Guru Kashi University ਅਤੇ ਕੇਂਦਰੀ ਗੁਜਰਾਤ ਯੂਨੀਵਰਸਿਟੀ ਵੱਲੋਂ ਸੱਤ ਰੋਜ਼ਾ ਓਰੀਐਂਨਟੇਸ਼ਨ ਪ੍ਰੋਗਰਾਮ ਆਯੋਜਿਤ

Date:

spot_img

Talwandi Sabo News: Guru Kashi University ਵੱਲੋਂ ਵਾਈਸ ਚਾਂਸਲਰ ਜੀ.ਕੇ.ਯੂ. (ਡਾ.) ਬਲਰਾਜ ਸਿੰਘ, ਡਾਇਰੈਕਟਰ, ਕੇਂਦਰੀ ਗੁਜਰਾਤ ਯੂਨੀਵਰਸਿਟੀ (ਡਾ.) ਐੱਚ.ਬੀ. ਪਟੇਲ ਦੀ ਅਗਵਾਈ ਹੇਠ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਅਤੇ ਕੇਂਦਰੀ ਗੁਜਰਾਤ ਯੂਨੀਵਰਸਿਟੀ ਦੇ ਸਹਿਯੋਗ ਨਾਲ ਨਵੀਂ ਸਿੱਖਿਆ ਨੀਤੀ 2020-ਸੰਬੰਧੀ ਸੱਤ ਰੋਜ਼ਾਅਕਾਦਮਿਕ ਓਰੀਐਨਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪਰੋ. ਵਾਈਸ ਚਾਂਸਲਰ (ਡਾ.) ਜਗਤਾਰ ਸਿੰਘ ਧੀਮਾਨ, ਪਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡੀਨ ਅਕਾਦਮਿਕ, ਡਾ. ਜਾਵੇਦ ਅਹਿਮਦ ਨੇ ਵਿਸ਼ਾ ਮਾਹਿਰਾਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।

ਇਹ ਵੀ ਪੜ੍ਹੋ  ਬੇਅਦਬੀ ਦੇ ਦੋਸ਼ੀ ਦਾ ਕ*ਤ*ਲ, ਸਿਰ ਧੜ ਨਾਲੋਂ ਕੀਤਾ ਅਲੱਗ

ਇਸ ਪ੍ਰੋਗਰਾਮ ਵਿੱਚ ਦੇਸ਼ਾਂ-ਵਿਦੇਸ਼ਾਂ ਦੀਆਂ 10 ਯੂਨੀਵਰਸਿਟੀਆਂ ਦੇ ਲਗਭਗ 120 ਖੋਜਾਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਵਾਈਸ ਚਾਂਸਲਰ ਡਾ. ਸਿੰਘ ਨੇ ਅਧਿਆਪਕਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਕਲਾ ਨੂੰ ਖੋਜ ਅਤੇ ਅਧਿਆਪਨ ਦੇ ਖੇਤਰ ਵਿੱਚ ਵਰਤਣ ਲਈ ਪ੍ਰੇਰਿਤ ਕੀਤਾ। ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਪੁਰਾਤਨ ਭਾਰਤੀ ਗਿਆਨ ਭੰਡਾਰ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਾਰਤੀ ਵੇਦਾਂ, ਪੁਰਾਣਾਂ ਅਤੇ ਉਪਨਸ਼ਿਦਾਂ ਨੇ ਵਿਗਿਆਨ ,ਚਿਕਿਤਸਾ ਜਗਤਸੰਬੰਧੀ ਅਥਾਹ ਜਾਣਕਾਰੀ ਸਾਂਭੀ ਹੋਈ ਹੈ। ਸਾਡੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਇਸ ਤੋਂ ਲਾਹਾ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ  ਮੰਦਭਾਗੀ ਖ਼ਬਰ; ਬਠਿੰਡਾ ਜ਼ਿਲ੍ਹੇ ‘ਚ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਹੋਈ ਮੌ+ਤ

ਪ੍ਰੋ. ਅਸ਼ਵਿਨ ਮਕਵਾਨਾ, ਗੁਜਰਾਤ ਨੇ ਸੂਚਨਾ ਸੰਚਾਰ ਤਕਨਾਲੋਜੀ, ਡਾ. ਅਕੁੰਸ਼ ਆਨੰਦ ਨੇ ਉਚੇਰੀ ਸਿੱਖਿਆ, ਡਾ. ਨਮਰਤਾ ਸ਼ਰਮਾ ਇੰਦੋਰ, ਮੱਧ-ਪ੍ਰਦੇਸ਼, ਡਾ. ਬਲਵਿੰਦਰ ਰਾਜ, ਜਲੰਧਰ, ਪੰਜਾਬ ਨੇ ਖੋਜ ਤੇ ਵਿਕਾਸ, ਪ੍ਰੋ. ਜਗਦੀਸ਼ ਜੋਸ਼ੀ ਨੇ ਅਕਾਦਮਿਕ ਲੀਡਰਸ਼ਿਪ ਬਾਰੇ ਜਾਣਕਾਰੀ ਸਾਂਝੀ ਕੀਤੀ।ਕੋਰਸ ਕੁਆਰਡੀਨੇਟਰ ਅਤੇ ਡੀਨ ਡਾ. ਵਿਜੈ ਲਕਸ਼ਮੀ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਸਿੱਖਿਆ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਚਣੌਤੀਆਂ ਅਤੇ ਨਵੀਆਂ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਹੁਣ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਹੁਨਰ ਵਿਕਾਸ ਦਾ ਹੋਣਾ ਲਾਜ਼ਮੀ ਹੈ।ਵੈਲੇਡਿਕਟਰੀ ਸੈਸ਼ਨ ਵਿੱਚ ਡਾ. ਵਰਮਾ ਅਤੇ ਡਾ. ਖਾਨ ਵੱਲੋਂ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਡਾ. ਮਨਪ੍ਰੀਤ ਕੌਰ, ਪ੍ਰਿਯੰਕਾ ਸ਼ਰਮਾ, ਡਾ. ਰਾਜਿੰਦਰ ਕੁਮਾਰ, ਤੇ ਸਾਹਿਲ ਸ਼ਰਮਾ ਦਾ ਸਮੂਹ ਪ੍ਰਬੰਧਨ ਅਤੇ ਸੰਚਾਲਨ ਸ਼ਲਾਘਾਯੋਗ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...