ਵਪਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਆਪ ਸਰਕਾਰ – ਅਨਿਲ ਠਾਕੁਰ
ਪੁਲਿਸ ਵਲੋਂ 4 ਕਿੱਲੋ 500 ਗਰਾਮ ਗਾਂਜਾ ਬਰਾਮਦ
ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਲੁੱਟ-ਖੋਹ ਕਰਨ ਵਾਲਾ ਗਿਰੋਹ ਕਾਬੂ
ਐਸਵਾਈਐਲ ਨਹਿਰ ‘ਤੇ ਪੰਜਾਬ ਦੀ ਦੋਹਰੀ ਜਵਾਬਦੇਹੀ:ਮੁੱਖ ਮੰਤਰੀ
ਮੁੱਖ ਮੰਤਰੀ ਬੋਲੇ – ਸਾਨੂੰ ਤਾਂ ਪੰਜਾਬ ਤੋਂ ਪਾਣੀ ਲੈਣਾ ਹੈ ਅਤੇ ਦਿੱਲੀ ਨੂੰ ਦੇਣਾ ਹੈ
ਸੁਖਜਿੰਦਰ ਮਾਨ
ਚੰਡੀਗੜ੍ਹ, 17 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੰਜਾਬ ਵਿਚ ਨਵੀਂ ਸਰਕਾਰ ਬਨਣ ‘ਤੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਚੁਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੀ ਹੁਣ ਦੋਹਰੀ ਜਵਾਬਦੇਹੀ ਹੈ, ਕਿਉਂਕਿ ਅਸੀਂ ਪੰਜਾਬ ਤੋਂ ਪਾਣੀ ਲੈਣਾ ਹੈ ਅਤੇ ਦਿੱਲੀ ਨੁੰ ਪਾਣੀ ਦੇਣਾ ਹੈ। ਅਜਿਹੇ ਵਿਚ ਐਸਵਾਈਐਲ ਦੇ ਲਈ ਪਾਣੀ ਦੇਣ ਦੀ ਉਨ੍ਹਾ ਦੀ ਜਵਾਬਦੇਹੀ ਵੱਧ ਹੈ, ਕਿਉਂਕਿ ਹੁਣ ਦੋਵਾਂ ਸੂਬਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮੁੱਖ ਮੰਤਰੀ ਅੱਜ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿਚ ਇਕ ਪ੍ਰੈਸ ਕਾਨਫ੍ਰੈਂਸ ਦੌਰਾਨ ਬੋਲ ਰਹੇ ਸਨ।
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਸੋਚਨਾ ਪਵੇਗਾ ਜਦੋਂ ਕੁੱਝ ਦਿਨਾਂ ਵਿਚ ਉਨ੍ਹਾ ਦੇ ਸੂਬੇ ਦਾ ਬਜਟ ਪੇਸ਼ ਹੋਵੇਗਾ। ਉਨ੍ਹਾ ਦੇ ਰਾਜ ਦਾ ਡੇਬਿਟ ਟੂ ਜੀਐਸਡੀਪੀ ਅਨੁਪਾਤ 48 ਫੀਸਦੀ ਹੈ, ਜੋ ਹਰਿਆਣਾ ਦਾ ਮਹਿਜ 24.98 ਫੀਸਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਵੱਖ-ਵੱਖ ਗੱਲ ਦੀ ਸ਼ੇਖੀ ਮਾਰਦੇ ਹਨ, ਦਿੱਲੀ ਦੀ ਹਰਿਆਣਾ ਨਾਲ ਤੁਲਣਾ ਨਹੀਂ ਹੋ ਸਕਦੀ। ਦਿੱਲੀ ਵਿਚ ਲਗਭਗ 1100 ਸਰਕਾਰੀ ਸਕੂਲ ਹੋਣਗੇ ਪਰ ਹਰਿਆਣਾ ਵਿਚ 15 ਹਜਾਰ ਸਰਕਾਰੀ ਸਕੂਲ ਹਨ। ਉੱਥੇ ਉਨ੍ਹਾਂ ਦੇ ਇੱਥੇ ਖੇਤੀ ਦੀ ਜਮੀਨ ਹਰਿਆਣਾ ਦੀ ਤੁਲਣਾ ਵਿਚ ਬੇਹੱਦ ਘੱਟ ਹੈ, ਜਦੋਂ ਕਿ ਹਰਿਆਣਾ ਵਿਚ 80 ਲੱਖ ਏਕੜ ਖੇਤੀਬਾੜੀ ਜਮੀਨ ਹੈ। ਇਸੀ ਤਰ੍ਹਾ ਵੱਖ-ਵੱਖ ਖੇਤਰਾਂ ਦੀ ਵੀ ਇਹੀ ਹਾਲਤ ਹੈ ਇਸ ਲਈ ਦਿੱਲੀ ਦੀ ਤੁਲਣਾ ਹਰਿਆਣਾ ਨਾਲ ਨਹੀਂ ਕੀਤੀ ਜਾ ਸਕਦੀ, ਸਗੋ ਹਰਿਆਣਾ ਦੀ ਤੁਲਣਾ ਪੰਜਾਬ ਨਾਲ ਜਰੂਰ ਕੀਤੀ ਜਾ ਸਕਦੀ ਹੈ।
ਕਾਂਗਰਸ ਦੀ ਮੰਥਨ’ ਮੀਟਿੰਗ ’ਚ ਵਰਕਰਾਂ ਨੇ ਲੀਡਰਾਂ ਨੂੰ ਦਿਖਾਇਆ ਸ਼ੀਸਾ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਲੰਘੀ 10 ਮਾਰਚ ਨੂੰ ਆਏ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ’ਚ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਹਾਰਨ ਦੇ ਕਾਰਨਾਂ ਦਾ ਮੰਥਨ ਕਰਨ ਲਈ ਕਾਂਗਰਸ ਵਲੋਂ ਸੱਦੀ ਮੀਟਿੰਗ ’ਚ ਕਥਿਤ ਵਧੀਕੀਆਂ ਤੋਂ ਦੁਖ਼ੀ ਟਕਸਾਲੀ ਕਾਂਗਰਸੀ ਵਰਕਰਾਂ ਨੇ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਉਂਦਿਆਂ ਉਨ੍ਹਾਂ ਦੇ ਕੰਧਾੜੇ ’ਤੇ ਚੜ੍ਹ ਕੇ ਚੰਮ ਦੀਆਂ ਚਲਾਉਣ ਵਾਲਿਆਂ ਨੂੰ ਲੰਮੇ ਹੱਥੀ ਲਿਆ। ਇਹੀਂ ਨਹੀਂ ਲੰਮੇ ਸਮੇਂ ਬਾਅਦ ਸਥਾਨਕ ਕਾਂਗਰਸ ਭਵਨ ’ਚ ਇਕੱਠੇ ਹੋਏ ਕਾਂਗਰਸੀਆਂ ਨੇ ਮੀਟਿੰਗ ਦੌਰਾਨ ਨਿਗਮ ਦੀ ਮੇਅਰ ਤੇ ਹੋਰਨਾਂ ਦੀ ਚੋਣ ’ਤੇ ਵੀ ਉਗਲ ਚੁੱਕਦਿਆਂ ਇੱਕ ਕੋਸਲਰ ਨੇ ਹਾਲੇ ਵੀ ਗਲਤੀ ਸੁਧਾਰਨ ਦੀ ਅਪੀਲ ਕੀਤੀ। ਇੰਨ੍ਹਾਂ ਟਕਸਾਲੀ ਵਰਕਰਾਂ ਨੇ ਜਿੱਥੇ ਅਸਿੱਧੇ ਢੰਗ ਨਾਲ ਪਿਛਲੇ ਪੰਜ ਸਾਲਾਂ ’ਚ ਸੱਤਾ ਦਾ ਕੇਂਦਰ ਬਣੇ ਰਹੇ ਕੁੱਝ ਆਗੂਆਂ ਦੇ ਨਜਦੀਕੀਆਂ ਨੂੰ ਪਾਣੀ ਪੀ-ਪੀ ਕੇ ਕੋਸਿਆ, ਉਥੇ ਕਾਂਗਰਸੀ ਵਰਕਰਾਂ ਦੀ ਪੁਛ ਪੜਤਾਲ ਨਾ ਹੋਣ ਦਾ ਵੀ ਰੋਣਾ ਰੋਇਆ। ਉਜ ਇਹ ਵੀ ਪਤਾ ਲੱਗਿਆ ਹੈ ਕਿ ਮੀਟਿੰਗ ਦੌਰਾਨ ਵਰਕਰਾਂ ’ਚ ਵਧਦੀ ਤਲਖ਼ੀ ਭਾਪਦਿਆਂ ਨਗਰ ਨਿਗਮ ’ਚ ਨੰਬਰ ਦੋ ‘ਰੈਂਕ’ ਦੇ ਇੱਕ ਸੀਨੀਅਰ ਆਗੂ ਨੇ ਠੰਢਾ ਛਿੜਕਣ ਦਾ ਸੁਝਾਅ ਦਿੱਤਾ, ਜਿਸਨੂੰ ਕੋਲ ਬੈਠੇ ਇੱਕ ਆਗੂ ਤੋਂ ਇਲਾਵਾ ਕੁੱਝ ਵਰਕਰਾਂ ਨੇ ਰੱਦ ਕਰ ਦਿੱਤਾ। ਉਨ੍ਹਾਂ ਲੀਡਰਸ਼ਿਪ ਨੂੰ ਵਰਕਰਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਸੁਣਨ ਲਈ ਕਿਹਾ। ਪਤਾ ਲੱਗਿਆ ਹੈ ਕਿ ਗੁੱਸੇ ’ਚ ਭਰੇ ਪੀਤੇ ਇੱਕ ਸੀਨੀਅਰ ਆਗੂ ਨੇ ਤਾਂ ਬੇਅੰਤ ਸਿੰਘ ਸਮੇਂ ਦੇ ਕਾਂਗਰਸੀ ਵਰਕਰਾਂ ਨਾਲ ਪਿਛਲੇ ਪੰਜ ਸਾਲਾਂ ਦੌਰਾਨ ਹੋਏ ਪੱਖਪਾਤ ਨੂੰ ਨੰਗਾ ਕਰਦਿਆਂ ਕਿਹਾ ਕਿ ‘ਦਸ ਸਾਲ ਪਹਿਲਾਂ ਉਹ ਜਿੰਨ੍ਹਾਂ ਨਾਲ ਨੰਗੇ ਪਿੰਡੇਂ ਲੜਦੇ ਰਹੇ ਤੇ ਮੁੜ ਕਾਂਗਰਸ ਦੇ ਰਾਜ ’ਚ ਵੀ ਉਨ੍ਹਾਂ ਨੂੰ ਸਿਰ ’ਤੇ ਬਿਠਾ ਦਿੱਤਾ ਗਿਆ। ’ ਸ਼ਹਿਰ ਦੇ ਇੱਕ ਮਹਰੂਮ ਸੀਨੀਅਰ ਆਗੂ ਦੇ ਪੁੱਤਰ ਨੇ ਵੀ ਖੁੱਲ ਕੇ ਦਿਲ ਦੀ ਭੜਾਸ ਕੱਢਦਿਆਂ ਸਥਾਨਕ ਨਗਰ ਨਿਗਮ ’ਚ ਫ਼ੈਲੇ ਭਿ੍ਰਸਟਾਚਾਰ ਦਾ ਮੁੱਦਾ ਚੁੱਕਦਿਆਂ ਕੁੱਝ ਚਰਚਿਤ ਅਧਿਕਾਰੀਆਂ ’ਤੇ ਵੀ ਉਗਲ ਚੁੱਕੀ। ਇਸੇ ਤਰ੍ਹਾਂ ਇੱਕ ਸੀਨੀਅਰ ਵਰਕਰ ਨੇ ‘ ਹਰ ਖ਼ੂਨ ’ਚ ਵਫ਼ਾ ਨਹੀਂ ਹੁੰਦੀ ਬੁੱਲਿਆ, ਨਸਲਾ ਵੇਖ ਕੇ ਘਰ ਬਣਾਇਆ ਕਰ’ ਸ਼ੇਅਰ ਸੁਣਾ ਕੇ ਸੱਤਾ ਸਮੇਂ ਅੱਗੇ ਪਿੱਛੇ ਫ਼ਿਰਨ ਵਾਲਿਆਂ ’ਤੇ ਖੂੁਬ ਤਵੇ ਲਗਾਏ। ਗੱਲ ਇੱਥੈ ਹੀ ਖ਼ਤਮ ਨਹੀਂ ਹੋਈ, ਇੱਕ ਕੋਂਸਲਰ ਨੇ ਤਾਂ ਇਹ ਕਹਾਵਤ ਸੁਣਾ ਕੇ ਕਈਆਂ ਨੂੰ ਜਮੀਨ ਵੱਲ ਝਾਕਣ ਲਈ ਮਜਬੂਰ ਕਰ ਦਿੱਤਾ ਕਿ ‘‘ ਘਰਾਂ ’ਚ ਦਰੱਖਤ ਛਾਂ ਜਾਂ ਫ਼ਲ ਲੈਣ ਲਈ ਲਗਾਏ ਜਾਂਦੇ ਹਨ ਪਰ ਨਿਗਮ ’ਚ ਤਾਂ ਕਾਂਗਰਸ ਨੇ ਸੁੱਖੇ ਬੂਟੇ ਹੀ ਲਗਾ ਦਿੱਤੇ, ਜਿੰਨ੍ਹਾਂ ਦੀ ਥਾਂ ਹੁਣ ਟਕਸਾਲੀ ਰੂਪੀ ਛਾਂਦਾਰ ਬੂਟਿਆਂ ਨੂੰ ਲਗਾਉਣ ਦੀ ਜਰੂਰਤ ਹੈ। ’’ ਇੱਕ ਸੂਤਰ ਨੇ ਖ਼ੁਲਾਸਾ ਕੀਤਾ ਕਿ ਇਸ ਮੀਟਿੰਗ ਤੋਂ ਬਾਅਦ ਕੋਂਸਲਰਾਂ ਦੀ ਹੋਈ ਇੱਕ ਮੀਟਿੰਗ ਵਿਚ ਜ਼ਿਲ੍ਹੇ ਦੇ ਇੱਕ ਸਾਬਕਾ ਕਾਂਗਰਸੀ ਮੰਤਰੀ ਦੇ ਰਿਸ਼ਤੇਦਾਰ ਦੇ ਖ਼ਾਸਮਖ਼ਾਸ ਮੰਨੇ ਜਾਂਦੇ ਇੱਕ ਆਗੂ ਨੇ ਤਾਂ ਪੰਜਾਬ ਦੀ ਤਰਜ਼ ’ਤੇ ਨਿਗਮ ਵਿਚ ਬਦਲਾਅ ਲਿਆਉਣ ਦੀ ਵੀ ਮੰਗ ਰੱਖੀ। ਇਸੇ ਤਰ੍ਹਾਂ ਇੱਕ ਕਾਂਗਰਸੀ ਆਗੂ ਨੇ ਵਾਰ-ਵਾਰ ਬਠਿੰਡਾ ਦੇ ਵਿਕਾਸ ਦੇ ਚੁੱਕੇ ਜਾਣ ਵਾਲੇ ਮੁੱਦੇ ’ਤੇ ਕਟਾਸ ਕਰਦਿਆਂ ਕਿਹਾ ਕਿ ‘‘ ਇੰਨੇਂ ਵਿਕਾਸ ਦੇ ਬਾਅਦ ਤਾਂ ਸਾਨੂੰ ਵੋਟਾਂ ਮੰਗਣ ਜਾਣ ਦੀ ਵੀ ਲੋੜ ਨਹੀਂ ਸੀ। ’’ ਸੂਤਰਾਂ ਮੁਤਾਬਕ ਵਿਤ ਮੰਤਰੀ ਦੇ ਰਿਸ਼ਤੇਦਾਰਾਂ ਨੇ ਵਰਕਰਾਂ ਨੂੰ ਠੰਢੇ ਕਰਦਿਆਂ ਹਾਰ ’ਚ ਅਪਣੀ ਜਿੰਮੇਵਾਰੀ ਵੀ ਕਬੂਲੀ। ਇਸਤੋਂ ਇਲਾਵਾ ਬਾਦਲਾਂ ਦੇ ਰਲੇ ਹੋਣ ’ਤੇ ਮੁੱਦੇ ’ਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਲਗਾਏ ਦੋਸ਼ਾਂ ’ਤੇ ਵੀ ਉਨ੍ਹਾਂ ਸਫ਼ਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼ਹਿਰ ਦਾ ਵਿਕਾਸ ਹੋਇਆ ਹੈ ,ਉਹ ਰਿਕਾਰਡ ਹੈ, ਇਸ ਤਰ੍ਹਾਂ ਵਿਕਾਸ ਕੰਮ ਕੋਈ ਰਾਜਨੀਤਕ ਪਾਰਟੀ ਨਹੀਂ ਕਰਵਾ ਸਕੀ। ਇਸ ਮੌਕੇ ਅਸੋਕ ਪ੍ਰਧਾਨ ਨੇ ਦਾਅਵਾ ਕੀਤਾ ਕਿ ‘‘ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਦਲਾਵ ਕਰਕੇ ਆਏ ਹਨ ਇਸ ਵਿੱਚ ਕਾਂਗਰਸ ਪਾਰਟੀ ਜਾਂ ਹਾਈ ਕਮਾਂਡ ਦਾ ਕੋਈ ਕਸੂਰ ਨਹੀਂ।’’ ਜਦੋਂਕਿ ਦੋ ਦਿਨ ਪਹਿਲਾਂ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਛੱਡਣ ਵਾਲੇ ਕੇ ਕੇ ਅਗਰਵਾਲ ਨੇ ਮੁੜ ਟਕਸਾਲੀ ਕਾਂਗਰਸੀ ਵਰਕਰ ਨੂੰ ਜਿਉਂਦੇ ਰੱਖਣ ਦੀ ਲੋੜ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਲੜਾਈ ਵਰਕਰਾਂ ਦੇ ਮੋਢਿਆਂ ਨਾਲ ਹੀ ਲੜੀ ਜਾਂਦੀ ਹੈ। ਹਾਲਾਂਕਿ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਅਪਣੇ ਠੰਢੇ ਮਿੱਠੇ ਸੁਭਾਅ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਤੇ ਜੈਜੀਤ ਸਿੰਘ ਜੌਹਲ ਵਲੋਂ ਕਰਵਾਏ ਵਿਕਾਸ ਕੰਮਾਂ ਦੀਆਂ ਤਰੀਫ਼ਾਂ ਦੇ ਪੁਲ ਬੰਨਦਿਆਂ ਵਰਕਰਾਂ ਨੂੰ ਮੁੜ ਇਕਜੁਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।
ਸਰੂਪ ਸਿੰਗਲਾ ਵਲੋਂ ਅਕਾਲੀ ਦਲ ਛੱਡਣ ਤੋਂ ਬਾਅਦ ਡੈਮੇਜ ਕੰਟਰੋਲ ਸ਼ੁਰੂ
ਸੁਖਬੀਰ ਦੇ ਵਿਸ਼ੇਸ ਦੂਤ ਵਜੋਂ ਆਏ ਬਲਕਾਰ ਬਰਾੜ ਨੇ ਅਕਾਲੀ ਆਗੂਆਂ ਨੂੰ ਪੜਾਇਆ ਇਕਜੁਟਤਾ ਦਾ ਪਾਠ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਬੀਤੇ ਕੱਲ ਬਾਦਲ ਪ੍ਰਵਾਰ ਦੀ ਆਪਸੀ ਮਿਲੀਭੁਗਤ ਕਾਰਨ ਚੋਣ ਹਰਾਉਣ ਦੇ ਦੋਸ ਲਗਾਉਣ ਵਾਲੇ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਦੇ ਅਕਾਲੀ ਦਲ ਛੱਡਣ ਤੋਂ ਬਾਅਦ ਹੋਣ ਵਾਲੇ ਸੰਭਾਵੀਂ ਨੁਕਸਾਨ ਨੂੰ ਰੋਕਣ ਲਈ ਅੱਜ ਸੁਖਬੀਰ ਬਾਦਲ ਦੀਆਂ ਹਿਦਾਇਤਾਂ ’ਤੇ ਸਥਾਨਕ ਆਗੂਆਂ ਵਲੋਂ ਵਿਸੇਸ ਮੀਟਿੰਗ ਕੀਤੀ ਗਈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵਿਸੇਸ ਤੌਰ ’ਤੇ ਪੁੱਜੇ। ਮੀਟਿੰਗ ਦੌਰਾਨ ਮੋਹਿਤ ਗੁਪਤਾ (ਜਨਰਲ ਸੈਕਟਰੀ ਪੰਜਾਬ), ਇਕਬਾਲ ਸਿੰਘ ਬਬਲੀ ਢਿੱਲੋਂ (ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ), ਰਾਜਵਿੰਦਰ ਸਿੱਧੂ (ਸ਼ਹਿਰੀ ਪ੍ਰਧਾਨ) ,ਵਿਕਰਮ ਲੱਕੀ (ਜੁਆਇੰਟ ਸਕੱਤਰ) ਚਮਕੌਰ ਮਾਨ (ਪ੍ਰਧਾਨ ਕਿਸਾਨ ਵਿੰਗ), ਜਗਦੀਪ ਗਹਿਰੀ, ਮੋਹਨਜੀਤ ਪੁਰੀ, ਬਲਜੀਤ ਸਿੰਘ ਬੀੜ ਬਹਿਮਣ (ਸਾਬਕਾ ਮੇਅਰ) ਬਲਵਿੰਦਰ ਕੌਰ (ਸ਼ਹਿਰੀ ਇਸਤਰੀ ਪ੍ਰਧਾਨ) ਜੋਗਿੰਦਰ ਕੌਰ (ਐਸ.ਜੀ,ਪੀ,ਸੀ ਮੈਂਬਰ) ਆਦਿ ਆਗੂਆਂ ਨੇ ਇਕਜੁਟਤਾ ਦਿਖਾਉਂਦਿਆਂ ਐਲਾਨ ਕੀਤਾ ਕਿ ਉਹ ਪਾਰਟੀ ਦੇ ਨਾਲ ਖੜੇ ਹਨ। ਇਸ ਮੌਕੇ ਬੋਲਦਿਆਂ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੋਧਿਆਂ ਦੀ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਸਰੂਪ ਸਿੰਗਲਾ ਦੁਆਰਾ ਦਿੱਤਾ ਅਸਤੀਫਾ ਮੰਦਭਾਗਾ ਫੈਸਲਾ ਹੈ। ਆਗੂਆਂ ਨੇ ਉਲਟਾ ਸ਼੍ਰੀ ਸਿੰਗਲਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਔਖੇ ਸਮੇ ਨਾਲ ਖੜ੍ਹਨਾ ਚਾਹੀਦਾ ਸੀ । ਇਸ ਮੌਕੇ ਆਗੂਆਂ ਨੇ ਸਿੰਗਲਾ ਵੱਲੋ ਪਾਰਟੀ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਵੀ ਗਲਤ ਕਰਾਰ ਦਿੱਤਾ।
ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜਮ੍ਹਾਂ ਅਸਲੇ ਨੂੰ ਕੀਤਾ ਜਾਵੇ ਰੀਲੀਜ਼ : ਜ਼ਿਲ੍ਹਾ ਮੈਜਿਸਟ੍ਰੇਟ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਨੀਤ ਕੁਮਾਰ ਨੇ ਵਿਧਾਨ ਸਭਾ ਚੋਣਾਂ ਫਰਵਰੀ-2022 ਦੇ ਮੱਦੇਨਜ਼ਰ ਜੋ ਅਸਲਾ ਜਮ੍ਹਾਂ ਕਰਵਾਇਆ ਗਿਆ ਸੀ, ਨੂੰ ਤੁਰੰਤ ਰਲੀਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਫਰਵਰੀ-2022 ਦੇ ਕੰਮ ਨੂੰ ਅਮਨ ਸਾਂਤੀ ਨਾਲ ਨੇਪਰੇ ਚਾੜਨ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ, ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ, ਇਸ ਜਿਲ੍ਹੇ ਦੇ ਸਮੂਹ ਅਸਲਾ ਧਾਰਕਾਂ ਨੂੰ ਆਪਣੇ-ਆਪਣੇ ਲਾਇਸੰਸੀ ਹਥਿਆਰ ਨੇੜੇ ਦੇ ਪੁਲਿਸ ਸਟੇਸਨ ਜਾਂ ਕਿਸੇ ਵੀ ਅਧਿਕਾਰਤ ਗੰਨ ਹਾਊਸ ਪਾਸ ਅਸਲਾ ਜਮਾਂ ਕਰਵਾਉਣ ਲਈ ਹੁਕਮ ਜਾਰੀ ਕੀਤੇ ਗਏ ਸਨ। ਹੁਣ ਵਿਧਾਨ ਸਭਾ ਚੋਣਾਂ ਫਰਵਰੀ-2022 ਦਾ ਕੰਮ ਅਮਨ-ਸਾਂਤੀ ਨਾਲ ਮੁਕੰਮਲ ਹੋ ਚੁੱਕਾ ਹੈ ਅਤੇ ਅਸਲਾ ਲਾਇਸੰਸ ਧਾਰਕਾਂ ਦੇ ਅਸਲਿਆਂ ਨੂੰ ਹੋਰ ਜਮਾਂ ਰੱਖਣ ਦੀ ਜਰੂਰਤ ਨਹੀਂ ਜਾਪਦੀ। ਹੁਕਮ ਅਨੁਸਾਰ ਅਸਲਾ ਧਾਰਕਾਂ ਨੂੰ ਅਸਲਾ ਰਲੀਜ ਕਰਦੇ ਹੋਏ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਭਾਰਤ ਸਰਕਾਰ ਦੀ ਸੋਧੀ ਹੋਈ ਪਾਲਿਸੀ ਦੇ ਪੱਤਰ -11026/42/2019- ਮਿਤੀ 08/01/2022 ਮੁਤਾਬਿਕ ਜਿਨ੍ਹਾਂ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਕੈਟਾਗਿਰੀ ਦੇ ਬਣੇ ਹੋਏ ਹਨ, ਉਹ ਕੇਵਲ ਦੋ ਅਸਲੇ ਹੀ ਆਪਣੇ ਕੋਲ ਰੱਖ ਸਕਦੇ ਹਨ। ਇਸ ਲਈ ਉਕਤ ਹੁਕਮਾਂ ਦੇ ਸਨਮੁੱਖ, ਉਕਤ ਕੈਟਾਗਿਰੀ ਦੇ ਅਸਲਾ ਧਾਰਕਾਂ ਨੂੰ ਕੇਵਲ ਦੋ ਹੀ ਅਸਲੇ ਰਿਲੀਜ ਕੀਤੇ ਜਾਣ।ਇਹ ਹੁਕਮ ਮੈਂਬਰ ਰੀਲੀਫ਼ ਐਸੋਸ਼ੀਏਸ਼ਨ, ਸਪੋਰਟਸ ਪਰਸਨ, ਸ਼ੂਟਰ, ਬੈਂਕ, ਰੀਲੀਫ਼ ਐਸੋਸ਼ੀਏਸ਼ਨ ਕਲੱਬ ਦੇ ਅਧਾਰ ਤੇ ਬਣੇ ਹੋਏ ਅਸਲਾ ਲਾਇਸੰਸ ਧਾਰਕਾਂ ਤੇ ਲਾਗੂ ਨਹੀਂ ਹੋਣਗੇ।
ਪੀਜੀਆਰਐੱਸ ਤਹਿਤ ਪ੍ਰਾਪਤ ਸ਼ਿਕਾਇਤਾਂ ਦਾ ਸਮੇਂ ਸਿਰ ਕੀਤਾ ਜਾਵੇ ਨਿਪਟਾਰਾ : ਡਿਪਟੀ ਕਮਿਸ਼ਨਰ
ਆਨ ਲਾਇਨ ਸੇਵਾਵਾਂ ਸਬੰਧੀ ਟੋਲ ਫ਼ਰੀ ਨੰਬਰ 1100 ਤੇ ਕੀਤਾ ਜਾ ਸਕਦਾ ਹੈ ਸੰਪਰਕ
ਕਿਹਾ, ਹਰ ਹਫ਼ਤੇ ਹੋਵੇਗੀ ਰੀਵਿਊ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਪਬਲਿਕ ਗਰੀਵੈਸ ਰੀਡਰੈਸਲ ਸਿਸਟਮ (ਪੀਜੀਆਰਐੱਸ) ਤਹਿਤ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੀਜੀਆਰਐੱਸ ਦੀਆਂ ਸ਼ਿਕਾਇਤਾਂ ਦਾ ਤਹਿ ਸਮੇਂ ਅਨੁਸਾਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾ ਇਹ ਵੀ ਦੱਸਿਆ ਕਿ ਇਸ ਸਬੰਧੀ ਹਰ ਹਫ਼ਤੇ ਰੀਵਿਊ ਮੀਟਿੰਗ ਵੀ ਕੀਤੀ ਜਾਵੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਪੀਜੀਆਰਐੱਸ ਤਹਿਤ ਪ੍ਰਾਪਤ ਹੋਈਆਂ, ਨਿਪਟਾਰਾ ਕੀਤਾ ਤੇ ਪੈਂਡਿੰਗ ਪਈਆਂ ਸ਼ਿਕਾਇਤਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਪੈਂਡਿੰਗ ਪਈਆਂ ਸ਼ਿਕਾਇਤਾਂ ਦਾ ਤਹਿ ਸਮੇਂ ਅਨੁਸਾਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।
ਬੈਠਕ ਦੌਰਾਨ ਜ਼ਿਲ੍ਹਾ ਭਲਾਈ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿੱਖਿਆ ਅਤੇ ਸਹਿਕਾਰੀ ਸਭਾਵਾਂ, ਪਸ਼ੂ ਪਾਲਣ ਵਿਭਾਗ, ਪੰਜਾਬ ਮੰਡੀ ਬੋਰਡ, ਫੂਡ ਸਪਲਾਈ, ਭੂਮੀ ਰੱਖਿਆ ਵਿਭਾਗ, ਪੁੱਡਾ, ਡੇਅਰੀ ਵਿਭਾਗ, ਈ-ਗਵਰਨਸ ਅਤੇ ਪੀਆਰਟੀਸੀ ਆਦਿ ਵਿਭਾਗਾਂ ਨਾਲ ਸਬੰਧਤ ਪੀਜੀਆਰਐਸ ਤਹਿਤ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ, ਫ਼ਰਦ ਕੇਂਦਰਾਂ ਤੋਂ ਪ੍ਰਾਪਤ ਹੋਣ ਵਾਲੀਆਂ ਆਨ ਲਾਇਨ ਸੇਵਾਵਾਂ ਜਿਵੇਂ ਕਿ ਜਨਮ ਤੇ ਮੌਤ ਦੇ ਸਰਟੀਫ਼ਿਕੇਟ, ਰਾਸ਼ਨ ਕਾਰਡ, ਆਧਾਰ ਕਾਰਡ, ਮੈਰਿਜ ਰਜਿਸਟ੍ਰੇਸ਼ਨ, ਅਸਲੇ ਨਾਲ ਸਬੰਧਤ, ਇਨਕਮ ਸਰਟੀਫ਼ਿਕੇਟ ਨਾਲ ਸਬੰਧਤ ਆਦਿ ਸੇਵਾਵਾਂ ਲਈ ਸਬੰਧਤ ਵਿਅਕਤੀ ਟੋਲ ਫ਼ਰੀ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਜਾਂ ਸ਼ਿਕਾਇਤਾਂ ਵੈਬ ਸਾਈਟ://…/ ਤੇ ਦਰਜ਼ ਕਰਵਾ ਸਕਦੇ ਹਨ।
ਇਸ ਮੌਕੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਸ. ਬਲਵਿੰਦਰ ਸਿੰਘ, ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਇਕਬਾਲ ਪ੍ਰੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਭੁਪਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਵਿਦਿਆਰਥਣ ਨੂੰ ਕੁੱਟਣ ਵਾਲੀ ਅਧਿਆਪਕਾ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੀ ਇੱਕ ਮਹਿਲਾ ਅਧਿਆਪਕਾ ਦੇ ਵਿਰੁਧ ਸਥਾਨਕ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਨੇ ਇੱਕ ਵਿਦਿਆਰਥਣ ਦੇ ਥੱਪੜ ਮਾਰਨ ਦੇ ਦੋਸਾਂ ਹੇਠ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਵਿਦਿਆਰਥਣ ਡਿੰਪਲ ਕੌਰ ਵਾਸੀ ਗਿਦੜਬਾਹਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਪੁਲਿਸ ਨੂੰਦਿੱਤੀ ਸਿਕਾੲਤ ਵਿਚ ਦੋਸ਼ ਲਗਾਇਆ ਸੀ ਕਿ ਉਹ ਸਥਾਨਕ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਚ ਬੀਐਸਸੀ ਦੀ ਪੜ੍ਹਾਈ ਕਰ ਰਹੀ ਹੈ। ਲੰਘੀ 18 ਫਰਵਰੀ ਨੂੰ ਯੂਨੀਵਰਸਿਟੀ ਵਿਚ ਉਸਦਾ ਪ੍ਰੈਕਟੀਕਲ ਸੀ ਪ੍ਰੰਤੂ ਮੈਡਮ ਰਾਜਵੀਰ ਕੌਰ ਨੇ ਉਸ ਨੂੰ ਬੈਠਣ ਨਹੀਂ ਦਿੱਤਾ ਜਦ ਉਸਨੇ ਇਸ ਸਬੰਧ ਵਿਚ ਉਸਤੋਂ ਪੁਛਿਆ ਤਾਂ ਗੁੱਸੇ ਵਿਚ ਆਈ ਮੈਡਮ ਨੇ ਕਲਾਸ ਵਿਚ ਉਸਦੇ ਥੱਪੜ ਮਾਰ ਦਿੱਤਾ। ਡਿੰਪਲ ਮੁਤਾਬਕ ਇਸ ਸਬੰਧ ਵਿਚ ਉਸਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਕੋਲ ਵੀ ਸਿਕਾਇਤ ਕੀਤੀ ਪ੍ਰੰਤੂ ਸੂਣਵਾਈ ਨਾ ਹੋਣ ਕਾਰਨ ਪੁਲਿਸ ਕੋਲ ਪਹੁੰਚ ਕਰਨੀ ਪਈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ 323,325 ਅਤੇ 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਹਾਂ ਖੜ੍ਹੇ ਰਹਾਂਗੇ : ਮੋਹਿਤ ਗੁਪਤਾ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਨੂੰ ਹਾਰ ਨਾਲ ਫ਼ਰਕ ਨਹੀਂ ਪੈਂਦਾ ਹੈ, ਬਲਕਿ ਲੋਕਾਂ ਦੀ ਸੇਵਾ ਹੀ ਮੁੱਖ ਧਰਮ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ ਏ ਸੀ, ਜਨਰਲ ਸਕੱਤਰ ਅਤੇ ਸਪੋਕਸਪਰਸਨ ਮੋਹਿਤ ਗੁਪਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਜੀਅ ਤੋੜ ਮਿਹਨਤ ਕੀਤੀ, ਇਕੱਲੇ ਇਕੱਲੇ ਵਿਧਾਨ ਸਭਾ ਹਲਕੇ ਵਿਚ ਜਾ ਕੇ ਰਿਕਾਰਡ ਇਕੱਠ ਨੂੰ ਸੰਬੋਧਨ ਕਰਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਏ ਨਤੀਜੇ ਹੈਰਾਨੀਜਨਕ ਹਨ, ਕਿਉਂਕਿ ਲੋਕਾਂ ਨੇ ਇਕ ਬਦਲਾਅ ਨੂੰ ਮੁੱਖ ਰੱਖ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ, ਪਰ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਮੁੜ ਤਾਕਤ ਵਿੱਚ ਆਏਗਾ ਤੇ ਲੋਕਾਂ ਲਈ ਵਧੀਆ ਫੈਸਲੇ ਲਏ ਜਾਣਗੇ । ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖਡ੍ਹੇ ਹਨ ਤੇ ਹਮੇਸ਼ਾ ਖੜ੍ਹੇ ਰਹਿਣਗੇ, ਇਸ ਲਈ ਉਹ ਹਮੇਸ਼ਾ ਹੀ ਪਾਰਟੀ ਦੇ ਹਰ ਸੰਘਰਸ਼ ਵਿੱਚ ਮੋਹਰੀ ਹੋ ਕੇ ਸਾਥ ਦੇਣ ਲਈ ਯਤਨਸ਼ੀਲ ਰਹਿਣਗੇ ।




