Wednesday, May 13, 2026
Home Blog Page 302

Guru Kashi University ਵੱਲੋਂ “ਬੈਸਟ ਆਉਟ ਆਫ਼ ਵੇਸਟ” ਵਿਸ਼ੇ ‘ਤੇ ਨਵੇਕਲੇ ਸੁਝਾਅ ਸੰਬੰਧੀ ਪ੍ਰਤੀਯੋਗਿਤਾ ਤੇ ਪ੍ਰਦਰਸ਼ਨੀ ਆਯੋਜਿਤ

0

Talwandi Sabo News: Guru Kashi University ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਕਿਸਾਨਾਂ ਨੂੰ ਖੇਤੀ ਦੀ ਰਹਿੰਦ-ਖੁਹੰਦ ਸੰਬੰਧੀ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸਿਰਜਣਾਤਮਕ ਤੇ ਰਚਨਾਤਮਕ ਹੱਲ ਲਈ “ਬੈਸਟ ਆਉਟ ਆਫ਼ ਵੇਸਟ” ਵਿਸ਼ੇ ‘ਤੇ ਨਵੇਕਲੇ ਸੁਝਾਅ ਸੰਬੰਧੀ ਪ੍ਰਤੀਯੋਗਿਤਾ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 24 ਟੀਮਾਂ ਦੇ 200 ਵਿਦਿਆਰਥੀਆਂ ਨੇ ਖੇਤੀ ਦੀ ਰਹਿੰਦ-ਖੁਹੰਦ ਦੀ ਸੁਚੱਜੀ ਵਰਤੋਂ, ਉਨ੍ਹਾਂ ਦੇ ਘਰੇਲੂ ਅਤੇ ਵਪਾਰਿਕ ਵਰਤੋਂ ਨੂੰ ਸਮਝਾਉਂਦੇ ਸਿਰਜਨਾਤਮਕ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ। ਪ੍ਰਦਰਸ਼ਨੀ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਇਨਾਮ ਤਕਸੀਮ ਕੀਤੇ ਜਦਕਿ ਪ੍ਰਦਰਸ਼ਨੀ ਦਾ ਆਗਾਜ਼ ਪਰੋ ਵਾਈਸ ਚਾਂਸਲਰ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਨੇ ਕੀਤਾ।

ਇਹ ਵੀ ਪੜ੍ਹੋ  Police ਅਫ਼ਸਰਾਂ ਤੋਂ ਬਾਅਦ ਹੁਣ Punjab ‘ਚ ADC ਤੇ SDM ਦੇ ਹੋਏ ਤਬਾਦਲੇ, ਦੇਖੋ List

ਇਨਾਮ ਤਕਸੀਮ ਸਮਾਰੋਹ ਮੌਕੇ ਮੁੱਖ ਮਹਿਮਾਨ ਡਾ. ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਤੀਯੋਗਿਤਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਯਥਾਰਥਪੂਰਣ ਤੇ ਅਮਲੀ ਰੂਪ ਲੈਣ ਵਾਲੇ ਪ੍ਰੋਜੈਕਟਾਂ ਤੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਜੈਕਟ ਅਤੇ ਕ੍ਰਿਆਤਮਕ ਸੁਝਾਅ ਲੋਕਾਈ ਦੇ ਹਿੱਤ ਵਿੱਚ ਹੋਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਖੋਜ ਘੱਟ ਖਰਚ ਅਤੇ ਵੱਧ ਲਾਭ ਦੇ ਅਸੂਲਾਂ ‘ਤੇ ਆਧਾਰਿਤ ਹੋਣੀ ਚਾਹੀਦੀ ਹੈਪ੍ਰਦਰਸ਼ਨੀ ਦੇ ਆਗਾਜ਼ ਮੌਕੇ ਡਾ. ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਖੇਤੀ ਨੂੰ ਲੋੜ ਮੁਤਾਬਿਕ ਢਾਲਣ ਦੀ ਵਿਲੱਖਣ ਪ੍ਰਤਿਭਾ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੀਆਂ ਕਲਾ ਕ੍ਰਿਤੀਆਂ ਰਾਹੀਂ ਪ੍ਰਦਰਸ਼ਿਤ ਕੀਤਾ ਹੈ। ਉਨ੍ਹਾਂ ਪ੍ਰਦਰਸ਼ਨੀ ਵਿੱਚ ਝੋਨੇ ਦੀ ਪਰਾਲੀ ਨੂੰ ਸੁਧਾਰ ਕੇ ਗਮਲਿਆਂ ਅਤੇ ਨਰਸਰੀ ਵਿੱਚ ਵਰਤਣ ਦੀ ਸੰਭਾਵਨਾ, ਪਾਣੀ ਅਤੇ ਸੂਰਜੀ ਊਰਜਾ ਦੀ ਸੁਚੱਜੀ ਵਰਤੋਂ, ਖੇਤੀ ਰਹਿੰਦ ਖੁਹੰਦ ਦੀ ਵਰਤੋਂ ਕਰਕੇ ਹੋਰ ਸਜਾਵਟੀ ਵਸਤਾਂ ਬਣਾਉਣ, ਘਰਾਂ ਅਤੇ ਵਪਾਰਿਕ ਪੱਧਰ ਤੇ ਵਿਅਰਥ ਸਮੱਗਰੀ ਦੀ ਸਿਰਜਣਾਤਮਕ ਵਰਤੋਂ ਸੰਬੰਧੀ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਪ੍ਰੋਜੈਕਟ ਨਾਲ ਸੰਬੰਧਿਤ ਸਵਾਲ ਪੁੱਛੇ।

ਇਹ ਵੀ ਪੜ੍ਹੋ  ਕਪਿਲ ਸ਼ਰਮਾ ਦੇ KAP’s ਕੈਫ਼ੇ ‘ਤੇ ਫਾ.ਈਰਿੰ.ਗ ਮਾਮਲੇ ਵਿਚ ਇੱਕ ਬਦ.ਮਾ.ਸ਼ ਗ੍ਰਿਫਤਾਰ

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਬੇਜ਼ੁਬਾਨ ਪਰਿੰਦਿਆਂ ਲਈ ਫੀਡਰ ਸਟੇਸ਼ਨ ਬਣਾਇਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਪੰਛੀਆਂ ਲਈ ਖਾਣ ਪੀਣ ਅਤੇ ਆਲ੍ਹਣੇ ਬਣਾਉਣ ਦਾ ਵਧੀਆ ਮਾਹੌਲ ਸਿਰਜਿਆ ਜਾ ਸਕਦਾ ਹੈ। ਡੀਨ ਡਾ. ਲੋਕੇਂਦਰ ਕਸ਼ਅਪ ਅਤੇ ਡਾਇਰੈਕਟਰ ਪਸਾਰ ਸਿੱਖਿਆ ਡਾ. ਜਗਦੀਸ਼ ਗਰੋਵਰ ਅਨੁਸਾਰ ਨਤੀਜੇ ਇਸ ਤਰ੍ਹਾਂ ਰਹੇ ਬਰਡਸ ਨੈਸਟ ਐਂਡ ਮਿਨੀ ਗਾਰਡਨ ਦੀ ਟੀਮ ਨੇ ਪਹਿਲਾ, ਨਾਰੀਅਲ ਦੀ ਰਹਿੰਦ ਖੁੰਹਦ ਦੀ ਸੁਚੱਜੀ ਵਰਤੋਂ ਨੂੰ ਦਰਸਾਉਂਦੀ ਥੀਮ ਦੇ ਪ੍ਰੋਜੈਕਟ ਨੇ ਦੂਜਾ ਤੇ ਰਹਿੰਦ-ਖੁਹੰਦ ਤੋਂ ਟੋਕਰੀਆਂ ਤੱਕ ਦੀ ਥੀਮ ਦੇ ਪ੍ਰੋਜੈਕਟ ਨੇ ਤੀਜਾ ਸਥਾਨ ਹਾਸਿਲ ਕੀਤਾ। ਆਯੋਜਕਾਂ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਢਿੱਲੋਂ ਕਲੋਨੀ ਵਿੱਚ ਪ੍ਰੀਮਿਕਸ ਦਾ ਕੰਮ ਸ਼ੁਰੂ, ਨਾਰੀ ਸ਼ਕਤੀ ਤੇ ਬਾਲ ਸ਼ਕਤੀ ਨੇ ਸੰਭਾਲਿਆ ਮੋਰਚਾ

0

👉”ਔਰਤਾਂ ਅਤੇ ਬੱਚੇ ਹਨ ਸਮਾਜ ਦੀ ਅਸਲ ਪ੍ਰੇਰਨਾ”: ਮੇਅਰ ਪਦਮਜੀਤ ਸਿੰਘ ਮਹਿਤਾ
Bathinda News: ਮੇਅਰ ਵਾਰਡ ਨੰਬਰ 48 ਵਿੱਚ ਸਥਿਤ ਢਿੱਲੋਂ ਕਲੋਨੀ ਵਿੱਚ ਸਮਾਜਿਕ ਤਾਕਤ ਦੀ ਇੱਕ ਉਦਾਹਰਣ ਦੇਖਣ ਨੂੰ ਮਿਲੀ, ਜਦੋਂ ਕਲੋਨੀ ਦੀਆਂ ਔਰਤਾਂ ਅਤੇ ਬੱਚਿਆਂ ਨੇ ਆਪਣੇ ਸ਼ੁਭ ਹੱਥਾਂ ਨਾਲ ਪ੍ਰੀਮਿਕਸ ਦੇ ਕੰਮ ਦਾ ਉਦਘਾਟਨ ਕੀਤਾ। ਇਸ ਦੌਰਾਨ ਵਾਰਡ ਨਿਵਾਸੀ ਸਿਮਰਨਜੀਤ ਕੌਰ, ਕਿਰਨ ਮਿਸ਼ਰਾ, ਸੁੰਦਰੀ ਦੇਵੀ, ਅਨਸੂਈਆ, ਮਮਤਾ, ਕਮਲਾ ਦੇਵੀ, ਕਰਮਜੀਤ ਕੌਰ, ਬੱਚੇ ਰਹਿਮਤਜੀਤ ਕੌਰ, ਅਰਜੁਨ ਸਿੰਘ, ਰਾਘਵ, ਸੋਨੂੰ, ਦਿਵਯਾਂਸ਼ੀ, ਲਾਵਣਿਆ ਮਿਸ਼ਰਾ, ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਅਸ਼ਵਨੀ ਬੰਟੀ, ਰਵੀ ਕੁਮਾਰ, ਸੰਦੀਪ ਸਿੰਘ ਮਾਹਲ, ਸੁਰਜ ਕੁਮਾਰ, ਮਾਝੀ ਦਾਸ ਤੇ ਇਲਾਕਾ ਵਾਸੀ ਮੌਜੂਦ ਸਨ।ਇਸ ਸਬੰਧ ਵਿੱਚ, ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਔਰਤਾਂ ਅਤੇ ਬੱਚਿਆਂ ਦੁਆਰਾ ਪ੍ਰੀਮਿਕਸ ਦੇ ਕੰਮ ਦੀ ਸ਼ੁਰੂਆਤ ਨੂੰ “ਸਮਾਜ ਵਿੱਚ ਜਾਗਰੂਕਤਾ ਅਤੇ ਸਵੈ-ਨਿਰਭਰਤਾ ਦੀ ਇੱਕ ਮਜ਼ਬੂਤ ਉਦਾਹਰਣ” ਦੱਸਿਆ।

ਇਹ ਵੀ ਪੜ੍ਹੋ  Police ਅਫ਼ਸਰਾਂ ਤੋਂ ਬਾਅਦ ਹੁਣ Punjab ‘ਚ ADC ਤੇ SDM ਦੇ ਹੋਏ ਤਬਾਦਲੇ, ਦੇਖੋ List

ਮੇਅਰ ਸ੍ਰੀ ਮਹਿਤਾ ਨੇ ਕਿਹਾ, “ਨਾਰੀ ਸ਼ਕਤੀ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਜਦੋਂ ਔਰਤਾਂ ਵਿਕਾਸ ਕਾਰਜਾਂ ਲਈ ਅੱਗੇ ਆਉਂਦੀਆਂ ਹਨ, ਤਾਂ ਇਹ ਨਾ ਸਿਰਫ਼ ਖੇਤਰ ਦੀ ਤਰੱਕੀ ਨੂੰ ਤੇਜ਼ ਕਰਦੀਆਂ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਦੀਆਂ ਹਨ। ਬੱਚਿਆਂ ਦੀ ਭਾਗੀਦਾਰੀ ਦਰਸਾਉਂਦੀ ਹੈ ਕਿ ਉਹ ਨਾ ਸਿਰਫ਼ ਕੱਲ੍ਹ ਦੇ, ਸਗੋਂ ਅੱਜ ਦੇ ਵੀ ਜ਼ਿੰਮੇਵਾਰ ਨਾਗਰਿਕ ਹਨ।”ਮੇਅਰ ਨੇ ਕਿਹਾ ਕਿ ਇੱਕ ਸਾਫ਼-ਸੁਥਰਾ ਅਤੇ ਆਦਰਸ਼ ਸਮਾਜ ਸਿਰਫ਼ ਮਾਤ੍ਰਸ਼ਕਤੀ ਕਰਕੇ ਹੀ ਸਿਰਜਿਆ ਜਾਂਦਾ ਹੈ, ਜੋ ਸਮਾਜ ਲਈ ਇੱਕ ਉੱਜਵਲ ਭਵਿੱਖ ਨੂੰ ਜਨਮ ਦਿੰਦੀ ਹੈ ਅਤੇ ਬਾਲ ਸ਼ਕਤੀ, ਜੋ ਇਸ ਉੱਜਵਲ ਭਵਿੱਖ ਨੂੰ ਹਕੀਕਤ ਬਣਾਉਂਦੀ ਹੈ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਬਠਿੰਡਾ ਦਾ ਹਰ ਬੱਚਾ ਮੇਅਰ ਹੈ ਅਤੇ ਹਰ ਔਰਤ ਮੇਅਰ ਵਾਰਡ ਦੀ ਪਛਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਵਾਰਡ ਦੇ ਵਿਕਾਸ ਕਾਰਜਾਂ ਵਿੱਚ ਜਨਤਕ ਭਾਗੀਦਾਰੀ ਸਭ ਤੋਂ ਮਹੱਤਵਪੂਰਨ ਹੈ ਅਤੇ ਢਿੱਲੋਂ ਕਲੋਨੀ ਨੇ ਅੱਜ ਇੱਕ ਸੁੰਦਰ ਉਦਾਹਰਣ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ  ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ 12 ਅਹਿਮ ਸ਼੍ਰੇਣੀਆਂ ਦੇ 300 ਸਪੈਸ਼ਲਿਸਟ ਡਾਕਟਰਾਂ ਨੂੰ ਸੂਚੀਬੱਧ ਕਰਨ ਦੀ ਸਹਿਮਤੀ

ਇਸ ਮੌਕੇ ਸਿਮਰਨਜੀਤ ਕੌਰ, ਕਿਰਨ ਮਿਸ਼ਰਾ, ਮਮਤਾ ਅਤੇ ਹੋਰ ਮਹਿਲਾਵਾਂ ਨੇ ਕਿਹਾ ਕਿ ਇਲਾਕੇ ਦਾ ਵਿਕਾਸ ਉਦੋਂ ਹੀ ਸੰਭਵ ਹੈ ਜਦੋਂ ਸਮਾਜ ਦਾ ਹਰ ਵਰਗ ਮਿਲ ਕੇ ਕੰਮ ਕਰੇ। ਉਨ੍ਹਾਂ ਕਿਹਾ ਕਿ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਸੀ ਕਿ ਵਾਰਡ ਨੰਬਰ 48 ਦਾ ਹਰ ਨਾਗਰਿਕ ਉਨ੍ਹਾਂ ਦਾ ਪਰਿਵਾਰ ਹੈ।ਉਨ੍ਹਾਂ ਕਿਹਾ ਕਿ ਅੱਜ, ਵਾਰਡ ਨੰ. 48 ਦੀਆਂ ਔਰਤਾਂ ਅਤੇ ਬੱਚਿਆਂ ਦੇ ਹੱਥੋਂ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਕੇ, ਮੇਅਰ ਨੇ ਸਾਬਤ ਕੀਤਾ ਕਿ ਉਹ ਆਪਣੇ ਵਾਰਡ ਦੀਆਂ ਔਰਤਾਂ, ਬੱਚਿਆਂ ਸਮੇਤ ਹਰੇਕ ਵਿਅਕਤੀ ਦਾ ਦਿਲੋਂ ਸਤਿਕਾਰ ਕਰਦੇ ਹਨ। ਇਸ ਮੌਕੇ ਬੱਚਿਆਂ ਦਾ ਉਤਸ਼ਾਹ ਦੇਖਣ ਯੋਗ ਸੀ। ਬਹੁਤ ਸਾਰੇ ਬੱਚਿਆਂ ਨੇ ਕਿਹਾ ਕਿ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਉਨ੍ਹਾਂ ਨੂੰ ਮੇਅਰ ਬਣਨ ਦਾ ਮਾਣ ਦਿੱਤਾ ਹੈ, ਜਿਸ ਲਈ ਉਨ੍ਹਾਂ ਨੇ ਮੇਅਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Police ਅਫ਼ਸਰਾਂ ਤੋਂ ਬਾਅਦ ਹੁਣ Punjab ‘ਚ ADC ਤੇ SDM ਦੇ ਹੋਏ ਤਬਾਦਲੇ, ਦੇਖੋ List

0

Punjab News: ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਤਬਾਦਲਿਆਂ ਦਾ ਦੌਰ ਜਾਰੀ ਰੱਖਦਿਆਂ ਪੁਲਿਸ ਅਫ਼ਸਰਾਂ ਤੋਂ ਬਾਅਦ ਸਿਵਲ ਅਫ਼ਸਰਾਂ ਦੇ ਤਬਾਦਲੇ ਵੀ ਕੀਤੇ ਹਨ। ਜਾਰੀ ਤਬਾਦਲਿਆਂ ਦੀ ਲਿਸਟ ਵਿਚ ਵੱਖ ਵੱਖ ਜ਼ਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰਾਂ, ਰੀਜ਼ਨਲ ਟ੍ਰਾਂਸਪੋਰਟ ਅਧਿਕਾਰੀਆਂ ਅਤੇ ਐਸਡੀਐਮਜ਼ ਨੂੰ ਇੱਧਰੋ-ਉਧਰ ਕੀਤਾ ਗਿਆ। ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ। ਇਸ ਪੀਡੀਐਫ਼ ਲਿੰਕ ‘ਤੇ ਕਲਿੱਕ ਕਰੋ।

ADC & SDM Transfers list

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਹੋਇਆ ਐਲਾਨ; ਇਸ ਦਿਨ ਪੈਣਗੀਆਂ ਵੋਟਾਂ….

0

Chandigarh News: ਪੰਜਾਬ ਦੇ ਵਿਚ ਮੁੜ ਚੋਣਾਂ ਦਾ ਵਿਗਲ ਵੱਜ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨ ਸ਼੍ਰੀ ਰਾਜ ਕਮਲ ਚੌਧਰੀ ਵੱਲੋਂ ਸ਼ੁੱਕਰਵਾਰ ਨੂੰ ਇਸਦਾ ਐਲਾਨ ਕੀਤਾ ਗਿਆ। ਚੋਣ ਸ਼ਡਿਊਲ ਮੁਤਾਬਕ ਲੰਮੇ ਸਮੇਂ ਤੋਂ ਉਡੀਕੀਆ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਲਈ 14 ਦਸੰਬਰ ਹੋਣਗੀਆਂ।ਜਦੋਂ ਕਿ ਵੋਟਾਂ ਦੇ ਨਤੀਜ਼ੇ 17 ਦਸੰਬਰ ਨੂੰ ਐਲਾਨੇ ਜਾਣਗੇ। ਚੋਣਾਂ ਦੇ ਬਾਰੇ ਹੋਰ ਵੇਰਵੇ ਦਿੰਦਿਆਂ ਚੋਣ ਕਮਿਸ਼ਨਰ ਸ਼੍ਰੀ ਚੌਧਰੀ ਨੇ ਅੱਗੇ ਦਸਿਆ ਕਿ 1 ਦਸੰਬਰ ਤੋਂ ਚੋਣ ਨਾਮਜਦਗੀਆਂ ਦਾ ਕੰਮ ਸ਼ੁਰੂ ਹੋਵੇਗਾ ਤੇ 4 ਦਸੰਬਰ ਤੱਕ ਚੱਲਣਗੇ। 5 ਦਸੰਬਰ ਨੂੰ ਸਕਿਊਰਟਨੀ ਹੋਵੇਗੀ। 6 ਦਸੰਬਰ ਨੂੰ ਨਾਮਜਦਗੀਆਂ ਦੀ ਵਾਪਸੀ ਹੋ ਸਕੇਗੀ।

ਇਹ ਵੀ ਪੜ੍ਹੋ ਚੋਣ ਜਾਬਤਾ ਲੱਗਣ ਤੋਂ ਪਹਿਲਾਂ Punjab Police ‘ਚ ਵੱਡਾ ਫ਼ੇਰਬਦਲ; 61 DSP,18 SP ਬਦਲੇ, ਦੇਖੋ List

ਉਨ੍ਹਾਂ ਦਸਿਆ ਕਿ ਇੰਨ੍ਹਾਂ ਚੋਣਾਂ ਵਿਚ ਪੰਜਾਬ ਦੇ 23 ਜ਼ਿਲ੍ਹਾ ਪ੍ਰੀਸ਼ਦਾਂ ਲਈ ਕੁੱਲ 357 ਮੈਂਬਰ ਚੁਣੇ ਜਾਣੇ ਹਨ। ਇਸੇ ਤਰ੍ਹਾਂ ਸੂਬੇ ਦੀਆਂ 154 ਪੰਚਾਇਤ ਸੰਮਤੀਆਂ ਲਈ 2863 ਮੈਂਬਰ ਚੁਣੇ ਜਾਣੇ ਹਨ। ਇੰਨ੍ਹਾਂ ਚੋਣਾਂ ਵਿਚ ਗਿਣਤੀ 1 ਕਰੋੜ 36 ਲੱਖ 4 ਹਜ਼ਾਰ 650 ਵੋਟਰ ਅਪਣੀ ਵੋਟ ਦਾ ਇਸਤੇਮਾਲ ਕਰਨਗੇ। ਜਿੰਨ੍ਹਾਂ ਦੇ ਲਈ 19181 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦਸਿਆ ਕਿ ਇਹ ਚੋਣ ਬੈਲਟ ਪੇਪਰ ਰਾਹੀਂ ਹੋਵੇਗੀ। ਨਿਯਮਾਂ ਤਹਿਤ ਕੁੱਲ ਜੋਨਾਂ ਵਿਚੋਂ 50 ਫ਼ੀਸਦੀ ਜੋਨ ਔਰਤਾਂ ਵਾਸਤੇ ਰਾਖਵੇਂ ਹੋਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਚੋਣ ਜਾਬਤਾ ਲੱਗਣ ਤੋਂ ਪਹਿਲਾਂ Punjab Police ‘ਚ ਵੱਡਾ ਫ਼ੇਰਬਦਲ; 61 DSP,18 SP ਬਦਲੇ, ਦੇਖੋ List

0

Chandigarh News: punjab police transfer; ਪੰਜਾਬ ਪੁਲਿਸ ਵਿਚ ਸ਼ੁੱਕਰਵਾਰ ਨੂੰ ਮੁੜ ਵੱਡਾ ਫ਼ੇਰਬਦਲ ਹੋਇਆ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ 61 DSPs ਅਤੇ 18 SPsਨੂੰ ਇੱਧਰੋ-ਉਧਰ ਬਦਲਿਆ ਗਿਆ ਹੈ। ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ 12 ਅਹਿਮ ਸ਼੍ਰੇਣੀਆਂ ਦੇ 300 ਸਪੈਸ਼ਲਿਸਟ ਡਾਕਟਰਾਂ ਨੂੰ ਸੂਚੀਬੱਧ ਕਰਨ ਦੀ ਸਹਿਮਤੀ

0

Chandigarh News:Punjab cabinet meeting;ਪੰਜਾਬ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ 12 ਪ੍ਰਮੁੱਖ ਸ਼ੇ੍ਰਣੀਆਂ ਦੇ 300 ਸਪੈਸ਼ਲਿਸਟ ਡਾਕਟਰਾਂ ਨੂੰ ਸੂਚੀਬੱਧ ਕਰਨ ਦੀ ਸਹਿਮਤੀ ਦੇ ਦਿੱਤੀ।ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਕੈਬਨਿਟ ਨੇ 12 ਅਹਿਮ ਸ਼ੇ੍ਰਣੀਆਂ, ਜਿਨ੍ਹਾਂ ਵਿੱਚ ਮੈਡੀਸਨ, ਪੈਡੀਐਟ੍ਰਿਕ (ਬੱਚਿਆਂ ਦੇ ਮਾਹਿਰ), ਸਾਈਕੈਟਰੀ (ਮਨੋਰੋਗਾਂ ਦੇ ਮਾਹਿਰ), ਡਰਮਾਟੋਲੋਜੀ (ਚਮੜੀ ਰੋਗਾਂ ਦੇ ਮਾਹਿਰ), ਚੈਸਟ ਤੇ ਟੀ.ਬੀ. (ਛਾਤੀ ਦੇ ਰੋਗਾਂ ਦੇ ਮਾਹਿਰ), ਸਰਜਰੀ, ਗਾਇਨਾਕੋਲੋਜੀ (ਔਰਤਾਂ ਦੇ ਰੋਗਾਂ ਦੇ ਮਾਹਿਰ), ਓਰਥੋਪੈਡਿਕਸ (ਹੱਡੀਆਂ ਦੇ ਮਾਹਿਰ), ਓਪਥਾਮੋਲੋਜੀ (ਅੱਖਾਂ ਦੇ ਰੋਗਾਂ ਦੇ ਮਾਹਿਰ), ਈ.ਐਨ.ਟੀ. (ਕੰਨ, ਨੱਕ ਤੇ ਗਲਾ ਰੋਗਾਂ ਦੇ ਮਾਹਿਰ) ਅਤੇ ਐਨਿਸਥੀਸੀਓਲੋਜੀ ਸ਼ਾਮਲ ਹਨ, ਦੇ 300 ਮਾਹਿਰ ਡਾਕਟਰਾਂ ਨੂੰ ਸੂਚੀਬੱਧ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਕਦਮ ਨਾਲ ਸਪੈਸ਼ਲਿਸਟ ਡਾਕਟਰਾਂ ਦੀ ਉਪਲਬਧਤਾ ਵਧੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਸੈਕੰਡਰੀ ਪੱਧਰ ਦੀਆਂ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ। ਇਨ੍ਹਾਂ ਸਪੈਸ਼ਲਿਸਟ ਡਾਕਟਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਜ਼ਿਲ੍ਹਾ ਪੱਧਰ ਉੱਤੇ ਸਿਵਲ ਸਰਜਨਾਂ ਰਾਹੀਂ ਕੀਤੀ ਜਾਵੇਗੀ ਅਤੇ ਸੂਚੀਬੱਧ ਹੋਏ ਡਾਕਟਰ ਓ.ਪੀ.ਡੀ., ਆਈ.ਪੀ.ਡੀ., ਐਮਰਜੈਂਸੀ, ਵੱਡੇ ਤੇ ਛੋਟੇ ਅਪਰੇਸ਼ਨਾਂ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲਈ ਪ੍ਰਤੀ ਮਰੀਜ਼ ਇੰਪੈਨਲਮੈਂਟ ਫੀਸ ਲੈਣ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ ਕਪਿਲ ਸ਼ਰਮਾ ਦੇ KAP’s ਕੈਫ਼ੇ ‘ਤੇ ਫਾ.ਈਰਿੰ.ਗ ਮਾਮਲੇ ਵਿਚ ਇੱਕ ਬਦ.ਮਾ.ਸ਼ ਗ੍ਰਿਫਤਾਰ

ਪੰਜਾਬ ਸਹਿਕਾਰੀ ਸਭਾਵਾਂ ਦੇ ਨਿਯਮ, 1963 ਅਧੀਨ ਇਕਸਾਰ ਅਨੁਸ਼ਾਸਨੀ ਅਤੇ ਅਪੀਲੀ ਢਾਂਚੇ ਨੂੰ ਪ੍ਰਵਾਨਗੀ
ਕੈਬਨਿਟ ਨੇ ਪੰਜਾਬ ਸਹਿਕਾਰੀ ਸਭਾਵਾਂ ਦੇ ਨਿਯਮ, 1963 ਤਹਿਤ ਨਿਯਮ 28ਏ-ਯੂਨੀਫਾਰਮ ਡਿਸਪਲਨਰੀ ਤੇ ਅਪੀਲੀ ਢਾਂਚੇ ਲਈ ਵੀ ਸਹਿਮਤੀ ਦਿੱਤੀ। ਇਹ ਅਪੀਲੀ ਚੈਨਲਾਂ ਦੀ ਨਕਲ ਰੋਕਣ ਨੂੰ ਯਕੀਨੀ ਬਣਾਏਗਾ ਅਤੇ ਇਸੇ ਬੋਰਡ ਜਾਂ ਇਸ ਦੀਆਂ ਕਮੇਟੀਆਂ ਦੇ ਅੰਦਰ ਵਿਰੋਧੀ ਫੈਸਲਿਆਂ ਤੋਂ ਬਚੇਗਾ ਅਤੇ ਅਨੁਸ਼ਾਸਨੀ ਕਾਰਵਾਈਆਂ ਵਿੱਚ ਕਮਾਂਡ ਦੀ ਲੜੀ ਨੂੰ ਸਪੱਸ਼ਟ ਕਰੇਗਾ। ਇਹ ਵੀ ਯਕੀਨੀ ਬਣਾਏਗਾ ਕਿ ਅਪੀਲਾਂ ਦੀ ਸੁਣਵਾਈ ਸੰਸਥਾ ਦੇ ਅੰਦਰ ਸਿਰਫ਼ ਇਕ ਵਾਰ ਹੀ ਹੋਵੇ। ਇਹ ਇਕ ਸਪੱਸ਼ਟ ਇਕਸਾਰ ਢਾਂਚੇ ਤਹਿਤ ਉਚਿਤ ਪ੍ਰਕਿਰਿਆ ਨੂੰ ਯਕੀਨੀ ਬਣਾ ਕੇ ਅਤੇ ਹਰੇਕ ਪੱਧਰ `ਤੇ ਅਥਾਰਟੀ ਨੂੰ ਪਰਿਭਾਸ਼ਿਤ ਕਰ ਕੇ ਸੰਸਥਾਗਤ ਜਵਾਬਦੇਹੀ ਨੂੰ ਮਜ਼ਬੂਤ ਕਰ ਕੇ ਕਰਮਚਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰੇਗਾ। ਇਸ ਤੋਂ ਇਲਾਵਾ ਪੰਜਾਬ ਵਿੱਚ ਸਹਿਕਾਰੀ ਖੇਤਰ ਅਧੀਨ ਕੰਮ ਕਰ ਰਹੀਆਂ ਸਾਰੀਆਂ ਸਿਖਰਲੀਆਂ ਸੰਸਥਾਵਾਂ ਅਤੇ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਇਕਸਾਰਤਾ ਲਿਆਏਗਾ।

ਇਹ ਵੀ ਪੜ੍ਹੋ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਸੈਕੜੇ PRTC ਮੁਲਾਜਮ Police ਨੇ ਹਿਰਾਸਤ ‘ਚ ਲਏ, ਸਰਕਾਰੀ ਬੱਸਾਂ ਦਾ ਹੋਇਆ ਚੱਕਾ ਜਾਮ

ਪੰਜਾਬ ਮਾਈਨਰ ਮਿਨਰਲ ਨਿਯਮ 2013 ਵਿੱਚ ਸੋਧ ਨੂੰ ਮਨਜ਼ੂਰੀ
ਮੰਤਰੀ ਮੰਡਲ ਨੇ ਮਾਈਨਿੰਗ ਸੇਵਾਵਾਂ ਨੂੰ ਵਧੇਰੇ ਕੁਸ਼ਲ, ਨਾਗਰਿਕ-ਪੱਖੀ ਅਤੇ ਪਾਰਦਰਸ਼ੀ ਬਣਾਉਣ ਲਈ ਪੰਜਾਬ ਰਾਜ ਮਾਈਨਰ ਮਿਨਰਲਜ਼ (ਸੋਧ) ਨੀਤੀ 2025 ਅਨੁਸਾਰ ਪੰਜਾਬ ਮਾਈਨਰ ਮਿਨਰਲ ਨਿਯਮ, 2013 ਵਿੱਚ ਸੋਧ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਸੂਬੇ ਵਿੱਚ ਅਲਾਟ ਕੀਤੀਆਂ ਜਾਣ ਵਾਲੀਆਂ ਕਰੱਸ਼ਰ ਮਾਈਨਿੰਗ ਸਾਈਟਾਂ ਅਤੇ ਜ਼ਮੀਨ ਮਾਲਕ ਦੀਆਂ ਮਾਈਨਿੰਗ ਸਾਈਟਾਂ ਦੇ ਮਾਈਨਿੰਗ ਲੀਜ਼ ਧਾਰਕਾਂ ਨੂੰ ਮਾਈਨਿੰਗ ਅਧਿਕਾਰਾਂ ਦੀ ਵੰਡ ਲਈ ਮੌਜੂਦਾ ਪੰਜਾਬ ਮਾਈਨਰ ਮਿਨਰਲਜ਼ ਰੂਲਜ਼ 2013 ਵਿੱਚ ਇਨ੍ਹਾਂ ਨਵੇਂ ਨਿਯਮਾਂ/ਸੋਧਾਂ ਨੂੰ ਜੋੜਨ/ਬਦਲਣ ਦੀ ਲੋੜ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵਿਦੇਸ਼ ਭੱਜਣ ਦੀਆਂ ਚਰਚਾਵਾਂ ਦੌਰਾਨ ਅਕਾਲੀ ਉਮੀਦਵਾਰ ਦੀ ‘ਧੀ’ ਮਜੀਠਾ ਥਾਣੇ ਪੁੱਜੀ

Amritsar News: ਪਿਛਲੇ ਦਿਨੀਂ ਹੋਈ ਤਰਨਤਾਰਨ ਉਪ ਚੋਣ ਵਿਚ ‘ਚਰਚਾ’ ਦਾ ਕੇਂਦਰ ਬਿੰਦੂ ਬਣੀ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾਂ ਦੀ ‘ਧੀ’ ਕੰਚਨਪ੍ਰੀਤ ਕੌਰ ਅੱਜ ਸ਼ੁੱਕਰਵਾਰ ਨੂੰ ਮਜੀਠਾ ਥਾਣੇ ਵਿਚ ਪੇਸ਼ ਹੋ ਗਈ ਹੈ। ਉਸਦੇ ਵਿਰੁਧ ਚੋਣ ਪ੍ਰਚਾਰ ਦੌਰਾਨ 4 ਮੁਕੱਦਮੇ ਦਰਜ਼ ਹੋਏ ਸਨ ਤੇ ਚੋਣ ਨਤੀਜ਼ਾ ਆਉਂਦੇ ਹੀ ਰੂਪੋਸ਼ ਹੋ ਗਏ ਸਨ, ਜਿਸਤੋਂ ਬਾਅਦ ਵਿਦੇਸ਼ ਭੱਜਣ ਦੀਆਂ ਚਰਚਾਵਾਂ ਦਾ ਬਜ਼ਾਰ ਵੀ ਗਰਮ ਰਿਹਾ।ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਸਨੂੰ ਜਮਾਨਤ ਦੇ ਦਿੱਤੀ ਸੀ। 4 ਪਰਚਿਆਂ ਵਿਚੋਂ ਇੱਕ ਪਰਚਾ ਮਜੀਠਾ ਥਾਣੈ ਵਿਚ ਵੀ ਦਰਜ਼ ਹੋਇਆ ਸੀ, ਜਿਸ ਵਿਚ ਪੁਲਿਸ ਨੇ ਉਸਨੂੰ ਦੋ ਦਿਨਾਂ ਵਿਚ ਪੇਸ਼ ਹੋਣ ਲਈ ਕਿਹਾ ਸੀ।

ਇਹ ਵੀ ਪੜ੍ਹੋ ਕਪਿਲ ਸ਼ਰਮਾ ਦੇ KAP’s ਕੈਫ਼ੇ ‘ਤੇ ਫਾ.ਈਰਿੰ.ਗ ਮਾਮਲੇ ਵਿਚ ਇੱਕ ਬਦ.ਮਾ.ਸ਼ ਗ੍ਰਿਫਤਾਰ

ਜਿਸਤੋਂ ਬਾਅਦ ਅੱਜ ਉਹ ਆਪਣੇ ਵਕੀਲਾਂ ਨੂੰ ਨਾਲ ਲੈ ਕੇ ਮਜੀਠਾ ਥਾਣੇ ਪੁੱਜ ਗਏ ਹਨ। ਇਸ ਦੌਰਾਨ ਕੰਚਨਪ੍ਰੀਤ ਕੌਰ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਆਂ ਕਿਹਾ ਕਿ ਉਸਨੂੰ ਮਾਣਯੋਗ ਅਦਾਲਤ ‘ਤੇ ਪੂਰਾ ਯਕੀਨ ਹੈ, ਤੇ ਇਨਸਾਫ਼ ਮਿਲੇਗਾ। ਜਿਕਰਯੋਗ ਹੈ ਕਿ ਤਰਨਤਾਰਨ ਜਿਮਨੀ ਚੋਣ ਵਿਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਚੋਣ ਜਿੱਤ ਗਏ ਸਨ ਜਦਕਿ ਅਕਾਲੀ ਉਮੀਦਵਾਰ ਦੂਜੇ ਸਥਾਨ ‘ਤੇ ਰਹੀ ਸੀ। ਇਹ ਚੋਣ ਕਾਫ਼ੀ ਚਰਚਾ ਵਿਚ ਰਹੀ ਸੀ ਤੇ ਚੋਣ ਕਮਿਸ਼ਨ ਨੇ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਸੀ। ਇਸਤੋਂ ਇਲਾਵਾ ਬਾਅਦ ਵਿਚ ਵੀ ਦੋ ਡੀਐਸਪੀ ਮੁਅੱਤਲ ਕੀਤੇ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕਪਿਲ ਸ਼ਰਮਾ ਦੇ KAP’s ਕੈਫ਼ੇ ‘ਤੇ ਫਾ.ਈਰਿੰ.ਗ ਮਾਮਲੇ ਵਿਚ ਇੱਕ ਬਦ.ਮਾ.ਸ਼ ਗ੍ਰਿਫਤਾਰ

New Delhi News: Kapil Sharma‘s KAP’s Cafe firing case; ਪ੍ਰਸਿੱਧ ਕੈਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ‘ਚ ਸਥਿਤ KAP’s ਕੈਫ਼ੇ ‘ਤੇ ਫਾਈਰਿੰਗ ਕਰਨ ਦੇ ਮਾਮਲੇ ਵਿਚ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦੀ ਇਸ ਫ਼ਾਈਰਿੰਗ ਵਿਚ ਵੱਡੀ ਭੂਮਿਕਾ ਸਾਹਮਣੇ ਆਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਮੁਲਜਮ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ। ਮੁਲਜਮ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਉਸਦਾ ਨਾਮ ਬੰਧੂ ਮਾਨ ਸਿੰਘ ਸੇਖੋ ਦਸਿਆ ਜਾ ਰਿਹਾ।

ਇਹ ਵੀ ਪੜ੍ਹੋ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਸੈਕੜੇ PRTC ਮੁਲਾਜਮ Police ਨੇ ਹਿਰਾਸਤ ‘ਚ ਲਏ, ਸਰਕਾਰੀ ਬੱਸਾਂ ਦਾ ਹੋਇਆ ਚੱਕਾ ਜਾਮ

ਮੁਢਲੀ ਜਾਂਚ ਮੁਤਾਬਕ ਇਸਦੀ ਫ਼ਾਈਰਿੰਗ ਮਾਮਲੇ ਵਿਚ ਵੱਡੀ ਭੂਮਿਕਾ ਸੀ। ਇਸ ਉਪਰ ਜੁਲਾਈ ਦੇ ਵਿਚ ਹੋਈ ਫ਼ਾਈਰਿੰਗ ਲਈ ਹਥਿਆਰ ਅਤੇ ਗੱਡੀ ਮੁਹੱਈਆਂ ਕਰਵਾਉਣ ਦੇ ਦੋਸ਼ ਹਨ। ਜਿਕਰਯੋਗ ਹੈ ਕਿ ਕਪਿਲ ਸ਼ਰਮਾ ਦਾ ਕੈਨੇਡਾ ਦੇ ਸੂਬੇ ਵੈਨਕੁਵਰ ਦੇ ਸਰੀ ਸ਼ਹਿਰ ਵਿਚ KAP’s ਕੈਫ਼ੇ ਹੈ, ਜਿਸ ਉੱਪਰ ਜੁਲਾਈ ਤੋਂ ਅਕਤੂਬਰ ਮਹੀਨੇ ਦੌਰਾਨ ਤਿੰਨ ਵਾਰ ਬਦਮਾਸ਼ਾਂ ਵੱਲੋਂ ਫ਼ਾਈਰਿੰਗ ਕੀਤੀ ਗਈ। ਇਸ ਫਾਈਰਿੰਗ ਦੀ ਜਿੰਮੇਵਾਰੀ ਗੋਲਡੀ ਢਿੱਲੋਂ ਗੈਂਗ ਵੱਲੋਂ ਲਈ ਗਈ ਸੀ। ਪੁਲਿਸ ਸੂਤਰਾਂ ਮੁਤਾਬਕ ਗ੍ਰਿਫਤਾਰ ਮੁਲਜਮ ਬੰਧੂ ਮਾਨ ਸਿੰਘ ਇਹ ਵਾਰਦਾਤ ਕਰਕੇ ਕੈਨੇਡਾ ਤੋਂ ਵਾਪਸ ਭਾਰਤ ਆਇਆ ਸੀ।

ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ PSPCL ਦਾ JE ਅਤੇ ਠੇਕੇਦਾਰ ਰੰਗੇ ਹੱਥੀਂ ਕਾਬੂ

ਗੌਰਤਲਬ ਹੈ ਕਿ ਆਪਣੇ ਕੈਫ਼ੇ ‘ਤੇ ਫ਼ਾਈਰਿੰਗ ਦੇ ਮਾਮਲੇ ਵਿਚ ਹਾਲੇ ਦੋ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਖੁੱਲ ਕੇ ਬੋਲੇ ਸਨ, ਜਿਸਦੇ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਡਰਨ ਵਾਲੇ ਨਹੀਂ ਹਨ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਫ਼ਾਈਰਿੰਗ ਤੋਂ ਬਾਅਦ ਉਸਦੇ ਕੈਫ਼ੇ ‘ਤੇ ਲੋਕਾਂ ਦਾ ਆਉਣਾ-ਜਾਣਾ ਵਧਿਆ ਹੈ। ਕਪਿਲ ਨੇ ਮੁੰਬਈ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਦੇਸ ਵਿਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਸੈਕੜੇ PRTC ਮੁਲਾਜਮ Police ਨੇ ਹਿਰਾਸਤ ‘ਚ ਲਏ, ਸਰਕਾਰੀ ਬੱਸਾਂ ਦਾ ਹੋਇਆ ਚੱਕਾ ਜਾਮ

0

👉ਕਿਲੋਮੀਟਰ ਸਕੀਮ ਦਾ ਵਿਰੋਧ; ਬਠਿੰਡਾ ‘ਚ ਪੀਆਰਟੀਸੀ ਕਾਮੇ ਪਾਣੀ ਦੀ ਟੈਂਕੀ ‘ਤੇ ਚੜ੍ਹੇ
Patiala News: ਪੀਆਰਟੀਸੀ ਦੇ ਵਿਚ ਕਿਲੋਮੀਟਰ ਸਕੀਮ ਤਹਿਤ ਨਵੀਆਂ ਬੱਸਾਂ ਪਾਉਣ ਦਾ ਲਗਾਤਾਰ ਵਿਰੋਧ ਕਰ ਰਹੇ ਪੀਆਰਟੀਸੀ ਕਾਮਿਆਂ ਤੇ ਪੁਲਿਸ ਮੁਲਾਜਮਾਂ ਵਿਚਕਾਰ ਅੱਜ ਕਈ ਥਾਂ ਝੜਪਾਂ ਹੋ ਗਈਆਂ।ਪਟਿਆਲਾ ਸਹਿਤ ਕਈ ਸ਼ਹਿਰਾਂ ਵਿਚ ਪੁਲਿਸ ਵੱਲੋਂ ਸੈਕੜੇ ਪੀਆਰਟੀਸੀ ਕਾਮਿਆਂ ਨੂੰ ਹਿਰਾਸਤ ਵਿਚ ਲਿਆ ਗਿਆ। ਬਠਿੰਡਾ ‘ਚ ਸਰਕਾਰ ਦੀਆਂ ਵਧੀਕੀਆਂ ਦੇ ਰੋਸ਼ ਵਜੋਂ ਪੀਆਰਟੀਸੀ ਕਾਮੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ। ਪੀਆਰਟੀਸੀ ਕਾਮਿਆਂ ਦੇ ਸੰਘਰਸ਼ ਕਾਰਨ ਜਿਆਦਾਤਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ।

ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ PSPCL ਦਾ JE ਅਤੇ ਠੇਕੇਦਾਰ ਰੰਗੇ ਹੱਥੀਂ ਕਾਬੂ

ਖ਼ਬਰ ਲਿਖੇ ਜਾਣ ਤੱਕ ਪੰਜਾਬ ਦੇ ਵੱਖ ਵੱਖ ਥਾਵਾਂ ‘ਤੇ ਮਾਹੌਲ ਤਨਾਅਪੂਰਨ ਬਣਿਆ ਹੋਇਆ। ਬੱਸ ਅੱਡਿਆਂ ਵਿਚ ਭਾਰੀ ਗਿਣਤੀ ਵਿਚ ਪੁਲਿਸ ਬਲ ਤੈਨਾਤ ਕੀਤੇ ਗਏ ਹਨ। ਦਸਣਾ ਬਣਦਾ ਹੈ ਕਿ ਪੀਆਰਟੀਸੀ/ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਪਾਉਣ ਦੀ ਥਾਂ ਸਰਕਾਰੀ ਬੱਸਾਂ ਪਾਈਆਂ ਜਾਣ। ਪ੍ਰੰਤੂ ਪੀਆਰਟੀਸੀ ਦੀ ਮੈਨੇਜਮੈਂਟ ਲਗਾਤਾਰ ਆਪਣੇ ਸਟੈਂਡ ‘ਤੇ ਇਹ ਬੱਸਾਂ ਪਾਉਣ ਲਈ ਅੜੀ ਹੋਈ ਹੈ ਤੇ ਅੱਜ ਇੰਨ੍ਹਾਂ ਕਿਲੋਮੀਟਰ ਬੱਸਾਂ ਦੇ ਟੈਂਡਰ ਖੁੱਲਣੇ ਸਨ, ਜਿਸਦੇ ਵਿਰੋਧ ਵਿਚ ਪੀਆਰਟੀਸੀ ਕਾਮਿਆਂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ 13 ਸਾਲਾਂ ਲੜਕੀ ਦੇ ਕ+ਤ+ਲ ਕੇਸ ‘ਚ ਲਾਰਪਵਾਹੀ ਕਰਨ ਵਾਲਾ ASI ਨੌਕਰੀਓ ਬਰਖਾਸਤ

ਇਸ ਦੌਰਾਨ ਜਦ ਪਟਿਆਲਾ ‘ਚ ਪੀਆਰਟੀਸੀ ਕਾਮਿਆਂ ਵੱਲੋਂ ਬੱਸ ਅੱਡੇ ਦੇ ਮੁੱਖ ਗੇਟ ‘ਤੇ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਜਬਰੀ ਇਸ ਧਰਨੇ ਨੂੰ ਚੁੱਕ ਦਿੱਤਾ ਗਿਆ। ਜਿਸਦੇ ਚੱਲਦੇ ਮਾਹੌਲ ਤਨਾਅਪੂਰਨ ਹੋ ਗਿਆ। ਇਸ ਦੌਰਾਨ ਪੀਆਰਟੀਸੀ ਮੁਲਾਜਮਾਂ ਨੇ ਪੁਲਿਸ ਉੱਪਰ ਲਾਠੀਚਾਰਜ਼ ਅਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ, ਜਿਸ ਵਿਚ ਦਰਜ਼ਨ ਤੋਂ ਵੱਧ ਪੀਆਰਟੀਸੀ ਕਾਮਿਆਂ ਦੇ ਜਖ਼ਮੀ ਹੋਣ ਦਾ ਖਦਸ਼ਾ ਜਤਾਇਆ। ਪੀਆਰਟੀਸੀ ਜਥੇਬੰਦੀ ਦੇ ਆਗੂ ਕੁਲਵੰਤ ਸਿੰਘ ਮਨੈਸ਼ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਇਸ ਧੱਕੇਸ਼ਾਹੀ ਦੀ ਸਖ਼ਤ ਸਬਦਾਂ ਵਿਚ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਦੀ ਤਰਜ਼ ‘ਤੇ ਹੀ ਮੌਜੁਦਾ ਸਰਕਾਰ ਵੱਲੋਂ ਪੀਆਰਟੀਸੀ ਦਾ ਨਿੱਜੀਕਰਨ ਕੀਤਾ ਜਾ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Sports Minister Gaurav Gautam ਨੇ ਅਧਿਕਾਰੀਆਂ ਤੋਂ ਖੇਡ ਦੀ ਬੁਨਿਆਦੀ ਢਾਂਚੇ ਦੀ ਮੈਟੇਨੈਂਸ ਜਰੂਰਤ ਨਾਲ ਸਬੰਧਿਤ ਰਿਪੋਰਟ ਮੰਗੀ

0

Haryana News: ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਉਨ੍ਹਾਂ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਅਤੇ ਕੋਚਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੱਥੇ ਵੀ ਖੇਡ ਦੀ ਬੁਨਿਆਦੀ ਢਾਂਚੇ ਨੂੰ ਮੈਂਟੇਨੈਂਸ ਦੀ ਜਰੂਰਤ ਹੈ ਉਸ ਦੀ ਰਿਪੋਰਟ ਦੇਣ, ਉਸ ਨੂੰ ਜਲਦੀ ਤੋਂ ਜਲਦੀ ਦਰੁਸਤ ਕੀਤਾ ਜਾਵੇਗਾ। ਕੱਲ 28 ਨਵੰਬਰ ਨੂੰ ਇਸ ਦੇ ਲਈ ਇੱਕ ਸਮੀਖਿਆ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਜੋ ਖੇਡ ਸਹੂਲਤਾਂ ਨੂੰ ਹੋਰ ਵੱਧ ਵਿਸਤਾਰ ਦਿੱਤਾ ਜਾ ਸਕੇ।ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਰੋਹਤਕ ਜਿਲ੍ਹਾ ਦੇ ਪਿੰਡ ਲਾਖਨਮਾਜਰਾ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਬਾਸਕਿਟਬਾਲ ਖਿਡਾਰੀ ਹਾਰਦਿਕ ਰਾਠੀ ਦੀ ਮੌਤ ‘ਤੇ ਦਿੱਤੇ ਗਏ ਬਿਆਨ ਨੂੰ ਰਾਜਨੀਤੀ ਨਾਲ ਪੇ੍ਰਰਿਤ ਦਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਖਿਡਾਰੀਆਂ ਅਤੇ ਨਸ਼ੇ ਦੀ ਗਿਰਫਤ ਵਿੱਚ ਆ ਰਹੇ ਨੌਜੁਆਨਾਂ ਦੀ ਚਿੰਤਾ ਕਰਨੀ ਚਾਹੀਦੀ ਹੈ।ਖੇਡ ਮੰਤਰੀ ਅੱਜ ਸ਼ਾਮ ਆਪਣੇ ਸਰਕਾਰੀ ਨਿਵਾਸ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

ਇਹ ਵੀ ਪੜ੍ਹੋ  RSS ਆਗੂ ਦੇ ਪੋਤਰੇ ਦਾ ਕਾ+ਤ+ਲ ਪੁਲਿਸ ਮੁਕਾਬਲੇ ‘ਚ ‘ਢੇਰ’; ਇੱਕ ਪੁਲਿਸ ਮੁਲਾਜਮ ਵੀ ਜਖ਼ਮੀ

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੀਡੀਆ ਏਡਵਾਈਜਰ ਸ੍ਰੀ ਰਾਜੀਵ ਜੇਟਲੀ ਵੀ ਮੌਜੂਦ ਸਨ।ਸ੍ਰੀ ਗੌਰਵ ਗੌਤਮ ਨੇ ਦਸਿਆ ਕਿ ਉਨ੍ਹਾਂ ਨੇ ਅੱਜ ਹਾਰਦਿਕ ਰਾਠੀ ਦੇ ਪਿੰਡ ਪਹੁੰਚ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੀੜਤ ਪਰਿਵਾਰਕ ਮੈਂਬਰਾਂ ਪ੍ਰਤੀ ਸੰਵੇਦਨਾ ਜਤਾਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ ਦੇ ਨਾਲ ਖੜੀ ਹੈ। ਉਹ ਸਰਕਾਰ ਤੋਂ ਜੋ ਵੀ ਮਦਦ ਚਾਚੁਣਗੇ, ਉਹ ਉਸ ਨੂੰ ਪੂਰਾ ਕਰਣਗੇ।ਉਨ੍ਹਾਂ ਨੇ ਦਸਿਆ ਕਿ ਹਾਦਸੇ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਖਿਡਾਰੀ ਹਾਰਦਿਕ ਰਾਠੀ ਦੀ ਮੌਤ ਨੂੰ ਇੱਕ ਮੰਦਭਾਗੀ ਘਟਨਾ ਦੱਸਦੇ ਹੋਏ ਕਿਹਾ ਕਿ ਉਹ ਇੱਕ ਹੋਨਹਾਰ ਯੁਵਾ ਸਨ, ਉਸ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਦੀ ਲਲਕ ਸੀ।

ਇਹ ਵੀ ਪੜ੍ਹੋ  ਸੰਵਿਧਾਨ ਦਿਵਸ ‘ਤੇ ਵਿਧਾਨਸਭਾ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਸ ਹਾਦਸੇ ਦੇ ਮਾਮਲੇ ਵਿਚ ਦਿੱਤੇ ਗਏ ਬਿਆਨ ਨੂੰ ਖੇਡ ਮੰਤਰੀ ਨੇ ਰਾਜਨੀਤੀ ਤੋਂ ਪੇ੍ਰਰਿਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੱ ਇਸ ਤਰ੍ਹਾ ਦੇ ਬਿਆਲ ਦੇਣ ਦੀ ਥਾਂ ਪੰਜਾਬ ਦੇ ਨੌਜੁਆਨਾਂ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ, ਉੱਥੇ ਨਸ਼ਾ ਡੁੰਘੀ ਜੜ੍ਹਾ ਜਮ੍ਹਾ ਚੁੱਕਾ ਹੈ, ਆਏ ਦਿਨ ਕੋਈ ਨਾ ਕੋਈ ਨੌਜੁਆਨ ਮੌਤ ਦਾ ਸ਼ਿਕਾਰ ਹੋ ਰਿਹਾ ਹੈ।ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਖਿਡਾਰੀਆਂ ਲਈ ਵਿਲੱਖਣ ਖੇਡ ਨੀਤੀ ਬਣਾਈ ਹੈ, ਖਿਡਾਰੀਆਂ ਨੂੰ ਨੋਕਰੀ ਅਤੇ ਕੈਸ਼ ਅਵਾਰਡ ਦਿੱਤੇ ਜਾ ਰਹੇ ਹਨ। ਖੇਡ ਬਜਟ ਵਿੱਚ ਖਾਸਾ ਵਾਧਾ ਕੀਤਾ ਗਿਆ ਹੈ। ਸੂਬੇ ਦੇ 92 ਸਟੇਡੀਅਮਾਂ ਦੇ ਮੈਂਟੇਨੈਂਸ ਲਈ 114 ਕਰੋੜ ਰੁਪਏ ਪੀਡਬਲਿਯੂਡੀ ਵਿਭਾਗ ਨੂੰ ਦਿੱਤੇ ਗਏ ਹਨ ਜਿਨ੍ਹਾਂ ਨਾਲ ਕੰਮ ਹੋ ਰਹੇ ਹਨ। ਪਹਿਲਾਂ ਵੀ ਮੈਟੇਨੈਂਸ ਲਈ ਜਰੂਰਤ ਅਨੁਸਾਰ ਰਕਮ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਕੱਲ ਮੁੱਖ ਮੰਤਰੀ ਨੇ ਇਸ ਦੁਖਦ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪੀੜਤ ਪਰਿਵਾਰ ਨੂੰ ਆਰਥਕ ਮਦਦ ਦੇਣ ਦਾ ਐਲਾਨ ਕਰ ਦਿੱਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1901545