Tuesday, May 5, 2026
Home Blog Page 2652

ਪ੍ਰਧਾਨ ਮੰਤਰੀ ਦੇ ‘ਜਾਨ ਨੂੰ ਖ਼ਤਰੇ’ ਦੇ ਢਕਵੰਜ ਦਾ ਮਨੋਰਥ ਪੰਜਾਬ ਵਿਚ ਜਮਹੂਰੀ ਢੰਗ ਨਾਲ ਚੁਣੀ ਸਰਕਾਰ ਦਾ ਤਖ਼ਤਾ ਪਲਟਾਉਣਾ -ਮੁੱਖ ਮੰਤਰੀ

0

ਪ੍ਰਧਾਨ ਮੰਤਰੀ ਦੇ ਅਹੁਦੇ ਦੇ ਆਗੂ ਨੂੰ ਸਿਆਸੀ ਹਿੱਤਾਂ ਲਈ ਅਜਿਹੀਆਂ ਘਟੀਆ ਨੋਟੰਕੀਆਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ
ਪੰਜਾਬ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਘੜਨ ਲਈ ਭਾਜਪਾ ਨੂੰ ਆੜੇ ਹੱਥੀਂ ਲਿਆ
ਕੈਪਟਨ ਨੂੰ ਸਿਆਸੀ ਤੌਰ ਉਤੇ ਨਾਕਾਮ ਹੋ ਚੁੱਕਾ ਸਿਆਸਤਦਾਨ ਦੱਸਿਆ
ਸੁਖਜਿੰਦਰ ਮਾਨ
ਟਾਂਡਾ (ਹੁਸ਼ਿਆਰਪੁਰ), 6 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਜਾਨ ਨੂੰ ਖ਼ਤਰੇ’ ਦੇ ਢਕਵੰਜ ਦਾ ਮੰਤਵ ਸੂਬੇ ਵਿਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਾਉਣਾ ਹੈ। ਅੱਜ ਇੱਥੇ ਨਵੀਂ ਦਾਣਾ ਮੰਡੀ ਵਿਖੇ 18 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ, ਉਨ੍ਹਾਂ ਨੇ ਬੁੱਧਵਾਰ ਨੂੰ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ ਕਿਉਂਕਿ ਭਾਜਪਾ ਦੀ ਰੈਲੀ ਵਿਚ ਲੋਕਾਂ ਦੀ ਗਿਣਤੀ ਮਾਮੂਲੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਖਾਲੀ ਕੁਰਸੀਆਂ ਉਨ੍ਹਾਂ ਨੂੰ ਮੂੰਹ ਚੜਾਉਂਦੀਆਂ ਰਹੀਆਂ ਜਿਸ ਕਰਕੇ ਸੁਰੱਖਿਆ ਦੇ ਖ਼ਤਰੇ ਦਾ ਹੋਛਾ ਕਾਰਨ ਦੇ ਕੇ ਵਾਪਸ ਕੌਮੀ ਰਾਜਧਾਨੀ ਚਲੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਝੂਠ ਦੀ ਆੜ ਵਿਚ ਪ੍ਰਧਾਨ ਮੰਤਰੀ ਦੇ ਦੌਰਾ ਰੱਦ ਕਰਨਾ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਤਾਂ ਕਿ ਜੰਮੂ ਕਸ਼ਮੀਰ ਵਾਂਗ ਪੰਜਾਬ ਨੂੰ ਬਦਨਾਮ ਕਰਨ ਦੇ ਨਾਲ-ਨਾਲ ਸੂਬੇ ਵਿਚ ਜਮਹੂਰੀਅਤ ਦਾ ਕਤਲ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਤੋਂ ਕਿਲੋਮੀਟਰ ਦੀ ਦੂਰੀ ਉਤੇ ਹੋਣ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਨੂੰ ਖ਼ਤਰਾ ਕਿਵੇਂ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਖੜ੍ਹਾ ਸੀ, ਉਥੇ ਤਾਂ ਇਕ ਵੀ ਨਾਅਰਾ ਨਹੀਂ ਲੱਗਿਆ ਤਾਂ ਫੇਰ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਕਿਵੇਂ ਪੈ ਗਈ। ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਚੇਤੇ ਕਰਵਾਉਂਦਿਆਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਲਈ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਅਤੇ ਸੁਰੱਖਿਆ ਲਈ ਖ਼ਤਰਾ ਨਹੀਂ ਬਣ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਇੱਕ ਸਤਿਕਾਰਤ ਆਗੂ ਹਨ ਪਰ ਅਜਿਹੀਆਂ ਘਟੀਆ ਚਾਲਾਂ ਵਿੱਚ ਸ਼ਾਮਲ ਹੋਣਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਲੋਕਾਂ ਦੀ ਘੱਟ ਗਿਣਤੀ ਨੇ ਸੂਬੇ ਵਿੱਚ ਭਾਜਪਾ ਦੀ ਮਾੜੀ ਸਥਿਤੀ ਦਾ ਪਰਦਾਫਾਸ਼ ਕਰ ਦਿੱਤਾ ਹੈ ਜੋ ਇਸ ਦੀ ਸਮੁੱਚੀ ਲੀਡਰਸ਼ਿਪ ਨੂੰ ਹਜ਼ਮ ਨਹੀਂ ਹੋ ਰਿਹਾ। ਇੱਕ ਤੁਲਨਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੌਸਮ ਕੱਲ੍ਹ ਵੀ ਖਰਾਬ ਸੀ ਅਤੇ ਅੱਜ ਵੀ ਖਰਾਬ ਹੈ ਪਰ ਬੁੱਧਵਾਰ ਨੂੰ ਭਾਜਪਾ ਦੀ ਰੈਲੀ ਲਈ ਬਹੁਤ ਘੱਟ ਲੋਕ ਆਏ ਸਨ ਜਦੋਂ ਕਿ ਕਾਂਗਰਸ ਦੀ ਅੱਜ ਦੀ ਰੈਲੀ ਵਿੱਚ ਲੋਕਾਂ ਦੀ ਭਾਰੀ ਇਕੱਠ ਸੀ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਮੂਹ ਵੱਲੋਂ ਕੱਲ੍ਹ ਦੀ ਡਰਾਮੇਬਾਜ਼ੀ ਦਾ ਉਦੇਸ਼ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਹੈ। ਹਾਲਾਂਕਿ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਪੰਜਾਬ ਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ, ਦਬਾਅ ਨਾਲ ਨਹੀਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਵਿੱਚ ਲੋਕਤੰਤਰ ਨੂੰ ਢਾਹ ਲਾਉਣ ਵਾਲੀ ਅਜਿਹੀ ਕਿਸੇ ਵੀ ਹਰਕਤ ਦਾ ਪੰਜਾਬ ਵਾਸੀ ਡੱਟ ਕੇ ਵਿਰੋਧ ਕਰਨਗੇ।ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਨਿੱਜੀ ਹਿੱਤਾਂ ਲਈ ਸੂਬੇ ਅਤੇ ਇਸ ਦੇ ਲੋਕਾਂ ਨੂੰ ਬਦਨਾਮ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਪੰਜਾਬੀਆਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੋਂ ਇਲਾਵਾ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਜਪਾ ਵੱਲੋਂ ਚਲਾਈ ਨਿੰਦਣਯੋਗ ਮੁਹਿੰਮ ਸਮੂਹ ਪੰਜਾਬੀਆਂ ਦਾ ਅਪਮਾਨ ਹੈ ਜੋ ਕਿ ਗੈਰ-ਵਾਜਬ ਅਤੇ ਅਣਇੱਛਤ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿਆਸੀ ਤੌਰ ‘ਤੇ ਨਾਕਾਮ ਹੋ ਚੁੱਕੇ ਹਨ ਜੋ ਪਟਿਆਲਾ ਦੇ ਸ਼ਾਹੀ ਵੰਸ਼ਜ ਵੱਲੋਂ ਬੁੱਧਵਾਰ ਨੂੰ ਹੋਈ ਭਾਜਪਾ ਦੀ ਰੈਲੀ ਵਿੱਚ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨ ਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੈਪਟਨ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਜਿਸ ਕਾਰਨ ਕੋਈ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਨਾ ਚਾਹੁੰਦਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮਹਾਰਾਜਾ ਦੇ ਸਾਰੇ ਉਮੀਦਵਾਰ ਚੋਣਾਂ ਵਿੱਚ ਆਪਣੀ ਜ਼ਮਾਨਤ ਗੁਆ ਦੇਣਗੇ।ਅਕਾਲੀਆਂ ‘ਤੇ ਨਿਸ਼ਾਨਾਂ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਦਹਾਕੇ ਲੰਬੇ ਕਾਰਜਕਾਲ ਦੌਰਾਨ ਸੂਬੇ ਨੂੰ ਖੂਬ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀਆਂ ਨੂੰ ਪੰਜਾਬ ਵਿੱਚੋਂ ਹਰਾ ਕੇ ਸਬਕ ਸਿਖਾਉਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਨੂੰ ਉਹਨਾਂ ਵੱਲੋਂ ਸੂਬੇ ਵਿਰੁੱਧ ਕੀਤੇ ਗੁਨਾਹਾਂ ਲਈ ਕਦੇ ਮੁਆਫ ਨਹੀਂ ਕਰਨਗੇ।’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ‘ਆਦਤਨ ਤੌਰ ਉਤੇ ਝੂਠਾ’ ਵਿਅਕਤੀ ਦੱਸਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣੇ ਝੂਠੇ ਵਾਅਦਿਆਂ ਨਾਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਵਾਸੀ ‘ਆਪ’ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਨਹੀਂ ਹੋਣਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗਿਆਨੀ ਕਰਤਾਰ ਸਿੰਘ ਦੀ ਯਾਦ ਵਿੱਚ ਪਾਰਕ ਅਤੇ 8.21 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਕਰਨ ਤੋਂ ਇਲਾਵਾ ਗੜ੍ਹਦੀਵਾਲ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਕਮਿਊਨਿਟੀ ਹੈਲਥ ਸੈਂਟਰ ਤੱਕ ਅੱਪਗ੍ਰੇਡ ਕਰਨ, ਟਾਂਡਾ ਉੜਮੁੜ ਵਿਖੇ ਤਹਿਸੀਲ ਕੰਪਲੈਕਸ, ਪਿੰਡ ਸੰਸਾਰਪੁਰ ਵਿਖੇ 66 ਕੇ.ਵੀ ਸਬ ਸਟੇਸ਼ਨ, ਟਾਂਡਾ ਵਿਖੇ ਸਿੰਥੈਟਿਕ ਐਥਲੈਟਿਕ ਟਰੈਕ ਸਮੇਤ ਹੋਰਨਾਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਮੁੱਖ ਮੰਤਰੀ ਚੰਨੀ ਦਾ ਆਪਣੇ ਹਲਕੇ ਵਿੱਚ ਗਰਾਂਟਾਂ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਸ੍ਰੀ ਗਿਲਜੀਆਂ ਨੇ ਲੋਕਾਂ ਦੀ ਸੇਵਾ ਹੋਰ ਵੀ ਜੋਸ਼ ਨਾਲ ਕਰਨ ਦਾ ਪ੍ਰਣ ਲਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਪਵਨ ਕੁਮਾਰ ਆਦੀਆ, ਡਾ. ਰਾਜ ਕੁਮਾਰ ਚੱਬੇਵਾਲ ਅਤੇ ਸ੍ਰੀਮਤੀ ਇੰਦੂ ਬਾਲਾ, ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਐਸ.ਐਸ.ਪੀ. ਸ੍ਰੀ ਕੇ.ਐਸ. ਹੀਰ ਹਾਜ਼ਰ ਸਨ।

ਸੋਲਰ ਪੰਪਾਂ ਦੇ ਮਾਮਲੇ ਵਿਚ ਹਰਿਆਣਾ ਮੋਹਰੀ ਸੂਬਾ- ਮਨੋਹਰ ਲਾਲ

0

ਸੂਖਮ ਸਿੰਚਾਈ ਨੂੰ ਪੋ੍ਰਤਸਾਹਨ ਦੇਣ ਦੇ ਲਈ ਮੁਹਿੰਮ ਚਲਾਉਣ
ਰਾਜ ਵਿਚ ਲਗਾਏ ਗਏ 25897 ਸੋਲਰ ਵਾਟਰ ਪੰਪ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਉਰਜਾ ਸੁਰੱਖਿਆ ਉਥਾਨ ਮਹਾਮੁਹਿੰਮ (ਪੀਐਮਕੁਸੁਮ) ਦੇ ਤਹਿਤ ਸੂਖਮ ਸਿੰਚਾਈ ਨੂੰ ਪ੍ਰੋਤਸਾਹਨ ਦੇਣ ਵਿਚ ਹਰਿਆਣਾ ਸੋਲਰ ਵਾਟਰ ਪੰਪਾਂ ਦੇ ਸੰਚਾਲਨ ਦੇ ਨਾਲ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਵਿਚ ਉਦਘਾਟਨ ਕਰ ਕਿਸਾਨਾਂ ਨੂੰ ਸੋਲਰ ਪੰਪ ਪ੍ਰਦਾਨ ਕੀਤੇ। ਇੰਨ੍ਹਾਂ ਪੰਪਾਂ ‘ਤੇ ਸਰਕਾਰ 75 ਫੀਸਦੀ ਸਬਸਿਡੀ ਦੇ ਰਹੀ ਹੈ। ਇਸ ਮੌਕੇ ‘ਤੇ ਸੌਰ ਉਰਜਾ ਦੇ ਖੇਤਰ ਵਿਚ ਵਰਨਣਯੋਗ ਕਾਰਜ ਕਰਨ ਵਾਲੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਸੋਲਰ ਵਾਟਰ ਪੰਪਿੰਗ ਪ੍ਰੋਗ੍ਰਾਮ ਦੀ ਕਿਤਾਬ ਅਤੇ ਕਿਸਾਨਾਂ ਦੇ ਲਈ ਉਪਯੋਗਤਾ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ। ਮੁੱਖ ਮੰਤਰੀ ਨੇ ਸੂਬੇ ਵਿਚ 50 ਹਾਰਸ ਪਾਵਰ ਤੋਂ ਘੱਟ ਬਿਜਲੀ ਦੇ ਟਿਯੂਬਵੈਲ, ਜੋ ਖੇਤੀ ਦੇ ਲਈ ਵਰਤੋ ਵਿਚ ਲਏ ਜਾ ਰਹੇ ਹਨ, ਉਨ੍ਹਾਂ ਨੂੰ ਸੌਰ ਉਰਜਾ ਵਿਚ ਬਦਲਣ ਦੇ ਨਿਰਦੇਸ਼ ਦਿੱਤੇ।ਇਸ ਮੌਕੇ ‘ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਵੀ ਮੌਜੂਦ ਸਨ। ਸੂਬੇ ਦੇ ਜਿਲ੍ਹਿਆਂ ਤੋਂ ਡਿਪਟੀ ਕਮਿਸ਼ਨਰ ਅਤੇ ਨਵ ਅਤੇ ਨਵੀਕਰਣੀ ਵਿਭਾਗ ਦੇ ਅਧਿਕਾਰੀ ਆਨਲਾਇਨ ਜੁੜੇ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਸੌਰ ਪੰਪ ਲਗਾਉਣ ਵਾਲੀ ਹਿਸਾਰ ਦੀ ਮਹਿਲਾ ਕਿਸਾਨ ਸ੍ਰੀਮਤੀ ਕ੍ਰਿਸ਼ਣਾ ਤੇ ਤਿਰਲੋਕ ਸਿੰਘ ਤੇ ਨੁੰਹ ਤੋਂ ਸ੍ਰੀਮਤੀ ਸ਼ਸ਼ੀ ਆਹੁਜਾ ਤੇ ਇਸਾਕ ਖਾਨ ਨਾਲ ਸੰਵਾਦ ਕੀਤਾ ਅਤੇ ਉਨ੍ਹਾਂ ਤੋਂ ਯੋਜਨਾ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਲਈ। ਗਲਬਾਤ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਉਨ੍ਹਾਂ ਨੂੰ ਸਿਰਫ 25 ਫੀਸਦੀ ਰਕਮ ਹੀ ਖਰਚ ਕਰਨੀ ਪਈ ਹੈ, ਬਾਕੀ ਰਕਮ ਸਰਕਾਰ ਵੱਲੋਂ ਉਪਲਬਧ ਕਰਵਾਈ ਗਈ ਹੈ। ਮੁੱਖ ਮੰਤਰੀ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਖਮ ਸਿੰਚਾਈ ਯੋਜਨਾ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਸਰਕਾਰ ਦੀ ਹਰ ਖੇਤ ਨੂੰ ਪਾਣੀ ਦੇਣ ਦੀ ਯੋਜਨਾ ਨੂੰ ਲੋਕਾਂ ਤਕ ਪਹੁੰਚਾਉਣ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਖੁਲੀ ਸਿੰਚਾਈ ਦੀ ਥਾਂ ਸੂਖਮ ਸਿੰਚਾਈ, ਟਪਕਾ ਸਿੰਚਾਈ ਜਾਂ ਫੁਹਾਰਾ ਸਿੰਚਾਈ ਜਾਂ ਸਮੂਦਾਇਕ ਤਾਲਾਬਾਂ ਨਾਲ ਸਿੰਚਾਈ ਦੀ ਪਰਿਯੋਜਨਾ ਅਪਨਾਉਣ ਦੇ ਪ੍ਰਤੀ ਵੱਧ ਤੋਂ ਵੱਧ ਜਾਗਰੁਕ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਨਵ ਅਤੇ ਨਵੀਕਰਣੀ ਉਰਜਾ ਪ੍ਰਣਾਲੀ ਅਪਨਾਉਣ ਨਾਲ -ਇਕ ਪੰਥ ਦੋ ਕਾਜ ਵਾਲੀ- ਕਹਾਵਤ ਸਾਕਾਰ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੌਰ ਉਰਜਾ ਦੇ ਖੇਤਰ ਵਿਚ ਅੱਜ ਤੋਂ 7 ਸਾਲ ਪਹਿਲਾਂ ਨਾ ਦੇ ਬਰਾਬਰ ਕਾਰਜ ਸੀ। ਸਾਲ 2014 ਤਕ ਸਿਰਫ 492 ਸੋਲਰ ਪੰਪ ਹੀ ਲਗਵਾਏ ਗਏ ਸਨ। ਮੌਜੂਦਾ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਸੌਰ ਉਰਜਾ ਨੂੰ ਪੋ੍ਰਤਸਾਹਨ ਦੇਣ ਦਾ ਰੋਡ ਮੈਪ ਤਿਆਰ ਕੀਤਾ। ਇਸ ਦੇ ਪਹਿਲੇ ਪੜਾਅ ਵਿਚ 50 ਹਜਾਰ ਸੋਲਰ ਪੰਪ ਸੇਟ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਸਾਰੇ ਸਰਕਾਰੀ ਭਵਨਾਂ ‘ਤੇ ਸੌਰ ਉਰਜਾ ਪ੍ਰਣਾਲੀ ਜਰੂਰੀ ਰੂਪ ਨਾਲ ਲਗਾਈ ਗਈ ਹੈ ਤਾਂ ਜੋ ਉੱਥੇ ਦੀ ਉਰਜਾ ਦੀ ਜਰੂਰਤ ਪੂਰੀ ਹੋ ਸਕੇ ਅਤੇ ਵੱਧ ਉਰਜਾ ਨੂੰ ਗ੍ਰਿਡ ਵਿਚ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿਚ 2589 ਸੋਲਰ ਪੰਪ ਸੈਟ ਲਗਾਏ ਹਨ ਅਤੇ ਇਸ ਸਾਲ 13800 ਪੰਪ ਸੈਟ ਲਗਾਉਣ ਦਾ ਕਾਰਜ ਪ੍ਰਗਤੀ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਚਲਦੇ ਕਾਰਬਨ ਦਾ ਉਤਸਰਜਨ ਘੱਟ ਤੋਂ ਘੱਟ ਹੋਵੇ ਅਤੇ ਸੌਰ ਉਰਜਾ ਹੀ ਇਸ ਦੇ ਯਤਨ ਕੀਤੇ ਜਾ ਰਹੇ ਹਨ। ਮੌਜੂਦਾ ਸਰਕਾਰ ਦੀ ਪ੍ਰਾਥਮਿਕਤਾ ਹਰਿਤ ਉਰਜਾ ਪੋ੍ਰਤਸਾਹਨ ਦੇਣਾ ਹੈ। ਘੱਟ ਤੋਂ ਘੱਟ ਥਰਮਲ ਦੀ ਵਰਤੋ ਹੀ ਵਿਸ਼ਵ ਜਰੂਰਤ ਹੈ। ਇਸ ਦਾ ਵਰਨਣ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਹੋਏ ਗਲੋਬਲ ਵਾਰਮਿੰਗ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਕੀਤਾ ਸੀ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੌਰ ਉਰਜਾ, ਪਵਨ ਉਰਜਾ ਤੇ ਪਨ ਬਿਜਲੀ ਪਰਿਯੋਜਨਾਵਾਂ ਵੱਧ ਤੋਂ ਵੱਧ ਸੰਚਾਲਿਤ ਕਰਨ ਦੇ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭੌਗੋਲਿਕ ਦ੍ਰਿਸ਼ਟੀ ਨਾਲ ਹਰਿਆਣਾ ਦੇਸ਼ ਦਾ ਅਜਿਹਾ ਰਾਜ ਹੈ ਜਿੱਥੇ ਸਾਲ ਦੌਰਾਨ 320 ਦਿਨ ਸੂਰਜ ਦੀ ਰੋਸ਼ਨੀ ਵੱਧ ਮਿਲਦੀ ਹੈ, ਜੋ ਸੌਰ ਉਰਜਾ ਦਾ ਕੁਦਰਤੀ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਬਾਅਦ ਹਰਿਆਣਾ ਦੇਸ਼ ਦਾ ਦੂਜਾ ਰਾਜ ਹੈ ਜਿਸ ਨੇ ਸੌਰ ਉਰਜਾ ਨੂੰ ਪ੍ਰੋਤਸਾਹਨ ਦਿੱਤਾ ਹੈ। ਹਰਿਆਣਾ ਦੇ ਲਈ ਇਹ ਵੀ ਖੁਸ਼ੀ ਦਾ ਪੱਲ ਹੈ ਕਿ ਕੌਮਾਂਤਰੀ ਸੌਰ ਉਰਜਾ ਐਪਲੀਕੇਸ਼ਨ ਦਾ ਮੁੱਖ ਦਫਤਰ ਵੀ ਗੁਰੂਗ੍ਰਾਮ ਵਿਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਖੇਤੀਬਾੜੀ ਯੋਗ ਲਗਭਗ 80 ਲੱਖ ਏਕੜ ਹੈ। ਇਸ ਵਿੱਚੋਂ 75 ਫੀਸਦੀ ਖੇਤਰ ਵਿਚ ਸਿੰਚਾਈ ਹੋ ਪਾਉਂਦੀ ਹੈ। ਬਾਕੀ ਜਮੀਨ ‘ਤੇ ਸਿੰਚਾਈ ਦੇ ਲਈ ਵੱਰਖਾ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਹਰ ਸਾਲ ਕਿਸਾਨਾਂ ਨੂੰ ਲਗਭਗ 6500 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਸੌਰ ਉਰਜਾ ਨੂੰ ਅਪਨਾਉਣ ਨਾਲ ਸਬਸਿਡੀ ਦਾ ਭਾਰ ਵੀ ਘੱਟ ਹੋਵੇਗਾ ਅਤੇ ਪਾਣੀ ਦੀ ਬਚੱਤ ਹੋਵੇਗੀ। ਇਸ ਨਾਲ ਕਿਸਾਨਾਂ ਦਾ ਡੀਜਲ ਬਚੇਗਾ ਅਤੇ ਆਮਦਨ ਵਿਚ ਵੀ ਵਾਧਾ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਸ਼ਹਿਰ ਦੀ ਬਿਜਲੀ ਖਪਤ ਸਾਲ 2024 ਤਕ 20 ਫੀਸਦੀ ਸੌਰ ਉਰਜਾ ਨਾਲ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੂੜੇ ਤੋਂ ਕੰਚਨ ਯੋਜਨਾ ਦੇ ਤਹਿਤਹ ਸੋਨੀਪਤ ਤੇ ਗੁਰੂਗ੍ਰਾਮ ਵਿਚ ਕੂੜੇ ਤੋਂ ਬਿਜਲੀ ਬਨਾਉਣ ਦੀ ਪਰਿਯੋਜਨਾਵਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਸਵੱਛਤਾ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਵੱਧ ਬਿਜਲੀ ਦੀ ਪੂਰਤੀ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦੇ ਤਹਿਤਹ ਸੂਬੇ ਦੇ 5500 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਸੰਭਵ ਹੋਈ ਹੈ ਅਤੇ ਲੋਕਾਂ ਨੇ ਬਿਜਲੀ ਦੇ ਬਿੱਲ ਭਰਨ ਦੀ ਆਦਤ ਅਪਣਾਈ ਹੈ। ਇਸ ਦੇ ਨਾਲ ਹੀ ਸੂਬੇ ਦੀ ਸਾਰੀ ਚਾਰੋਂ ਬਿਜਲੀ ਵੰਡ ਕੰਪਨੀਆਂ ਮੁਨਾਫੇ ਵਿਚ ਆਈਆਂ ਹਨ। ਲਾਇਨ ਲਾਸ ਘੱਟ ਕੇ 33 ਤੋਂ 14 ਫੀਸਦੀ ਤਕ ਪਹੁੰਚ ਅਿਗਾ ਹੈ। ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਬਿਜਲੀ ਖੇਤਰ ਵਿਚ ਬਿਹਤਰ ਕਾਰਜ ਕਰਨ ਦੀ ਜੋ ਨੀਂਹ ਮੁੱਖ ਮੰਤਰੀ ਨੇ ਰੱਖੀ ਸੀ, ਉਸੀ ਦੇ ਫਲਸਰੂਪ ਅਸੀਂ ੁਿਬਹਤਰ ਕਰ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਈਟੀ ਦੇ ਨਾਲ ਪਾਵਰ ਦਾ ਤੀਜਾ ਸਥਾਨ ਹੈ ਜਿਸ ਨਾਲ ਸੌ-ਫੀਸਦੀ ਲੋਕ ਜੁੜੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਾਲ 22 ਹਜਾਰ ਸੋਲਰ ਪੰਪ ਲਗਾਉਣ ਦਾ ਟੀਚਾ ਦਿੱਤਾ ਹੈ ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਲ 22-23 ਵਿਚ 50 ਹਜਾਰ ਸੋਲਰ ਪੰਪ ਲਗਾਏ ਜਾਣਗੇ।

ਹਰਿਆਣਾ ਦੇ ਸਾਰੇ 22 ਜਿਲ੍ਹਿਆਂ ਨੂੰ ਜਲਦੀ ਹੀ ਕੌਮੀ ਮੋਬਾਇਲ ਮੈਡੀਕਲ ਯੂਨਿਟ ਮਿਲੇਗੀ – ਸਿਹਤ ਮੰਤਰੀ

0

ਮੋਬਾਇਲ ਯੂਨਿਟ ਸੂਬੇ ਦੇ ਪਿੰਡ-ਪਿੰਡ ਤੇ ਸ਼ਹਿਰਾਂ ਦੇ ਮੋਹੱਲੇ-ਮੋਹੱਲੇ ਵਿਚ ਨਿਰਧਾਰਿਤ ਸਮੇਂਸੀਮਾ ਵਿਚ ਆਵੇਗੀ – ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਜਨਵਰੀ: ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਦੇ ਸਾਰੇ 22 ਜਿਲ੍ਹਿਆਂ ਨੂੰ ਜਲਦੀ ਹੀ ਕੌਮੀ ਮੋਬਾਇਲ ਮੈਡੀਕਲ ਯੂਨਿਟ ਮਿਲਣ ਜਾ ਰਹੀ ਹੈ, ਜਿਸ ਨੂੰ ਅਸੀਂ ਇਕ ਤਰ੍ਹਾ ਨਾਲ ਮਿਨੀ ਆਨ ਵਹੀਨ ਹਸਪਤਾਲ ਕਹਿ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਯੂਨਿਟ ਵਿਚ ਮਰੀਜ ਨੂੰ ਦਾਖਲ ਕਰਨ ਦੇ ਨਾਲ-ਨਾਲ ਓਪੀਡੀ ਦੀ ਸਹੂਲਤ, ਪੂਰੀ ਤਰ੍ਹਾ ਨਾਲ ਸੰਚਾਲਿਤ ਲੈਬ, ਆਕਸੀਜਨ ਦੀ ਸਹੂਲਤ, ਟੇਸਟਿੰਗ ਦੀ ਸਹੂਲਤ ਸਮੇਤ ਹੋਰ ਸਹੂਲਤਾਂ ਵੀ ਹਨ। ਇਹ ਮੋਬਾਇਲ ਸੂਬੇ ਦੇ ਪਿੰਡ-ਪਿੰਡ ਤੇ ਸ਼ਹਿਰਾਂ ਦੇ ਮੋਹੱਲੇ-ਮੋਹੱਲੇ ਵਿਚ ਨਿਰਧਾਰਿਤ ਸਮੇਂਸੀਮਾ ਵਿਚ ਆਵੇਗੀ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਕੁੱਲ 47 ਮੋਬਾਇਲ ਯੂਨਿਟ ਕੰਮ ਕਰਣਗੀਆਂ ਜਿਸ ਦੇ ਤਹਿਤਹ ਹਰੇਕ ਜਿਲ੍ਹਾ ਵਿਚ ਦੋ-ਦੋ ਮੋਬਾਇਲ ਯੂਨਿਟ ਹੋਣਗੀਆਂ।ਸ੍ਰੀ ਵਿਜ ਅੱਜ ਇੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਹਰਿਆਣਾ ਸਿਵਲ ਮੈਡੀਕਲ ਸਰਵਿਸ ਐਸੋਸਇਏਸ਼ਨ ਦੇ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਸਿਹਤ ਮੰਤਰੀ ਨੇ ਇਸ ਮੋਬਾਇਲ ਯੂਨਿਟ ਦੀ ਸਹੂਲਤਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੋਬਾਇਲ ਯੂਨਿਟ ਵਿਚ ਕੰਟੇਨਰ ਜਾਂਚ ਸਥਾਨ, ਟੀਕਾਕਰਣ ਸਥਾਨ, ਫਾਰਮਸਿਸਟ ਸਥਾਨ ਅਤੇ ਲੈਬ ਦਾ ਸਥਾਨ ਵੀ ਦਿੱਤਾ ਗਿਆ ਹੈ। ਇਸ ਯੂਨਿਟ ਵਿਚ ਡਰਾਈਵਰ ਅਤੇ ਹੋਰ ਕਰਮਚਾਰੀਆਂ ਦੇ ਵਿਚ ਗਲਬਾਤ ਤਹਿਤਹ ਇੰਟਰਕਾਮ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਯੂਨਿਟ ਵਿਚ ਕੁੱਝ ਚੀਜਾਂ ਨੂੰ ਫੋਲਡੇਬਲ ਵਜੋ ਰੱਖਿਆ ਗਿਆ ਹੈ ਤਾਂ ਜੋ ਜਰੂਰਤ ਦੇ ਅਨੁਸਾਰ ਇੰਨ੍ਹਾਂ ਨੂੰ ਵਰਤੋ ਕੀਤਾ ਜਾ ਸਕੇ ਅਤੇ ਯੂਨਿਟ ਵਿਚ ਜਨਰੇਟਰ ਦੀ ਸਹੂਲਤ, ਐਲਈਡੀ ਟੀਵੀ, ਮੈਡੀਕਲ ਸਮੱਗਰੀ ਜਿਵੇਂ ਕਿ ਐਮਰਜੈਂਸੀ ਕਿੱਟ ਸਮੇਤ ਨੇਬੁਲਾਇਜਰ, ਸਟ੍ਰੇਚਰ ਵਰਗੀਆਂ ਸਹੂਲਤਾਂ ਵੀ ਹਲ। ਇਸੀ ਤਰ੍ਹਾ, ਇਸ ਵਿਚ ਵੀਡੀਓ ਕੈਮਰਾ ਦੀ ਸਹੂਲਤ ਵੀ ਦਿੱਤੀ ਗਈ ਹੈ ਅਤੇ ਜੀਪੀਐਸ ਸਿਸਟਮ ਵੀ ਹੈ। ਵਿਜ ਨੇ ਦਸਿਆ ਕਿ ਇਸ ਵਿਚ ਚਾਰ ਫਾਇਰ ਏਗਸੀਕਿਯੂਸ਼ਨ, ਪੰਚ ਫਿਕਸ ਕੁਰਸੀਆਂ, ਇਕ ਸਟੂਲ, ਹੁਕਸ, ਮੈਡੀਕਲ ਕੈਬੀਨੇਟ, ਵਾਟਰ ਟੈਂਕ, ਬਾਸਬੇਸਿਨ ਸਮੇਤ ਸਟੈਂਡ, ਟਯਿੂਲ ਲਾਇਟਸ, ਪੱਖਾ, ਓਪੀਡੀ ਦੇ ਲਈ ਜਾਂਓ ਏਰਿਆ, ਡਸਟੁਿਬਨ, ਏਅਰ ਕੰਡੀਸ਼ਨ, ਇੰਨਵਰਟਰ, ਐਲਈਡੀ ਲਾਇਟਸ ਵੀ ਹਨ।
ਰਾਜ ਵਿਚ ਇਕ ਹੋਰ ਜਿਨੋਮ ਸਿਕਵੇਂਸਿੰਗ ਮਸ਼ੀਨ ਸਥਾਪਿਤ ਕਰਨ ਤਹਿਤਹ ਕਾਰਵਾਈ ਕਰਨ ਦੇ ਨਿਰਦੇਸ਼ – ਵਿਜ
ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰਾਜ ਵਿਚ ਇਕ ਹੋਰ ਜਿਨੋਮ ਸਿਕਵੇਂਸਿੰਗ ਮਸ਼ੀਨ ਸਥਾਪਿਤ ਕਰਨ ਤਹਿਤਹ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੋਰੋਨਾ ਦੇ ਸੰਕ੍ਰਮਣ ਨੂੰ ਜੀਨੋਮ ਦੀ ਜਾਂਚ ਹੋ ਸਕੇ। ਉਨ੍ਹਾਂ ਨੇ ਦਸਿਆ ਕਿ ਇਹ ਮਸ਼ੀਨ ਪੰਚਕੂਲਾ ਵਿਚ ਸਥਾਪਿਤ ਕਰਨ ਦਾ ਪ੍ਰਸਤਾਵ ਹੈ ਤਾਂ ਜੋ ਉੱਤਰ ਹਰਿਆਣਾ ਦੇ ਜਿਲ੍ਹਿਆਂ ਨੂੰ ਇੱਥੋਂ ਕਵਰ ਕੀਤਾ ਜਾ ਸਕੇ। ਮੀਟਿੰਗ ਵਿਚ ਦਸਿਆ ਗਿਆਾ ਕਿ ਰੋਹਤਕ ਵਿਚ ਸਥਾਪਿਤ ਜਿਨੋਮ ਸਿਕਵੇਂਸਿੰਗ ਮਸ਼ੀਨ ਵਿਚ ਜੀਨੋਮ ਦੀ ਸਿਮਵੇਂਸਿੰਗ ਜਾਂਚਣ ਦੇ ਲਈ 140 ਮਾਮਲਿਆਂ ਨੂੰ ਭੈਜਿਆ ਗਿਆ ਸੀ ਜਿਸ ਵਿੱਚੋਂ 6 ਓਮੀਕ੍ਰਾਨ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਹੋਰ ਵੇਰਇਏਂਟ ਦੇ ਹਨ।
ਕੋਵਿਡ ਏਂਟੀਵਾਇਰਲ ਡਰੱਗ ਨੂੰ ਲੈਣ ਦੇ ਨਿਰਦੇਸ਼ – ਵਿਜ
ਇਸੀ ਤਰ੍ਹਾ, ਮੀਟਿੰਗ ਵਿਚ ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਕੋਵਿਡ ਏਂਟੀਵਾਇਰਲ ਡਰੱਗ ਨੂੰ ਲੈਣ ਦੇ ਸਬੰਧ ਵਿਚ ਨਿਰਦੇਸ਼ ਦਿੱਤੇ ਤਾਂ ਇਸ ‘ਤੇ ਮੰਤਰੀ ਨੂੰ ਦਸਿਆ ਗਿਆ ਕਿ ਏਂਟੀਵਾਇਰਲ ਡਰੱਗ ਸੋਲੁਪਿਰਵੀਰਦੀ ਖਰੀਦ ਦੇ ਸਬੰਧ ਵਿਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ‘ਤੇ ਫੈਸਲਾ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸੀ ਤਰ੍ਹਾ, ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਰੋਨਾ ਨਾਲ ਸਬੰਧਿਤ ਜਰੂਰੀ ਦਵਾਈਆਂ ਜਿਵੇਂ ਕਿ ਰੇਮੀਡੀਵਿਅਰ ਨੂੱ ਫੀਲਡ ਵਿਚ ਪਹੁੰਚਾਉਣ ਦਾ ਕਾਰਜ ਕਰਨ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿਠਿਆ ਜਾ ਸਕੇ। ਮੀਟਿੰਗ ਵਿਚ ਦਸਿਆ ਗਿਆ ਕਿ ਸਿਹਤ ਵਿਭਾਗ ਦੇ ਕੋਲ ਕਾਫੀ ਗਿਣਤੀ ਵਿਚ ਕੋਵਿਡ ਨਾਲ ਸਬੰਧਿਤ ਦਵਾਈਆਂ ਤੇ ਹੋਰ ਸਮੱਗਰੀ ਅਤੇ ਸਾਧਨ ਉਪਲਬਧ ਹਨ।
ਕੋਵਿਡ ਦੀ ਟੇਸਟਿੰਗ ਨੂੰ ਵਧਾਉਣ, ਤਾਂਹੀ ਕੋਰੋਨਾ ‘ਤੇ ਰੋਕਥਾਮ ਲੱਗੇਗੀ -ਵਿਜ
ਮੀਟਿੰਗ ਵਿਚ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਵਿਡ ਦੀ ਟੇਸਟਿੰਗ ਨੂੰ ਵਧਾ ਦੇਣ ਕਿਉਂਕਿ ਜਿਨ੍ਹੀ ਵੱਧ ਅਸੀਂ ਟੇਸਟਿੰਗ ਕਰਾਂਗੇ, ਉਨ੍ਹਾਂ ਹੀ ਅਸੀਂ ਸੁਚੇਤ ਰਹਾਂਗੇ ਅਤੇ ਕੋਰੋਨਾ ਦੀ ਰੋਕਥਾਮ ਕਰ ਪਾਵਾਂਗੇ। ਇਸ ‘ਤੇ ਸ੍ਰੀ ਵਿਜ ਨੂੰ ਜਾਣੂੰ ਕਰਾਇਆ ਗਿਆ ਕਿ ਹੁਣ ਮੌਜੂਦਾ ਵਿਚ ਲਗਭਗ 44 ਹਜਾਰ ਪ੍ਰਤੀ ਦਿਨ ਟੇਸਟ ਕੀਤੇ ਜਾ ਰਹੇ ਹਨ, ਤਾਂ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਟੇਸਟਿੰਗ ਸਮਰੱਥਾ ਨੂੰ 50 ਹਜਾਰ ਤੋਂ ਵੱਧ ਪ੍ਰਤੀ ਦਿਨ ਟੇਸਟ ਕੀਤੇ ਜਾਣੇ ਚਾਹੀਦੇ ਹਨ।
ਕਦੀ ਵੀ ਹਸਪਤਾਲਾਂ, ਪੀਐਚਸੀ ਤੇ ਸੀਐਚਸੀ ਦਾ ਦੌਰਾ ਕਰ ਸਮੱਗਰੀਆਂ ਦੀ ਜਾਂਚ ਕਰ ਸਕਦੇ ਹਨ ਸਿਹਤ ਮੰਤਰੀ
ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਕਿਹਾ ਕਿ ਫੋਲਡ ਵਿਚ ਜਿਨ੍ਹੇ ਵੀ ਪੀਐਸਏ ਅਤੇ ਆਕਸੀਜਨ ਪਲਾਂਟ, ਵੈਂਟੀਲੇਟਰ, ਆਈਸੀਯੂ ਬੈਡ, ਵੈਂਟੀਲੇਟਰ ਬੈਡ ਸਮੇਤ ਹੋਰ ਸਮੱਗਰੀ ਹੈ, ਉਨ੍ਹਾਂ ਦਾ ਸਹੀ ਢੰਗ ਨਾਲ ਰੱਖਰਖਾਵ ਤੇ ਸੰਚਾਲਿਤ ਹੋਣਾ ਚਾਹੀਦਾ ਹੈ ਕਿਉਂਕਿ ਉਹ ਕਦੀ ਵੀ ਇੰਨ੍ਹਾਂ ਹਸਪਤਾਲਾਂ, ਪੀਐਚਸੀ ਤੇ ਸੀਐਚਸੀ ਦਾ ਦੌਰਾ ਕਰ ਜਾਂਚ ਕਰ ਸਕਦੇ ਹਨ।
ਐਚਸੀਐਮਐਸ ਐਸੋਸਇਏਸ਼ਨ ਦੇ ਅਧਿਕਾਰੀਆਂ ਦੇ ਨਾਲ ਹੋਈ ਸਾਕਾਰਾਤਮਕ ਗਲਬਾਤ- ਵਿਜ
ਮੀਟਿੰਗ ਵਿਚ ਅੱਜ ਹਰਿਆਣਾ ਸਿਵਲ ਮੈਡੀਕਲ ਸਰਵਿਸ ਐਸੋਸਇਏਸ਼ਨ ਦੇ ਅਧਿਕਾਰੀਆਂ ਦੇ ਨਾਲ ਸਿਹਤ ਮੰਤਰੀ ਨੇ ਗਲਬਾਤ ਕੀਤੀ ਅਤੇ ਕਿਹਾ ਕਿ ਐਸੋਸਇਏਸ਼ਨ ਦੇ ਨਾਲ ਸਾਕਾਰਤਮਕ ਮੀਟਿੰਗ ਹੋਈ ਹੈ ਜਿਨ੍ਹਾਂ ਵਿਚ ਵੱਖ-ਵੱਖ ਮੁਦਿਆਂ ‘ਤੇ ਚਰਚਾ ਕੀਤੀ ਗਈ, ਜਿਸ ‘ਤੇ ਐਸੋਸਇਏਸ਼ਨ ਦੇ ਅਦਧਕਾਰੀ ਸੰਤੁਸ਼ਟ ਦਿਖਾਈ ਦਿੱਤੇ। ਇਸ ਤਰ੍ਹਾ, ਸ੍ਰੀ ਵਿਜ ਨੇ ਦਸਿਆ ਕਿ ਵਿੱਤੀ ਮੁਦਿਆਂ ਨਾਲ ਸਬੰਧਿਤ ਐਸੋਸਇਏਸ਼ਨ ਦੇ ਅਧਿਕਾਰੀਆਂ ਦੇ ਨਾਲ ਅਗਾਮੀ 10 ਜਨਵਰੀ, 2022 ਨੂੰ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਦੇ ਨਾਲ ਮੀਟਿੰਗ ਹੋਣੀ ਹੈ, ਉਸ ਦੇ ਬਾਅਦ ਹੀ ਆਖੀਰੀ ਫੈਸਲਾ ਐਸੋਸਇਏਸ਼ਨ ਦੀ ਮੰਗਾਂ ‘ਤੇ ਲਿਆ ਜਾਵੇਗਾ।

ਨਵਜੋਤ ਸਿੱਧੂ ਦੀ ਕਾਂਗਰਸ ਅੰਦਰ ਮੁੜ ‘ਘੇਰਾਬੰਦੀ’ ਹੋਣ ਲੱਗੀ!

0

ਚੋਣਾਂ ਨੇੜੇ ਆਉਣ ਦੇ ਬਾਵਜੂਦ ਕਾਂਗਰਸ ਅੰਦਰ ਗੁੱਟਬੰਦੀ ਤਿੱਖੀ ਹੋਣ ਲੱਗੀ
ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਸ਼ਕਤੀਸਾਲੀ ਆਗੂ ਨੂੰ ਗੱਦਿਓ ਉਤਾਰ ਕੇ ਕਾਂਗਰਸ ਪਾਰਟੀ ’ਚ ‘ਹੀਰੋ’ ਬਣੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁਧ ਹੁਣ ਮੁੜ ਪਾਰਟੀ ਅੰਦਰ ਘੇਰਾਬੰਦੀ ਹੋਣ ਲੱਗੀ ਹੈ। ਇੱਕ ਤੋਂ ਇੱਕ ਬਾਅਦ ਇੱਕ ਮੰਤਰੀ ਤੇ ਐਮ.ਪੀ ਤੇ ਵਿਧਾਇਕਾਂ ਵਲੋਂ ਅਪਣੀ ਹੀ ਪਾਰਟੀ ਅੰਦਰ ਦਾਗੇ ਜਾ ਰਹੇ ਬਿਆਨ ਤੇ ਕਾਂਗਰਸ ਹਾਈਕਮਾਂਡ ਦੀ ਰਹੱਸਮਈ ‘ਚੁੱਪੀ’ ਸੂਬੇ ਦੀ ਸੱਤਾਧਾਰੀ ਧਿਰ ਅੰਦਰ ਪੱਕ ਰਹੀ ਨਵੀਂ ਸਿਆਸੀ ‘ਖਿਚੜੀ’ ਵੱਲ ਇਸ਼ਾਰਾ ਕਰਦੀ ਹੈ। ਪਹਿਲਾਂ 2022 ’ਚ ਸਿੱਧੂ ਨੂੰ ਤਰੁੱਪ ਦੇ ਪੱਤੇ ਵਾਂਗ ਵਰਤਣ ਦਾ ਭਰੋਸਾ ਦੇਣ ਵਾਲੀ ਕਾਂਗਰਸ ਹਾਈਕਮਾਂਡ ਹੁਣ ਇੰਨਾਂ੍ਹ ਚੋਣਾਂ ਲਈ ਮੁੱਖ ਮੰਤਰੀ ਐਲਾਨਣ ਤੋਂ ਵੀ ਪਿੱਛੇ ਹਟ ਗਈ ਹੈ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਟਿਕਟਾਂ ਦੀ ਵੰਡ ਮੌਕੇ ਵੀ ਸਿੱਧੂ ਦੀ ਪਸੰਦ ਨੂੰ ਅਣਗੋਲਿਆ ਕੀਤਾ ਜਾ ਸਕਦਾ ਹੈ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਵਿਰੁਧ ਹਾਈਕਮਾਂਡ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ‘ਅੱਥਰੇ ਘੋੜੇ’ ਵਾਂਗ ਸਿੱਧੂ ਦਾ ਵਰਤਾਓ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ, ਜਿਸਦੇ ਚੱਲਦੇ ਲਗਾਮ ਕਸਣੀ ਜਰੂਰੀ ਹੈ। ਗੌਰਤਲਬ ਹੈ ਕਿ ਕੈਪਟਨ ਨੂੰ ਗੱਦੀਓ ਉਤਾਰਨ ਤੱਕ ਸਿੱਧੂ ਮਗਰ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਲੰਮੀ ਕਤਾਰ ਸੀ ਪੰ੍ਰਤੂ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਸਮੇਂ ਉਹ ਇਕੱਲੇ ਜਾਪ ਰਹੇ ਸਨ। ਇੱਥੇ ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਅੰਦਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਧੜਾ ਹੀਂ ਨਹੀਂ, ਬਲਕਿ ਮਾਂਝਾ ਬਿ੍ਰਗੇਡ ਮੁੜ ਇਕਜੁਟ ਹੋ ਗਈ ਹੈ। ਇਸੇ ਤਰ੍ਹਾਂ ਪੰਜਾਬ ਕੈਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖ਼ੜ(ਜੋਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਲਾ ਕੇ ਵਾਪਸ ਮੁੜ ਗਏ ਸਨ)ਅਲੱਗ ਤੋਂ ਅਪਣੀ ਕਿਲੇਬੰਦੀ ਨੂੰ ਮਜਬੂਤ ਕਰ ਰਹੇ ਹਨ ਜਦੋਂਕਿ ਚੋਣ ਮਨੋਰਥ ਪੱਤਰ ਕਮੇਟੀ ਦੇ ਪ੍ਰਧਾਨ ਬਣੇ ਐਮ.ਪੀ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਅੰਦਰ ਮੁੜ ਅਪਣੀ ਸਰਦਾਰੀ ਕਾਇਮ ਕਰਨ ਵਿਚ ਲੱਗ ਗਏ ਹਨ। ਇਸਤੋਂ ਇਲਾਵਾ ਮੁੱਖ ਮੰਤਰੀ ਦੇ ਅਹੁੱਦੇ ਲਈ ‘ਯੋਗ’ ਉਮੀਦਵਾਰਾਂ ਵਿਚ ਗਿਣੇ ਜਾਂਦੇ ਲੁਧਿਆਣਾ ਤੋਂ ਐਮ.ਪੀ ਰਵਨੀਤ ਸਿੰਘ ਬਿੱਟੂ ਵੀ ਹਾਈਕਮਾਂਡ ਦੇ ਨਾਲ ਰਸੂਖ ਬਣਾਈ ਰੱਖਣ ਦੇ ਬਾਵਜੂਦ ਪੰਜਾਬ ਅੰਦਰ ਅਪਣੀ ਹੋਂਦ ਦਰਸਾ ਰਹੇ ਹਨ। ਇੰਨ੍ਹਾਂ ਤੋਂ ਅਲੱਗ ਅਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਤੋਂ ਸਿਆਸਤ ਦੇ ਗੁਰ ਸਿੱਖਣ ਵਾਲੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਟਕਸਾਲੀ ਕਾਂਗਰਸੀਆਂ ਦੀ ਲੜਾਈ ’ਚ ‘ਚੁੱਪ-ਚਪੀਤੇ’ ਮੁੱਖ ਮੰਤਰੀ ਦੀ ਕੁਰਸੀ ਵੱਲ ਕਛੂਆ ਚਾਲ-ਚੱਲ ਕੇ ਅਪਣੀ ਵਾਟ ਨੇੜੇ ਕਰਨ ਲੱਗੇ ਹੋਏ ਹਨ। ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਬੇਸ਼ੱਕ ਇੱਕ ਦਫ਼ਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਹੀ ਪੰਜਾਬ ਵਿਚ ਮੁੜ ਪਾਰਟੀ ਦੀ ਸਰਕਾਰ ਬਣਨ ਦੀ ਹਵਾ ਰੁਮਕਣ ਲੱਗੀ ਸੀ ਪ੍ਰੰਤੂ ਗੁੱਟਬੰਦੀ ਕਾਰਨ ਹਾਸ਼ੀਏ ’ਤੇ ਪੁੱਜੀ ਕਾਂਗਰਸ ਨੂੰ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਾਰੀ ਉਮੀਦਾਂ ਸਨ ਪਰ ਬਕੌਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਮੁਤਾਬਕ ਸੂਬੇ ’ਚ ਕਾਂਗਰਸ ਦਾ ਮੁਕਾਬਲਾ ਕਾਂਗਰਸ ਨਾਲ ਹੁੰਦਾ ਜਾਪ ਰਿਹਾ ਹੈ।

ਕੋਵਿਡ ਦੇ ਵਧਦੇ ਕਹਿਰ ਦੇ ਚੱਲਦਿਆਂ ਜ਼ਿਲੇ ਵਿਚ ਮੁੜ ਪਾਬੰਦੀਆਂ ਲਾਗੂ

0

ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਕੋਵਿਡ ਦੇ ਵੱਧ ਰਹੇ ਖਤਰੇ ਦੇ ਮੱਦੇਨਜਰ ਜਿਲਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਇਕ ਵਿਸ਼ੇਸ਼ ਹੁਕਮ ਜਾਰੀ ਕਰਕੇ ਜ਼ਿਲੇ ਅੰਦਰ ਮੁੜ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇੰਨ੍ਹਾਂ ਪਾਬੰਦੀਆਂ ਮੁਤਾਬਕ ਜਨਤਕ ਸਥਾਨਾਂ ਅਤੇ ਕੰਮ ਦੀਆਂ ਥਾਂਵਾਂ ’ਤੇ ਮਾਸਕ ਪਾਉਣਾ ਲਾਜਮੀ ਕੀਤਾ ਗਿਆ ਹੈ ਅਤੇ ਨਾਲ ਹੀ 6 ਫੁੱਟ ਦੀ ਸਮਾਜਿਕ ਦੂਰੀ ਬਣਾਉਣ ਲਈ ਵੀ ਕਿਹਾ ਗਿਆ ਹੈ। ਇੰਨਾਂ ਹੁਕਮਾਂ ਅਨੁਸਾਰ ਗੈਰ-ਜਰੂਰੀ ਆਵਾਜਾਈ ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਰੋਕ ਰਹੇਗੀ। ਹਾਲਾਂਕਿ ਜਰੂਰੀ ਗਤੀਵਿਧੀਆਂ, ਸਮਾਨ ਦੀ ਢੌਆ ਢੁਆਈ, ਸਰਕਾਰੀ ਕੰਮਕਾਜ ਆਦਿ ਦੀ ਆਗਿਆ ਹੋਵੇਗੀ। ਇਸੇ ਤਰਾਂ ਬੱਸ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਵੀ ਇਸ ਸਮੇਂ ਦੌਰਾਨ ਹੋਵੇਗੀ।ਇਸੇ ਤਰਾਂ ਸਕੂਲ, ਕਾਲਜ, ਯੁਨੀਵਰਸਿਟੀਆਂ ਕੋਚਿੰਗ ਸੰਸਥਾਨ ਆਦਿ ਨੂੰ ਵੀ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ, ਜਦ ਕਿ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ। ਉਧਰ ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ ਨੂੰ 50 ਫੀਸਦੀ ਸਮੱਰਥਾ ਨਾਲ ਹੀ ਖੋਲਣ ਦੀ ਆਗਿਆ ਹੋਵੇਗੀ ਬਸ਼ਰਤੇ ਸਾਰਾ ਸਟਾਫ ਪੂਰੀ ਤਰਾਂ ਵੈਕਸੀਨੇਟਡ ਹੋਵੇ। ਰਾਸ਼ਟਰੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀਆਂ ਤਿਆਰੀ ਕਰ ਰਹੇ ਖਿਡਾਰੀਆਂ ਤੋਂ ਬਿਨਾਂ ਹੋਰ ਸਭ ਲਈ ਸਪੋਰਟਸ ਕੰਪਲੈਕਸ, ਸਟੇਡੀਅਮ, ਸਵੀਮਿੰਗ ਪੂਲ, ਜਿੰਮ ਵੀ ਬੰਦ ਰਹਿਣਗੇ। ਦਰਸ਼ਕਾਂ ਤੇ ਵੀ ਰੋਕ ਰਹੇਗੀ। ਏ. ਸੀ ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ। ਸਰਕਾਰੀ ਪ੍ਰਾਈਵੇਟ ਦਫਤਰਾਂ, ਉਦਯੋਗਾਂ, ਕੰਮਕਾਜੀ ਥਾਂਵਾਂ ਤੇ ਪੂਰੀ ਤਰਾਂ ਵੈਕਸੀਨੇਟਡ ਸਟਾਫ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ।
ਬਾਕਸ
ਇੱਕ ਦਿਨ ’ਚ 33 ਕੇਸ ਮਿਲੇ
ਬਠਿੰਡਾ: ਉਧਰ ਜ਼ਿਲੇ ਅੰਦਰ ਕਰੋਨਾ ਦਾ ਪ੍ਰਕੋਪ ਮੁੜ ਵਧਣ ਲੱਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 33 ਨਵੇਂ ਕੇਸ ਸਾਹਮਣੇ ਆਏ ਹਨ, ਜਿਸਦੇ ਚੱਲਦੇ ਜ਼ਿਲੇ ਵਿੱਚ ਕੁੱਲ 122 ਕੇਸ ਐਕਟਿਵ ਹੋ ਗਏ ਹਨ। ਕਰੋਨਾ ਦੇ ਡਰ ਕਾਰਨ ਜਿਥੇ ਟੀਕਾਕਰਨ ਵਿਚ ਤੇਜ਼ੀ ਆਈ ਹੈ, ਉਥੇ ਕਰੋਨਾ ਟੈਸਟਿੰਗ ਵੀ ਵਧਣ ਲੱਗੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਕੁੱਲ 612100 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ, ਜਿਨਾਂ ਚੋਂ 41942 ਪਾਜੀਟਿਵ ਕੇਸ ਆਏ, ਜਿਸ ਚੋਂ 40771 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਪ੍ਰੰਤੂ 1049 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜ਼ਾਂ ਦੇ ਪ੍ਰੋਫੈਸਰ ਵਿਤ ਮੰਤਰੀ ਦੇ ਹਲਕੇ ’ਚ ਗਰਜ਼ੇ

0

ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਯੂ.ਜੀ.ਸੀ ਸਕੇਲ ਮੁਤਾਬਕ ਤਨਖ਼ਾਹਾਂ ਦੀ ਮੰਗ ਨੂੰ ਲੈ ਕੇ ਪਿਛਲੇ ਸਵਾ ਮਹੀਨੇ ਤੋਂ ਭੁੱਖ ਹੜਤਾਲ ’ਤੇ ਚੱਲ ਰਹੇ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜ਼ਾਂ ਦੇ ਪ੍ਰੋਫੈਸਰ ਅੱਜ ਵਿਤ ਮੰਤਰੀ ਦੇ ਹਲਕੇ ’ਚ ਗਰਜ਼ੇ। ਇਸ ਦੌਰਾਨ ਉਨ੍ਹਾਂ ਵਿਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਇਸਤੋਂ ਬਾਅਦ ਉਨ੍ਹਾਂ ਰੋਸ਼ ਪ੍ਰਦਰਸ਼ਨ ਸ਼ੁਰੂ ਕਰਕੇ ਮਿੰਨੀ ਸਕੱਤਰੇਤ ਤੱਕ ਰੋਸ਼ ਮਾਰਚ ਕੀਤਾ। ਪੰਜਾਬ ਫੈਡਰੇਸਨ ਆਫ ਯੂਨੀਵਰਸਿਟੀ ਅਤੇ ਕਾਲਜ ਟੀਚਰਸ ਆਰਗੇਨਾਈਜੇਸਨਜ ਦੇ ਬੈਨਰ ਹੇਠ ਇਕੱਠੇ ਹੋਏ ਸੈਂਕੜੇ ਅਧਿਆਪਕਾਂ ਨੇ ਦੋਸ ਲਾਇਆ ਕੇ ਸਰਕਾਰ ਉੱਚ ਸਿੱਖਿਆ ਲਈ ਬਹੁਤ ਕੁਝ ਕਰਨ ਦਾ ਢੌਂਗ ਰਚ ਰਹੀ ਹੈ ਜਦਕਿ ਅਸਲ ਵਿੱਚ ਕੁੱਝ ਵੀ ਨਹੀਂ ਕਰ ਰਹੀ। ਸੰਸਥਾ ਦੇ ਪ੍ਰਧਾਨ ਡਾ. ਐੱਚ.ਐੱਸ. ਕਿੰਗਰਾ ਅਤੇ ਡਾ: ਜਗਵੰਤ ਸਿੰਘ ਜਨਰਲ ਸਕੱਤਗ ਨੇ ਕਿਹਾ ਕਿ ਅਸਲ ਵਿਚ ਮਨਪ੍ਰੀਤ ਬਾਦਲ ਹੀ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਉਚੇਰੀ ਸਿੱਖਿਆ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਸੌਂਪਣ ਦੇ ਪਿੱਛੇ ਉਨ੍ਹਾਂ ਦਾ ਹੱਥ ਹੈ ਜੋ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਰੋਹ ਭਰਪੂਰ ਨਾਅਰੇਬਾਜ਼ੀਕਰਦਿਆਂ ਇੰਨ੍ਹਾਂ ਪ੍ਰੋਫੈਸਰਾਂ ਨੇ ਐਲਾਨ ਕੀਤਾ ਕਿ ਭਾਵੇਂ ਉਹਨਾਂ ਦੀ ਫੈਡਰੇਸਨ ਗੈਰ-ਰਾਜਨੀਤਿਕ ਹੈ ਪਰ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਖਿਲਾਫ ਰਾਏ ਬਣਾਉਣ ਵਾਲਿਆਂ ਦੀ ਆਪਣੀ ਬਣਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੂੰ ਨਵੇਂ ਸੋਲਾਂ ਸਰਕਾਰੀ ਕਾਲਜਾਂ ਨੂੰ ਮਾਨਤਾ ਨਾ ਦੇਣ ਲਈ ਲਿਖਿਆ ਹੈ ਕਿਉਂਕਿ ਉਹ ਦੁਆਰਾ ਨਿਰਧਾਰਤ ਘੱਟੋ-ਘੱਟ ਲੋੜਾਂ ਨੂੰ ਪੂਰਾ ਨਹੀਂ ਕਰਦੇ ਹਨ। ਇਸ ਲਈ, ਉਹ ਯੂਜੀਸੀ ਦੁਆਰਾ ਮਾਨਤਾ ਨਹੀਂ ਦੇਣਗੇ, ਇਸ ਨਾਲ ਇਨ੍ਹਾਂ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਭਵਿੱਖ ‘ਤੇ ਪਰਛਾਵਾਂ ਪਵੇਗਾ। ਇਸ ਦੌਰਾਨ ਇੰਨਾਂ ਪ੍ਰੋਫੈਸਰਾਂ ਨੇ ਮਿੰਨੀ ਸਕੱਤਰੇਤ ਅੱਗੇ ਲੱਗੇ ਕਿਸਾਨਾਂ ਦੇ ਧਰਨੇ ਵਿਚ ਸਮੂਲੀਅਤ ਕਰਕੇ ਕਿਸਾਨੀ ਮੰਗਾਂ ਦੀ ਹਿਮਾਇਤ ਕੀਤੀ ਤੇ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਧਰਨੇ ਨੂੰ ਕਮਲਦੀਪ ਸਿੰਘ ਸੰਘਾ ਤੇ ਡਾ ਜੀਐਸ ਰੌਮਾਣਾ, ਡਾ ਅਵਤਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਪੰਜਾਬ ਦੀ ਸੁਰੱਖਿਆਂ ਲਈ ਭਾਜਪਾ ਤੇ ਗਠਜੋੜ ਦੀ ਸਰਕਾਰ ਜਰੂਰੀ-ਕੈਪਟਨ

0

ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਸਿੱਧੂ ਦੀ ਕੋਈ ਭੂਮਿਕਾ ਨਾ ਹੋਣ ਦਾ ਦਾਅਵਾ
ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਭਾਰਤੀ ਜਨਤਾ ਪਾਰਟੀ ਨਾਲ ਅਪਣੀ ਨਵੀਂ ਪਾਰਟੀ ਦੇ ਗਠਜੋੜ ਨੂੰ ਸਹੀਂ ਠਹਿਰਾਉਂਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵ ਕੀਤਾ ਕਿ ਸਰਹੱਦੀ ਸੂਬੇ ਪੰਜਾਬ ਦੀ ਸੁਰੱਖਿਆ ਅਤੇ ਅਮਨ ਤੇ ਭਾਈਚਾਰਕ ਸਾਂਝ ਲਈ ਇਹ ਗਠਜੋੜ ਜਰੂਰੀ ਸੀ। ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਛਾਬੜਾ ਪੈਲੇਸ ’ਚ ਅਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਇਕੱਠ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਮੁੜ ਵਧੀਆਂ ਹਨ, ਆਰ.ਡੀ.ਐਕਸ ਮਿਲ ਰਿਹਾ ਹੈ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਹ ਚਿੰਤਾਜਨਕ ਹੈ। ਅਜਿਹੇ ਵਿੱਚ ਪੰਜਾਬ ਵਿੱਚ ਇੱਕ ਸਥਿਰ ਅਤੇ ਪ੍ਰਭਾਵਸਾਲੀ ਸਰਕਾਰ ਬਣਾਉਣੀ ਜਰੂਰੀ ਹੋ ਗਈ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਪੰਜਾਬ ਦਾ ਵਿਕਾਸ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਵਿਚਕਾਰ ਟਿਕਟਾਂ ਦੀ ਵੰਡ ਦਾ ਕੋਈ ਮੁੱਦਾ ਨਹੀਂ ਤੇ ਜਿਤਣ ਵਾਲਿਆਂ ਨੂੰ ਹੀ ਟਿਕਟ ਮਿਲੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਬਠਿੰਡਾ ਸ਼ਹਿਰੀ ਸੀਟ ਉਨ੍ਹਾਂ ਦੀ ਪਾਰਟੀ ਦੇ ਹਿੱਸੇ ਆਉਂਦੀ ਹੈ ਤਾਂ ਕੁੱਝ ਦਿਨ ਪਹਿਲਾਂ ਕਾਂਗਰਸ ਛੱਡਣ ਵਾਲੇ ਰਾਜ ਨੰਬਰਦਾਰ ਉਮੀਦਵਾਰ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਮੁੜ ਸਿੱਧੂ ਨੂੰ ਅਸਥਿਰ ਸਖ਼ਸੀਅਤ ਕਰਾਰ ਦਿੰਦਿਆਂ ਉਸ ਵਲੋਂ ਬੀਤੇ ਕੱਲ ਔਰਤਾਂ ਤੇ ਲੜਕੀਆਂ ਵਾਸਤੇ ਕੀਤੇ ਐਲਾਨਾਂ ਨੂੰ ਹਾਸੋਹੀਣਾ ਦਸਦਿਆਂ ਕਿਹਾ ਕਿ ‘‘ ਪੰਜਾਬ ਆਰਥਿਕ ਤੌਰ ’ਤੇ ਇਹ ਸਹਿਣ ਨਹੀਂ ਕਰ ਸਕਦਾ ਤੇ ਕਾਂਗਰਸ ਅਤੇ ਆਪ ਲੋਕਾਂ ਨੂੰ ਭਰਮਾਉਣ ਲਈ ਝੂਠੇ ਵਾਅਦੇ ਕਰ ਰਹੇ ਹਨ। ’’ ਕੈਪਟਨ ਨੇ ਕਿਹਾ ਕਿ ਪੰਜਾਬ ਦੀ ਸਮੂਹ ਵਸੀਲਿਆਂ ਤੋਂ ਆਮਦਨ 5 ਲੱਖ 35 ਹਜ਼ਾਰ ਕਰੋੜ ਹੈ ਪ੍ਰੰਤੂ ਚਾਰ ਲੱਖ ਕਰੋੜ ਦਾ ਕਰਜ਼ਾ ਹੈ ਤੇ ਜੇਕਰ ਦੂਜੀਆਂ ਪਾਰਟੀਆਂ ਵਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ ਪੂਰਾ ਕਰਨਾ ਪੈ ਗਿਆ ਤਾਂ ਪੂਰਾ ਪੰਜਾਬ ਕਰਜ਼ੇ ਵਿਚ ਡੁੱਬ ਜਾਵੇਗਾ। ਅਪਣੀ ਸਰਕਾਰ ’ਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਸਾਢੇ ਚਾਰ ਸਾਲਾਂ ਦੇ ਕਾਰਜ਼ਕਾਲ ਦੌਰਾਨ 93 ਫ਼ੀਸਦੀ ਵਾਅਦੇ ਪੂਰੇ ਕਰ ਦਿੱਤੇ ਸਨ। ਇਸਤੋਂ ਇਲਾਵਾ ਉਨ੍ਹਾਂ ਨਸ਼ੇ ਦੇ ਲੱਕ ਤੋੜਣ ਬਾਰੇ ਉਸਦੇ ਬਾਰੇ ਕੀਤੇ ਜਾ ਰਹੇ ਪ੍ਰਚਾਰ ਨੂੰ ਗੁੰਮਰਾਹ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਅਪਣੇ ਕਾਰਜ਼ਕਾਲ ਦੌਰਾਨ ਨਸ਼ਿਆਂ ਦੀ ਚੈਨ ਤੋੜਣ ਲਈ ਵੱਡੇ ਕਦਮ ਚੁੱਕੇ ਸਨ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ‘‘ ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਸਾਰੇ ਫੈਸਲੇ ਉਹ ਲੈਂਦੇ ਸਨ ਤੇ ਗਾਂਧੀ ਪ੍ਰਵਾਰ ਜਾਂ ਕਿਸੇ ਹੋਰ ਦੇ ਕਹਿਣ ’ਤੇ ਕੁੱਝ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਲੱਗਣ ਦਿਓ, ਵੱਡੇ ਆਗੂ ਪੰਜਾਬ ਲੋਕ ਕਾਂਗਰਸ ਨਾਲ ਜੁੜ ਜਾਣਗੇ। ਕੇਜ਼ਰੀਵਾਲ ਬਾਰੇ ਵੀ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਲਾਨ ਕਰਨ ਤੋਂ ਪਹਿਲਾਂ ਉਹ ਦਿੱਲੀ ਦੀ ਜਨਤਾ ਵਾਸਤੇ ਇਹ ਮੁਫ਼ਤ ਸਹੂਲਤਾਂ ਮੁਹੱਈਆਂ ਕਰਵਾਉਣ ਤਾਂ ਪੰਜਾਬੀ ਉਨ੍ਹਾਂ ’ਤੇ ਵਿਸਵਾਸ ਕਰਨਗੇ। ਇਸ ਮੌਕੇ ਪਾਰਟੀ ਆਗੂ ਰਾਜ ਨੰਬਰਦਾਰ ਨੇ ਸੂਬੇ ’ਚ ਪਾਰਟੀ ਦੀ ਸਰਕਾਰ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਕੋਲ ਬਠਿੰਡਾ ਦੇ ਮੁੱਦੇ ਚੁੱਕਦਿਆਂ ਬੰਦ ਕੀਤੇ ਥਰਮਲ ਪਲਾਂਟ ਵਾਲੀ ਥਾਂ ’ਤੇ ਮਿਊਜੀਕਲ ਪਾਰਕ ਬਣਾਉਣ, ਬਠਿੰਡਾ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੱਕ ਰੇਲਵੇ ਲਾਈਨ ਵਿਛਾਉਣ ਅਤੇ ਜਮੀਨ ਤੋਂ ਸੀ.ਐਲ.ਯੂ ਚਾਰਜ ਖਤਮ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪੁੱਤਰ ਯੂਵਰਾਜ ਰਣਇੰਦਰ ਸਿੰਘ, ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ, ਭੁਪਿੰਦਰ ਸਿੰਘ ਖੁੱਡੀਆ, ਹਰਿੰਦਰ ਸਿੰਘ ਜੋੜਕੀਆ, ਗੁਰਸ਼ਰਨ ਸਿੰਘ ਮਾਖ਼ਾ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਤੇ ਕਂੋਸਲਰ ਵਿੱਕੀ ਨੰਬਰਦਾਰ ਆਦਿ ਆਗੂ ਹਾਜ਼ਰ ਰਹੇ।

ਅਪੰਗਤਾਂ ਦੀ ਆੜ ਹੇਠ ਨਸ਼ਾ ਤਸਕਰੀ ਕਰਨ ਵਾਲਾ ਕਾਬੂ

0

ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਸਥਾਨਕ ਸੀਆਈਏ ਟੀਮ ਨੇ ਅੰਗਹੀਣਤਾਂ ਦੀ ਆੜ ’ਚ ਨਸ਼ਾ ਤਸਕਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋ ਇੱਕ ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਕਾਬੂ ਕੀਤਾ ਗਿਆ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਉਸਦੇ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦਾ ਪਰਚਾ ਦਰਜ਼ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼ ਵਲੋਂ ਸਬ ਇੰਸਪੈਕਟਰ ਹਰਜੀਵਨ ਸਿੰਘ ਦੀ ਅਗਵਾਈ ਹੇਠ ਗਣਪਤੀ ਇਨਕਲੇਵ ਕੋਲ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋ ਮੌਕੇ ’ਤੇ ਹੀ ਇੱਕ ਕਿੱਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਦੀ ਪਹਿਚਾਣ ਰਾਧੇ ਸ਼ਾਮ ਵਾਸੀ ਲਸੂੜੀਆਂ ਜ਼ਿਲ੍ਹਾ ਝਾਲਾਵਾੜ ਰਾਜਸਥਾਨ ਵਜੋਂ ਹੋਈ ਹੈ। ਸੀਆਈਏ ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਅਫੀਮ ਲੈ ਕੇ ਆਉਂਦਾ ਸੀ। ਜਿਸਤੋਂ ਬਾਅਦ ਅੱਗੇ ਪੰਜਾਬ ਵਿਚ ਸਪਲਾਈ ਕਰਦਾ ਸੀ। ਅਪੰਗ ਹੋਣ ਕਾਰਨ ਉਸ ਉਪਰ ਕੋਈ ਜਿਆਦਾ ਸ਼ੱਕ ਨਹੀਂ ਕਰਦਾ ਸੀ, ਜਿਸਦੇ ਚੱਲਦੇ ਉਹ ਇਹ ਧੰਦਾ ਕਰਦਾ ਆ ਰਿਹਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਅਫ਼ੀਮ ਨੂੰ ਭੇਜਣ ਵਾਲਾ ਅਤੇ ਅੱਗੇ ਸਪਲਾਈ ਲੈਣ ਵਾਲਿਆਂ ਦਾ ਪਤਾ ਕੀਤਾ ਜਾ ਰਿਹਾ ਹੈ।

ਜੇਲ੍ਹ ਦਾ ਰਾਖ਼ਾ ਅੰਦਰ ‘ਚਿੱਟੇ’ ਦੀ ਸਪਲਾਈ ਕਰਦਾ ਕਾਬੂ

0

ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਅਪਣੇ ਕਾਰਨਾਮਿਆਂ ਕਰਕੇ ਚਰਚਾ ਵਿਚ ਰਹਿਣ ਵਾਲੀ ਸਥਾਨਕ ਕੇਂਦਰੀ ਜੇਲ੍ਹ ਵਿਚ ਤੈਨਾਤ ਇੱਕ ਜੇਲ ਵਾਰਡਨ ਹੀ ਜੇਲ ਅੰਦਰ ਚਿੱਟੇ ਦੀ ਸਪਲਾਈ ਕਰਦਾ ਰੰਗੇ ਹੱਥੀ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਜੇਲ ਅਧਿਕਾਰੀਆਂ ਦੀ ਸਿਕਾਇਤ ’ਤੇ ਕੈਂਟ ਪੁਲਿਸ ਨੇ ਜੇਲ ਵਾਰਡਨ ਅਮਨਪ੍ਰੀਤ ਸਿੰਘ ਵਿਰੁਧ ਪਰਚਾ ਦਰਜ਼ ਕਰਕੇ ਗਿ੍ਰਫਤਾਰ ਕਰ ਲਿਆ ਹੈ। ਇਸਦੇ ਇਲਾਵਾ ਇਸ ਕੇਸ ਵਿਚ ਦੋ ਕੈਦੀਆਂ, ਤਿੰਨ ਹਵਾਲਾਤੀਆਂ ਤੇ ਇੱਕ ਹੋਰ ਬਾਹਰਲੇ ਵਿਅਕਤੀ ਵਿਰੁਧ ਨੂੰ ਵੀ ਪਰਚੇ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਉਪਰ ਸ਼ੱਕ ਹੈ ਕਿ ਉਹ ਚਿੱਟੇ ਦੀ ਸਪਲਾਈ ਉਕਤ ਜੇਲ ਵਾਰਡਰ ਨੂੰ ਦਿੰਦਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਜੇਲ ਦਾ ਵਾਰਡਰ ਕੁੱਝ ਨਸ਼ਾ ਤਸਕਰਾਂ ਨਾਲ ਮਿਲਕੇ ਜੇਲ ਦੇ ਅੰਦਰ ਕੈਦੀਆਂ ਤੇ ਹਵਾਲਾਤੀਆਂ ਨੂੰ ਚਿੱਟੇ ਤੇ ਹੋਰ ਨਸ਼ੇ ਦੀ ਸਪਲਾਈ ਕਰਦਾ ਹੈ। ਇਸ ਸੂਚਨਾ ਦੇ ਅਧਾਰ ’ਤੇ ਉਕਤ ਵਾਰਡਰ ਦੀ ਰੇਕੀ ਕੀਤੀ ਗਈ। ਇਸ ਦੌਰਾਨ ਬੀਤੇ ਕੱਲ ਸੂਚਨਾ ਸਹੀ ਨਿਕਲੀ ਤੇ ਉਕਤ ਵਾਰਡਰ ਨੂੰ 15 ਗ੍ਰਾਂਮ ਚਿੱਟੇ ਸਹਿਤ ਕਾਬੂ ਕਰ ਲਿਆ ਗਿਆ। ਪੁਲਿਸ ਦੀ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਾਜਮ ਨਾਲ ਜੇਲ ਦੇ ਅੰਦਰ ਬੰਦ ਕੁੱਝ ਕੈਦੀ ਤੇ ਹਵਾਲਾਤੀ ਅਤੇ ਬਾਹਰਲੇ ਲੋਕ ਵੀ ਮਿਲੇ ਹੋਏ ਹਨ। ਜਿਸਤੋਂ ਬਾਅਦ ਪੁਲਿਸ ਨੇ ਅਮਨਪ੍ਰੀਤ ਦੇ ਨਾਲ-ਨਾਲ ਹਵਾਲਾਤੀ ਰਿੰਕੂ, ਕੈਦੀ ਹਰਬੰਸ ਸਿੰਘ, ਗੁਰਦੇਵ ਸਿੰਘ, ਰਾਜੇਸ ਤੇ ਮਨਦੀਪ ਤੋਂ ਇਲਾਵਾ ਬੱਬੂ ਵਾਸੀ ਚਨਾਰਥਲ ਵਿਰੁਧ ਵੀ ਪਰਚਾ ਦਰਜ਼ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹ ਨਸ਼ਾ ਤਸਕਰੀ ਦੇ ਕੰਮ ਵਿਚ ਕਿੰਨੇ ਸਮੇਂ ਤੋਂ ਲੱਗੇ ਹੋਏ ਸਨ ਤੇ ਹੋਰ ਉਨ੍ਹਾਂ ਦੇ ਨਾਲ ਕੌਣ ਕੌਣ ਹਨ।

ਮਿਮਿਟ ਦੇ ਮੁਲਾਜਮਾਂ ਨੇ ਹੁਣ ਵਿਤ ਮੰਤਰੀ ਵਿਰੁਧ ਖੋਲਿਆ ਮੋਰਚਾ

0

ਬਠਿੰਡਾ ’ਚ ਰੋਸ਼ ਮੁਜ਼ਾਹਰਾ ਕਰਨ ਤੋਂ ਇਲਾਵਾ ਖੂਨ ਨਾਲ ਲਿਖਿਆ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਕਿਸੇ ਸਮੇਂ ਮਾਲਵਾ ਪੱਟੀ ਦੀਆਂ ਨਾਮਵਾਰ ਸਿੱਖਿਆ ਸੰਸਥਾਵਾਂ ਵਿਚ ਸ਼ੁਮਾਰ ਚੱਲੀ ਆ ਰਹੀ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫ਼ਰਮੇਸ਼ਨ ਟੈਕਨਾਲੌਜੀ (ਮਿਮਿਟ) ਦੇ ਮੁਲਾਜਮਾਂ ਨੇ ਰੋਟੀ ਦੇ ਵੀ ਲਾਲੇ ਪੈਣ ਵਾਲੀ ਨੌਬਤ ਆਉਣ ’ਤੇ ਅੱਜ ਵਿਤ ਮੰਤਰੀ ਵਿਰੁਧ ਮੋਰਚਾ ਖੋਲ ਦਿੱਤਾ। ਵੱਡੀ ਗਿਣਤੀ ਵਿਚ ਇਕੱਠੇ ਹੋਏ ਮਿਮਿਟ ਦੇ ਸਟਾਫ਼ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੇ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਧਰਨਾ ਦੇਣ ਤੋਂ ਇਲਾਵਾ ਸ਼ਹਿਰ ਵਿਚ ਰੋਸ਼ ਪ੍ਰਦਰਸ਼ਨ ਕੱਢਿਆ। ਇਸ ਦੌਰਾਨ ਸਟਾਫ਼ ਦੇ ਬੱਚਿਆਂ ਨੇ ਅਪਣੇ ਖ਼ੂਨ ਨਾਲ ਪੱਤਰ ਲਿਖਕੇ ਮੁੱਖ ਮੰਤਰੀ ਤੇ ਵਿਤ ਮੰਤਰੀ ਨੂੰ ਤਨਖ਼ਾਹਾਂ ਜਾਰੀ ਕਰਨ ਦੀ ਅਪੀਲ ਵੀ ਕੀਤੀ। ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਕੀਤੇ ਰੋਸ਼ ਪ੍ਰਦਰਸ਼ਨ ਦੌਰਾਨ ਮੁਲਾਜਮਾਂ ਨੇ ਦਸਿਆ ਕਿ ਵਿਤ ਮੰਤਰੀ ਦੇ ਕਾਰਨ ਉਨ੍ਹਾਂ ਨੂੰ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ, ਜਿਸ ਕਾਰਨ ਉਹ ਅਪਣੇ ਬੱਚਿਆਂ ਦੀਆਂ ਫ਼ੀਸਾਂ ਭਰਨ ਤੋਂ ਇਲਾਵਾ ਬਿੱਲ ਭਰਨ ਤੋਂ ਵੀ ਅਸਮਰੱਥ ਹੁੰਦੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਦਸੰਬਰ 2020 ਵਿਚ ਹੋਏ ਫੈਸਲੇ ਮੁਤਾਬਕ ਇਸ ਸੰਸਥਾ ਨੂੰ ਹਰ ਸਾਲ ਪੰਜਾਬ ਸਰਕਾਰ ਵਲੋਂ ਪੰਜ ਕਰੋੜ ਰੁਪਏ ਮਿਲਣੇ ਸਨ ਪ੍ਰੰਤੂ ਦਰਜ਼ਨਾਂ ਵਾਰ ਮੁੱਖ ਮੰਤਰੀ ਤੋਂ ਲੈ ਕੇ ਹੇਠਲੇ ਪੱਧਰ ਤੱਕ ਕਾਂਗਰਸੀ ਆਗੂਆਂ ਦੀ ਮਿੰਨਤਾਂ ਕਰਨ ਦੇ ਬਾਵਜੂਦ ਵਿਤ ਮੰਤਰੀ ਨੇ ਇਹ ਗ੍ਰਾਂਟ ਜਾਰੀ ਨਹੀਂ ਕੀਤੀ, ਜਿਸ ਕਾਰਨ ਹੁਣ ਸਟਾਫ਼ ਦੀਆਂ ਤਨਖ਼ਾਹਾਂ ਵੀ ਰੁਕ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਨਖ਼ਾਹ ਲੈਣ ਲਈ ਪਿਛਲੇ 104 ਦਿਨਾਂ ਤੋਂ ਧਰਨੇ ’ਤੇ ਹਨ ਪਰ ਸਰਕਾਰ ਉਨ੍ਹਾਂ ਦੇ ਮਸਲੇ ਨੂੰ ਹੱਲ ਨਹੀਂ ਕਰ ਰਹੀ। ਜਿਸਦੇ ਚੱਲਦੇ ਅੱਜ ਉਨ੍ਹਾਂ ਨੂੰ ਵਿਤ ਮੰਤਰੀ ਨੂੰ ਜਗਾਉਣ ਲਈ ਇਹ ਮੁਜ਼ਾਹਰਾਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਸੰਸਥਾ ਵਿਚ ਵੱਖ ਵੱਖ ਅਹੁੱਦਿਆਂ ’ਤੇ 200 ਦੇ ਕਰੀਬ ਮੁਲਾਜਮ ਕੰਮ ਕਰ ਰਹੇ ਹਨ।

Our Visitor

1895436