ਕਈ ਹੋਰਨਾਂ ਦੀ ਕਾਰਗੁਜ਼ਾਰੀ ਵੀ ਉਚ ਅਧਿਕਾਰੀਆਂ ਦੇ ਰਾਡਾਰ ’ਤੇ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਚੋਣਾਂ ਤੋਂ ਤੁਰੰਤ ਬਾਅਦ ਸ਼ਹਿਰ ’ਚ ਉਪਰ-ਥੱਲੇ ਵਾਪਰੀਆਂ ਕਈ ਘਟਨਾਵਾਂ ਕਾਰਨ ਚਰਚਾ ਵਿਚ ਚੱਲੀ ਆ ਰਹੀ ਥਾਣਾ ਸਿਵਲ ਲਾਈਨ ਪੁਲਿਸ ਦੇ ਮੁਖੀ ਨੂੰ ਐਸ.ਐਸ.ਪੀ ਨੇ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੁਅੱਤਲ ਕੀਤੇ ਥਾਣਾ ਮੁਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਵਿਰੁਧ ਵਿਭਾਗੀ ਪੜਤਾਲ ਖੋਲਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਪਤਾ ਲੱਗਿਆ ਹੈ ਕਿ ਉਕਤ ਥਾਣਾ ਮੁਖੀ ਵਿਰੁਧ ਅਪਣੇ ਇਲਾਕੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਕਾਬੂ ਨਾ ਰੱਖ ਸਕਣ ਅਤੇ ਘਟਨਾਵਾਂ ਦੀ ਜਾਣਕਾਰੀ ਤੁਰੰਤ ਅਪਣੇ ਉਚ ਅਧਿਕਾਰੀਆਂ ਨੂੰ ਨਾ ਦੇਣ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਥਾਣਾ ਸਿਵਲ ਲਾਈਨ ਅਧੀਨ ਆਉਂਦੇ ਮਾਡਲ ਟਾਊਨ ਵਰਗੇ ਇਲਾਕੇ ’ਚ ਸਥਿਤ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਉਸਾਰੀ ਅਧੀਨ ਆਉਂਦੀ ਕੋਠੀ ਦੇ ਗੇਟ ਤੋੜਣ ਤੋਂ ਇਲਾਵਾ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਸਨ। ਉਜ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਚੋਣਾਂ ਦੇ ਦੌਰਾਨ ਵੀ ਉਕਤ ਅਧਿਕਾਰੀ ਦੀ ਭੂਮਿਕਾ ਤੋਂ ਉਚ ਅਧਿਕਾਰੀ ਨਰਾਜ਼ ਦੱਸੇ ਜਾ ਰਹੇ ਸਨ। ਸੂਤਰਾਂ ਨੇ ਤਾਂ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਇੱਕ ਹੋਰ ਪੁਲਿਸ ਅਧਿਕਾਰੀ ਵਿਰੁਧ ਵੀ ਕਾਰਵਾਈ ਹੋ ਸਕਦੀ ਹੈ, ਜਿਸਦਾ ‘ਐਟੀਟਿਊਟ’ ਕਾਫੀ ਹਾਈ ਦਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਚੋਣਾਂ ਦੇ ਦੌਰਾਨ ਵੀ ਬਠਿੰਡਾ ਸ਼ਹਿਰ ਵਿਚ ਤੈਨਾਤ ਤਿੰਨ ਥਾਣਾ ਮੁਖੀਆਂ ਵਿਰੁਧ ਲਗਾਤਾਰ ਕੁੱਝ ਉਮੀਦਵਾਰਾਂ ਵਲੋਂ ਸਿਕਾਇਤਾਂ ਕੀਤੀਆਂ ਗਈਆਂ ਸਨ ਤੇ ਉਨ੍ਹਾਂ ਉਪਰ ਇੱਕ ਸਿਆਸੀ ਪਾਰਟੀ ਦੇ ਉਮੀਦਾਵਰ ਦਾ ਹੱਥ ਠੋਕਾ ਬਣਨ ਦੇ ਦੋਸ਼ ਲਗਾਏ ਗਏ ਸਨ। ਚੋਣਾਂ ਸਮੇਂ ਤੁਰੰਤ ਨਵਾਂ ਥਾਣਾ ਮੁਖੀ ਲਗਾਉਣ ਤੋਂ ਬਚਦੇ ਹੋਏ ਉਚ ਅਧਿਕਾਰੀਆਂ ਨੇ ਇੰਨਾਂ ਥਾਣਾ ਮੁਖੀਆਂ ਤੋਂ ਕੰਮ ਲੈਣ ਦੀ ਰਣਨੀਤੀ ਅਪਣਾਈ ਸੀ ਪ੍ਰੰਤੂ ਹੁਣ ਇੰਨ੍ਹਾਂ ਵਿਰੁਧ ਸਖ਼ਤੀ ਹੋ ਸਕਦੀ ਹੈ। ਉਧਰ ਥਾਣਾ ਸਿਵਲ ਲਾਈਨ ਦੇ ਮੁਖੀ ਜਸਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ ਅਮਨੀਤ ਕੋਂਡਲ ਨੇ ਦਸਿਆ ਕਿ ਉਕਤ ਅਧਿਕਾਰ ਅਪਣੇ ਇਲਾਕੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਵਿਚ ਅਸਫ਼ਲ ਰਿਹਾ ਤੇ ਨਾਲ ਹੀ ਇੰਨ੍ਹਾਂ ਘਟਨਾਵਾਂ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਵੀ ਨਹੀਂ ਦਿੱਤੀ ਜਾ ਰਹੀ ਸੀ। ਜਿਸਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਨਵਾਂ ਥਾਣਾ ਮੁਖੀ ਲਗਾਉਣ ਲਈ ਯੋਗ ਅਧਿਕਾਰੀਆਂ ਦਾ ਪੈਨਲ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਹੈ ਤੇ ਮੰਨਜੂਰੀ ਤੋਂ ਬਾਅਦ ਨਵਾਂ ਥਾਣਾ ਮੁਖੀ ਲਗਾਇਆ ਜਾਵੇਗਾ।
ਬਠਿੰਡਾ ਦੇ ਥਾਣਾ ਸਿਵਲ ਲਾਈਨ ਦਾ ਮੁਖੀ ਮੁਅੱਤਲ,ਵਿਭਾਗੀ ਕਾਰਵਾਈ ਦੇ ਆਦੇਸ਼
ਕਾਲਝਰਾਣੀ ਦੀ ਪੰਚਾਇਤ ਦੇ ਐਲਾਨ ਤੋਂ ਬਾਅਦ ਪੁਲਿਸ ਆਈ ਹਰਕਤ ਵਿਚ
ਵੱਡੇ ਅਧਿਕਾਰੀਆਂ ਨੇ ਲਾਏ ਪਿੰਡ ’ਚ ਡੇਰੇ
ਪਿੰਡ ‘ਚ ਨਸ਼ਾ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ ਸਿੰਘ ਬਾਦਲ ਦੇ ਪਿੰਡ ਦੀ ਜੂਅ ਨਾਲ ਲੱਗਦੇ ਬਠਿੰਡਾ ਜਿਲ੍ਹੇ ਦੇ ਆਖਰੀ ਪਿੰਡ ਕਾਲਝਰਾਣੀ ਦੀ ਪੰਚਾਇਤ ਨੇ ਨਸਾ ਤਸਕਰਾਂ ਦੇ ਵਿਰੁੱਧ ਹੁਣ ਸਖਤੀ ਕਰਨ ਦਾ ਫੈਸਲਾ ਲਿਆ ਹੈ। ਵਾਰ ਵਾਰ ਪੁਲਿਸ ਨੂੰ ਸਿਕਾਇਤਾਂ ਕਰਨ ਦੇ ਬਾਵਜੂਦ ਨਸਾ ਤਸਕਰਾਂ ਦੇ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਾਰਨ ਬੀਤੇ ਕੱਲ ਪੰਚਾਇਤ ਵਲੋਂ ਪਿੰਡ ਵਿਚ ਚਿੱਟਾ ਵੇਚਣ ਵਾਲੇ ਕਥਿਤ ਤਸਕਰਾਂ ਦੇ ਵਿਰੁਧ ਪਾਸ ਕੀਤੇ ਸਖ਼ਤ ਮਤੇ ਤੋਂ ਬਾਅਦ ਅੱਜ ਪੁਲਿਸ ਹਰਕਤ ਵਿਚ ਆ ਗਈ। ਪੁਲਿਸ ਦੇ ਉਚ ਅਧਿਕਾਰੀ ਅੱਜ ਸਵੇਰੇ ਹੀ ਪਿੰਡ ਵਿਚ ਪੁੱਜੇ ਤੇ ਨਸ਼ਾ ਤਸਕਰਾਂ ਦੀ ਸਰਚ ਕੀਤੀ ਤੇ ਪਿੰਡ ਦੀ ਪੰਚਾਇਤ ਤੇ ਲੋਕਾਂ ਨੂੰ ਪੂਰੀ ਮਦਦ ਦਾ ਭਰੋਸਾ ਦਿਵਾਇਆ। ਡੀਐਸਪੀ ਗੁਰਦੀਪ ਸਿੰਘ ਨੈ ਇਸ ਮੌਕੇ ਪੁਲਿਸ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਲੱਗੇ ਦੋਸ਼ਾਂ ਨੂੰ ਵੀ ਗਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਪੁਲਿਸ ਅਧਿਕਾਰੀ ਜਾਂ ਮੁਲਾਜਮ ’ਤੇ ਸ਼ੱਕ ਹੈ ਤਾਂ ਉਹ ਉਸਦਾ ਨਾਮ ਜ਼ਾਹਰ ਕਰੇ ਤੇ ਤੁਰੰਤ ਕਾਰਵਾਈ ਹੋਵੇਗੀ। ਦਸਣਾ ਬਣਦਾ ਹੈ ਕਿ ਬੀਤੇ ਕੱਲ ਪਿੰਡ ਦੀ ਪੰਚਾਇਤ ਨੇ ਨਸ਼ਾ ਤਸਕਰਾਂ ਤੋਂ ਤੰਗ ਆ ਕੇ ਅਪਣੇ ਹੀ ਪਿੰਡ ਦੇ ਕਥਿਤ ਨਸ਼ਾ ਤਸਕਰਾਂ ਦਾ ਨਾਮ ਉਜਾਗਰ ਕਰਦਿਆਂ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਐਲਾਨ ਕੀਤਾ ਸੀ। ਇਹੀ ਨਹੀਂ ਪਿੰਡ ਦੀ ਮਹਿਲਾ ਸਰਪੰਚ ਕਮਲ ਕੌਰ ਦੇ ਪਤੀ ਦਤਿੰਦਰ ਸਿੰਘ ਦੇ ਇਸ ਐਲਾਨ ਕਿ ਜੇਕਰ ਪਿੰਡ ’ਚ ਕੋਈ ਚਿੱਟਾ ਵੇਚੇਗਾ ਤਾਂ ਉਸ ਦੀਆਂ ਲੱਤਾਂ ਤੋੜੀਆਂ ਜਾਣਗੀਆਂ, ਵਾਲੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਹੈ। ਪਿੰਡ ਦੇ ਲੋਕਾਂ ਮੁਤਾਬਕ ਪਿੰਡ ਵਾਸੀਆਂ ਵਲੋਂ ਕੁਝ ਕਥਿਤ ਨਸ਼ਾ ਤਸਕਰਾਂ ਨੂੰ ਪਿੰਡ ਵਿੱਚ ਘੇਰਿਆ ਵੀ ਗਿਆ ਸੀ ਅਤੇ ਮੌਕੇ ਤੇ ਪੁਲੀਸ ਨੂੰ ਵੀ ਬੁਲਾਇਆ ਗਿਆ ਪ੍ਰੰਤੂ ਪੁਲੀਸ ਦੀ ਰਿਪੋਰਟ ਮੁਤਾਬਕ ਉਕਤ ਨੌਜਵਾਨਾਂ ਕੋਲੋਂ ਕੁਝ ਬਰਾਮਦ ਨਹੀਂ ਹੋਇਆ। ਜਿਸ ਤੋਂ ਬਾਅਦ ਅੱਕੇ ਪਿੰਡ ਵਾਸੀਆਂ ਨੇ ਇਕੱਠ ਕਰਕੇ ਐਲਾਨ ਕੀਤਾ ਕਿ ਚਿੱਟਾ ਵੇਚਣ ਵਾਲੇ ਵਿਅਕਤੀ ਪਿੰਡ ’ਚ ਚਿਟਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਉਨਾਂ ਦੀਆਂ ਲੱਤਾਂ ਤੋੜੀਆਂ ਜਾਣਗੀਆਂ। ਉਨਾਂ ਅਰੋਪ ਲਗਾਇਆ ਕਿ ਚਿੱਟਾ ਪੁਲਸ ਦੀ ਸਹਿ ਤੇ ਵਿਕ ਰਿਹਾ ਹੈ, ਚਿੱਟਾ ਵੇਚਣ ਵਾਲੇ ਬੰਦਿਆਂ ਦਾ ਪਤਾ ਹੋਣ ਦੇ ਬਾਵਜੂਦ ਪੁਲਸ ਉਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ। ਉਨਾਂ ਕਿਹਾ ਕਿ ਇਕ ਵਾਰ ਉਹ ਪਿੰਡ ’ਚ ਚਿੱਟਾ ਵੇਚਣ ਵਾਲੇ ਵਿਅਕਤੀਆਂ ਦੇ ਘਰ-ਘਰ ਜਾ ਕੇ ਉਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚਿੱਟਾ ਵੇਚਣਾ ਬੰਦ ਕਰ ਦੇਣ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਚਿੱਟਾ ਖਾਣਾ ਛੱਡਣਾ ਚਾਹੰੁਦਾ ਹੈ ਤਾਂ ਉਸ ਦਾ ਚਿੱਟਾ ਛੁਡਵਾਉਣ ਲਈ ਉਹ ਖੁਦ ਆਪਣੇ ਪੱਲਿਓ ਖ਼ਰਚ ਕਰਨਗੇ, ਚਾਹੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ। ਪੰਚਾਇਤ ਵੱਲੋਂ ਲੈਟਰ ਪੈਡ ਤੇ ਮਤਾ ਪਾਇਆ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਪਿੰਡ ’ਚ ਚਿਟਾ ਵੇਚੇਗਾ, ਤਾਂ ਉਸ ਵਿਰੁੱਧ ਪੁਲਸ ਤੋਂ ਇਲਾਵਾ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੀ ਅਲੱਗ ਤੋਂ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਆਪਣੀ ਜਾਨ ਦੇ ਖੁਦ ਜਿੰਮੇਵਾਰ ਹੋਣਗੇ।
ਚਾਰ ਮਹੀਨਿਆਂ ਬਾਅਦ ਅਜੀਤ ਰੋਡ ਗੋਲੀ ਕਾਂਡ ਦਾ ਇੱਕ ਹੋਰ ਮੁਜ਼ਰਮ ਹਥਿਆਰਾਂ ਸਹਿਤ ਕਾਬੂ
ਪੰਜ ਹਾਲੇ ਤੱਕ ਫ਼ਰਾਰ , ਤਿੰਨ ਹੋ ਚੁੱਕੇ ਹਨ ਗਿ੍ਰਫਤਾਰ, ਗੋਲੀ ਕਾਂਡ ’ਚ ਹੋਈ ਸੀ ਦੋ ਨੌਜਵਾਨਾਂ ਦੀ ਮੌਤ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਕਰੀਬ ਚਾਰ ਮਹੀਨੇ ਪਹਿਲਾਂ ਸਥਾਨਕ ਅਜੀਤ ਰੋਡ ਦੀ ਗਲੀ ਨੰ: 6 ਦੇ ਪਾਰਕ ਵਿਚ ਦਿਨ ਦਿਹਾੜੇ ਵਾਪਰੇ ਗੋਲੀ ਕਾਂਡ(ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ) ਵਿਚ ਪੁਲਿਸ ਨੇ ਇੱਕ ਭਗੋੜੇ ਨੂੰ ਹਥਿਆਰਾਂ ਸਹਿਤ ਕਾਬੂ ਕੀਤਾ ਹੈ। ਜਦੋਂਕਿ ਇਸ ਕਾਂਡ ਵਿਚ ਹਾਲੇ ਵੀ ਪੰਜ ਮੁਜ਼ਰਮ ਪੁਲਿਸ ਦੀ ਗਿ੍ਰਫਤਾਰ ਤੋਂ ਬਾਹਰ ਹਨ। 22 ਅਕਤੂਬਰ 2021 ਨੂੰ ਵਾਪਰੇ ਇਸ ਗੋਲੀ ਕਾਂਡ ’ਚ ਹਸਨਦੀਪ ਸਿੰਘ ਮਹਿਮਾ ਭਗਵਾਨਾ ਅਤੇ ਬੂਟਾ ਸਿੰਘ ਜੰਡਾਵਾਲਾ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਮਿ੍ਰਤਕ ਹਸਨਦੀਪ ਦੇ ਭਰਾ ਮਨਪ੍ਰੀਤ ਸਿੰਘ ਵਾਸੀ ਮਹਿਮਾ ਭਗਵਾਨਾ ਦੇ ਬਿਆਨਾਂ ਉਪਰ ਇੱਕ ਦਰਜ਼ਨ ਤੋਂ ਵੱਧ ਨੌਜਵਾਨਾਂ ਵਿਰੁਧ ਧਾਰਾ 302, 307,323,506, 148,149,120 ਬੀ ਆਈ.ਪੀ.ਸੀ ਤੋਂ ਇਲਾਵਾ ਆਰਮਜ਼ ਐਕਟ ਤਹਿਤ ਕੇਸ ਦਰਜ਼ ਕੀਤਾ ਸੀ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਆਸਵੰਤ ਸਿੰਘ ਤੇ ਸੀਆਈਏ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਇਸ ਕੇਸ ਵਿਚ ਭਗੋੜੇ ਮੁਜਰਮ ਚਰਨਜੀਤ ਸਿੰਘ ਉਰਫ਼ ਜੀ ਸਟਾਰ ਵਾਸੀ ਦਿਊਣ ਨੂੰ ਸੀਆਈਏ-1 ਦੀ ਟੀਮ ਵਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਉਕਤ ਕਥਿਤ ਦੋਸ਼ੀ ਕੋਲੋ ਇਕ ਰੌਂਦ ਵਾਲਾ ਪਟਾਸ ਤੇ 4 ਰੌਂਦ ਬਰਾਮਦ ਕੀਤੇ ਗਏ ਹਨ। ਇਸ ਕਾਂਡ ਵਿਚ ਪੁਲਿਸ ਨੇ ਹੁਣ ਤੱਕ ਅਮਨਪ੍ਰੀਤ ਉਰਫ਼ ਅਮਨਾ ਵਾਸੀ ਭਾਈਬਖ਼ਤੌਰ, ਗੁਰਪ੍ਰੀਤ ਗੋਰਾ ਵਾਸੀ ਜੱਸੀ ਪੌਵਾਲੀ ਅਤੇ ਦਲੇਰ ਸਿੰਘ ਵਾਸੀ ਸਿਵੀਆ ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਜਦੋਂਕਿ ਬਲਜਿੰਦਰਪਾਲ ਸਿੰਘ ਉਰਫ਼ ਬਿੱਲਾ ਵਾਸੀ ਭੋਖੜਾ , ਸਤਨਾਮ ਸਿੰਘ ਤੇ ਸੁਖਦੇਵ ਸਿੰਘ ਵਾਸੀ ਨਹਿਆਵਾਲਾ, ਸੁਰਿੰਦਰ ਉਰਫ਼ ਕਾਲੀ ਵਾਸੀ ਬਲਾਹੜ ਵਿੰਝੂ ਤੇ ਗੁਰਦਿੱਤਾ ਉਰਫ਼ ਬੱਬੂ ਵਾਸੀ ਨਰੂਆਣਾ ਦੀ ਗਿ੍ਰਫਤਾਰੀ ਬਾਕੀ ਹੈ।
ਚੰਡੀਗੜ੍ਹ ਪਾਵਰ ਕਾਰਪੋਰੇਸ਼ਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਵਿਰੋਧ ਵਜੋਂ
ਲਹਿਰਾ ਮੁਹੱਬਤ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਕੀਤੀ ਰੋਸ਼ ਰੈਲੀ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਵਰ ਕਾਰਪੋਰੇਸ਼ਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਵਿਰੋਧ ਵਿਚ ਥਰਮਲ ਦੇ ਮੁੱਖ ਗੇਟ ’ਤੇ ਰੋਸ਼ ਰੈਲੀ ਕੀਤੀ। ਇਸ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਰੂਪ ਸਿੰਘ,ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਅਤੇ ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਭਾਜਪਾ ਹਕੂਮਤ ਵੱਲੋਂ ਕੋਮਾਂਤਰੀ ਵਿੱਤੀ ਸੰਸਥਾਵਾਂ ਦੇ ਦਿਸ਼ਾ ਨਿਰਦੇਸਾਂ ਤਹਿਤ ਬਿਜਲੀ ਖੇਤਰ ਵਿੱਚ ਸੁਧਾਰਾਂ ਦੇ ਨਾਮ ਤੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸਾਂ ਦੇ ਬਿਜਲੀ ਕਾਰਪੋਰੇਸਨਾਂ ਦਾ ਮੁਕੰਮਲ ਨਿੱਜੀਕਰਨ ਕੀਤਾ ਜਾ ਰਿਹਾ ਹੈ,ਇਸੇ ਤਹਿਤ ਹੀ ਕੇਂਦਰ ਸਾਸਤ ਪ੍ਰਦੇਸ਼ ਚੰਡੀਗੜ੍ਹ ਦੇ ਬਿਜਲੀ ਕਾਰਪੋਰੇਸਨ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਹੈ ਅਤੇ ਵੱਖ-ਵੱਖ ਰਾਜਾਂ ਦੇ ਬਿਜਲੀ ਕਾਰਪੋਰੇਨਾਂ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਬਿਜਲੀ ਬਿੱਲ 2020 ਪਾਸ ਕਰਨ ਦੀਆਂ ਤਿਆਰੀਆਂ ਕੀਤੀ ਜਾ ਰਹੀਆ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਇੱਕ ਵਾਰ ਕਿਸਾਨ ਸੰਘਰਸ਼ ਦੇ ਦਬਾਅ ਕਾਰਨ ਭਾਜਪਾ ਹਕੂਮਤ ਨੇ ਬਿਜਲੀ ਬਿੱਲ ਲੋਕ ਸਭਾ ਵਿੱਚ ਪਾਸ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਹਨ ਪਰ ਅਪਣਾ ਇਰਾਦਾ ਨਹੀਂ ਤਿਆਗਿਆ । ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸਾਸਨ ਵੱਲੋਂ ਬਿਜਲੀ ਸੇਵਾਵਾਂ ਨੂੰ ਨਿੱਜੀ ਕੰਪਨੀ ਦੀ ਸੇਵਾ ਵਿੱਚ ਪਰੋਸਕੇ ਸਰਕਾਰੀ ਮਹਿਕਮੇ, ਬਿਜਲੀ ਮੁਲਾਜ਼ਮਾਂ ਤੇ ਸਮੂਹ ਖਪਤਕਾਰਾਂ ਉੱਪਰ ਤੀਹਰਾ ਹੱਲਾ ਬੋਲਿਆ ਗਿਆ ਹੈ,ਇੱਕ ਲੋਕਾਂ ਅਤੇ ਮੁਲਾਜ਼ਮਾਂ ਦੀ ਮਿਹਨਤ ਅਤੇ ਪੈਸਿਆਂ ਨਾਲ ਉਸਾਰੇ ਇਸ ਅਦਾਰੇ ਨੂੰ ਉਹਨਾਂ ਕੋਲੋਂ ਖੋਹ ਲਿਆ ਗਿਆ ਹੈ,ਦੂਜਾ 25000 ਕਰੋੜ ਰੁਪਏ ਦੀ ਜਾਇਦਾਦ ਸਿਰਫ਼ 871 ਕਰੋੜ ਰੁਪਏ ਵਿੱਚ ਨਿੱਜੀ ਕੰਪਨੀ ਦੀ ਝੋਲੀ ਪਾ ਦਿੱਤੀ ਗਈ ਹੈ ਅਤੇ ਤੀਜਾ ਇਸ ਦਾ ਵਿਰੋਧ ਕਰ ਰਹੇ ਮੁਲਾਜ਼ਮਾਂ ਉੱਪਰ ਕਾਲਾ ਕਾਨੂੰਨ ਐਸਮਾ ਥੋਪਕੇ ਰੋਸ ਪ੍ਰਗਟਾਉਣ ਦਾ ਬੁਨਿਆਦੀ ਹੱਕ ਖੋਹਿਆ ਗਿਆ ਹੈ ।
ਕੌਮੀ ਲੋਕ ਅਦਾਲਤ 12 ਮਾਰਚ ਨੂੰ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਨਾਲਸਾ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਤੇ ਸੈਸਨ ਜੱਜ ਸ਼੍ਰੀ ਕਮਲਜੀਤ ਸਿੰਘ ਲਾਂਬਾ ਦੀ ਅਗਵਾਈ ਹੇਠ ਆਗਾਮੀ 12 ਮਾਰਚ ਜ਼ਿਲ੍ਹਾ ਕਚਹਿਰੀ ਬਠਿੰਡਾ, ਸਬ-ਡਵੀਜ਼ਨ ਫੂਲ ਤੇ ਤਲਵੰਡੀ ਸਾਬੋ ਵਿਖੇ 1ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਜੱਜ (ਸ.ਡ.)/ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਸ਼ੋਕ ਕੁਮਾਰ ਚੌਹਾਨ ਨੇ ਦੱਸਿਆ ਕਿ ਆਮ ਲੋਕ ਇਸ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ ਸਲਾਹ ਸਮਝੌਤੇ ਰਾਹੀਂ ਨਿਪਟਾਰਾ ਕਰਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਦੋਵਾਂ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੋਵੇਗੀ ਅਤੇ ਆਪਸੀ ਭਾਈਚਾਰੇ ਵਿਚ ਵਾਧਾ ਹੋਵੇਗਾ। ਜੇਕਰ ਕਿਸੇ ਧਿਰ ਨੇ ਆਪਣੇ ਕੇਸ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣਾ ਹੈ ਤਾਂ ਉਹ ਸਬੰਧਤ ਅਦਾਲਤ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਿਖੇ ਇੱਕ ਸਾਦਾ ਦਰਖ਼ਾਸਤ ਦੇ ਕੇ ਸਬੰਧਤ ਅਦਾਲਤ ਰਾਹੀਂ ਆਪਣੇ ਝਗੜੇ ਦਾ ਨਿਪਟਾਰਾ ਕਰਵਾ ਸਕਦਾ ਹੈ।
ਵਧੀਕ ਮੁੱਖ ਚੋਣ ਅਫ਼ਸਰ ਨੇ ਬਠਿੰਡਾ ਵਿਖੇ ਸਟ੍ਰਾਂਗ ਰੂਮਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਖਤਾ ਪ੍ਰਬੰਧ ਕਰਨ ਦੇ ਦਿੱਤੇ ਆਦੇਸ਼
6 ਵਿਧਾਨ ਸਭਾ ਹਲਕਿਆਂ ਲਈ ਤਿੰਨ ਵੱਖ-ਵੱਖ ਸਥਾਨਾਂ ’ਤੇ ਬਣਾਏ ਗਏ ਹਨ ਸਟ੍ਰਾਂਗ ਰੂਮ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਵਧੀਕ ਮੁੱਖ ਚੋਣ ਅਫ਼ਸਰ ਸ੍ਰੀ ਬੀ.ਸ੍ਰੀਨਿਵਾਸਨ ਨੇ ਇੱਥੇ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਸਥਾਪਿਤ ਕੀਤੇ ਗਏ ਵੱਖ-ਵੱਖ ਸਟ੍ਰਾਂਗ ਰੂਮਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਬੰਧਿਤ ਆਰ.ਓਜ਼ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਣਾਏ ਗਏ ਸਟ੍ਰਾਂਗ ਰੂਮਾਂ ਵਿਖੇ ਸੁਰੱਖਿਆ ਅਤੇ ਹੋਰ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਜਾਣ। ਇਸ ਦੌਰਾਨ ਵਧੀਕ ਮੁੱਖ ਚੋਣ ਅਫ਼ਸਰ ਸ੍ਰੀ ਨਿਵਾਸਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਵਿਧਾਨ ਸਭਾ ਹਲਕਾ 90-ਰਾਮਪੁਰਾ ਤੇ 93-ਬਠਿੰਡਾ ਦਿਹਾਤੀ, ਪੈਸਕੋ ਵਿਖੇ ਵਿਧਾਨ ਸਭਾ ਹਲਕਾ 91-ਭੁੱਚੋ ਤੇ 95-ਮੌੜ ਅਤੇ ਇਸੇ ਤਰ੍ਹਾਂ ਆਈ.ਐਚ. ਐਮ ਵਿਖੇ ਸਥਾਪਿਤ ਕੀਤੇ ਗਏ ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੇ 94-ਤਲਵੰਡੀ ਸਾਬੋ ਲਈ ਬਣਾਏ ਗਏ ਸਟ੍ਰਾਂਗ ਰੂਮਾਂ ਦਾ ਦੌਰਾ ਕਰਕੇ ਪੁਲਿਸ ਸੁਰੱਖਿਆ ਅਤੇ ਹੋਰ ਪੁਖਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਲੋੜੀਂਦੇ ਆਦੇਸ਼ ਦਿੱਤੇ। ਦੌਰੇ ਮੌਕੇ ਵਧੀਕ ਮੁੱਖ ਚੋਣ ਅਫ਼ਸਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਸਬੰਧਿਤ ਆਰ.ਓਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਥਾਪਿਤ ਕੀਤੇ ਗਏ ਸਟ੍ਰਾਂਗ ਰੂਮਾਂ ਲਈ ਲੋੜੀਂਦੇ ਪੁਖਤਾ ਤੇ ਸੁਰੱਖਿਆ ਪ੍ਰਬੰਧ ਕਰ ਲਏ ਜਾਣ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਰਾਜਨੀਤਿਕ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਆਪਣੇ ਪੱਧਰ ’ਤੇ ਸਟ੍ਰਾਂਗ ਰੂਮਾਂ ਦੀ ਰਾਖੀ ਕਰਨਾ ਚਾਹੁਣ ਤਾਂ ਉਹ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਤੇ ਨਿਰਧਾਰਿਤ ਕੀਤੀ ਗਈ ਦੂਰੀ ’ਤੇ ਬੈਠ ਕੇ ਨਿਗਰਾਨੀ ਕਰ ਸਕਦੇ ਹਨ।
ਇਸ ਮੌਕੇ ਐਸ.ਪੀ. ਰਾਜਵੀਰ ਸਿੰਘ ਬੋਪਾਰਾਏ, ਆਰ.ਓ. ਰਾਮਪੁਰਾ ਫੂਲ ਸ਼੍ਰੀ ਨਵਦੀਪ ਕੁਮਾਰ, ਆਰ.ਓ. ਬਠਿੰਡਾ ਦਿਹਾਤੀ ਡਾ.ਆਰ.ਪੀ. ਸਿੰਘ, ਆਰ.ਓ. ਬਠਿੰਡਾ ਸ਼ਹਿਰੀ ਸ਼੍ਰੀ ਕੰਵਰਜੀਤ ਸਿੰਘ, ਆਰ.ਓ. ਤਲਵੰਡੀ ਸਾਬੋ ਸ਼੍ਰੀ ਵਿਕਾਸ ਬਾਂਸਲ, ਆਰ.ਓ. ਮੋੜ ਮੈਡਮ ਵੀਰਪਾਲ ਕੌਰ ਅਤੇ ਏ.ਆਰ.ਓ-2 ਭੁੱਚੋ ਸ੍ਰੀ ਗੁਰਿੰਦਰ ਸਿੰਘ ਆਦਿ ਅਧਿਕਾਰੀ ਮੌਜੂਦ ਰਹੇ।
ਨਸ਼ੇ ਦੇ ਖਿਲਾਫ ਚਲਾਈ ਜਾਵੇਗੀ ਵਿਆਪਕ ਮੁਹਿੰਮ – ਮੁੱਖ ਮੰਤਰੀ
ਅਨਿਲ ਵਿਜ ਦੀ ਡਰੱਗ ਮਾਫ਼ੀਆ ਨੂੰ ਚੇਤਾਵਨੀ:ਡਰੱਗ ਦੀ ਤਸਕਰੀ ਬੰਦ ਕਰਨ ਜਾਂ ਹਰਿਆਣਾ ਛੱਡਣ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨਸ਼ਾ ਸਮਾਜ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਨਸ਼ੇ ਨੂੰ ਰੋਕਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਸੂਬੇ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੀ ਮੌਜੂਦਗੀ ਵਿਚ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਨਸ਼ੇ ਨਾਲ ਸਬੰਧਿਤ ਸਾਰੇ ਪਹਿਲੂਆਂ ‘ਤੇ ਗੰਭੀਰ ਅਧਿਐਨ ਬਾਅਦ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਇਕ ਵਿਸਥਾਰ ਸਟੇ ਐਕਸ਼ਨ ਪਲਾਨ ਬਣਾਇਆ ਗਿਆ ਹੈ। ਸਮਾਜ ਦੇ ਹਰ ਉਮਰ ਵਰਗ ਦੇ ਨਾਗਰਿਕਾਂ ਨੂੰ ਨਸ਼ਾ ਮੁਕਤ ਹਰਿਆਣਾ ਦੇ ਯੱਗ ਵਿਚ ਸ਼ਾਮਿਲ ਕਰਨ ਦੇ ਲਈ ਪਿੰਡ, ਵਾਰਡ, ਕਲਸਟਰ, ਸਬ-ਡਿਵੀਜਨ, ਜਿਲ੍ਹਾ ਤੇ ਰਾਜ ਮਿਸ਼ਨ ਟੀਮਾਂ ਦਾ ਗਠਨ ਕੀਤਾ ਹੈ। ਵਿਦਿਅਕ ਸੰਸਥਾਨਾਂ ਨੂੰ ਵੀ ਇਸ ਬੁਰਾਈ ਤੋਂ ਬਚਾਉਣ ਲਈ ਇਕ ਵਿਸ਼ੇਸ਼ ਪੋ੍ਰਗ੍ਰਾਮ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ 10 ਮੈਂਬਰੀ ਟੀਮਾਂ ਦਾ ਗਠਨ ਮਾਰਚ ਦੇ ਅੰਤ ਤਕ ਕੀਤਾ ਜਾਵੇਗਾ ਅਤੇ ਇਸ ਵਿਚ 5 ਸਥਾਨਕ ਨੁਮਾਇੰਦੇ ਅਤੇ 5 ਅਧਿਕਾਰੀ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪੂਰੇ ਰਾਜ ਵਿਚ ਨਸ਼ੀਲੇ ਪਦਾਰਥਾਂ ਦੇ ਖਿਲਾਫ ਵਿਆਪਕ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਸਮਸਿਆ ਦੀ ਜੜ ਤੱਕ ਪਹੁੰਚਣ ਲਈ ਫਾਰਵਰਡ, ਬੈਕਵਰਡ ਲਿੰਕੇਜ ਮੈਕੇਨੀਜਮ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਦੀ ਮਦਦ ਦੇ ਲਈ ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਅਜਿਹੇ ਲੋਕਾਂ ਦੇ ਲਈ ਵਿਸ਼ੇਸ਼ ਸੁਝਾਅ ਸੈਸ਼ਨ ਯਕੀਨੀ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਇਸ ਸਮਾਜਿਕ ਬੁਰਾਈ ਨੂੰ ਛੱਡ ਕੇ ਮੁੱਖਧਾਰਾ ਵਿਚ ਲਿਆਉਣ ਵਿਚ ਮਦਦ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਦੁਰਵਰਤੋ ਦੀ ਵੱਧਦੇ ਝੁਕਾਅ ਨੂੰ ਰੋਕਨ ਲਈ ਸਮਰਪਿਤ ਯਤਨ ਕੀਤੇ ਜਾ ਰਹੇ ਹਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਿਕਰੀ ‘ਤੇ ਪ੍ਰਭਾਵੀ ਢੰਗਨਾਲ ਰੋਕ ਲਗਾਉਣ ਲਈ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਗਠਨ ਕੀਤਾ ਗਿਆ ਹੈ।
ਬਾਕਸ
ਐਚਐਸਐਨਸੀਬੀ ਅਤੇ ਪੁਲਿਸ ਨੇ 2,746 ਮਾਮੇ ਦਰਜ ਕੀਤੇ ਅਤੇ 3,975 ਦੋਸ਼ੀਆਂ ਨੂੰ ਗਿਰਫਤਾਰ ਕੀਤਾ
ਚੰਡੀਗੜ੍ਹ: ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਇਥ ਸਾਲ ਵਿਚ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਹਰਿਆਣਾ ਪੁਲਿਸ ਨੇ 2,746 ਮਾਮਲੇ ਦਰਜ ਕੀਤੇ ਹਨ ਅਤੇ 3,975 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਇਸ ਦੌਰਾਨ 29.13 ਕਿਲੋ ਹੀਰੋਇਨ, 157.25 ਕਿਲੋ ਚਰਸ, 11,368 ਕਿਲੋ ਗਾਂਜਾ, 356.19 ਕਿਲੋ ਅਫੀਮ, 8550 ਕਿਲੋ ਚੁਰਾਪੋਸਤ ਅਤੇ 13 ਲੱਖ 64 ਹਜਾਰ 121 ਨਸ਼ੀਲੀ ਗੋਲੀਆਂ, ਸਿਰਪ ਆਦਿ ਜਬਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ, ਰੇਂਜ ਅਤੇ ਰਾਜ ਪੱਧਰ ‘ਤੇ ਏਂਟੀ ਨਾਰਕੋਟਿਸਕ ਸੈਲਸ ਸਥਾਪਿਤ ਕੀਤੇ ਗਏ ਹਨ। ਇਹ ਸੈਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦੀ ਪਹਿਚਾਣ ਕਰਨ ਦੇ ਲਈ ਦੇਸ਼-ਵਿਦੇਸ਼ ਦੀ ਨਸ਼ੀਲੇ ਪਦਾਰਥ ਕੰਟਰੋਲ ਏਜੰਸੀਆਂ ਵਿਜੇਂ ਕਿ ਨਾਰਕੋਟਿਕਸ ਕੰਟਰੋਲ ਬਿਊਰੋ, ਗੁਆਂਢੀ ਸੂਬਿਆਂ, ਇੰਟਰ-ਸਟੇਟ ਡਰੱਗ ਸਕੱਤਰੇਤ, ਅਫੀਮ ਉਤਪਾਦਕ ਸੂਬਿਆਂ ਅਦਿ ਦੇ ਨਾਲ ਤਾਲਮੇਲ ਕਰਦੇ ਹਨ। ਇਹ ਸੈਲ ਨਸ਼ਾ ਤਸਕਰਾਂ, ਉਨ੍ਹਾਂ ਦੇ ਪ੍ਰਮੁੱਖ ਵਿੱਤ ਪੋਸ਼ਕਾਂ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਗਿਰਫਤਾਰ ਦੋਸ਼ੀਆਂ ਦਾ ਡਾਟਾਬੇਸ ਬਨਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਇਹ ਉਨ੍ਹਾਂ ਪ੍ਰਮੁੱਖ ਦਵਾਈ ਨਿਰਮਾਤਾਵਾਂ ਦਾ ਰਿਕਾਰਡ ਰੱਖਦੇ ਹਨ, ਜਿਨ੍ਹਾ ਦੀ ਦਵਾਈਆਂ ਦੀ ਵਰਤੋ ਨਸ਼ੇ ਲਈ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦਿਸ਼ਾ ਵਿਚ ਵੱਡੀ ਪਹਿਲ ਕਰਦੇ ਹੋਏ ਪੰਚਕੂਲਾ ਵਿਚ ਇਕ ਇੰਟਰ ਸਟੇਟ ਡਰੱਗ ਸਕੱਤਰਤੇ ਦੀ ਸਥਾਪਨਾ ਕੀਤੀ ਗਈ ਹੈ। ਇਹ ਸਕੱਤਰੇਤ ਸਹਿਭਾਗੀ ਰਾਜਾਂ ਤੋਂ ਨਸ਼ੀਲੇ ਪਦਾਰਥਾਂ ਸਬੰਧੀ ਦੋਸ਼ੀਆਂ ਦੀ ਸਬੰਧਿਤ ਸੂਚਨਾ ਇਕੱਠਾ ਕਰਦਾ ਹੈ ਤਾਂ ਜੋ ਇਕ ਡਾਟਾ ਬੇਸ ਤਿਆਰ ਕੀਤਾ ਜਾ ਸਕੇ, ਜਿਸ ਤੋਂ ਉੱਤਰੀ ਰਾਜਾਂ ਨੂੰ ਨਸ਼ੀਲੇ ਪਦਾਰਥਾਂ ‘ਤੇ ਨਕੇਲ ਕੱਸਣ ਵਿਚ ਸਹਾਇਤਾ ਮਿਲ ਸਕੇ। ਇਸ ਤੋਂ ਇਲਾਵਾ, ਸੂਬਾ ਪੱਧਰ ‘ਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਨਸ਼ੇ ਦੇ ਗਲਤ ਪ੍ਰਭਾਵਾਂ ਬਾਰੇ ਸਿਖਿਅਤ ਕਰਨ ਤੇ ਸਮਾਜ ਦੇ ਯੁਵਾ ਵਰਗ ਦੀ ਉਰਜਾ ਨੂੰ ਨਸ਼ੇ ਤੇ ਹੋਰ ਨਾਕਾਰਤਮਕ ਗਤੀਵਿਧੀਆਂ ਤੋਂ ਹਟਾ ਕੇ ਸਾਕਾਰਾਤਮਕ ਅਤੇ ਸਿ੍ਰਜਨਾਤਮਕ ਕੰਮਾਂ ਵਿਚ ਲਗਾਉਣ ਤਹਿਤ ਪੇ੍ਰਰਿਤ ਕਰਨ ਦੇ ਲਈ ਰਾਹਗਿਰੀ ਤੇ ਮੈਰਾਥਨ ਦੌੜ ਆਯੋਜਿਤ ਕੀਤੀ ਜਾਂਦੀ ਹੈ।
ਬਾਕਸ
ਨਸ਼ੀਲੀ ਦਵਾਈਆਂ ਦੇ ਖਤਰੇ ਨੂੰ ਰੋਕਨ ਦੇ ਲਈ ਤਿਆਰ ਕੀਤੀ ਗਈ 3ਈ ਰਣਨੀਤੀ
ਚੰਡੀਗੜ੍ਹ: ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਨਾ ਸਿਰਫ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੁੰਨੀ ਤਸਕਰੀ ਤੇ ਵਿਕਰੀ ਵਿਚ ਸ਼ਾਮਿਲ ਵਿਅਕਤੀਆਂ ਨੂੰ ਫੜਨ ਦੇ ਲਈ ਸਖਤ ਕਦਮ ਚੁੱਕੇ ਹਨ, ਸਗੋ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਤੈਅ ਤਕ ਪਹੁੰਚਣ ਲਈ ਵੀ ਕਈ ਤਰ੍ਹਾ ਦੇ ਯਤਨ ਕੀਤੇ ਗਏ ਹਨ। ਅਸੀਂ ਇਸ ਦੇ ਲਈ 3ਈ ‘ਤੇ ਕੰਮ ਕਰ ਰਹੇ ਹਨ, ਜਿਸ ਵਿਚ ਐਨਫੋਰਸਮੈਂਟ, ਐਜੂਕੇਸ਼ਨ, ਏਂਗੇਜਮੈਂਟ ਆਫ ਸਿਵਲ ਸੋਸਾਇਟੀ ਸ਼ਾਮਿਲ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਹੋਕ ਸਾਫਟਵੇਅਰ ਅਤੇ ਮੋਬਾਇਲ ਐਪ ਯਤਨ ਰਾਹੀਂ ਨਸ਼ੇ ਦੇ ਤਸਕਰਾਂ, ਤਸਕਰੀ ਵਿਚ ਸ਼ਾਮਿਲ ਲੋਕਾਂ ਦਾ ਡਾਟਾ ਬੈਂਕ ਤਿਆਰ ਕੀਤਾ ਜਾ ਰਿਹਾ ਹੈ, ਜਿਸ ਤੋਂ ਕਿਸੇ ਸਬੰਧਿਤ ਤਸਕਰ ਦੇ ਬਾਰੇ ਵਿਚ ਕੋਈ ਵੀ ਸੂਚਨਾ ਤੁਰੰਤ ਪ੍ਰਾਪਤ ਕਰ ਬਿਨ੍ਹਾ ਕਿਸੇ ਦੇਰੀ ਦੇ ਕਾਰਵਾਈ ਕੀਤੀ ਜਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਨਾਰਕੋਟਿਕਸ ਬਿਊਰੋ ਵੱਲੋਂ ਰਾਜ ਵਿਚ ਨਸ਼ੇ ਦੀ ਸਥਿਤੀ ਅਤੇ ਕਾਰਣਾਂ ‘ਤੇ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਵਿਸਥਾਰ ਵਿਗਿਆਨਕ, ਸਮਾਜਿਕ ਅਤੇ ਮਨੋਵਿਗਿਆਨਕ ਅਧਿਐਨ ਕਰਵਾਇਆ ਜਾ ਰਿਹਾ ਹੈ।
ਡਰੱਗ ਤਸਕਰ ਜਾਂ ਤਸਕਰੀ ਬੰਦ ਕਰਨ ਜਾਂ ਹਰਿਆਣਾ ਛੱਡਣ: ਅਨਿਲ ਵਿਜ
ਚੰਡੀਗੜ੍ਹ: ਇਸ ਮੌਕੇ ਮੌਜੂਦ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ ਨਸ਼ਾ ਤਸਕਰੀ ਬੰਦ ਕਰਨੀ ਹੋਵੇਗੀ ਜਾਂ ਉਨ੍ਹਾਂ ਨੂੰ ਹਰਿਆਣਾ ਛੱਡਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਬਿਊਰੋ ਵੱਲੋਂ ਨਸ਼ਾ ਪੀੜਤਾਂ ਦੀ ਸਹਾਇਤਾ ਅਤੇ ਨਸ਼ੇ ਦੇ ਅਵੈਧ ਕਾਰੋਬਾਰ ਵਿਚ ਸ਼ਾਮਿਲ ਦੋਸ਼ੀਆਂ ਦੀ ਸੂਚਨਾ ਦੇਣ ਲਈ ਟੋਲ ਫਰੀ ਨੰਬਰ 90508-91508 ਜਾਰੀ ਕੀਤਾ ਗਿਆ ਹੈ, ਜੋ 24 ਘੰਟੇ ਖੁੱਲਾ ਰਹਿੰਦਾ ਹੈ। ਇਸ ਨੰਬਰ ‘ਤੇ ਕੋਈ ਵੀ ਵਿਅਕਤੀ ਨਸ਼ੇ ਨਾਲ ਸਬੰਧਿਤ ਸੂਚਨਾ ਦੇ ਸਕਦਾ ਹੈ ਅਤੇ ਸਮਾਜ ਤੋਂ ਬੁਰਾਈ ਦੇ ਖਿਲਾਫ ਯੋਗਦਾਨ ਦੇ ਕੇ ਆਪਣੀ ਸਮਾਜਿਕ ਜਿਮੇਵਾਰੀ ਨਿਭਾ ਸਕਦਾ ਹੈ। ਸੂਚਨਾ ਦੇਣ ਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਗਲਤ ਨਤੀਜਿਆਂ ਦੇ ਬਾਰੇ ਵਿਚ ਜਾਗਰੁਕ ਕਰਨ ਅਤੇ ਸਮਾਜ ਤੋਂ ਨਸ਼ੀਲੇ ਪਦਾਰਥਾਂ ਦੇ ਖਾਤਮੇ ਨੂੰ ਯਕੀਨੀ ਕਰਨ ਲਈ ਵਿਦਿਅਕ ਸੰਸਥਾਨਾਂ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਕਈ ਜਾਗਰੁਕਤਾ ਮੁਹਿੰਮ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਅਤੇ ਇਸ ਦੇ ਲਈ ਨਾਰਕੋਟਿਕਸ ਵਿਭਾਗ ਤੋਂ ਇਲਾਵਾ ਹੋਰ ਪੂਰੇ ਪੁਲਿਸ ਵਿਭਾਗ ਨੂੰ ਡਰੱਗ ਦੇ ਇਲਾਵਾ ਜੁਆ,ਸ਼ਰਾਬ, ਤਸਕਰੀ, ਅਵੈਧ ਹਥਿਆਰ ਵਿਚ ਸ਼ਾਮਿਲ ਲੋਕਾਂ ‘ਤੇ ਨਕੇਲ ਕੱਸਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾ ਨੇ ਕਿਹਾ ਕਿ ਇੰਨ੍ਹਾ ਮਾਮਲਿਆਂ ‘ਤੇ ਪੁਲਿਸ ਸੁਪਰਡੈਂਟ ਵੱਲੋਂ ਇਕ ਹਫਤੇ ਦੀ ਰਿਪੋਰਟ ਪੇਸ਼ ਕੀਤੀ ਜਾਂਦੀ ਹੈ।
ਬਾਕਸ
18,937 ਛਾਪੇਮਾਰੀ ਕੀਤੀ ਗਈ ਅਤੇ 4879 ਮਾਮਲੇ ਦਰਜ ਕੀਤੇ ਗਏ
ਚੰਡੀਗੜ੍ਹ: ਅਨਿਲ ਵਿਜ ਨੇ ਕਿਹਾ ਕਿ ਹੁਣ ਤਕ 18,937 ਛਾਪੇਮਾਰੀ ਕੀਤੀ ਗਈ ਹੈ ਅਤੇ 4879 ਮਾਮਲੇ ਦਰਜ ਕੀਤੇ ਗਏ ਹਨ, 5379 ਦੋਸ਼ੀ ਗਿਰਫਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ, 65,35,643 ਰੁਪਏ ਦੀ ਰਕਮ ਰਿਕਵਰ ਕੀਤੀ ਗਈ ਹੈ। ਨਾਲ ਹੀ, 172 ਅਵੈਧ ਪਿਸਤੌਲ, 202 ਕਾਰਤੂਸ ਅਤੇ 76154 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਸ ਡਿਸਪੋਜਲ ਲਈ ਇਕ ਯੋਜਨਾ ਬਣਾਈ ਗਈ ਹੈ ਜਿਸ ਵਿਚ ਹਰ ਪੱਧਰ ‘ਤੇ ਸਬੰਧਿਤ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਦੇਰੀ ਲਈ ਇੰਸਪੈਕਟਰ ਰੈਂਕ ਦੇ ਅਧਿਕਾਰੀ ਤੋਂ ਲੈ ਕੇ ਪੁਲਿਸ ਸੁਪਰਡੈਂਟ ਤਕ ਦੇ ਅਧਿਕਾਰੀ ਜਿਮੇਵਾਰ ਹੋਣਗੇ। ਇਸ ਦੇ ਲਈ ਇਕ ਪੋਰਟਲ ਵਿਕਸਿਤ ਕੀਤਾ ਗਿਆ ਹੈ ਅਤੇ ਅਗਲੇ 15 ਦਿਨਾਂ ਵਿਚ ਇਸ ਨੂੰ ਜਾਂਚ ਦੇ ਆਧਾਰ ‘ਤੇ ਚਲਾਇਆ ਜਾਵੇਗਾ।ਇਸ ਪੋਰਟਲ ਵਿਚ ਦਰਜ ਕੀਤੇ ਗਏ ਹਰਕੇ ਮਾਮਲੇ ਦਾ ਪੂਰਾ ਵੇਰਵਾ ਮੇਰੇ ਡੈਸ਼ਬੋਰਡ ‘ਤੇ ਉਪਲਬਧ ਕਰਵਾਇਆ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਲੋਕਾਂ ਦੀ ਸੰਪਤੀ ਅਟੈਚ ਕਰਨ ਦੀ ਪ੍ਰਕਿ੍ਰਆ ਕਰਨਾਲ, ਕੁਰੂਕਸ਼ੇਤਰ ਅਤੇ ਸਿਰਸਾ ਵਿਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ‘ਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਪੁਲਿਸ ਮਹਾਨਿਦੇਸ਼ਕ ਪੀਕੇ ਅਗਰਵਾਲ, ਏਡੀਜੀਪੀ, ਸੀਆਈਡੀ, ਆਲੋਕ ਮਿੱਤਲ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।
ਹਰਿਆਣਾ ’ਚ ਆਂਗਨਵਾੜੀ ਵਰਕਰਾਂ ਨੂੰ ਮਿਲਦਾ ਹੈ ਕਿ ਸਭ ਤੋਂ ਵੱਧ ਮਾਣਭੱਤਾ: ਮੁੱਖ ਮੰਤਰੀ ਖੱਟਰ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸੱਤ ਸਾਲਾਂ ਵਿਚ ਰਾਜ ਸਰਕਾਰ ਆਂਗਨਵਾੜੀ ਕਾਰਜਕਰਤਾਵਾਂ ਅਤੇ ਹੈਲਪਰਾਂ ਨੂੰ ਸਭ ਤੋਂ ਵੱਧ ਮਾਣਭੱਤਾ ਦੇ ਰਹੀ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਦਸੰਬਰ ਮਹੀਨੇ ਵਿਚ ਵੀ ਆਂਗਨਵਾੜੀ ਕਾਰਜਕਰਤਾਵਾਂ ਦੇ ਮਾਣਭੱਤੇ ਵਿਚ 850 ਰੁਪਏ ਅਤੇ ਸਹਾਇਕਾਂ ਦੇ ਮਾਣਭੱਤੇ ਵਿਚ 736 ਰੁਪਏ ਵਾਧਾ ਕੀਤਾ ਗਿਆ ਸੀ। ਇਸ ਮੌਕੇ ‘ਤੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲੇ ਤਿੰਨ ਸੂਬਿਆਂ ਵਿਚ ਹੈ, ਜਿੱਥੇ ਆਂਗਨਵਾੜੀ ਵਰਕਰਸ ਤੇ ਹੈਲਪਰਸ ਨੂੰ ਸੱਭ ਤੋਂ ਵੱਧ ਮਾਣਭੱਤੇ ਦਿੱਤੇ ਜਾ ਰਹੇ ਹਨ, ਜਦੋਂ ਕਿ ਉੱਤਰ ਭਾਰਤ ਦੇ ਸੂਬਿਆਂ ਵਿਚ ਤਾਂ ਹਰਿਆਣਾ ਪਹਿਲੇ ਸਥਾਨ ‘ਤੇ ਹੈ। ਹੋਰ ਸੂਬਿਆਂ ਵਿਚ ਦਿੱਤੇ ਜਾ ਰਹੇ ਮਾਨਭੱਤੇ ਨਾਲ ਤੁਲਣਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਦੱਸ ਸਾਲ ਤੋਂ ਵੱਧ ਤਜਰਬੇ ਵਾਲੀ ਆਂਗਨਵਾੜੀ ਵਰਕਰਸ 12661 ਰੁਪਏ, 10 ਸਾਲ ਤੋਂ ਘੱਟ ਤਜਰਬੇ ਵਾਲੀ ਆਂਗਨਵਾੜੀ ਵਰਕਰਸ ਅਤੇ ਮਿਨੀ ਆਂਗਨਵਾੜੀ ਵਰਕਰਸ ਨੂੰ 11401 ਰੁਪਏ ਦਿੱਤੇ ਜਾ ਰਹੇ ਹਨ। ਜਦੋਂ ਕਿ ਆਂਗਨਵਾੜੀ ਵਰਕਰਸ ਨੂੰ ਪੰਜਾਬ ਵਿਚ 9500, ਛਤੀਸਗੜ੍ਹ ਵਿਚ 6500, ਮੱਧ ਪ੍ਰਦੇਸ਼ ਵਿਜ 10000, ਦਿੱਲੀ ਵਿਚ 9678, ਰਾਜਸਤਾਨ ਵਿਚ 10500, ਪਾਂਡੂਚਰੀ ਵਿਚ 6540, ਪੱਛਮ ਬੰਗਾਲ ਵਿਚ 6750 ਰੁਪਏ ਦਿੱਤੇ ਜਾ ਰਹੇ ਹਨ। ਇਸ ਤਰ੍ਹਾ ਆਂਗਨਵਾੜੀ ਹੈਲਪਰਸ ਨੂੰ ਹਰਿਆਣਾ ਵਿਚ 6781 ਰੁਪਏ ਦਿੱਤੇ ਜਾ ਰਹੇ ਹਨ, ਜਦੋਂ ਕਿ ਪੰਜਾਬ ਵਿਚ 4750, ਛਤੀਸਗੜ੍ਹ ਵਿਚ 3250, ਮੱਧ ਪ੍ਰਦੇਸ਼ ਵਿਚ 5000, ਦਿੱਲੀ ਵਿਚ 4889, ਰਾਜਸਤਾਨ ਵਿਚ 5800, ਪਾਂਡੂਚਰੀ ਵਿਚ 4375, ਪੱਛਮ ਬੰਗਾਲ ਵਿਚ 4800 ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ‘ਤੇ ਆਂਗਨਵਾੜੀ ਵਰਕਰਸ ਤੇ ਹੈਲਪਰਸ ਦਾ ਮਾਣਭੱਤਾ ਵਧਾਇਆ ਹੈ। ਸਾਲ 2014 ਵਿਚ ਆਂਗਨਵਾੜੀ ਵਰਕਰਸ ਦਾ ਮਾਣਭੱਤਾ 7500 ਰੁਪਏ ਮਹੀਨਾ ਸੀ, ਜੋ ਹੁਣ 12,661 ਰੁਪਏ ਹੋ ਗਿਆ ਹੈ। ਇਸੀ ਤਰ੍ਹਾ ਹੈਲਪਰਸ ਦਾ ਮਾਣਭੱਤਾ ਸਾਲ 2014 ਵਿਚ 3500 ਰੁਪਏ ਮਹੀਨਾ ਸੀ, ਜੋ ਹੁਣ 6,781 ਰੁਪਏ ਹੋ ਗਿਆ ਹੈ। ਅਸੀਂ ਆਂਗਨਾੜੀ ਵਰਕਰਸ ਤੇ ਹੈਲਪਰਸ ਨੂੰ ਪਦੋਓਨਤੀ ਦੇ ਨਾਲ-ਨਾਲ ਸੇਵਾਮੁਕਤੀ ਦੇ ਸਮੇਂ ਵੀ ਇਕਮੁਸ਼ਤ ਰਕਮ ਦੇਣ ਦੀ ਵਿਸਥਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਕਾਰਜਕਰਤਾਵਾਂ ਨੂੰ ਸੇਵਾਮੁਕਤ ‘ਤੇ 30 ਹਜਾਰ ਰੁਪਏ ਐਕਸਗੇ੍ਰਸ਼ੀਆ ਮਿਲਦਾ ਸੀ, ਜਿਸ ਨੂੰ ਵਧਾ ਦੇ 1 ਲੱਖ ਰੁਪਏ ਅਤੇ ਆਂਗਨਵਾੜੀ ਹੈਲਪਰਾਂ ਦਾ 50 ਹਜਾਰ ਰੁਪਏ ਕੀਤਾ ਗਿਆ ਹੈ। ਆਂਗਨਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੁਰਘਟਨਾ ਨਾਲ ਮੌਤ ਹੋਣ ਦੀ ਸਥਿਤੀ ਵਿਚ 2 ਲੱਖ ਰੁਪਏ ਦੇਣ ਦਾ ਪ੍ਰਾਵਧਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਂਗਨਵਾਙੀ ਕਾਰਜਕਰਤਾਵਾਂ ਅਤੇ ਹੈਲਪਰਾਂ ਵੱਲੋਂ ਚੁੱਕੀ ਗਈ ਲਗਭਗ ਸਾਰੀ ਮੰਗਾਂ ਨੂੰ ਪੂਰਾ ਕੀਤਾ ਹੈ।
ਬਾਕਸ
ਮੈਰਿਟ ਦੇ ਆਧਾਰ ‘ਤੇ ਜਾਰੀ ਰਹੇਗੀ ਭਰਤੀ
ਚੰਡੀਗੜ੍ਹ: ਮੁੱਖ ਮੰਤਰੀ ਨੇ ਸਰਕਾਰੀ ਭਰਤੀ ਵਿਚ ਘੋਟਾਲੇ ਦੇ ਸਬੰਧ ਵਿਚ ਕੀਤੀ ਗਈ ਗਿਰਫਤਾਰੀ ਅਤੇ ਦਰਜ ਮਾਮਲਿਆਂ ਦੇ ਆਂਕੜੇ ਸਾਂਝਾ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਵੱਲੋਂ ਦੇਸ਼ਭਰ ਵਿਚ ਫੈਲੇ ਵੱਖ-ਵੱਖ ਗਿਰੋਹਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਕਾਂਸਟੇਬਲ ਭਰਤੀ ਘੋਟਾਲੇ ਵਿਚ ਸਰਕਾਰੀ ਆਂਕੜਿਆਂ ਦੇ ਮੁਤਾਬਕ ਹੁਣ ਤਕ 70 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਇਸ ਘੋਟਾਲੇ ਵਿਚ ਤਿੰਨ ਵੱਡੇ ਗਿਰੋਹ ਅਤੇ 26 ਦੋਸ਼ੀਆਂ ਨੂੰ ਐਸਟੀਐਫ ਨੇ ਫੜਿਆ ਹੈ। ਇਸ ਤੋਂ ਇਲਾਵਾ ਪਟਵਾਰੀ ਪ੍ਰੀਖਿਆ ਵਿਚ ਦਰਜ ਸੱਤ ਮਾਮਲਿਆਂ ਵਿਚ 64 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ। ਪ੍ਰਤੀਰੂਪਣ ਘਟਨਾਵਾਂ ਵੀ ਵੱਡੀ ਗਿਣਤੀ ਵਿਚ ਫੜੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਹੁਣ ਜਦੋਂ ਵੀ ਕੋਈ ਭਰਤੀ ਪ੍ਰੀਅਿਾ ਹੋਵੇਗੀ, ਅਜਿਹੇ ਕੋਈ ਘਟਨਾ ਮੁੜ ਨਹੀਂ ਹੋਵੇਗੀ।
ਪਟਿਆਲਾ ਜੇਲ੍ਹ ’ਚ ਰਾਤ ਕੱਟਣਗੇ ਮਜੀਠਿਆ
ਨਵਜੋਤ ਸਿੱਧੂ ਮਜੀਠਿਆ ਨੂੰ ਜੇਲ੍ਹ ਭੇਜਣ ਵਿਚ ਹੋਇਆ ਸਫ਼ਲ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਫਰਵਰੀ: ਨਸ਼ਿਆਂ ਦੇ ਮਾਮਲੇ ‘ਚ ਫ਼ੌਜਦਾਰੀ ਕੇਸ ਦਾ ਸਾਹਮਣਾ ਕਰਨ ਵਾਲੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਆਖ਼ਰਕਾਰ ਹੁਣ ਜੇਲ੍ਹ ’ਚ ਜਾਣਾ ਪੈ ਰਿਹਾ ਹੈ। ਪੁਲਿਸ ਵਿਭਾਗ ਵਲੋਂ ਉਨ੍ਹਾਂ ਦੇ ਮੈਡੀਕਲ ਕਰਵਾਉਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦੇ ਰਹਿਣ ਲਈ ਜੇਲ੍ਹ ਵਿਭਾਗ ਵਲੋਂ ਇੰਤਜਾਮ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਮਜੀਠਿਆ ਦੇ ਚਰਚਿਤ ਸਿਆਸਤਦਾਨ ਤੇ ਵੱਖਰਾ ਕੇਸ ਹੋਣ ਕਾਰਨ ਜੇਲ੍ਹ ਵਿਚ ਵੀ ਉਨ੍ਹਾਂ ਦੀ ਸੁਰੱਖਿਆ ਦਾ ਵਿਸੇਸ ਖਿਆਲ ਰੱਖਿਆ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਵਿਸੇਸ ਜਾਂਚ ਟੀਮ ਵਲੋਂ ਉਨ੍ਹਾਂ ਦੇ ਵਿਰੁਧ ਦਸੰਬਰ ਮਹੀਨੇ ’ਚ ਦਰਜ਼ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਵਿਚ ਸੁਪਰੀਮ ਕੋਰਟ ਦੀਆਂ ਹਿਦਾਇਤਾਂ ’ਤੇ ਸ: ਮਜੀਠਿਆ ਵਲੋਂ ਅੱਜ ਮੁਹਾਲੀ ਦੀ ਸਥਾਨਕ ਸੈਸਨ ਕੋਰਟ ਵਿਚ ਜੱਜ ਐਸ.ਕੇ.ਸਿੰਗਲਾ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਗਿਆ ਸੀ। ਇਸ ਦੌਰਾਨ ਵਿਸੇਸ ਜਾਂਚ ਟੀਮ ਵਲੋਂ ਕਰੀਬ ਇੱਕ ਘੰਟੇ ਦੀ ਪੁਛਪੜਤਾਲ ਕੀਤੀ ਗਈ ਪ੍ਰੰਤੂ ਟੀਮ ਵਲੋਂ ਸੰਤੁਸ਼ਟ ਨਾ ਹੋਣ ’ਤੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਪੁਲਿਸ ਰਿਮਾਂਰ ਦੀ ਥਾਂ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਆਦੇਸ ਦਿੱਤੇ ਸਨ। ਗੌਰਤਲਬ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਵਿਰੁਧ ਨਸ਼ਾ ਤਸਕਰੀ ਦੇ ਕਥਿਤ ਮਾਮਲੇ ਵਿਚ ਕਾਰਵਾਈ ਲਈ ਮੁਹਿੰਮ ਵਿੱਢੀ ਹੋਈ ਸੀ ਜਦੋਂਕਿ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ’ਤੇ ਸਿਆਸੀ ਲਾਹਾ ਲੈਣ ਵਾਸਤੇ ਮਜੀਠਿਆ ਵਿਰੁਧ ਝੂਠਾ ਸਿਆਸੀ ਕੇਸ ਦਰਜ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਉਜ ਅੱਜ ਮੋਹਾਲੀ ਅਦਾਲਤ ਵਲੋਂ ਮਜੀਠਿਆ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਦਿੱਤੇ ਹੁਕਮ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਲਈ ਵੱਡੇ ਝਟਕੇ ਵਾਲੇ ਹਨ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਮਜੀਠਿਆ ਦੇ ਵਕੀਲਾਂ ਵਲੋਂ ਉਨ੍ਹਾਂ ਦੀ ਜਮਾਨਤ ਲਈ ਵੀ ਦਸਤਾਵੇਜ਼ ਤਿਆਰ ਕਰ ਲਏ ਹਨ ਤੇ ਭਲਕੇ ਅਦਾਲਤ ਵਿਚ ਇਸ ’ਤੇ ਸੁਣਵਾਈ ਹੋਵੇਗੀ। ਦਸਣਾ ਬਣਦਾ ਹੈ ਕਿ 20 ਦਸੰਬਰ ਨੂੰ ਮੋਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਬਿਕਰਮ ਸਿੰਘ ਮਜੀਠਿਆ ਵਲੋਂ ਪਹਿਲਾਂ ਸੈਸਨ ਕੋਰਟ ਤੇ ਬਾਅਦ ਵਿਚ ਹਾਈਕੋਰਟ ਵਿਚ ਜਮਾਨਤ ਦੀ ਅਰਜੀ ਲਗਾਈ ਸੀ। ਹਾਈਕੋਰਟ ਤੋਂ ਬਾਅਦ ਉਹ ਸੁਪਰੀਮ ਕੋਰਟ ਵਿਚ ਪੁੱਜੇ ਸਨ, ਜਿੱਥੇ ਮਾਣਯੋਗ ਅਦਾਲਤ ਨੇ ਮਜੀਠੀਆ ਨੂੰ ਚੋਣਾਂ ਲੜਣ ਲਈ 23 ਫਰਵਰੀ ਤਕ ਰਾਹਤ ਦਿੰਦਿਆਂ ਉਸ ਤੋਂ ਬਾਅਦ ਆਤਮ-ਸਮਰਪਣ ਕਰਨ ਦੇ ਹੁਕਮ ਦਿੱਤੇ ਸਨ।
ਬਾਕਸ
ਅੰਮਿ੍ਰਤਸਰ ਪੂਰਬੀ ਵਿਚ ਮਜੀਠਿਆ ਤੇ ਸਿੱਧੂ ਹਨ ਆਹਮੋ-ਸਾਹਮਣੇ
ਚੰਡੀਗੜ੍ਹ: ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਵਿਚਕਾਰ ਚੱਲ ਰਹੀ ਸਿਆਸੀ ਦੁਸ਼ਮਣੀ ਇਸ ਕਦਰ ਵਧ ਗਈ ਹੈ ਦੋਨੋਂ ਅੰਮਿ੍ਰਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਆਹਮੋ ਸਾਹਮਣੇ ਹਨ। ਇਸ ਸੀਟ ਉਪਰ ਦੋਨਾਂ ਆਗੂਆਂ ਦਾ ਵਕਾਰ ਇਸ ਕਦਰ ਦਾਅ ’ਤੇ ਲੱਗਿਆ ਹੋਇਆ ਹੈ ਕਿ ਉਹ ਦੋਨੋਂ ਇਸ ਹਲਕੇ ਨੂੰ ਛੱਡ ਕੇ ਕਿਧਰੇ ਵੀ ਚੋਣ ਪ੍ਰਚਾਰ ਲਈ ਬਾਹਰ ਨਹੀਂ ਜਾ ਸਕੇ ਸਨ।
ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਕਾਂਗਰਸ ਪਾਰਟੀ ਦਾ 5 ਸਾਲ ਦਾ ਰਾਜ ਧੋਖੇ ਨਾਲ ਭਰਿਆ : ਤਰੁਣ ਚੁੱਘ
ਸਾਂਸਦ ਔਜਲਾ ਦੀ ਡੀਜੀਪੀ ਨੂੰ ਚਿੱਠੀ ਕਾਂਗਰਸ ਪਾਰਟੀ ਦੀ ਕਾਰਜਸ਼ੈਲੀ ਦਾ ਖੁਲਾਸਾ ਕਰ ਰਹੀ ਹੈ: ਚੁੱਘ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਫਰਵਰੀ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਸੰਸਦ ਮੈਂਬਰ ਗੁਰਜੀਤ ਔਜਲਾ ਵੱਲੋਂ ਅੰਮ੍ਰਿਤਸਰ ਵਿੱਚ ਚੱਲ ਰਹੇ ਨਸ਼ਿਆਂ ਦੇ ਕਾਲੇ ਕਾਰੋਬਾਰ ਬਾਰੇ ਪੰਜਾਬ ਪੁਲੀਸ ਮੁਖੀ ਨੂੰ ਲਿਖੀ ਚਿੱਠੀ ਕਾਂਗਰਸ ਪਾਰਟੀ ਦੇ ਪੰਜ ਸਾਲਾਂ ਦੇ ਕਾਰਜਕਾਲ ਦੀ ਤਸਵੀਰ ਹੈ।ਅੰਮ੍ਰਿਤਸਰ ਵਿੱਚ ਸਿਆਸੀ ਸ਼ਰਨ ਲੈ ਕੇ ਆਏ ਸ. ਸੂਬੇ ਦੀ ਕਾਂਗਰਸ ਸਰਕਾਰ ਦੇ ਨਾਚ ਹੇਠ ਸੱਟੇ ਦੀ ਖੇਡ ਜਾਰੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਸ਼ੇ ਦੇ ਮੁੱਦੇ ‘ਤੇ ਖੋਖਲੇ ਬਿਆਨ ਦਿੰਦੇ ਰਹੇ।ਮੈਂ ਨਸ਼ਾ ਖਤਮ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ, ਸਗੋਂ ਸੂਬੇ ‘ਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੇ ਰਹੇ। ਸਾਂਸਦ ਔਜਲਾ ਦਾ ਡੀਜੀਪੀ ਪੰਜਾਬ ਨੂੰ ਲਿਖਿਆ ਪੱਤਰ ਸੀਨੀਅਰ ਕਾਂਗਰਸੀ ਆਗੂ ਤੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਮੰਤਰੀ ਸੁਖਬਿੰਦਰ ਸਿੰਘ ਸੁਖਸਰਕਾਰੀਆ, ਮੰਤਰੀ ਡਾ: ਰਾਜ ਕੁਮਾਰ ਸਮੇਤ ਸਾਰੇ ਵਿਧਾਇਕਾਂ ਦੀ ਕਾਰਜਪ੍ਰਣਾਲੀ ਦਾ ਪਰਦਾਫਾਸ਼ ਕਰ ਰਿਹਾ ਹੈ। ਤਰੁਣ ਚੁੱਘ ਨੇ ਔਜਲਾ ‘ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਉਹ ਪਿਛਲੇ 7 ਸਾਲਾਂ ਤੋਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਹਨ। ਸੂਬੇ ਵਿੱਚ ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ।ਉਹਨਾਂ ਨੂੰ ਇਸ ਗੱਲ ਦੀ ਝਲਕ ਮਿਲ ਰਹੀ ਹੈ ਕਿ ਪੁਲਿਸ-ਆਗੂਆਂ ਦੀ ਮਿਲੀਭੁਗਤ ਨਾਲ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ।ਜਦੋਂ ਸਰਕਾਰ ਕਾਂਗਰਸ ਦੀ ਸੀ ਤਾਂ ਔਜਲਾ ਚੁੱਪ ਰਹੇ। ਹੁਣ ਡੀਜੀਪੀ ਨੂੰ ਪੱਤਰ ਲਿਖ ਕੇ ਔਜਲਾ ਭੁੱਲ ਗਏ ਹਨ ਕਿ 2017 ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਚਾਰ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਜੋ ਵਾਅਦਾ ਕੀਤਾ ਸੀ, ਉਹ ਸੀਮਤ ਸੀ।ਉਸਨੇ ਵੀ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਚੁੱਘ ਮੁਤਾਬਕ ਸੂਬੇ ‘ਚ ਭਾਜਪਾ ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ ‘ਤੇ ਅਜਿਹਾ ਹਮਲਾ ਕੀਤਾ ਜਾਵੇਗਾ, ਜਿਸ ਨਾਲ ਸਿਆਸਤਦਾਨਾਂ ਅਤੇ ਪੁਲਸ ਦੀ ਗਠਜੋੜ ਦਾ ਵੀ ਪਰਦਾਫਾਸ਼ ਹੋਵੇਗਾ।






