Sunday, May 10, 2026
Home Blog Page 2575

ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਚ ਭਾਰੀ ਰੋਸ

0

ਫਰਵਰੀ ਮਹੀਨੇ ਦਾ ਬਜਟ ਅਜੇ ਤਕ ਵੀ ਨਹੀਂ ਹੋਇਆ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਪੰਜਾਬ ਦੇ ਸਮੁੱਚੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਅਤੇ ਕਈ ਥਾਈਂ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਫਰਵਰੀ ਅਤੇ ਕਈ ਥਾਂ ਜਨਵਰੀ ਮਹੀਨੇ ਦੀ ਵੀ ਤਨਖਾਹ ਨਾ ਮਿਲਣ ਕਾਰਨ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਅਧਿਆਪਕ ਆਗੂਆਂ ਮੁਤਾਬਕ ਅਜਿਹਾ ਪੰਜਾਬ ਸਰਕਾਰ ਵੱਲੋਂ ਲੋੜੀਂਦਾ ਬਜਟ ਨਾ ਭੇਜਣ ਕਾਰਨ ਹੋਇਆ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਤੇ ਜਨਰਲ ਸਕੱਤਰ ਰਾਜੇਸ਼ ਮੋਂਗਾ ਨੇ ਇੱਥੇ ਜਾਰੀ ਬਿਆਨ ਵਿਚ ਪੰਜਾਬ ਸਰਕਾਰ ਤੋਂ ਰੁਕੀਆਂ ਤਨਖਾਹਾਂ ਦੇ ਮਾਮਲੇ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੁੱਚੇ ਪ੍ਰਾਇਮਰੀ ਸਕੂਲਾਂ ਸਮੇਤ ਕਈ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਨਖਾਹਾਂ ਬਣਾਉਣ ਅਤੇ ਜੁਲਾਈ 2021 ਤੋਂ ਅਕਤੂਬਰ-2021 ਲਈ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਅਨੁਸਾਰ, ਮਿਲਣਯੋਗ ਤਨਖਾਹ ਵਾਧੇ ਦੇ ਏਰੀਅਰ ਲਈ ਢੁਕਵਾਂ ਬਜ਼ਟ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਪ੍ਰਾਇਮਰੀ ਵਰਗ ਨੂੰ ਫਰਵਰੀ ਮਹੀਨੇ ਦੀਆਂ ਤਨਖਾਹਾਂ ਉੱਕਾ ਹੀ ਨਹੀਂ ਪ੍ਰਾਪਤ ਹੋਈਆਂ ਅਤੇ ਕਈ ਥਾਂ ਜਨਵਰੀ ਦੀ ਤਨਖਾਹ ਵੀ ਨਹੀਂ ਮਿਲੀ ਹੈ। ਦੂਜੇ ਪਾਸੇ ਸੈਕੰਡਰੀ ਸਕੂਲਾਂ ਲਈ ਪ੍ਰਾਪਤ ਹੋਇਆ ਬਜਟ ਵੀ ਤਨਖ਼ਾਹਾਂ ਦੀ ਕੁੱਲ ਰਾਸ਼ੀ ਅਨੁਸਾਰ ਕਾਫੀ ਨਹੀਂ ਹੈ, ਜਿਸ ਕਾਰਨ ਕਈ ਸੈਕੰਡਰੀ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਪ੍ਰਾਪਤ ਹੋਈ ਹੈ। ਵਿੱਤੀ ਵਰ੍ਹੇ ਦਾ ਅਖੀਰਲਾ ਮਹੀਨਾ ਹੋਣ ਕਾਰਨ, ਅਧਿਆਪਕਾਂ ਨੂੰ ਬਿਨਾਂ ਤਨਖਾਹ ਪ੍ਰਾਪਤ ਹੋਇਆਂ ਆਮਦਨ ਟੈਕਸ ਦੀਆਂ ਰਿਟਰਨਾਂ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਡੀਟੀਐਫ ਦੇ ਜਿਲ੍ਹਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ, ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ,ਗੁਰਮੇਲ ਸਿੰਘ ਮਲਕਾਣਾ, ਗੁਰਪਾਲ ਸਿੰਘ, ਅੰਗਰੇਜ਼ ਸਿੰਘ ਮੌੜ, ਹਰਜਿੰਦਰ ਸੇਮਾ, ਅਮਰਦੀਪ ਸਿੰਘ, ਨਰਿੰਦਰ ਬੱਲੂਆਣਾ,ਸੁਨੀਲ ਕੁਮਾਰ,ਬਚਿੱਤਰ ਸਿੰਘ ਅੰਮਿ੍ਰਤਪਾਲ ਸੈਣੇ ਵਾਲਾ ਅਤੇ ਡੀ ਐਲ ਐਫ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲਾਂ ਸਾਢੇ ਪੰਜ ਸਾਲ ਪਿੱਛੜ ਕੇ ਜਾਰੀ ਹੋਏ ਲੰਗੜੇ ਤਨਖਾਹ ਕਮਿਸ਼ਨ ਨੇ ਮੁਲਾਜਮਾਂ ਨੂੰ ਨਿਰਾਸ਼ ਕੀਤਾ ਹੈ, ਦੂਜਾ ਹੁਣ ਮਿਲਣ ਵਾਲੇ ਨਾ ਮਾਤਰ ਵਾਧੇ ਦੇ ਏਰੀਅਰ ਅਤੇ ਤਨਖਾਹਾਂ ਲਈ ਵੀ ਢੁਕਵਾਂ ਬਜ਼ਟ ਜਾਰੀ ਨਾ ਕਰਕੇ ਮੁਲਾਜਮਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।

ਬੇਰੁਜ਼ਗਾਰਾਂ ਨੇ ਅਧਿਆਪਕ ਕੇਡਰ ਦੀ ਭਰਤੀ ਲਈ ਉਮਰ ਹੱਦ ਵਧਾਉਣ ਦੀ ਕੀਤੀ ਮੰਗ

0

ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਪੰਜਾਬ ਸਰਕਾਰ ਵਲੋਂ ਮਾਸਟਰ ਕੇਡਰ ਦੀ ਭਰਤੀ ਲਈ ਕੱਢੀਆਂ 4161 ਪੋਸਟਾਂ ਦੀ ਭਰਤੀ ਵਿੱਚ ਉਮਰ ਹੱਦ ਵਿੱਚ 5 ਸਾਲ ਦਾ ਵਾਧਾ ਕਰਨ ਦੀ ਮੰਗ ਕਰਦਿਆਂ ਓਵਰੇਜ ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਮੌਕਾ ਦੇਣ ਦੀ ਮੰਗ ਕੀਤੀ ਹੈ। ਅੱਜ ਇੱਥੇ ਇਕੱਤਰ ਹੋਏ ਓਵਰੇਜ ਯੂਨੀਅਨ ਦੇ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਉਂਕਿ ਪਿਛਲੇ ਪੰਜ ਸਾਲ ਕਾਂਗਰਸੀ ਸੱਤਾ ਦੌਰਾਨ ਇਸ਼ਤਿਹਾਰ ਆਇਆ ਹੈ ਜਿਸ ਵਿੱਚ ਉਮਰ ਹੱਦ ਜਨਰਲ ਸ਼੍ਰੇਣੀ ਲਈ 37 ਅਤੇ ਰਾਖਵੀਂਆਂ ਸ਼੍ਰੇਣੀਆਂ ਲਈ 42 ਸਾਲ ਹੈ ਪਰ ਉਨ੍ਹਾਂ ਮੰਗ ਹੈ ਕਿ ਇਹਨਾਂ ਪੋਸਟਾਂ ’ਤੇ ਜਨਰਲ ਵਰਗ ਲਈ 42 ਸਾਲ ਅਤੇ ਰਾਖਵੀਆਂ ਸ਼੍ਰੇਣੀਆਂ ਲਈ 47 ਸਾਲ ਉਪਰਲੀ ਉਮਰ ਹੱਦ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੀ ਆਖ਼ਰੀ ਮਿਤੀ 31ਮਾਰਚ 2022 ਹੈ । ਇਸ ਮੌਕੇ ਡਾ. ਨਵਜੋਤ ਸਿੰਘ, ਸੁਰਿੰਦਰ ਕੌਰ, ਕਿਰਨਜੀਤ ਕੌਰ, ਆਸਾ , ਪਰਮਜੀਤ ਕੌਰ ਅਤੇ ਰੀਟਾ ਮੌਜੂਦ ਰਹੇ।

ਕੇਜ਼ਰੀਵਾਲ ਦਾ ਐਲਾਨ: ਸਰਕਾਰ ’ਚ ਵਿਧਾਇਕਾਂ ਤੇ ਹਲਕਾ ਇੰਚਾਰਜ਼ਾਂ ਦੀਆਂ ਸਿਫ਼ਾਰਿਸਾਂ ’ਤੇ ਨਹੀਂ ਲੱਗਣਗੇ ਅਫ਼ਸਰ

0

ਸਭ ਕੁੱਝ ਬਰਦਾਸ਼ਤ ਕਰ ਸਕਦਾ ਹਾਂ, ਪਰ ਭਿ੍ਰਸਟਾਚਾਰ ਤੇ ਬੇਈਮਾਨੀ ਨਹੀਂ: ਕੇਜ਼ਰੀਵਾਲ
ਭਿ੍ਰਸਟਾਚਾਰ ਕਰਨ ਵਾਲੇ ਮੰਤਰੀਆਂ ਤੇ ਵਿਧਾਇਕਾਂ ਵਿਰੁਧ ਮਿਸਾਲੀ ਕਾਰਵਾਈ ਕਰਨ ਦਾ ਕੀਤਾ ਐਲਾਨ
ਭਗਵੰਤ ਮਾਨ ਦੀ ਕੀਤੀ ਰੱਜ਼ ਕੇ ਪ੍ਰਸੰਸਾਂ
ਸੁਖਜਿੰਦਰ ਮਾਨ
ਮੁਹਾਲੀ, 20 ਮਾਰਚ : ਸੂਬੇ ’ਚ ਅਪਣੀ ਪਾਰਟੀ ਦੀ ਸਰਕਾਰ ਬਣਨ ’ਤੇ ਮੁਲਾਜਮਾਂ ਨੂੰ ਡਰਾਉਣ-ਧਮਕਾਉਣ ਦੀਆਂ ਸਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ‘‘ ਹਲਕਿਆਂ ’ਚ ਐਸ.ਐਸ.ਪੀ, ਡੀਸੀ, ਐਸ.ਐਚ.ਓਜ਼ ਆਦਿ ਦੀ ਨਿਯੁਕਤੀਆਂ ਵਿਧਾਇਕਾਂ ਜਾਂ ਆਪ ਆਗੂਆਂ ਦੀ ਸਿਫ਼ਾਰਿਸਾਂ ’ਤੇ ਨਹੀਂ ਬਲਕਿ ਮੁੱਖ ਮੰਤਰੀ ਵਲੋਂ ਕੀਤੀਆਂ ਜਾਣਗੀਆਂ। ’’ ਅੱਜ ਮੋਹਾਲੀ ਦੇ ਇੱਕ ਹੋਟਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਕੱਤਰ ਹੋਏ ਮੰਤਰੀਆਂ ਤੇ ਵਿਧਾਇਕਾਂ ਦੀ ਪਲੇਠੀ ਮੀਟਿੰਗ ਨੂੰ ਦਿੱਲੀ ਤੋਂ ਵਰਚੁਅਲ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜ਼ਰੀਵਾਲ ਨੇ ਮੰਤਰੀ ਨਾ ਬਣਨ ਕਾਰਨ ਨਰਾਜ਼ਗੀ ਜਤਾ ਰਹੇ ਵਿਧਾਇਕਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ‘‘ ਪੰਜਾਬ ਦੀ ਤਰੱਕੀ ਲਈ ਹਰ ਇੱਕ ਨੂੰ ਆਪਣੀਆਂ ਇਛਾਵਾਂ ਤੇ ਲਾਲਸਾਵਾਂ ’ਤੇ ਕਾਬੂ ਰੱਖਣਾ ਹੋਵੇਗਾ, ਜੇਕਰ ਉਹ ਅਜਿਹਾ ਕਰਨ ਵਿਚ ਅਸਫ਼ਲ ਰਹੇ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਬਖ਼ਸਣਗੇ ਨਹੀਂ। ’’ ਉਨ੍ਹਾਂ ਕਿਹਾ ਕਿ ਜੇਕਰ ਕੋਈ ਇਹ ਸਮਝਦਾ ਹੈ ਕਿ ਮੇਰਾ ਇਸ ਅਹੁੱਦੇ ’ਤੇ ਹੱਕ ਹੈ ਤਾਂ ਉਹ ਬਹੁਤ ਵੱਡੇ ਭੁਲੇਖੇ ਵਿਚ ਹੈ, ਕਿਉਂਕਿ ਜਨਤਾ ਭੁਲੇਖਾ ਕੱਢਣ ਵਿਚ ਦੋ ਮਿੰਟ ਦਾ ਸਮਾਂ ਵੀ ਨਹੀਂ ਲੈਂਦੀ। ਇਸੇ ਤਰ੍ਹਾਂ ਮੰਤਰੀ ਬਣਨ ਤੋਂ ਬਾਅਦ ਕੰਮ ਨਾ ਕਰਨ ਵਾਲੇ ਵਿਧਾਇਕਾਂ ਨੂੰ ਵੀ ਅਸਿੱਧੇ ਢੰਗ ਨਾਲ ਚੇਤਾਵਨੀ ਦਿੰਦਿਆਂ ਕੇਜ਼ਰੀਵਾਲ ਨੇ ਕਿਹਾ ਕਿ ‘‘ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਟੀਚਿਆਂ ਨੂੰ ਪੂਰਾ ਨਾ ਕਰਨ ਵਾਲੇ ਮੰਤਰੀਆਂ ਨੂੰ ਬਦਲ ਦਿੱਤਾ ਜਾਵੇਗਾ। ’’ ਉਨ੍ਹਾਂ ਕਿਹਾ ਕਿ ਮੰਤਰੀ ਤੇ ਵਿਧਾਇਕ ਚੰਡੀਗੜ੍ਹ ਦਾ ਲਾਲਚ ਨਾ ਕਰਨ, ਬਲਕਿ ਅਪਣੇ ਹਲਕੇ ਵਿਚ ਰਹਿ ਕੇ ਕੰਮ ਕਰਨ ਤੇ ਨਾ ਹੀ ਗਲਤ ਕੰਮਾਂ ਦੀ ਸਿਫ਼ਾਰਿਸ ਲੈ ਕੇ ਮੁੱਖ ਮੰਤਰੀ ਜਾਂ ਮੰਤਰੀਆਂ ਕੋਲ ਜਾਣ। ਉਨ੍ਹਾਂ ਕਿਹਾ ਕਿ ਅਫ਼ਸਰ ਲਗਾਉਣਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਹੈ ਤੇ ਇਸਦੇ ਲਈ ਕੋਈ ਵੀ ਵਿਧਾਇਕ ਜਾਂ ਹੋਰ ਆਗੂ ਅਪਣੀ ਪਸੰਦ ਦੇ ਅਫ਼ਸਰ ਲਗਾਉਣ ਲਈ ਸਿਫ਼ਾਰਿਸ਼ ਨਾ ਕਰਨ। ਕੇਜ਼ਰੀਵਾਲ ਨੇ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਐਲਾਨ ਕੀਤੀ ਸਖ਼ਤ ਨੀਤੀ ਅਪਣਾਉਣ ਦਾ ਸਪੱਸ਼ਟ ਸਬਦਾਂ ਵਿਚ ਐਲਾਨ ਕਰਦਿਆਂ ਕਿਹਾ ਕਿ ‘‘ ਜੇਕਰ ਕਿਸੇ ਮੰਤਰੀ, ਵਿਧਾਇਕ ਜਾਂ ਹੋਰ ਕਿਸੇ ਆਗੂ ਵਲੋਂ ਬੇਈਮਾਨੀ ਜਾਂ ਭਿ੍ਰਸਟਾਚਾਰ ਕਰਨ ਦੀ ਸੂਚਨਾ ਮਿਲੀ ਤਾਂ ਉਸਨੂੰ ਸੁਧਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ, ਬਲਕਿ ਮਿਸਾਲੀ ਸਜ਼ਾ ਦਿਤੀ ਜਾਵੇਗੀ। ’’ ਅਪਣੇ ਭਾਸ਼ਣ ਵਿਚ ਕੇਜ਼ਰੀਵਾਲ ਨੇ ਰੱਜ਼ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰੀਫ਼ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਉਨ੍ਹਾਂ ਦੇ ਹੁਕਮਾਂ ਤੋਂ ਬਿਨ੍ਹਾਂ ਪੱਤਾ ਨਹੀਂ ਹਿੱਲੇਗਾ ਤੇ ਹਰੇਕ ਮੰਤਰੀ ਤੇ ਵਿਧਾਇਕ ਨੂੰ ਪੰਜਾਬ ਦੀ ਭਲਾਈ ਲਈ ਮੁੱਖ ਮੰਤਰੀ ਸ: ਮਾਨ ਦਾ ਸਹਿਯੋਗ ਦੇਣਾ ਹੋਵੇਗਾ। ਉਨ੍ਹਾਂ ਨਵੇਂ ਜਿੱਤੇ ਹੋਏ ਵਿਧਾਇਕਾਂ ਤੇ ਮੰਤਰੀ ਬਣ ਵਾਲਿਆਂ ਨੂੰ ਘੁਮੰਡ ਤੇ ਹੰਕਾਰ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਜਿਸ ਤਰ੍ਹਾਂ 10 ਮਾਰਚ ਨੂੰ ਪੰਜਾਬ ਦੀ ਜਨਤਾ ਨੇ ਵਿਰੋਧੀਆਂ ਨੂੰ ਸਾਫ਼ ਕੀਤਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਉਨ੍ਹਾਂ ਸਰਕਾਰੀ ਦਫ਼ਤਰ ’ਚ ਛਾਪੇਮਾਰੀ ਕਰਨ ਸਮੇਂ ਆਪ ਵਿਧਾਇਕਾਂ ਤੇ ਆਗੂਆਂ ਵਲੋਂ ਵਰਤੀ ਜਾ ਰਹੀ ਸਬਦਾਵਾਲੀ ’ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ‘‘ ਪੰਜਾਬ ਨੂੰ ਸੁਧਾਰਨ ਦੇ ਲਈ ਹਰੇਕ ਵਿਭਾਗ ਦੇ ਅਫ਼ਸਰ ਤੇ ਮੁਲਾਜਮ ਨੂੰ ਨਾਲ ਲੈ ਕੇ ਚੱਲਣਾ ਪਏਗਾ, ਜਿਸਦੇ ਲਈ ਅੱਗੇ ਤੋਂ ਅਜਿਹੀ ਹੁੱਲੜਬਾਜ਼ੀ ਤੇ ਬਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ’’ ਅਪਣੇ ਕਰੀਬ 20 ਮਿੰਟਾਂ ਦੇ ਭਾਸਣ ਵਿਚ ਸ਼੍ਰੀ ਕੇਜ਼ਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੱਜ਼ ਕੇ ਪ੍ਰਸੰਸਾਂ ਕੀਤੀ। ਉਨ੍ਹਾਂ ਵਾਰ-ਵਾਰ ਸ: ਮਾਨ ਵਲੋਂ ਤਿੰਨ ਦਿਨਾਂ ’ਚ ਚੁੱਕੇ ਕਦਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਸਨੂੰ ਬਹੁਤ ਖ਼ੁਸੀ ਹੋ ਰਹੀ ਹੈ ਕਿ ਭਿ੍ਰਸਟਾਚਾਰ ਨੀਤੀ ਨੂੰ ਠੱਲ ਪਾਉਣ ਤੋਂ ਇਲਾਵਾ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇੱਕ ਟੀਮ ਬਣ ਕੇ ਕੰਮ ਕਰਨਾ ਹੋਵੇਗਾ।

ਪੰਜਾਬ ’ਚ ਨਹੀਂ ਅਪਣਾਈ ਜਾਵੇਗੀ ਬਦਲਾਖ਼ੋਰੀ ਨੀਤੀ: ਭਗਵੰਤ ਮਾਨ
ਕੰਮ ਨਾ ਕਰਨ ਵਾਲੇ ਵਿਧਾਇਕਾਂ ਦੀ ਟਿਕਟ ਬਦਲੀ ਜਾਵੇਗੀ
ਮੁਹਾਲੀ: ਇਸਤੋਂ ਪਹਿਲਾਂ ਅਪਣੇ ਭਾਸਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਤੌਰ ’ਤੇ ਐਲਾਨ ਕੀਤਾ ਕਿ ਪੰਜਾਬ ਵਿਚ ਬਦਲਾਖ਼ੋਰੀ ਦੀ ਨੀਤੀ ਨਹੀਂ ਅਪਣਾਈ ਜਾਵੇਗੀ ਤੇ ਨਾ ਹੀ ਕਿਸੇ ਨੂੰ ਡਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਮੁੱਖ ਮੰਤਰੀ ਹਨ ਤੇ ਵਿਧਾਇਕ ਅਪਣੇ ਹਲਕੇ ਦੇ ਸਮੂਹ ਵੋਟਰਾਂ ਦੇ, ਜਿਸਦੇ ਚੱਲਦੇ ਕਿਸੇ ਨਾਲ ਪੱਖਪਾਤ ਸਹਿਣ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਗਲਤ ਕੰਮਾਂ ਵਾਸਤੇ ਕਿਸੇ ਦੀ ਸਿਫ਼ਾਰਿਸ ਮੰਨੀ ਜਾਵੇਗੀ। ਉਨ੍ਹਾਂ ਅਪਣੇ ਮੰਤਰੀਆਂ ਤੇ ਵਿਧਇਕਾਂ ਨੂੰ ਵੀ ਸਪੱਸ਼ਟ ਤੇ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ‘‘ਦਿੱਲੀ ਵਿੱਚ ਹਰ ਵਿਧਾਇਕ ਤੇ ਮੰਤਰੀ ਦੇ ਕੰਮਾਂ ਦਾ ਸਰਵੇ ਕੀਤਾ ਜਾਂਦਾ ਹੈ ਤੇ ਜਿੰਨ੍ਹਾਂ ਦਾ ਸਰਵੇ ਹੁੰਦਾ ਹੈ, ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ ਪ੍ਰੰਤੂ ਉਸ ਸਰਵੇ ਦੇ ਅਧਾਰ ’ਤੇ ਉਨ੍ਹਾਂ ਦੀ ਤਰੱਕੀ ਤੇ ਹੋਰ ਫੈਸਲੇ ਲਏ ਜਾਂਦੇ ਹਨ। ’’ ਉਨ੍ਹਾਂ ਵਿਧਾਇਕਾਂ ਨੂੰ ਵੀ ਚੌਕੰਨੇ ਕਰਦਿਆਂ ਕਿਹਾ ਕਿ ਦਿੱਲੀ ਵਿਚ ਹਰ ਵਾਰ ਕੰਮ ਨਾ ਕਰਨ ਵਾਲੇ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਂਦੀਆਂ ਹਨ । ਇਸਤੋਂ ਇਲਾਵਾ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਸਖਤ ਸੁਨੇਹਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ’ਚ ਪ੍ਰਵਾਰਵਾਦ ਨੂੰ ਕੋਈ ਥਾਂ ਨਹੀਂ ਤੇ ਕੋਈ ਵੀ ਵਿਧਾਇਕ ਅਪਣੇ ਹਲਕੇ ’ਤੇ ਅਪਣਾ ਹੱਕ ਜਤਾਉਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਪੱਕੇ ਹੱਕ ਲਈ ਉਸਨੂੰ ਜਨਤਾ ਨਾਲ ਪੱਕੀ ਦੋਸਤੀ ਕਰਨੀ ਚਾਹੀਦੀ ਹੈ ਤੇ ਨਹੀਂ ਤਾਂ ਬਦਲ ਪੱਕਾ ਹੈ। ਮਾਨ ਨੇ ਵਿਧਾਇਕਾਂ ਨੂੰ ਸਮੇਂ ਦੇ ਪਾਬੰਦ ਹੋਣ ਲਈ ਕਿਹਾ। ਇਸਦੇ ਇਲਾਵਾ ਉਨ੍ਹਾਂ ਸਮੂਹ ਚੁਣੇ ਹੋਏ ਨੁਮਾਇੰਦਿਆਂ ਨੂੰ ਗਲਤ ਭਾਸ਼ਾ ਤੇ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅਪਣੇ ਅਧਿਕਾਰ ਨੂੰ ਲੋਕਾਂ ਦੇ ਹੱਕ ਲਈ ਵਰਤਣਾ ਹੈ, ਨਾ ਕਿ ਥਾਣੇਦਾਰਾਂ, ਪਟਵਾਰੀਆਂ ਤੇ ਹੋਰਨਾਂ ਨੂੰ ਡਰਾਉਣ ਲਈ। ਇਸ ਦੌਰਾਨ ਰਾਘਵ ਚੱਢਾ ਵੀ ਹਾਜ਼ਰ ਰਹੇ।

ਪੰਜਾਬ ਦੇ ਨਵੇਂ ਬਣੇ ਐਡਵੋਕੇਟ ਜਨਰਲ ਅਨਮੋਲ ਰਤਨ ਨੇ ਕੀਤਾ ਵੱਡਾ ਐਲਾਨ

0

ਸਰਕਾਰ ਤੋਂ ਮਿਲਣ ਵਾਲੀ ਤਨਖ਼ਾਹ ਨਸ਼ਾ ਛੁਡਾਊ ਕੇਂਦਰ ਵਿਚ ਦੇਣ ਦਾ ਲਿਆ ਫੈਸਲਾ
ਨਸਾ ਤਸਕਰੀ ਤੇ ਬੇਅਦਬੀ ਕਾਂਡ ਦੇ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਦਿੱਤਾ ਭਰੋਸਾ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਮਾਰਚ: ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਅਪਣਾ ਅਹੁੱਦਾ ਸੰਭਾਲਣ ਮੌਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਤਨਖ਼ਾਹ ਘਰ ਨਹੀਂ ਲਿਜਾਣਗੇ, ਬਲਕਿ ਸ਼੍ਰੀ ਅੰਮਿ੍ਰਤਸਰ ਸਾਹਿਬ ਜ਼ਿਲ੍ਹੇ ਦੇ ਮਕਬੂਲਪੁਰਾ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਦੇਣਗੇ। ਉਨ੍ਹਾਂ ਇਸ ਮੌਕੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਨਸ਼ਾ ਤਸਕਰੀ ਤੇ ਬੇਅਦਬੀ ਵਰਗੇ ਕੇਸਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣਗੇ। ਅਪਣੀ ਨਿਯੁਕਤੀ ਲਈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਉਨ੍ਹਾਂ ਧੰਨਵਾਦ ਕੀਤਾ।

ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ

0

2024 ਦੀਆਂ ਚੋਣਾਂ ਲਈ ਤਿਆਰੀਆਂ ’ਚ ਜੁਟਣ ਦਾ ਦਿੱਤਾ ਸੱਦਾ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਬਠਿੰਡਾ ਸ਼ਹਿਰੀ ਹਲਕੇ ਤੋਂ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਨੇ ਅੱਜ ਹਲਕੇ ਦੇ ਗਠਜੋੜ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਸੱਦ ਕੇ ਉਨ੍ਹਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਸਥਾਨਕ ਇੱਕ ਹੋਟਲ ’ਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਵਰਕਰਾਂ ਤੇ ਆਗੂਆਂ ਨੂੰ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੜਾਈ ਹਾਲੇ ਖ਼ਤਮ ਨਹੀਂ ਹੋਈ, ਬਲਕਿ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ 2024 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਨ ਲਈ ਸਾਨੂੰ ਹੁਣ ਤੋਂ ਹੀ ਡਟਣ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਇੱਕ-ਇੱਕ ਵਰਕਰ ਲਈ ਹਮੇਸ਼ਾ ਹਾਜ਼ਰ ਰਹਿਣਗੇ ਤੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਰਹਿਣਗੇ। ਸ਼੍ਰੀ ਨੰਬਰਦਾਰ ਨੇ ਕਿਹਾ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਵਲੋਂ ਬਠਿੰਡਾ ’ਚ ਸਖ਼ਤ ਟੱਕਰ ਦਿੱਤੀ ਗਈ ਹੈ, ਜਿਸ ਨਾਲ ਹਰੇਕ ਵਰਕਰ ਦਾ ਮਨੋਬਲ ਵਧਿਆ ਹੈ। ਇਸ ਮੌਕੇ ਉਨ੍ਹਾਂ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੀ ਟੀਮ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹਨਾਂ ਦੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਇਹ ਸਰਕਾਰ ਪੂਰਾ ਕਰੇਗੀ। ਇਸ ਦੌਰਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੀਨੀਅਰ ਆਗੂ ਮੋਹਨ ਲਾਲ ਗਰਗ, ਅਸੋਕ ਭਾਰਤੀ, ਸੁਨੀਲ ਸਿੰਗਲਾ, ਸ਼ਾਮ ਲਾਲ, ਰਾਜੇਸ਼ ਨੋਨੀ, ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ, ਉਮੇਸ਼ ਗਰਗ ਤੋਂ ਸੰਯੁਕਤ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਸਿੰਘ ਬਰਾੜ ਆਦਿ ਹਾਜ਼ਰ ਰਹੇ।

ਆਪ ਸਰਕਾਰ ਵਲੋਂ ਸਰਾਬ ਠੇਕਿਆਂ ਨੂੰ ਸਾਲ ਦੀ ਬਜਾਏ ਤਿੰਨ ਮਹੀਨਿਆਂ ਲਈ ਠੇਕੇ ’ਤੇ ਦੇਣ ਦਾ ਫੈਸਲਾ

0

ਸਮਾਂ ਘੱਟ ਹੋਣ ਕਾਰਨ ਸਰਾਬ ਨੀਤੀ ਬਣਾਉਣ ਲਈ ਲਿਆ ਫ਼ੈਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਮਾਰਚ: ਵਿਰੋਧੀ ਧਿਰ ’ਚ ਰਹਿੰਦੇ ਸਮੇਂ ਕਾਂਗਰਸ ਤੇ ਅਕਾਲੀਆਂ ਉਪਰ ਸ਼ਰਾਬ ਮਾਫ਼ੀਆ ਚਲਾਉਣ ਦਾ ਦੋਸ਼ ਲਗਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰ ਅਗਲੇ ਤਿੰਨ ਮਹੀਨਿਆਂ ਲਈ ਮੌਜੂਦਾ ਨੀਤੀ ਤਹਿਤ ਹੀ ਸਰਾਬ ਠੇਕਿਆਂ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ। ਇਸ ਨੀਤੀ ਤਹਿਤ ਇਹ ਠੇਕੇ ਪਹਿਲਾਂ ਵਾਲੇ ਠੇਕੇਦਾਰਾਂ ਨੂੰ ਹੀ ਦਿੱਤੇ ਜਾਣਗੇ ਪ੍ਰੰਤੂ ਜੇਕਰ ਕੋਈ ਠੇਕੇਦਾਰ ਅੱਗੇ ਨਹੀਂ ਆਉਂਦਾ ਤਾਂ ਇਸਦੀ ਬੋਲੀ ਕਰਵਾਈ ਜਾਵੇਗੀ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਸਮਾਂ ਘੱਟ ਹੋਣ ਕਾਰਨ ਸਰਾਬ ਦੀ ਕੋਈ ਨੀਤੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਉਜ ਸਰਕਾਰ ਨੇ ਬੀਤੇ ਕੱਲ ਤਿੰਨ ਮਹੀਨਿਆਂ ਲਈ ਜਾਰੀ ਨੀਤੀ ਵਿਚ ਇਹ ਵੀ ਨਕੂਲਾ ਰੱਖਿਆ ਹੈ ਕਿ ਜੇਕਰ ਸਰਕਾਰ ਚਾਹੇਗੀ ਤਾਂ ਉਹ ਅਗਲੇ 9 ਮਹੀਨਿਆਂ ਲਈ ਠੇਕਿਆਂ ਦਾ ਨਵੀਨੀਕਰਨ ਕਰ ਸਕਦੀ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਕੈਪਟਨ ਸਰਕਾਰ ਵਲੋਂ ਲਾਗੂ ਕੀਤੀ ਨੀਤੀ ਤਹਿਤ ਸੂਬੇ ਨੂੰ 720 ਜੋਨਾਂ ‘ਚ ਵੰਡ ਕੇ ਅੰਗਰੇਜੀ ਤੇ ਦੇਸੀ ਸਰਾਬ ਦੇ ਰਿਟੇਲ ਠੇਕਿਆਂ ਦਾ ਜਿਆਦਾਤਰ ਪਿਛਲੇ ਠੇਕੇਦਾਰਾਂ ਨੂੰ ਹੀ ਠੇਕਾ ਦਿੱਤਾ ਗਿਆ ਸੀ। ਸਰਕਾਰ ਨੂੰ ਇਸ ਨੀਤੀ ਤੋਂ 31 ਮਾਰਚ ਤੱਕ 7002 ਕਰੋੜ ਦੀ ਆਮਦਨੀ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਸਰਾਬ ਮਾਫ਼ੀਆ ਖ਼ਤਮ ਕਰਨ ਤੇ ਇਸਤੋਂ ਆਮਦਨੀ ਵਿਚ ਵਾਧਾ ਕਰਨ ਲਈ ਕੋਈ ਪੱਕੀ ਨੀਤੀ ਲਿਆਉਣਾ ਚਾਹੁੰਦੀ ਹੈ, ਜਿਸਦੇ ਲਈ ਹੁਣ ਸਿਰਫ਼ ਤਿੰਨ ਮਹੀਨਿਆਂ ਲਈ ਮੌਜੂਦਾ ਠੇਕੇਦਾਰਾਂ ਨੂੰ ਹੀ ਠੇਕੇ ਚਲਾਉਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸ ਨੀਤੀ ਤਹਿਤ ਪਿਛਲੇ ਸਾਲ ਦੀ ਕੁੱਲ ਆਮਦਨੀ ਦਾ ਅੱਧਾ ਫ਼ੀਸਦੀ ਨਵੀਨੀਕਰਨ ਫ਼ੀਸ ਦੇ ਰੂਪ ਵਿਚ ਅਰਜੀ ਫ਼ੀਸ ਵਜੋਂ ਲਿਆ ਜਾ ਰਿਹਾ ਹੈ। ਜਦੋਂਕਿ ਪੌਣੇ ਦੋ ਫ਼ੀਸਦੀ ਯੋਗਤਾ ਫ਼ੀਸ ਵਸੂਲੀ ਜਾਣੀ ਹੈ, ਜਿਸਦੇ ਮੁਕਾਬਲੇ ਸਰਾਬ ਦਾ ਕੋਟਾ ਵੀ ਦਿੱਤਾ ਜਾਵੇਗਾ। ਇਸੇ ਤਰ੍ਹਾਂ ਇਸ ਨੀਤੀ ਤਹਿਤ ਪਿਛਲੇ ਸਾਲ ਦੀ ਫ਼ਿਕਸਡ ਲਾਇਸੰਸ ਫੀਸ ਦਾ 25 ਫ਼ੀਸਦੀ ਵੀ ਪਹਿਲਾਂ ਜਮ੍ਹਾਂ ਕਰਵਾਇਆ ਜਾਵੇਗਾ। ਇਸਤੋਂ ਇਲਾਵਾ ਵਾਧੂ ਫ਼ਿਕਸਡ ਲਾਇਸੰਸ ਫ਼ੀਸ ਵਜੋਂ ਪਿਛਲੇ ਸਾਲ ਦੀ ਕੁੱਲ ਫ਼ੀਸ ਨਾਲ 19.45 ਫ਼ੀਸਦੀ ਵਧਾ ਕੇ ਉਸਦਾ ਚੌਥਾ ਤਿੰਨ ਕਿਸਤਾਂ ਵਿਚ ਲਿਆ ਜਾਣਾ ਹੈ। ਸੂਚਨਾ ਮੁਤਾਬਕ ਇਸ ਨੀਤੀ ਤਹਿਤ ਇੰਨ੍ਹਾਂ ਤਿੰਨ ਮਹੀਨਿਆਂ ਵਿਚ ਸਰਾਬ ਠੇਕੇਦਾਰ ਪਿਛਲੇ ਸਾਲ ਤੈਅ ਕੀਤੇ ਕੋਟੇ ਦੇ ਵਿਚ 10 ਫੀਸਦੀ ਇਜਾਫਾ ਕਰਕੇ ਉਸਦੇ ਚੌਥੇ ਹਿੱਸੇ ਵਜੋਂ ਅੰਗਰੇਜ਼ੀ ਤੇ ਦੇਸੀ ਸਰਾਬ ਦਾ ਕੋਟਾ 24 ਫ਼ੀਸਦੀ, ਬੀਅਰ ਦਾ 33 ਫ਼ੀਸਦੀ ਤੇ ਇੰਪੋਰਟਡ ਸਰਾਬ ਦਾ 20 ਫ਼ੀਸਦੀ ਵਾਧਾ ਕੋਟਾ ਚੁੱਕਣ ਲਈ ਪਾਬੰਦ ਹੋਵੇਗੀ। ਉਧਰ ਸ਼ਰਾਬ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਇਸ ਫੈਸਲੇ ਦੇ ਨਾਲ ਜਿੱਥੇ ਸਰਕਾਰ ਨੇ ਸਰਾਬ ਦਾ ਕੋਟਾ ਤੇ ਫ਼ੀਸ ਵਿਚ ਵਾਧਾ ਕਰ ਲਿਆ ਹੈ, ਉਥੇ ਠੇਕੇਦਾਰਾਂ ਉਪਰ ਤਿੰਨ ਮਹੀਨਿਆਂ ਬਾਅਦ ਨਵੀਂ ਪਾਲਿਸੀ ਲਿਆਉਣ ਦੀ ਤਲਵਾਰ ਵੀ ਲਟਕਾ ਦਿੱਤੀ ਹੈ।

ਪੁਲਿਸ ’ਚ ਭਰਤੀ ਦੇ ਨਾਂ ’ਤੇ ਪੁਲਿਸ ਮੁਲਾਜਮ ਵਲੋਂ 20 ਲੱਖ ਦੀ ਠੱਗੀ, ਪਰਚਾ ਦਰਜ਼

0

ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਬਠਿੰਡਾ ਜ਼ਿਲ੍ਹੇ ਦੇ ਇੱਕ ਨੌਜਵਾਨ ਨਾਲ ਪੁਲਿਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ਾਂ ਹੇਠ ਜ਼ਿਲ੍ਹਾ ਪੁਲਿਸ ਨੇ ਇੱਕ ਪੁਲਿਸ ਮੁਲਾਜਮ ਸਹਿਤ ਦੋ ਵਿਅਕਤੀਆਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਕਥਿਤ ਦੋਸ਼ੀ ਹਾਲੇ ਤੱਕ ਪੁਲਿਸ ਹਿਰਾਸਤ ਤੋਂ ਬਾਹਰ ਹਨ ਪ੍ਰੰਤੂ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸ ਸਬੰਧ ਵਿਚ ਪੁਲਿਸ ਕੋਲ ਬਿੰਦਰ ਸਿੰਘ ਵਾਸੀ ਪਿੰਡ ਰਾਮਸਰਾ ਨੇ ਸਿਕਾਇਤ ਦਿੱਤੀ ਸੀ, ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਗੁਰਚੇਤ ਸਿੰਘ ਨਾਂ ਦਾ ਇੱਕ ਵਿਅਕਤੀ ਉਸਦਾ ਵਾਕਫ਼ਕਾਰ ਸੀ ਤੇ ਗੁਰਚੇਤ ਸਿੰਘ ਦਾ ਪੁੱਤਰ ਧਰਮਵੀਰ ਸਿੰਘ ਵਾਸੀ ਤਰਨਤਾਰਨ ਪੰਜਾਬ ਪੁਲਿਸ ਦਾ ਮੁਲਾਜਮ ਹੈ। ਕਥਿਤ ਦੋਸ਼ੀ ਨੇ ਅਪਣੇ ਸਾਥੀ ਹਿੰਮਤ ਸਿੰਘ ਦੀ ਮੱਦਦ ਨਾਲ ਉਸਦੇ ਪੁੱਤਰ ਓਮਕਾਰ ਸਿੰਘ ਨੂੰ ਪੁਲਿਸ ’ਚ ਭਰਤੀ ਕਰਵਾਉਣ ਦਾ ਭਰੋਸਾ ਦਿੱਤਾ ਤੇ ਇਸਦੇ ਬਦਲੇ ਸਮੇਂ-ਸਮੇਂ ’ਤੇ 20 ਲੱਖ ਰੁਪਏ ਹੜੱਪ ਲਏ ਪ੍ਰੰਤੂ ਬਾਅਦ ਵਿਚ ਨਾਂ ਤਾਂ ਪੁਲਿਸ ਵਿਚ ਭਰਤੀ ਕਰਵਾਇਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਸਿਕਾਇਤਕਰਤਾ ਨੇ ਇਸਦੀ ਸਿਕਾਇਤ ਐਸ.ਐਸ.ਪੀ ਨੂੰ ਕੀਤੀ, ਜਿੰਨ੍ਹਾਂ ਮਾਮਲੇ ਦੀ ਆਰਥਿਕ ਅਪਰਾਧ ਸ਼ਾਖਾ ਕੋਲੋ ਜਾਂਚ ਕਰਵਾਈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਇੰਨੇਂ ਨਿੱਡਰ ਸਨ ਕਿ ਉਨ੍ਹਾਂ ਇਹ ਸਾਰੇ ਠੱਗੀ ਦੇ ਪੈਸੇ ਵੱਖ ਵੱਖ ਸਮੇਂ ਅਪਣੇ ਜਾਣਕਾਰਾਂ ਦੇ ਖਾਤਿਆਂ ਵਿਚ ਦੇ ਰਾਹੀਂ ਲਏ। ਪੜਤਾਲ ਤੋਂ ਬਾਅਦ ਰਾਮਾ ਥਾਣੇ ਵਿਚ ਧਰਮਵੀਰ ਸਿੰਘ ਤੇ ਹਿੰਮਤ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ।

ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਕਰਨ ਵਾਲਾ ਗੈਂਗ ਕਾਬੂ

0

ਤਿੰਨ ਮੋਟਰਸਾਇਕਲਾਂ ਤੇ ਮੋਬਾਇਲ ਫੋਨਾਂ ਸਹਿਤ ਚਾਰ ਗਿ੍ਰਫਤਾਰ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਜ਼ਿਲ੍ਹਾ ਪੁਲੀਸ ਨੇ ਗੈਰ ਸਮਾਜੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਇੱਕ ਅਜਿਹੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਹੜੇ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟ ਖੋਹ ਕਰਦੇ ਸਨ। ਸਥਾਨਕ ਦਫਤਰ ‘ਚ ਸੱਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸਦਾ ਖੁਲਾਸਾ ਕਰਦਿਆਂ ਐੱਸ ਪੀ ਇਨਵੈਸਟੀਗੇਸ਼ਨ ਤਰੁਨ ਰਤਨ, ਡੀਅੇਸਪੀ (ਡੀ) ਵਿਸ਼ਵਜੀਤ ਸਿੰਘ ਮਾਨ ਅਤੇ ਸੀਆਈਏ ਸਟਾਫ ਦੇ ਇੰਚਾਰਜ ਐਸ. ਆਈ. ਤਰਜਿੰਦਰ ਸਿੰਘ ਨੇ ਦਸਿਆ ਕਿ ਸਥਾਨਕ ਸੰਤਪੁਰਾ ਰੋਡ ਉਪਰ ਨੇੜੇ ਓਵਰ ਬਰਿੱਜ ਵਿਖੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਰਾਜਦੀਪ ਸਿੰਘ ਉਰਫ ਰਾਜੂ ਮੋਟਾ, ਸੁਖਵਿੰਦਰ ਸਿੰਘ ਉਰਫ ਮੋਨੀ, ਰਾਜਦੀਪ ਉਰਫ਼ ਰਾਜੂ ਸ਼ਾਹ ਵਾਸੀਆਨ ਪਿੰਡ ਜੈ ਸਿੰਘ ਵਾਲਾ ਅਤੇ ਲਵਪ੍ਰੀਤ ਸਿੰਘ ਉਰਫ ਗੋਰੀ ਵਾਸੀ ਪਿੰਡ ਫੁੱਲੋ ਮਿੱਠੀ ਨੂੰ ਸਪਲੈਂਡਰ ਮੋਟਰਸਾਇਕਲ ਰੰਗ ਕਾਲਾ ਸਮੇਤ ਕਾਬੂ ਕੀਤਾ ਗਿਆ ਜਦਕਿ ਤਲਾਸੀ ਦੌਰਾਨ ਰਾਜਦੀਪ ਸਿੰਘ ਉਰਫ ਰਾਜੂ ਮੋਟਾ ਪਾਸੋਂ ਇੱਕ ਪਿਸਤੋਲ 32 ਬੋਰ ਦੇਸੀ ਸਮੇਤ 5 ਰੋਂਦ ਜਿੰਦਾ 32 ਬੋਰ, ਸੁਖਵਿੰਦਰ ਸਿੰਘ ਉਰਫ ਸੋਨੀ ਪਾਸੋਂ ਇੱਕ ਕਾਪਾ ਲੋਹਾ ਅਤੇ ਲਵਪ੍ਰੀਤ ਸਿੰਘ ਉਕਤ ਪਾਸੋਂ ਹੱਥੀ ਨਲਕਾ ਲੋਹਾ ਬਰਾਮਦ ਹੋਏ। ਇਸਤੋਂ ਇਲਾਵਾ ਰਾਜਦੀਪ ਸਿੰਘ ਉਰਫ ਰਾਜੂ ਮੋਟਾ ਦੇ ਇੰਕਸਾਫ ‘ਤੇ ਇਸਦੇ ਖੇਤ ਵਾਲੀ ਮੋਟਰ ਦੇ ਕਮਰੇ ਵਿੱਚੋਂ ਇੱਕ ਮੋਟਰਸਾਇਕਲ ਪਲਟੀਨਾ ਰੰਗ ਕਾਲਾ ਬਿਨਾਂ ਨੰਬਰੀ ਅਤੇ ਇੱਕ ਮੋਟਰਸਾਇਕਲ ਮਾਰਕਾ ਬਜਾਜ ਰੰਗ ਕਾਲਾ ਬਿਨਾਂ ਨੰਬਰੀ ਬਰਾਮਦ ਹੋਏ ਸਹਿਤ ਇੱਕ ਮੋਬਾਇਲ ਫੋਨ ਮਾਰਕਾ ਸੈਮਸੰਗ ਵੀ ਬਰਾਮਦ ਹੋਇਆ। ਪੁਛਗਿਛ ਦੌਰਾਨ ਇੰਨਾਂ ਮੰਨਿਆ ਕਿ ਇਹ ਗੈਂਗ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਦੇਰ ਰਾਤ ਇਕੱਲੀ-ਕਹਿਰੀ ਖੁੱਲੀ ਦੁਕਾਨ ਨੂੰ ਟਾਰਗੇਟ ਕਰਦੇ ਸਨ ਅਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਇਕੱਲੇ ਤੁਰੇ ਜਾਂਦੇ ਰਾਹਗੀਰਾਂ ਪਾਸੋਂ ਪਰਸ ਅਤੇ ਮੋਬਾਇਲ ਖੋਹ ਕਰਨ ਦੇ ਆਦੀ ਹਨ। ਉਕਤ ਗੈਂਗ ਦੇ ਮੈਂਬਰਾਂ ਨੇ ਪੁਛਗਿਛ ਦੌਰਾਨ ਮੰਨਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਅੱਠ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਿੰਨਾਂ ਵਿੱਚ ਮੁ. ਨੰ.-26, ਮਿਤੀ-28.01.2022, ਅ/ਧ-458,323,325 ਹਿੰ.ਦੰ.,ਥਾਣਾ ਸਿਵਲ ਲਾਇਨ ਇਹਨਾਂ ਵੱਲੋਂ ਲੁੱਟ-ਖੋਹ ਕਰਨ ਦੀ ਨੀਅਤ ਨਾਲ ਦੁਕਾਨ ਵਿੱਚ ਦਾਖਲ ਹੋਏ ਸਨ ਅਤੇ ਰੌਲਾ ਪੈਣ ਕਾਰਨ ਦੁਕਾਨਦਾਰ ਦੇ ਮਾਰੂ ਹਥਿਆਰਾਂ ਨਾਲ ਸੱਟ ਮਾਰ ਕੇ ਮੌਕਾ ਤੋਂ ਭੱਜ ਗਏ ਸਨ। ਇਸੇ ਤਰ੍ਹਾਂ ਮੁ. ਨੰ.- 23, ਮਿਤੀ-26.01.2022, ਅ/ਧ-302 ਹਿੰ.ਦੰ.,ਥਾਣਾ ਸਿਵਲ ਲਾਇਨ ਮਾਰੂ ਹਥਿਆਰਾਂ ਨਾਲ ਲੁੱਟਖੋਹ ਦੀ ਨੀਅਤ ਨਾਲ ਸੱਟਾਂ ਮਾਰੀਆਂ ਜਿਸ ਨਾਲ ਜਗਜੀਤ ਸਿੰਘ ਵਾਸੀ ਗਨੇਸ਼ਾ ਬਸਤੀ ਦੀ ਮੌਤ ਹੋ ਗਈ ਅਤੇ ਉਸਦਾ ਪਰਸ ਖੋਹ ਕੀਤਾ ਸੀ, ਜਿਸ ਵਿੱਚ 5500/- ਰੁਪਏ ਅਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਇੱਕ ਹੋਰ ਮਾਮਲੇ ਵਿੱਚ ਮੁ. ਨੰ.- 03, ਮਿਤੀ-18.01.2022, ਅ/ਧ-382,506,34 ਹਿੰ.ਦੰ.,ਥਾਣਾ ਕੋਤਵਾਲੀ 23000/- ਰੁਪਏ ਦੇ ਲੁੱਟੇ ਖੋਹੇ ਗਏ ਸਨ। ਇਸਤੋਂ ਇਲਾਵਾ ਮੁ. ਨੰ.- 106, ਮਿਤੀ-26.10.2021, ਅ/ਧ-379-ਬੀ ਹਿੰ.ਦੰ., ਥਾਣਾ-ਕੈਂਟ ਵਿੱਚ ਦਰਜ ਮੁਕੱਦਮੇ ਤਹਿਤ ਇਹਨਾਂ ਵੱਲੋਂ ਰਾਹ ਜਾਂਦੀ ਔਰਤ ਪਾਸੋਂ ਮਾਰੂ ਹਥਿਆਰ ਨਾਲ ਹਮਲਾ ਕਰਕੇ ਪਰਸ ਖੋਹ ਕੀਤਾ ਸੀ, ਜਿਸ ਵਿੱਚ ਇੱਕ ਮੋਬਾਇਲ ਫੋਨ ਸੈਮਸੰਗ ਅਤੇ ਕੁਝ ਪੈਸੇ ਅਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਇਸੇ ਤਰ੍ਹਾਂ ਸਿਟੀ ਸੈਂਟਰ ਬਠਿੰਡਾ ਨੇੜੇ ਕਚਹਿਰੀ ਬਠਿੰਡਾ ਕੋਲੋਂ ਇੱਕ ਵਿਅਕਤੀ ਪਾਸੋਂ ਮੋਬਾਇਲ ਫੋਨ ਖੋਹ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗਿਰੋਹ ਵਿਰੁੱਧ ਮੁੱਕਦਮਾ ਨੰਬਰ-45, ਮਿਤੀ- 17.03.2022 ਅ/ਧ-379-ਬੀ,379,411,34 ਹਿੰ.ਦੰ. 25/54/59 ਅਸਲਾ ਐਕਟ ਥਾਣਾ ਕੋਤਵਾਲੀ ਬਠਿੰਡਾ ਦਰਜ ਰਜਿਸਟਰ ਕਰਵਾਇਆ ਗਿਆ ਹੈ। ਇਸਤੋਂ ਇਲਾਵਾ ਰਾਜਦੀਪ ਸਿੰਘ ਉਰਫ ਰਾਜੂ ਸਾਹ ਨੂੰ ਗਿ੍ਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਬਾਕਸ
ਬਠਿੰਡਾ: ਸੀਨੀਅਰ ਪੁਲਿਸ ਕਪਤਾਨ ਮੈਡਮ ਅਮਨੀਤ ਕੌਂਡਲ ਦੇ ਦਿਸਾ-ਨਿਰਦੇਸਾਂ ਅਨੁਸਾਰ ਸ੍ਰੀ ਤਰੁਣ ਰਤਨ ਐੱਸ.ਪੀ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਬਠਿੰਡਾ ਜਿਲ੍ਹੇ ਦੇ ਸਹਿਰੀ ਅਤੇ ਦਿਹਾਤੀ ਥਾਣਿਆਂ ਅਤੇ ਸੀ.ਆਈ.ਏ ਸਟਾਫ-1, 2 ਅਤੇ ਸਪੈਸਲ ਸਟਾਫ ਵਲੋਂ ਨਸ?ਿਆਂ ਖਿਲਾਫ ਚਲਾਈ ਵਿਸੇਸ ਮੁਹਿੰਮ ਤਹਿਤ ਬਣਾਈਆਂ ਟੀਮਾਂ ਵਲੋਂ ਕੀਤੀਆਂ ਗਈਆਂ ਰੇਡਾ ਦੌਰਾਨ ਨੇੜੇ ਰਾਣਾ ਟੀ.ਸੀ.ਪੀ ਗੇਟ ਆਰਮੀ ਕੈਂਟ ਏਰੀਆ ਰਿੰਗ ਰੋਡ ਬਾਈਪਾਸ ਬਠਿੰਡਾ ਕੋਲ ਸੀ.ਆਈ.ਏ ਸਟਾਫ-2 ਵੱਲੋਂ ਸੀਤਾ ਦੇਵੀ ਪਤਨੀ ਸੰਬੂ ਮੰਡਲ ਵਾਸੀ 25 ਗਜ ਕੁਆਰਟਰ ਸਰਕਾਰੀ ਡਿਸਪੈਂਸਰੀ ਦੇ ਪਿਛਲੇ ਪਾਸੇ ਬੇਅੰਤ ਨਗਰ ਬਠਿੰਡਾ ਪਾਸੋਂ 4 ਕਿੱਲੋ 500 ਗਰਾਮ ਗਾਂਜਾ ਬਰਾਮਦ ਕੀਤਾ ਗਿਆ। ਜਿਸ ਤੇ ਮੁੱਕਦਮਾ ਨੰਬਰ 64 ਮਿਤੀ 18-03-2022 ਅ/ਧ 20-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਵਲ ਲਾਈਨ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ। ਜਿਸਨੂੰ ਨੂੰ ਮੌਕਾ ਪਰ ਹੀ ਕਾਬੂ ਜਾਬਤਾ ਗਿ੍ਰਫਤਾਰ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਤਨਖ਼ਾਹਾਂ ਤੋਂ ਵਾਂਝੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਮੁਲਾਜਮਾਂ ਨੇ ਵਿੱਢਿਆ ਅਣਮਿਥੇ ਸਮੇਂ ਲਈ ਰੋਸ਼ ਪ੍ਰਦਰਸ਼ਨ

0

ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਸਥਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਜਾਰੀ ਨਾ ਹੋਣ ਅਤੇ ਸਰਕਾਰ ਵੱਲੋਂ ਇੰਨ੍ਹਾਂ ਮੁਲਾਜਮਾਂ ਨੂੰ ਛੇਵਾਂ ਪੇਅ-ਕਮਿਸ਼ਨ ਨਾ ਦੇਣ ਦੇ ਵਿਰੋਧ ’ਚ ਯੂਨੀਵਰਸਿਟੀ ਪ੍ਰਸਾਸਨ ਵਿਰੁਣ ਅਣਮਿਥੇ ਸਮੇਂ ਲਈ ਰੋਸ਼ ਧਰਨਾ ਸ਼ੁਰੂ ਕਰ ਦਿੱਤਾ ਹੈ। ਮੁਲਾਜਮ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ 5 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ, ਪਰ ਬਾਵਜੂਦ ਇਹਦੇ ਮੁਲਾਜ਼ਮਾਂ ਨੂੰ ਤਨਖ਼ਾਹ ਅਜੇ ਤਕ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਸਮੂਹ ਮੁਲਾਜ਼ਮ ਬੇਹੱਦ ਮਾਨਸਿਕ ਤਨਾਅ ‘ਚ ਚੱਲ ਰਹੇ ਹਨ। ਸਾਂਝਾ ਮੁਲਾਜ਼ਮ ਮੰਚ ਦੇ ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਹਰ ਕੰਮ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਇਸ ਦੌਰਾਨ ਕਰਮਚਾਰੀਆਂ ਦੇ ਨਿਜੀ ਅਤੇ ਦਫ਼ਤਰੀ ਮੋਬਾਈਲ ਬੰਦ ਰੱਖੇ ਜਾਣਗੇ, ਸਾਇੰਸ ਮੇਲਾ, ਅਥਲੈਟਿਕਸ ਮੀਟ, ਆਡਿਟ, ਕਾਨਵੋਕੇਸ਼ਨ, ਐਨ.ਏ.ਸੀ.ਸੀ. ਅਤੇ ਐਡਮਿਸ਼ਨਾਂ ਵਗ਼ੈਰਾ ਦੇ ਕੰਮ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਅੱਜ ਦੇ ਧਰਨੇ ਦੀ ਅਗਵਾਈ ਰਾਜਿੰਦਰ ਸਿੰਘ, ਬਲਜਿੰਦਰ ਕੁਮਾਰ, ਰਵਿੰਦਰ ਕੁਮਾਰ ਅਤੇ ਗੁਰਮੀਤ ਸਿੰਘ ਕੀਤੀ ਅਤੇ ਮੁਲਾਜ਼ਮਾਂ ਸਾਹਮਣੇ ਵਿਚਾਰ ਪੇਸ਼ ਕੀਤੇ।

ਬਠਿੰਡਾ ’ਚ ਜ਼ਹਿਰੀਲੇ ਰੰਗ ਦੀ ਹੌਲੀ ਮਨਾਉਣ ਕਾਰਨ ਦੋ ਦਰਜ਼ਨ ਨੌਜਵਾਨ ਹੋਏ ਬੇਹੋਸ਼

0

ਹਸਪਤਾਲ ਵਿਚ ਕਰਵਾਉਣਾ ਪਿਆ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਬੀਤੇ ਕੱਲ ਹੋਲੀ ਦੇ ਤਿਊਹਾਰ ਮੌਕੇ ਨਜਦੀਕੀ ਜੱਸੀ ਚੌਕ ’ਚ ਰੰਗ ’ਚ ਜਹਿਰੀਲਾ ਪਦਾਰਥ ਪੈਣ ਕਾਰਨ ਦੋ ਦਰਜ਼ਨ ਦੇ ਕਰੀਬ ਨੌਜਵਾਨਾਂ ਦੇ ਗੰਭੀਰ ਬੇਹੋਸ਼ ਹੋਣ ਦੀ ਸੂਚਨਾ ਮਿਲੀ ਹੈ, ਜਿੰਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ਼ ਲਈ ਦਾਖ਼ਲ ਕਰਵਾਉਣਾ ਪਿਆ। ਕਈਆਂ ਦੀ ਹਾਲਾਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਵੀ ਲਿਜਾਇਆ ਗਿਆ। ਮੁਢਲੀ ਸੂਚਨਾ ਮੁਤਾਬਕ ਹੋਲੀ ਲਈ ਵਰਤੇ ਜਾਣ ਵਾਲੇ ਰੰਗ ’ਚ ਗਲਤੀ ਨਾਲ ਫਸਲਾਂ ਲਈ ਵਰਤੇ ਜਾਂਦੇ ਜ਼ਹਿਰੀਲੇ ਪਾਊਡਰ ਪੈਣ ਦੀ ਸੂਚਨਾ ਹੈ। ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਸਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਵਿਚ ਅੱਧੀ ਦਰਜ਼ਨ ਤੋਂ ਵੱਧ ਨੌਜਵਾਨਾਂ ਨੂੰ ਬੇਹੋਸੀ ਦੀ ਹਾਲਾਤ ਵਿਚ ਲਿਆਂਦਾ ਗਿਆ ਸੀ, ਜਿੰਨ੍ਹਾਂ ਦੀ ਹਾਲਾਤ ਠੀਕ ਹੋਣ ਤੋਂ ਬਾਅਦ ਅੱਜ ਛੁੱਟੀ ਦੇ ਦਿੱਤੀ ਗਈ। ਇੰਨ੍ਹਾਂ ਨੌਜਵਾਨਾਂ ਤੇ ਬੱਚਿਆਂ ਦੀ ਪਹਿਚਾਣ ਕੁਲਦੀਪ ਸਿੰਘ,ਜੋਬਨਜੋਤ ,ਬੀਰਦਵਿੰਦਰ, ਆਸ਼ੂ ਸਿੰਘ ਤੇ ਪ੍ਰਦੀਪ ਸਿੰਘ ਵਾਸੀ ਜੱਸੀ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਗਲਤੀ ਨਾਲ ਰੰਗ ’ਚ ਜ਼ਹਿਰੀਲਾ ਪਾਊਡਰ ਮਿਲਣ ਦਾ ਬੱਚਿਆਂ ਨੂੰ ਪਤਾ ਨਹੀਂ ਲੱਗ ਸਕਿਆ ਤੇ ਉਹ ਇਸੇ ਰੰਗ ਨੂੰ ਇਕ ਦੂਜੇ ’ਤੇ ਪਾਉਣ ਲੱਗੇ ਪ੍ਰੰਤੂ ਕੁੱਝ ਦੇਰ ਬਾਅਦ ਹੀ ਉਨ੍ਹਾਂ ਦੀ ਹਾਲਾਤ ਖ਼ਰਾਬ ਹੋਣ ਲੱਗੀ। ਪ੍ਰਵਾਰਕ ਮੈਂਬਰਾਂ ਮੁਤਾਬਕ ਇੰਨ੍ਹਾਂ ਬੱਚਿਆਂ ਤੇ ਹੋਲੀ ਖੇਡ ਰਹੇ ਨੌਜਵਾਨਾਂ ਨੂੰ ਉਲਟੀਆਂ ਤੇ ਟੱਟੀਆਂ ਲੱਗ ਗਈਆਂ ਤੇ ਨਾਲ ਹੀ ਕਈ ਬੇਹੋਸ਼ ਹੋਣ ਲੱਗੇ। ਜਿਸ ਕਾਰਨ ਇੰਨ੍ਹਾਂ ਨੂੰ ਹਸਪਤਾਲ ਲਿਆਉਣਾ ਪਿਆ। ਇੰਨ੍ਹਾਂ ਦੀ ਉਮਰ 15 ਤੋਂ 22 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

Our Visitor

1899297