Thursday, May 7, 2026
Home Blog Page 2599

ਐਸ.ਐਸ.ਡੀ ਕਾਲਜ਼ ਦੇ ਐਮ.ਸੀ.ਏ ਸਮੈਸਟਰ ਦੂਜਾ ਦਾ ਨਤੀਜਾ ਸੋ ਫ਼ੀਸਦੀ ਰਿਹਾ

0

ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨ ਕੀਤੇ ਗਏ ਐਮ.ਸੀ.ਏ ਸਮੈਸਟਰ ਦੂਜਾ ਦੇ ਨਤੀਜੇ ਵਿੱਚ ਸਥਾਨਕ ਐਸ.ਐਸ.ਡੀ. ਵਿਮੈੱਨਜ਼ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਕਾਲਜ਼ ਦੇ ਬੁਲਾਰੇ ਨੇ ਦਸਿਆ ਕਿ ਵਿਦਿਆਰਥਣ ਬਿੰਦੀਆ ਅਤੇ ਮਨੀਸ਼ਾ ਰਾਣੀ ਨੇ 10 ਐਸ.ਜੀ.ਪੀ.ਏ ਲੈ ਕੇ ਪਹਿਲਾ ਸਥਾਨ, ਮਹਿਕ ਮਹੇਸ਼ਵਰੀ ਨੇ 9.67 ਐਸ.ਜੀ.ਪੀ.ਏ ਲੈ ਕੇ ਦੂਜਾ ਸਥਾਨ ਅਤੇ ਰਿਤਵਿਕਾ ਟੰਡਨ ਨੇ 9.58 ਪ੍ਰਤੀਸ਼ਤ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ।ਪਿ੍ਰੰਸੀਪਲ ਡਾ. ਨੀਰੂ ਗਰਗ ਅਤੇ ਕਾਲਜ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਨੇ ਵਿਦਿਆਰਥਣਾਂ ਅਤੇ ਕੰਪਿਊਟਰ ਸਾਇੰਸ ਵਿਭਾਗ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।

ਮਾਮਲਾ ਚਿੱਟੇ ਨਾਲ ਨੌਜਵਾਨ ਦੀ ਹੋਈ ਮੌਤ ਦਾ

0

ਧਰਨੇ ਤੋਂ ਬਾਅਦ ਤਿੰਨ ਨੌਜਵਾਨਾਂ ਵਿਰੁਧ ਪਰਚਾ ਦਰਜ਼, ਦੋ ਗਿ੍ਰਫਤਾਰ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਦੋ ਦਿਨ ਪਹਿਲਾਂ ਕਥਿਤ ਚਿੱਟੇ ਦੀ ਓਵਰਡੋਜ਼ ਕਾਰਨ ਜ਼ਿਲ੍ਹੇ ਦੇ ਪਿੰਡ ਗਿੱਲ ਕਲਾਂ ਦੇ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਵਿਚ ਲੋਕਾਂ ਵਲੋਂ ਧਰਨਾ ਲਗਾਉਣ ਤੋਂ ਬਾਅਦ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਵਿਰੁਧ ਕੇਸ ਦਰਜ਼ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਦੋ ਨੌਜਵਾਨਾਂ ਰਘਵੀਰ ਸਿੰਘ ਤੇ ਹਰਜੀਤ ਸਿੰਘ ਵਾਸੀ ਗਿੱਲ ਕਲਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਅਰਸਦੀਪ ਸਿੰਘ ਹਾਲੇ ਫ਼ਰਾਰ ਦਸਿਆ ਜਾ ਰਿਹਾ। ਪਹਿਲਾਂ ਇਸ ਮਾਮਲੇ ਵਿਚ ਪੁਲਿਸ ਵਲੋਂ ਧਾਰਾ 174 ਸੀਆਰਪੀਸੀ ਦੀ ਕਾਰਵਾਈ ਕੀਤੀ ਸੀ, ਜਿਸ ਤੋਂ ਬਾਅਦ ਭੜਕੇ ਲੋਕਾਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ ਸੀ ਤੇ ਇਸ ਧਰਨੇ ਵਿਚ ਮੋੜ ਤੋਂ ਚੋਣ ਲੜ ਚੁੱਕੇ ਲੱਖਾ ਸਿਧਾਣਾ ਨੇ ਵੀ ਸਮੂਲੀਅਤ ਕੀਤੀ ਸੀ। ਬਾਅਦ ਵਿਚ ਪੁਲਿਸ ਨੇ ਮਿ੍ਰਤਕ ਨੌਜਵਾਨ ਦੀ ਮਾਂ ਰਾਜਪਾਲ ਕੌਰ ਪਤਨੀ ਨੇਕ ਸਿੰਘ ਦੇ ਬਿਆਨਾਂ ਉਪਰ ਉਕਤ ਤਿੰਨਾਂ ਨੋਜਵਾਨਾਂ ਵਿਰੁਧਧਾਰਾ 304 ਅਤੇ 34 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਸੀ। ਪਤਾ ਲੱਗਿਆ ਹੈ ਕਿ ਮਿ੍ਰਤਕ ਨੌਜਵਾਨ ਰਾਮਪੁਰਾ ਦੇ ਟੀਪੀਡੀ ਮਾਲਵਾ ਕਾਲਜ਼ ਵਿਚ ਬੀਏ ਦੇ ਆਖ਼ਰੀ ਸਾਲ ਦਾ ਵਿਦਿਆਰਥੀ ਸੀ। ਪੀੜਤ ਮਾਂ ਨੇ ਦੋਸ਼ ਲਗਾਏ ਸਨ ਕਿ ਕਥਿਤ ਦੋਸ਼ੀ ਨੌਜਵਾਨਾਂ ਨੇ ਉਸ ਦੇ ਪੁੱਤਰ ਨੂੰ ਜਿਆਦਾ ਨਸ਼ਾ ਦੇ ਦਿੱਤਾ ਸੀ, ਜਿਸ ਕਾਰਨ ਉਸਦੀ ਹਾਲਾਤ ਵਿਗੜਣ ਕਾਰਨ ਮੌਤ ਹੋਈ ਹੈ। ਮਿ੍ਰਤਕ ਦੀ ਲਾਸ਼ ਪਿੰਡ ਦੇ ਪਟਵਾਰਖਾਨੇ ਵਿਚੋਂ ਬਰਾਮਦ ਹੋਈ ਸੀ।

ਕੰਗਨਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਵਲੋਂ ਮੁੜ ਸੰਮਨ ਜਾਰੀ

0

ਮਾਮਲਾ ਕਿਸਾਨ ਅੰਦੋਲਨ ’ਚ ਸ਼ਾਮਲ ਔਰਤਾਂ ਬਾਰੇ ਟਿੱਪਣੀ ਕਰਨ ਦਾ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਕਰੀਬ ਇੱਕ ਸਾਲ ਤੋਂ ਵੱਧ ਸਮੇਂ ਲਈ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਦੌਰਾਨ ਔਰਤਾਂ ਦੀ ਸਮੂਲੀਅਤ ’ਤੇ ਵਿਵਾਦਪੂਰਨ ਟਿੱੱਪਣੀਆਂ ਕਰਨ ਵਾਲੀ ਕੰਗਨਾ ਰਣੌਤ ਨੂੰ ਸਥਾਨਕ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਕਿਸਾਨ ਔਰਤ ਮਹਿੰਦਰ ਕੌਰ ਵਲੋਂ ਅਦਾਲਤ ਵਿਚ ਦਾਈਰ ਕੇਸ ਵਿਚ ਜਾਰੀ ਕੀਤੇ ਹਨ, ਜਿਸਦੇ ਬਾਰੇ ਕੰਗਨਾ ਨੇ ਇੱਕ ਟਵੀਟ ਕਰਕੇ ਵਿਵਾਦ ਪੂਰਨ ਟਿੱਪਣੀਆਂ ਕਰਦਿਆਂ 100-100 ਰੁਪਏ ਲੈ ਕੇ ਅੰਦੋਲਨ ਵਿਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਸੀ। ਸਿਕਾਇਤਕਰਤਾ ਮਹਿੰਦਰ ਕੌਰ (87) ਨੇ ਇਸ ਮਾਮਲੇ ਵਿਚ ਕੰਗਨਾ ਨੂੰ ਅਦਾਲਤ ਵਿਚ ਘਸੀਟਿਆ ਹੋਇਆ ਹੈ। ਉਨ੍ਹਾਂ ਦੇ ਵਕੀਲ ਰਣਬੀਰ ਸਿੰਘ ਬਹਿਣੀਵਾਲ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਦਾਲਤ ਨੇ ਕੰਗਨਾ ਰਣੌਤ ਨੂੰ 19 ਅਪ੍ਰੈਲ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਕੰਗਨਾ ਦੇ ਇਸ ਟਵੀਟ ਕਾਰਨ ਕੁੱਝ ਸਮਾਂ ਪਹਿਲਾਂ ਹਿਮਾਚਲ ਤੋਂ ਪੰਜਾਬ ਵਿਚੋਂ ਗੁਜ਼ਰ ਰਹੀ ਕੰਗਨਾ ਰਣੌਤ ਨੂੰ ਘੇਰ ਕੇ ਮੁਆਫ਼ੀ ਵੀ ਮੰਗਵਾਈ ਸੀ।

ਡੀਸੀ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫ਼ੋਰਸ ਦੀ ਮੀਟਿੰਗ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ: ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਅੱਜ ਸਥਾਨਕ ਮੀਟਿੰਗ ਹਾਲ ’ਚ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦਾ ਅਯੋਜਨ ਕੀਤਾ ਗਿਆ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਪਲਸ ਪੋਲੀਓ ਮੁਹਿੰਮ 27, 28 ਫਰਵਰੀ ਅਤੇ 01 ਮਾਰਚ ਨੂੰ ਚਲਾਈ ਜਾ ਰਹੀ ਹੈ । ਇਸ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ 0 ਤੋਂ 5 ਸਾਲ ਦੀ ਉਮਰ ਤੱਕ ਦੇ ਕੁੱਲ 153000 ਦੇ ਲੱਗ ਭੱਗ ਬੱਚਿਆਂ ਨੂੰ ਕਵਰ ਕਰਨ ਲਈ 698 ਪੋਲੀਓ ਬੂਥ,32 ਟਰਾਂਜਿਟ ਪੋਲੀਓ ਬੂਥ, 29 ਮੋਬਾਇਲ ਟੀਮਾਂ ,1255 ਘਰ ਤੋਂ ਘਰ ਟੀਮਾਂ ਦਾ ਗਠਨ ਕੀਤਾ ਗਿਆ ਹੈ । ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਨੇ ਸਮੂਹ ਬਠਿੰਡਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਦੋਂ ਬੂੰਦਾਂ ਜਰੂਰ ਪਿਲਾਈਆਂ ਜਾਣ । ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਵਿੱਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜ਼ੋ ਜ਼ਿਲ੍ਹੇ ਅੰਦਰ ਕੋਈ ਵੀ 0 ਤੋਂ 5 ਸਾਲ ਦੀ ਉਮਰ ਤੱਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਝਾਂ ਨਾ ਰਹਿ ਜਾਵੇ। ਮੀਟਿੰਗ ਵਿਚ ਜ਼ਿਲ੍ਹਾ ਸਿੱਖਿਆ ਵਿਭਾਗ (ਸੈਕੰਡਰੀ) ਅਤੇ ਪ੍ਰਾਇਮਰੀ , ਜ਼ਿਲ੍ਹਾ ਪੇਂਡੂ ਵਿਕਾਸ ਵਿਭਾਗ ਬਠਿੰਡਾ, ਜ਼ਿਲ੍ਹਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਬਠਿੰਡਾ, ਬਿਜਲੀ ਬੋਰਡ ਬਠਿੰਡਾ , ਪੰਜਾਬ ਪੁਲਿਸ ਬਠਿੰਡਾ, ਆਦੇਸ਼ ਇੰਸਟੀਚਿਊਟ ਆਫ ਹੈਲਥ ਅਤੇ ਸਾਇੰਸ ਬਠਿੰਡਾ , ਨਗਰ ਨਿਗਮ ਬਠਿੰਡਾ , ਰੈੱਡ ਕਰਾਸ ਬਠਿੰਡਾ , ਆਈ.ਐਮ.ਏ. ਬਠਿੰਡਾ ਅਤੇ ਸਿਹਤ ਵਿਭਾਗ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਜ਼ ਵੱਲੋਂ ਸ਼ਿਰਕਤ ਕੀਤੀ ਗਈ ।

ਠੇਕਾ ਮੁਲਾਜਮਾਂ ਵਲੋਂ ਬਿਜਲੀ ਕਾਰਪੋਰੇਸਨ ਦੇ ਨਿਜੀਕਰਨ ਵਿਰੁਧ ਅਰਥੀਆਂ ਫੂਕਣ ਦਾ ਐਲਾਨ

0

ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਠੇਕਾ ਮੁਲਾਜਮ ਸੰਘਰਸ ਕਮੇਟੀ ਪਾਰਕੌਮ ਜੋਨ ਬਠਿੰਡਾ ਦੇ ਵੱਲੋ ਚੰਡੀਗੜ੍ਹ ਬਿਜਲੀ ਕਾਰਪੋਰੇਸਨ ਦੇ ਨਿਜੀਕਰਨ ਦੇ ਵਿਰੋਧ ਵਿਚ ਚੰੜੀਗੜ੍ਹ ਪ੍ਰਸਾਸਨ ਦੀਆਂ ਅਰਥੀਆਂ ਫੂੰਕਣ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਮੋਰਚੇ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸਾਥੀ ਗੁਰਵਿੰਦਰ ਪੰਨੂ ਅਤੇੇ ਜਨਰਲ ਸਕੱਤਰ ਸਾਥੀ ਖੁਸਦੀਪ ਸਿੰਘ ਨੇ ਦਸਿਆ ਕਿ ਕੇਂਦਰੀ ਸ਼ਾਸਤ ਪ੍ਰਦੇਸ ਚੰਡੀਗੜ੍ਹ ਬਿਜਲੀ ਕਾਰਪੋਰੇਸਨ ਦੇ ਨਿਜੀਕਰਨ ਦੇ ਵਿਰੋਧ ਵਿਚ ਅਤੇ 72 ਘੰਟੇ ਦੀ ਹੜਤਾਲ ਤੇ ਚਲ ਰਹੇ ਚੰਡੀਗੜ੍ਹ ਦੇ ਬਿਜਲੀ ਮੁਲਾਜਮਾਂ ਦੀ ਹਮਾਇਤ ਵਿਚ ਪੰਜਾਬ ਦੇ ਬਿਜਲੀ ਮੁਲਾਜਮਾਂ ਵੱਲੋਂ 23 ਅਤੇ 24 ਫਰਵਰੀ 2022 ਨੂੰ ਸਬ ਡਿਵੀਜਨ ਪੱਧਰ ਤੇ ਰੈਲੀਆਂ ਕਰਕੇ ਚੰਡੀਗੜ੍ਹ ਪ੍ਰਸਾਸਨ ਦੀਆਂ ਅਰਥੀਆਂ ਫੂੰਕੀਆਂ ਜਾਣਗੀਆਂ।ਪੰਜਾਬ ਦੇ ਬਿਜਲੀ ਮੁਲਾਜਮਾਂ ਵੱਲੋਂ ਚੰਡੀਗੜ੍ਹ ਦੇ ਹੜਤਾਲੀ ਬਿਜਲੀ ਮੁਲਾਜਮਾਂ ਦੀ ਥਾਂ ਪਾਵਰਕਾਮ ਮੈਨੇਜਮੈਂਟ ਵੱਲੋਂ ਲਗਾਈਆਂ ਡਿਉਟੀਆਂ ਦਾ ਬਾਈਕਾਟ ਕੀਤਾ ਜਾਵੇਗਾ।ਜੇਕਰ ਚੰਡੀਗੜ੍ਹ ਪ੍ਰਸਾਸਨ ਨੇ ਅਪਣਾਂ ਫੈਂਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਜੱਗੋਂ ਤੇਰਵੀਂ: ਵਿਤ ਮੰਤਰੀ ਮਨਪ੍ਰੀਤ ਬਾਦਲ ਦੀ ਨਵੀਂ ਬਣ ਰਹੀ ਕੋਠੀ ਵਿਚੋਂ ਚੋਰੀ ਦੀ ਕੋਸ਼ਿਸ਼

0

ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਤੇ ਕਾਂਗਰਸ ਸਰਕਾਰ ਵਿਚ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਥਾਨਕ ਮਾਡਲ ਟਾਊਨ ਇਲਾਕੇ ਵਿਚ ਬਣ ਰਹੀ ਨਵੀਂ ਕੋਠੀ ਵਿਚ ਹੀ ਇੱਕ ਵਿਅਕਤੀ ਵਲੋਂ ਚੋਰੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵਿਤ ਮੰਤਰੀ ਦੀ ਕੋਠੀ ਬਣਾ ਰਹੇ ਠੇਕੇਦਾਰ ਭੋਲਾ ਸਿੰਘ ਵਾਸੀ ਬੰਬੀਹਾ ਦੇ ਬਿਆਨਾਂ ਵਿਚ ਜਗਜੀਤ ਸਿੰਘ ਵਾਸੀ ਅਜੀਤ ਰੋਡ ਨਾਂ ਦੇ ਨੌਜਵਾਨ ਵਿਰੁਧ ਧਾਰਾ 457,480,511, 427 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ ਪ੍ਰੰਤੂ ਇਸ ਘਟਨਾ ਦੀ ਸਾਰੇ ਸ਼ਹਿਰ ਵਿਚ ਚਰਚਾ ਹੈ। ਹਾਲਾਂਕਿ ਵਿਤ ਮੰਤਰੀ ਦੇ ਨਜਦੀਕੀ ਉਕਤ ਨੌਜਵਾਨ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸ ਰਹੇ ਹਨ। ਥਾਣਾ ਸਿਵਲ ਲਾਈਨ ਦੇ ਮੁਖੀ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਹਾਲੇ ਤੱਕ ਨੌਜਵਾਨ ਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਸਕਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਉਧਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਠੇਕੇਦਾਰ ਭੋਲਾ ਸਿੰਘ ਨੈ ਦਸਿਆ ਕਿ ਵੋਟਾਂ ਵਾਲੇ ਦਿਨ ਉਕਤ ਨੌਜਵਾਨ ਉਥੇ ਆਇਆ ਤੇ ਚਾਰਦੀਵਾਰੀ ਨੂੰ ਲੱਗੇ ਦੋਨਾਂ ਗੇਟਾਂ ਦੇ ਤਾਲੇ ਭੰਨ ਦਿੱਤੇ ਤੇ ਇੱਥੇ ਪਏ ਕੀਮਤੀ ਸਮਾਨ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।

ਬਠਿੰਡਾ ’ਚ ਹੁੱਲੜਬਾਜ਼ਾਂ ਤੋਂ ਤੰਗ ਆ ਕੇ ਸ਼ਹਿਰੀਆਂ ਨੇ ਰਾਤ ਨੂੰ ਲਾਇਆ ਸੜਕ ’ਤੇ ਧਰਨਾ

0

ਪੁਲਿਸ ਵਲੋਂ ਕੇਸ ਦਰਜ਼, ਹੁੱਲੜਬਾਜ਼ ਹਿਰਾਸਤ ਤੋਂ ਬਾਹਰ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਬਾਹਰੋਂ ਆਉਣ ਵਾਲੇ ਹੁੱਲੜਬਾਜ਼ ਸ਼ਹਿਰੀਆਂ ਲਈ ਸਿਰਦਰਦੀ ਬਣਦੇ ਜਾ ਰਹੇ ਹਨ। ਬੀਤੀ ਦੇਰ ਰਾਤ ਵੀ ਸਰਾਬ ਦੇ ਨਸੇ ‘ਚ ਟੁੰਨ ਕੁੱਝ ਹੁੱਲੜਬਾਜਾਂ ਨੇ ਸਥਾਨਕ ਸੌ ਫੁੱਟੀ ਚੌਕ ਨਜਦੀਕ ਪੈਂਦੀ ਸਿਵ ਕਾਲੋਨੀ ਇਲਾਕੇ ’ਚ ਖ਼ੜੀਆਂ ਕਾਰਾਂ ਭੰਨ ਦਿੱਤੀਆਂ ਤੇ ਇੱਕ ਵਿਅਕਤੀ ਵਲੋਂ ਰੋਕਣ ’ਤੇ ਉਸ ਉਪਰ ਕਾਪੇ ਨਾਲ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਇਸਤੋਂ ਪਹਿਲਾਂ ਲੋਕ ਇਕੱਠੇ ਹੁੰਦੇ ਹੁੱਲੜਬਾਜ਼ ਗਾਲਾਂ ਕੱਢਦੇ ਹੋਏ ਮੌਕੇ ਤੋਂ ਭੱਜ ਗਏ। ਹੁੱਲੜਬਾਜ਼ਾਂ ਦੀ ਰੋਜ਼ ਦੀ ਹੁੱਲੜਬਾਜ਼ੀ ਤੋਂ ਤੰਗ ਆਏ ਉਕਤ ਕਾਲੌਲੀ ਵਾਸੀਆਂ ਨੇ ਦੇਰ ਰਾਤ ਸਥਾਨਕ 100 ੁਫੁੱਟੀ ਸੜਕ ’ਤੇ ਧਰਨਾ ਲਗਾ ਦਿੱਤਾ। ਹਾਲਾਂਕਿ ਮੌਕੇ ’ਤੇ ਇਲਾਕੇ ਦੇ ਕਾਂਗਰਸੀ ਕੋਂਸਲਰ ਦੇ ਪਤੀ ਕੰਵਲਜੀਤ ਸਿੰਘ ਭੰਗੂ ਅਤੇ ਆਪ ਦੀ ਟਿਕਟ ’ਤੇ ਚੋਣ ਲੜਣ ਵਾਲੇ ਜਗਰੂਪ ਸਿੰਘ ਗਿੱਲ ਲਾਈਨੋਪਾਰ ਇਲਾਕੇ ਵਿਚੋਂ ਮੌਕੇ ’ਤੇ ਪੁੱਜ ਗਏ ਪ੍ਰੰਤੂ ਥੋੜੀ ਦੂਰ ਸਥਿਤ ਥਾਣਾ ਸਿਵਲ ਲਾਈਨ ਦੀ ਪੁਲਿਸ ਦੇਰੀ ਨਾਲ ਪੁੱਜੀ। ਉਜ 100 ਫੁੱਟੀ ਦੇ ਸਾਹਮਣੇ ਬਣੀ ਪਾਰਕਿੰਗ ਵਿਚ ਵੀ ਪੁਲਿਸ ਦੀ ਪੱਕੀ ਚੈਕਪੋਸਟ ਹੈ ਪ੍ਰੰਤੂ ਇਸਦੇ ਬਾਵਜੂਦ ਸ਼ਹਿਰ ਵਿਚ ਗੈਰ ਕਾਨੂੰਨੀ ਤੌਰ ’ਤੇ ਪੀਜੀਆਂ ਵਿਚ ਰਹਿ ਰਹੇ ਬਦਮਾਸ਼ ਕਿਸਮ ਦੇ ਨੌਜਵਾਨ ਅਕਸਰ ਹੀ ਹੁੱਲੜਬਾਜੀ ਕਰਦੇ ਹਨ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋੲੈ ਕਲੌਨੀ ਦੇ ਵਾਸੀ ਵਿਸ਼ਾਲ ਸਰਮਾ ਨੇ ਦਸਿਆ ਕਿ ਪਾਰਕਿੰਗ ਵਿਚ ਅੱਧੀ ਦਰਜ਼ਨ ਤੋਂ ਵੱਧ ਆਂਡਿਆਂ ਤੇ ਮੀਟ ਵਾਲੀਆਂ ਰੇਹੜੀਆਂ ਲੱਗਦੀਆਂ ਹਨ, ਜਿੱਥੇ ਇਹ ਹੁੱਲੜਬਾਜ਼ ਅਕਸਰ ਹੀ ਗੱਡੀਆਂ ਵਿਚ ਆਕੇ ਸ਼ਰਾਬ ਪੀਂਦੇ ਹਨ। ਉਨ੍ਹਾਂ ਦਸਿਆ ਕਿ ਦਰਜ਼ਨਾਂ ਵਾਰ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਸ ਕਾਰਨ ਵਿਗੜੇ ਹੋਏ ਨੌਜਵਾਨਾਂ ਦੇ ਹੋਸਲੇ ਹੋਰ ਵਧੇ ਹੋਏ ਹਨ। ਧਰਨੇ ਵਿਚ ਬੈਠੀਆਂ ਦਰਜ਼ਨਾਂ ਔਰਤਾਂ ਨੇ ਵੀ ਦਸਿਆ ਕਿ ਇੰਨ੍ਹਾਂ ਹੁੱਲੜਬਾਜ਼ਾਂ ਦੇ ਕਾਰਨ ਉਨ੍ਹਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਬੰਦ ਹੋ ਗਿਆ ਹੈ। ਇੰਨ੍ਹਾਂ ਹੁੱਲੜਬਾਜ਼ਦਾ ਸਿਕਾਰ ਹੋਏ ਕਲੌਨੀ ਵਾਸੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਘਟਨਾ ਸਮੇਂ ਗਲੀ ਵਿਚ ਆਪਣੀ ਕਾਰ ਕੋਲ ਹੀ ਖੜਾ ਹੋਇਆ ਸੀ, ਜਦ ਚਾਰ ਨੌਜਵਾਨ ਹੱਥ ਵਿਚ ਬੇਸਬਾਲ ਤੇ ਕਾਪੇ ਲੈ ਕੇ ਗੱਡੀਆਂ ਭੰਨ ਰਹੇ ਸਨ। ਿਿੲਸ ਦੌਰਾਨ ਜਦ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੌਜਵਾਨ ਨੇ ਉਸਦੀ ਬਾਂਹ ’ਤੇ ਕਾਪਾ ਮਾਰਿਆ। ਉਧਰ ਮੌਕੇ ’ਤੇ ਪੁੱਜੇ ‘ਆਪ‘ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਸ਼ਹਿਰ ਵਿਚੋਂ ਗੁੰਡਾਗਰਦੀ ਬੰਦ ਕੀਤੀ ਜਾਵੇਗੀ ਤੇ ਹੁੱਲੜਬਾਜ਼ਾਂ ਦਾ ਸਾਥ ਦੇਣ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਇੰਚਾਰਜ਼ ਨੇ ਦਸਿਆ ਕਿ ਪੁਲਿਸ ਟੀਮ ਮੌਕੇ ’ਤੇ ਪੁੱਜ ਗਈ ਸੀ ਤੇ ਪੀੜਤਾਂ ਦੇ ਬਿਆਨਾਂ ਤੋਂ ਬਾਅਦ ਪਰਚਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ਭਾਜਪਾਈ ਬਣਦੇ ਹੀ ਪੰਜਾਬ ਦੇ ਦਰਜਨਾਂ ਆਗੂਆਂ ਨੂੰ ਕੇਂਦਰੀ ਸੁਰੱਖਿਆ ਮਿਲੀ

0

 

ਪੰਜਕੇਂਦਰ ਵਲੋਂ ਪੰਜਾਬ ਭਾਜਪਾ ਨੇਤਾਵਾਂ ਨੂੰ ਥੋਕ ’ਚ ਸੁਰੱਖਿਆ ਪ੍ਰਦਾਨ

ਦਰਜ਼ਨ ਦੇ ਕਰੀਬ ਹੇਠਲੇ ਆਗੂਆਂ ਨੂੰ ਮਿਲੀ ‘ਵਾਈ’ ਕੈਟਾਗਿਰੀ ਦੀ ਸੁਰੱਖਿਆ
ਸੁਰੱਖਿਆ ਹਾਸਲ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਜਿਆਣੀ, ਵਿਧਾਇਕ ਨਾਰੰਗ ਵੀ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਕਿਸਾਨ ਅੰਦੋਲਨ ਕਾਰਨ ਪੰਜਾਬ ’ਚ ਵਿਰੋਧੀਆਂ ’ਤੇ ਨਿਸ਼ਾਨੇ ਉਪਰ ਆਈ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ‘ਥੋਕ’ ਸੁਰੱਖਿਆ ਪ੍ਰਦਾਨ ਕੀਤੀ ਹੈ। ਚੋਣ ਪ੍ਰੀ�ਿਆ ਦੌਰਾਨ ਕਰੀਬ ਪੰਜ ਦਰਜ਼ਨ ਤੋਂ ਵੱਧ ਸੂਬਾਈ ਆਗੂ ਕੇਂਦਰ ਦੀ ਸੁਰੱਖਿਆ ਲੈਣ ਵਿਚ ਸਫ਼ਲ ਰਹੇ ਹਨ। ਜਿੰਨ੍ਹਾਂ ਨੇਤਾਵਾਂ ਨੂੰ ਕੇਂਦਰ ਵਲੋਂ ਵਾਈ ਅਤੇ ਵਾਈ ਪਲੱਸ ਕੈਟਾਗਿਰੀ ਦੀ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ, ਉਨ੍ਹਾਂ ਵਿਚ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਤੇ ਹਰਜੀਤ ਗਰੇਵਾਲ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ, ਜਿੰਨ੍ਹਾਂ ਦਾ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵਲੋਂ ਭਰਵਾਂ ਵਿਰੋਧ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਭਾਜਪਾ ਨੇ ਦੂਜੀਆਂ ਪਾਰਟੀਆਂ ਵਿਚੋਂ ਆਉਣ ਵਾਲੇ ਆਗੂਆਂ ਨੂੰ ਵੀ ਸੁਰੱਖਿਆ ਦੇ ਕੇ ਖ਼ੁਸ ਕੀਤਾ ਗਿਆ ਹੈ, ਹਾਲਾਂਕਿ ਪੰਜਾਬ ਦੇ ਖੁਫ਼ੀਆ ਤੰਤਰ ਮੁਤਾਬਕ ਉਨ੍ਹਾਂ ਨੂੰ ਸੁਰੱਖਿਆ ਦੀ ਇੰਨੀਂ ਜਿਆਦਾ ਜਰੂਰਤ ਨਹੀਂ ਸੀ। ਇੱਥੇ ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਵਿਧਾਇਕ ਫ਼ਤਿਹ ਸਿੰਘ ਬਾਜਵਾ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਸੀ। ਇਸੇ ਤਰ੍ਹਾਂ ਅਕਾਲੀ ਦਲ ਵਿਚੋਂ ਗਏ ਪਰਮਿੰਦਰ ਬਰਾੜ ਨੂੰ ਵੀ ਕੇਂਦਰੀ ਸੁਰੱਖਿਆ ਮਿਲ ਚੁੱਕੀ ਹੈ। ਮਿਲੀ ਸੂਚਨਾ ਮੁਤਾਬਕ ਚੋਣਾਂ ਦੌਰਾਨ ਭਾਜਪਾ ਆਗੂ ਰਾਜੇਸ਼ ਬਾਘਾ, ਜੀਵਨ ਕੁਮਾਰ, ਸੁਭਾਸ਼ ਸ਼ਰਮਾ, ਦਿਆਲ ਸੋਢੀ ਤੋਂ ਇਲਾਵਾ ਕਾਂਗਰਸ ਵਿਚ ਟਿਕਟ ਨਾ ਮਿਲਣ ਕਾਰਨ ਭਾਜਪਾ ਵਿਚ ਜਾਣ ਵਾਲੀ ਸੁਨਾਮ ਤੋਂ ਦਮਨ ਬਾਜਵਾ ਤੇ ਅਕਾਲੀ ਦਲ ਛੱਡ ਤਲਵੰਡੀ ਸਾਬੋ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਣ ਵਾਲੇ ਰਵੀਪ੍ਰੀਤ ਸਿੱਧੂ ਨੂੰ ਵੀ ਵਾਈ ਕੈਟਾਗਿਰੀ ਦੀ ਸੁਰੱਖਿਆ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਵਾਈ ਕੈਟਾਗਿਰੀ ਵਿਚ ਕੇਂਦਰੀ ਫ਼ੌਰਸ ਦੇ ਅੱਠ ਜਵਾਨ ਦਿੱਤੇ ਜਾਂਦੇ ਹਨ। ਜਦੋਂਕਿ ਵਾਈ ਪਲੱਸ ਕੈਟਾਗਿਰੀ ਵਿਚ 12 ਜਵਾਨਾਂ ਦੇ ਨਾਲ ਇੱਕ ਵਾਹਨ ਵੀ ਮਿਲਦਾ ਹੈ। ਸੂਬੇ ਦੇ ਪੁਲਿਸ ਵਿਭਾਗ ਦੇ ਕੁੱਝ ਅਧਿਕਾਰੀਆਂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਪਿਛਲੇ ਦਿਨਾਂ ’ਚ ਕੇਂਦਰ ਵਲੋਂ ਪੰਜਾਬ ਦੇ ਪੰਜ ਦਰਜ਼ਨ ਤੋਂ ਵੱਧ ਆਗੂਆਂ ਨੂੰ ਸੁਰੱਖਿਆ ਮੁਹੱਈਆਂ ਕਰਵਾਉਣ ਬਾਰੇ ਸੂਚਿਤ ਕੀਤਾ ਗਿਆ ਹੈ ਹਾਲਾਂਕਿ ਪੰਜਾਬ ਵਲੋਂ ਅਜਿਹੀ ਕੋਈ ਸਿਫ਼ਾਰਿਸ਼ ਨਹੀਂ ਕੀਤੀ ਗਈ ਸੀ। ’’ ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈਕਿ ਨਿਯਮਾਂ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਲੜਣ ਵਾਲੇ ਸਾਰੇ ਹੀ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਵਲੋਂ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਹੈ। ਸੂਤਰਾਂ ਅਨੁਸਾਰ ਕੇਂਦਰ ਵਲੋਂ ਕਿਸਾਨ ਅੰਦੋਲਨ ਦੇ ਕਾਰਨ ਭਾਜਪਾ ਆਗੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਹੈ। ਗੌਰਤਲਬ ਹੈ ਕਿ ਕਿਸਾਨ ਅੰਦੋਲਨ ਦੌਰਾਨ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਕਿਸਾਨਾਂ ਨਾਲ ਹੋਏ ਟਕਰਾਅ ਦੌਰਾਨ ਕੱਪੜੇ ਵੀ ਪਾੜ੍ਹ ਗਏ ਸਨ ਤੇ ਉਸਨੂੰ ਭੱਜ ਕੇ ਅਪਣੀ ਜਾਨ ਬਚਾਉਣੀ ਪਈ ਸੀ।

ਏਮਜ ਬਠਿੰਡਾ ਵਿਖੇ ਪੂਰਾ ਸਰੀਰ ਦਾਨ ਪ੍ਰੋਗਰਾਮ “ਦੇਹਦਾਨ ਮਹਾਦਾਨ“ ਸੁਰੂ ਹੋਇਆ

0

“ਦਾਨ ਦੇਣਾ ਸਿਰਫ ਦੇਣ ਬਾਰੇ ਨਹੀਂ ਹੈ, ਇਹ ਕੁਝ ਵੱਖਰਾ ਕਰਨ ਬਾਰੇ ਹੈ.“ ਕੈਥੀ ਕੈਲਵਿਨ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਬਠਿੰਡਾ ਦੇ ਸਰੀਰ ਵਿਗਿਆਨ ਵਿਭਾਗ ਨੇ ਹੁਣ ਅਧਿਕਾਰਤ ਤੌਰ ’ਤੇ ਸਰੀਰ ਦਾਨ ਕਰਨ ਦੇ ਪ੍ਰੋਗਰਾਮ ਦੀ ਸੁਰੂਆਤ ਅੱਜ “ਦੇਹਦਾਨ ਮਹਾਦਾਨ’’ ਨਾਂ ਹੀੇਠ ਸ਼ੁਰੂ ਕਰ ਦਿੱਤੀ ਹੈ। ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਡੀ.ਕੇ. ਸਿੰਘ ਦੀ ਅਗੁਵਾਈ ਵਿਚ ਸੁਰੂ ਇਸ ਪ੍ਰੋਗਰਾਮ ਤਹਿਤ ਇਸ ਮੌਕੇ ਤੇ ਦੋ ਸਵੈ-ਇੱਛੁਕ ਦਾਨੀਆਂ ਨੇ ਇਸ ਸੰਸਥਾ ਨੂੰ ਆਪਣਾ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ। ਇਹੀਂ ਨਹੀਂ ਵਿਭਾਗ ਨੂੰ ਸ਼ੁਰੂਆਤ ਵਿਚ ਦੋ ਲਾਸਾਂ ਦਾਨ ਵਜੋਂ ਮਿਲ ਵੀ ਚੁੱਕੀਆਂ ਹਨ। ਦਾਨ ਕੀਤੀਆਂ ਲਾਸਾਂ ਦੀ ਵਰਤੋਂ ਸੰਸਥਾ ਵੱਲੋਂ ਮੈਡੀਕਲ ਸਿੱਖਿਆ ਅਤੇ ਖੋਜ ਲਈ ਕੀਤੀ ਜਾਵੇਗੀ। ਦਸਣਾ ਬਦਦਾ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਏਮਜ਼ ਵਿਚ ਮੈਡੀਕਲ ਕਾਲਜ਼ ਵੀ ਸ਼ੁਰੂ ਹੋ ਚੁੱਕਿਆ ਹੈ, ਜਿਸਦੇ ਚੱਲਦੇੇ ਵਿਦਿਆਰਥੀ ਦੇ ਗਿਆਨ ਵਧਾਉਣ ਤੋਂ ਇਲਾਵਾ ਪ੍ਰੈਕਟੀਕਲ ਲਈ ਵੀ ਲਾਸ਼ਾਂ ਦੀ ਜਰੂਰਤ ਹੁੰਦੀ ਹੈ।

ਚੋਣ ਜਾਬਤੇ ਦੀ ਉਲੰਘਣਾ ਕਰਕੇ ਮਨਪ੍ਰੀਤ ਦਾ ਪ੍ਰਚਾਰ ਕਰਨ ਵਾਲੇ ਕਾਂਗਰਸੀਆਂ ’ਤੇ ਪਰਚਾ ਦਰਜ਼

0

ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਬੀਤੇ ਕੱਲ ਵਿਧਾਨ ਸਭਾ ਲਈ ਪੈ ਰਹੀਆਂ ਵੋਟਾਂ ਦੌਰਾਨ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਕੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦਾ ਚੋਣ ਪ੍ਰਚਾਰ ਕਰ ਰਹੇ ਬਠਿੰਡਾ ਸ਼ਹਿਰ ਦੇ ਕੁੱਝ ਕਾਂਗਰਸੀ ਸਮਰਥਕਾਂ ਵਿਰੁਧ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ। ਹਾਲਾਂਕਿ ਇਸ ਪਰਚੇ ਵਿਚ ਉਕਤ ਸਮਰਥਕ ਅਣਪਛਾਤੇ ਦੱਸੇ ਗਏ ਹਨ। ਇਸ ਸਬੰਧ ਵਿਚ ਪੁਲਿਸ ਕੋਲ ਚੋਣ ਕਮਿਸ਼ਨ ਦੀ ਐੱਫਐੱਸਟੀ 8 ਟੀਮ ਦੇ ਇੰਚਾਰਜ ਅਮਨਦੀਪ ਸੇਖੋਂ ਨੇ ਸਿਕਾਇਤ ਦਰਜ਼ ਕਰਵਾਈ ਸੀ, ਜਿਸ ਵਿਚ ਉਸਨੇ ਐੱਮਐੱਸਡੀ ਸਕੂਲ ਦੇ ਬਾਹਰ ਲੱਗੇ ਕਾਂਗਰਸ ਪਾਰਟੀ ਦੇ ਪੋਲਿੰਗ ਬੂਥ ਉਪਰ ਵੋਟਰਾਂ ਨੂੰ ਮਨਪ੍ਰੀਤ ਬਾਦਲ ਦੀ ਫ਼ੋਟੋਆਂ ਵਾਲੀਆਂ ਪਰਚੀਆਂ ਵੰਡਣ ਬਾਰੇ ਦਸਿਆ ਸੀ। ਇੰਨ੍ਹਾਂ ਕੰਪਿਊਟਰਾਇਜ਼ ਪਰਚੀਆਂ ਉਪਰ ਸ: ਬਾਦਲ ਦੀ ਫ਼ੋਟੋ ਤੇ ਚੋਣ ਨਿਸ਼ਾਨ ਵੀ ਛਪਿਆ ਹੋਇਆ ਸੀ। ਪੁਲਿਸ ਨੇ ਇੰਨ੍ਹਾਂ ਪਰਚੀਆਂ ਨੂੰ ਕਬਜ਼ੇ ਵਿਚ ਲੈ ਲਿਆ ਸੀ। ਇਸੇ ਤਰ੍ਹਾਂ ਇੰਪਰੂਵਮੈਂਟ ਟਰੱਸਟ ਦੇ ਦਫਤਰ ਵਿਚ ਬਣੇ ਪੋਲਿੰਗ ਬੂਥ ਨੰਬਰ 37 ’ਤੇ ਵੋਟ ਪਾਉਣ ਆਈ ਇੱਕ ਔਰਤ ਕੋਲ ਵੀ ਅਜਿਹੀ ਹੀ ਪਰਚੀ ਸੀ। ਥਾਣਾ ਕੋਤਵਾਲੀ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਦੋਨਾਂ ਮਾਮਲਿਆਂ ਵਿਚ ਪਰਚੇ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਾਕਸ
ਅਕਾਲੀ ਉਮੀਦਵਾਰ ਦੇ ਭਤੀਜੇ ਦੀ ਗੱਡੀ ਭੰਨਣ ਵਾਲੇ ਕਾਂਗਰਸੀਆਂ ਵਿਰੁਧ ਪਰਚਾ ਦਰਜ਼
ਬਠਿੰਡਾ: ਉਧਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੋਟਾਂ ਤੋਂ ਇੱਕ ਰਾਤ ਪਹਿਲਾਂ ਕਥਿਤ ਵੋਟਾਂ ਦੀ ਖਰੀਦੋ-ਫ਼ਰੌਖਤ ਰੋਕਣ ਗਏ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਦੇ ਭਤੀਜੇ ਰਾਕੇਸ਼ ਸਿੰਗਲਾ ਦੀ ਗੱਡੀ ਭੰਨਣ ਤੇ ਉਸਦੇ ਇੱਕ ਸਾਥੀ ਨੂੰ ਚੁੱਕ ਕੇ ਲਿਜਾਣ ਵਾਲੇ ਅੱਧੀ ਦਰਜ਼ਨ ਕਾਂਗਰਸੀ ਆਗੂਆਂ ਵਿਰੁਧ ਪਰਚਾ ਦਰਜ਼ ਕੀਤਾ ਹੈ। ਕਥਿਤ ਦੋਸ਼ੀਆਂ ਵਿਚ ਕਾਂਗਰਸ ਦਾ ਜ਼ਿਲ੍ਹਾ ਸੋਸਲ ਮੀਡੀਆ ਵਿੰਗ ਦਾ ਇੰਚਾਰਜ਼ ਵੀ ਦਸਿਆ ਜਾ ਰਿਹਾ ਹੈ। ਇਸ ਸਬੰਧ ਵਿਚ ਪੁਲਿਸ ਨੇ ਇੰਦਰ ਕੁਮਾਰ ਦੀ ਸਿਕਾਇਤ ’ਤੇ ਸੋਨਿਕ ਜੋਸ਼ੀ, ਕਪਿਲ ਜਿੰਦਲ, ਮਨੋਜ਼ ਜਿੰਦਲ, ਸਨੀ ਤੇ ਕਰਮਜੀਤ ਸਿੰਘ ਆਦਿ ਵਿਰੁਧ ਧਾਰਾ 365,341,506,148,149 ਅਤੇ 171 ਬੀ ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ।

Our Visitor

1897706