Tuesday, May 5, 2026
Home Blog Page 2644

ਬਠਿੰਡਾ ’ਚ ਸ਼ੁੱਕਰਵਾਰ ਨੂੰ ਕਰੋਨਾ ਲਾਗ ਤੋਂ ਪੀੜ੍ਹਤ ਮਿਲੇ 469 ਮਰੀਜ਼

0

ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਜ਼ਿਲੇ ਅੰਦਰ ਕਰੋਨਾ ਮਹਾਂਮਾਰੀ ਦੀ ਵਧਦੀ ਲਾਗ ਹੁਣ ਖਤਰਨਾਕ ਪੱਧਰ ’ਤੇ ਪਹੰੁਚਣ ਲੱਗੀ ਹੈ। ਪਿਛਲੇ 24 ਘੰਟਿਆਂ ਦੌਰਾਨ ਹੋਏ ਸੈਂਪਲਾਂ ਦੀ ਅੱਜ ਮਿਲੀ ਰੀਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਕੁੱਲ 469 ਕਰੋਨਾ ਲਾਗ ਤੋਂ ਪੀੜਤ ਕੇਸ ਮਿਲੇ ਹਨ। ਜਿਸਦੇ ਨਾਲ ਜ਼ਿਲ੍ਹੇ ਵਿਚ ਕਰੋਨਾ ਦੇ ਗਤੀਸ਼ੀਲ ਮਰੀਜ਼ਾਂ ਦੀ ਗਿਣਤੀ ਵਧ ਕੇ 1858 ਹੋ ਗਈ ਹੈ। ਹਾਲਾਂਕਿ ਇੰਨ੍ਹਾਂ ਵਿਚੋਂ 1615 ਕਰੋਨਾ ਪਾਜੀਟਿਵ ਵਿਅਕਤੀ ਘਰੇਲੂ ਇਕਾਂਤਵਾਸ ਵਿਚ ਹਨ। ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕਿਸੇ ਕਰੋਨਾ ਪ੍ਰਭਾਵਿਤ ਵਿਅਕਤੀ ਦੀ ਮੌਤ ਨਹੀਂ ਹੋਈ ਤੇ 469 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 88 ਕਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋਣ ਉਪਰੰਤ ਘਰ ਵਾਪਸ ਪਰਤ ਗਏ ਹਨ। ਉਨ੍ਹਾਂ ਦਸਿਆ ਕਿ ਕੋਵਿਡ-19 ਤਹਿਤ ਹੁਣ ਤੱਕ ਕੁੱਲ 622375 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ, ਜਿਨਾਂ ਚੋਂ 43956 ਪਾਜੀਟਿਵ ਕੇਸ ਆਏ, ਜਿਸ ਚੋਂ 41045 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਜਦੋਂਕਿ 1053 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਬਠਿੰਡਾ ਦੀ ਜੇਲ੍ਹ ‘ਚ ਬੰਦ ਏ ਕੈਟਾਗਿਰੀ ਦੇ ਗੈਂਗਸਟਰ ਦੀਆਂ ਲੱਤਾਂ ਟੁੱਟੀਆਂ

0

ਇਲਾਜ਼ ਲਈ ਹਸਪਤਾਲ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਹਮੇਸ਼ਾ ਸੁਰਖੀਆਂ ’ਚ ਰਹਿਣ ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਇੱਕ ਗੈਗਸਟਰ ਦੀਆਂ ਬੀਤੀ ਰਾਤ ਜੇਲ੍ਹ ਦੀ ਦੂਜੀ ਮੰਜਿਲ ਦੀ ਛੱਤ ਤੋਂ ਡਿੱਗ ਕੇ ਦੋਨੋਂ ਲੱਤਾਂ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਜ ਲਈ ਉਕਤ ਗੈਂਗਸਟਰ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਪ੍ਰੰਤੂ ਹਾਲਾਤ ਗੰਭੀਰ ਹੋਣ ’ਤੇ ਡਾਕਟਰਾਂ ਨੇ ਉਸਨੂੰ ਫ਼ਰੀਦਕੋਟ ਮੈਡੀਕਲ ਕਾਲਜ਼ ਭੇਜ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਤੇ ਜੇਲ ਅਧਿਕਾਰੀ ਕੁੱਝ ਬੋਲਣ ਨੂੰ ਤਿਆਰ ਨਹੀਂ ਪ੍ਰੰਤੂ ਮਿਲੀਆਂ ਸੂਚਨਾਵਾਂ ਮੁਤਾਬਕ ਏ ਕੈਟਾਗਰੀ ਦੇ ਗੈਂਗਸਟਰ ਅਕੁਲ ਖੱਤਰੀ ਨੇ ਇਹ ਕਦਮ ਜੇਲ੍ਹ ਅਧਿਕਾਰੀਆਂ ਵਲੋਂ ਕਥਿਤ ਤੌਰ ’ਤੇ ਉਸਨੂੰ ਅਪਣੇ ਪ੍ਰਵਾਰ ਵਾਲਿਆਂ ਨਾਲ ਫ਼ੋਨ ’ਤੇ ਗੱਲਬਾਤ ਨਾ ਕਰਨ ਦੇਣ ਤੋਂ ਰੋਕਣ ਦੇ ਚੱਲਦੇ ਚੁੱਕਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਖੱਤਰੀ ਸਹਿਤ ਪੰਜਾਬ ਭਰ ਦੇ ਏ ਕੈਟਾਗਿਰੀ ਨਾਲ ਸਬੰਧਤ ਤਿੰਨ ਦਰਜ਼ਨ ਤੋਂ ਬਾਅਦ ਗੈਂਗਸਟਰ ਜੇਲ੍ਹ ਦੇ ਸਪੈਸ਼ਲ ਸੈਲਾਂ ਵਿਚ ਬੰਦ ਹਨ, ਜਿੰਨ੍ਹਾਂ ਨੂੰ ਪਿਛਲੇ ਸਾਲ ਮਾਰਚ ਮਹੀਨੇ ਦੌਰਾਨ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਵਿਚੋਂ ਇੱਥੇ ਲਿਆਂਦਾ ਗਿਆ ਸੀ। ਇਸ ਦੌਰਾਨ ਗੈਂਗਸਟਰਾਂ ਵਿਚਕਾਰ ਆਪਸ ’ਚ ਵੀ ਕਈ ਵਾਰ ਝੜਪ ਹੋਈ ਹੈ।

ਬਠਿੰਡਾ ਦੇ ਕਿਸਾਨ ਚੌਕ ’ਚ ਹਲ ਵਾਹੁੰਦੇ ਬਲਦਾਂ ਦੀ ਜੋੜੀ ਵਧਾਏਗੀ ਸ਼ਾਨ

0

ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ’ਚ ਬਠਿੰਡਾ ਵਾਲਿਆਂ ਨੇ ਬਣਾਇਆ ਕਿਸਾਨ ਚੌਂਕ
ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਦੁਨੀਆਂ ਭਰ ’ਚ ਵੱਖਰੀ ਛਾਪ ਛੱਡਣ ਵਾਲੇ ਕਿਸਾਨ ਸੰਘਰਸ਼ ਦੇ ਸਹੀਦਾਂ ਦੀ ਯਾਦ ’ਚ ਹੁਣ ਬਠਿੰਡਾ ਵਾਲਿਆਂ ਨੇ ਬਲਦਾਂ ਦੀ ਜੋੜੀ ਨਾਲ ਹਲ ਵਾਹੁੰਦੇ ਕਿਸਾਨ ਦੀ ਫ਼ੋਟੋ ਵਾਲਾ ਬੁੱਤ ਸਥਾਪਤ ਕੀਤਾ ਹੈ। ਸਥਾਨਕ ਬਠਿੰਡਾ-ਮਲੋਟ ਰਿੰਗ ਰੋਡ ’ਤੇ ਸਥਿਤ ਮੁਲਤਾਨੀਆ ਸੜਕ ਉਪਰ ਬਣੇ ਇਸ ਕਿਸਾਨ ਚੌਂਕ ’ਤੇ ਲਗਾਈ ਇਹ ਬਲਦਾਂ ਦੀ ਜੋੜੀ ਦਾ ਉਦਘਾਟਨ ਕਿਸਾਨ ਸੰਘਰਸ਼ ’ਚ ਹਿੱਸਾ ਲੈਣ ਵਾਲੇ ਕਿਸਾਨਾਂ ਨੇ ਹੀ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਚੌਕ ਨੂੰ ਕਿਸਾਨ ਚੌਂਕ ਦਾ ਨਾਮ ਦੇਣ ਤੇ ਹੁਣ ਇੱਥੇ ਕਿਸਾਨ ਨਾਲ ਬਲਦਾਂ ਦੀ ਜੋੜੀ ਸਥਾਪਤ ਕਰਨ ਵਿਚ ਸ਼ਹਿਰ ਦੀ ਮੁਹੱਲਾ ਪੱਤੀ ਝੁੱਟੀ ਦੇ ਲੋਕਾਂ ਦਾ ਵੱਡਾ ਯੋਗਦਾਨ ਹੈ, ਜਿੰਨ੍ਹਾਂ ਕਿਸਾਨਾਂ ਦੀ ਯਾਦ ’ਚ ਇਹ ਕਦਮ ਚੁੱਕਣ ਲਈ ਨਾ ਸਿਰਫ਼ ਪੱਲਿਓ ਪੈਸੇ ਇਕੱਤਰ ਕੀਤੇ, ਬਲਕਿ ਮੋਗਾ ਦੇ ਪ੍ਰਸਿੱਧ ਬੁੱਤ ਘਾੜੇ ਤੋਂ ਇਹ ਹਸੀਨ ਬਲਦਾਂ ਦੀ ਜੋੜੀ ਤੇ ਕਿਸਾਨ ਦਾ ਬੁੱਤ ਤਰਾਸ਼ ਕੇ ਇੱਥੇ ਸਥਾਪਤ ਕੀਤਾ। ਅੱਜ ਇਸ ਜੋੜੀ ਨੂੰ ਸਥਾਪਤ ਕਰਨ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਸਾਰਾ ਦਿਨ ਲੰਘਰ ਦਾ ਪ੍ਰਵਾਹ ਚੱਲਦਾ ਰਿਹਾ। ਇੱਥੋਂ ਗੁਜ਼ਰਨ ਵਾਲੇ ਹਰੇਕ ਵਿਅਕਤੀ ਦੀ ਖਿੱਚ ਦਾ ਕੇਂਦਰ ਬਣੇ ਇਸ ਕਿਸਾਨ ਚੌਕ ਨੂੰ ਸਿੰਗਾਰਨ ਵਿਚ ਯੋਗਦਾਨ ਪਾਉਣ ਵਾਲੇ ਇਲਾਕੇ ਦੇ ਕੋਂਸਲਰ ਤੇ ਹੋਰਨਾਂ ਨੌਜਵਾਨਾਂ ਨੇ ਦਸਿਆ ਕਿ ‘‘ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਸ਼ਹੀਦ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਇੱਥੇ ਹਰ ਸਾਲ ਸਮਾਗਮ ਕਰਵਾਇਆ ਜਾ ਕਰੇਗਾ। ’’ ਮੁਹੱਲੇ ਦੇ ਵਾਸੀ ਕੁਲਜੀਤ ਸਿੰਘ ਨੇ ਦਸਿਆ ਕਿ ਇਹ ਕਿਸਾਨ ਮਾਡਲ‘ ਸਥਾਪਤ ਕਰਨ ਲਈ ਕਰੀਰ ਦੋ ਲੱਖ ਰੁਪਏ ਦਾ ਖਰਚ ਆਇਆ ਹੈ, ਜਿਸ ਵਿਚੋਂ ਕਰੀਬ ਸਵਾ ਲੱਖ ਇਸ ਕਿਸਾਨ ਮਾਡਲ ਨੂੰ ਬਣਾਉਣ ’ਤੇ ਲੱਗੇ ਹਨ।

ਮਾਘੀ ਮੌਕੇ ਗੁਰੂ ਘਰਾਂ ’ਚ ਨਤਮਸਤਕ ਹੋਏ ਸ਼ਰਧਾਲੂ

0

ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਸਿੱਖ ਧਰਮ ਦੇ ਇਤਿਹਾਸ ’ਚ ਚਾਲੀ ਮੁਕਤਿਆਂ ਦੀ ਯਾਦ ‘ਚ ਮਨਾਏ ਜਾਂਦੇ ਮਾਘੀ ਦੇ ਇਤਿਹਾਸਕ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਵਿਚ ਅੱਜ ਸੰਗਤਾਂ ਗੁਰੂ ਘਰਾਂ ’ਚ ਨਤਮਸਤਕ ਹੋਈਆਂ। ਇਸ ਦੌਰਾਨ ਸਵੇਰੇ-ਸਵੇਰੇ ਸੰਗਤਾਂ ਨੇ ਸੰਗਰਾਂਦ ਦੇ ਚੱਲਦਿਆਂ ਸਰੋਵਰਾਂ ’ਚ ਇਸ਼ਨਾਨ ਵੀ ਕੀਤਾ। ਇਸ ਮੌਕੇ ਗੁਰਦੂਆਰਾ ਹਾਜ਼ੀਰਤਨ ਸਾਹਿਬ ਅਤੇ ਗੁਰਦੂਆਰਾ ਕਿਲਾ ਮੁਬਾਰਕ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਪੁੱਜੀਆਂ ਹੋਈਆਂ ਹਨ। ਇਸ ਮੌਕੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਚਾਲੀ ਮੁਕਤਿਆਂ ਦੀ ਸ਼ਹਾਦਤ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਗੁਰੂ ਘਰਾਂ ’ਚ ਵਿਸੇਸ ਲੰਗਰ ਵੀ ਲਗਾਏ ਗਏ।

ਥਾਣਾ ਮੁਖੀ ’ਤੇ ਨਸ਼ੇ ਵਿਕਾਉਣ ਦੇ ਦੋਸ਼ ਲਗਾਉਣ ਵਾਲੇ ‘‘ਰੈਂਬੋਂ’’ ਵਿਰੁਧ ਪਰਚਾ ਦਰਜ਼

0

ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਕਰੀਬ ਇੱਕ ਮਹੀਨਾ ਪਹਿਲਾਂ ਸਾਬਕਾ ਅਕਾਲੀ ਵਿਧਾਇਕ ਦੀ ਹਾਜ਼ਰੀ ’ਚ ਥਾਣੇ ਵਿਚ ਜਾ ਕੇ ਸਥਾਨਕ ਥਾਣਾ ਸਿਵਲ ਲਾਇਨ ਦੇ ਐੱਸਐੱਚਓ ਉਪਰ ਨਸ਼ਾ ਵਿਕਾਉਣ ਦੇ ਦੋਸ਼ ਲਗਾਉਣ ਵਾਲੇ ਕਥਿਤ ਨਸ਼ਾ ਤਸਕਰ ਅਤੇ ਉਸਦੇ ਪ੍ਰਵਾਰ ਵਿਰੁਧ ਬੀਤੀ ਰਾਤ ਪੁਲਿਸ ਨੇ ਕਾਂਗਰਸੀ ਕੋਂਸਲਰ ਦੀ ਸਿਕਾਇਤ ’ਤੇ ਪਰਚਾ ਦਰਜ਼ ਕਰ ਲਿਆ ਹੈ। ਉਧਰ ਰੈਂਬੋਂ ਨੇ ਹੁਣ ਵੀ ਇੱਕ ਵੀਡੀਓ ਜਾਰੀ ਕਰਕੇ ਅਪਣੇ ਵਿਰੁਧ ਰੰਜਿਸਨ ਪਰਚਾ ਦਰਜ਼ ਕਰਨ ਦੇ ਦੋਸ਼ ਲਗਾਏ ਹਨ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਕੌਂਸਲਰ ਅਸ਼ੇਸਰ ਪਾਸਵਾਨ ਨੇ ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਰੈਂਬੋਂ, ਉਸਦੇ ਭਰਾ ਮਹੇਸ਼ ਕੁਮਾਰ, ਮਾਤਾ ਆਰਤੀ ਤੇ ਭੈਣ ਲੱਛਮੀ ਨੇ ਕੁੱਝ ਅਗਿਆਤ ਵਿਅਕਤੀਆਂ ਨੂੰ ਨਾਲ ਲੈ ਕੇ ਹਥਿਆਰਾਂ ਸਹਿਤ ਉਸਦੇ ਘਰ ਦਾਖਲ ਹੋ ਗਏ ਤੇ ਉਸਦੀ ਪਤਨੀ ਦੀ ਕੁੱਟਮਾਰ ਕੀਤੀ। ਇਸਤੋਂ ਇਲਾਵਾ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ। ਸਿਕਾਇਤਕਰਤਾ ਮੁਤਾਬਕ ਕੋਂਸਲਰ ਹੋਣ ਕਾਰਨ ਉਹ ਲੋਕਾਂ ਦੇ ਲੜਾਈ ਝਗੜਿਆਂ ਦੇ ਸਮਝੌਤੇ ਕਰਵਾਉਂਦਾ ਹੈ ਤੇ ਮਹੇਸ ਕੁਮਾਰ ਨੂੰ ਵੀ ਉਹ ਲੜਾਈ ਝਗੜੇ ਕਰਨ ਤੋਂ ਰੋਕਦਾ ਸੀ, ਜਿਸਦੀ ਉਹ ਰੰਜਿਸ਼ ਰੱਖ ਰਿਹਾ ਸੀ। ਪਰ ਉਕਤ ਵਿਅਕਤੀ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਸਨ, ਇਸੇ ਰੰਜਿਸ਼ ਤਹਿਤ ਉਸ ਉੱਪਰ ਹਮਲਾ ਕੀਤਾ ਗਿਆ ਹੈ। ਥਾਣਾ ਸਿਵਲ ਲਾਇਨ ਪੁਲਿਸ ਨੇ ਉਕਤ ਕਥਿਤ ਦੋਸ਼ੀਆਂ ਖ਼ਿਲਾਫ਼ ਘਰ ਵਿਚ ਦਾਖਲ ਹੋ ਕੇ ਜਾਨ ਲੇਵਾ ਹਮਲਾ ਕਰਨ ਤੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਬਾਕਸ
ਕਥਿਤ ਦੋਸ਼ੀ ਦਾ ਦਾਅਵਾ, ਪ੍ਰਵਾਰ ਸਮੇਤ ਡੇਢ ਮਹੀਨੇ ਤੋਂ ਬੈਠਾ ਹਾਂ ਬਿਹਾਰ
ਬਠਿੰਡਾ: ਉਧਰ ਦੂਜੇ ਪਾਸੇ ਕੇਸ ਦਰਜ ਹੋਣ ਤੋਂ ਬਾਅਦ ਵੀ ਰਮੇਸ਼ ਕੁਮਾਰ ਰੈਬੋਂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਉਸਨੇ ਥਾਣਾ ਮੁਖੀ ਤੋਂ ਇਲਾਵਾ ਅਪਣੇ ਵਿਰੁਧ ਸਿਕਾਇਤਕਰਤਾ ਕੌਂਸਲਰ ਤੋ ਇਲਾਵਾ ਇੱਕ ਹੋਰ ਕਾਂਗਰਸੀ ਕੋਂਸਲਰ ਵਿਰੁਧ ਝੂਠਾ ਪਰਚਾ ਦਰਜ਼ ਕਰਨ ਦੇ ਦੋਸ਼ ਲਗਾਏ ਹਨ। ਰੈਂਬੋਂ ਨੇ ਦਾਅਵਾ ਕੀਤਾ ਕਿ ਥਾਣਾ ਮੁਖੀ ਵਿਰੁਧ ਨਸ਼ਾ ਵਿਕਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਹੀ ਉਸਨੂੰ ਪੁਲਿਸ ਵਲੋਂ ਝੂਠੇ ਕੇਸ ਵਿਚ ਫ਼ਸਾਉਣ ਦਾ ਡਰ ਸੀ, ਜਿਸਦੇ ਚੱਲਦੇ ਉਹ ਡੇਢ ਮਹੀਨੇ ਤੋਂ ਪੰਜਾਬ ਛੱਡ ਪ੍ਰਵਾਰ ਸਹਿਤ ਬਿਹਾਰ ਚਲਾ ਗਿਆ ਸੀ ਪ੍ਰੰਤੂ ਹੁਣ ਪੁਲਿਸ ਨੇ ਇਹ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਅਪਣੀ ਵੀਡੀਓ ਵਿਚ ਅਪਣੇ ਪਿੰਡ ਰਤਨਪੁਰਾ ਦੇ ਖੇਤਾਂ ਵਿਚ ਕੰਮ ਕਰਦੇ ਹੋਏ ਅਪਣੇ ਨਾਲ ਅਪਣੇ ਭਰਾ ਨੂੰ ਵੀ ਦਿਖਾਇਆ ਹੈ।

ਨਾਮਜਦਗੀਆਂ ਤੋਂ ਪਹਿਲਾਂ ਬਠਿੰਡਾ ਮੁੜ ਵਿਵਾਦਾਂ ’ਚ

0

ਅਕਾਲੀ ਦਲ ਨੇ ਕਾਂਗਰਸ ’ਤੇ ਕੈਂਪ ਦੇ ਨਾਂ ਉਪਰ ਵੋਟਰਾਂ ਨੂੰ ਭਰਮਾਉਣ ਦੇ ਲਗਾਏ ਦੋਸ਼
ਮਨਪ੍ਰੀਤ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਕੀਤਾ ਸੀ ਕੈਂਪ ਦਾ ਉਦਘਾਟਨ
ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਹਾਲੇ ਚੋਣ ਨਾਮਜਦਗੀਆਂ ਸ਼ੁਰੂ ਹੋਣ ’ਚ ਇੱਕ ਹਫ਼ਤਾ ਬਾਕੀ ਪਿਆ ਹੈ ਪ੍ਰੰਤੂ ਸੂਬੇ ਦਾ ਵੀਵੀਆਈਪੀ ਹਲਕਾ ਮੰਨਿਆ ਜਾਣ ਵਾਲਾ ਬਠਿੰਡਾ ਸ਼ਹਿਰੀ ਹਲਕਾ ਮੁੜ ਵਿਵਾਦਾਂ ’ਚ ਆ ਗਿਆ ਹੈ। ਇੱਥੇ ਅੱਜ ਸ਼ਹਿਰ ਦੇ ਇੱਕ ਡਾਕਟਰ ਵਲੋਂ ਅਪਣੇ ਪ੍ਰਾਈਵੇਟ ਹਸਪਤਾਲ ’ਚ ਲਗਾਏ ਕੈਂਪ ਦੌਰਾਨ ਅਕਾਲੀ ਆਗੂਆਂ ਨੇ ਅਚਾਨਕ ਛਾਪੇਮਾਰੀ ਕਰਦਿਆਂ ਇੱਥੇ ਡਾਕਟਰ ਦੀ ਮੱਦਦ ਨਾਲ ਵਿਤ ਮੰਤਰੀ ਦੇ ਰਿਸ਼ਤੇਦਾਰ ਉਪਰ ਵੋਟਰਾਂ ਨੂੰ ਭਰਮਾਉਣ ਲਈ ਵਿਤੀ ਸਹਾਇਤਾ ਦੇ ਫ਼ਾਰਮ ਵੰਡਣ ਦੇ ਦੋਸ਼ ਲਗਾਏ। ਇਸ ਕੈਂਪ ਦਾ ਉਦਘਾਟਨ ਜੈਜੀਤ ਜੌਹਲ ਵਲੋਂ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸਦੀ ਸਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਹੈ ਪ੍ਰੰਤੂ ਬਠਿੰਡਾ ਦੇ ਅਧਿਕਾਰੀ ਇਸ ਮਾਮਲੇ ਵਿਚ ਹਾਲੇ ਚੁੱਪ ਦਿਖ਼ਾਈ ਦੇ ਰਹੇ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਸਪੁੱਤਰ ਦੀਨਵ ਸਿੰਗਲਾ ਜੋਕਿ ਯੂਥ ਅਕਾਲੀ ਦਲ ਸ਼ਹਿਰੀ ਦੇ ਕੋਆਰਡੀਨੇਟਰ ਵੀ ਹਨ, ਨੇ ਦਸਿਆ ਕਿ ਕਾਂਗਰਸ ਪਾਰਟੀ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਗਗਨ ਗੈਸਟ੍ਰੋ ਹਸਪਤਾਲ ਵਿਚ ਇੱਕ ਕੈਂਪ ਆਯੋਜਿਤ ਕੀਤਾ ਸੀ, ਜਿਸ ਵਿਚ ਸੈਂਕੜੇ ਗ਼ਰੀਬ ਪਰਿਵਾਰਾਂ ਨੂੰ ਬੁਲਾ ਕੇ 12-12 ਹਜਾਰ ਰੁਪਏ ਦੇ ਸਰਕਾਰੀ ਚੈੱਕ ਦੇਣ ਲਈ ਫਾਰਮ ਭਰਕੇ ਉਨ੍ਹਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਲਈ ਉਕਸਾਇਆ ਜਾ ਰਿਹਾ ਸੀ। ਜਿਸ ਦਾ ਉਨ੍ਹਾਂ ਵੱਲੋਂ ਖੁਦ ਪਹੁੰਚ ਕੇ ਲਾਈਵ ਹੋ ਕੇ ਖੁਲਾਸਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੌਕੇ ਬਣਾਈ ਵੀਡੀਓ ਵਿਚ ਮੌਕੇ ’ਤੇ ਹਾਜ਼ਰ ਲੋਕ ਸਪੱਸ਼ਟ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਵਿਤੀ ਸਹਾਇਤ ਦੇਣ ਲੈਣ ਲਈ ਅਪਣੇ ਆਧਾਰ ਕਾਰਡ ਲੈ ਕੇ ਆਉਣ ਲਈ ਕਿਹਾ ਗਿਆ ਸੀ।ਮੌਕੇ ਉਪਰ ਖ਼ਜ਼ਾਨਾ ਮੰਤਰੀ ਦਾ ਸਾਲਾ ਜੋਜੋ ਵੀ ਮੌਜੂਦ ਸੀ। ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਤੇ ਹੋਰਨਾਂ ਅਧਿਕਾਰੀਆਂ ਉਪਰ ਦੋਸ਼ ਲਗਾਉਂਦਿਆ ਕਿਹਾ ਕਿ ਸਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅਕਾਲੀ ਆਗੂਆਂ ਨੇ ਚੋਣ ਕਮਿਸ਼ਨ ਕੋਲੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਪੜਤਾਲ ਦੀ ਮੰਗ ਕੀਤੀ। ਉਧਰ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਸੰਪਰਕ ਕਰਨ ‘ਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਦਾਅਵਾ ਕੀਤਾ ਕਿ ਅਕਾਲੀ ਉਮੀਦਵਾਰ ਤੇ ਉਸਦਾ ਪੁੱਤਰ ਬੁਖਲਾਹਟ ਵਿਚ ਆ ਕੇ ਝੂਠੇ ਦੋਸ਼ ਲਗਾ ਰਿਹਾ ਹੈ, ਕਿੳਂੁਕਿ ਹਸਪਤਾਲ ਵਿਚ ਸਿਰਫ਼ ਕੈਂਪ ਆਯੋਜਿਤ ਸੀ ਤੇ ਉਹ ਮੌਕੇ ’ਤੇ ਪੁੱਜਿਆ ਹੋਇਆ ਸੀ। ਉਧਰ ਇਸ ਹਸਪਤਾਲ ਦੇ ਡਾਕਟਰ ਗਗਨਦੀਪ ਗੋਇਲ ਨੇ ਖ਼ੁਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਦਿਆਂ ਅਪਣਾ ਫ਼ੋਨ ਸਹਾਇਕ ਡਾ ਅਮਨ ਨੂੰ ਫ਼ੜਾਇਆ ਹੋਇਆ ਸੀ। ਜਿੰਨਾਂ ਵੀ ਜੈਜੀਤ ਜੌਹਲ ਦੀ ਹਾਂ ’ਚ ਹਾਂ ਮਿਲਾਉਂਦਿਆਂ ਦਾਅਵਾ ਕੀਤਾ ਕਿ ਉਹਨਾਂ ਸਿਰਫ਼ ਕੈਂਪ ਆਯੋਜਿਤ ਕੀਤਾ ਹੋਇਆ ਸੀ ਤੇ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕਾਂਗਰਸੀਆਂ ਦੀ ਦਾਅਵੇਦਾਰੀ: ਤਲਵੰਡੀ ’ਚ ਜਟਾਣਾ ਤੇ ਜੱਸੀ ਵਿਚਕਾਰ ਸਿੰਗ ਫ਼ਸੇ

0

ਡਿਪਟੀ ਸਪੀਕਰ ਨੇ ਭੁੱਚੋਂ ਮੰਡੀ ਹਲਕੇ ’ਤੇ ਰੱਖੀ ਅੱਖ
ਬਠਿੰਡਾ ਤੇ ਫ਼ੂਲ ’ਚ ਮਨਪ੍ਰੀਤ ਬਾਦਲ ਤੇ ਗੁਰਪ੍ਰੀਤ ਕਾਂਗੜ੍ਹ ਦੀ ਸਰਦਾਰੀ ਨੂੰ ਨਹੀਂ ਕੋਈ ਖ਼ਤਰਾ
ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਟਿਕਟਾਂ ਦੀ ਵੰਡ ’ਚ ਪਿਛੜਦੀ ਨਜ਼ਰ ਆ ਰਹੀ ਕਾਂਗਰਸ ਪਾਰਟੀ ਦੀ ਉਮੀਦਵਾਰੀ ਨੂੰ ਲੈ ਕੇ ਜ਼ਿਲ੍ਹੇ ਵਿਚ ਕਈ ਥਾਂ ਕੁੰਡੀਆਂ ਦੇ ਸਿੰਗ ਫ਼ਸੇ ਹੋਏ ਨਜ਼ਰ ਆ ਰਹੇ ਹਨ। ਤਲਵੰਡੀ ਸਾਬੋ ਹਲਕੇ ’ਚ ਜਿੱਥੇ ਮੌਜੂਦਾ ਹਲਕਾ ਇੰਚਾਰਜ਼ ਖ਼ੁਸਬਾਜ਼ ਸਿੰਘ ਜਟਾਣਾ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਜੋਰਅਜਮਾਇਸ਼ ਕਰਦੇ ਨਜ਼ਰ ਆ ਰਹੇ ਹਨ, ਉਥੇ ਭੁੱਚੋਂ ਮੰਡੀ ਹਲਕੇ ’ਤੇ ਹੁਣ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਅੱਖ ਰੱਖ ਲਈ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ’ਚ ਮੌਜੂਦਾ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੀ ਟਿਕਟ ਕਟਵਾਉਣ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਡੀ-ਚੋਟੀ ਦਾ ਜੋਰ ਲਗਾ ਰਹੇ ਹਨ। ਜਦੋਂਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਤ ਮੰਤਰੀ ਸ: ਬਾਦਲ ਤੇ ਫ਼ੂਲ ਹਲਕੇ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਸਰਦਾਰੀ ਨੂੰ ਕੋਈ ਖ਼ਤਰਾ ਨਹੀਂ ਜਾਪ ਰਿਹਾ ਹੈ। ਸਪੋਕਸਮੈਨ ਦੇ ਇਸ ਪ੍ਰਤੀਨਿਧੀ ਵਲੋਂ ਕਾਂਗਰਸ ਪਾਰਟੀ ਦੇ ਉਚ ਸੂਤਰਾਂ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਬਠਿੰਡਾ ਅਤੇ ਤਲਵੰਡੀ ਸਾਬੋ ਹਲਕੇ ਲਈ ਸਭ ਤੋਂ ਘੱਟ ਤਿੰਨ-ਤਿੰਨ ਉਮੀਦਵਾਰਾਂ ਨੇ ਟਿਕਟ ਲਈ ਅਪਲਾਈ ਕੀਤਾ ਹੈ ਜਦੋਂਕਿ ਮੋੜ ਹਲਕੇ ’ਚ 28 ਦਾਅਵੇਦਾਰ ਬਣੇ ਹੋਏ ਹਨ। ਇਸੇ ਤਰ੍ਹਾਂ ਭੁੱਚੋਂ ਮੰਡੀ ਤੇ ਬਠਿੰਡਾ ਦਿਹਾਤੀ ਰਿਜ਼ਰਵ ਹਲਕਿਆਂ ਵਾਸਤੇ ਅੱਠ-ਅੱਠ ਜਣਿਆਂ ਨੇ ਟਿਕਟ ਲਈ ਅਪਲਾਈ ਕੀਤਾ ਹੈ ਜਦੋਂਕਿ ਫ਼ੂਲ ਹਲਕੇ ਤੋਂ ਕਾਂਗੜ੍ਹ ਸਹਿਤ ਕੁੱਲ 9 ਜਣਿਆਂ ਨੇ ਅਰਜੀਆਂ ਦਿੱਤੀਆਂ ਹਨ। ਸੂਚਨਾ ਮੁਤਾਬਕ ਬਠਿੰਡਾ ਸ਼ਹਿਰ ਹਲਕੇ ਤੋਂ ਜਿੱਥੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾਅਵੇਦਾਰ ਹਨ, ਉਥੇ ਉਨ੍ਹਾਂ ਦੇ ਮੁਕਾਬਲੇ ਕੋਂਸਲਰੀ ਦੀ ਟਿਕਟ ਨਾ ਮਿਲਣ ਵਾਲੇ ਸੰਜੀਵ ਬਬਲੀ ਮੈਦਾਨ ਵਿਚ ਨਿਤਰੇ ਹਨ ਜਦੋਂਕਿ ਤੀਜ਼ੇ ਦਾਅਵੇਦਾਰ ਰਾਜ਼ ਨੰਬਰਦਾਰ ਹੁਣ ਕਾਂਗਰਸ ਛੱਡ ਕੈਪਟਨ ਧੜੇ ਨਾਲ ਜਾ ਖ਼ੜੇ ਹੋਏ ਹਨ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਮਨਪ੍ਰੀਤ ਬਾਦਲ ਦੇ ‘ਪ੍ਰਤਾਪ ’ ਦੇ ਚੱਲਦਿਆਂ ਹਰ ਵਾਰ ਪੈਸੇ ਲੈ ਕੇ ਅਰਜ਼ੀਆਂ ਦੇਣ ਵਾਲੇ ਅੱਧੀ ਦਰਜ਼ਨ ਸ਼ਹਿਰ ਦੇ ਕਾਂਗਰਸੀਆਂ ਨੇ ਇਸ ਵਾਰ ਮੁਫ਼ਤ ’ਚ ਵੀ ਅਰਜੀ ਨਹੀਂ ਪਾਈ ਹੈ। ਜਿਸਦੀ ਸ਼ਹਿਰ ਵਿਚ ਕਾਫ਼ੀ ਚਰਚਾ ਹੈ। ਉਧਰ ਤਲਵੰਡੀ ਸਾਬੋ ਹਲਕੇ ’ਚ ਮੌਜੂਦਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵਿਚਕਾਰ ਸਿੰਗ ਫ਼ਸੇ ਹੋਏ ਹਨ। ਜਟਾਣਾ ਨੇ ਇਸ ਹਲਕੇ ਵਿਚ ਪਿਛਲੀ ਵਾਰ ਚੋਣ ਲੜੀ ਸੀ ਜਦੋਂਕਿ ਜੱਸੀ ਪੁਰਾਣਾ ਹਲਕਾ ਹੋਣ ਦੇ ਨਾਤੇ ਇੱਥੇ ਅਪਣਾ ਹੱਕ ਜਤਾ ਰਹੇ ਹਨ। ਬਹਰਹਾਲ ਦੋਨਾਂ ਵਿਚੋਂ ਕਿਸੇ ਨੂੰ ਵੀ ਟਿਕਟ ਮਿਲੇ ਪਰ ਦੋਨਾਂ ਵਿਚਕਾਰ ਚੱਲ ਰਹੀ ਸਿਆਸੀ ਖ਼ਾਨਾਜੰਗੀ ਕਾਰਨ ਕਾਂਗਰਸ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਹਲਕੇ ਤੋਂ ਕਾਂਗਰਸ ਦੇ ਇੱਕ ਹੋਰ ਆਗੂ ਦਰਸ਼ਨ ਸਿੰਘ ਜੀਦਾ ਨੇ ਵੀ ਟਿਕਟ ਦੀ ਮੰਗ ਕੀਤੀ ਹੈ। ਭੁੱਚੋਂ ਮੰਡੀ ਹਲਕੇ ਤੋਂ ਜਿੱਥੇ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮੁੱਖ ਦਾਅਵੇਦਾਰ ਹਨ, ਦੇ ਮੁਕਾਬਲੇ ਮਲੋਟ ਹਲਕੇ ਦੇ ਵਿਧਾਇਕ ਤੇ ਡਿਪਟੀ ਸਪੀਰਕ ਅਜਾਇਬ ਸਿੰਘ ਭੱਟੀ ਨੇ ਅਪਣੇ ਤੇ ਅਪਣੇ ਪੁੱਤਰ ਲਈ ਟਿਕਟ ਦੀ ਮੰਗ ਕੀਤੀ ਹੈ। ਇਸਤੋਂ ਇਲਾਵਾ ਇੱਥੋਂ ਗੰਭੀਰ ਉਮੀਦਵਾਰਾਂ ਵਿਚ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਾ ਸਿੰਘ ਤੂੰਗਵਾਲੀ ਨੇ ਵੀ ਅਪਣਾ ਹੱਕ ਜਤਾਇਆ ਹੈ। ਉਧਰ ਬਠਿੰਡਾ ਦਿਹਾਤੀ ਹਲਕਾ, ਜਿੱਥੇ ਵਿਤ ਮੰਤਰੀ ਦੀ ਇੱਜ਼ਤ ਵਕਾਰ ’ਤੇ ਲੱਗੀ ਹੋਈ ਹੈ, ਵਿਚ ਮੌਜੂਦਾ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਤੇ ਮਨਪ੍ਰੀਤ ਦਾ ਅਸ਼ੀਰਵਾਦ ਪ੍ਰਾਪਤ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਵਿਚ ਟਿਕਟ ਲੈਣ ਲਈ ਸਿਰਧੜ ਦੀ ਬਾਜ਼ੀ ਲੱਗੀ ਹੋਈ ਹੈ। ਉਜ ਚੱਲ ਰਹੀ ਚਰਚਾ ਮੁਤਾਬਕ ਇੱਥੋਂ ਲਾਡੀ ਨੂੰ ਹੀ ਟਿਕਟ ਮਿਲਣ ਦੀ ਸੰਭਾਵਨਾ ਹੈ, ਹਾਲਾਂਕਿ ਇੱਥੋਂ ਟਿਕਟ ਲੈਣ ਦੇ ਚਾਹਵਾਨ ਅੱਧੀ ਦਰਜ਼ਨ ਹੋਰਨਾਂ ਉਮੀਦਵਾਰਾਂ ਵਿਚ ਤਾਜ਼ਾ-ਤਾਜ਼ਾ ਕਾਂਗਰਸੀ ਬਣੇ ਕਿਰਨਜੀਤ ਗਹਿਰੀ, ਬਲਦੇਵ ਸਿੰਘ ਅਕਲੀਆ, ਗੁਚਰਨ ਸਿੰਘ, ਮੋਹਨ ਪ੍ਰਕਾਸ਼, ਹਰਬੰਸ ਸਿੰਘ ਤੇ ਰਜਨੀ ਬਾਲਾ ਨੇ ਵੀ ਟਿਕਟ ਲਈ ਅਪਲਾਈ ਕੀਤਾ ਹੈ। ਸਭ ਤੋਂ ਰੁਚੀਦਾਈਕ ਸਥਿਤੀ ਹਲਕਾ ਮੋੜ ਵਿਚ ਬਣੀ ਹੋਈ ਹੈ, ਜਿੱਥੇ 28 ਉਮੀਦਵਾਰਾਂ ਨੇ ਕਾਂਗਰਸ ਪਾਰਟੀ ਦੀ ਟਿਕਟ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ ਹਾਈਕਮਾਂਡ ਵਲੋਂ ਮੌਜੂਦਾ ਹਲਕਾ ਇੰਚਾਰਜ਼ ਮੰਜੂ ਬਾਂਸਲ ਨੂੰ ਟਿਕਟ ਦੇਣ ਦੀ ਚਰਚਾ ਦੇ ਚੱਲਦੇ ਉਨ੍ਹਾਂ ਵਿਰੁਧ ਇੱਕ ਦਰਜ਼ਨ ਤੋਂ ਵੱਧ ਦਾਅਵੇਦਾਰ ਇਕੱਠੇ ਹੋ ਗਏ ਹਨ, ਜਿੰਨ੍ਹਾਂ ਵਿਚ ਆਪ ਛੱਡ ਕੇ ਕਾਂਗਰਸ ਵਿਚ ਆਉਣ ਵਾਲੇ ਮੌਜੂਦਾ ਵਿਧਾਇਕ ਜਗਦੇਵ ਸਿੰਘ ਕਮਾਲੂ ਵੀ ਸ਼ਾਮਲ ਹਨ। ਇਸਤੋਂ ਇਲਾਵਾ ਇੱਥੋਂ ਭੁਪਿੰਦਰ ਗੋਰਾ, ਅਵਤਾਰ ਗੋਨਿਆਣ, ਸਿੱਪੀ ਭਾਕਰ ਆਦਿ ਵੀ ਦਾਅਵੇਦਾਰਾਂ ਦੀ ਸੂਚੀ ਵਿਚ ਸ਼ਾਮਲ ਹਨ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਕੁਤਾਹੀ ਦਾ ਮਾਮਲਾ: ਸਾਬਕਾ ਜੱਜ ਇੰਦੂ ਮਲਹੋਤਰਾ ਕਮੇਟੀ ਕਰੇਗੀ ਜਾਂਚ

ਸੁਖਜਿੰਦਰ ਮਾਨ
ਨਵੀਂ ਦਿੱਲੀ, 12 ਜਨਵਰੀ: ਲੰਘੀ 5 ਜਨਵਰੀ ਨੂੰ ਪੰਜਾਬ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਕੁਤਾਹੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਅੱਜ ਦੇਸ ਦੀ ਸਰਬਉੱਚ ਅਦਾਲਤ ਨੇ ਜਾਂਚ ਲਈ ਸੁਪਰੀਮ ਕੋਰਟ ਦੀ ਸਾਬਕਾ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਹੇਠ ਇੱਕ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ। ਪਿਛਲੇ ਦਿਨਾਂ ’ਚ ਅਦਾਲਤ ਨੇ ਇਸ ਸਬੰਧ ਵਿਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਹਿਦਾਇਤ ਕਰ ਦਿੱਤੀ ਸੀ। ਇਸ ਕਮੇਟੀ ਵਿਚ ਐੱਨਆਈਏ ਦੇ ਆਈਜੀ, ਚੰਡੀਗੜ੍ਹ ਪੁਲੀਸ ਦੇ ਮੁਖੀ, ਪੰਜਾਬ ਪੁਲਿਸ ਦੇ ਵਧੀਕ ਡੀਜੀਪੀ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਇਸ ਵਿਚ ਸ਼ਾਮਲ ਕੀਤਾ ਹੈ। ਗੌਰਤਲਬ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਕੇਂਦਰ ਸਰਕਾਰ ਨੇ ਅਪਣੇ ਪੱਧਰ ’ਤੇ ਇਸ ਮਾਮਲੇ ਦੀ ਜਾਂਚ ਅਰੰਭ ਦਿੱਤੀ ਸੀ, ਜਿਸਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਸਹਿਤ ਕਈ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਕੱਢੇ ਗਏ ਸਨ। ਇਸ ਦੌਰਾਨ ਮਾਮਲਾ ਸੁਪਰੀਮ ਕੋਰਟ ਵਿਚ ਪੁੱਜ ਗਿਆ, ਜਿੱਥੇ ਚੀਫ਼ ਜਸਟਿਸ ਦੀ ਅਗਵਾਈ ਹੇਠ ਅਦਾਲਤ ਨੇ ਅਪਣੇ ਪੱਧਰ ’ਤੇ ਇਕ ਕਮੇਟੀ ਬਣਾਉਣ ਬਾਰੇ ਕਿਹਾ ਸੀ।

ਕਿਸਾਨ ਜਥੇਬੰਦੀਆਂ ਵਲੋਂ ਅਪਣੇ ਪਹਿਲੇ ਦਸ ਉਮੀਦਵਾਰਾਂ ਦਾ ਐਲਾਨ

0

ਸੁਖਜਿੰਦਰ ਮਾਨ
ਲੁਧਿਆਣਾ, 12 ਜਨਵਰੀ: ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਬਿੱਲਾਂ ਦੇ ਵਿਰੁਧ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਦਾ ਗਠਨ ਕਰਕੇ ਸਿਆਸੀ ਚੋਣ ਮੈਦਾਨ ’ਚ ਨਿੱਤਰੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਆਗਾਮੀ ਵਿਧਾਨ ਸਭਾ ਚੋਣਾਂ ਲਈ ਪਹਿਲੇ ਦਸ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਜਾਰੀ ਸੂਚੀ ਵਿਚ ਮੋਰਚੇ ਦੇ ਕਨਵੀਨਰ ਬਲਵੀਰ ਸਿੰਘ ਰਾਜੇਵਾਲ ਦੇ ਸਮਰਾਲਾ ਹਲਕੇ ਤੋਂ ਚੋਣ ਲੜਣ ਬਾਰੇ ਕਿਹਾ ਗਿਆ ਹੈ। ਇਸੇ ਤਰ੍ਹਾਂ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਹਰਜਿੰਦਰ ਸਿੰਘ ਟਿਵਾਣਾ ਖਡੂਰ ਸਾਹਿਬ ਤੋਂ, ਰਵਨੀਤ ਸਿੰਘ ਬਰਾੜ ਮੁਹਾਲੀ ਤੋਂ, ਡਾ. ਸੁਖਮਨਦੀਪ ਸਿੰਘ ਢਿੱਲੋਂ ਤਰਨ ਤਾਰਨ ਤੋਂ, ਰਾਜੇਸ਼ ਕੁਮਾਰ ਕਰਤਾਰਪੁਰ ਤੋਂ, ਰਮਨਦੀਪ ਸਿੰਘ ਜੈਤੋ ਤੋਂ, ਅਜੈ ਕੁਮਾਰ ਫਿਲੌਰ ਤੋਂ, ਬਲਰਾਜ ਸਿੰਘ ਕਾਦੀਆਂ ਤੋਂ ਤੇ ਨਵਦੀਪ ਸਿੰਘ ਮੋਗਾ ਤੋਂ ਚੋਣ ਲੜਨਗੇ।

ਬਠਿੰਡਾ ਮੁੜ ਗੈਂਗਵਾਰ ਨਾਲ ਦਹਿਲਿਆਂ, ਦੋ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆ

0

ਬੰਬੀਹਾ ਗਰੁੱਪ ਨੇ ਲਈ ਕਤਲ ਦੀ ਜਿੰਮੇਵਾਰ, ਪੁਲਿਸ ਵਲੋਂ ਕੇਸ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 12 ਜਨਵਰੀ : ਬਠਿੰਡਾ ’ਚ ਅੱਜ ਮੁੜ ਗੈਂਗਵਾਰ ਦੀ ਵਾਪਰੀ ਘਟਨਾ ’ਚ ਦਿਨ-ਦਿਹਾੜੇ ਦੋ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿਚ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਬੰਬੀਹਾ ਗਰੁੱਪ ਵਲੋਂ ਜਿੰਮੇਵਾਰੀ ਲੈਣ ਦੀ ਸੂਚਨਾ ਹੈ, ਜਿਸਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਮਿ੍ਰਤਕ ਨੌਜਵਾਨਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਗੁਰਸੇਵਕ ਸਿੰਘ ਵਾਸੀ ਲਹਿਰਾ ਬੇਗਾ ਅਤੇ ਮਨਪ੍ਰੀਤ ਸਿੰਘ ਛੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਲਹਿਰਾ ਖਾਨਾ ਵਜੋਂ ਹੋਈ ਹੈ। ਪਤਾ ਚੱਲਿਆ ਹੈ ਕਿ ਘਟਨਾ ਸਮੇਂਭ ਉਕਤ ਦੋਵੇਂ ਨੌਜਵਾਨ ਅਪਣੇ ਇੱਕ ਰਿਸ਼ਤੇਦਾਰ ਦੇ ਭੋਗ ਸਮਾਗਮ ‘ਚ ਮੱਥਾ ਟੇਕਣ ਤੋਂ ਗੁਰਦੂਆਰਾ ਸਾਹਿਬ ਦੇ ਬਾਹਰ ਆਏ ਸਨ, ਇਸ ਦੌਰਾਨ ਮੌਕੇ ’ਤੇ ਪੁੱਜੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ , ਜਿਸ ਕਾਰਨ ਦੋਨੋਂ ਗੰਭੀਰ ਜਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਉਨ੍ਹਾਂ ਦੇ ਸਾਥੀਆਂ ਨੇ ਆਦੇਸ਼ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮਿ੍ਰਤਕ ਕਰਾਰ ਦੇ ਦਿੱਤਾ। ਮਿ੍ਰਤਕਾਂ ਵਿਚੋਂ ਇੱਕ ਨੌਜਵਾਨ ਦੀ ਛੱਲਾ ਸਿੱਧੂ ਨੂੰ ਚਰਚਿਤ ਮਹਰੂਮ ਗੈਂਗਸਟਰ ਕੁਲਬੀਰ ਨਰੂਆਣਾ ਦਾ ਨਜਦੀਕੀ ਦਸਿਆ ਜਾ ਰਿਹਾ ਹੈ, ਜਿਸਦੇ ਚੱਲਦੇ ਪੁਲਿਸ ਵਲੋਂ ਵੀ ਘਟਨਾ ਤੋਂ ਤੁਰੰਤ ਬਾਅਦ ਗੈਂਗਵਾਰ ਨਾਲ ਜੋੜ ਕੇ ਮਾਮਲਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੁਜੇ ਪਾਸੇ ਘਟਨਾ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਦੇ ਨਾਂ ਹੇਠ ਫ਼ੇਸਪੁੱਜ ’ਤੇ ਬਣੇ ਇੱਕ ਪੇਜ਼ ਉਪਰ ਇਸਦੀ ਜਿੰਮੇਵਾਰੀ ਲਈ ਗਈ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਦੋਨਾਂ ਨੌਜਵਾਨਾਂ ਦਾ ਕਤਲ ਇਸ ਗਰੁੱਪ ਨੇ ਕੀਤਾ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਛੱਲਾ ਸਿੱਧੂ ਦੂਜਾ ਕੁਲਵੀਰ ਨਰੂਆਣਾ ਬਣਨ ਦੀ ਕੋਸ਼ਿਸ਼ ਵਿਚ ਸੀ, ਜਿਸਦੇ ਚੱਲਦੇ ਉਸਦਾ ਕਤਲ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਪੋਸਟ ਵਿਚ ਭੱਲਾ ਸੇਖੂ ਅਤੇ ਨਾਗਰੀ ਨਾਂ ਦੇ ਦੋ ਨੌਜਵਾਨਾਂ ਦਾ ਵੇਰਵਾ ਦਿੰਦਿਆਂ ਕਿਸੇ ਨੂੰ ਵੀ ਉਨ੍ਹਾਂ ਦੇ ਕੰਮਾਂ ’ਚ ਲੱਤ ਅੜਾਉਣ ਤੋਂ ਵਰਜਿਆ ਗਿਆ ਹੈ। ਗੌਰਤਲਬ ਹੈ ਕਿ ਕੁੱਝ ਮਹੀਨੇ ਪਹਿਲਾਂ ਗੈਂਗਸਟਰ ਕੁਲਵੀਰ ਨਰੂਆਣਾ ਦਾ ਕਤਲ ਉਸਦੇ ਇੱਕ ਸਾਬਕਾ ਸਾਥੀ ਨੇ ਕਰ ਦਿੱਤਾ ਸੀ।

Our Visitor

1895605