Tuesday, May 12, 2026
Home Blog Page 282

ਅਕਾਲੀ ਦਲ ਦੀ ਸਿਕਾਇਤ ‘ਤੇ ਪੰਜਾਬ ਦੇ ਇਸ BDPO ਵਿਰੁਧ ਹੋਈ ਵੱਡੀ ਕਾਰਵਾਈ

0

SAS Nagar News: ਨਾਮਜਦਗੀਆਂ ਭਰਨ ਵਾਲੇ ਦਿਨ ਚਰਚਾ ਦਾ ਵਿਸ਼ਾ ਬਣੀ ਬਲਾਕ ਨਾਭਾ ਦੀ ਬੀਡੀਪੀਓ ਬਲਜੀਤ ਕੌਰ ਨੂੰ ਰਾਜ ਚੋਣ ਕਮਿਸ਼ਨਰ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਨੇ ਬਦਲ ਦਿੱਤਾ ਹੈ। ਇਸ ਸਬੰਧ ਵਿਚ ਜਾਰੀ ਹੁਕਮਾਂ ਤਹਿਤ ਉਕਤ ਅਧਿਕਾਰੀ ਨੂੰ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਐਸਏਐਸ ਨਗਰ ਵਿੱਖੇ ਰੀਪੋਰਟ ਦੇਣ ਲਈ ਕਿਹਾ ਗਿਆ। ਜਿਕਰਯੋਗ ਹੈ ਕਿ ਅਕਾਲੀ ਦਲ ਨੇ ਇਸ ਸਬੰਧ ਵਿਚ ਵੀਡੀਓ ਵਾਈਰਲ ਕਰਦੇ ਹੋਏ ਉਕਤ ਅਧਿਕਾਰੀ ਉੱਪਰ ਪੱਖਪਾਤ ਕਰਨ ਦਾ ਦੋਸ਼ ਲਗਾਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Summer Hill Convent School Bathinda ਨੇ ਸਵੈ-ਚਾਲਿਤ ਵਿਗਿਆਨ ਪ੍ਰੋਜੈਕਟ ਵਿੱਚ ਆਪਣੇ ਹੁਨਰ ਦਾ ਕੀਤਾ ਪ੍ਰਦਰਸ਼ਨ

0

Bathinda News: Summer Hill Convent School Bathinda ਵਿਖੇ ਸੱਤਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇੱਕ ਸਵੈ-ਚਾਲਿਤ ਵਿਗਿਆਨ ਪ੍ਰੋਜੈਕਟ ਵਿੱਚ ਹਿੱਸਾ ਲਿਆ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪ੍ਰਭਾਵਸ਼ਾਲੀ ਅਤੇ ਉਪਯੋਗੀ ਮਾਡਲ ਬਣਾਏ, ਜਿਨ੍ਹਾਂ ਵਿੱਚ ਕਾਰਬਨ ਸ਼ੁੱਧੀਕਰਨ, ਇੱਕ ਸਮਾਰਟ ਪੁਲ, ਹੀਮੋਡਾਇਲਿਸਿਸ, ਆਟੋਮੈਟਿਕ ਕਾਰ ਚਾਰਜਿੰਗ, ਰੇਲਵੇ ਪਟੜੀਆਂ ‘ਤੇ ਜਾਨਵਰਾਂ ਦਾ ਪਤਾ ਲਗਾਉਣ ਵਾਲੇ, ਪਾਣੀ ਸ਼ੁੱਧੀਕਰਨ, ਇੱਕ ਨਦੀ ਹੜ੍ਹ ਅਲਾਰਮ, ਮਨੁੱਖੀ ਅੱਖ ਦਾ ਮਾਡਲ, ਚੰਦਰਯਾਨ-3, ਗਰਮੀ ਤੋਂ ਬਿਜਲੀ ਪੈਦਾ ਕਰਨਾ, ਰੌਸ਼ਨੀ ਦਾ ਪ੍ਰਤੀਬਿੰਬ, ਇੱਕ ਇਲੈਕਟ੍ਰਿਕ ਸੜਕ, ਇੱਕ ਇਲੈਕਟ੍ਰਿਕ ਸਰਕਟ, ਇੱਕ ਰੀਸਾਈਕਲਿੰਗ ਫੈਕਟਰੀ, ਕਮਲ ਫੁਹਾਰਾ, ਇੱਕ ਮਾਈਕ੍ਰੋਸਕੋਪ, ਇੱਕ ਵਿੰਡਮਿਲ ਅਤੇ ਇੱਕ ਡਰੋਨ ਸ਼ਾਮਲ ਹਨ।

ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

ਉਨ੍ਹਾਂ ਨੇ ਦੂਜੇ ਵਿਦਿਆਰਥੀਆਂ ਨੂੰ ਆਪਣੇ ਕੰਮ ਕਰਨ ਦਾ ਪ੍ਰਦਰਸ਼ਨ ਕੀਤਾ ਅਤੇ ਸਮਝਾਇਆ। ਇਹ ਮਾਡਲ ਵਿਗਿਆਨ ਅਧਿਆਪਕਾ ਕਿਰਨ ਗੁਪਤਾ ਅਤੇ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਬਣਾਏ ਗਏ ਸਨ। ਸਕੂਲ ਦੀ ਸਾਬਕਾ ਪ੍ਰਿੰਸੀਪਲ, ਸ਼੍ਰੀਮਤੀ ਸਰੋਜ ਚੋਪੜਾ, ਮੁੱਖ ਮਹਿਮਾਨ ਸਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਸਕੂਲ ਦੇ ਐਮ.ਡੀ ਰਮੇਸ਼ ਕੁਮਾਰ ਮੈਡਮ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਕੀਤੀ ਗਈ। ਸਕੂਲ ਦੇ ਐਮ.ਡੀ ਰਮੇਸ਼ ਕੁਮਾਰੀ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਜੇਤੂਆਂ ਲਈ ਢੁਕਵੇਂ ਇਨਾਮਾਂ ਦਾ ਐਲਾਨ ਕੀਤਾ ਗਿਆ। ਪਹਿਲਾ ਸਥਾਨ ਮਾਡਲ ਚੰਦਰਯਾਨ-3 ਨੂੰ, ਦੂਜਾ ਸਥਾਨ ਮਾਡਲ ਰਿਵਰ ਫਲੱਡ ਅਲਾਰਮ ਨੂੰ, ਤੀਜਾ ਸਥਾਨ ਸਮਾਰਟ ਬ੍ਰਿਜ ਨੂੰ, ਅਤੇ ਇੱਕ ਵਿਸ਼ੇਸ਼ ਇਨਾਮ ਜਨਰੇਟ ਇਲੈਕਟ੍ਰੀਸਿਟੀ ਫਰਾਮ ਹੀਟ ਨੂੰ ਮਿਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਭਾਜਪਾ ਆਗੂ ਦਿਆਲ ਸੋਢੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਭਖਾਈ ਚੋਣ ਮੁਹਿੰਮ

0

Maur Mandi News: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਦਿਆਲ ਸੋਢੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਅੱਜ ਵੱਖ-ਵੱਖ ਪਿੰਡਾਂ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਪਾਰਟੀ ਦੇ ਜੋਧਪੁਰ ਪਾਖਰ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਕੌਰ ਸਿੰਘ ਅਤੇ ਨਾਲ ਹੀ ਦੋ ਬਲਾਕ ਸੰਮਤੀਆਂ ਜੋਧਪੁਰ ਅਤੇ ਰਾਏ ਖਾਨਾ ਦੇ ਉਮੀਦਵਾਰਾਂ ਲਈ ਜੋਧਪੁਰ ਪਾਖਰ, ਰਾਮਗੜ੍ਹ ਭੂੰਦੜ, ਘਸੋਖਾਨਾ, ਰਾਏ ਖਾਨਾ ਅਤੇ ਮਾਣਕ ਖਾਨਾ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਚੋਣਾਂ; ਬਠਿੰਡਾ ‘ਚ ਬਹੁ-ਕੌਣੇ ਮੁਕਾਬਲੇ ਬਣੇ,ਪਿੰਡਾਂ ‘ਚ ਸਿਆਸੀ ਮਾਹੌਲ ਭਖਿਆ

ਇਹਨਾਂ ਚੋਣ ਸਭਾਵਾਂ ਵਿਚ ਬੋਲਦਿਆਂ ਦਿਆਲ ਸੋਢੀ ਨੇ ਕਿਹਾ ਇਹਨਾਂ ਚੋਣਾਂ ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ, ਮੰਤਰੀਆਂ ਅਤੇ ਵਿਧਾਇਕਾਂ ਤੋਂ ਪੰਜਾਬ ਦੀ ਜਨਤਾ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਦੀ ਨਾ ਹੋਈ ਪੂਰਤੀ ਦਾ ਪਿਛਲੇ ਚਾਰ ਸਾਲਾਂ ਦੇ ਹਿਸਾਬ ਦਾ ਜਵਾਬ ਮੰਗਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਭਾਜਪਾ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ, ਕਿਉਂਕਿ ਪੰਜਾਬ ਦਾ ਭਲਾ ਕੇਵਲ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਹੀ ਕਰ ਸਕਦੀ ਹੈ।

ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

ਇਸ ਮੌਕੇ ਉਨ੍ਹਾਂ ਦੇ ਨਾਲ ਜੋਧਪੁਰ ਪਾਖਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬਲਕੌਰ ਸਿੰਘ ਜੋਧਪੁਰ ਸੰਮਤੀ ਦੇ ਉਮੀਦਵਾਰ ਜਗਸੀਰ ਸਿੰਘ, ਕੋਟਭਾਰਾ ਸੰਮਤੀ ਦੇ ਉਮੀਦਵਾਰ ਬੂਟਾ ਸਿੰਘ ਨੰਬਰਦਾਰ, ਰੇਸ਼ਮ ਸਿੰਘ ਰਾਏ ਖਾਨਾ ਸੰਮਤੀ ਦੇ ਉਮੀਦਵਾਰ ਤੋਂ ਇਲਾਵਾ ਮਲਕੀਤ ਸਿੰਘ ਸਰਕਲ ਪ੍ਰਧਾਨ ਮਾਈਸਰਖਾਨਾ, ਜੱਸਾ ਸਿੰਘ ਸਰਕਲ ਜਨਰਲ ਸਕੱਤਰ, ਕੌਰ ਸਿੰਘ ਰਾਏ ਖਾਨਾ, ਗਗਨਦੀਪ ਸਿੰਘ ਮਾਣਕ ਖਾਨਾ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕਪਿਲ ਸ਼ਰਮਾ ਦੇ ਕੈਫ਼ੇ ‘ਤੇ ਫ਼ਾਈਰਿੰਗ ਕਰਨ ਵਾਲੇ ਸ਼ੂਟਰ ਨਿਕਲੇ ਪੰਜਾਬ ਨਾਲ ਸਬੰਧਤ; ਤਸਵੀਰਾਂ ਜਾਰੀ

New Delhi News: Kapil Sharma’s KAP’s Cafe firing case, ਪਿਛਲੇ ਮਹੀਨਿਅ ਦੌਰਾਨ ਦੇਸ ਦੇ ਉੱਘੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਵੈਨਕੁਵਰ ‘ਚ ਸਥਿਤ ਕੇਪਸ ਕੈਫੇ ਉੱਪਰ ਹੋਈ ਗੋਲੀਬਾਰੀ ਦੇ ਮੁੱਖ ਸ਼ੂਟਰ ਪੰਜਾਬ ਨਾਲ ਸਬੰਧਤ ਨਿਕਲੇ ਹਨ। ਇਸ ਮਾਮਲੇ ਵਿਚ ਕੁੱਝ ਦਿਨ ਪਹਿਲਾਂ ਦਿੱਲੀ ਪੁਲਿਸ ਵੱਲੋਂ ਇਸ ਕਾਂਡ ਦੇ ਇੱਕ ਮੁਲਜਮ ਬੰਧੂ ਮਾਨ ਸਿੰਘ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਸੀ। ਉਸਨੇ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ।ਇਸਤੋਂ ਬਾਅਦ ਹੁਣ ਕੈਨੇਡੀਅਨ ਪੁਲਿਸ ਨੇ ਦੋ ਸ਼ੂਟਰਾਂ,ਜਿੰਨ੍ਹਾਂ ਦੇ ਨਾਮ ਸ਼ੈਰੀ ਅਤੇ ਦਿਲਜੋਤ ਦੱਸੇ ਜਾ ਰਹੇ ਹਨ,ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।

ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

ਮੁਢਲੀ ਜਾਂਚ ਮੁਤਾਬਕ ਇਹ ਦੋਵੇਂ ਮੁਲਜ਼ਮ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਜਾਂਚ ਏਜੰਸੀਆਂ ਦੇ ਦਾਅਵੇ ਅਨੁਸਾਰ ਇਸ ਘਟਨਾ ਨਾਲ ਜੁੜੇ ਵਿਅਕਤੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਏ ਹਨ। ਲਗਾਤਾਰ ਹੋ ਰਹੇ ਖੁਲਾਸਿਆਂ ਤੋਂ ਬਾਅਦ, ਕੈਨੇਡੀਅਨ ਅਤੇ ਭਾਰਤੀ ਏਜੰਸੀਆਂ ਨੇ ਸ਼ੱਕੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪੁਲਿਸ ਨੂੰ ਹੁਣ ਉਮੀਦ ਹੈ ਕਿ ਤਸਵੀਰਾਂ ਜਾਰੀ ਹੋਣ ਨਾਲ ਜਲਦੀ ਗ੍ਰਿਫ਼ਤਾਰੀ ਹੋਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

MLA Kulwant Singh ਨੇ ਕੀਤੀ ਮੋਹਾਲੀ ਡਿਸਟਰਿਕਟ ਕੈਮਿਸਟ ਐਸੋਸੀਏਸ਼ਨ ਵੱਲੋਂ ਰੱਖੇ ਗਏ ਸਮਾਗਮ ਵਿੱਚ ਸ਼ਮੂਲੀਅਤ

0

👉ਕੀਤੀ ਮੋਹਾਲੀ ਡਿਸਟਰਿਕਟ ਕੈਮਿਸਟ ਐਸੋਸੀਏਸ਼ਨ ਵੱਲੋਂ ਰੱਖੇ ਗਏ ਸਮਾਗਮ ਵਿੱਚ ਸ਼ਮੂਲੀਅਤ
👉ਕੈਮਿਸਟ ਐਸੋਸੀਏਸ਼ਨ ਵੱਲੋਂ ਰੱਖੀਆਂ ਗਈਆਂ ਮੰਗਾਂ ਦਾ ਵੀ ਕੀਤਾ ਜਾਵੇਗਾ ਜਲਦੀ ਹੀ ਹੱਲ:ਕੁਲਵੰਤ ਸਿੰਘ

Mohali News: ਮੋਹਾਲੀ ਡਿਸਟਰਿਕਟ ਕੈਮਿਸਟ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਦੇ ਵਿੱਚ ਬਤੌਰ ਮੁੱਖ ਮਹਿਮਾਨ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਮੋਹਾਲੀ ਡਿਸਟਰਿਕਟ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਉਹਨਾਂ ਦੀਆਂ ਰੋਜ਼ਮਰਾ ਦੀਆਂ ਮੁਸ਼ਕਿਲਾਂ ਸੁਣ ਕੇ ਵਿਚਾਰ ਵਟਾਂਦਰਾ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਅਤੇ ਹਰ ਖਿੱਤੇ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਉਹਨਾਂ ਦਾ ਸਮੇਂ ਸਿਰ ਹੱਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਚੋਣਾਂ; ਬਠਿੰਡਾ ‘ਚ ਬਹੁ-ਕੌਣੇ ਮੁਕਾਬਲੇ ਬਣੇ,ਪਿੰਡਾਂ ‘ਚ ਸਿਆਸੀ ਮਾਹੌਲ ਭਖਿਆ

ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਐਸੋਸੀਏਸ਼ਨ ਦੀ ਤਰਫੋਂ ਵਿਧਾਇਕ ਕੁਲਵੰਤ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ, ਜਿਸ ਵਿੱਚ ਉਹਨਾਂ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਗੱਲ ਕੀਤੀ ਹੈ। ਅਮਰਦੀਪ ਸਿੰਘ ਹੋਰਾਂ ਦੱਸਿਆ ਕਿ ਜਿਹੜੀਆਂ ਦਵਾਈਆਂ ਦੀ ਵਿਕਰੀ ਮੈਡੀਕਲ ਸਟੋਰਾਂ ਤੇ ਨਹੀਂ ਹੁੰਦੀ, ਉਹਨਾਂ ਨੂੰ ਆਨਲਾਈਨ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ, ਇਸ ਆਨਲਾਈਨ ਸੇਲ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ,

ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

ਕੈਮਿਸਟ ਐਸੋਸੀਏਸ਼ਨ ਦੀ ਤਰਫੋਂ ਇਹ ਸਾਲਾਨਾ ਜਨਰਲ ਮੀਟਿੰਗ ਹੋਟਲ ਜ਼ੀਨਤ ਵਿਖੇ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਪ੍ਰਧਾਨ ਅਮਰਦੀਪ ਸਿੰਘ, ਡਾਕਟਰ ਪੀ.ਜੇ ਸਿੰਘ, ਡਾਕਟਰ ਅਮਿਤ ਗੁਪਤਾ ,ਐਮ. ਡੀ ਨੀਲਮ, ਸੁਦਰਸ਼ਨ ਚੌਧਰੀ ,ਬਿਕਰਮਜੀਤ ਸਿੰਘ ਠਾਕੁਰ, ਜੇ.ਪੀ ਸਿੰਘ , ਮਨਦੀਪ ਸਿੰਘ , ਸੋਨੀ ਸ਼ਰਮਾ, ਹਰੀਸ਼ ਰਾਜਨ ,ਨਵੀਨ ਖੁਖਰੇਜਾ, ਸੁਨੀਲ ਅਗਰਵਾਲ ਚਾਵਲਾ ਨਰਸਿੰਗ ਹੋਮ, ਜੀ.ਐਸ ਚਾਵਲਾ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਗਰ ਨਿਗਮ ਚੋਣਾਂ;ਕਾਂਗਰਸ ਨੇ ਕਮਿਸ਼ਨਰ ਕੋਲੋਂ ਕੀਤੀ ਸਹੀ ਵੋਟਰ ਲਿਸਟਾਂ ਜਾਰੀ ਕਰਨ ਦੀ ਮੰਗ

0

👉ਨਿਗਮ ਪ੍ਰਸ਼ਾਸਨ ਸ਼ਹਿਰ ਦੇ ਵਧੇ ਵਸੋਂ ਵਾਲੇ ਏਰੀਏ ਦੀਆਂ ਬਣੀਆਂ ਵੋਟਾਂ ਨੂੰ ਵੀ ਕਰੇ ਲਿਸਟਾਂ ਵਿੱਚ ਸ਼ਾਮਿਲ
Bathinda News: Municipal Corporation Elections; ਨਗਰ ਨਿਗਮ ਦੇ ਅਗਲੇ ਸਾਲ ਹੋਣ ਵਾਲੀਆਂ ਸੰਭਾਵਿਤ ਚੋਣਾਂ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਕਾਂਗਰਸ ਹੁਣ ਤੋਂ ਹੀ ਤਿਆਰੀਆਂ ਵਿਚ ਜੁੱਟ ਗਈ ਹੈ। ਪਾਰਟੀ ਦੇ ਜ਼ਿਲਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਇੱਕ ਵਫਦ ਵੱਲੋਂ ਅੱਜ ਫਿਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਸਹੀ ਵੋਟਰ ਲਿਸਟਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਰਗ ਨੇ ਕਿਹਾ ਕਿ ਸ਼ਹਿਰ ਦੇ ਵਧੇ ਵਸੋਂ ਵਾਲੇ ਏਰੀਏ ਦੀਆਂ ਵਿਧਾਨ ਸਭਾ ਲਿਸਟਾਂ ਵਿੱਚ ਬਣੀਆਂ ਵੋਟਾਂ ਨਿਗਮ ਲਿਸਟਾਂ ਵਿੱਚ ਸ਼ਾਮਿਲ ਕੀਤੀਆਂ ਜਾਣ, ਐਸਸੀ, ਬੀਸੀ, ਓਬੀਸੀ ਅਤੇ ਹੋਰ ਜਾਤੀ ਅਧਾਰਤ ਜਨ ਗਣਨਾ ਦੇ ਬਣੇ ਬਲਾਕ ਵਰਕਰਾਰ ਰਹਿਣ,ਬਲੋਕ ਤੋੜਨ ਦੀ ਸਾਜਿਸ਼ ਨਾ ਰਚੀ ਜਾਵੇ, ਸਾਰੀਆਂ ਨਵੀਆਂ ਲਿਸਟਾਂ ਚੋਂ ਜਿਲ੍ਹਾ ਚੋਣ ਅਧਿਕਾਰੀ ਅਧੀਨ ਬਣੀਆਂ ਹਨ ਉਹ ਕਾਂਗਰਸ ਪਾਰਟੀ ਨੂੰ ਮੁਹਇਆ ਕਰਵਾਈਆਂ ਜਾਣ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਚੋਣਾਂ; ਬਠਿੰਡਾ ‘ਚ ਬਹੁ-ਕੌਣੇ ਮੁਕਾਬਲੇ ਬਣੇ,ਪਿੰਡਾਂ ‘ਚ ਸਿਆਸੀ ਮਾਹੌਲ ਭਖਿਆ

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਿਗਮ ਦੇ ਵਾਰਡਾਂ ਤੋਂ ਗਿਣਤੀ ਵਧਣੀ ਲਗਭਗ ਤੈਅ ਹੈ। ਉਨ੍ਹਾਂ ਮੰਗ ਕੀਤੀ ਕਿ ਹਨ ਕਿ ਜਿਹੜੀ ਵਾਰਡਵੰਦੀ ਅਧਾਰਤ ਨਵੀਆਂ ਲਿਸਟਾਂ ਬਣੀਆਂ ਹਨ ਉਹਨਾਂ ਨੂੰ ਜਾਰੀ ਕੀਤਾ ਜਾਵੇ ਕਿਉਂਕਿ ਜਿਲਾ ਚੋਣ ਅਧਿਕਾਰੀ ਦੀਆਂ ਲਿਸਟਾਂ ਦਾ ਮੁੱਖ ਚੋਣ ਕਮਿਸ਼ਨ ਤਹਿਤ ਲਿਸਟਾਂ ਨਾਲ ਮੇਲ ਖਾਣਾ ਨਜ਼ਰ ਨਹੀਂ ਆਉਂਦਾ, ਜਿਸਦੇ ਚੱਲਦੇ ਇਸ ਵਿੱਚ ਵੱਡੀ ਘਪਲੇਬਾਜੀ ਦੀ ਵੀ ਅਸ਼ੰਕਾ ਹੁੰਦੀ ਹੈ, ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਯੂਆਈਡੀ ਨੰਬਰ ਤਹਿਤ ਬਣੀਆਂ ਵੋਟਾਂ ਅਤੇ ਨੰਬਰਾਂ ਤੋਂ ਬਿਨਾਂ ਰਿਹਾਇਸ਼ੀ ਇਲਾਕੇ ਦੀਆਂ ਬਣੀਆਂ ਵੋਟਾਂ ਵੀ ਨਿਗਮ ਵਿੱਚ ਸ਼ਾਮਿਲ ਕੀਤੀਆਂ ਜਾਣ ਅਤੇ ਉਹਨਾਂ ਨੂੰ ਵਾਰਡਬੰਦੀ ਸਬੰਧੀ ਇੱਕਜੁੱਟ ਨਕਸ਼ਾ ਮੁਹਇਆ ਕਰਵਾਇਆ ਜਾਵੇ ਨਹੀਂ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਉਹਨਾਂ ਸ਼ਹਿਰ ਤੇ ਘਰਾਂ ਵਿੱਚੋਂ ਕੂੜਾ ਨਾ ਚੱਕਣ ਦਾ ਵੀ ਮੁੱਦਾ ਉਠਾਇਆ ਤੇ ਨਿਗਮ ਕਮਿਸ਼ਨਰ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਬਲਜਿੰਦਰ ਸਿੰਘ ਠੇਕੇਦਾਰ ਸੀਨੀਅਰ ਮੀਤ ਪ੍ਰਧਾਨ, ਰੁਪਿੰਦਰ ਬਿੰਦਰਾ ਜਿਲਾ ਮੀਤ ਪ੍ਰਧਾਨ, ਮਾਧਵ ਸ਼ਰਮਾ ਅਤੇ ਹਰਵਿੰਦਰ ਸਿੰਘ ਲੱਡੂ (ਬਲਾਕ ਪ੍ਰਧਾਨ), ਰਾਜਨਦੀਪ, ਬਲਜੀਤ ਸਿੰਘ ਯੂਥ ਆਗੂ ਸ਼ਾਮਿਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ; ਬਠਿੰਡਾ ‘ਚ ਬਹੁ-ਕੌਣੇ ਮੁਕਾਬਲੇ ਬਣੇ,ਪਿੰਡਾਂ ‘ਚ ਸਿਆਸੀ ਮਾਹੌਲ ਭਖਿਆ

0

👉ਫ਼ੂਸ ਮੰਡੀ ‘ਚ ਸਭ ਤੋਂ ਘੱਟ ਅਤੇ ਸੀਂਗੋ ਤੇ ਬੰਗੀ ਵਿਚ ਸਭ ਤੋਂ ਵੱਧ ਉਮੀਦਵਾਰ ਮੈਦਾਨ ‘ਚ
Bathinda News: ਆਗਾਮੀ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਪਿੰਡਾਂ ਵਿਚ ਸਿਆਸੀ ਮਾਹੌਲ ਭਖਣ ਲੱਗਿਆ ਹੈ। ਬਠਿੰਡਾ ਜ਼ਿਲ੍ਹੇ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਦੇ 17 ਜੋਨਾਂ ਵਿਚੋਂ ਇੱਕ ਦਰਜ਼ਨ ਜੋਨਾਂ ਵਿਚ ਬਹੁ-ਕੌਣਾ ਮੁਕਾਬਲਾ ਬਣਦਾ ਦਿਖਾਈ ਦੇ ਰਿਹਾ।ਇੰਨ੍ਹਾਂ ਚੋਣਾਂ ਨੂੰ ਆਗਾਮੀ ਵਿਧਾਨ ਸਭਾ ਤੋਂ ਪਹਿਲਾਂ ਸੈਮੀਫ਼ਾਈਨਲ ਮੰਨਦਿਆਂ ਵੱਖ ਵੱਖ ਧਿਰਾਂ ਦੀ ਸਿਆਸੀ ਲੀਡਰਸ਼ਿਪ ਵੀ ਮੈਦਾਨ ‘ਚ ਨਿੱਤਰ ਆਈ ਹੈ। ਪਿੰਡਾਂ ਦੇ ਵਿਚ ਵਿਧਾਨ ਸਭਾ ਦੀ ਤਰਜ਼ ‘ਤੇ ਨੁੱਕੜ ਮੀਟਿੰਗਾਂ ਤੇ ਡੋਰ-ਟੂ-ਡੋਰ ਮੁਹਿੰਮ ਭਖਾਈ ਜਾ ਰਹੀ ਹੈ।ਇਹ ਚੋਣਾਂ ਸਿਆਸੀ ਝੰਡਿਆਂ ਹੇਠ ਲੜੀ ਜਾ ਰਹੀ ਹੈ, ਜਿਸਦੇ ਚੱਲਦੇ ਪ੍ਰਿਟਿੰਗ ਪ੍ਰੈਸਾਂ ਉੱਪਰ ਪੋਸਟਰਾਂ ਤੇ ਝੰਡਿਆਂ ਦੀ ਮੰਗ ਵਧਣ ਲੱਗੀ ਹੈ।

ਇਹ ਵੀ ਪੜ੍ਹੋ Bathinda ਦੀ ਗੋਨਿਆਣਾ ਮੰਡੀ ‘ਚ ਮੰਗਲਵਾਰ ‘ਵੰਦੇ ਭਾਰਤ’ Train ਨੂੰ ਲੱਗੀਆਂ ਬ੍ਰੇਕਾਂ,ਜਾਣੋਂ ਮਾਮਲਾ

ਜਿਕਰਯੋਗ ਹੈ ਕਿ ਬਠਿੰਡਾ ਦੇ 17 ਜੋਨਾਂ ਵਿਚੋਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜੋਨਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਜਦਕਿ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਹਲਕੇ ਅਧੀਨ ਆਉਂਦੇ ਫ਼ੂਸ ਮੰਡੀ ਜੋਨ ਤੋਂ ਪਿੱਛੇ ਹਟ ਗਈ ਹੈ। ਇਸੇ ਤਰ੍ਹਾਂ ਪਹਿਲੀ ਵਾਰ ਇਕੱਲਿਆਂ ਕਮਲ ਦਾ ਚੋਣ ਨਿਸ਼ਾਨ ਲੈ ਕੇ ਪਿੰਡਾਂ ਵਿਚ ਪੁੱਜੀ ਭਾਜਪਾ ਨੂੰ 11 ਥਾਵਾਂ ‘ਤੇ ਹੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਫੂਸ ਮੰਡੀ ਵਿਚ ਆਪ ਤੇ ਅਕਾਲੀ ਦਲ ਵਿਚਕਾਰ ਆਹਮੋ-ਸਾਹਮਣੇ ਮੁਕਾਬਲਾ ਹੈ ਜਦਕਿ ਸੀਗੋ ਤੇ ਬੰਗੀ ਰੁਲਦੂ ਜੋਨ ਵਿਚ ਅਜਾਦ ਉਮੀਦਵਾਰ ਵੀ ਮੈਦਾਨ ਵਿਚ ਨਿੱਤਰੇ ਹੋਏ ਹਨ।

ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

ਰੌਚਕ ਗੱਲ ਇਹ ਹੈ ਕਿ ਇੰਨ੍ਹਾਂ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦੀ ਬਜਾਏ ਵੱਖ ਵੱਖ ਪਾਰਟੀਆਂ ਦੇ ਹਲਕਾ ਇੰਚਾਰਜ਼ਾਂ ਤੇ ਵਿਧਾਇਕਾਂ ਦਾ ਚੋਣਾਂ ਜਿੱਤਣ ਲਈ ਜਿਆਦਾ ਜੋਰ ਲੱਗਿਆ ਹੋਇਆ ਹੈ। ਜਿਸਦੇ ਚੱਲਦੇ ਸਮੂਹ ਪਾਰਟੀਆਂ ਦੇ ਹਲਕਾ ਇੰਚਾਰਜ਼ ਜਾਂ ਵਿਧਾਇਕ ਮੂਹਰੇ ਹੋ ਕੇ ਪਿੰਡਾਂ ਵਿਚ ਚੋਣ ਪ੍ਰਚਾਰ ‘ਚ ਖੁੱਭੇ ਹੋਏ ਹਨ। ਹਾਲਾਂਕਿ ਬਠਿੰਡਾ ਦਿਹਾਤੀ ਵਿਚ ਕੋਈ ਹਲਕਾ ਇੰਚਾਰਜ਼ ਨਾਂ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਬਾਦਲ ਪਿੰਡ ਤੋਂ ਚੱਲ ਰਹੀ ਹੈ ਜਦਕਿ ਕਾਂਗਰਸ ਦੀ ਸਥਿਤੀ ਲਾਵਾਰਿਸਾਂ ਵਾਲੀ ਜਾਪ ਰਹੀ ਹੈ। ਇਸੇ ਤਰ੍ਹਾਂ ਆਪ ਨੇ ਆਪਣੇ ਮੌਜੂਦਾ ਵਿਧਾਇਕ ਨੂੰ ਪਿੱਛੇ ਕਰਕੇ ਇੱਥੇ ਲਗਾਏ ਨਵੇਂ ਹਲਕਾ ਇੰਚਾਰਜ਼ ਦੇ ਹੱਥ ਸਾਰੀ ਵਾਂਗਡੋਰ ਦਿੱਤੀ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਭਾਗੂ ਰੋਡ ਨੂੰ ਚੋੜੀ ਕਰਨ ਦਾ ਮਾਮਲਾ; ਭਾਜਪਾ ਆਗੂ ਰਾਜ ਗਰਗ ਨੰਬਰਦਾਰ ਨੇ ਪ੍ਰਭਾਵਿਤ ਦੁਕਾਨਦਾਰਾਂ ਲਈ ਮੰਗਿਆ ਮੁਆਵਜ਼ਾ

0

Bathinda News: ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਸ਼ਹਿਰ ਦੀ ਭਾਗੂ ਰੋਡ ਨੂੰ ਚੋੜਾ ਕਰਨ ਦੀ ਚੱਲ ਰਹੀ ਪ੍ਰਕ੍ਰਿਆ ਦੌਰਾਨ ਇੱਥੇ ਦੁਕਾਨਾਂ ਤੇ ਮਕਾਨਾਂ ਨੂੰ ਢਾਹੁਣ ਦਾ ਕੰਮ ਵੀ ਜਾਰੀ ਹੈ। ਪੀੜਤ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਭਾਜਪਾ ਦੇ ਸੂਬਾ ਸਕੱਤਰ ਰਾਜ ਗਰਗ ਨੰਬਰਦਾਰ ਨੇ ਸਰਕਾਰ ਕੋਲੋਂ ਇੰਨ੍ਹਾਂ ਨੂੰ ਮੁਆਵਾਜ਼ਾ ਦੇਣ ਦੀ ਮੰਗ ਕੀਤੀ ਹੈ। ਇੱਥੈ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਦੇ ਹਾਮੀ ਹਨ ਪ੍ਰੰਤੂ ਲੋਕਾਂ ਨੂੰ ਉਜ਼ਾੜੇ ਦਾ ਮੁਆਵਜ਼ਾ ਦੇਣਾ ਉਨ੍ਹਾਂ ਦਾ ਕਾਨੂੰਨੀ ਹੱਕ ਹੈ।

ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

ਸ਼੍ਰੀ ਨੰਬਰਦਾਰ ਨੇ ਅੱਗੇ ਕਿਹਾ ਕਿ ਰਜਿੰਦਰਾ ਕਾਲਜ਼ ਤੋਂ ਲੈ ਕੇ ਬੀਡੀਏ ਦਫ਼ਤਰ ਤੱਕ ਪੁੱਜਣ ਵਾਲੀ ਇਸ ਸੜਕ ਉੱਪਰ ਦਰਜ਼ਨਾਂ ਉਸਾਰੀਆਂ ਢਾਹਿਆ ਗਿਆ। ਸਾਲ 2022 ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਚੁੱਕੇ ਰਾਜ ਗਰਗ ਨੰਬਰਦਾਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ, ਜਿੰਨ੍ਹਾਂ ਦੁਕਾਨਦਾਰਾਂ ਕੋਲ ਜਗ੍ਹਾਂ ਦੀ ਮਾਲਕੀ ਹੈ, ਉਨ੍ਹਾਂ ਨੂੰ ਇਹ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸਤੋਂ ਇਲਾਵਾ ਉਜ਼ਾੜੇ ਤੋਂ ਪਹਿਲਾਂ ਇੰਨ੍ਹਾਂ ਦੁਕਾਨਦਾਰਾਂ ਨੂੰ ਕੋਈ ਬਦਲਵੇਂ ਪ੍ਰਬੰਧ ਕਰਕੇ ਵੀ ਦੇਣੇ ਚਾਹੀਦੇ ਹਨ ਤਾਂ ਕਿ ਉਹ ਆਪਣਾ ਰੋਜ਼ਗਾਰ ਚੱਲਦਾ ਰੱਖ ਸਕਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ਦੀ ਗੋਨਿਆਣਾ ਮੰਡੀ ‘ਚ ਮੰਗਲਵਾਰ ‘ਵੰਦੇ ਭਾਰਤ’ Train ਨੂੰ ਲੱਗੀਆਂ ਬ੍ਰੇਕਾਂ,ਜਾਣੋਂ ਮਾਮਲਾ

0

Bathinda News: ਫਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ ਬੰਦੇ ਭਾਰਤ ਟ੍ਰੇਨ ਨੂੰ ਅੱਜ ਗੋਨਿਆਣਾ ਮੰਡੀ ਵਿਖੇ ਬਰੇਕਾਂ ਲਾਉਣੀਆਂ ਪਈਆਂ। ਲੋਕਾਂ ਦੇ ਰੋਹ ਅੱਗੇ ਝੁਕਦਿਆਂ ਰੇਲਵੇ ਵੱਲੋਂ ਕਰੀਬ 35-40 ਮਿੰਟ ਇਸ ਹਾਈ ਸਪੀਡ ਟ੍ਰੇਨ ਨੂੰ ਗੋਨਿਆਣਾ ਮੰਡੀ ਦੇ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਤੋਂ ਪਿੱਛੇ ਰੋਕੀ ਰੱਖਿਆ। ਇਸ ਟਰੇਨ ਨੂੰ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ। ਫਿਰੋਜਪੁਰ ਤੋਂ ਦਿੱਲੀ ਤੱਕ ਇਸ ਟਰੇਨ ਦੇ ਸਿਰਫ ਸੱਤ ਹੀ ਸਟਾਪਜ਼ ਹਨ।ਪ੍ਰੰਤੂ ਗੋਨਿਆਣਾ ਮੰਡੀ ਵਿਚ ਇਸਦਾ ਠਹਿਰਾਓ ਨਹੀਂ ਹੈ।

ਇਹ ਵੀ ਪੜ੍ਹੋ Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

ਸੂਚਨਾ ਮੁਤਾਬਕ ਆਪਣੀ ਸਮਾਂ ਸਾਰਨੀ ਮੁਤਾਬਕ ਇਹ ਟਰੇਨ ਗੋਨਿਆਣਾ ਮੰਡੀ ਦੇ ਰੇਲਵੇ ਸਟੇਸ਼ਨ ਨੂੰ ਕਰੀਬ 8:55 ਉੱਪਰ ਬਠਿੰਡਾ ਜਾਣ ਲਈ ਕਰਾਸ ਕਰਦੀ ਹੈ ਪ੍ਰੰਤੂ ਇਸਤੋਂ ਪਹਿਲਾਂ ਫ਼ਿਰੋਜਪੁਰ ਤੋਂ ਬਠਿੰਡਾ ਤੱਕ ਚੱਲਣ ਵਾਲੀ ਪੈਸੰਜ਼ਰ ਟਰੇਨ ਇੱਥੇ ਵੰਦੇ ਭਾਰਤ ਤੋਂ 10-15 ਮਿੰਟ ਪਹਿਲਾਂ ਪਹੁੰਚ ਜਾਂਦੀ ਹੈ। ਪਰ ਵੰਦੇ ਭਾਰਤ ਹਾਈ ਸਪੀਡ ਟਰੇਨ ਹੋਣ ਕਾਰਨ ਪੈਸੰਜ਼ਰ ਟਰੇਨ ਨੂੰ ਇਸਦੇ ਕਰਾਸ ਕਰਨ ਤੱਕ ਰੇਲਵੇ ਸਟੇਸ਼ਨ ਉੱਪਰ ਹੀ ਰੁਕਣਾ ਪੈਂਦਾ ਹੈ, ਜਿਸਦੇ ਨਾਲ ਸਰਕਾਰੀ ਦਫ਼ਤਰਾਂ ਤੇ ਹੋਰ ਕੰਮਕਾਜ਼ ਲਈ ਪੈਸੰਜ਼ਰ ਟਰੇਨ ਉੱਪਰ ਜਾਣ ਵਾਲੇ ਯਾਤਰੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ Bathinda ਦੀ Main Road ਤੋਂ ਪੁਰਾਣੇ ਦਰੱਖਤ ਕੱਟਣ ਦਾ ਮਾਮਲਾ ਭਖਿਆ; ਲੱਗਿਆ ਧਰਨਾ, ਹੋਵੇਗੀ ਸੜਕ ਜਾਮ

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਇੰਨ੍ਹਾਂ ਯਾਤਰੂਆਂ ਵੱਲੋਂ ਰੇਲਵੇ ਅਧਿਕਾਰੀਆਂ ਨੂੰ ਮਸਲੇ ਦਾ ਹੱਲ ਕੱਢਣ ਲਈ ਕਿਹਾ ਜਾ ਰਿਹਾ ਸੀ ਪ੍ਰੰਤੂ ਕੋਈ ਹੱਲ ਨਾ ਨਿਕਲਦਾ ਦੇਖ ਅੱਜ ਉਨ੍ਹਾਂ ਵੱਲੋਂ ਵੰਦੇ ਭਾਰਤ ਟਰੇਨ ਨੂੰ ਰੋਕਣ ਦਾ ਅਲਟੀਮੇਟਮ ਦਿੱਤਾ ਗਿਆ ਸੀ। ਜਿਸਦੇ ਚੱਲਦੇ ਕਿਸੇ ਅਣਸੁਖਾਵੀਂ ਘਟਨਾ ਨੁੰ ਰੋਕਣ ਲਈ ਰੇਲਵੇ ਅਧਿਕਾਰੀਆਂ ਵੱਲੋਂ ਵੰਦੇ ਭਾਰਤ ਟਰੇਨ ਨੂੰ ਰੋਕ ਦਿੱਤਾ ਅਤੇ ਯਾਤਰੂਆਂ ਦੀ ਮੰਗ ‘ਤੇ ਪਹਿਲਾਂ ਪੈਸੰਜ਼ਰ ਟਰੇਨ ਨੂੰ ਬਠਿੰਡਾ ਲਈ ਰਵਾਨਾ ਕੀਤਾ। ਰੇਲਵੇ ਅਧਿਕਾਰੀਆਂ ਮੁਤਾਬਕ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Breaking News: Bathinda ਨਹਿਰ ‘ਚ ਮੁੜ ਡਿੱਗੀ ਕਾਰ; ਇੱਕ ਦੀ ਹੋਈ ਮੌ+ਤ

0

Bathinda News: ਬਠਿੰਡਾ ਦੀ ਸਰਹਿੰਦ ਨਹਿਰ ‘ਚ ਬੀਤੀ ਰਾਤ ਮੁੜ ਇੱਕ ਕਾਰ ਦੇ ਡਿੱਗਣ ਦੀ ਖ਼ਬਰ ਹੈ। ਇਸ ਘਟਨਾ ਵਿਚ ਕਾਰ ‘ਚ ਸਵਾਰ 3 ਜਣਿਆਂ ਵਿਚੋਂ 1 ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਜਦਕਿ ਦੋ ਜਣਿਆਂ ਨੂੰ ਗੋਤਾਖੋਰਾਂ ਦੀ ਮੱਦਦ ਨਾਲ ਪੁਲਿਸ ਪ੍ਰਸ਼ਾਸਨ ਨੇ ਬਚਾ ਲਿਆ। ਮ੍ਰਿਤਕ ਦੀ ਪਹਿਚਾਣ ਆਰਿਫ਼ ਅੰਸਾਰੀ (40 ਸਾਲ) ਵਾਸੀ ਪਰਸਰਾਮ ਨਗਰ ਗਲੀ ਨੰਬਰ 36 ਬਠਿੰਡਾ ਵਜੋਂ ਹੋਈ ਹੈ। ਜਦਕਿ ਉਸਦੇ ਨਾਲ ਕਾਰ ‘ਚ ਸਵਾਰ ਮੁਹੰਮਦ ਅੰਸਾਰੀ ਤੇ ਮੁਖਤਾਰ ਅੰਸਾਰੀ ਜਿੰਦਾ ਬਚ ਗਏ।

ਇਹ ਵੀ ਪੜ੍ਹੋ Bathinda ਦੀ Main Road ਤੋਂ ਪੁਰਾਣੇ ਦਰੱਖਤ ਕੱਟਣ ਦਾ ਮਾਮਲਾ ਭਖਿਆ; ਲੱਗਿਆ ਧਰਨਾ, ਹੋਵੇਗੀ ਸੜਕ ਜਾਮ

ਇਹ ਮੂਲ ਰੂਪ ਵਿਚ ਯੂਪੀ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਕ ਇੰਨ੍ਹਾਂ ਵੱਲੋਂ ਬੀਤੇ ਕੱਲ ਹੀ ਸਵਿੱਫ਼ਟ ਡਿਜ਼ਾਇਰ ਕਾਰ ਖਰੀਦੀ ਗਈ ਸੀ ਤੇ ਕਾਰੀਗਰੀ ਦਾ ਕੰਮ ਕਰਦੇ ਇਹ ਤਿੰਨੋਂ ਜਣੇ ਸ਼ਾਮ ਨੂੰ ਕੰਮ ਤੋਂ ਵਿਹਲੇ ਹੋ ਕੇ ਨਵੀਂ ਕਾਰ ਦੇ ਸ਼ੌਕ ‘ਚ ਉਸਨੂੰ ਚਲਾ ਰਹੇ ਸਨ। ਇਸ ਦੌਰਾਨ ਜਦ ਆਰਿਫ਼ ਕਾਰ ਨੂੰ ਚਲਾ ਰਿਹਾ ਸੀ ਤਾਂ ਸਰਹਿੰਦ ਕੈਨਾਲ ਦੇ ਨਾਲ ਬਣੀ ਸੜਕ ਉੱਪਰ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ।ਪੁਲਿਸ ਅਧਿਕਾਰੀਆਂ ਮੁਤਾਬਕ ਲਾਸ਼ ਨੂੰ ਨਹਿਰ ਵਿਚੋਂ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾ ਦਿੱਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1901002