ ਕਰਨਾ ਚਾਹੁੰਦੇ ਹਾਂ ਜਿੰਨਾ ਪਾਣੀ ਅਸੀਂ ਧਰਤੀ ਵਿੱਚੋਂ ਬਾਹਰ ਕੱਢਦੇ ਹਾਂ, ਓਨਾ ਹੀ ਉਸ ਨੂੰ ਰੀਚਾਰਜ ਕਰਨਾ ਬਣਦਾ ਹੈ । ਉਨ੍ਹਾਂ ਅੰਕੜਿਆਂ ਰਾਹੀਂ ਦੱਸਿਆ ਕਿ ਪਾਣੀ ਦੀ ਖਪਤ ਰੀਚਾਰਜ ਨਾਲੋਂ 16 ਗੁਣਾ ਜ?ਿਆਦਾ ਹੈ।।ਸਾਬਕਾ ਵਾਈਸ ਪ੍ਰੈਜ਼ੀਡੈਂਟ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਇੰਡੀਆ ਡਾ. ਤਾਰਾ ਸਿੰਘ ਕਮਲ ਨੇ ਵੀ ਇਸ ਸੈਮੀਨਾਰ ਵਿੱਚ ਵਿਸ਼ੇਸ਼ ਹਿੱਸਾ ਲਿਆ ।ਸਾਰੇ ਸਮਾਗਮ ਦਾ ਸੰਚਾਲਨ ਇੰਜ. ਗਗਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਤਲਵੰਡੀ ਸਾਬੋ ਨੇ ਕੀਤਾ ਆਖਰ ਵਿਚ ਇੰਜਨੀਅਰ ਜੇ.ਐਸ ਦਿਓਲ ਆਨਰੇਰੀ ਸਕੱਤਰ ਇੰਸਟੀਚਿਊਸ਼ਨ ਆਫ ਇੰਜਨੀਅਰ ਬਠਿੰਡਾ ਲੋਕਲ ਸੈਂਟਰ ਦੁਆਰਾ ਪੰਜਾਬ ਵਿੱਚ ਪਾਣੀ ਦੇ ਕੁਝ ਅੰਕੜਿਆਂ ਬਾਰੇ ਦੱਸਿਆ ਤੇ ਚਿੰਤਾ ਜਾਹਿਰ ਕੀਤੀ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਮਿਲੇਗੀ ਆਖਰ ਵਿਚ ਉਨ੍ਹਾਂ ਸਾਰੇ ਭਾਗੀਦਾਰਾਂ ਮਹਿਮਾਨਾਂ ਬੁਲਾਰਿਆਂ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਵੈਬੀਨਰ ਦੀ ਸਮਾਪਤੀ ਕੀਤੀ ਇਸ ਸੈਮੀਨਾਰ ਵਿੱਚ ਲਗਪਗ 43 ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ,ਰਾਜ ਗੁਰੂ,ਸੁਖਦੇਵ ਜੀ ਨੂੰ ਉਨ੍ਹਾਂ ਦੇ ਸਮਾਰਕ ਆਰਿਆ ਸਮਾਜ ਚੌਕ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਸਰਧਾਜੰਲੀ ਭੇਂਟ ਕੀਤੀ ਗਈ। ਇਸ ਮੌਕੇ ਟਕਸਾਲੀ ਆਗੂ ਭਗਵਾਨ ਦਾਸ ਭਾਰਤੀ, ਰਾਜਿੰਦਰ ਸਿੰਘ ਸਾਬਕਾ ਐਮ ਸੀ, ਨਿਰੰਜਨ ਸਿੰਘ ਭੋਲ,ਤਾਰਾ ਸਿੰਘ,ਧਰਮ ਪਾਲ ਬਬਲੀ,ਬਸੰਤ ਸਿੰਘ,ਬਾਬਾ ਪਿਆਰਾ ਸਿੰਘ,ਪ੍ਰਸੋਤਮ ਸਰਮਾ,ਬਲਬੀਰ ਸਿੰਘ,ਜੁਗਰਾਜ ਸਿੰਘ, ਹਰਿ ਸਿੰਘ ਆਦਿ ਹਾਜ਼ਰ ਰਹੇ।





