Wednesday, May 6, 2026
Home Blog Page 2618

ਐਸ.ਐਸ.ਪੀ ਵਲੋਂ ਅਚਨਚੇਤ ਬਠਿੰਡਾ ਜੇਲ੍ਹ ਦੀ ਚੈਕਿੰਗ

0

ਗੈਗਸਟਰ ਕੋਲੋ ਮੋਬਾਇਲ ਤੇ ਹੋਰਨਾਂ ਕੋਲੋ ਇਤਰਾਜ਼ਸੋਗ ਸਮਾਨ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਅੱਜ ਸਵੇਰੇ ਐਸਐਸਪੀ ਅਮਨੀਤ ਕੋਂਡਲ ਵਲੋਂ ਅਚਨਚੇਤ ਅੱਠ ਟੀਮਾਂ ਬਣਾ ਕੇ ਸਥਾਨਕ ਕੇਂਦਰੀ ਜੇਲ੍ਹ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਗੈਂਗਸਟਰ ਕੋਲੋ ਮੋਬਾਇਲ ਫ਼ੋਨ ਤੇ ਹੋਰਨਾਂ ਕੋਲੋ ਕਾਫ਼ੀ ਸਾਰਾ ਇਤਰਾਜ਼ਯੋਗ ਸਮਾਨ ਬਰਾਮਦ ਹੋਣ ਦੀ ਸੂਚਨਾ ਹੈ। ਇਸ ਸਬੰਧ ਵਿਚ ਥਾਣਾ ਕੈਂਟ ਦੀ ਪੁਲਿਸ ਵਲੋਂ ਦੋ ਜਣਿਆਂ ਵਿਰੁਧ ਪਰਚਾ ਵੀ ਦਰਜ਼ ਕੀਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਿੱਢੀ ਮੁਹਿੰਮ ਤਹਿਤ ਮਾੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਹੋਰ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਐਸ.ਐਸ.ਪੀ ਵਲੋਂ ਚੈਕਿੰਗ ਦੀ ਯੋਜਨਾ ਬਣਾਈ ਗਈ ਸੀ। ਇਸ ਮੌਕੇ ਬਣਾਈਆਂ ਗਈਆਂ ਅੱਠ ਟੀਮਾਂ ਦੀ ਕਮਾਂਡ ਡੀਐਸਪੀ ਰਾਜਵੀਰ ਸਿੰਘ, ਡੀਐਸਪੀ ਆਸਵੰਤ ਸਿੰਘ, ਡੀਐਸਪੀ ਚਿਰੰਜੀਵ ਮੁਰਾਦ, ਡੀਐਸਪੀ ਜਸਵੀਰ ਸਿੰਘ ਗਿੱਲ, ਡੀਐਸਪੀ ਜਸਜੋਤ ਸਿੰਘ ਆਦਿ ਦੀ ਅਗਵਾਈ ਹੇਠ ਚੈਕਿੰਗ ਟੀਮਾਂ ਬਣਾ ਕੇ ਅੱਜ ਸਵੇਰੇ 6.30 ਵਜੇ ਸੈਂਟਰਲ ਜੇਲ ਬਠਿੰਡਾ ਦੇ ਸਾਰੇ ਸਿਕਊਰਟੀ ਜੋਨਾਂ ਅਤੇ ਬੈਰਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਹਰ ਇੱਕ ਟੀਮ ਦਾ ਇੰਚਾਰਜ ਐੱਸ.ਐੱਚ.ਓ ਨੂੰ ਲਗਾਇਆ ਗਿਆ ਅਤੇ ਟੀਮ ਦੀ ਸੁਪਰਵੀਜ਼ਨ ਡੀ.ਐਸ.ਪੀਜ਼ ਵੱਲੋ ਕੀਤੀ ਗਈ।ਉਪਰੋਕਤ ਟੀਮਾਂ ਵੱਲੋ ਕੀਤੀ ਗਈ ਚੈਕਿੰਗ ਦੌਰਾਨ ਸੈਟਰਲ ਜੇਲ ਬਠਿੰਡਾ ਵਿਖੇ ਬੰਦ ਗੈਂਗਸਟਰ ਬਲਜਿੰਦਰ ਸਿੰਘ ਉਰਫ ਬਿੱਲਾ ਪਾਸੋ ਇੱਕ ਸਮਾਰਟ ਫੋਨ ਅਤੇ ਗਂੈਗਸਟਰ ਕਿਰਪਾਲ ਸਿੰਘ ਪਾਸੋ ਗਾਂਜਾ ਅਤੇ ਤੰਬਾਕੂ ਬਰਾਮਦ ਕੀਤਾ ਗਿਆ। ਇਸ ਤੋ ਇਲਾਵਾ ਕਈ ਹੋਰ ਵੀ ਇਤਰਾਜਯੋਗ ਵਸਤੂਆਂ ਜਿਵੇ ਕਿ ਲੋਹੇ ਦੀਆਂ ਪੱਤੀਆਂ, ਦੇਸੀ ਔਜਾਰ ਆਦਿ ਵੀ ਬਰਾਮਦ ਕੀਤੇ ਗਏ। ਜਿਸ ਸਬੰਧੀ ਸਬੰਧਿਤ ਦੋਸ਼ੀਆਂ ਖਿਲਾਫ ਥਾਣਾ ਕੈਂਟ ਵਿਖੇ ਮੁਕੱਦਮਾ ਨੰਬਰ 24 ਮਿਤੀ 08/02/2022 ਅ/ਧ 52 ਪਰੀਜ਼ਨ ਐਕਟ ਥਾਣਾ ਕੈਂਟ ਜਿਲ੍ਹਾ ਬਠਿੰਡਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।

ਵਿਧਾਨ ਸਭਾ ਚੋਣਾਂ: ਅੰਤਰਰਾਜ਼ੀ ਸਰਹੱਦ ਤੋਂ ਤਿੰਨ ਕਿਲੋਂ ਸੋਨਾ ਬਰਾਮਦ

0

ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਆਗਾਮੀ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੌਂ ਵਰਤੀ ਜਾ ਰਹੀ ਮੁਸਤੈਦੀ ਦੇ ਚੱਲਦਿਆਂ ਬੀਤੀ ਦੇਰ ਰਾਤ ਸਥਾਨਕ ਪੰਜਾਬ-ਹਰਿਆਣਾ ਸਰਹੱਦ ’ਤੇ ਕਾਰ ਸਵਾਰ ਵਿਅਕਤੀਆਂ ਕੋਲੋ 3 ਕਿਲੋਂ 16 ਗ੍ਰਾਂਮ ਸੋਨਾ ਬਰਾਮਦ ਕਰਨ ਦੀ ਸੂਚਨਾ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਪੰਜ ਲੱਖ ਦੀ ਵਧ ਨਗਦੀ ਵੀ ਬਰਾਮਦ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦਿਹਾਤੀ ਦੇ ਚੋਣ ਅਧਿਕਾਰੀ ਆਰਪੀ ਸਿੰਘ ਨੇ ਦਸਿਆ ਕਿ ਦੇਰ ਰਾਤ ਜ਼ਿਲ੍ਹੇ ਦੇ ਅੰਤਰਰਾਜੀ ਨਾਕੇ ਡੂਮਵਾਲੀ ਵਿਖੇ ਰੋਜ਼ ਦੀ ਤਰ੍ਹਾਂ ਸਿਵਲ ਤੇ ਪੁਲਿਸ ਟੀਮ ਵਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਸਵਿਫਟ ਡਿਜਾਇਰ ਕਾਰ ਨੰਬਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਕਾਰ ਵਿਚ ਸਵਾਰ ਵਿਅਕਤੀਆਂ ਦੀ ਪਹਿਚਾਣ ਗੁਰਜੀਤ ਸਿੰਘ ਅਤੇ ਸੌਰਵ ਗੋਇਲ ਵਾਸੀ ਮੌੜ ਮੰਡੀ ਦੇ ਤੌਰ ’ਤੇ ਹੋਈ। ਅਧਿਕਾਰੀਆਂ ਮੁਤਾਬਕ ਤਲਾਸੀ ਦੌਰਾਨ ਕਾਰ ਵਿਚ ਉਕਤ ਗਹਿਣੇ ਬਰਾਮਦ ਹੋਏ, ਜਿਹੜੇ ਇੱਕ ਪਲਾਸਟਿਕ ਡੱਬੇ ਵਿਚ ਰੱਖੇ ਹੋਏ ਸਨ। ਇਸ ਮੌਕੇ ਕਾਰ ਸਵਾਰ ਅਪਣੇ ਕੋਲ ਮੌਜੂਦ ਇੰਨੀਂ ਮਾਤਰਾ ਵਿਚ ਮੌਜੂਦ ਗਹਿਣਿਆਂ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਜਿਸਦੇ ਚੱਲਦੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੂਬੇ ’ਚ ਆਪ ਦੀ ਸਰਕਾਰ ਬਣਨ ‘ਤੇ ਸਿਆਸੀ ਪਰਚੇ ਰੱਦ ਹੋਣਗੇ: ਭਗਵੰਤ ਮਾਨ

0

ਪੁਲਿਸ ’ਚ ਰਾਜਨੀਤਕ ਦਖ਼ਲਅੰਦਾਜ਼ੀ ਖ਼ਤਮ ਕੀਤੀ ਜਾਵੇਗੀ
ਕਾਂਗਰਸ ਨੇ ਪੰਜ ਸਾਲਾਂ ’ਚ ਦੋ ਕੁਰੱਪਟ ਮੁੱਖ ਮੰਤਰੀ ਦਿੱਤੇ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ’ਚ ਆਪ ਦੀ ਸਰਕਾਰ ਆਉਣ ’ਤੇ ਸਮੂਹ ਸਿਆਸੀ ਪਰਚੇ ਰੱਦ ਕੀਤੇ ਜਾਣਗੇ। ਸਥਾਨਕ ਇੱਕ ਹੋਟਲ ’ਚ ਸੱਦੀ ਇੱਕ ਪ੍ਰੈਸ ਕਾਨਫਰੰਸ ਵਿਚ ਸ: ਮਾਨ, ਜੋਕਿ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਹਨ, ਨੇ ਦਾਅਵਾ ਕੀਤਾ ਕਿ ‘‘ ਪਾਰਟੀ ਸੂਬੇ ’ਚ ਪੁਲਿਸ ਵਿਚ ਰਾਜਨੀਤਕ ਦਖਲਅੰਦਾਜ਼ੀ ਬੰਦ ਕੀਤੀ ਜਾਵੇਗੀ ਤੇ ਇਮਾਨਦਾਰ ਤੇ ਚੰਗੇ ਅਫ਼ਸਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ’’ ਭਗਵੰਤ ਮਾਨ ਨੇ ਕਾਂਗਰਸ ਪਾਰਟੀ ’ਤੇ ਸਿਆਸੀ ਚੁਟਕੀ ਲੈਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਨੇ ਗਰੀਬ ਵਿਅਕਤੀ ਦਾ ਮੁੱਖ ਮੰਤਰੀ ਚੇਹਰੇ ਵਜੋਂ ਚੋਣ ਕੀਤੀ ਹੈ ਜਿਸਨੂੰ ਦੇਖ ਕੇ ਪੰਜਾਬ ਦੇ ਲੋਕ ਵੋਟ ਪਾਊਣਗੇ ਪਰ ਕਾਂਗਰਸ ਨੂੰ 170 ਕਰੋੜੀ ਗਰੀਬ ਵਿਅਕਤੀ ਲੱÇਭਆ ਹੈ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਉਹ ਅਪਣੇ ਸਾਲੀ ਦੇ ਪੁੱਤਰ ’ਤੇ ਨਿਗਾਂ ਨਹੀਂ ਰੱਖ ਸਕੇ ਤੇ ਪੰਜਾਬ ਦੇ ਲੋਕਾਂ ’ਤੇ ਕੀ ਰੱਖ ਸਕਣਗੇ ਜਿਸਦੇ ਚੱਲਦੇ ਪੰਜਾਬ ਦੇ ਲੋਕ ਅਪਣੇ ਬੱਚਿਆਂ ਤੇ ਬਜੁਰਗਾਂ ਦੇ ਚਿਹਰੇ ਦੇਖ ਕੇ ਵੋਟ ਪਾਉਣਗੇ, ਜਿੰਨ੍ਹਾਂ ਦੀ ਸਿੱਖਿਆ ਤੇ ਸਿਹਤ ਦੀ ਜਿੰਮੇਵਾਰੀ ਦੀ ਗਰੰਟੀ ਆਮ ਆਦਮੀ ਪਾਰਟੀ ਨੇ ਲਈ ਹੈ। ਸ: ਮਾਨ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਨੇ ਪਿਛਲੇ ਪੰਜ ਸਾਲਾਂ ’ਚ ਦੋ ਭ੍ਰਿਸ਼ਟ ਮੁੱਖ ਮੰਤਰੀ ਦਿੱਤੇ, ਜਿੰਨ੍ਹਾਂ ਵਿਚੋਂ ਇੱਕ ਨੇ ਸਾਢੇ ਚਾਰ ਲੋਕਾਂ ਲਈ ਮਹਿਲਾਂ ਦੇ ਬੂਹੇ ਬੰਦ ਰੱਖੇ ਤੇ ਦੂਜੇ ਨੇ 111 ਦਿਨਾਂ ’ਚ ਅਪਣੇ ਮਸਲੇ ਹੱਲ ਕਰ ਲਏ। ਆਪ ਪ੍ਰਧਾਨ ਨੇ ਐਲਾਨ ਕੀਤਾ ਕਿ ਚੋਣਾਂ ਦੇ ਮੱਦੇਨਜ਼ਰ ਉਹ ਹਰ ਹਲਕੇ ’ਚ ਚੋਣ ਪ੍ਰਚਾਰ ਲਈ ਜਾਣਗੇ ਤੇ ਲੋਕ ਪੰਜਾਬ ’ਚ ਬਦਲਾਅ ਲਈ ਆਪ ਨੂੰ ਵੋਟ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਸ਼ਹਿਰੀ ਤਂ ਜਗਰੂਪ ਸਿੰਘ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਲਾਲ ਅਗਰਵਾਲ ਆਦਿ ਹਾਜ਼ਰ ਸਨ।

ਲਾਈਨੋਪਾਰ ਇਲਾਕੇ ’ਚ ਸਟੇਡੀਅਮ ਦੀ ਮੰਗ ਨੂੰ ਲੈ ਕੇ ਭਾਜਪਾ ਉਮੀਦਵਾਰ ਨੂੰ ਦਿੱਤਾ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਲਾਈਨੋਪਾਰ ਇਲਾਕਾ, ਜਿਸਨੂੰ ਬਠਿੰਡਾ ਪੱਛਮ ਵੀ ਕਿਹਾ ਜਾਂਦਾ ਹੈ, ਵਿਚ ਸਟੇਡੀਅਮ ਬਣਵਾਓ ,ਨਵੀਂ ਪੀੜ੍ਹੀ ਨੂੰ ਸਾਰਥਕ ਦਿਸਾ ਦਿਖਾਓ, ਮੁਹਿੰਮ ਦੇ ਤਹਿਤ ਬਠਿੰਡਾ ਪੱਛਮ ਵੈਲਫੇਅਰ ਆਰਗਨਾਈਜੇਸਨ ਵਲੋਂ ਵੱਖ ਵੱਖ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਅੱਜ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੂੰ ਵੀ ਸੰਸਥਾ ਦੇ ਅਹੁੱਦੇਦਾਰਾਂ ਵਲੋਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਸਟੇਡੀਅਮ ਦੇ ਨਾਲ-ਨਾਲ ਮੂਲ ਸਹੂਲਤਾਂ ਵੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਰਾਜ ਨੰਬਰਦਾਰ ਨੇ ਕਿਹਾ ਕਿ ਵਿਧਾਇਕ ਬਣਨ ’ਤੇ ਬਠਿੰਡਾ ਪੱਛਮ ਵਿਖੇ ਸਪੋਰਟਸ ਸਟੇਡੀਅਮ ਨੂੰ ਪਹਿਲ ਦੇ ਅਧਾਰ ’ਤੇ ਬਣਵਾਉਣ ਦਾ ਭਰੋਸਾ ਦਿਵਾਇਆ। ਸੰਸਥਾ ਦੇ ਆਗੂਆਂ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ। ਇਸ ਮੌਕੇ ਵਫਦ ਵਿਚ ਚੇਅਰਮੈਨ ਜਗਦੀਸ ਸਚਦੇਵਾ,ਪ੍ਰਧਾਨ ਅੰਜਨੀ ਕੁਮਾਰ ਸਰਮਾ ,ਜਰਨਲ ਸਕੱਤਰ ਹੇਮੰਤ ਅਰੋੜਾ, ਸਹਿਤ ਸੁਭਾਸ ਚੰਦਰ, ਰਾਜਨ ਸਰਮਾ,ਜਸਵੀਰ ਜੱਸਲ,ਜਸਪ੍ਰੀਤ ਸਿੰਘ ਆਦਿ ਸਾਮਿਲ ਸਨ।ਆਰਗਨਾਈਜੇਸਨ ਦੇ ਮੁੱਖ ਬੁਲਾਰੇ ਦੇਸ ਰਾਜ ਛਤਰੀਵਾਲਾ ਆਦਿ ਹਾਜ਼ਰ ਸਨ।

ਪੰਜਾਬ ਵਿਧਾਨ ਸਭਾ ਚੋਣਾਂ: ਪੋਲ ਵਲੰਟੀਅਰਾਂ ਨੂੰ ਦਿਵਿਆਂਗ ਵੋਟਰਾਂ ਲਈ ਸੁਖਾਵਾਂ ਮਾਹੌਲ ਅਤੇ ਟਰਾਂਸਪੋਰਟ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ

0

ਦਿਵਿਆਂਗ ਵੋਟਰਾਂ ਨੂੰ ਸਹੂਲਤਾਂ ਦੇਣ ਲਈ ਵੈਬੀਨਾਰ ਰਾਹੀਂ ਪੋਲ ਵਲੰਟੀਅਰਾਂ ਨੂੰ ਕੀਤਾ ਜਾਗਰੂਕ
ਸੁਖਜਿੰਦਰ ਮਾਨ
ਚੰਡੀਗੜ, 7 ਫਰਵਰੀ:ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿਵਿਆਂਗ ਵਿਅਕਤੀਆਂ ਲਈ ਸੁਖਾਵਾਂ ਮਾਹੌਲ ਅਤੇ ਟਰਾਂਸਪੋਰਟ ਸਹੂਲਤਾਂ ਉਪਲਬਧ ਕਰਵਾਉਣ ਦੇ ਮੱਦੇਨਜ਼ਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵਲੋਂ ਸੋਮਵਾਰ ਨੂੰ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਪੋਲ ਵਲੰਟੀਅਰਾਂ ਨੂੰ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਵੈਬੀਨਾਰ ਕਰਵਾਇਆ ਗਿਆ। ਜਿਕਰਯੋਗ ਹੈ ਕਿ ਰਾਜ ਵਿੱਚ 1,58,341 ਦਿਵਿਆਂਗ ਵੋਟਰ ਹਨ।ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਜੋ ਕਿ ਵਧੀਕ ਸੀ.ਈ.ਓ. ਡੀ.ਪੀ.ਐਸ. ਖਰਬੰਦਾ ਦੀ ਹਾਜ਼ਰੀ ਵਿੱਚ , ਸਬੰਧਤ ਵਿਅਕਤੀਆਂ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਉਹ ਦਿਵਿਆਂਗ ਵੋਟਰਾਂ ਤੱਕ ਪਹੁੰਚ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਵੈਬੀਨਾਰ ਵਿੱਚ ਬੂਥ ਲੈਵਲ ਅਫਸਰ (ਬੀਐਲਓ), ਜਿਲਾ ਸਮਾਜਿਕ ਸੁਰੱਖਿਆ ਅਫਸਰ (ਡੀਐਸਐਸਓ), ਜ਼ਿਲਾ ਸਿੱਖਿਆ ਅਫਸਰ (ਡੀਈਓ), ਆਂਗਣਵਾੜੀ ਵਰਕਰਾਂ, ਐਨਐਸਐਸ/ਐਨਸੀਸੀ/ਭਾਰਤ ਸਕਾਊਟਸ ਅਤੇ ਗਾਈਡ/ਨਹਿਰੂ ਯੁਵਾ ਕੇਂਦਰਾਂ ਦੇ ਵਾਲੰਟੀਅਰਾਂ ਅਤੇ ਚੋਣ ਮਿੱਤਰਾਂ ਸਮੇਤ ਹੋਰ ਸਬੰਧਤ ਨੇ ਸ਼ਿਰਕਤ ਕੀਤੀ।ਡਾ: ਰਾਜੂ ਨੇ ਕਿਹਾ ਕਿ ਦਫਤਰ ਮੁੱਖ ਚੋਣ ਅਧਿਕਾਰੀ ਪੰਜਾਬ ਚੋਣਾਂ ਵਾਲੇ ਦਿਨ ਦਿਵਿਆਂਗਾਂ ਲਈ ਟਰਾਂਸਪੋਰਟ ਸਹੂਲਤ ਯਕੀਨੀ ਬਣਾਉਣ ਦੇ ਨਾਲ-ਨਾਲ ਉਨਾਂ ਤੱਕ ਪਹਿਲ ਦੇ ਆਧਾਰ ’ਤੇ ਵੋਟ ਪਵਾਉਣ ਨੂੰ ਯਕੀਨੀ ਬਣਾਏਗਾ। ਉਨਾਂ ਕਿਹਾ ਕਿ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਹਰੇਕ ਪੋਲਿੰਗ ਬੂਥ ’ਤੇ ਘੱਟੋ-ਘੱਟ ਇੱਕ ਵੀਲ ਚੇਅਰ ਹੋਵੇਗੀ ਅਤੇ ਅਜਿਹੇ ਵੋਟਰਾਂ ਦੀ ਸਹੂਲਤ ਲਈ ਹਰੇਕ ਬੂਥ ’ਤੇ 10 ਵਲੰਟੀਅਰ ਤਾਇਨਾਤ ਕੀਤੇ ਜਾਣਗੇ।ਉਨਾਂ ਨੇ ਸਾਰੇ ਸਬੰਧਤ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਦਿਵਿਆਂਗ ਵੋਟਰਾਂ ਦੇ ਘਰ ਜਾ ਕੇ ਉਨਾਂ ਨੂੰ ਨਿੱਜੀ ਤੋਰ ਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਸੱਦਾ ਦੇਣ ਅਤੇ ਪੇ੍ਰਰਨ । ਉਨਾਂ ਨੇ ਅਮਲੇ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਦਿਵਿਆਂਗ ਵੋਟਰਾਂ ਵਲੋਂ ਪੀਡਬਲਿਊਡੀ ਐਪ ਡਾਉਨਲੋਡ ਕੀਤੀ ਜਾਵੇ ਅਤੇ ਭਾਰਤੀ ਚੋਣ ਕਮਿਸ਼ਨ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਖੁਦ ਨੂੰ ਐਪ ’ਤੇ ਰਜਿਸਟਰ ਵੀ ਕੀਤਾ ਜਾਵੇ।ਉਨਾਂ ਨੇ ਸਿੱਖਿਆ ਵਿਭਾਗ/ਤਕਨੀਕੀ ਸਿੱਖਿਆ ਵਿਭਾਗ ਨੂੰ ਵਲੰਟੀਅਰਾਂ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ, ਜਦਕਿ ਡੀ.ਐੱਸ.ਐੱਸ.ਓਜ਼ ਨੂੰ ਕਿਹਾ ਕਿ ਉਹ ਦਿਵਿਆਂਗ ਵੋਟਰਾਂ ਅਤੇ ਛੋਟੇ ਬੱਚਿਆਂ ਵਾਲੀਆਂ ਮਾਵਾਂ ਦੀ ਮਦਦ ਕਰਨ ਲਈ ਹਰੇਕ ਬੂਥ ’ਤੇ ਆਂਗਣਵਾੜੀ ਵਰਕਰਾਂ ਦੀ ਤਾਇਨਾਤੀ ਕਰਕੇ ਚੋਣਾਂ ਨੂੰ ਲੋਕਪੱਖੀ ਤੇ ਵੋਟਰਾਂ ਲਈ ਦੋਸਤਾਨਾ ਮਾਹੌਲ ਬਣਾਉਣ।ਡਾ: ਰਾਜੂ ਨੇ ਕਿਹਾ ਕਿ ਬੀ.ਐਲ.ਓ ਸੁਪਰਵਾਈਜ਼ਰ/ਆਰ.ਓ ਦੀ ਰਿਪੋਰਟ ਅਨੁਸਾਰ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਾਲੰਟੀਅਰਾਂ ਨੂੰ ਰਾਸ਼ਟਰੀ ਵੋਟਰ ਦਿਵਸ ’ਤੇ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਦਿਵਿਆਂਗ ਕੋਆਰਡੀਨੇਟਰਾਂ ਵਲੋਂ ਬਣਾਈ ਗਈ ਇੱਕ ਸਿਖਲਾਈ ਵੀਡੀਓ ਵੀ ਵੈਬੀਨਾਰ ਦੌਰਾਨ ਸਬੰਧਤ ਵਿਅਕਤੀਆਂ ਨੂੰ ਦਿਖਾਈ ਗਈ ਤਾਂ ਜੋ ਉਨਾਂ ਨੂੰ ਪੋਲਿੰਗ ਵਾਲੇ ਦਿਨ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਧਿਆਨ ਵਿੱਚ ਰੱਖਣ ਵਾਲੀਆਂ ਅਹਿਮ ਗੱਲਾਂ ਬਾਰੇ ਜਾਗਰੂਕ ਕੀਤਾ ਜਾ ਸਕੇ।

ਐਨ ਚੋਣਾਂ ਮੌਕੇ ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ

0

ਸਿਆਸੀ ਮਾਹਰਾਂ ਨੇ ਭਾਜਪਾ ’ਤੇ ਲਗਾਏ ਸਿਆਸੀ ਲਾਹਾ ਲੈਣ ਦੇ ਦੋਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 07 ਫਰਵਰੀ : ਸਾਧਵੀਆਂ ਨਾਲ ਬਲਾਤਕਾਰ ਤੇ ਕਤਲ ਮਾਮਲੇ ’ਚ ਕਰੀਬ ਸਾਢੇ ਚਾਰ ਸਾਲਾਂ ਤੋਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ’ਤੇ ਐਨ ਸੂਬਾਈ ਚੋਣਾਂ ਮੌਕੇ ਮਿਹਰਨਬਾਨ ਹੋਈ ਹਰਿਆਣਾ ਦੀ ਭਾਜਪਾ ਸਰਕਾਰ ਦੇ ਚੱਲਦੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਮਾਲਵਾ ਖੇਤਰ ’ਚ ਵੱਡਾ ਪ੍ਰਭਾਵ ਰੱਖਣ ਵਾਲੇ ਡੇਰਾ ਸਿਰਸਾ ਦੇ ਮੁਖੀ ਦੀ ਰਿਹਾਈ ਨੂੰ ਹੁਣ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਬੇ ਦੇ ਸਿਆਸੀ ਹਲਕਿਆਂ ’ਚ ਚੱਲ ਰਹੀ ਚਰਚਾ ਮੁਤਾਬਕ ਅਜਿਹਾ ਭਾਜਪਾ ਵਲੋਂ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਹੈ, ਹਾਲਾਂਕਿ ਭਾਜਪਾ ਆਗੂਆਂ ਦਾ ਤਰਕ ਹੈ ਕਿ ਕਿਸੇ ਵੀ ਮੁਜ਼ਰਮ ਦੀ ਪੈਰੋਲ ਇੱਕ ਕਾਨੂੰਨੀ ਪ੍ਰਆ ਹੈ ਜਿਸਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਗੌਰਤਲਬ ਹੈ ਕਿ ਡੇਰਾ ਮੁਖੀ ਨੂੰ ਹਰਿਆਣਾ ਦੇ ਜੇਲ੍ਹ ਵਿਭਾਗ ਨੇ 21 ਦਿਨਾਂ ਦੀ ਪੈਰੋਲ ਦਿੱਤੀ ਹੈ। ਉਜ ਇਸਤੋਂ ਪਹਿਲਾਂ ਵੀ ਡੇਰਾ ਮੁਖੀ ਵਲੋਂ ਪੈਰੋਲ ਦੀ ਮੰਗ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਹਰ ਵਾਰ ਇੰਨਕਾਰ ਹੀ ਹੁੰਦਾ ਰਿਹਾ ਹੈ। ਇੱਥੋਂ ਤੱਕ ਕਿ ਪਿਛਲੇ ਸਾਲ 24 ਅਕਤੂਬਰ ਨੂੰ ਰਾਮ ਰਹੀਮ ਦੀ ਬੀਮਾਰ ਮਾਤਾ ਦਾ ਪਤਾ ਲੈਣ ਲਈ ਸਿਰਫ਼ ਇੱਕ ਦਿਨ ਦੀ ਛੁੱਟੀ ਮਿਲੀ ਸੀ। ਸਿਆਸੀ ਮਾਹਰਾਂ ਮੁਤਾਬਕ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਚੋਣ ਲੜ ਰਹੀ ਭਾਜਪਾ ਇੰਨ੍ਹਾਂ ਚੋਣਾਂ ਵਿਚ ਕੁੱਝ ਕਰ ਦਿਖਾਉਣ ਲਈ ਬੇਤਾਬ ਹੈ। ਹਾਲਾਂਕਿ ਕਿਸਾਨ ਸੰਘਰਸ਼ ਕਾਰਨ ਪਾਰਟੀ ਦਾ ਦਿਹਾਤੀ ਹਲਕਿਆਂ ਵਿਚ ਪਿਛਲੇ ਸਮੇਂ ਦੌਰਾਨ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪ੍ਰੰਤੂ ਡੇਰਾ ਪੈਰੋਕਾਰ ਦੀ ਬਦੌਲਤ ਇਹ ਪਾਰਟੀ ਦਿਹਾਤ ਵਿਚ ਵੀ ਅਪਣਾ ਅਸਰ ਛੱਡਣ ਲਈ ਕਾਹਲੀ ਦਿਖ਼ਾਈ ਦੇ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਮਾਲਵਾ ਖੇਤਰ ਵਿਚ ਪੈਂਦੀਆਂ 59 ਵਿਧਾਨ ਸਭਾ ਸੀਟਾਂ ਵਿਚੋਂ ਜਿਆਦਾਤਰ ’ਤੇ ਡੇਰਾ ਸਿਰਸਾ ਦੇ ਪੈਰੋਕਾਰ ਵੱਡੀ ਗਿਣਤੀ ਵਿਚ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਖੁੱਲੇ ਤੌਰ ’ਤੇ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਨੇ ਅਕਾਲੀ-ਭਾਜਪਾ ਗਠਜੋੜ ਦੀ ਹਿਮਾਇਤ ਕੀਤੀ ਸੀ ਜਦੋਂਕਿ ਸਾਲ 2007 ਵਿਚ ਇਹ ਕਾਂਗਰਸ ਦੇ ਹੱਕ ਵਿਚ ਖੁੱਲੇ ਤੌਰ ’ਤੇ ਭੁਗਤਿਆਂ ਸੀ ਪ੍ਰੰਤੂ ਡੇਰਾ ਮੁਖੀ ਤੇ ਸਿੱਖ ਭਾਈਚਾਰੇ ਵਿਚਕਾਰ ਵਧੇ ਪਾੜ ਕਾਰਨ 2012 ਵਿਚ ਡੇਰੇ ਨੇ ਚੁੱਪ ਚਪੀਤੇ ਅਪਣੀ ਕਾਰਵਾਈ ਨੂੰ ਅੰਜਾਮ ਦਿੱਤਾ ਸੀ। ਮਾਹਰਾਂ ਮੁਤਾਬਕ ਮੌਜੂਦਾ ਸਮੇਂ ਡੇਰਾ ਸਿਰਸਾ ਦੇ ਪੈਰੋਕਾਰ ਕਾਂਗਰਸ ਸਰਕਾਰ ਤੋਂ ਅੰਦਰਖ਼ਾਤੇ ਦੁਖੀ ਦਿਖਾਈ ਦਿੰਦੇ ਹਨ। ਕਿਉਂਕਿ ਸਰਕਾਰ ਨੇ ਬੇਅਦਬੀ ਦੇ ਮਾਮਲੇ ਵਿਚ ਸਿੱਧੇ ਤੌਰ ’ਤੇ ਡੇਰਾ ਮੁਖੀ ਨੂੰ ਨਾਮਜਦ ਕਰ ਦਿਤਾ ਹੈ ਤੇ ਦਰਜਨਾਂ ਡੇਰਾ ਪ੍ਰੇਮੀ ਜੇਲ੍ਹਾਂ ਵਿਚ ਬੰਦ ਰਹੇ ਹਨ। ਜਿਸਦੇ ਚੱਲਦੇ ਕਾਂਗਰਸ ਵਾਲੇ ਪਾਸੇ ਡੇਰਾ ਪੈਰੋਕਾਰ ਚੱਲਦੇ ਦਿਖਾਈ ਨਹੀਂ ਦੇ ਰਹੇ ਹਨ। ਦੂਜੇ ਪਾਸੇ ਹਰਿਆਣਾ ਤੋਂ ਇਲਾਵਾ ਕੇਂਦਰ ਦੀ ਮਜਬੂਤ ਭਾਜਪਾ ਸਰਕਾਰ ਨੂੰ ਡੇਰਾ ਸਿਰਸਾ ਅਪਣੇ ਲਈ ਲਾਭਕਾਰੀ ਮੰਨ ਰਿਹਾ ਹੈ। ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਦੇ ਸੂਤਰਾਂ ਮੁਤਾਬਕ ਹਾਲੇ ਡੇਰਾ ਪੈਰੋਕਾਰ ਇੱਕਜੁਟ ਹੋ ਕੇ ਅਪਣਾ ਵਜ਼ਨ ਤੋਲ ਰਹੇ ਹਨ ਪ੍ਰੰਤੂ ਉਹ ਇਸ ਵਾਰ ਡੇਰੇ ਵਿਰੁਧ ਮੁਹਿੰਮ ਚਲਾਉਣ ਵਾਲਿਆਂ ਨੂੰ ਸਬਕ ਸਿਖਾਉਣ ਦੇ ਰੋਅ ਵਿਚ ਹਨ।

ਜੱਸੀ ’ਚ ਡਿੱਪੂ ’ਤੇ ਕਣਕ ਵੰਡਣ ਨੂੰ ਵਿਵਾਦ, ਪਿੰਡ ਵਾਲਿਆਂ ਨੇ ਕੀਤੀ ਨਾਅਰੇਬਾਜ਼ੀ

0

ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ: ਨਜ਼ਦੀਕੀ ਪਿੰਡ ਜੱਸੀ ਪੌ ਵਾਲੀ ਵਿਖੇ ਅੱਜ ਸਰਕਾਰੀ ਡਿੱਪੂ ‘ਤੇ ਆਈ ਕਣਕ ਕਰੋਨਾ ਵੈਕਸੀਨ ਲੱਗਣ ਵਾਲਿਆਂ ਨੂੰ ਵੰਡਣ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੋਣ ਦੀ ਸੂਚਨਾ ਹੈ। ਡਿੱਪੂ ਹੋਲਡਰ ਦੁਆਰਾ ਇਸ ਮਾਮਲੇ ’ਚ ਸਖ਼ਤ ਰੁੱਖ ਅਪਣਾਉਣ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਇਕੱਠੇ ਹੋ ਗਏ ਤੇ ਉਨ੍ਹਾਂ ਪੰਜਾਬ ਸਰਕਾਰ ਤੇ ਡਿੱਪੂ ਹੋਲਡਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਮਿਲੀ ਸੂਚਨਾ ਮੁਤਾਬਕ ਪਿੰਡ ’ਚ ਪਿਛਲੇ ਲੰਮੇ ਸਮਂੇ ਤੋਂ ਬਾਅਦ ਅੱਜ ਡਿੱਪੂ ’ਤੇ ਨੀਲੇ ਕਾਰਡ ਹੋਲਡਰਾਂ ਨੂੰ ਵੰਡਣ ਲਈ ਕਣਕ ਆਈ ਹੋਈ ਸੀ। ਇਸਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਇਕੱਤਰ ਹੋ ਗਏ ਪ੍ਰੰਤੂ ਡਿਪੂ ਹੋਲਡਰ ਨੇ ਐਲਾਨ ਕਰ ਦਿੱਤਾ ਕਿ ਜਿੰਨ੍ਹਾਂ ਕਾਰਡ ਹੋਲਡਰਾਂ ਦੇ ਕਰੋਨਾ ਵੈਕਸੀਨ ਲੱਗੀ ਹੋਵੇਗੀ, ਉਨ੍ਹਾਂ ਨੂੰ ਹੀ ਕਣਕ ਦਿੱਤੀ ਜਾਵੇਗੀ। ਇਸ ਮੁੱਦੇ ਨੂੰ ਲੈ ਕੇ ਪਿੰਡ ਵਾਸੀ ਭੜਕ ਉੱਠੇ ਤੇ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਘਟਨਾ ਦਾ ਪਤਾ ਲੱਗਣ ’ਤੇ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਸਥਿਤੀ ਨੂੰ ਸੰਭਾਲਿਆ। ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਜਾਣਬੁੱਝ ਕੇ ਅਜਿਹੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ ਤਾਂ ਕਿ ਲੋੜਵੰਦਾਂ ਨੂੰ ਕਣਕ ਨਾ ਦਿੱਤੀ ਜਾਵੇ। ਉਧਰ ਡਿੱਪੂ ਹੋਲਡਰ ਨੇ ਮਾਮਲਾ ਉਚ ਅਧਿਕਾਰੀਆਂ ’ਤੇ ਸੁੱਟਦਿਆਂ ਦਾਅਵਾ ਕੀਤਾ ਕਿ ਉਸਨੂੰ ਅਜਿਹੀਆਂ ਹਿਦਾਇਤਾਂ ਉਪਰਲੇ ਅਧਿਕਾਰੀਆਂ ਨੇ ਦਿੱਤੀਆਂ ਹਨ, ਜਿੰਨ੍ਹਾਂ ਨੂੰ ਮੰਨਣਾ ਉਸਦੇ ਲਈ ਲਾਜਮੀ ਹੈ। ਜਦੋਂਕਿ ਅਧਿਕਾਰੀਆਂ ਨੇ ਪਿੰਡ ਵਾਲਿਆਂ ਦਾ ਰੋਹ ਦੇਖਦਿਆਂ ਦਾਅਵਾ ਕੀਤਾ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਹਰੇਕ ਨਾਗਰਿਕ ਦੇ ਕਰੋਨਾ ਟੀਕਾਕਰਨ ਲਈ ਹੀ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਸੀ।

ਮਾਈਕਰੋ ਆਬਜ਼ਰਬਰਾਂ ਦੀ ਪਹਿਲੀ ਤੇ ਈਵੀਐਮ ਦੀ ਹੋਈ ਦੂਜੀ ਰੈਂਡਮਾਈਜੇਸ਼ਨ : ਜ਼ਿਲ੍ਹਾ ਚੋਣ ਅਫ਼ਸਰ

0

ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ
ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ: ਕੋਵਿਡ-19 ਦੇ ਮੱਦੇਨਜ਼ਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟ (ਬੀ.ਐਲ.ਏ) ਦੀ ਵੈਕਸੀਨੇਸ਼ਨ ਹੋਣੀ ਲਾਜ਼ਮੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਮਾਈਕਰੋ ਆਬਜ਼ਰਬਰਾਂ ਦੀ ਪਹਿਲੀ ਤੇ ਈਵੀਐਮ ਦੀ ਦੂਜੀ ਰੈਂਡਮਾਈਜੇਸ਼ਨ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਜਨਰਲ ਆਬਜ਼ਰਬਰ ਡਾ. ਸੈਲਜ਼ਾ ਸ਼ਰਮਾ ਆਈਏਐਸ ਤੇ ਸ਼੍ਰੀ ਪਵਨ ਕੁਮਾਰ ਆਈਏਐਸ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਤੇ ਬਿਨਾਂ ਪ੍ਰਵਾਨਗੀ ਤੋਂ ਕੋਈ ਵੀ ਚੋਣ ਗਤੀਵਿਧੀ ਨਾ ਕੀਤੀ ਜਾਵੇ। ਹਲਕਾ ਵਾਇਜ਼ ਕੀਤੀ ਗਈ ਰੈਂਡਮਾਈਜੇਸ਼ਨ ਦੌਰਾਨ ਚੋਣ ਅਬਜ਼ਰਵਰ ਜਨਰਲ ਆਬਜ਼ਰਬਰ ਡਾ. ਸੈਲਜ਼ਾ ਸ਼ਰਮਾ ਤੇ ਸ਼੍ਰੀ ਪਵਨ ਕੁਮਾਰ ਨੇ ਮੌਜੂਦ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੋਣਾਂ ਸਬੰਧੀ ਕੋਈ ਸ਼ੰਕੇ ਹੋਣ ਤਾਂ ਬਿਨਾਂ ਝਿਜਕ ਉਨ੍ਹਾਂ ਨਾਲ ਸਾਂਝੇ ਕਰ ਸਕਦੇ ਹਨ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ.ਡੀ.ਐਮ-ਕਮ-ਆਰਓ ਤਲਵੰਡੀ ਸਾਬੋ ਸ਼੍ਰੀ ਆਕਾਸ਼ ਬਾਂਸਲ, ਐਸਡੀਐਮ-ਕਮ-ਆਰਓ ਮੌੜ ਸ਼੍ਰੀਮਤੀ ਵੀਰਪਾਲ ਕੌਰ, ਆਰ.ਟੀ.ਏ-ਕਮ-ਆਰਓ ਭੁੱਚੋ ਮੰਡੀ ਸ. ਬਲਵਿੰਦਰ ਸਿੰਘ, ਐਸ.ਡੀ.ਐਮ-ਕਮ-ਆਰਓ ਬਠਿੰਡਾ ਸ਼ਹਿਰੀ ਸ਼੍ਰੀ ਕੰਵਰਜੀਤ ਸਿੰਘ, ਆਰਓ ਬਠਿੰਡਾ ਦਿਹਾਤੀ ਸ਼੍ਰੀ ਆਰ.ਪੀ ਸਿੰਘ, ਐਸਡੀਐਮ-ਕਮ-ਆਰਓ ਰਾਮਪੁਰਾ ਸ੍ਰੀ ਨਵਦੀਪ ਕੁਮਾਰ, ਏਆਰਓ ਤੋਂ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਵਿੱਤ ਮੰਤਰੀ ਵਲੋਂ ਬਠਿੰਡਾ ’ਚ ਵੰਡੀ ਵਿੱਤੀ ਸਹਾਇਤਾਂ ਨੂੰ ਲੈ ਕੇ ਪਿਆ ਰੌਲਾ

0

ਵਿਰੋਧੀਆਂ ਨੇ ਕਾਂਗਰਸੀ ਕੋਂਸਲਰ ’ਤੇ ਅਪਣੀ ਮਾਂ ਦੇ ਨਾਂ ਉਪਰ ਚੈਕ ਲੈਣ ਦਾ ਲਗਾਇਆ ਦੋਸ਼
ਕੋਂਸਲਰ ਨੇ ਕੀਤਾ ਦਾਅਵਾ, ਚੈਕ ਨਾਲ ਨਹੀਂ ਹੈ ਉਸਦਾ ਲੈਣਾ-ਦੇਣਾ
ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ: ਚੋਣ ਜਾਬਤਾ ਲੱਗਣ ਤੋਂ ਐਨ ਕੁੱਝ ਸਮਾਂ ਪਹਿਲਾਂ ਵਿਤ ਮੰਤਰੀ ਵਲੋਂ ਬਠਿੰਡਾ ਦੇ ਨਾਗਰਿਕਾਂ ਲਈ ਵਿੱਤੀ ਸਹਾਇਤਾਂ ਦੇ ਨਾਂ ‘ਤੇ ਸੂਬੇ ਦੇ ਖ਼ਜਾਨੇ ਦਾ ਮੂੰਹ ਖੋਲਣ ਦਾ ਭੇਤ ਹੁਣ ਚੋਣਾਂ ਵਿਚ ਖੁੱਲਣ ਲੱਗੇ ਹਨ। ਹਾਲਾਂਕਿ ਵਿਰੋਧੀਆਂ ਵਲੋਂ ਪਹਿਲਾਂ ਹੀ ਸ਼ਹਿਰ ’ਚ ਵਿਤੀ ਸਹਾਇਤਾਂ ਦੇ ਨਾਂ ’ਤੇ ਵੰਡੇ ਕਰੋੜਾਂ ਰੁਪਇਆਂ ਤੋਂ ਇਲਾਵਾ ਸੋਲਰ ਪਲਾਂਟਾਂ ਲਗਾਉਣ ਦੇ ਮਾਮਲੇ ’ਤੇ ਸਵਾਲ ਚੁੱਕੇ ਸਨ ਪ੍ਰੰਤੂ ਹੁਣ ਅਕਾਲੀ ਦਲ ਨੇ ਸ਼ਹਿਰ ਦੇ ਇੱਕ ਕਾਂਗਰਸੀ ਕੋਂਸਲਰ ਉਪਰ ਗਰੀਬ ਪ੍ਰਵਾਰਾਂ ਦੇ ਮਕਾਨਾਂ ਦੀ ਮੱਦਦ ਲਈ ਦਿੱਤੀ ਗਈ ਵਿਤੀ ਸਹਾਇਤਾਂ ਦਾ ਚੈਕ ਅਪਣੀ ਮਾਤਾ ਦੇ ਨਾਂ ਉਪਰ ਲੈਣ ਦੇ ਦੋਸ਼ ਲਗਾਏ ਹਨ। ਜਦੋਂਕਿ ਕਾਂਗਰਸੀ ਕੋਂਸਲਰ ਨੇ ਅਕਾਲੀ ਦਲ ਦੇ ਇੰਨ੍ਹਾਂ ਦਾਅਵਿਆਂ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ। ਲਾਈਨੋਂਪਾਰ ਇਲਾਕੇ ਦੇ ਸਾਬਕਾ ਅਕਾਲੀ ਕੋਂਸਲਰ ਤੇ ਯੂਥ ਅਕਾਲੀ ਦਲ ਦੇ ਆਗੂ ਗੁਰਸੇਵਕ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦਸਿਆ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਚੋਣਾਂ ਤੋਂ ਪਹਿਲਾਂ ਅਪਣੇ ਚਹੇਤਿਆਂ ਨੂੰ ਖ਼ੁਸ ਕਰਨ ਲਈ ਸਰਕਾਰੀ ਖ਼ਜਾਨੇ ਵਿਚੋਂ ਕਰੋੜਾਂ ਰੁਪਏ ਦੇ ਚੈਕ ਬਠਿੰਡਾ ਸ਼ਹਿਰ ’ਚ ਵਿਤੀ ਸਹਾਇਤਾਂ ਦੇ ਨਾਂ ’ਤੇ ਵੰਡੇ ਸਨ। ਉਨ੍ਹਾਂ ਦਸਿਆ ਕਿ ਵਿਰੋਧੀ ਧਿਰਾਂ ਪਹਿਲਾਂ ਹੀ ਵਿਤ ਮੰਤਰੀ ਵਲੋਂ ਸਰਕਾਰੀ ਖ਼ਜਾਨੇ ਦੀ ਦੁਰਵਰਤੋਂ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਪ੍ਰੰਤੂ ਹੁਣ ਸਾਹਮਣੇ ਆਏ ਮਾਮਲੇ ਵਿਚ ਇਸਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਾਰਡ ਨੰਬਰ 41 ਤੋਂ ਕਾਂਗਰਸੀ ਕੋਂਸਲਰ ਗੁਰਪਾਲ ਸਿੰਘ ਗੋਰਾ ਨੇ ਅਪਣੀ ਮਾਤਾ ਸੁਖਦੇਵ ਕੌਰ ਪਤਨੀ ਕਰਨੈਲ ਸਿੰਘ ਦੇ ਨਾਂ ’ਤੇ ਦਸ ਹਜ਼ਾਰ ਦਾ ਚੈਕ ਪ੍ਰਾਪਤ ਕੀਤਾ ਹੈ ਜਦੋਂਕਿ ਇਹ ਰਾਸ਼ੀ ਨਿਯਮਾਂ ਮੁਤਾਬਕ ਗਰੀਬ ਪ੍ਰਵਾਰਾਂ ਨੂੰ ਹੀ ਵੰਡੀ ਜਾਣੀ ਸੀ। ਉਨ੍ਹਾਂ ਦਸਿਆ ਕਿ ਕੁੱਝ ਸਮਾਂ ਪਹਿਲਾਂ ਉਕਤ ਕੋਂਸਲਰ ਦਾ ਮਕਾਨ ਪਰਸਰਾਮ ਨਗਰ ਦੀ ਗਲੀ ਨੰਬਰ 29 ਵਿਚ ਸੀ ਪਰ ਹੁਣ ਉਸਨੇ ਨਵਾਂ ਮਕਾਨ ਗਲੀ ਨੰਬਰ 31 ਵਿਚ ਪਾ ਲਿਆ ਹੈ। ਸਾਬਕਾ ਕੋਂਸਲਰ ਮਾਨ ਦੇ ਦਾਅਵੇ ਮੁਤਾਬਕ ਇਹ ਇੱਕ ਮਾਮਲਾ ਨਹੀਂ ਹੈ, ਬਲਕਿ ਜੇਕਰ ਇਸਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ ਤਾਂ ਸੈਕੜੇ ਅਜਿਹੇ ਕੇਸ ਸਾਹਮਣੇ ਆਉਣਗੇ, ਜਿੱਥੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ। ਉਧਰ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ‘‘ ਅਕਾਲੀ-ਬਸਪਾ ਸਰਕਾਰ ਆਉਣ ’ਤੇ ਵਿਤ ਮੰਤਰੀ ਵਲੋਂ ਵਿੱਤੀ ਸਹਾਇਤਾਂ ਦੇ ਨਾਂ ’ਤੇ ਗੈਰ-ਜਰੂਰਤਮੰਦ ਤੇ ਅਪਣੇ ਚਹੇਤਿਆਂ ਨੂੰ ਵੰਡੀ ਸਰਕਾਰੀ ਰਾਸ਼ੀ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਵਿਰੁਧ ਪਰਚੇ ਦਰਜ਼ ਕੀਤੇ ਜਾਣਗੇ। ’’
ਬਾਕਸ
ਜਾਣਬੁੱਝ ਕੇ ਵਿਰੋਧੀ ਕਰ ਰਹੇ ਹਨ ਬਦਨਾਮ: ਕੋਂਸਲਰ ਗੋਰਾ
ਬਠਿੰਡਾ: ਦੂਜੇ ਪਾਸੇ ਵਾਰਡ ਨੰਬਰ 41 ਦੇ ਕਾਂਗਰਸੀ ਕੋਂਸਲਰ ਗੁਰਪਾਲ ਸਿੰਘ ਗੋਰਾ ਨੇ ਦਾਅਵਾ ਕੀਤਾ ਕਿ ਵਿਰੋਧੀ ਅਪਣੀ ਹਾਰ ਦੇ ਬੁਖ਼ਲਾਹਟ ਵਿਚ ਆ ਗਏ ਹਨ ਤੇ ਝੂਠੇ ਦੋਸ਼ ਲਗਾਕੇ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਔਰਤ ਦੇ ਨਾਂ ’ਤੇ ਇਹ ਚੈਕ ਜਾਰੀ ਹੋਇਆ ਹੈ, ਉਸਦਾ ਤੇ ਉਸਦੇ ਪਤੀ ਦਾ ਨਾਮ ਉਸਦੀ ਮਾਤਾ ਤੇ ਪਿਤਾ ਨਾਲ ਜਰੂਰ ਮਿਲਦਾ ਹੈ ਪ੍ਰੰਤੂ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।

ਕਰੋਨਾ ਦਾ ਡਰ: ਬਠਿੰਡਾ ’ਚ 38 ਦਿਨਾਂ ’ਚ ਪੰਜ ਲੱਖ ਲੋਕਾਂ ਦੇ ਲੱਗੇ ਕਰੋਨਾ ਵੈਕਸੀਨ

0

15 ਤੋਂ 17 ਸਾਲਾਂ ਦੇ 8816 ਬੱਚਿਆਂ ਦਾ ਵੀ ਕੀਤਾ ਗਿਆ ਕਰੋਨਾ ਟੀਕਾਕਰਨ
ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ: ਸੂਬੇ ’ਚ ਸ਼ੁਰੂ ਹੋਈ ਕਰੋਨਾ ਵਾਇਰਸ ਦੀ ਤੀਸਰੀ ਸੰਭਾਵੀਂ ਲਹਿਰ ਦੇ ਪ੍ਰਕੋਪ ਤੋਂ ਬਚਣ ਲਈ ਜ਼ਿਲ੍ਹੇ ਵਿਚ ਕਰੀਬ ਪੰਜ ਲੋਕਾਂ ਨੇ 1 ਜਨਵਰੀ ਤੋਂ 7 ਫ਼ਰਵਰੀ ਤੱਕ ਕਰੋਨਾ ਵੈਕਸੀਨ ਲਗਾਉਣ ਲਈ ਪਹਿਲਕਦਮੀ ਕੀਤੀ ਹੈ। ਜਿਸ ਵਿਚ ਇਕੱਲੇ ਫ਼ਰਵਰੀ ਮਹੀਨੇ ਦੇ ਪਹਿਲੇ ਹਫ਼ਤੇ ’ਚ ਹੀ 84 ਹਜ਼ਾਰ ਦੇ ਕਰੀਬ ਲੋਕਾਂ ਦੇ ਇਹ ਟੀਕੇ ਲਗਾਏ ਗਏ ਹਨ। ਇਸਤੋਂ ਇਲਾਵਾ 15 ਤੋਂ 17 ਸਾਲਾਂ ਦੇ 8816 ਬੱਚਿਆਂ ਦਾ ਵੀ ਟੀਕਾਕਰਨ ਕੀਤਾ ਗਿਆ ਹੈ। ਇੱਥੇ ਅੱਜ ਕਰੋਨਾ ਤੋਂ ਬਚਾਅ ਲਈ ਚੱਲ ਰਹੀ ਕਰੋਨਾ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਸਿਆ ਕਿ ਹੁਣ ਹਰ ਵਿਅਕਤੀ ਦੇ ਕਰੋਨਾ ਟੀਕਾ ਲਗਾਉਣ ਲਈ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਜਨਵਰੀ 2022 ਤੋਂ ਹੁਣ ਤੱਕ 499248 ਵਿਅਕਤੀਆਂ ਦੀ ਕਰੋਨਾ ਵੈਕਸੀਨੇਸ਼ਨ ਕੀਤੀ ਗਈ ਹੈ। ਜਦਕਿ ਬੀਤੇ 24 ਘੰਟਿਆਂ ਦੌਰਾਨ ਬਠਿੰਡਾ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ 19297 ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਸਬੰਧੀ ਸਰਕਾਰ ਵਲੋਂ ਜਾਰੀ ਸਮੇਂ-ਸਮੇਂ ਤੇ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।

Our Visitor

1896825