Monday, May 4, 2026
Home Blog Page 2683

ਆਪ ਵਲੋਂ ਇੱਕ ਹੋਰ ਨਾਮੀ ਕਲਾਕਾਰ ਨੂੰ ਟਿਕਟ ਦੇਣ ਦੀ ਤਿਆਰੀ!

0

ਗਾਇਕ ਬਲਵੀਰ ਚੋਟੀਆਂ ਨੇ ਮੁੱਖ ਅਧਿਆਪਕ ਦੀ ਨੌਕਰੀ ਛੱਡ ਆਪ ’ਚ ਕੀਤੀ ਸਮੂਲੀਅਤ
ਬਠਿੰਡਾ ਦਿਹਾਤੀ ਤੋਂ ਹੋ ਸਕਦੇ ਹਨ ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਆਮ ਆਦਮੀ ਪਾਰਟੀ ਵਲੋਂ ਅੱਜ ਉਮੀਦਵਾਰਾਂ ਦੀ ਜਾਰੀ ਦੂਜੀ ਸੂਚੀ ਵਿਚ ਪੰਜਾਬ ਦੇ ਦੋ ਨਾਮੀ ਕਲਾਕਾਰਾਂ ਅਨਮੋਲ ਗਗਨ ਮਾਨ ਤੇ ਬਲਕਾਰ ਸਿੱਧੂ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਇੱਕ ਹੋਰ ਗਾਇਕ ਨੂੰ ਚੋਣ ਮੈਦਾਨ ਵਿਚ ਭੇਜਣ ਦੀ ਤਿਆਰੀ ਵਿੱਢ ਦਿੱਤੀ ਹੈ। ਉਘੇ ਲੋਕ ਗਾਇਕ ਤੇ ਸਿੱਖਿਆ ਵਿਭਾਗ ਵਿਚ ਬਤੌਰ ਸੈਂਟਰ ਹੈਡ ਟੀਚਰ ਸੇਵਾਵਾਂ ਨਿਭਾ ਰਹੇ ਬਲਵੀਰ ਚੋਟੀਆ ਦੇ ਬੀਤੇ ਕੱਲ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਇੱਕ ਪ੍ਰੋਗਰਾਮ ’ਚ ਝਾੜੂ ਚੁੱਕ ਲੈਣ ਤੋਂ ਬਾਅਦ ਉਸਨੂੰ ਆਪ ਵਲੋਂ ਬਠਿੰਡਾ ਦਿਹਾਤੀ ਤੋਂ ਚੋਣ ਲੜਾਉਣ ਦੀ ਚਰਚਾ ਸ਼ੁਰੂ ਹੋ ਗਈ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਂਡ ਨੇ ਚੋਟੀਆ ਨੂੰ ਉਕਤ ਹਲਕੇ ਤੋਂ ਤਿਆਰੀਆਂ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਪਾਰਟੀ ਉਕਤ ਗਾਇਕ ਰਾਹੀਂ ਅਪਣੀ ਇਸ ਹਲਕੇ ਤੋਂ ਪਾਰਟੀ ਵਿਧਾਇਕਾ ਰਹੀ ਰੁਪਿੰਦਰ ਕੌਰ ਰੂਬੀ ਦੀ ਭਰਪਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸਨੇ ਪਿਛਲੇ ਦਿਨੀਂ ਆਪ ਛੱਡ ਕਾਂਗਰਸ ਦਾ ਹੱਥ ਫ਼ੜ ਲਿਆ ਸੀ। ਗੌਰਤਲਬ ਹੈ ਕਿ ਗਾਇਕ ਚੋਟੀਆ ਪਿਛਲੇ ਕਈ ਦਹਾਕਿਆਂ ਤੋਂ ਬਠਿੰਡਾ ਸ਼ਹਿਰ ਦੇ ਵਾਸੀ ਹਨ ਤੇ ਉਨ੍ਹਾਂ ਦਾ ਇਲਾਕੇ ’ਚ ਚੰਗਾ ਸੰਪਰਕ ਦਸਿਆ ਜਾ ਰਿਹਾ ਹੈ। ਪਾਰਟੀ ਹਾਈਕਮਾਂਡ ਨੂੰ ਉਮੀਦ ਹੈ ਕਿ ਉਕਤ ਗਾਇਕ ਮੁੜ ਇਸ ਹਲਕੇ ਨੂੰ ਪਾਰਟੀ ਦੀ ਝੋਲੀ ਪਾ ਸਕਦਾ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬੇਸ਼ੱਕ ਪਾਰਟੀ ਛੱਡਣ ਤੋਂ ਪਹਿਲਾਂ ਇਸ ਹਲਕੇ ਵਿਚ ਰੂਬੀ ਦਾ ਵੀ ਚੰਗਾ ਵਿਰੋਧ ਹੋ ਰਿਹਾ ਸੀ ਪ੍ਰੰਤੂ ਪਾਰਟੀ ਹਾਈਕਮਾਂਡ ਇਸ ਹਲਕੇ ਤੋਂ ਕਿਸੇ ਮਜਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਸੀ। ਹਾਲਾਂਕਿ ਇੱਥੇ ਕਈ ਆਪ ਆਗੂ ਟਿਕਟ ਲਈ ਹੱਥ ਪੈਰ ਮਾਰ ਰਹੇ ਸਨ ਪ੍ਰੰਤੂ ਹਲਕੇ ਦੇ ਲੋਕ ਉਨ੍ਹਾਂ ਨੂੰ ਬਤੌਰ ਉਮੀਦਵਾਰ ਘੱਟ ਹੀ ਸਵੀਕਾਰ ਕਰ ਰਹੇ ਸਨ। ਉਧਰ ਪਾਰਟੀ ’ਚ ਸਰਗਰਮੀ ਨਾਲ ਭੁੂਮਿਕਾ ਨਿਭਾਉਣ ਦੀ ਇੱਛਾ ਜਾਹਰ ਕਰਦਿਆਂ ਗਾਇਕ ਚੋਟੀਆ ਨੇ ਦਾਅਵਾ ਕੀਤਾ ਕਿ ਉਹ ਇੱਕ ਛੋਟੇ ਪ੍ਰਵਾਰ ਨਾਲ ਸਬੰਧਤ ਹੋਣ ਕਾਰਨ ਆਮ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਜਾਣਦੇ ਹਨ, ਜਿਸਦੇ ਚੱਲਦੇ ਪਾਰਟੀ ਜਿੱਥੇ ਵੀ ਉਸਦੀ ਡਿਊਟੀ ਲਗਾਉਂਦੀ ਹੈ, ਉਹ ਪੂਰੀ ਮਿਹਨਤ ਕਰਕੇ ਉਸ ਉਪਰ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ।

 

ਇੰਸਟੀਚਿਊਸਨ ਆਫ ਇੰਜੀਨੀਅਰਜ ਦੁਆਰਾ 36ਵੀਂ ਰਾਸਟਰੀ ਕਨਵੈਨਸਨ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਇੰਸਟੀਚਿਊਟ ਆਫ ਇੰਜੀਨੀਅਰਜ ਦੇ ਸਥਾਨਕ ਕੇਂਦਰ ਦੁਆਰਾ ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਇੰਜੀਨੀਅਰਾਂ ਦੀ 36ਵੀਂ ਰਾਸਟਰੀ ਕਨਵੈਨਸਨ ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਡਿਵੀਜਨਲ ਬੋਰਡ ਦੀ ਅਗਵਾਈ ਹੇਠ ਕਰਵਾਈ ਗਈ। ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੇ ਚੀਫ ਗੈਸਟ ਇੰਜਨੀਅਰ ਪਵਨ ਕੁਮਾਰ ਗਰਗ ਸਾਬਕਾ ਵਾਇਰਲੈੱਸ ਸਲਾਹਕਾਰ ਭਾਰਤ ਸਰਕਾਰ ਅਤੇ ਰੇਡੀਓ ਰੈਗੂਲੇਸਨ ਬੋਰਡ ਇੰਟਰਨੈਸਨਲ ਟੈਲੀਕਮਿਊਨੀਕੇਸਨ ਯੂਨੀਅਨ ਦੇ ਸਾਬਕਾ ਚੇਅਰਮੈਨ ਸਨ। ਇਲੈਕਟ੍ਰੋਨਿਕ ਦੂਰਸੰਚਾਰ ਡਿਵੀਜਨ ਬੋਰਡ ਦੇ ਚੇਅਰਮੈਨ ਡਾ ਤਾਰਾ ਸਿੰਘ ਕਮਲ ਨੇ ਆਪਣੇ ਉਦਘਾਟਨੀ ਭਾਸ਼ਨ ਦੌਰਾਨ ਡਾ ਜਗਤਾਰ ਸਿੰਘ ਚੇਅਰਮੈਨ ਲੋਕਲ ਸੈਂਟਰ ਬਠਿੰਡਾ ਅਤੇ ਇੰਜਨੀਅਰ ਐਸਐਸ ਮੁੰਡੀ ਚੇਅਰਮੈਨ ਸਟੇਟ ਸੈਂਟਰ ਪੰਜਾਬ ਅਤੇ ਚੰਡੀਗੜ੍ਹ ਨੂੰ ਇਸ ਕਾਨਫ਼ਰੰਸ ਦੀ ਵਧਾਈ ਦਿੱਤੀ। ਡਾ. ਜਗਤਾਰ ਸਿੰਘ ਸਿਵੀਆ ਚੇਅਰਮੈਨ ਬਠਿੰਡਾ ਲੋਕਲ ਸੈਂਟਰ ਅਤੇ ਇੰਜ. ਐਸ.ਐਸ ਮੁੰਡੀ ਚੇਅਰਮੈਨ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਨੇ ਸਾਰੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਇਸ ਕਾਨਫ਼ਰੰਸ ਦੌਰਾਨ ਤਿੰਨ ਮਹਾਨ ਸ਼ਖਸੀਅਤਾਂ ਡਾ ਸਵੀਨਾ ਬਾਂਸਲ ,ਡਾ ਪਵਨ ਕੁਮਾਰ ਗਰਗ, ਡਾ ਹਰਪ੍ਰੀਤ ਸਿੰਘ ਨੂੰ ਐਮੀਨੈਂਟ ਇੰਜਨੀਅਰ ਐਵਾਰਡ ਪ੍ਰਦਾਨ ਕੀਤੇ ਗਏ ।

ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਕਾਂਗਰਸ ਵਿਚ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਅੱਜ ਵਾਰਡ ਨੰਬਰ 15 ਵਿੱਖੇ ਜੈਜੀਤ ਸਿੰਘ ਜੌਹਲ ਅਤੇ ਟਹਿਲ ਸਿੰਘ ਬੁੱਟਰ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਹਨਾਂ ਵਿਚ ਅਕਾਲੀ ਦਲ ਵਿੱਚੋਂ ਪਰਮਿੰਦਰ ਸਿੰਘ ਢਿੱਲੋਂ ਸਮੇਤ ਪਰਿਵਾਰ, ਬਲਦੇਵ ਸਿੰਘ ਢਿੱਲੋਂ, ਜਸਦੀਪ ਸਿੰਘ ਸੰਧੂ, ਸੁਖਵਿੰਦਰ ਸਿੰਘ ਧਾਲੀਵਾਲ, ਰੋਹਿਤ ਕੁਮਾਰ ਅਤੇ ਆਮ ਆਦਮੀ ਪਾਰਟੀ ਵਿੱਚੋਂ ਦਵਿੰਦਰ ਸਿੰਘ ਯੋਗੀ ਸਿਵਲ ਲਾਇਨਜ, ਰਕੇਸ਼ ਪੋਲ, ਕਮਲਦੀਪ ਸਿੰਘ, ਮਨਿੰਦਰ ਰਾਏ, ਸਾਹਿਲ ਕੁਮਾਰ, ਬਵਿਸ਼ਿਆ ਕੁਮਾਰ (ਫਿਊਚਰ), ਚੰਨੀ ਪ੍ਰਧਾਨ, ਸੰਦੀਪ ਸਿੰਘ, ਅਰਮਾਨ ਬਰਾੜ ਆਦਿ ਨੇ ਕਾਂਗਰਸ ਪਾਰਟੀ ਦਾ ਪਲਾ ਫੜਿਆ।ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਇਹਨਾਂ ਸਾਰੇ ਆਗੂਆਂ ਨੂੰ ਕਾਂਗਰਸ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਕੋਂਸਲਰ ਮਨਜੀਤ ਕੌਰ ਬੁੱਟਰ ਵੀ ਹਾਜ਼ਰ ਸਨ।

ਸ਼ਹਿਰ ਦੇ ਵਿਕਾਸ ਲਈ ਵਿੱਤ ਮੰਤਰੀ ਨੇ ਲੱਖਾਂ ਰੁਪਏ ਦੀ ਗਰਾਂਟ ਵੰਡੀ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਸ਼ਹਿਰ ਦੇ ਵਿਕਾਸ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵੱਖ ਵੱਖ ਖੇਤਰਾਂ ਵਿਚ ਪੁੱਜ ਕੇ 77 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਅੰਦਰ ਵੱਡੀ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ ਜਿਨ੍ਹਾਂ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਪੁਰਦ ਕੀਤੀਆਂ ਗਈਆਂ ਹਨ ਜਿਨ੍ਹਾਂ ਉੱਪਰ ਕਰੋੜਾਂ ਰੁਪਏ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਵਾਸੀਆਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਹੀ ਸ਼ਹਿਰ ਦੇ ਪੰਦਰਾਂ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਕੀਤੀ ਗਈ ਹੈ। ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਰੱਖੇ ਗਏ ਪ੍ਰੋਗਰਾਮਾਂ ਦੌਰਾਨ ਸ਼ਿਰਕਤ ਕਰਦਿਆਂ ਵਿੱਤ ਮੰਤਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਉਨ੍ਹਾਂ ਦਾ ਸਹਿਯੋਗ ਕਰਨ। ਵਿੱਤ ਮੰਤਰੀ ਨੇ ਕਿਹਾ ਕਿ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਨੂੰ ਤੁਰੰਤ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਹਰਮਿੰਦਰ ਸਿੱਧੂ, ਚੇਅਰਮੈਨ ਕੇ.ਕੇ.ਅਗਰਵਾਲ, ਚੇਅਰਮੈਨ ਰਾਜਨ ਗਰਗ, ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਕੋਂਸਲਰ ਬਲਰਾਜ ਪੱਕਾ, ਰਾਜੂ ਸਰਾਂ, ਪਰਵਿੰਦਰ ਸਿੱਧੂ, ਟਹਿਲ ਬੁੱਟਰ, ਮਿੰਟੂ ਕਪੂਰ, ਕੰਵਲਜੀਤ ਭੰਗੂ ਆਦਿ ਹਾਜ਼ਰ ਸਨ।

ਪਨਬੱਸ/ਪੀ ਆਰ ਟੀ ਸੀ ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਚੌਥੇ ਦਿਨ ਵਿੱਚ ਸ਼ਾਮਿਲ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਹੱਕੀ ਮੰਗਾਂ ਲਈ ਰੱਖੀ ਹੜਤਾਲ ਅੱਜ ਚੌਥੇ ਦਿਨ ਵਿੱਚ ਸਾਮਿਲ ਹੋ ਗਈ ਹੈ। ਬਠਿੰਡਾ ਡਿਪੂ ਦੇ ਗੇਟ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਕੁਲਵੰਤ ਸਿੰਘ ਮਨੇਸ, ਗਗਨਦੀਪ ਸਿੰਘ,ਡੀਪੂ ਪ੍ਰਧਾਨ ਸੰਦੀਪ ਸਿੰਘ ਗਰੇਵਾਲ, ਸੈਕਟਰੀ ਹਰਤਾਰ ਸਰਮਾ ਨੇ ਪੰਜਾਬ ਸਰਕਾਰ ਕੋਲੋ ਮੰਗ ਕਰਦਿਆਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜਮਾਂ ਨੂੰ ਤਰੁੰਤ ਪੱਕਾ ਕੀਤਾ ਜਾਵੇ ਅਤੇ ਪੰਜਾਬ ਦੀ ਅਬਾਦੀ ਦੇ ਹਿਸਾਬ ਨਾਲ 10,000 ਬੱਸਾਂ ਦਾ ਫਲੀਟ ਤਿਆਰ ਕਰ ਕੇ ਦਿੱਤਾ ਜਾਵੇ । ਇਸ ਮੌਕੇ ਡਿੱਪੂ ਚੈਅਰਮੈਨ ਸਰਬਜੀਤ ਸਿੰਘ ਭੁੱਲਰ, ਕੁਲਦੀਪ ਸਿੰਘ ,ਕੈਸ਼ੀਅਰ ਰਵਿੰਦਰ ਸਿੰਘ , ਗੁਰਬਿੰਦਰ ਸਿੰਘ ਪਰਚੰਡਾ,ਗਗਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਆਪ ਵੱਲੋਂ 30 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

0

ਸੂਚੀ ਵਿੱਚ ਪੰਜਾਬ ਦੇ ਦੋ ਨਾਮਵਾਰ ਕਲਾਕਾਰਾਂ ਦੇ ਨਾਮ ਵੀ ਸਾਮਲ

ਪਹਿਲੀ ਸੂਚੀ ਚ ਪਾਰਟੀ ਦੇ ਦਸ ਸਿਟਿੰਗ ਵਿਧਾਇਕਾਂ ਨੂੰ ਦਿੱਤੀ ਸੀ ਟਿਕਟ

ਸੁਖਜਿੰਦਰ ਮਾਨ

ਚੰਡੀਗੜ੍ਹ, 10 ਦਸੰਬਰ: ਅਗਾਮੀ ਵਿਧਾਨ ਸਭਾ ਚੋਣਾਂ ਚ ਸਰਕਾਰ ਬਣਾਉਣ ਲਈ ਭੱਜ ਦੌੜ ਕਰ ਰਹੀ ਆਮ ਆਦਮੀ ਪਾਰਟੀ ਨੇ ਅੱਜ ਆਪਣੇ ਤੀਹ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਸੂਬੇ ਦੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਇਸ ਸੂਚੀ ਵਿਚ ਪੰਜਾਬ ਦੇ ਦੋ ਨਾਮਵਰ ਗਾਇਕਾਂ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ  ਸੂਚੀ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਆਗੂਆਂ ਰਮਨ ਬਹਿਲ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਕ੍ਰਮਵਾਰ ਗੁਰਦਾਸਪੁਰ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ  ਵਿੱਚ ਉਮੀਦਵਾਰ ਬਣਾਇਆ ਗਿਆ ਹੈ ਇਸੇ ਤਰ੍ਹਾਂ ਬੇਅਦਬੀ ਕਾਂਡ ਦੀ ਜਾਂਚ ਕਰਨ ਵਾਲੇ ਸੂਬੇ ਦੇ ਚਰਚਿਤ ਸਾਬਕਾ ਪੁਲਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੰਮ੍ਰਿਤਸਰ ਉੱਤਰੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮਹਹੂਮ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਸੇਖਵਾਂ ਨੂੰ ਕਾਦੀਆਂ ਤੋਂ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੂੰ ਘਨੌਰ ਅਤੇ ਨਾਮਵਾਰ ਪੰਜਾਬੀ ਕਲਾਕਾਰ ਬਲਕਾਰ ਸਿੱਧੂ ਨੂੰ ਰਾਮਪੁਰਾ ਫੂਲ ਤੇ ਅਨਮੋਲ ਗਗਨ ਮਾਨ ਨੂੰ ਖਰੜ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਵੱਲੋਂ ਹੁਣ ਤੱਕ ਜਾਰੀ ਦੋ ਸੂਚੀਆਂ ਵਿੱਚ ਚਾਲੀ ਹਲਕਿਆਂ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਜਲਦੀ ਹੀ ਤੀਜੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ, ਜਿਸ ਵਿਚ ਤੀਹ ਹੋਰ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

ਚੰਨੀ ਦਾ ਨਵਾਂ ਐਲਾਨ , ਰੇਤ ਮਾਫੀਏ ਦੀ ਜਾਣਕਾਰੀ ਦਿਓ, 25000 ਰੁਪਏ ਇਨਾਮ ਪਾਓ

0
ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਪਹਿਲਕਦਮੀ ਸ਼ੁਰੂ ਕਰਨ ਦੇ ਨਿਰਦੇਸ਼
ਸਰਕਾਰ ਦੁਆਰਾ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਤੈਅ ਰੇਟ ਅਨੁਸਾਰ ਰੇਤ ਦੀ ਵਿਕਰੀ ਯਕੀਨੀ ਬਣਾਈ ਜਾਵੇ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਦਸੰਬਰ: ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੱਥ ਪਾਉਣ ਅਤੇ ਸਰਕਾਰ ਵੱਲੋਂ ਰੇਤ ਦੀਆਂ  ਨਿਰਧਾਰਤ ਕੀਮਤਾਂ 5.50 ਪ੍ਰਤੀ ਕਿਊਬਿਕ ਫੁੱਟ `ਤੇ ਸਥਿਰ ਰਹਿਣ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਬੰਧਤ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਖਣਨ ਵਾਲੀਆਂ ਥਾਵਾਂ `ਤੇ ਸਖ਼ਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ  ਇਸ ਸਬੰਧ ਵਿੱਚ ਨਿਯਮਾਂ ਦੀ ਕਿਸੇ ਵੀ ਉਲੰਘਣਾ ਬਾਰੇ ਵੀਡੀਓ ਜਾਂ ਕਿਸੇ ਹੋਰ ਰੂਪ ਵਿੱਚ ਸਬੂਤ ਦੇਣ ਲਈ 25000 ਰੁਪਏ ਦੇ ਇਨਾਮ ਦਾ ਐਲਾਨ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਰੇਕ ਮਾਈਨਿੰਗ ਸਾਈਟ ਤੋਂ ਅੰਤਿਮ ਮੰਜ਼ਿਲ ਤੱਕ ਦੀ ਦੂਰੀ ਦੀਆਂ ਦਰਾਂ ਸਬੰਧਤ ਡਿਪਟੀ ਕਮਿਸ਼ਨਰ ਦੁਆਰਾ ਤੈਅ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਵੀ ਪਿੰਡ ਦੀ ਪੰਚਾਇਤ ਰੇਤ ਦੀ ਮੰਗ ਕਰਦੀ ਹੈ ਤਾਂ ਉਸ ਨੂੰ ਇਹ ਮਾਈਨਿੰਗ ਵਾਲੀਆਂ ਥਾਵਾਂ ਤੋਂ ਹੀ ਮੁਫ਼ਤ ਮੁਹੱਈਆ ਕਰਵਾਈ ਜਾਵੇ। ਚੰਨੀ ਨੇ ਕਿਹਾ ਕਿ ਰੇਤ ਦੀ ਢੋਆ-ਢੁਆਈ ਕਰਨ ਵਾਲੀਆਂ ਟਰਾਲੀਆਂ ਤੋਂ ਕੋਈ ਚਾਰਜ ਨਾ ਲਿਆ ਜਾਵੇ ਅਤੇ ਸਿਰਫ਼ ਟਰੱਕਾਂ ਤੋਂ  5.50 ਪ੍ਰਤੀ ਕਿਊਬਿਕ ਫੁੱਟ ਚਾਰਜ ਕੀਤਾ ਜਾਵੇ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਾਨੂੰਨੀ ਸਾਈਟਾਂ ਦੀ ਗਿਣਤੀ ਵਧਾਉਣ ਅਤੇ ਪਹਿਲਾਂ ਬੰਦ ਕੀਤੀਆਂ ਸਾਈਟਾਂ ਨੂੰ ਚਾਲੂ ਕਰਨ `ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਸ ਸਬੰਧੀ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਮੋਹਾਲੀ ਅਤੇ ਰੋਪੜ ਜ਼ਿਲ੍ਹਿਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦਰਮਿਆਨ ਤਾਲਮੇਲ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਉਹ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਦ੍ਰਿੜ ਹਨ।

ਸੰਘਰਸ਼ੀ ਧਿਰਾਂ ਦੀ ਅਵਾਜ਼ ਨੱਪਣ ਲਈ ਮੁੱਖ ਮੰਤਰੀ ਦੇ ਸਮਾਗਮਾਂ ‘ਚ ਚੱਲੇਗਾ ਡੀ.ਜੇ.!

0

ਸੁਖਜਿੰਦਰ ਮਾਨ
ਚੰਡੀਗੜ੍ਹ, 9 ਦਸੰਬਰ: ਸ਼ੋਸਲ ਮੀਡੀਆ ’ਤੇ ਅੱਜ ਦੇਰ ਸਾਮ ਤੋਂ ਵਾਈਰਲ ਹੋ ਰਹੇ ਇੱਕ ਸਰਕਾਰੀ ਪੱਤਰ ਦੀ ਇਬਾਰਤ ਨੂੰ ਜੇਕਰ ਸੱਚ ਮੰਨ ਲਿਆ ਜਾਵੇ ਤਾਂ ਆਮ ਲੋਕਾਂ ਦੇ ਮੁੱਖ ਮੰਤਰੀ ਹੋਣ ਦਾ ਦਾਅਵਾ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਦੇ ਸਮਾਗਮਾਂ ਵਿਚ ਸੰਘਰਸ਼ੀ ਧਿਰਾਂ ਦੀ ਅਵਾਜ਼ ਨੱਪਣ ਲਈ ਪੁਲਿਸ ਨੇ ਨਵੀਂ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦੇ ਜਿਸ ਵੀ ਹਿੱਸੇ ਵਿਚ ਜਾਣਗੇ, ਉਥੇ ਪੰਜਾਬ ਪੁਲਿਸ ਡੀ.ਜੇ ਦਾ ਪ੍ਰਬੰਧ ਕਰਕੇ ਰੱਖੇਗੀ। ਇਹ ਪ੍ਰਬੰਧ ਇਸ ਕਰਕੇ ਕੀਤੇ ਜਾਣੇ ਹਨ ਤਾਂ ਕਿ ਅਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਨ ਵਾਲੀਆਂ ਧਿਰਾਂ ਦੀ ਅਵਾਜ਼ ਮੁੱਖ ਮੰਤਰੀ ਦੇ ਸਮਾਗਮ ਤੱਕ ਨਾ ਪੁੱਜ ਸਕੇ। ਪੰਜਾਬ ਪੁਲਿਸ ਦੇ ਸਪੈਸ਼ਲ ਪ੍ਰੋਟੇਕਸ਼ਨ ਯੂਨਿਟ ਦੇ ਆਈ.ਜੀ ਵਲੋਂ ਅੱਜ ਜਾਰੀ ਇੱਕ ਪੱਤਰ (ਨੰਬਰ 8756-8809) ਤਹਿਤ ਸਮੂਹ ਜ਼ਿਲ੍ਹਿਆਂ ਦੇ ਡੀ.ਸੀਜ਼, ਐਸ.ਐਸ.ਪੀਜ਼ ਅਤੇ ਪੁਲਿਸ ਕਮਿਸ਼ਨਰ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਵੀ ਫੰਕਸ਼ਨ ਹੋਵੇਗਾ,ਉਥੇ ਕੁੱਝ ਧਿਰਾਂ ਵਲੋਂ ਕੀਤੀ ਜਾਣ ਵਾਲੀ ਨਾਅਰੇਬਾਜ਼ੀ ਦੀ ਅਵਾਜ਼ ਮੁੱਖ ਸਮਾਗਮ ਵਾਲੀ ਜਗ੍ਹਾਂ ’ਤੇ ਜਾਣ ਤੋਂ ਰੋਕਣ ਲਈ ਡੀ.ਜੇ ਉਪਰ ਧਾਰਮਿਕ ਜਾਂ ਗੁਰਬਾਣੀ ਚਲਾ ਦਿੱਤੀ ਜਾਵੇ। ਇਸ ਪੱਤਰ ’ਤੇ ਆਮ ਲੋਕਾਂ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਬਠਿੰਡਾ ’ਚ ਮੇਅਰ ਦੀ ਅਗਵਾਈ ਹੇਠ ਕਰੋਨਾ ਵੈਕਸੀਨ ਕੈਂਪ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 9 ਦਸੰਬਰ: ਸਥਾਨਕ ਸ਼ਹਿਰ ਦੇ ਵਾਰਡ ਨੰਬਰ 35 ਵਿਚ ਅੱਜ ਨਗਰ ਨਿਗਮ ਦੀ ਮੇਅਰ ਸ਼੍ਰੀਮਤੀ ਰਮਨ ਗੋਇਲ ਦੀ ਅਗਵਾਈ ਹੇਠ ਅੱਜ ਸਿਹਤ ਵਿਭਾਗ ਦੀ ਟੀਮ ਨਾਲ ਮਿਲਕੇ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ।ਅਪਣੇ ਵਾਰਡ ਦੇ ਅੱਨਿਆਪੂਰਨ ਮੰਦਿਰ ਵਿਚ ਲੱਗੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਮੇਅਰ ਸ਼੍ਰੀਮਤੀ ਗੋਇਲ ਨੇ ਸ਼ਹਿਰ ਵਾਸੀਆਂ ਨੂੰ ਆਗਾਮੀ ਤੀਜ਼ੀ ਸੰਭਾਵਿਤ ਲਹਿਰ ਤੋਂ ਬਚਣ ਲਈ ਕਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਸਿਰਫ਼ ਮੁਕੰਮਲ ਟੀਕਾਕਰਨ ਤੇ ਇਸਤੋਂ ਬਚਾਅ ਕਰਕੇ ਹੀ ਬਚਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਸੰਦੀਪ ਗੋਇਲ, ਸੰਜੇ ਗੋਇਲ, ਜਤਿੰਦਰ ਗੋਗੀਆ, ਸੰਦੀਪ ਗਰਗ, ਸੰਜੀਵ ਬਾਂਸਲ, ਵਿਪਨ ਗੋਇਲ ਤੇ ਕਾਲਾ ਬਾਂਸਲ ਆਦਿ ਵੀ ਹਾਜਰ ਸਨ। ਇਸ ਕੈਂਪ ਵਿਚ 294 ਵਿਅਕਤੀਆਂ ਦੇ ਕਰੋਨਾ ਵੈਕਸੀਨ ਲਗਾਈ ਗਈ।

ਆਪ ਦੀਆਂ ਗਾਰੰਟੀਆਂ ਨੇ ਲਾਰੇਬਾਜਾਂ ਦੀ ਨੀਂਦ ਕੀਤੀ ਹਰਾਮ: ਹਰਪਾਲ ਚੀਮਾ

0

ਸੁਖਜਿੰਦਰ ਮਾਨ
ਬਠਿੰਡਾ, 9 ਦਸੰਬਰ: ਨਜਦੀਕੀ ਪਿੰਡ ਪੱਕਾ ਕਲਾਂ ਵਿਖੇ ਆਮ ਆਦਮੀ ਪਾਰਟੀ ਵਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਦਿੱਤੀ ਗਰੰਟੀ ਬਾਰੇ ਜਾਣਕਾਰੀ ਦੇਣ ਲਈ ਰਚਾਏ ਜਨ ਸੰਵਾਦ ਪ੍ਰੋਗਰਮ ਵਿਚ ਵਿਸ਼ੇਸ ਤੌਰ ’ਤੇ ਪੁੱਜੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ‘‘ ਆਪ ਦੀਆਂ ਗਰੰਟੀਆਂ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਦੀ ਨੀਂਦ ਹਰਾਮ ਕਰ ਦਿਤੀ ਹੈ। ’’ ਉਹਨਾ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਸਿੱਖਿਆ, ਸਿਹਤ ਸਹੂਲਤਾਂ ਅਤੇ ਰੋਜਗਾਰ ਦੇਣ ਲਈ ਵਚਨਬੱਧ ਹੈ।ਵਿਧਾਇਕ ਚੀਮਾ ਨੇ ਕਿਹਾ ਕਿ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਪਹਿਲੀ ਗਰੰਟੀ ਬਿਜਲੀ ਦੀ ਦਿੱਤੀ ਸੀ ਤਾਂ ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਵੱਲੋਂ ਕੁੱਝ ਦਿਨਾਂ ਬਾਅਦ ਹੀ ਬਿਜਲੀ ਸਸਤੀ ਕਰਨ ਅਤੇ ਪੁਰਾਣੇ ਖੜ੍ਹੇ ਬਿਜਲੀ ਦੇ ਬਕਾਏ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਪਰ ਅੱਜ ਤੱਕ ਕਿਸੇ ਘਰ ਦਾ ਨਾ ਤਾਂ ਪਿਛਲਾ ਬਿਜਲੀ ਦਾ ਬਕਾਇਆ ਮੁਆਫ ਹੋਇਆ ਹੈ ਅਤੇ ਨਾ ਹੀ ਬਿਜਲੀ ਸਸਤੀ ਹੋਈ ਅੱਜ ਵੀ ਲੋਕਾਂ ਨੂੰ ਵੱਡੇ ਵੱਡੇ ਬਿੱਲ ਆ ਰਹੇ ਹਨ। ਉਹਨਾ ਨੇ ਕਿਹਾ ਕਿ ਆਪ ਨੇ ਦੂਜੀ ਗਾਰੰਟੀ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਦਿੱਤੀ ਹੈ। ਇਸ ਮੌਕੇ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਅੱਜ ਤੱਕ ਕਦੇ ਵੀ ਕਿਸੇ ਪਾਰਟੀ ਜਾਂ ਸਰਕਾਰ ਨੇ ਲੋਕਾਂ ਲਈ ਬਣਾਏ ਜਾਣ ਵਾਲੇ ਕਾਨੂੰਨ ਜਾਂ ਪਾਲਿਸਿਆਂ ਬਾਰੇ ਉਹਨਾ ਨਾਲ ਗੱਲਬਾਤ ਨਹੀਂ ਕੀਤੀ ਪਰ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਲੋਕਾਂ ਨੂੰ ਸਰਕਾਰ ਵਿੱਚ ਭਾਈਵਾਲ ਬਣਾ ਰਹੀ ਹੈ ਅਤੇ ਜਿਸ ਅਦਾਰੇ ਲਈ ਸਰਕਾਰ ਵੱਲੋਂ ਕੋਈ ਪਾਲਿਸੀ ਬਣਾਈ ਜਾਵੇਗੀ ਉਸ ਅਦਾਰੇ ਦੇ ਲੋਕ ਉਸ ਪਾਲਿਸੀ ਵਿੱਚ ਹਿਸੇਦਾਰ ਬਣਨਗੇ।

Our Visitor

1894564