Home Blog Page 2852

ਬਠਿੰਡਾ ਸ਼ਹਿਰ ਦੇ ਵਾਸੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਉਤਾਵਲੇ :ਨਵਦੀਪ ਜੀਦਾ

0

ਸੁਖਜਿੰਦਰ ਮਾਨ

ਬਠਿੰਡਾ, 9 ਅਗਸਤ :ਨਵਦੀਪ ਸਿੰਘ ਜੀਦਾ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੁਆਰਾ ਬਠਿੰਡਾ ਸ਼ਹਿਰ ਦੇ ਧੋਬੀ ਬਜ਼ਾਰ ਵਿੱਚ ਸ਼ਹਿਰ ਵਾਸੀਆਂ ਨਾਲ ਮੇਲ-ਮਿਲਾਪ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਿਆ ਨਾਲ ਹੀ ਕੇਜਰੀਵਾਲ ਸਾਹਿਬ ਦੁਆਰਾ ਜ਼ੋ 300 ਯੂਨਿਟ ਫ੍ਰੀ ਮਹੀਨਾ ਦਿੱਤੀ ਜਾਵੇਗੀ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਜੀਦਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਬਹੁਤ ਪਿਆਰ ਹੈ ਲੋਕ ਆਮ ਆਦਮੀ ਪਾਰਟੀ ਵੋਟ ਪਾਉਣ ਲਈ ਉਤਾਵਲੇ ਹਨ ਕਿਉਂਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅੱਜ ਦੇ ਸਮੇਂ ਵਿੱਚ ਹਰ ਵਰਗ ਦੁਖੀ ਹੈ ਅਤੇ ਹਰ ਵਰਗ ਦੀਆਂ ਅੱਖਾਂ ਵਿਚ ਹੰਝੂ ਹਨ ਕਿਉਂਕਿ ਕਾਂਗਰਸ ਪਾਰਟੀ ਤੇ ਸਾਢੇ ਚਾਰ ਸਾਲ ਵਿੱਚ ਕਿਸੇ ਵੀ ਵਰਗ ਦੀ ਬਾਂਹ ਨਹੀਂ ਫੜੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਅਹੁਦੇਦਾਰ ਸਾਹਿਬਾਨ ਜਿੰਨਾ ਵਿੱਚ ਬਲਜਿੰਦਰ ਪਲ਼ਟਾ ,ਗੁਲਾਬ ਚੰਦ, ਰਾਮਚੰਦਰ , ਹੈਪੀ ਇਵੈਨਟ ਇਚਾਰਜ, ਅਮਰਪਾਲ ਕੌਰ, ਅਚਲਾ ਸਕੱਤਰ, ਰਕੇਸ਼ ਕਾਂਸ਼ਲ ਮਾਨਿਕ ਸ਼ਰਮਾ, ਬਿੱਟੀ ਸਿਵੀਆਂ, ਵਿਨੋਦ, ਰਜਿੰਦਰ ਕੌਰ ਸਕੱਤਰ, ਹਾਜ਼ਰ ਸਨ

ਟਿਕਰੀ ਬਾਰਡਰ ‘ਤੇ ਕਿਸਾਨ ਯੂਨੀਅਨ ਉਗਰਾਹਾਂ ਮਨਾਏਗੀ ਸੰਗਰਾਮੀ ਤੀਆਂ

ਸੁਖਜਿੰਦਰ ਮਾਨ

ਨਵੀਂ ਦਿੱਲੀ 9 ਅਗਸਤ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਗ਼ਦਰੀ ਗੁਲਾਬ ਕੌਰ ਨਗਰ ‘ਚ ਲੱਗੇ ਮੋਰਚੇ ਦੀ ਸਟੇਜ ‘ਤੇ ਕੱਲ੍ਹ 10 ਅਗਸਤ ਨੂੰ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਗਰਾਮੀ ਤੀਆਂ ਮਨਾਈਆਂ ਜਾਣਗੀਆਂ ਜਿਨ੍ਹਾਂ ਦੀ ਅਗਵਾਈ ਕੁਲਦੀਪ ਕੌਰ ਕੁੱਸਾ ਅਤੇ ਪਰਮਜੀਤ ਕੌਰ ਕੋਟੜਾ ਕੋੜਾ ਕਰਨਗੀਆਂ।
ਇਹ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਕਿਸਾਨੀ ਸੰਘਰਸ਼ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ‘ਚ ਕਾਰਪੋਰੇਟ ਘਰਾਣਿਆਂ ਦੇ ਲੁੱਟ ਦੇ ਵਸੀਲਿਆਂ ‘ਤੇ ਜਥੇਬੰਦੀ ਵੱਲੋਂ ਆਪਣੇ ਮੋਰਚੇ ਗੱਡ ਕੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਇਸੇ ਤਰ੍ਹਾਂ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਵੀ ਲਗਾਤਾਰ ਸੰਘਰਸ਼ ਦੀ ਦਾਬ ਸਦਕਾ ਕਿਸਾਨ ਸਰਕਾਰ ਨੂੰ ਘੇਰੀ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਸੰਸਦ ਦਾ ਮੌਨਸੂਨ ਸੈਸ਼ਨ ਪਿਛਲੀ 19 ਜੁਲਾਈ ਤੋਂ ਸ਼ੁਰੂ ਕੀਤਾ ਹੋਇਆ ਹੈ। ਉਸ ਦੇ ਬਰਾਬਰ ਹੀ ਸੰਯੁਕਤ ਮੋਰਚੇ ਵੱਲੋਂ 22 ਜੁਲਾਈ ਤੋਂ ਕਿਸਾਨਾਂ ਦੀ ਵੱਖਰੀ ਸੰਸਦ ਚਲਾ ਕੇ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ ਕੀਤਾ ਜਾ ਰਿਹਾ ਹੈ। ਅੱਜ ਕਿਸਾਨਾਂ ਦੀ ਸੰਸਦ ‘ਚ ਔਰਤਾਂ ਦੇ ਅਖੀਰਲੇ ਦਿਨ ਦੀ ਔਰਤ ਕਿਸਾਨ ਸੰਸਦ ‘ਚ ਬੇਭਰੋਸਗੀ ਦੇ ਮਤੇ ‘ਤੇ ਵੱਖ ਵੱਖ ਬੁਲਾਰਿਆਂ ਨੇ ਇੰਨਾ ਕਾਨੂੰਨਾਂ ਨੂੰ ਲੈ ਕੇ ਵਿਚਾਰ ਚਰਚਾਵਾਂ ਕੀਤੀਆਂ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦਾ ਮੁੱਦਾ ਸਾਡੇ ਦੇਸ਼ ‘ਚ ਬੜਾ ਅਹਿਮ ਹੈ। ਦੇਸ਼ ਦੇ ਹਾਕਮਾਂ ਨੇ ਪਹਿਲਾਂ ਹੀ ਜਨਤਕ ਅਦਾਰਿਆਂ ਨੂੰ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ‘ਚ ਦੇ ਕੇ ਸਾਰੇ ਹੀ ਮਹਿਕਮਿਆਂ ‘ਚ 2004 ਤੋਂ ਬਾਅਦ ਸਰਕਾਰੀ ਨੌਕਰੀਆਂ ਦੇ ਬੂਹੇ ਬੰਦ ਕੀਤੇ ਹੋਏ ਹਨ। ਇਸੇ ਕਾਰਨ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਵਲੋਂ ਨਿਰਾਸ਼ ਹੋ ਕੇ ਨਸ਼ਿਆਂ ਅਤੇ ਹੋਰ ਗਲਤ ਰਾਹਾਂ ‘ਤੇ ਪੈ ਕੇ ਲੁੱਟਾਂ ਖੋਹਾਂ ਅਤੇ ਉਸ ਤੋਂ ਬਾਅਦ ਇੱਕ ਵੱਡਾ ਗੈਂਗਸਟਰਾਂ ਦਾ ਰੂਪ ਧਾਰਨ ਕਰ ਕੇ ਕਿਵੇਂ ਕਤਲੋਗਾਰਤ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਰੋਜ਼ਾਨਾ ਹੀ ਫਿਰੌਤੀ ਦੀਆਂ ਲਈਆਂ ਹੋਈਆਂ ਰਕਮਾਂ ਨੂੰ ਲੈ ਕੇ ਆਪਸ ‘ਚ ਹੀ ਭਿੜ ਕੇ ਇੱਕ ਦੂਸਰੇ ਗੈਂਗਸਟਰ ਦਾ ਕਤਲ ਹੋ ਰਿਹਾ ਹੈ ਜੇਕਰ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਇਹ ਗੈਂਗਸਟਰਾ ਹੋਰ ਵੀ ਭਿਆਨਕ ਰੂਪ ਅਖ਼ਤਿਆਰ ਕਰਨਗੀਆਂ।
ਸੁਖਜੀਤ ਕੌਰ ਮੋਗਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਖੇਤੀ ਸੰਬੰਧੀ ਕਾਨੂੰਨ ਲਿਆਉਣ ਤੋਂ ਪਹਿਲਾਂ ਲੋਕ ਸਰਕਾਰਾਂ ਵੱਲੋਂ ਲਿਆਂਦੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਤੋਂ ਅਨਜਾਣ ਸਨ। ਭਾਵੇਂ ਜਥੇਬੰਦੀਆਂ ਦੇ ਆਗੂ ਲੰਮੇ ਸਮੇਂ ਤੋਂ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਨੂੰ ਸੁਚੇਤ ਕਰ ਰਹੇ ਸਨ ਕਿ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਅਤੇ ਖਤਰਨਾਕ ਹੋਵੇਗਾ। ਜ਼ਮੀਨਾਂ ‘ਤੇ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੋਣਗੇ। ਇਨ੍ਹਾਂ ਗੱਲਾਂ ਦਾ ਪਹਿਲਾਂ ਪੂਰਾ ਪਤਾ ਨਾ ਹੋਣ ਕਰਕੇ ਕਿਰਤੀ ਲੋਕ ਅਵੇਸਲੇ ਸਨ ਪਰ ਹੁਣ ਪਤਾ ਲੱਗਣ ਕਾਰਨ ਔਰਤਾਂ ਅੱਗੇ ਤੋਂ ਸੁਚੇਤ ਹੋ ਕੇ ਇਨ੍ਹਾਂ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ਾਂ ਦੇ ਮੈਦਾਨਾਂ ‘ਚ ਆਉਣਗੀਆਂ। ਕਾਰਪੋਰੇਟ ਘਰਾਣੇ ਭਾਵੇਂ ਸਾਡੇ ਅਵੇਸਲੇਪਣ ‘ਚ ਭਾਰਤ ਦੇ ਸਾਰੇ ਹੀ ਸੂਬਿਆਂ ‘ਚ ਆਪਣੇ ਕਾਰੋਬਾਰ ਵਧਾਉਣ,ਫੈਲਾਉਣ ‘ਚ ਕਾਮਯਾਬ ਹੋਏ ਹਨ ਪਰ ਇਸ ਤੋਂ ਬਾਅਦ ਇਹ ਸਾਰਾ ਕੁਝ ਜਾਮ ਕਰ ਕੇ ਇਨ੍ਹਾਂ ਲੁਟੇਰੀਆਂ ਗਿਰਝਾਂ ਨੂੰ ਦੇਸ਼ ‘ਚੋਂ ਬਾਹਰ ਕੱਢ ਕੇ ਹੀ ਦਮ ਲਵਾਂਗੇ ਅਤੇ ਲੋਕਾਂ ਦੇ ਇਕੱਠਾਂ ਨਾਲ ਅਸੀਂ ਆਪਣੀ ਪੁੱਗਤ ਵਾਲਾ ਰਾਜ ਲੈ ਕੇ ਆਵਾਂਗੇ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ। ਸਟੇਜ ਸੰਚਾਲਨ ਦੀ ਭੂਮਿਕਾ ਜਰਨੈਲ ਸਿੰਘ ਬਦਰਾ ਨੇ ਬਾਖੂਬੀ ਨਿਭਾਈ ਅਤੇ ਜਗਦੇਵ ਸਿੰਘ ਜੋਗੇਵਾਲਾ, ਗੁਰਦੇਵ ਸਿੰਘ ਕਿਸ਼ਨਪੁਰਾ, ਮਲਕੀਤ ਸਿੰਘ ਹੇੜੀਕੇ, ਦਰਸ਼ਨ ਸਿੰਘ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।

ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ : ਮਨਪ੍ਰੀਤ ਬਾਦਲ

ਸਵਾ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 3 ਮੰਜ਼ਿਲੇ ਭਗਵਾ ਵਾਲਮੀਕਿ ਭਵਨ ਦਾ ਰੱਖਿਆ ਨੀਂਹ ਪੱਥਰ
ਕਿਹਾ, 50 ਲੱਖ ਨਾਲ ਵੱਖ-ਵੱਖ ਧਰਮਸ਼ਾਲਾਵਾਂ ਦਾ ਕੀਤਾ ਨਵੀਨੀਕਰਨ

ਸੁਖਜਿੰਦਰ ਮਾਨ

ਬਠਿੰਡਾ, 8 ਅਗਸਤ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਜਿੱਥੇ ਆਮ ਲੋਕਾਂ ਨੂੰ ਸੇਵਾਵਾਂ ਪਹਿਲ ਦੇ ਆਧਾਰ `ਤੇ ਦੇਣ ਲਈ ਯਤਨਸ਼ੀਲ ਹੈ ਉਥੇ ਹਰ ਵਰਗ ਦੀ ਭਲਾਈ ਲਈ ਵੀ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਸਵਾ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਵਾਨ ਵਾਲਮੀਕਿ ਭਵਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਭਵਨ 3 ਮੰਜਿ਼ਲਾ ਹੋਵੇਗਾ ਅਤੇ 500 ਗਜ ਦੀ ਜਗ੍ਹਾ ਵਿੱਚ ਬਣਾਇਆ ਜਾਵੇਗਾ। ਇਹ ਬਣਨ ਵਾਲਾ ਭਗਵਾਨ ਵਾਲਮੀਕਿ ਭਵਨ ਪਾਰਕਿੰਗ ਆਦਿ ਸਹੂਲਤਾਂ ਨਾਲ ਲੈਸ ਹੋਵੇਗਾ। ਵਾਲਮੀਕਿ ਭਵਨ ਦਾ ਨਿਰਮਾਣ ਕਾਰਜ ਇਸੇ ਸਾਲ ਵਿਚ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਵਾਲਮੀਕਿ ਭਾਈਚਾਰੇ ਦੀ ਭਵਨ ਬਣਾਉਣ ਦੀ ਮੰਗ ਸੀ, ਜਿਸਨੂੰ ਪੂਰਾ ਕਰਕੇ ਅੱਜ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਸਿਵਲ ਲਾਈਨ ਵਿੱਚ ਬਣਨ ਵਾਲੀ ਸਟੇਟ ਆਫ ਦਾ ਆਰਟ ਲਾਇਬ੍ਰੇਰੀ ਵੀ ਰਮਾਇਣ ਦੇ ਰਚੇਤਾ ਭਗਵਾਨ ਸ੍ਰੀ ਵਾਲਮੀਕਿ ਜੀ ਨੂੰ ਸਮਰਪਿਤ ਕੀਤੀ ਜਾਵੇਗੀ। ਇਸਦੇ ਨਿਰਮਾਣ `ਤੇ 6.53 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਇਹ ਇਲਾਕੇ ਦੇ ਸਮੂਹ ਲੋਕਾਂ ਬੌਧਿਕ ਵਿਕਾਸ ਦਾ ਕੇਂਦਰ ਬਣੇਗੀ। ਉਨ੍ਹਾਂ ਦੱਸਿਆ ਕਿ ਸਮਾਜ ਦੇ ਪਿਛੜੇ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਅੰਦਰ ਵੱਖ-ਵੱਖ ਧਰਮਸ਼ਾਲਾ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਬਠਿੰਡਾ ਸ਼ਹਿਰ ਕਾਂਗਰਸ ਪ੍ਰਧਾਨ ਅਰੁਣ ਵਧਾਵਨ ਅਤੇ ਵਾਲਮੀਕਿ ਸਮਾਜ ਦੇ ਆਗੂ ਨਵੀਨ ਵਾਲਮੀਕਿ ਨੇ ਸ. ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਭਵਨ ਬਣਾਉਣ ਦੀ ਉਨ੍ਹਾਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ, ਜੋ ਅੱਜ ਉਨ੍ਹਾਂ ਨੇ ਪੂਰੀ ਕੀਤੀ ਹੈ। ਉਹਨਾਂ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ।ਇਸ ਮੌਕੇ ਬਾਲਮੀਕ ਸਮਾਜ ਸਾਰੇ ਵਾਰਡਾਂ ਦੇ ਮੈਂਬਰ ਹੰਸ ਰਾਜ,ਅਰਜੁਨ ਸਿੰਘ, ਵੀਰ ਭਾਨ (ਪ੍ਰਧਾਨ ਸਫਾਈ ਸੇਵਕ ਐਮ.ਸੀ),ਰਤੀ ਰਾਮ ,ਕਿਸ਼ਨ ਪ੍ਰਧਾਨ ,ਪੂਰਨ ਸ਼ਾਹ,ਗੋਰੇ ਲਾਲ ,ਰਾਜੇਸ਼ ਬਬਲ ,ਸੁਨੀਲ ਕੁਮਾਰ ,ਕੁਲਦੀਪ ਕੁਮਾਰ ,ਮਹਿੰਦਰ ਕੁਮਾਰ ,ਸਵਾਮੀ ਮੋਨੀ ਸ਼ਾਹ ,ਬਿਸ਼ਨ ,ਰਾਮ ਚਰਨ ,ਗੋਡੀ ਬਾਲ ,ਦਰਸ਼ਨ ਕਾਂਗੜਾ ,ਕਿਸ਼ਨ ਗੋਪਾਲ,ਸੰਦੀਪ ,ਸੁਨੀਲ ਕੁਮਾਰ ,ਅਵਤਾਰ ,ਅਮਿਤ ਕੁਮਾਰ,ਯਸ਼ਪਾਲ ਫੋਜੀ,ਪ੍ਰਹਿਲਾਦ ਰਾਏ ,ਬੱਬੂ ,ਸ਼ੰਮੀ ,ਵਿੱਕੀ ,ਰਜਿੰਦਰ ,ਸੁਭਾਸ਼ ਕੁਮਾਰ ਨੇ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਚੇਅਰਮੈਨ ਪਲੈਨਿੰਗ ਬੋਰਡ ਰਾਜਨ ਗਰਗ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇਕੇ ਅਗਰਵਾਲ, ਮੇਅਰ ਰਮਨ ਗੋਇਲ,,ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਹਰਮੰਦਰ ਸਿੰਘ,ਐਕਸੀਅਨ ਮੰਡੀ ਬੋਰਡ ਵਿਪਨ ਖੰਨਾਂ, ਸੰਜੇ ਬਿਸਵਾਲ, ਸੰਤੋਸ਼ ਮਹੰਤ ਆਦਿ ਹਾਜ਼ਰ ਸਨ

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੰਘਰਸ਼ ਰੱਖਣ ਦਾ ਐਲਾਨ

ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਭਲਕੇ ਤੋਂ 13 ਅਗੱਸਤ ਤੱਕ ਜ਼ਿਲ੍ਹਾ ਹੈਡਕੁਆਟਰਾਂ ਉਪਰ ਧਰਨੇ ਦੇਣ ਦਾ ਪੋ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਨਰੇਸ਼ ਕੁਮਾਰ ਸੈਣੀ ਨੇ ਦਸਿਆ ਕਿ ਖੇਤੀਬਾੜੀ ਉੱਪ ਨਿਰੱਖਕ ਵਿਭਾਗ ਅਤੇ ਕਿਸਾਨਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਹੈ। ਪ੍ਰੰਤੂ ਸਰਕਾਰ ਦਾ ਇਸ ਮੁਲਾਜ਼ਮ ਵਰਗ ਵਲ ਬਿਲਕੁਲ ਧਿਆਨ ਨਹੀਂ ਹੈ ਅਤੇ ਅੱਜ ਦੇ ਸਮੇ ਅਨੁਸਾਰ ਇਸਦੀ ਬਣਦੀ ਤਨਖਾਹ ਬਹੁਤ ਘਟ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਉੱਪ ਨਿਰੱਖਕ ਦੀ ਪੇ-ਪੈਰੀਟੀ ਮੁੜ ਤੋਂ ਬਹਾਲ ਕੀਤੀ ਜਾਵੇ ।

 

ਸੈਨੇਟ ਵਿੱਚ ਪੁੱਜ ਕੇ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣਾ ਮੁੱਖ ਮੰਤਵ-ਨਰੇਸ ਗੌੜ

ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਹਲਕੇ ਤੋਂ ਸੈਨੇਟਰ ਦੇ ਉਮੀਦਵਾਰ ਨਰੇਸ ਗੌੜ ਨੇ ਦਾਅਵਾ ਕੀਤਾ ਹੈ ਕਿ ਚੁਣੇ ਜਾਣ ਉਪਰੰਤ ਮੁੱਖ ਮੰਤਵ ਪੰਜਾਬ ਦੀ ਵਿਰਾਸਤੀ ਧਰੋਹਰ ਯੂਨੀਵਰਸਿਟੀ ਨੂੰ ਬਚਾਉਣਾ ਅਤੇ ਟੀਚਰਾਂ-ਵਿਦਿਆਰਥੀਆਂ ਦੀ ਲੁੱਟ ਨੂੰ ਰੋਕਣਾ ਹੋਵੇਗਾ। ਅੱਜ ਇੱਥੇ ਸਮਰਥਨ ਹਾਸਲ ਕਰਨ ਆਏ ਗੋੜ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਮੌਜੂਦਾ ਸਰੂਪ ਵਿੱਚ ਰੱਖਣਾ ਅਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਰਾਖੀ ਕਰਨੀ ਸਮੇਂ ਦੀ ਲੋੜ ਹੈ। ਡਾ ਜਸਵੀਰ ਸਿੰਘ ਹੁੰਦਲ,ਡਾ ਗੁਰਪ੍ਰੀਤ ਸਿੰਘ ਬਾਠ, ਅਸੋਕ ਸਰਮਾ ਦੀ ਪ੍ਰਧਾਨਗੀ ਹੇਠ ਹੋਈ ਵੋਟਰਾਂ ਤੇ ਸਪੋਟਰਾਂ ਦੀ ਮੀਟਿੰਗ ਵਿਚ ਸਿੱਖਿਆ ਨੂੰ ਬਚਾਉਣ ਲਈ ਸਾਥੀ ਨਰੇਸ ਗੌੜ ਵਰਗੇ ਸੰਘਰਸੀ ਸਾਥੀ ਨੂੰ ਸੈਨੇਟ ਲਈ ਚੁਣਨ ਦੀ ਅਪੀਲ ਕੀਤੀ ਗਈ। ਇਸ ਮੌਕੇ ਪ੍ਰੋ ਜਿਯੋਤੀ ਪ੍ਰਕਾਸ,ਪ੍ਰੋ ਵਿਰੇਸ ਗੁਪਤਾ,ਪ੍ਰੋ ਰਿਸਪਾਲ, ਧਨਵੰਤ ਸਿੰਘ ਸੋਢੀ, ਜਗਦੀਪ ਸਿੰਘ,ਐਸ ਕੇ ਵਰਮਾ,ਪ੍ਰੋ ਸਵਿ ਕੁਮਾਰ,ਪ੍ਰੋ ਰਮੇਸ ਪਸਰੀਜਾ,ਡਾ ਪਰਦੀਪ ਗੁਪਤਾ, ਐਡਵੋਕੇਟ ਸੁਰਜੀਤ ਸਿੰਘ ਸੋਹੀ, ਹਰਜੀਤ ਕਮਲ ਸਿੰਘ, ਹਰਵਿੰਦਰ ਗੰਜੂ ਐਮ ਸੀ,ਤਾਰਾ ਸਿੰਘ ਬਰਾੜ, ਜਸਪਾਲ ਮਾਨਖੇੜਾ,ਪ੍ਰੋ ਰਵਿੰਦਰ ਸਿੰਘ ਸੰਧੂ, ਸੁਰਿੰਦਰ ਪ੍ਰੀਤ ਘਣੀਆਂ, ਰਣਜੀਤ ਗੌਰਵ, ਭਗੀਰਥ ਗੋਇਲ, ਕੁਲਦੀਪ ਗੋਇਲ ਸਾਮਲ ਹਨ।

ਮਿਡ ਡੇ ਮੀਲ ਕੁੱਕ ਬੀਬੀਆਂ ਨੇ ਬਠਿੰਡਾ ਵਿਖੇ ਕੀਤਾ ਸਰਕਾਰ ਦਾ ਪਿੱਟ ਸਿਆਪਾ

0

ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ’ਤੇ ਭੜਕੀਆਂ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਅੱਜ ਸਥਾਨਕ ਮਿੰਨੀ ਸਕੱਤਰੇਤ ਅੱਗੇ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਬੀਬੀਆਂ ਦੀ ਮੰਗ ’ਤੇ ਪੈਨਲ ਮੀਟਿੰਗ ਕਰਵਾਉਣ ਤੋਂ ਟਾਲਾ ਵੱਟਣ ’ਤੇ ਕੁੱਕ ਬੀਬੀਆਂ ਨੇ ਸ਼ੜਕ ਉਪਰ ਜਾਮ ਲਗਾਉਣ ਦਾ ਐਲਾਨ ਕਰ ਲਿਆ, ਜਿਸਤੋਂ ਬਾਅਦ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਅਤੇ ਤਹਿਸੀਲਦਾਰ ਅਵਤਾਰ ਸਿੰਘ ਨੇ ਬੀਬੀਆਂ ਨੂੰ ਸ਼ਾਂਤ ਕਰਦਿਆਂ 20 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਬੀਬੀਆਂ ਸਿੱਖਿਆ ਮੰਤਰੀ ਨਾਲ ਗੱਲ ਕਰਵਾਉਣ ’ਤੇ ਅੜ ਗਈਆਂ, ਜਿਸਦੇ ਚੱਲਦੇ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਦੇ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲ ਕਰਵਾਉਣ ਤੋਂ ਬਾਅਦ ਹੀ ਸ਼ੜਕ ਜਾਮ ਕਰਨ ਦਾ ਫੈਸਲਾ ਵਾਪਸ ਲਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਜਲ ਕੌਰ,ਜਿਲਾ ਪ੍ਰਧਾਨ ਸਿੰਦਰ ਕੌਰ ਸਿਬੀਆ, ਪਰਮਜੀਤ ਕੌਰ ਗਿੱਦੜਬਾਹਾ, ਰੇਖਾ ਰਾਣੀ ਮੁਕਤਸਰ, ਹਰਦੀਪ ਕੌਰ ਨਥਾਣਾ , ਕੁਲਵੰਤ ਕੌਰ ਕਲਿਆਣ, ਚਰਨਜੀਤ ਕੌਰ ਆਦਿ ਨੇ ਕਿਹਾ ਕਿ ਉੁਹ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਤੱਕ ਜਮਾਤਾਂ ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਬਣਾਉਣ ਦਾ ਕੰਮ ਕਰਦੀਆਂ ਹਨ। ਸਕੂਲ ਵਿੱਚ ਪੂਰਾ ਸਮਾਂ ਕੰਮ ਕਰਨ ’ਤੇ ਸਾਲ ਵਿਚ ਸਿਰਫ਼ ਦਸ ਮਹੀਨੇ 2200 ਰੁਪਏ ਮਹੀਨੇ ਦੇ ਦਿੱਤੇ ਜਾਂਦੇ ਹਨ।ਇਸਤੋਂ ਇਲਾਵਾ ਕੋਈ ਮਹਿੰਗਾਈ ਭੱਤਾ ਨਹੀਂ ਮਿਲਦਾ ਅਤੇ ਗੈਸ ਭੱਠੀਆਂ ਅਤੇ ਕੂਕਰਾਂ ’ਤੇ ਰਿਸਕ ਵਾਲੇ ਮਾਹੌਲ ਵਿੱਚ ਕੰਮ ਕਰਨ ਦੀ ਬਾਵਜੂਦ ਸਰਕਾਰ ਵੱਲੋਂ ਕੋਈ ਬੀਮਾਂ ਨਹੀਂ ਕਰਵਾਇਆ ਜਾ ਰਿਹਾ। ਆਗੂਆਂ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਨਾਲ ਉਨਾਂ ਦੀ ਹੋਈ ਹਰ ਮੀਟਿੰਗ ਵਿੱਚ ਵਾਅਦਾ ਕੀਤਾ ਗਿਆ ਕਿ ਮਿਡ ਡੇ ਮੀਲ ਕੁੱਕ ਦੀ ਤਨਖਾਹ 3000 ਰੁਪਏ ਮਹੀਨੇ ਤੋਂ ਜਿਆਦਾ ਕੀਤੀ ਜਾਵੇਗੀ, ਜੋ ਅੱਜ ਤੱਕ ਨਹੀਂ ਕੀਤੀ ਗਈ। ਇਸ ਮੌਕੇ ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਨੂੰ ਛੱਡ ਕੇ ਹੋਰ ਰਾਜਾਂ ਵਿੱਚ ਤਨਖਾਹ ਮਿਡ ਡੇ ਮੀਲ ਕੁੱਕ ਨੂੰ ਜਿਆਦਾ ਮਿਲਦੀ ਹੈ। ਜਿਵੇਂ ਕਿ ਹਰਿਆਣੇ ਵਿੱਚ 4500 ਰੁਪਏ, ਕੇਰਲਾ ਵਿੱਚ 9000 ਰੁਪਏ, ਤਾਮਿਲਨਾਡੂ ਵਿੱਚ 6500 ਰੁਪਏ ਮਹੀਨੇ ਦੇ ਪੂਰਾ ਸਾਲ ਦਿੱਤੇ ਜਾਂਦੇ ਹਨ। ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ 25 ਬੱਚਿਆਂ ’ਤੇ ਇੱਕ ਕੁੱਕ ਰੱਖਣ, ਉਸ ਤੋਂ ਬਾਅਦ 100 ਬੱਚਿਆਂ ਤੱਕ ਦੂਸਰੀ ਕੁੱਕ ਰੱਖਣ ਅਤੇ ਅਗਲੇ ਹਰ 100 ਬੱਚਿਆਂ ’ਤੇ ਇੱਕ-ਇੱਕ ਕੁੱਕ ਰੱਖਣ ਦੇ ਬਣਾਏ ਨਿਯਮ ਵਿੱਚ ਤਬਦੀਲੀ ਕੀਤੀ ਜਾਵੇ। ਪ੍ਰੀ ਪ੍ਰਾਇਮਰੀ ਕਲਾਸ ਦੇ ਬੱਚਿਆਂ ਦੀ ਗਿਣਤੀ ਨੂੰ ਵੀ ਸਕੂਲਾਂ ਦੇ ਕੁੱਲ ਬੱਚਿਆਂ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਬੱਚਿਆਂ ਦੀ ਗਿਣਤੀ ਘੱਟਣ ਦੇ ਅਧਾਰ ਤੇ ਪਿਛਲੇ 10-10 ਸਾਲਾਂ ਤੋਂ ਕੰਮ ਕਰਦੀਆਂ ਕੁੱਕ ਨੂੰ ਸਕੂਲਾਂ ਵਿੱਚ ਕੱਢਣਾ ਬੰਦ ਕੀਤਾ ਜਾਵੇ।

ਵਿਤ ਮੰਤਰੀ ਦਾ ਘਿਰਾਓ ਕਰਨ ਚੱਲੇ ਠੇਕਾ ਮੁਲਾਜਮਾਂ ਨੂੰ ਪ੍ਰਸਾਸਨ ਨੇ ਕੀਤਾ ਠੰਢਾ

0

ਮੋਰਚੇ ਦੇ ਆਗੂਆਂ ਦੀ ਵਿਤ ਮੰਤਰੀ ਦੇ ਓ.ਐਸ.ਡੀ ਨਾਲ ਦਿੱਤਾ ਮੀਟਿੰਗ ਦਾ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮ ਸੰਘਰਸ਼ ਮੋਰਜਚਾ ਦੇ ਝੰਡੇ ਹੇਠ ਸੰਘਰਸ਼ ਕਰ ਰਹੇ ਕੱਚੇ ਕਾਮਿਆਂ ਵਲੋਂ ਅੱਜ ਮੁੜ ਬਠਿੰਡਾ ਪੁੱਜੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਿਰਾਓ ਲਈ ਚਾਲੇ ਪਏ ਗਏ। ਸਥਾਨਕ ਅਨਾਜ਼ ਮੰਡੀ ਨਜਦੀਕ ਰੱਖੇ ਇੱਕ ਸਮਾਗਮ ਵੱਲ ਵਧਦੇ ਵੱਡੀ ਗਿਣਤੀ ਵਿਚ ਠੇਕਾ ਕਾਮਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਲਬਾਤ ਕਰਕੇ ਠੰਢੇ ਕੀਤਾ। ਇਸ ਮੌਕੇ ਅਧਿਕਾਰੀਆਂ ਨੇ ਮੋਰਚੇ ਦੇ ਆਗੂਆਂ ਦੀ ਭਲਕੇ ਵਿਤ ਮੰਤਰੀ ਦੇ ਓ.ਐਸ.ਡੀ ਨਾਲ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ, ਜਿਸਤੋਂ ਬਾਅਦ ਠੇਕਾ ਮੁਲਾਜਮ ਅਧਿਕਾਰੀਆਂ ਦੇ ਭਰੋਸੇ ਉਪਰ ਸ਼ਾਂਤਮਈ ਢੰਗ ਨਾਲ ਵਾਪਸ ਚਲੇ ਗਏ। ਦਸਣਾ ਬਣਦਾ ਹੈ ਕਿ ਠੇਕਾ ਮੁਲਾਜਮਾਂ ਵਲੋਂ ਲਗਾਤਾਰ ਬਠਿੰਡਾ ਪੁੱਜ ਰਹੇ ਵਿਤ ਮੰਤਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਪੁਲਿਸ ਦੋ ਵਾਰ ਇੰਨ੍ਹਾਂ ਉਪਰ ਸਖ਼ਤੀ ਵੀ ਕਰ ਚੁੱਕੀ ਹੈ। ਠੇਕਾ ਮੁਲਾਜਮ ਆਗੂਆਂ ਨੇ ਦਸਿਆ ਕਿ ਰੋਜ਼ ਗਾਰਡਨ ਵਿਖੇ ਇਕੱਠੇ ਹੋਣ ਤੋਂ ਬਾਅਦ ਅਨਾਜ਼ ਮੰਡੀ ਵੱਲ ਚਾਲੇ ਪਾਏ ਗਏ ਸਨ ਪ੍ਰੰਤੂ ਰਾਸਤੇ ਵਿਚ ਤਹਿਸੀਲਦਾਰ ਸੁਖਬੀਰ ਬਰਾੜ, ਡੀਐਸਪੀ ਗੁਰਜੀਤ ਸਿੰਘ ਰੌਮਾਣਾ ਨੇ ਉਨਾਂ੍ਹ ਦੀ ਮੀਟਿੰਗ ਕਰਵਾਉਣ ਦਾ ਭਰੋੋਸਾ ਦਿੱਤਾ। ਇਹ ਵੀ ਦੇਖਣ ਨੂੰ ਮਿਲਿਆ ਕਿ ਬੀਤੇ ਕੱਲ ਆਪਣੇ ਮਾਪਿਆਂ ਦੀ ਹਿਮਾਇਤ ’ਚ ਆਈ ਛੋਟੀ ਬੱਚੀ ਸੁਖਬੀਰ ਕੌਰ ਅੱਜ ਮੁੜ ਪੁੱਜੀ ਹੋਈ ਸੀ।

ਲੋਕ ਜਨਸਕਤੀ ਪਾਰਟੀ 15 ਨੂੰ ਬਠਿੰਡਾ ਵਿਖੇ ਕਰੇਗੀ ਇਤਿਹਾਸਕ ਕਾਨਫ਼ਰੰਸ: ਗਹਿਰੀ

0

ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਲੋਕ ਜਨ ਸ਼ਕਤੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਧੇ ਸ਼ਾਮ ਦੀ ਪ੍ਰਧਾਨਗੀ ਹੇਠ ਡਾ ਅੰਬੇਦਕਰ ਭਵਨ ਬਠਿੰਡਾ ਵਿਖੇ ਲੋਕ ਜਨਸਕਤੀ ਪਾਰਟੀ ਦੇ ਨੇਤਾਵਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿੱਥੇ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਮੈਂਬਰ ਐਫ ਸੀ ਆਈ ਭਾਰਤ ਸਰਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ ਜਨ ਸ਼ਕਤੀ ਪਾਰਟੀ ਨੇ ਪਿਛਲੇ ਤੇਰਾਂ ਚੌਦਾਂ ਸਾਲ ਤੋਂ ਲਾਲ ਲਕੀਰ ਨੂੰ ਖਤਮ ਕਰਵਾਉਣ ਲਈ ਜੋ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਉਸ ਨੂੰ ਮੰਜਲਿ ਤੱਕ ਬਚਾਉਣ ਲਈ ਲੋਕ ਜਨ ਸ਼ਕਤੀ ਪਾਰਟੀ ਨੇ ਪਿਛਲੇ ਸਮੇਂ ਤੋਂ ਡੀ ਸੀ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਗੌਰ ਨਾ ਕਰਨ ਤੇ ਲੋਕ ਜਨਸ਼ਕਤੀ ਪਾਰਟੀ ਨੇ ਪੰਦਰਾਂ ਅਗਸਤ ਨੂੰ ਬਠਿੰਡਾ ਦੇ ਡਾ ਅੰਬੇਦਕਰ ਪਾਰਕ ਵਿਖੇ ਇਤਿਹਾਸਕ ਕਾਨਫ਼ਰੰਸ ਕਰਨ ਦਾ ਫੈਸਲਾ ਕੀਤਾ ਗਹਿਰੀ ਨੇ ਕਿਹਾ ਕਿ ਪੁੱਡਾ ਸ਼ਾਮਲਾਟ ਪੰਚਾਇਤੀ ਵਕਫ ਬੋਰਡ ਦੀਆਂ ਥਾਵਾਂ ਉਪਰ ਬੈਠੇ ਬੇਘਰੇ ਲੋਕਾਂ ਨੂੰ ਘਰਾਂ ਦੀ ਮਾਲਕੀ ਮਿਲਣ ਤੱਕ ਅਨੁਸੂਚਿਤ ਜਾਤੀ ਦੀਆਂ ਸੁਸਾਇਟੀ ਦੀਆਂ ਜ਼ਮੀਨਾਂ ਅਲਾਟਮੈਂਟ ਕਲੋਨੀਆਂ ਪਲਾਟਾਂ ਦੀ ਰਜਿਸਟਰੀ ਮਿਲਣ ਤੱਕ ਸ਼ੀਲਾ ਖੇਕੜਾ ਨਾਜਾਇਜ਼ ਕਬਜ਼ਿਆਂ ਹੇਠ ਵਾਧੂ ਪਈ ਜ਼ਮੀਨ ਨੂੰ ਬੇਜ਼ਮੀਨੇ ਲੋਕਾਂ ਨੂੰ ਦਬਾਉਣ ਅਤੇ ਗ਼ਰੀਬ ਬਸਤੀਆਂ ਵਿੱਚ ਵਾਟਰਵਰਕਸ ਖੇਡ ਮੈਦਾਨ ਹਸਪਤਾਲ ਬਣਾਉਣ ਲਈ ਇਸਦੇ ਨਾਲ ਹੀ ਮਨਰੇਗਾ ਸਕੀਮ ਨੂੰ ਦੋ ਸੌ ਦਿਨ ਚਾਲੂ ਕਰਾਉਣ ਅਤੇ ਸਰਕਾਰੀ ਦਿਹਾੜੀ ਅੱਠ ਸੌ ਰੁਪਏ ਕਰਾਉਣ ਹਰ ਤਰ੍ਹਾਂ ਦੇ ਹਸਪਤਾਲ ਵਿੱਚ ਮੁਫ਼ਤ ਇਲਾਜ ਕਰਾਉਣ ਤੱਕ ਲੋਕ ਜਨ ਸ਼ਕਤੀ ਪਾਰਟੀ ਦਾ ਇਹ ਸੰਘਰਸ਼ ਜਾਰੀ ਰਹੇਗਾ ਲੋਜਪਾ ਨੇਤਾਵਾਂ ਨੇ ਕਿਹਾ ਕਿ ਅੱਜ ਸਾਰੀਆਂ ਹੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਜਾਂ ਬਹੁਤ ਸਹੂਲਤਾਂ ਦੇਣ ਦੇ ਲਾਰੇ ਲਾ ਕੇ ਇੱਕ ਵਾਰ ਸੱਤਾ ਤੇ ਪਹੁੰਚਣਾ ਚਾਹੁੰਦੀਆਂ ਹਨ ਜਿਵੇਂ ਪਿਛਲੇ ਸਮੇਂ ਕਾਂਗਰਸ ਪਾਰਟੀ ਨੇ ਗੁਰਬਾਣੀ ਦੀ ਸਹੁੰ ਚੁੱਕੇ ਸੱਤਾ ਦੀ ਕੁਰਸੀ ਤੋਂ ਹਾਸਲ ਕੀਤੀ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨਾਲ ਕੋਈ ਵਾਅਦਾ ਨਹੀਂ ਨਿਭਾਇਆ ਗਹਿਰੀ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦਾ ਉਸ ਸਮੇਂ ਨਿਕੰਮਾਪਣ ਸਾਹਮਣੇ ਆ ਰਿਹਾ ਹੈ ਜਦੋਂ ਪੰਜਾਬ ਦੇ ਸਾਰੇ ਮਹਿਕਮਿਆਂ ਦੇ ਮੁਲਾਜਮ ਇਥੋਂ ਤੱਕ ਡਾਕਟਰ ਵੀ ਹਡਤਾਲ ਤੇ ਚੱਲ ਰਹੇ ਹਨ ਮਰੀਜ਼ ਦਰ ਦਰ ਦੀਆਂ ਠੋਕਰਾਂ ਖਾਂਦੇ ਘੁੰਮ ਰਹੇ ਹਨ ਪਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਗੈਰੀ ਨੇ ਕਿਹਾ ਕਿ ਰਾਮਵਿਲਾਸ ਪਾਸਵਾਨ ਅੱਜ ਤਕ ਜਿਸ ਵੀ ਮਹਿਕਮੇ ਦੇ ਮੰਤਰੀ ਰਹੇ ਉਸ ਮਹਿਕਮੇ ਵਿਚ ਉਹਨਾਂ ਨੇ ਇਤਿਹਾਸਕ ਕੰਮ ਕੀਤਾ ਪਾਸਵਾਨ ਦੀ ਟੈਲੀਫੋਨ ਮਹਿਕਮੇ ਦੇ ਮੰਤਰੀ ਰਹੇ ਤਾਂ ਹਰ ਗਰੀਬ ਤੱਕ ਟੈਲੀਫੋਨ ਮੋਬਾਇਲ ਦੀ ਸਹੂਲਤ ਪਹੁੰਚੀ ਰੇਲਵੇ ਮੰਤਰੀ ਰਹੇ ਤਾਂ ਇੱਕ ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਪੱਕੇ ਕੀਤਾ ਗਿਆ ਅੱਜ ਐਫਸੀਆਈ ਤੇ ਫੂਡ ਸਪਲਾਈ ਮਹਿਕਮੇ ਦੇ ਮੰਤਰੀ ਬਣੇ ਸਮਾਰਟ ਕਾਰ ਬਣਾ ਦਿੱਤੇ ਗਏ ਜਿਸ ਨਾਲ ਡਿਪੂ ਹੋਲਡਰਾਂ ਅਤੇ ਫੂਡ ਸਪਲਾਈ ਮਹਿਕਮੇ ਦੀ ਥਾਣੇਦਾਰੀ ਨੂੰ ਪੱਕੇ ਤੌਰ ਤੇ ਖ਼ਤਮ ਕੀਤਾ ਅੱਜ ਕੋਈ ਵੀ ਸਮਾਰਟ ਕਾਰਡ ਲੈ ਕੇ ਕਿਸੇ ਵੀ ਜਗ੍ਹਾ ਤੇ ਆਪਣਾ ਰਾਸ਼ਨ ਲੈ ਸਕਦਾ ਹੈ ਗਹਿਰੀ ਨੇ ਕਿਹਾ ਕਿ ਪੰਜਾਬ ਦੀ ਬਣਨ ਵਾਲੀ ਸਰਕਾਰ ਵਿੱਚ ਲੋਕ ਜਨ ਸ਼ਕਤੀ ਪਾਰਟੀ ਦੀ ਸਰਦਾਰੀ ਹੋਵੇ ਇਸ ਲਈ ਲੋਕ ਜਨ ਸ਼ਕਤੀ ਪਾਰਟੀ ਦਾ ਹਰ ਵਰਕਰ ਲੋਕਾਂ ਨੂੰ ਜਗਾਉਣ ਲਈ ਹਰ ਤਰਾਂ ਦਾ ਯਤਨ ਕਰ ਰਿਹਾ ਹੈ ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾਵਾਂ ਨੇ ਪੰਦਰਾਂ ਅਗਸਤ ਦੀ ਕਾਨਫਰੰਸ ਨੂੰ ਇਤਿਹਾਸਕ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਲੋਜਪਾ ਨੇਤਾਵਾਂ ਨੇ ਕਿਹਾ ਕਿ ਸਰਕਾਰ ਦੀਆਂ ਮਜਦੂਰ ਅਤੇ ਦਲਿਤ ਮਾਰੂ ਨੀਤੀਆਂ ਕਰਕੇ ਅੱਜ ਪੰਜਾਬ ਦੇ ਲੋਕ ਹਰ ਪੱਖ ਤੋਂ ਦੁਖੀ ਨਜਰ ਆ ਰਹੇ ਹਨ ਅੱਜ ਦੀ ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਮੋਦਨ ਸਿੰਘ ਗੁਰਜੰਟ ਸਿੰਘ ਗਹਿਰੀ ਭਾਗੀ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ੰਕਰ ਟਾਂਕ ਜਨਰਲ ਸਕੱਤਰ ਲੋਜਪਾ ਬਠਿੰਡਾ ਜਗਦੇਵ ਭੈਣੀ ਜਸਵਿੰਦਰ ਸਿੰਘ ਤਲਵੰਡੀ ਸਾਬੋ ਹਲਕਾ ਪ੍ਰਧਾਨ ਗੁਰਦੀਪ ਸਿੰਘ ਪ੍ਰਧਾਨ ਮੌੜ ਬਲਾਕ ਜੋ ਦੇਵੇ ਜਗਦੇਵ ਸਿੰਘ ਮਿਰਜੇਆਣਾ ਜ਼ਿਲ੍ਹਾ ਪ੍ਰਧਾਨ ਮੁਕਤਸਰ ਦਿਹਾਤੀ ਲਵਪ੍ਰੀਤ ਹੁਸਨਰ ਜ਼ਿਲ੍ਹਾ ਪ੍ਰਧਾਨ ਮੁਕਤਸਰ ਸੁਖਬੀਰ ਸਿੰਘ ਪ੍ਰਧਾਨ ਪਰਮਜੀਤ ਕੌਰ ਧਨੌਲਾ ਪ੍ਰਧਾਨ ਮਹਿਲਾ ਸੈੱਲ ਲੋਜਪਾ ਜਗਜੀਤ ਭੈਣੀ ਮਲਸੀਆਂ ਜੱਸੀ ਜਸਵਿੰਦਰ ਸਿੰਘ ਜਨਰਲ ਸਕੱਤਰ ਐਨਐਫਐਲ ਬਠਿੰਡਾ ਸੁਖਦੇਵ ਸਿੰਘ ਪ੍ਰਧਾਨ ਜਨਸ਼ਕਤੀ ਮਜਦੂਰ ਸਭਾ ਬਠਿੰਡਾ ਅੰਮਿ੍ਰਤਪਾਲ ਸਿੰਘ ਜੀਵਨ ਸਿੰਘ ਵਾਲਾ ਕਸਮੀਰ ਸਿੰਘ ਵਾਰਡ ਪ੍ਰਧਾਨ ਪੱਚੀ ਤੋਂ ਇਲਾਵਾ ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾਵਾਂ ਨੇ ਹਿੱਸਾ ਲਿਆ ਅਤੇ ਪੰਦਰਾਂ ਅਗਸਤ ਦੀ ਬਠਿੰਡਾ ਕਾਨਫ਼ਰੰਸ ਨੂੰ ਇਤਿਹਾਸਕ ਬਣਾਉਣ ਲਈ ਪ੍ਰਣ ਕੀਤਾ

ਜਮਾਬੰਦੀਆਂ ਵਿਚ ਸਰਕਾਰੀ ਜਮੀਨਾਂ ਦੀ ਮਲਕੀਅਤ ਹਰਿਆਣਾ ਸਰਕਾਰ ਦੇ ਨਾਂਅ ਦਰਸ਼ਾਈ ਜਾਵੇ – ਵਧੀਕ ਮੁੱਖ ਸਕੱਤਰ

0

ਅਗਲੇ ਇਕ-ਦੋ ਦਿਨ ਵਿਚ ਲੈਂਡ ਪੋਲਿਸੀ ਵੀ ਹੋਵੇਗੀ ਨੋਟੀਫਾਇਡ – ਵਿੱਤ ਕਮਿਸ਼ਨਰ

ਸੁਖਜਿੰਦਰ ਮਾਨ

ਚੰਡੀਗੜ੍ਹ, 8 ਅਗਸਤ  – ਹਰਿਆਣਾ ਦੇ ਵਿੱਤ ਕਮਿਸ਼ਨਰ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਹੈ ਕਿ ਸੂਬੇ ਵਿਚ ਗਿਰਦਾਵਰੀ ਦਾ ਕੰਮ ਚੱਲ ਰਿਹਾ ਹੈ ਇਸ ਲਈ ਜਮਾਬੰਦੀਆਂ ਵਿਚ ਸਰਕਾਰੀ ਜਮੀਨਾਂ ਦੀ ਮਲਕੀਅਤ ਹਰਿਆਣਾ ਸਰਕਾਰ ਦੇ ਨਾਂਅ ਦਰਸ਼ਾਈ ਜਾਵੇ। ਇਸ ਤੋਂ ਇਲਾਵਾ, ਕਾਸਤ ਦੇ ਕਾਲਮ ਸਬੰਧਿਤ ਵਿਭਾਗ ਦੀ ਜਮੀਨ ਬਿਊਰਾ ਦਰਜ ਕਰਨ ਅਤੇ ਉਸ ਵਿਚ ਜਮੀਨ ਦੇ ਬਾਰੇ ਵਿਚ ਪੁਰੀ ਜਾਣਕਾਰੀ ਹੀ ਪਾਉਣ। ਆਖੀਰੀ ਕਾਲਮ ਦੇ ਅੰਦਰ ਇਸ ਜਮੀਨ ਦੇ ਸਬੰਧ ਵਿਚ ਨਿਰਮਾਣਤ ਭਵਨ, ਨਿਰਮਾਣ, ਖਾਲੀ ਸਥਾਨ ਅਤੇ ਰਾਖਵਾਂ ਵਰਗੀ ਜਾਣਕਾਰੀ ਹੋਣੀ ਚਾਹੀਦੀ ਹੈ। ਸ੍ਰੀ ਕੌਸ਼ਲ ਅੱਜ ਇੱਥੇ ਰਾਜ ਦੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਸਵਾਮਿਤਵ ਯੋਜਨਾ ਦੇ ਤਹਿਤ ਵੀਡੀਓ ਕਾਨਫ੍ਰੈਸਿੰਗ ਰਾਹੀਂ ਇਕ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਸ੍ਰੀ ਕੌਸ਼ਲ ਨੇ ਕਿਹਾ ਕਿ ਪਿਛਲੇ ਦਿਨਾਂ ਕੈਬੀਨੇਟ ਵਿਚ ਹਰਿਆਣਾ ਸਰਕਾਰ ਨੇ ਹਰਿਆਣਾ ਲੈਂਡ ਬਂੈਕ ਬਨਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਫੈਸਲੇ ਦੇ ਤਹਿਤ ਸਰਕਾਰ ਨੂੰ ਹਰ ਤਰ੍ਹਾ ਦੀ ਜਮੀਨ ਦੀ ਜਾਣਕਾਰੀ ਰਹੇਗੀ। ਉਨ੍ਹਾਂ ਨੇ ਦਸਿਆ ਕਿ ਲੈਂਡ ਬਂੈਕ ਦੇ ਤਹਿਤ ਹਰ ਤਰ੍ਹਾ ਦੀ ਜਮੀਨ ਦੀ ਜਾਣਕਾਰੀ ਹੋਣ ਦੀ ਵਜ੍ਹਾ ਨਾਲ ਯੋਜਨਾਵਾਂ ਨੂੰ ਧਰਾਤਲ ‘ਤੇ ਲਿਆਉਣ ਵਿਚ ਕਿਸੇ ਵੀ ਤਰ੍ਹਾ ਦੀ ਵੱਧ ਮੁਸ਼ਕਲ ਨਹੀਂ ਹੋਵੇਗੀ ਅਤੇ ਰਾਜ ਦੇ ਸਾਰੇ ਮਾਲ ਅਧਿਕਾਰੀਆਂ ਨੂੰ ਆਪਣੇ ਸਬੰਧਿਤ ਖੇਤਰ ਅਧਿਕਾਰ ਵਿਚ ਆਉਣ ਵਾਲੀ ਜਮੀਨ ਦੀ ਸਾਰੀ ਤਰ੍ਹਾ ਦੀਆਂ ਜਾਣਕਾਰੀਆਂ ਰਹਿਣਗੀਆਂ ਕਿ ਕਿਸ ਜਮੀਨ ਨੂੰ ਕਿਸ ਪਰਿਯੋਜਨਾ ਲਈ ਅਤੇ ਕਿੱਥੇ ਉਪਲਬਧ ਕਰਾਇਆ ਜਾ ਸਕਦਾ ਹੈ।
ਸ੍ਰੀ ਕੌਸ਼ਲ ਨੇ ਦਸਿਆ ਕਿ ਅਗਲੇ ਇਕ-ਦੋ ਦਿਨ ਵਿਚ ਲੈਂਡ ਪਾਲਿਸੀ ਵੀ ਨੋਟੀਫਾਇਡ ਕੀਤੀ ਜਾਵੇਗੀ। ਉਨ੍ਹਾਂ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਨਿਰਧਾਰਤ ਟੀਚਾ ਦੇ ਅਨੁਸਾਰ ਸਵਾਮਿਤਵ ਯੋਜਨਾ ‘ਤੇ ਕਾਰਜ ਲਗਾਤਾਰ ਜਾਰੀ ਰੱਖਣ ਅਤੇ ਹੁਣ ਤਕ ਜੋ ਨਿਰਧਾਰਤ ਟੀਚਾ ਰੱਖੇ ਗਏ ਸਨ ਸਵਾਮਿਤਵ ਯੋਜਨਾ ਦੇ ਤਹਿਤ ਉਹ ਪੂਰੇ ਕੀਤੇ ਜਾ;ਣ। ਉਨ੍ਹਾਂ ਨੇ ਕਿਹਾ ਕਿ ਉਹ ਮਾਡਰਨਾਈਜੇਸ਼ਨ ਆਫ ਰਿਕਾਡਰ ਰੂਮ ਦੇ ਕਾਰਜ ਤੋਂ ਸੰਤੁਸ਼ਟ ਹਨ ਅਤੇ ਹਿਹ ਆਪਣੇ ਸਮੇਂ ਸੀਮਾ ਦੇ ਅਨੁਸਾਰ ਹੀ ਜਾਰੀ ਹਨ।

ਓਲੰਪਿਕ ਮੈਡਲ ਜੇਤੂ ਪਹਿਲਵਾਨ ਰਵੀ ਦਹਿਆ ਦਾ ਪਰਿਵਾਰ ਮੁੱਖ ਮੰਤਰੀ ਨੂੰ ਮਿਲਿਆ

0

ਮੁੱਖ ਮੰਤਰੀ ਨੂੰ ਆਪਣੇ ਪਿੰਡ ਨਾਹਰੀ ਆਉਣ ਦਾ ਦਿੱਤਾ ਸੱਦਾ

ਸੁਖਜਿੰਦਰ ਮਾਨ

ਚੰਡੀਗੜ੍ਹ, 8 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਆਪਣੇ ਨਿਵਾਸ ‘ਤੇ ਪਹਿਲਵਾਨ ਰਵੀ ਦਹਿਆ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦਹਿਆ ਨੇ ਟੋਕਿਓ ਓਲੰਪਿਕ 2020 ਵਿਚ ਸਿਲਵਰ ਮੈਡਲ ਜਿਤਿਆ ਹੈ। ਜਿਲ੍ਹਾ ਸੋਨੀਪਤ ਦੇ ਨਾਹਰੀ ਪਿੰਡ ਦੇ ਲੋਕਾਂ ਤੇ ਨੁਮਾਇੰਦਿਆਂ ਅਤੇ ਰਵੀ ਦਹਿਆ ਦੇ ਪਰਿਵਾਰ ਨੇ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਮਨੋਹਰ ਲਾਲ ਨੇ ਪਹਿਲਵਾਨ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਮੌਕੇ ‘ਤੇ ਹੀ ਖੇਤਰ ਦੀ ਕਈ ਸਮਸਿਆਵਾਂ ਦਾ ਹੱਲ ਵੀ ਕੀਤਾ। ਪਿੰਡ ਦੇ ਨੁਮਾਇੰਦਿਆਂ ਨੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਨ ਕਰਨ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਇਸ ਮੌਕੇ ‘ਤੇ ਰਵੀ ਦਹਿਆ ਦੇ ਪਿਤਾ ਰਾਕੇਸ਼, ਚਾਚਾ ਮੁਕੇਸ਼ ਦਹਿਆ, ਪਿੰਡ ਪੰਚਾਇਤ ਦੇ ਮੈਂਬਰ ਅਤੇ ਨਾਹਰੀ ਪਿੰਡ ਦੇ ਸਾਬਕਾ ਸਰਪੰਚ ਸਮੇਤ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਸਨ। ਉਨ੍ਹਾਂ ਦੇ ਪਰਿਵਾਰ ਅਤੇ ਗ੍ਰਾਮ ਨੂਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਪਿੰਡ ਨਾਹਰੀ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਮੁੱਖ ਮੰਤਰੀ ਨੇ ਤੁਰੰਤ ਸਵੀਕਾਰ ਕਰ ਲਿਆ।
ਇਸ ਦੇ ਬਾਅਦ ਪਿੰਡ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਪੇਸ਼ ਕੀਤਾ ਜਿਸ ਵਿਚ ਖੇਤਰ ਦੇ ਲੋਕਾਂ ਦੀ ਸ਼ਿਕਾਇਤਾਂ ਨੂੰ ਸੂਚੀਬੱਧ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਤੁਰੰਤ ਸ਼ਿਕਾਇਤਾਂ ‘ਤੇ ਐਕਸ਼ਨ ਲੈਂਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਕਰਨ ਨੂੰ ਕਿਹਾ। ਖੇਤਰ ਵਿਚ ਜਲ ਨਿਕਾਸੀ ਦੀ ਸਮਸਿਆ ਦੇ ਬਾਰੇ ਵਿਚ ਮੁੱਖ ਮੰਤਰੀ ਨੇ ਮੌਕੇ ‘ਤੇ ਹੀ ਸੋਨੀਪਤ ਦੇ ਡਿਪਟੀ ਕਮਿਸ਼ਨਰ ਨਾਲ ਗਲ ਕੀਤੀ ਅਤੇ ਮਾਮਲੇ ਦਾ ਤੁਰੰਤ ਹੱਲ ਕਰਨ ਨੂੰ ਕਿਹਾ। ਨੁਮਾਇੰਦਿਆਂ ਨੇ ਮੁੱਖ ਮੰਤਰੀ ਤੋਂ ਮੰਗ ਪੱਤਰ ਵਿਚ ਆਪਣੇ ਪਿੰਡ ਵਿਚ ਆਦਰਸ਼ ਸੰਸਕ੍ਰਿਤ ਸਕੂਲ ਖੋਲਣ ਦੀ ਅਪੀਲ ਕੀਤੀ ਜਿਸ ਨੂੰ ਮੁੱਖ ਮੰਤਰੀ ਨੇ ਮੌਕੇ ‘ਤੇ ਹੀ ਮੰਜੂਰ ਕਰ ਲਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪਿੰਡ ਵਿਚ ਸਵੱਧ ਪੇਯਜਲ ਕਾਫੀ ਗਿਣਤੀ ਵਿਚ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਖੇਤਰ ਦੇ ਮੁਦਿਆਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਕਰਨ ਨੂੰ ਕਿਹਾ।