Sunday, May 3, 2026
Home Blog Page 2696

ਆਟੋ ਰਿਕਸ਼ਾ ਚਾਲਕਾਂ ਦੇ ਦਿਲ ਜਿੱਤ ਕੇ ਲੈ ਗਏ ਮੁੱਖ ਮੰਤਰੀ ਚੰਨੀ

0

ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਚਾਹ ਦੇ ਕੱਪ ਵਿਚ ਮੱਠੀ ਡੁਬੋ ਕੇ ਖਾਧੀ

ਰਸਤੇ ਵਿਚ ਅਚਾਨਕ ਰੁਕ ਕੇ ਦੀਆਂ ਆਟੋ ਚਾਲਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ
ਸੁਖਜਿੰਦਰ ਮਾਨ
ਲੁਧਿਆਣਾ, 22 ਨਵੰਬਰ: ਲੁਧਿਆਣਾ ਦੇ ਗਿੱਲ ਚੌਕ ਵਿਖੇ ਗਾਹਕਾਂ ਦੀ ਉਡੀਕ ਵਿਚ ਆਟੋ ਰਿਕਸ਼ਾ ਚਾਲਕ ਆਮ ਵਾਂਗ ਬੈਠੇ ਹੋਏ ਸਨ ਤਾਂ ਉਨ੍ਹਾਂ ਕੋਲ ਅਚਨਚੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜ ਜਾਂਦੇ ਹਨ। ਨਾ ਕੋਈ ਪਹਿਲਾਂ ਸੁਨੇਹਾ ਤੇ ਨਾ ਹੀ ਪੁਲਿਸ ਦਾ ਲਾਮਲਸ਼ਕਰ। ਅਚਾਨਕ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਤਰ੍ਹਾਂ ਉਨ੍ਹਾਂ ਵਿਚ ਪੁੱਜ ਜਾਣ ’ਤੇ ਉਥੇ ਬੈਠੇ ਡਰਾਈਵਰਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਜਦ ਉਨ੍ਹਾਂ ਨੂੰ ਇਹ ਪਤਾ ਚਲਿਆ ਕਿ ਮੁੱਖ ਮੰਤਰੀ ਚੰਨੀ ਖ਼ੁਦ ਚਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਆਏ ਤਾਂ ਉਹ ਖੁਸ਼ੀ ਵਿਚ ਖੀਵੇ ਹੋ ਗਏ ਕਿਉਂਕਿ ਹਾਲ ਹੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਮੁੱਖ ਮੰਤਰੀ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਆਪ ਚੱਲ ਕੇ ਆਇਆ ਹੋਵੇ। ਮੁੱਖ ਮੰਤਰੀ ਚੰਨੀ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸਣ ਆਸ਼ੂ ਸਹਿਤ ਹੋਰ ਵੀਵੀਆਈਪੀ ਵੀ ਸਨ ਜੋ ਆਟੋ ਚਾਲਕਾਂ ਦਰਮਿਆਨ ਲੱਕੜ ਦੇ ਬੈਂਚ ਉਤੇ ਬੈਠੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਚੰਨੀ ਨੂੰ ਆਟੋ ਰਿਕਸ਼ਾ ਚਾਲਕਾਂ ਨੇ ਚਾਹ ਦੀ ਪੇਸ਼ਕਸ਼ ਕੀਤੀ ਅਤੇ ਮੁੱਖ ਮੰਤਰੀ ਨੇ ਆਪਣੇ ਬੇਮਿਸਾਲ ਅੰਦਾਜ ਵਿਚ ਇਨ੍ਹਾਂ ਪਲਾਂ ਆਨੰਦ ਮਾਣਦੇ ਹੋਏ ਚਾਹ ਦੇ ਕੱਪ ਵਿਚ ਮੱਠੀ ਡੁਬੋ ਕੇ ਖਾਧੀ।
ਆਟੋ ਰਿਕਸ਼ਾ ਚਾਲਕਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸਾਰੀਆਂ ਜਾਇਜ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਆਟੋ ਰਿਕਸ਼ਾ ਚਾਲਕਾਂ ਦਾ ਵੱਡਾ ਇਕੱਠ ਜੁੜ ਜਾਣ ਉਤੇ ਮੁੱਖ ਮੰਤਰੀ ਚੰਨੀ ਸਟੂਲ ਉਤੇ ਖੜ੍ਹ ਹੋ ਗਏ ਅਤੇ ਤਾੜੀਆਂ ਦੀ ਗੂੰਜ ਵਿਚ ਚਾਲਕਾਂ ਨੂੰ ਮੁਖਾਤਿਬ ਹੋਏ। ਆਟੋ ਰਿਕਸ਼ਾ ਚਾਲਕਾਂ ਨਾਲ ਜਜਬਾਤੀ ਸਾਂਝ ਪਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ ਦੌਰਾਨ ਉਨ੍ਹਾਂ ਨੇ ਖੁਦ ਵੀ ਆਟੋ ਰਿਕਸ਼ਾ ਚਲਾਇਆ। ਆਟੋ ਚਾਲਕਾਂ ਦੇ ਦਿਲ ਜਿੱਤਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਛੇਤੀ ਹੀ ਨਵੇਂ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਤੰਗ-ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਮੁੱਖ ਮੰਤਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਬਕਾਇਆ ਪਏ ਸਾਰੇ ਚਲਾਨ ਵੀ ਮੁਆਫ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਆਟੋ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਲਈ ਆਖਿਆ। ਮੁੱਖ ਮੰਤਰੀ ਚੰਨੀ ਨੇ ਆਟੋ ਰਿਕਸ਼ੇ ਚਲਾਉਣ ਲਈ ਵਿਸ਼ੇਸ਼ ਤੌਰ ਉਤੇ ਪੀਲੀ ਲਾਈਨ ਖਿੱਚਣ ਦੀ ਮੰਗ ਨੂੰ ਵੀ ਮੰਨ ਲਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ ਅਤੇ ਲਖਬੀਰ ਸਿੰਘ ਲੱਖਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਹਾਜਰ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਸਾਬਕਾ ਵਿਧਾਇਕ ਸਿੰਗਲਾ ਨੇ ਕੀਤਾ ਸਨਮਾਨ

0

ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ:- ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਹੁੱਦੇਦਾਰਾਂ ਦੀ ਜਾਰੀ ਪਹਿਲੀ ਸੂਚੀ ਵਿੱਚ ਬਠਿੰਡਾ ਸ਼ਹਿਰ ਨਾਲ ਸਬੰਧਤ ਸੀਨੀਅਰ ਆਗੂਆਂ ਡਾ ਓਮ ਪ੍ਰਕਾਸ਼ ਸ਼ਰਮਾ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ, ਤੇਜਿੰਦਰ ਸਿੰਘ ਤੱਗੜ ਸੀਨੀਅਰ ਮੀਤ ਪ੍ਰਧਾਨ ,ਬੰਤ ਸਿੰਘ ਸਿੱਧੂ ਜਨਰਲ ਸਕੱਤਰ ਅਤੇ ਸੁਖਦੇਵ ਸਿੰਘ ਬਰਾੜ ਨੂੰ ਜਲ੍ਹਿਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਅੱਜ ਸਾਰੇ ਹੀ ਆਗੂ ਸ੍ਰੀ ਸਿੰਗਲਾ ਦੇ ਗ੍ਰਹਿ ਵਿਖੇ ਪੁੱਜੇ ਅਤੇ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਲਈ ਪਾਰਟੀ ਹਾਈ ਕਮਾਂਡ ਅਤੇ ਸ੍ਰੀ ਸਿੰਗਲਾ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਮੈਂਬਰ ਜਨਰਲ ਕੌਂਸਲ ਮੈਂਬਰ ਦਲਜੀਤ ਸਿੰਘ ਬਰਾੜ ,ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਚਮਕੌਰ ਸਿੰਘ ਮਾਨ, ਸ਼ਹਿਰੀ ਪ੍ਰਧਾਨ ਯੂਥ ਵਿੰਗ ਹਰਪਾਲ ਸਿੰਘ ਢਿੱਲੋਂ, ਕੋਆਰਡੀਨੇਟਰ ਦੀਨਵ ਸਿੰਗਲਾ, ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਗੰਜੂ,ਸੂਬਾ ਮੀਤ ਪ੍ਰਧਾਨ ਗੁਰਸੇਵਕ ਮਾਨ, ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਜੋਗਿੰਦਰ ਕੌਰ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ,ਸਾਰੇ ਹੀ ਆਗੂਆਂ ਨੇ ਲੱਡੂ ਵੰਡ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਮੌਕੇ ਜਲ੍ਹਿਾ ਪ੍ਰਧਾਨ ਵਪਾਰ ਵਿੰਗ ਰਾਕੇਸ਼ ਸਿੰਗਲਾ, ਮਨਮੋਹਨ ਕੁੱਕੂ , ਸਰਕਲ ਪ੍ਰਧਾਨ ਸੁਖਦੇਵ ਸਿੰਘ ਗੁਰਥੜੀ, ਮੇਜਰ ਸਿੰਘ ਢਿੱਲੋਂ ,ਜਸਕਰਨ ਸਿੰਘ ਮਾਨ, ਜਤਿੰਦਰ ਬੱਬੀ, ਬਲਵੀਰ ਸਿੰਘ ਮਿਠੜੀ, ਹਰਦਿਆਲ ਸਿੰਘ ਮਾਨ, ਬਲਕਾਰ ਸਿੰਘ ਗਿੱਲ, ਮਨਿੰਦਰ ਸਿੰਘ ਕੈਂਡੀ, ਮਨਦੀਪ ਸਿੰਘ ਲਾਡੀ, ਨਛੱਤਰ ਸਿੰਘ ਦੁਬਈ ਵਾਲੇ, ਪ੍ਰੀਤਮ ਸਿੰਘ ਗਾਰਡ, ਸੰਜੀਵ ਲੋਰੀ, ਕਿ੍ਰਸ਼ਨ ਰੰਗਾਂ, ਮਹਿੰਦਰ ਸਿੰਘ ਪ੍ਰਤਾਪ ਨਗਰ,ਗੁਲਜਾਰ ਸਿੰਘ ਪ੍ਰਤਾਪਨਗਰ ਆਦਿ ਹਾਜਰ ਸਨ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਪੰਜਾਬ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦਾ ਦਿੱਤੀ ਗਈ ਜੰਿਮੇਵਾਰੀ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ।

ਕੇਜ਼ਰੀਵਾਲ ਵਲੋਂ ਔਰਤਾਂ ਲਈ ਵੱਡਾ ਐਲਾਨ, ਹਰ ਮਹੀਨੇ ਮਿਲਣਗੇ ਹਜ਼ਾਰ ਰੁਪਏ

0

ਸੁਖਜਿੰਦਰ ਮਾਨ
ਮੋਗਾ, 22 ਨਵੰਬਰ : ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਣਾਉਣ ਤੋਂ ਖੁੰਝੀ ਆਮ ਆਦਮੀ ਪਾਰਟੀ ਹੁਣ ਸਾਲ 2022 ਦੀਆਂ ਚੋਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਇਸੇ ਕੜੀ ਦੇ ਤਹਿਤ ਹੁਣ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੁਣ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਮੋਗਾ ਪੁੱਜੇ ਸ਼੍ਰੀ ਕੇਜ਼ਰੀਵਾਲ ਨੇ ਪਾਰਟੀ ਵਲੋਂ ਪੰਜਾਬੀਆਂ ਲਈ ਤੀਜ਼ੀ ਗਰੰਟੀ ਜਾਰੀ ਕਰਦਿਆਂ ਪੰਜਾਬ ’ਚ ਪਾਰਟੀ ਦੀ ਸਰਕਾਰ ਬਣਨ ’ਤੇ 18 ਸਾਲ ਤੋਂ ਉਪਰ ਉਮਰ ਦੀ ਹਰ ਔਰਤ ਲਈ ਮਹੀਨੇ ਦੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਬੁਢਾਪਾ ਤੇ ਹੋਰ ਪੈਨਸ਼ਨਾਂ ਲੈ ਰਹੀਆਂ ਔਰਤਾਂ ਨੂੰ ਵੀ ਇਹ ਤੋਹਫ਼ਾ ਮਿਲੇਗਾ। ਸਿਆਸੀ ਮਾਹਰਾਂ ਮੁਤਾਬਕ ਕਾਂਗਰਸ ਦੇ ਐਸ.ਸੀ ਕਾਰਡ ਦੀ ਕਾਟ ਕਰਦਿਆਂ ਕੇਜ਼ਰੀਵਾਲ ਨੇ ਸੂਬੇ ਦੀ ਅੱਧੀ ਦੇ ਕਰੀਬ ਆਬਾਦੀ ਨੂੰ ਅਪਣੇ ਨਾਲ ਜੋੜਣ ਲਈ ਇਹ ਵੱਡਾ ਮਾਸਟਰ ਸਟੋਰਕ ਖੇਡਿਆ ਹੈ, ਜਿਸਦਾ ਅਸਰ ਪੈਣਾ ਸੁਭਾਵਕ ਹੈ। ਇੱਥੇ ਰੱਖੇ ਇੱਕ ਸਮਾਗਮ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ‘‘ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ 18 ਸਾਲ ਤੋਂ ਉੱਪਰਲੀ ਹਰੇਕ ਔਰਤ ਦੇ ਖਾਤੇ ‘ਚ ਹਰ ਮਹੀਨੇ 1000 ਰੁਪਏ ਆਉਣਗੇ।’’ ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਪਰ ਵੀ ਅਸਿੱਧੇ ਢੰਗ ਨਾਲ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਨੂੰ ਨਕਲੀ ਕੇਜ਼ਰੀਵਾਲ ਦਸਿਆ। ਦਿੱਲੀ ਦੇ ਮੁੱਖ ਮੰਤਰੀ ਨੇ ਅਪਣੇ ਭਾਸਣ ਵਿਚ ਕਿਹਾ ਕਿ ‘‘ ਪੰਜਾਬ ਵਿਚ ਇਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ ਜੋ ਵਾਅਦੇ ਤਾਂ ਕਰਦਾ ਹੈ ਪਰ ਉਸਦੇ ਅਮਲ ਨਹੀਂ ਕਰਦਾ। ’’ ਉਨ੍ਹਾਂ ਇਹ ਵੀ ਕਿਹਾ ਕਿ ਜੋ ਉਹ ਵਾਅਦੇ ਪੰਜਾਬ ਦੀ ਜਨਤਾ ਨਾਲ ਕਰਦੇ ਹਨ, ਉਸਦਾ ਐਲਾਨ ਉਕਤ ਨਕਲੀ ਕੇਜਰੀਵਾਲ ਵਲੋਂ ਦੂਜੇ ਦਿਨ ਕਰ ਦਿੱਤਾ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਹੁਣ ਇੰਨ੍ਹਾਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ।

ਕੱਚੇ ਮੁਲਾਜਮਾਂ ਵਲੋਂ ਭਲਕੇ ਪੰਜਾਬ ਦੇ ਤਿੰਨ ਕੌਮੀ ਮਾਰਗ ਜਾਮ ਕਰਨ ਦਾ ਐਲਾਨ

ਸੁਖਜਿੰਦਰ ਮਾਨ
ਬਠਿੰਡਾ, 21ਨਵੰਬਰ – ਪਿਛਲੇ ਕਰੀਬ ਇੱਕ ਦਹਾਕੇ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਠੇਕਾ ਮੁਲਾਜਮਾਂ ਨੇ ਹੁਣ ਚੰਨੀ ਸਰਕਾਰ ਦੇ ਰੁਖ ਨੂੰ ਦੇਖਦਿਆਂ 23 ਨਵੰਬਰ ਨੂੰ ਤਿੰਨ ਕੌਮੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਹੈ। ਇੱਥੇ ਇਸਦੀ ਜਾਣਕਾਰੀ ਦਿੰਦਿਆਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂਆਂ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਰਾਜੇਸ ਕੁਮਾਰ, ਕੇਸਰ ਸਿੰਘ, ਚਮਕੌਰ ਸਿੰਘ, ਸੁਖਪਾਲ ਸਿੰਘ, ਹਰਜਿੰਦਰ ਬਰਾੜ ਆਦਿ ਨੇ ਦਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਸਬੰਧੀ ਬਣਾਏ ‘‘ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ ਕੰਟਰੈਕਚੂਅਲ ਐਕਟ 2021’’ ਵਿਚ ਕੱਚੇ ਮੁਲਾਜਮਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਜਿਸਦੇ ਵਿਰੋਧ ਵਿਚ ਕੌਮੀ ਮਾਰਗ ਜਾਮ ਕਰਨ ਤੋਂ ਇਲਾਵਾ ਮੁੱਖ ਮੰਤਰੀ, ਕੈਬਨਿਟ ਮੰਤਰੀ, ਐਮ.ਪੀ., ਐਮ. ਐਲ.ਏ. ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ, ਸ਼ਹਿਰਾਂ ਜਾਂ ਪਿੰਡਾਂ ’ਚ ਜਿੱਥੇ ਵੀ ਜਾਣਗੇ, ਉਥੇ ਠੇਕਾ ਕਾਮੇ ਵਿਰੋਧ ਪ੍ਰਦਰਸਨ ਕਰਕੇ ਚੋਣਾਂ ਦੇ ਦੌਰਾਨ ਕੀਤੇ ਵਾਅਦਿਆਂ ਬਾਰੇ ਜਨਤਾ ਦੀ ਕਚਹਿਰੀ ਵਿਚ ਸਵਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੋਰਚੇ ਵਲੋਂ ਉਪਰੋਕਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨੂੰ ਕੀਤੇ ਜਾਣ ਵਾਲੇ ਸਵਾਲ ਸਬੰਧੀ ਅੱਜ ਲਿਸਟ ਤਿਆਰ ਕਰਕੇ ਸਮੂਹ ਕੱਚੇ ਮੁਲਾਜਮਾਂ ਕੋਲ ਪਹੁੰਚਾ ਦਿੱਤੀ ਹੈ।
ਉਗਰਾਹਾਂ ਜਥੇਬੰਦੀ ਵੱਲੋਂ ਠੇਕਾ ਮੁਲਾਜਮ ਦੇ ਸੰਘਰਸ ਦੀ ਹਮਾਇਤ
ਬਠਿੰਡਾ: ਉਧਰ ਠੇਕਾ ਮੁਲਾਜਮ ਸੰਘਰਸ ਮੋਰਚੇ ਵਲੋਂ ਕੌਮੀ ਹਾਈਵੇ ਜਾਮ ਕਰਨ ਦੇ ਫੈਸਲੇ ਦੀ ਹਿਮਾਇਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਗਾਇਅ ਕਿ ਮੁਲਾਜਮਾਂ ਵਲੋਂ ਮਹੀਨਿਆਂ ਬੱਧੀ ਕੀਤੇ ਜਾ ਰਹੇ ਜਾਨ ਹੂਲਵੇਂ ਸੰਘਰਸ ਨੂੰ ਪੰਜਾਬ ਸਰਕਾਰ ਵੱਲੋਂ ਅਣਡਿੱਠ ਕਰਨ ਦਾ ਯਤਨ ਕਰ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਕਿਸਾਨਾਂ ਮਜਦੂਰਾਂ ਮੁਲਾਜਮਾਂ ਸਮੇਤ ਸਾਰੇ ਕਿਰਤੀ ਕਾਮੇ ਆ ਰਹੇ ਹਨ। ਇਨ੍ਹਾਂ ਨੀਤੀਆਂ ਤਹਿਤ ਹੀ ਕਾਲੇ ਖੇਤੀ ਕਾਨੂੰਨ ਬਣਾਏ ਗਏ ਹਨ। ਸਾਂਝੇ ਕਿਸਾਨ ਘੋਲ ਦੇ ਗਹਿਗੱਚ ਰੁਝੇਵਿਆਂ ਦੇ ਬਾਵਜੂਦ ਇਸ ਸੰਘਰਸ-ਸਾਂਝ ਨੂੰ ਲਗਾਤਾਰ ਮਜਬੂਤ ਕਰਨ ਦਾ ਫਰਜ ਹਰ ਹਾਲਤ ਨਿਭਾਇਆ ਜਾਵੇਗਾ।

ਕਿਸਾਨਾਂ ਨੇ ਕਾਲੇ ਕਾਨੂੰਨ ਰੱਦ ਕਰਵਾਕੇ ਇਤਿਹਾਸ ਰਚਿਆ : ਜਗਦੇਵ ਕਮਾਲੂ

0

ਖੇਤੀ ਕਾਨੂੰਨ ਰੱਦ ਹੋਣ ’ਤੇ ਕਾਂਗਰਸੀ ਆਗੂਆਂ ਨੇ ਵੰਡੇ ਲੱਡੂ
ਸੁਖਜਿੰਦਰ ਮਾਨ
ਬਠਿੰਡਾ, 21 ਨਵੰਬਰ –ਬਾਬੇ ਨਾਨਕ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੀਤੇ ਐਲਾਨ ’ਤੇ ਖ਼ੁਸੀ ਪ੍ਰਗਟ ਕਰਦਿਆਂ ਅੱਜ ਹਲਕਾ ਮੌੜ ਦੇ ਕਾਂਗਰਸੀ ਆਗੂਆਂ, ਵਰਕਰਾਂ ਤੇ ਸਰਪੰਚਾਂ ਨੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਪ੍ਰਗਟਾਈ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਦਾ ਸਿਹਰਾ ਬਾਬੇ ਨਾਨਕ ਨੂੰ ਬਖਸਦਿਆਂ ਕਿਹਾ ਕਿ ‘‘ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਿਪਾ ਨਾਲ ਮੋਦੀ ਸਾਹਿਬ ਨੂੰ ਸੋਝੀ ਆਈ ਹੈ, ਜਿੰਨ੍ਹਾਂ ਇੰਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਦੇਸ ਦੇ ਅੰਨਦਾਤੇ ਨੂੰ ਰਾਹਤ ਦਿੱਤੀ ਹੈ। ’’ ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਚੱਲ ਰਹੇ ਇਸ ਸੰਘਰਸ ਵਿਚ ਹੁਣ ਤੱਕ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪ੍ਰੰਤੂ ਕੇਂਦਰ ਅਪਣੀ ਅੜੀ ਕਾਰਨ ਇਸ ਸੰਘਰਸ ਨੂੰ ਹੋਰ ਅੱਗੇ ਵਧਾ ਰਿਹਾ ਸੀ। ਸ. ਕਮਾਲੂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਕਿਸਾਨਾਂ ਦੀ ਇਤਿਹਾਸਕ ਜਿੱਤ ਹੋਈ ਹੈ। ਇਸ ਮੌਕੇ ਯੂਥ ਕਾਂਗਰਸ ਦੇ ਆਗੂ ਅਵਤਾਰ ਸਿੰਘ ਕਮਾਲੂ, ਸਰਪੰਚ ਯੂਨੀਅਨ ਬਲਾਕ ਮੌੜ ਦੇ ਪ੍ਰਧਾਨ ਧਰਮ ਸਿੰਘ ਸਰਪੰਚ, ਯੂਥ ਕਾਂਗਰਸ ਹਲਕਾ ਮੌੜ ਦੇ ਪ੍ਰਧਾਨ ਗੁਰਕੀਰਤ ਸਿੰਘ ਗੁਰੀ, ਜਗਦੀਸ਼ ਸਿੰਘ ਸਰਪੰਚ ਕਮਾਲੂ, ਬੁੱਧ ਸਿੰਘ ਸਰਪੰਚ, ਕਪੂਰ ਸਿੰਘ ਸਰਪੰਚ ਜੋਧਪੁਰ, ਜੱਗਾ ਸਿੰਘ ਸਰਪੰਚ ਘੁੰਮਣ ਕਲਾਂ, ਕਸ਼ਮੀਰ ਸਿੰਘ ਸਰਪੰਚ ਕੋਟਭਾਰਾ, ਟੇਕ ਸਿੰਘ ਸਰਪੰਚ, ਗੁਰਜੰਟ ਸਿੰਘ ਸਰਪੰਚ ਕੁੱਬੇ, ਰਾਜਵਿੰਦਰ ਸਿੰਘ ਸਰਪੰਚ, ਲਛਮਣ ਸਿੰਘ ਸਰਪੰਚ ਕੁੱਤੀਵਾਲ , ਜਗਰੂਪ ਸਿੰਘ ਸਰਪੰਚ, ਗੁਰਵਿੰਦਰ ਸਿੰਘ ਸਰਪੰਚ, ਮਲਕੀਤ ਖਾਨ ਸਰਪੰਚ, ਸਤਨਾਮ ਸਿੰਘ ਸਰਪੰਚ ਮਾਈਸਰਖਾਨਾ, ਜੱਸੀ ਸਰਪੰਚ ਭਾਈਬਖਤੌਰ, ਰਾਮਗੋਪਾਲ ਸਿੰਘ ਸਰਪੰਚ,ਬਲਵੀਰ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ ਕੋਟਲੀ ਖੁਰਦ ਆਦਿ ਹਾਜ਼ਰ ਸਨ।

ਯੂਥ ਕਾਂਗਰਸ ਵਲੋਂ ਟਕਸਾਲੀ ਕਾਂਗਰਸੀ ਵਰਕਰਾਂ ਦਾ ਸਨਮਾਨ

0

ਸੁਖਜਿੰਦਰ ਮਾਨ

ਬਠਿੰਡਾ, 21 ਨਵੰਬਰ:- ਕਾਂਗਰਸ ਪਾਰਟੀ ਵੱਲੋਂ ‘ਸਾਂਝੀ ਸਿਆਸਤ ਸਾਂਝੀ ਵਿਰਾਸਤ” ਦੇ ਤਹਿਤ ‘ਕਾਂਗਰਸ ਦੇ ਹੀਰੇ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਪਰਾਲਾ ਯੂਥ ਕਾਂਗਰਸ ਜ਼ਿਲ੍ਹਾ ਬਠਿੰਡਾ ਦੀ ਟੀਮ ਵਲੋਂ ਕੀਤਾ ਗਿਆ। ਇਸ ਮੌਕੇ ਟਕਸਾਲੀ ਕਾਂਗਰਸੀ ਵਰਕਰਾਂ ਦਾ ਸਨਮਾਨ ਕੀਤਾ ,ਜਿਨਾਂ ਨੇ ਆਪਣੀ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਦੀ ਸੇਵਾ ਵਿਚ ਲਾਈ ਅਤੇ ਐਲਾਨ ਕੀਤਾ ਕਿ ਇਹ ਪ੍ਰੋਗਰਾਮ ਯੂਥ ਕਾਂਗਰਸ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ ਕੀਤਾ ਜਾਵੇਗਾ ।ਇਸ ਪ੍ਰੋਗਰਾਮ ਵਿਚ ਯੂਥ ਕਾਂਗਰਸ ਦੇ ਇੰਚਾਰਜ ਮੁਕੇਸ਼ ਕੁਮਾਰ,ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਨਾ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਅਤੇ ਹਲਕਾ ਇੰਚਾਰਜ ਤਲਵੰਡੀ ਸਾਬੋ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਲਖਵਿੰਦਰ ਸਿੰਘ ਸਿੱਧੂ ਅਤੇ ਸਾਰੇ ਹਲਕਾ ਪ੍ਰਧਾਨ ਅਤੇ ਸਾਰੇ ਯੂਥ ਕਾਂਗਰਸ ਦੇ ਵਰਕਰ ਅਹੁਦੇਦਾਰ ਸਾਹਿਬਾਨ ਸ਼ਾਮਲ ਹੋਏ । ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਖੁਸ਼ਬਾਜ ਸਿੰਘ ਜਟਾਣਾ, ਮੁਕੇਸ਼ ਕੁਮਾਰ ਅਤੇ ਲਖਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਟਕਸਾਲੀ ਕਾਂਗਰਸੀ ਪਰਿਵਾਰ ਪਾਰਟੀ ਦੀ ਤਾਕਤ ਹਨ ਪ੍ਰੰਤੂ ਕਈ ਵਾਰ ਹਾਲਾਤ ਅਜਿਹੇ ਬਣੇ ਕਿ ਪਾਰਟੀ ਵਿੱਚ ਅਣਗੌਲਿਆ ਕੀਤਾ ਗਿਆ ਜੋ ਪਾਰਟੀ ਲਈ ਘਾਤਕ ਸਿੱਧ ਵੀ ਹੋਏ ਪ੍ਰੰਤੂ ਅੱਜ ਦੇ ਹਾਲਾਤ ਵਿੱਚ ਕਾਂਗਰਸ ਪਾਰਟੀ ਮਜ਼ਬੂਤ ਸਫਾਂ ਵਿਚ ਵਿਚਰ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਉਲੀਕੇ ਇਤਿਹਾਸਕ ਫ਼ੈਸਲੇ ਪੰਜਾਬ ਨੂੰ ਨਵੀਂ ਰਾਹ ਦੇ ਰਹੇ ਹਨ ਜਿਸ ਤੋਂ ਹਰ ਵਰਗ ਖੁਸ਼ ਹੈ । ਇਸ ਮੌਕੇ ਟਕਸਾਲੀ ਕਾਂਗਰਸੀ ਪਰਿਵਾਰਾਂ ਵੱਲੋਂ ਹੋਏ ਸਨਮਾਨ ਲਈ ਯੂਥ ਕਾਂਗਰਸ ਸਮੇਤ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲੇ ਪਾਰਟੀ ਦੀ ਹੌਸਲਾ ਅਫਜ਼ਾਈ ਲਈ ਮੀਲ ਪੱਥਰ ਸਾਬਤ ਹੋਣਗੇ ।

ਅਕਾਲੀ ਦਲ ਨੇ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

0

ਸੁਖਜਿੰਦਰ ਮਾਨ

 ਬਠਿੰਡਾ, 20 ਨਵੰਬਰ: ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵੱਲੋਂ  ਜ਼ਿਲ੍ਹੇ ਦੇ ਆਹੁਦੇਦਾਰਾਂ ਦੀ ਪਹਿਲੀ ਸੂਚੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਜਾਰੀ ਕੀਤੀ ਗਈ। ਸੂਚੀ ਵਿੱਚ ਸੁਲੱਖਣ ਸਿੰਘ ਵੜਿੰਗ, ਨਿਰਮਲ ਸਿੰਘ ਕਾਉਕੇ, ਗੁਰਮੇਲ ਸਿੰਘ ਮੇਲੀ, ਜਗਸੀਰ ਸਿੰਘ ਜੱਗ, ਅਸ਼ੋਕ ਕੁਮਾਰ ਧੁਨੀਕੇ, ਜਤਿੰਦਰ ਸਿੰਘ ਤੱਗੜ, ਮੱਖਣ ਸਿੰਘ ਗਹਿਰੀ ਬੁੱਟਰ, ਸਿਕੰਦਰ ਸਿੰਘ ਬਲਾਹੜ ਮਹਿਮਾ, ਕੁਲਵੰਤ ਸਿੰਘ ਹਰਰਾਏਪੁਰ, ਜਗਜੀਤ ਸਿੰਘ ਵਕੀਲ ਮਹਿਮਾ ਸਰਜਾ, ਜਸਪਾਲ ਸਿੰਘ ਲਹਿਰਾ ਮੁਹੱਬਤ, ਦਵਿੰਦਰ ਸਿੰਘ ਗੋਲਡੀ, ਜਗਵੀਰ ਸਿੰਘ ਟਾਈਗਰ, ਜਗਤਾਰ ਸਿੰਘ ਕੋਠੇ ਫੂਲਾ ਸਿੰਘ, ਸਾਧੂ ਸਿੰਘ ਕੋਟਲੀ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਓਮ ਪ੍ਰਕਾਸ਼ ਸ਼ਰਮਾ ਤੇ ਰਤਨ ਸ਼ਰਮਾ ਦੋਵੇਂ ਪ੍ਰਰੈੱਸ ਸਕੱਤਰ, ਜਗਦੀਸ਼ ਸਿੰਘ ਪੱਪੂ ਜਲਾਲ, ਕਰਮਜੀਤ ਸਿੰਘ ਕਾਂਗੜ, ਬਲੌਰ ਸਿੰਘ ਕੋਠਾਗੁਰੂ, ਹਰਜੀਤ ਸਿੰਘ ਕਲਿਆਣ ਸੱਦਾ, ਸਿਕੰਦਰ ਸਿੰਘ ਲਹਿਰਾ ਬੇਗਾ, ਗੁਰਪ੍ਰਰੀਤ ਸਿੰਘ ਿਢੱਲੋਂ, ਬੰਤ ਸਿੰਘ ਸਿੱਧੂ ਸਾਬਕਾ ਐੱਮਸੀ, ਗੁਰਦੀਪ ਸਿੰਘ ਝੂੰਬਾ, ਗੁਰਤੇਜ ਸਿੰਘ ਨਾਥਪੁਰਾ, ਮਨਜਿੰਦਰ ਸਿੰਘ ਕਿੱਲੀ ਨਿਹਾਲ ਸਿੰਘ ਵਾਲਾ, ਗਮਦੂਰ ਸਿੰਘ ਬਰਕੰਦੀ, ਯਸ਼ ਮੌੜ ਮੰਡੀ, ਹਰਜਸ਼ ਮੌੜ ਮੰਡੀ, ਜਗਰਾਜ ਸਿੰਘ ਨੰਬਰਦਾਰ, ਗੁਲਜ਼ਾਰ ਸਿੰਘ ਗਿੱਲ ਕਲਾਂ ਨੂੰ ਜਰਨਲ ਸਕੱਤਰ, ਦਮਨ ਸਿੰਘ ਗੁੰਮਟੀ, ਗੁਰਜੀਤ ਸਿੰਘ ਮਹਿਰਾਜ਼, ਨਿਰਮਲ ਸਿੰਘ ਮਲੂਕਾ, ਹਰਦੇਵ ਸਿੰਘ ਗੋਗੀ, ਡਾ. ਸਾਧੂ ਰਾਮ ਭੁੱਚੋ ਮੰਡੀ, ਸੁਖਦੇਵ ਸਿੰਘ ਬਰਾੜ ਸਾਬਕਾ ਐੱਮਸੀ, ਕੌਰ ਸਿੰਘ ਜੱਸੀ ਬਾਗ ਵਾਲੀ, ਧਰਮ ਸਿੰਘ ਗਹਿਰੀ ਭਾਗੀ, ਇੰਦਰਜੀਤ ਸਿੰਘ ਡੂੰਮ ਵਾਲੀ, ਸੁਖਜਿੰਦਰ ਸਿੰਘ ਚੁੱਘੇ ਕਲਾਂ, ਰਮਨਦੀਪ ਸਿੰਘ ਹੈਪੀ ਬੰਗੀ ਰੁਲਦੂ, ਗੁਰਪਾਲ ਸਿੰਘ ਨੰਬਰਦਾਰ , ਮਨਜੀਤ ਸਿੰਘ ਸ਼ਿੰਪੀ, ਦੀਦਾਰ ਸਿੰਘ ਰਾਮਾਂ ਮੰਡੀ, ਲਛਮਣ ਸਿੰਘ ਭੁਲੇਰੀਆ, ਰੂਪ ਸਿੰਘ ਨਥਾਣਾ, ਚਰਨਜੀਤ ਸ਼ਰਮਾ ਕੋਠੇ ਨੱਥਾ ਸਿੰਘ ਵਾਲੇ, ਗੁਰਟੇਕ ਸਿੰਘ ਗੋਨਿਆਣਾ, ਗੁਰਜੰਟ ਸਿੰਘ ਨੇਹੀਆ ਵਾਲਾ , ਅੰਗਰੇਜ਼ ਸਿੰਘ ਬਲਾਹੜ ਵਿੰਝੂ, ਅੰਮਿ੍ਤਪਾਲ ਸਿੰਘ ਹਨੀ, ਰਜਿੰਦਰ ਸਿੰਘ ਬਾਲਿਆਂਵਾਲੀ, ਰਵਿੰਦਰ ਰਵੀ ਮੌੜ ਮੰਡੀ, ਤਜਿੰਦਰ ਬਾਂਸਲ ਮੌੜ ਮੰਡੀ, ਰਵਿੰਦਰ ਕੁਮਾਰ ਡਿੰਪਾ ਮੌੜ ਮੰਡੀ, ਕ੍ਰਿਸ਼ਨ ਤਾਇਲ ਮੌੜ ਮੰਡੀ, ਜਗਸ਼ੇਰ ਸਿੰਘ ਪੂਹਲੀ ਮੀਤ ਪ੍ਰਧਾਨ, ਰਾਮ ਸਿੰਘ ਭੋਡੀਪੁਰਾ, ਕਰਨਵੀਰ ਸਿੰਘ ਭਾਗੂ, ਬਲਜਿੰਦਰ ਸਿੰਘ ਕੋਟਫੱਤਾ. ਪ੍ਰਦੀਪ ਕੁਮਾਰ ਸੰਗਤ ਮੰਡੀ, ਬਲਦੇਵ ਸਿੰਘ ਮਹਿਮਾ ਸਰਜਾ, ਮੰਦਰ ਸਿੰਘ ਕੋਠੇ ਲਾਲ ਸਿੰਘ, ਦਰਸ਼ਨ ਸਿੰਘ ਮਹਿਮਾ ਸਰਕਾਰੀ ਸਾਰੇ ਜੂਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਮਹਿਰਾਜ, ਤਜਿੰਦਰ ਸਿੰਘ ਮੁਲਤਾਨੀਆ, ਜਸਵਿੰਦਰ ਸਿੰਘ ਘੁੱਦਾ, ਰਣਜੋਧ ਸਿੰਘ ਘੁੱਦਾ, ਜਰਨੈਲ ਸਿੰਘ ਜ਼ੀਦਾ ਸਾਰੇ ਜੱਥੇਬੰਦਕ ਸਕੱਤਰ, ਜਸਵੰਤ ਸਿੰਘ ਅੌਲੀਆ, ਰੁਪਿੰਦਰ ਸਿੰਘ ਰੂਪੀ, ਗੁਰਜੰਟ ਸਿੰਘ ਢੇਲਵਾ, ਮੇਜ਼ਰ ਸਿੰਘ ਭਿਸੀਆਣਾ, ਜਗਤਾਰ ਸਿੰਘ ਨੰਬਰਦਾਰ, ਮੱਖਣ ਸਿੰਘ ਮੁਹਾਲਾ, ਹਰਪਾਲ ਸਿੰਘ ਸੰਗਤ ਖੁਰਦ, ਸੁਖਚੈਨ ਸਿੰਘ ਪੱਪੂ, ਸਿਮਰਜੀਤ ਭੋਲਾ, ਬਲਵਿੰਦਰ ਸਿੰਘ ਮਾੜੀ, ਹੁਸ਼ਿਆਰ ਸਿੰਘ ਰਾਏਖਾਨਾ, ਬਲਜੀਤ ਸਿੰਘ ਸੰਦੋਹਾ, ਜਗਸੀਰ ਸਿੰਘ ਕਮਾਲੂ, ਜਸਕਰਨ ਸਿੰਘ ਕਮਾਲੂ, ਹਰਜੀਤ ਸਿੰਘ ਨੰਬਰਦਾਰ, ਗੁਰਮੇਲ ਸਿੰਘ ਮਾਈਸਰਖਾਨਾ, ਗੁਰਜੰਟ ਸਿੰਘ ਮਾਈਸਰਖਾਨਾਂ ਸਾਰੇ ਸਕੱਤਰ, ਪਰਮਜੀਤ ਸਿੰਘ ਘੰਡਾਬੰਨਾਂ, ਸੁਖਚੈਨ ਸਿੰਘ ਜਲਾਲ, ਕਾਕਾ ਸਿੰਘ ਿਢਪਾਲੀ, ਸੰਜੀਵ ਕੁਮਾਰ ਭਗਤਾ ਭਾਈਕਾ, ਕੁਲਦੀਪ ਸਿੰਘ ਬੁਲਾਢੇਵਾਲਾ, ਇਕਬਾਲ ਸਿੰਘ ਵਿਰਕ ਖੁਰਦ, ਗੁਰਮੀਤ ਸਿੰਘ ਨੰਦਗੜ, ਨਰਿੰਦਰ ਸਿੰਘ ਨੀਟੂ, ਸ਼ਿਵਰਾਜ਼ ਸਿੰਘ ਕੋਟਲੀ ਸਾਬੋ, ਗਿਆਨੀ ਨਛੱਤਰ ਸਿੰਘ ਜਗਾ ਰਾਮ ਤੀਰਥ, ਦਰਸ਼ਨ ਸਿੰਘ ਸੀਗੋ, ਬਹਾਦਰ ਸਿੰਘ ਲੇਲੇਵਾਲਾ, ਬਿੱਕਰ ਸਿੰਘ ਕਲਾਲ ਵਾਲਾ ਆਦਿ ਆਗੂਆ ਨੂੰ ਜ਼ਿਲ੍ਹੇ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ,ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ ਕੋਟਫੱਤਾ, ਪ੍ਰਕਾਸ਼ ਸਿੰਘ ਭੱਟੀ,ਸੀਨੀਅਰ ਆਗੂ ਜਗਸੀਰ ਸਿੰਘ ਕਲਿਆਣ,  ਚਮਕੌਰ ਸਿੰਘ ਮਾਨ ਜ਼ਿਲਾ ਪ੍ਰਧਾਨ ਕਿਸਾਨ ਵਿੰਗ, ਗੁਰਲਾਭ ਸਿੰਘ ਢੇਲਵਾਂ ਜ਼ਿਲਾ ਪ੍ਰਧਾਨ ਯੂਥ ਵਿੰਗ, ਦਲਜੀਤ ਸਿੰਘ ਬਰਾੜ,ਰਾਕੇਸ਼ ਸਿੰਗਲਾ ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ, ਗਰਦੌਰ ਸਿੰਘ ਕੌਮੀ ਜਰਨਲ ਸਕੱਤਰ ਯੂਥ ਵਿੰਗ ਆਦਿ ਆਗੂ ਹਾਜ਼ਰ ਸਨÍ

ਗਾਂਧੀ ਪ੍ਰਵਾਰ ਦੇ ਇੱਕ ਹੋਰ ਮੈਂਬਰ ਨੇ ਮੋਦੀ-ਸ਼ਾਹ ਨੂੰ ਕਸੂਤਾ ਫ਼ਸਾਇਆ

ਐਮ.ਪੀ ਵਰੁਣ ਗਾਂਧੀ ਨੇ ਕਿਹਾ ਕਿ ਐਮਐਸਪੀ ਦੀ ਗਰੰਟੀ ਤੋਂ ਬਿਨ੍ਹਾਂ ਕਿਸਾਨਾਂ ਦਾ ਸੰਘਰਸ਼ ਨਹੀਂ ਹੋਵੇਗਾ ਖ਼ਤਮ
ਸੁਖਜਿੰਦਰ ਮਾਨ
ਨਵੀਂ ਦਿੱਲੀ, 20 ਨਵੰਬਰ: ਗਾਂਧੀ ਪ੍ਰਵਾਰ ਦੇ ਇੱਕ ਹੋਰ ਮੈਂਬਰ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਮੁਸੀਬਤ ਖ਼ੜੀ ਕਰ ਦਿੱਤੀ ਹੈ। ਭਾਜਪਾ ਦੇ ਹੀ ਸੰਸਦ ਮੈਂਬਰ ਤੇ ਰਾਹੁਲ ਗਾਂਧੀ ਦੇ ਚਚੇਰੇ ਭਰਾ ਵਰੁਣ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਕਰਕੇ ਕਸੂਤਾ ਫ਼ਸਾ ਦਿੱਤਾ ਹੈ ਕਿ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਕਿਸਾਨ ਅਪਣੀਆਂ ਫਸਲਾਂ ਲਈ ਐੱਮਐੱਸਪੀ ਗਾਰੰਟੀ ਦੀ ਮੰਗ ਤਂੋ ਬਿਨ੍ਹਾਂ ਅੰਦੋਲਨ ਨੂੰ ਖ਼ਤਮ ਨਹੀਂ ਕਰਨਗੇ। ਦੇਸ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਦੇ ਪੀਲੀਭੀਤ ਲੋਕ ਸਭਾ ਹਲਕੇ ਤੋਂ ਮਂੈਬਰ ਪਾਰਲੀਮੈਂਟ ਨੇ ਅੱਜ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਜਿੱਥੇ ਕਿਸਾਨ ਅੰਦੋਲਨ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ, ਉਥੇ ਕਿਸਾਨਾਂ ਵਿਰੁਧ ਦਰਜ਼ ਸਾਰੇ ਕੇਸਾਂ ਨੂੰ ਵੀ ਵਾਪਸ ਲੈਣ ਲਈ ਕਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਲਖਮੀਪੁਰ ਖੀਰੀ ਕੇਸ ਵਿਚ ਕਥਿਤ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ। ਹਾਲਾਂਕਿ ਉਨ੍ਹਾਂ ਅਪਣੇ ਪੱਤਰ ਵਿਚ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਹੈ। ਵਰੁਣ ਮੁਤਾਬਕ ਜੇਕਰ ਇਹ ਫੈਸਲਾ ਪਹਿਲਾਂ ਹੀ ਲਿਆ ਗਿਆ ਹੁੰਦਾ ਤਾਂ ਕਿਸਾਨ ਸੰਘਰਸ਼ ਦੌਰਾਨ ਬੇਗੁਨਾਹਾਂ ਨੂੰ ਅਪਣੀ ਜਾਨ ਤੋਂ ਹੱਥ ਨਾ ਧੋਣੇ ਪੈਂਦੇ। ਇੱਥੇ ਦਸਣਾ ਬਣਦਾ ਹੈ ਕਿ ਸਮੇਂ ਸਮੇਂ ’ਤੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਵਰੁਣ ਗਾਂਧੀ ਤੇ ਉਸਦੀ ਮਾਤਾ ਮੇਨਕਾ ਗਾਂਧੀ ਤੋਂ ਭਾਜਪਾ ਹਾਈਕਮਾਂਡ ਨਰਾਜ਼ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਵਾਰ ਭਾਜਪਾ ਦੀ ਕੌਮੀ ਕਾਰਜ਼ਕਾਰਨੀ ਵਿਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਭਾਜਪਾ ਹਾਈਕਮਾਂਡ ਤੋਂ ਨਰਾਜ਼ ਚੱਲ ਰਹੇ ਵਰੁਣ ਤੇ ਉਸਦੀ ਮਾਤਾ ਪਾਰਟੀ ਨੂੰ ਅਲਵਿਦਾ ਵੀ ਕਹਿ ਸਕਦੇ ਹਨ।

ਪਾਕਿਸਤਾਨ ਦੌਰੇ ਤੋਂ ਬਾਅਦ ਅਪਣਿਆਂ ਤੇ ਵਿਰੋਧੀਆਂ ਨੇ ਮੁੜ ਘੇਰਿਆਂ ਨਵਜੋਤ ਸਿੱਧੂ

ਭਾਜਪਾ ਨੇ ਇਮਰਾਨ ਖ਼ਾਨ ਨੂੰ ‘ਵੱਡਾ ਭਰਾ’ ਕਹਿਣ ’ਤੇ ਲਗਾਏ ਦੇਸ਼ ਵਿਰੋਧੀ ਹੋਣ ਦੇ ਦੋਸ਼
ਕਾਂਗਰਸ ਦੇ ਐਮ.ਪੀ ਮਨੀਸ ਤਿਵਾੜੀ ਨੇ ਟਵੀਟ ਕਰਕੇ ਚੁੱਕੇ ਸਵਾਲ
ਸੁਖਜਿੰਦਰ ਮਾਨ
ਨਵੀਂ ਦਿੱਲੀ, 20 ਨਵੰਬਰ : ਅਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ’ਤੇ ਜਿੱਥੇ ਵਿਰੋਧੀਆਂ ਨੇ ‘ਪਾਕਿਸਤਾਨੀ ਪ੍ਰੇਮੀ’ ਹੋਣ ਦੇ ਦੋਸ਼ ਲਗਾਏ ਹਨ, ਉਥੇ ਉਨ੍ਹਾਂ ਉਪਰ ਅਪਣਿਆਂ ਨੇ ਵੀ ਸਵਾਲ ਖ਼ੜੇ ਕੀਤੇ ਹਨ। ਸ: ਸਿੱਧੂ ਅੱਜ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਉਪਰ ਮੱਥਾ ਟੇਕਣ ਗਏ ਹੋਏ ਸਨ। ਇਸ ਦੌਰਾਨ ਪਾਕਿਸਤਾਨ ’ਚ ਦਾਖ਼ਲ ਹੁੰਦੇ ਸਮੇਂ ਉਥੋਂ ਦੇ ਸੀਈਓ ਅਤੇ ਹੋਰ ਅਧਿਕਾਰੀਆਂ ਵਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸੇਸ ਦੂਤ ਵਜੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਫੁੱਲਾਂ ਦੀ ਵਰਖ਼ਾ ਕੀਤੀ ਗਈ। ਇਸ ਮੌਕੇ ਸਿੱਧੂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਵੱਡਾ ਭਰਾ’ ਕਹਿਣ ’ਤੇ ਜਿੱਥੇ ਭਾਜਪਾ ਨੇ ਉਨ੍ਹਾਂ ਉਪਰ ਹਮਲਾ ਕੀਤਾ ਹੈ, ਉਥੇ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਵੀ ਸਵਾਲ ਖ਼ੜੇ ਕਰਦਿਆਂ ਕਿਹਾ ਹੈ ਕਿ ‘‘ ਕੀ ਅਸੀਂ ਇੰਨੀਂ ਛੇਤੀ ਭਾਰਤੀ ਫ਼ੌਜੀਆਂ ਦੀ ਸਹਾਦਤ ਨੂੰ ਭੁੱਲ ਗਏ ਹਾਂ?’’ ਮਨੀਸ਼ ਤਿਵਾੜੀ ਵਲੋਂ ਜਾਰੀ ਕੀਤੇ ਟਵੀਟ ਵਿਚ ਕਿਹਾ ਗਿਆ ਹੈ ਕਿ ‘ਭਾਰਤ ਲਈ ਇਮਰਾਨ ਖਾਨ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਦੇ ਗਠਜੋੜ ਦਾ ਮੋਹਰਾ ਹੈ, ਜੋ ਮੁਲਕ ’ਚ ਹਥਿਆਰ, ਨਸ਼ੇ ਤੇ ਆਏ ਦਿਨ ਅੱਤਵਾਦੀਆਂ ਨੂੰ ਭੇਜਦਾ ਰਹਿੰਦਾ ਹੈ। ’ ਉਧਰ ਭਾਜਪਾ ਨੇ ਸਿੱਧੂ ਦੇ ਇੰਨਾਂ ਸਬਦਾਂ ਨੂੰ ਚੁੱਕਦਿਆਂ ਮੁੜ ਮੁੱਦਾ ਬਣਾਉਂਦੇ ਹੋਏ ਸਿੱਧੂ ਦੇ ਬਹਾਨੇ ਗਾਂਧੀ ਪ੍ਰਵਾਰ ’ਤੇ ਉਗਲ ਚੁੱਕੀ ਹੈ। ਪਾਰਟੀ ਦੇ ਕੌਮੀ ਬੁਲਾਰੇ ਸੰਬਤ ਪਾਤਰਾ ਨੇ ਕੀਤੀ ਇਂੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ‘‘ ਹਿੰਦੂਸਤਾਨੀਆਂ ਦੀਆਂ ਭਾਵਨਾਵਾਂ ਦਾ ਅਨਾਦਰ ਕਰਦਿਆਂ ਸਿੱਧੂ ਨੇ ਇਮਰਾਨ ਖਾਨ ਨੂੰ ‘ਭਾਈ ਜਾਨ’ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਾਸਤੇ ਇਹ ਇਕ ਗੰਭੀਰ ਮੁੱਦਾ ਹੈ। ਭਾਜਪਾ ਬੁਲਾਰੇ ਨੇ ਸਿੱਧੂ ’ਤੇ ਹਮਲੇ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਚਾ ਦੇਸ ਭਗਤ ਕਹਿ ਕੇ ਤਰੀਫ਼ ਵੀ ਕੀਤੀ ਤੇ ਇਸ ਬਹਾਨੇ ਗਾਂਧੀ ਪ੍ਰਵਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘‘ ਸੱਚੇ ਦੇਸ ਭਗਤ ਨੂੰ ਹਟਾ ਕੇ ਪਾਕਿਸਤਾਨੀ ਪ੍ਰੇਮੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਸਿੱਧੂ ਨੇ ਪਿਛਲੀ ਵਾਰ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਨੂੰ ਗਲੇ ਲਾਇਆ ਸੀ। ਪਾਰਟੀ ਦੇ ਆਈਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਨੇ ਵੀ ਟਵੀਟ ਕਰਕੇ ਸਿੱਧੂ ਵਲਂੋ ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ।

 

ਸਾਂਝੇ ਕਿਸਾਨ ਘੋਲ਼ ਦੀ ਜਿੱਤ ਨੇ ਸਾਬਤ ਕੀਤਾ ” ਏਕੇ ਤੇ ਸੰਘਰਸ਼ ਦਾ ਰਾਹ,”- ਸ਼ਿੰਗਾਰਾ ਸਿੰਘ ਮਾਨ

ਸੁਖਜਿੰਦਰ ਮਾਨ

ਨਵੀਂ ਦਿੱਲੀ 20 ਨਵੰਬਰ : ਇਤਿਹਾਸ ਗਵਾਹ ਹੈ ਕਿ ਲੋਕ ਤਾਕਤ ਅੱਗੇ ਕੋਈ ਵੀ ਲੋਕਾਂ ਦੀ ਦੁਸ਼ਮਣ ਤਾਕਤ ਖੜ੍ਹ ਨਹੀਂ ਸਕਦੀ ਭਾਵੇਂ ਉਹ ਕਿੰਨੀ ਵੀ ਤਾਕਤਵਰ, ਅੜੀਖੋਰ ਅਤੇ ਜਾਬਰ ਹੋਵੇ। ਟਿਕਰੀ ਬਾਰਡਰ ਦੀ ਸਟੇਜ ਤੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ, ਬਿਜਲੀ ਐਕਟ 2020 ਅਤੇ ਪਰਾਲੀ ਵਾਲੇ ਕਾਨੂੰਨਾਂ ਖ਼ਿਲਾਫ਼ ਡੇਢ ਸਾਲ ਤੋਂ ਭਾਰਤ ਦੇ ਲੱਖਾਂ ਕਿਸਾਨਾਂ ਮਜ਼ਦੂਰਾਂ ਤੇ ਹੋਰ ਲੋਕਾਂ ਦੇ ਸੰਘਰਸ਼ ਅਤੇ ਵਿਦੇਸ਼ਾਂ ਵਿੱਚ ਹੋ ਰਹੇ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਮੋਦੀ ਹਕੂਮਤ ਵੱਲੋਂ ਕਾਰਪਰੇਟਾਂ ਦੇ ਹਿੱਤਾਂ ਵਿੱਚ ਸਵਾ ਸਾਲ ਅੜੇ ਰਹਿਣ ਤੋਂ ਬਾਅਦ ਅਖ਼ੀਰ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਸੰਯੁਕਤ ਕਿਸਾਨ ਮੋਰਚੇ ਦੀ ਸੁਚੱਜੀ ਅਗਵਾਈ ਹੇਠ ਸ਼ਾਂਤਮਈ ਅਤੇ ਦ੍ਰਿੜ੍ਹ ਇਰਾਦੇ ਨਾਲ ਮੋਰਚੇ ਵਿੱਚ ਲੱਖਾਂ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦਾ ਲਗਾਤਾਰ ਡਟੇ ਰਹਿਣਾ,700 ਦੇ ਕਰੀਬ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦੀਆਂ ਸ਼ਹਾਦਤਾਂ ਅਤੇ ਦੇਸ਼ਾਂ ਪ੍ਰਦੇਸ਼ਾਂ ਤੋਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਦਾ ਹੀ ਸਿੱਟਾ ਹੈ ਜਿਨ੍ਹਾਂ ਨੇ ਮੋਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਵੱਡੀ ਤਾਕਤ ਵਜੋਂ ਚਿਤਵਦੀ ਸੀ ਉਸ ਤਾਕਤ ਦੀ ਗੋਡਣੀ ਲਵਾਂ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਦੇ ਸੰਘਰਸ਼ਸ਼ੀਲ ਕਿਰਤੀ ਲੋਕਾਂ ਦੇ ਸੰਘਰਸ਼ ਸਦਕਾ ਸੁਪਰੀਮ ਕੋਰਟ ਵੱਲੋਂ ਇਕ ਕਿਸਾਨ ਆਗੂ ਨੂੰ ਕੀਤੀ ਝੂਠੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣਾ ਅਤੇ ਭਾਰਤੀ ਹਕੂਮਤ ਵੱਲੋਂ ਕਿਸਾਨਾਂ ਦੀਆਂ ਧੱਕੇ ਨਾਲ ਖੋਹੀਆਂ ਜਾ ਰਹੀਆਂ ਜਮੀਨਾਂ ਮਖ਼ਿਲਾਫ਼ ਉਨ੍ਹਾਂ ਦੀ ਸਹਿਮਤੀ ਨਾਲ ਜ਼ਮੀਨਾਂ ਅਕਵਾਇਰ ਕਰਨ ਵਾਲਾ ਕਾਨੂੰਨ ਬਣਾਉਣਾ ਲੋਕ ਤਾਕਤ ਦੇ ਕ੍ਰਿਸ਼ਮੇ ਹੋਏ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਲੰਮੀ ਲੜਾਈ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਸਲ ਵਿੱਚ ਇਹ ਤਾਂ ਵੱਡੀ ਲੜਾਈ ਦੀ ਸ਼ੁਰੂਆਤ ਹੈ ।
ਮਾਰੂਤੀ ਸੁਜ਼ੂਕੀ ਸਨਅਤੀ ਮਜ਼ਦੂਰ ਗੁੜਗਾਉਂ ਦੇ ਆਗੂ ਸੰਤੋਸ਼ ਕੁਮਾਰ ਨੇ ਕਿਸਾਨ ਸੰਘਰਸ਼ ਨੂੰ ਸਲਾਮ ਕਰਦਿਆਂ ਕਿਹਾ ਕਿ ਕਿਸਾਨ ਮੋਰਚੇ ਦੌਰਾਨ ਕਿਸਾਨ ਆਗੂਆਂ ਵੱਲੋਂ ਸਨਅਤੀ ਅਤੇ ਖੇਤ ਮਜ਼ਦੂਰਾਂ ਨਾਲ ਸਾਂਝ ਹੋਰ ਗੂੜ੍ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਾਂਝ ਨੂੰ ਲਗਾਤਾਰ ਹੋਰ ਵਧਾਉਂਦੇ ਰਹਾਂਗੇ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਸਾਂਝੇ ਸੰਘਰਸ਼ ਜਾਰੀ ਰੱਖਾਂਗੇ।
ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਅਤੇ ਸੰਗਰੂਰ ਜ਼ਿਲ੍ਹੇ ਦੇ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਤਿੰਨੇ ਖੇਤੀ ਕਾਲੇ ਕਾਨੂੰਨਾਂ, ਬਿਜਲੀ ਐਕਟ 2020 ਅਤੇ ਪਰਾਲੀ ਵਾਲੇ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਾਉਣ ਦਾ ਅਮਲੀ ਜਾਮਾ ਪਹਿਨਾਉਣ , ਐੱਮਐੱਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ , ਅੰਦੋਲਨ ਦੌਰਾਨ ਕਿਸਾਨਾਂ ਤੇ ਪਾਏ ਝੂਠੇ ਪੁਲਿਸ ਕੇਸ ਰੱਦ ਕਰਵਾਉਣ ਆਦਿ ਫ਼ੈਸਲੇ ਕਰਵਾਉਣੇ ਬਾਕੀ ਹਨ । ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਜ਼ਿਲ੍ਹਾ ਮੋਗਾ ਦੇ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਹੁਣ ਵੋਟ ਪਾਰਟੀਆਂ ਤੋਂ ਪੂਰੀ ਤਰ੍ਹਾਂ ਉੱਠ ਚੁੱਕਿਆ ਹੈ। ਦਿੱਲੀ ਮੋਰਚੇ ਨੇ ਹੁਣ ਲੋਕਾਂ ਨੂੰ ਪੂਰੀ ਆਸ ਜਗਾਈ ਹੈ ਕਿ ਜੋ ਵੀ ਆਪਣੇ ਮੰਗਾਂ ਮਸਲੇ ਹਨ ਉਹ ਲੋਕਾਂ ਦੇ ਏਕੇ ਦੀ ਤਾਕਤ ਅਤੇ ਸੰਘਰਸ਼ ਦੇ ਜ਼ੋਰ ਹੀ ਹੱਲ ਹੋ ਸਕਦੇ ਹਨ। ਆਓ ਵੱਡੀ ਲੋਕ ਤਾਕਤ ਦੀ ਉਸਾਰੀ ਕਰੀਏ ।

Our Visitor

1893865