Thursday, May 7, 2026
Home Blog Page 2601

ਏਮਜ ਬਠਿੰਡਾ ਵਿਖੇ ਐਡਵਾਂਸਡ ਸਰਜੀਕਲ ਸਕਿੱਲ ਲੈਬ ਦਾ ਕੀਤਾ ਉਦਘਾਟਨ

0

ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਸਥਾਨਕ ਏਮਜ਼ ਵਿਖੇ ਖੇਤਰ ਦੀ ਪਹਿਲੀ ਸਰਜੀਕਲ ਸਕਿੱਲ ਲੈਬ ਦਾ ਉਦਘਾਟਨ ਸੰਸਥਾ ਦੇ ਕਾਰਜ਼ਕਾਰੀ ਡਾਇਰੈਕਟਰ ਡਾ. ਡੀ.ਕੇ. ਸਿੰਘ ਵਲੋਂ ਕੀਤਾ ਗਿਆ। ਇਸ ਪ੍ਰਯੋਗਸਾਲਾ ਵਿੱਚ ਮਾਨੀਟਰ ਅਤੇ ਟਰਾਲੀ, ਸਿਉਚਰ ਨੋਟਿੰਗ ਬੋਰਡ, ਹਰ ਕਿਸਮ ਦੇ ਲੈਪਰੋਸਕੋਪਿਕ ਅਤੇ ਓਪਨ ਸਰਜੀਕਲ ਯੰਤਰਾਂ ਨਾਲ ਪੂਰੀ ਤਰ੍ਹਾਂ ਲੈਸ ਐਂਡੋ-ਟ੍ਰੇਨਰ ਹੈ। ਕਾਰਜ਼ਕਾਰੀ ਡਾਇਰੈਕਟਰ ਡਾ ਡੀਕੇ.ਸਿੰਘ ਨੇ ਦਸਿਆ ਕਿ ਇਹ ਪਹਿਲ ਇੰਸਟੀਚਿਊਟ ਵਿੱਚ ਅੰਡਰ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਵਿਦਿਆਰਥੀਆਂ, ਓਟੀ ਨਰਸਿੰਗ ਸਟਾਫ ਅਤੇ ਟੈਕਨੀਸੀਅਨ ਦੇ ਹੁਨਰ ਨੂੰ ਵਿਕਸਤ ਕਰਨ ਦੇ ਉਦੇਸ ਨਾਲ ਕੀਤੀ ਗਈ ਹੈ। ਇਸ ਮੌਕੇ ਸੰਸਥਾ ਦੇ ਡੀਨ ਕਰਨਲ ਡਾ: ਸਤੀਸ ਗੁਪਤਾ ਨੇ ਵਿਭਾਗ ਨੂੰ ਵਧਾਈ ਦਿੱਤੀ। ਮੈਡੀਕਲ ਸੁਪਰਡੈਂਟ ਡਾ. ਅਨਿਲ ਗੋਇਲ ਨੇ ਵਿਭਾਗ ਨੂੰ ਹੁਨਰ ਲੈਬ ਦੀ ਸਰਵੋਤਮ ਵਰਤੋਂ ਕਰਨ ਲਈ ਉਤਸਾਹਿਤ ਕੀਤਾ।

ਵੋਟਾਂ ਦੀ ਖ਼ਰੀਦੋ-ਫ਼ਰੌਖਤ ਦੇ ਰੌਲੇ ’ਚ ਭਾਜਪਾ ਉਮੀਦਵਾਰ ’ਤੇ ਹਮਲਾ, ਪੁਲਿਸ ਵਲੋਂ ਲਾਠੀਚਾਰਜ਼

0

ਸੁਖਜਿੰਦਰ ਮਾਨ
ਬਠਿੰਡਾ,20 ਫ਼ਰਵਰੀ: ਸਥਾਨਕ ਅਨਾਜ਼ ਮੰਡੀ ਨਜਦੀਕ ਮੰਡੀਕਰਨ ਬੋਰਡ ਦੇ ਦਫ਼ਤਰ ’ਚ ਬਣੇ ਪੋਲਿੰਗ ਬੂਥਾਂ ’ਤੇ ਅੱਜ ਪੋਲਿੰਗ ਦੇ ਆਖ਼ਰੀ ਸਮੇਂ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਕਾਂਗਰਸੀ ਕੋਂਸਲਰਾਂ ਉਪਰ ਵੋਟਾਂ ਦੀ ਖਰੀਦੋ-ਫ਼ਰੌਖਤ ਦੇ ਦੋਸ਼ ਲਗਾ ਦਿੱਤੇ। ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਹੋਈ ਤਕਰਾਰ ਭਿਆਨਕ ਰੂਪ ਲੈ ਗਈ ਤੇ ਮੌਕੇ ’ਤੇ ਮੌਜੂਦ ਕਾਂਗਰਸੀ ਕੋਂਸਲਰਾਂ ਸ਼ਾਮ ਲਾਲ ਜੈਨ ਤੇ ਇੱਕ ਮਹਿਲਾ ਕਾਂਗਰਸੀ ਕੋਂਸਲਰ ਦੇ ਪਤੀ ਗੁਰਪ੍ਰੀਤ ਬੰਟੀ ਦੇ ਸਮਰਥਕਾਂ ਨੇ ਨੰਬਰਦਾਰ ਨੂੰ ਘੇਰ ਲਿਆ। ਮੌਕੇ ਦੀ ਨਜਾਕਤ ਦੇਖਦਿਆਂ ਪੁਲਿਸ ਮੁਲਾਜਮਾਂ ਨੇ ਮਸਾਂ ਹੀ ਭਾਜਪਾ ਉਮੀਦਵਾਰ ਨੂੰ ਬਚਾ ਕੇ ਗੱਡੀ ਵਿਚ ਬਿਠਾਇਆ। ਇਸ ਦੌਰਾਨ ਕਾਂਗਰਸੀ ਸਮਰਥਕ ਰਾਜ ਨੰਬਰਦਾਰ ਦੀਆਂ ਗੱਡੀਆਂ ਦੇ ਕਾਫ਼ਲੇ ਅੱਗੇ ਹੋ ਗਏ। ਪੁਲਿਸ ਨੂੰ ਇਸ ਮੌਕੇ ਲਾਠੀਚਾਰਜ਼ ਕਰਕੇ ਕਾਂਗਰਸੀ ਸਮਰਥਕਾਂ ਨੂੰ ਖਿਡਾਉਣਾ ਪਿਆ।ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਦਸਿਆ ਕਿ ਕਾਂਗਰਸੀ ਕੋਂਸਲਰ ਜੈਨ ’ਤੇ ਵੋਟਾਂ ਦੀ ਖਰੀਦੋ-ਫ਼ਰੌਖਤ ਕਰ ਰਹੇ ਸਨ ਤੇ ਉਹ ਸੂਚਨਾ ਮਿਲਣ ’ਤੇ ਮੌਕੇ ਉਪਰ ਪੁੱਜੇ ਸਨ ਪ੍ਰੰਤੂ ਉਥੇ ਕਾਂਗਰਸੀ ਸਮਰਥਕਾਂ ਨੇ ਉਸਨੂੰ ਘੇਰ ਕੇ ਹਮਲਾ ਕਰ ਦਿੱਤਾ। ਉਨ੍ਹਾਂ ਦਸਿਆ ਕਿ ਇਸਦੀ ਸਿਕਾਇਤ ਚੋਣ ਅਧਿਕਾਰੀਆਂ ਨੂੰ ਕੀਤੀ ਹੈ ਤੇ ਪਰਚਾ ਵੀ ਦਰਜ਼ ਕਰਵਾਇਆ ਜਾ ਰਿਹਾ। ਦੂਜੇ ਪਾਸੇ ਕਾਂਗਰਸੀ ਕੋਂਸਲਰ ਸ਼ਾਮ ਲਾਲ ਜੈਨ ਨੇ ਦੋਸ਼ ਲਗਾਇਆ ਕਿ ਉਹ ਅਪਣੈ ਵਾਰਡ ’ਚ ਲੱਗੇ ਪੋਲਿੰਗ ਟੈਂਟਾਂ ਉਪਰ ਖ਼ੜੇ ਹੋਏ ਸਨ ਕਿ ਭਾਜਪਾ ਉਮੀਦਵਾਰ ਗੱਡੀਆਂ ਦਾ ਕਾਫ਼ਲਾ ਲੈ ਕੇ ਆਏ ਤੇ ਵੋਟਾਂ ਦੀ ਝੂਠੀ ਖਰੀਦੋ-ਫ਼ਰੌਖਤ ਕਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਜੈਨ ਦੇ ਦੋਸ਼ਾਂ ਮੁਤਾਬਕ ਰਾਜ ਨੰਬਰਦਾਰ ਨੇ ਉਸ ਨਾਲ ਗਾਲੀ-ਗਲੌਚ ਵੀ ਕੀਤਾ ਤੇ ਜਿਸ ਕਾਰਨ ਉਸਦੇ ਸਮਰਥਕਾਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਵਿਰੋਧ ਕੀਤਾ। ਜੈਨ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਵੀ ਭਾਜਪਾ ਉਮੀਦਵਾਰ ਵਿਰੁਧ ਸਿਕਾਇਤ ਕੀਤੀ ਜਾ ਰਹੀ ਹੈ।

ਬਠਿੰਡਾ ’ਚ ਸਾਰਾ ਦਿਨ ਛਾਇਆ ਰਿਹਾ ਬਾਹਰਲੇ ਬੰਦਿਆਂ ਦਾ ‘ਖੌਫ਼’

0

ਇੱਕ ਥਾਂ ਹਵਾਈ ਫ਼ਾਈਰ ਹੋਣ ਤੇ ਕਈ ਥਾਂ ਹੱਥੋਪਾਈਆਂ ਦੀਆਂ ਘਟਨਾਵਾਂ ਵਾਪਰਨ ਦੀ ਸੂਚਨਾ
ਚੋਣ ਘਟਨਾਵਾਂ ਨਾਲ ਬਠਿੰਡਾ ਜ਼ਿਲ੍ਹੇ ’ਚ ਹੋਏ ਅੱਠ ਪਰਚੇ ਦਰਜ਼, ਸੱਤ ਇਕੱਲੇ ਬਠਿੰਡਾ ਸ਼ਹਿਰ ’ਚ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਸੂਬੇ ਦੇ ਵੀਵੀਆਈਪੀ ਹਲਕੇ ਮੰਨੇ ਜਾਂਦੇ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਵਿਚ ’ਚ ਅੱਜ ਸਾਰਾ ਦਿਨ ਬਾਹਰਲੇ ਬੰਦਿਆਂ ਦਾ ‘ਰੌਲਾ’ ਪੈਂਦਾ ਰਿਹਾ। ਵਿਰੋਧੀ ਧਿਰਾਂ ਵਲੋਂ ਸਾਰਾ ਦਿਨ ਵਿਤ ਮੰਤਰੀ ਤੇ ਉਸਦੇ ਰਿਸ਼ਤੇਦਾਰ ਵਿਰੁਧ ਚੋਣ ਅਧਿਕਾਰੀਆਂ ਕੋਲ ਬਾਹਰਲੇ ਬੰਦਿਆਂ ਰਾਹੀਂ ਦਹਿਸ਼ਤ ਫ਼ਲਾਉਣ ਦੀ ਸਿਕਾਇਤਾਂ ਦੀ ਲੜੀ ਲੱਗੀ ਰਹੀ। ਹਾਲਾਂਕਿ ਵਿਰੋਧੀਆਂ ਨੂੰ ਵੀ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੇ ਬਠਿੰਡਾ ਸ਼ਹਿਰ ਦੇ ਵੋਟਰ ਬਣਨ ਦੀ ਖ਼ਬਰ ਵੀ ਬਾਅਦ ਦੁਪਿਹਰ ਹੀ ਲੱਗੀ। ਉਜ ਖ਼ਬਰ ਲਿਖੇ ਜਾਣ ਤੱਕ ਕਿਸੇ ਵੱਡੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਜ਼ਿਲ੍ਹਾ ਪੁਲਿਸ ਵਲੋਂ ਦਿਖ਼ਾਈ ਸਖ਼ਤੀ ਦੀ ਚਰਚਾ ਹੁੰਦੀ ਰਹੀ। ਐਸ.ਐਸ.ਪੀ ਅਮਨੀਤ ਕੋਂਡਲ ਖੁਦ ਸ਼ਹਿਰ ਦੇ ਇੱਕ ਪੋਲਿੰਗ ਬੂਥ ਤੋਂ ਦੂਜੇ ਬੂਥ ਤੱਕ ਚੱਕਰ ਲਗਾਉਂਦੇ ਰਹੇ। ਜ਼ਿਲ੍ਹੇ ਵਿਚ ਚੋਣ ਘਟਨਾਵਾਂ ਨਾਲ ਸਬੰਧਤ ਅੱਠ ਪਰਚੇ ਦਰਜ਼ ਹੋਏ ਜਿੰਨ੍ਹਾਂ ਵਿਚ ਸੱਤ ਪਰਚੇ ਇਕੱਲੇ ਬਠਿੰਡਾ ਸ਼ਹਿਰ ਨਾਲ ਸਬੰਧਤ ਹਨ। ਸ਼ਹਿਰ ਦੇ ਨਰੂਆਣਾ ਰੋਡ ’ਤੇ ਕਥਿਤ ਬਾਹਰਲੇ ਬੰਦਿਆਂ ਵਲੋਂ ਸਾਬਕਾ ਅਕਾਲੀ ਕੋਂਸਲਰ ਨੂੰ ਘੇਰ ਕੇ ਕੁੱਟਮਾਰ ਕਰਨ ਅਤੇ ਗੱਡੀ ਭੰਨਣ ਤੋਂ ਇਲਾਵਾ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਇਸੇ ਤਰ੍ਹਾਂ ਭਾਜਪਾ ਉਮੀਦਵਾਰ ਨੇ ਵੀ ਕਾਂਗਰਸੀ ਕੋਂਸਲਰ ਤੇ ਸਮਰਕਥਕਾਂ ਉਪਰ ਘੇਰ ਕੇ ਹਮਲਾ ਕਰਨ ਦੇ ਦੋਸ਼ ਲਗਾਏ। ਜਦੋਂਕਿ ਕਾਂਗਰਸੀ ਕੋਂਸਲਰ ਨੇ ਉਕਤ ਉਮੀਦਵਾਰ ਵਿਰੁਧ ਗਾਲੀ-ਗਲੌਚ ਦੇ ਦੋਸ਼ ਲਗਾਏ। ਉਧਰ ਨਰੂਆਣਾ ਰੋਡ ’ਤੇ ਵਾਪਰੀ ਘਟਨਾ ਵਿਚ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਵਲੋਂ ਸਾਬਕਾ ਅਕਾਲੀ ਕੋਂਸਲਰ ਹਰਜਿੰਦਰ ਸਿੰਘ ਟੋਨੀ ਦੀ ਸਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ ਪ੍ਰੰਤੂ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਕੀਤੀ ਮੁਢਲੀ ਜਾਂਚ ਵਿਚ ਗੋਲੀ ਚੱਲਣ ਦਾ ਕੋਈ ਸਬੁੂਤ ਸਾਹਮਣੇ ਨਹੀਂ ਆਇਆ। ਸਿਕਾਇਤਕਰਤਾ ਟੋਨੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਮਰਪੁਰਾ ਬਸਤੀ ’ਚ ਇੱਕ ਕਾਂਗਰਸੀ ਕੋਂਸਲਰ ਦੀ ਮਦਦ ਨਾਲ ਬਾਹਰਲੇ ਬੰਦਿਆਂ ਵਲੋਂ ਕਥਿਤ ਖ਼ਰੀਦੋ-ਫ਼ਰੌਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦ ਉਨ੍ਹਾਂ ਵਲੋਂ ਇਸ ’ਤੇ ਨਿਗ੍ਹਾਂ ਰੱਖਣੀ ਸ਼ੁਰੂ ਕੀਤੀ ਤਾਂ ਅੱਧੀ ਦਰਜ਼ਨ ਦੇ ਕਰੀਬ ਗੱਡੀਆਂ ’ਤੇ ਆਏ ਬਾਹਰੀ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਰਾਸਤੇ ਵਿਚ ਘੇਰ ਕੇ ਕੁੱਟਮਾਰ ਕੀਤੀ ਗਈ ਤੇ ਜਦ ਉਹ ਭੱਜਣ ਲੱਗੇ ਤਾਂ ਇੱਕ ਹਮਲਾਵਾਰ ਨੇ ਉਸਦੇ ਨਾਬਾਲਿਗ ਪੁੱਤਰ ’ਤੇ ਗੋਲੀਆਂ ਚਲਾਈਆਂ। ਮੌਕੇ ’ਤੇ ਪੁੱਜੇ ਥਾਣਾ ਕੈਨਾਲ ਕਲੌਨੀ ਦੇ ਮੁਖੀ ਦਲਜੀਤ ਸਿੰਘ ਬਰਾੜ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਲੜਾਈ-ਝਗੜੇ ਦੀ ਘਟਨਾ ਨੂੰ ਜਰੂਰ ਵਾਪਰੀ ਹੈ ਪ੍ਰੰਤੂ ਗੋਲੀ ਚੱਲਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਰਮਲ ਕਲੌਨੀ ਦੇ ਸਾਹਮਣੇ ਵਣ ਵਿਭਾਗ ਦੇ ਦਫ਼ਤਰ ਕੋਲ ਬਣੇ ਪੋਲਿੰਗ ਬੂਥ ’ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਕਾਂਗਰਸ ਸਮਰਥਕ ਬਾਹਰਲੇ ਬੰਦਿਆਂ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਇਆ ਗਿਆ। ਇਸ ਮਾਮਲੇ ਵਿਚ ਥਾਣਾ ਥਰਮਲ ਦੀ ਪੁਲਿਸ ਨੇ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਸਿਵਲ ਤੇ ਪੁਲਿਸ ਅਧਿਕਾਰੀਆਂ ਮੁਤਾਬਕ ਸਭ ਤੋਂ ਵੱਧ ਸਿਕਾਇਤਾਂ ਦਾ ਹੜ੍ਹ ਬਠਿੰਡਾ ਸ਼ਹਿਰੀ ਹਲਕੇ ਵਿਚ ਆਇਆ, ਜਿੱਥੇ ਤਿੰਨਾਂ ਹੀ ਪਾਰਟੀਆਂ ਦੇ ਪ੍ਰਮੁੱਖ ਉਮੀਦਵਾਰ ਇੱਕ-ਦੂਜੇ ਵਿਰੁਧ ਧੱਕੇਸ਼ਾਹੀਆਂ, ਵੋਟਰਾਂ ਨੂੰ ਭਰਮਾਉਣ ਤੇ ਬਾਹਰੀ ਵਿਅਕਤੀਆਂ ਦੀ ਮੱਦਦ ਲੈਣ ਦੇ ਦੋਸ਼ ਲਗਾਉਂਦੇ ਰਹੇ। ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਥਾਣਾ ਸਿਵਲ ਲਾਈਨ ਦੇ ਮੌਜੂਦਾ ਤੇ ਸਾਬਕਾ ਮੁਖੀ ਉਪਰ ਵਿਤ ਮੰਤਰੀ ਦੇ ਹੱਕ ਵਿਚ ਭੁਗਤਣ ਦੀਆਂ ਸਿਕਾਇਤਾਂ ਕੀਤੀਆਂ ਗਈਆਂ। ਉੰਜ ਵਿਤ ਮੰਤਰੀ ਦੀ ਟੀਮ ਨੇ ਵੀ ਵਿਰੋਧੀਆਂ ਵਿਰੁਧ ਪ੍ਰਸ਼ਾਸਨ ਕੋਲ ਸਿਕਾਇਤਾਂ ਕੀਤੀਆਂ। ਇਸੇ ਤਰ੍ਹਾਂ ਸਾਬਕਾ ਵਿਧਾਇਕ ਤੇ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਨੇ ਵੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਬਾਹਰਲੇ ਬੰਦੇ ਮੰਗਵਾ ਕੇ ਵੋਟਰਾਂ ਤੇ ਅਕਾਲੀ ਸਮਰਥਕਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲਗਾਏ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸ਼ਹਿਰ ਵਿਚ ਤਿੰਨ ਵਜੇਂ ਤੱਕ ਕਰੀਬ 57 ਫ਼ੀਸਦੀ ਵੋਟ ਦਾ ਭੁਗਤਾਨ ਹੋ ਚੁੱਕਿਆ ਸੀ ਪ੍ਰੰਤੂ ਚਾਰ ਵਜੇਂ ਤੋਂ ਬਾਅਦ ਮੁੜ ਅਚਾਨਕ ਬੂਥਾਂ ’ਤੇ ਵੋਟਰਾਂ ਦੀ ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਗਈ। ਸ਼ਹਿਰ ਵਿਚ ਬੀਤੇ ਕੱਲ ਤੋਂ ਹੀ ਖ਼ਰੀਦੋ-ਫ਼ਰੌਖਤ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਰਿਹਾ।

ਕਰਜ਼ੇ ਤੋਂ ਦੁਖ਼ੀ ਕਿਸਾਨ ਨੇ ਕੀਤੀ ਖ਼ੁਦਕਸ਼ੀ

0

ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ: ਅੱਜ ਪਿੰਡ ਜੀਦਾ ਦੇ ਕਿਸਾਨ ਗੋਬਿੰਦ ਸਿੰਘ (36) ਪੁੱਤਰ ਹਰਬੰਸ ਸਿੰਘ ਨੇ ਕਰਜੇ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਿਸਾਨ ਗੋਬਿੰਦ ਸਿੰਘ ਤਿੰਨ ਭੈਣ ਭਰਾ ਸਨ ਇਸ ਤੋਂ ਪਹਿਲਾਂ ਇਸ ਦਾ ਛੋਟਾ ਭਰਾ ਵੀ ਖ਼ੁਦਕੁਸ਼ੀ ਕਰ ਗਿਆ ਸੀ ਤੇ ਭੈਣ ਵਿਆਹੀ ਹੋਈ ਹੈ । ਇਸ ਦੀ ਮਾਤਾ ਦੀ ਪਹਿਲਾਂ ਹੀ ਕਿਸੇ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਅਤੇ ਘਰ ਵਿੱਚ ਸਿਰਫ਼ ਇਸ ਦਾ ਪਿਤਾ ਹਰਬੰਸ ਸਿੰਘ ਹੀ ਰਹਿ ਗਿਆ ਹੈ। ਸੂਚਨਾ ਮੁਤਾਬਕ ਪੀੜਤ ਪਰਿਵਾਰ ਕੋਲ ਪੌਣੇ ਤਿੰਨ ਏਕੜ ਜ਼ਮੀਨ ਹੈ ਅਤੇ ਪਰਿਵਾਰ ਸਿਰ ਸਾਢੇ ਤਿੰਨ ਲੱਖ ਰੁਪਏ ਦਾ ਕਰਜ਼ਾ ਹੈ ਜਿਸ ਵਿੱਚੋਂ ਡੇਢ ਕਿੱਲਾ ਜ਼ਮੀਨ ਗਹਿਣੇ ਪਈ ਹੈ। ਉਧਰ ਇਸ ਕਿਸਾਨ ਦੀ ਖ਼ੁਦਕਸੀ ’ਤੇ ਦੁੱਖ ਜਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਬਲਾਕ ਪ੍ਰਧਾਨ ਅਮਰੀਕ ਸਿਵੀਆਂ, ਪਿੰਡ ਜੀਦਾ ਦੇ ਪ੍ਰਧਾਨ ਮਲਕੀਤ ਸਿੰਘ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਪਿੰਡ ਜੀਦਾ ਦੇ ਪ੍ਰਧਾਨ ਕਾਕਾ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਦਸ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ , ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਖਤਮ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖ਼ੁਦਕੁਸ਼ੀ ਪੀਡਤ ਪਰਿਵਾਰਾਂ ਲਈ ਐਲਾਨੇਿਆ ਹੋਇਆ ਤਿੱਨ ਲੱਖ ਰੁਪਏ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ ।

ਬਠਿੰਡਾ ’ਚ ਪੌਣੇ 11 ਲੱਖ ਵੋਟਰ ਅੱਜ ਕਰਨਗੇ 69 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

0

ਰਾਮਪੁਰਾ ਤੇ ਤਲਵੰਡੀ ਸਾਬੋ ’ਚ 15-15 ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ: ਭਲਕੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ’ਚ ਚੋਣ ਮੈਦਾਨ ਵਿਚ ਨਿੱਤਰੇ 69 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜ਼ਿਲ੍ਹੇ ਦੇ 1071164 ਵੋਟਰ ਕਰਨਗੇ। ਇੰਨ੍ਹਾਂ ਵਿਚ 561749 ਮਰਦ ਤੇ 504360 ਔਰਤਾਂ ਵੋਟਰ ਹਨ। ਜ਼ਿਲ੍ਹੇ ਵਿਚ ਸਭ ਤੋਂ ਵੱਧ 15-15 ਉਮੀਦਵਾਰ ਰਾਮਪੁਰਾ ਫ਼ੂਲ ਤੇ ਤਲਵੰਡੀ ਸਾਬੋ ਹਲਕੇ ਵਿਚ ਚੋਣ ਲੜ ਰਹੇ ਹਨ। ਜਦੋਂਕਿ ਬਠਿੰਡਾ ਦਿਹਾਤੀ ਤੇ ਭੁੱਚੋਂ ਮੰਡੀ ਰਿਜ਼ਰਵ ਹਲਕਿਆਂ ਵਿਚ ਸਭ ਤੋਂ ਘੱਟ 8-8 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਬਠਿੰਡਾ ਸ਼ਹਿਰੀ ਹਲਕੇ ਵਿਚ 13 ਅਤੇ ਮੋੜ ਹਲਕੇ ਵਿਚ 10 ਉਮੀਦਵਾਰ ਆਪੋ-ਅਪਣੀ ਕਿਸਮਤ ਅਜ਼ਮਾ ਰਹੇ ਹਨ। ਕਰੋਨਾ ਕਾਲ ’ਚ ਹੋਈਆਂ ਇੰਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਵੱਖਰਾ ਰੰਗ ਦੇਖਣ ਨੂੰ ਮਿਲਿਆ ਹੈ, ਇੱਥ ਹਫ਼ਤਾ ਪਹਿਲਾਂ ਤੱਕ ਵੱਡੀਆਂ ਰੈਲੀਆਂ ਤੇ ਹੋਰ ਸ਼ੋਰ-ਸਰਾਬੇ ਤੋਂ ਬਚੇ ਵੋਟਰਾਂ ਨੂੰੂ ਅਪਣੀ ਕਿਸਮਤ ਦਾ ਫੈਸਲਾ ਕਰਨ ਲਈ ਸ਼ਾਂਤਮਈ ਮਾਹੌਲ ਮਿਲਿਆ ਹੈ। ਹਾਲਾਂਕਿ ਕਰੀਬ ਪਿਛਲੇ ਇੱਕ ਮਹੀਨੇ ਤੋਂ ਚੋਣ ਮੈਦਾਨ ਵਿਚ ਡਟੇ ਇੰਨ੍ਹਾਂ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਆਪੋ-ਅਪਣੇ ਹੱਕ ਵਿਚ ਕਰਨ ਲਈ ਪੂਰਾ ਜੋਰ ਲਗਾਇਆ ਗਿਆ ਹੈ। ਇਸ ਦੌਰਾਨ ਵੋਟਰਾਂ ਨਾਲ ਨਿੱਜੀ ਰਾਬਤੇ ਤੋਂ ਲੈ ਕੇ ਨੁੱਕੜ ਮੀਟਿੰਗਾਂ, ਚੋਣ ਰੈਲੀਆਂ ਤੇ ਰੋਡ ਸ਼ੋਅ ਕੱਢੇ ਗਏ। ਬਠਿੰਡਾ ਸ਼ਹਿਰੀ, ਤਲਵੰਡੀ ਸਾਬੋ, ਮੋੜ ਵਿਚ ਚਹੁੰਕੌਣੇ ਤੇ ਭੁੱਚੋਂ ਮੰਡੀ, ਬਠਿੰਡਾ ਦਿਹਾਤੀ ਤੇ ਰਾਮਪੁਰਾ ’ਚ ਤਿੰਨ ਕੌਣੇ ਸਖ਼ਤ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਪਹਿਲੀ ਵਾਰ ਬਹੁ ਕੌਣੇ ਮੁਕਾਬਲੇ ਹੋਣ ਕਾਰਨ ਵੋਟਰ ਦਿਲ ਦਾ ਭੇਤ ਨਹੀਂ ਦੇ ਰਹੇ ਹਨ। ਉਜ ਬਦਲਾਅ ਦੀ ਗੱਲ ਜਰੂਰ ਕੀਤੀ ਜਾ ਰਹੀ ਹੈ। ਚੋਣ ਮੈਦਾਨ ਵਿਚ ਜ਼ਿਲ੍ਹੇ ‘ਚ ਕਈ ਵੱਡੇ ਕੱਦ ਦੇ ਸਿਆਸੀ ਨੇਤਾ ਮੈਦਾਨ ਵਿਚ ਨਿੱਤਰੇ ਹੋਏ ਹਨ, ਜਿੰਨ੍ਹਾਂ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ, ਸਿਕੰਦਰ ਸਿੰਘ ਮਲੂਕਾ ਤੇ ਹਰਮਿੰਦਰ ਸਿੰਘ ਜੱਸੀ ਤੋਂ ਇਲਾਵਾ ਬਲਜਿੰਦਰ ਕੌਰ, ਜੀਤਮਹਿੰਦਰ ਸਿੰਘ ਸਿੱਧੂ, ਖ਼ੁਸਬਾਜ ਸਿੰਘ ਜਟਾਣਾ, ਪ੍ਰੀਤਮ ਸਿੰਘ ਕੋਟਭਾਈ, ਦਰਸ਼ਨ ਸਿੰਘ ਕੋਟਫੱਤਾ, ਹਰਵਿੰਦਰ ਸਿੰਘ ਲਾਡੀ, ਪ੍ਰਕਾਸ਼ ਸਿੰਘ ਭੱਟੀ, ਅਮਿ੍ਰਤ ਰਤਨ ਤੇ ਗਾਇਕ ਬਲਕਾਰ ਸਿੱਧੂ ਤੋਂ ਇਲਾਵਾ ਚਰਚਿਤ ਚੇਹਰੇ ਲੱਖਾ ਸਿਧਾਣਾ ਦਾ ਨਾਮ ਜਿਕਰਯੋਗ ਹੈ, ਜਿੰਨ੍ਹਾਂ ਦੀ ਇੱਜ਼ਤ ਦਾਅ ’ਤੇ ਲੱਗੀ ਹੋਈ ਹੈ। ਜਿੱਥੇ ਕਾਂਗਰਸ ਪਾਰਟੀ ਦੂਜੀ ਵਾਰ ਜਿੱਤ ਕੇ ਸਰਕਾਰ ਬਣਾਉਣ ਲਈ ਕਾਹਲੀ ਦਿਖਾਈ ਦੇ ਰਹੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ ਵੀ ਦਾਅ ’ਤੇ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਪਿਛਲੀ ਵਾਰ ਲੋਕਾਂ ਦੇ ਭਾਰੀ ਉਤਸ਼ਾਹ ਦੇ ਬਾਵਜੂਦ ਖੁੰਜੀ ਆਮ ਆਦਮੀ ਪਾਰਟੀ ਇਸ ਵਾਰ ਕੋਈ ਮੌਕਾ ਨਹੀਂ ਗਵਾਉਣਾ ਚਾਹੁੰਦੀ ਹੈ ਜਦੋਂਕਿ ਅਕਾਲੀਆਂ ਨਾਲੋਂ ਅਲੱਗ ਹੋ ਕੇ ਲੜ ਰਹੀ ਭਾਜਪਾ ਸੂਬੇ ਵਿਚ ਅਪਣੀ ਜਬਰਦਸਤ ਮੌਜੂਦਗੀ ਦਿਖਾਉਣ ਲਈ ਹਰ ਦਾਅ ਖੇਡ ਰਹੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇੰਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਵਿਲੱਖਣ ਤੇ ਹੈਰਾਨੀਜਨਕ ਨਤੀਜ਼ੇ ਸਾਹਮਣੇ ਆ ਸਕਦੇ ਹਨ।
ਬਾਕਸ
ਜਿਆਦਾਤਰ ਉਮੀਦਵਾਰ ਅਪਣੇ ਹੱਕ ਵਿਚ ਨਹੀਂ ਪਾ ਸਕਣਗੇ ਅਪਣੀ ਵੋਟ
ਬਠਿੰਡਾ: ਭਲਕੇ ਹੋਣ ਵਾਲੀਆਂ ਵੋਟਾਂ ’ਚ ਪਹਿਲੀ ਵਾਰ ਵੱਡੀ ਗਿਣਤੀ ਵਿਚ ਉਮੀਦਵਾਰ ਅਪਣੀ ਵੋਟ ਅਪਣੇ ਹੱਕ ਵਿਚ ਨਹੀਂ ਪਾ ਸਕਣਗੇ। ਇਸਦਾ ਮੁੱਖ ਕਾਰਨ ਜਿਆਦਾਤਰ ਪ੍ਰਮੁੱਖ ਪਾਰਟੀਆਂ ਦੇ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦਾ ਹਲਕੇ ਤੋਂ ਬਾਹਰੀ ਹੋਣਾ ਹੈ। ਹਲਕੇ ਮੋੜ ਵਿਚ ਪੰਜ ਕੌਣਾ ਮੁਕਾਬਲਾ ਹੈ, ਪ੍ਰੰਤੂ ਚਾਰ ਉਮੀਦਵਾਰ ਅਪਣੀ ਵੋਟ ਅਪਣੇ ਹੱਕ ਵਿਚ ਨਹੀਂ ਪਾ ਸਕਣਗੇ। ਇੰਨ੍ਹਾਂ ਵਿਚ ਲੱਖਾ ਸਿਧਾਣਾ, ਮੰਜੂ ਬਾਂਸਲ ਤੇ ਦਿਆਲ ਸੋਢੀ ਦਾ ਨਾਮ ਸ਼ਾਮਲ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜ ਰਹੇ ਹਰਵਿੰਦਰ ਸਿੰਘ ਲਾਡੀ ਤੇ ਪ੍ਰਕਾਸ਼ ਸਿੰਘ ਭੱਟੀ ਦੀ ਹਲਕੇ ਵਿਚ ਵੋਟ ਨਹੀਂ ਹੈ। ਭੁੱਚੋਂ ਮੰਡੀ ਵਿਚ ਤਿੰਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਤੇ ਰੁਪਿੰਦਰਜੀਤ ਸਿੰਘ ਵੀ ਹਲਕੇ ਤੋਂ ਬਾਹਰਲੇ ਹਨ। ਬਠਿੰਡਾ ਸਹਿਰੀ ਹਲਕੇ ਤੋਂ ਦੂਜੀ ਵਾਰ ਚੋਣ ਲੜ ਰਹੇ ਵਿਤ ਮੰਤਰੀ ਮਨਪ੍ਰੀਤ ਸਿੰਘ ਦੀ ਅਪਣੀ ਵੋਟ ਲੰਬੀ ਹਲਕੇ ਦੇ ਪਿੰਡ ਬਾਦਲ ਵਿਚ ਬਣੀ ਹੋਈ ਹੈ। ਤਲਵੰਡੀ ਸਾਬੋ ਹਲਕੇ ਵਿਚ ਹਰਮਿੰਦਰ ਸਿੰਘ ਜੱਸੀ, ਜੀਤਮਹਿੰਦਰ ਸਿੱਧੂ ਤੇ ਖ਼ੁਸਬਾਜ ਸਿੰਘ ਜਟਾਣਾ ਵੀ ਹਲਕੇ ਤੋਂ ਬਾਹਰਲੇ ਹਨ। ਇਸਤੋਂ ਇਲਾਵਾ ਰਾਮਪੁਰਾ ਫ਼ੂਲ ਹਲਕੇ ਤੋਂ ਬਲਕਾਰ ਸਿੱਧੂ ਦੀ ਵੀ ਹਲਕੇ ਵਿਚ ਵੋਟ ਨਹੀਂ ਹੈ।

ਬਠਿੰਡਾ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ,ਪੋਲਿੰਗ ਪਾਰਟੀਆਂ ਰਵਾਨਾ

0

ਬਿਨਾਂ ਕਿਸੇ ਡਰ ਭੈਅ ਤੋਂ ਵੋਟਰ ਕਰਨ ਮਤਦਾਨ : ਜ਼ਿਲ੍ਹਾ ਚੋਣ ਅਫ਼ਸਰ
ਸੁਰੱਖਿਆ ਦੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ: ਐਸ.ਐਸ.ਪੀ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ: ਭਲਕੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ-2022 ਨੂੰ ਲੈ ਕੇ ਜ਼ਿਲ੍ਹੇ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ 1192 ਪੋਲਿੰਗ ਪਾਰਟੀਆਂ ਨੂੰ ਪੁਲਿਸ ਸੁਰੱਖਿਆ ਹੇਠ ਈ.ਵੀ.ਐਮ ਮਸ਼ੀਨਾਂ ਦੇ ਕੇ ਪੋਲਿੰਗ ਬੂਥਾਂ ਵੱਲ ਰਵਾਨਾ ਕੀਤਾ ਗਿਆ। ਇਸਦੇ ਨਾਲ ਹੀ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਅਪਣੇ ਵੋਟ ਦਾ ਇਸਤੇਮਾਲ ਕਰਨ ਲਈ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਕੀਤੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐਸਐਸਪੀ ਮੈਡਮ ਅਮਨੀਤ ਕੌਂਡਲ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਵਿਚ ਵੋਟਾਂ ਦਾ ਕੰਮ ਨੇਪਰੇ ਚਾੜਣ ਲਈ 11191 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਦੇ 1071164 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚ ਮਰਦ 561749 ਤੇ ਔਰਤਾਂ 504360, ਥਰਡ ਜੈਂਡਰ 25, ਸਰਵਿਸ ਵੋਟਰ 5030 ਅਤੇ 80 ਸਾਲ ਤੋਂ ਵਧੇਰੇ ਉਮਰ ਦੇ 19636, 18-19 ਵਰਗ ਦੇ 16852, ਵਿਕਲਾਂਗ (ਪੀਡਬਲਿਯੂਡੀ) 7561 ਅਤੇ 148 ਵੀਆਈਪੀ ਵੋਟਰ ਸ਼ਾਮਲ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸਾਰੀਆਂ ਪੋਲਿੰਗ ਪਾਰਟੀਆਂ ਨੂੰ ਬਿਜਲੀ ਵੋਟਿੰਗ ਮਸ਼ੀਨਾਂ ਸਮੇਤ ਆਪੋਂ-ਆਪਣੇ ਬੂਥਾਂ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਸਾਰੇ ਪੋਲਿੰਗ ਬੂਥਾਂ ਤੇ ਪੀਣ ਵਾਲੇ ਸਾਫ਼ ਪਾਣੀ ਦਾ ਖਾਸ ਪਬ੍ਰੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਵਿਡ-19 ਦੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਦੌਰਾਨ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਹੋਰ ਜਾਣਕਾਰੀ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਸਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 4490 ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਤਾਨ ਕੀਤੇ ਹਨ, ਜਿਨ੍ਹਾਂ ਵਿਚੋਂ 2476 ਪੰਜਾਬ ਪੁਲਿਸ ਤੇ 2014 ਸੀਏਪੀਐਫ਼ ਕਰਮਚਾਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 52 ਪੋਲਿੰਗ ਬੂਥਾਂ ’ਤੇ 16 ਕਰੀਟੀਕਲ ਪੋਲਿੰਗ ਲੁਕੇਸ਼ਨਾਂ ਦੀ ਸ਼ਨਾਖਤ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਡਰ ਭੈਅ ਤੋਂ ਆਪੋਂ-ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਜੋ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾ ਸਕੀਏ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਹਾਜ਼ਰ ਰਹੇ।

ਬਾਕਸ
ਵੋਟਰ ਸਨਾਖ਼ਤੀ ਕਾਰਡ ਨਾ ਹੋਣ ਦੇ ਬਾਵਜੂਦ ਵੀ ਵੋਟਰ ਪਾ ਸਕਣਗੇ ਵੋਟ
ਬਠਿੰਡਾ: ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣੀ ਸਨਾਖਤ ਲਈ ਐਪਿਕ ਵੋਟਰ ਸਨਾਖਤੀ ਕਾਰਡ ਮੌਜੂਦ ਨਹੀਂ ਹੈ ਤਾਂ ਉਹ ਵੋਟਰ ਪਾਸਪੋਰਟ, ਪੈਨਸਨ ਕਾਰਡ, ਯੂ.ਡੀ.ਆਈ.ਡੀ, ਪਾਸਬੁੱਕ, ਮਨਰੇਗਾ ਕਾਰਡ, ਡਰਾਈਵਿੰਗ ਲਾਇਸੰਸ, ਸਰਵਿਸ ਆਈ ਕਾਰਡ, ਆਫੀਸੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ ਹੈਲਥ ਇਨਸੋਰੈਂਸ ਕਾਰਡ ਤੇ ਸਮਾਰਟ ਕਾਰਡ ਸਬੰਧਤ ਅਧਿਕਾਰੀ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ।
ਬਾਕਸ
ਫਾਰਮ ਨੰਬਰ 12-ਡੀ ਭਰ ਕੇ ਦੇਣ ਵਾਲੇ ਨਹੀਂ ਪਾ ਸਕਣਗੇ ਵੋਟ
ਬਠਿੰਡਾ: ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦਸਿਆ ਕਿ ਜਿਨ੍ਹਾਂ ਪੀ.ਡਬਲਿਊ.ਡੀ ਤੇ 80 ਤੋਂ ਵਧੇਰੀ ਉਮਰ ਵਾਲੇ ਵੋਟਰਾਂ ਵੱਲੋਂ ਘਰ ਵਿੱਚ ਰਹਿ ਕੇ ਵੋਟ ਪਾਉਣ ਸਬੰਧੀ ਫਾਰਮ ਨੰਬਰ 12-ਡੀ ਭਰ ਕੇ ਦਿੱਤਾ ਗਿਆ ਸੀ ਉਨ੍ਹਾਂ ਦੀ ਵੋਟ ਮਿਤੀ 20 ਫਰਵਰੀ 2022 ਨੂੰ ਪੋਲਿੰਗ ਸਟੇਸਨ ਉੱਤੇ ਨਹੀ ਪਵਾਈ ਜਾਵੇਗੀ।
ਬਾਕਸ
ਜ਼ਿਲ੍ਹਾ ਚੋਣ ਅਫ਼ਸਰ ਨੇ ਦੇਰ ਰਾਤੀ ਪੁਲਿਸ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ
ਬਠਿੰਡਾ, 19 ਫਰਵਰੀ: ਭਲਕੇ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਵਲੋਂ ਬੀਤੀ ਦੇਰ ਰਾਤੀ ਜ਼ਿਲ੍ਹੇ ਅੰਦਰ ਸਥਾਪਤ ਕੀਤੇ ਪੁਲਿਸ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਹ ਪੰਜਾਬ-ਹਰਿਆਣਾ ਦੀ ਹੱਦ ਨਾਲ ਪੈਂਦੇ ਖੇਤਰਾਂ ਵਿਚ ਸਥਾਪਤ ਕੀਤੇ ਗਏ ਸਪੈਸ਼ਲ ਪੁਲਿਸ ਨਾਕਿਆਂ ਉਪਰ ਗਏ ਤੇ ਉਨ੍ਹਾਂ ਡੂੰਮਵਾਲੀ, ਰੂਲਦੂਵਾਲਾ-ਪੰਨੀਵਾਲਾ ਤੋਂ ਇਲਾਵਾ ਪਥਰਾਲਾ, ਸੰਗਤ ਮੰਡੀ, ਮਹਾਰਾਜਾ ਰਣਜੀਤ ਸਿੰਘ ਇੰਜਨੀਅਰਿੰਗ ਕਾਲਜ ਅਤੇ ਸ਼ਹਿਰ ਅੰਦਰਲੇ ਪੁਲਿਸ ਨਾਕਿਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਵਾਹਨ ਨੂੰ ਬਿਨਾਂ ਚੈਕਿੰਗ ਤੋਂ ਨਾ ਜਾਣ ਦਿੱਤਾ ਜਾਵੇ।

ਪੰਜਾਬ ਚੋਣਾਂ: ਡੇਰਾ ਸਿਰਸਾ ਵਲੋਂ ਵੰਡ ਕੇ ਵੋਟਾਂ ਦਾ ‘ਪ੍ਰਸ਼ਾਦ’ ਦੇਣ ਦਾ ਫੈਸਲਾ

0

ਭਾਜਪਾ ਨੂੰ ਵੱਡਾ ਗੱਫ਼ਾ, ਅਕਾਲੀ ਦਲ ਨੂੰ ਦੂਜੇ ਨੰਬਰ ਅਤੇ ਆਪ ਤੇ ਕਾਂਗਰਸ ਦੇ ਇੱਕਾ-ਦੁੱਕਾ ਉਮੀਦਵਾਰਾਂ ਦੀ ਹਿਮਾਇਤ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ: ਪਿਛਲੇ ਦੋ ਦਹਾਕਿਆਂ ਤੋਂ ਸਿਆਸੀ ਆਗੂਆਂ ਨੂੰ ਅਪਣੀਆਂ ਉਗਲਾਂ ’ਤੇ ਨਚਾਉਣ ਵਾਲੇ ਡੇਰਾ ਸਿਰਸਾ ਵਲੋਂ ਇਸ ਵਾਰ ਵੱਖ ਵੱਖ ਸਿਆਸੀ ਪਾਰਟੀਆਂ ਨੂੰ ‘ਵੋਟਾਂ’ ਦਾ ਵੰਡਵਾਂ ਪ੍ਰਸ਼ਾਦ ਦੇਣ ਦਾ ਫੈਸਲਾ ਲਿਆ ਗਿਆ ਹੈ। ਡੇਰੇ ਨਾਲ ਜੁੜੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਹਿਮਾਇਤ ਵਾਲਾ ਵੱਡਾ ਗੱਫ਼ਾ ਭਾਜਪਾ ਨੂੰ ਦਿੱਤਾ ਜਾ ਰਿਹਾ। ਜਦੋਂਕਿ ਕੁੱਝ ਥਾਵਾਂ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਇੱਕਾ-ਦੁੱਕਾ ਥਾਵਾਂ ’ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਜਾ ਰਿਹਾ। ਉਜ ਡੇਰੇ ਵਲੋਂ ਪਹਿਲਾਂ ਹੀ ਤਲਵੰਡੀ ਸਾਬੋ ਤੋਂ ਅਜਾਦ ਤੌਰ ’ਤੇ ਚੋਣ ਲੜ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਖੁੱਲ ਕੇ ਹਿਮਾਇਤ ਦਿੱਤੀ ਹੋਈ ਹੈ। ਸੂਤਰਾਂ ਮੁਤਾਬਕ ਮੌਜੂਦਾ ਸਮੇਂ ਡੇਰਾ ਮੁੁਖੀ ਤੇ ਪ੍ਰਬੰਧਕ ਭਾਜਪਾ ਸਰਕਾਰ ਦੇ ਦਬਾਅ ਹੇਠ ਹਨ ਤੇ ਡੇਰਾ ਮੁਖੀ ਨੂੰ ਫ਼ਰਲੋ ਵੀ ਹਰਿਆਣਾ ਸਰਕਾਰ ਦੀ ਰਹਿਮੋ-ਕਰਮ ’ਤੇ ਮਿਲੀ ਹੈ। ਜਿਸਦੇ ਚੱਲਦੇ ਭਾਜਪਾ ਨੂੰ ਅੱਖੋਂ ਉਹਲੇ ਕਰਨਾ ਸੰਭਵ ਨਹੀਂ ਸੀ। ਜਿਸਦੇ ਚੱਲਦੇ ਬਹੁਤੇ ਥਾਵਾਂ ’ਤੇ ਭਾਜਪਾ ਉਮੀਦਾਵਰਾਂ ਦੀ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡੇਰੇ ਦੇ ਸੂਤਰਾਂ ਮੁਤਾਬਕ ਇਕ ਹਲਕੇ ਨੂੰ ਇਕਾਈ ਮੰਨ ਕੇ ਉਥੇ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਦੀ ਸਥਿਤੀ ਤੇ ਉਨ੍ਹਾਂ ਦੀ ਡੇਰਾ ਪ੍ਰੇਮੀਆਂ ਨਾਲ ਮਿਲਕੇ ਚੱਲਣ ਦੀ ਸੰਭਾਵਨਾ ਦੇ ਆਧਾਰ ’ਤੇ ਇਹ ਫੈਸਲਾ ਲਿਆ ਜਾ ਰਿਹਾ। ਇਹ ਵੀ ਸੂਚਨਾ ਮਿਲੀ ਹੈ ਕਿ ਸਿਆਸੀ ਕਮੇਟੀ ਦਾ ਫੈਸਲਾ ਹੇਠਾਂ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਤੱਕ ਪਹੁੰਚਾਇਆ ਗਿਆ ਹੈ, ਜਿਹੜੀਆਂ ਅੱਗੇ ਬਲਾਕ ਕਮੇਟੀਆਂ ਤੇ ਬਲਾਕ ਕਮੇਟੀਆਂ ਅੱਗੇ ਹੇਠਲੇ ਪੱਧਰ ’ਤੇ ਪਮੁੱਖ ਪ੍ਰੇਮੀਆਂ ਤੇ ਉਕਤ ਪ੍ਰਮੁੱਖ ਪ੍ਰੇਮੀ ਦੂਜੇ ਪ੍ਰੇਮੀਆਂ ਨੂੰ ਮੋਖਿਕ ਰੂਪ ਵਿਚ ਇਹ ਸੁਨੇਹਾ ਦੇਣਗੇ। ਇਸਦੇ ਨਾਲ ਹੇਠਲੇ ਪੱਧਰ ਤੱਕ ਪ੍ਰੇਮੀਆਂ ਨੂੰ ਕਮੇਟੀ ਦਾ ਫੈਸਲਾ ਕਿਸੇ ਹੋਰ ਨੂੰ ਨਾ ਦੱਸਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਜਦੋਂਕਿ ਜਿਸ ਉਮੀਦਵਾਰ ਨੂੰ ਹਿਮਾਇਤ ਦਿੱਤੀ ਜਾ ਰਹੀ ਹੈ, ਉਸ ਤੱਕ ਇਹ ਗੱਲ ਜਰੂਰ ਪਹੁੰਚਾਈ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਡੇਰਾ ਸਿਰਸਾ ਦਾ ਮਾਲਵਾ ਪੱਟੀ ਅਧੀਨ ਆਉਂਦੀਆਂ 69 ਸੀਟਾਂ ਵਿਚੋਂ ਅੱਧੀਆਂ ਉਪਰ ਵੋਟ ਪ੍ਰਭਾਵ ਹੈ, ਜਿੰਨ੍ਹਾਂ ਵਿਚੋਂ ਕਈ ਸੀਟਾਂ ਉਪਰ ਉਹ ਜਿੱਤ ਹਾਰ ਵਿਚ ਉਲਟਫ਼ੇਰ ਕਰ ਸਕਦੇ ਹਨ। ਗੌਰਤਲਬ ਹੈ ਕਿ 2007 ਤੋਂ ਪਹਿਲਾਂ ਡੇਰਾ ਪ੍ਰੇਮੀ ਗੁਪਤ ਤੌਰ ’ਤੇ ਹੀ ਸਿਆਸੀ ਪਾਰਟੀਆਂ ਦੀ ਹਿਮਾਇਤ ਕਰਦਾ ਸੀ ਪ੍ਰੰਤੂ 2007 ਵਿਚ ਪਹਿਲੀ ਵਾਰ ਇੱਕਪਾਸੜ ਤੌਰ ’ਤੇ ਕਾਂਗਰਸ ਪਾਰਟੀ ਦੀ ਹਿਮਾਇਤ ਕੀਤੀ ਗਈ। ਹਾਲਾਂਕਿ ਮਾਲਵਾ ਪੱਟੀ ’ਚ ਕਾਂਗਰਸ ਨੂੰ ਇਸਦਾ ਫ਼ਾਈਦਾ ਜਰੂਰ ਹੋਇਆ ਪ੍ਰੰਤੂ ਮਾਝਾ ਤੇ ਦੁਆਬਾ ਵਿਚ ਵੱਡੀ ਹਿਮਾਇਤ ਮਿਲਣ ਕਾਰਨ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ ਸੀ, ਜਿਸਤੋਂ ਬਾਅਦ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਕਾਰ ਸ਼ੁਰੂ ਹੋਇਆ ਟਕਰਾਅ ਹੁਣ ਬੇਅਦਬੀਆਂ ਤੱਕ ਪਹੁੰਚ ਗਿਆ ਹੈ। ਜਿਸਦੇ ਚੱਲਦੇ ਕਿਸੇ ਵਿਵਾਦ ਤੋਂ ਬਚਣ ਲਈ ਡੇਰੇ ਦੀ ਸਿਆਸੀ ਕਮੇਟੀ ਵਲੋਂ ਸਿਆਸੀ ਹਿਮਾਇਤ ਕਰਨ ਦਾ ਫੈਸਲਾ ਚੁੱਪ ਚਪੀਤੇ ਲਾਗੂ ਕੀਤਾ ਜਾ ਰਿਹਾ।

ਪੀਏਯੂ ’ਚ ਆਨਲਾਈਨ ਪੇਪਰਾਂ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਦਾ ਮੋਰਚਾ ਜਾਰੀ, ਕਿਸਾਨ ਯੂਨੀਅਨ ਵੀ ਹਿਮਾਇਤ ‘ਤੇ ਆਈ

0

ਸੈਕੜੇ ਵਿਦਿਆਰਥੀ ਯੂੁਨੀਵਰਸਿਟੀ ਕੈਂਪ ’ਚ ਧਰਨੇ ’ਤੇ ਡਟੇ
ਧਰਨੇ ਦਾ ਅਸਰ ਗੁਰਦਾਸਪੁਰ ਤੇ ਬਠਿੰਡਾ ਕੇਂਦਰਾਂ ਵਿਚ ਅਸਰ
ਹਰਪ੍ਰੀਤ ਬਰਾੜ
ਲੁਧਿਆਣਾ, 19 ਫਰਵਰੀ: ਆਨਲਾਈਨ ਪੜਾਈ ਕਰਵਾਉਣ ਦੇ ਚੱਲਦੇ ਹੁਣ ਆਨਲਾਈਨ ਹੀ ਪੇਪਰ ਲੈਣ ਦੀ ਮੰਗ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਿਦਿਆਰਥੀਆਂ ਦਾ ਅਣਮਿੱਥੇ ਸਮੇਂ ਲਈ ਧਰਨਾ ਲਗਾਤਾਰ ਜਾਰੀ ਹੈ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਦਿਆਰਥਣਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਤੁਰੰਤ ਆਨਲਾਈਨ ਪੇਪਰ ਲੈਣ ਦੀ ਮੰਗ ਕੀਤੀ ਹੈ। ਹਾਲਾਂਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਰਵੱਈਏ ਨੂੰ ਦੇਖਦਿਆਂ 17 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਆਫ਼ਲਾਈਨ ਪੇਪਰਾਂ ਨੂੰ ਪਿੱਛੇ ਪਾ ਦਿੱਤਾ ਹੈ ਪ੍ਰੰਤੂ ਵਿਦਿਆਰਥੀ ਆਨਲਾਈਨ ਪੇਪਰ ਦੀ ਮੰਗ ’ਤੇ ਅੜੇ ਹੋਏ ਹਨ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਦਿਆਰਥਣਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਤੁਰੰਤ ਆਨਲਾਈਨ ਪੇਪਰ ਲੈਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਰੀ ਬਿਆਨ ਵਿੱਚ ਦਾਅਵਾ ਕੀਤਾ ਕਿ  ਕਿ ਯੂਨੀਵਰਸਿਟੀ ਤੋਂ ਤੰਗ ਧਰਨੇ ਤੇ ਬੈਠੇ ਵਿਦਿਆਰਥੀ ਆਪਣੇ ਵੋਟ ਦੇ ਹੱਕ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ਤੇ ਵਿਦਿਆਰਥੀਆਂ ਅਤੇ ਉਸ ਦੇ ਮਾਪਿਆਂ ਨੂੰ ਧਰਨਾ ਵਾਪਸ ਲੈਣ ਲਈ ਅਸਿੱਧੇ ਢੰਗ ਨਾਲ ਧਮਕਾਉਣ ਦੀ ਵੀ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਜੇਕਰ ਵਿਦਿਆਰਥੀਆਂ ਦੀ ਮੰਗ ਜਲਦੀ ਨਾ ਮੰਨੀ ਗਈ ਤਾਂ ਯੂਨੀਅਨ ਵੀ ਪਿੱਛੇ ਨਹੀਂ ਹਟੇਗੀ। ਦਸਣਾ ਬਣਦਾ ਹੈ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਰਵੱਈਏ ਨੂੰ ਦੇਖਦਿਆਂ 17 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਆਫ਼ਲਾਈਨ ਪੇਪਰਾਂ ਨੂੰ ਪਿੱਛੇ ਪਾ ਦਿੱਤਾ ਹੈ ਪ੍ਰੰਤੂ ਵਿਦਿਆਰਥੀ ਆਨਲਾਈਨ ਪੇਪਰ ਦੀ ਮੰਗ ’ਤੇ ਅੜੇ ਹੋਏ ਹਨ।ਉਧਰ ਵਿਦਿਆਰਥੀਆਂ ਦੇ ਇਸ ਧਰਨੇ ਦਾ ਅਸਰ ਯੂਨੀਵਰਸਿਟੀ ਦੇ ਗੁਰਦਾਸਪੁਰ ਤੇ ਬਠਿੰਡਾ ਸਥਿਤ ਕੇਂਦਰਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸੂਚਨਾ ਮੁਤਾਬਕ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ ਤੇ ਉਹ ਵੀ ਆਨਲਾਈਨ ਪੇਪਰਾਂ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਧਰਨੇ ਦੀ ਹਿਮਾਇਤ ਕਰ ਰਹੇ ਹਨ। ਇੱਥੇ ਦਸਣਾ ਬਣਦਾ ਹੈ ਕਿ ਯੂਨੀਵਰਸਿਟੀ ਵਲੋਂ ਸਮੈਸ਼ਟਰ ਦੇ ਪੇਪਰ ਦਸੰਬਰ ਵਿਚ ਹੀ ਲੈ ਲਏ ਜਾਂਦੇ ਹਨ ਪ੍ਰੰਤੂ ਇਸ ਵਾਰ ਯੂਨੀਵਰਸਿਟੀ ਤੇ ਕਾਲਜ਼ਾਂ ਦੇ ਪ੍ਰੋਫੈਸਰਾਂ ਦੀ ਕਰੀਬ ਸਵਾ ਮਹੀਨਾ ਤੱਕ ਯੂ.ਜੀ.ਸੀ ਦੀਆਂ ਸ਼ਿਫ਼ਾਰਿਸਾਂ ਮੁਤਾਬਕ ਤਨਖ਼ਾਹਾਂ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲੇ ਸੰਘਰਸ਼ ਕਾਰਨ ਨਾ ਤਾਂ ਵਿਦਿਆਰਥੀਆਂ ਦੇ ਪੇਪਰ ਹੋ ਸਕੇ ਤੇ ਨਾ ਹੀ ਪੜਾਈ ਹੋ ਸਕੀ। ਜਿਸਦੇ ਚੱਲਦੇ ਪੇਪਰ ਪਹਿਲਾਂ ਹੀ ਡੇਢ ਮਹੀਨਾ ਪਿਛੜ ਗਏ ਹਨ। ਧਰਨੇ ’ਤੇ ਬੈਠੇ ਕੁੱਝ ਵਿਦਿਆਰਥੀਆਂ ਨੇ ਕਿਹਾ ਕਿ ਜਦ ਆਫ਼ ਲਾਈਨ ਪੜਾਈ ਹੀ ਨਹੀਂ ਕਰਵਾਈ ਗਈ ਹੈ ਤਾਂ ਹੁਣ ਆਫ਼ਲਾਈਨ ਪੇਪਰ ਲੈਣ ਦੀ ਜਿੱਦ ਕਿਉਂ ਕੀਤੀ ਜਾ ਰਹੀ ਹੈ।  ਉਨ੍ਹਾਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਕਿਹਾ ਜਦ ਉਹ ਆਫ਼ਲਾਈਨ ਪੜਾਈ ਸ਼ੁਰੂ ਕਰ ਦੇਣਗੇ ਤਾਂ ਉਹ ਆਫ਼ਲਾਈਨ ਤਰੀਕੇ ਨਾਲ ਪੇਪਰ ਦੇਣੇ ਸ਼ੁਰੂ ਕਰ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਜਦ ਤਕ ਉਨ੍ਹਾਂ ਦੀ ਆਨਲਾਈਨ ਪੇਪਰ ਲੈਣ ਦੀ ਮੰਗ ਸਵੀਕਾਰ ਨਹੀਂ ਕੀਤੀ ਜਾਂਦੀ, ਉਹ ਅਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ, ਬਲਕਿ ਇਸਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਵਿਦਿਆਰਥੀ ਆਗੂਆਂ ਨੇ ਸਮੂਹ ਵਿਦਿਆਰਥੀਆਂ ਨੂੰ ਇਕਜੁਟ ਹੋਣ ਦੀ ਵੀ ਅਪੀਲ ਕੀਤੀ ਹੈ। ਉਧਰ ਯੂਨੀਵਰਸਿਟੀ ਵਲੋਂ ਵੀ ਵਿਦਿਆਰਥੀਆਂ ਨੂੰ ਮਨਾਉਣ ਲਈ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਤੇ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ। ਪ੍ਰੰਤੂ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਹੈ।ਵਿਦਿਆਰਥੀਆਂ ਨੇ ਦੱਸਿਆ ਕਿ ਉਹ ਹਰ ਮੀਟਿੰਗ ਚ ਆਨਲਾਈਨ ਵਿਧੀ ਨਾਲ ਪੇਪਰ ਲੈਣ ਦੇ ਵੱਖੋ ਵੱਖ ਸੁਝਾਅ ਦਿੰਦੇ ਰਹੇ ਨੇ। ਪਰ ਹਰ ਵਾਰੀ ਓਹਨਾ ਦੀ ਗੱਲ ਅਣਗੌਲੀ ਕੀਤੀ ਜਾਂਦੀ ਰਹੀ।ਇ

ਕਿਸਾਨ ਮੋਰਚੇ ’ਚ ਯੋਗਦਾਨ ਪਾਉਣ ਵਾਲਾ ਜੋੜਾ ਸਨਮਾਨਿਤ

0

ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ: ਦਿੱਲੀ ’ਚ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਕਿਸਾਨ ਸੰਰਘਸ਼ ਦੌਰਾਨ ਵੱਡਾ ਯੋਗਦਾਨ ਪਾਉਣ ਵਾਲੇ ਬੀਬੀ ਜਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਸੁਖਮੰਦਰ ਸਿੰਘ ਕਾਕਾ ਨੂੰ ਅੱਜ ਸਥਾਨਕ ਟੀਚਰਜ ਹੋਮ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਆਗੂ ਗੁਰਮੀਤ ਕੌਰ ਭੁੱਚੋ ਖੁਰਦ ਨੇ ਦੱਸਿਆ ਕਿ ਦਿੱਲੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲਿਆਂ ਨੂੰ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਕਿਹਾ ਰਹਿੰਦੀਆਂ ਮੰਗਾਂ ’ਤੇ ਸਰਕਾਰ ਟਾਲ ਮਟੋਲ ਵਾਲੀ ਨੀਤੀ ਅਪਣਾ ਰਹੀ ਹੈ, ਜਿਸਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੌੜ,ਲਵਪ੍ਰੀਤ ਸੰਧੂ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਜੁਗਨੀ ਕੌਰ ਸੱਗੂ, ਜੋਤੀ ਬੇਗਮ, ਪ੍ਰਵੀਨ ਬੇਗ਼ਮ, ਬਖਸ਼ੀਸ ਸਿੰਘ ਗੋਬਿੰਦਪੁਰ ਆਦਿ ਹਾਜ਼ਰ ਸਨ।

ਨਿਰਪੱਖ ,ਸੁਤੰਤਰ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਚੋਣਾਂ ਨੇਪਰੇ ਚੜ੍ਹਾਉਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਮੁੱਖ ਚੋਣ ਅਧਿਕਾਰੀ ਡਾ. ਰਾਜੂ

0

ਸੂਬੇ ਦੇ 2.14 ਕਰੋੜ ਵੋਟਰ ਐਤਵਾਰ ਨੂੰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ
1304 ਉਮੀਦਵਾਰ ਚੋਣ ਮੈਦਾਨ `ਚ
117 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਵਜੋਂ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਲੜ ਰਹੇ ਹਨ ਚੋਣ
ਸੂਬੇ `ਚ ਸ਼ਾਤਮਈ ਤੇ ਸੁਰੱਖਿਤ ਢੰਗ ਨਾਲ ਚੋਣਾਂ ਕਰਾਉਣ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਸੀਏਪੀਐਫ ਅਤੇ ਪੁਲਿਸ ਫੋਰਸ ਤਾਇਨਾਤ
ਡਾ. ਰਾਜੂ ਵਲੋਂ ਵੋਟ ਪਾਉਣ ਸਮੇਂ ਵੋਟਰਾਂ ਨੂੰ ਕੋਵਿਡ-19 ਸਬੰਧੀ
ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ
ਮੁੱਖ ਚੋਣ ਅਧਿਕਾਰੀ ਨੇ ਸਾਰੇ ਜਿ਼ਲ੍ਹਾ ਚੋਣ ਅਫਸਰਾਂ ਨੂੰ ਪੋਲਿੰਗ ਸਟੇਸ਼ਨਾਂ `ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿੱਤੇ ਨਿਰਦੇਸ਼
ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਪੈਸੇ ਵੰਡਣ ਦੀਆਂ ਘਟਨਾਵਾਂ ਨੂੰ ਰੋਕਣ `ਤੇ ਦਿੱਤੀ ਜਾ ਰਹੀ ਹੈ ਵਿਸ਼ੇਸ਼ ਤਵੱਜੋ
ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਪੀਜ਼ ਨੂੰ ਸਾਈਲੈਂਸ ਪੀਰੀਅਡ ਦੌਰਾਨ ਤਿੱਖੀ ਨਜ਼ਰ ਰੱਖਣ ਅਤੇ ਹਾਲਾਤ ਮੁਤਾਬਕ ਲੋੜੀਂਦੀ ਕਾਰਵਾਈ ਕਰਨ ਦੀ ਹਦਾਇਤ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਫਰਵਰੀ: ਪੰਜਾਬ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ, ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਦੇ ਦਫ਼ਤਰ ਪੰਜਾਬ ਵੱਲੋਂ ਚੋਣਾਂ ਲਈ ਪੁਖ਼ਤਾ ਬੰਦੋਬਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀ ਸਮੁੱਚੀ ਮਸ਼ੀਨਰੀ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕੁੱਲ 1304 ਉਮੀਦਵਾਰਾਂ ਵਿੱਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।
ਡਾ: ਰਾਜੂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ `ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 2013 ਦੀ ਪਛਾਣ ਗੰਭੀਰ, ਜਦਕਿ 2952 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਵਜੋਂ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ 28328 ਬੈਲਟ ਯੂਨਿਟ ਅਤੇ 24740 ਈਵੀਐਮ-ਵੀਵੀਪੈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ 6 ਵਿਧਾਨ ਸਭਾ ਹਲਕੇ — 52-ਖਰੜ, 59-ਸਾਹਨੇਵਾਲ, 61-ਲੁਧਿਆਣਾ ਦੱਖਣੀ, 67-ਪਾਇਲ, 110-ਪਟਿਆਲਾ ਦਿਹਾਤੀ ਅਤੇ 115-ਪਟਿਆਲਾ ਵਿਖੇ ਦੋ-ਦੋ ਬੈਲਟ ਯੂਨਿਟ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਦੱਸਿਆ ਕਿ ਤਿੰਨ ਵਿਸ਼ੇਸ਼ ਸਟੇਟ ਅਬਜ਼ਰਵਰਾਂ ਤੋਂ ਇਲਾਵਾ, ਭਾਰਤੀ ਚੋਣ ਕਮਿਸ਼ਨ ਨੇ 65 ਜਨਰਲ ਅਬਜ਼ਰਵਰ, 50 ਖਰਚਾ ਅਬਜ਼ਰਵਰ ਅਤੇ 29 ਪੁਲਿਸ ਅਬਜ਼ਰਵਰ ਨਿਯੁਕਤ ਕੀਤੇ ਹਨ, ਜੋ ਤਿੱਖੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਦੀ ਸਹਾਇਤਾ ਲਈ 2083 ਸੈਕਟਰ ਅਫਸਰ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 17 ਵਿਧਾਨ ਸਭਾ ਹਲਕਿਆਂ ਦੀ ਸ਼ਨਾਖਤ ਖਰਚ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 117 ਡਿਸਪੈਚ ਸੈਂਟਰ ਅਤੇ 117 ਕੁਲੈਕਸ਼ਨ ਸੈਂਟਰ ਹਨ, ਜਦੋਂ ਕਿ ਰਾਜ ਵਿੱਚ 67 ਥਾਵਾਂ `ਤੇ 117 ਈਵੀਐਮ ਸਟਰਾਂਗ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ `ਤੇ ਪੀਣ ਵਾਲਾ ਸਾਫ਼ ਪਾਣੀ, ਟੈਂਟ ਅਤੇ ਕੁਰਸੀਆਂ ਸਮੇਤ ਘੱਟੋ-ਘੱਟ ਸੁਵਿਧਾਵਾਂ, ਘੱਟੋ-ਘੱਟ ਇਕ ਵ੍ਹੀਲ ਚੇਅਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਹਰੇਕ ਪੋਲਿੰਗ ਸਟੇਸ਼ਨ `ਤੇ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਸਮੇਤ ਕੋਵਿਡ-19 ਸਮੱਗਰੀ ਹੋਵੇਗੀ, ਜਦਕਿ ਰਹਿੰਦ-ਖੂੰਹਦ ਦੇ ਸੁਚੱਜੇ ਨਿਪਟਾਰੇ ਲਈ ਕੂੜਾਦਾਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟਾਫ਼ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ।
ਡਾ: ਰਾਜੂ ਨੇ ਪੋਲਿੰਗ ਸਟੇਸ਼ਨਾਂ `ਤੇ ਆਉਣ ਵਾਲੇ ਵੋਟਰਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਸਮੇਤ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ 444721 ਵਿਅਕਤੀ, 138116 ਦਿਵਿਆਂਗ ਵੋਟਰ ਅਤੇ 162 ਕੋਵਿਡ-19 ਮਰੀਜ਼ਾਂ ਨੂੰ ਪੋਸਟਲ ਬੈਲਟ ਸਹੂਲਤ ਲਈ ਫਾਰਮ 12ਡੀ ਮਹੱਈਆ ਕਰਵਾਏ ਗਏ ਹਨ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵਾਰ 18-19 ਸਾਲ ਉਮਰ ਵਰਗ ਦੇ 348836 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਸਾਰੇ ਜਿ਼ਲ੍ਹਾ ਪ੍ਰਸ਼ਾਸਨ ਪਹਿਲੀ ਵਾਰ ਇਨ੍ਹਾਂ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ। ਉਨ੍ਹਾਂ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ 509405 ਵੋਟਰ, 109624 ਸਰਵਿਸ ਵੋਟਰ ਅਤੇ 158341 ਦਿਵਿਆਂਗ ਵੋਟਰ ਹਨ, ਜਦਕਿ 1608 ਪਰਵਾਸੀ ਵੋਟਰ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੈਲਕਮ ਕਿੱਟਾਂ ਜਾਰੀ ਕੀਤੀਆਂ ਗਈਆਂ ਹਨ, ਜਦਕਿ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਵੋਟਰ ਸੂਚਨਾ ਗਾਈਡਾਂ ਵੀ ਵੰਡੀਆਂ ਗਈਆਂ ਹਨ।
ਡਾ: ਰਾਜੂ ਨੇ ਦੱਸਿਆ ਕਿ ਜੀ.ਪੀ.ਐਸ. ਨਾਲ ਲੈਸ 9966 ਵਾਹਨਾਂ ਦੀ ਵਰਤੋਂ ਚੋਣਾਂ ਸਬੰਧੀ ਡਿਊਟੀਆਂ ਲਈ ਕੀਤੀ ਜਾ ਰਹੀ ਹੈ।ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ `ਤੇ ਭੇਜਣ ਲਈ 5000 ਤੋਂ ਵੱਧ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਮਨ-ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ, ਡਾ: ਰਾਜੂ ਨੇ ਕਿਹਾ ਕਿ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਤਾਇਨਾਤ ਪੁਲਿਸ ਪਾਰਟੀਆਂ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੇ ਲੈਣ-ਦੇਣ ਨੂੰ ਠੱਲ੍ਹ ਪਾਉਣ ਲਈ ਚੌਕਸੀ ਨਾਲ ਤਲਾਸ਼ੀ ਲੈ ਰਹੀਆਂ ਹਨ। ਡਾ. ਰਾਜੂ ਨੇ ਕਿਹਾ ਕਿ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਵੰਡ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਮੂਹ ਡੀਸੀ, ਸੀਪੀਜ਼ ਅਤੇ ਐਸਐਸਪੀਜ਼ ਸਖ਼ਤ ਨਿਗਰਾਨੀ ਰੱਖ ਰਹੇ ਹਨ ਅਤੇ ਸੂਚਨਾ ਜਾਂ ਸਿ਼ਕਾਇਤ ਮਿਲਣ `ਤੇ ਤੁਰੰਤ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 18 ਫਰਵਰੀ 2022 ਤੱਕ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ 500.70 ਕਰੋੜ ਰੁਪਏ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 35.43 ਕਰੋੜ ਰੁਪਏ ਦੀ 58.18 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ, ਇਨਫੋਰਸਮੈਂਟ ਵਿੰਗਾਂ ਨੇ 368.60 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ ਅਤੇ 32.52 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ। ਡਾ: ਰਾਜੂ ਨੇ ਦੱਸਿਆ ਕਿ ਰਾਜ ਵਿੱਚ 9 ਜਨਵਰੀ, 2022 ਤੋਂ 18 ਫਰਵਰੀ, 2022 ਤੱਕ 3467 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁੱਲ 3467 ਐਫਆਈਆਰਜ਼ ਵਿੱਚੋਂ 93 ਆਈ.ਪੀ.ਸੀ., 22 ਆਰ.ਪੀ. ਐਕਟ, 203 ਪ੍ਰਾਪਰਟੀ ਡੀਫੇਸਮੈਂਟ, 40 ਕੋਵਿਡ-19 ਨਾਲ ਸਬੰਧਤ, 902 ਐਨ.ਡੀ.ਪੀ.ਐਸ. ਤਹਿਤ, 2109 ਆਬਕਾਰੀ ਨਾਲ ਸਬੰਧਤ, 80 ਹਥਿਆਰਾਂ ਨਾਲ ਅਤੇ 18 ਹੋਰ ਮਾਮਲੇ ਹਨ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਧੁਨੀ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ 17 ਨੋਟਿਸ ਜਾਰੀ ਕੀਤੇ ਗਏ ਹਨ।
ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਹੁੱਣ ਤੱਕ ਉਨ੍ਹਾਂ ਨੂੰ ਸੀਵਿਜਿਲ ਐਪ `ਤੇ 19 ਫਰਵਰੀ ਤੱਕ ਕੁੱਲ 16637 ਸਿ਼ਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 12194 ਸਿ਼ਕਾਇਤਾਂ ਦਾ ਨਿਪਟਾਰਾ 100 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਔਸਤਨ 45 ਮਿੰਟ 60 ਸਕਿੰਟ ਦੇ ਸਮੇਂ ਅਤੇ 94 ਫੀਸਦ ਸ਼ੁੱਧਤਾ ਦਰਾਂ ਨਾਲ ਇਨ੍ਹਾਂ ਸਿ਼ਕਾਇਤਾਂ ਦਾ ਨਿਪਟਾਰਾ ਕੀਤਾ ਹੈ।
ਇਸ ਤੋਂ ਇਲਾਵਾ ਡਾ: ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 619 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 565 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦੋਂ ਕਿ 54 ਉੱਤੇ ਕਾਰਵਾਈ ਚੱਲ ਰਹੀ ਹੈ। ਇਸੇ ਤਰਾਂ ਰਾਸ਼ਟਰੀ ਸ਼ਿਕਾਇਤ ਨਿਵਾਰਨ ਪੋਰਟਲ (ਐੱਨ.ਜੀ.ਆਰ.ਐੱਸ.) ’ਤੇ 507 ਸ਼ਿਕਾਇਤਾਂ ਪ੍ਰਾਪਤ ਹੋਈਆਂ , ਜਿਨਾਂ ’ਚੋਂ 467 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 40 ਪ੍ਰਕਿਰਿਆ ਅਧੀਨ ਹਨ। ਉਨਾਂ ਦੱਸਿਆ ਕਿ ਕਾਲ ਸੈਂਟਰ ਰਾਹੀਂ 2805 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨਾਂ ਵਿੱਚੋਂ 2616 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦੋਂ ਕਿ ਇੱਕ ਵਾਜਿਬ ਨਹੀਂ ਸੀ ਅਤੇ 189 ਪ੍ਰਕਿਰਿਆ ਅਧੀਨ ਹਨ। ਇਸੇ ਤਰਾਂ ਹੋਰ ਸਰੋਤਾਂ ਰਾਹੀਂ 2259 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 2238 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 21 ਪ੍ਰਕਿਰਿਆ ਅਧੀਨ ਹਨ। ਡਾ: ਰਾਜੂ ਨੇ ਇਹ ਵੀ ਦੱਸਿਆ ਕਿ ਆਖਰੀ 48 ਘੰਟਿਆਂ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) 18 ਫਰਵਰੀ, 2022 ਸ਼ਾਮ 6 ਵਜੇ ਤੋਂ ਲਾਗੂ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਇਸ ਸਾਈਲੈਂਸ ਪੀਰੀਅਡ ਦੌਰਾਨ ,ਜੋ ਕਿ ਸਮਾਪਤੀ ਲਾਗੂ ਹੈ, ਤੱਕ ਡਰਾਈ ਡੇ ਘੋਸਿ਼ਤ ਕੀਤਾ ਗਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੀ ਵਿਕਰੀ `ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਆਂਢੀ ਰਾਜਾਂ– ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ ਵੀ ਇਸ ਸਮੇਂ ਦੌਰਾਨ ਡਰਾਈ ਡੇਅ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਖੇਤਰਾਂ/ਹਲਕੇ ਵਿੱਚ ਸਾਈਲੈਂਸ ਪੀਰੀਅਡ ਦੌਰਾਨ ਗੈਰਕਾਨੂੰਨੀ ਇੱਕਤਰਤਾਵਾਂ `ਤੇ ਪਾਬੰਦੀ ਅਤੇ ਜਨਤਕ ਮੀਟਿੰਗਾਂ `ਤੇ ਵੀ ਰੋਕ ਹੋਵੇਗੀ।
ਜਿ਼ਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਪੰਜਾਬ ਸਰਕਾਰ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 20 ਫਰਵਰੀ, 2022 ਨੂੰ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਸਕੇ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 ਬੀ ਦੇ ਉਪਬੰਧਾਂ ਅਨੁਸਾਰ, ਉਦਯੋਗਿਕ ਅਦਾਰਿਆਂ, ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਪੰਜਾਬ ਵਿੱਚ 20 ਫਰਵਰੀ, 2022 ਨੂੰ ਵੋਟਾਂ ਦੀ ਮਿਤੀ ਨੂੰ ਤਨਖਾਹ ਸਮੇਤ ਛੁੱਟੀ ਹੋਵੇਗੀ।
ਬਾਕਸ:
ਆਦਰਸ਼ ਚੋਣ ਜ਼ਾਬਤੇ ਵਿੱਚ 8.3 `ਤੇ ਦਰਸਾਈਆਂ ਹਦਾਇਤਾਂ ਮੁਤਾਬਕ ਪਿਛਲੇ 48 ਘੰਟਿਆਂ ਦੌਰਾਨ ਚੋਣ ਮਾਮਲਿਆਂ ਦਾ ਪ੍ਰਸਾਰਣ
8.3.1-ਪਹਿਲਾਂ ,ਰੀਪ੍ਰਜ਼ੈਨਟੇਸ਼ਨ ਆਫ ਪੀਪਲਜ਼ ਐਕਟ ਦੇ ਸੈਕਸ਼ਨ 126 ਤਹਿਤ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਸਬੰਧਤ ਖੇਤਰ ਵਿੱਚ ਪੋਲਿੰਗ ਦੀ ਸਮਾਪਤੀ ਲਈ ਨਿਰਧਾਰਤ ਕੀਤੇ ਸਮੇਂ ਦੇ ਖਤਮ ਹੋਣ ਵਾਲੇ 48 ਘੰਟਿਆਂ ਦੀ ਮਿਆਦ ਦੌਰਾਨ ਚੋਣ ਦੇ ਸਬੰਧ ਵਿੱਚ ਕਿਸੇ ਵੀ ਜਨਤਕ ਮੀਟਿੰਗ/ਜਲਸੇ ਨੂੰ ਬੁਲਾਉਣ / ਆਯੋਜਿਤ ਕਰਨ ਜਾਂ ਹਾਜ਼ਰ ਹੋਣ, ਸ਼ਾਮਲ ਹੋਣ ਜਾਂ ਸੰਬੋਧਿਤ ਕਰਨ ਦੀ ਮਨਾਹੀ ਸੀ।ਹਾਲਾਂਕਿ, ਧਾਰਾ ਵਿੱਚ ਸ਼ਾਮਲ ਮਨਾਹੀ ਦੇ ਦਾਇਰੇ, ਸੀਮਾ ਅਤੇ ਮਾਪ ਦਾ ਵਿਸਥਾਰ 1996 ਵਿੱਚ ਉਕਤ ਧਾਰਾ ਵਿੱਚ ਸੋਧ ਦੇ ਨਾਲ ਕੀਤਾ ਗਿਆ ਸੀ, ਜਿਸ ਤਹਿਤ ਉਪ-ਧਾਰਾ (1) (ਬੀ) ਦੇ ਜ਼ਰੀਏ, ਚੋਣ ਸਬੰਧੀ ਕਿਸੇ ਵੀ ਮਾਮਲੇ ਨੂੰ ਆਖਰੀ 48 ਘੰਟਿਆਂ ਦੀ ਮਿਆਦ ਦੇ ਦੌਰਾਨ ਸਿਨੇਮਾਟੋਗ੍ਰਾਫ, ਟੈਲੀਵਿਜ਼ਨ ਜਾਂ ਅਜਿਹੇ ਕਿਸੇ ਹੋਰ ਉਪਕਰਣ ਰਾਹੀਂ ਪ੍ਰਦਰਸਿ਼ਤ ਕਰਨ ਤੇ ਵੀ ਮਨਾਹੀ ਕੀਤੀ ਗਈ ਹੈ।

Our Visitor

1897696