Sunday, May 3, 2026
Home Blog Page 2697

ਕਿਸਾਨ ਮੋਰਚੇ ’ਚ ਵੱਡੀ ਭੂਮਿਕਾ ਨਿਭਾਉਣ ਵਾਲਾ ਆਗੂ ਹਨੀ ‘ਪੱਗ’ ਨਾਲ ਸਨਮਾਨਿਤ

0

ਸੁਖਜਿੰਦਰ ਮਾਨ

  1. ਬਠਿੰਡਾ,20 ਨਵੰਬਰ: ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਵਿਖੇ ਚੱਲੇ ਸੰਘਰਸ਼ ਦੌਰਾਨ ਮਹੱਤਵਪੂਨ ਯੋਗਦਾਨ ਪਾਉਣ ਵਾਲੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਨੂੰ ਅੱਜ ਉਸ ਦੇ ਪਿੰਡ ਵਿੱਚ ਪੱਗ ਨਾਲ ਸਨਮਾਨਤ ਕੀਤਾ ਗਿਆ। ਇਸ ਸੰਬੰਧ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਨੀ ਨੇ ਕਿਹਾ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਭੁੱਚੋ ਖੁਰਦ ਆਗੂ ਗੁਰਮੀਤ ਕੌਰ ਸੰਧੂ ਨੇ ਦੱਸਿਆ ਕਿ ਬੀਬੀਆਂ ਨੇ ਇਸ ਮੌਰਚੇ ਵਿੱਚ ਵੱਡਾ ਯੋਗਦਾਨ ਪਾਇਆ। ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਨੇ ਇਸ ਘੋਲ ਨੂੰ ਇਤਿਹਾਸਕ ਜਿੱਤ ਕਰਾਰ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਮਨਜੀਤ ਕੌਰ ਭਾਊ ਨੇ ਦੱਸਿਆ ਕਿ ਕਿਸਾਨ ਘੋਲ ਦੇ ਮੋਹਰੀ ਸਫਾਂ ਵਿਚ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਵਾਲਾ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਅਮਰਜੀਤ ਹਨੀ ਨੂੰ ਬਲਵੀਰ ਸਿੰਘ ਭਾਊ ਦੇ ਸਮੁੱਚੇ ਪਰਿਵਾਰ ਵੱਲੋਂ ਪੱਗ ਦੇ ਕੇ ਸਨਮਾਨਤ ਕੀਤਾ ।ਇਸ ਮੌਕੇ ਕਿਸਾਨ ਮੋਰਚੇ ਦੀ ਜਿੱਤ ਦੀ ਖ਼ੁਸ਼ੀ ਦੇ ਵਿਚ ਬੀਬੀਆਂ ਦਾ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ।ਮੀਟਿੰਗ ਵਿੱਚ ਸ਼ਾਮਲ ਔਰਤਾਂ ਸੁਖਜਿੰਦਰ ਕੌਰ ਬਿੰਦਰ ਕੌਰ ਕੁਲਦੀਪ ਕੌਰ ਭਾਊ ਸੁਸ਼ਮਾ ਸ਼ਰਮਾ ਕਰਮਜੀਤ ਕੌਰ ਸੁਖਜਿੰਦਰ ਕੌਰ ਜੁਗਨੀ ਕੌਰ ਸੱਗੂ ਬਲਵਿੰਦਰ ਕੌਰ ਭੁੱਲਰ ਕਰਮਜੀਤ ਕੌਰ ਭੁੱਲਰ ਬਲਵੀਰ ਸਿੰਘ ਭਾਊ ਪ੍ਰਵੀਨ ਬੇਗ਼ਮ ਸਭਮਨ ਬੇਗਮ ਸ਼ਿੰਦਰ ਕੌਰ ਸੰਧੂ ਗੁਰਮੀਤ ਕੌਰ ਰਾਣੀ ਆਦਿ ਹਾਜਰ ਸਨ।

ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਨੂੰਹ ਜੈਨਬ ਅਖਤਰ ਬਣੀ ਪੰਜਾਬ ਵਕਫ ਬੋਰਡ ਦੀ ਚੇਅਰਪਰਸਨ

0

ਸੁਖਜਿੰਦਰ ਮਾਨ
ਚੰਡੀਗੜ੍ਹ, 20 ਨਵੰਬਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓ ਉਤਾਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਸੂਬੇ ਦੀ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਨੂੰਹ ਜੈਨਬ ਅਖਤਰ ਨੂੰ ਚੰਨੀ ਸਰਕਾਰ ਨੇ ਪੰਜਾਬ ਵਕਫ ਬੋਰਡ ਦਾ ਚੇਅਰਪਰਸਨ ਬਣਾਇਆ ਹੈ। ਉਜ ਖ਼ਾਲੀ ਪਏ ਚੇਅਰਮੈਨ ਦੇ ਅਹੁੱਦੇ ਉਪਰ ਪਿਛਲੇ ਕੁੱਝ ਦਿਨਾਂ ਤੋਂ ਹੀ ਮੁਸਤਫ਼ਾ ਪ੍ਰਵਾਰ ਦੀ ਇੱਛਾ ਮੁਤਾਬਕ ਬਣਨ ਦੀ ਚਰਚਾ ਚੱਲ ਰਹੀ ਸੀ। ਮੌਜੂਦਾ ਸਮੇਂ ਸੇਵਾਮੁਕਤੀ ਤੋਂ ਬਾਅਦ ਮੁਹੰਮਦ ਮੁਸਤਫ਼ਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਵਜੋਂ ਭੂਮਿਕਾ ਨਿਭਾ ਰਹੇ ਹਨ। ਹਾਲਾਂਕਿ ਅਗਲੀਆਂ ਵਿਧਾਨ ਸਭਾ ਚੋਣਾਂ ਰਜੀਆ ਸੁਲਤਾਨਾ ਵਲੋਂ ਹੀ ਲੜਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਪਿਛਲੀ ਕੈਪਟਨ ਸਰਕਾਰ ਦੌਰਾਨ ਸੀਨੀਅਰ ਹੋਣ ਦੇ ਬਾਵਜੂਦ ਮੁਹੰਮਦ ਮੁਸਤਫ਼ਾ ਨੂੰ ਅਣਗੋਲਿਆ ਕਰਕੇ ਦਿਨਕਰ ਗੁਪਤਾ ਨੂੰ ਸੂਬੇ ਦਾ ਪੁਲਿਸ ਮੁਖੀ ਲਗਾਇਆ ਗਿਆ ਸੀ, ਜਿਸਦੇ ਵਿਰੋਧ ’ਚ ਜਨਾਬ ਮੁਸਤਫ਼ਾ ਪਹਿਲਾ ਟਿ੍ਰਬਊਨਲ ਤੇ ਫ਼ਿਰ ਸੁਪਰੀਮ ਕੋਰਟ ਤੱਕ ਗਏ ਸਨ ਪ੍ਰੰਤੂ ਪਿਛਲੇ ਦਿਨੀਂ ਸੁਮਰੀਮ ਕੋਰਟ ਨੇ ਉਨ੍ਹਾਂ ਦੀ ਅਰਜੀ ਖ਼ਾਰਜ਼ ਕਰ ਦਿੱਤੀ ਸੀ।

ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਭਾਈ ਲਾਲੋਆਂ ਦੀ ਜਿੱਤ : ਬਲਕਰਨ ਸਿੰਘ ਬਰਾੜ

0

ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ :ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਿਲ੍ਹਾ ਬਠਿੰਡਾ ਦੀ ਸਾਂਝੀ ਮੀਟਿੰਗ ਅੱਜ ਕਿਸਾਨ ਸਭਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਨੇਕ ਸਿੰਘ ਆਲੀਕੇ ਅਤੇ ਜ਼ਿਲ੍ਹਾ ਮਜ਼ਦੂਰ ਆਗੂ ਜਰਨੈਲ ਸਿੰਘ ਯਾਤਰੀ ਦੀ ਪ੍ਰਧਾਨਗੀ ਹੇਠ ਹੋਈÍ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਮੋਰਚੇ ਦੇ ਮੈਂਬਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਅੈਲਾਨ ਕਰਨਾ ਇਹ ਸਿੱਧ ਕਰਦਾ ਹੈ ਕਿ ਬਾਬਰ ਅਤੇ ਮਲਕ ਭਾਗੋਆਂ ਦਾ ਗੱਠਜੋੜ ਜੋ ਕਿ ਭਾਈ ਲਾਲੋਆਂ ਦੀ ਲੰਬੇ ਸਮੇਂ ਤੋਂ ਲੁੱਟ ਕਰ ਰਿਹਾ ਹੈ ਦੀ ਅੱਜ ਪੂਰੀ ਤਰ੍ਹਾਂ ਹਾਰ ਹੋਈ ਹੈÍ ਕਿਸਾਨ ਸੰਘਰਸ਼ ਦੌਰਾਨ ਅੱਜ ਤਕ ਸੱਤ ਸੌ ਤੋਂ ਉਪਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਸ਼ਹੀਦੀ ਹੋ ਚੁੱਕੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਜੇਲ੍ਹ ਜਾਣਾ ਪਿਆ ਅਤੇ ਉਨ੍ਹਾਂ ਉੱਪਰ ਜ਼ੁਲਮ ਹੋਏ ਇਨ੍ਹਾਂ ਕੁਰਬਾਨੀਆਂ ਤੇ ਕਿਸਾਨ ਆਗੂਆਂ ਦੀ ਸੁਚੱਜੀ ਅਗਵਾਈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਜਿੱਤ ਪ੍ਰਾਪਤ ਕਰ ਸਕੇ ਹਾਂÍ ਮੋਦੀ ਸਰਕਾਰ ਦੇ ਗੋਦੀ ਮੀਡੀਏ ਦੁਆਰਾ ਫੈਲਾਏ ਗਏ ਝੂਠ ਦੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਨੇ ਜੋ ਕਿਸਾਨ ਸੰਘਰਸ਼ ਵਿੱਚ ਭੂਮਿਕਾ ਨਿਭਾਈ ਉਸ ਦਾ ਵੀ ਬਹੁਤ ਵੱਡਾ ਯੋਗਦਾਨ ਹੈÍ ਕਿਸਾਨ ਆਗੂ ਨੇ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਕਾਰਨ ਖੇਤੀ ਖੇਤਰ ਅੰਦਰ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਹੋ ਰਹੀਆਂ ਹਨ, ਨੂੰ ਰੋਕਣ ਲਈ ਸਾਨੂੰ ਅਜੇ ਅੱਗੇ ਹੋਰ ਲੜਾਈ ਲੜਨ ਦੀ ਲੋੜ ਹੈ Íਉਨ੍ਹਾਂ ਕਿਹਾ ਕਿ ਜਦ ਤਕ ਕੇਂਦਰ ਸਰਕਾਰ ਡਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦੇ ਘੱਟੋ ਘੱਟ ਖ਼ਰੀਦ ਮੁੱਲ ਨੂੰ ਕਾਨੂੰਨੀ ਗਰੰਟੀ ਨਹੀਂ ਦਿੱਦੀ, ਪ੍ਰਸਤਾਵਤ ਬਿਜਲੀ ਬਿੱਲ ਅਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਉੱਪਰ ਬੇਲੋੜਾ ਵੈਟ ਵਾਪਸ ਨਹੀਂ ਲੈਂਦੀ ਤਦ ਤਕ ਕਿਸਾਨੀ ਸੰਘਰਸ਼ ਜਾਰੀ ਰਹੇਗਾÍਉਨ੍ਹਾਂ ਜੁੜੇ ਹੋਏ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਛੱਬੀ ਨਵੰਬਰ ਨੂੰ ਪਿਛਲੇ ਸਾਲ ਵਾਂਗ ਟਰੈਕਟਰ ਟਰਾਲੀਆਂ ਤੇ ਵੱਡੇ ਵੱਡੇ ਕਾਫ਼ਲੇ ਬਣਾ ਕੇ ਦਿੱਲੀ ਦੇ ਬਾਰਡਰਾਂ ਤੇ ਪਹੁੰਚਿਆ ਜਾਵੇ ਤਾਂ ਕਿ ਨੱਤੀ ਨਵੰਬਰ ਨੂੰ ਸ਼ੁਰੂ ਹੋ ਰਹੇ ਪਾਰਲੀਮੈਂਟ ਸੈਸ਼ਨ ਵੱਲ ਮਾਰਚ ਕੀਤਾ ਜਾ ਸਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਜਸਬੀਰ ਕੌਰ ਸਰਾਂ ਨੇ ਕਿਹਾ ਕਿ ਮਜ਼ਦੂਰਾਂ ਲਈ ਨਰੇਗਾ ਦਾ ਫੰਡ ਵਧਾਇਆ ਜਾਵੇ ਅਤੇ ਉਨ੍ਹਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਕਿਸਾਨਾਂ ਮਜ਼ਦੂਰਾਂ ਨੂੰ ਪਾਰਲੀਮੈਂਟ ਵਿੱਚ ਕਾਨੂੰਨ ਬਣਾ ਕੇ ਪੈਨਸ਼ਨ ਦਿੱਤੀ ਜਾਵੇ ਅਠਾਈ ਨਵੰਬਰ ਨੂੰ ਲੁਧਿਆਣੇ ਹੋ ਰਹੀ ਜਨਤਕ ਜਥੇਬੰਦੀਆਂ ਦੀ ਵੱਡੀ ਰੈਲੀ ਵਿਚ ਪਹੁੰਚਣ ਦਾ ਸੱਦਾ ਦਿੰਦਿਆਂ ਮਜ਼ਦੂਰ ਆਗੂ ਕਾਕਾ ਸਿੰਘ ਬਠਿੰਡਾ ਨੇ ਕਿਹਾ ਕਿ ਅੱਜ ਸਾਨੂੰ ਸਰਕਾਰਾਂ ਵਿਰੁੱਧ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਸਮਾਜ ਦੇ ਦੂਜੇ ਵਰਗਾਂ ਦੇ ਸਾਂਝੇ ਸੰਘਰਸ਼ਾਂ ਦੀ ਬਹੁਤ ਵੱਡੀ ਲੋੜ ਹੈ ਇਸ ਸਮੇਂ ਹੋਰਨਾਂ ਤੋਂ ਇਲਾਵਾ ਜੀਤਾ ਸਿੰਘ ਪਿੱਥੋ ਪੂਰਨ ਸਿੰਘ ਗੁੰਮਟੀ ਸੁਰਜੀਤ ਸਿੰਘ ਸਰਦਾਰਗਡ਼੍ਹ ਰਾਜਾ ਸਿੰਘ ਦਾਨ ਸਿੰਘ ਵਾਲਾ ਚੰਦ ਸਿੰਘ ਬੰਗੀ ਸੁਰਜੀਤ ਸਿੰਘ ਝੂੰਬਾ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨÍ

ਕਣਕ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬਿਜਾਈ ਸੋਧ ਕੇ ਕੀਤੀ ਜਾਵੇ-ਡਾ. ਕੁਲਾਰ

0

ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ :ਕਣਕ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਦੀ ਫਸਲ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਕਣਕ ਦੇ ਬੀਜਾਂ ਨੂੰ ਸੋਧ ਕੇ ਬੀਜਾਈ ਕਰਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੀਜ ਵਿਕਾਸ ਅਫ਼ਸਰ ਡਾ. ਜਸਕਰਨ ਸਿੰਘ ਕੁਲਾਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਕਣਕ ਦੀ ਫਸਲ ‘ਤੇ ਪੀਲੀ ਕੰਗਿਆਰੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਬੀਜਾਈ ਕਰਨ ਤੋਂ ਪਹਿਲਾਂ ਬੀਜ ਦੀ ਤਿਆਰੀ ਚੰਗੀ ਤਰ੍ਹਾਂ ਕਰ ਲੈਣ | ਜੇਕਰ ਕਿਸੇ ਕਿਸਾਨ ਨੇ ਆਪਣੇ ਘਰ ਬੀਜ ਰੱਖਿਆ ਹੈ ਤਾਂ ਉਸਨੂੰ ਚੰਗੀ ਤਰ੍ਹਾਂ ਛਾਣਨ ਤੋਂ ਬਾਅਦ ਉਸਦੇ ਕੁੱਝ ਦਾਣੇ ਉਗਾ ਕੇ ਵੇਖ ਲਏ ਜਾਣ, ਇਸ ਤੋਂ ਬੀਜ ਦੀ ਜੰਮਣ ਸ਼ਕਤੀ ਦਾ ਪਤਾ ਲੱਗ ਜਾਵੇਗਾ | ਉਨ੍ਹਾਂ ਦੱਸਿਆ ਕਿ ਬਿਜਾਈ ਤੋਂ ਪਹਿਲਾਂ ਬੀਜ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ ਬੀਜ ਨੂੰ 1 ਗ੍ਰਾਮ ਕਰੁਜ਼ਰ ਜਾਂ 4 ਮਿਲੀਲੀਟਰ ਕਲੋਰੋਪਾਈਰਿਫਾਸ ਪ੍ਰਤੀ ਕਿਲੋ ਬੀਜ ਨੂੰ ਅਤੇ ਰੈਕਸਿਲ ਇਜੀ 13 ਮਿਲੀਲੀਟਰ ਦਵਾਈ ਨੂੰ 400 ਮਿਲੀਲੀਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਜਾਂ 120 ਗ੍ਰਾਮ ਵਿਟਾਬੈਕਸ ਪਾਵਰ ਜਾਂ 40 ਗ੍ਰਾਮ ਸੀਡੈਕਸ ਦਵਾਈ ਪ੍ਰਤੀ40 ਕਿਲੋਗਰਾਮ ਦੇ ਹਿਸਾਬ ਨਾਲ ਵਿਚੋਂ ਕਿਸੇ ਇਕ ਦਵਾਈ ਨਾਲ ਚੰਗੀ ਤਰ੍ਹਾਂ ਸੋਧ ਕੇ ਬਿਜਾਈ ਕਰਨ ਨਾਲ ਕੰਗਿਆਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਇਸ ਦੇ ਬਾਅਦ ਅਖੀਰ ਵਿੱਚ 500 ਗ੍ਰਾਮ ਕੋਨਸੋਰਸਿਆਮ ਜੀਵਾਣੂ ਖਾਦ ਦਾ ਟੀਕਾ ਇੱਕ ਲਿਟਰ ਪਾਣੀ ਵਿੱਚ ਮਿਲਾਕੇ ਕਣਕ ਦੇ ਪ੍ਰਤੀ ਏਕੜ ਬੀਜ ਵਿੱਚ ਮਿਲਾਨ ਨਾਲ ਝਾੜ ਵਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ।

ਬਿਜਲੀ ਵਿਭਾਗ ਦੇ ਟੈਕਨੀਕਲ ਅਤੇ ਕਲੈਰੀਕਲ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੰਜਾਬ ਸਰਕਾਰ ਤੁਰੰਤ ਪ੍ਰਵਾਨ ਕਰੇ – ਸਿੱਧੂ

0

ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਤੇ ਚਲੇ ਜਾਣ ਕਾਰਨ ਲੋਕ ਹੋ ਰਹੇ ਹਨ ਪ੍ਰੇਸ਼ਾਨ
ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ –– ਪੀ ਐੱਸ ਪੀ ਸੀ ਐੱਲ/ਪੀ ਐੱਸ ਟੀ ਸੀ ਐੱਲ ਦੇ ਟੈਕਨੀਕਲ ਅਤੇ ਕਲੈਰੀਕਲ ਮੁਲਾਜ਼ਮਾਂ ਵੱਲੋਂ 15 ਨਵੰਬਰ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਮੂਹਿਕ ਛੁੱਟੀ ਤੇ ਚਲੇ ਗਏ ਹਨ। ਜਿਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜ਼ਿਲ੍ਹਾ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਇਨ੍ਹਾਂ ਨੂੰ ਵਾਪਸ ਡਿਊਟੀ ਤੇ ਹਾਜਰ ਕਰਵਾਵੇ ਤਾਂ ਜੋ ਲੋਕ ਆਪਣੇ ਕੰਮਕਾਜ ਸਮੇਂ ਸਿਰ ਕਰਵਾ ਸਕਣ । ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨੇ ਸਾਲ 2011 ਵਿੱਚ ਮੁਲਾਜ਼ਮਾਂ ਦੇ ਪੇਅ ਬੈਂਡ ਅਤੇ ਗ੍ਰੇਡ ਪੇਅ ਵਿੱਚ ਵਾਧਾ ਕਰ ਦਿੱਤਾ ਸੀ ਤਾਂ ਹੁਣ ਤੱਕ ਪੀ ਐਸ ਪੀ ਸੀ ਐਲ/ਪੀ ਐਸ ਪੀ ਸੀ ਐਲ ਵੱਲੋਂ ਪੇਅ ਬੈਂਡ ਰਿਵੀਜਨ ਦੇ ਮਾਮਲੇ ਨੂੰ ਪੈਂਡਿਗ ਕਿਉਂ ਰੱਖਿਆ ਹੈ। ਪੇਅ ਬੈਂਡ ਲਾਗੂ ਨਾ ਕਰਨ ਕਾਰਨ ਮੁਲਾਜ਼ਮਾਂ ਦਾ ਵਿੱਤੀ ਨੁਕਸਾਨ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਇਸ ਮਾਮਲੇ ਵਿੱਚ ਦਖਲ ਦੇ ਕੇ ਇਨ੍ਹਾਂ ਮੁਲਾਜ਼ਮਾਂ ਦਾ ਪੇਅ ਬੈਂਡ ਲਾਗੂ ਕਰਵਾਉਣ ਤਾਂ ਜੋ ਆਮ ਪਬਲਿਕ ਅਤੇ ਮੁਲਾਜ਼ਮਾਂ ਨੂੰ ਕੰਮਕਾਜ ਕਰਨ ਅਤੇ ਕਰਾਉਣ ਦੀ ਰਾਹਤ ਮਿਲ ਸਕੇ । ਉਨ੍ਹਾਂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਦੇ ਅੜੀਅਲ ਵਤੀਰੇ ਕਾਰਨ ਜਿਥੇ ਮੁਲਾਜਮ ਦੁਖੀ ਹੋ ਰਹੇ ਹਨ, ਉਥੇ ਹੀ ਆਮ ਪਬਲਿਕ ਦੁਖੀ ਹੋ ਰਹੀ ਹੈ। ਜੇਕਰ ਪਾਵਰਕਾਮ ਦੀ ਮੈਨੇਜਮੈਂਟ ਦਾ ਅੜੀਅਲ ਵਤੀਰਾ ਇਸੇ ਤਰ੍ਹਾਂ ਰਿਹਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਬਠਿੰਡਾ ’ਚ ਆਮ ਆਦਮੀ ਪਾਰਟੀ ਵੱਲੋਂ ਚੋਣ ਸਰਗਰਮੀਆਂ ਤੇਜ

0

ਪੰਜਾਬ ਦੇ ਲੋਕ ਅਉਣ ਵਾਲੀਆਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਸਿਖਾਉਣਗੇ ਸਬਕ- ਬਲਜਿੰਦਰ ਕੌਰ
ਬਠਿੰਡਾ ਸਹਿਰ ਨਿਵਾਸੀਆਂ ਨਾਲ ਮਨਪ੍ਰੀਤ ਬਾਦਲ ਨੇ ਕੀਤਾ ਧੋਖਾ- ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਅਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਬੀਤੀ ਸ਼ਾਮ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦੀ ਅਗਵਾਈ ਵਿੱਚ ਇੱਕ ਸਥਾਨਕ 100 ਫੁੱਟੀ ਰੋਡ ’ਤੇ ਸਥਿਤ ਪਾਰਟੀ ਦਫ਼ਤਰ ਕੋਲ ਇਕ ਵੱਡੀ ਜਨਸਭਾ ਕੀਤੀ ਗਈ। ਜਿਸ ਵਿਚ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਵਿਸੇਸ ਤੌਰ ’ਤੇ ਸਿਰਕਤ ਕੀਤੀ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਪ੍ਰੋ ਬਲਜਿੰਦਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀਆਂ ਵਧਾਈਆਂ ਦੇ ਨਾਲ ਨਾਲ ਕੇਂਦਰ ਵਲੋਂ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਹੋਣ ’ਤੇ ਵੀ ਮੁਬਾਰਕਵਾਦ ਦਿੰਦਿਆਂ ਇਸਨੂੰ ਕਿਰਤੀ ਲੋਕਾਂ ਦੀ ਜਿੱਤ ਕਰਾਰ ਦਿੱਤਾ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਮੁਸੀਬਤਾਂ ਦੇ ਦਲਦਲ ਵਿੱਚੋਂ ਬਾਹਰ ਕੱਢ ਸਕਦੀ ਹੈ ਕਿਉਂਕਿ ਪੰਜਾਬ ਦੀ ਅੱਜ ਦੀ ਖਸਤਾ ਹਾਲਤ ਲਈ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਇਹਨਾਂ ਦੀਆਂ ਭਾਈਵਾਲ ਪਾਰਟੀਆਂ ਦੋਸ਼ੀ ਹਨ। ਜਿਸਦੇ ਚੱਲਦੇ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਇਹਨਾ ਰਵਾਇਤੀ ਪਾਰਟੀਆਂ ਨੂੰ ਸਬਕ ਜਰੂਰ ਸਿਖਾਉਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈਕੇ ਆਉਣਗੇ।ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ 2017 ਦੇ ਚੌਣ ਸਮੇਂ ਕਾਂਗਰਸ ਪਾਰਟੀ ਨੇ ਚੌਣ ਮੈਨੀਫੇਸਟੋ ਜਾਰੀ ਕੀਤਾ ਸੀ ਜਿਸ ਵਿੱਚ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਅਤੇ ਇੱਕ ਵਾਅਦਾ ਇਹ ਵੀ ਕੀਤਾ ਗਿਆ ਸੀ ਕਿ ਜੇਕਰ ਨੌਕਰੀ ਨਹੀਂ ਦਿੱਤੀ ਗਈ ਤਾਂ 2500 ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪਿਛਲੇ 56 ਮਹੀਨਿਆਂ ਦਾ ਲਗਭਗ ਹਰ ਘਰ ਦਾ ਸਰਕਾਰ ਵੱਲ 1 ਲੱਖ 40 ਹਜ਼ਾਰ ਰੁਪਏ ਬਕਾਇਆ ਖੜਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਚੌਣ ਮੈਨੀਫੈਸਟੋ ਵਿੱਚ ਕੀਤੇ ਇਹਨਾਂ ਵਾਅਦਿਆ ਦਾ ਮੁੱਖ ਸੂਤਰਧਾਰ ਮੌਜੂਦਾ ਵਿੱਤ ਮੰਤਰੀ ਸ: ਮਨਪ੍ਰੀਤ ਬਾਦਲ ਸਨ। ਪਰ ਉਹਨਾਂ ਵੱਲੋਂ ਕੀਤਾ ਗਿਆ ਵਾਅਦਾ ਵਫਾ ਨਹੀਂ ਹੋਇਆ। ਜਗਰੂਪ ਸਿੰਘ ਗਿੱਲ ਨੇ ਨਾਲ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਇੱਕ ਵਿਸ਼ੇਸ਼ ਮੈਨੀਫੈਸਟੋ ਬਠਿੰਡਾ ਲਈ ਵੀ ਜਾਰੀ ਕੀਤਾ ਗਿਆ ਸੀ ਕਿ ਜਿਸ ਵਿੱਚ ਕਿ ਬਠਿੰਡਾ ਵਾਸੀਆਂ ਨਾਲ 2017 ਵਿੱਚ ਵੋਟਾਂ ਮੰਗਣ ਸਮੇਂ 26 ਦੇ ਕਰੀਬ ਵਾਅਦੇ ਕਿੱਤੇ ਗਏ ਸਨ, ਪਰ ਇਹਨਾਂ ਵਾਅਦਿਆਂ ਵਿੱਚੋਂ ਇੱਕ ਨੂੰ ਵੀ ਬੂਰ ਨਹੀਂ ਪਿਆ, ਸਗੋਂ ਵਿੱਤ ਮੰਤਰੀ ਵੱਲੋਂ ਵਾਅਦਾ ਖਿਲਾਫੀ ਕਰਦੇ ਹੋਏ ਬਠਿੰਡਾ ਥਰਮਲ ਪਲਾਂਟ ਚਾਲੂ ਕਰਨ ਦੀ ਬਜਾਏ ਬਠਿੰਡਾ ਦੀ ਇਸ ਪਹਿਚਾਣ ਨੂੰ ਢਾਹੁਣ ਵਿੱਚ ਮੌਹਰੀ ਰੋਲ ਅਦਾ ਕੀਤਾ ਗਿਆ ਹੈ। ਇਸ ਤਰਾਂ ਹੀ ਕਚਰਾ ਪਲਾਂਟ, ਜਿਸ ਨਾਲ ਕਿ ਹਜ਼ਾਰਾਂ ਲੋਕਾਂ ਦੀ ਆਬਾਦੀ ਪ੍ਰਭਾਵਿਤ ਹੈ, ਨੂੰ ਬਠਿੰਡਾ ਤੋਂ ਬਾਹਰ ਸ਼ਿਫ਼ਟ ਕਰਨ ਦਾ ਵਾਅਦਾ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ ਜੋ ਕਿ ਵਫ਼ਾ ਨਹੀਂ ਹੋਇਆ। ਇਸੇ ਤਰਾਂ ਹੀ ਲਗਭਗ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਬਾਰਸ਼ਾਂ ਦੇ ਪਾਣੀ ਦੇ ਨਿਕਾਸ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਸ: ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਬਠਿੰਡਾ ਵਾਸੀਆਂ ਨੂੰ ਆਉਦੀਆਂ ਚੌਣਾਂ ਵਿੱਚ ਇਹਨਾਂ ਝੂਠਾਂ ਦੇ ਸੋਦਾਗਰਾਂ ਤੋਂ ਸੂਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਵੋਟ ਦਾ ਪ੍ਰਯੋਗ ਇਸ ਵਾਰ ਸੋਚ ਸਮਝ ਕੇ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਜਨਸਭਾ ਨੂੰ ਲੋਕ ਸਭਾ ਇੰਚਾਰਜ ਰਕੇਸ ਪੁਰੀ, ਜਿਲਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਜਿਲਾਂ ਕਾਰਜਕਾਰੀ ਪ੍ਰਧਾਨ ਅਮਿ੍ਰਤ ਅਗਰਵਾਲ,ਐਡਵੋਕੇਟ ਨਵਦੀਪ ਜੀਦਾ ਉਪ ਪ੍ਰਧਾਨ ਲੀਗਲ ਸੈਲ ਪੰਜਾਬ, ਬਲਕਾਰ ਸਿੱਧੂ ਹਲਕਾ ਇੰਚਾਰਜ ਰਾਮਪੁਰਾ ਫੂਲ, ਜਤਿੰਦਰ ਸਿੰਘ ਭੱਲਾ ਪ੍ਰਧਾਨ ਕਿਸਾਨ ਵਿੰਗ, ਮਹਿੰਦਰ ਸਿੰਘ ਫੂਲੋ ਮਿੱਠੀ ਜਿਲਾ ਪ੍ਰਧਾਨ ਬੁੱਧੀਜੀਵੀ ਵਿੰਗ, ਬਲਜਿੰਦਰ ਕੋਰ ਪ੍ਰਧਾਨ ਮਹਿਲਾ ਵਿੰਗ ਬਠਿੰਡਾ, ਜਿਲਾਂ ਯੂਥ ਪ੍ਰਧਾਨ ਸ਼੍ਰੀ ਅਮਰਦੀਪ ਸਿੰਘ ਰਾਜਨ ਅਤੇ ਅਲਕਾ ਹਾਂਢਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਆਗੂ ਵੱਡੀ ਗਿਣਤੀ ਵਿੱਚ ਸਾਮਿਲ ਹੋਏ।

ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਰੈਲੀ ਤੇ ਮੁਜ਼ਾਹਰਾ

0

ਸੁਖਜਿੰਦਰ ਮਾਨ

ਬਠਿੰਡਾ ; 18 ਨਵੰਬਰ-ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਆਲ ਇੰਡੀਆ ਪ੍ਰਗਤੀਸ਼ੀਲ ਇਸਤਰੀ ਸਭਾ ਦੀਆਂ ਬਠਿੰਡਾ ਜਿਲ੍ਹਾ ਕਮੇਟੀਆਂ ਵੱਲੋਂ ਦਰਸ਼ਨਾ ਜੋਸ਼ੀ ਅਤੇ ਰਣਦੀਪ ਕੌਰ ਦੀ ਅਗਵਾਈ ਵਿੱਚ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਲਈ ਜਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ।
ਉਕਤ ਰੈਲੀ-ਮੁਜ਼ਾਹਰੇ   ਦਾ ਸੱਦਾ ‘ਪੰਜਾਬ ਬਚਾਓ ਸੰਯੁਕਤ ਮੋਰਚਾ’ ਵੱਲੋਂ ਦਿੱਤਾ ਗਿਆ ਸੀ। ਮੁਜ਼ਾਹਰਾਕਾਰੀ ਬੀਬੀਆਂ ਮੋਦੀ ਸਰਕਾਰ ਵੱਲੋਂ ਨਿੱਤ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਵਸਤਾਂ, ਰਸੋਈ ਗੈਸ ਦੀਆਂ ਆਏ ਦਿਨ ਵਧਾਈਆਂ ਜਾ ਰਹੀਆਂ ਕੀਮਤਾਂ ਵਿਰੁੱਧ  ਨਾਅਰਿਆਂ ਰਾਹੀਂ ਜਬਰਦਸਤ ਰੋਸ ਪ੍ਰਗਟ ਕਰ ਰਹੀਆਂ ਸਨ।ਬੀਬੀਆਂ ਨੇ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਗਰੀਬਾਂ ਦਾ ਲਹੂ ਨਿਚੋੜ ਕੇ ਮਾਲੋਮਾਲ ਹੋ ਰਹੇ ਜ਼ਖੀਰੇਬਾਜਾਂ ਅਤੇ ਕਾਲਾ ਬਾਜ਼ਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵੀ ਮੰਗ ਕੀਤੀ।
ਇਕੱਤਰ ਬੀਬੀਆਂ ਨੂੰ ਸੰਬੋਧਨ ਕਰਦਿਆਂ ਦਰਸ਼ਨਾ ਜੋਸ਼ੀ ਨੇ ਐਲਾਨ ਕੀਤਾ ਕਿ 28 ਨਵੰਬਰ ਨੂੰ ਲੁੱਧਿਆਣਾ ਵਿਖੇ ਕੀਤੀ ਜਾ ਰਹੀ ‘ਕਾਰਪੋਰੇਟ ਭਜਾਓ ਦੇਸ਼ ਬਚਾਓ ਪੰਜਾਬ ਬਚਾਓ’ ਮਹਾਰੈਲੀ ਵਿੱਚ ਮਾਲਵੇ ਦੇ ਜਿਲ੍ਹਿਆਂ ਵਿੱਚੋਂ ਹਜ਼ਾਰਾਂ ਇਸਤਰੀਆਂ ਪਰਿਵਾਰਾਂ ਸਮੇਤ ਸ਼ਾਮਲ ਹੋਣਗੀਆਂ।ਬੀਬੀ ਜੋਸ਼ੀ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਧੱਕੇਸ਼ਾਹੀ ਰੋਕਣ ਪੱਖੋਂ ਮੁਜ਼ਰਮਾਨਾ ਘੇਸਲ ਮਾਰੀ ਬੈਠੀ ਪੰਜਾਬ ਦੀ ਚਰਨਜੀਤ ਚੰਨੀ ਸਰਕਾਰ ਦੀ ਨਿਖੇਧੀ ਕਰਦਿਆਂ ਔਰਤਾਂ ਦੇ ਸਮੁੱਚੇ ਕਰਜ਼ੇ ਮਾਫ ਕਰਨ ਦੀ ਮੰਗ ਕੀਤੀ।
ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਉਨ੍ਹਾਂ ਕਿਸਾਨ ਸੰਘਰਸ਼ ਦੀ ਜਿੱਤ ਕਰਾਰ ਦਿੱਤਾ।ਮਨਦੀਪ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਬਲਤੇਜ ਕੌਰ, ਮਨਦੀਪ ਕੌਰ ਭੋਲੀ, ਵੀਰਪਾਲ ਕੌਰ, ਰਣਜੀਤ ਕੌਰ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਮਿੱਠੂ ਸਿੰਘ ਘੁੱਦਾ ਤੇ ਪ੍ਰਕਾਸ਼ ਸਿੰਘ ਨੰਦਗੜ੍ਹ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੇਜਰ ਸਿੰਘ ਦਾਦੂਵਾਲ ਤੇ ਨਾਇਬ ਸਿੰਘ ਫੂਸ ਮੰਡੀ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਜਸਵੰਤ ਸਿੰਘ ਪੱਪੀ ਵੀ ਮੌਜੂਦ ਸਨ

ਉੱਘੇ ਗਾਇਕ ਸੁਖਵਿੰਦਰ ਸਿੰਘ ਅਤੇ ਸ਼ਾਇਰ ਸੁਰਜੀਤ ਪਾਤਰ ਕੈਬਿਨਟ ਰੈਂਕ ਦੇਣ ਦਾ ਐਲਾਨ

0

ਸੁਖਵਿੰਦਰ ਸਿੰਘ ਨੂੰ ਰਾਜ ਗਾਇਕ ਅਤੇ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਖਿਤਾਬ
ਸੁਖਜਿੰਦਰ ਮਾਨ
ਚਮਕੌਰ ਸਾਹਿਬ, 19 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੇਰ ਸ਼ਾਮ ਇੱਥੇ ਉੱਘੇ ਗਾਇਕ ਸੁਖਵਿੰਦਰ ਸਿੰਘ ਨੂੰ ਰਾਜ ਗਾਇਕ ਅਤੇ ਸ਼ਾਇਰ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦੇ ਮਾਣ ਨਾਲ ਨਿਵਾਜਦੇ ਹੋਏ, ਦੋਵਾਂ ਲਈ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ ਏ ਸ਼ਹਾਦਤ ਨੂੰ ਸਮਰਪਿਤ ਸੰਗੀਤਕ ਸ਼ਾਮ ਦੌਰਾਨ ਦੋਵਾਂ ਸਖਸ਼ੀਅਤਾਂ ਵਲੋਂ ਸਿੱਖ ਇਤਿਹਾਸ ਦੀ ਇਸ ਅਜ਼ੀਮ ਯਾਦਗਾਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਸਰਾਹਨਾ ਕਰਦਿਆਂ ਮੁੱਖ ਮੰਤਰੀ ਚੰਨੀ ਵਲੋਂ ਇਨ੍ਹਾਂ ਦੋਵਾਂ ਨੂੰ ਪੰਜਾਬ ਦੇ ਇਹ ਅਹਿਮ ਅਤੇ ਵੱਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ।

ਸੁਖਬੀਰ ਸਿੰਘ ਬਾਦਲ ਨੇ ਕੀਤੀ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੀ ਲੀਡਰਸਿਪ ਨਾਲ ਮੀਟਿੰਗ

0

ਖ਼ਜ਼ਾਨਾ ਮੰਤਰੀ ਦੀ ਅਗਵਾਈ ਵਿੱਚ ਸ਼ਹਿਰ ਦੀ ਹੋਈ ਦੁਰਦਸ਼ਾ ਅਤੇ ਵਪਾਰੀਆਂ ਦੇ ਮਾੜੇ ਹਾਲਾਤ ਪ੍ਰਤੀ ਕਰਵਾਇਆ ਪਾਰਟੀ ਪ੍ਰਧਾਨ ਨੂੰ ਜਾਣੂ : ਸਰੂਪ ਸਿੰਗਲਾ 

ਸੁਖਜਿੰਦਰ ਮਾਨ

ਬਠਿੰਡਾ, 20 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨ ਅਚਨਚੇਤ ਬਠਿੰਡਾ ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਗ੍ਰਹਿ ਵਿਖੇ  ਸ਼ਹਿਰ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਅਤੇ ਚੱਲ ਰਹੀਆਂ ਸਰਗਰਮੀਆਂ ਪ੍ਰਤੀ ਜਾਣਕਾਰੀ ਲਈ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ਹਿਰ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਵਿਧਾਇਕ ਬਣਨ ਉਪਰੰਤ ਸ਼ਹਿਰ ਦੀ ਹੋਈ ਦੁਰਦਸ਼ਾ, ਬੰਦ ਪਏ ਵਿਕਾਸ ਪ੍ਰੋਜੈਕਟਾਂ, ਉਸਾਰੀਆਂ ਜਾ ਰਹੀਆਂ ਨਾਜਾਇਜ਼ ਬਿਲਡਿੰਗਾਂ, ਚੱਲ ਰਹੇ ਕੈਸੀਨੋ ,ਜੂਏ ਦੇ ਅੱਡੇ, ਵਸੂਲੇ ਜਾ ਰਹੇ ਗੁੰਡਾ ਟੈਕਸ  ਸਮੇਤ ਵਪਾਰੀਆਂ ਦੀ ਹੋ ਰਹੀ ਮਾੜੀ ਹਾਲਤ ਪ੍ਰਤੀ ਜਾਣੂ ਕਰਵਾਇਆ ਹੈ। ਇਹ ਵੀ ਧਿਆਨ ਵਿੱਚ ਲਿਆਂਦਾ ਹੈ ਕਿ ਅੱਜ ਬਠਿੰਡਾ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਬਠਿੰਡਾ ਸ਼ਹਿਰ ਦਾ ਚਹੁੰਮੁਖੀ ਵਿਕਾਸ  ਹੋਇਆ ਪ੍ਰੰਤੂ ਪੰਜ ਸਾਲਾਂ ਵਿਚ ਸ਼ਹਿਰ ਦੇ ਵਿਕਾਸ ਲਈ ਇੱਕ ਇੱਟ ਵੀ ਨਹੀਂ ਲੱਗੀ, ਲੋਕ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ ।ਉਨ੍ਹਾਂ ਦੱਸਿਆ ਕਿ ਪ੍ਰਧਾਨ ਸਾਹਿਬ ਨੂੰ ਇਹ ਵੀ ਜਾਣੂ ਕਰਵਾਇਆ ਹੈ ਕਿ ਖਜ਼ਾਨਾ ਮੰਤਰੀ ਅਤੇ ਉਸ ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਝੂਠੇ ਪਰਚਿਆਂ ਦੇ ਡਰਾਵੇ ਅਤੇ ਡਰਾ ਧਮਕਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਤੇ ਪਹਿਲਾਂ ਵਾਲੇ ਵਿਕਾਸ ਕੰਮ ਮੁੜ ਸ਼ੁਰੂ ਕੀਤੇ ਜਾਣਗੇ । ਸਿੰਗਲਾ ਨੇ ਕਿਹਾ ਕਿ ੳੁਨ੍ਹਾਂ ਦੀ ਕੋਸ਼ਿਸ਼ ਹੈ ਕਿ ਵਪਾਰੀਆਂ ਅਤੇ ਨੌਜਵਾਨਾਂ ਲਈ ਵੱਖਰੇ ਬੋਰਡ ਬਣਾਏ ਜਾਣਗੇ ਤਾਂ ਜੋ ਵਪਾਰੀਆਂ ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕੀਤਾ ਜਾਵੇ ਅਤੇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਜਾ ਸਕੇ।  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜ਼ਿਲ੍ਹਾ ਬਠਿੰਡਾ ਸ਼ਹਿਰੀ  ਦੇ ਪ੍ਰਧਾਨ ਚਮਕੌਰ ਸਿੰਘ ਮਾਨ, ਸਾਬਕਾ ਸਰਕਲ ਪ੍ਰਧਾਨ ਨਿਰਮਲ ਸਿੰਘ ਸੰਧੂ, ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਸੀਨੀਅਰ ਆਗੂ ਜਗਦੀਪ ਸਿੰਘ ਗਹਿਰੀ, ਵਪਾਰ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਵਿਰਦੀ ਸਮੇਤ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਲੀਡਰ ਸਾਹਿਬਾਨ ਤੇ ਵਰਕਰ ਹਾਜ਼ਰ ਸਨ ।

ਏਮਜ ’ਚ ਨਰਸਾਂ ਲਈ ‘ਐਂਡ-ਆਫ-ਲਾਈਫ ਕੇਅਰ ਨਰਸਿੰਗ ਐਜੂਕੇਸਨ ਕੰਸੋਰਟੀਅਮ ਕੋਰਸ’ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ: ਉਤਰੀ ਭਾਰਤ ਦੀ ਪ੍ਰਸਿੱਧ ਸਿਹਤ ਸੰਸਥਾ ਏਮਜ ਬਠਿੰਡਾ ਵਲਂੋ ਐਨੇਸਥੀਸੀਓਲੋਜੀ ਅਤੇ ਕਿ੍ਰਟੀਕਲ ਕੇਅਰ ਵਿਭਾਗ ਦੇ ਸਹਿਯੋਗ ਨਾਲ ਨਰਸਾਂ ਲਈ ‘ਐਂਡ-ਆਫ-ਲਾਈਫ ਕੇਅਰ ਨਰਸਿੰਗ ਐਜੂਕੇਸਨ ਕੰਸੋਰਟੀਅਮ ਕੋਰਸ’ ਨਾਮਕ ਕੋਰਸ ਸਫਲਤਾਪੂਰਵਕ ਕਰਵਾਇਆ ਗਿਆ। .ਏਮਜ ਦੇ ਡਾਇਰੈਕਟਰ ਡੀ.ਕੇ. ਸਿੰਘ , ਡੀਨ ਅਤੇ ਮੈਡੀਕਲ ਸੁਪਰਡੈਂਟ ਪ੍ਰੋ.(ਡਾ.) ਸਤੀਸ ਗੁਪਤਾ ਅਤੇ ਡਾ: ਮਯੰਕ ਗੁਪਤਾ ਐਸੋਸੀਏਟ ਪ੍ਰੋਫੈਸਰ ਐਨੇਸਥੀਸੀਓਲੋਜੀ ਅਤੇ ਕਿ੍ਰਟੀਕਲ ਕੇਅਰ ਵਿਭਾਗ ਦੀ ਅਗਵਾਈ ਹੇਠ ਆਯੋਜਿਤ ਤਿੰਨ ਦਿਨਾਂ ਇਹ ਕੋਰਸ ਇੱਕ ਕਿਸਮ ਦਾ ਈਵੈਂਟ ਸੀ ਜਿਸ ਨੇ 107 ਨਰਸਾਂ ਨੂੰ ਪ੍ਰਸਿੱਧ ਅੰਤਰਰਾਸਟਰੀ ਅਤੇ ਰਾਸਟਰੀ ਫੈਕਲਟੀ ਦੁਆਰਾ ਗੰਭੀਰ ਰੂਪ ਵਿੱਚ ਬਿਮਾਰ ਮਰੀਜਾਂ ਦੀ ਦੇਖਭਾਲ ਬਾਰੇ ਸਿੱਖਿਅਤ ਕੀਤਾ। ਇਹ ਕੋਰਸ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਇੱਕ ਲੰਮਾ ਸਫਰ ਤੈਅ ਕਰੇਗਾ।ਇਸ ਕੋਰਸ ਵਿਚ ਪ੍ਰੋਜੈਕਟ ਪੈਲੀਏਟਿਵ ਕੇਅਰ ਵਿੱਚ ਨਰਸਾਂ ਦੇ ਗਿਆਨ ਅਤੇ ਹੁਨਰ ਨੂੰ ਬਿਹਤਰ ਬਣਾਉਣ ਲਈ ਇੱਕ ਰਾਸਟਰੀ ਸਿੱਖਿਆ ਪਹਿਲਕਦਮੀ ਹੈ ਅਤੇ ਅਮਰੀਕਨ ਐਸੋਸੀਏਸਨ ਆਫ ਕਾਲਜਿਜ ਆਫ ਨਰਸਿੰਗ ਵਾਸੰਿਗਟਨ ਡੀਸੀ ਅਤੇ ਸਿਟੀ ਆਫ ਹੋਪ ਵਿਚਕਾਰ ਇੱਕ ਭਾਈਵਾਲੀ ਹੈ।

Our Visitor

1893650