Friday, May 1, 2026
Home Blog Page 2719

ਗ੍ਰਹਿ ਮੰਤਰੀ ਰੰਧਾਵਾ ਵਲੋ ਪੁਲਿਸ ਨਾਕੇ ਦੀ ਅਚਨਚੇਤ ਚੈਕਿੰਗ, ਤਿੰਨ ਅਧਿਕਾਰੀ ਮੁਅੱਤਲ

0

ਡਿਊਟੀ ’ਤੇ ਮੌਜੂਦ ਹੋਣ ਦੇ ਬਾਵਜੂਦ ਨਹੀਂ ਸਨ ਨਾਕੇ ’ਤੇ ਹਾਜ਼ਰ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਅਕਤੂਬਰ:ਅਪਣੇ ਸਖ਼ਤ ਲਹਿਜ਼ੇ ਤੇ ਇਮਾਨਦਾਰੀ ਕਾਰਨ ਚ ਚਰਚਾ ਵਿਚ ਰਹਿਣ ਵਾਲੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਅਚਨਚੇਤ ਪੁਲਿਸ ਨਾਕਿਆਂ ਦੀ ਚੈਕਿੰਗਿ ਕੀਤੀ। ਫ਼ਤਿਹਗੜ੍ਹ ਸਾਹਿਬ ਸ਼ਹਿਰ ’ਚ ਟਰੈਫ਼ਿਕ ਵਿਵਸਥਾ ਦਾ ਜਾਇਜ਼ਾ ਲੈਣ ਤੋਂ ਬਾਅਦ ਸਤਲੁਜ ਦਰਿਆ ਪਾਰ ਕਰਦੇ ਹੀ ਫ਼ਿਲੌਰ ਨਾਕੇ ’ਤੇ ਪੁੱਜੇ ਸ: ਰੰਧਾਵਾ ਦਾ ਪਾਰਾ ਉਸ ਸਮੇਂ ਚੜ੍ਹ ਗਿਆ ਜਦ ਡਿਊਟੀ ’ਤੇ ਹਾਜ਼ਰ ਹੋਣ ਦੇ ਬਾਵਜੂਦ ਪੁਲਿਸ ਅਧਿਕਾਰੀ ਤੇ ਮੁਲਾਜਮ ਨਾਕੇ ਤੋਂ ਗਾਇਬ ਦਿਖਾਈ ਦਿੱਤੇ। ਗ੍ਰਹਿ ਮੰਤਰੀ ਨੇ ਤੁਰੰਤ ਐਸ.ਐਸ.ਪੀ ਨੂੰ ਫ਼ੋਨ ਕਰਦਿਆਂ ਦੋ ਥਾਣੇਦਾਰ ਜਸਵੰਤ ਸਿੰਘ ਤੇ ਬਲਵਿੰਦਰ ਸਿੰਘ ਸਹਿਤ ਤਿੰਨ ਨੂੰ ਮੁਅੱਤਲ ਕਰਨ ਦੇ ਹੁਕਮ ਕਰ ਦਿੱਤੇ। ਇਸਤੋਂ ਇਲਾਵਾ ਉਨ੍ਹਾਂ  ਫਤਿਹਗੜ੍ਹ ਸਾਹਿਬ ਜਿਲੇ ਅੰਦਰ ਟ੍ਰੈਫਕਿ ਵਿਵਸਥਾ ਲਈ ਪੁਲਿਸ ਦੇ ਢਿੱਲੇ ਪ੍ਰਬੰਧਾਂ ਉਤੇ ਨਾਖੁਸੀ ਪ੍ਰਗਟਾਈ। ਇਸੇ ਤਰ੍ਹਾਂ ਸਤਲੁਜ ਪੁੱਲ ਪਾਰ ਕਰਨ ਸਾਰ ਫਿਲੌਰ (ਜਲੰਧਰ ਜਿਲਾ) ਵਿੱਚ ਜੀ.ਟੀ. ਰੋਡ ਉੱਪਰ ਪੁਲਿਸ ਨਾਕੇ ਉਤੇ ਤਾਇਨਾਤ ਪੁਲਿਸ ਕਰਮੀਆਂ ਵੱਲੋਂ ਅਵੇਸਲੇਪਣ ਨਾਲ ਦਿੱਤੀ ਜਾ ਰਹੀ ਡਿਊਟੀ ਦਾ ਨੋਟਿਸ ਲੈਂਦਿਆਂ ਮੁਸਤੈਦੀ ਨਾਲ ਡਿਊਟੀ ਕਰਨ ਲਈ ਕਿਹਾ।ਉਪ ਮੁੱਖ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜਨ ਨੂੰ ਦੇਖਦਿਆਂ ਪੁਲਿਸ ਨੂੰ ਜਿੱਥੇ ਸੁਰੱਖਿਆ ਦੇ ਪੱਖ ਤੋਂ ਮੁਸਤੈਦੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਉੱਥੇ ਰਾਹਗੀਰਾਂ ਨੂੰ ਟ੍ਰੈਫਕਿ ਜਾਮ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਿਸ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਏ।

ਮੁੱਖ ਮੰਤਰੀ ਦੇ ਅਹੁੱਦੇ ਦੇ ਰੇੜਕੇ ਦੌਰਾਨ ਭਗਵੰਤ ਮਾਨ ਦੇ ਘਰ ਲੰਚ ਕਰਨਗੇ ਕੇਜਰੀਵਾਲ

0

ਅੱਜ ਪੁੱਜ ਰਹੇ ਹਨ ਪੰਜਾਬ ਦੇ ਦੋ ਰੋਜ਼ਾ ਦੌਰੇ ’ਤੇ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਅਕਤੂਬਰ: ਸੂਬੇ ਦੀ ਵਿਧਾਨ ਸਭਾ ’ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਪਦੇ ਦੋ ਰੋਜ਼ਾ ਦੌਰੇ ’ਤੇ ਅੱਜ ਪੰਜਾਬ ਪੁੱਜ ਰਹੇ ਹਨ। ਉਹ ਸਭ ਤੋਂ ਪਹਿਲਾਂ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਦੇ ਸੰਗਰੂਰ ਸਥਿਤ ਲੰਚ ਕਰਨ ਜਾਣਗੇ। ਚਰਚਾਵਾਂ ਮੁਤਾਬਕ ਪਹਿਲਾਂ ਦੀ ਦੌਰੇ ਅਪਣੇ ਇਸ ਦੌਰੇ ਦੌਰਾਨ ਵੀ ਅਰਵਿੰਦ ਕੇਜ਼ਰੀਵਾਲ ਆਗਾਮੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਅਹੁੱਦੇਦਾਰ ਦਾ ਨਾਮ ਨਹੀਂ ਐਲਾਨਣਗੇ ਪ੍ਰੰਤੂ ਇਸ ਅਹੁੱਦੇ ਲਈ ਆਸਵੰਦ ਭਗਵੰਤ ਮਾਨ ਦੇ ਘਰ ਲੰਚ ਡਿਪਲੋਮੇਸੀ ਵੀ ਉਨ੍ਹਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਦਸਣਾ ਬਣਦਾ ਹੈ ਕਿ ਸੀਐਮ ਅਹੁੱਦੇ ਲਈ ਉਮੀਦਵਾਰ ਨਾਂ ਐਲਾਨਣ ਦੇ ਚੱਲਦੇ ਪਿਛਲੇ ਲੰਮੇ ਸਮੇਂ ਤੋਂ ਭਗਵੰਤ ਮਾਨ ਨੇ ਅਪਣੀ ਗਤੀਵਿਧੀਆਂ ਨੂੰ ਘਟਾਇਆ ਹੋਇਆ ਹੈ ਤੇ ਉਹ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਵਾਲੀ ਨੀਤੀ ’ਤੇ ਚੱਲ ਰਹੇ ਹਨ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਬੇਸ਼ੱਕ ਪਾਰਟੀ ਹਾਈਕਮਾਂਡ ਕਿਸੇ ਹੋਰ ਵਿਅਕਤੀ ਵਿਸੇਸ ਨੂੰ ਸੀਐਮ ਦਾ ਚਿਹਰਾ ਬਣਾਉਣ ਲਈ ਮਨ ਬਣਾਈ ਬੈਠੀ ਹੈ ਪ੍ਰੰਤੂ ਉਹ ਪੰਜਾਬੀਆਂ ਦੇ ਲੋਕ ਪਿ੍ਰਆ ਆਗੂ ਭਗਵੰਤ ਮਾਨ ਨੂੰ ਵੀ ਨਹੀਂ ਗਵਾਉਣਾ ਚਾਹੁੰਦੀ ਹੈ। ਜਿਸਦੇ ਚੱਲਦੇ ਸ਼੍ਰੀ ਕੇਜ਼ਰੀਵਾਲ ਉਨ੍ਹਾਂ ਨੂੰ ਵਿਸੇਸ ਤਵੱਜੋ ਦੇ ਰਹੇ ਹਨ। ਇੱਥੇ ਦਸਣਾ ਬਣਦਾ ਹੈ ਕਿ ਕਰੀਬ ਢਾਈ ਸਾਲਾਂ ਬਾਅਦ ਪਹਿਲੀ ਵਾਰ ਬਠਿੰਡਾ ਪੱਟੀ ’ਚ ਆ ਰਹੇ ਕੇਜਰੀਵਾਲ ਇੱਕ ਵਾਰ ਫ਼ਿਰ ਮੁੜ ਕਿਸਾਨਾਂ ਦਾ ਮੁੱਦਾ ਚੁੱਕਣਗੇ। ਉਹ ਅਪਣੀ ਟੀਮ ਵਿਚ ਗੁਲਾਬੀ ਸੁੰਡੀ ਕਾਰਨ ਤਬਾਹ ਹੋ ਚੁੱਕੀ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਤੋਂ ਇਲਾਵਾ ਪੀੜ੍ਹਤ ਕਿਸਾਨਾਂ ਨੂੰ ਢਾਰਸ ਵੀ ਦੇਣਗੇ। ਜਿਕਰਯੋਗ ਹੈ ਕਿ ਪਿਛਲੀਆਂ ਵਿਧਾਂਨ ਸਭਾ ਚੋਣਾਂ ਦੌਰਾਨ ਵੀ ਸ਼੍ਰੀ ਕੇਜ਼ਰੀਵਾਲ ਕਰਜ਼ੇ ਕਾਰਨ ਖ਼ੁਦਕਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਘਰ ਵਿਸ਼ੇਸ ਤੌਰ ’ਤੇ ਗਏ ਸਨ। ਇਸਤੋਂ ਇਲਾਵਾ ਉਹ ਭਲਕੇ ਬਠਿੰਡਾ ਵਿਚ ਵਪਾਰੀਆਂ ਨਾਲ ਸਿੱਧੀ ਗੱਲਬਾਤ ਕਰਨਗੇ।

ਦਰਜਨ ਦੇ ਕਰੀਬ ਪਰਿਵਾਰਾਂ ਨੇ ਫੜ੍ਹਿਆ ਆਪ ਦਾ ਪੱਲਾ

0

ਸੁਖਜਿੰਦਰ ਮਾਨ

ਬਠਿੰਡਾ , 27 ਅਕਤੂਬਰ: ਅੱਜ ਬਾਬਾ ਫਰੀਦ ਨਗਰ ਗਲੀ ਨੰਬਰ 5/10 ਵਿਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਬੜਾ ਬਲ ਮਿਲਿਆ ਜਦੋਂ 13 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਪਾਰਟੀ ਦੇ ਆਗੂ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਨੇ ਬਠਿੰਡਾ ਦੀ ਆਣ ਬਾਣ ਅਤੇ ਸ਼ਾਨ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰਕੇ ਬਠਿੰਡਾ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ। ਇਸ ਤੋਂ ਇਲਾਵਾ ਜੀਦਾ ਨੇ ਕੇਜਰੀਵਾਲ ਦੀਆਂ ਫ੍ਰੀ ਸਿਹਤ ਅਤੇ ਬਿਜਲੀ ਦੀਆਂ ਸਹੂਲਤਾਂ ਬਾਰੇ ਜਾਣੂ ਕਰਾਇਆ ਅਤੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾਵੇਗਾ ਦਿੱਲੀ ਦੀ ਤਰਜ ਤੇ ਬਾਕੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ । ਓਹਨਾ ਕਿਹਾ ਕਿ ਨੌਜਵਾਨ ਹਮੇਸ਼ਾ ਕਿਸੇ ਵੀ ਸੂਬੇ ਦਾ ਸਰਮਾਇਆ ਹੁੰਦੇ ਹਨ ਓਹਨਾ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਦਿੱਤੇ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਮੈਡਮ ਸਰਬਜੀਤ ਕੌਰ, ਮਣੀ ਬਰਾੜ, ਮਲਕੀਤ ਕੌਰ, ਗੀਤਾ ਰਾਣੀ, ਦਵਿੰਦਰ ਸੰਧੂ, ਗੁਰਜੰਟ ਧੀਮਾਨ, ਕੁਲਵਿੰਦਰ ਮਾਕੜ ਹਾਜਰ ਸਨ।

ਚੰਡੀਗੜ੍ਹ ਦੀ ਜੱਜ ਨਾਜਮੀਨ ਨੇ ਐਲ.ਐਲ.ਐਮ ਦੇ ਟੈਸਟ ’ਚ ਕੀਤਾ ਟਾਪ

0

ਸਾਬਕਾ ਡੀਜੀਪੀ ਪੰਜਾਬ ਰਜਿੰਦਰ ਸਿੰਘ ਦੀ ਹੋਣਹਾਰ ਧੀ ਹੈ ਨਾਜ਼ਮੀਨ
ਸੁਖਜਿੰਦਰ ਮਾਨ
ਚੰਡੀਗੜ੍ਹ , 27 ਅਕਤੂਬਰ : ਪੰਜਾਬ ਦੇ ਸਾਬਕਾ ਡੀਜੀਪੀ ਰਜਿੰਦਰ ਸਿੰਘ ਦੀ ਹੋਣਹਾਰ ਬੇਟੀ ਅਤੇ ਚੰਡੀਗੜ੍ਹ ਵਿਖੇ ਬਤੌਰ ਸਿਵਲ ਜੱਜ ਦੇ ਤੌਰ ’ਤੇ ਸੇਵਾਵਾਂ ਨਿਭਾ ਰਹੀ ਨਾਜਮੀਨ ਕੌਰ ਨੇ ਪਿਛਲੇ ਦਿਨੀਂ ਕੌਮੀ ਪੱਧਰ ਦੇ ਹੋਏ ਐਲ.ਐਲ.ਐਮ ਦੇ ਪੇਪਰ ਵਿਚ ਟਾਪ ਕੀਤਾ ਹੈ। ਪਹਿਲਾਂ ਹੀ ਕੌਮੀ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ਬੈਗਲੋਰ ਵਿਚੋਂ ਗਰੈਜੂਏਟ ਨਾਜਮੀਨ ਨੇ ਐਸ.ਸੀ ਕੈਟਾਗਿਰੀ ਵਿਚੋਂ 122 ਅੰਕ ਹਾਸਲ ਕਰਕੇ ਟਾਪ ਕੀਤਾ ਹੈ। ਅਪਣੀ ਬੇਟੀ ਦੀ ਪ੍ਰਾਪਤੀ ’ਤੇ ਖ਼ੁਸੀ ਜ਼ਾਹਰ ਕਰਦਿਆਂ ਸਾਬਕਾ ਡੀਜੀਪੀ ਰਜਿੰਦਰ ਸਿੰਘ ਨੇ ਦਸਿਆ ਕਿ ‘‘ ਨਾਜਮੀਨ ਨੂੰ ਹੁਣ ਕਾਨੂੰੂਨੀ ਸਿੱਖਿਆ ’ਚ ਦੇਸ਼ ਦੀ ਸਭ ਤੋਂ ਮੰਨੀ ਪ੍ਰਮੰਨੀ ਸੰਸਥਾ ਇੰਡੀਅਨ ਲਾਅ ਇੰਸਟੀਚਿਊਟ, ਜੋਕਿ ਸੁਪਰੀਮ ਕੌਰਟ ਵਿਚ ਸਥਿਤ ਹੈ, ਵਿਚ ਦਾਖ਼ਲਾ ਮਿਲੇਗਾ। ’’

ਕੈਪਟਨ ਚੱਲਿਆ ਹੋਇਆ ਕਾਰਤੂਸ: ਨਵਜੋਤ ਸਿੱਧੂ

0

ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਕਤੂਬਰ: ਪਿਛਲੇ ਕਈ ਦਿਨਾਂ ਤੋਂ ਬਾਅਦ ਅੱਜ ਮੁੜ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਸਿਆਸੀ ਹਮਲਾ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ‘‘ ਅਸੀਂ ਪੰਜਾਬ ਕਾਂਗਰਸ ਦੇ 78 ਵਿਧਾਇਕ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿੱਚ ਪੰਜਾਬ ਦਾ ਉਹ ਮੁੱਖ ਮੰਤਰੀ ਮਿਲਿਆ ਸੀ ਜਿਸਦੀ ਲਗਾਮ ਈ.ਡੀ. ਦੇ ਸਿਕੰਜੇ ਰਾਹੀਂ ਬੀ.ਜੇ.ਪੀ. ਦੇ ਹੱਥਾਂ ਵਿੱਚ ਹੈ।… ਜਿਸਨੇ ਆਪਣਾ ਚੰਮ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ ! ਜੋ ਪੰਜਾਬ ਅੰਦਰ ਇਨਸਾਫ਼ ਅਤੇ ਵਿਕਾਸ ਦਾ ਰਾਹ ਰੋਕਣ ਵਾਲੀ ਨਾਕਾਰਾਤਮਕ ਤਾਕਤ ਸੀ। ਜੋ ਜਾਣਬੁੱਝ ਕੇ ਪੰਜਾਬ ਦੋਖੀਆਂ ਨੂੰ ਬਚਾਉਣ ਖਾਤਰ ਪੰਜਾਬ ਦੇ ਸਭ ਤੋਂ ਅਹਿਮ ਮੁੱਦਿਆਂ ਉੱਪਰ ਬੇਫ਼ਿਕਰੀ ਦੀ ਨੀਂਦ ਸੁੱਤਾ ਰਿਹਾ।’’ ਲਗਾਤਾਰ ਕੀਤੇ ਟਵੀਟਾਂ ਦੇ ਵਿਚ ਸਿੱਧੂ ਨੇ ਕੈਪਟਨ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ‘‘ ਤੁਸੀਂ ਮੇਰਾ ਰਾਹ ਰੋਕਣਾ ਚਾਹਿਆ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ ਤੇ ਤਾਕਤ ‘ਚ ਨਾ ਹੁੰਦੇ ਹੋਏ ਵੀ ਸੱਚ ਬੋਲਦਾ ਰਿਹਾ। ਪਿਛਲੀ ਵਾਰ ਵੀ ਤੁਸੀਂ ਆਪਣੀ ਪਾਰਟੀ ਬਣਾ ਸਿਰਫ਼ 856 ਵੋਟਾਂ ਲੈ ਕੇ ਆਪਣੀ ਜ਼ਮਾਨਤ ਜ਼ਬਤ ਕਰਵਾਈ ਸੀ। ਇਕ ਵਾਰ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਦੀ ਸਜ਼ਾ ਤੁਹਾਨੂੰ ਦੇਣ ਲਈ ਪੰਜਾਬ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।’’ ਉਨ੍ਹਾਂ ਅੱਗੇ ਦੁਖ਼ਦੀ ਰਗ ’ਤੇ ਹੱਥ ਰੱਖਦਿਆਂ ਕਿਹਾ ਕਿ ‘‘ਜ਼ਲਾਲਤ ਭਰੀ ਤਰਸਯੋਗ ਹਾਲਤ ਤੋਂ ਵੱਡਾ ਦੁੱਖ ਕੋਈ ਨਹੀਂ ! ਕੀ ਤੁਹਾਨੂੰ ਚੰਗੀ ਕਾਰਗੁਜ਼ਾਰੀ ਲਈ ਜਲੀਲ ਕਰਕੇ ਹਟਾਇਆ ਗਿਆ ? ਜਾਂ 18 ਨੁਕਾਤੀ ਏਜੰਡੇ ਨੇ ਪੰਜਾਬ ਦੇ ਸਭ ਤੋਂ ਨਲਾਇਕ ਮੁੱਖ ਮੰਤਰੀ ਨੂੰ ਧੌਣ ਤੋਂ ਫੜ ਕੇ ਅਹੁਦਿਓਂ ਲਾਹ ਦਿੱਤਾ। ਤੁਹਾਨੂੰ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਜੈ ਚੰਦ ਵੱਜੋਂ ਯਾਦ ਰੱਖਿਆ ਜਾਵੇਗਾ, ਤੁਸੀਂ ਸੱਚਮੁੱਚ ਹੀ ਚੱਲੇ ਹੋਇਆ ਕਾਰਤੂਸ ਹੋ।’’ ਕੀ ਤੁਹਾਡੀ ਜਵਾਬਦੇਹੀ ਤੈਅ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੁਹਾਡੇ ਉੱਪਰ ਰਹਿਮ ਕਰਨ ਲਈ ਬਣਾਈ ਗਈ ਸੀ ? ਵਿਧਾਇਕ ਤੁਹਾਡੇ ਵਿਰੁੱਧ ਕਿਉਂ ਸਨ ? ਕਿਉਂਕਿ ਸਭ ਜਾਣਦੇ ਨੇ ਕਿ ਤੁਹਾਡੀ ਬਾਦਲਾਂ ਨਾਲ ਮਿਲੀਭੁਗਤ ਹੈ ! ਤੁਹਾਡੀ ਇੱਕੋ-ਇੱਕ ਇੱਛਾ ਮੈਨੂੰ ਹਰਾਉਣਾ ਹੈ, ਕੀ ਤੁਸੀਂ ਕਦੇ ਇਹ ਵੀ ਚਾਹਿਆ ਹੈ ਕਿ ਪੰਜਾਬ ਜਿੱਤੇ ? ਬਾਦਲਾਂ ਅਤੇ ਬੀ.ਜੇ.ਪੀ. ਨਾਲ ਤੁਹਾਡੀ 75/25 ਵਾਲੀ ਸਾਂਝ ਕਿਸੇ ਤੋਂ ਲੁਕੀ ਨਹੀਂ। ਇਸਦੇ ਨਾਲ ਹੀ ਪੰਜਾਬ ਪ੍ਰਧਾਨ ਨੇ ਚੰਨੀ ਸਰਕਾਰ ਵਲੋਂ ਵਿਧਾਨ ਸਭਾ ਸੈਸ਼ਨ ਬਣਾਉਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ।

ਮੁੱਖ ਮੰਤਰੀ ਚੰਨੀ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾੳੇੁਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਬਨਣ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

0

ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਪਿੰਡ ਰੋਡਮਾਜਰਾ ਵਿਖੇ ਬਨਣ ਵਾਲੇ ਸਟੇਡੀਅਮ ਦੇ ਨਿਰਮਾਣ ਲਈ ਇੱਕ ਕਰੋੜ ਰੁਪਏ ਦੀ ਗ੍ਰਾਂਟ ਵੀ ਦਿੱਤੀ
ਸੁਖਜਿੰਦਰ ਮਾਨ
ਰੂਪਨਗਰ, 27 ਅਕਤੂਬਰ: ਕੇਂਦਰ ਸਰਕਾਰ ਵਲੋਂ ਕਿਸਾਨਾਂ ‘ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਪਿੰਡ ਰੋਡਮਾਜਰਾ ਵਿਖੇ ਬਨਣ ਵਾਲੇ ਖੇਡ ਸਟੇਡੀਅਮ ਦਾ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੀਂਹ ਪੱਥਰ ਰੱਖਿਆ ਅਤੇ ਇੱਕ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ।
ਇਸ ਉਪਰੰਤ ਮੁੱਖ ਮੰਤਰੀ ਨੇ 45.81 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਪਾਣੀ ਦੀ ਟੈਂਕੀ ਦਾ ਉਦਘਾਟਨ ਕੀਤਾ। ਇਸ ਟੈਂਕੀ ਦੁਆਰਾ ਪਿੰਡ ਰੋਡਮਾਜਰਾ ਤੇ ਚੱਕਲਾਂ ਦੇ ਵਾਸੀਆਂ ਨੂੰ ਸਾਫ ਪੀਣ ਵਾਲੇ ਵਾਲੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕਿਸਾਨ ਅੰਦੋਲਨ ਵਿਚ ਜਾਨਾਂ ਗਾਵਉਣ ਵਾਲੇ ਕਿਸਾਨਾਂ ਦੀ ਯਾਦ ਵਿਚ ਉਸਾਰਿਆ ਜਾਣ ਵਾਲਾ ਇਹ ਖੇਡ ਸਟੇਡੀਆਂ ਉਨ੍ਹਾਂ ਦੇ ਸੰਘਰਸ਼ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਬ ਪਾਰਟੀ ਵਲੋਂ ਲਏ ਗਏ ਸਾਂਝੇ ਫੈਸਲੇ ਦੇ ਤਹਿਤ ਪੰਜਾਬ ਸਰਕਾਰ ਵਲੋਂ ਆਉਣ ਵਾਲੀ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਇਜਲਾਸ ਬੁਲਾ ਕੇ ਕੇਂਦਰ ਸਰਕਾਰ ਵਲੋਂ ਥੋਪੇ ਗਏ ਤਿੰਨੋ ਕਾਲੇ ਖੇਤੀ ਕਾਨੂੰਨਾਂ ਨੂੰ ਸਰਬਸੰਮਤੀ ਨਾਲ ਮੁੱਢੋਂ ਰੱਦ ਕੀਤਾ ਜਾਵੇਗਾ।
ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸਾਰੇ ਸ਼ਹਿਰਾਂ ਵਿਚ ਵਧੀਆ ਪਾਰਕਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਜਿੰਮ ਦਾ ਸਮਾਨ ਅਤੇ ਖੇਡ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਹਲਕੇ ਵਿਚ 16 ਨਵੇਂ ਸਟੇਡੀਆਮ ਬਣਾਏ ਜਾ ਰਹੇ ਹਨ, ਜਿੰਨਾਂ ਲਈ ਰੋਡਮਾਜਾਰਾ ਪਿੰਡ ਦੇ ਖੇਡ ਸਟੇਡੀਅਮ ਨੂੰ ਜਾਰੀ ਕੀਤੀ ਗਈ ਇੱਕ ਕਰੋੜ ਰੁਪਏ ਦੀ ਰਾਸ਼ੀ ਤੋਂ ਇਲਾਵਾ ਪਹਿਲੇ ਪੜਾਅ ਦੇ ਤਹਿਤ 2.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਚਮਕੌਰ ਸਾਹਿਬ ਹਲਕੇ ਦੇ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮਾਂਬੱਧ ਮੁਕੰਮਲ ਕੀਤਾ ਜਾਵੇਗਾ।ਉਨਾਂ ਇਹ ਵੀ ਕਿਹਾ ਕਿ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਬੇਲਾ-ਪਨਿਆਲੀ ਸੜਕ ਨੂੰ ਕੌਮੀ ਰਾਜਮਾਰਗ 344 -ਏ ਨਾਲ ਜੋੜਨ ਲਈ ਸਤਲੁਜ ਦਰਿਆ ਉੱਤੇ 114 ਕਰੋੜ ਦੀ ਲਾਗਤ ਨਾਲ ਪੁੱਲ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਬਾਕੀ ਐਲਾਨੇ ਗਏ ਪ੍ਰੋਜੈਕਟਾਂ ਦੇ ਨਿਰਮਾਣ ਕਾਰਜ ਵੀ ਜਲਦ ਸ਼ੁਰੂ ਕੀਤੇ ਜਾਣਗੇ।

ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਨਤਾ ਭਾਰਤ ਨੂੰ ਆਤਮ-ਨਿਰਭਰ ਬਣਾਏਗੀ: ਡਾ ਰਾਜੀਵ ਆਹੂਜਾ

0

ਸੁਖਜਿੰਦਰ ਮਾਨ

ਬਠਿੰਡਾ, 27 ਅਕਤੂਬਰ: ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਨਤਾ ਦਾ ਇੱਕ ਉੱਜਵਲ ਭਵਿੱਖ ਹੈ ਅਤੇ ਇਹ ਭਾਰਤ ਨੂੰ ਆਤਮ-ਨਿਰਭਰ ਬਣਾਏਗਾ। ਪਿਰਾਮਿਡ ਦੇ ਤਲ ‘ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਖੋਜ ਨੂੰ ਹੁਲਾਰਾ ਦੇਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਵਿਗਿਆਨਕ ਅਤੇ ਨਵੀਨਤਾਕਾਰੀ ਯੋਗਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ (ਆਈ.ਆਈ.ਟੀ.) ਰੋਪੜ ਦੇ ਡਾਇਰੈਕਟਰ, ਡਾ. ਰਾਜੀਵ ਅਹੂਜਾ ਨੇ ਅੱਜ ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਆਡੀਟੋਰੀਅਮ ਵਿਖੇ ਓਰੀਐਂਟੇਸ਼ਨ ਅਤੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ (ਐਸ.ਆਈ.ਪੀ.) ਦੇ ਮੌਕੇ ‘ਤੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਇੱਕ ਇੰਟਰਐਕਟਿਵ ਸੈਸ਼ਨ ਦੌਰਾਨ ਕੀਤਾ।ਵੱਡੇ ਪੱਧਰ ‘ਤੇ ਨਵੀਨਤਾਵਾਂ ‘ਤੇ ਜ਼ੋਰ ਦਿੰਦੇ ਹੋਏ ਅਤੇ ਭਰੋਸੇਯੋਗਤਾ ਅਤੇ ਅਨੁਕੂਲਤਾ ਨੂੰ ਯਕੀਨੀ ਬਣਾਉਣ ਲਈ ਗੁਣਵੱਤਾ ‘ਤੇ ਧਿਆਨ ਕੇਂਦਰਿਤ ਕਰਦੇ ਹੋਏ, ਪ੍ਰੋ. ਆਹੂਜਾ ਨੇ ਵਿਦਿਆਰਥੀਆਂ ਨੂੰ ਕਿਹਾ, “ਨਵੀਨਤਾਕਾਰੀ ਬਣੋ, ਨਵੀਨਤਾ ਅੰਦਰੋਂ ਆਉਂਦੀ ਹੈ ਅਤੇ ਇਹ ਤੁਹਾਡੀ ਸਭ ਤੋਂ ਵੱਡੀ ਤਾਕਤ ਹੋਵੇਗੀ। ਤੁਸੀਂ ਸਭ ਤੋਂ ਗਰੀਬ ਲੋਕਾਂ ਨੂੰ ਰਹਿਣ ਦੀ ਸੌਖ ਦੇਣ ਲਈ ਨਵੀਆਂ ਕਾਢਾਂ ਲਿਆਉਂਦੇ ਹੋ। ਟੈਕਨੋਲੋਜੀ ਉਦਯੋਗ ਹੋਵੇ ਜਾਂ ਖੇਤੀਬਾੜੀ ਖੇਤਰ, ਅੱਜ ਸਾਰੇ ਖੇਤਰਾਂ ਵਿੱਚ ਨਵੀਨਤਾਵਾਂ ਹੋ ਰਹੀਆਂ ਹਨ। ਸਾਡੀਆਂ ਅੱਜ ਦੀਆਂ ਕਾਰਵਾਈਆਂ ਸਾਡੇ ਆਉਣ ਵਾਲੇ ਕੱਲ੍ਹ ਨੂੰ ਰੂਪ ਦੇਣਗੀਆਂ।ਉਹਨਾਂ ਅੱਗੇ ਕਿਹਾ ਕਿ “ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਣ ਦੀ ਸੰਭਾਵਨਾ ਕਦੇ ਖਤਮ ਨਹੀਂ ਹੋਣੀ ਚਾਹੀਦੀ । ਸਿੱਖਿਆ ਇੱਕ ਜੀਵਨ ਭਰ ਦੀ ਪ੍ਰਕਿਰਿਆ ਹੈ।ਉਨ੍ਹਾਂ ਐਮ.ਆਰ.ਐਸ.ਪੀ.ਟੀ.ਯੂ. ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਖੇਤਰ ਦੇ ਲੋਕਾਂ ਦੇ ਛੋਟੇ ਕਾਰੋਬਾਰਾਂ, ਖੇਤੀਬਾੜੀ, ਛੋਟੇ ਉਦਯੋਗਾਂ ਅਤੇ ਭਾਈਚਾਰਕ ਉੱਦਮਾਂ ਨੂੰ ਚਲਾਉਣ ਦੇ ਬਿਹਤਰ ਤਰੀਕੇ ਸਿੱਖਣ ਵਿੱਚ ਮਦਦ ਕਰਨ ਲਈ ਨਵੀਨਤਾਕਾਰੀ ਹੱਲ ਵਿਕਸਿਤ ਕਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਟੀਮ ਭਾਵਨਾ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ। ਸਾਫ਼ ਊਰਜਾ, ਕੁਦਰਤੀ ਸਰੋਤਾਂ ਦੀ ਬੱਚਤ, ਪਾਣੀ ਦੀ ਕਮੀ ਅਤੇ ਰਹਿੰਦ-ਖੂੰਹਦ ਪ੍ਰਬੰਧਨ, ਆਫ਼ਤ ਤੋਂ ਬਾਅਦ ਪ੍ਰਬੰਧਨ, ਸੂਰਜੀ ਊਰਜਾ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਵਰਗੀਆਂ ਖਾਸ ਸਮੱਸਿਆਵਾਂ ਦੇ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਫੂਡ ਪ੍ਰੋਸੈਸਿੰਗ ਪ੍ਰਣਾਲੀ ਵਿੱਚ ਨਵੀਨਤਾਕਾਰੀ, ਉਤਪਾਦਕਤਾ ਨੂੰ ਵੱਧ ਤੋਂ ਵੱਧ ਕਰਨ ਲਈ ਨਵੀਨਤਾਕਾਰੀ ਤਕਨੀਕੀ ਹੱਲਾਂ, ਮਾਰਕੀਟ ਲਿੰਕੇਜ ਅਤੇ ਸਪਲਾਈ ਚੇਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਖੇਤੀ ਲਈ ਨਿਵੇਸ਼ ਪ੍ਰਦਾਨ ਕਰਕੇ ਦੇਸ਼ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਫੌਰੀ ਲੋੜ ਹੈ। ਉਨ੍ਹਾਂ ਨੇ ਖੇਤੀ ਆਟੋਮੇਸ਼ਨ ਆਦਿ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਮਸ਼ੀਨ ਲਰਨਿੰਗ ਅਤੇ ਸਾਈਬਰ-ਫਿਜ਼ੀਕਲ ਸਿਸਟਮ (ਸੀ.ਪੀ.ਐਸ.) ਬਾਰੇ ਵੀ ਗੱਲ ਕੀਤੀ।ਉਨ੍ਹਾਂ ਕਿਹਾ ਕਿ ਦੇਸ਼ ਨੂੰ ‘ਵਿਸ਼ਵ ਗੁਰੂ’ ਵਜੋਂ ਆਪਣੀ ਪੁਰਾਣੀ ਸ਼ਾਨ ਨੂੰ ਮੁੜ ਪ੍ਰਾਪਤ ਕਰਨਾ ਹੈ ਅਤੇ ਇਕ ਵਾਰ ਫਿਰ ਗਿਆਨ ਅਤੇ ਸਿੱਖਿਆ ਦਾ ਕੇਂਦਰ ਬਣਨਾ ਹੈ। ਉਸਨੇ ਵਿਦਿਆਰਥੀਆਂ ਨੂੰ ਸਰਸਵਤੀ (ਸਿੱਖਿਆ, ਕਲਾ ਅਤੇ ਸੱਭਿਆਚਾਰਕ ਪੂਰਤੀ ਦੀ ਦੇਵੀ) ਅਤੇ ਲਕਸ਼ਮੀ (ਦੌਲਤ, ਰੌਸ਼ਨੀ ਅਤੇ ਸਮੱਗਰੀ ਆਦਿ ਦੀ ਦੇਵੀ) ਨੂੰ ਨਾ ਮਿਲਾਉਣ ਦੀ ਸਲਾਹ ਦਿੱਤੀ।ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸ਼ਬਦਾਂ ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਪ੍ਰੋ. ਆਹੂਜਾ ਨੇ ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਹਵਾਲਾ ਦਿੱਤਾ ਕਿ ਰਾਸ਼ਟਰ ਦੇ ਸਭ ਤੋਂ ਮਹਾਨ ਦਿਮਾਗ ਕਲਾਸਰੂਮਾਂ ਦੇ ਆਖਰੀ ਬੈਂਚਾਂ ਵਿੱਚ ਲੱਭੇ ਜਾ ਸਕਦੇ ਹਨ।ਇਸ ਮੌਕੇ ਬੋਲਦਿਆਂ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਪ੍ਰੋ: ਰਾਜੀਵ ਆਹੂਜਾ ਦੇ ਵਿਦਿਅਕ ਸਫ਼ਰ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।ਪ੍ਰੋ: ਸਿੱਧੂ ਨੇ ਖੋਜ ਅਤੇ ਨਵੀਨਤਾ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਵਿਸ਼ਵ ਨੂੰ ਆਕਾਰ ਦੇਣ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ।ਇਸ ਮੌਕੇ ਐਮ.ਆਰ.ਐਸ.ਪੀ.ਟੀ.ਯੂ. ਦੇ ਡੀਨ ਅਕਾਦਮਿਕ ਅਤੇ ਕੈਂਪਸ ਡਾਇਰੈਕਟਰ ਡਾ. ਸਵੀਨਾ ਬਾਂਸਲ, ਪ੍ਰੀਖਿਆ ਕੰਟਰੋਲਰ, ਪ੍ਰੋ. ਕਰਨਵੀਰ ਸਿੰਘ, ਡੀਨ ਕੰਸਲਟੈਂਸੀ ਅਤੇ ਇੰਡਸਟਰੀ ਲਿੰਕੇਜ, ਡਾ. ਮਨਜੀਤ ਬਾਂਸਲ ਅਤੇ ਡਾ. ਰਾਜੀਵ ਵਰਸ਼ਨੇ (ਦੋਵੇਂ ਸਮਾਗਮ ਦੇ ਮੁੱਖ ਕੋਆਰਡੀਨੇਟਰ) ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸੀਨੀਅਰ ਫੈਕਲਟੀ, ਡੀਨ ਅਤੇ ਡਾਇਰੈਕਟਰ ਸ਼ਾਮਲ ਹੋਏ। ਜਦਕਿ ਸਹਾਇਕ ਪ੍ਰੋਫੈਸਰ ਡਾ. ਸੁਨੀਤਾ ਕੋਤਵਾਲ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ | ਅੰਤ ਵਿੱਚ ਪ੍ਰੋ. ਆਹੂਜਾ ਨੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ।ਇਸ ਪ੍ਰੋਗਰਾਮ ਵਿਚ ਪੰਜਾਬ ਸਟੇਟ ਐਰੋਨਾਟਿਕਲ ਇੰਜਨੀਅਰਿੰਗ ਕਾਲਜ, ਪਟਿਆਲਾ, ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀ.ਆਈ.ਟੀਜ਼), ਰਾਜਪੁਰਾ, ਨੰਦਗੜ੍ਹ, ਮੋਗਾ ਅਤੇ ਯੂਨੀਵਰਸਿਟੀ ਨਾਲ ਸਬੰਧਤ ਕਈ ਪ੍ਰਾਈਵੇਟ ਕਾਲਜਾਂ ਦੇ ਸੈਂਕੜੇ ਵਿਦਿਆਰਥੀ ਆਨਲਾਈਨ ਮੋਡ ਵਿੱਚ ਵੀ ਹਿੱਸਾ ਲਿਆ।

ਮੁੱਖ ਮੰਤਰੀ ਵੱਲੋਂ ਵਪਾਰੀਆਂ ਨੂੰ ਰਾਹਤ ਦੇਣ ਦੇ ਬਿਆਨ ਤੇ ਸਾਬਕਾ ਵਿਧਾਇਕ ਨੇ ਉਠਾਏ ਸਵਾਲ…!

0

ਸਰਕਾਰ ਦੇ ਆਖਰੀ ਦੌਰ ਵਿੱਚ ਵਪਾਰੀਆਂ ਨੂੰ ਲੁਭਾਉਣੇ ਸੁਪਨੇ ਦਿਖਾ ਕੇ ਗੁੰਮਰਾਹ ਨਾ ਕਰੋ ਮੁੱਖ ਮੰਤਰੀ ਸਾਹਿਬ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ 27 ਅਕਤੂਬਰ:-ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਲੁਧਿਆਣਾ ਵਿਖੇ ਵਪਾਰੀਆਂ ਨੂੰ ਰਾਹਤ ਦੇਣ ਦੇ ਕੀਤੇ ਵੱਡੇ ਵੱਡੇ ਦਾਅਵਿਆਂ ’ਤੇ ਸਵਾਲ ਉਠਾਏ ਹਨ। ਇੱਥੇ ਜਾਰੀ ਬਿਆਨ ਵਿਚ ਸ਼੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜ ਸਾਲਾਂ ਵਿੱਚ ਪੰਜਾਬ ਲਈ ਕੋਈ ਕੰਮ ਨਹੀਂ ਕਰ ਸਕੀ ਅਤੇ ਖਾਸ ਕਰਕੇ ਵਪਾਰੀਆਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਮੁਹੱਈਆ ਨਹੀਂ ਕਰਵਾ ਸਕੀ, ਹੁਣ ਵੱਡੇ ਵੱਡੇ ਦਾਅਵੇ ਕਰਕੇ ਲੁਭਾਉਣੇ ਸੁਪਨੇ ਦਿਖਾ ਕੇ ਵਪਾਰੀਆਂ ਨੂੰ ਗੁੰਮਰਾਹ ਕਰਨ ਵੱਲ ਮੁੱਖ ਮੰਤਰੀ ਸਾਹਬ ਤੁਰੇ ਹੋਏ ਹਨ, ਜੋ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਸਰਕਾਰ ਦਾ ਸਮਾਂ ਤਾਂ ਇਕ ਮਹੀਨਾ ਰਹਿ ਗਿਆ ਤੇ ਹੁਣ ਕਿਹੜੇ ਵਾਅਦੇ, ਕਦੋਂ ਲਾਗੂ ਤੇ ਕੀ ਰਾਹਤ? ਸਭ ਸਮੇਂ ਤਹਿਤ ਖਤਮ ਹੋ ਚੁੱਕਿਆ ਹੈ ਤੇ ਕਾਂਗਰਸ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ । ਸਿੰਗਲਾ ਨੇ ਕਿਹਾ ਕਿ ਵਪਾਰੀਆਂ ਨੂੰ ਫਿਕਸ ਸਰਚਾਰਜ ਵਿੱਚ 50 ਫੀਸਦੀ ਰਾਹਤ ਦੇਣਾ ਮੁੱਖ ਮੰਤਰੀ ਸਾਹਬ ਕਿਹੜੀ ਰਾਹਤ ਹੈ ? ਰਾਹਤ ਇਹ ਹੁੰਦੀ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਆਖਰੀ ਦੀਵਾਲੀ ਮੌਕੇ ਸਰਕਾਰ ਵਪਾਰੀਆਂ ਨੂੰ ਦੋ ਕਿਲੋਵਾਟ ਦੇ ਬਕਾਏ ਮੁਆਫ਼ ਵਾਲੀ ਸਕੀਮ ਵਿੱਚ ਸ਼ਾਮਲ ਕਰਦੀ, ਇਸ ਦਾ ਦਾਇਰਾ ਤਿੰਨ ਕਿਲੋਵਾਟ ਕਰਦੀ, ਤਾਂ ਜੋ ਕੋਰੋਨਾ ਮਹਾਂਮਾਰੀ ਦੌਰਾਨ ਵੱਡੇ ਨੁਕਸਾਨ ਦਾ ਸਾਹਮਣਾ ਕਰ ਚੁੱਕੇ ਛੋਟੇ ਦੁਕਾਨਦਾਰ, ਵਪਾਰੀਆਂ ਨੂੰ ਕੁਝ ਰਾਹਤ ਮਿਲਦੀ, ਇੰਸਟੀਚਿਊਸ਼ਨਲ ਟੈਕਸ ਮਾਫ ਕਰਨ ਨਾਲ ਕੋਈ ਵੱਡੀ ਰਾਹਤ ਨਹੀਂ ? ਰਾਹਤ ਦੇਣੀ ਸੀ ਤਾਂ ਪੈਟਰੋਲ ਅਤੇ ਡੀਜਲ ਜਿਸ ਤੇ ਸਭ ਤੋਂ ਵੱਧ ਟੈਕਸ ਪੰਜਾਬ ਸਰਕਾਰ ਵਸੂਲ ਰਹੀ ਹੈ 10-10 ਰੁਪਏ ਪ੍ਰਤੀ ਲਿਟਰ ਡੀਜਲ ਪਟਰੋਲ ਰਾਹਤ ਦੇਣ ਦਾ ਐਲਾਨ ਕਰਦੇ। ਮੁੱਖ ਮੰਤਰੀ ਸਾਹਿਬ ਸਰਕਾਰ ਦੀ ਆਖਰੀ ਦੀਵਾਲੀ ਵੀ ਪੰਜਾਬ ਵਾਸੀ ਤੇ ਖਾਸਕਰ ਵਪਾਰੀ ਸਰਕਾਰ ਦੀਆ ਨੀਤੀਆਂ ਤੋਂ ਦੁਖੀ ਹੋ ਕੇ ਮਜਬੂਰ ਦੀਵਾਲੀ ਹੀ ਮਨਾਉਣ ਲਈ ਮਜਬੂਰ ਹਨ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਖਾਸਕਰ ਖਜਾਨਾ ਮੰਤਰੀ ਦੀ ਸੋਚ ਕਰਕੇ ਪੰਜਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਤੇ ਸਰਕਾਰ ਵੱਲੋਂ ਕੋਈ ਰਾਹਤ ਨਾ ਮਿਲਣ ਕਰਕੇ ਨਵੀਂ ਇੰਡਸਟਰੀ ਨਹੀ ਆਈ ਬਲਕਿ ਸੈਂਕੜੇ ਛੋਟੇ ਕਾਰਖਾਨੇ ,ਇੰਡਸਟਰੀਆਂ ਬੰਦ ਹੋ ਚੁੱਕੀ ਹਨ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਪਾਰੀ ਵਰਗ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਨਾਲ ਚੱਟਾਨ ਵਾਂਗ ਜੁੜੇਗਾ ਤੇ ਸਰਕਾਰ ਆਉਣ ਤੇ ਹਰ ਤਰ੍ਹਾਂ ਦੀ ਰਾਹਤ ਮੁਹੱਈਆ ਕਰਵਾਵਾਂਗੇ ।

ਆਪ ਨੂੰ ਸ਼ਹਿਰ ’ਚ ਵੱਡਾ ਝਟਕਾ, ਨਿਗਮ ਦੀਆਂ ਚੋਣਾਂ ਲੜੇ ਦੋ ਉਮੀਦਵਾਰ ਕਾਂਗਰਸ ’ਚ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ 27 ਅਕਤੂਬਰ:ਆਗਾਮੀ ਵਿਧਾਨ ਸਭਾ ਚੋਣਾਂ ’ਚ ਅਪਣੀ ਸਰਕਾਰ ਬਣਾਉਣ ਲਈ ਪਰ ਤੋਲ ਰਹੀ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਿਚ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਪਿਛਲੀਆਂ ਨਿਗਮ ਚੋਣਾਂ ਲੜ ਚੁੱਕੇ ਵਾਰਡ ਨੰਬਰ 43 ਤੇ 46 ਤੋਂ ਹਰਜਿੰਦਰ ਖਿਚੀ ਅਤੇ ਦੀਪਕ ਬੈਨੀਵਾਲ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇੰਨ੍ਹਾਂ ਆਗੂਆਂ ਨੂੰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧਰਮਪਤਨੀ ਬੀਬੀ ਵੀਨੂੰ ਬਾਦਲ ਅਤੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਕਾਂਗਰਸੀ ਆਗੂਆਂ ਦੀ ਹਾਜਰੀ ਚ‘ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਉਨ੍ਹਾਂ ਪਾਰਟੀ ਵਿਚ ਬਣਦਾ ਸਨਮਾਨ ਦਿਵਾਉਣ ਦਾ ਭਰੋਸਾ ਦਿੰਦਿਆਂ ਬੀਬਾ ਵੀਨੂੰ ਬਾਦਲ ਅਤੇ ਜੈਜੀਤ ਜੌਹਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਚੇਅਰਮੈਨ ਰਾਜਨ ਗਰਗ, ਉਪ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ, ਕਾਂਗਰਸੀ ਆਗੂ ਗੋਰਾ ਸਿੱਧੂ, ਭਗਵਾਨ ਦਾਸ ਭਾਰਤੀ ਤੇ ਸੋਨੀ ਪ੍ਰਧਾਨ ਆਦਿ ਹਾਜ਼ਰ ਸਨ।

Our Visitor

1891458