Thursday, May 7, 2026
Home Blog Page 2598

ਪੰਜ ਸਾਲ ਸੱਤਾ ‘ਚ ਰਹੀ ਕਾਂਗਰਸ ਦੇ ਆਗੂਆਂ ਨੂੰ ਹੁਣ ਨਸ਼ਾ ਮਾਫੀਆ ਦੀ ਸਤਾਉਣ ਲੱਗੀ ਚਿੰਤਾ: ਭਗਵੰਤ ਮਾਨ

0

-ਕਾਂਗਰਸੀ ਆਗੂ ਔਜਲਾ ਵੱਲੋਂ ਡੀਜੀਪੀ ਨੂੰ ਲਿਖੇ ਪੱਤਰ ਬਾਰੇ ਮਾਨ ਨੇ ਕਾਂਗਰਸ ਸਰਕਾਰ ‘ਤੇ ਚੁੱਕੇ ਸਵਾਲ
ਸੁਖਜਿੰਦਰ ਮਾਨ
ਚੰਡੀਗੜ, 24 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਸੂਬੇ ‘ਚ ਚੱਲਦੇ ਡਰੱਗ ਮਾਫੀਆ ਅਤੇ ਨਸ਼ੇ ਦੇ ਜਾਰੀ ਕਹਿਰ ਬਾਰੇ ਹੁਣ ਸੱਤਾਧਾਰੀ ਕਾਂਗਰਸ ਦੇ ਆਗੂ ਵੀ ਦੁਹਾਈ ਪਾਉਣ ਲੱਗੇ ਹਨ। ਉਨਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਪੁਲੀਸ ਨੂੰ ਪੱਤਰ ਲਿਖ ਕੇ ਇਸ ਸੱਚ ਨੂੰ ਪ੍ਰਵਾਨ ਕਰ ਲਿਆ ਹੈ ਕਿ ਕਾਂਗਰਸ ਦੇ ਰਾਜ ਵਿੱਚ ਨਸ਼ੇ ਦਾ ਕਹਿਰ ਜਾਰੀ ਰਿਹਾ ਹੈ ਅਤੇ ਡਰੱਗ ਮਾਫੀਆ ਦਾ ਸਿਆਸੀ ਆਗੂਆਂ ਨਾਲ ਗੱਠਜੋੜ ਬਣਿਆ ਰਿਹਾ ਹੈ। ਮਾਨ ਨੇ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਉਹ ਹੁਣ ਪੰਜਾਬ ਦੇ ਮੁੱਦਿਆਂ ਬਾਰੇ ਦਿਖਾਵੇ ਦੀ ਚਿੰਤਾ ਕਰਨੀ ਹੀ ਛੱਡ ਦੇਣ, ਕਿਉਂਕਿ ਵੋਟਰਾਂ ਨੇ ਵੱਡੀ ਗਿਣਤੀ ਵੋਟਾਂ ਪਾ ਕੇ ਸੂਬੇ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਸਪੁਰਦ ਕਰ ਦਿੱਤੀ ਹੈ ਅਤੇ 10 ਮਾਰਚ ਤੋਂ ਬਾਅਦ ਪੰਜਾਬ ਦੀ ਫਿਜ਼ਾ ਬਦਲ ਜਾਵੇਗੀ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੋਸ਼ ਲਾਇਆ, ”ਕਾਂਗਰਸ ਦੇ ਆਗੂਆਂ ਨੇ 2017 ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁੱਟਕਾ ਸਾਹਿਬ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ। ਕਾਂਗਰਸ ਦੇ ਆਗੂ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਰਾਜਭਾਗ ਦਾ ਆਨੰਦ ਮਾਣਦੇ ਰਹੇ, ਪਰ ਨਾ ਨਸ਼ਾ ਖਤਮ ਹੋਇਆ ਅਤੇ ਨਾ ਹੀ ਨਸ਼ੇ ਮਾਫੀਆ ਦੇ ਸਰਪ੍ਰਸਤ ਸਿਆਸੀ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ। ਸਗੋਂ ਕਾਂਗਰਸੀ ਆਗੂਆਂ ਨੇ ਡਰੱਗ ਮਾਫੀਆ ਨਾਲ ਗੱਠਜੋੜ ਕਰਕੇ ਧਨ ਦੌਲਤ ਇੱਕਠੀ ਕਰਨ ‘ਤੇ ਹੀ ਜ਼ੋਰ ਲਾਈ ਰੱਖਿਆ।” ਉਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਵਿੱਚੋਂ ਕਾਂਗਰਸ ਦਾ ਰਾਜ ਖਤਮ ਹੋ ਗਿਆ ਹੈ ਤਾਂ ਕਾਂਗਰਸ ਦੇ ਆਗੂ ਸੂਬੇ ਦੇ ਪੁਲੀਸ ਮੁੱਖੀ ਨੂੰ ਚਿੱਠੀਆਂ ਲਿਖ ਕੇ ਨਸ਼ੇ ਦਾ ਕਹਿਰ ਜਾਰੀ ਰਹਿਣ ਦੀ ਦੁਹਾਈ ਦੇ ਰਹੇ ਹਨ ਅਤੇ ਪੁਲੀਸ ਮੁੱਖੀ ਦੇ ਘਰ ਅੱਗੇ ਧਰਨਾ ਲਾਉਣ ਦੀ ਚਿਤਾਵਨੀ ਦੇ ਰਹੇ ਹਨ। ਮਾਨ ਨੇ ਸਵਾਲ ਕੀਤੇ ਕਿ ਬੀਤੇ ਪੰਜ ਸਾਲਾਂ ਦੌਰਾਨ ਕਾਂਗਰਸ ਦੇ ਆਗੂ ਨਸ਼ੇ ਦੇ ਮੁੱਦੇ ‘ਤੇ ਕਿਉਂ ਚੁੱਪ ਰਹੇ? ਕਾਂਗਰਸੀ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰਾਂ ਅੱਗੇ ਧਰਨੇ ਕਿਉਂ ਨਹੀਂ ਲਾਏ? ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ‘ਤੇ ਕਾਂਗਰਸ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ?
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ 2017 ਤੋਂ ਹੀ ਪੰਜਾਬ ‘ਚ ਡਰੱਗ ਮਾਫੀਆ ਅਤੇ ਨਸ਼ੇ ਦੇ ਕਹਿਰ ਬਾਰੇ ਆਵਾਜ਼ ਚੁੱਕਦੀ ਆ ਰਹੀ ਹੈ। ਭਾਂਵੇਂ 2017 ਦੀਆਂ ਚੋਣਾ ਵੇਲੇ ਕਾਂਗਰਸੀ ਆਗੂਆਂ ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਵੋਟਰਾਂ ਨੂੰ ਭਰਮਾ ਲਿਆ ਸੀ, ਪਰ ਇਸ ਵਾਰ ਸਮੂਹ ਵੋਟਰ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲਾਲਚ ਅਤੇ ਵਾਅਦੇ ‘ਚ ਨਹੀਂ ਫਸੇ ਅਤੇ ਵੋਟਰਾਂ ਨੇ ਖੁੱਲੇ ਮਨ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਮਾਨ ਨੇ ਦਾਅਵਾ ਕੀਤਾ ਕਿ 10 ਮਾਰਚ ਤੋਂ ਬਾਅਦ ਪੰਜਾਬ ‘ਚ ਲੋਕਾਂ ਦੀਆਂ ਉਮੀਦਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ‘ਆਪ’ ਦੀ ਸਰਕਾਰ ਆਪਣਾ ਫਰਜ਼ ਸਮਝ ਕੇ ਸੂਬੇ ਵਿਚੋਂ ਨਸ਼ਾ ਖ਼ਤਮ ਕਰੇਗੀ, ਡਰੱਗ ਮਾਫੀਆ ਖਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਡਰੱਗ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਨੂੰ ਜੇਲਾਂ ਵਿੱਚ ਸੁੱਟੇਗੀ।

ਅਕਾਲੀ ਆਗੂ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਜੇਲ ਭੇਜਣ ਦੇ ਫ਼ੈਸਲੇ ਦਾ ਸਵਾਗਤ: ਹਰਪਾਲ ਸਿੰਘ ਚੀਮਾ

0

ਜਿਹੜਾ ਕੰਮ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਉਹ ਕੰਮ ਮਾਣਯੋਗ ਅਦਾਲਤ ਨੇ ਕੀਤਾ: ਹਰਪਾਲ ਸਿੰਘ ਚੀਮਾ
ਹਾਈਕੋਰਟ ਦੀ ਨਿਗਰਾਨੀ ‘ਚ ਹੋਵੇ ਮਜੀਠੀਆ ਕੋਲੋਂ ਪੁੱਛ- ਪੜਤਾਲ, ਪੰਜਾਬ ਪੁਲੀਸ ‘ਤੇ ਨਹੀਂ ਰਿਹਾ ਭਰੋਸਾ: ਹਰਪਾਲ ਸਿੰਘ ਚੀਮਾ
ਆਪ’ ਦੀ ਸਰਕਾਰ ਕਿਸੇ ਵੀ ਸਿਆਸੀ ਵਿਅਕਤੀ ਜਾਂ ਅਧਿਕਾਰੀ ਨੂੰ ਨਹੀਂ ਬਖਸ਼ੇਗੀ, ਜਿਹੜਾ ਨਸ਼ੇ ਮਾਮਲੇ ‘ਚ ਸ਼ਾਮਲ ਹੋਇਆ: ਹਰਪਾਲ ਸਿੰਘ ਚੀਮਾ
ਸੁਖਜਿੰਦਰ ਮਾਨ
ਚੰਡੀਗੜ, 24 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮਾਣਯੋਗ ਆਦਲਤ ਵੱਲੋਂ ਅਕਾਲੀ ਦਲ ਬਾਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਜੇਲ ਭੇਜਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ,” ਮਾਣਯੋਗ ਅਦਾਲਤ ਦੇ ਫ਼ੈਸਲੇ ਦਾ ਬਹੁਤ- ਬਹੁਤ ਸਵਾਗਤ ਹੈ। ਜਿਹੜਾ ਕੰਮ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਉਹ ਕੰਮ ਮਾਣਯੋਗ ਅਦਾਲਤ ਨੇ ਕੀਤਾ ਹੈ।” ਚੀਮਾ ਨੇ ਕਿਹਾ ਕਿ ਪੰਜਾਬ ‘ਚ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਵਲ ਅਕਾਲੀ ਆਗੂ ਮਜੀਠੀਆ ਨੂੰ ਜੇਲ ਜਾਣ ‘ਤੇ ਚੁੱਪ ਨਹੀਂ ਬੈਠੇਗੀ, ਸਗੋਂ ਡਰੱਗ ਮਾਫੀਆ ਦੀਆਂ ਜੜਾਂ ਵੱਢਣ ਦਾ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਮੋਹਾਲੀ ਦੀ ਇੱਕ ਅਦਾਲਤ ਨੇ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 8 ਮਾਰਚ ਤੱਕ ਜੇਲ ਭੇਜਿਆ ਹੈ, ਜਿਨਾਂ ਨੂੰ ਨਸ਼ੇ ਨਾਲ ਸੰਬੰਧ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ 23 ਫਰਵਰੀ ਤੱਕ ਜ਼ਮਾਨਤ ਦਿੱਤੀ ਗਈ ਸੀ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੱਛਲੀ ਅਕਾਲੀ- ਭਾਜਪਾ ਸਰਕਾਰ ਵਾਂਗ ਮੌਜ਼ੂਦਾ ਕਾਂਗਰਸ ਸਰਕਾਰ ਵੀ ਨਸ਼ੇ ਦੀ ਵਪਾਰੀਆਂ ਅਤੇ ਉਨਾਂ ਦੇ ਚਰਚਿਤ ਸਿਆਸੀ ਆਕਿਆਂ ਨੂੰ ਸ਼ਰੇਆਮ ਬਚਾਉਂਦੀ ਰਹੀ ਹੈ ਅਤੇ ਗਰੀਬ ਲੋਕਾਂ ਦੇ ਕੇਸ ਦਰਜ ਕਰਕੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਂਦੀ ਰਹੀ ਹੈ। ਉਨਾਂ ਦੋਸ਼ ਲਾਇਆ ਕਿ ਕਾਂਗਰਸ ਦੀ ਚੰਨੀ ਸਰਕਾਰ ਅਤੇ ਮਜੀਠੀਆ ਇੱਕ- ਦੂਜੇ ਦੀ ਮਦਦ ਨਾਲ ਡਰੱਗ ਮਾਮਲੇ ਨੂੰ ਲਟਕਾਉਣ ਲਈ ਨਵੇਂ -ਨਵੇਂ ਹੱਥਕੰਡੇ ਅਪਣਾਉਂਦੇ ਰਹੇ ਹਨ। ਇਸੇ ਲਈ ਕਾਂਗਰਸ ਸਰਕਾਰ ਨੇ ਨਸ਼ੇ ਮਾਮਲੇ ‘ਚ ਮਾਣਯੋਗ ਹਾਈਕੋਰਟ ਵੱਲੋਂ ਗਠਤ ਕੀਤੀ ਐਸ.ਟੀ.ਐਫ਼ ਦੀ ਰਿਪੋਰਟ ਨੂੰ ਲੋਕਾਂ ਸਾਹਮਣੇ ਨਹੀਂ ਰੱਖਿਆ, ਸਗੋਂ ਰਿਪੋਰਟ ਸੀਲਬੰਦ ਹੋਣ ਦੀ ਆੜ ਵਿੱਚ ਕਾਂਗਰਸ ਸਰਕਾਰ ਲਗਾਤਾਰ ਡਰੱਗ ਮਾਫੀਆ ਅਤੇ ਉਸ ਦੇ ਸਿਆਸੀ ਸਰਪ੍ਰਸਤਾਂ ਨੂੰ ਬਚਾਉਣ ਦੇ ਯਤਨ ਕਰਦੀ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਸਰਕਾਰ, ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ ਰਲਮਿਲ ਕੇ ਕਾਨੂੰਨ ਦੀਆਂ ਅੱਖਾਂ ‘ਚ ਘੱਟਾ ਪਾਉਂਦੇ ਰਹੇ ਹਨ। ਡਰੱਗ ਮਾਮਲੇ ‘ਚ ਜਿਹੜਾ ਬੰਦਾ (ਬਿਕਰਮ ਮਜੀਠੀਆ) ਕਈ ਸਾਲ ਪਹਿਲਾਂ ਜੇਲ ਵਿੱਚ ਹੋਣਾ ਚਾਹੀਦਾ ਸੀ, ਪਿੱਛਲੀਆਂ ਸਰਕਾਰਾਂ ਅਤੇ ਪੰਜਾਬ ਪੁਲੀਸ ਦੀ ਮਾੜੀ ਕਾਰਗੁਜਾਰੀ ਦੇ ਚੱਲਦਿਆਂ ਉਸ ਬੰਦੇ (ਮਜੀਠੀਆ) ਨੂੰ ਮਾਣਯੋਗ ਅਦਾਲਤ ਨੂੰ ਜੇਲ ਸੁੱਟਣਾ ਪਿਆ। ਉਨਾਂ ਕਿਹਾ ਕਿ ਮਜੀਠੀਆ ਖਿਲਾਫ਼ ਡਰੱਗ ਮਾਮਲਾ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਹੈ, ਕਿਉਂਕਿ ਕਾਂਗਰਸ ਅਤੇ ਭਾਜਪਾ ਸਰਕਾਰਾਂ ਨੇ ਅਦਾਲਤ ਵਿੱਚ ਠੋਸ ਸਬੂਤ ਪੇਸ਼ ਨਹੀਂ ਕੀਤੇ ਸਨ।
‘ਆਪ’ ਆਗੂ ਨੇ ਕਿਹਾ ਕਿ ਡਰੱਗ ਮਾਮਲੇ ‘ਚ ਪੰਜਾਬ ਪੁਲੀਸ ਵੱਲੋਂ ਅਦਾਲਤ ਕੋਲੋਂ ਮਜੀਠੀਆ ਦੇ ਪੁਲੀਸ ਰਿਮਾਂਡ ਦੀ ਮੰਗ ਹੀ ਨਹੀਂ ਕੀਤੀ ਗਈ, ਇਸ ਲਈ ਹੁਣ ਪੁਲੀਸ ਦੀ ਜਾਂਚ ‘ਤੇ ਲੋਕਾਂ ਨੂੰ ਵਿਸ਼ਵਾਸ਼ ਨਹੀਂ ਰਿਹਾ। ਹੁਣ ਜ਼ਰੂਰੀ ਹੈ ਕਿ ਮਾਣਯੋਗ ਹਾਈਕੋਰਟ ਦੀ ਨਿਗਰਾਨੀ ‘ਚ ਹੀ ਮਜੀਠੀਆ ਕੋਲੋਂ ਪੁੱਛ ਪੜਤਾਲ ਕੀਤੀ ਜਾਵੇ।
ਚੀਮਾ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ਰਾਜ ਤੋਂ ਲੈ ਕੇ ਕਾਂਗਰਸ ਦੇ ਰਾਜ ਵਿੱਚ ਨਸ਼ੇ ਦਾ ਕਹਿਰ ਜਾਰੀ ਰਿਹਾ ਅਤੇ ਲੱਖਾਂ ਨੌਜਵਾਨ ਨਸ਼ੇ ਕਾਰਨ ਮਾਰੇ ਗਏ। ਇਸ ਲਈ ਬਿਕਰਮ ਮਜੀਠੀਆ ਨੂੰ ਜੇਲ ਭੇਜਣ ਨਾਲ ਮਾਮਲਾ ਪੂਰੀ ਤਰਾਂ ਹੱਲ ਨਹੀਂ ਹੋਵੇਗਾ। ਸਗੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਮਾਫੀਆ ਦੇ ਸਿਆਸੀ ਸਰਪ੍ਰਸਤਾਂ ਖਿਲਾਫ਼ ਹੋਰ ਉਚਿਤ ਕਾਨੂੰਨੀ ਕਾਰਵਾਈ ਕਰੇਗੀ ਤਾਂ ਜੋ ਨਸ਼ੇ ਮਾਫੀਆ ਦੀਆਂ ਜੜਾਂ ਵੱਢੀਆਂ ਜਾਣ। ਉਨਾਂ ਕਿਹਾ ਕਿ ‘ਆਪ’ ਦੀ ਸਰਕਾਰ ਕਿਸੇ ਵੀ ਸਿਆਸੀ ਵਿਅਕਤੀ ਜਾਂ ਅਧਿਕਾਰੀ ਨੂੰ ਨਹੀਂ ਬਖਸ਼ੇਗੀ, ਜਿਹੜਾ ਨਸ਼ੇ ਮਾਮਲੇ ‘ਚ ਸ਼ਾਮਲ ਹੋਇਆ, ਭਾਂਵੇ ਉਹ ਸਿਆਸੀ ਵਿਅਕਤੀ ਆਮ ਆਦਮੀ ਪਾਰਟੀ ਦੇ ਆਗੂ ਜਾਂ ਵਿਧਾਇਕ ਹੀ ਕਿਉਂ ਨਾ ਹੋਵੇ।

ਸਕੂਲੀ ਕਿਤਾਬਾਂ ਚ ਇਤਿਹਾਸ ਨਾਲ ਛੇੜ-ਛਾੜ ਦਾ ਮਾਮਲਾ: ਆਪ ਨੇ 12ਵੀਂ ਦੀਆਂ ਵਿਵਾਦਿਤ ਕਿਤਾਬਾਂ ਤੇ ਤੁਰੰਤ ਪਾਬੰਦੀ ਮੰਗੀ

0

-ਕਾਂਗਰਸ, ਕੈਪਟਨ ਅਤੇ ਬਾਦਲ ਦੱਸਣ ਕਿ ਕੀ ਗੁਰੂ ਹਰਗੋਬਿੰਦ ਜੀ ਨੇ ਜਹਾਂਗੀਰ ਦੀ ਫੌਜ ‘ਚ ਨੌਕਰੀ ਕੀਤੀ ਸੀ: ਕੁਲਤਾਰ ਸਿੰਘ ਸੰਧਵਾਂ
-ਸੰਧਵਾਂ ਵੱਲੋਂ ਕਿਤਾਬਾਂ ਵਿੱਚ ਗੁਰੂਆਂ, ਗੁਰਬਾਣੀ ਅਤੇ ਸ਼ਹੀਦਾਂ ਬਾਰੇ ਗਲਤ-ਬਿਆਨੀ ਵੱਡੀ ਸਾਜਿਸ਼ ਕਰਾਰ
-ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਐੱਸ.ਜੀ.ਪੀ.ਸੀ. ‘ਤੇ ਵੀ ਚੁੱਕੇ ਸਵਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਫਰਵਰੀ: ਆਮ ਆਦਮੀ ਪਾਰਟੀ (ਆਪ) ਨੇ 12ਵੀਂ ਜਮਾਤ ਲਈ ਇਤਿਹਾਸ ਦੀਆਂ ਵਿਵਾਦਿਤ ਕਿਤਾਬਾਂ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸੱਤਾਧਾਰੀ ਕਾਂਗਰਸ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਉੱਤੇ ਇਤਿਹਾਸ ਖਾਸ ਕਰ ਸਿੱਖ ਇਤਿਹਾਸ ਅਤੇ ਗੁਰੂ ਦੀ ਬਾਣੀ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਵੀਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇੱਕ ਵੱਡੀ ਅਤੇ ਗਿਣੀ-ਮਿਥੀ ਸਾਜਿਸ਼ ਨਾਲ ਸਿੱਖ ਇਤਿਹਾਸ, ਸਿੱਖ ਗੁਰੂਆਂ, ਗੁਰੂ ਦੀ ਬਾਣੀ ਸਮੇਤ ਪੰਜਾਬ ਦੀ ਸਰਜਮੀਂ ਅਤੇ ਸ਼ਹੀਦਾਂ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਗ਼ਲਤ ਬਿਆਨੀ ਨਵੀਂ ਪੀੜ੍ਹੀ ਨੂੰ ਪਰੋਸੀ (ਪੜ੍ਹਾਈ) ਜਾ ਰਹੀ ਹੈ, ਪ੍ਰੰਤੂ ਕਾਂਗਰਸ, ਕੈਪਟਨ ਅਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਸੱਤਾਧਾਰੀ ਨਿੱਜੀ ਪਬਲੀਕੇਸ਼ਨ ਹਾਊਸਾਂ ਨਾਲ ਮਿਲ ਕੇ ਕਿਤਾਬ ਮਾਫ਼ੀਆ ਰਾਹੀਂ ਪੈਸੇ ਕਮਾਉਣ ਤੋਂ ਇਲਾਵਾ ਕੁੱਝ ਨਹੀਂ ਸੋਚ ਰਹੇ, ਇਸੇ ਕਾਰਨ ਹੀ ਬੱਜਰ ਗ਼ਲਤੀਆਂ ਅਤੇ ਗੁਰੂ ਦੀ ਬਾਣੀ ਦੀ ਬੇਅਦਬੀਆਂ ਨਾਲ ਭਰੀ 100 ਰੁਪਏ ਦੀ ਕਿਤਾਬ 400 ਰੁਪਏ ਤੋਂ ਵੱਧ ਮੁੱਲ ਤੇ ਵੇਚੀ ਜਾ ਰਹੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਨਿੱਜੀ ਪਬਲੀਕੇਸ਼ਨਾਂ ਵੱਲੋਂ ਛਾਪੀਆਂ ਗਈਆ ਪ੍ਰੋ, ਮਨਜੀਤ ਸਿੰਘ, ਡਾ. ਏ.ਸੀ. ਅਰੋੜਾ ਅਤੇ ਡਾ. ਐੱਮ.ਐੱਸ. ਮਾਨ ਦੀਆਂ 12ਵੀਂ ਜਮਾਤ ਲਈ ਮੰਜ਼ੂਰ ਕਿਤਾਬਾਂ ਉੱਤੇ ਤੁਰੰਤ ਪਾਬੰਦੀ ਅਤੇ ਸਿਲੇਬਸ ‘ਚੋਂ ਵਾਪਸੀ ਦੀ ਜ਼ੋਰਦਾਰ ਮੰਗ ਕੀਤੀ। ਸੰਧਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਾਂਗਰਸੀਆਂ ਅਤੇ ਅਕਾਲੀ ਦਲ (ਬਾਦਲ) ਦੇ ਸਿਆਸਤਦਾਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਕਿ ਕੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਨੇ ਗਵਾਲੀਅਰ ਕਿਲ੍ਹੇ ‘ਚੋਂ 52 ਰਾਜਿਆਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਮੁਗ਼ਲ ਸ਼ਾਸ਼ਕ ਜਹਾਂਗੀਰ ਦੀ ਫੌਜ ‘ਚ ਨੌਕਰੀ ਕੀਤੀ ਸੀ, ਜਿਵੇਂ ਕਿ ਡਾ. ਏ.ਸੀ. ਅਰੋੜਾ ਨੇ ਆਪਣੀ ‘ਪੰਜਾਬ ਦਾ ਇਤਿਹਾਸ’ ਪੁਸਤਕ ਦੇ ਪੰਨਾ ਨੰਬਰ 81 ਉੱਤੇ ਦੱਸਿਆ ਹੈ। ਕੀ ਸੱਤਾਧਾਰੀ ਅਤੇ ਤਥਾ-ਕਥਿਤ ਵਿਦਵਾਨ ਇਸ ਕਥਨ ਨੂੰ ਸਹੀ ਮੰਨਦੇ ਹਨ? ਜੇਕਰ ਨਹੀਂ ਤਾਂ ਅਜਿਹੀਆਂ ਕਿਤਾਬਾਂ ਸਕੂਲੀ ਸਿਲੇਬਸ ਦਾ ਅਜੇ ਤੱਕ ਹਿੱਸਾ ਕਿਉਂ ਹਨ ਅਤੇ ਇਸ ਬਾਰੇ ਉੱਠੇ ਵਿਵਾਦ ‘ਤੇ ਚੁੱਪ ਕਿਉਂ ਹਨ?ਸੰਧਵਾਂ ਨੇ ਹਵਾਲਾ ਦਿੱਤਾ ਕਿ ਡਾ. ਮਾਨ ਦੀ ਕਿਤਾਬ ‘ਚ ਲਿਖਿਆ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਪੰਜਾਬ ਦੇ ਜੱਟਾਂ ਨੇ ਦਬਾਅ ਨਾਲ ਤਲਵਾਰ ਚੁੱਕਣ ਲਈ ਮਜ਼ਬੂਰ ਕੀਤਾ ਸੀ। ਕੀ ਅਜਿਹੀਆਂ ਟਿੱਪਣੀਆਂ ਮੀਰੀ-ਪੀਰੀ ਦੇ ਸੰਕਲਪ ਉੱਤੇ ਸਿੱਧਾ ਹਮਲਾ ਨਹੀਂ ਹਨ? ਕਾਂਗਰਸੀ ਅਤੇ ਅਕਾਲੀ (ਬਾਦਲ) ਇਸ ਬਾਰੇ ਵੀ ਸਪਸ਼ਟੀਕਰਨ ਦੇਣ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਣਾ ਜੱਟਾਂ ਕਰਕੇ ਕੀਤੇ ਜਾਣ ਦਾ ਹਵਾਲਾ ਦਿੱਤਾ ਹੈ, ਜੋ ਨਾ ਕੇਵਲ ਗ਼ਲਤ ਸਗੋਂ ਨਾ ਬਰਦਾਸ਼ਤ ਕਰਨ ਯੋਗ ਹੈ। ਸੰਧਵਾਂ ਨੇ ਕਿਹਾ ਕਿ ਇੰਨਾ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗਲਤ ਬਿਆਨੀ ਕੀਤੀ ਗਈ ਹੈ ਅਤੇ ਬਾਣੀ ਦੀ ਸ਼ਬਦਾਵਲੀ ਗ਼ਲਤੀਆਂ ਨਾਲ ਭਰੀ ਪਈ ਹੈ, ਜੋ ਨਾ ਕੇਵਲ ਅਰਥ ਦਾ ਅਨਰਥ ਹੈ, ਸਗੋਂ ਗੁਰੂ ਦੀ ਬਾਣੀ ਦੀ ਬੇਅਦਬੀ ਵੀ ਹੈ। ਕੀ ਇਸ ਬਾਰੇ ‘ਪੰਥ ਦੇ ਠੇਕੇਦਾਰ’ ਕਹਾਉਂਦੇ ਬਾਦਲ ਸੰਗਤ ਨੂੰ ਸਪਸ਼ਟ ਕਰਨਗੇ? ਸੰਧਵਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮੁੱਦੇ ‘ਤੇ ਕਿਉਂ ਚੁੱਪ ਧਾਰੀ ਹੋਈ ਹੈ? ਜਦਕਿ ਇਸ ਮਾਮਲੇ ‘ਤੇ ਲਿਖਤ ਸ਼ਿਕਾਇਤਾਂ ਹੋ ਰਹੀਆਂ ਹਨ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹਨਾਂ ਕਿਤਾਬਾਂ ‘ਚ ਸ੍ਰੀ ਗੁਰੂ ਤੇਗ਼ ਬਹਾਦਰ, ਖਾਲਸਾ ਪੰਥ ਅਤੇ ਹੋਰ ਗੁਰੂਆਂ ਅਤੇ ਇਤਿਹਾਸਕ ਤੱਥਾਂ ਸਮੇਤ ਸ਼ਹੀਦ ਊਧਮ ਸਿੰਘ ਵਰਗੇ ਆਜ਼ਾਦੀ ਦੇ ਪਰਵਾਨਿਆਂ ਬਾਰੇ ਵੀ ਊਲ-ਜਲੂਲ ਟਿੱਪਣੀਆਂ ਦਰਜ ਹਨ। ਸੰਧਵਾਂ ਨੇ ਕਿਹਾ ਕਿ ਬਾਲ ਮਨ ਕੋਰੇ ਕਾਗਜ਼ ਵਰਗੇ ਹੁੰਦੇ ਹਨ, ਇਸ ਲਈ ਅਜਿਹੀਆਂ ਵਿਵਾਦਿਤ ਕਿਤਾਬਾਂ ਡੂੰਘੀ ਸਾਜਿਸ਼ ਦਾ ਹਿੱਸਾ ਹਨ। ਸੰਧਵਾਂ ਨੇ ਕਿਹਾ ਕਿ ਗੁਰਬਾਣੀ ਅਤੇ ਰਾਗਾਂ ਦੇ ਸ਼ਬਦੀ ਨਾਮ ਗ਼ਲਤ ਲਿਖੇ ਜਾਣਾ ਬੇਅਦਬੀ ਕਰਨ ਦੇ ਤੁੱਲ ਬੱਜਰ ਗਲਤੀਆਂ ਹਨ। ਦੂਜੇ ਪਾਸੇ ਇਹ ਗਲਤ ਬਿਆਨੀ ਅਕਾਦਮਿਕ ਪੱਧਰ ‘ਤੇ ਕਿਸੇ ਫਰਾਡ ਤੋਂ ਘੱਟ ਨਹੀਂ ਹੈ। ਜਿਸ ਕਰਕੇ ਅਜਿਹੀਆਂ ਵਿਵਾਦਿਤ ਕਿਤਾਬਾਂ ‘ਤੇ ਤੁਰੰਤ ਪਾਬੰਦੀ ਲੱਗਣਾ ਜਰੂਰੀ ਹੈ।

ਕੇਂਦਰੀ ਯੂਨੀਵਰਸਿਟੀ ਦੇ ਅੱਠ ਰੋਜ਼ਾ 13ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ

0

ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ (ਸੀਯੂਪੀਬੀ) ਦੇ ਅੱਠ ਰੋਜ਼ਾ 13ਵੇਂ ਸਥਾਪਨਾ ਦਿਵਸ ਸਮਾਰੋਹ ਦੀ ਸ਼ੁਰੂਆਤ ਉੱਘੇ ਸਿੱਖਿਆ ਸ਼ਾਸਤਰੀਆਂ ਦੇ ਭਾਸ਼ਣਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਨਾਲ ਹੋਈ।ਪਹਿਲੇ ਤਿੰਨ ਦਿਨਾਂ ਵਿੱਚ ਕੁੱਲ ਚਾਰ ਵਿਸ਼ੇਸ਼ ਭਾਸ਼ਣ ਕਰਵਾਏ ਗਏ। ਇਸ ਪ੍ਰੋਗਰਾਮ ਲੜੀ ਵਿੱਚ ਨਾਮਵਰ ਬੁਲਾਰਿਆਂ ਵਿੱਚ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ (ਸਲਾਹਕਾਰ ਮੰਤਰੀ, ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪ੍ਰੋ. ਗਿਰੀਸ਼ਵਰ ਮਿਸ਼ਰਾ (ਸਾਬਕਾ ਵਾਈਸ-ਚਾਂਸਲਰ, ਮਹਾਤਮਾ ਗਾਂਧੀ ਇੰਟਰਨੈਸ਼ਨਲ ਹਿੰਦੀ ਯੂਨੀਵਰਸਿਟੀ), ਪ੍ਰੋ. ਅਲੋਕ ਸ਼੍ਰੋਤ੍ਰੀਆ (ਇੰਦਰਾ ਗਾਂਧੀ ਨੈਸ਼ਨਲ ਟ੍ਰਾਈਬਲ ਯੂਨੀਵਰਸਿਟੀ, ਅਮਰਕੰਟਕ) ਅਤੇ ਪ੍ਰੋ. ਜੇ. ਗੌਰੀਸ਼ੰਕਰ (ਡਾਇਰੈਕਟਰ, ਆਈਆਈਐਸਈਆਰ-ਮੋਹਾਲੀ) ਨੇ ਵੱਖ-ਵੱਖ ਵਿਸ਼ਿਆਂ ‘ਤੇ ਭਾਸ਼ਣ ਦਿੱਤੇ।ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਦੌਰਾਨ ਯੂਨੀਵਰਸਿਟੀ ਵਿੱਚ ਪੜ੍ਹਦੇ 25 ਰਾਜਾਂ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੇ ਆਪਣੀ ਮਾਂ ਬੋਲੀ ਦੇ ਪੋਸਟਰ ਬਣਾ ਕੇ, ਕਵਿਤਾਵਾਂ ਅਤੇ ਗੀਤ ਗਾ ਕੇ ਆਪਣੀ ਮਾਂ ਬੋਲੀ ਦੀ ਨੁਮਾਇੰਦਗੀ ਕੀਤੀ ਅਤੇ ਇੱਕ ਦੂਜੇ ਦੀ ਭਾਸ਼ਾ ਦੇ ਸਤਿਕਾਰ ਦਾ ਸੁਨੇਹਾ ਦਿੱਤਾ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਸੀਯੂਪੀਬੀ ਦੀ ਸ਼ੁਰੂਆਤੀ 13 ਸਾਲਾਂ ਦੀ ਵਿਕਾਸ ਯਾਤਰਾ ਸ਼ਲਾਘਾਯੋਗ ਰਹੀ ਹੈ, ਜਿਸ ਦੌਰਾਨ ਯੂਨੀਵਰਸਿਟੀ ਨੇ ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ (ਐਨਆਈਆਰਐਫ ਰੈਂਕਿੰਗ) ਵਿੱਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨਾਲ ਸੰਬੰਧੀ ਇਹ ਅੱਠ ਰੋਜ਼ਾ ਪ੍ਰੋਗ੍ਰਾਮਾਂ ਦੀ ਲੜੀ ਵਿਲੱਖਣ ਹੈ ਕਿਉਂਕਿ ਇਹ ਵਿਦਿਆਰਥੀਆਂ ਨੂੰ ਇੱਕ ਦੂਜੇ ਦੇ ਸੱਭਿਆਚਾਰ ਨੂੰ ਸਮਝਣ ਅਤੇ ਅਕਾਦਮਿਕ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।ਇਸ ਤੋਂ ਇਲਾਵਾ ਇਸ ਪ੍ਰੋਗਰਾਮ ‘ਚ ‘ਆਜ਼ਾਦੀ ਦਾ ਮਹਾ ਉਤਸਵ’ ਪ੍ਰੋਗਰਾਮ’ ਲੜੀ ਤਹਿਤ ਦੋ ਅੰਤਰਰਾਸ਼ਟਰੀ ਪ੍ਰਸ਼ਨ ਉੱਤਰ (ਕੁਇਜ਼) ਮੁਕਾਬਲੇ ਕਰਵਾਏ ਗਏ, ਜਿਸ ‘ਚ ਭਾਰਤ ਤੋਂ 2700 ਦੇ ਕਰੀਬ ਅਤੇ ਭਾਰਤ ਅਤੇ 23 ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਰਜਿਸਟ੍ਰੇਸ਼ਨ ਕਰਵਾਈ| ‘ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੇ ਅਨਸੰਗ ਹੀਰੋਜ਼ (ਭੁਲੇ ਗਏ ਹੀਰੋ)’ ਵਿਸ਼ੇ ‘ਤੇ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਡਾ: ਨੇਹਾ ਨੀਮਾ (ਦਿੱਲੀ ਯੂਨੀਵਰਸਿਟੀ), ਕਪਿਲ ਗਰਗ (ਹਰਿਆਣਾ) ਅਤੇ ਅਰਸ਼ ਕੁਮਾਰ (ਸੀਯੂਪੀਬੀ ਵਿਦਿਆਰਥੀ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ‘ਸਪਤ ਸਿੰਧੂ ਖੇਤਰ ਵਿੱਚ ਗਿਆਨ ਪਰੰਪਰਾ’ ਵਿਸ਼ੇ ‘ਤੇ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਸ੍ਰੀ ਅਰਸ਼ ਕੁਮਾਰ (ਸੀਯੂਪੀਬੀ ਵਿਦਿਆਰਥੀ), ਡਾ: ਸ਼ਿਵਾ ਸ਼ੁਕਲਾ (ਸੀਯੂਪੀਬੀ ਫੈਕਲਟੀ) ਅਤੇ ਕਨਿਕਾ ਰਾਜਪੂਤ (ਸੀਯੂਪੀਬੀ ਵਿਦਿਆਰਥੀ) ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।ਤੀਜੇ ਦਿਨ ਪਤੰਗ ਉਡਾਉਣ, ਰੰਗੋਲੀ ਮੇਕਿੰਗ, ਬੈਸਟ ਆਊਟ ਆਫ ਵੇਸਟ ਅਤੇ ਐਡ ਮੈਡ ਸ਼ੋਅ ਮੁਕਾਬਲੇ ਕਰਵਾਏ ਗਏ। ਆਉਣ ਵਾਲੇ ਦਿਨਾਂ ਵਿੱਚ ਫੂਡ ਕਾਰਨੀਵਲ, ਡਾਕੂਮੈਂਟਰੀ ਮੇਕਿੰਗ ਮੁਕਾਬਲਾ, ਡਾਂਸ ਅਤੇ ਕੋਰੀਓਗ੍ਰਾਫੀ ਮੁਕਾਬਲਾ ਆਦਿ ਜਿਹੇ ਪ੍ਰਮੁੱਖ ਮੁਕਾਬਲੇ ਆਯੋਜਿਤ ਕੀਤੇ ਜਾਣਗੇ।ਸਥਾਪਨਾ ਦਿਵਸ ਨਾਲ ਸੰਬੰਧੀ ਇਹ ਅੱਠ ਰੋਜ਼ਾ ਪ੍ਰੋਗ੍ਰਾਮਾਂ ਦੀ ਲੜੀ 28 ਫਰਵਰੀ, 2022 ਨੂੰ ਯੂਨੀਵਰਸਿਟੀ ਦੇ 13ਵੇਂ ਸਥਾਪਨਾ ਦਿਵਸ ‘ਤੇ ਇੱਕ ਸ਼ਾਨਦਾਰ ਸਮਾਰੋਹ ਦੇ ਨਾਲ ਸਮਾਪਤ ਹੋਵੇਗੀ।

ਪੰਜਾਬ ਵਿੱਚ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ 27 ਫ਼ਰਵਰੀ ਤੋਂ

0

ਤਿੰਨ ਦਿਨੀਂ ਪਲਸ ਪੋਲੀਓ ਮੁਹਿੰਮ-ਪ੍ਰਮੁੱਖ ਸਕੱਤਰ ਨੇ ਸਟੇਟ ਟਾਸਕ ਫ਼ੋਰਸ ਮੀਟਿੰਗ ਦੌਰਾਨ ਪੋਲਿਓ ਮੁਹਿੰਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਸੁਖਜਿੰਦਰ ਮਾਨ

ਚੰਡੀਗੜ੍ਹ:23 ਫਰਵਰੀ:2022 ਦੇ ਸਬੰਧ ਚੰਡੀਗੜ੍ਹ ਵਿਖੇ ਵਿੱਚ ਸਟੇਟ ਟਾਸਕ ਫੋਰਸ ਦੀ ਅਹਿਮ ਮੀਟਿੰਗ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ੍ਰੀ ਰਾਜ ਕਮਲ ਚੌਧਰੀ ਦੀ ਪ੍ਰਧਾਨਗੀ ਹੇਠ ਆਨਲਾਈਨ ਮਾਧਿਅਮ ਰਾਹੀਂ ਹੋਈ। ਇਸ ਮੀਟਿੰਗ ਵਿੱਚ ਐਮ.ਡੀ. ਐਨ.ਐਚ.ਐਮ. ਕੁਮਾਰ ਰਾਹੁਲ, ਐਮ.ਡੀ. ਪੀ.ਐਚ.ਐਸ.ਸੀ. ਭੁਪਿੰਦਰ ਸਿੰਘ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ(ਪ.ਭ.) ਡਾ. ਓ.ਪੀ. ਗੋਜਰਾ,ਅਸਿਸਟੈਂਟ ਡਾਇਰੈਕਟਰ ਡਾ. ਬਲਵਿੰਦਰ ਕੌਰ,ਵਿਸ਼ਵ ਸਿਹਤ ਸਗੰਠਨ ਤੋਂ ਡਾ. ਸ਼ਰੀਨਿਵਾਸਨ, ਡਾ. ਵਿਕਰਮ,ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ, ਟੀਕਾਕਰਨ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਨੁਮਾਇਂਦੇ ਵੱਲੋਂ ਸ਼ਮੂਲੀਅਤ ਕੀਤੀ ਗਈ। ਪਲਸ ਪੋਲੀਓ ਮੁਹਿੰਮ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਨੇ ਦੱਸਿਆ ਕਿ ਸੂਬੇ ਦੇ ਵਿੱਚ ਇਹ ਮੁਹਿੰਮ ਆਉਣ ਵਾਲੀ 27 ਫਰਵਰੀ ਤੋਂ ਸ਼ੁਰੂ ਹੋ ਕੇ 1 ਮਾਰਚ ਨੂੰ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਵਿੱਚ ਸਿਹਤ ਕਰਮੀਆਂ ਵੱਲੋਂ 0 ਤੋਂ 5 ਸਾਲ ਦੇ 31,08,660 ਨੋਨਿਹਾਲਾ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਸ੍ਰੀ ਚੌਧਰੀ ਨੇ ਦੱਸਿਆ ਕਿ ਸੂਬੇ ਭਰ ਦੇ ਵਿੱਚ ਮੁਹਿੰਮ ਦੇ ਪਹਿਲੇ ਦਿਨ 14,468 ਪੋਲੀਓ ਬੂਥ ਲਗਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਦੂਜੇ ਦਿਨ 26,741 ਟੀਮਾਂ ਵੱਲੋਂ ਘਰ ਘਰ ਜਾ ਕੇ ਬੱਚਿਆਂ ਨੂੰ ਇਹ ਬੂੰਦਾਂ ਪਿਲਾਉਣ ਦੀ ਜ਼ਿੰਮੇਵਾਰੀ ਲਗਾਈ ਗਈ ਹੈ। ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਨੇ ਦੱਸਿਆ ਕਿ ਸੂਬੇ ਦੇ ਵਿੱਚ 848 ਮੋਬਾਇਲ ਟੀਮਾਂ ਅਤੇ 764 ਟਰਾਂਜ਼ਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਹਾਈ ਰਿਸਕ ਏਰੀਆ ਦੇ ਵਿਚ ਰਹਿ ਰਹੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਮੁਹਿੰਮ ਦੌਰਾਨ 4379 ਏਐੱਨਐੱਮਜ਼,19573 ਆਸ਼ਾ ਵਰਕਰਜ਼, 21201 ਆਂਗਣਵਾੜੀ ਵਰਕਰ ਅਤੇ ਕਰੀਬ 10145 ਵਾਲੰਟੀਅਰਜ਼ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਲਗਾਏ ਗਏ ਹਨ ਅਤੇ ਇਨ੍ਹਾਂ ਦੀ ਨਿਗਰਾਨੀ ਲਈ 3180 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਸ ਮੌਕੇ ਸਿਹਤ ਵਿਭਾਗ ਦੇ ਡਾਇਰੈਕਟਰ (ਪ.ਭ.) ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਵਿਭਾਗ ਵੱਲੋਂ 8436 ਹਾਈ ਰਿਸਕ ਏਰੀਆ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਵਿਚੋਂ 4297 ਸਲੱਮ, 279 ਕੰਸਟ੍ਰਕਸ਼ਨ ਸਾਈਟਾਂ , 775 ਪਰਵਾਸੀ ਸਾਈਟਾਂ, 2064 ਇੱਟਾਂ ਦਾ ਭੱਠੇ ਅਤੇ 1021 ਹੋਰ ਸਾਈਟਸ ਤੇ ਪੋਲੀਓ ਬੂੰਦਾ ਵਿਭਾਗ ਦੇ ਕਰਮੀਆਂ ਵੱਲੋਂ ਪਿਲਾਈਆਂ ਜਾਣਗੀਆਂ। ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਸੂਬੇ ਦੇ ਵਿੱਚ ਪਲਸ ਪੋਲੀਓ ਮੁਹਿੰਮ ਦੀ ਨਿਗਰਾਨੀ ਲਈ ਡਾਇਰੈਕਟਰ ਦਫ਼ਤਰ ਦੇ ਸੀਨੀਅਰ ਅਧਿਕਾਰੀ ਬਤੌਰ ਅਬਜ਼ਰਵਰ ਲਗਾਏ ਗਏ ਹਨ ਜਿਨ੍ਹਾਂ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਤਿੰਨ ਦਿਨਾਂ ਲਈ ਇਸ ਮੁਹਿੰਮ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕੋਈ ਵੀ ਯੋਗ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਇਸ ਤੋਂ ਇਲਾਵਾ ਸਿਹਤ ਡਾਇਰੈਕਟਰ ਨੇ ਦੱਸਿਆ ਕਿ ਟਾਸਕ ਫ਼ੋਰਸ ਦੀ ਮੀਟਿੰਗ ਦੌਰਾਨ ਮਿਸ਼ਨ ਇੰਦਰ ਧਨੁਸ਼ ਨੂੰ ਵੀ ਵਿਚਾਰਿਆ ਗਿਆ ਅਤੇ ਵਿਭਾਗ ਵੱਲੋਂ ਮਿਸ਼ਨ ਇੰਦਰ ਧਨੁਸ਼ ਤਹਿਤ ਮਾਰਚ ਤੋਂ ਲੈ ਕੇ ਮਈ ਮਹੀਨੇ ਤਕ ਤਿੰਨ ਗੇੜ ਤਹਿਤ ਦੋ ਸਾਲਾਂ ਤੋਂ ਛੋਟੇ ਬੱਚੇ ਅਤੇ ਗਰਭਵਤੀ ਮਹਿਲਾਵਾਂ ਦਾ ਲੋੜੀਂਦਾ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਕਾਰਨ ਟੀਕਾਕਰਨ ਪ੍ਰਕਿਰਿਆ ਉਤੇ ਅਸਰ ਪਿਆ ਹੈ ਪਰ ਮਿਸ਼ਨ ਇੰਦਰ ਧਨੁਸ਼ ਤਹਿਤ ਆਉਣ ਵਾਲੇ ਦਿਨਾਂ ਵਿੱਚ ਟੀਕਾਕਰਨ ਮੁਹਿੰਮ ਹੋਰ ਜ਼ੋਰ ਫੜ੍ਹੇਗੀ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਭਾਰਤ ਸਰਕਾਰ ਵੱਲੋਂ ਇਹ ਵਿਸ਼ੇਸ਼ ਮੁਹਿੰਮ ਸ਼ੂਰੁਆਤੀ ਦੌਰ ਚ ਪੰਜਾਬ ਦੇ ਛੇ ਜ਼ਿਲ੍ਹਿਆਂ ਫਰੀਦਕੋਟ, ਮਾਨਸਾ, ਸੰਗਰੂਰ, ਪਟਿਆਲਾ, ਜਲੰਧਰ ਗੁਰਦਾਸਪੁਰ ਵਿੱਚ ਸ਼ੁਰੂ ਕਰਨ ਸਬੰਧੀ ਹਦਾਇਤਾਂ ਹੋਈਆਂ ਹਨ ਪਰ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ੍ਰੀ ਰਾਜ ਕਮਲ ਚੌਧਰੀ ਵੱਲੋਂ ਇਸ ਮੁਹਿੰਮ ਨੂੰ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚ ਚਲਾਉਣ ਦੇ ਹੁਕਮ ਕੀਤੇ ਗਏ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਅਤੇ ਸਿਹਤ ਡਾਇਰੈਕਟਰ ਵੱਲੋਂ ਵਿਭਾਗ ਦੇ ਮਾਸ ਮੀਡੀਆ ਵਿੰਗ ਨੂੰ ਪਲਸ ਪੋਲੀਓ ਅਤੇ ਇੰਦਰਧਨੁਸ਼ ਮੁਹਿੰਮ ਦੀ ਜਾਗਰੂਕਤਾ ਫੈਲਾਉਣ ਦੀ ਵੀ ਹਦਾਇਤ ਕੀਤੀ ਗਈ।

ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਵੇ ਮੋਦੀ ਸਰਕਾਰ: ਭਗਵੰਤ ਮਾਨ

0

ਏਅਰ ਇੰਡੀਆ ਕੰਪਨੀ ਨੂੰ ਵੇਚਣ ਦਾ ਖਮਿਆਜ਼ਾ ਭੁਗਤ ਰਹੇ ਹਨ ਯੂਕਰੇਨ ‘ਚ ਫਸੇ ਭਾਰਤੀ : ਭਗਵੰਤ ਮਾਨ
ਸਿੱਧੀ ਲੁੱਟ ਹੈ ਪ੍ਰਾਈਵੇਟ ਕੰਪਨੀਆਂ ਵੱਲੋਂ ਏਅਰ ਟਿਕਟਾਂ ਦੀਆਂ ਕੀਮਤਾਂ ਵਿੱਚ ਕੀਤਾ ਤਿੰਨ- ਤਿੰਨ ਗੁਣਾ ਵਾਧਾ: ਆਪ
ਸੁਖਜਿੰਦਰ ਮਾਨ
ਚੰਡੀਗੜ, 23 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਯੂਕਰੇਨ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਮਾਨ ਨੇ ਇਹ ਵੀ ਮੰਗ ਕੀਤੀ ਕਿ ਏਅਰ ਲਾਇਨਜ਼ ਕੰਪਨੀਆਂ ਵੱਲੋਂ ਜਹਾਜ਼ਾਂ ਦੀਆਂ ਟਿੱਕਟਾਂ ਦੀਆਂ ਕੀਮਤਾਂ ‘ਚ ਕੀਤੇ ਗਏ ਕਈ ਗੁਣਾਂ ਵਾਧੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਸੰਕਟ ‘ਚ ਘਿਰੇ ਲੋਕਾਂ ਦੀ ਅੰਨੀ ਲੁੱਟ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਯੂਕਰੇਨ ਅਤੇ ਰੂਸ ਵਿਚਕਾਰ ਬਣੇ ਅਣਸੁਖਾਵੇਂ ਹਲਾਤ ਕਾਰਨ ਯੂਕਰੇਨ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਮੇਤ ਪੂਰੇ ਭਾਰਤ ਵਿਚੋਂ ਸੈਂਕੜੇ ਵਿਦਿਆਰਥੀ ਯੂਕਰੇਨ ‘ਚ ਮੈਡੀਕਲ ਦੀ ਪੜਾਈ ਕਰਨ ਲਈ ਗਏ ਸਨ। ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਯੂਕਰੇਨ ਛੱਡ ਕੇ ਵਾਪਸ ਆਉਣ ਦੇ ਆਦੇਸ਼ ਤਾਂ ਜਾਰੀ ਕੀਤੇ ਹਨ, ਪਰ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ। ਨਾ ਕਿਸੇ ਏਅਰਲਾਇਨਜ਼ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਤੇ ਨਾ ਹੀ ਜਹਾਜਾਂ ਦੀਆਂ ਟਿੱਕਟਾਂ ਦੀਆਂ ਕੀਮਤਾਂ ‘ਤੇ ਕੰਟਰੋਲ ਕੀਤਾ ਗਿਆ ਹੈ।” ਭਗਵੰਤ ਮਾਨ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੇ ਯੂਕਰੇਨ ਸਥਿਤ ਭਾਰਤੀ ਅੰਬੈਸੀ ‘ਤੇ ਕਿਸੇ ਵੀ ਤਰਾਂ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। ਜੋ ਕਿ ਬਹੁਤ ਮੰਦਭਾਗਾ ਹੈ। ਉਨਾਂ ਕਿਹਾ ਕਿ ਦੂਜੇ ਮੁਲਕ ਵਿੱਚ ਭਾਰਤ ਦੀ ਅੰਬੈਸੀ ਹੀ ਭਾਰਤੀਆਂ ਲਈ ਵੱਡਾ ਸਹਾਰਾ ਹੁੰਦੀ ਹੈ, ਪਰ ਭਾਰਤ ਸਰਕਾਰ ਨੇ ਭਾਰਤੀ ਅੰਬੈਸੀ ਦੇ ਸਟਾਫ਼ ਅਤੇ ਉਨਾਂ ਦੇ ਸਾਕ- ਸੰਬੰਧੀਆਂ ਨੂੰ ਪਹਿਲਾਂ ਹੀ ਭਾਰਤ ਬੁਲਾ ਲਿਆ, ਜਦੋਂ ਸੈਂਕੜੇ ਭਾਰਤੀ ਵਿਦਿਆਰਥੀ ਅਤੇ ਹੋਰ ਭਾਰਤੀ ਯਾਰਤੀ ਯੂਕਰੇਨ ਵਿੱਚ ਮਦਦ ਲਈ ਭਾਰਤੀ ਅੰਬੈਸੀ ਨੂੰ ਅਪੀਲਾਂ ਕਰ ਰਹੇ ਹਨ।
ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਕੰਪਨੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ‘ਤੇ ਦੁੱਖ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਕਿਹਾ, ”ਅੱਜ ਸੰਕਟ ਦੀ ਘੜੀ ਵਿੱਚ ਭਾਰਤ ਦੇ ਲੋਕ ਏਅਰ ਇੰਡੀਆ ਕੰਪਨੀ ਨੂੰ ਵੇਚਣ ਦਾ ਖਮਿਆਜ਼ਾ ਭੁਗਤ ਰਹੇ ਹਨ। ਭਾਰਤੀ ਲੋਕਾਂ ਕੋਲ ਆਪਣੀ ਕੋਈ ਸਰਕਾਰੀ ਏਅਰਲਾਇਨਜ਼ ਨਹੀਂ ਹੈ, ਜਿਹੜੀ ਉਨਾਂ ਦੇ ਬੱਚਿਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆ ਸਕੇ।” ਮਾਨ ਨੇ ਕਿਹਾ ਕਿ ਜੰਗ ਦੇ ਸਮੇਂ ‘ਚ ਪ੍ਰਾਈਵੇਟ ਏਅਰਲਾਇਜ਼ ਕੰਪਨੀਆਂ ਵਿੱਤੀ ਲਾਭ ਕਮਾਉਣ ‘ਚ ਜੁੱਟ ਗਈਆਂ ਹਨ ਅਤੇ ਕੰਪਨੀਆਂ ਨੇ ਏਅਰ ਟਿਕਟਾਂ ਦੀਆਂ ਕੀਮਤਾਂ ਵਿੱਚ ਤਿੰਨ- ਤਿੰਨ ਗੁਣਾ ਵਾਧਾ ਕਰ ਦਿੱਤਾ ਹੈ। ਪਹਿਲਾਂ ਜਿਹੜੀ ਇੱਕ ਟਿਕਟ ਕੇਵਲ 25 ਹਜ਼ਾਰ ਰੁਪਏ ਦੀ ਵੇਚੀ ਜਾਂਦੀ ਸੀ, ਹੁਣ ਇਹ ਟਿਕਟ 75 ਹਜ਼ਾਰ ਰੁਪਏ ਵਿੱਚ ਵੇਚੀ ਜਾ ਰਹੀ ਹੈ। ਇਸ ਦੇ ਨਾਲ ਹੀ ਯੂਕਰੇਨ ਵਿੱਚ ਖਾਣ- ਪੀਣ ਦੀਆਂ ਵਸਤਾਂ ਅਤੇ ਹੋਰ ਘਰੇਲੂ ਸਮਾਨ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ, ਜਿਸ ਕਰਕੇ ਉਥੇ ਰਹਿ ਰਹੇ ਭਾਰਤੀ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਦੇ ਸੈਂਕੜੇ ਵਿਦਿਆਰਥੀ ਯੂਕਰੇਨ ਵਿੱਚ ਪੜ ਰਹੇ ਹਨ ਅਤੇ ਉਨਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਪ੍ਰੇਸ਼ਾਨ ਕਰ ਰਹੀ ਹੈ। ਮਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਯੂਕਰੇਨ ‘ਚੋਂ ਪੰਜਾਬ ਸਮੇਤ ਦੇਸ਼ ਦੇ ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਸੁਰੱਖਿਅਤ ਅਤੇ ਮੁਫ਼ਤ ਵਿੱਚ ਦੇਸ਼ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਪ੍ਰਾਈਵੇਟ ਏਅਰ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਨੂੰ ਬੰਦ ਕੀਤਾ ਜਾਵੇ।

ਮੁੱਖ ਮੰਤਰੀ ਨੇ ਪੋ੍ਰਗ੍ਰਾਮ ਟੂ ਐਕਸਲਰੇਟ ਡਿਵੇਲਪਮੈਂਟ ਫਾਰ ਐਮਐਸਐਮਈ ਏਡਵਾਂਸਮੈਂਟ (ਪਦਮਾ) ਪੋ੍ਰਗ੍ਰਾਮ ਦੀ ਕੀਤੀ ਸ਼ੁਰੂਆਤ

0

ਪਦਮਾ ਪੋ੍ਰਗ੍ਰਾਮ ਨਾਲ ਹਰਿਆਣਾ ਵਿਚ ਉਦਯੋਗਿਕ ਸੀਨਆਰਿਓ ਵਿਚ ਕ੍ਰਾਂਤੀ ਆਵੇਗੀ – ਮਨੋਹਰ ਲਾਲ
ਇਸ ਯੋਜਨਾ ਨਾਲ 25,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਆਉਣ ਦਾ ਅੰਦਾਜਾ – ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਫਰਵਰੀ: ਹਰਿਆਣਾ ਸਰਕਾਰ ਨੇ ਸੂਬੇ ਵਿਚ ਸੂਖਮ, ਛੋਟੇ ਅਤੇ ਮੱਧਮ ਉਦਮ ਨੂੰ ਪੋ੍ਰਤਸਾਹਨ ਦੇਣ ਲਈ ਅਨੋਖੀ ਪਹਿਲ ਕਰਦੇ ਹੋਏ ਅੱਜ ਪੋ੍ਰਗ੍ਰਾਮ ਐਕਸਲਰੇਟ ਡਿਵੇਲਪਮੈਂਟ ਫਾਰ ਐਮਐਸਐਮਈ ਏਡਵਾਂਸਮੈਂਟ (ਪਦਮਾ) ਪੋ੍ਰਗ੍ਰਾਮ ਦੀ ਸ਼ੁਰੂਆਤ ਕੀਤੀ। ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਆਯੋਜਿਤ ਸਮਾਰੋਹ ਵਿਚ ਪਦਮਾ ਦਾ ਰਸਮੀ ਰੂਪ ਨਾਲ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਸਥਾਨਕ ਉਤਪਾਦਾਂ ਨੂੰ ਪਹਿਚਾਣ ਦਿਵਾਉਣ ਦੇ ਮਕਸਦ ਨਾਲ ਪਦਮਾ ਪੋ੍ਰਗ੍ਰਾਮ ਦਾ ਉਦੇਸ਼ ਹਰੇਕ ਬਲਾਕ ਲਈ ਕਲਸਟਰ ਪੱਧਰ ‘ਤੇ ਇਕ ਗਤੀਸ਼ੀਲ, ਆਤਮਨਿਰਭਰ ਅਤੇ ਸਪੰਨ ਉਦਯੋਗਿਕ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਕਿਰਤ ਅਤੇ ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਵੀ ਪੋ੍ਰਗ੍ਰਾਮ ਵਿਚ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਪਦਮਾ ਇਕ ਬਹੁ-ਵਿਭਾਗੀ ਅਤੇ ਬਹੁ-ਏਜੰਸੀ ਪੋ੍ਰਗ੍ਰਾਮ ਹੈ ਜੋ ਨਾ ਸਿਰਫ ਸਥਾਨਕ ਉਤਪਾਦਾਂ ਨੂੰ ਪੋ੍ਰਤਸਾਹਨ ਦੇਵੇਗਾ, ਸਗੋ ਸਥਾਨਕ ਨੌਜੁਆਨਾਂ, ਵਿਸ਼ੇਸ਼ਕਰ ਟੀਚੇ ਵਾਲੇ ਅੰਤੋਦੇਯ ਪਰਿਵਾਰਾਂ ਨੂੰ ਰੁਜਗਾਰ ਦੇ ਕਾਫੀ ਮੌਕੇ ਪ੍ਰਦਾਨ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਦਮਾ-5 ਸਾਲ ਦਾ ਪੋ੍ਰਗ੍ਰਾਮ ਹੈ, ਜਿਸ ਨਾਲ ਰਾਜ ਦੇ ਸਾਰੇ ਬਲਾਕਾਂ ਵਿਚ ਪਦਮਾ ਉਦਯੋਗਿਕ ਪਾਰਕਾਂ ਦੇ ਵਿਕਾਸ ਰਾਹੀਂ ਹਰਿਆਣਾ ਵਿਚ ਉਦਯੋਗਿਕ ਸੀਨਾਰਿਓ ਵਿਚ ਕ੍ਰਾਂਤੀ ਆਵੇਗੀ। ਇਸ ਪੋ੍ਰਗ੍ਰਾਮ ਵਿਚ ਇੰਫ੍ਰਾਸਟਕਚਰ, ਕਾਮਨ ਫੇਸੀਲਿਟੀ ਸੈਂਟਰ (ਸੀਐਫਸੀ), ਬਿਜਨੈਸ ਡਿਵੇਲਪਮੈਂਟ ਸਰਵਿਸ (ਬੀਡੀਐਸ) ਸੈਂਟਰ ਅਤੇ ਹਰੇਕ ਬਲਾਕ ਵਿਚ ਨਵੀਂ ਉਦਯੋਗਿਕ ਇਕਾਈਆਂ ਦੀ ਸਥਾਪਨਾ ਵਜੋ 25,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਉਣ ਦਾ ਅੰਦਾਜਾ ਹੈ।ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਕਲਸਟਰਾਂ ਵਿਚ ਅਗਲੇ ਸਾਲ ਕਰੀਬ 10-15,000 ਨਵੀਂ ਇਕਾਈਆਂ ਖੁਲਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਅਨੁਰੂਪ ਅਤੇ ਐਮਅੇਸਐਮਈ ਦੇ ਸਹਿਯੋਗ ਦੇ ਲਈ ਐਮਐਸਐਮਈ ਇਕੋਲਾਜੀ ਤੰਤਰ ਦੇ ਵਿਕਾਸ ‘ਤੇ ਧਿਆਨ ਦਿੱਤਾ ਗਿਆ ਹੈ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਐਮਅੇਸਐਮਈ ਲਈ ਇਥ ਵੱਖ ਤੋਂ ਡਾਇਰੈਕਟੋਰੇਟ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਐਮਐਸਐਮਈ ਖੇਤਰ ਹਰਿਆਣਾ ਦੇ ਆਰਥਕ ਸੀਨਾਰਿਓ ਵਿਚ ਇਕ ਮਹਤੱਪੂਰਣ ਭੂਮਿਕਾ ਨਿਭਾਉਂਦਾ ਹੈ ਅਤੇ ਸਕਲ ਰਾਜ ਮੁੱਲ ਏਡਿਡ (ਜੀਐਸਵੀਏ) ਵਿਚ ਇੰਨ੍ਹਾ ਦਾ ਯੋਗਦਾਨ 22 ਫੀਸਦੀ ਤੋਂ ਵੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਦਮਾ ਦੇ ਤਹਿਤ, ਰਾਜ ਦੇ 22 ਜਿਲ੍ਹਿਆਂ (ਸਾਰੇ 140 ਬਲਾਕ) ਦੇ ਹਰੇਕ ਬਲਾਕ ਵਿਚ ਸਥਾਨਕ ਰੂਪ ਨਾਲ ਉਪਲਬਧ ਸਰੋਤਾਂ, ਮੌਜੂਦਾ ਸੂਖਮ ਉਦਮ ਇਕੋਲਾਜੀ ਤੰਤਰ, ਜਨਸਾਂਖਿਅਕੀ ਪੋ੍ਰਫਾਇਲ, ਪ੍ਰਮੁੱਖ ਮੌਕਿਆਂ, ਤੇਜੀ ਨਾਲ ਵੱਧ ਰਹੇ ਉਦਯੋਗ ਖੇਤਰਾਂ ਤੇ ਵਿਕਾਸ ਸਮਰੱਥਾ ਦੇ ਆਧਾਰ ‘ਤੇ ਇਕ ਉਤਪਾਦ ਦੀ ਪਹਿਚਾਣ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਜਰੂਰੀ ਹੋਵੇਗਾ ਤਾਂ ਇਸ ਖੇਤਰ ਨੂੰ ਪੋ੍ਰਤਸਾਹਨ ਦੇਣ ਦੇ ਲਈ ਜਰੂਰੀ ਸਿਖਲਾਈ ਅਤੇ ਕੌਸ਼ਲ ਵੀ ਪ੍ਰਦਾਨ ਕੀਤਾ ਜਾਵੇਗਾ। ਪੋ੍ਰਗ੍ਰਾਮ ਦੌਰਾਨ ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਆਏ ਉਦਯੋਗ ਯੂਨੀਅਨਾਂ, ਚੈਂਬਰ ਆਫ ਕਾਮਰਸ ਦੇ ਨੁਮਾਇੰਦਿਆਂ ਨਾਲ ਬਜਟ ਨਾਲ ਸਬੰਧਿਤ ਸੁਝਾਅ ਵੀ ਮੰਗੇ। ਇਸ ਤੋਂ ਪਹਿਲਾਂ, ਡਿਪਟੀ ਮੁੱਖ ਮੰਤਰੀ, ਜਿਨ੍ਹਾਂ ਦੇ ਕੋਲ ਉਦਯੋਗ ਅਤੇ ਵਪਾਰ ਵਿਭਾਗ ਵੀ ਹੈ, ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਦਮਾ ਦੀ ਸ਼ੁਰੂਆਤ ਦੇ ਨਾਲ ਹੀ ਰਾਜ ਵਿਚ ਉਦਯੋਗਾਂ ਨੂੰ ਅੱਗੇ ਲੈ ਜਾਣ ਲਈ ਇਕ ਨਵਾਂ ਬੈਂਚਮਾਰਕ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਾਲ ਪਹਿਲਾਂ, ਇਸ ਇਕ ਬਲਾਕ ਇਕ ਉਤਪਾਦ ਦਾ ਖਾਕਾ ਤਿਆਰ ਕੀਤਾ ਗਿਆ ਸੀ ਅਤੇ ਇਸ ਪੋ੍ਰਗ੍ਰਾਮ ਦੇ ਲਾਗੂ ਕਰਨ ਤੋਂ ਪਹਿਲਾਂ ਇਕ ਸਰਵੇਖਣ ਅਤੇ ਅਧਿਐਨ ਕੀਤਾ ਗਿਆ ਸੀ। ਇੰਨ੍ਹਾਂ ਦੇ ਨਤੀਜਿਆਂ ਵਿਚ ਪਾਇਆ ਗਿਆ ਕਿ ਬਲਾਕ ਪੱਧਰ ‘ਤੇ ਵੱਖ-ਵੱਖ ਸਥਾਨਕ ਉਤਪਾਦ ਹਨ, ਜਿਨ੍ਹਾਂ ਵਿਚ ਵੱਡੇ ਬਾਜਾਰ ਦੀ ਸਮਰੱਥਾ ਹੈ। ਇਸ ਲਈ, ਹਰੇਕ ਬਲਾਕ ਅਤੇ ਉਨ੍ਹਾਂ ਦੇ ਵਿਸ਼ੇਸ਼ ਉਤਪਾਦ ਨੂੰ ਵੱਡੇ ਪੱਧਰ ‘ਤੇ ਪੋ੍ਰਤਸਾਹਨ ਦੇਣ ਲਈ, ਪਦਮਾ ਪੋ੍ਰਗ੍ਰਾਮ ਅੱਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਦਮਾ ਪੋ੍ਰਗ੍ਰਾਮ ਰਾਹੀਂ ਰਾਜ ਸਰਕਾਰ ਨੌਜੁਆਨਾਂ ਨੂੰ ਕਾਫੀ ਰੁਜਗਾਰ ਦੇ ਮੌਕੇ ਯਕੀਨੀ ਕਰਨ ਦੇ ਨਾਲ-ਨਾਲ ਹਰ ਬਲਾਕ ਵਿਚ ਵਿਸ਼ੇਸ਼ ਉਤਪਾਦਾਂ ਦਾ ਤਾਲਮੇਲ ਬਿਠਾ ਕੇ ਪੇਂਡੂ ਖੇਤਰਾਂ ਵਿਚ ਚੱਲ ਰਹੇ ਛੋਟੇ ਉਦਯੋਗਾਂ ਨੂੰ ਵੱਧ ਤੋਂ ਵੱਧ ਪੋ੍ਰਤਸਾਹਨ ਯਕੀਨੀ ਕਰੇਗੀ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜੋ ਜਿਲ੍ਹੇ ਹੁਣ ਵਿਕਾਸਸ਼ੀਲ ਹਨ, ਉਨ੍ਹਾਂ ਨੂ ਰਾਜ ਸਰਕਾਰ ਤੋਂ ਵਿਸ਼ੇਸ਼ ਪੋ੍ਰਤਸਾਹਨ ਦੀ ਜਰੂਰਤ ਹੈ ਅਤੇ ਪਦ੍ਰਮਾ ਪਹਿਲ ਨਾਲ ਰਾਜ ਵਿਚ ਸਿੱਧੇ ਤੇ ਅਸਿੱਧੇ ਰੂਪ ਨਾਲ 3 ਲੱਖ ਤੋਂ ਵੱਧ ਨੌਜੁਆਨਾਂ ਦੇ ਲਈ ਰੁਜਗਾਰ ਦੇ ਮੌਕੇ ਪੈਦਾ ਕਰਨ ਤਹਿਤ ਜਮੀਨੀ ਪੱਧਰ ‘ਤੇ ਵਿਕਾਸ ਹੋਵੇਗਾ। ਐਮਐਸਐਮਈ ਡਾਇਰੈਕਟੋਰੇਟ ਪਦਮਾ ਪੋ੍ਰਗ੍ਰਾਮ ਦੇ ਲਾਗੂ ਕਰਨ ਲਈ ਨੋਡਲ ਵਿਭਾਗ ਹੈ। ਐਮਐਸਐਮਈ ਡਾਇਰੈਕਟੋਰੇਟ ਤੋਂ ਇਲਾਵਾ, ਹੋਰ ਸਬੰਧਿਤ ਵਿਭਾਗ ਜਿਵੇਂ ਐਚਐਸਆਈਆਈਡੀਸੀ, ਉਦਯੋਗ ਅਤੇ ਵਪਾਰ ਵਿਭਾਗ, ਨਗਰ ਅਤੇ ਪਿੰਡ ਆਯੋਜਨਾ ਵਿਭਾਗ ਅਤੇ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਸਹਿਯੋਗ ਕਰਣਗੇ ਅਤੇ ਪੋ੍ਰਗ੍ਰਾਮ ਦੇ ਸੁਚਾਰੂ ਨਿਸ਼ਪਾਦਨ ਲਈ ਜਰੂਰੀ ਸਹਾਇਤਾ ਪ੍ਰਦਾਨ ਕਰਣਗੇ। ਪੋ੍ਰਗ੍ਰਾਮ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ ਢੇਸੀ, ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਵਿਕਾਸ ਗੁਪਤਾ, ਸੂਖਮ, ਛੋਟੇ ਅਤੇ ਮੱਧਮ ਉਦਯੋਗ ਦੀ ਮਹਾਨਿੇਦਸ਼ਕ ਅਮਨੀਤ ਪੀ. ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਵੀ ਮੌਜੂਦ ਰਹੇ।

ਬਠਿੰਡਾ ਦੇ ਲਾਈਨੋਪਾਰ ਇਲਾਕੇ ’ਚ ਹੋਈ ‘ਬੰਪਰ ਵੋਟ’ ਕਿਸਦੀ ਬਦਲੇਗੀ ਕਿਸਮਤ !

0

ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ: ਤਿੰਨ ਦਿਨ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਬੇਸ਼ੱਕ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਅੱਧੀ ਦਰਜ਼ਨ ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਘੱਟ ਵੋਟਿੰਗ ਸੂਬੇ ਦੇ ਚਰਚਿਤ ਹਲਕੇ ਬਠਿੰਡਾ ਸ਼ਹਿਰ ਵਿਚ ਦਰਜ਼ ਕੀਤੀ ਗਈ ਪ੍ਰੰਤੂ ਇਸ ਹਲਕੇ ਦੇ ਲਾਈਨੋਪਾਰ ਇਲਾਕੇ ਵਿਚ ਹੋਈ ਬੰਪਰ ਵੋਟਿੰਗ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਇਸ ਇਲਾਕੇ ਵਿਚੋਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵੀ ਚੋਣ ਮੈਦਾਨ ਵਿਚ ਉਤਰੇ ਹੋਏ ਸਨ ਪ੍ਰੰਤੂ ਸ਼ਹਿਰ ਵਿਚ ‘ਲੱਛਮੀ’ ਦੇ ਪ੍ਰਤਾਪ ਦੀਆਂ ਉਡੀਆਂ ਅਫ਼ਵਾਹਾਂ ਵੀ ਕਹਾਣੀ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਦਸਣਾ ਬਣਦਾ ਹੈ ਕਿ ਇਸ ਹਲਕੇ ਤੋਂ ਸੂਬੇ ਦੇ ਵਿਤ ਮੰਤਰੀ ਤੇ ਪੰਜਾਬ ਦੇ ਸਭ ਤੋਂ ਘਾਗ ਸਿਆਸਤਦਾਨ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜ਼ੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਦੂਜੀ ਵਾਰ ਚੋਣ ਮੈਦਾਨ ਵਿਚ ਸਨ। ਹਾਲਾਂਕਿ ਉਨ੍ਹਾਂ ਦੇ ਸਹਿਤ ਇੱਥੋਂ ਦਸ ਉਮੀਦਵਾਰ ਮੈਦਾਨ ਵਿਚ ਡਟੇ ਹੋਏ ਸਨ ਪ੍ਰੰਤੂ ਟੱਕਰ ਤਿਕੌਣੀ ਹੀ ਬਣੀ ਹੋਈ ਸੀ, ਜਿਸ ਵਿਚ ਆਪ ਦੇ ਜਗਰੂਪ ਸਿੰਘ ਗਿੱਲ ਤੇ ਅਕਾਲੀ ਦਲ ਸਰੂਪ ਸਿੰਗਲਾ ਦਾ ਨਾਮ ਸ਼ਾਮਲ ਹੈ। 20 ਫ਼ਰਵਰੀ ਨੂੰ ਹੋਈ ਵੋਟਿੰਗ ਵਿਚ ਬਠਿੰਡਾ ਸ਼ਹਿਰੀ ਹਲਕੇ ’ਚ ਸਭ ਤੋਂ ਘੱਟ 69.89 ਫ਼ੀਸਦੀ ਪੋਲਿੰਗ ਹੋਈ ਸੀ। ਜਦੋਂਕਿ ਜ਼ਿਲ੍ਹੇ ਦੇ ਦੂਜੇ ਪੰਜਾਂ ਹਲਕਿਆਂ ਵਿਚ 79 ਫ਼ੀਸਦੀ ਤੋਂ 83 ਫ਼ੀਸਦੀ ਪੋਲਿੰਗ ਰਹੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਪਹਿਲੇ ਬੂਥਾਂ ਵਿਚੋਂ ਮਾਰ ਖਾਣ ਵਾਲੇ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਵਾਰ ਥਰਮਲ ਦੇ ਢਹਿ ਢੇਰੀ ਹੋਣ ਕਾਰਨ ਸਭ ਤਂੋ ਵੱਡਾ ਖ਼ਤਰਾ ਮੁੜ ਇੰਨ੍ਹਾਂ ਇਲਾਕਿਆਂ ਵਿਚੋਂ ਸੀ ਪ੍ਰੰਤੂ ਅੰਕੜਿਆਂ ਮੁਤਾਬਕ ਥਰਮਲ ਕਲੌਨੀ ਦੇ ਇਸਦੇ ਆਸਪਾਸ ਪੈਂਦੇ ਬੂਥ ਨੰਬਰ 3,13,14,15 ਵਿਚ ਸਭ ਤੋਂ ਘੱਟ 26 ਤੋਂ 30 ਫ਼ੀਸਦੀ ਵੋਟਿੰਗ ਦਰਜ਼ ਕੀਤੀ ਗਈ ਹੈ। ਜਦੋਂਕਿ ਲਾਈਨੋਪਾਰ ਇਲਾਕੇ ਜਿਸ ਵਿਚ ਪਰਸਰਾਮ ਨਗਰ, ਪ੍ਰਤਾਪ ਨਗਰ, ਅਮਰਪੁਰਾ ਬਸਤੀ, ਲਾਲ ਸਿੰਘ ਨਗਰ, ਗੋਪਾਲ ਨਗਰ ਆਦਿ ਖੇਤਰਾਂ ਵਿਚ ਕਿਤੇ ਵੀ 74-75 ਫ਼ੀਸਦੀ ਤੋਂ ਘਟ ਵੋਟਿੰਗ ਨਹੀਂ ਹੋਈ ਹੈ। ਸਿਆਸੀ ਮਾਹਰ ਇੰਨਾਂ ਇਲਾਕਿਆਂ ਵਿਚ ਹੋਈ ਬੰਪਰ ਵੋਟਿੰਗ ਨੂੰ ਦੋ-ਧਾਰੀ ਮੰਨ ਕੇ ਚੱਲ ਰਹੇ ਹਨ। ਜਿੰਨ੍ਹਾਂ ਵਿਚ ਇੱਕ ਤਾਂ ਇਸ ਹਲਕੇ ਨਾਲ ਸਬੰਧਤ ਹੋਣ ਦਾ ਫ਼ਾਈਦਾ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਮਿਲ ਸਕਦਾ ਹੈ ਜਾਂ ਫ਼ਿਰ ਸਿਆਸਤ ਦੇ ਮਾਹਰ ਮੰਨੇ ਜਾਂਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ‘ਚੋਣ ਮੈਨੇਜਮੈਂਟ’ ਦੀ ਇਹ ਕਰਾਮਾਤ ਹੋ ਸਕਦੀ ਹੈ। ਉਜ ਝਾੜੂ ਦੇ ਪ੍ਰਭਾਵ ਵਾਲੇ ਇਲਾਕੇ ਮੰਨੇ ਜਾਂਦੇ ਆਦਰਸ਼ ਨਗਰ, ਭਾਈ ਮਤੀ ਦਾਸ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਹਜੂਰਾ-ਕਪੂਰਾ ਕਲੌਨੀ ਤੇ ਅਕਾਲੀ ਦਲ ਦੇ ਪ੍ਰਭਾਵ ਵਾਲੇ ਕਈ ਇਲਾਕਿਆਂ ਵਿਚ ਵੀ ਰਿਕਾਰਡ ਤੋੜ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਸ਼ਹਿਰ ਦੇ ਅੰਦਰੂਨੀ ਹਿੱਸਿਆ ਗੁਰੂ ਨਾਨਕ ਪੁਰਾ ਮੁਹੱਲਾ ਤੇ ਪੂਜਾ ਵਾਲਾ ਮੁਹੱਲਾ ਵਿਚ ਵੀ ਬਹੁਤ ਜਿਆਦਾ ਵੋਟਿੰਗ ਹੋਈ ਹੈ। ਇਸ ਮੁਹੱਲੇ ਦੇ ਬੂਥ ਨੰਬਰ 121 ਵਿਚ 78.39 ਫ਼ੀਸਦੀ ਤੇ 122 ਵਿਚ 75 ਫ਼ੀਸਦੀ ਤੋਂ ਵੱਧ ਵੋਟ ਪਈ ਹੈ। ਇਸ ਹਲਕੇ ’ਤੇ ਵੀ ਤਿੰਨਾਂ ਹੀ ਪ੍ਰਮੁੱਖ ਪਾਰਟੀਆਂ ਦੇ ਸਮਰਥਕ ਆਪੋ-ਅਪਣਾ ਜਿਆਦਾ ਪ੍ਰਭਾਵ ਹੋਣ ਦਾ ਦਾਅਵਾ ਜਤਾ ਰਹੇ ਹਨ। ਜਿਕਰਯੋਗ ਹੈ ਕਿ ਵਿਰੋਧੀ ਧਿਰਾਂ ਨੇ ਚੋਣਾਂ ਵਾਲੇ ਦਿਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਖੁੱਲੇ ਤੌਰ ’ਤੇ ਪੈਸੇ ਦੇ ਵਰਤਾਅ ਦੇ ਦੋਸ਼ ਲਗਾਏ ਸਨ ਪ੍ਰੰਤੂ ਰਿਕਾਰਡ ’ਤੇ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਸੀ।

ਵਿਤ ਮੰਤਰੀ ਦੇ ਘਰ ਦਾ ਗੇਟ ਤੋੜਣ ਤੋਂ ਬਾਅਦ ਨੌਜਵਾਨ ਨੇ ਕੋਂਸਲਰ ਦੇ ਸ਼ੀਸੇ ਭੰਨੇ

0

ਕਥਿਤ ਦੋਸ਼ੀ ਸਹਿਤ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਣ ਵਾਲੇ ਵਿਰੁਧ ਵੀ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ: ਦੋ ਦਿਨ ਪਹਿਲਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਬਣ ਰਹੀ ਕੋਠੀ ਦਾ ਗੇਟ ਤੋੜਣ ਦਾ ਮਾਮਲੇ ਵਿਚ ਲੱਗੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਨਹੀਂ ਸੀ ਕਿ ਬੀਤੇ ਕੱਲ ਉਕਤ ਨੌਜਵਾਨ ਨੇ ਸ਼ਹਿਰ ਦੇ ਇੱਕ ਕਾਂਗਰਸੀ ਕੋਂਸਲਰ ਦੇ ਘਰ ਵਿਚ ਦਾਖ਼ਲ ਹੋ ਕੇ ਉਸਦੇ ਸੀਸ਼ੇ ਤੋੜ ਦਿੱਤੇ। ਇਸ ਮਾਮਲੇ ਵਿਚ ਸਿਵਲ ਲਾਈਨ ਪੁਲਿਸ ਨੇ ਕਾਂਗਰਸੀ ਕੋਂਸਲਰ ਬਲਜੀਤ ਉਰਫ਼ ਰਾਜੂ ਸਰਾਂ ਦੀ ਪਤਨੀ ਗਿੰਦਰ ਕੌਰ ਵਾਸੀ ਪਾਵਰ ਹਾਊਸ ਰੋਡ ਦੇ ਬਿਆਨਾਂ ਉਪਰ ਉਕਤ ਨੌਜਵਨ ਜਗਜੀਤ ਸਿੰਘ ਪੁੱਤਰ ਜਸਕਰਨ ਸਿੰਘ ਤੇ ਉਸਦੀ ਪੁੱਤਰੀ ਤੋਂ ਇਲਾਵਾ ਅਨੰਦ ਗੁਪਤਾ ਵਾਸੀਆਨ ਪਾਵਰ ਹਾਊਸ ਰੋਡ ਬਠਿੰਡਾ ਵਿਰੁਧ ਧਾਰਾ 458, 506, 427, 120ਬੀ, 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਜਗਜੀਤਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ। ਉਧਰ ਅਕਾਲੀ ਦਲ ਨੇ ਕਾਂਗਰਸੀ ਕੋਂਸਲਰ ਉਪਰ ਧੱਕੇਸਾਹੀ ਦਾ ਦੋਸ਼ ਲਗਾਉਂਦਿਆਂ ਜਾਣਬੁੱਝ ਕੇ ਅਕਾਲੀ ਟਿਕਟ ’ਤੇ ਚੋਣ ਲੜ ਚੁੱਕੇ ਅਨੰਦ ਗੁਪਤਾ ਨੂੰ ਫ਼ਸਾਉਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਕੋਂਸਲਰ ਦੀ ਪਤਨੀ ਨੇ ਪੁਲਿਸ ਕੋਲ ਦਿੱਤੇ ਅਪਣੇ ਬਿਆਨਾਂ ਵਿਚ ਦਾਅਵਾ ਕੀਤਾ ਕਿ ਉਕਤ ਕਥਿਤ ਦੋਸ਼ੀ ਉਸਦੇ ਘਰ ਦਾਖਲ ਹੋਏ ਅਤੇ ਘਰੇ ਖੜੇ ਮੋਟਰ ਸਾਈਕਲ ਦੀ ਭੰਨ ਤੋੜ ਕੀਤੀ। ਇਸਤੋਂ ਇਲਾਵਾ ਡਰਾਇੰਗ ਰੂਮ ਦਾ ਸ਼ੀਸ਼ਾ ਵੀ ਤੋੜ ਦਿੱਤਾ। ਗਿੰਦਰ ਕੌਰ ਨੇ ਇਸਦੇ ਪਿੱਛੇ ਵਜਾ ਰੰਜਸ਼ ਦਸਦਿਆਂ ਦਾਅਵਾ ਕੀਤਾ ਹੈ ਕਿ ਉਸਦਾ ਘਰਵਾਲਾ ਐਮ.ਸੀ. ਹੈ ਤੇ ਅਨੰਦ ਗੁਪਤਾ ਨੇ ਉਸਦੇ ਮੁਕਾਬਲੇ ਵਿੱਚ ਐਮ.ਸੀ. ਇਲੈਕਸਨ ਲੜਿਆ ਸੀ ਪ੍ਰੰਤੂ ਹਾਰ ਜਾਣ ਕਾਰਨ ਖ਼ਾਰ ਖ਼ਾਂਦਾ ਸੀ ਤੇ ਉਕਤ ਜਗਜੀਤ ਨੂੰ ਲੈ ਕੇ ਇਹ ਕਾਰਵਾਈ ਕੀਤੀ ਹੈ।

ਡਰੱਗਜ਼ ਨਿਯਮਾਂ ਦੀ ਉਲੰਘਣਾ ਕਰਨ ’ਤੇ ਮੈਡੀਕਲ ਸਟੋਰ ਸੰਚਾਲਕ ਨੂੰ ਸਜ਼ਾ

0

ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ: ਸਥਾਨਕ ਸੈਸ਼ਨ ਕੋਰਟ ਨੇ ਡਰੱਗਜ਼ ਅਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ ਮਾਮਲੇ ਵਿਚ ਇੱਕ ਮੈਡੀਕਲ ਸਟੋਰ ਮਾਲਕ ਅਮਿਤ ਕੁਮਾਰ ਨੂੰ ਤਿੰਨ ਸਾਲ ਦੀ ਸਜ਼ਾ ਅਤੇ 1.20 ਲੱਖ ਦਾ ਜ਼ੁਰਮਾਨਾ ਕੀਤਾ ਹੈ। ਉਕਤ ਡਰੱਗਜ਼ ਸੰਚਾਲਕ ਕੋਲੋ 01 ਜੂਨ 2012 ਨੂੰ ਡਰੱਗਜ਼ ਇੰਸਪੈਕਟਰਾਂ ਦੀ ਟੀਮ ਵਲੋਂ 17 ਤਰ੍ਹਾਂ ਦੀਆਂ ਅਣ-ਅਧਿਕਾਰਤ ਤੌਰ ’ਤੇ ਰੱਖੀਆਂ ਗਈਆਂ ਦਵਾਈਆਂ ਸੀਜ਼ ਕੀਤੀਆਂ ਸਨ ਅਤੇ ਅਮਿਤ ਕੁਮਾਰ ਮੌਕੇ ਕੋਈ ਵੀ ਡਰੱਗ ਸੇਲ ਲਾਇਸੈਂਸ ਅਤੇ ਬਰਾਮਦ ਕੀਤੀਆਂ ਦਵਾਈਆਂ ਦਾ ਕੋਈ ਵੀ ਬਿੱਲ ਨਹੀਂ ਦਿਖਾ ਸਕਿਆ ਸੀ । ਜਿਸਦੇ ਚੱਲਦੇ ਉਸ ਵਿਰੁੱਧ ਡਰੱਗ ਅਤੇ ਕਾਸਮੈਟਿਕ ਐਕਟ ਅਧੀਨ ਸੈਕਸ਼ਨ 18(ਚ) ਅਤੇ 18-ਅ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਬਾਅਦ ਵਿਚ ਇਹ ਮਾਮਲਾ ਅਦਾਲਤ ਵਿਚ ਪੁੱਜਿਆ, ਜਿੱਥੈ ਦੋਨਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।

Our Visitor

1897714