Monday, May 4, 2026
Home Blog Page 2664

ਅਕਾਲੀ ਬਸਪਾ ਉਮੀਦਵਾਰ ਭੱਟੀ ਨੇ ਕੀਤਾ ਹਲਕੇ ਦਾ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਚੁੱਘੇ ਕਲਾਂ, ਚੁੱਕੇ ਖੁਰਦ ,ਬਾਹੋ ਯਾਤਰੀ, ਬਾਹੋ ਸਿਵੀਆਂ ਸਮੇਤ ਇਕ ਦਰਜਨ ਪਿੰਡਾਂ ਦਾ ਦੌਰਾ ਕੀਤਾ ਅਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਨ੍ਹਾਂ ਮੀਟਿੰਗਾਂ ਵਿੱਚ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਇਕੱਠ ਤੋਂ ਗਦਗਦ ਹੋਏ ਸਾਬਕਾ ਵਿਧਾਇਕ ਭੱਟੀ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਆਉਣ ਤੇ ਇਸ ਹਲਕੇ ਦਾ ਚਹੁੰਮੁਖੀ ਕਰਵਾ ਵਿਕਾਸ ਕਰਵਾਇਆ ਜਾਵੇਗਾ, ਪਿੰਡਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਦੋਸ਼ ਲਾਏ ਕਿ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਤੇ ਹੁਣ ਬਦਲਾਖੋਰੀ ਦੀ ਰਾਜਨੀਤੀ ਨਾਲ ਵਿਰੋਧੀਆਂ ਦੀ ਆਵਾਜ਼ ਦਬਾਈ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਜਿਸ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਣ ਉੱਤੇ ਬੰਦ ਕੀਤੀਆਂ ਸਾਰੀਆਂ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਲੀਡਰਸ਼ਿਪ ਵਰਕਰ ਪਿੰਡਾਂ ਦੇ ਪੰਚ ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਕ੍ਰਿਸਮਿਸ ਦੀ ਸਜਾਵਟ ਨੂੰ ਲੈ ਕੇ ਮਿੱਤਲ ਮਾਲ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ

0

ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਬਠਿੰਡਾ ਦੇ ਮਿੱਤਲ ਮਾਲ ਵਿਖੇ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਕੀਤੀ ਗਈ ਸਜਾਵਟ ਲੋਕਾਂ ਲਈ ਪੂਰਾ ਦਿਨ ਖਿੱਚ ਦਾ ਕੇਂਦਰ ਬਣੀ ਰਹੀ । ਮਾਲ ਦੇ ਪ੍ਰਬੰਧਕਾਂ ਵੱਲੋਂ ਜਿਥੇ ਮਾਲ ਦੇ ਅੰਦਰ ਕ੍ਰਿਸਮਿਸ ਨੂੰ ਲੈ ਕੇ ਵਿਸ਼ਾਲ ਕਟਆਉਟ ਲਗਾਏ ਗਏ ਇਸ ਤੋਂ ਇਲਾਵਾ ਹੈਂਗਿੰਗ ਸੈਂਟਾ ਅਤੇ ਸੈਂਟਾਂ ਹਾਊਸ ਵੀ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਮਾਲ ਵਿਖੇ ਸਨੋਮੈਨ ਤੋ ਇਲਾਵਾ ਬੜਾ ਹੀ ਸਜਾਵਟ ਵਾਲਾ ਕ੍ਰਿਸਮਿਸ ਟ੍ਰੀ ਵੀ ਬਣਾਇਆ ਗਿਆ ਇਸ ਸਜਾਵਟੀ ਜਗ੍ਹਾ ਤੇ ਮਾਲ ਵਿਖੇ ਆਉਣ ਵਾਲੇ ਲੋਕ ਪੂਰਾ ਦਿਨ ਸੈਲਫੀਆਂ ਲੈਂਦੇ ਰਹੇ । ਮਿੱਤਲ ਮਾਲ ਦੇ ਜੀਐੱਮ ਅਜੀਤ ਸਿੰਘ ਨੇ ਦੱਸਿਆ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿੱਤਲ ਮਾਲ ਨੂੰ ਕ੍ਰਿਸਮਸ ਮੌਕੇ ਪੂਰੀ ਤਰ੍ਹਾਂ ਸਜਾਇਆ ਹੈ ਇਸ ਸਜਾਵਟ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਮਾਲ ਦੇ ਏਜੀਐਮ ਮਨਜੀਤ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਇਸ ਸਜਾਵਟ ਨੂੰ ਦੇਖਣ ਲਈ ਵੱਡੀ ਗਿਣਤੀ ਚ ਲੋਕ ਮਾਲ ਪਹੁੰਚਣ ਲੱਗੇ ਸਨ । ਉਨ੍ਹਾਂ ਦੱਸਿਆ ਕਿ ਇਸ ਸਜਾਵਟ ਨੂੰ ਲੈ ਕੇ ਮਿੱਤਲ ਮਾਲ ਪੂਰਾ ਦਿਨ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ।

ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਸੈਮੀਨਾਰ ਆਯਜਿਤ ਕਰਵਾਇਆ

0

ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਐਗਰੀਕਲਚਰ ਵਿਭਾਗ ਦੇ ਸਹਿਯੋਗ ਨਾਲ ਐਗਰੇਰੀਅਨ ਕਲੱਬ ਦੇ ਅਧੀਨ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਉਦੇਸ਼ ਕਿਸਾਨਾਂ, ਐਕਸਟੈਂਸ਼ਨ ਵਰਕਰਾਂ, ਖੋਜ ਵਿਗਿਆਨੀਆਂ, ਅਤੇ ਐਕਸਟੈਂਸ਼ਨ ਮੈਨੇਜਰਾਂ ਤੱਕ ਸੂਚਨਾ ਪਹੁੰਚ ਨੂੰ ਬਿਹਤਰ ਬਣਾਉਣ ਲਈ ਸੂਚਨਾ ਅਤੇ ਸੰਚਾਰ ਤਕਨਾਲੋਜੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੈੱਟਵਰਕ, ਇੰਟਰਨੈੱਟ, ਮਾਹਿਰ ਪ੍ਰਣਾਲੀਆਂ, ਮਲਟੀਮੀਡੀਆ ਸਿਖਲਾਈ ਪ੍ਰਣਾਲੀਆਂ ਅਤੇ ਕੰਪਿਊਟਰ ਆਧਾਰਿਤ, ਸਿਖਲਾਈ ਪ੍ਰਣਾਲੀਆਂ ਦੀ ਪ੍ਰਭਾਵਸ਼ਾਲੀ ਵਰਤੋਂ ਦਾ ਗਿਆਨ ਪ੍ਰਦਾਨ ਕਰਨਾ ਸੀ । ਇਸ ਸੈਮੀਨਾਰ ਵਿੱਚ ਬਾਬਾ ਫ਼ਰੀਦ ਕਾਲਜ ਦੀ ਸਹਾਇਕ ਪ੍ਰੋਫੈਸਰ ਡਾ. ਨਵਦੀਪ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦਾ ਸਵਾਗਤ ਐਸੋਸੀਏਟ ਪ੍ਰੋਫੈਸਰ ਡਾ. ਪੂਨਮ ਬਰਮਨ ਨੇ ਕੀਤਾ। ਇਸ ਸੈਮੀਨਾਰ ਵਿੱਚ ਬੀ.ਐਸ.ਸੀ. ਐਗਰੀਕਲਚਰ (ਆਨਰਜ਼) ਦੇ ਕੁੱਲ 53 ਵਿਦਿਆਰਥੀਆਂ ਅਤੇ ਖੇਤੀਬਾੜੀ ਵਿਭਾਗ ਦੇ 6 ਫੈਕਲਟੀ ਮੈਂਬਰਾਂ ਨੇ ਭਾਗ ਲਿਆ।ਸੈਮੀਨਾਰ ਦੌਰਾਨ ਡਾ. ਨਵਦੀਪ ਕੌਰ ਨੇ ਖੇਤੀਬਾੜੀ ਵਿੱਚ ਸਾਈਬਰ ਐਕਸਟੈਂਸ਼ਨ ਦੀ ਭੂਮਿਕਾ ਸਬੰਧੀ ਮੁੱਢਲੀ ਜਾਣਕਾਰੀ ਭਾਗੀਦਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਖੇਤੀਬਾੜੀ ਖੇਤਰ ਵਿੱਚ ਬਹੁਤ ਸਾਰੀਆਂ ਕਾਢਾਂ ਆਈਆਂ ਹਨ ਅਤੇ ਹਾਲੇ ਵੀ ਖੋਜ ਕਾਰਜ ਜਾਰੀ ਹਨ। ਖੋਜ ਸੰਸਥਾਵਾਂ ਤੋਂ ਖੇਤੀ ਤਕਨੀਕਾਂ ਦਾ ਖੇਤ ਵਿੱਚ ਕਿਸਾਨਾਂ ਤੱਕ ਤੁਰੰਤ ਪਸਾਰ ਅਤੇ ਖੋਜ ਸੰਸਥਾਵਾਂ ਨੂੰ ਕਿਸਾਨਾਂ ਤੋਂ ਪ੍ਰਤੀਕਰਮ ਪ੍ਰਾਪਤ ਹੋਣਾ ਤਕਨਾਲੋਜੀ ਦੇ ਬਦਲਾਅ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਾਈਬਰ ਐਕਸਟੈਂਸ਼ਨ ਨੇ ਹਰੀ ਕ੍ਰਾਂਤੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਰੀ ਕ੍ਰਾਂਤੀ ਤੋਂ ਬਾਅਦ ਦਾ ਦ੍ਰਿਸ਼ ਟਿਕਾਊ ਖੇਤੀ, ਖੇਤੀ-ਕਾਰੋਬਾਰ ਅਤੇ ਠੇਕਾ ਆਧਾਰਿਤ ਖੇਤੀ ਵਰਗੇ ਨਵੇਂ ਸੰਕਲਪਾਂ ਦੇ ਉੱਭਰਨ ਦਾ ਗਵਾਹ ਹੈ। ਸਾਈਬਰ ਐਕਸਟੈਂਸ਼ਨ ਕਾਰਜਕਰਤਾਵਾਂ ਦਾ ਸਹਾਇਤਾ ਕਰਨ ਲਈ ਇੱਕ ਮਹੱਤਵਪੂਰਨ ਮਸ਼ੀਨਰੀ ਹੈ। ਇੰਟਰਨੈੱਟ ‘ਤੇ ਜਾਣਕਾਰੀ ਦੀ ਉਪਲਬਧਤਾ ਖੇਤੀਬਾੜੀ ਦੇ ਵਿਸਥਾਰ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਦੀ ਹੈ ਅਤੇ ਇਸ ਨੂੰ ਤੇਜ਼ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੀ ਹੈ। ਟੈਕਨਾਲੋਜੀ ਦੀ ਡਿਲੀਵਰੀ ਤੋਂ ਲੈ ਕੇ ਗਿਆਨ ਅਤੇ ਜਾਣਕਾਰੀ ਦੀ ਡਿਲੀਵਰੀ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਸੂਚਨਾ ਅਤੇ ਸੰਚਾਰ ਤਕਨੀਕਾਂ ਦੀ ਵਰਤੋਂ ਨਾਲ ਸੰਭਵ ਹੈ ਜੋ ਕਿ ਐਗਰੀਕਲਚਰ ਐਕਸਟੈਂਸ਼ਨ ਨੂੰ ਇੱਕ ਹੋਰ ਵਿਭਿੰਨ, ਗਿਆਨ-ਆਧਾਰਿਤ ਪ੍ਰਣਾਲੀ ਬਣਾ ਸਕਦੀ ਹੈ ਤਾਂ ਜੋ ਕਿਸਾਨਾਂ ਦੀਆਂ ਸੂਚਨਾਵਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ। ਇਹ ਲਗਾਤਾਰ ਖੇਤੀਬਾੜੀ ਮੰਡੀਆਂ ਵਿੱਚ ਸੂਚਨਾ ਸੇਵਾਵਾਂ ਦੇ ਨਵੇਂ ਸੈੱਟਾਂ ਨੂੰ ਪੇਸ਼ ਕਰ ਸਕਦਾ ਹੈ ਜਿੱਥੇ ਕਿਸਾਨ ਇੱਕ ਬਿਹਤਰ ਕੰਟਰੋਲ ਕਰ ਸਕਦੇ ਹਨ। ਇਹ ਭਾਸ਼ਣ ਸਮੁੱਚੇ ਤੌਰ ‘ਤੇ ਵਿਦਿਆਰਥੀਆਂ ਲਈ ਬਹੁਤ ਕੀਮਤੀ ਸੀ। ਡਾ. ਨਵਦੀਪ ਕੌਰ ਨੇ ਵਿਦਿਆਰਥੀਆਂ ਨਾਲ ਆਪਣੀ ਸੰਪਰਕ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਕਿਸਾਨਾਂ ਦੀ ਭਲਾਈ ਲਈ ਸਾਈਬਰ ਐਕਸਟੈਂਸ਼ਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਸੈਸ਼ਨ ਦੇ ਅੰਤ ਵਿੱਚ ਐਨ.ਐਸ.ਐਸ ਯੂਨਿਟ ਦੀ ਕੋਆਰਡੀਨੇਟਰ ਸੁਖਜਿੰਦਰ ਕੌਰ ਅਤੇ ਐਗਰੀਕਲਚਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਦਵਿੰਦਰਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ.ਦੇ ਚੇਅਰਮੈਨ ਡਾ.ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਪ੍ਰਦੀਪ ਕੌੜਾ ਨੇ ਐਗਰੀਕਲਚਰ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਯੂਥ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠਾ ਤੇ ਨਿਰਾਧਾਰ ਕੇਸ ਦਰਜ ਕਰਨ ਖਿਲਾਫ ਜ਼ਿਲ੍ਹਾ ਹੈਡਕੁਆਟਰਾਂ ’ਤੇ ਵਿਸ਼ਾਲ ਧਰਨੇ

0

ਕਾਂਗਰਸ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਸਿਆਸੀ ਬਦਲਾਖੋਰੀ ’ਤੇ ਉਤਰੀ : ਪਰਮਬੰਸ ਸਿੰਘ ਰੋਮਾਣਾ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਦਸੰਬਰ: ਯੂਥ ਅਕਾਲੀ ਦਲ ਨੇ ਅੱਜ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਸੂਬੇ ਭਰ ਵਿਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਵਿਸ਼ਾਲ ਧਰਨੇ ਦੇ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਂਗਰਸ ਸਰਕਾਰ ਵੱਲੋਂ ਝੁਠਾ ਤੇ ਨਿਰਾਧਾਰ ਕੇਸ ਦਰਜ ਕਰਨ ਖਿਲਾਫ ਰੋਸ ਪ੍ਰਗਟ ਕੀਤਾ।ਨੌਜਵਾਨਾਂ ਦੇ ਵੱਡੇ ਵੱਡੇ ਇਕੱਠਾਂ ਜਿਹਨਾਂ ਵਿਚ ਯੂਥ ਅਕਾਲੀ ਦਲ ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਮੈਂਬਰ ਵੀ ਸ਼ਾਮਲ ਸਨ, ਵਿਚ ਨੌਜਵਾਨਾਂ ਨੇ ਕਾਂਗਰਸ ਸਰਕਾਰ ਵੱਲੋਂ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਇਹ ਝੂਠਾ ਨਸ਼ਿਆਂ ਦਾ ਕੇਸ ਦਰਜ ਕਰਨ ਖਿਲਾਫ ਰੋਸ ਪ੍ਰਗਟ ਕੀਤਾ।ਪੋਸਟਰ ਤੇ ਬੈਨਰ ਲੈ ਕੇ ਇਹਨਾਂ ਨੌਜਵਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਇਹਨਾਂ ਦੇ ਪੁਤਲੇ ਵੀ ਫੂਕੇ ਤੇ ਕਿਹਾ ਕਿ ਇਹਨਾਂ ਆਗੂਆਂ ਨੇ ਸਟੇਜਾਂ ਤੋਂ ਐਲਾਨ ਕੀਤ ਸਨ ਕਿ ਅਕਾਲੀ ਲੀਡਰਸ਼ਿਪ ਨੁੰ ਝੂਠੇ ਕੇਸਾਂ ਵਿਚ ਫਸਾਇਆ ਜਾਵੇਗਾ।ਫਰੀਦਕੋਟ ਵਿਚ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੁਬੇ ਦੇ ਨੌਜਵਾਨ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਵਿਚ ਹਰਮਨਪਿਆਰੇ ਸਰਦਾਰ ਮਜੀਠੀਆ ਦੇ ਖਿਲਾਫ ਝੁਠਾ ਕੇਸ ਦਰਜ ਕਰਨ ਕਾਰਨ ਰੋਹ ਵਿਚ ਹਨ। ਸੂਬੇ ਦਾ ਸਮੁੱਚਾ ਨੌਜਵਾਨ ਵਰਗ ਸਰਦਾਰ ਮਜੀਠੀਆ ਦੀ ਹਮਾਇਤ ਵਿਚ ਨਿਤਰ ਆਇਆ ਹੈ ਤੇ ਕਾਂਗਰਸ ਸਰਕਾਰ ਨੁੰ ਸਪਸ਼ਟ ਆਖ ਦਿੱਤਾ ਹੈ ਕਿ ਉਹ ਲੋਕਪ੍ਰਿਅ ਆਗੂ ਸਰਦਾਰ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕਰਨ ਦੇ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ। ਇਹ ਨੌਜਵਾਨ ਆਉਂਦੀਆਂ ਚੋਣਾਂ ਵਿਚ ਕਾਂਗਰਸ ਦੇ ਖਿਲਾਫ ਅਹਿਮ ਰੋਲ ਅਦਾ ਕਰਨਗੇ ਅਤੇ ਚੋਣਾਂ ਵਿਚ ਕਾਂਗਰਸ ਦੇ ਖਿਲਾਫ ਵੋਟਰਾਂ ਦੀ ਵੱਡੇ ਪੱਧਰ ’ਤੇ ਲਾਮਬੰਦੀ ਕਰ ਕੇ ਆਪਣਾ ਰੋਹ ਪ੍ਰਗਟਾਉਣਗੇ।ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਰਦਾਰ ਮਜੀਠੀਆ ਦੇ ਖਿਲਾਫ ਸਾਰਾ ਕੇਸ ਮਨਘੜਤ ਹੈ ਕਿਉਂਕਿ ਸਰਕਾਰ ਨੇ ਦੋ ਡੀ ਜੀ ਪੀ ਬਦਲੇ ਤੇ ਤੀਜੇ ਡੀ ਜੀ ਪੀ ਐਸ ਚਟੋਪਾਧਿਆਏ ਨੂੰ ਕਾਂਗਰਸ ਪਾਰਟੀ ਦਾ ਸਿਆਸੀ ਬਦਲਾਖੋਰੀ ਦਾ ਏਜੰਡਾ ਲਾਗੂ ਕਰਨ ਵਾਸਤੇ ਨਿਯੁਕਤ ਕੀਤਾ ਗਿਆ। ਉਹਨਾਂ ਕਿਹਾ ਕਿ ਨਵੇਂ ਡੀ ਜੀ ਪੀ ਨੇ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦੇ ਕੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ। ਉਹਨਾਂ ਕਿਹਾ ਕਿ ਇਹ ਪਹਿਲਾ ਮਾਮਲਾ ਹੈ ਜਦੋਂ ਡੀ ਜੀ ਪੀ ਵੱਲੋਂ ਅਜਿਹੇ ਹੁਕਮ ਦਿੱਤੇ ਗਏ ਹੋਣ। ਵੁਹਨਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜਿਸ ਮਾਮਲੇ ਵਿਚ ਅਦਾਲਤਾਂ ਨੇ ਫੈਸਲਾ ਸੁਣਾ ਦਿੱਤਾ ਹੋਵੇ, ਉਹਨਾਂ ਮਾਮਲਿਆਂ ਵਿਚ ਉਪਰਲੀ ਅਦਾਲਤ ਤੋਂ ਪ੍ਰਵਾਨਗੀ ਲਏ ਬਗੈਰ ਜਾਂਚ ਮੁੜ ਆਰੰਭ ਦਿੱਤੀ ਗਈ ਹੋਵੇ।ਉਹਨਾਂ ਕਿਹਾ ਕਿ ਚਟੋਪਾਧਿਆਏ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਓ ਆਈ) ਦੇ ਆਈ ਜੀ ਗੌਤਮ ਚੀਮਾ ਨੂੰ ਵੀ ਐਸ ਕੇ ਅਸਥਾਨਾ ਦੇ ਛੁੱਟੀ ਜਾਣ ਤੋਂ ਬਾਅਦ ਬੀ ਓ ਆਈ ਵੱਲੋਂ ਦਸਤਾਵੇਜ਼ ’ਤੇ ਹਸਤਾਖ਼ਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਅਸਥਾਨਾ ਨੇ ਸਪਸ਼ਟ ਆਖ ਦਿੱਤਾ ਸੀ ਕਿ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਨਹੀਂ ਬਣਦਾ। ਉਹਨਾਂ ਕਿਹਾ ਕਿ ਗੌਤਮ ਚੀਮਾ ਇਕ ਦਾਗੀ ਪੁਲਿਸ ਅਫਸਰ ਹੈ ਜਿਸਦੇ ਖਿਲਾਫ ਕਈ ਫੌਜਦਾਰੀ ਕੇਸ ਚਲ ਰਹੇ ਹਨ ਤੇ ਇਸੇ ਕਾਰਨ ਉਸਨੁੰ ਏ ਡੀ ਜੀ ਪੀ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਚੀਮਾ ਨਾਲ ਸਰਦਾਰ ਮਜੀਠੀਆ ਨੁੰ ਫਸਾਉਣ ਲਈ ਸੌਦੇਬਾਜ਼ੀ ਕੀਤੀ ਗਈ।

ਕੇਜਰੀਵਾਲ ਨੇ ਪੰਜਾਬ ਨੂੰ ਦਿੱਤੀ ਸ਼ਾਂਤੀ, ਸੁਰੱਖਿਆ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਦੀ ਗਰੰਟੀ

0

-ਕੀਤੇ 5 ਵਾਅਦੇ- ਭ੍ਰਿਸ਼ਟਾਚਾਰ ਮੁਕਤ ਹੋਣਗੀਆਂ ਪੁਲਸ ਸਮੇਤ ਸਾਰੀਆਂ ਭਰਤੀਆਂ, ਬਦਲੀਆਂ ਅਤੇ ਤੈਨਾਤੀਆਂ, ਬੇਅਦਬੀ ਅਤੇ ਧਮਾਕਿਆਂ ਦੇ ਦੋਸ਼ੀਆਂ ਨੂੰ ਸਜਾਵਾਂ, ਸੀਮਾ ਸੁਰੱਖਿਆ, ਆਧੁਨਿਕ ਤਕਨੀਕ ਨਾਲ ਰੋਕੇ ਜਾਣਗੇ ਡਰੋਨ ਅਤੇ ਘੁਸਪੈਠੀਏ, ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਗਠਿਤ ਹੋਵੇਗੀ ਸਪੈਸ਼ਲ ਪੁਲਸ ਫੋਰਸ
-ਸਾਡੀ ਰਾਜਨੀਤੀ ਦਾ ਹਰੇਕ ਆਦਮੀ ਨੂੰ ਖ਼ਾਸ ਬਣਾਉਣਾ ਹੈ- ਅਰਵਿੰਦ ਕੇਜਰੀਵਾਲ
-ਪਠਾਨਕੋਟ ਅਤੇ ਗੁਰਦਾਸਪੁਰ ਦੇਸ਼ ਭਗਤਾਂ ਦੀ ਸਰਜਮੀਂ, ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਧ ਸੈਨਿਕ ਅਤੇ ਸ਼ਹਾਦਤਾਂ ਵੀ ਇੱਥੋਂ ਦੇ ਜਵਾਨ ਦਿੰਦੇ ਹਨ- ਅਰਵਿੰਦ ਕੇਜਰੀਵਾਲ
-ਕਿਹਾ, ਚੰਨੀ ਸਰਕਾਰ ਬੇਹੱਦ ਕਮਜ਼ੋਰ ਅਤੇ ਸਰਕਸ ਸਰਕਾਰ, ‘ਆਪ’ ਦੇਵੇਗੀ ਸਥਿਰ ਅਤੇ ਇਮਾਨਦਾਰ ਸਰਕਾਰ
ਸੁਖਜਿੰਦਰ ਮਾਨ
ਗੁਰਦਾਸਪੁਰ, 24 ਦਸੰਬਰ: ਆਪਣੇ ਦੋ ਰੋਜ਼ਾ ਪੰਜਾਬ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼ੁੱਕਰਵਾਰ ਨੂੰ ਗੁਰਦਾਸਪੁਰ ਪਹੁੰਚੇ। ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸਥਾਨਕ ਹਨੂੰਮਾਨ ਮੰਦਰ ‘ਚ ਮੱਥਾ ਟੇਕਿਆ ਅਤੇ ਪੰਜਾਬ ਸਮੇਤ ਦੇਸ਼ ਦੀ ਖ਼ੁਸ਼ਹਾਲੀ ਅਤੇ ਅਮਨ-ਸ਼ਾਂਤੀ ਦੀ ਕਾਮਨਾ ਕੀਤੀ। ਕੇਜਰੀਵਾਲ ਨੇ ਗੁਰਦਾਸਪੁਰ ਅਤੇ ਪਠਾਨਕੋਟ ਦੀ ਸਰਹੱਦੀ ਸਰਜਮੀਂ ਨੂੰ ਦੇਸ਼ ਭਗਤਾਂ ਦੀ ਭੂਮੀ ਕਰਾਰ ਦਿੱਤਾ ਅਤੇ ਕਿਹਾ ਕਿ ਭਾਰਤੀ ਫ਼ੌਜ ‘ਚ ਸਭ ਤੋਂ ਜ਼ਿਆਦਾ ਸੈਨਿਕ ਭਰਤੀ ਹੁੰਦੇ ਹਨ ਅਤੇ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਧ ਸ਼ਹਾਦਤਾਂ ਵੀ ਦਿੰਦੇ ਹਨ।ਗੁਰਦਾਸਪੁਰ ਦੇ ਹਨੂੰਮਾਨ ਚੌਂਕ ‘ਤੇ ਪਾਰਟੀ ਵੱਲੋਂ ਆਯੋਜਿਤ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਸੂਬੇ ‘ਚ ਸੁਰੱਖਿਆ, ਕਾਨੂੰਨ ਵਿਵਸਥਾ, ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਦੀ ਮਹੱਤਵਪੂਰਨ ਗਰੰਟੀ ਦਿੱਤੀ ਅਤੇ ਇਸ ਲਈ 5 ਵਾਅਦੇ ਕੀਤੇ।ਪਹਿਲੇ ਵਾਅਦੇ ਤਹਿਤ ਕੇਜਰੀਵਾਲ ਨੇ ਕਿਹਾ ਕਿ ਪੁਲਸ-ਪ੍ਰਸ਼ਾਸਨ ‘ਚ ਭਰਤੀਆਂ, ਬਦਲੀਆਂ ਅਤੇ ਤੈਨਾਤੀਆਂ ਨੂੰ ਪੂਰੀ ਤਰਾਂ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ। ਜ਼ਿੰਮੇਵਾਰ ਅਹੁਦਿਆਂ ਉੱਤੇ ਅੱਛੇ, ਯੋਗ ਅਤੇ ਇਮਾਨਦਾਰ ਅਫ਼ਸਰ ਨਿਯੁਕਤ ਕੀਤੇ ਜਾਣਗੇ। ਪੁਲਸ ਅਤੇ ਪ੍ਰਸ਼ਾਸਨ ਦੇ ਕੰਮਾਂ ‘ਚ ਸਿਆਸੀ ਦਖ਼ਲ ਅੰਦਾਜ਼ੀ ਪੂਰੀ ਤਰਾਂ ਖ਼ਤਮ ਕੀਤੀ ਜਾਵੇਗੀ ਅਤੇ ਪੁਲਸ ਕਰਮਚਾਰੀਆਂ ਨੂੰ ‘ਓਵਰ ਡਿਊਟੀ’ ਲਈ ਮਜਬੂਰ ਨਹੀਂ ਕੀਤਾ ਜਾਏਗਾ।ਦੂਸਰੇ ਵਾਅਦੇ ‘ਚ ਕੇਜਰੀਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਅਤੇ ਸਥਾਨਾਂ ਦੀ ਬੇਅਦਬੀ ਦੇ ਸਾਰੇ ਮਾਮਲਿਆਂ ‘ਚ ਸੰਗਤ ਨੂੰ ਇਨਸਾਫ਼ ਅਤੇ ਦੋਸ਼ੀਆਂ /ਸਾਜਿਸ਼ਕਰਤਾਵਾਂ ਨੂੰ ਸਖ਼ਤ ਸਜਾ ਦਿੱਤੇ ਜਾਣ ਦਾ ਭਰੋਸਾ ਦਿੱਤਾ ਤਾਂਕਿ ਬਰਗਾੜੀ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੁਣ ਤੱਕ ਹੋਏ ਬੰਬ ਧਮਾਕਿਆਂ ਲਈ ਕੋਈ ਵੀ ਜ਼ਿੰਮੇਵਾਰ ਦੋਸ਼ੀ ਅਤੇ ਸਾਜ਼ਿਸ਼ ਕਰਤਾ ਸ਼ਖ਼ਸ ਬਚ ਨਾ ਸਕੇ। ਬੇਸ਼ੱਕ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ? ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦੇਸ਼ ਅਤੇ ਸਮਾਜ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣਾ ਪਵੇਗਾ ਕਿਉਂਕਿ ਚੋਣਾਂ ਦੇ ਮੌਕੇ ਮੌਕਾਪ੍ਰਸਤ ਲੋਕ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਕੇ ਸਿਆਸੀ ਲਾਹਾ ਲੈਣ ਦੀ ਫ਼ਿਰਾਕ ਵਿਚ ਰਹਿੰਦੇ ਹਨ। 2017 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੇ ਤੱਤ ਆਪਣੇ ਨਾਪਾਕ ਇਰਾਦਿਆਂ ‘ਚ ਕਾਮਯਾਬ ਹੋ ਗਏ ਸਨ। ਜਿਸ ਦਾ ਖ਼ਮਿਆਜ਼ਾ ਅੱਜ ਪੂਰਾ ਪੰਜਾਬ ਭੁਗਤ ਰਿਹਾ ਹੈ।ਤੀਸਰਾ ਅਤੇ ਚੌਥਾ ਵਾਅਦਾ ਸਰਹੱਦ ਤੋਂ ਪਾਰ ਦੇ ਦੇਸ਼ ਵਿਰੋਧੀ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਸ਼ਕਤੀ ਨਾਲ ਕੁਚਲਨੇ ਦੇ ਬਾਰੇ ਵਿੱਚ ਦਿੱਤੀ ਗਈ। ਕੇਜਰੀਵਾਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਇੱਕ – ਇੱਕ ਇੰਚ ਭੂਮੀ ਦੀ ਸਖ਼ਤ ਸੁਰੱਖਿਆ ਯਕੀਨੀ ਕੀਤੀ ਜਾਵੇਗੀ । ਦੁਨੀਆ ਪੱਧਰ ਅਤਿਆਧੁਨਿਕ ਤਕਨੀਕਾਂ ਅਤੇ ਟਰੇਂਡ ਪੁਲਿਸ ਫੋਰਸ ਦੇ ਮਾਧਿਅਮ ਨਾਲ ਬਾਰਡਰ ਦੇ ਉਸ ਪਾਰ ਤੋਂ ਆਉਣ ਵਾਲੇ ਡਰੋਨਾਂ, ਹਥਿਆਰਾਂ, ਨਸ਼ੇ ਦੀ ਤਸਕਰੀ ਅਤੇ ਘੁਸਪੈਠ ਨੂੰ ਰੋਕਿਆ ਜਾਵੇਗਾ ।ਪੰਜਵਾਂ ਵਾਅਦਾ ਧਾਰਮਿਕ ਸਥਾਨਾਂ ਅਤੇ ਗ੍ਰੰਥਾਂ ਦੀ ਹੋਣ ਵਾਲੀ ਬੇਅਦਬੀ ਨੂੰ ਰੋਕਣ ਦੇ ਸੰਬੰਧ ਵਿੱਚ ਦਿੱਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਮੰਦਿਰ, ਮਸਜਿਦ, ਗਿਰਜਾ ਘਰ ਅਤੇ ਗੁਰਦੁਆਰਾ ਸਮੇਤ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਇੱਕ ਵੱਖ ਪੁਲਿਸ ਫੋਰਸ ਦਾ ਗਠਨ ਕੀਤਾ ਜਾਵੇਗਾ ਤਾਂਕਿ ਭਵਿੱਖ ਵਿੱਚ ਕਿਸੇ ਵੀ ਤਰਾਂ ਦੀ ਬੇਅਦਬੀ ਦੀਆਂ ਘਟਨਾਵਾਂ ਨਾ ਹੋ ਸਕਣ।ਸ਼ਾਂਤੀ ਸੁਰੱਖਿਆ ਅਤੇ ਭਾਈਚਾਰਾ ਦੀ ਗਾਰੰਟੀ ਦੇਣ ਦੇ ਬਾਅਦ ਕੇਜਰੀਵਾਲ ਨੇ ਕਿਹਾ ਸਾਡੀ ਰਾਜਨੀਤੀ ਦਾ ਉਦੇਸ਼ ਦੇਸ਼ ਦੇ ਹਰ ਆਮ ਆਦਮੀ ਨੂੰ ਖ਼ਾਸ ਬਣਾਉਣਾ ਹੈ। ਲੋਕਾਂ ਨੂੰ ਖ਼ਾਸ ਬਣਾਉਣ ਲਈ ਦਿੱਲੀ ਦੀ ‘ਆਪ’ ਸਰਕਾਰ ਆਮ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਪਾਣੀ ਅਤੇ ਮੁਫ਼ਤ ਵਿੱਚ ਚੰਗੀ ਸਿੱਖਿਆ ਅਤੇ ਮੈਡੀਕਲ ਸੇਵਾਵਾਂ ਦੇ ਰਹੀ ਹੈ । ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਰਿਕਾਰਡ 99.7% ਆਏ ਹਨ। ਉਹੀ ਢਾਈ ਲੱਖ ਤੋਂ ਜ਼ਿਆਦਾ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨਿਆ ਟਰੰਪ ਜਦੋਂ ਭਾਰਤ ਆਈ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨੇ ਚਾਹੁਣ ਦੇ ਬਾਵਜੂਦ ਵੀ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਅਤੇ ਬਹੁਤ ਤਾਰੀਫ਼ ਕੀਤੀ ।ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਚੰਨੀ ਨਹੀਂ ਚਾਹੁੰਦੇ ਕਿ ਪੰਜਾਬ ਦੀ ਸਿੱਖਿਆ ਵਿਵਸਥਾ ਸੁਧਰੇ। ਇਸ ਲਈ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਵਰਲਡ ਕਲਾਸ ਹੋਣ ਦਾ ਝੂਠਾ ਦਾਅਵਾ ਕਰ ਰਹੇ ਹਨ । ਚੰਨੀ ਸਰਕਾਰ ਬੇਹੱਦ ਕਮਜ਼ੋਰ ਅਤੇ ਸਰਕਸ ਵਾਲੀ ਸਰਕਾਰ ਹੈ। ਕਾਂਗਰਸੀ ਨੇਤਾ ਕੁਰਸੀ ਲਈ ਆਪਸ ਵਿੱਚ ਲੜ ਰਹੇ ਹਨ। ਕੁਰਸੀ ਲਈ ਲੜਨ ਵਾਲੇ ਕਾਂਗਰਸੀ ਨੇਤਾ ਪੰਜਾਬ ਦਾ ਕਦੇ ਵੀ ਭਲਾ ਨਹੀਂ ਕਰ ਸਕਦੇ ।
ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਦਿੱਲੀ ਦੀ ਤਰਾਂ ਸਥਿਰ, ਇਮਾਨਦਾਰ ਅਤੇ ਸਖ਼ਤ ਸਰਕਾਰ ਦੇਵੇਗੀ। ਪੰਜਾਬ ਵਿੱਚ ਤੁਹਾਡੀ ਸਰਕਾਰ ਬਣਨ ਉੱਤੇ ਅਸੀ ਦਿੱਲੀ ਦੀ ਤਰਾਂ ਪੰਜਾਬ ਦੇ ਲੋਕਾਂ ਨੂੰ ਵੀ ਮੁਫ਼ਤ ਅਤੇ 24 ਘੰਟੇ ਬਿਜਲੀ ਉਪਲਬਧ ਕਰਵਾਵਾਂਗੇ। ਵਰਲਡ ਕਲਾਸ ਸਕੂਲ ਅਤੇ ਹਸਪਤਾਲ ਬਣਵਾ ਕੇ ਲੋਕਾਂ ਨੂੰ ਮੁਫ਼ਤ ਵਿੱਚ ਚੰਗੀ ਸਿੱਖਿਆ ਅਤੇ ਮੈਡੀਕਲ ਸੇਵਾ ਉਪਲਬਧ ਕਰਵਾਵਾਂਗੇ । ਕੇਜਰੀਵਾਲ ਨੇ ਮੁੱਖਮੰਤਰੀ ਚੰਨੀ ਉੱਤੇ ਤੰਜ ਕੱਸਦੇ ਹੋਏ ਕਿਹਾ , ਸਾਨੂੰ ਉਨ੍ਹਾਂ ਦੀ ਤਰਾਂ ਗੁੱਲੀ-ਡੰਡਾ ਖੇਡਣ ਨਹੀਂ ਆਉਂਦਾ ਹੈ, ਪਰੰਤੂ ਸਾਨੂੰ ਚੰਗੇ ਸਕੂਲ ਅਤੇ ਹਸਪਤਾਲ ਬਣਵਾਉਣੇ ਆਉਂਦੇ ਹਨ। ਹੁਣ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਉਨ੍ਹਾਂ ਨੂੰ ਚੰਗੇ ਸਕੂਲ ਅਤੇ ਹਸਪਤਾਲ ਬਣਵਾਉਣ ਵਾਲੀ ਸਰਕਾਰ ਚਾਹੀਦਾ ਹੈ ਜਾਂ ਗੁੱਲੀ ਡੰਡਾ ਖੇਡਣ ਵਾਲੀ ਸਰਕਾਰ ਨਾਲ ਹੀ ਕੰਮ ਚਲਾਉਣਾ ਹੈ ।ਸਟੇਜ ਉੱਤੇ ਮੌਜੂਦ ‘ਆਪ’ ਦੇ ਉੱਘੇ ਨੇਤਾ ਅਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪਿਛਲੇ 20 ਸਾਲ ਵਿੱਚ ਪੰਜਾਬ ਰੰਗਲਾ ਪੰਜਾਬ ਤੋਂ ਬਦਲ ਕੇ ਉੱਡਦਾ ਪੰਜਾਬ ਬਣ ਗਿਆ। ਸਾਨੂੰ ਪੰਜਾਬ ਨੂੰ ਫਿਰ ਤੋਂ ਰੰਗਲਾ ਅਤੇ ਖ਼ੁਸ਼ਹਾਲ ਪੰਜਾਬ ਬਣਾਉਣਾ ਹੈ। ਉਨ੍ਹਾਂ ਨੇ ਕਿਹਾ, ਹਰ ਖੇਤਰ ਵਿੱਚ ਦੇਸ਼ ਵਿੱਚ ਸਭ ਤੋਂ ਅੱਗੇ ਰਹਿਣ ਵਾਲਾ ਪੰਜਾਬ ਅੱਜ ਕਈ ਸੂਬਿਆਂ ਨਾਲੋਂ ਪਿੱਛੇ ਹੋ ਗਿਆ ਹੈ। ਪੰਜਾਬ ਵਿਚੋਂ ਇੰਡਸਟਰੀ ਦਾ ਪਲਾਇਨ ਹੋ ਰਿਹਾ ਹੈ ਜਿਸ ਦੇ ਕਾਰਨ ਰੋਜ਼ਗਾਰ ਖ਼ਤਮ ਹੋ ਰਹੇ ਹਨ। ਕਿਉਂਕਿ ਪੰਜਾਬ ਦੀ ਰਾਜਨੀਤੀ ਗੰਦੀ ਹੋ ਗਈ ਹੈ । ਕੁੰਵਰ ਵਿਜੈ ਪ੍ਰਤਾਪ ਨੇ ਲੋਕਾਂ ਨੂੰ ‘ਆਪ’ ਦੀ ਸਰਕਾਰ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜਨੀਤੀ ਦੀ ਪਰਿਭਾਸ਼ਾ ਬਦਲੇਗੀ ਅਤੇ ਆਮ ਆਦਮੀ ਦੀ ਸ਼ਾਸਨ ਵਾਲੀ ਸਰਕਾਰ ਬਣਾਏਗੀ।

ਵਿਧਾਨ ਸਭਾ ਚੋਣਾਂ 2022- ‘ਆਪ’ ਨੇ ਐਲਾਨੇ 18 ਹੋਰ ਉਮੀਦਵਾਰਾਂ

0

-ਤੀਸਰੀ ਸੂਚੀ ਨਾਲ 58 ਹੋਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਗਿਣਤੀ
-ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਜਾਰੀ ਕੀਤੀ ਤੀਜੀ ਸੂਚੀ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਦਸੰਬਰ: ਆਮ ਆਦਮੀ ਪਾਰਟੀ (ਆਪ) ਨੇ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਲਈ 18 ਹੋਰ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਨਾਲ ‘ਆਪ’ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 58 ਹੋ ਗਈ ਹੈ।ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਦੇ ਦਸਤਖਤਾਂ ਹੇਠ ਜਾਰੀ ਸੂਚੀ ਅਨੁਸਾਰ ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ, ਫਿਲੌਰ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ, ਹੁਸ਼ਿਆਰਪੁਰ ਤੋਂ ਪੰਡਿਤ ਬ੍ਰਹਮ ਸ਼ੰਕਰ ਝਿੰਪਾ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅਟਾਰੀ ਤੋਂ ਏ.ਡੀ.ਸੀ.ਜਸਵਿੰਦਰ ਸਿੰਘ, ਬਾਬਾ ਬਕਾਲਾ ਤੋਂ ਦਲਬੀਰ ਸਿੰਘ, ਸ੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ, ਜਲਾਲਾਬਾਦ ਤੋਂ ਜਗਦੀਪ ਗੋਲਡੀ ਕੰਬੋਜ, ਖੇਮਕਰਨ ਤੋਂ ਸਰਵਣ ਸਿੰਘ, ਲੁਧਿਆਣਾ ਕੇਂਦਰੀ ਤੋਂ ਅਸ਼ੋਕ ਪੱਪੀ ਪਰਾਸਰ, ਸਰਦੂਲਗੜ ਤੋਂ ਗੁਰਪ੍ਰੀਤ ਬਣਾਂਵਾਲੀ, ਸੁਤਰਾਣਾ ਤੋਂ ਕੁਲਵੰਤ ਸਿੰਘ ਬਾਜੀਗਰ, ਚੱਬੇਵਾਲ ਤੋਂ ਹਰਮਿੰਦਰ ਸਿੰਘ ਸੰਧੂ, ਬਲਾਚੌਰ ਤੋਂ ਸੰਤੋਸ਼ ਕਟਾਰੀਆ, ਬਾਘਾਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਾਨੰਦ, ਭੁੱਚੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ, ਜੈਤੋ ਤੋਂ ਅਮੋਲਕ ਸਿੰਘ ਅਤੇ ਪਟਿਆਲਾ ਦੇਹਾਤੀ ਤੋਂ ਡਾ. ਬਲਬੀਰ ਸਿੰਘ ਦੇ ਨਾਮ ਸ਼ਾਮਿਲ ਹਨ।

ਲੁਧਿਆਣਾ ਬੰਬ ਧਮਾਕੇ ਦੇ ਜ਼ਖਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ ਭਗਵੰਤ ਮਾਨ

0

-ਪੰਜਾਬ ‘ਚ ਕਾਨੂੰਨ ਵਿਵਸਥਾ ਬਹਾਲ ਕਰੇਗੀ ‘ਆਪ’ ਦੀ ਇਮਾਨਦਾਰ ਸਰਕਾਰ – ਭਗਵੰਤ ਮਾਨ
-ਕਿਹਾ, ਕਮਜ਼ੋਰ ਅਤੇ ਅਸਥਿਰ ਸਰਕਾਰ ਦਾ ਨਤੀਜਾ ਹਨ ਬੰਬ ਧਮਾਕਾ ਅਤੇ ਬੇਅਦਬੀ ਦੀਆਂ ਵਰਗੀਆਂ ਵਾਰਦਾਤਾਂ
ਸੁਖਜਿੰਦਰ ਮਾਨ
ਲੁਧਿਆਣਾ, 24 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਚ ਹੋਏ ਬੰਬ ਧਮਾਕੇ ਨੂੰ ਇੱਕ ਕਮਜ਼ੋਰ ਅਤੇ ਅਸਿਥਰ ਸਰਕਾਰ ਦਾ ਨਤੀਜਾ ਕਰਾਰ ਦਿੱਤਾ ਹੈ। ਭਗਵੰਤ ਮਾਨ ਸ਼ੁੱਕਰਵਰ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਬੰਬ ਧਮਾਕੇ ਦੇ ਪੀੜਤਾਂ ਦਾ ਹਾਲ ਜਾਨਣ ਉਪਰੰਤ ਮੀਡੀਆ ਨੂੰ ਪ੍ਰਤੀਕਿਰਿਆ ਦੇ ਰਹੇ ਸਨ। ਭਗਵੰਤ ਮਾਨ ਜਿੱਥੇ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ, ਉੱਥੇ ਇਸ ਅਣਸੁਖਾਵੀਂ ਘਟਨਾ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂ-ਬੱਧ ਜਾਂਚ ਦੀ ਵੀ ਮੰਗ ਕੀਤੀ। ਭਗਵੰਤ ਮਾਨ ਨੇ ਸੂਬੇ ਚ ਅਮਨ ਕਾਨੂੰਨ ਦੀ ਬਦਤਰ ਸਥਿਤੀ ਲਈ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਨਾਲ ਨਾਲ ਪਿਛਲੀ ਅਕਾਲੀ-ਭਾਜਪਾ ਨੂੰ ਵੀ ਜ਼ਿੰਮੇਵਾਰ ਠਹਿਰਾਇਆ।
ਭਗਵੰਤ ਮਾਨ ਨੇ ਕਿਹਾ, “ਅਜਿਹੀਆਂ ਵਾਰਦਾਤਾਂ ਪੰਜਾਬ ਦੀ ਆਪਸੀ ਸਾਂਝ, ਭਾਈਚਾਰੇ ਅਤੇ ਸਦਭਾਵਨਾ ਨੂੰ ਤੋੜਨ ਦੀਆਂ ਸਾਜਿਸ਼ਾਂ ਦਾ ਹਿੱਸਾ ਹਨ। ਬੰਬ ਧਮਾਕਿਆਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਕਰਨ ਅਤੇ ਕਰਾਉਣ ਵਾਲੇ ਮਾਸਟਰਮਾਇੰਡ ਤੱਤਾਂ ਦਾ ਫੜੇ ਜਾਣਾ ਬਹੁਤ ਜ਼ਰੂਰੀ ਹੈ। ਪਰ ਇਹ ਕੰਮ ਕੌਣ ਕਰੇਗਾ? ਕਿਉੰਕਿ ਸੱਤਾਧਾਰੀ ਕਾਂਗਰਸ ਤਾਂ ਆਪਸੀ ਖਾਨਾਜੰਗੀ ਚ ਮਸ਼ਰੂਫ ਹੈ। ਭਗਵੰਤ ਮਾਨ ਨੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਅਜਿਹੇ ਮੰਤਰੀ ਕੋਲੋਂ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿਸਦੇ ਕਾਰਜਕਾਲ ਦੌਰਾਨ ਹੀ 2 ਡੀ. ਜੀ. ਪੀ ਅਤੇ 2 ਐਡਵੋਕੇਟ ਜਨਰਲ (ਏ. ਜੀ) ਬਦਲ ਚੁੱਕੇ ਹਨ। ਉੱਚ ਪੁਲਿਸ ਅਫ਼ਸਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਲਈ ਪੈਸੇ (ਰਿਸ਼ਵਤ) ਲੈਣ ਦੇ ਗੰਭੀਰ ਦੋਸ਼ ਵੀ ਕਾਂਗਰਸ ਦੇ ਇੱਕ ਸੀਨੀਅਰ ਮੰਤਰੀ ਵੱਲੋਂ ਲਗਾਏ ਜਾ ਚੁੱਕੇ ਹਨ।ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਬਰਗਾੜੀ ਚ ਹੋਈ ਬੇਅਦਬੀ ਦੇ ਦੋਸ਼ੀਆਂ ਅਤੇ ਸਾਜ਼ਿਸ਼ ਕਰਤਾਵਾਂ ਨੂੰ ਕਾਨੂੰਨ ਮੁਤਾਬਿਕ ਮਿਸਾਲੀ ਸਜ਼ਾ ਦਿੱਤੀ ਹੁੰਦੀ ਤਾਂ ਕੋਈ ਵੀ ਸ਼ਰਾਰਤੀ ਤੱਤ ਸ੍ਰੀ ਹਰਮਿੰਦਰ ਸਾਹਿਬ ਚ ਗਰਿੱਲ ਟੱਪ ਕੇ ਬੇਅਦਬੀ ਕਰਨ ਦੀ ਹਿੰਮਤ ਨਾ ਕਰਦਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਮੇਸ਼ਾ ਜ਼ਿੰਮੇਵਾਰੀਆਂ ਕਬੂਲ ਕਰਨ ਤੋਂ ਭੱਜਦੇ ਰਹਿੰਦੇ ਹਨ, ਪ੍ਰੰਤੂ ਹੁਣ ਤਾਂ ਸਰਕਾਰ ਚ ਮੰਤਰੀ ਅਤੇ ਉੱਚ ਅਫ਼ਸਰ ਨਵਜੋਤ ਸਿੰਘ ਸਿੱਧੂ ਲੁਧਿਆਣਾ ਬੰਬ ਧਮਾਕੇ ਸਮੇਤ ਬੇਅਦਬੀ ਦੀਆਂ ਵਾਰਦਾਤਾਂ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਯਕੀਨੀ ਬਣਾਉਣ। ਮਾਨ ਨੇ ਕਿਹਾ ਕਿ ਜੇਕਰ ਲੁਧਿਆਣਾ ਬੰਬ ਧਮਾਕੇ ਦੇ ਮਾਸਟਰਮਾਇੰਡ ਨੂੰ ਫੜ੍ਹ ਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਭਵਿੱਖ ਚ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਅਪਰਾਧੀ ਤੱਤ 50 ਵਾਰ ਸੋਚਣਗੇ। ਕਿਉੰਕਿ ਮੌੜ ਬੰਬ ਧਮਾਕੇ ਦੀ ਅਜੇ ਤੱਕ ਕੋਈ ਜਾਂਚ ਸਿਰੇ ਨਹੀਂ ਲੱਗੀ ਤਾਂ ਕਰਕੇ ਅਪਰਾਧੀਆਂ ਨੂੰ ਸਰਕਾਰ ਦਾ ਕੋਈ ਡਰ ਨਹੀਂ ਅਤੇ ਅਜਿਹੀਆਂ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਹਨ। ਮਾਨ ਨੇ ਇਹ ਵੀ ਸਵਾਲ ਉਠਾਇਆ ਕਿ ਚੋਣਾਂ ਤੋਂ ਪਹਿਲਾਂ ਹੀ ਅਜਿਹੀਆਂ ਵਾਰਦਾਤਾਂ ਕਿਉਂ ਹੋਣ ਲੱਗਦੀਆਂ ਹਨ?

ਮਜ਼ਬੂਤ ਆਪਸੀ ਭਾਈਚਾਰਾ ਹੀ ਪੰਜਾਬ ਦੀ ਖ਼ੂਬਸੂਰਤੀ ਹੈ – ਅਰਵਿੰਦ ਕੇਜਰੀਵਾਲ

0

-ਯਿਸੂ ਮਸੀਹ ਦਾ ਜੀਵਨ ਸਾਨੂੰ ਗ਼ਰੀਬਾਂ ਦੀ ਨਿਰਸਵਾਰਥ ਸੇਵਾ ਕਰਨਾ ਸਿਖਾਉਂਦਾ ਹੈ – ਅਰਵਿੰਦ ਕੇਜਰੀਵਾਲ
-ਦਿੱਲੀ ਦੀ ‘ਆਪ’ ਸਰਕਾਰ ਯਿਸੂ ਮਸੀਹ ਤੋਂ ਪ੍ਰੇਰਨਾ ਲੈ ਕੇ ਗ਼ਰੀਬਾਂ ਦੀ ਸੇਵਾ ਕਰ ਰਹੀ ਹੈ – ਕੇਜਰੀਵਾਲ
– ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਰੇ ਧਰਮਾਂ ਦੇ ਲੋਕ ਸਨਮਾਨ ਅਤੇ ਸ਼ਰਧਾ ਰੱਖਦੇ ਹਨ- ਕੇਜਰੀਵਾਲ
-ਕਿਹਾ, ਬੇਸਹਾਰਾ ਅਤੇ ਗ਼ਰੀਬਾਂ ਦੀ ਸੇਵਾ ਲਈ ਅਸੀ ਨੌਕਰੀ ਛੱਡ ਕੇ ਮਦਰ ਟੈਰੇਸਾ ਦੇ ਨਾਲ ਕੰਮ ਕੀਤਾ
ਸੁਖਜਿੰਦਰ ਮਾਨ
ਧਾਰੀਵਾਲ / ਗੁਰਦਾਸਪੁਰ , 24 ਦਸੰਬਰ: ਦੋ ਦਿਨਾਂ ਦੇ ਪੰਜਾਬ ਦੌਰੇ ਉੱਤੇ ਆਏ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕ੍ਰਿਸ਼ਮਸ ਦੇ ਤਿਉਹਾਰ ਦੇ ਮੱਦੇਨਜਰ ਸ਼ੁੱਕਰਵਾਰ ਨੂੰ ਧਾਰੀਵਾਲ ਵਿਖੇ ਈਸਾਈ ਭਾਈਚਾਰੇ ਵੱਲੋਂ ਆਯੋਜਿਤ ਇੱਕ ਸਭਾ ਵਿਚ ਭਾਗ ਲਿਆ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਾਰੇ ਧਰਮ ਸਾਨੂੰ ਆਪਸ ਵਿੱਚ ਮਿਲ ਕੇ ਰਹਿਣਾ ਸਿਖਾਉਂਦੇ ਹਨ। ਪੰਜਾਬ ਵਿਚ ਲੋਕਾਂ ਦੀ ਆਪਸੀ ਸਾਂਝ ਅਤੇ ਸਦਭਾਵਨਾ ਭਰਿਆ ਮਜ਼ਬੂਤ ਭਾਈਚਾਰਾ ਹੀ ਪੰਜਾਬ ਦੀ ਖ਼ੂਬਸੂਰਤੀ ਹੈ ।
ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਯਿਸੂ ਮਸੀਹ ਦਾ ਜੀਵਨ ਸਾਨੂੰ ਗ਼ਰੀਬ ਅਤੇ ਬੇਸਹਾਰਾ ਲੋਕਾਂ ਦਾ ਨਿਰਸਵਾਰਥ ਭਾਵ ਨਾਲ ਸੇਵਾ ਕਰਨਾ ਸਿਖਾਉਂਦਾ ਹੈ। ਯਿਸੂ ਮਸੀਹ ਨੇ ਆਪਣਾ ਪੂਰਾ ਜੀਵਨ ਗ਼ਰੀਬਾਂ ਦੀ ਸੇਵਾ ਵਿੱਚ ਗੁਜ਼ਾਰਿਆ । ਲੋਕਾਂ ਦੇ ਪ੍ਰਤੀ ਉਨਾਂ ਦੇ ਦਿਲ ਵਿੱਚ ਸਿਰਫ਼ ਸੇਵਾ ਭਾਵ ਸੀ। ਜਦੋਂ ਉਨਾਂ ਦੇ ਸਰੀਰ ਵਿੱਚ ਕੀਲਾਂ ਠੋਕਿਆਂ ਜਾ ਰਹੀਆਂ ਸਨ, ਉਸ ਸਮੇਂ ਵੀ ਉਹ ਕੀਲ ਠੋਕਣ ਵਾਲਿਆਂ ਨੂੰ ਮਾਫ਼ ਕਰਨ ਲਈ ਭਗਵਾਨ ਤੋਂ ਅਰਦਾਸ ਕਰ ਰਹੇ ਸਨ । ਕੇਜਰੀਵਾਲ ਨੇ ਕਿਹਾ , ਮੈਂ ਯਿਸੂ ਮਸੀਹ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹਾਂ । ਟਾਟਾ ਸਟੀਲ ਵਿੱਚ ਇੰਜੀਨੀਅਰ ਦੀ ਨੌਕਰੀ ਛੱਡ ਕੇ ਮੈਂ ਗ਼ਰੀਬਾਂ ਦੀ ਮਸੀਹਾ ਮਦਰ ਟੈਰੇਸਾ ਦੇ ਨਾਲ ਕੰਮ ਕਰਨ ਲਈ ਕੋਲਕਾਤਾ ਚਲਾ ਗਿਆ। ਉਨਾਂ ਦੇ ਨਾਲ ਮੈਂ ਬਹੁਤ ਦਿਨਾਂ ਤੱਕ ਕੋਲਕਾਤਾ ਦੇ ਗ਼ਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕੀਤੀ ।ਕੇਜਰੀਵਾਲ ਨੇ ਕਿਹਾ, ਕਿਸੇ ਵੀ ਧਰਮ ਦਾ ਮੂਲ ਸਿਧਾਂਤ ਸੇਵਾ ਅਤੇ ਸਦਭਾਵ ਹੀ ਹੁੰਦਾ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਧਰਮਾਂ ਦੀ ਮੁੱਢਲੀਆਂ ਨੀਤੀਆਂ (ਸੇਵਾ ਦੀ ਨੀਤੀ) ਦੇ ਅਨੁਸਾਰ ਕੰਮ ਕਰ ਰਹੀ ਹੈ। ਯਿਸੂ ਮਸੀਹ ਦੇ ਦੱਸੇ ਮਾਰਗ ਉੱਤੇ ਚੱਲ ਕੇ ਅਸੀਂ ( ਦਿੱਲੀ ਸਰਕਾਰ) ਗ਼ਰੀਬਾਂ ਦੀ ਸੇਵਾ ਲਈ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਗ਼ਰੀਬਾਂ ਦੇ ਬੱਚੇ ਹੀ ਪੜਦੇ ਹਨ। ਗ਼ਰੀਬ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਜਾਂਦੇ ਹਨ। ਇਸ ਲਈ ਅਸੀਂ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਬਣਾਇਆ ਅਤੇ ਦਿੱਲੀ ਦੇ ਲੋਕਾਂ ਦਾ ਇਲਾਜ, ਜਾਂਚ ਅਤੇ ਆਪ੍ਰੇਸ਼ਨ ਮੁਫ਼ਤ ਦੀ ਸਹੂਲਤ ਦਿੱਤੀ ਜਾ ਰਹੀ ਹੈ।ਬੇਅਦਬੀ ਦੀਆਂ ਘਟਨਾਵਾਂ ਉੱਤੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਹਰੇਕ ਧਰਮ ਦੇ ਉਪਾਸ਼ਕ ਡੂੰਘੀ ਸ਼ਰਧਾ ਅਤੇ ਸਤਿਕਾਰ ਰੱਖਦੇ ਹਨ। ਸਾਰੇ ਧਰਮਾਂ ਦੇ ਲੋਕ ਸ੍ਰੀ ਗੁਰਦੁਆਰਾ ਸਾਹਿਬ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਿਰ ਝੁਕਾਉਂਦੇ ਹਨ ਅਤੇ ਉਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਬੇਅਦਬੀ ਦੀਆਂ ਘਟਨਾਵਾਂ ਨਾਲ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਸਾਰੇ ਪੰਜਾਬੀਆਂ ਨੂੰ ਠੇਸ ਪਹੁੰਚੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਵਿਸਫੋਟ ਕਰਾਉਣ ਵਾਲਿਆਂ ਨੂੰ ਭਗਵਾਨ ਅਤੇ ਪੰਜਾਬ ਦੇ ਲੋਕ ਕਦੇ ਮਾਫ਼ ਨਹੀਂ ਕਰਨਗੇ ।

ਠੇਕਾ ਆਧਾਰ ਅਤੇ ਆਊਟਸੋਰਸਿੰਗ ਆਧਾਰ ਤੇ ਕੰਮ ਕਰ ਰਹੇ ਸਟਾਫ ਨਰਸ ਨੂੰ ਨਿਯਮਤ ਭਰਤੀ ਵਿਚ ਵੱਧ ਤੋਂ ਵੱਧ 8 ਨੰਬਰ ਮਿਲਣਗੇ-ਅਨਿਲ ਵਿਜ

0

ਘੱਟ ਤੋਂ ਘੱਟ 6 ਮਹੀਨੇ ਜਾਂ 1 ਸਾਲ ਤੋਂ ਘੱਟ ਤਜਰਬਾ ਰੱਖਣ ਤੇ ਅੱਧਾ ਨੰਬਰ ਮਿਲੇਗਾ -ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਦਸੰਬਰ: ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਸਰਕਾਰ ਨੇ ਅੱਜ ਇਕ ਮਹਤੱਵਪੂਰਣ ਫੈਸਲਾ ਕੀਤਾ ਹੈ ਜਿਸ ਦੇ ਤਹਿਤਹ ਰਾਜ ਦੇ ਕਿਸੇ ਵੀ ਮੈਡੀਕਲ ਕਾਲਜ , ਪ੍ਰਾਥਮਿਕ ਮੈਡੀਕਲ ਕੇਂਦਰ, ਸਮੂਦਾਇਕ ਮੈਡੀਕਲ ਕੇਂਦਰ ਜਾਂ ਕਿਸੇ ਸਰਕਾਰੀ ਹਸਪਤਾਲ ਵਿਚ ਠੇਕਾ ਆਧਾਰ ਤੇ ਅਤੇ ਆਊਟਸੋਰਸਿੰਗ ਆਧਾਰ ਤੇ ਕੰਮ ਕਰ ਰਹੇ ਜਾ ਆਪਣੀ ਸੇਵਾਵਾਂ ਦੇ ਚੁੱਕੇ ਸਟਾਫ ਨਰਸ ਨੂੰ ਨਿਯਮਤ ਭਰਤੀ ਦੇ ਦੌਰਾਨ ਵੱਧ ਤੋਂ ਵੱਧ 8 ਨੰਬਰ ਦਿੱਤੇ ਜਾਣਗੇ, ਜਿਸ ਵਿਚ ਅਜਿਹੇ ਸਾਰੇ ਕਰਮਚਾਰੀਆਂ ਨੂੰ ਨਿਯਮਤ ਭਰਤੀ ਵਿਚ ਲਾਭ ਮਿਲੇਗਾ। ਸ੍ਰੀ ਵਿਜ ਨੇ ਕਿਹਾ ਕਿ ਇਸ ਸਬੰਧ ਵਿਚ ਹਰਿਆਣਾ ਸਰਕਾਰ ਨੇ ਆਪਣਾ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਜਿਸ ਤਹਿਤ ਹੁਣ ਅਜਿਹੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਘੱਟੋਂ ਘੱਟ 6 ਮਹੀਨੇ ਤਕ ਜਾਂ 1 ਸਾਲ ਤੋਂ ਘੱਟ ਰਾਜ ਦੇ ਕਿਸੇ ਵੀ ਮੈਡੀਕਲ ਕਾਲਜ, ਪ੍ਰਾਥਮਿਕ ਮੈਡੀਕਲ ਕੇਂਦਰ, ਸਮੂਦਾਇਕ ਮੈਡੀਕਲ ਕੇਂਦਰ ਜਾਂ ਕਿਸੇ ਸਰਕਾਰੀ ਹਸਪਤਾਲ ਵਿਚ ਠੇਕਾ ਆਧਾਰ ਤੇ ਅਤੇ ਆਊਟਸੋਰਸਿੰਗ ਆਧਾਰ ਤੇ ਕੰਮ ਕਰ ਰਹੇ ਜਾਂ ਆਪਣੀ ਸੇਵਾਵਾਂ ਦਿੱਤੀਆਂ ਹਨ, ਉਨ੍ਹਾਂ ਨੂੰ ਨਿਯਮਤ ਭਰਤੀ ਵਿਚ ਅੱਧਾ ਨੰਬਰ ਮਿਲੇਗਾ। ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ ਜਿਨ੍ਹਾਂ ਦਾ ਤਜਰਬਾ 1 ਸਾਲ ਤੋਂ ਵੱਧ ਹੈ, ਉਸ ਨੂੰ 1 ਨੰਬਰ, 2 ਸਾਲ ਹੋਣ ਤੇ 2 ਨੰਬਰ, 3 ਸਾਲ ਹੋਣ ਤੇ 3 ਨੰਬਰ, 4 ਸਾਲ ਹੋਣ ਤੇ 4 ਨੰਬਰ, 5 ਸਾਲ ਤਜਰਬਾ ਹੋਣ ਤੇ 5 ਨੰਬਰ, 6 ਸਾਲ ਤਜਰਬਾ ਹੋਣ ਤੇ 6 ਨੰਬਰ, 7 ਸਾਲ ਤਜਰਬਾ ਹੋਣ ਤੇ 7 ਨੰਬਰ, 8 ਸਾਲ ਜਾਂ ਵੱਧ ਤਜਰਬਾ ਹੋਣ ਤੇ ਵੱਧ ਤੋਂ ਵੱਧ 8 ਨੰਬਰ ਮਿਲਣਗੇ। ਸ੍ਰੀਵਿਜ ਨੇ ਦਸਆ ਕਿ ਰਾਜ ਦੇ ਮੈਡੀਕਲ ਕਾਲਜ ਵਿਚ ਲਗਭਗ 275 ਸਟਾਫ ਨਰਸ ਦੇ ਅਹੁਦੇ ਖਾਲੀ ਹਨ ਅਤੇ ਇੰਨ੍ਹਾਂ ਅਹੁਦਿਆਂ ਨੂੰ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਭਰਤੀਆਂ ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਆਯੂਰਵਿਗਿਆਨ ਯੂਨੀਵਰਸਿਟੀ, ਰੋਹਤਕ ਵੱਲੋਂ ਭਰਤੀਆਂ ਜਾਂਣਗੀਆਂ।ਉਨ੍ਹਾਂ ਨੇ ਕਿਹਾ ਕਿ ਸੰਭਾਵਿਤ ਕੋਰੋਨਾ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਹੁਣ ਇੰਨ੍ਹਾਂ ਭਰਤੀਆਂ ਨੂੰ ਜਲਦੀ ਹੀ ਭਰਿਆ ਜਾਵੇਗਾ ਅਤੇ ਹੁਣ ਸਾਨੂੰ ਸੰਭਾਵਿਤ ਕੋਰੋਨਾ ਦੀ ਲਹਿਰ ਨਾਲ ਨਜਿਠਣ ਲਈ ਤਜਰਬੀ ਅਤੇ ਪਹਿਲਾਂ ਤੋਂ ਹੀ ਕੰਮ ਕਰ ਰਹੇ ਕਰਮਚਾਰੀਆਂ ਦੇ ਮਿਲਣ ਦੀ ਸੰਭਾਵਨਾ ਵੀ ਵੱਧ ਜਾਵੇਗੀ। ਜਿਸ ਤੋਂ ਸਿਹਤ ਵਿਵਸਥਾ ਮਜਬੂਤ ਹੋਵੇਗੀ।

ਹਰਿਆਣਾ ਵਿਚ ਸਾਰੇ ਕੋਰੋਨਾ ਟੀਕਾਕਰਣ ਸਹੂਲਤਾਂ ਛੁੱਟੀ ਦੇ ਦਿਨ ਵੀ ਖੁੱਲੀ ਰਹੇਗੀ -ਸਿਹਤ ਮੰਤਰੀ ਅਨਿਲ ਵਿਜ

0

ਸੁਖਜਿੰਦਰ ਮਾਨ

ਚੰਡੀਗੜ੍ਹ, 24 ਦਸੰਬਰ: ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਸਾਰੇ ਕੋਰੋਨਾ ਟੀਕਾਕਰਣ ਸਹੂਲਤਾਂ ਛੁੱਟੀ ਦੇ ਦਿਨ ਵੀ ਖੁੱਲੀਆਂ ਰਹਿਣਗੀਆਂ।ਸ੍ਰੀ ਵਿਜ ਨੇ ਅੱਜ ਇਕ ਦੇ ਬਾਅਦ ਇਕ ਟਵੀਟ ਕਰਕੇ ਕਿਹਾ ਕਿ ਹਰਿਆਣਾ ਵਿਚ ਸਾਰੇ ਕੋਰੋਨਾ ਟੀਕਾਕਰਣ ਸਹੂਲਤਾਂ ਛੁੱਟੀ ਦੇ ਦਿਨ ਵੀ ਖੁੱਲੀਆਂ ਰਹਿਣਗੀਆਂ ਅਤੇ 23 ਦਸੰਬਰ ਨੂੰ 2 .61 ਲੱਖ ਲੋਕਾਂ ਨੇ ਟੀਕਾਕਰਣ ਕਰਾਇਆ। ਇਹ ਰੋਜਾਨਾ ਲਗਭਗ 1 .5 ਲੱਖ ਦੇ ਔਸਤ ਟੀਕਾਕਰਣ ਤੋਂ ਇਕ ਲੱਖ ਵੱਧ ਹਨ।ਵਰਨਣਯੋਗ ਹੈ ਕਿ ਹੁਣ ਤਕ ਹਰਿਆਣਾ ਵਿਚ ਕੋਵਿਡ ਦੀ ਕੁੱਲ 32020519 ਡੋਜ ਲਗਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਪਹਿਲੀ ਡੋਜ 19293290 (94 ਫੀਸਦੀ) ਅਤੇ ਦੂਜੀ ਡੋਜ 12727229 (62 ਫੀਸਦੀ) ਹੈ। ਇਸੀ ਤਰ੍ਹਾ ਗੁਰੂਗ੍ਰਾਮ ਵਿਚ 4156149 ਲੋਕਾਂ ਨੂੰ, ਫਰੀਦਾਬਾਦ ਵਿਚ 2985904, ਹਿਸਾਰ ਵਿਚ 1637563, ਸੋਨੀਪਤ ਵਿਚ 1682247, ਕਰਨਾਲ ਵਿਚ 1749155, ਪਾਣੀਪਤ ਵਿਚ 1449643, ਪੰਚਕੂਲਾ ਵਿਚ 851263, ਅੰਬਾਲਾ ਵਿਚ 1745421, ਸਿਰਸਾ ਵਿਚ 1390449, ਰੋਹਤਕ ਵਿਚ 1206644, ਯਮੁਨਾਨਗਰ ਵਿਚ 1380498, ਭਿਵਾਨੀ ਵਿਚ 1372760, ਕੁਰੂਕ ਸ਼ੇਤਰ ਵਿਚ 1057221, ਮਹੇਂਦਰਗੜ੍ਹ ਵਿਚ 1021215, ਜੀਂਦ ਵਿਚ 1237465, ਰਿਵਾੜ. ਵਿਚ 1191303, ਝੱਜਰ ਵਿਚ 1188671, ਫਤਿਹਾਬਾਦ ਵਿਚ 908679, ਕੈਥਲ ਵਿਚ 1210411, ਪਲਵਲ ਵਿਚ 1095230, ਚਰਖੀ ਦਾਦਰੀ ਵਿਚ 699876 ਅਤੇ ਨੂੰਹ ਵਿਚ 808752 ਲੋਕਾਂ ਨੇ ਵੈਕਸੀਨੇ ਸ਼ਨ ਕਰਵਾਇਆ ਹੈ।

Our Visitor

1895339