ਸਰਹੰਦ ਨੂੰ ਜਿੱਤ ਕੇ ਸਤਲੁਜ ਨਦੀ ਦੇ ਦੱਖਣ ਵਿਚ ਸਿੱਖ ਰਾਜ ਦੀ ਸਥਾਪਨਾ
ਸ਼ਹੀਦ ਯਾਦਗਾਰ ਸਥਾਨ ‘ਤੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਬਾਂਝ ਪ੍ਰਤਿਾ ਦਾ ਉਦਘਾਟਨ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਭਾਰਤ ਦੇ ਮੁਗਲ ਸ਼ਾਸਕਾਂ ਦੇ ਖਿਲਾਫ ਯੁੱਧ ਛੇੜਨ ਵਾਲੇ ਪਹਿਲੇ ਸਿੱਖ ਸਿਪਾਹੀ ਪ੍ਰਮੁੱਖ ਸਨ, ਜਿਨ੍ਹਾਂ ਨੇ ਸਿੱਖਾਂ ਦੇ ਰਾਜ ਦਾ ਵਿਸਤਾਰ ਵੀ ਕੀਤਾ। ਉਨ੍ਹਾਂ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਨੂੰ ਤੋੜਿਆ, ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਸੰਕਲਪਿਤ ਪ੍ਰਭੁਸੱਤਾ ਸਪੰਨ ਲੋਕ ਰਾਜ ਦੀ ਰਾਜਧਾਨੀ ਲੋਹਗੜ੍ਹ ਵਿਚ ਖਾਲਸਾ ਰਾਜ ਦੀ ਨੀਂਹ ਰੱਖੀ। ਮੁੱਖ ਮੰਤਰੀ ਕੈਥਲ ਵਿਚ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਦੀ ਬ੍ਰਾਂਝ ਪ੍ਰਤਿਮਾ ਅਤੇ ਅਮਰ ਸ਼ਹੀਦ ਮਦਨ ਲਾਲ ਧੀਂਗੜਾ ਸਮਾਰਕ ‘ਤੇ ਬਣੇ ਨਵੇਂ ਨਿਰਮਾਣਤ ਦੋ ਮੰਜਿਲਾਂ ਹਾਲ ਅਤੇ ਆਈ ਡੋਨੇਸ਼ਨ ਬੈਂਕ ਦਾ ਉਦਘਾਟਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਨਾਂਦੇੜ ਵਿਚ ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸਿੱਖ ਬਣਾ ਕੇ ਉਨ੍ਹਾਂ ਦਾ ਨਾਂਅ ਬੰਦਾ ਸਿੰਘ ਬਹਾਦੁਰ ਰੱਖ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਦੇਸ਼ ਨਾਲ ਹੀ ਉਹ ਪੰਜਾਬ ਆਏ ਅਤੇ ਸਿੱਖਾਂ ਦੇ ਸਹਿਯੋਗ ਨਾਲ ਮੁਗਲਾਂ ਨੂੰ ਹਰਾਉਣ ਵਿਚ ਸਫਲ ਹੋਏ। ਮਈ, 1710 ਵਿਚ ਉਨ੍ਹਾਂ ਨੇ ਸਰਹੰਦ ਨੂੰ ਜਿੱਤ ਲਿਆ ਅਤੇ ਸਤਲੁਜ ਨਦੀਂ ਦੇ ਦੱਖਣ ਵਿਚ ਸਿੱਖ ਰਾਜ ਦੀ ਸਥਾਪਨਾ ਅਤੇ ਖਾਲਸਾ ਦੇ ਨਾਂਅ ਨਾਲ ਸ਼ਾਸਨ ਕਹਤ; ਠਤ ਗੁਰੂਆਂ ਦੇ ਨਾਂਅ ਦੇ ਸਿੱਕੇ ਵੀ ਚਲਾਏ। ਸ੍ਰੀ ਬੰਦਾ ਸਿੰਘ ਬਹਾਦੁਰ ਟਰਸਟ ਵੱਲੋਂ ਆਈ ਡੋਨੇਸ਼ਨ ਬੈਂਕ ਦੀ ਸਥਾਪਨਾ ‘ਤੇ ਕਰੀਬ 18 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ। ਅਮਰ ਸ਼ਹੀਦ ਮਦਨ ਲਾਲ ਧੀਂਗੜਾ ਸਮਾਰਕ ‘ਤੇ ਬਣੇ ਨਵੇਂ ਨਿਰਮਾਣਤ ਦੋਂ ਮੰਜਿਲਾ ਹਾਲ ਤੇ ਸੁੰਦਰੀਕਰਣ ‘ਤੇ ਕਰੀਬ 50 ਲੱਖ ਰੁਪਏ ਖਰਚ ਹੋਏ।ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਕ ਲੀਲਾ ਰਾਮ, ਵਿਧਾਇਕ ਗ੍ਰਹਿਲਾ ਇਸ਼ਵਰ ਸਿੰਘ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਤੋੜਿਆ – ਮਨੋਹਰ ਲਾਲ
ਮਹਾਰਿਸ਼ੀ ਵਾਲਮਿਕੀ ਸੰਸਕਿ੍ਰਤ ਯੂਨੀਵਰਸਿਟੀ ਦੇ ਬਨਣ ਨਾਲ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮਿਲੇਗਾ ਮੌਕਾ – ਮਨੋਹਰ ਲਾਲ
ਸਭਿਅਕ ਸਮਾਜ ਦੀ ਸਰੰਚਨਾ ਚੰਗਾ ਕਾਰਜ ਕਰਨ ਵਾਲੇ ਵਿਦਵਾਨਾਂ ਦੇ ਸਹਿਯੋਗ ਦੀ ਬਹੁਤ ਜਰੂਰਤ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੰਸਕਿ੍ਰਤ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਦੇ ਲਈ ਸ੍ਰੀ ਮਹਾਰਿਸ਼ੀ ਵਾਲੀਮਿਕੀ ਸੰਸਕਿ੍ਰਤ ਯੂਨੀਵਰਸਿਟੀ ਦਾ ਮੁੰਦੜੀ ਪਿੰਡ ਵਿਚ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਯੂਨੀਵਰਸਿਟੀ ਦੇ ਬਨਣ ਨਾਲ ਪੂਰੇ ਸੂਬੇ ਦੇ ਸੰਸਕਿ੍ਰਤ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਅਤੇ ਪੁਰਾਣੇ ਸਭਿਟਾਚਾਰ ਨੂੰ ਮਜਬੂਤੀ ਮਿਲੇਗੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਜਿਲ੍ਹਾ ਕੈਥਲ ਦੇ ਪਿੰਡ ਮੁੰਡੜੀ ਵਿਚ ਬਨਣ ਵਾਲੇ ਸ੍ਰੀ ਮਹਾਰਿਸ਼ੀ ਵਾਲਮਿਕੀ ਸੰਸਕਿ੍ਰਤ ਯੂਨੀਵਰਸਿਟੀ ਨਾਲ ਸਬੰਧਿਤ ਆਯੋਜਿਤ ਪੋ੍ਰਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਯੂਨੀਵਰਸਿਟੀ ਦਾ ਨਿਰਮਾਣ ਕਾਰਜ ਸ਼ੁਰੂ ਹੋਣ ‘ਤੇ ਪੇਂਡੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਯੂਨ.ਵਰਸਿਟੀ ਦੇ ਬਨਣ ਨਾਲ ਆਲੇ-ਦੁਆਲੇ ਦੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਅਤੇ ਨਾਲ ਹੀ ਸਮੂਚੇ ਸੂਬੇ ਦੇ ਵਿਦਿਆਰਥੀ ਆਪਣੀ ਦਿਲਚਸਪੀ ਅਨੁਸਾਰ ਪ੍ਰਤਿਭਾ ਨਿਖਾਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸਭਿਅਕ ਸਮਾਜ ਦੀ ਸਰੰਨਾ ਵਿਚ ਚੰਗਾ ਕੰਮ ਕਰਨ ਵਾਲੇ ਵਿਦਵਾਨਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੁੰਦੀ ਹੈ। ਇਸ ਯੂਨੀਵਰਸਿਟੀ ਦੇ ਨਿਰਮਾਣ ਕੰਮ ‘ਤੇ ਹੁਣ ਤਕ ਕਰੀਬ 3 ਕਰੋੜ 8 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਡਾ. ਬੀਆਰ ਅੰਬੇਦਕਰ ਕਾਲਜ ਵਿਚ ਸੰਸਕਿ੍ਰਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕਲਾਸਾਂ ਵੀ ਸ਼ੁਰੂ ਹੋ ਚੁੱਕੀਆਂ ਹਨ। ਮੁੱਖ ਮੰਤਰੀ ਨੇ ਇਸ ਯੂਨੀਵਰਸਿਟੀ ਦੀ ਜਮੀਨ ਦੇ ਵਿਚੋਂ ਵਿਚ ਲੰਘ ਰਹੀ ਡ੍ਰੇਨ ਨੂੰ ਡਾਇਵਰਟ ਕਰਨ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਜਲਦੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲਵਕੁਸ਼ ਤੀਰਥ ਦੀ ਸੰਖੇਪ ਜਾਣਕਾਰੀ ਲਈ ਅਤੇ ਪੂਜਾ ਅਰਚਨਾ ਵੀ ਕੀਤੀ। ਉਨ੍ਹਾਂ ਨੇ ਤੀਰਥ ਦੇ ਕੰਮਾਂ ਨਾਲ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਸਾਂਸਦ ਨਾਇਬ ਸਿੰਘ, ਯੂਨੀਵਰਸਿਟੀ ਦੇ ਵੀ.ਸੀ. ਡਾ. ਰਾਜਕੁਮਾਰ ਮਿੱਤਲ ਸਮੇਤ ਕਈ ਅਧਿਕਾਰੀ ਅਤੇ ਮਾਣਯੋਗ ਵਿਅਕਤੀ ਮੌਜੂਦ ਨਸ।
ਦਿੱਲੀ ਗੁਰਦੁਆਰਾ ਕਮੇਟੀ ਨੇ ਯੂਕਰੇਨ ’ਚ ਫ਼ੱਸੇ ਭਾਰਤੀਆਂ ਲਈ ਹੈਲਪਲਾਈਨ ਸ਼ੁਰੂ ਕੀਤੀ
ਵਿਸਵ ਸਾਂਤੀ ਲਈ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੱਖਿਆ ਜਾਵੇਗਾ
ਸੁਖਜਿੰਦਰ ਮਾਨ
ਨਵੀਂ ਦਿੱਲੀ, 26 ਫਰਵਰੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਕਮੇਟੀ ਨੇ ਯੂਕਰੇਨ ’ਚ ਫੱਸੇ ਭਾਰਤੀਆਂ ਲਈ ਹੈਲਪਲਾਈਨ ਸੁਰੂ ਕੀਤੀ ਹੈ। ਕਿਉਂਕਿ ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀ ਪਰਿਵਾਰਾਂ ਨੂੰ ਵਿਦੇਸ ਮੰਤਰਾਲੇ ਅਤੇ ਯੂਕਰੇਨ ਦੇ ਸਫ਼ਾਰਤਖਾਨੇ ਨਾਲ ਸੰਪਰਕ ਕਰਨਾ ਪੈਂਦਾ ਹੈ ਜਿਸ ਲਈ ਉਨ੍ਹਾਂ ਨੂੰ ਵਾਰ-ਵਾਰ ਦਿੱਲੀ ਆਉਣਾ ਪੈਂਦਾ ਹੈ ਅਤੇ ਕੁਝ ਪਰਿਵਾਰ ਅਜਿਹੇ ਹਨ ਜੋ ਆਰਥਕ ਤੌਰ ’ਤੇ ਸਮਰੱਥ ਨਹੀਂ ਹਨ ਉਨ੍ਹਾਂ ਲਈ ਦਿੱਲੀ ਕਮੇਟੀ ਵੱਲੋਂ ਹੈਲਪਲਾਈਨ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਹੈਲਪਲਾਈਨ ਤੋਂ ਇਲਾਵਾ ਦਿੱਲੀ ਕਮੇਟੀ ਅਜਿਹੇ ਪਰਿਵਾਰਾਂ ਨੂੰ ਮੁਫਤ ਰਿਹਾਇਸ, ਭੋਜਨ ਅਤੇ ਟਰਾਂਸਪੋਰਟ ਸਹਾਇਤਾ ਪ੍ਰਦਾਨ ਕਰੇਗੀ ਅਤੇ ਲੋੜ ਪੈਣ ’ਤੇ ਦਿੱਲੀ ਕਮੇਟੀ ਦਾ ਵਫਦ ਮੰਤਰਾਲੇ ਅਤੇ ਦੂਤਾਵਾਸ ਵੀ ਉਨ੍ਹਾਂ ਨਾਲ ਜਾਏਗਾ। ਕਾਲਕਾ ਨੇ ਕਿਹਾ ਕਿ ਫੱਸੇ ਹੋਏ ਜ਼ਿਆਦਾਤਰ ਭਾਰਤੀ ਵਿਦਿਆਰਥੀ ਅਤੇ ਕੰਮਗਾਰ ਹਨ ਜੋ ਰੋਜੀ-ਰੋਟੀ ਅਤੇ ਸਿੱਖਿਆ ਦੇ ਉਦੇਸ ਨਾਲ ਯੂਕਰੇਨ ਗਏ ਸਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਸੁਰੱਖਿਅਤ ਭਾਰਤ ਪਰਤਣ।
ਸ. ਕਾਹਲੋਂ ਨੇ ਕਿਹਾ ਕਿ ਯੂਕਰੇਨ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਮੰਦਭਾਗਾ ਹੈ, ਇਸ ਲਈ ਦਿੱਲੀ ਕਮੇਟੀ ਵੱਲੋਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਅਤੇ ਵਿਸਵ ਸਾਂਤੀ ਲਈ 27 ਫਰਵਰੀ ਯਾਨੀ ਕਿ ਕੱਲ੍ਹ ਸਵੇਰੇ 10 ਵਜੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਜਾਵੇਗਾ।
ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਇੱਕ ਵਿਸੇਸ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ (9868854548, 9971170833), ਪਰਮਜੀਤ ਸਿੰਘ ਚੰਢੋਕ ਮੁੱਖ ਸਲਾਹਕਾਰ (9810070597), ਰਣਧੀਰ ਸਿੰਘ ਮੈਨੇਜਰ (9810785420) ਸਾਮਲ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ ’ਤੇ ਸੰਪਰਕ ਕਰਨ ਲਈ 011-2372580-81-82, 23737328-29 ਨੰਬਰਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੰਬੰਧੀ ਨਿਯਮਾਂ ਬਾਰੇ ਫੈਸਲਾ ਹੈਰਾਨ ਕਰਨ ਵਾਲਾ ਬੇਹੱਦ ਖਤਰਨਾਕ ਤੇ ਗੰਭੀਰ ਘਟਨਾਕ੍ਰਮ : ਸੁਖਬੀਰ ਬਾਦਲ
ਪੰਜਾਬੀਆਂ ਦੇ ਪਹਿਲਾਂ ਹੀ ਰਿਸਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਿਰੁੱਧ ਦਿੱਤੀ ਚੇਤਾਵਨੀ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੈਂਬਰਾਂ ਦੀ ਨਿਯੁਕਤੀ ਲਈ ਨਿਯਮਾਂ ਵਿਚ ਤਬਦੀਲੀ ਦੇ ਕੇਂਦਰ ਦੇ ਫੈਸਲੇ ਨੁੰ ਹੈਰਾਨੀਜਨਕ ਪੱਧਰ ’ਤੇ ਖਤਰਨਾਕ ਕਰਾਰ ਦਿੰਦਿਆਂ ਕਿਹਾ ਕਿ ਇਸਦੇ ਪੰਜਾਬ ਲਈ ਗੰਭੀਰ ਨਤੀਜੇ ਨਿਕਲਣਗੇ।
ਅੱਜ ਦੁਪਹਿਰ ਇਥੇ ਜਾਰੀ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਦੇ ਕਾਨੂੰਨ, ਪਿਛਲੀਆਂ ਪਿਰਤਾਂ ਤੇ ਮੌਜੂਦਾ ਰਵਾਇਤਾਂ ਦੇ ਮੁਤਾਬਕ ਸਤਲੁਜ ਬਿਆਸ ਹੈਡਵਰਕਰ ’ਤੇ ਕੰਟਰੋਲ ਸਿਰਫ ਪੰਜਾਬ ਦਾ ਹੋਣਾ ਚਾਹੀਦਾਹੈ ਕਿਉਂਕਿ ਪੰਜਾਬ ਕੋਲ ਹੀ ਰਾਏਪੇਰੀਅਨ ਹੱਕ ਹਨ। ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਨੇ ਗੈਰ ਸੰਵਿਧਾਨਕ ਤੌਰ ’ਤੇ ਸਾਡੇ ਕੋਲੋਂ ਕੰਟਰੋਲ ਖੋਹ ਲਿਆ ਤੇ ਹੁਣ ਇਹ ਸਾਨੂੰ ਬੀ ਬੀ ਐਮ ਬੀ ਵਿਚੋਂ ਬਾਹਰ ਨੁੰ ਕੱਢਣ ਲਈ ਪੱਬਾਂ ਭਾਰ ਹਨ। ਇਹ ਸਾਡੇ ਨਾਲ ਅਨਿਆਂ ਦਾ ਸਿਖ਼ਰ ਹੈ। ਉਹਨਾਂ ਕਿਹਾ ਕਿ ਇਹ ਇਕ ਹੋਰ ਉਦਾਹਰਣ ਹੈ ਜਦੋਂ ਕੇਂਦਰ ਵਿਚ ਸਾਡੀਆਂ ਸਰਕਾਰਾਂ ਨੇ ਲਗਾਤਾਰ ਸੰਘੀ ਸਿਧਾਂਤਾਂ ਨੁੰ ਛਿੱਕੇ ਟੰਗਿਆ ਹੈ। ਅਸੀਂ ਇਸ ਧੱਕੇਸ਼ਾਹੀ ਦਾ ਪੁਰਜ਼ੋਰ ਵਿਰੋਧ ਕਰਾਂਗੇ।
ਅਕਾਲੀ ਦਲ ਦੇ ਪ੍ਰਧਾਨ ਸਿਆਸੀ ਪਾਰਟੀਆਂ ਸਮੇਤ ਸਾਰੇ ਪੰਜਾਬੀਆਂ ਨੁੰ ਅਪੀਲ ਕੀਤੀ ਕਿ ਉਹ ਸੂਬੇ ਲਈ ਨਿਆਂ ਹਾਸਲ ਕਰਨ ਵਾਸਤੇ ਇਕਜੁੱਟ ਹੋ ਕੇ ਡੱਟ ਜਾਣ।
ਉਹਨਾਂ ਕਿਹਾ ਕਿ ਇਹ ਫੈਸਲਾ ਪੰਜਾਬੀਆਂ ਨਾਲ ਆਮ ਤੌਰ ’ਤੇ ਅਤੇ ਸਿੱਖਾਂ ਨਾਲ ਖਾਸ ਤੌਰ ’ਤੇ ਹੋਏ ਸਿਆਸੀ, ਆਰਥਿਕ ਤੇ ਧਾਰਮਿਕ ਵਿਤਕਰੇ ਦੀ ਕੜੀ ਵਿਚ ਇਕ ਹੋਰ ਲੜੀ ਜੁੜ ਗਈ ਹੈ। ਉਹਨਾਂ ਕਿਹਾ ਕਿ ਹਰ ਪੰਜਾਬੀ ਵਾਂਗੂ ਮੈਂ ਵੀ ਇਸ ਘਟਨਾਕ੍ਰਮ ਤੋਂ ਹੈਰਾਨ ਹਾਂ। ੳਹਨਾਂ ਕਿਹਾ ਕਿ ਦਰਿਆਈ ਪਾਣੀਆਂ ਦਾ ਜੋ ਨਿਪਟਾਰਾ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਵਾਨਤ ਰਾਈਪੇਰੀਅਨ ਸਿਧਾਂਤ ਦੇ ਅਨੁਸਾਰ ਹੋਣਾ ਚਾਹੀਦਾ ਸੀ ਪਰ ਕੇਂਦਰ ਸਰਕਾਰ ਜੋ ਕਰ ਰਹੀ ਹੈ ਕਿ ਉਹ ਰਾਈਪੇਰੀਅਨ ਸੂਬੇ ਪੰਜਾਬ ਦੀ ਲੁੱਟ ਖਸੁੱਟ ਹੈ ਜਿਸਦਾ ਮਕਸਦ ਗੈਰ ਰਾਈਪੇਰੀਅਨ ਸੂਬਿਆਂ ਹਰਿਆਣਾ ਤੇ ਰਾਜਸਥਾਨ ਦੀ ਮਦਦ ਕਰਨਾ ਹੈ ।
ਅਕਾਲੀ ਆਗੂ ਨੇ ਹੋਰ ਕਿਹਾ ਕਿ ਇਹ ਫੈਸਲਾ ਪੰਜਾਬੀਆਂ ਦੇ ਆਮ ਤੇ ਸਿੱਖਾਂ ਤੇ ਹੋਰ ਕਿਸਾਨਾਂ ਦੇ ਖਾਸ ਤੌਰ ’ਤੇ ਪਹਿਲਾਂ ਤੋਂ ਰਿਸਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਬਰਾਬਰ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 78 ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ। ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਪੰਜਾਬ ਅਤੇ ਅਕਾਲੀ ਸਟੈਂਡ ਵਿਚ ਕੋਈ ਸਮਝੌਤਾ ਨਹੀਂ ਹੋ ਸਕਦਾ। ਕੇਂਦਰ ਸਰਕਾਰ ਕੋਲ ਦਰਿਆਈ ਪਾਣੀਆਂ ਦੇ ਮਸਲੇ ਦਾ ਹੱਲ ਕਰਨ ਦੀ ਕੋਈ ਤਾਕਤ ਨਹੀਂ ਹੈ।
ਅਕਾਲੀ ਆਗੂ ਨੇ ਕੇਂਦਰ ਸਰਕਾਰ ਨੁੰ ਚੇਤਾਵਨੀ ਦਿੱਤੀ ਕਿ ਉਹਨਾਂ ਦੀ ਪਾਰਟੀ ਇਸ ਗੰਭੀਰ ਵਿਤਕਰੇ ਪ੍ਰਤੀ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗੀ ਅਤੇ ਇਸ ਕੋਲ ਸੰਘੀ ਢਾਂਚੇ ਦੇ ਬਚਾਅ ਲਈ ਅਤੇ ਆਪਣੀਆਂ ਭਵਿੱਖੀ ਪੀੜੀਆਂ ਨੂੰ ਭੁੱਖੇ ਕਰਨ ਤੋਂ ਬਚਾਉਣ ਲਈ ਸੰਘਰਸ਼ ਵਿੱਢਣ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਜਾਂਦਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗੰਭੀਰ ਤੇ ਖਤਰਨਾਕ ਫੈਸਲਾ ਗੁਰੂ ਸਾਹਿਬਾਨ ਤੇ ਪੀਰਾਂ ਫਕੀਰਾਂ ਦੀ ਵਰੋਸਾਈ ਧਰਤੀ ’ਤੇ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਨੁੰ ਮਾਰੂਥਲ ਵਿਚ ਬਦਲਣ ਅਤੇ ਆਪਣੇ ਬੱਚਿਆਂ ਨੁੰ ਭੁੱਖਮਾਰੀ ਦਾ ਸ਼ਿਕਾਰ ਹੋ ਕੇ ਹੋਰ ਥਾਵਾਂ ’ਤੇ ਜਾ ਕੇ ਜੀਵਨ ਨਿਰਬਾਹ ਕਰਨ ਤੋਂ ਰੋਕਣ ਲਈ ਇਸ ਖ਼ਤਰੇ ਨਾਲ ਨਜਿੱਠਾਂਗੇ।
ਬਠਿੰਡਾ ਦੇ ਵੀ ਅੱਧੀ ਦਰਜ਼ਨ ਵਿਦਿਆਰਥੀ ਯੂਕਰੇਨ ’ਚ ਫ਼ਸੇ, ਮਾਪੇ ਚਿੰਤਤ
ਬੰਬਾਰੀ ਤੇ ਮਿਸਾਇਲ ਹਮਲਿਆਂ ਕਾਰਨ ਬੰਕਰਾਂ ’ਚ ਲੁਕਣ ਲਈ ਹੋਏ ਮਜਬੂਰ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਰੂਸ ਤੇ ਯੂਕਰੇਨ ’ਚ ਚੱਲ ਰਹੀ ਜੰਗ ਦੌਰਾਨ ਮੈਡੀਕਲ ਕਰਨ ਦੀ ਪੜਾਈ ਕਰਨ ਗਏ ਬਠਿੰਡਾ ਦੇ ਅੱਧੀ ਦਰਜ਼ਨ ਵਿਦਿਆਰਥੀਆਂ ਦੇ ਯੂਕਰੇਨ ਦੇ ਵੱਖ ਵੱਖ ਕਾਲਜ਼ਾਂ ’ਚ ਫ਼ਸਣ ਕਾਰਨ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਵਧ ਗਈ ਹੈ। ਪਤਾ ਲੱਗਿਆ ਹੈ ਕਿ ਤਲਵਡੀ ਸਾਬੋ ਦੇ ਸਕੇ ਭੈਣ-ਭਰਾ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਦੋ ਬੱਚੇ ਅਤੇ ਰਾਮਪੁਰਾ ਦਾ ਇੱਕ ਬੱਚਾ ਯੂਕਰੇਨ ’ਚ ਮੈਡੀਕਲ ਦੀ ਪੜਾਈ ਕਰਨ ਗਿਆ ਹੋਇਆ ਹੈ। ਇੰਨ੍ਹਾਂ ਬੱਚਿਆਂ ਵਿਚੋਂ ਕੁੱਝ ਨੇ ਸੰਪਰਕ ਕਰਨ ’ਤੇ ਦਸਿਆ ਕਿ ‘‘ ਇੱਥੇ ਡਰ ਤੇ ਚਿੰਤਾ ਵਾਲਾ ਮਾਹੌਲ ਹੈ ਕਿਉਂਕਿ ਹਰ ਪਾਸੇ ਬੰਬਾਂ ਤੇ ਜਹਾਜਾਂ ਦੀ ਖੜਖਹਾਟ ਹੀ ਸੁਣਾਈ ਦਿੰਦੀ ਹੈ। ’’ ਯੂਕਰੇਨ ਦੇ ਸ਼ਹਿਰ ਵਿਨਸੀਆ ਦੇ ਪ੍ਰੋਗਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਪੜ ਰਹੇ ਹਰਸ਼ਦੀਪ ਸਿੰਘ ਤੇ ਪਲਕਪ੍ਰੀਤ ਕੌਰ ਦੇ ਪਿਤਾ ਗੁਰਜਿੰਦਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ‘‘ ਹੋਰਨਾਂ ਬੱਚਿਆਂ ਸਹਿਤ ਉਨ੍ਹਾਂ ਦੇ ਬੱਚਿਆਂ ਨੂੰ ਵੀ ਇੱਕ ਦਿਨ ਪਹਿਲਾਂ ਸੜਕੀ ਰਾਸਤੇ ਰਾਹੀਂ ਹੰਗਰੀ ਲਿਜਾਇਆ ਜਾ ਰਿਹਾ ਸੀ ਪ੍ਰੰਤੂ ਰਾਸਤੇ ’ਚ ਹਮਲੇ ਦਾ ਸਾਇਰਨ ਵੱਜਣ ਕਾਰਨ ਮੁੜ ਉਨ੍ਹਾਂ ਨੂੰ ਬੰਕਰਾਂ ਵਿਚ ਭੇਜ ਦਿੱਤਾ ਗਿਆ, ਜਿੱਥੋਂ ਹੁਣ ਯੂਨੀਵਰਸਿਟੀ ਦੇ ਹੋਸਟਲ ਵਿਚ ਲਿਜਾਇਆ ਗਿਆ ਹੈ। ’’ ਉਨ੍ਹਾਂ ਦਸਿਆ ਕਿ ਦੂਜੇ ਸਮੈਸਟਰ ਦੇ ਵਿਦਿਆਰਥੀ ਦੋਨਾਂ ਭੈਣ-ਭਰਾਵਾਂ ਨੇ ਪੇਪਰਾਂ ਤੋਂ ਬਾਅਦ ਮਾਰਚ ਵਿਚ ਵਾਪਸ ਆਉਣਾ ਸੀ ਪ੍ਰੰਤੂ ਹੁਣ ਉਹ ਫ਼ਲਾਈਟਾਂ ਬੰਦ ਹੋਣ ਕਾਰਨ ਫ਼ਸ ਗਏ ਹਨ। ਇਸ ਸ਼ਹਿਰ ਦੇ ਫੌਜੀ ਬੇਸ ਤੋਂ ਇਲਾਵਾ ਕੈਮੀਕਲ ਫੈਕਟਰੀ ’ਤੇ ਰੂਸ ਦੀਆਂ ਫ਼ੋਜਾਂ ਨੇ ਹਮਲਾ ਕੀਤਾ ਹੈ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਦੇ ਵਿਦਿਆਰਥੀ ਦੀ ਵੀ ਵਾਪਸੀ ਰੁਕ ਗਈ ਹੈ। ਪਤਾ ਲੱਗਿਆ ਹੈ ਕਿ 24 ਫ਼ਰਵਰੀ ਨੂੰ ਫ਼ਲਾਈਟਾਂ ਬੰਦ ਹੋਣ ਤੋਂ ਪਹਿਲਾਂ ਹਵਾਈ ਕਿਰਾਏ ਵਿਚ ਵੀ ਕਈ ਗੁਣਾਂ ਵਾਧਾ ਹੋਇਆ ਹੈ। ਉਧਰ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਯੂਕਰੇਨ ’ਚ ਗਏ ਵਿਦਿਆਰਥੀਆਂ ਤੇ ੳਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਐਸਐਸਪੀ ਮੈਡਮ ਅਮਨੀਤ ਕੋਂਡਲ ਨੇ ਦਸਿਆ ਕਿ ‘‘ ਹੁਣ ਤੱਕ ਅੱਧੀ ਦਰਜ਼ਨ ਦੇ ਕਰੀਬ ਵਿਦਿਆਰਥੀਆਂ ਦੇ ਮਾਪਿਆਂ ਨਾਲ ਸੰਪਰਕ ਹੋਇਆ ਹੈ ਤੇ ਨੋਡਲ ਅਧਿਕਾਰੀ ਦੀ ਕਈ ਬੱਚਿਆਂ ਨਾਲ ਉਨ੍ਹਾਂ ਦੀ ਵਟਸਅੇਪ ਰਾਹੀਂ ਗੱਲਬਾਤ ਵੀ ਹੋਈ ਹੈ। ’’ ਉਨ੍ਹਾਂ ਕਿਹਾ ਕਿ ਪੁਲਿਸ ਹਰ ਸਮੇਂ ਇਨ੍ਹਾਂ ਦੇ ਸਹਿਯੋਗ ਲਈ ਹਾਜ਼ਰ ਹੈ।
ਨਸ਼ਾ ਤਸਕਰਾਂ ਵਿਰੁਧ ਹੁਣ ਆਮ ਲੋਕ ਖ਼ੜੇ ਹੋਣ ਲੱਗੇ
ਪੁਲਿਸ ਕਾਰਵਾਈ ਨਾ ਹੋਣ ਤੋਂ ਦੁਖ਼ੀ ਲੋਕਾਂ ਨੇ ਥਾਣਾ ਘੇਰਿਆਂ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਹਾਲੇ ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਦੀ ਪੰਚਾਇਤ ਵਲੋਂ ਨਸ਼ਾ ਤਸਕਰਾਂ ਵਿਰੁਧ ਸਖ਼ਤੀ ਕਰਨ ਦੇ ਪਾਸ ਕੀਤੇ ਫੈਸਲੇ ਦੀ ਚਰਚਾ ਖ਼ਤਮ ਨਹੀਂ ਹੋਈ ਸੀ ਕਿ ਅੱਜ ਜ਼ਿਲ੍ਹੇ ਦੇ ਪਿੰਡ ਪੂਹਲਾ ’ਚ ਨਸ਼ਾ ਤਸਕਰਾਂ ਦੀ ਚੜ੍ਹਤ ਨੂੰ ਰੋਕਣ ਤੋਂ ਅਸਮਰੱਥ ਰਹੀ ਪੁਲਿਸ ਤੋਂ ਦੁਖੀ ਲੋਕਾਂ ਨੇ ਥਾਣਾ ਨਥਾਣਾ ਦਾ ਘਿਰਾਓ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਹੋਰਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਸ ਧਰਨੇ ’ਚ ਪੁੱਜੇ ਲੋਕਾਂ ਨੇ ਪੁਲਿਸ ਉਪਰ ਥਾਣੇ ਅਧੀਨ ਆਉਂਦੇ ਪਿੰਡਾਂ ’ਚ ਸ਼ਰੇਆਮ ਨਸ਼ਾ ਵਿਕਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੋਸ਼ ਲਗਾਇਆ। ਲੋਕਾਂ ਮੁਤਾਬਕ ਪਿੰਡ ਪੂਹਲਾ ਦੇ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਲਿਸਟ ਦੇਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਮਲਾ ਵਧਦਾ ਦੇਖ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ। ਉਧਰ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਲਾਕੇ ਅੰਦਰ ਨਸ਼ੇ ਸ਼ਰੇਆਮ ਵਿਕ ਰਹੇ ਹਨ ਤੇ ਨੌਜਵਾਨਾਂ ਦੀ ਧੜਾ ਧੜ ਮੌਤ ਹੋ ਰਹੀ ਹੈ ਪ੍ਰੰਤੂ ਪੁਲਿਸ ਕੁੱਝ ਨਹੀਂ ਕਰ ਰਹੀ। ਉਨ੍ਹਾਂ ਦਸਿਆ ਕਿ ਪਿੰਡ ਪੂਹਲਾ ਦੇ ਕਥਿਤ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਲੰਘੀ 31 ਜਨਵਰੀ ਨੂੰ ਲਿਸਟ ਦਿੱਤੀ ਗਈ ਪ੍ਰੰਤੂ ਹਾਲੇ ਤੱਕ ਉਨ੍ਹਾਂ ਵਿਚੋਂ ਕਿਸੇ ਨੂੰ ਨਹੀਂ ਫ਼ੜਿਆ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਖੋਹ ਕਰਨ ਲੱਗੇ ਹਨ, ਜਿਸ ਕਾਰਨ ਆਮ ਲੋਕ ਵੀ ਸੁਰੱਖਿਅਤ ਨਹੀਂ। ਇਸ ਧਰਨੇ ਨੂੰ ਜਥੈਬੰਦੀ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜਸਵੰਤ ਸਿੰਘ ਤੋਂ ਇਲਾਵਾ ਪ੍ਰਰੈਸ ਸਕੱਤਰ ਅਵਤਾਰ ਸਿੰਘ, ਬੂਟਾ ਸਿੰਘ ਭੈਣੀ, ਬਚਿੱਤਰ ਬੇਗਾ, ਰਾਮ ਰਤਨ ਨੇ ਵੀ ਸੰਬੋਧਨ ਕੀਤਾ।
ਪ੍ਰੈਸ਼ਰ ਹਾਰਨ ਵਿਰੁਧ ਪੁਲਿਸ ਦੀ ਮੁਹਿੰਮ ਜਾਰੀ, ਦਰਜ਼ਨਾਂ ਵਹੀਕਲਾਂ ਦੇ ਕੱਟੇ ਚਲਾਨ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਉਚ ਅਦਾਲਤ ਵਲੋਂ ਬੰਦ ਕੀਤੇ ਜਾ ਚੁੱਕੇ ਪ੍ਰੇਸ਼ਰ ਹਾਰਨਾਂ ਦੀ ਵਰਤੋਂ ਕਰਨ ਵਾਲਿਆਂ ਵਿਰੁਧ ਜ਼ਿਲ੍ਹਾ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਦੋ ਦਿਨਾਂ ’ਚ ਦਰਜ਼ਨਾਂ ਵਹੀਕਲਾਂ ਦੇ ਚਲਾਨ ਕੱਟੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਵਿਸੇਸ ਮੁਹਿੰਮ ਦੌਰਾਨ ਹੁਣ ਤੱਕ ਡੇਢ ਸੋ ਦੇ ਕਰੀਬ ਵਹੀਕਲਾਂ ਤੋਂ ਮੌਕੇ ’ਤੇ ਹੀ ਇਹ ਪ੍ਰੇਸ਼ਰ ਹਾਰਨ ਉਤਾਰੇ ਗਏ ਹਨ। ਇੰਨ੍ਹਾਂ ਵਹੀਕਲਾਂ ਵਿਚ ਜਿਆਦਾਤਰ ਬੱਸਾਂ ਹਨ, ਜਿੰਨ੍ਹਾਂ ਵਿਚ ਪ੍ਰਾਈਵੇਟ ਬੱਸਾਂ ਵੀ ਮੁੱਖ ਤੌਰ ’ਤੇ ਸ਼ਾਮਲ ਹਨ। ਹਾਲਾਂਕਿ ਪੁਲਿਸ ਵਲੋਂ ਦਰਜ਼ਨਾਂ ਸਰਕਾਰੀ ਬੱਸਾਂ ਦੇ ਵੀ ਪ੍ਰੇਸ਼ਰ ਹਾਰਨ ਉਤਰਾਏ ਗਏ ਹਨ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਚ ਅਧਿਕਾਰੀਆਂ ਦੀਆਂ ਹਿਦਾਇਤਾਂ ਤਹਿਤ ਚਲਾਈ ਇਸ ਮੁਹਿੰਮ ਵਿਚ ਅੱਜ ਵਿਸੇਸ ਨਾਕਾਬੰਦੀ ਕਰਨ ਤੋਂ ਇਲਾਵਾ ਟਰੈਫ਼ਿਕ ਚੌਕਾਂ ਵਿਚ ਵੀ ਵਾਹਨਾਂ ਦੀ ਜਾਂਚ ਕੀਤੀ ਗਈ।
ਪੁਲਿਸ ਵਲੋਂ ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਨਸ਼ਿਆਂ ਦੀ ਰੋਕਥਾਮ ’ਚ ਜੁਟੀ ਜ਼ਿਲ੍ਹਾ ਪੁਲਿਸ ਵਲੋਂ ਅੱਜ ਵੱਖ ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਅਤੇ ਭੁੱਕੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੀਆਈਏ ਸਟਾਫ਼ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਪੱਕਾ ਕਲਾਂ ਪਿੰਡ ਨਜਦੀਕੀ ਇੱਕ ਨੌਜਵਾਨ ਕੋਲੋ 410 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਕਤ ਨੌਜਵਾਨ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਪੱਕਾ ਕਲਾਂ ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਉਸਦੇ ਵਿਰੁਧ ਥਾਣਾ ਸੰਗਤ ਵਿਖੇ ਐੱਨਡੀਪੀਐੱਸ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿਚ ਐਂਟੀ ਨਾਰਕੋਟਿਕ ਵਿੰਗ ਦੇ ਏਐਸਆਈ ਰਣਜੀਤ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵਲੋਂ ਸਥਾਨਕ ਲਾਲ ਸਿੰਘ ਬਸਤੀ ਕੋਲ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 40 ਕਿਲੋ ਦੇ ਕਰੀਬ ਭੁੱਕੀ ਬਰਾਮਦ ਕੀਤੀ ਹੈ। ਫ਼ੜੇ ਗਏ ਵਿਅਕਤੀਆਂ ਦੀ ਪਹਿਚਾਣ ਅਜਾਇਬ ਸਿੰਘ ਵਾਸੀ ਭੁੱਚੋ ਕਲਾਂ, ਨਿਰਮਲ ਸਿੰਘ ਤੇ ਬੰਟੀ ਵਾਸੀ ਰਾਮਪੁਰਾ, ਸੁਖਪ੍ਰੀਤ ਸਿੰਘ ਵਾਸੀ ਨਰੂਆਣਾ ਰੋਡ ਤੇ ਪੰਮਾ ਸਿੰਘ ਵਾਸੀ ਸੰਜੇ ਨਗਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀਟਾਂ ਨੇ ਦਸਿਆ ਕਿ ਕਥਿਤ ਦੋਸ਼ੀ ਪੰਮੇ ਤੇ ਅਜਾਇਬ ਸਿੰਘ ਦੇ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਪਰਚੇ ਦਰਜ਼ ਹਨ। ਕਥਿਤ ਦੋਸ਼ੀ ਇਹ ਭੁੱਕੀ ਰਾਜਸਥਾਨ ਤੋਂ ਲੈ ਕੇ ਆਏ ਸਨ।
ਸਰਕਾਰੀ ਸਕੂਲਾਂ ਵਿਚ ਬਣਾਈ ਜਾਵੇ ਟ੍ਰਾਂਸਪੋਰਟ ਵਿੰਗ – ਮੁੱਖ ਮੰਤਰੀ
ਘੱਟ ਬੱਚਿਆਂ ਦੇ ਲਈ ਛੋਟੇ ਵਾਹਨ ਅਤੇ ਵੱਧ ਬੱਚਿਆਂ ਦੇ ਲਈ ਲਗਾਏ ਜਾਣ ਵੱਡੇ ਵਾਹਨ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਫਰਵਰੀ: ਹਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਨ੍ਹਾ ਪਿੰਡਾਂ ਵਿਚ ਸਕੂਲ ਵੱਧ ਦੂਰੀ ‘ਤੇ ਹਨ, ਉੱਥੇ ਸਰਕਾਰੀ ਸਕੂਲ ਸਿਖਿਆ ਵਿਭਾਗ ਵੱਲੋਂ ਟ੍ਰਾਂਸਪੋਰਟ ਦੀ ਸਹੂਲਤ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। ਇਸ ਦੇ ਲਈ ਸਕੂਲ ਟ੍ਰਾਂਸਪੋਰਟ ਵਿੰਗ ਦੀ ਵੀ ਸਥਾਪਨਾ ਕੀਤੀ ਜਾਵੇ ਅਤੇ ਸਕੂਲ ਅਧਿਆਪਕ ਨੂੰ ਟ੍ਰਾਂਸਪੋਰਟ ਦਾ ਨੋਡਲ ਅਫਸਰ ਬਣਾਇਆ ਜਾਵੇ। ਮੁੱਖ ਮੰਤਰੀ ਅੱਜ ਸਕੂਲ ਸਿਖਿਆ ਵਿਭਾਗ ਨਾਲ ਜੁੜੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੀਟਿੰਗ ਵਿਚ ਸਿਖਿਆ ਮੰਤਰੀ ਕੰਵਰਪਾਲ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾ ਸਕੂਲਾਂ ਵਿਚ ਘੱਟ ਬੱਚੇ ਹਨ, ਉੱਥੇ ਛੋਟੇ ਵਾਹਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿੱਥੇ ਵੱਧ ਬੱਚੇ ਹਨ, ਉੱਥੇ ਵੱਡਾ ਵਾਹਨ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਜਿਲ੍ਹੇ ਵਿਚ ਅਧਿਆਪਕਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਦੇ ਲਈ ਸਾਰਥਕ ਦਿਸ਼ਾ ਵਿਚ ਵਿਚਾਰ ਵਟਾਂਦਰਾਂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅਗਲੇ ਸੈਸ਼ਨ ਦੇ ਲਈ 134-ਏ ਦੇ ਤਹਿਤ ਹੋਣ ਵਾਲੇ ਦਾਖਲਿਆਂ ਦੇ ਸਬੰਧ ਵਿਚ ਪਹਿਲਾਂ ਤੋਂ ਹੀ ਰਣਨੀਤੀ ਬਨਾਉਣ ਦੇ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਗਲੇ ਸੈਸ਼ਨ ਵਿਚ ਕਿਸੇ ਵੀ ਯੋਗ ਵਿਦਿਆਰਥੀ ਨੂੰ 134-ਏ ਦੇ ਤਹਿਤ ਦਾਖਲੇ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਮਾਡਲ ਸੰਸਕਿਤ ਸਕੂਲਾਂ ਦੀ ਗਿਣਤੀ ਨੂੰ ਵੀ ਵਧਾਉਣ ਜਾ ਰਹੀ ਹੈ। ਬਹੁਤ ਵੱਧ ਸਹੂਲਤਾਂ ਵਾਲੇ ਇੰਨ੍ਹਾ ਸਕੂਲਾਂ ਵਿਚ ਵੀ ਅਜਿਹੇ ਵਿਦਿਆਰਥੀਆਂ ਦੇ ਦਾਖਲੇ ਕਰਵਾਏ ਜਾ ਸਕਦੇ ਹਨ। ਮੁੱਖ ਮੰਤਰੀ ਨੇ ਇਸ ਮੀਟਿੰਗ ਦੌਰਾਨ ਅਧਿਆਪਕਾਂ ਦੀ ਆਨਲਾਇਨ ਟ੍ਰਾਂਸਫਰ ਪੋਲਿਸੀ, ਮੇਵਾਤ ਵਿਚ ਟੀਚਿੰਗ ਵਾਲੰਟਿਅਰ ਲਗਾਏ ਜਾਣ ਦੇ ਸਬੰਧ ਵਿਚ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਏਸੀਐਸ ਮਹਾਵੀਰ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੈਕੇਂਡਰੀ ਐਜੂਕੇਸ਼ਨ ਦੇ ਮਹਾਨਿਦੇਸ਼ਕ ਜੇ ਗਣੇਸ਼ਨ, ਮੁੱਢਲੀ ਸਿਖਿਆ ਦੇ ਨਿਦੇਸ਼ਕ ਅੰਸ਼ਜ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਨਸ਼ਾ ਤਸਕਰੀ ਦੇ ਮਾਮਲੇ ’ਚ ਬਿਕਰਮ ਮਜੀਠਿਆ ਦੀ ਜਮਾਨਤ ਅਰਜੀ ਰੱਦ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਫ਼ਰਵਰੀ: ਨਸ਼ਾ ਤਸਕਰੀ ਦੇ ਕਥਿਤ ਮਾਮਲੇ ਵਿਚ ਫ਼ਸੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਜਮਾਨਤ ਅਰਜੀ ਮੋਹਾਲੀ ਦੀ ਸਥਾਨਕ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਮਾਮਲੇ ਵਿਚ ਮਜੀਠਿਆ ਅਤੇ ਸਰਕਾਰੀ ਪੱਖ ’ਚ ਹੋਈ ਜਬਰਦਸਤ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਬੀਤੇ ਕੱਲ ਤੋਂ ਬਿਕਰਮ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਉਹ ਹੁਣ ਹਾਈਕੋਰਟ ਜਾਣਗੇ। ਇਸ ਮੌਕੇ ਸ: ਮਜੀਠਿਆ ਦੇ ਵਕੀਲ ਅਰਸਦੀਪ ਕਲੇਰ ਨੇ ਦਾਅਵਾ ਕੀਤਾ ਕਿ ਅਦਾਲਤੀ ਹੁਕਮਾਂ ’ਤੇ ਹੂਣ ਤੱਕ ਸ: ਮਜੀਠੀਆ ਤਿੰਨ ਵਾਰ ਐਸਆਈਟੀ ਸਾਹਮਣੇ ਪੇਸ ਹੋ ਚੁੱਕੇ ਹਨ ਅਤੇ ਉਨ੍ਹਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਗੌਰਤਲਬ ਹੈ ਕਿ 20 ਦਸੰਬਰ ਨੂੰ ਪੁਲਿਸ ਵਲੋਂ ਦਰਜ਼ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਤੋਂ ਬਾਅਦ ਬੀਤੇ ਕੱਲ ਮਜੀਠੀਆ ਨੇ ਮੋਹਾਲੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ। ਹਾਲਾਂਕਿ ਇਸ ਮੌਕੇ ਵੀ ਵਿਸੇਸ ਜਾਂਚ ਟੀਮ ਦੀ ਮੰਗ ’ਤੇ ਅਦਾਲਤ ਨੇ ਪੁਲਿਸ ਨੂੰ ਪੁੱਛਗਿੱਛ ਕਰਨ ਦੀ ਇਜ਼ਾਜਤ ਦੇ ਦਿੱਤੀ ਸੀ ਪ੍ਰੰਤੂ ਬਾਅਦ ਵਿਚ ਅਦਾਲਤ ਨੇ ਉਨ੍ਹਾਂ ਨੂੰ ਅੱਠ ਮਾਰਚ ਤੱਕ ਪਟਿਆਲਾ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਜਿਸਤੋਂ ਬਾਅਦ ਅੱਜ ਮੁੜ ਉਨ੍ਹਾਂ ਦੀ ਜਮਾਨਤ ਅਰਜੀ ’ਤੇ ਸੁਣਵਾਈ ਹੋਈ ਸੀ। ਮਜੀਠਿਆ ਦੇ ਵਕੀਲਾਂ ਨੂੰ ਉਮੀਦ ਹੈ ਕਿ ਹਾਈਕੋਰਟ ਉਨ੍ਹਾਂ ਦਾ ਪੱਖ ਸੁਣੇਗੀ। ਗੌਰਤਲਬ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਸਰਕਾਰ ਵਿਚ ਨਸ਼ਾ ਤਸਕਰੀ ਦਾ ਮੁੱਦਾ ਹਰ ਸਮੇਂ ਚੱਲਦਾ ਆ ਰਿਹਾ ਸੀ ਤੇ ਹੁਣ ਇਹ ਪਰਚਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ’ਤੇ ਸਿਆਸੀ ਕਿੜ ਕੱਢਣ ਦੇ ਦੋਸ਼ ਲਗਾਏ ਸਨ। ਇਸੇ ਕਰਕੇ ਮਜੀਠਿਆ ਨੂੰ ਸਿੱਧੂ ਦੇ ਮੁਕਾਬਲੇ ਅੰਮਿ੍ਰਤਸਰ ਪੂਰਬੀ ਹਲਕੇ ਤੋਂ ਚੋਣ ਲੜਾਈ ਗਈ ਸੀ।





