Monday, May 11, 2026
Home Blog Page 269

Bathinda ‘ਚ ਅਕਾਲੀ ਦਲ ਦੀ ਹੁੰਝਾਫ਼ੇਰ ਜਿੱਤ; ਪੜ੍ਹੋ ਸਾਰੇ ਨਤੀਜ਼ੇ

0

👉ਜਿਆਦਾਤਰ ਪੰਚਾਇਤ ਸੰਮਤੀਆਂ ‘ਤੇ ਵੀ ਕੀਤਾ ਕਬਜ਼ਾ
Bathinda News: ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜਿਆਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਵਿਚ ਹੁੰਝਾਫ਼ੇਰ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹੇ ਵਿਚ ਪੈਂਦੀਆਂ ਕੁੱਲ 17 ਸੀਟਾਂ ਵਿਚੋਂ ਅਕਾਲੀ ਦਲ 13 ਸੀਟਾਂ ਉੱਪਰ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ। ਮੋੜ ਹਲਕੇ ਵਿਚ ਪੈਂਦੀਆਂ 4 ਸੀਟਾਂ ਵਿਚੋਂ 3 ਅਤੇ ਤਲਵੰਡੀ ਸਾਬੋ ਦੀਆਂ 3 ਵਿਚੋਂ ਇੱਕ ਆਪ ਦੇ ਹਿੱਸੇ ਆਈ ਹੈ। ਹਾਲਾਂਕਿ ਵਿਧਾਇਕ ਸੁਖਵੀਰ ਮਾਈਸਰਖਾਨਾ ਦੇ ਪਿੰਡ ਮਾਈਸਰਖਾਨਾ ਜੋਨ ਤੋਂ ਆਪ ਦਾ ਜ਼ਿਲ੍ਰਾ ਪ੍ਰੀਸ਼ਦ ਊਮੀਦਵਾਰ ਚੋਣ ਹਾਰ ਗਿਆ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ-ਸੰਮਤੀ ਚੋਣ ਨਤੀਜ਼ੇ; ਵੱਡੇ ਦਿੱਗਜ਼ਾਂ ਦੇ ਪਿੰਡਾਂ ਵਿਚੋਂ ਮਿਲੀ ਹਾਰ, ਮੁੱਖ ਮੰਤਰੀ ਦੇ ਪਿੰਡ ‘ਚ ਮਿਲੀ ਵੱਡੀ ਜਿੱਤ

ਚੋਣ ਨਤੀਜਿਆਂ ਮੁਤਾਬਕ ਹਲਕਾ ਬਠਿੰਡਾ ਦਿਹਾਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਵਿਚੋਂ 4, ਭੁੱਚੋਂ ਮੰਡੀ ਵਿਚੋਂ 4 ਦੀਆਂ 4, ਫ਼ੂਲ ਦੀਆਂ 2 ਵਿਚੋਂ 2, ਤਲਵੰਡੀ ਸਾਬੋ ਹਲਕੇ ਦੀਆਂ 3 ਵਿਚੋਂ 2 ਸੀਟਾਂ ‘ਤੇ ਅਕਾਲੀ ਦਲ ਜਿੱਤ ਗਿਆ। ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਵਿਚ ਤਲਵੰਡੀ ਸਾਬੋ ਹਲਕੇ ਜੋਨ ਸੀਗੋਂ ਵਿਚੋਂ ਬੂਟਾ ਸਿੰਘ, ਬੰਗੀ ਰੁਲਦੂ ਵਿਚੋਂ ਜਸਪਾਲ ਕੌਰ ਤੇ ਪੱਕਾ ਕਲਾਂ ਵਿਚੋਂ ਹਰਪ੍ਰੀਤ ਸਿੰਘ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਵਿਚ ਫ਼ੂਸ ਮੰਡੀ ਜੋਨ ਤੋਂ ਗੁਰਵਿੰਦਰ ਕੌਰ, ਬਾਂਡੀ ਤੋਂ ਮਨਜੀਤ ਕੌਰ, ਜੈ ਸਿੰਘ ਵਾਲਾ ਜੋਨ ਤੋਂ ਗੁਰਇਕਬਾਲ ਸਿੰਘ ਬਰਾੜ, ਬਹਿਮਣ ਦੀਵਾਨਾ ਤੋਂ ਜਸਕਰਨ ਕੌਰ ਜੇਤੂ ਰਹੀ।

ਇਹ ਵੀ ਪੜ੍ਹੋ ਕਬੱਡੀ ਖਿਡਾਰੀ ਦੇ ਕ+ਤ+ਲ ਮਾਮਲੇ ਵਿਚ ਪੁਲਿਸ ਮੁਕਾਬਲੇ ‘ਚ ਇੱਕ ਮੁੱਖ ਮੁਲਜ਼ਮ ਢੇਰ

ਦੂਜੇ ਪਾਸੇ ਭੁੱਚੋਂ ਮੰਡੀ ਹਲਕੇ ਦੇ ਜੋਨ ਭੁੱਚੋਂ ਕਲਾਂ ਤੋਂ ਗੁਰਜਿੰਦਰ ਸਿੰਘ, ਪੂਹਲਾ ਤੋਂ ਸਵਰਨ ਸਿੰਘ, ਕਿਲੀ ਨਿਹਾਲ ਸਿੰਘ ਤੋਂ ਸੁਖਵਿੰਦਰ ਕੌਰ ਤੇ ਬਲਾਹੜ ਵਿੰਝੂ ਜੋਨ ਤੋਂ ਬਲਜੀਤ ਕੌਰ ਜਿੱਤਣ ਵਿਚ ਸਫ਼ਲ ਰਹੀ ਹੈ। ਫ਼ੂਲ ਹਲਕੇ ਦੀ ਬੁਰਜ ਗਿੱਲ ਸੀਟ ਤੋਂ ਸੁਖਦੀਪ ਸਿੰਘ ਤੇ ਸਿਰੀਏਵਾਲਾ ਜੋਨ ਤੋਂ ਜਸਪਾਲ ਸਿੰਘ ਜੇਤੂ ਰਹੇ ਹਨ। ਮੋੜ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਈਸਰਖਾਨਾ ਜੋਨ ਤੋਂ ਅਕਾਲੀ ਦਲ ਦੇ ਹਰਭਜਨ ਸਿੰਘ, ਜਦਕਿ ਜੋਧਪੁਰ ਜੋਨ ਤੋਂ ਆਪ ਦੇ ਬੂਟਾ ਸਿੰਘ ਸੰਦੋਹਾ,ਕਰਾੜਵਾਲਾ ਤੋਂ ਗੁਰਦੀਪ ਕੌਰ ਅਤੇ ਮੰਡੀ ਕਲਾਂ ਜੋਨ ਤੋਂ ਰਾਣੀ ਕੌਰ ਜੇਤੂ ਰਹੇ। ਜੇਕਰ ਪੰਚਾਇਤ ਸੰਮਤੀ ਦੀ ਗੱਲ ਕੀਤੀ ਜਾਵੇ ਤਾਂ ਭੁੱਚੋਂ ਤੇ ਗੋਨਿਆਣਾ ਬਲਾਕ ਤੇ ਮੁਕੰਮਲ ਅਕਾਲੀ ਦਲ ਕਾਬਜ਼ ਹੋਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜ਼ਿਲ੍ਹਾ ਪ੍ਰੀਸ਼ਦ-ਸੰਮਤੀ ਚੋਣ ਨਤੀਜ਼ੇ; ਵੱਡੇ ਦਿੱਗਜ਼ਾਂ ਦੇ ਪਿੰਡਾਂ ਵਿਚੋਂ ਮਿਲੀ ਹਾਰ, ਮੁੱਖ ਮੰਤਰੀ ਦੇ ਪਿੰਡ ‘ਚ ਮਿਲੀ ਵੱਡੀ ਜਿੱਤ

0

Punjab News:ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਅੱਜ ਸਾਹਮਣੇ ਆਈ ਨਤੀਜਿਆਂ ਦੇ ਵਿਲੱਖਣ ਰੰਗ ਦੇਖਣ ਨੂੰ ਮਿਲੇ ਹਨ। ਇੱਕ ਪਾਸੇ ਜਿੱਥੇ ਮੁੜ ਤੋਂ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਨ ਵਾਲੀ ਸਭ ਤੋਂ ਵੱਡੀ ਪਾਰਟੀ ਬਣੇ ਕੇ ਮੁੜ ਉੱਭਰੀ ਹੈ, ਉਥੇ ਅਕਾਲੀ ਦਲ ਨੂੰ ਵੀ ਬਾਦਲਾਂ ਦੇ ਗੜ੍ਹ ਵਿਚ ਮੁੜ ਜਿੱਤ ਨਾਲ ਹੋਸਲਾ ਮਿਲਿਆ ਹੈ। ਜਦਕਿ ਕਾਂਗਰਸ ਲਈ ਇਹ ਨਤੀਜ਼ੇ ਜਿਆਦਾ ਉਤਸ਼ਾਹਤ ਵਾਲੇ ਨਹੀਂ ਰਹੇ। ਇਸਦੇ ਉਲਟ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰਾਂ ਦੇ ਜੱਦੀ ਪਿੰਡਾਂ ਵਿਚ ਮਿਲੀ ਹਾਰ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ;ਹੁਣ ਫ਼ਿਰੋਜਪੁਰ-ਦਿੱਲੀ ਵੰਦੇ ਭਾਰਤ Train ਬਰਨਾਲਾ ਵਿਚ ਵੀ ਰੁਕੇਗੀ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਆਪਣੇ ਜੱਦੀ ਪਿੰਡ ਵਿਚੋਂ ਆਪ ਉਮੀਦਵਾਰ ਹਾਰ ਗਿਆ ਹੈ। ਸੰਧਵਾਂ ਜ਼ੋਨ ਵਿੱਚ ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ ਉਮੀਦਵਾਰ ਮਹਿੰਦਰ ਸਿੰਘ ਨੇ ‘ਆਪ’ ਦੇ ਮੁਖਤਿਆਰ ਸਿੰਘ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਪਿੰਡ ਕੁਰਡ ਤੋਂ ਆਪ ਨੂੰ ਹਾਰ ਮਿਲੀ ਹੈ ਤੇ ਇੱਥੇ ਵੀ ਅਕਾਲੀ ਦਲ ਦੀ ਜਸਵਿੰਦਰ ਕੌਰ ਜਿੱਤ ਗਈ। ਇੱਕ ਹੋਰ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾਂ ਦੇ ਨਤੀਜ਼ੇ ਵੀ ਉਨ੍ਹਾਂ ਦੀ ਉਮੀਦ ਮੁਤਾਬਕ ਨਹੀਂ ਰਹੇ।

ਇਹ ਵੀ ਪੜ੍ਹੋ ਕਬੱਡੀ ਖਿਡਾਰੀ ਦੇ ਕ+ਤ+ਲ ਮਾਮਲੇ ਵਿਚ ਪੁਲਿਸ ਮੁਕਾਬਲੇ ‘ਚ ਇੱਕ ਮੁੱਖ ਮੁਲਜ਼ਮ ਢੇਰ

ਇੱਥੋਂ ਅਕਾਲੀ ਉਮੀਦਵਾਰ ਜ਼ਿੱਤਿਆ ਹੈ। ਸੰਗਰੂਰ ਤੋਂ ‘ਆਪ’ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਿੰਡ ਭਾਰਜ ਤੋਂ ਵੀ ਪਾਰਟੀ ਹਾਰ ਗਈ ਹੈ ਤੇ ਇੱਥੇ ਕਾਂਗਰਸ ਉਮੀਦਵਾਰ ਚੌਣ ਜਿੱਤ ਗਈ। ਬਠਿੰਡਾ ਜ਼ਿਲ੍ਹੇ ਦੇ ਹਲਕਾ ਮੋੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਜੱਦੀ ਪਿੰਡ ਮਾਈਸਰਖਾਨਾ ਤੋਂ ਵੀ ਵੱਡੀ ਹਾਰ ਮਿਲੀ ਹੈ। ਇੱਥੇ ਇਸੇ ਪਿੰਡ ਤੋਂ ਚੌਣ ਮੈਦਾਨ ਵਿਚ ਨਿੱਤਰਿਆ ਅਕਾਲੀ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤਿਆ ਹੈ। ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ ਵਿੱਚ ‘ਆਪ’ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਸਤੋਜ ਵਿਚ ਭਾਜਪਾ ਨੂੰ ਸਿਰਫ਼ ਇੱਕ ਵੋਟ ਪ੍ਰਾਪਤ ਕੀਤੀ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਆਪ ਨੇ ਬਲਾਕ ਸਮਿਤੀ ਚੋਣ ਜਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵੱਡੀ ਖ਼ਬਰ;ਹੁਣ ਫ਼ਿਰੋਜਪੁਰ-ਦਿੱਲੀ ਵੰਦੇ ਭਾਰਤ Train ਬਰਨਾਲਾ ਵਿਚ ਵੀ ਰੁਕੇਗੀ

0

👉MP Meet Hayar ਨੇ ਗੱਡੀ ਦੇ ਠਹਿਰਾਓ ਦੀ ਮੰਗ ਨੂੰ ਲੈ ਕੇ ਕੀਤੀ ਸੀ ਮੰਗ
Barnala News: ਪਿਛਲੇ ਦਿਨੀਂ ਮਾਲਵਾ ਪੱਟੀ ਦੇ ਫਿਰੋਜਪੁਰ ਤੋਂ ਦਿੱਲੀ ਨੂੰ ਜਾਣ ਵਾਲੀ ਸ਼ੁਰੂ ਹੋਈ ਵੰਦੇ ਭਾਰਤ ਰੇਲ ਗੱਡੀ ਹੁਣ ਬਰਨਾਲਾ ਦੇ ਵਿਚ ਵੀ ਰੁਕੇਗੀ। ਇਸਦਾ ਐਲਾਨ ਬੂੱਧਵਾਰ ਨੂੰ ਖੁਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ ਹੈ।

ਇਹ ਵੀ ਪੜ੍ਹੋ ਕਬੱਡੀ ਖਿਡਾਰੀ ਦੇ ਕ+ਤ+ਲ ਮਾਮਲੇ ਵਿਚ ਪੁਲਿਸ ਮੁਕਾਬਲੇ ‘ਚ ਇੱਕ ਮੁੱਖ ਮੁਲਜ਼ਮ ਢੇਰ

ਬਰਨਾਲਾ ਵਿਚ ਇਸ ਗੱਡੀ ਦੇ ਰੁਕਣ ਨਾਲ ਇਕੱਲੇ ਬਰਨਾਲਾ ਵਾਸੀਆਂ ਨੂੰ ਹੀ ਨਹੀਂ, ਬਲਕਿ ਮਾਨਸਾ, ਮਲੇਰਕੋਟਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਵੱਡਾ ਫ਼ਾਈਦਾ ਹੋਵੇਗਾ। ਇਸ ਗੱਡੀ ਦੇ ਬਰਨਾਲਾ ਠਹਿਰਾਓ ਦੀ ਮੰਗ ਨੂੰ ਲੈ ਕੇ ਐਮਪੀ ਮੀਤ ਹੇਅਰ ਵੱਲੋਂ ਮੰਗ ਕੀਤੀ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕਬੱਡੀ ਖਿਡਾਰੀ ਦੇ ਕ+ਤ+ਲ ਮਾਮਲੇ ਵਿਚ ਪੁਲਿਸ ਮੁਕਾਬਲੇ ‘ਚ ਇੱਕ ਮੁੱਖ ਮੁਲਜ਼ਮ ਢੇਰ

0

Mohali News: ਸੋਮਵਾਰ ਦੀ ਦੇਰ ਸ਼ਾਮ ਮੋਹਾਲੀ ਦੇ ਸੋਹਾਣਾ ‘ਚ ਹੋ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਉੱਘੇ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਮੋਹਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਕਤਲ ਕਾਂਡ ਦੇ ਇੱਕ ਮੁੱਖ ਮੁੱਖ ਮੁਲਜ਼ਮ ਨੂੰ ਢੇਰ ਕਰ ਦਿੱਤਾ ਹੈ। ਦਸਿਆ ਜਾ ਰਿਹਾ ਕਿ ਇਸ ਮੌਕੇ ਹੋਏ ਮੁਕਾਬਲੇ ਵਿਚ ਦੋ ਪੁਲਿਸ ਮੁਲਾਜਮ ਵੀ ਜਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ ਬਠਿੰਡਾ ‘ਚ ਦਿਨ-ਦਿਹਾੜੇ ਗੁੰਡਾਗਰਦੀ; ਚਿੱਟਾ ਵੇਚਣ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਦੇ ਸਿਰ ਪਾੜੇ

ਮ੍ਰਿਤਕ ਸ਼ੂਟਰ ਦੀ ਪਹਿਚਾਣ ਹਰਪਿੰਦਰ ਸਿੰਘ ਉਰਫ਼ ਮਿੱਡੂ ਵਾਸੀ ਨੌਸ਼ਹਿਰਾ ਪੰਨੂਆਂ ਜ਼ਿਲ੍ਹਾ ਤਰਨਤਾਰਨ ਦੇ ਤੌਰ’ਤੇ ਹੋਈ ਹੈ। ਇਹ ਮੁਕਾਬਲਾ ਮੋਹਾਲੀ ਦੇ ਲਾਲੜੂ ਇਲਾਕੇ ‘ਚ ਹੋਇਆ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮ ਹਰਪਿੰਦਰ ਮਿੱਡੂ ਨੇ ਹੀ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਨੂੰ ਸੈਲਫੀ ਲੈਣ ਬਹਾਨੇ ਆਪਣੇ ਕੋਲ ਬੁਲਾਇਆ ਸੀ। ਜਿਸਤੋਂ ਬਾਅਦ ਉਸਦੇ ਉੱਪਰ ਗੋਲੀਆਂ ਦੀ ਮੀਂਹ ਵਰ੍ਹਾ ਦਿੱਤਾ ਸੀ।

ਇਹ ਵੀ ਪੜ੍ਹੋ ਕੇਂਦਰੀ ਜੇਲ੍ਹ ‘ਚ ਖੂਨੀ ਝੜਪ; ਜੇਲ੍ਹ ਸੁਪਰਡੈਂਟ, ਡੀਐਸਪੀ ਤੇ ਐਸਐਚਓ ਸਹਿਤ ਦਰਜ਼ਨਾਂ ਜਖ਼ਮੀ

ਉਧਰ, ਪਤਾ ਚੱਲਿਆ ਹੈ ਕਿ ਪੁਲਿਸ ਨੇ ਇਸ ਕਤਲ ਦੇ ਮਾਸਟਰਮਾਈਂਡ ਐਸ਼ਦੀਪ ਸਿੰਘ ਨੂੰ ਵੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਇੱਕ ਹੋਰ ਮੁਲਜਮ ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਦਸਿਆ ਜਾ ਰਿਹਾ। ਐਸਐਸਪੀ ਹਰਮਨਦੀਪ ਹੰਸ ਨੇ ਮੀਡੀਆ ਨੂੰ ਦਸਿਆ ਕਿ ਐਸ਼ਦੀਪ ਡੋਨੀ ਬਲ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਕਤਲ ਤੋਂ ਬਾਅਦ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਸੀ। ਇਹ 25 ਨਵੰਬਰ ਨੂੰ ਰੂਸ ਤੋਂ ਇੰਡੀਆ ਵਾਪਸ ਆਇਆ ਸੀ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਪੁਲਿਸ ਇਸ ਮਾਮਲੇ ਵਿਚ ਦੋ ਸ਼ੂਟਰਾਂ ਆਦਿਤਿਆ ਕਪੂਰ ਅਤੇ ਕਰਨ ਪਾਠਕ ਦੀ ਪਹਿਚਾਣ ਕਰਕੇ ਉਨ੍ਹਾਂ ਦੀਆਂ ਫ਼ੋਟੋਆਂ ਜਨਤਕ ਕੀਤੀਆਂ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ ‘ਚ ਦਿਨ-ਦਿਹਾੜੇ ਗੁੰਡਾਗਰਦੀ; ਚਿੱਟਾ ਵੇਚਣ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਦੇ ਸਿਰ ਪਾੜੇ

0

Bathinda News: ਬਠਿੰਡਾ ਸ਼ਹਿਰ ਦੇ ਵਿਚ ਬੁੱਧਵਾਰ ਨੂੰ ਉੜੀਆ ਬਸਤੀ ਵਿਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਆਪਣੀ ਬਸਤੀ ‘ਚ ਚਿੱਟਾ ਵੇਚਣ ਦਾ ਵਿਰੋਧ ਕਰਦੇ ਨੌਜਵਾਨਾਂ ਨੂੰ ਗੁੰਡਿਆਂ ਵੱਲੋਂ ਕੁੱਟ-ਕੁੱਟ ਕੇ ਅਧਮਰਿਆ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਪ੍ਰੰਤੂ ਮੁਲਜ਼ਮ ਝਾੜੀਆਂ ਵਿਚੋਂ ਭੱਜਣ ਵਿਚ ਸਫ਼ਲ ਰਹੇ।

ਇਹ ਵੀ ਪੜ੍ਹੋਚੋਣ ਨਤੀਜ਼ੇ; ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ‘ਚ ਅਕਾਲੀ ਦਲ ਦੀ ਝੰਡੀ; 17 ਵਿਚੋਂ 13 ਸੀਟਾਂ ‘ਤੇ ਅੱਗੇ 

ਇਸ ਘਟਨਾ ਵਿਚ ਮਿੰਟੂ ਅਤੇ ਕਾਂਬੂ ਨਾਂ ਦੇ ਜਖ਼ਮੀ ਦੋਨਾਂ ਨੌਜਵਾਨਾਂ ਨੂੰ ਗੰਭੀਰ ਹਾਲਾਤ ਵਿਚ ਸਿਵ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਾਤ ਨੂੰ ਦੇਖਦਿਆਂ ਅੱਗੇ ਰੈਫ਼ਰ ਕੀਤਾ ਗਿਆ। ਡੀਐਸਪੀ ਸਰਬਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ ਥਾਣਾ ਥਰਮਲ ਵਿਖੇ ਪਰਚਾ ਦਰਜ਼ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ ਰਾਮਵੀਰ ਸਿੰਘ ਨੇ ਜਲੰਧਰ ਦੇ ਨਵੇਂ ਡਿਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਉਧਰ, ਪੀੜਤ ਪ੍ਰਵਾਰਾਂ ਨੇ ਦਸਿਆ ਕਿ ਜਨਤਾ ਨਗਰ ਤੇ ਅਮਰਪੁਰਾ ਬਸਤੀ ਨਾਲ ਸਬੰਧਤ ਕੁੱਝ ਨੌਜਵਾਨ ਊੜੀਆ ਬਸਤੀ ਵਿਚ ਚਿੱਟਾ ਵੇਚਣ ਲਈ ਆਉਂਦੇ ਸਨ, ਜਿੰਨ੍ਹਾਂ ਦਾ ਬਸਤੀ ਵਾਲਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸੇ ਤਰ੍ਹਾਂ ਜਦ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇੱਕ ਨੌਜਵਾਨ ਆਇਆ ਤਾਂ ਉਸਨੂੰ ਮਿੰਟੂ ਤੇ ਕਾਂਬੂ ਨੇ ਵਾਪਸ ਮੋੜ ਦਿੱਤਾ। ਜਿਸਤੋਂ ਬਾਅਦ ਉਹ ਆਪਣੇ ਨਾਲ ਕੁੱਝ ਹੋਰ ਮੁੰਡੇ ਤੇ ਤੇਜ਼ਧਾਰ ਹਥਿਆਰ ਲੈ ਕੇ ਆਏ, ਜਿੰਨ੍ਹਾਂ ਵੱਲੋਂ ਆਉਂਦਿਆਂ ਹੀ ਇੰਨ੍ਹਾਂ ਨੌਜਵਾਨਾਂ ਉੱਪਰ ਹਮਲਾ ਕਰ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਚੋਣ ਨਤੀਜ਼ੇ; ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ‘ਚ ਅਕਾਲੀ ਦਲ ਦੀ ਝੰਡੀ; 17 ਵਿਚੋਂ 13 ਸੀਟਾਂ ‘ਤੇ ਅੱਗੇ

0

Bathinda News: 14 ਦਸੰਬਰ ਨੂੰ ਪਈਆਂ ਵੋਟਾਂ ਦੇ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜਿਆਂ ਦੇ ਵਿਚ ਅਕਾਲੀ ਦਲ ਨੇ ਹੈਰਾਨੀਜਨਕ ਲੀਡ ਲੈਂਦਿਆਂ ਵਿਰੋਧੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਿਲ੍ਹੇ ਵਿਚ ਪੈਂਦੀਆਂ ਕੁੱਲ 17 ਸੀਟਾਂ ਵਿਚੋਂ ਅਕਾਲੀ ਦਲ 13 ਉੱਪਰ ਅੱਗੇ ਦਿਖਾਈ ਦੇ ਰਿਹਾ। ਬਠਿੰਡਾ ਦਿਹਾਤੀ ਹਲਕੇ ਵਿਚ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੁੰਝਾ ਫ਼ੇਰ ਜਿੱਤ ਹਾਸਲ ਕੀਤੀ ਹੈ। ਇਸ ਹਲਕੇ ਵਿਚ ਪੈਂਦੇ ਬਹਿਮਣ ਦੀਵਾਨਾ ਜੋਨ ਤੋਂ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਜਾ ਚੁੱਕਿਆ ਜਦਕਿ ਜੈ ਸਿੰਘ ਵਾਲਾ, ਬਾਂਡੀ ਤੇ ਫ਼ੂਸ ਮੰਡੀ ਜੋਨ ਵਿਚ ਅਕਾਲੀ ਦਲ ਨੇ ਲੀਡ ਬਣਾਈ ਹੋਈ ਹੈ।

ਇਹ ਵੀ ਪੜ੍ਹੋ ਕੇਂਦਰੀ ਜੇਲ੍ਹ ‘ਚ ਖੂਨੀ ਝੜਪ; ਜੇਲ੍ਹ ਸੁਪਰਡੈਂਟ, ਡੀਐਸਪੀ ਤੇ ਐਸਐਚਓ ਸਹਿਤ ਦਰਜ਼ਨਾਂ ਜਖ਼ਮੀ

ਇਸੇ ਤਰ੍ਹਾਂ ਤਲਵੰਡੀ ਸਾਬੋ ਹਲਕੇ ਦੇ ਜੋਨ ਸੀਗੋਂ ਤੇ ਬੰਗੀ ਰੁਲਦੂ ਵਿਚ ਅਕਾਲੀ ਦਲ ਜਿੱਤ ਵਾਲੇ ਪਾਸੇ ਹੈ ਤੇ ਪੱਕਾ ਵਿਚ ਟੱਕਰ ਹੈ। ਇਸੇ ਤਰ੍ਹਾਂ ਮੋੜ ਹਲਕੇ ਦੇ ਮਾਈਸਰਖਾਨਾ ਜੋਨ ਤੋਂ ਅਕਾਲੀ ਉਮੀਦਵਾਰ ਜਿੱਤ ਚੁੱਕਿਆ ਹੈ ਜਦਕਿ ਜੋਧਪੁਰ ਜੋਨ ਤੋਂ ਅਕਾਲੀ ਤੇ ਆਪ ਦੀ ਕਾਂਟੇ ਦੀ ਟੱਕਰ ਹੈ। ਜੇਕਰ ਫ਼ੂਲ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਬੁਰਜ਼ ਗਿੱਲ ਤੇ ਸਿਰੀਏਵਾਲਾ ਵਿਚ ਵੀ ਅਕਾਲੀ ਦਲ ਨੇ ਲੀਡ ਬਣਾਈ ਹੈ। ਜਦੋਂ ਕਿ ਹਲਕਾ ਭੁੱਚੋਂ ਕਲਾਂ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਭੁੱਚੋਂ ਕਲਾਂ, ਪੂਹਲਾ, ਬਲਾਹੜ ਵਿੰਝੂ ਅਤੇ ਕਿਲੀ ਨਿਹਾਲ ਸਿੰਘ ਵਾਲਾ ਵਿਚ ਅਕਾਲੀ ਦਲ ਨਾਲ ਸਬੰਧਤ ਉਮੀਦਵਾਰ ਅੱਗੇ ਚੱਲ ਰਹੇ ਹਨ। ਜੇਕਰ ਬਲਾਕ ਸੰਮਤੀਆਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦਾ ਪੱਲਾ ਭਾਰੀ ਦਿਖਾਈ ਦੇ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਆਪ ਤੇ ਅਕਾਲੀ ਦਲ ਵਿਚਕਾਰ ਫ਼ਸਵਾਂ ਮੁਕਾਬਲਾ,ਕਾਂਗਰਸ ਵੀ ਕਈ ਥਾਂ ਦੇ ਰਹੀ ਟੱਕਰ

0

Bathinda News: 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਵੱਖ ਵੱਖ ਕੇਂਦਰਾਂ ਵਿਚ ਚੱਲ ਰਹੀ ਹੈ। ਦੁਪਿਹਰ 12 ਵਜੇਂ ਤੱਕ ਚੋਣ ਨਤੀਜ਼ੇ ਸਾਹਮਣੈ ਆਉਣੇ ਸ਼ੁਰੂ ਹੋ ਗਏ ਹਨ। ਪਹਿਲੇ ਦੋ ਨਤੀਜ਼ੇ ਬਲਾਕ ਬਠਿੰਡਾ ਦੀ ਸੰਮਤੀ ਮਹਿਮਾ ਸਰਜ਼ਾ ਤੇ ਬਹਿਮਣ ਦੀਵਾਨਾ ਦੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ ਕੇਂਦਰੀ ਜੇਲ੍ਹ ‘ਚ ਖੂਨੀ ਝੜਪ; ਜੇਲ੍ਹ ਸੁਪਰਡੈਂਟ, ਡੀਐਸਪੀ ਤੇ ਐਸਐਚਓ ਸਹਿਤ ਦਰਜ਼ਨਾਂ ਜਖ਼ਮੀ

ਜਿਆਦਾਤਰ ਥਾਵਾਂ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਕਾਰ ਫ਼ਸਵਾਂ ਮੁਕਾਬਲਾ ਨਜ਼ਰ ਆ ਰਿਹਾ।ਜਦਕਿ ਕਈ ਥਾਂ ਕਾਂਗਰਸ ਪਾਰਟੀ ਵੀ ਟੱਕਰ ਦਿੰਦੀ ਦਿਖਾਈ ਦੇ ਰਹੀ ਹੈ। ਜੇਕਰ ਜ਼ਿਲ੍ਹਾ ਪ੍ਰੀਸ਼ਦ ਜੋਨਾਂ ਦੀ ਗੱਲ ਕੀਤੀ ਜਾਵੇ ਤਾਂ ਤਲਵੰਡੀ ਸਾਬੋ , ਬਠਿੰਡਾ ਦਿਹਾਤੀ, ਫ਼ੂਲ ਵਿਚ ਅਕਾਲੀ ਦਲ ਦਾ ਹੱਥ ਉਪਰ ਦਿਖਾਈ ਦੇ ਰਿਹਾ। ਵੱਡੀ ਗੱਲ ਇਹ ਹੈ ਕਿ ਇੱਥੇ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਵੱਲੋਂ ਹੀ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕੇਂਦਰੀ ਜੇਲ੍ਹ ‘ਚ ਖੂਨੀ ਝੜਪ; ਜੇਲ੍ਹ ਸੁਪਰਡੈਂਟ, ਡੀਐਸਪੀ ਤੇ ਐਸਐਚਓ ਸਹਿਤ ਦਰਜ਼ਨਾਂ ਜਖ਼ਮੀ

0

Ludhiana News: ਬੀਤੀ ਦੇਰ ਸ਼ਾਮ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵਿਚਕਾਰ ਆਪਸੀ ਖੂਨੀ ਝੜਪ ਹੋਣ ਦੀਆਂ ਖ਼ਬਰਾਂ ਹਨ। ਇਹ ਝੜਪਾਂ ਇੰਨ੍ਹੀਂ ਜਿਆਦਾ ਵਧ ਗਈ ਕਿ ਲੜਾਈ ਹਟਾਉਣ ਲਈ ਗਏ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਸਹਿਤ ਜੇਲ੍ਹ ਦੇ ਡੀਐਸਪੀ ਜਗਜੀਤ ਸਿੰਘ ਅਤੇ ਥਾਣਾ ਢਾਬਾ ਦੇ ਐਸਐਚਓ ਸਮੇਤ ਦਰਜ਼ਨਾਂ ਪੁਲਿਸ ਮੁਲਾਜਮ ਵੀ ਜਖ਼ਮੀ ਹੋ ਗਏ। ਘਟਨਾ ‘ਤੇ ਕਾਬੂ ਪਾਉਣ ਲਈ ਖੁਦ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਨੂੰ ਮੌਕੇ ‘ਤੇ ਭਾਰੀ ਗਿਣਤੀ ਵਿਚ ਪੁਲਿਸ ਫ਼ੋਰਸ ਲੈ ਕੇ ਪੁੱਜਣਾ ਪਿਆ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਕਾਂਡ ਦੇ ਮੁਲਜਮਾਂ ਵਿਰੁਧ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦਿਨ ਦੇ ਵਿਚ ਜੇਲ੍ਹ ‘ਚ ਬੰਦ ਦੋ ਗੁੱਟਾਂ ਦੇ ਕੁੱਝ ਕੈਦੀਆਂ ਦੀ ਆਪਸੀ ਤਕਰਾਰਬਾਜ਼ੀ ਹੋਈ ਸੀ, ਜਿਸਤੋਂ ਬਾਅਦ ਸ਼ਾਮ ਨੂੰ ਮੁੜ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਇੱਕ ਦੂਜੇ ਉੱਪਰ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ; ਵੋਟਾਂ ਦੀ ਗਿਣਤੀ ਸ਼ੁਰੂ, ਦੁਪਿਹਰ ਤੱਕ ਆਉਣਗੇ ਨਤੀਜ਼ੇ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਇਸ ਦੌਰਾਨ ਜਦ ਜੇਲ੍ਹ ਵਿਚ ਲੜਾਈ ਝਗੜੇ ਦੀ ਸੂਚਨਾ ਮਿਲਦੇ ਹੀ ਜੇਲ੍ਹ ਸੁਪਰਡੈਂਟ ਕੁਲਵੰਤ ਸਿੱਧੂ ਮੌਕੇ ‘ਤੇ ਪਹੁੰਚੇ ਤਾਂ ਆਪਸ ਵਿਚ ਲੜ ਰਹੇ ਕੈਦੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ, ਜਿਸਤੋਂ ਬਾਅਦ ਜੇਲ੍ਹ ਦੇ ਹੋਰ ਅਧਿਕਾਰੀ ਤੇ ਮੁਲਾਜਮ ਵੀ ਆ ਗਏ ਪ੍ਰੰਤੂ ਕੈਦੀਆਂ ਦੇ ਗੁੱਟ ਨੇ ਉਥੇ ਫੁੱਲਾਂ ਦੀਆਂ ਕਿਆਰੀਆਂ ਵਿਚੋਂ ਇੱਟਾਂ ਪੁੱਟ ਕੇ ਉਨ੍ਹਾਂ ਉਪਰ ਸਿੱਧੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਇੱਟ ਜੇਲ੍ਹ ਸੁਪਰਡੈਂਟ ਨੂੰ ਵੀ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਹਾਲਾਤ ਵਿਗੜਦਿਆਂ ਦੇਖ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸਤੋਂ ਬਾਅਦ ਦਰਜ਼ਨ ਦੇ ਕਰੀਬ ਥਾਣਿਆਂ ਦੀ ਫ਼ੋਰਸ ਲੈ ਕੇ ਪੁਲਿਸ ਕਮਿਸ਼ਨਰ ਤੇ ਹੋਰ ਸੀਨੀਅਰ ਅਧਿਕਾਰੀ ਜੇਲ੍ਹ ਅੰਦਰ ਆਏ ਤੇ ਸਥਿਤੀ ਉੰਪਰ ਕਾਬੂ ਪਾਇਆ। ਦਸਿਆ ਜਾ ਰਿਹਾ ਕਿ ਪੁਲਿਸ ਉੱਪਰ ਹਮਲਾ ਕਰਨ ਵਾਲੇ ਕੈਦੀਆਂ ਤੇ ਹਵਾਲਾਤੀਆਂ ਦੀ ਗਿਣਤੀ 200 ਤੋਂ 250 ਦੇ ਵਿਚਕਾਰ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ; ਵੋਟਾਂ ਦੀ ਗਿਣਤੀ ਸ਼ੁਰੂ, ਦੁਪਿਹਰ ਤੱਕ ਆਉਣਗੇ ਨਤੀਜ਼ੇ, ਸੁਰੱਖਿਆ ਦੇ ਸਖ਼ਤ ਪ੍ਰਬੰਧ

0

Punjab News: Zila Parishad Election Resut; ਲੰਘੀ 14 ਦਸੰਬਰ ਨੂੰ ਪੰਜਾਬ ਭਰ ਵਿਚ ਜ਼ਿਲ੍ਹਾ ਪ੍ਰੀਸ਼ਦ 347 ਅਤੇ ਬਲਾਕ ਸੰਮਤੀ ਦੇ 2838 ਜੋਨਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਅੱਜ ਆਉਣਗੇ। ਇਸਦੇ ਲਈ ਵੋਟਾਂ ਦੀ ਗਿਣਤੀ ਸਵੇਰ 8 ਵਜੇਂ ਤੋਂ ਸ਼ੁਰੂ ਹੋ ਚੁੱਕੀ ਹੈ। ਗਿਣਤੀ ਕੇਂਦਰਾਂ ਦੇ ਬਾਹਰ ਚੋਣ ਲੜੇ ਉਮੀਦਵਾਰਾਂ ਦੇ ਸਮਰਥਕਾਂ ਦਾ ਵੱਡਾ ਇਕੱਠ ਪੁੱਜਿਆ ਹੋਇਆ ਹੈ।

ਇਹ ਵੀ ਪੜ੍ਹੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਹੌਲਦਾਰ ਨੂੰ ਅਦਾਲਤ ਨੇ ਸੁਣਾਈ 4 ਸਾਲ ਦੀ ਕੈਦ

ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਲਈ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੁਢਲੀਆਂ ਸੂਚਨਾਵਾਂ ਮੁਤਾਬਕ ਕਈ ਗਿਣਤੀ ਕੇਂਦਰਾਂ ਉੱਪਰ ਸਵੇਰ ਸਮੇਂ ਹੰਗਾਮੇ ਦੀਆਂ ਖ਼ਬਰਾਂ ਵੀ ਹਨ। ਵਿਰੋਧੀਆਂ ਵੱਲੋਂ ਆਪਣੇ ਏਜੰਟਾਂ ਨੂੰ ਗਿਣਤੀ ਕੇਂਦਰਾਂ ਦੇ ਅੰਦਰ ਨਾ ਜਾਣ ਦੇ ਦੋਸ਼ ਲਗਾਏ ਜਾ ਗਏ ਹਨ। ਜਦਕਿ ਚੋਣ ਅਧਿਕਾਰੀਆਂ ਦਾ ਦਾਅਵਾ ਹੈ ਕਿ ਨਿਯਮਾਂ ਤਹਿਤ ਦਸਤਾਵੇਜ਼ ਨਾਲ ਆਉਣ ਵਾਲੇ ਹਰ ਉਮੀਦਵਾਰ ਤੇ ਏਜੰਟ ਨੂੰ ਗਿਣਤੀ ਕੇਂਦਰਾਂ ਵਿਚ ਭੇਜਿਆ ਜਾ ਰਿਹਾ।

ਇਹ ਵੀ ਪੜ੍ਹੋ ਧੁੰਦ ਦਾ ਕਹਿਰ; ਹਾਦਸੇ ਵਿਚ ਧੀ ਦਾ ਸ਼ਗਨ ਪਾਉਣ ਚੱਲੇ ਪ੍ਰਵਾਰ ਦੇ ਦੋ ਭਰਾਵਾਂ ਸਮੇਤ ਤਿੰਨ ਦੀ ਹੋਈ ਮੌ+ਤ

ਇਹ ਵੋਟਾਂ ਬੈਲਟ ਪੇਪਰ ‘ਤੇ ਹੋਣ ਕਾਰਨ ਚੋਣ ਨਤੀਜ਼ੇ ਵੀ ਦੇਰ ਨਾਲ ਆਉਣ ਦੀ ਸੰਭਾਵਨਾ ਹੈ। ਦਸਣਾ ਬਣਦਾ ਹੈ ਕਿ ਇਨ੍ਹਾਂ ਚੋਣਾਂ ਲਈ 9401 ਉਮੀਦਵਾਰ ਮੈਦਾਨ ਵਿਚ ਡਟੇ ਹੋਏ ਸਨ। ਹਾਲਾਂਕਿ ਇਸ ਵਾਰ ਉਮੀਦ ਦੇ ਮੁਕਾਬਲੇ ਵੋਟਿੰਗ ਪ੍ਰਤੀਸ਼ਤ ਵੀ ਕਾਫ਼ੀ ਘੱਟ ਰਹੀ ਹੈ, ਜਿਸਦੇ ਚੱਲਦੇ ਸਿਆਸੀ ਮਾਹਰ ਵੀ ਚੋਣ ਨਤੀਜਿਆਂ ਬਾਰੇ ਭਵਿੱਖਬਾਣੀ ਕਰਨ ਤੋਂ ਬਚ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਰਾਮਵੀਰ ਸਿੰਘ ਨੇ ਜਲੰਧਰ ਦੇ ਨਵੇਂ ਡਿਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

0

👉ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਵਚਨਬੱਧਤਾ ਦੁਹਰਾਈ
Jalandhar News:ਸਾਲ 2009 ਬੈਚ ਦੇ ਆਈ.ਏ.ਐਸ. ਅਧਿਕਾਰੀ ਰਾਮਵੀਰ ਸਿੰਘ ਨੇ ਅੱਜ ਜਲੰਧਰ ਦੇ ਨਵੇਂ ਡਿਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਪ੍ਰਤੀ ਆਪਣੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ।ਜ਼ਿਕਰਯੋਗ ਹੈ ਕਿ ਭਾਰਤੀ ਪ੍ਰਸ਼ਾਸਕੀ ਸੇਵਾ ਦੇ ਸੀਨੀਅਰ ਅਧਿਕਾਰੀ ਰਾਮਵੀਰ ਸਿੰਘ, ਸੂਬਾ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ `ਤੇ ਸੇਵਾ ਨਿਭਾ ਰਹੇ ਸਨ। ਜਨਤਕ ਸੇਵਾ ਪ੍ਰਤੀ ਆਪਣੀ ਸਰਗਰਮ ਤੇ ਜਵਾਬਦੇਹ ਪਹੁੰਚ ਲਈ ਜਾਣੇ ਜਾਂਦੇ ਰਾਮਵੀਰ ਸਿੰਘ ਕੋਲ ਵਿਸ਼ਾਲ ਪ੍ਰਸ਼ਾਸਕੀ ਤਜਰਬਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਵਿੱਚ ਮੁੱਖ ਅਹੁਦਿਆਂ `ਤੇ ਸੇਵਾਵਾਂ ਨਿਭਾਈਆਂ ਹਨ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ, ਸੰਗਰੂਰ, ਪਠਾਨਕੋਟ ਅਤੇ ਮੈਨੇਜਿੰਗ ਡਾਇਰੈਕਟਰ ਮਾਰਕਫੈੱਡ ਸ਼ਾਮਲ ਹਨ। ਮੌਜੂਦਾ ਸਮੇਂ ਉਹ ਸਕੱਤਰ ਪੰਜਾਬ ਮੰਡੀ ਬੋਰਡ ਅਤੇ ਸਕੱਤਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵਜੋਂ ਸੇਵਾ ਨਿਭਾ ਰਹੇ ਹਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਮੌਕੇ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਦੇ ਵਿਆਪਕ ਬੰਦੋਬਸਤ-ਮੁੱਖ ਮੰਤਰੀ

ਇਸ ਦੌਰਾਨ ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਤਰ ਦੀ ਤਰੱਕੀ ਅਤੇ ਇਸ ਦੇ ਵਸਨੀਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸੂਬੇ ਦੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਲਾਗੂ ਕਰਨ `ਤੇ ਵੱਡਾ ਜ਼ੋਰ ਦਿੱਤਾ ਜਾਵੇਗਾ। ਰਾਮਵੀਰ ਸਿੰਘ ਨੇ ਕਿਹਾ ਕਿ ਡਿਵੀਜ਼ਨ ਵਿੱਚ ਪ੍ਰਸ਼ਾਸਨਿਕ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਪਾਰਦਰਸ਼ੀ ਵਿਧੀ ਵਿਕਸਤ ਕੀਤੀ ਜਾਵੇਗੀ।ਡਿਵੀਜ਼ਨਲ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਭਲਾਈ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਅੱਗੇ ਵਧਾਉਣਗੇ ਤਾਂ ਜੋ ਇਸ ਦਾ ਲਾਭ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਤੱਕ ਪਹੁੰਚ ਸਕੇ।

ਇਹ ਵੀ ਪੜ੍ਹੋ ਵੱਡੀ ਖ਼ਬਰ; ਸ੍ਰੀ ਅਨੰਦਪੁਰ ਸਾਹਿਬ, ਸ਼੍ਰੀ ਦਮਦਮਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਬਣੇ ਪਵਿੱਤਰ ਸ਼ਹਿਰ, ਨੋਟੀਫਿਕੇਸ਼ਨ ਜਾਰੀ

ਰਾਮਵੀਰ ਸਿੰਘ ਨੇ ਅੱਗੇ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਖੇਤਰ ਦੇ ਲੋਕਾਂ ਨੂੰ ਵੱਡੇ ਪੱਧਰ `ਤੇ ਲਾਭ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਵਿਧੀ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਡਿਵੀਜ਼ਨਲ ਕਮਿਸ਼ਨਰ ਦਾ ਦਫ਼ਤਰ ਵਿਖੇ ਸਵਾਗਤ ਕੀਤਾ।ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਡਿਵੀਜ਼ਨਲ ਕਮਿਸ਼ਨਰ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਮਲ ਕੁਮਾਰ ਸੇਤੀਆ, ਵਧੀਕ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸੰਦੀਪ ਗਾੜ੍ਹਾ, ਡੀ.ਸੀ.ਪੀ. ਨਰੇਸ਼ ਡੋਗਰਾ ਤੇ ਹੋਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1900765