ਕਿਸਾਨ ਅੰਦੋਲਨ ਦੇ ਰਹਿੰਦੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਕਿਸਾਨਾਂ ਨੇ ਕੀਤਾ ਰੋਸ਼ ਪ੍ਰਦਰਸ਼ਨ
ਕੁਲਤਾਰ ਸਿੰਘ ਸੰਧਵਾਂ ਬਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ
ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਪੀਕਰ ਨੂੰ ਵਧਾਈ ਦਿੰਦਿਆਂ ਵਿਧਾਨ ਸਭਾ ਸੈਸ਼ਨਾਂ ਦੀ ਲਾਈਵ ਸਟ੍ਰੀਮਿੰਗ ਦਾ ਕੀਤਾ ਵਾਅਦਾ ਸੁਖਜਿੰਦਰ ਮਾਨ ਚੰਡੀਗੜ੍ਹ, 21 ਮਾਰਚ: ਕੁਲਤਾਰ ਸਿੰਘ ਸੰਧਵਾਂ ਨੂੰ ਅੱਜ ਸਰਬਸੰਮਤੀ ਨਾਲ 16ਵੀਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਕਰ ਵਜੋਂ ਉਨ੍ਹਾਂ ਦਾ ਨਾਮ ਸਦਨ ਅੱਗੇ ਰੱਖਿਆ, ਜਿਸਦੀ ਤਾਦੀਦ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ। ਕੋਈ ਹੋਰ ਨਾਮ ਮੁਕਾਬਲੇ ਵਿੱਚ ਨਾ ਆਉਣ ਦੇ ਚੱਲਦਿਆਂ ਸ.ਸੰਧਵਾਂ ਨੂੰ ਇਸ ਤੋਂ ਬਾਅਦ ਸਦਨ ਦੇ ਨਿਗਰਾਨ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣ ਲਿਆ ਗਿਆ।ਨਵੇਂ ਚੁਣੇ ਸਪੀਕਰ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਸਦਨ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਭਰੋਸਾ ਦਿੱਤਾ ਕਿ ਸਦਨ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਨੂੰ ਯਕੀਨੀ ਬਣਾਉਣ ਲਈ ਸਾਡੇ ਸਾਰੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਸਦਨ ਦੀ ਕਾਰਵਾਈ ਆਮ ਲੋਕਾਂ ਨੂੰ ਦਿਖਾਈ ਜਾ ਸਕੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਇਸ ਘਰ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਪੱਤਰਕਾਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਨੂੰ ਪੂਰੇ ਦੇਸ਼ ਵਿੱਚ ਮਾਡਲ ਹਾਊਸ ਬਣਾਉਣ ਲਈ ਉਸਾਰੂ ਭੂਮਿਕਾ ਨਿਭਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਘਰ ਦੇ ਸਾਰੇ ਮੈਂਬਰ ਇੱਕ ਚਮਕਦਾਰ, ਅਗਾਂਹਵਧੂ ਅਤੇ ਮੋਹਰੀ ਪੰਜਾਬ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਦਨ ਦੇ ਮੈਂਬਰਾਂ ਦੇ ਤਸੱਲੀਬਖਸ਼ ਹੋਣ ਤੱਕ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਵਿਸਥਾਰਪੂਰਵਕ ਜਵਾਬ ਦੇਵੇਗੀ।ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਬਦਕਿਸਮਤੀ ਨਾਲ ਪਹਿਲਾਂ ਸਾਡੇ ਪੂਰਵਜ ਜਦੋਂ ਕੋਈ ਵੀ ਕਾਰਵਾਈ ਰਿਕਾਰਡ ਕਰ ਰਿਹਾ ਹੁੰਦਾ ਸੀ ਤਾਂ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦੀ ਵਰਤੋਂ ਕਰਕੇ ਆਪਣੇ ਸਿਆਸੀ ਵਿਰੋਧੀਆਂ ਦਾ ਸ਼ਿਕਾਰ ਕਰਦੇ ਸਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਮੈਂਬਰਾਂ ਦੀ ਆਜ਼ਾਦੀ ਦੇ ਅਧਿਕਾਰ ਦੀ ਸ਼ਰੇਆਮ ਉਲੰਘਣਾ ਹੈ, ਇਸ ਲਈ 'ਆਪ' ਸਰਕਾਰ ਨੇ ਸਿਧਾਂਤਕ ਤੌਰ 'ਤੇ ਫੈਸਲਾ ਕੀਤਾ ਹੈ ਕਿ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਹੋਵੇਗਾ ਅਤੇ ਸਦਨ ਦੀ ਸਾਰੀ ਕਾਰਵਾਈ ਪੂਰੀ ਤਰ੍ਹਾਂ ਲੋਕਾਂ ਦੇ ਦਰਸ਼ਨਾਂ ਲਈ ਖੁੱਲੀ ਰਹੇਗੀ।
ਬਿਕਰਮ ਮਜੀਠਿਆ ਦੇ ਨਸ਼ਾ ਤਸਕਰੀ ਦਾ ਮਾਮਲਾ, ਭਗਵੰਤ ਮਾਨ ਨੇ ਸਿੱਟ ਬਦਲੀ
ਪੁਰਾਣੇ ਇੰਚਾਰਜ਼ ਨੂੰ ਬਦਲ ਕੇ ਨਵਾਂ ਇਚਾਰਜ਼ ਤੇ ਚਾਰ ਮੈਂਬਰ ਲਗਾਏ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਮਾਰਚ: ਪਿਛਲੀ ਕਾਂਗਰਸ ਸਰਕਾਰ ਵਲੋਂ ਮੁਹਾਲੀ ਦੇ ਵਿਸੇਸ ਥਾਣੇ ਅੰਦਰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਮਾਮਲੇ ’ਚ 20 ਦਸੰਬਰ 2021 ਨੂੰ ਦਰਜ਼ ਮੁਕੱਦਮੇ ਵਿਚ ਬੇਸ਼ੱਕ ਸ: ਮਜੀਠਿਆ ਹਾਲੇ ਪਟਿਆਲਾ ਜੇਲ੍ਹ ਅੰਦਰ ਬੰਦ ਹਨ ਪ੍ਰੰਤੂ ਅੱਜ ਸੂਬੇ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਦੀ ਜਾਂਚ ਲਈ ਪੁਰਾਣੀ ਸਿੱਟ ਦੀ ਥਾਂ ਨਵੀਂ ਸਿੱਟ ਬਣਾ ਦਿੱਤੀ ਹੈ। ਅੱਜ ਜਾਰੀ ਕੀਤੇ ਹੁਕਮਾਂ ਤਹਿਤ ਹੁਣ ਇਸ ਨਸ਼ਾ ਤਸਕਰੀ ਮਾਮਲੇ ’ਚ ਨਵੀਂ ਵਿਸ਼ੇਸ਼ ਜਾਂਚ ਟੀਮ ਜਾਂਚ ਕਰੇਗੀ, ਜਿਸਦੀ ਅਗਵਾਈ ਆਈਜੀ ਗੁਰਸਰਨ ਸਿੰਘ ਸੰਧੂ ਕਰਨਗੇ ਜਦੋਂਕਿ ਚਾਰ ਹੋਰ ਮੈਂਬਰ ਏਆਈਜੀ ਰਾਹੁਲ ਐੱਸ. ਅਤੇ ਰਣਜੀਤ ਸਿੰਘ ਸਹਿਤ ਦੋ ਹੋਰ ਡੀਐੱਸਪੀ ਰੈਂਕ ਦੇ ਅਧਿਕਾਰੀ ਰਘੁਵੀਰ ਸਿੰਘ ਤੇ ਅਮਰਪ੍ਰੀਤ ਸਿੰਘ ਸਾਮਲ ਕੀਤੇ ਗਏ ਹਨ। ਪਹਿਲਾਂ ਇਸ ਮਾਮਲੇ ਦੀ ਜਾਂਚ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਵਲੋਂ ਕੀਤੀ ਜਾ ਰਹੀ ਸੀ। ਸਰਕਾਰ ਦੇ ਸੂਤਰਾਂ ਮੁਤਾਬਕ ਨਸ਼ਾ ਤਸਕਰੀ ਦੇ ਕੇਸ ਨੂੰ ਸਿਰੇ ਤੱਕ ਪਹੁੰਚਾਉਣ ਲਈ ਨਵੀਂ ਆਪ ਸਰਕਾਰ ਗੰਭੀਰ ਹੈ ਤੇ ਜਲਦੀ ਹੀ ਵੱਡੇ ਖ਼ੁਲਾਸੇ ਕਰ ਸਕਦੀ ਹੈ।
ਪੰਜਾਬ ਰੋਡਵੇਜ, ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਸਰਕਾਰ-ਰੇਸਮ ਸਿੰਘ ਗਿੱਲ
ਟਰਾਂਸਪੋਰਟ ਵਿਭਾਗ ਕਮਾਈ ਵਾਲਾ ਮਹਿਕਮਾ ਪਰ ਸਰਕਾਰਾਂ ਦੀ ਬੇਰੁਖੀ ਨੇ ਕੀਤਾ ਖਤਮ ਹੋਣ ਕਿਨਾਰੇ-ਕਮਲ ਕੁਮਾਰ
ਸੁਖਜਿੰਦਰ ਮਾਨ
ਸੰਗਰੂਰ, 20 ਮਾਰਚ: ਅੱਜ ਇੱਥੇ ਪੀ ਆਰ ਟੀ ਸੀ ਕਰਮਚਾਰੀ ਯੂਨੀਅਨ ਦੇ ਆਗੂ ਰੇਸਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਮੀਟਿੰਗ ਦੌਰਾਨ 28-29 ਦੀ ਦੇਸ ਵਿਆਪੀ ਹੜਤਾਲ ਵਿੱਚ ਸਮੂਲੀਅਤ ਕਰਨ ’ਤੇ ਸਹਿਮਤੀ ਜਤਾਉਂਦਿਆਂ ਹੋਰਨਾਂ ਮੁਸ਼ਕਿਲਾਂ ’ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਮੁਲਾਜਮ ਆਗੂ ਰੇਸਮ ਸਿੰਘ ਗਿੱਲ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜਮਾਂ ਅਤੇ ਪੰਜਾਬ ਰੋਡਵੇਜ ਪਨਬੱਸ ਅਤੇ ਪੀ ਆਰ ਟੀ ਸੀ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਮੰਤਰੀਆਂ ਦੀਆਂ ਆਪਣੀਆਂ ਬੱਸਾਂ ਚੱਲਦੀਆਂ ਸਨ ਹੁਣ ਨਵੀਂ ਸਰਕਾਰ ਦੇ ਆਉਣ ਤੇ ਵਰਕਰਾਂ ਵਿੱਚ ਇੱਕ ਆਸ ਜਾਗੀ ਹੈ। ਉਨ੍ਹਾਂ ਕਿਹਾ ਕਿ ਅਫਸਰਸਾਹੀ ਅਤੇ ਮੈਨੇਜਮੈਂਟ ਦੇ ਕੁੱਝ ਹਿੱਸੇ ਵੱਲੋ ਭਿ੍ਰਸਟਾਚਾਰ ਨੂੰ ਹੱਲਾਸੇਰੀ ਦੇਣ ਅਤੇ ਕੁਝ ਡਿੱਪੂਆਂ ਵਿੱਚ ਵਰਕਰਾਂ ਨਾਲ ਹੋ ਰਹੀ ਧੱਕੇਸਾਹੀ ਕਰਕੇ ਤੰਗ ਕਰਨ ਸਮੇਤ ਵਰਕਰਾਂ ਨੂੰ ਬਣਦਾ ਓਵਰ ਟਾਈਮ ਸਹੀ ਤਰੀਕੇ ਨਾਲ ਨਾ ਦੇਕੇ ਸੋਸਣ ਕੀਤਾ ਜਾ ਰਿਹਾ ਹੈ । ਇਸ ਮੌਕੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਬੋਲਦਿਆਂ ਕਿਹਾ ਕਿ ਵਿਭਾਗ ਵੱਲੋਂ ਵਰਕਰਾਂ ਨਾਲ ਹੋ ਰਿਹਾ ਧੱਕਾ ਬਿਲਕੁੱਲ ਵੀ ਬਰਦਾਸਤ ਨਹੀਂ ਕੀਤਾ ਜਾਵੇਗੀ। ਸੂਬਾ ਸੈਕਟਰੀ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਵੀ ਹਵਾ ਵਿੱਚ ਬਿਆਨਬਾਜੀ ਕਰਕੇ ਵਿਭਾਗਾਂ ਵਿੱਚ ਪਹਿਲਾਂ ਹੀ ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਨਾ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਨੋਟਿਸ ਲਿਆ ਗਿਆ ਜਿਸ ਦਾ ਵਰਕਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਹਰਕੇਸ ਵਿੱਕੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਵਰਕਰਾਂ ਦਾ ਦਿਲ ਜਿੱਤ ਕੇ ਸੱਤਾ ਵਿੱਚ ਆਈ ਹੈ ਪਰ ਕੰਮ ਇਸਦੇ ਉਲਟ ਕਰ ਰਹੀ ਮੌਜੂਦਾ ਠੇਕੇ ਤੇ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਕਰਨ ਦੀ ਬਜਾਏ ਨਵੀਂ ਭਰਤੀ ਕੀਤੀ ਜਾ ਰਹੀ ਹੈ ਜਿਸਦਾ ਕੱਚੇ ਮੁਲਾਜਮਾਂ ਵਲੋ ਡੱਟ ਕੇ ਵਿਰੋਧ ਕੀਤਾ ਜਾਵੇਗਾ। ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਆਉਣ ਵਾਲੀ 28.29 ਮਾਰਚ ਨੂੰ ਕੇਂਦਰ ਸਰਕਾਰ ਵਲੋਂ ਮੁਲਾਜਿਮ ਤੇ ਜਨਤਾ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਭਾਰਤ ਬੰਦ ਦਾ ਸਮਰਥਨ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਵਲੋਂ ਠੇਕੇ ਤੇ ਰੱਖੇ ਹੋਏ ਵਰਕਰਾਂ ਵਾਰੇ ਨਾ ਸੋਚ ਕੇ ਸਗੋਂ ਨਵੀਂ ਭਰਤੀ ਰੈਗੂਲਰ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਰੋਡਵੇਜ ਪੱਨਬਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋ ਤਿੱਖੇ ਸੰਘਰਸ ਕੀਤੇ ਜਾਣਗੇ ਜਿਸਦੀ ਜਿੰਮੇਵਾਰੀ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।
ਬੀੜ ਤਲਾਬ ’ਚ ਅੱਖਾਂ ਦਾ ਮੁਫ਼ਤ ਚੈਕਅਪ ਲਗਾਇਆ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਨਜਦੀਕੀ ਪਿੰਡ ਬੀੜ ਤਲਾਬ ’ਚ ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਅੱਖਾਂ ਦੇ ਮੁਫ਼ਤ ਜਾਂਚ ਦਾ ਚੈਕਅੱਪ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਤੇ ਪਿਤਾ ਅਤੇ ਸਾਬਕਾ ਆਈ.ਆਰ.ਐਸ ਅਧਿਕਾਰੀ ਬੀ.ਐਸ.ਰਤਨ ਵਲੋਂ ਕੀਤਾ ਗਿਆ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੱਖੇ ਇਸ ਅੱਖਾਂ ਦੇ ਮੁਫ਼ਤ ਚੈਕ-ਅਪ ਕੈਂਪ ਦੌਰਾਨ ਸਿਵਲ ਹਸਪਤਾਲ ਘੁੱਦਾ ਤੋਂ ਪੁੱਜੇ ਅੱਖਾਂ ਦੇ ਮਾਹਿਰ ਹਰਜੀਤ ਸਿੰਘ ਤੇ ਉਸਦੀ ਟੀਮ ਵਲੋਂ 150 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 34 ਦੀਆਂ ਅੱਖਾਂ ਦਾ ਆਉਣ ਵਾਲੇ ਦਿਨਾਂ ‘ਚ ਅਪ੍ਰੇਸ਼ਨ ਕੀਤਾ ਜਾਵੇਗਾ। ਇਸ ਕੈਂਪ ਦਾ ਆਯੋਜਨ ਕਰਨ ਵਾਲੀ ਮਹਿਲਾ ਆਗੂ ਮਨਜੀਤ ਕੌਰ ਨੇ ਦਾਅਵਾ ਕੀਤਾ ਕਿ ਇਹ ਆਪ ਦੀ ਜਿੱਤ ਦੀ ਖ਼ੁਸੀ ਵਿਚ ਕੈਂਪ ਲਗਾਇਆ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਸਮਾਜ ਸੇਵਾ ਦਾ ਕੰਮ ਜਾਰੀ ਰੱਖਿਆ ਜਾਵੇਗਾ। ਉਧਰ ਬੀ ਐਸ ਰਤਨ ਨੇ ਵਲੰਟੀਅਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਲੇ ਤੇ ਆਮ ਲੋਕਾਂ ਦੇ ਭਲੇ ਵਾਲੇ ਅਜਿਹੇ ਕਾਰਜ਼ ਜਾਰੀ ਰਹਿਣੇ ਚਾਹੀਦੇ ਹਨ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ, ਸੰਦੀਪ ਸਿੰਘ ਕੋਟਫੱਤਾ, ਸੁਖਜਿੰਦਰ ਰੋਮਾਣਾ, ਤਰਸੇਮ ਸਿੰਘ ਪਥਰਾਲਾ, ਐਡਵੋਕੇਟ ਰਾਹੁਲ ਝੂੰਬਾ, ਗੁਰਜੰਟ ਸਿੰਘ ਧੀਮਾਨ, ਕੁਲਦੀਪ ਸਿੰਘ ਬਾਹੋ, ਰਵੀ ਗੋਇਲ ਸੰਗਤ, ਬਹਾਦਰ ਫੁੱਲੋ ਮਿੱਠੀ, ਡਾ ਮਲਕੀਤ ਸਿੰਘ, ਸੁਖਜਿੰਦਰ ਸਿੰਘ ਪਥਰਾਲਾ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਨਸ਼ਾ ਖਰੀਦਣ ਆਇਆ ਨੌਜਵਾਨ ਮੁਹੱਲਾ ਵਾਸੀਆਂ ਵਲੋਂ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਸਥਾਨਕ ਬੰਗੀ ਨਗਰ ’ਚ ਨਸ਼ਾ ਖਰੀਦਣ ਆਏ ਇੱਕ ਨੌਜਵਾਨ ਨੂੰ ਮੁਹੱਲਾ ਵਾਸੀਆਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦੀ ਸੂਚਨਾ ਹੈ। ਇਸ ਘਟਨਾ ਦੀ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਕਾਫ਼ੀ ਵਾਈਰਲ ਕੀਤੀ ਗਈ ਹੈ। ਵਰਧਮਾਨ ਪੁਲਿਸ ਚੌਕੀ ਦੇ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਵਿਚ ਪਰਚਾ ਦਰਜ਼ ਕਰਕੇ ਇਸਦੀ ਗੰਭੀਰਤਾ ਨਾਲ ਜਾਂਚ ਕੀਤੀ ਹੈ। ਮੁਢਲੀ ਰੀਪੋਰਟ ਮੁਤਾਬਕ ਉਕਤ ਨੌਜਵਾਨ ਕੋਲੋ ਦਸ ਮਿਲੀਗ੍ਰਾਮ ਚਿੱਟਾ, ਸਿਗਨੇਚਰ ਦੇ ਕੈਪਸੂਲ, ਪੰਜ ਲਾਈਟਰ ਅਤੇ ਕੁੱਝ ਅਮਰੀਕੀ ਡਾਲਰ ਵੀ ਬਰਾਮਦ ਹੋਏ ਹਨ। ਇਹ ਵੀ ਪਤਾ ਚੱਲਿਆ ਹੈ ਕਿ ਇਸ ਮੌਕੇ ਕਾਬੂ ਕੀਤੇ ਨੌਜਵਾਨ ਦਾ ਇੱਕ ਸਾਥੀ ਭੱਜਣ ਵਿਚ ਸਫ਼ਲ ਰਿਹਾ। ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਹੈਰੀ ਸ਼ਰਮਾ ਵਾਸੀ ਹਰਬੰਸ ਨਗਰ ਵਜੋਂ ਹੋਈ ਹੈ। ਇਸ ਇਲਾਕੇ ਦੀ ਮਹਿਲਾ ਕੋਂਸਲਰ ਦੇ ਪੁੱਤਰ ਗੋਬਿੰਦ ਮਸੀਹ ਨੇ ਦਸਿਆ ਕਿ ਘਟਨਾ ਅੱਜ ਦਿਨ ਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਥਾਨਕ ਬੰਗੀ ਨਗਰ ਦੀ ਗਲੀ ਨੰਬਰ 1/7 ਵਿਚ ਨਸ਼ੇ ਦਾ ਕਾਰੋਬਾਰ ਖੁੱਲ੍ਹੇ ਤੌਰ ’ਤੇ ਚੱਲਦਾ ਹੈ ਤੇ ਸ਼ਹਿਰ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨ ਇੱਥੋਂ ਨਸ਼ਾ ਖਰੀਦ ਕੇ ਲਿਜਾਂਦੇ ਹਨ ਤੇ ਇਸ ਸਬੰਧ ਵਿਚ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਅੱਜ ਕਾਬੂ ਕੀਤਾ ਗਿਆ ਉਕਤ ਨੌਜਵਾਨ ਵੀ ਇੱਥੋਂ ਨਸ਼ਾ ਖ਼ਰੀਦ ਕੇ ਵਾਪਸ ਜਾ ਰਿਹਾ ਸੀ ਕਿ ਮੁਹੱਲਾ ਵਾਸੀਆਂ ਨੇ ਉਸਨੂੰ ਕਾਬੂ ਕਰ ਲਿਆ। ਉਨ੍ਹਾਂ ਦਸਿਆ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਈ ਵਾਰ ਮੁਹੱਲਾ ਵਾਸੀਆਂ ਵਲੋਂ ਵਰਜਿਆ ਵੀ ਜਾ ਚੁੱਕਿਆ ਹੈ ਪ੍ਰੰਤੂ ਉਹਨਾਂ ਇਹ ਗੋਰਖ਼ਧੰਦਾ ਜਾਰੀ ਰੱਖਿਆ ਹੋਇਆ ਹੈ, ਜਿਸਦੀ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਜਾਂਚ ਕਰਨੀ ਚਾਹੀਦੀ ਹੈ। ਇਸ ਘਟਨਾ ਤੋਂ ਬਾਅਦ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਕਥਿਤ ਨਸ਼ਾ ਤਸਕਰ ਦੇ ਘਰ ਵੀ ਗਏ, ਜਿੱਥੇ ਉਨ੍ਹਾਂ ਤਲਾਸ਼ੀ ਵੀ ਲਈ। ਉਨਾਂ੍ਹ ਦਾਅਵਾ ਕੀਤਾ ਕਿ ਮੌਕੇ ਤੋਂ ਟੀਕੇ ਅਤੇ ਸਰਿੰਜਾਂ ਬਰਾਮਦ ਕੀਤੀਆਂ ਗਈਆਂ। ਉਧਰ ਵਰਧਮਾਨ ਪੁਲਿਸ ਚੌਕੀ ਦੇ ਇੰਚਾਰਜ ਰਘਵੀਰ ਸਿੰਘ ਨੇ ਸੰਪਰਕ ਕਰਨ ’ਤੇ ਦਸਿਆ ਕਿ ਬੰਗੀ ਨਗਰ ਵਿਚੋਂ ਇੱਕ ਨੌਜਵਾਨ ਨੂੰ ਨਸ਼ਿਆਂ ਸਹਿਤ ਕਾਬੂ ਕੀਤ;ਾ ਗਿਆ ਹੈ, ਜਿਸਦੇ ਵਿਰੁਧ ਮੁਕੱਦਮਾ ਦਰਜ਼ ਕੀਤਾ ਜਾ ਰਿਹਾ ਹੈ।
ਨਗਰ ਨਿਗਮ ਕੋਲ ਸਫ਼ਾਈ ਕਾਮਿਆਂ ਦੀ ਵੱਡੀ ਫ਼ੌਜ ਦੇ ਬਾਵਜੂਦ ਸ਼ਹਿਰ ’ਚ ਲੱਗੇ ਥਾਂ-ਥਾਂ ਕੂੜੇ ਦੇ ਢੇਰ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਪਿਛਲੇ ਕੁੱਝ ਸਾਲਾਂ ਤੋਂ ਸਾਫ਼ ਸਫ਼ਾਈ ਦੇ ਪ੍ਰਬੰਧਾਂ ’ਚ ਦੇਸ ਅਤੇ ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਆਉਂਦੇ ਰਹੇ ਸਥਾਨਕ ਮਹਾਂਨਗਰ ਵਿਚ ਹੁਣ ਪਿਛਲੇ ਕੁੱਝ ਮਹੀਨਿਆਂ ਤੋਂ ਥਾਂ ਥਾਂ ਗੰਦਗੀ ਦੇ ਢੇਰ ਮੁੜ ਲੱਗਣੇ ਸ਼ੁਰੂ ਹੋ ਗਏ ਹਨ। ਜਿਸਦੇ ਚੱਲਦੇ ਨਗਰ ਨਿਗਮ ਵੱਲੋਂ ਪੂਰੇ ਸਹਿਰ ਨੂੰ ਕੂੜਾ ਮੁਕਤ ਐਲਾਨਣ ਦੇ ਫੈਸਲੇ ਉਪਰ ਵੀ ਸ਼ਹਿਰ ਵਾਸੀਆਂ ਨੇ ਇਤਰਾਜ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਨਗਰ ਨਿਗਮ ਕੋਲ ਸ਼ਹਿਰ ਦੇ 50 ਵਾਰਡਾਂ ਦੀ ਸਫ਼ਾਈ ਲਈ 1177 ਸਫ਼ਾਈ ਕਾਮਿਆਂ ਤੇ ਹੋਰਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਵੱਡੀ ਫ਼ੌਜ ਵੀ ਮੌਜੂਦ ਹੈ। ਚਰਚੇ ਇਹ ਵੀ ਹਨ ਕਿ ਕਈ ਸਫ਼ਾਈ ਕਾਮੇ ਵੱਡੇ ਅਫ਼ਸਰਾਂ ਤੇ ਨਿਗਮ ਦੇ ਸਿਆਸੀ ਪ੍ਰਬੰਧਾਂ ਦੀ ਨਿੱਜੀ ਟਹਿਲ ਸੇਵਾ ਵਿਚ ਵੀ ਲਗਾਏ ਹੋਏ ਹਨ। ਉਧਰ ਨਿਗਮ ਵਲੋਂ ਸ਼ਹਿਰ ਦੇ ਕੁੜਾ ਮੁਕਤ ਹੋਣ ਦੇ ਕੀਤੇ ਐਲਾਨ ’ਤੇ ਸਵਾਲ ਖ਼ੜੇ ਕਰਦਿਆਂ ਜਾਗੋ ਗ੍ਰਾਹਕ ਜਾਗੋ ਦੇ ਆਗੂ ਸੰਜੀਵ ਗੋਇਲ ਨੇ ਦਸਿਆ ਕਿ ਨਿਗਮ ਵੱਲੋਂ ਬਕਾਇਦਾ ਇਸ਼ਤਿਹਾਰ ਦੇ ਕੇ 20 ਮਾਰਚ ਤੱਕ ਕੂੜਾ ਮੁਕਤ ਸ਼ਹਿਰ ਸਬੰਧੀ ਇਤਰਾਜ਼ ਮੰਗੇ ਸਨ ਪ੍ਰੰਤੂ ਸ਼ਹਿਰ ਵਿਚ ਥਾਂ ਥਾਂ ਕੁੜਾ ਖਿੱਲਰਿਆ ਹੋਣ ਦੇ ਬਾਵਜੂਦ ਨਿਗਮ ਵਲੋਂ 50 ਵਾਰਡਾਂ ਨੂੰ ਕੂੜਾ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਹਿਰ ਦੇ ਵੱਖ-ਵੱਖ ਵਾਰਡਾਂ ਅਤੇ ਗਲੀਆਂ ਦਾ ਦੌਰਾ ਕਰਨ ਦੌਰਾਨ ਲਈ ਤਸਵੀਰਾਂ ਨਿਗਮ ਵਲੋਂ ਸਹਿਰ ਨੂੰ ਕੂੜਾ ਮੁਕਤ ਘੋਸਿਤ ਦੇ ਐਲਾਨ ਦੀ ਸੱਚਾਈ ਦੀ ਫੂਕ ਕੱਢ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਬਠਿੰਡਾ ‘ਚ ਅਜਿਹੀਆਂ ਕਈ ਥਾਵਾਂ ਹਨ, ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ । ਉਨ੍ਹਾਂ ਟਿੱਪਣੀ ਕੀਤੀ ਨਿਗਮ ਵੱਲੋਂ 50 ਵਾਰਡਾਂ ਨੂੰ ਕੂੜਾ ਮੁਕਤ ਕਰਨ ਦੀਆਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਦਫਤਰਾਂ ਵਿੱਚ ਬੈਠ ਕੇ ਹੀ ਕੀਤੀਆਂ ਜਾ ਰਹੀਆਂ ਹਨ, ਜਦਕਿ ਜਮੀਨੀ ਹਕੀਕਤ ਕੁਝ ਹੋਰ ਹੀ ਨਜਰ ਆ ਰਹੀ ਹੈ । ਸੰਜੀਵ ਗੋਇਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਤਰਾਜ ਸਵੱਛ ਭਾਰਤ, ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਦਫਤਰ, ਮੁੱਖ ਮੰਤਰੀ ਪੰਜਾਬ, ਸਥਾਨਕ ਸਰਕਾਰਾਂ ਚੰਡੀਗੜ੍ਹ, ਡਿਪਟੀ ਕਮਿਸਨਰ ਬਠਿੰਡਾ ਅਤੇ ਕਮਿਸਨਰ ਨਗਰ ਨਿਗਮ ਬਠਿੰਡਾ ਆਦਿ ਨੂੰ 27 ਫੋਟੋਆਂ ਸਮੇਤ ਕੂੜਾ ਮੁਕਤ ਸਹਿਰ ਦੀ ਅਸਲੀਅਤ ਬਿਆਨ ਕਰਦਿਆਂ ਭੇਜ ਦਿੱਤੀਆਂ ਹਨ। ਉਨ੍ਹਾਂ ਦਸਿਆ ਕਿ ਨਿਗਮ ਦੀ ਸਿਹਤ ਬ੍ਰਾਂਚ ਕੋਲ 1177 ਮੁਲਾਜਮ ਹਨ। ਪਰ ਇਸ ਦੇ ਬਾਵਜੂਦ ਸਹਿਰ ਵਿੱਚ ਥਾਂ-ਥਾਂ ਕੂੜਾ-ਕਰਕਟ ਪਿਆ ਦੇਖਿਆ ਜਾ ਸਕਦਾ ਹੈ । ਇਸ ਸਬੰਧੀ ਨਗਰ ਨਿਗਮ ਦੇ ਚੀਫ ਸੈਨੇਟਰੀ ਅਫਸਰ ਸੰਦੀਪ ਕਟਾਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੁੰ ਕੋਈ ਇਤਰਾਜ਼ ਸੀ ਅੱਜ 20 ਮਾਰਚ ਤੱਕ ਲਿਖਤੀ ਦੇ ਸਕਦੇ ਸਨ ਪਰ ਉਨ੍ਹਾਂ ਦਾ ਕੋਈ ਇਤਰਾਜ ਨਹੀਂ ਮਿਲਿਆ।
ਨਗਰ ਨਿਗਮ ਬਠਿੰਡਾ ਕੋਲ ਮੌਜੂਦ ਸਿਹਤ ਤੇ ਸਫਾਈ ਕਾਮਿਆਂ ਦੀ ਟੀਮ
1. ਚੀਫ ਸੈਨੇਟਰੀ ਇੰਸਪੈਕਟਰ 3
2. ਸੈਨੇਟਰੀ ਇੰਸਪੈਕਟਰ. 3
3. ਸੈਨੇਟਰੀ ਸੁਪਰਵਾਈਜਰ 10
4. ਸਫਾਈ ਮੇਟ 9
5. ਰੈਗੂਲਰ ਸਫਾਈ ਸੇਵਕ 528
6. ਡੇਲੀਵੇਜ਼ ਸਫਾਈ ਸੇਵਕ. 126
7. ਆਊਟਸੋਰਸ ਮੁਲਾਜਮ 498
ਸਰਕਾਰ ਬਦਲਣ ਤੋਂ ਬਾਅਦ ਵੀ ਗੈਂਗਸਟਰਾਂ ਦੇ ਹੋਸਲੇ ਬੁਲੰਦ
ਫ਼ਰੀਦਕੋਟ ਜੇਲ੍ਹ ’ਚ ਬੰਦ ਗੈਂਗਸਟਰ ਦੇ ਨਾਂ ’ਤੇ ਦੋ ਜਵੈਲਰਾਂ ਤੋਂ ਮੰਗੀ ਫ਼ਿਰੌਤੀ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਪਿਛਲੇ ਕਰੀਬ ਦੋ ਦਹਾਕਿਆਂ ਤੋਂ ਪੰਜਾਬ ’ਚ ਪੈਦਾ ਹੋਏ ਗੈਗਸਟਰ ‘ਕਲਚਰ’ ਤੋਂ ਹਾਲੇ ਪੰਜਾਬੀਆਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੂਬੇ ’ਚ ਰਿਵਾਇਤੀ ਪਾਰਟੀਆਂ ਦੀ ਥਾਂ ਨਵੀਂ ਪਾਰਟੀ ਨੂੰ ਮੌਕਾ ਦੇਣ ਦੇ ਬਾਵਜੂਦ ਗੈਂਗਸਟਰਾਂ ਦੇ ਹੋਸਲੇ ਬੁਲੰਦ ਹਨ। ਅਜਿਹੇ ਹੀ ਇੱਕ ਮਾਮਲੇ ’ਚ ਫਰੀਦਕੋਟ ਜੇਲ੍ਹ ਵਿਚ ਬੰਦ ਇੱਕ ਗੈਂਗਸਟਰ ਵਲੋਂ ਬਠਿੰਡਾ ਦੇ ਦੋ ਜਵੈਲਰਾਂ ਨੂੰ ਫ਼ੋਨ ਕਰਕੇ ਫ਼ਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਦੋ ਵੱਖ ਵੱਖ ਕੇਸ ਦਰਜ਼ ਕਰ ਲਏ ਹਨ ਪ੍ਰੰਤੂ ਹਾਲੇ ਤੱਕ ਇਸ ਕਾਂਡ ਦਾ ਪੂਰੀ ਤਰ੍ਹਾਂ ਪਰਦਾਫ਼ਾਸ ਨਹੀਂ ਹੋਇਆ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਕ ਜਵੈਲਰ ਵਲੋਂ ਇੱਕ ਵਾਰ ਫ਼ੋਨ ਕਰਨ ਵਾਲੇ ਕਥਿਤ ਗੈਂਗਸਟਰ ਦੇ ਦੱਸੇ ਖ਼ਾਤੇ ’ਚ ਪੈਸੇ ਪਾ ਦਿੱਤੇ ਸਨ ਪ੍ਰੰਤੂ ਜਦ ਦੂਜੀ ਵਾਰ ਮੁੜ ਫ਼ੋਨ ਆਇਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬਠਿੰਡਾ ਸ਼ਹਿਰ ਦੇ ਗੋਨਿਆਣਾ ਮੰਡੀ ’ਚ ਆਏ ਦੋਨਾਂ ਫ਼ੋਨਾਂ ਦੇ ਮਾਮਲਿਆਂ ਵਿਚ ਫਰੀਦਕੋਟ ਜੇਲ੍ਹ ’ਚ ਬੰਦ ਕਥਿਤ ਗੈਗਸਟਰ ਤਰਸੇਮ ਸਿੰਘ ਵਾਸੀ ਪਿੰਡ ਨਿਉਰ ਤੋਂ ਇਲਾਵਾ ਉਸਦੇ ਇਸ ਕੰਮ ਵਿਚ ਸਾਥ ਦੇਣ ਵਾਲੀ ਉਸਦੀ ਪਤਨੀ ਹਰਪ੍ਰਰੀਤ ਕੌਰ ਅਤੇ ਪੁੱਤਰ ਰਾਜਦੀਪ ਸਿੰਘ ਵਿਰੁਧ ਵੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਦੋਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਮੁੱਖ ਮੁਜ਼ਰਮ ਤਰਸੇਮ ਸਿੰਘ ਨੂੰ ਜੇਲ੍ਹ ਵਿਚੋਂ ਪੋ੍ਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਤਰਸੇਮ ਉਪਰ ਲੁੱਟਾਂ-ਖੋਹਾਂ ਦੇ ਕਈ ਪਰਚੇ ਦਰਜ਼ ਹਨ। ਦਸਣਾ ਬਣਦਾ ਹੈ ਕਿ ਸਥਾਨਕ ਸ਼ਹਿਰ ਦੇ ਕੋਰਟ ਰੋਡ ‘ਤੇ ਸਥਿਤ ਪਿੰ੍ਸ ਜਵੈਲਰਜ਼ ਦੇ ਮਾਲਕ ਸੰਜੀਵ ਕੁਮਾਰ ਵਾਸੀ ਜੁਝਾਰ ਸਿੰਘ ਨਗਰ ਵਲੋਂ ਕੋਤਵਾਲੀ ਪੁਲਿਸ ਨੂੰ ਸਿਕਾਇਤ ਕੀਤੀ ਸੀ, ਜਿਸ ਵਿਚ ਉਸਨੇ ਦਸਿਆ ਕਿ 19 ਮਾਰਚ ਨੂੰ ਉਸ ਦੇ ਮੋਬਾਈਲ ‘ਤੇ ਵਟਸਐਪ ਕਾਲ ਕਰਕੇ ਖ਼ੁਦ ਨੂੰ ਤਰਸੇਮ ਗੈਂਗਸਟਰ ਦੱਸਣ ਵਾਲੇ ਵਿਅਕਤੀ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਸਨੇ ਦਾਅਵਾ ਕੀਤਾ ਸੀ ਕਿ ਉਹ ਗੈਂਗਸਟਰ ਸੁਖਪ੍ਰਰੀਤ ਸਿੰਘ ਬੁੱਢਾ ਦਾ ਸਾਥੀ ਹੈ। ਦੂਜੇ ਮਾਮਲੇ ਵਿਚ ਗੋਨਿਆਣਾ ਮੰਡੀ ਦੇ ਮਾਲ ਰੋਡ ‘ਤੇ ਸਥਿਤ ਲੱਖੀ ਜਿਊਲਰਜ਼ ਦੇ ਮਾਲਕ ਸੁਖਵਿੰਦਰ ਸਿੰਘ ਨੇ ਥਾਣਾ ਨੇਹੀਆਂਵਾਲਾ ਪੁਲਿਸ ਕੋਲ ਪਰਚਾ ਦਰਜ਼ ਕਰਵਾਇਆ ਹੈ। ਉਸਨੇ ਵੀ ਗੈਗਸਟਰ ਤਰਸੇਮ ਸਿੰਘ ਦਾ ਨਾਮ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੱਕ ਵਾਰ ਉਕਤ ਜਵੈਲਰਜ਼ ਨੇ ਗੈਗਸਟਰ ਤੋਂ ਡਰਦਿਆਂ ਉਸਦੇ ਵਲੋਂ ਦੱਸੇ ਅਪਣੀ ਪਤਨੀ ਹਰਪ੍ਰਰੀਤ ਕੌਰ ਦੇ ਮੋਬਾਈਲ ਨੰਬਰ ਉਪਰ ਗੁਗਲ ਪੇਅ ਰਾਹੀਂ 15 ਹਜ਼ਾਰ ਰੁਪਏ ਭੇਜ ਦਿੱਤੇ ਸਨ ਪ੍ਰੰਤੂ ਉਸਤੋਂ ਬਾਅਦ 80 ਹਜ਼ਾਰ ਰੁਪਏ ਹੋਰ ਮੰਗ ਲਏ। ਜਿਸਦੇ ਚੱਲਦੇ ਉਸਨੇ ਪੁਲਿਸ ਕੋਲ ਸਿਕਾਇਤ ਕੀਤੀ। ਦੀ ਮੰਗ ਕੀਤੀ, ਜਦੋਂ ਉਸ ਨੇ ਦੁਬਾਰਾ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਤਰਸੇਮ ਸਿੰਘ, ਉਸ ਦੀ ਪਤਨੀ ਹਰਪ੍ਰਰੀਤ ਕੌਰ ਅਤੇ ਰਾਜਦੀਪ ਸਿੰਘ ਨੇ ਗੋਨਿਆਣਾ ਦੇ ਇਕ ਹੋਰ ਸੁਨਿਆਰੇ ਕੋਲੋਂ ਰਾਹਦਾਰੀ ਦੀ ਮੰਗ ਕੀਤੀ। ਪੀੜਤ ਵਿਅਕਤੀਆਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪੁਲਿਸ ਨੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਲੱਖੀ ਜਵੈਲਰਜ਼ ਦੇ ਮਾਲਕ ਸੁਖਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਦੋ ਸਾਲ ਪਹਿਲਾਂ 24 ਸਤੰਬਰ 2021 ਨੂੰ ਸ਼ਾਮ ਕਰੀਬ ਸੱਤ ਵਜੇ ਗੋਨਿਆਣਾ ਮੰਡੀ ਵਿਖੇ ਛੇ ਲੁਟੇਰਿਆਂ ਨੇ ਦੋ ਕਿਲੋ ਸੋਨਾ, ਚਾਂਦੀ ਅਤੇ 1.25 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਸਨ ਪਰ ਬਾਅਦ ‘ਚ ਪੁਲਿਸ ਨੇ ਉਕਤ ਗੈਂਗ ਨੂੰ ਗਿ੍ਫਤਾਰ ਕਰ ਕੇ ਕਾਫੀ ਲੁੱਟ ਦਾ ਸਾਮਾਨ ਬਰਾਮਦ ਕਰ ਲਿਆ ਸੀ।
ਖੇਤ ਮਜਦੂਰਾਂ ਤੇ ਕਿਸਾਨਾਂ ਨੇ ਘੇਰੀ ਪੁਲਿਸ ਚੌਕੀ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਅਪਣੇ ਸਾਥੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦਾ ਘਿਰਾਓ ਕਰਦਿਆਂ ਉਸਦੇ ਅੱਗੇ ਧਰਨਾ ਦੇਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਜਲਦੀ ਇਨਸਾਫ਼ ਦਾ ਭਰੋਸਾ ਦਿੰਦਿਆਂ ਧਰਨੇ ਨੂੰ ਖ਼ਤਮ ਕਰਵਾਇਆ। ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦਸਿਆ ਕਿ ਇਹ ਧਰਨਾ ਮਾੜਾ ਸਿੰਘ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਜੋ ਪਿੰਡ ਇਕਾਈ ਦਾ ਪਰਧਾਨ ਹੈ,ਨੂੰ ਇੰਨਸਾਫ ਦਵਾਉਣ ਲਈ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਮਾੜਾ ਸਿੰਘ ਨੂੰ ਲਗਾਤਾਰ ੳਸਦੇ ਗੁਆਢੀਆਂ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਰ ਰੋਜ ਗਾਲਾ ਕੱਢੀਆ ਜਾਦੀਆ ਹਨ। ਪ੍ਰੰਤੂ ਪੁਲਿਸ ਨੇ ਕਈ ਵਾਰ ਸਿਕਾਇਤ ਦੇਣ ਦੇ ਬਾਵਜੂਦ ਹਾਲੇ ਤੱਕ ਕਾਰਵਾਈ ਨਹੀਂ ਕੀਤੀ। ਇਸ ਵਿੱਚ ਵੱਡੀ ਗਿਣਤੀ ਔਰਤਾ ਵੀ ਸਾਮਲ ਹੋਈਆਂ। ਧਰਨੇ ਨੂੰ ਅਮਰੀਕ ਸਿੰਘ ਸਿਵੀਆ, ਦੀਨਾ ਸਿੰਘ ਸਿਵੀਆ, ਮਨਦੀਪ ਸਿੰਘ, ਕਾਕਾ ਸਿੰਘ ਜੀਦਾ ਆਦਿ ਨੇ ਵੀ ਸੰਬੋਧਨ ਕੀਤਾ।




