Monday, May 4, 2026
Home Blog Page 2681

ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਭਾਜਪਾ ਵੀ ਹੋਈ ਸਰਗਰਮ

0

ਬਠਿੰਡਾ ਸ਼ਹਿਰ ’ਚ ਗਤੀਵਿਧੀਆਂ ਵਧਾਈਆਂ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਖੇਤੀ ਅੰਦੋਲਨ ਖ਼ਤਮ ਹੁੰਦੇ ਹੀ ਭਾਜਪਾ ਨੇ ਵੀ ਅਪਣੀਆਂ ਸਰਗਮੀਆਂ ਤੇਜ ਕਰ ਦਿੱਤੀਆਂ ਹਨ। ਪਾਰਟੀ ਆਗੂਆਂ ਵਲੋਂ ਮੰਡਲ ਅਤੇ ਵਾਰਡ ਪੱਧਰ ‘ਤੇ ਮੀਟਿੰਗਾਂ ਕਰਕੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਅੱਜ ਬਠਿੰਡਾ ਵਿਧਾਨ ਸਭਾ ਦੇ ਇੰਚਾਰਜ ਰਾਕੇਸ ਜੈਨ ਨੇ ਵਰਕਰਾਂ ਨਾਲ ਗੱਲਬਾਤ ਕਰਕੇ ਵਾਰਡ ਅਤੇ ਬੂਥ ਪੱਧਰ ‘ਤੇ ਯੋਜਨਾਵਾਂ ਉਲੀਕੀਆਂ। ਜਿਲ੍ਹਾ ਜਨਰਲ ਸਕੱਤਰ ਉਮੇਸ ਸਰਮਾ ਨੇ ਦੱਸਿਆ ਕਿ ਸੂਬਾ ਹਾਈ ਕਮਾਂਡ ਦੀਆਂ ਹਦਾਇਤਾਂ ‘ਤੇ ਬੀ.ਜੇ.ਪੀ. ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦੀ ਅਗਵਾਈ ਵਿੱਚ ਵਰਕਰਾਂ ਦੀ ਬਦੌਲਤ ਚੋਣ ਵਿੱਚ ਅਹਿਮ ਭੂਮਿਕਾ ਨਿਭਾਏਗੀ।ਵਿਧਾਨ ਸਭਾ ਇੰਚਾਰਜ ਰਾਕੇਸ ਜੈਨ ਨੇ ਕਿਹਾ ਕਿ ਬਠਿੰਡਾ ਵਿਧਾਨ ਸਭਾ ਤੋਂ ਭਾਜਪਾ ਜਿਸ ਨੂੰ ਵੀ ਉਮੀਦਵਾਰ ਐਲਾਨੇਗੀ ਪਾਰਟੀ ਹਾਈਕਮਾਂਡ ਉਸ ਦੀ ਜਿੱਤ ਯਕੀਨੀ ਬਣਾਏਗੀ। ਉਮੇਸ ਸਰਮਾ ਨੇ ਦੱਸਿਆ ਕਿ ਹਰ 5 ਬੂਥਾਂ ‘ਤੇ ਮੰਡਲਾਂ ਦੇ ਬੂਥ ਇੰਚਾਰਜ ਅਤੇ ਇੱਕ ਸਕਤੀ ਕੇਂਦਰ ਮੁਖੀ ਦੀ ਨਿਯੁਕਤੀ ਕੀਤੀ ਗਈ ਹੈ। ਇਸ ਮੌਕੇ ਰਾਜੇਸ ਨੋਨੀ, ਕੰਚਨ ਜਿੰਦਲ, ਰਾਕੇਸ ਮੁਰਾਰੀ, ਜਤਿੰਦਰ ਅਰੋੜਾ, ਰਾਜੀਵ ਰੰਜੂ, ਰਾਜੇਸ ਬਾਂਸਲ, ਮੰਜੂ ਰਾਣੀ, ਮਨੋਜ ਜੈਨ, ਰਾਜੀਵ ਸਰਮਾ, ਸੁਖਬੀਰ ਚੌਧਰੀ, ਪਰਵੀਨ ਸਰਮਾ, ਮੋਹਨ ਵਰਮਾ, ਦੀਪਕ ਕਲੋਈ ਆਦਿ ਹਾਜਰ ਸਨ।

ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਪੰਜਵੇਂ ਦਿਨ ’ਚ ਦਾਖ਼ਲ

0

ਸਰਕਾਰ ਨੇ ਨਹੀਂ ਪੁੱਛੀ ਬਾਤ, ਕਿਸਾਨ ਜਥੇਬੰਦੀਆਂ ਹਿਮਾਇਤ ’ਤੇ ਆਈਆਂ
ਸਵਾਰੀਆਂ ਦੀ ਖੱਜਲ-ਖੁਆਰੀ ਵਧਣ ਲੱਗੀ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਅੱਜ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਈ। ਪ੍ਰੰਤੂ ਇਸ ਦੌਰਾਨ ਹਾਲੇ ਤੱਕ ਸਰਕਾਰ ਨੇ ਹੜਤਾਲੀ ਕਾਮਿਆਂ ਨੇ ਕੋਈ ਮੀਟਿੰਗ ਨਹੀਂ ਕੀਤੀ। ਉਜ ਸੁਣਨ ਵਿਚ ਆ ਰਿਹਾ ਹੈ ਕਿ ਸਰਕਾਰ ਨੇ ਹੜਤਾਲੀ ਕਾਮਿਆਂ ਨੂੰ 14 ਦਸੰਬਰ ਨੂੰ ਗੱਲਬਾਤ ਕਰਨ ਲਈ ਬੁਲਾਇਆ ਹੈ। ਉਧਰ ਸਰਕਾਰ ਦੀ ਬੇਰੁਖ਼ੀ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵੀ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹਿਮਾਇਤ ’ਤੇ ਆ ਗਈਆਂ ਹਨ। ਜਦੋਂਕਿ ਇਸ ਹੜਤਾਲ ਕਾਰਨ ਸਵਾਰੀਆਂ ਦੀ ਖੱਜਲਖੁਆਰੀ ਦਿਨ ਬ ਦਿਨ ਵਧਣ ਲੱਗੀ ਹੈ। ਬਠਿੰਡਾ ਡਿਪੂ ਦੇ ਗੇਟ ਅੱਗੇ ਲੱਗੇ ਪੱਕੇ ਧਰਨੇ ਨੂੰ ਸੰਬੋਧਨ ਕਰਦਿਆਂ ਅੱਜ ਸੂਬਾ ਆਗੂ ਕੁਲਵੰਤ ਸਿੰਘ , ਪ੍ਰਧਾਨ ਸੰਦੀਪ ਸਿੰਘ ਗਰੇਵਾਲ, ਕੈਸੀਅਰ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜਮਾਂ ਅਤੇ ਪੰਜਾਬ ਦੀ ਆਮ ਜਨਤਾ ਦਾ ਕੋਈ ਫਿਕਰ ਨਹੀਂ ਹੈ, ਜਿਸਦੇ ਚੱਲਦੇ ਸਰਕਾਰ ਜਾਣਬੁੱਝ ਕੇ ਹੜਤਾਲ ੂਨੂੰ ਅੱਖੋ ਪਰੋਖੇ ਕਰ ਰਹੀ ਹੈ। ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ ਭੁੱਲਰ, ਕੁਲਦੀਪ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਸੰਘਰਸ਼ ਨੂੰ ਮੰਗਾਂ ਮੰਨਣ ਤੱਕ ਜਾਰੀ ਰੱਖਿਆ ਜਾਵੇਗਾ। ਅੱਜ ਦੇ ਧਰਨੇ ਨੂੰ ਪ੍ਰਧਾਨ ਗੁਰਜੀਤ ਇੰਦਰ ਸਿੰਘ ਰਾਣਾ ,ਮੱਖਣ ਸਿੰਘ ਖੰਗਣਵਾਲ , ਬੀਕੇਯੂ ਆਗੂ ਜਗਸੀਰ ਸਿੰਘ ਝੁੰਬਾ ਆਦਿ ਨੇ ਵੀ ਹਿਮਾਇਤ ਦਿੱਤੀ।

ਬਠਿੰਡਾ ’ਚ ਮੁੜ ਮਿਲਿਆ ਲਾਵਾਰਸ ਸੂਟਕੇਸ, ਪੁਲਿਸ ਨੇ ਕੀਤੀ ਜਾਂਚ

0

ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਅੱਜ ਮੁੜ ਸ਼ਹਿਰ ਦੇ ਜੀਟੀ ਰੋਡ ਉੱਪਰ ਸਥਿਤ ਵਾਦੀ ਹਸਪਤਾਲ ਨਜ਼ਦੀਕ ਇਕ ਲਾਵਾਰਿਸ ਸੂਟਕੇਸ ਮਿਲਣ ’ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਪੁੱਜੇ, ਜਿਨ੍ਹਾਂ ਬੰਬ ਨਿਰੋਧਕ ਦਸਤਾ , ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅਤੇ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ। ਹਾਲਾਂਕਿ ਪਹਿਲਾਂ ਦੀ ਤਰ੍ਹਾਂ ਇਹ ਸੂਟਕੇਸ ਵਿਚ ਕੁੱਝ ਨਾ ਮਿਲਿਆ ਪ੍ਰੰਤੂ ਇਸ ਘਟਨਾ ਕਾਰਨ ਸਾਰਾ ਦਿਨ ਪੁਲਿਸ ਦੀਆਂ ਭਾਜੜਾਂ ਪਈਆਂ ਰਹੀਆਂ। ਮੁਢਲੀ ਸੂਚਨਾ ਮੁਤਾਬਕ ਇਸ ਸੂਟਕੇਸ ਨੂੰ ਕੋਈ ਰਾਹੀਂ ਭੁੱਲ ਗਿਆ ਸੀ। ਥਾਣਾ ਕੋਤਵਾਲੀ ਦੇ ਇੰਸਪੈਕਟਰ ਨਰਿੰਦਰ ਕੁਮਾਰ ਨੇ ਦਸਿਆ ਕਿ ਸੂਟਕੇਸ ਵਿਚ ਕੋਈ ਬਰੂਦੀ ਵਸਤੂ ਨਹੀਂ ਮਿਲੀ ਪ੍ਰੰਤੂ ਫ਼ਿਰ ਵੀ ਲਾਪਰਵਾਹੀ ਕਰਨ ਵਾਲੇ ਵਿਰੁਧ ਸਖ਼ਤੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਇਸ ਜਗ੍ਹਾਂ ਉਪਰ ਲਾਵਾਰਸ ਬੈਗ ਮਿਲ ਚੁੱਕੇ ਹਨ। ਇਲਾਕੇ ਦੇ ਲੋਕਾਂ ਮੁਤਾਬਕ ਇੱਥੇ ਲੋਕਲ ਬੱਸ ਸਟਾਪ ਹੋਣ ਕਾਰਨ ਰਾਹਗੀਰ ਕਈ ਵਾਰ ਅਪਣਾ ਬੈਗ ਰੱਖ ਕੇ ਭੁੱਲ ਜਾਂਦੇ ਹਨ।

ਇਵਨਿੰਗ ਸਕੂਲ ਦੇ ਬੱਚਿਆਂ ਨੂੰ ਸਮਾਜਸੇਵੀ ਵੱਲੋਂ ਗਰਮ ਕੋਟੀਆਂ ਦਿੱਤੀਆਂ

0

ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਇਵਨਿੰਗ ਸਕੂਲ ਦੇ ਬੱਚਿਆਂ ਨੂੰ ਸਮਾਜਸੇਵੀ ਸੱਜਣ ਰਮਜਾਨ ਖਾਨ ਅਤੇ ਉਨਾਂ ਦੀ ਪਤਨੀ ਵੱਲੋਂ 30 ਗਰਮ ਕੋਟੀਆਂ ਵੰਡੀਆਂ ਗਈਆਂ। ਦਸਣਯੋਗ ਹੈ ਕਿ ਦਾਣਾ ਮੰਡੀ ਰੋਡ ਵਿਖੇ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਵਿੱਚ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਇਵਨਿੰਗ ਸਕੂਲ ਵਿੱਚ ਗਰੀਬ ਲੋੜਵੰਦ ਬੱਚਿਆਂ ਨੂੰ ਮੁਫਤ ਪੜਾਇਆ ਜਾਂਦਾ ਹੈ। ਇਹਨਾਂ ਬੱਚਿਆਂ ਨੂੰ ਪੜਾਈ ਵਿੱਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ, ਇਸ ਲਈ ਸਮੇਂ ਸਮੇਂ ਸਿਰ ਸਮਾਜਸੇਵੀ ਦਾਨੀ ਸੱਜਣਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋਂ ਸਮਾਜਸੇਵੀ ਸੱਜਣ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇਵਨਿੰਗ ਸਕੂਲ ਦੇ ਟੀਚਰ ਬਲਜੀਤ ਕੌਰ ਅਤੇ ਸੁਸਾਇਟੀ ਮੈਂਬਰ ਚੰਦਨ, ਅਵਨੀਤ ਕੋਰ ਵੀ ਮੌਜੂਦ ਸਨ।

ਵਿਤ ਮੰਤਰੀ ਦੀ ਅਗਵਾਈ ਹੇਠ 50 ਪਰਿਵਾਰ ਕਾਂਗਰਸ ਵਿੱਚ ਹੋਏ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ,11 ਦਸੰਬਰ: ਅੱਜ ਸਥਾਨਕ ਸ਼ਹਿਰ ਦੇ ਨੰਦਨ ਇਨਕਲੇਵ ਕੋਲ ਰੱਖੇ ਇੱਕ ਪ੍ਰੋਗਰਾਮ ਦੌਰਾਨ 50 ਪਰਿਵਾਰਾਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ। ਇਸ ਮੌਕੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਪਾਰਟੀ ਵਿਚ ਪੂਰਾ ਮਾਣ ਦੇਣ ਦਾ ਭਰੋਸਾ ਦਿਵਾਇਆ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਰਤਨ ਸ਼ਰਮਾਂ (ਪ੍ਰਧਾਣ ਨੰਦਨ ਕਲੋਨੀ), ਬੰਟੀ ਜੀ ਧੁੰਨੀਕੇ ਵਾਲੇ, ਸੂਬਾ ਸਿੰਘ, ਅਨਿਲ ਸ਼ਰਮਾਂ, ਰਜ਼ੀਆਂ ਬੇਗਮ, ਹਿੱਸੀ ਖਾਨ, ਦੁਰਗਾ ਸਿੰਘ, ਰਾਜਵੀਰ ਕੌਰ, ਸੁਖਮੰਦਰ ਸਿੰਘ, ਦਵਿੰਦਰ ਬਾਠ, ਰਛਪਾਲ ਸ਼ਰਮਾਂ, ਰਿੰਕੂ ਜੀ, ਚਮਨ ਲਾਲ, ਬਲਜੀਤ ਸਿੰਘ, ਸੁਖਦੀਪ ਕੌਰ ਅਤੇ ਸਤਪਾਲ ਬੈਂਕ ਵਾਲੇ ਆਦਿ ਹਾਜਰ ਸਨ। ਇਸ ਮੌਕੇ ਮੇਅਰ ਰਮਨ ਗੋਇਲ, ਚੇਅਰਮੈਨ ਮੋਹਨ ਲਾਲ ਝੂੰਬਾ, ਅਰੁਣ ਵਧਾਵਨ, ਆਤਮਾ ਸਿੰਘ ਅਤੇ ਹੋਰ ਕਾਂਗਰਸੀ ਵਰਕਰ ਹਾਜਰ ਸਨ।

ਪਹਿਲੇ ਫੇਜ ਚ 0.5 ਤੇ 1 ਕਿਲੋਵਾਟ ਦੇ 5532 ਸੋਲਰ ਪੈਨਲ ਲਗਾਏ ਜਾਣਗੇ ਮੁਫ਼ਤ : ਮਨਪ੍ਰੀਤ ਬਾਦਲ

0

ਬਠਿੰਡਾ ਵਿੱਚ ਪਾਇਲਟ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਬਠਿੰਡਾ ਦੀਆਂ ਸਲੱਮ ਅਤੇ ਗਰੀਬ ਬਸਤੀਆਂ ਵਿਚ ਲੋੜਵੰਦ ਪਰਿਵਾਰਾਂ ਦੀਆਂ ਛੱਤਾਂ ਤੇ ਪਹਿਲੇ ਫੇਜ ਦੌਰਾਨ 0.5 ਤੇ 1 ਕਿਲੋਵਾਟ ਦੇ 5532 ਸੋਲਰ ਪੈਨਲ ਮੁਫ਼ਤ ਲਗਾਏ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਬੇਅੰਤ ਨਗਰ ਵਿਚ ਸੋਲਰ ਪੈਨਲ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਕੀਤਾ। ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਕਿਹਾ ਕਿ ਸੋਲਰ ਪੈਨਲ ਪਿੱਛਲੇ ਦੋ ਸਾਲ ਤੋਂ ਕੰਮ ਕਰ ਰਹੇ ਸੀ। ਇਸ ਪ੍ਰੋਜੈਕਟ ਤਹਿਤ ਜਿੱਥੇ ਨਵਿਆਉਣਯੋਗ ਊਰਜਾ ਵੱਲ ਇਕ ਕਦਮ ਵਧਾਵਾਂਗੇ ਉੱਥੇ ਹੀ ਇਸ ਨਾਲ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਵੀ ਘੱਟਣਗੇ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਸ ਯੋਜਨਾ ਨੂੰ ਬਠਿੰਡਾ ਅਤੇ ਪੂਰੇ ਪੰਜਾਬ ਦੇ ਘਰਾਂ ਤੱਕ ਵਧਾਉਣ ਦਾ ਹੈ। ਉਨ੍ਹਾਂ ਬੇਅੰਤ ਸਿੰਘ ਨਗਰ ਦੀਆਂ ਗਲੀਆਂ-ਨਾਲੀਆਂ ਬਣਾਉਣ ਦੇ ਲਈ 10 ਲੱਖ ਰੁਪਏ ਅਤੇ ਵਾਲਮੀਕਿ ਧਰਮਸਾਲਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਜੇਕਰ ਗਰੀਬ ਤੋਂ ਗਰੀਬ ਆਦਮੀ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ, ਐਮ.ਐਲ.ਏ, ਮਿਉਂਸਪਲ ਕੌਂਸਲਰ ਅਤੇ ਪਿੰਡ ਦਾ ਪ੍ਰਧਾਨ ਬਣ ਸਕਦਾ ਹੈ, ਉਹ ਸਭ ਕਾਂਗਰਸ ਪਾਰਟੀ ਦੀ ਹੀ ਦੇਣ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਲੜਕੀਆਂ ਲਈ 33 ਫੀਸਦੀ ਰਾਖਵਾਕਰਨ ਦਿੱਤਾ ਜਾਂਦਾ ਹੈ, ਉਹ ਸਭ ਕਾਂਗਰਸ ਪਾਰਟੀ ਦੀ ਹੀ ਦੇਣ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਸੇ ਵੀ ਆਟੋ ਚਾਲਕ ਤੋਂ ਆਟੋ ਟੈਕਸ ਦੀ ਵਸੂਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਆਟੋ ਚਾਲਕ ਦਾ ਚਲਾਨ ਨਹੀਂ ਹੋਵੇਗਾ। ਇਸ ਮੌਕੇ ਵਿੱਤ ਮੰਤਰੀ ਦੇ ਧਰਮ ਪਤਨੀ ਸ੍ਰੀਮਤੀ ਵੀਨੂੰ ਬਾਦਲ, ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ ਅਗਰਵਾਲ, ਸਾਬਕਾ ਮੰਤਰੀ ਸ੍ਰੀ ਚਿਰੰਜੀ ਲਾਲ ਗਰਗ, ਐਡੀਸ਼ਨਲ ਡਾਇਰੈਕਟਰ ਪੇਡਾ ਜਸਪਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਪ੍ਰਮੁੱਖ ਸਖਸੀਅਤਾਂ ਹਾਜਰ ਸਨ।

ਹਾੜੀ ਦੀਆਂ ਫ਼ਸਲਾਂ ਦੀ ਵਿਉਂਬੰਦੀ ਲਈ ਕਿਸਾਨ ਸਲਾਹਕਾਰ ਕਮੇਟੀ ਦੀ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਹਾੜੀ ਦੀਆਂ ਫ਼ਸਲਾਂ ਸਬੰਧੀ ਵਿਉਂਤਬੰਦੀ ਕਰਨ ਲਈ ਅੱਜ ਬਲਾਕ ਕਿਸਾਨ ਸਲਾਹਕਾਰ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਮੁੱਖ ਖੇਤੀਬਾੜੀ ਅਫ਼ਸਰ ਡਾ: ਪਾਖਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਪਾਖਰ ਸਿੰਘ ਨੇ ਕਿਸਾਨਾਂ ਨੂੰ ਆਮਦਨ ਵਿੱਚ ਵਾਧਾ ਕਰਨ ਲਈ ਖੇਤੀ ਦੇ ਸਹਾਇਕ ਧੰਦੇ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ। ਡਾ: ਜਗਦੀਸ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਅਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਆਤਮਾ ਸਕੀਮ ਵੱਲੋਂ ਖੇਤਾਂ ਵਿੱਚ ਪ੍ਰਦਰਸਨੀ ਪਲਾਂਟ ਲਗਾਏ ਜਾਂਦੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆਂ ਕਰਨ ਲਈ ਸਮੇਂ ਸਮੇਂ ਐਕਸਪੋਜ਼ਰ ਵਿਜ਼ਿਟ ਵੀ ਕਰਵਾਈਆਂ ਜਾਂਦੀਆਂ ਹਨ। ਪੁਰਮਿਲਾਪ ਸਿੰਘ ਬੀ ਟੀ ਐੱਮ ਬਠਿੰਡਾ ਨੇ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਮੀਟਿੰਗ ਵਿਚ ਡਾ: ਰੀਨਾ ਰਾਣੀ, ਚੇਅਰਮੈਨ ਜਗਤਾਰ ਸਿੰਘ ਮਹਿਮਾ ਸਰਜਾ,ਡਾ: ਜਸਕਰਨ ਸਿੰਘ ਏ ਓ, ਡਾ: ਮਨਜਿੰਦਰ ਸਿੰਘ ਏ ਡੀ ਓ, ਡਾ: ਅਜੈਪਾਲ ਸਿੰਘ ਏ ਡੀ ਓ, ਡਾ: ਵਕੀਲ ਸਿੰਘ ਏ ਡੀ ਓ, ਹੀਰਾ ਲਾਲ ਏ ਈ ਓ, ਜਗਮੀਰ ਸਿੰਘ ਖੇਤੀਬਾੜੀ ਟੈਕਨਾਲੌਜੀ ਮੈਨੇਜਰ ਅਤੇ ਵੱਖ ਵੱਖ ਖੇਤੀ ਸਹਾਇਕ ਧੰਦਿਆਂ ਨਾਲ ਸਬੰਧਤ ਕਿਸਾਨਾਂ ਨੇ ਅਗਲੇ ਸਾਲ ਦੀ ਵਿਉਂਤਬੰਦੀ ਲਈ ਆਪਣੇ ਵਿਚਾਰ ਪੇਸ਼ ਕੀਤੇ।

ਮੰਨੀਆਂ ਮੰਗਾ ਲਾਗੂ ਨਾ ਕਰਨ ਵਿਰੁੱਧ ਬੇਜ਼ਮੀਨੇ-ਦਲਿਤ ਮਜ਼ਦੂਰਾਂ ਅੰਦਰ ਡਾਢਾ ਰੋਸ

0

ਪਿੰਡਾਂ, ਕਸਬਿਆਂ ‘ਚ ਤਿੰਨ ਦਿਨ ਫੂਕੇ ਗਏ ਚੰਨੀ ਸਰਕਾਰ ਦੇ ਪੁਤਲੇ
12 ਦਸੰਬਰ ਨੂੰ ਜੇਠੂ ਕੇ ਅਤੇ ਸੰਗਤ ਮੰਡੀ ਵਿਖੇ ਰੋਕੀਆਂ ਜਾਣਗੀਆਂ ਰੇਲਾਂ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਵੱਲੋਂ ਦਿੱਤੇ ਸੱਦੇ ਤਹਿਤ ਸੰਗਤ ਮੰਡੀ, ਗੋਨਿਆਣਾ ਮੰਡੀ , ਨਥਾਣਾ ,ਤੁੰਗਵਾਲੀ, ਨਰੂਆਣਾ, ਭਗਵਾਨਗੜ੍ਹ, ਜੱਸੀ ਬਾਗ ਵਾਲੀ, ਬੀੜ ਬਹਿਮਣ(ਨਵਾਂ ਪਿੰਡ), ਮੀਆਂ, ਮੁਲਤਾਨੀਆ, ਜੈ ਸਿੰਘ ਵਾਲਾ, ਜੰਗੀਰਾਣਾ, ਕਾਲਝਰਾਣੀ, ਘੁੱਦਾ, ਨੰਦਗੜ੍ਹ, ਜੋਧਪੁਰ ਰੋਮਾਣਾ, ਗਹਿਰੀ ਬੁੱਟਰ, ਬਾਂਡੀ, ਫੁੱਲੋ ਮਿੱਠੀ ਅਤੇ ਰੁਲਦੂ ਸਿੰਘ ਵਾਲਾ ਆਦਿ ਪਿੰਡਾਂ ਵਿਖੇ ਪੰਜਾਬ ਦੀ ਚੰਨੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਵਿਖਾਵੇ ਕੀਤੇ ਗਏ। ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਦੀ 23 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਵੱਖੋ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਸੂਬੇ ਦੇ ਬੇਜ਼ਮੀਨੇ-ਦਲਿਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਪੰਜਾਬ ਸਰਕਾਰ ਵਿਰੁੱਧ ਕੀਤੇ ਗਏ ਉਕਤ ਰੋਸ ਐਕਸ਼ਨਾਂ ਦੀ ਅਗਵਾਈ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਮੀਤ ਪ੍ਰਧਾਨ ਗੁਰਮੀਤ ਸਿੰਘ ਜੈ ਸਿੰਘ ਵਾਲਾ ਨੇ ਕੀਤੀ। ਉਕਤ ਆਗੂਆਂ ਤੋਂ ਇਲਾਵਾ, ਉਮਰਦੀਨ ਖਾਨ ਜੱਸੀ, ਮੇਜਰ ਸਿੰਘ ਤੁੰਗਵਾਲੀ, ਮੱਖਣ ਸਿੰਘ ਪੂਹਲੀ ਨੇ ਇਕੱਤਰ ਮਜ਼ਦੂਰਾਂ ਨੂੰ ਆਉਣ ਵਾਲੀ 12 ਦਸੰਬਰ ਨੂੰ ਸੰਗਤ ਮੰਡੀ ਅਤੇ ਜੇਠੂਕੇ ਵਿਖੇ 12 ਤੋਂ 4 ਵਜੇ ਤੱਕ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਵਿੱਚ ਪਰਿਵਾਰਾਂ ਸਮੇਤ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

ਕਲੈਰੀਕਲ ਕਾਮਿਆਂ ਨੇ ਫ਼ੂਕੀ ਪੰਜਾਬ ਸਰਕਾਰ ਦੀ ਅਰਥੀ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ :-ਛੇਵੇਂ ਪੇ ਕਮਿਸ਼ਨ ਦੀਆਂ ਰਹਿੰਦੀਆਂ ਤਰੁੱਟੀਆਂ ਨੂੰ ਦੂਰ ਕਰਨ ਅਤੇ ਬਾਕੀ ਰਹਿੰਦੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਵੱਖ ਵੱਖ ਵਿਭਾਗਾਂ ਦੇ ਕਲੈਰੀਕਲ ਕਾਮਿਆਂ ਨੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ਹੇਠ ਹੜਤਾਲ ‘ਤੇ ਚੱਲ ਰਹੇ ਇੰਨ੍ਹਾਂ ਕਾਮਿਆਂ ਨੇ ਪਹਿਲਾਂ ਇਕੱਠੇ ਹੋ ਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ, ਜਿਸਤੋਂਬਾਅਦ ਰੋਸ਼ ਮਾਰਚ ਕਰਦਿਆਂ ਸਥਾਨਕ ਸਰਕਟ ਹਾਊਸ ਕੋਲ ਮੁੱਖ ਮੰਤਰੀ ਦੀ ਅਰਥੀ ਫ਼ੂਕੀ ਗਈ। ਇਸ ਮੌਕੇ ਮਨਿਸਟਰੀਅਲ ਯੂਨੀਅਨ ਦੇ ਸੂਬਾ ਆਗੂ ਮੇਘ ਸਿੰਘ ਸਿੱਧੂ ਵੀ ਸ਼ਾਮਲ ਹੋਏ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਅੜੀਅਲ ਰਵੱਈਏ ਤੋਂ ਦੁਖੀ ਹੋ ਕੇ ਕਲੈਰੀਕਲ ਕਾਮੇ ਪਿਛਲੇ ਦੋ ਦਿਨਾਂ ਤੋਂ ਕਲਮ ਛੋੜ ਹੜਤਾਲ ’ਤੇ ਚੱਲ ਰਹੇ ਹਨ, ਜਿਸ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ਼ ਪ੍ਰਭਾਵਿਤ ਹੋ ਰਿਹਾ ਹੈ। ਉਨਾਂ੍ਹ ਅਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਛੇਵੇਂ ਪੇ-ਕਮਿਸ਼ਨ ਨੂੰ 2.74 ਨਾਲ ਦੇਣ, ਬਕਾਇਆ ਡੀਏ ਦੀਆਂ ਕਿਸਤਾਂ ਜਾਰੀ ਕਰਨ, ਪਰਖ਼ਕਾਲ ਦਾ ਸਮਾਂ ਘੱਟ ਕਰਨ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਅਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੈਨਸ਼ਨ ਦੇਣ ਦੀ ਮੰਗ ਮੁੱਖ ਤੌਰ ’ਤੇ ਸ਼ਾਮਲ ਹੈ। ਇਸ ਮੌਕੇ ਧਰਨੇ ਨੂੰ ਕੁਲਦੀਪ ਸ਼ਰਮਾ ਨੇ ਵੀ ਸੰਬੋਧਨ ਕੀਤਾ।

ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਬਠਿੰਡਾ ਦੇ ਅਹੁਦੇਦਾਰਾਂ ਦਾ ਐਲਾਨ

0

20 ਸੀਨੀਅਰ ਮੀਤ ਪ੍ਰਧਾਨ, 24 ਜਨਰਲ ਸਕੱਤਰ, 35 ਮੀਤ ਪ੍ਰਧਾਨ ਤੇ 26 ਸਕੱਤਰ ਬਣਾਏ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ:ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਨੇ ਪਾਰਟੀ ਹਾਈਕਮਾਂਡ ਦੇ ਸਲਾਹ ਮਸ਼ਵਰੇ ਬਾਅਦ ਜ਼ਿਲ੍ਹੇ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਸ੍ਰੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਰੀ ਕੀਤੀ ਗਈ ਸੂਚੀ ਵਿਚ 21 ਸੀਨੀਅਰ ਮੀਤ ਪ੍ਰਧਾਨ, 35 ਮੀਤ ਪ੍ਰਧਾਨ, 24 ਜਨਰਲ ਸਕੱਤਰ, 17 ਪ੍ਰਚਾਰ ਸਕੱਤਰ, 26 ਸਕੱਤਰ ਅਤੇ 10 ਜਥੇਬੰਦਕ ਸਕੱਤਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਨੇ ਦੱਸਿਆ ਕਿ ਪਾਰਟੀ ਦੇ ਵਫਾਦਾਰ ਤੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਹੁਦੇਦਾਰਾਂ ਦੀ ਸੂਚੀ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਹਲਕਾ ਤਲਵੰਡੀ ਸਾਬੋ ਤੋ ਜੀਤ ਮਹਿੰਦਰ ਸਿੰਘ ਸਿੱਧੂ, ਡੈਲੀਗੇਟ ਜਗਸੀਰ ਸਿੰਘ ਜੱਗਾ ਕਲਿਆਣ, ਦਰਸ਼ਨ ਸਿੰਘ ਕੋਟਫੱਤਾ, ਪ੍ਰਕਾਸ਼ ਸਿੰਘ ਭੱਟੀ, ਗਰਦੌਰ ਸਿੰਘ ਸੱਧੂ, ਸਵਰਨ ਸਿੰਘ ਅਕਾਲੀਅ ਪ੍ਰਧਾਨ ਕਿਸਾਨ ਵਿੰਗ, ਅਮਰਜੀਤ ਸਿੰਘ ਜੰਡਾਂਵਾਲਾ, ਰਾਜਵਿੰਦਰ ਸਿੰਘ ਨਹਿਰੂ, ਰਾਜੀ ਮਹਿਮਾ ਸਰਕਾਰੀ ਹਾਜ਼ਰ ਸਨ।ਗੁਰਵਿੰਦਰ ਸਿੰਘ ਤੁੰਗਵਾਲੀ, ਹਰਪ੍ਰੀਤ ਸਿੰਘ ਮਾਹਲ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ
ਸੀਨੀਅਰ ਮੀਤ ਪ੍ਰਧਾਨ
ਗੁਰਮੀਤ ਸਿੰਘ ਬੁੱਟਰ ਬੰਗੀ ਨਿਹਾਲ ਸਿੰਘ, ਯਾਦਵਿੰਦਰ ਸਿੰਘ ਕੌਰੇਆਣਾ, ਮੇਜਰ ਸਿੰਘ ਮਿਰਜੇਆਣਾ, ਠਾਣਾ ਸਿੰਘ ਕਿਲੀ, ਪਰਮਿੰਦਰ ਸਿੰਘ ਲਹਿਰਾ ਮੁਹੱਬਤ, ਗੁਰਜੰਟ ਸਿੰਘ ਮਾਨ ਭੁੱਚੋ ਖੁਰਦ, ਦਰਸ਼ਨ ਸਿੰਘ ਗੰਗਾ, ਰੁਪਿੰਦਰਪਾਲ ਸਿੰਘ ਭੋਖੜਾ, ਬਖਸ਼ੀਸ਼ ਸਿੰਘ ਜੀਦਾ, ਮਨਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਕੋਠੇ ਚੇਤ ਸਿੰਘ, ਵਰਿੰਦਰਪਾਲ ਸਿੰਘ ਬੌਬੀ, ਜਗਮੀਤ ਸਿੰਘ ਸਰਪੰਚ ਹਰਰਾਏਪੁਰ, ਹਰਪਾਲ ਸਿੰਘ ਮਹਿਮਾ ਸਰਕਾਰੀ, ਰੇਸ਼ਮ ਸਿੰਘ ਬਰਾਡ਼, ਜਸਪ੍ਰੀਤ ਸਿੰਘ ਮਹਿਮਾ ਸਰਜਾ, ਜਸਬੀਰ ਸਿੰਘ ਗੋਬਿੰਦਪੁਰਾ, ਲਖਵਿੰਦਰ ਸਿੰਘ ਮਾਨ ਤੁੰਗਵਾਲੀ, ਰਣਦੀਪ ਸਿੰਘ ਦਾਨ ਸਿੰਘ ਵਾਲਾ, ਮਨਪ੍ਰੀਤ ਸਿੰਘ ਮਾਨ ਭੁੱਚੋ ਕਲਾਂ, ਜਸਕਰਨ ਸਿੰਘ ਨਥਾਣਾ, ਜਗਦੀਪ ਸਿੰਘ ਮਾਲਵਾ, ਪਰਮਿੰਦਰ ਸਿੰਘ ਨਥਾਣਾ ਨੂੰ ਨਿਯੁਕਤ ਕੀਤਾ ਗਿਆ ਹੈ।
ਮੀਤ ਪ੍ਰਧਾਨ
ਮੀਤ ਪ੍ਰਧਾਨ ਧਰਮਿੰਦਰ ਸਿੰਘ ਸੇਖੋਂ, ਮਨਪ੍ਰੀਤ ਸਿੰਘ ਬੰਗੀ ਨਿਹਾਲ ਸਿੰਘ, ਗੁਰਦੀਪ ਸਿੰਘ ਜਗਾ ਰਾਮ ਤੀਰਥ, ਤਰਸੇਮ ਸ਼ਰਮਾ ਤਲਵੰਡੀ ਸਾਬੋ, ਮਨਦੀਪ ਸਿੰਘ ਲਹਿਰਾ ਧੂਰਕੋਟ, ਅਮਰੀਕ ਸਿੰਘ ਲਹਿਰਾ ਮੁਹੱਬ,ਤ ਹਰਕਰਨ ਸਿੰਘ ਲਹਿਰਾਮੁਹੱਬਤ, ਵੀਰਦਵਿੰਦਰ ਸਿੰਘ ਚੱਕ ਫਤਿਹ ਸਿੰਘ ਵਾਲਾ, ਹਰਮੀਤ ਸਿੰਘ ਜੰਡਾਂਵਾਲਾ, ਸਤਨਾਮ ਸਿੰਘ ਮਹਿਮਾ ਸਵਾਈ, ਕੁਲਦੀਪ ਸਿੰਘ ਗਿੱਦੜ, ਬੂਟਾ ਸਿੰਘ ਨਾਥਪੁਰਾ, ਅਮਨਦੀਪ ਸਿੰਘ ਭੁੱਚੋ ਮੰਡੀ, ਜਗਮੇਲ ਸਿੰਘ ਜੱਗਾ ਲਹਿਰਾ ਸੌਂਧਾ, ਰੁਪਿੰਦਰ ਸਿੰਘ ਚੱਕ ਬਖਤੂ, ਇੰਦਰਜੀਤ ਸਿੰਘ ਪੂਹਲਾ, ਰਵਨੀਤ ਸਿੰਘ ਬੱਜੋਆਣਾ, ਗੁਰਦੀਪ ਸਿੰਘ ਬੱਜੋਆਣਾ, ਪਰਮਜੀਤ ਸਿੰਘ ਬੀਬੀਵਾਲਾ, ਜਸਕਰਨ ਸਿੰਘ ਭੁੱਲਰ ਭੁੱਚੋ ਮੰਡੀ, ਬਲਕਰਨ ਸਿੰਘ ਤੁੰਗਵਾਲੀ, ਜਗਜੀਤ ਸੋਨੀ ਤੁੰਗਵਾਲੀ ,ਉਪਦੀਪ ਸਿੰਘ ਗੋਬਿੰਦਪੁਰਾ ਨੂੰ ਬਣਾਇਆ ਗਿਆ ਹੈ।
ਜਨਰਲ ਸਕੱਤਰ
ਤਰਸੇਮ ਸਿੰਘ ਮਾਨਵਾਲਾ, ਗੁਰਮੇਲ ਸਿੰਘ ਲਾਲੇਆਣਾ, ਗੁਰਪ੍ਰੀਤ ਸਿੰਘ ਤਲਵੰਡੀ ਸਾਬੋ, ਗੁਰਪ੍ਰੀਤ ਸਿੰਘ ਭੈਣੀ, ਜਗਦੀਪ ਸਿੰਘ ਕਰਤਾਰਪੁਰ ਥਾਂਦੇ, ਸੁਖਰਾਜ ਸਿੰਘ ਜੋਗਾਨੰਦ, ਤਰਸੇਮ ਸਿੰਘ ਜੋਗਾਨੰਦ, ਮਨਦੀਪ ਸਿੰਘ, ਨਰਵਿੰਦਰ ਸਿੰਘ ਹਰੰਗਪੁਰਾ, ਮਨਦੀਪ ਸਿੰਘ ਬਰਾੜ ਗੰਗਾ, ਗੁਰਵਿੰਦਰ ਸਿੰਘ ਬਰਕੰਦੀ, ਰਵੀਦੀਪ ਸਿੰਘ ਦਾਨ ਸਿੰਘ ਵਾਲਾ, ਮਨਪ੍ਰੀਤ ਸਿੰਘ ਲਹਿਰਾਖਾਨਾ, ਬਲਵੰਤ ਸਿੰਘ ਨਿੱਕਾ ਚੱਕ ਬਖਤੂ, ਰਣਦੀਪ ਸਿੰਘ ਦੀਪ ਚੱਕਬਖਤੂ ,ਵਰਿੰਦਰ ਸਿੰਘ ਦੰਦੀਵਾਲ ਤੁੰਗਵਾਲੀ, ਵਰਿੰਦਰ ਸਿੰਘ ਮਾਨ ਤੁੰਗਵਾਲੀ, ਬੂਟਾ ਸਿੰਘ ਨਾਥਪੁਰਾ, ਗੁਰਬਖਸ਼ ਸਿੰਘ ਬਾਠ, ਸਾਹਿਲ ਬਾਂਸਲ ਭੁੱਚੋ ਮੰਡੀ, ਗੁਰਪ੍ਰੀਤ ਸਿੱਧੂ ਭੁੱਚੋ ਮੰਡੀ, ਕ੍ਰਿਸ਼ਨ ਸਿੰਘ ਕੋਠੇ ਚੇਤ ਸਿੰਘ, ਰਣਜੀਤ ਸਿੰਘ ਜੋਗਾ ਨੰਦ,ਸੁਖਪ੍ਰੀਤ ਸਿੰਘ ਨਥਾਣਾ ਅਤੇ ਮਨਪ੍ਰੀਤ ਸਿੰਘ ਬਾਠ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸਕੱਤਰ
ਸਿਮਰਜੀਤ ਸਿੰਘ ਲਾਲੇਆਣਾ, ਵਰਿੰਦਰ ਸਿੰਘ ਲਹਿਰਾ ਮੁਹੱਬਤ, ਰਾਜਵਿੰਦਰ ਸਿੰਘ ਸ਼ੇਖਪੁਰਾ, ਗੁਰਚਰਨ ਸਿੰਘ ਚੰਨੀ, ਜਗਜੀਤ ਸਿੰਘ ਢੇਲਵਾਂ, ਬਲਜਿੰਦਰ ਸਿੰਘ ਗਿੱਲ , ਗੁਰਦੀਪ ਸਿੰਘ ਕਾਕਾ ਢੇਲਵਾਂ, ਗੁਬਾਲ ਸਿੰਘ , ਸਤਪਾਲ ਸਿੰਘ ਮਾਡ਼ੀ, ਗੁਰਪ੍ਰੀਤ ਸਿੰਘ ਭੁੱਲਰ, ਹਰਦੀਪ ਸਿੰਘ ਕੋਠੇ ਗੋਬਿੰਦ ਨਗਰ, ਯਾਦਵਿੰਦਰ ਸਿੰਘ ਕਲਿਆਣ ਮੱਲਕਾ, ਬਲਵਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਮਾਡ਼ੀ, ਜਰਨੈਲ ਸਿੰਘ ਲਹਿਰਾ ਖਾਨਾ, ਕੁਲਦੀਪ ਸਿੰਘ ਮਣਕੀ ਤੁੰਗਵਾਲੀ, ਅਮਨਦੀਪ ਸਿੰਘ ਤੁੰਗਵਾਲੀ, ਦਰਸ਼ਨ ਸਿੰਘ ਕਲਿਆਣ ਸੁੱਖਾ, ਬਲਵਿੰਦਰ ਸਿੰਘ ਭਿੰਦੀ ਭੈਣੀ ਸ਼ਾਮਲ ਹਨ।
ਪ੍ਰਚਾਰ ਸਕੱਤਰ
ਜਗਜੀਤ ਸਿੰਘ ਭੁੱਲਰ, ਬੇਅੰਤ ਸਿੰਘ ਵਿੱਕੀ ਚੱਕ ਰਾਮ ਸਿੰਘ ਵਾਲਾ, ਗੁਰਵਿੰਦਰ ਸਿੰਘ ਪੂਹਲਾ ਸਤਨਾਮ ਸਿੰਘ ਭਾਈ ਹਰ ਜੋਗਿੰਦਰ ਸਿੰਘ ਨਗਰ, ਗੁਰਸ਼ਰਨ ਸਿੰਘ ਪੂਹਲੀ, ਗੁਰਦੀਪ ਸਿੰਘ ਲਹਿਰਾਬੇਗਾ, ਜਸਵੰਤ ਸਿੰਘ ਗੰਗਾ, ਗੁਰਮੇਲ ਸਿੰਘ ਤੁੰਗਵਾਲੀ, ਰਣਜੀਤ ਸਿੰਘ ਸਰਾਂ ਤੁੰਗਵਾਲੀ, ਨਿਸ਼ਾਂਦ ਕੁਮਾਰ ਭੁਚੋ ਮੰਡੀ, ਗੁਰਦੀਪ ਸਿੰਘ ਨੰਬਰਦਾਰ ਪੂਹਲਾ, ਰਮਿੰਦਰ ਸਿੰਘ ਰੰਮੀ ਗੰਗਾ, ਗੁਰਧਿਆਨ ਸਿੰਘ ਗੰਗਾ, ਸੁਖਚੈਨ ਸਿੰਘ ਗੰਗਾ, ਸਰਦਪਾਲ ਸਿੰਘ ਬਾਠ ਅਤੇ ਜਸਬੀਰ ਸਿੰਘ ਸੇਮਾ ਨੂੰ ਨਿਯੁਕਤ ਕੀਤਾ ਗਿਆ ਹੈ।
ਜਥੇਬੰਧਕ ਸਕੱਤਰ
ਗੁਰਪ੍ਰੀਤ ਕੈਰੋਂ ਖ਼ਾਨ ਲਹਿਰਾਖਾਨਾ, ਅਮਰਿੰਦਰ ਸਿੰਘ ਸਰਪੰਚ ਚੱਕ ਫਤਿਹ ਸਿੰਘ ਵਾਲਾ, ਗੁਰਦਾਸ ਸਿੰਘ ਸਰਪੰਚ ਭਾਈ ਹਰਜੋਗਿੰਦਰ ਸਿੰਘ ਨਗਰ, ਬੇਅੰਤ ਸਿੰਘ ਭੁੱਚੋ ਕਲਾਂ, ਭਿੰਦਰ ਸਿੰਘ ਭੁੱਚੋ ਕਲਾਂ,, ਗੁਲਜ਼ਾਰ ਸਿੰਘ ਭੈਣੀ, ਇੰਦਰਜੀਤ ਸਿੰਘ ਭੈਣੀ, ਮਨਪ੍ਰੀਤ ਸਿੰਘ , ਰਤਨ ਸਿੰਘ ਬਾਠ ਨੂੰ ਨਿਯੁਕਤ ਕੀਤਾ ਗਿਆ ਹੈ

Our Visitor

1894585