Home Blog Page 2864

ਵਿਜੈ ਇੰਦਰ ਸਿੰਗਲਾ ਵੱਲੋਂ ਕੋਵਿਡ-19 ਤੋਂ ਸਕੂਲੀ ਵਿਦਿਆਰਥੀਆਂ ਨੂੰ ਬਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ

0

ਬੋਰਡ ਦੀਆਂ ਕਲਾਸਾਂ ਰੋਜ਼ਾਨਾ ਲਾਉਣ ਅਤੇ ਸਵੇਰ ਦੀ ਸਭਾ ਤੋਂ ਵੀ ਛੋਟ ਦੇਣ ਦੇ ਹੁਕਮ

ਸੁਖਜਿੰਦਰ ਮਾਨ

ਚੰਡੀਗੜ੍ਹ, 9 ਅਗਸਤ:ਕੋਵਿਡ-19 ਦੀ ਮਹਾਮਾਰੀ ਤੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਚਾਉਣ ਵਾਸਤੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਕੂਲ ਮੁਖੀਆਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਸ੍ਰੀ ਸਿੰਗਲਾ ਨੇ ਕਿਹਾ ਕਿ 2 ਅਗਸਤ ਤੋਂ ਸਰਕਾਰੀ, ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਸਕੂਲ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ, ਇਸ ਕਰਕੇ ਕੋਵਿਡ 19 ਦੀ ਸਥਿਤੀ ਨਾਲ ਨਜਿੱਠਣ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ੍ਰੀ ਸਿੰਗਲਾ ਨੇ ਨਵੇਂ ਸਿਰੇ ਤੋਂ ਹਦਾਇਤਾਂ ਜਾਰੀ ਕੀਤੀਆਂ ਹਨ। ਸੀ੍ਰ ਸਿੰਗਲਾ ਨੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਰੋਜ਼ਾਨਾ ਲਗਾਉਣ ਲਈ ਆਖਿਆ ਹੈ ਤਾਂ ਜੋ ਬੋਰਡ ਦੀਆਂ ਦੀਆਂ ਇਨ੍ਹਾਂ ਕਲਾਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚੱਜੇ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਦੀ ਵੱਧ ਗਿਣਤੀ ਅਤੇ ਕਮਰਿਆਂ ਦੀ ਘਾਟ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖਰੇ ਵੱਖਰੇ ਤੌਰ ’ਤੇ ਬੁਲਾਉਣ ਲਈ ਸਕੂਲ ਮੁਖੀਆਂ ਨੂੰ ਖੁਲ੍ਹ ਦਿੱਤੀ ਹੈ।ਕੈਬਨਿਟ ਮੰਤਰੀ ਨੇ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਨਾਨ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਸਬੰਧ ਵਿੱਚ ਕਮਰਿਆਂ ਦੀ ਉਪਲਬਧਤਾ ਦੇ ਅਨੁਸਾਰ ਸਕੂਲ ਮੁਖੀ ਆਪਣੇ ਹਿਸਾਬ ਨਾਲ ਫੈਸਲਾ ਲੈਣਗੇ। ਇਸ ਸਬੰਧ ਵਿੱਚ ਵਿਦਿਆਰਥੀਆਂ ਨੂੰ ਵੱਖਰੇ ਤੌਰ ’ਤੇ ਵੀ ਬੁਲਾਇਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਇੱਕ ਕਮਰੇ ਵਿੱਚ 25 ਤੋਂ 30 ਵਿਦਿਆਰਥੀਆਂ ਨੂੰ ਹੀ ਉੱਚਿਤ ਦੂਰੀ ’ਤੇ ਬਿਠਾਇਆ ਜਾਵੇ ਅਤੇ ਇੱਕ ਬੈਂਚ ’ਤੇ ਕੇਵਲ ਇੱਕ ਵਿਦਿਆਰਥੀ ਹੀ ਬੈਠੇ। ਉਨ੍ਹਾਂ ਨੇ ਕੋਵਿਡ-19 ਦੀਆਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਵਿਦਿਆਰਥੀਆਂ ਵਿੱਚ ਆਪਸੀ ਦੂਰੀ ਬਨਾਉਣ ਨੂੰ ਯਕੀਨੀ ਬਨਾਉਣ ਲਈ ਸਵੇਰ ਦੀ ਸਭਾ ਤੋਂ ਵੀ ਛੋਟ ਦੇਣ ਦੇ ਨਿਰਦੇਸ਼ ਦਿੱਤੇ ਹਨ।

ਅੰਮ੍ਰਿਤਸਰ ਦੇ ਪਿੰਡ `ਚੋਂ ਟਿਫ਼ਨ ਬੰਬ, ਹੈਂਡ ਗਰੇਨੇਡ ਮਿਲਣ ਨਾਲ ਪੰਜਾਬ ਵਿੱਚ ਹਾਈ ਅਲਰਟ

ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਪੁਲਿਸ ਨੂੰ ਸੁਚੇਤ ਰਹਿਣ ਦੀ ਅਪੀਲ, ਕੋਈ ਵੀ ਸ਼ੱਕੀ ਚੀਜ਼ ਮਿਲਣ `ਤੇ 112 ਜਾਂ 181 `ਤੇ ਕਾਲ ਕਰਨ ਲਈ ਕਿਹਾ

ਸੁਖਜਿੰਦਰ ਮਾਨ
ਚੰਡੀਗੜ੍ਹ/ਅੰਮ੍ਰਿਤਸਰ, 9 ਅਗਸਤ:ਅਮ੍ਰਿਤਸਰ ਦੇ ਪਿੰਡ ਡਾਲੇਕੇ, ਲੋਪੋਕੇ ਤੋਂ ਟਿਫ਼ਨ ਬਾਕਸ ਜਿਸਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਵਜੋਂ ਤਿਆਰ ਕੀਤਾ ਗਿਆ ਸੀ ਜਾਂ ਟਿਫਿਨ ਬੰਬ ਤੋਂ ਇਲਾਵਾ ਪੰਜ ਹੈਂਡ ਗ੍ਰਨੇਡ ਅਤੇ 9 ਐਮਐਮ ਪਿਸਤੌਲ ਦੇ 100 ਰੌਂਦ ਬਰਾਮਦ ਹੋਣ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਲੇਕੇ, ਬਚੀਵਿੰਡ ਅਤੇ ਸਹੋਹਰਾ ਪਿੰਡਾਂ ਦੇ ਖੇਤਰ ਵਿੱਚ ਡਰੋਨ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਦਿਹਾਤੀ ਗੁਲਨੀਤ ਸਿੰਘ ਦੀ ਅਗਵਾਈ ਵਿੱਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਇਨ੍ਹਾਂ ਪਿੰਡਾਂ ਦੇ ਦੁਆਲੇ ਇੱਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ।ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਦੀ ਟੀਮ ਵੱਲੋਂ ਬੱਚਿਆਂ ਦਾ ਟਿਫ਼ਨ ਜਿਸ ਉੱਤੇ `ਮਿਨੀਅਨਜ਼` ਕਾਰਟੂਨ ਦੀ ਤਸਵੀਰ ਬਣੀ ਹੋਈ ਸੀ ਅਤੇ ਹੋਰ ਗੋਲਾ ਬਾਰੂਦ ਬਰਾਮ ਕੀਤਾ ਗਿਆ ਜਿਨ੍ਹਾਂ ਨੂੰ ਬੜੀ ਬਾਰੀਕੀ ਅਤੇ ਧਿਆਨ ਨਾਲ ਪੈਕ ਕਰਕੇ ਰੱਖਿਆ ਗਿਆ ਸੀ।ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਬੈਗ ਸਰਹੱਦ ਪਾਰੋਂ ਆਏ ਡਰੋਨ ਰਾਹੀਂ ਪਹੁੰਚਾਇਆ ਗਿਆ ਸੀ।
ਡੀਜੀਪੀ ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਨੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਫਿਰ ਨੈਸ਼ਨਲ ਸਕਿਉਰਿਟੀ ਗਾਰਡਜ਼ (ਐਨਐਸਜੀ) ਦੀ ਟੀਮ ਨੂੰ ਮੌਕੇ `ਤੇ ਬੁਲਾਇਆ ਗਿਆ, ਜਿਸ ਨੇ ਟਿਫਿਨ ਬਾਕਸ, ਜਿਸ ਨੂੰ ਇੱਕ ਬੰਬ ਵਜੋਂ ਤਿਆਰ ਕੀਤਾ ਗਿਆ ਸੀ, ਵਿੱਚ 2-3 ਕਿਲੋਗ੍ਰਾਮ ਆਰ.ਡੀ.ਐਕਸ. ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਆਰ.ਡੀ.ਐਕਸ. ਨੂੰ ਟਿਫਿਨ ਬਾਕਸ ਵਿੱਚ ਇੰਨੇ ਆਧੁਨਿਕ ਢੰਗ ਨਾਲ ਰੱਖਿਆ ਗਿਆ ਸੀ ਕਿ ਇਸ ਵਿੱਚ ਕਾਰਜਸ਼ੀਲਤਾ ਲਈ ਸਵਿਚ, ਚੁੰਬਕ ਅਤੇ ਸਪਰਿੰਗ ਸਮੇਤ ਤਿੰਨ ਵੱਖ ਵੱਖ ਪੁਰਜ਼ੇ ਲਗਾਏ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਡੀਜੀਪੀ ਨੇ ਕਿਹਾ ਕਿ ਰਾਜ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਹਰ ਸਮੇਂ ਸੁਚੇਤ ਰਹਿਣ ਅਤੇ ਜੇਕਰ ਉਨਾਂ ਨੂੰ ਰੇਲ ਗੱਡੀਆਂ, ਬੱਸਾਂ ਜਾਂ ਰੈਸਟੋਰੈਂਟਾਂ ਸਮੇਤ ਕਿਤੇ ਵੀ ਕੋਈ ਵੀ ਸ਼ੱਕੀ ਚੀਜ਼ ਜਾਂ ਲਾਵਾਰਿਸ ਵਸਤੂ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਦੇਣ। ਲੋਕ ਹੈਲਪਲਾਈਨ ਨੰਬਰ 112 ਜਾਂ 181 ’ਤੇ ਸੰਪਰਕ ਕਰ ਸਕਦੇ ਹਨ।
ਇਸ ਸਬੰਧ ਵਿੱਚ ਆਰਮਜ ਐਕਟ ਦੀ ਧਾਰਾ 25/27/54/59, ਵਿਸਫੋਟਕ ਪਦਾਰਥ ਐਕਟ ਦੀ ਧਾਰਾ 3/4/5 ਅਧੀਨ ਮਿਤੀ 8 ਅਗਸਤ, 2021 ਨੂੰ ਐਫਆਈਆਰ ਨੰ. 208, ਲੋਪੋਕੇ ਪੁਲਿਸ ਸਟੇਸ਼ਨ ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।

ਮੈਡਲ ਜਿੱਤਣ ਵਾਲਿਆਂ ਦੇ ਨਾਲ ਨਾਲ ਉਲੰਪਿਕ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦਾ ਸਨਮਾਨ ਕਰਨ ਕੇਂਦਰ ਤੇ ਰਾਜ ਸਰਕਾਰਾਂ : ਸੁਖਬੀਰ ਬਾਦਲ

ਸੁਖਜਿੰਦਰ ਮਾਨ
ਚੰਡੀਗੜ੍ਹ, 9 ਅਗਸਤ : ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਤੇ ਰਾਜ ਸਰਕਾਰਾਂ ਨੁੰ ਆਖਿਆ ਕਿ ਉਹ ਉਲੰਪਿਕ ਦੇ ਮੈਡਲ ਜਿੱਤਣ ਵਾਲਿਆਂ ਦੇ ਨਾਲ ਨਾਲ ਇਹਨਾਂ ਵਿਚ ਭਾਗ ਲੈਣ ਵਾਲੇ ਹਰ ਉਸ ਖਿਡਾਰੀ ਦਾ ਸਨਮਾਨ ਕਰਨ ਜਿਸਨੇ ਟੋਕੀਓ ਉਲੰਪਿਕ ਖੇਡਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰਾਂ ਸਿਰਫ ਤਮਗੇ ਜਿੱਤਣ ਵਾਲਿਆਂ ’ਤੇ ਹੀ ਧਿਆਨ ਕੇਂਦਰਤ ਕਰ  ਆਪਣਾ ਨਾਂ ਚਮਕਾਉਣ ਦੇ ਚੱਕਰਾਂ ਵਿਚ ਹੀ ਨਾ ਪੈ ਜਾਣ। ਉਹਨਾਂ ਕਿਹਾ ਕਿ ਸਾਡੇ ਮੈਡਲ ਜੇਤੂ ਵਡਿਆਈ ਲੈਣ ਤੇ ਸ਼ਲਾਘਾ ਹਾਸਲ ਕਰਨ ਦੇ ਪਾਤਰ ਹਨ ਪਰ ਚੈਂਪੀਅਨਾਂ ਦੇ ਸਨਮਾਨ ਦੇ ਚੱਕਰ ਵਿਚ ਸਾਨੁੰ ਉਹਨਾਂ ਖਿਡਾਰੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਹਨਾਂ ਨੇ ਦਲੇਰੀ ਨਾਲ ਮੈਡਲ ਦੀ ਲੜਾਈ ਲੜੀ ਪਰ ਕੁਝ ਪਲਾਂ ਦੇ ਫਰਕ ਨਾਲ ਮੈਡਲ ਹਾਰ ਗਏ। ਉਹਨਾਂ ਕਿਹਾ ਕਿ ਇਹਨਾਂ ਦਾ ਸਾਹਸ ਤੇ ਦਲੇਰੀ ਵੀ ਦੁਨੀਆਂ ਵਿਚ ਕਿਸੇ ਨਾਲੋਂ ਘੱਟਨਹੀਂ ਹੈ।  ਉਹ ਨਾਂ ਕਿਹਾ ਕਿ ਸਾਨੂੰ ਭਾਵੇਂ ਆਪਣੇ ਮੈਡਲ ਜੇਤੂਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਦੇਸ਼ ਦਾ ਮਾਣ ਵਧਾਉਣ ਵਾਲੇ ਹੋਰ ਦਲੇਰ ਖਿਡਾਰੀਆਂ ਦੀ ਵੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਾਡੀਆਂ ਹਾਕੀ ਖਿਡਾਰਣਾਂ ਅਸਲ ਵਿਸ਼ਵ ਚੈਂਪੀਅਨ ਵਾਂਗ ਖੇਡੀਆਂ ਤੇ ਸਿਰਫ ਕਿਸਮਤ ਖੁਣੋਂ ਮੈਡਲ ਹਾਸਲ ਕਰਨ ਤੋਂ ਖੁੰਝ ਗਈਆਂ। ਉਹਨਾਂ ਕਿਹਾ ਕਿ ਉਹਨਾਂ ਨੇ ਉਲੰਪਿਕਸ ਵਿਚ ਆਪਣੀ ਕਾਰਗੁਜ਼ਾਰੀ ਨਾਲ ਆਸਟਰੇਲੀਆ ਸਮੇਤ ਹਰ ਟੀਮ ਨੂੰ ਹੈਰਾਨ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਮੈਡਲ ਜਿੱਤਣ ਦੇ ਬਿਲਕੁਲ ਨੇੜੇ ਪਹੁੰਚ ਗਈਆਂ ਸਨ ਜਿਹਨਾਂ ’ਤੇ  ਮੈਨੁੰ ਮਾਣ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੈਨੁੰ ਪੁਰਸ਼ ਹਾਕੀ ਟੀਮ ’ਤੇ ਵੀ ਮਾਣ ਹੈ। ਇਹਨਾਂ ਦੋਹਾਂ ਨੂੰ ਮੈਂ ਗੋਲਡਨ ਗਰਲ ਤੇ ਗੋਲਡਨ ਬੁਆਇਜ਼ ਵਾਂਗੂ ਵੇਖਦਾ ਹਾਂ।
ਦੇਸ਼ ਦੇ ਲੋਕਾਂ ਵਿਚ ਸਾਡੇ ਖਿਡਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਭਾਵੁਕ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਵਾਸਤੇ ਇਹ ਜਾਨਣਾ ਤੇ ਮਹਿਸੂਸ ਕਰਨਾ ਜ਼ਰੂਰੀ ਹੈ ਕਿ ਦੇਸ਼ ਉਹਨਾਂ ਨਾਲ ਡੱਟ ਕੇ ਖੜ੍ਹਾ ਹੈ ਤੇ ਉਹਨਾਂ ਵੱਲੋਂ ਲੜੀ ਗਈ ਲੜਾਈ ਦੀ ਪੂਰੀ ਸ਼ਲਾਘਾ ਕਰਦਾ ਹੈ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੀ ਸਾਰੀ ਟੁਕੜੀ ਦੀ ਸ਼ਲਾਘਾ ਕਰਨੀ ਬਣਦੀ ਹੈ ਤੇ ਮੈਂ ਸਭ ਨੁੰ ਵਧਾਈ ਦਿੰਦਾ ਹਾਂ। ਉਹਨਾਂ ਕਿਹਾ ਕਿ ਤੁਸੀਂ ਸਾਰੇ ਹੀ ਸਾਡੇ ਹੀਰੋ ਹੋ। 

ਭਾਰਤੀ ਸੈਨਾ ਦੀ ਟੁਕੜੀ ਰੂਸ ਦੀਆਂ ਅੰਤਰਰਾਸ਼ਟਰੀ ਸੈਨਿਕ ਖੇਡਾਂ ਵਿੱਚ ਹਿੱਸਾ ਲਵੇਗੀ

ਸੁਖਜਿੰਦਰ ਮਾਨ

ਨਵੀਂ ਦਿੱਲੀ, 9 ਅਗਸਤ:ਭਾਰਤੀ ਸੈਨਾ ਦਾ 101 ਮੈਂਬਰੀ ਦਲ 22 ਅਗਸਤ ਤੋਂ 04 ਸਤੰਬਰ 2021 ਤੱਕ ਅੰਤਰਰਾਸ਼ਟਰੀ ਫ਼ੌਜੀ ਖੇਡਾਂ – 2021 ਵਿੱਚ ਹਿੱਸਾ ਲੈਣ ਲਈ ਰੂਸ ਜਾਵੇਗਾ। ਇਹ ਦਲ ਆਰਮੀ ਸਕਾਊਟ ਮਾਸਟਰਜ਼ ਪ੍ਰਤੀਯੋਗਿਤਾ (ਏਐਸਐਮਸੀ), ਐਲਬਰਸ ਰਿੰਗ, ਪੋਲਰ ਸਟਾਰ, ਸਨਾਈਪਰ ਫਰੰਟੀਅਰ ਅਤੇ ਉੱਚ ਉਚਾਈ ਵਾਲੇ ਖੇਤਰ ਦੇ ਖੇਤਰਾਂ ਵਿੱਚ ਵੱਖ -ਵੱਖ ਅਭਿਆਸਾਂ, ਬਰਫ਼ ਵਿੱਚ ਕਾਰਵਾਈਆਂ,  ਸਨਾਈਪਰ ਕਾਰਵਾਈਆਂ, ਵੱਖ -ਵੱਖ ਮੁਕਾਬਲਿਆਂ ਵਿੱਚ ਰੁਕਾਵਟ ਵਾਲੇ ਖੇਤਰ ਵਿੱਚ ਲੜਾਈ ਇੰਜੀਨੀਅਰਿੰਗ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸੁਰੱਖਿਅਤ ਰੂਟਾਂ ਦੀਆਂ ਖੇਡਾਂ ਵਿੱਚ ਹਿੱਸਾ ਲਵੇਗਾ। ਇਹ ਦਲ ਓਪਨ ਵਾਟਰ ਅਤੇ ਫਾਲਕਨ ਹੰਟਿੰਗ ਗੇਮਸ ਲਈ ਦੋ ਆਬਜ਼ਰਵਰਾਂ (ਹਰੇਕ ਲਈ ਇੱਕ) ਦਾ ਯੋਗਦਾਨ ਵੀ ਦੇਵੇਗਾ ਜਿਸ ਵਿੱਚ ਪੋਂਟੂਨ ਬ੍ਰਿਜ ਬਿਛਾਉਣ ਅਤੇ ਯੂਏਵੀ ਚਾਲਕ ਦਲ ਦੇ ਹੁਨਰ ਨੂੰ ਹਿੱਸਾ ਲੈਣ ਵਾਲੀਆਂ ਟੀਮਾਂ ਵੱਲੋਂ ਪ੍ਰਦਰਸ਼ਿਤ ਕੀਤਾ ਜਾਵੇਗਾ।
ਭਾਰਤੀ ਸੈਨਾ ਦੇ ਦਲ ਨੂੰ ਤਿੰਨ ਪੱਧਰਾਂ ਦੀ ਜਾਂਚ ਤੋਂ ਬਾਅਦ ਵੱਖ -ਵੱਖ ਸਰਬੋਤਮ ਭਾਗਾਂ ਵਿੱਚੋਂ ਚੁਣਿਆ ਗਿਆ ਹੈ। ਇਨ੍ਹਾਂ ਸਲਾਨਾ ਖੇਡਾਂ ਵਿੱਚ ਸ਼ਮੂਲੀਅਤ ਵਿਸ਼ਵ ਸੈਨਾਵਾਂ ਵਿੱਚ ਭਾਰਤੀ ਸੈਨਾ ਦੇ ਪੇਸ਼ੇਵਾਰਾਨਾ ਪੱਧਰ ਨੂੰ ਦਰਸਾਉਂਦੀ ਹੈ। ਪ੍ਰਤੀਯੋਗਿਤਾ ਸੈਨਾ ਤੋਂ ਸੈਨਾ ਵਿਚਾਲੇ ਸਹਿਯੋਗ ਅਤੇ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਸਰਬੋਤਮ ਅਭਿਆਸਾਂ ਦੇ ਨਿਰਮਾਣ ਨੂੰ ਉਤਸਾਹਿਤ ਕਰਦੀ ਹੈ। ਇਸਤੋਂ ਪਹਿਲਾਂ ਜੈਸਲਮੇਰ ਵਿੱਚ ਆਰਮੀ ਸਕਾਊਟ ਮਾਸਟਰ ਪ੍ਰਤੀਯੋਗਿਤਾ 2019 ਵਿੱਚ ਹਿੱਸਾ ਲੈਣ ਵਾਲੇ ਅੱਠ ਦੇਸ਼ਾਂ ਵਿੱਚ ਭਾਰਤ ਪਹਿਲੇ ਸਥਾਨ ਤੇ ਸੀ।

ਕੌਮੀ ਸਿਖਿਆ ਨੀਤੀ 2020 ਨੂੰ ਲਾਗੂ ਕਰਲ ਵਾਲਾ ਹਰਿਆਣਾ ਪਹਿਲਾ ਰਾਜ – ਰਾਜਪਾਲ

ਮੁੱਖ ਮੰਤਰੀ ਨੇ ਕੀਤਾ ਵਾਇਸ ਚਾਂਸਲਰਾਂ ਨੂੰ ਅਪੀਲਸਿਖਿਆ ਦੇ ਪੱਧਰ ਨੂੰ ਉੱਚਾ ਚੁਕਿਆ ਜਾਵੇ

ਹਰਿਆਣਾ ਸਰਕਾਰ ਦਾ ਟੀਚਾ ਗਰੀਬ ਆਦਮੀ ਦੇ ਜੀਵਨ ਨੂੰ ਬਿਹਤਰ ਬਨਾਉਣਾ – ਮਨੋਹਰ ਲਾਲ

ਸੁਖਜਿੰਦਰ ਮਾਨ

ਚੰਡੀਗੜ੍ਹ, 9 ਅਗਸਤ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ-2020 ਨੂੰ ਲਾਗੂ ਕਰਨ ਵਾਲਾ ਹਰਿਆਣਾ ਪਹਿਲਾ ਰਾਜ ਹੈ। ਨਵੀਂ ਸਿਖਿਆ ਨੀਤੀ ਦੇ ਲਾਗੂ ਹੋਣ ਨਾਲ ਪੁਰੇ ਦੇਸ਼ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈਜਿਸ ਨਾਲ ਭਾਰਤ ਦਾ ਨਵ-ਨਿਰਮਾਣ ਹੋਵੇਗਾ ਅਤੇ ਨੌਜੁਆਨਾਂ ਦਾ ਭਵਿੱਖ ਵੀ ਸੁਨਹਿਰਾ ਹੋਵੇਗਾ। ਰਾਜਪਾਲ ਅੱਜ ਰਾਜਭਵਨ ਵਿਚ ਹਰਿਆਣਾ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਅਤੇ ਰਜਿਸਟਰਾਰ ਦੀ ਇਕ ਦਿਨ ਦੀ ਵਰਕਸ਼ਾਪ ਦੇ ਸ਼ੁਰੂਆਤ ਦੇ ਮੌਕੇ ਤੇ ਸੰਬੋਧਿਤ ਕਰ ਰਹੇ ਸਨ।

            ਇਸ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਵੀ ਮੌਜੂਦ ਸਨ।

ਰਾਜਪਾਲ ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਸਿਖਿਆ ਦੀ ਕ੍ਰਾਂਤੀ ਵਿਚ ਅਸੀਂ ਸੱਭ ਨੂੰ ਵੱਧ-ਚੜ ਕੇ ਹਿੱਸਾ ਲੈਣਾ ਹੈ ਅਤੇ ਰਾਸ਼ਟਰਹਿਤ ਵਿਚ ਭਾਰਤ ਦੇ ਭਵਿੱਖ ਨੂੱ ਨਵੀਂ ਸਿਖਿਆ ਨੀਤੀ ਦੇ ਅਨੁਰੂਪ ਪਾਉਣ ਦਾ ਸਾਕਾਰਾਤਮਕ ਯਤਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ-2020 ਨੂੰ ਦੇਸ਼ ਵਿਚ ਸਫਲਤਾਪੂਰਵਕ ਲਾਗੂ ਕਰਨ ਵਿਚ ਯੂਨੀਵਰਸਿਟੀਆਂ ਦੀ ਮਹਤੱਵਪੂਰਣ ਭੂਮਿਕਾ ਹੈ। ਇਸ ਨੀਤੀ ਦੇ ਤਹਿਤ ਯੂਨੀਵਰਸਿਟੀਆਂ ਵਿਚ ਮੌਜੂਦਾ ਦੀ ਮੰਗ ਦੇ ਅਨੁਰੂਪ ਨਵੇਂ ਰੁਜਗਾਰ ਉਨਮੁੱਖ ਕੋਰਸ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਈ ਯੂਨੀਵਰਸਿਟੀ ਨਵੇਂ ਕੋਰਸ ਦੀ ਸ਼ੁਰੂਆਤ ਕਰ ਚੁੱਕੀ ਹੈਇਹ ਬਹੁਤ ਸ਼ਲਾਘਾਯੋਗ ਕਾਰਜ ਹੈ।

ਸ੍ਰੀ ਦੱਤੇਤੇ੍ਰਅ ਨੇ ਕਿਹਾ ਕਿ ਇਸ ਕਾਰਜਸ਼ੈਲੀ ਦਾ ਮੁੱਖ ਉਦੇਸ਼ ਤਾਲਮੇਲ ਸਥਾਪਿਤ ਕਰਨਾ ਅਤੇ ਉਨ੍ਹਾਂ ਦੇ ਵੱਲੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਨਾ ਵੀ ਹੈ। ਕੌਮੀ ਸਿਖਿਆ ਨੀਤੀ-2020 ਲਾਗੂ ਕਰਨ ਅਤੇ ਸੂਬੇ ਵਿਚ ਇਸ ਨੀਤੀ ਦੇ ਸਹੀ ਲਾਗੂ ਕਰਨ ਦੇ ਲਈ ਕੇਂਦਰ ਤੇ ਹਰਿਆਣਾ ਸਰਕਾਰ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਤੀੀਤ ਵਿਚ ਮਲਟੀਪਲ ਏਂਟਰੀ ਅਤੇ ਏਗਜਿਟ ਵਿਵਸਥਾ ਲਾਗੂ ਕੀਤੀ ਗਈ ਹੈਜੋ ਕਿ ਵਿਦਿਆਰਥੀਆਂ ਦੇ ਲਈ ਹਿੱਤਕਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨੀਤੀ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਸ ਵਿਚ ਵਿਗਿਆਨਕ ਅਤੇ ਸਮਾਜਿਕ ਖੋਜ ਕੰਮਾਂ ਨੂੰ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਣਾ ਕੇ ਕੰਟਰੋਲ ਕੀਤਾ ਜਾਵੇਗਾ। ਜਿਸ ਨਾਲ ਖੋਜਕਰਤਾਵਾਂ ਨੂੰ ਵਿਸ਼ੇਸ਼ ਸਹੂਲਤਾਂ ਉਪਲਬਧ ਹੋਣਗੀਆਂ।

ਉਨ੍ਹਾਂ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਵਿਚ ਸਾਂਕੇਤਿਕ ਅਤੇ ਚੋਣ ਕੀਤੇ ਭਾਸ਼ਾ ਦੀ ਵਰਤੋਇਕ ਭਾਰਤ-ਸ਼੍ਰੇਸਠ ਭਾਰਤ ਅਤੇ ਵਨ ਨੇਸ਼ਨ-ਵਨ ਡਿਜੀਟਲ ਪਲੇਟਫਾਰਮ ਆਦਿ ਪੋ੍ਰਗ੍ਰਾਮਾਂ ਨੂੰ ਵੀ ਪੂਰੀ ਤਰ੍ਹਾ ਲਾਗੂ ਕੀਤਾ ਗਿਆ ਹੈ। ਵਰਕਸ਼ਾਪ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਅਤੇ ਰਜਿਰਸਟਰਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਖਿਆ ਦੇ ਆਯਾਮ ਨੂੰ ਉੱਚੇ ਪੱਧਰ ਤੇ ਲੈ ਜਾਣ ਦਾ ਮੁੱਖ ਟੀਚਾ ਬਨਾਉਣ ਅਤੇ ਉਸ ਨੂੰ ਨਿਰਧਾਰਤ ਸਮੇਂ ਸੀਮਾ ਵਿਚ ਪੂਰਾ ਕਰਨਤਾਂ ਜੋ ਇਸ ਦਾ ਲਾਭ ਸੂਬੇ ਦੇ ਹਰ ਯੁਵਾ ਨੂੰ ਮਿਲ ਸਕੇ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਨਵੀਂ ਸਿਖਿਆ ਨੀਤੀ ਦੇ ਸਾਰੇ ਪ੍ਰਾਵਧਾਨ 2025 ਤਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਵਿਚ ਯੂਨੀਵਰਸਿਟੀਆਂ ਦਾ ਅਹਿਮ ਯੋਗਦਾਨ ਰਹੇਗਾ। ਉਨ੍ਹਾਂ ਨੇ ਕਿਹਾ ਕਿ  ਮੈਡੀਕਲ ਸਿਖਿਆਤਕਨੀਕੀ ਸਿਖਿਆਉੱਚੇਰੀ ਸਿਖਿਆ ਦੇ ਗੇ੍ਰਡ ਨੂੱ ਕਿਵੇਂ ਉੱਚਾ ਚਕਿਆ ਜਾਵੇਉਸ ਦੇ ਲਈ ਯੂਨੀਵਰਸਿਟੀਆਂ ਨੂੰ ਪਹਿਲ ਕਰਨੀ ਹੋਵੇਗੀ। ਹਰਿਆਣਾ ਕੌਮੀ ਰਾਜਧਾਨੀ ਦੇ ਨੇੜੇ ਹੋਣ ਨਾਲ ਵਿਦੇਸ਼ੀ ਵਿਦਿਆਰਥੀਆਂ ਦੇ ਖਿੱਚ ਦਾ ਕੇਂਦਰ ਬਣ ਸਕਦਾ ਹੈ। ਜਿਸ ਤਰ੍ਹਾ ਗੁਰੂਗ੍ਰਾਮ ਦੀ ਪਹਿਚਾਣ ਉਦਯੋਗਿਕ ਨਗਰੀ ਅਤੇ ਕੁਰੂਕਸ਼ੇਤਰ ਦੀ ਪਹਿਚਾਣ ਧਰਮ ਨਗਰੀ ਵਜੋ ਪੂਰੇ ਵਿਸ਼ਵ ਵਿਚ ਬਣੀ ਹੋਈ ਹੈਇਸੀ ਤਰ੍ਹਾ ਸਿਖਿਆ ਦੇ ਖੇਤਰ ਵਿਚ ਵੀ ਸੂਬੇ ਨੂੰ ਵਿਖਿਆਤ ਬਨਾਉਣਾ ਹੈ।

ਉਨ੍ਹਾਂ ਲੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਸਾਬਕਾ ਵਿਦਿਆਰਥੀਆਂ ਦਾ ਡਾਟਾ ਇਕੱਠਾ ਕਰ ਕੇ ਉਨ੍ਹਾਂ ਤੋਂ ਤਾਲਮੇਲ ਸਥਾਪਿਤ ਕਰ ਹਰ ਯੂਨੀਵਰਸਿਟੀ ਪੱਧਰ ਤੇ ਮਿਲਣ ਸਮਾਰੋਹ ਆਯੋਜਿਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾਯੂਨੀਵਰਸਿਟੀਆਂ ਨੂੱ ਸੇਲਫ ਫਾਈਨੈਸਿੰਗ ਦੇ ਸਿਖਲਾਈ ਸ਼ੁਰੂ ਕਰਨ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਸੈਲਫ ਫਾਈਨੈਸਿੰਗ ਵਿਚ ਜੋ ਗਰੀਬ ਵਿਦਿਆਰਥੀ ਹੈ ਉਨ੍ਹਾਂ ਦੀ ਫੀਸ ਹਰਿਆਣਾ ਸਰਕਾਰ ਭੁਗਤਾਨ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਨਕਲ ਤੇ ਰੋਕ ਲਗਾਉਣ ਦੇ ਲਈ ਯੂਨੀਵਰਸਿਟੀਆਂ ਨੂੰ ਮੁਲਾਂਕਨ ਅਤੇ ਖੋਜ ਕਰਨ ਅਤੇ ਨਕਲ ਨੂੰ ਰੋਕਨ ਦੇ ਲਈ ਨਵੀਂ ਤਕਨ ਵਿਕਸਿਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਯੂਵਾ ਸਕਾਰਾਤਮਕ ਢੰਗ ਨਾਲ ਆਪਣੇ ਗਿਆਨ ਨੂੰ ਵਧਾਉਣਗੇ ਤਾਂ ਉਨ੍ਹਾਂ ਦੇ ਗਿਆਨ ਦੀ ਸਹੀ ਵਰਤੋ ਹੋ ਸਕੇਗੀ। ਵਿਦਿਆਰਥੀਆਂ ਦੀ ਉਰਜਾ ਨੂੰ ਸਮਾਜਸੇਵਾ ਦੇ ਨਾਲ ਜੋੜਨ ਅਤੇ ਉਸ ਦਾ ਸਬੰਧ ਪ੍ਰੀਖਿਆ ਨਾਲ ਵੀ ਬਨਾਉਣਤਾਂ ਜੋ ਵਿਦਿਆਰਥੀਆਂ ਦੀ ਦਿਲਚਸਪੀ ਸਮਾਜ ਸੇਵਾ ਨਾਲ ਜੁੜੇ ਅਤੇ ਉਨ੍ਹਾਂ ਦੀ ਨਿਸਵਾਰਥ ਭਾਵ ਕੰਮ ਕਰਨ ਦੀ ਬਣ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਮੁੱਖ ਉਦੇਸ਼ ਸਮਾਜ ਦੇ ਬਹੁਤ ਜਿਆਦਾ ਗਰੀਬ ਵਿਅਕਤੀ ਦਾ ਜੀਵਨ ਪੱਧਰ ਉਠਾਉਣਾ ਹੈ। ਇਸ ਦੇ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਵਿਚ 6 ਵਿਭਾਗ ਮਿਲ ਕੇ ਕਾਰਜ ਕਰ ਰਹੇ ਹਨ। ਇਸ ਯੋਜਨਾ ਰਾਹੀਂ ਹਰ ਇਕ ਪਰਿਵਾਰ ਦੀ ਆਮਦਨੀ 15 ਹਜਾਰ ਰੁਪਏ ਮਹੀਨਾ ਕੀਤੀ ਜਾਣੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਸਮਰੱਥ ਨਹੀਂ ਹੈ ਅਤੇ ਸਾਡੀ ਯੋਜਨਾ ਦੇ ਅਧੀਨ ਆਉਂਦਾ ਹੈ ਉਸ ਨੂੰ ਉਨ੍ਹਾਂ ਦੇ ਘਰ ਤੇ ਲਾਭ ਦੇਣਾ ਹੀ ਸਰਕਾਰ ਦਾ ਮੁੱਖ ਉਦੇਸ਼ ਹੈ। ਸਿਖਿਆ ਹੀ ਅਜਿਹਾ ਸਾਧਨ ਹੈ ਜਿਸ ਦੇ ਰਾਹੀਂ ਹਰ ਪਰਿਵਾਰ ਦੇ ਪੱਧਰ ਨੂੰ ਉੱਚਾ ਚੁਕਿਆ ਜਾ ਸਕਦਾ ਹੈ।

ਵਰਕਸ਼ਾਪ ਵਿਚ ਮੈਡੀਕਲ ਵਿਗਿਆਨ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ ਨੇ ਮੈਡੀਕਲ ਸਿਖਿਆਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦ ਮੋਹਨ ਸ਼ਰਣ ਨੇ ਤਕਨੀਕੀ ਅਤੇ ਉੱਚੇਰੀ ਸਿਖਿਆ ਦੇ ਬਾਰੇ ਵਿਚ ਪੇਸ਼ਗੀ ਦਿੱਤੀ। ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਦੇ ਚੇਅਰਮੈਨ ਪੋ੍ਰਫੈਸਰ ਬੀਕੇ ਕੁਠਿਆਲਉੱਚੇਰੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਵਿਜੈ ਦਹਿਆਸਕੱਤਰ ਰਾਜਪਾਲ ਅਤੁਲ ਦਿਵੇਦੀ ਸਮੇਤ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ  ਦ ਵਾਇਸ ਚਾਂਸਲਰ ਤੇ ਰਜਿਸਟਰਾਰ ਨੇ ਹਿੱਸਾ ਲਿਆ।

ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਮਹਿਤਾ ਦੀ ਮਾਤਾ ਦਾ ਦਿਹਾਂਤ

0

ਸੁਖਜਿੰਦਰ ਮਾਨ

ਬਠਿੰਡਾ,9 ਅਗਸਤ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਮਹਿਤਾ ਦੇ ਮਾਤਾ ਜੀ ਕੁਲਦੀਪ ਕੌਰ ਪਤਨੀ ਸਵਰਗੀ ਲੱਛਮਣ ਸਿੰਘ ਮਹਤਾ ਦਾ ਅੱਜ ਸੰਖੇਪ ਬੀਮਾਰੀ ਦੇ ਚਲਦੇ ਦਿਹਾਂਤ ਹੋ ਗਿਆ । ਉਨ੍ਹਾਂ ਦਾ ਅੰਤਮ ਸੱਸਕਾਰ ਬੀਬੀ ਵਾਲਾ ਰੋਡ ਤੇ ਸਥਿਤ ਰਾਮਬਾਗ ਵਿੱਚ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਛੋਟੇ ਬੇਟੇ ਅਮਰਜੀਤ ਮਹਿਤਾ ਦੁਆਰਾ ਉਨ੍ਹਾਂ ਨੂੰ ਮੁਖਾਗਨਿ ਭੇਂਟ ਕੀਤੀ ਗਈ । ਮਾਤਾ ਕੁਲਦੀਪ ਕੌਰ ਆਪਣੇ ਪਿੱਛੇ ਬੇਟੇ ਕਮਲਜੀਤ ਸਿੰਘ ਮਹਿਤਾ, ਅਮਰਜੀਤ ਮਹਿਤਾ ਅਤੇ ਭਰਿਆ ਪੂਰਾ ਪਰਿਵਾਰ ਛੱਡ ਕੇ ਗਏ ਹਨ ।  ਅੰਤਮ ਵਿਦਾਈ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਕੇ ਅੱਗਰਵਾਲ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸੁਖਰਾਜ ਸਿੰਘ ਔਲਖ, ਸੂਚਨਾ ਕਮਿਸ਼ਨਰ ਚੰਦਰਪ੍ਰਕਾਸ਼, ਪ੍ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ, ਹੋਟਲ ਐਸੋਸਿਏਸ਼ਨ ਪ੍ਰਧਾਨ ਸਤੀਸ਼ ਅਰੋੜਾ, ਸਾਬਕਾ ਚੇਅਰਮੈਨ ਹਰਦੇਵ ਸਿੰਘ ਬਹੋਯਾਤਰੀ, ਜ਼ਿਲ੍ਹਾ ਪਰਿਸ਼ਦ ਦੇ ਵਾਇਸ ਚੇਅਰਮੈਨ ਐਡਵੋਕੇਟ ਗੁਰਇਕਬਾਲ ਸਿੰਘ ਚਹਿਲ, ਆਮ ਆਦਮੀ ਪਾਰਟੀ ਦੇ ਅਮਰਦੀਪ ਰਾਜਨ, ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਸੀਨੀਅਰ ਭਾਜਪਾ ਆਗੂ ਮੋਹਿਤ ਗੁਪਤਾ, ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਲਾਡੀ, ਅਕਾਲੀ ਦਲ ਦੇ ਕਿਸਾਨ ਵਿੰਗ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ ਮਾਨ, ਸਾਬਕਾ ਮੇਅਰ ਬਲਵੰਤ ਰਾਏ ਨਾਥ,  ਮਨਪ੍ਰੀਤ ਸਿੰਘ ਬਾਦਲ ਦੇ ਓਐਸਡੀ ਜਗਤਾਰ ਸਿੰਘ ਘੁੱਦਾ, ਜਸਵਿੰਦਰ ਸਿੰਘ ਮਾਨ ਜੁਗਨੂੰ ਠੇਕੇਦਾਰ, ਠੇਕੇਦਾਰ ਹਰੀਸ਼ ਗਰਗ, ਠੇਕੇਦਾਰ ਹੈਪੀ ਤੋਂ ਇਲਾਵਾ ਰਾਜਨੀਤਕ, ਧਾਰਮਿਕ, ਸਾਮਾਜਕ ਅਤੇ ਵਪਾਰਕ ਸੰਗਠਨਾਂ ਦੁਆਰਾ ਮਾਤਾ ਕੁਲਦੀਪ ਕੌਰ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ।

ਬਠਿੰਡਾ ਸ਼ਹਿਰ ਦੇ ਵਾਸੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਉਤਾਵਲੇ :ਨਵਦੀਪ ਜੀਦਾ

0

ਸੁਖਜਿੰਦਰ ਮਾਨ

ਬਠਿੰਡਾ, 9 ਅਗਸਤ :ਨਵਦੀਪ ਸਿੰਘ ਜੀਦਾ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੁਆਰਾ ਬਠਿੰਡਾ ਸ਼ਹਿਰ ਦੇ ਧੋਬੀ ਬਜ਼ਾਰ ਵਿੱਚ ਸ਼ਹਿਰ ਵਾਸੀਆਂ ਨਾਲ ਮੇਲ-ਮਿਲਾਪ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਿਆ ਨਾਲ ਹੀ ਕੇਜਰੀਵਾਲ ਸਾਹਿਬ ਦੁਆਰਾ ਜ਼ੋ 300 ਯੂਨਿਟ ਫ੍ਰੀ ਮਹੀਨਾ ਦਿੱਤੀ ਜਾਵੇਗੀ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਜੀਦਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਬਹੁਤ ਪਿਆਰ ਹੈ ਲੋਕ ਆਮ ਆਦਮੀ ਪਾਰਟੀ ਵੋਟ ਪਾਉਣ ਲਈ ਉਤਾਵਲੇ ਹਨ ਕਿਉਂਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅੱਜ ਦੇ ਸਮੇਂ ਵਿੱਚ ਹਰ ਵਰਗ ਦੁਖੀ ਹੈ ਅਤੇ ਹਰ ਵਰਗ ਦੀਆਂ ਅੱਖਾਂ ਵਿਚ ਹੰਝੂ ਹਨ ਕਿਉਂਕਿ ਕਾਂਗਰਸ ਪਾਰਟੀ ਤੇ ਸਾਢੇ ਚਾਰ ਸਾਲ ਵਿੱਚ ਕਿਸੇ ਵੀ ਵਰਗ ਦੀ ਬਾਂਹ ਨਹੀਂ ਫੜੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਅਹੁਦੇਦਾਰ ਸਾਹਿਬਾਨ ਜਿੰਨਾ ਵਿੱਚ ਬਲਜਿੰਦਰ ਪਲ਼ਟਾ ,ਗੁਲਾਬ ਚੰਦ, ਰਾਮਚੰਦਰ , ਹੈਪੀ ਇਵੈਨਟ ਇਚਾਰਜ, ਅਮਰਪਾਲ ਕੌਰ, ਅਚਲਾ ਸਕੱਤਰ, ਰਕੇਸ਼ ਕਾਂਸ਼ਲ ਮਾਨਿਕ ਸ਼ਰਮਾ, ਬਿੱਟੀ ਸਿਵੀਆਂ, ਵਿਨੋਦ, ਰਜਿੰਦਰ ਕੌਰ ਸਕੱਤਰ, ਹਾਜ਼ਰ ਸਨ

ਟਿਕਰੀ ਬਾਰਡਰ ‘ਤੇ ਕਿਸਾਨ ਯੂਨੀਅਨ ਉਗਰਾਹਾਂ ਮਨਾਏਗੀ ਸੰਗਰਾਮੀ ਤੀਆਂ

ਸੁਖਜਿੰਦਰ ਮਾਨ

ਨਵੀਂ ਦਿੱਲੀ 9 ਅਗਸਤ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਗ਼ਦਰੀ ਗੁਲਾਬ ਕੌਰ ਨਗਰ ‘ਚ ਲੱਗੇ ਮੋਰਚੇ ਦੀ ਸਟੇਜ ‘ਤੇ ਕੱਲ੍ਹ 10 ਅਗਸਤ ਨੂੰ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਗਰਾਮੀ ਤੀਆਂ ਮਨਾਈਆਂ ਜਾਣਗੀਆਂ ਜਿਨ੍ਹਾਂ ਦੀ ਅਗਵਾਈ ਕੁਲਦੀਪ ਕੌਰ ਕੁੱਸਾ ਅਤੇ ਪਰਮਜੀਤ ਕੌਰ ਕੋਟੜਾ ਕੋੜਾ ਕਰਨਗੀਆਂ।
ਇਹ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਕਿਸਾਨੀ ਸੰਘਰਸ਼ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ‘ਚ ਕਾਰਪੋਰੇਟ ਘਰਾਣਿਆਂ ਦੇ ਲੁੱਟ ਦੇ ਵਸੀਲਿਆਂ ‘ਤੇ ਜਥੇਬੰਦੀ ਵੱਲੋਂ ਆਪਣੇ ਮੋਰਚੇ ਗੱਡ ਕੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਇਸੇ ਤਰ੍ਹਾਂ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਵੀ ਲਗਾਤਾਰ ਸੰਘਰਸ਼ ਦੀ ਦਾਬ ਸਦਕਾ ਕਿਸਾਨ ਸਰਕਾਰ ਨੂੰ ਘੇਰੀ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਸੰਸਦ ਦਾ ਮੌਨਸੂਨ ਸੈਸ਼ਨ ਪਿਛਲੀ 19 ਜੁਲਾਈ ਤੋਂ ਸ਼ੁਰੂ ਕੀਤਾ ਹੋਇਆ ਹੈ। ਉਸ ਦੇ ਬਰਾਬਰ ਹੀ ਸੰਯੁਕਤ ਮੋਰਚੇ ਵੱਲੋਂ 22 ਜੁਲਾਈ ਤੋਂ ਕਿਸਾਨਾਂ ਦੀ ਵੱਖਰੀ ਸੰਸਦ ਚਲਾ ਕੇ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ ਕੀਤਾ ਜਾ ਰਿਹਾ ਹੈ। ਅੱਜ ਕਿਸਾਨਾਂ ਦੀ ਸੰਸਦ ‘ਚ ਔਰਤਾਂ ਦੇ ਅਖੀਰਲੇ ਦਿਨ ਦੀ ਔਰਤ ਕਿਸਾਨ ਸੰਸਦ ‘ਚ ਬੇਭਰੋਸਗੀ ਦੇ ਮਤੇ ‘ਤੇ ਵੱਖ ਵੱਖ ਬੁਲਾਰਿਆਂ ਨੇ ਇੰਨਾ ਕਾਨੂੰਨਾਂ ਨੂੰ ਲੈ ਕੇ ਵਿਚਾਰ ਚਰਚਾਵਾਂ ਕੀਤੀਆਂ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦਾ ਮੁੱਦਾ ਸਾਡੇ ਦੇਸ਼ ‘ਚ ਬੜਾ ਅਹਿਮ ਹੈ। ਦੇਸ਼ ਦੇ ਹਾਕਮਾਂ ਨੇ ਪਹਿਲਾਂ ਹੀ ਜਨਤਕ ਅਦਾਰਿਆਂ ਨੂੰ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ‘ਚ ਦੇ ਕੇ ਸਾਰੇ ਹੀ ਮਹਿਕਮਿਆਂ ‘ਚ 2004 ਤੋਂ ਬਾਅਦ ਸਰਕਾਰੀ ਨੌਕਰੀਆਂ ਦੇ ਬੂਹੇ ਬੰਦ ਕੀਤੇ ਹੋਏ ਹਨ। ਇਸੇ ਕਾਰਨ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਵਲੋਂ ਨਿਰਾਸ਼ ਹੋ ਕੇ ਨਸ਼ਿਆਂ ਅਤੇ ਹੋਰ ਗਲਤ ਰਾਹਾਂ ‘ਤੇ ਪੈ ਕੇ ਲੁੱਟਾਂ ਖੋਹਾਂ ਅਤੇ ਉਸ ਤੋਂ ਬਾਅਦ ਇੱਕ ਵੱਡਾ ਗੈਂਗਸਟਰਾਂ ਦਾ ਰੂਪ ਧਾਰਨ ਕਰ ਕੇ ਕਿਵੇਂ ਕਤਲੋਗਾਰਤ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਰੋਜ਼ਾਨਾ ਹੀ ਫਿਰੌਤੀ ਦੀਆਂ ਲਈਆਂ ਹੋਈਆਂ ਰਕਮਾਂ ਨੂੰ ਲੈ ਕੇ ਆਪਸ ‘ਚ ਹੀ ਭਿੜ ਕੇ ਇੱਕ ਦੂਸਰੇ ਗੈਂਗਸਟਰ ਦਾ ਕਤਲ ਹੋ ਰਿਹਾ ਹੈ ਜੇਕਰ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਇਹ ਗੈਂਗਸਟਰਾ ਹੋਰ ਵੀ ਭਿਆਨਕ ਰੂਪ ਅਖ਼ਤਿਆਰ ਕਰਨਗੀਆਂ।
ਸੁਖਜੀਤ ਕੌਰ ਮੋਗਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਖੇਤੀ ਸੰਬੰਧੀ ਕਾਨੂੰਨ ਲਿਆਉਣ ਤੋਂ ਪਹਿਲਾਂ ਲੋਕ ਸਰਕਾਰਾਂ ਵੱਲੋਂ ਲਿਆਂਦੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਤੋਂ ਅਨਜਾਣ ਸਨ। ਭਾਵੇਂ ਜਥੇਬੰਦੀਆਂ ਦੇ ਆਗੂ ਲੰਮੇ ਸਮੇਂ ਤੋਂ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਨੂੰ ਸੁਚੇਤ ਕਰ ਰਹੇ ਸਨ ਕਿ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਅਤੇ ਖਤਰਨਾਕ ਹੋਵੇਗਾ। ਜ਼ਮੀਨਾਂ ‘ਤੇ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੋਣਗੇ। ਇਨ੍ਹਾਂ ਗੱਲਾਂ ਦਾ ਪਹਿਲਾਂ ਪੂਰਾ ਪਤਾ ਨਾ ਹੋਣ ਕਰਕੇ ਕਿਰਤੀ ਲੋਕ ਅਵੇਸਲੇ ਸਨ ਪਰ ਹੁਣ ਪਤਾ ਲੱਗਣ ਕਾਰਨ ਔਰਤਾਂ ਅੱਗੇ ਤੋਂ ਸੁਚੇਤ ਹੋ ਕੇ ਇਨ੍ਹਾਂ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ਾਂ ਦੇ ਮੈਦਾਨਾਂ ‘ਚ ਆਉਣਗੀਆਂ। ਕਾਰਪੋਰੇਟ ਘਰਾਣੇ ਭਾਵੇਂ ਸਾਡੇ ਅਵੇਸਲੇਪਣ ‘ਚ ਭਾਰਤ ਦੇ ਸਾਰੇ ਹੀ ਸੂਬਿਆਂ ‘ਚ ਆਪਣੇ ਕਾਰੋਬਾਰ ਵਧਾਉਣ,ਫੈਲਾਉਣ ‘ਚ ਕਾਮਯਾਬ ਹੋਏ ਹਨ ਪਰ ਇਸ ਤੋਂ ਬਾਅਦ ਇਹ ਸਾਰਾ ਕੁਝ ਜਾਮ ਕਰ ਕੇ ਇਨ੍ਹਾਂ ਲੁਟੇਰੀਆਂ ਗਿਰਝਾਂ ਨੂੰ ਦੇਸ਼ ‘ਚੋਂ ਬਾਹਰ ਕੱਢ ਕੇ ਹੀ ਦਮ ਲਵਾਂਗੇ ਅਤੇ ਲੋਕਾਂ ਦੇ ਇਕੱਠਾਂ ਨਾਲ ਅਸੀਂ ਆਪਣੀ ਪੁੱਗਤ ਵਾਲਾ ਰਾਜ ਲੈ ਕੇ ਆਵਾਂਗੇ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ। ਸਟੇਜ ਸੰਚਾਲਨ ਦੀ ਭੂਮਿਕਾ ਜਰਨੈਲ ਸਿੰਘ ਬਦਰਾ ਨੇ ਬਾਖੂਬੀ ਨਿਭਾਈ ਅਤੇ ਜਗਦੇਵ ਸਿੰਘ ਜੋਗੇਵਾਲਾ, ਗੁਰਦੇਵ ਸਿੰਘ ਕਿਸ਼ਨਪੁਰਾ, ਮਲਕੀਤ ਸਿੰਘ ਹੇੜੀਕੇ, ਦਰਸ਼ਨ ਸਿੰਘ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।

ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ : ਮਨਪ੍ਰੀਤ ਬਾਦਲ

ਸਵਾ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 3 ਮੰਜ਼ਿਲੇ ਭਗਵਾ ਵਾਲਮੀਕਿ ਭਵਨ ਦਾ ਰੱਖਿਆ ਨੀਂਹ ਪੱਥਰ
ਕਿਹਾ, 50 ਲੱਖ ਨਾਲ ਵੱਖ-ਵੱਖ ਧਰਮਸ਼ਾਲਾਵਾਂ ਦਾ ਕੀਤਾ ਨਵੀਨੀਕਰਨ

ਸੁਖਜਿੰਦਰ ਮਾਨ

ਬਠਿੰਡਾ, 8 ਅਗਸਤ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਜਿੱਥੇ ਆਮ ਲੋਕਾਂ ਨੂੰ ਸੇਵਾਵਾਂ ਪਹਿਲ ਦੇ ਆਧਾਰ `ਤੇ ਦੇਣ ਲਈ ਯਤਨਸ਼ੀਲ ਹੈ ਉਥੇ ਹਰ ਵਰਗ ਦੀ ਭਲਾਈ ਲਈ ਵੀ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਸਵਾ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਵਾਨ ਵਾਲਮੀਕਿ ਭਵਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਭਵਨ 3 ਮੰਜਿ਼ਲਾ ਹੋਵੇਗਾ ਅਤੇ 500 ਗਜ ਦੀ ਜਗ੍ਹਾ ਵਿੱਚ ਬਣਾਇਆ ਜਾਵੇਗਾ। ਇਹ ਬਣਨ ਵਾਲਾ ਭਗਵਾਨ ਵਾਲਮੀਕਿ ਭਵਨ ਪਾਰਕਿੰਗ ਆਦਿ ਸਹੂਲਤਾਂ ਨਾਲ ਲੈਸ ਹੋਵੇਗਾ। ਵਾਲਮੀਕਿ ਭਵਨ ਦਾ ਨਿਰਮਾਣ ਕਾਰਜ ਇਸੇ ਸਾਲ ਵਿਚ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਵਾਲਮੀਕਿ ਭਾਈਚਾਰੇ ਦੀ ਭਵਨ ਬਣਾਉਣ ਦੀ ਮੰਗ ਸੀ, ਜਿਸਨੂੰ ਪੂਰਾ ਕਰਕੇ ਅੱਜ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਸਿਵਲ ਲਾਈਨ ਵਿੱਚ ਬਣਨ ਵਾਲੀ ਸਟੇਟ ਆਫ ਦਾ ਆਰਟ ਲਾਇਬ੍ਰੇਰੀ ਵੀ ਰਮਾਇਣ ਦੇ ਰਚੇਤਾ ਭਗਵਾਨ ਸ੍ਰੀ ਵਾਲਮੀਕਿ ਜੀ ਨੂੰ ਸਮਰਪਿਤ ਕੀਤੀ ਜਾਵੇਗੀ। ਇਸਦੇ ਨਿਰਮਾਣ `ਤੇ 6.53 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਇਹ ਇਲਾਕੇ ਦੇ ਸਮੂਹ ਲੋਕਾਂ ਬੌਧਿਕ ਵਿਕਾਸ ਦਾ ਕੇਂਦਰ ਬਣੇਗੀ। ਉਨ੍ਹਾਂ ਦੱਸਿਆ ਕਿ ਸਮਾਜ ਦੇ ਪਿਛੜੇ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਅੰਦਰ ਵੱਖ-ਵੱਖ ਧਰਮਸ਼ਾਲਾ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਬਠਿੰਡਾ ਸ਼ਹਿਰ ਕਾਂਗਰਸ ਪ੍ਰਧਾਨ ਅਰੁਣ ਵਧਾਵਨ ਅਤੇ ਵਾਲਮੀਕਿ ਸਮਾਜ ਦੇ ਆਗੂ ਨਵੀਨ ਵਾਲਮੀਕਿ ਨੇ ਸ. ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਭਵਨ ਬਣਾਉਣ ਦੀ ਉਨ੍ਹਾਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ, ਜੋ ਅੱਜ ਉਨ੍ਹਾਂ ਨੇ ਪੂਰੀ ਕੀਤੀ ਹੈ। ਉਹਨਾਂ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ।ਇਸ ਮੌਕੇ ਬਾਲਮੀਕ ਸਮਾਜ ਸਾਰੇ ਵਾਰਡਾਂ ਦੇ ਮੈਂਬਰ ਹੰਸ ਰਾਜ,ਅਰਜੁਨ ਸਿੰਘ, ਵੀਰ ਭਾਨ (ਪ੍ਰਧਾਨ ਸਫਾਈ ਸੇਵਕ ਐਮ.ਸੀ),ਰਤੀ ਰਾਮ ,ਕਿਸ਼ਨ ਪ੍ਰਧਾਨ ,ਪੂਰਨ ਸ਼ਾਹ,ਗੋਰੇ ਲਾਲ ,ਰਾਜੇਸ਼ ਬਬਲ ,ਸੁਨੀਲ ਕੁਮਾਰ ,ਕੁਲਦੀਪ ਕੁਮਾਰ ,ਮਹਿੰਦਰ ਕੁਮਾਰ ,ਸਵਾਮੀ ਮੋਨੀ ਸ਼ਾਹ ,ਬਿਸ਼ਨ ,ਰਾਮ ਚਰਨ ,ਗੋਡੀ ਬਾਲ ,ਦਰਸ਼ਨ ਕਾਂਗੜਾ ,ਕਿਸ਼ਨ ਗੋਪਾਲ,ਸੰਦੀਪ ,ਸੁਨੀਲ ਕੁਮਾਰ ,ਅਵਤਾਰ ,ਅਮਿਤ ਕੁਮਾਰ,ਯਸ਼ਪਾਲ ਫੋਜੀ,ਪ੍ਰਹਿਲਾਦ ਰਾਏ ,ਬੱਬੂ ,ਸ਼ੰਮੀ ,ਵਿੱਕੀ ,ਰਜਿੰਦਰ ,ਸੁਭਾਸ਼ ਕੁਮਾਰ ਨੇ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਚੇਅਰਮੈਨ ਪਲੈਨਿੰਗ ਬੋਰਡ ਰਾਜਨ ਗਰਗ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇਕੇ ਅਗਰਵਾਲ, ਮੇਅਰ ਰਮਨ ਗੋਇਲ,,ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਹਰਮੰਦਰ ਸਿੰਘ,ਐਕਸੀਅਨ ਮੰਡੀ ਬੋਰਡ ਵਿਪਨ ਖੰਨਾਂ, ਸੰਜੇ ਬਿਸਵਾਲ, ਸੰਤੋਸ਼ ਮਹੰਤ ਆਦਿ ਹਾਜ਼ਰ ਸਨ

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੰਘਰਸ਼ ਰੱਖਣ ਦਾ ਐਲਾਨ

ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਭਲਕੇ ਤੋਂ 13 ਅਗੱਸਤ ਤੱਕ ਜ਼ਿਲ੍ਹਾ ਹੈਡਕੁਆਟਰਾਂ ਉਪਰ ਧਰਨੇ ਦੇਣ ਦਾ ਪੋ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਨਰੇਸ਼ ਕੁਮਾਰ ਸੈਣੀ ਨੇ ਦਸਿਆ ਕਿ ਖੇਤੀਬਾੜੀ ਉੱਪ ਨਿਰੱਖਕ ਵਿਭਾਗ ਅਤੇ ਕਿਸਾਨਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਹੈ। ਪ੍ਰੰਤੂ ਸਰਕਾਰ ਦਾ ਇਸ ਮੁਲਾਜ਼ਮ ਵਰਗ ਵਲ ਬਿਲਕੁਲ ਧਿਆਨ ਨਹੀਂ ਹੈ ਅਤੇ ਅੱਜ ਦੇ ਸਮੇ ਅਨੁਸਾਰ ਇਸਦੀ ਬਣਦੀ ਤਨਖਾਹ ਬਹੁਤ ਘਟ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਉੱਪ ਨਿਰੱਖਕ ਦੀ ਪੇ-ਪੈਰੀਟੀ ਮੁੜ ਤੋਂ ਬਹਾਲ ਕੀਤੀ ਜਾਵੇ ।