Thursday, May 7, 2026
Home Blog Page 2602

ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਵੀਡੀਓ ਵਾਈਰਲ

0

ਪ੍ਰਕਾਸ਼ ਸਿੰਘ ਬਾਦਲ ਸਹਿਤ ਮਨਪ੍ਰੀਤ ਬਾਦਲ ਨੂੰ ਕੀਤੀ ਰਗੜ੍ਹਣ ਦੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਸੂਬੇ ਦੇ ਨੌਜਵਾਨ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵਾਈਰਲ ਹੋਈ ਕਥਿਤ ਇੱਕ ਵੀਡੀਓ ਨੇ ਸੂਬੇ ਦੇ ਸਿਆਸੀ ਹਲਕਿਆਂ ’ਚ ਤਰਥੱਲੀ ਮਚਾ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਅਸਿੱਧੇ ਢੰਗ ਨਾਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਗਿੱਦੜਵਹਾ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਕੇ ਮੈਚ ਖੇਡਣ ਦੇ ਦੋਸ਼ ਲਗਾ ਰਹੇ ਰਾਜਾ ਵੜਿੰਗ ਵਾਈਰਲ ਹੋਈ ਇਸ ਵੀਡੀਓ ਵਿਚ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਰਗੜ੍ਹਣ ਦੀ ਅਪੀਲ ਕਰਦੇ ਦਿਖ਼ਾਈ ਦੇ ਰਹੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦੀ ਇਹ ਵੀਡੀਓ ਫ਼ੇਸਬੁੱਕ ਪੇਜ਼ ’ਤੇ ਪਈ ਹੋਈ ਹੈ। ਗੌਰਤਲਬ ਹੈ ਕਿ ਕੁੱੱਝ ਦਿਨਾਂ ’ਚ ਹੀ ਗਿੱਦੜਵਹਾ ਹਲਕੇ ’ਚ ਮਨਪ੍ਰੀਤ ਬਾਦਲ ਦੇ ਸਮਰਥਕ ਮੰਨੇ ਜਾਂਦੇ ਅੱਧੀ ਦਰਜ਼ਨ ਤੋਂ ਵੱਡੇ ਆਗੂਆਂ ਦੇ ਕਾਂਗਰਸ ਛੱਡ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਜਾ ਵੜਿੰਗ ਵਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਸੀ। ਉਜ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਬਾਦਲ ਪ੍ਰਵਾਰ ’ਚ ਮਿਲਕੇ ਮੈਚ ਖੇਡਣ ਦੀ ਸਿਆਸੀ ਗਲਿਆਰਿਆਂ ਵਿਚ ਖੂੁਬ ਚਰਚਾ ਚੱਲ ਰਹੀ ਹੈ, ਜਦੋਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਸ਼ਹਿਰੀ ਹਲਕੇ ਵਿਚ ਹਾਰ ਗਏ ਸਨ। ਉਸ ਸਮੇਂ ਸ਼ੁਰੂ ਹੋਈ ਇਹ ਚਰਚਾ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਮੁੜ ਪੂਰੀ ਤਰ੍ਹਾਂ ਭਖੀ ਹੋਈ ਹੈ। ਇਸ ਚਰਚਾ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਕੁੱਝ ਦਿਨ ਪਹਿਲਾਂ ਬਠਿੰਡਾ ਸ਼ਹਿਰ ਵਿਚ ਚੋਣ ਮੁਹਿੰਮ ਭਖਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੂਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਵੀ ਸ਼ਰੇਆਮ ‘ਬਾਦਲਾਂ ਦੇ ਫ਼ਿਕਸ ਮੈਚ ’ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਹਿ ਦਿੱਤਾ ਸੀ। ਜਿਸਦੀ ਸ਼ਹਿਰ ਵਿਚ ਕਾਫ਼ੀ ਚਰਚਾ ਹੋਈ ਸੀ। ਇਸਤੋਂ ਇਲਾਵਾ ਬਠਿੰਡਾ ਦਿਹਾਤੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ ਵੀ ਜਨਤਕ ਤੌਰ ‘ਤੇ ਮਨਪ੍ਰੀਤ ਸਿੰਘ ਬਾਦਲ ਉਪਰ ਹਰਾਉਣ ਦੇ ਦੋਸ਼ ਲਗਾਏ ਹਨ।

ਕੇਜਰੀਵਾਲ ਨੇ ਬੋਲਿਆਂ ਵਿਰੋਧੀਆਂ ’ਤੇ ਹਮਲਾ, ਮੈਂ ਭਗਤ ਸਿੰਘ ਦਾ ਚੇਲਾ ਹਾਂ

0

ਅੰਗਰੇਜਾਂ ਨੇ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਸੀ ਤੇ ਇਹ ਭਿ੍ਰਸ਼ਟਾਚਾਰੀ ਮੈਨੂੰ ਅੱਤਵਾਦੀ ਕਹਿ ਰਹੇ ਹਨ – ਅਰਵਿੰਦ ਕੇਜਰੀਵਾਲ
ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਵਿਰੋਧੀ ਪਾਰਟੀਆਂ ‘ਤੇ ਨਿਸਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਅਕਾਲੀ-ਕਾਂਗਰਸ ਅਤੇ ਭਾਜਪਾ, ਤਿੰਨੋਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕੱਠੀਆਂ ਹੋ ਗਈਆਂ ਹਨ ਅਤੇ ਮਿਲ ਕੇ ਸਾਡੇ ਖਿਲਾਫ ਸਾਜ਼ਿਸ਼ਾਂ ਰਚ ਰਹੀਆਂ ਹਨ। ਅੱਜ ਸਥਾਨਕ ਇੱਕ ਹੋਟਲ ਵਿਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅੰਗਰੇਜਾਂ ਨੇ ਭਗਤ ਸਿੰਘ ਨੂੰ ਇਸ ਲਈ ਅੱਤਵਾਦੀ ਕਿਹਾ ਸੀ, ਕਿਉਂਕਿ ਉਹ ਭਗਤ ਸਿੰਘ ਤੋਂ ਖੌਫ ਖਾਂਦੇ ਸਨ। ਇਨ੍ਹਾਂ ਭਿ੍ਰਸ਼ਟਾਚਾਰੀਆਂ ਨੂੰ ਵੀ ਆਪਣੀ ਲੁੱਟ-ਖਸੁੱਟ ਅਤੇ ਭਿ੍ਰਸਟਾਚਾਰ ਦੀ ਦੁਕਾਨ ਬੰਦ ਹੋਣ ਦਾ ਡਰ ਹੈ, ਇਸੇ ਲਈ ਸਾਰੇ ਮਿਲ ਕੇ ਮੈਨੂੰ ਅੱਤਵਾਦੀ ਕਹਿ ਰਹੇ ਹਨ। ਕੇਜਰੀਵਾਲ ਨੇ ਆਪਣੇ ਆਪ ਨੂੰ ‘ਸਵੀਟ ਅੱਤਵਾਦੀ‘ ਦੱਸਿਆ ਅਤੇ ਕਿਹਾ ਕਿ ‘ਮੈਂ ਦੁਨੀਆ ਦਾ ਪਹਿਲਾ ਅਜਿਹਾ ਅੱਤਵਾਦੀ ਹਾਂ, ਜਿਸ ਨੇ ਲੋਕਾਂ ਲਈ ਚੰਗੇ ਸਕੂਲ ਬਣਾਏ, ਚੰਗੇ ਹਸਪਤਾਲ ਬਣਾਏ ਅਤੇ ਬਿਜਲੀ-ਪਾਣੀ ਦੀ ਹਾਲਤ ਠੀਕ ਕੀਤੀ।ਦੂਜੇ ਪਾਸੇ ਅਕਾਲੀ-ਕਾਂਗਰਸੀ ਅਤੇ ਭਾਜਪਾ ਸਿਰਫ ਸਾਨੂੰ ਹਰਾਉਣ ਦੀਆਂ ਗੱਲਾਂ ਕਰਦੇ ਹਨ। ਅਸਲ ਵਿੱਚ ਇਨ੍ਹਾਂ ਪਾਰਟੀਆਂ ਕੋਲ ਵੋਟਾਂ ਮੰਗਣ ਲਈ ਕੋਈ ਮੁੱਦੇ ਨਹੀਂ ਬਚੇ। ਇਨ੍ਹਾਂ ਨੂੰ ਸਿਰਫ ਇਹੀ ਦਿਖਦਾ ਹੈ ਕਿ ਕਿਸੀ ਵੀ ਤਰ੍ਹਾਂ ਸਰਕਾਰ ਬਣਾਈਏ ਅਤੇ ਜਨਤਾ ਦੇ ਟੈਕਸ ਦੇ ਪੈਸੇ ਨੂੰ ਲੁੱਟੀਏ। ਹੁਣ ਇਹਨਾਂ ਲੋਕਾਂ ਦੀ ਲੁੱਟ ਖਤਮ ਹੋਣ ਵਾਲੀ ਹੈ।ਕੇਜਰੀਵਾਲ ਨੇ ਕਿਹਾ ਕਿ ਪਿਛਲੇ 70 ਸਾਲਾਂ ‘ਚ ਇਨ੍ਹਾਂ ਭਿ੍ਰਸਟ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ‘ਤੇ ਤਿੰਨ ਲੱਖ ਕਰੋੜ ਦਾ ਕਰਜਾ ਚੜ੍ਹਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਭਿ੍ਰਸਟ ਪਾਰਟੀਆਂ ਅਤੇ ਨੇਤਾਵਾਂ ਤੋਂ ਤੰਗ ਆ ਚੁੱਕੇ ਹਨ। ਪਹਿਲਾਂ ਲੋਕਾਂ ਕੋਲ ਕੋਈ ਚੰਗਾ ਵਿਕਲਪ ਨਹੀਂ ਸੀ, ਇਸ ਲਈ ਉਹ ਵਾਰ-ਵਾਰ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਵੋਟਾਂ ਪਾ ਕੇ ਧੋਖਾ ਖਾਂਦੇ ਰਹੇ ਸਨ। ਇਸ ਵਾਰ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਰੂਪ ਵਿੱਚ ਇੱਕ ਇਮਾਨਦਾਰ ਬਦਲ ਮਿਲ ਗਿਆ ਹੈ। ਲੋਕਾਂ ਵਿਚ ਮਾਹੌਲ ਦੇਖ ਕੇ ਸਾਰੀਆਂ ਪਾਰਟੀਆਂ ਘਬਰਾ ਗਈਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਉਨ੍ਹਾਂ ਦਾ ਸਰਕਾਰੀ ਲੁੱਟ ਦਾ ਧੰਦਾ ਹਮੇਸਾ ਲਈ ਬੰਦ ਹੋ ਜਾਵੇਗਾ। ਇਸੇ ਲਈ ਸਾਰੇ ਮਿਲ ਕੇ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਚੰਨੀ ਸੁਖਬੀਰ ਬਾਦਲ ਨੂੰ ਕੁਝ ਨਹੀਂ ਬੋਲਦਾ। ਸੁਖਬੀਰ ਬਾਦਲ ਵੀ ਚੰਨੀ ਤੇ ਭਾਜਪਾ ਨੂੰ ਕੁਝ ਨਹੀਂ ਕਹਿੰਦੇ। ਪ੍ਰਧਾਨ ਮੰਤਰੀ ਮੋਦੀ ਅਤੇ ਪਿ੍ਰਅੰਕਾ ਗਾਂਧੀ ਵੀ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਸਾਰੇ ਮਿਲ ਕੇ ਕਿਸੀ ਵੀ ਤਰ੍ਹਾਂ ਨਾਲ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣਾ ਚਾਹੁੰਦੇ ਹਨ, ਕਿਉਂਕਿ ਭਗਵੰਤ ਮਾਨ ਇੱਕ ਇਮਾਨਦਾਰ ਆਦਮੀ ਹੈ। ਜੇਕਰ ਉਹ ਮੁੱਖ ਮੰਤਰੀ ਬਣ ਗਿਆ ਤਾਂ ਉਨ੍ਹਾਂ ਦੀ ਸਾਰੀ ਲੁੱਟ ਅਤੇ ਭਿ੍ਰਸਟਾਚਾਰ ਦਾ ਪਰਦਾਫਾਸ ਕਰ ਦੇਵੇਗਾ।

ਬਠਿੰਡਾ ਸ਼ਹਿਰ ’ਚ ਬਾਹਰੀ ‘ਬੰਦਿਆਂ’ ਦੇ ਦਾਖ਼ਲੇ ਦਾ ਮੁੱਦਾ ਗਰਮਾਇਆ

0

ਅਕਾਲੀ ਦਲ ਤੋਂ ਬਾਅਦ ਆਪ ਨੇ ਚੋਣ ਕਮਿਸ਼ਨ ਤੋਂ ਮੰਗ ਕਾਰਵਾਈ
ਸ਼ਹਿਰ ਦੇ ਥਾਣਾ ਮੁਖੀਆਂ ਤੇ ਹਲਕੇ ਦੇ ਚੋਣ ਅਧਿਕਾਰੀ ’ਤੇ ਵੀ ਚੁੱਕੀ ਉਗਲ
ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਸੂਬੇ ਦੇ ਲੋਕਾਂ ਦੀ ਨਜ਼ਰ ’ਚ ਸਭ ਤੋਂ ‘ਹਾਟ’ ਸੀਟ ਬਣਦੀ ਜਾ ਰਹੀ ਬਠਿੰਡਾ ਸ਼ਹਿਰੀ ਹਲਕੇ ’ਚ ਬਾਹਰੀਂ ‘ਬੰਦਿਆਂ’ ਦੇ ਵੱਡੇ ਪੱਧਰ ’ਤੇ ਦਾਖ਼ਲੇ ਦਾ ਮੁੱਦਾ ਗਰਮਾ ਗਿਆ ਹੈ। ਬੀਤੇ ਕੱਲ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਸਿਕਾਇਤ ਕੀਤੀ ਸੀ ਤੇ ਅੱਜ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਵੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਦੇ ਉਮੀਦਵਾਰ ਜਗਰੂਪ ਗਿੱਲ ਸਹਿਤ ਸੂਬਾ ਆਗੂ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ ਆਦਿ ਨੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਚੋਣ ਅਧਿਕਾਰੀ ਅਤੇ ਸ਼ਹਿਰ ਦੇ ਤਿੰਨ ਥਾਣਾ ਮੁਖੀਆਂ ਉਪਰ ਸਰੇਆਮ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਭੁਗਤਣ ਦੇ ਦੋਸ਼ ਲਗਾਉਂਦਿਆਂ ਚੋਣ ਕਮਿਸ਼ਨ ਨੂੰ ਤੁਰੰਤ ਉਕਤ ਅਧਿਕਾਰੀਆਂ ਨੂੰ ਇੱਥੋਂ ਬਦਲਣ ਦੀ ਅਪੀਲ ਕੀਤੀ ਹੈ। ਸ: ਗਿੱਲ ਨੇ ਦਸਿਆ ਕਿ ਬਠਿੰਡਾ ਸ਼ਹਿਰੀ ਹਲਕੇ ਵਿਚ ਵੱਡੀ ਪੱਧਰ ’ਤੇ ਮੁਲਾਜਮ ਰਹਿੰਦੇ ਹਨ, ਜਿੰਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਅਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਨੀਤੀਆਂ ਵਿਰੁਧ ਸੰਘਰਸ਼ ਕਰਦੇ ਰਹੇ ਹਨ ਤੇ ਜਿਸਦੇ ਚੱਲਦੇ ਸੱਤਾਧਿਰ ਨੂੰ ਖ਼ਤਰਾ ਹੈ ਕਿ ਮੁਲਾਜਮ ਉਨ੍ਹਾਂ ਦੇ ਵਿਰੁਧ ਵੋਟਾਂ ਨਾ ਭੁਗਤਾ ਜਾਣ, ਜਿਸ ਕਾਰਨ ਸ਼ਹਿਰ ’ਚ ਚੋਣ ਡਿਊਟੀ ਵਿਚ ਤੈਨਾਤ 3405 ਮੁਲਾਜਮਾਂ ਵਲੋਂ ਫ਼ਾਰਮ 12 ਨੰਬਰ ਭਰਨ ਦੇ ਬਾਵਜੂਦ ਉਨ੍ਹਾਂ ਨੂੰ ਬਠਿੰਡਾ ਸ਼ਹਿਰੀ ਹਲਕੇ ਦੇ ਚੋਣ ਅਧਿਕਾਰੀ ਕਮ ਐਸ.ਡੀ.ਐਮ ਵਲੋਂ ਹਾਲੇ ਤੱਕ ਪੋਸਟਲ ਬੈਲਟ ਨਹੀਂ ਦਿੱਤੇ ਜਾ ਰਹੇ ਹਨ ਤੇ ਜਾਣਬੁੱਝ ਕੇ ਫ਼ਾਰਮਾਂ ਵਿਚ ਗਲਤੀਆਂ ਕੱਢੀਆਂ ਜਾ ਰਹੀਆਂ ਹਨ। ਗਿੱਲ ਨੇ ਕਿਹਾ ਕਿ ਲੋਕਤੰਤਰ ਵਿਚ ਕਿਸੇ ਨੂੰ ਵੋਟ ਦੇ ਹੱਕ ਤੋਂ ਵਾਂਝੇ ਕਰਨਾ ਸਭ ਤੋਂ ਖ਼ਤਰਨਾਕ ਹੁੰਦਾ ਹੈ, ਜਿਸਦੇ ਚੱਲਦੇ ਚੋਣ ਕਮਿਸ਼ਨ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ। ਇਸ ਮੌਕੇ ਉਨ੍ਹਾਂ ਥਾਣਾ ਕੈਨਾਲ ਕਲੌਨੀ, ਥਾਣਾ ਸਿਵਲ ਲਾਈਨ ਤੇ ਥਾਣਾ ਕੈਂਟ ਮੁਖੀਆਂ ਉਪਰ ਵੀ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਵਿਰੋਧੀ ਉਮੀਦਵਾਰਾਂ ਦੇ ਸਮਰਥਕਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਆਪ ਵਲੰਟੀਅਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘‘ ਹੰਕਾਰੀ ਬੰਦਿਆਂ ਦੀ ਸਰਕਾਰ ਦੇ ਕੁੱਝ ਦਿਨ ਬਾਕੀ ਰਹਿ ਗਏ ਹਨ ਤੇ ਡਰਨ ਦੀ ਕੋਈ ਜਰੂੁਰਤ ਨਹੀਂ ਤੇ ਪੈਸੇ ਤੇ ਨਸ਼ਾ ਵੰਡ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਤੁਰੰਤ ਨੰਗਾ ਕੀਤਾ ਜਾਵੇ। ’’
ਬਾਕਸ
ਕੋਈ ਪੱਖਪਾਤ ਨਹੀਂ, ਪੋਸਟਲ ਬੈਲਟ ਪੇਪਰ ਭੇਜੇ ਜਾ ਰਹੇ ਹਨ: ਐਸ.ਡੀ.ਐਮ
ਬਠਿੰਡਾ: ਊਧਰ ਬਠਿੰਡਾ ਸ਼ਹਿਰੀ ਹਲਕੇ ਦੇ ਚੋਣ ਅਧਿਕਾਰੀ ਤੇ ਐਸ.ਡੀ.ਐਮ ਕੰਵਰਜੀਤ ਸਿੰਘ ਮਾਨ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ‘‘ ਉਨ੍ਹਾਂ ਵਲੋਂ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਾ ਰਿਹਾ, ਬਲਕਿ ਪੋਸਟਲ ਬੈਲਟ ਲਈ ਜਿਆਦਾ ਫ਼ਾਰਮ ਮਿਲਣ ਕਾਰਨ ਜਾਂਚ ’ਤੇ ਸਮਾਂ ਲੱਗ ਗਿਆ ਤੇ ਭਲਕ ਤੱਕ ਬਾਕੀ ਰਹਿੰਦੇ ਪੋਸਟਲ ਬੈਲਟ ਪੇਪਰ ਮੁਲਾਜਮਾਂ ਨੂੰ ਭੇਜ ਦਿੱਤੇ ਜਾਣਗੇ। ’’

ਬਠਿੰਡਾ ’ਚ ਠੇਕਾ ਮੁਲਾਜਮਾਂ ਨੇ ਕੱਢਿਆ ਰੋਸ਼ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਠੇਕਾ ਮੁਲਾਜਮ ਸੰਘਰਸ ਮੋਰਚੇ ਦੇ ਬੈਨਰ ਹੇਠ ਅੱਜ ਸ਼ਹਿਰ ਵਿਚ ਰੋਸ਼ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਦੌਰਾਜਨ ਜਿੱਥੇ ਬੁਲਾਰਿਆਂ ਨੇ ਚੰਨੀ ਸਰਕਾਰ ਨੂੰ ਭੰਡਿਆ ਉਥੇ ਵਿਤ ਮੰਤਰੀ ’ਤੇ ਵੀ ਮੁਲਾਜਮ ਵਿਰੋਧੀ ਹੋਣ ਦੇ ਦੋਸ਼ ਲਗਾਏ। ਮੋਰਚੇ ਦੇ ਆਗੂਆਂ ਜਗਰੂਪ ਸਿੰਘ ਤੇ ਜਗਸੀਰ ਸਿੰਘ ਲਹਿਰਾ ਥਰਮਲ ਯੂਨੀਅਨ, ਵਰਿੰਦਰ ਸਿੰਘ ਮਨਰੇਗਾ ਮੁਲਾਜਮ ਜਥੇਬੰਦੀ, ਗੁਰਵਿੰਦਰ ਸਿੰਘ ਤੇ ਖ਼ੁਸਦੀਪ ਸਿੰਘ ਠੇਕਾ ਮੁਲਾਜਮ ਸੰਘਰਸ਼ ਮੋਰਚਾ, ਸੀਐਚਟੀ ਰਾਜੇਸ ਕੁਮਾਰ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਪੰਜ ਸਾਲ ਸਰਕਾਰ ਦੌਰਾਨ ਕੱਚੇ ਮੁਲਾਜਮਾਂ ਵਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ, ਬਲਕਿ 36 ਹਜ਼ਾਰ ਮੁਲਾਜਮਾਂ ਨੂੰ ਪੱਕੇ ਕਰਨ ਦਾ ਵੀ ਡਰਾਮਾ ਕੀਤਾ ਗਿਆ। ਇਸੇ ਤਰ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਸਦੇ ਉਲਟ ਥਰਮਲ ਪਲਾਂਟ ਨੂੰ ਢਹਿ ਢੇਰੀ ਕਰਕੇ ਹਜ਼ਾਰਾਂ ਮੁਲਾਜਮਾਂ ਨੂੰ ਵਿਹਲੇ ਕਰ ਦਿੱਤਾ ਗਿਆ। ਮੋਰਚੇ ਦੇ ਆਗੂਆਂ ਨੇ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਅਪਣੀ ਵੋਟ ਜਮੀਰ ਨਾਲ ਪਾਉਣ ਦੀ ਅਪੀਲ ਕਰਦਿਆਂ ਲੋਟੂ ਤੇ ਵੋਟ ਬਟੋਰੂ ਟੋਲਿਆਂ ਤੋਂ ਬਚਣ ਦੀ ਸਲਾਹ ਦਿੱਤੀ।

ਬਠਿੰਡਾ ’ਚ ਹੋਮਗਾਰਡ ਐਸੋੋਸੀਏਸ਼ਨ ਨੇ ਵਿਤ ਮੰਤਰੀ ਦੇ ਹਲਕੇ ’ਚ ਕੱਢਿਆ ਰੋਸ਼ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਪਿਛਲੇ ਪੰਜ ਸਾਲਾਂ ਤੋਂ ਮੁਲਾਜਮਾਂ ਦੇ ਨਿਸ਼ਾਨੇ ’ਤੇ ਚੱਲੇ ਆ ਰਹੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਅੱਜ ਬਠਿੰਡਾ ਸ਼ਹਿਰ ਵਿਚ ਪੰਜਾਬ ਹੋਮਗਾਰਡ ਵੈੱਲਫੇਅਰ ਐਸੋਸੀਏਸ਼ਨ ਵਲੋਂ ਰੋਸ਼ ਮਾਰਚ ਕੱਢਿਆ ਗਿਆ। ਐਸੋਸੀਏਸ਼ਨ ਦੇ ਆਗੂ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਹੋਮਗਾਰਡ ਐਸੋਸੀਏਸ਼ਨ ਵਲੋਂ 2018 ਤੋਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਰੋਪੜ ਵਿਖੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਪਰੰਤੂ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਹਾਲੇ ਤੱਕ ਸੁਣਵਾਈ ਨਹੀਂ ਕੀਤੀ। ਉੁਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੇ ਦਿਨਾਂ ਵਿਚ ਭਰਤੀ ਕੀਤੇ ਜਵਾਨ ਹੁਣ ਧੱਕੇ ਖ਼ਾਣ ਲਈ ਮਜਬੂਰ ਹਨ। ਉਨ੍ਹਾਂ ਦਸਿਆ ਕਿ ਨਾ ਤਾਂ ਸੇਵਾਮੁਕਤੀ ਤੋਂ ਹੋਮਗਾਰਡ ਜਵਾਨਾਂ ਨੂੰ ਪੈਨਸ਼ਨ ਮਿਲਦੀ ਹੈ ਤੇ ਨਾ ਹੀ ਹੋਰ ਕੋਈ ਵਿਤੀ ਸਹਾਇਤਾ। ਇਹੀ ਨਹੀਂ ਥਾਣਿਆਂ ਵਿਚ ਵੀ ਉਨ੍ਹਾਂ ਤੋਂ ਸਖ਼ਤ ਡਿਊਟੀਆਂ ਲਈਆਂ ਜਾਂਦੀਆਂ ਹਨ। ਉਨਾਂ੍ਹ ਦੋਸ਼ ਲਗਾਇਆ ਕਿ ਐਸੋਸੀਏਸ਼ਨ ਦੀਆਂ ਜਾਇਜ ਮੰਗਾਂ ਮੰਨਣ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਡਾ ਅੜਿੱਕਾ ਬਣੇ ਰਹੇ, ਜਿਸਦੇ ਚੱਲਦੇ ਅੱਜ ਉਹ ਇੱਥੇ ਉਨ੍ਹਾਂ ਖਿਲਾਫ਼ ਰੋਸ਼ ਮਾਰਚ ਕੱਢ ਰਹੇ ਹਨ।

ਕਾਂਗਰਸੀ ਆਗੂਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਇਕਬਾਲ ਚਹਿਲ ’ਤੇ ਦਲ ਬਦਲੀ ਦਾ ਦੋਸ਼

0

ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਪਿਛਲੇ ਦਿਨੀਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ’ਤੇ ਅੱਜ ਕਾਂਗਰਸ ਪਾਰਟੀ ਦੇ ਆਗੂਆਂ ਨੇ ਦਲ-ਬਦਲੀ ਦੇ ਦੋਸ਼ ਲਗਾਉਂਦਿਆਂ ਵੋਟਰਾਂ ਨੂੰ ਅਜਿਹੇ ਆਗੂਆਂ ਨੂੰ ਮੂੰਹ ਨਾ ਲਗਾਉਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਚੇਅਰਮੈਨ ਰਾਜਨ ਗਰਗ, ਚੇਅਰਮੈਨ ਕੇ.ਕੇ.ਅਗਰਵਾਲ, ਚੇਅਰਮੈਨ ਮੋਹਨ ਲਾਲ ਝੂੰਬਾ ਤੇ ਪਵਨ ਮਾਨੀ ਨੇ ਗੁਰਇਕਬਾਲ ਸਿੰਘ ਚਹਿਲ ਦੀ ਦਲ ਬਦਲੀ ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ‘‘ ਪਾਰਟੀ ਨੇ ਗੁਰਇਕਬਾਲ ਸਿੰਘ ਚਹਿਲ ਨੂੰ ਪਾਰਟੀ ਨੇ ਵੱਡੇ ਅਹੁਦੇ ਦਿੱਤੇ ,ਪਰ ਅੱਜ ਉਸਨੇ ਇਹ ਸਾਬਤ ਕਰ ਦਿੱਤਾ ਕਿ ਕੁਰਸੀ ਦੇ ਲਾਲਚੀ, ਅਹੁਦਿਆਂ ਦੇ ਲਾਲਚੀ ਅਤੇ ਮਤਲਬਖੋਰ ਲੀਡਰ ਪਾਰਟੀ ਨਾਲ ਕਿਸੇ ਸਮੇਂ ਵੀ ਗਦਾਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਅਜਿਹੇ ਦਲ ਬਦਲੂਆਂ ਨੂੰ ਲੋਕ ਬਾਹਲਾ ਚਿਰ ਮੂੰਹ ਨਹੀਂ ਲਾਉਂਦੇ, ਕਿਉਂਕਿ ਲੋਕ ਕੰਮ ਚਾਹੁੰਦੇ ਹਨ, ਵਿਕਾਸ ਚਾਹੁੰਦੇ ਹਨ ,ਜਿਸ ਕਰਕੇ ਲੋਕ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹਨ ਤੇ ਪਾਰਟੀ ਨਾਲ ਚੱਟਾਨ ਵਾਂਗ ਖਡ੍ਹੇ ਹਨ। ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜੋ ਦੇਣ ਬਠਿੰਡਾ ਨੂੰ ਹੈ ਉਹ ਕੋਈ ਹੋਰ ਲੀਡਰ ਨਹੀਂ ਦੇ ਸਕਦਾ ਪਰ ਅੱਜ ਸਿਆਸਤ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਲਾਲਚੀ ਲੀਡਰ ਕਿਸੇ ਸਮੇਂ ਵੀ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਪ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਕੌਂਸਲਰ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਕੇ ਚੋਣ ਲੜਨੀ ਚਾਹੀਦੀ ਸੀ ਤੇ ਗੁਰਇਕਬਾਲ ਸਿੰਘ ਚਹਿਲ ਨੂੰ ਦਲ ਬਦਲੀ ਕਰਨ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਦਿੱਤੇ ਵੱਡੇ ਅਹੁਦੇ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰਸ਼ਿਪ ਅਤੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਚਾਹੀਦਾ। ਉਨ੍ਹਾਂ ਪਾਰਟੀ ਦੀ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਅਜਿਹੇ ਦਲ ਬਦਲੂਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦਲ ਬਦਲੂਆਂ ਨੂੰ ਮੂੰਹ ਨਾ ਲਾ ਕੇ ਲੋਕ ਹਿੱਤਾਂ ਤੇ ਪਹਿਰੇਦਾਰੀ ਕਰਨ ਅਤੇ ਬਠਿੰਡਾ ਨੂੰ ਵਿਕਾਸ ਦੀ ਰਾਹ ਤੇ ਤੋਰਨ ਵਾਲਿਆਂ ਦਾ ਸਾਥ ਦੇਣ ।

ਬਾਕਸ
ਚਹਿਲ ਵਲੋਂ ਪਲਟਵਾਰ, ਕਾਂਗਰਸੀ ਆਗੂ ਜਿਹਦੇ ਲਈ ਮੰਗ ਰਹੇ ਹਨ ਵੋਟਾਂ, ਉਹਦਾ ਪਿਛੋਕੜ ਵੀ ਵੋਟਰਾਂ ਨੂੰ ਦਸਣ
ਬਠਿੰਡਾ: ਦੂਜੇ ਪਾਸੇ ਕਾਂਗਰਸੀ ਆਗੂਆਂ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ਨੇ ਬਿਆਨ ਜਾਰੀ ਕਰਨ ਵਾਲਿਆਂ ਨੂੰ ਪੁਛਿਆ ਕਿ ਜਿਹਦੇ ਲਈ ਉਹ ਬਠਿੰਡਾ ’ਚ ਵੋਟਾਂ ਮੰਗ ਰਹੇ ਹਨ, ਉਸਦੇ ਟਕਸਾਲੀ ਕਾਂਗਰਸੀ ਵਾਲੇ ਪਿਛੋਕੜ ਬਾਰੇ ਵੀ ਵੋਟਰਾਂ ਨੂੰ ਜਰੂਰ ਦਸਿਆ ਜਾਵੇ। ਇੱਥੇ ਜਾਰੀ ਬਿਆਨ ਵਿਚ ਚਹਿਲ ਨੇ ਕਿਹਾ ਕਿ ‘‘ ਸਤਿਕਾਰ ਕਾਂਗਰਸੀ ਆਗੂਆਂ ਨੂੰ ਬਿਆਨ ਦੇਣ ਤੋਂ ਪਹਿਲਾਂ ਅਪਣੀ ਪੀੜੀ ਹੇਠਾਂ ਵੀ ਸੋਟਾ ਮਾਰ ਲੈਣਾ ਚਾਹੀਦਾ ਸੀ ਕਿ ਜਿਸਦੇ ਹੱਕ ਵਿਚ ਉਹ ਬਿਆਨ ਜਾਰੀ ਕਰ ਰਹੇ ਹਨ, ਉਹ ਤੀਜੀ ਪਾਰਟੀ ਬਦਲ ਚੁੱਕੇ ਹਨ। ’’ ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਪਹਿਲਾਂ ਅਕਾਲੀ ਦਲ ਨੇ ਵਿਧਾਇਕ ਤੇ ਮੰਤਰੀ ਬਣਾਇਆ ਪਰ ਉਨ੍ਹਾਂ ਉਥੇ ਵੀ ਛੁਰਾ ਮਾਰਦਿਆਂ ਅਪਣੀ ਪੀਪਲਜ਼ ਪਾਰਟੀ ਬਣਾ ਲਈ ਤੇ ਭਗਤ ਸਿੰਘ ਦੀ ਝੂਠੀ ਸਹੁੰ ਚੁੱਕੀ। ਉਸਤੋਂ ਬਾਅਦ ਜਦ ਗੱਲ ਨਾ ਬਣੀ ਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਚਹਿਲ ਨੇ ਕਿਹਾ ਕਿ ਬਠਿੰਡਾ ਦੇ ਵੋਟਰ ਸੂਝਵਾਨ ਹਨ ਤੇ ਉਹ ਵੋਟ ਪਾਉਣ ਤੋਂ ਪਹਿਲਾਂ ਗੁੰਡੀਗਰਦੀ ਤੇ ਧੱਕੇਸ਼ਾਹੀਆਂ ਕਰਨ ਵਾਲਿਆਂ ਨੂੰ ਮੂੰਹ ਤੋੜਵਾ ਜਵਾਬ ਦੇਣਗੇ।

ਪ੍ਰਕਾਸ਼ ਸਿੰਘ ਭੱਟੀ ਦੀ ਚੋਣ ਪ੍ਰਚਾਰ ਦੇ ਆਖਰੀ ਦਿਨ ਲੋਕਾਂ ਦਾ ਮਿਲਿਆ ਭਾਰੀ ਸਮਰਥਨ

0

ਬਹਿਮਣ ਦੀਵਾਨਾ ਅਤੇ ਕਰਮਗੜ੍ਹ ਛਤਰਾਂ ਤੋਂ ਕਾਂਗਰਸ ਅਤੇ ਆਪ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ
ਹਲਕੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਉਤਾਵਲੇ- ਪ੍ਰਕਾਸ਼ ਸਿੰਘ ਭੱਟੀ
ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: 20 ਫਰਵਰੀ ਨੂੰ ਪੈਣ ਜਾ ਰਹੀਆਂ ਵੋਟਾਂ ਲਈ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਹਲਕਾ ਬਠਿੰਡਾ ਦਿਹਾਤੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਬਹਿਮਣ ਦੀਵਾਨਾ ਅਤੇ ਕਰਮਗੜ੍ਹ ਛਤਰਾਂ ਤੋ ਆਪ ਅਤੇ ਕਾਂਗਰਸ ਦੇ ਕਈ ਪਰਿਵਾਰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਿੰਡ ਕਰਮਗੜ੍ਹ ਸਤਰਾਂ ਤੋਂ ਬੱਗਾ ਸਿੰਘ, ਗੁਰਵਿੰਦਰ ਸਿੰਘ, ਜੈ ਦੇਵ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਗੁਰਦੇਵ ਸਿੰਘ, ਸੁੱਖੀ ਸਿੰਘ, ਬਗੜ ਸਿੰਘ ਕਾਂਗਰਸ ਤੇ ਆਪ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਪ੍ਰਕਾਸ਼ ਸਿੰਘ ਭੱਟੀ ਨੇ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਹੋਇਆ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਸਨਮਾਨ ਮਿਲੇਗਾ । ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਹਲਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਉਤਾਵਲੇ ਹਨ ਅਤੇ ਵੀਹ ਤਰੀਕ ਨੂੰ ਤੱਕੜੀ ਦੇ ਬਟਨ ਤੇ ਮੋਹਰ ਲਾ ਕੇ ਕਾਂਗਰਸ ਦੀ ਵਾਅਦਾ ਖ਼ਿਲਾਫ਼ੀ ਦਾ ਮੂੰਹ ਤੋੜ ਜਵਾਬ ਦੇਣਗੇ । ਉਨ੍ਹਾਂ ਨੇ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਤੁਸੀਂ ਪਹਿਲਾਂ ਹੀ ਪਰਖ ਚੁੱਕਿਆ ਤੇ ਹਲਕੇ ਦਾ ਕੋਈ ਵੀ ਵਿਕਾਸ ਨਹੀਂ ਕਰਵਾਇਆ ਜਦਕਿ ਅਕਾਲੀ ਸਰਕਾਰ ਵੇਲੇ ਰਿਕਾਰਡਤੋਡ ਵਿਕਾਸ ਕਾਰਜ ਹੋਏ ਹਨ ਤੇ ਸਰਕਾਰ ਆਉਂਦੇ ਹੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ

ਭਾਜਪਾ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਤਲਵੰਡੀ ਸਾਬੋ ’ਚ ਕੱਢਿਆ ਪ੍ਰਭਾਵਸ਼ਾਲੀ ਰੋਡ ਸ਼ੋਅ

0

ਪੰਜਾਬ ਅੰਦਰ ਭਾਜਪਾ ਗਠਜੋੜ ਦੀ ਬਣੇਗੀ ਸਰਕਾਰ- ਸਿੱਧੂ
ਸੁਖਜਿੰਦਰ ਮਾਨ
ਤਲਵੰਡੀ ਸਾਬੋ,18 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਵਿਧਾਨਸਭਾ ਹਲਕਾ ਤਲਵੰਡੀ ਸਾਬੋ ਤੋਂ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਵਜੋਂ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ ਗਿਆ। ਨੱਤ ਰੋਡ ਤੋਂ ਸ਼ੁਰੂ ਕੀਤਾ ਗਿਆ ਰੋਡ ਸ਼ੋਅ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਪਤ ਕੀਤਾ ਹੋਇਆ। ਤਖਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਭ ਤੋਂ ਪਹਿਲਾਂ ਇਲਾਕਾ ਵਾਸੀਆਂ ਵਲੋਂ ਦਿੱਤੇ ਗਏ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਹਨਾਂ ਅੱਗੇ ਕਿਹਾ ਕਿ ਇਸ ਰੋਡ ਸ਼ੋਅ ਤੇ ਬੀਤੇ ਕੱਲ੍ਹ ਰਾਮਾਂ ਮੰਡੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਵਿਸ਼ਾਲ ਚੋਣ ਰੈਲੀ ਤਲਵੰਡੀ ਸਾਬੋ ਹਲਕੇ ਦੇ ਸਿਆਸੀ ਸਮੀਕਰਣ ਬਦਲਦਿਆਂ ਹੋਇਆ ਸਾਡੀ ਜਿੱਤ ‘ਤੇ ਪੱਕੀ ਮੋਹਰ ਲਗਾ ਦਿੱਤੀ ਹੈ।ਰਵੀਪ੍ਰੀਤ ਸਿੱਧੂ ਨੇ ਕਿਹਾ ਕਿ ਤਲਵੰਡੀ ਸਾਬੋ ਸਮੇਤ ਸਮੁੱਚੇ ਸੂਬੇ ਦੇ ਲੋਕਾਂ ਨੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਣਨ ਉਪਰੰਤ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਉਨ੍ਹਾਂ ਇਲਾਕਾ ਵਾਸੀਆਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬੀਬਾ ਰਿਤਿਕਾ ਸਿੱਧੂ, ਜ਼ੋਰਾਵਰ ਸਿੰਘ, ਰਤਨਦੀਪ ਸਿੰਘ ਨੋਨੂੰ ਧਾਲੀਵਾਲ, ਚਿਰਾਗਦੀਪ ਸਿੰਘ ਧਾਲੀਵਾਲ, ਗੋਲਡੀ ਮਹੇਸ਼ਵਰੀ, ਸੁਖਵਿੰਦਰ ਸਿੰਘ ਸੁੱਖੀ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਰਾਜੂ ਪ੍ਰਧਾਨ, ਦਵਿੰਦਰ ਜੈਨ, ਗੋਪਾਲ ਕਿ੍ਰਸ਼ਨ ਵਾਈਸ ਮੰਡਲ ਪ੍ਰਧਾਨ ਭਾਜਪਾ ਤੋਂ ਇਲਾਵਾ ਵੱਡੀ ਤਦਾਦ ‘ਚ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।

ਚੋਣ ਪ੍ਰਚਾਰ ਦੇ ਆਖਰੀ ਦਿਨ ਵਿੱਤ ਮੰਤਰੀ ਨੇ ਕੀਤਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ

0

ਬਠਿੰਡਾ ਨਿਵਾਸੀ ਸ਼ਹਿਰ ਦੀ ਤਰੱਕੀ ਲਈ ਕਰਨ ਕਾਂਗਰਸ ਦੇ ਹੱਥ ਮਜਬੂਤ : ਮਨਪ੍ਰੀਤ ਸਿੰਘ ਬਾਦਲ
ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਵੀ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਗੁਰੂ ਕੀ ਨਗਰੀ, ਕੋਠੇ ਅਮਰਪੁਰਾ ,ਬੰਗੀ ਨਗਰ ਅਤੇ ਆਵਾ ਬਸਤੀ ਵਿੱਚ ਭਰਵੀਆਂ ਮੀਡੀਆ ਨੂੰ ਸੰਬੋਧਨ ਕੀਤਾ ਤੇ ਵਿਕਾਸ ਦੇ ਨਾਮ ’ਤੇ ਵੋਟ ਮੰਗੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਨਿਵਾਸੀ ਆਪਣੇ ਪਰਿਵਾਰ ਦੀ ਖੁਸ਼ਹਾਲੀ, ਬੱਚਿਆਂ ਦੇ ਉੱਜਵਲ ਭਵਿੱਖ, ਪੰਜਾਬ ਦੀ ਚਡ੍ਹਦੀ ਕਲਾ ਤੇ ਤਰੱਕੀ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਹੱਥ ਮਜਬੂਤ ਕਰਨ ਤਾਂ ਜੋ ਇਸ ਲਹਿਰ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਹਰ ਵਰਗ ਨੂੰ ਰਾਹਤਾਂ ਦੇਣ ਲਈ ਪੂਰੀ ਵਚਨਬੱਧਤਾ ਤਹਿਤ ਕੰਮ ਕੀਤਾ ਅਤੇ ਵੱਡੀਆਂ ਰਾਹਤਾਂ ਦੇਣ ਨਾਲ, ਪੰਜਾਬ ਦੀ ਆਰਥਿਕ ਹਾਲਤ ਵਿਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਨਿਵਾਸੀਆਂ ਵੱਲੋਂ ਪੰਜ ਸਾਲ ਪਹਿਲਾਂ ਜੋ ਉਮੀਦ ਉਨ੍ਹਾਂ ਤੋਂ ਕੀਤੀ ਸੀ ਉਸ ਤੇ ਪੂਰੀ ਜ?ਿੰਮੇਵਾਰੀ ਨਾਲ ਕੰਮ ਕੀਤਾ ਅਤੇ ਇਸ ਜ?ਿੰਮੇਵਾਰੀ ਨੂੰ ਉਹ ਅੱਗੇ ਵੀ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਉਹ ਵਿਕਾਸ ਦੇ ਨਾਮ ਤੇ ਵੋਟ ਦੀ ਮੰਗ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਸਿਆਸਤ ਨਹੀਂ ਸ਼ਹਿਰ ਵਾਸੀਆਂ ਦੇ ਦਿਲ ਜਿੱਤਣ ਦਾ ਕੰਮ ਕੀਤਾ ਹੈ ਤੇ ਜਿਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸਿਪ ਕੌਂਸਲਰ ਅਤੇ ਵਰਕਰ ਹਾਜਰ ਸਨ ।

ਬਾਬਾ ਫ਼ਰੀਦ ਕਾਲਜ ਦੋ ਦਿਨਾਂ ਵਰਕਸ਼ਾਪ ਕਰਵਾਈ

0

ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਦੇ ਆਈ.ਕਿਊ.ਏ.ਸੀ. ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਬੀ.ਐਫ.ਜੀ.ਆਈ. ਦੀ ਫੈਕਲਟੀ ਲਈ ‘ ਐਸ.ਪੀ.ਐਸ.ਐਸ. ‘ਤੇ ਸਟੈਟਿਸਟੀਕਲ ਟੂਲਜ਼ ਅਤੇ ਤਕਨੀਕਾਂ ਦੀਆਂ ਐਪਲੀਕੇਸ਼ਨਾਂ‘ ਬਾਰੇ ਦੋ ਦਿਨਾਂ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਵਿੱਚ ਐਸ.ਪੀ.ਐਸ.ਐਸ. ਸਾਫ਼ਟਵੇਅਰ ‘ਤੇ ਲਾਗੂ ਕਰਨ ਦੇ ਨਾਲ-ਨਾਲ ਵੱਖ-ਵੱਖ ‘ਸਟੈਟਿਸਟੀਕਲ ਟੂਲਜ਼ ਅਤੇ ਤਕਨੀਕਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਸੈਸ਼ਨ ਦੀ ਸ਼ੁਰੂਆਤ ਵਿੱਚ ਕਾਲਜ ਦੀ ਸਹਾਇਕ ਪ੍ਰੋਫੈਸਰ ਸ੍ਰੀਮਤੀ ਨਿਸ਼ਾ ਆਚਾਰੀਆ ਨੇ ਸਰੋਤ ਵਿਅਕਤੀ ਡਾ. ਪ੍ਰਦੀਪ ਸਿੰਘ ਚਾਹਰ, ਅਸਿਸਟੈਂਟ ਪ੍ਰੋਫੈਸਰ, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ (ਯੂ.ਪੀ.) ਦਾ ਨਿੱਘਾ ਸਵਾਗਤ ਕੀਤਾ। ਮਾਹਿਰ ਨੇ ਪਹਿਲੇ ਦਿਨ ਦੇ ਸੈਸ਼ਨ ਵਿੱਚ ਸਾਧਾਰਨ ਉਦਾਹਰਨਾਂ ਦੇ ਨਾਲ ਅੰਕੜਿਆਂ ਸੰਬੰਧੀ ਮੁੱਢਲੀਆਂ ਧਾਰਨਾਵਾਂ ਬਾਰੇ ਦੱਸਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅੰਕੜਿਆਂ ਦੀ ਪਰਿਭਾਸ਼ਾ, ਅੰਕੜਾ ਵਿਧੀਆਂ ਦੀਆਂ ਕਿਸਮਾਂ ਜਿਵੇਂ ਡਿਸਕਿ੍ਰਪਟਿਵ ਅਤੇ ਇਨਫਰੈਂਸੀਅਲ ਵਿਧੀਆਂ ਬਾਰੇ ਦੱਸਿਆ । ਫਿਰ ਉਨ੍ਹਾਂ ਨੇ ਪੈਰਾ ਮੀਟਰਿਕ ਟੈੱਸਟਾਂ, ਵਿਭਿੰਨਤਾ ਦਾ ਵਿਸ਼ਲੇਸ਼ਣ (ਅਨੋਵਾ), ਸੰਬੰਧ (ਕੋਰ ਰਿਲੇਸ਼ਨ) ਅਤੇ ਰਿਗਰੈਸ਼ਨ ਤਕਨੀਕਾਂ ਦਾ ਵਰਣਨ ਕੀਤਾ। ਵਰਕਸ਼ਾਪ ਦੇ ਦੂਜੇ ਦਿਨ ਉਨ੍ਹਾਂ ਨੇ ਐਸ.ਪੀ.ਐਸ.ਐਸ. ‘ਤੇ ਸਾਧਾਰਨ ਉਦਾਹਰਨਾਂ ਨੂੰ ਲਾਗੂ ਕਰਨ ਦਾ ਪ੍ਰਦਰਸ਼ਨ ਕੀਤਾ ਅਤੇ ਵੱਖ-ਵੱਖ ਐਪਲੀਕੇਸ਼ਨਾਂ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਅਸੀਂ ਵੱਖ-ਵੱਖ ਤਰੀਕਿਆਂ ਨਾਲ ਵੱਖ-ਵੱਖ ਵੇਰੀਏਬਲਾਂ ਦੇ ਮੁੱਲ ਕਿਵੇਂ ਦਾਖਲ ਕਰ ਸਕਦੇ ਹਾਂ । ਇਸ ਤੋਂ ਇਲਾਵਾ ਉਨ੍ਹਾਂ ਨੇ ਟੇਬਲ ਦੇ ਰੂਪ ਵਿੱਚ ਨਤੀਜਿਆਂ ਨੂੰ ਦਿਖਾਇਆ ਅਤੇ ਇਸ ਦੀ ਵਿਆਖਿਆ ਕੀਤੀ। ਇਨ੍ਹਾਂ ਸਾਰੇ ਸੈਸ਼ਨਾਂ ਵਿੱਚ ਫੈਕਲਟੀ ਮੈਂਬਰਾਂ ਨੇ ਸਰਗਰਮੀ ਨਾਲ ਭਾਗ ਲਿਆ। ਬਹੁਤ ਸਾਰੇ ਫੈਕਲਟੀ ਮੈਂਬਰਾਂ ਨੇ ਸਰੋਤ ਵਿਅਕਤੀ ਤੋਂ ਕਈ ਪ੍ਰਸ਼ਨ ਪੁੱਛੇ ਅਤੇ ਆਪਣੇ ਸ਼ੰਕੇ ਦੂਰ ਕੀਤੇ। ਅੰਤ ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਭਾਵਨਾ ਖੰਨਾ ਨੇ ਮਹਿਮਾਨ ਬੁਲਾਰੇ ਅਤੇ ਸਾਰੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਕਾਲਜ ਦੇ ਪਿ੍ਰੰਸੀਪਲ ਡਾ. ਆਰ. ਕੇ ਉੱਪਲ, ਵਾਈਸ ਪਿ੍ਰੰਸੀਪਲ ਡਾ. ਸਚਿਨ ਦੇਵ ਨੇੇ ਇਸ ਸ਼ਾਨਦਾਰ ਉੱਦਮ ਲਈ ਬਿਜ਼ਨਸ ਸਟੱਡੀਜ਼ ਵਿਭਾਗ ਨੂੰ ਵਧਾਈ ਦਿੱਤੀ ਅਤੇ ਅਜਿਹੇ ਸਾਰਥਿਕ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ। ਕੁਲ ਮਿਲਾ ਕੇ ਇਹ ਇੱਕ ਦਿਲਚਸਪ ਅਤੇ ਬਹੁਤ ਜਾਣਕਾਰੀ ਭਰਪੂਰ ਸੈਸ਼ਨ ਸੀ।

Our Visitor

1897689