Home Blog Page 3190

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਵਿਸਵ ਆਰਕੀਟੈਕਚਰ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ 6 ਅਕਤੂਬਰ: ਗਿਆਨੀ ਜੈਲ ਸਿੰਘ ਸਕੂਲ ਆਫ ਆਰਕੀਟੈਕਚਰ ਐਂਡ ਪਲੈਨਿੰਗ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਵਿਸਵ ਆਰਕੀਟੈਕਚਰ ਦਿਵਸ ਮਨਾਇਆ ਗਿਆ। ਪ੍ਰੋ (ਡਾ.) ਭੁਪਿੰਦਰਪਾਲ ਸਿੰਘ ਢੋਟ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਰਜਿਸਟਰਾਰ, ਪ੍ਰੋ: ਗੁਰਿੰਦਰਪਾਲ ਸਿੰਘ ਬਰਾੜ ਸਨ ਅਤੇ ਵਿਸੇਸ ਮਹਿਮਾਨ ਕੈਂਪਸ ਡਾਇਰੈਕਟਰ ਡਾ. ਸਵੀਨਾ ਬਾਂਸਲ ਸਨ। ਸੈਸਨ ਦੇ ਇਵੈਂਟਸ ਗ੍ਰੇਸ ਦਿ ਟਰੇਸ, ਵਰਥ ਦਿ ਵਰਡ ਐਂਡ ਸੇਪ – ਏ -ਟੂਨ ਆਦਿ ਮੁਕਾਬਲੇ ਸਨ। ਦਿਲਚਸਪ ਮੁਕਾਬਲੇ ਵਿਚ “ਗ੍ਰੇਸ ਦਿ ਟਰੇਸ” ਦੀ ਜੇਤੂ ਚਾਰਲੀਨਾ ਜੇ ਦੱਤਾ (219) ਨੂੰ ਐਲਾਨਿਆ ਗਿਆ, ਜਦੋਂ ਕਿ ਉਪ ਜੇਤੂ ਦਾ ਖ਼ਿਤਾਬ ਸਮਸੇਰ ਸਿੰਘ (219) ਨੂੰ ਮਿਲਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਵੀ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਦਰਜ਼ਨਾਂ ਪ੍ਰਵਾਰ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ 6 ਅਕਤੂਬਰ: ਕਾਂਗਰਸ ਪਾਰਟੀ ਨੇ ਬਠਿੰਡਾ ਸ਼ਹਿਰੀ ਹਲਕੇ ਵਿਚ ਅਕਾਲੀ ਦਲ ਨੂੰ ਝਟਕਾ ਦੇਣ ਦਾ ਦਾਅਵਾ ਕੀਤਾ ਹੈ। ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸਤੇਦਾਰ ਜੈਜੀਤ ਸਿੰਘ ਜੌਹਲ ਦੀ ਅਗਵਾਈ ਹੇਠ 55 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫ੍ਹੜਿਆ। ਇੰਨ੍ਹਾਂ ਵਿਚ ਗੁਰਮੀਤ ਸਿੰਘ, ਸੰਦੀਪ ਸਿੰਘ ਚੌਹਾਨ, ਟੋਨੀ, ਸ਼ੇਰ ਸਿੰਘ, ਸੰਜੀਵ ਗੋਇਲ, ਵਿਸ਼ਾਲ ਕੁਮਾਰ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਚਮਕੌਰ ਸਿੰਘ, ਜਗਦੀਸ਼ ਕੁਮਾਰ, ਰਕੇਸ਼ ਗੋਇਲ, ਅਮਨਦੀਪ ਸਿੰਘ, ਅਨਮੋਲ ਬੌਕਸਰ ਆਦਿ ਸ਼ਾਮਲ ਹਨ। ਇਸ ਮੌਕੇ ਕਾਂਗਰਸ ਸ਼ਹਿਰੀ ਪ੍ਰਧਾਨ ਅਰੁਣ ਵਧਾਵਣ,ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇ ਕੇ ਅਗਰਵਾਲ ਆਦਿ ਹਾਜਰ ਸਨ।

ਵਿਤ ਮੰਤਰੀ ਦੇ ਘਰ ਅੱਗੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

0

ਗੁਲਾਬੀ ਸੁੰਡੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੰਗ ਰਹੇ ਹਨ ਕਿਸਾਨ ਮੁਆਵਜ਼ਾ
ਸੁਖਜਿੰਦਰ ਮਾਨ
ਬਠਿੰਡਾ, 6 ਅਕਤੂਬਰ: ਗੁਲਾਬੀ ਸੁੰਡੀ ਤੇ ਭਾਰੀ ਮੀਂਹ ਕਰਕੇ ਨਰਮੇ ਦੀ ਫਸਲ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ , ਰਾਮ ਸਿੰਘ ਭੈਣੀਬਾਘਾ , ਗੁਰਭੇਜ ਸਿੰਘ ਰੋਹੀਵਾਲਾ, ਗੁਰਭਗਤ ਭਲਾਈਆਣਾ, ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਅਤੇ ਔਰਤ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਇਸ ਵਾਰ ਗੁਲਾਬੀ ਸੁੰਡੀ ਦੇ ਕਾਰਨ ਨਰਮੇ ਦੀ ਫਸਲ ਤਬਾਹ ਹੋ ਚੁੱਕੀ ਹੈ।ਇਸਤੋਂ ਬਿਨਾਂ ਭਾਰੀ ਬਾਰਸ ਦੇ ਕਾਰਨ ਨਰਮਾ ਅਤੇ ਹੋਰ ਫਸਲਾਂ ਵੀ ਤਬਾਹ ਹੋ ਚੁੱਕੀਆਂ ਹਨ ।ਰਹਿੰਦੀ ਕਸਰ ਕੱਲ ਵਾਲੇ ਭਿਆਨਕ ਤੂਫਾਨ ਨੇ ਕੱਢ ਦਿੱਤੀ ਜਿਸ ਨੇ ਝੋਨਾ ਸਮੇਤ ਸਾਰੀਆਂ ਫਸਲਾਂ ਦੀ ਵੱਡੀ ਪੱਧਰ ਤੇ ਤਬਾਹੀ ਕਰ ਦਿੱਤੀ ।
ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸਾਨਾਂ ਲਈ ਗਲਾ ਕਟਾਉਣ ਦਾ ਐਲਾਨ ਕਰਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਵੀ ਜਰੂਰਤ ਨਹੀਂ ਸਮਝੀ। ਇਸ ਮੌਕੇ ਬਲਾਕ ਗਿਦੜਬਾਹਾ ,ਲੰਬੀ ਅਤੇ ਲੱਖੇਵਾਲੀ ਦੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਨੇ ਮੋਰਚੇ ਵਿੱਚ ਪਹੁੰਚ ਕੇ 5000 ਰੁਪਏ ਆਰਥਿਕ ਸਹਾਇਤਾ ਕੀਤੀ । ਡਾ . ਮਨਜਿੰਦਰ ਸਿੰਘ ਸਰਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਕਿਸਾਨ ਕਮੇਟੀਆਂ ਬਣਾਉਣ ਅਤੇ ਸਥਾਪਿਤ ਕਮੇਟੀਆਂ ਨੂੰ ਹੋਰ ਮਜਬੂਤ ਕਰਨ ਲਈ ਪਿੰਡਾਂ ਦੇ ਡਾਕਟਰਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।

ਬਠਿੰਡਾ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ

0

ਸੁਖਜਿੰਦਰ ਮਾਨ
ਬਠਿੰਡਾ , 6 ਅਕਤੂਬਰ : ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਬਠਿੰਡਾ ਵਿਖੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਪੁੱਤਲੇ ਫੂਕੇ। ਇਸ ਸਮੇਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰਹਾਇਸ ’ਤੇ ਧਰਨਾ ਪ੍ਰਦਰਸਨ ਕਰਨ ਆਏ ਬੇਰੁਜਗਾਰ ਬੱਚਿਆਂ ਤੇ ਕਾਂਗਰਸ ਦੇ ਗੁੰਡਿਆਂ ਵੱਲੋਂ ਜੋ ਤਸੱਸਦ ਕੀਤਾ ਗਿਆ ਹੈ ਟੈਂਟ ਉਖਾੜਿਆ ਗਿਆ ਹੈ ਉਸ ਦੀ ਜਥੇਬੰਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੀ ਹੈ । ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ 5 ਅਕਤੂਬਰ ਨੂੰ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਵਫਦ ਨੂੰ ਮੋਹਾਲੀ ਵਿਖੇ ਮੀਟਿੰਗ ਲਈ ਬੁਲਾ ਕੇ ਜੋ ਖੱਜਲ ਖੁਆਰੀ ਕੀਤੀ ਹੈ , ਯੂਨੀਅਨ ਉਸ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ। ਇਸ ਮੌਕੇ ਗੁਰਜੀਤ ਕੌਰ , ਰੁਪਿੰਦਰ ਕੌਰ , ਸਰਬਜੀਤ ਕੌਰ , ਗੁਰਦੀਪ ਕੌਰ ਤੇ ਵੀਰਪਾਲ ਕੌਰ ਆਦਿ ਆਗੂ ਮੌਜੂਦ ਸਨ ।

ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨੂੰ ਸੋਂਪਿਆ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 6 ਅਕਤੂਬਰ: ਦੋ ਦਿਨ ਪਹਿਲਾਂ ਆਈ ਭਾਰੀ ਬਾਰਸ਼ ਤੇ ਗੜ੍ਹੇਮਾਰੀ ਕਾਰਨ ਝੋਨੇ ਤੇ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਦੀ ਮੰਗ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੋਂਪਿਆ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਦੀ ਅਗਵਾਈ ਹੇਠ ਪੁੱਜੇ ਕਿਸਾਨਾਂ ਨੇ ਮੰਗ ਕੀਤੀ ਕਿ ਫੌਰੀ ਝੋਨੇ ਦੀ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਕੀਤੀ ਜਾਵੇ ਅਤੇ ਹੋਏ ਨੁਕਸਾਨ ਦਾ ਪ੍ਰਤੀ ਏਕੜ ਸੱਤਰ ਹਜਾਰ ਰੁਪਏ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਪ੍ਰਧਾਨ ਸੁਖਮੰਦਰ ਸਿੰਘ ਸਰਾਭਾ, ਸਾਧਾ ਸਿੰਘ ਭੁੱਲਰ, ਗੇਲਾ ਸਿੰਘ ਸੰਧੂ, ਜੱਗਾ ਸਿੰਘ ਨਾਗਰਾ, ਪੱਪੀ ਸਿੰਘ, ਟਣਕੀ ਭੁਲੇਰੀਆ, ਬਖਸ਼ੀਸ਼ ਸਿੰਘ, ਕਾਂਤੀ ਸਿੰਘ ਨਰਸਿੰਘ, ਬਲਦੇਵ ਸਿੰਘ ਤੇ ਜੇਤੂ ਸਿੰਘ ਆਦਿ ਹਾਜ਼ਰ ਸਨ।

ਤਿ੍ਰਣਮੂਲ ਕਾਂਗਰਸ ਦੀ ਮੀਟਿੰਗ ਵਿੱਚ ਲਖੀਮਪੁਰ ਖੀਰੀ ਕਾਂਡ ਦੀ ਨਿੰਦਾ

0

ਸੁਖਜਿੰਦਰ ਮਾਨ
ਬਠਿੰਡਾ, 6 ਅਕਤੂਬਰ : ਆਲ ਇੰਡੀਆ ਤਿ੍ਰਣਮੂਲ ਕਾਂਗਰਸ ਪੰਜਾਬ ਇਕਾਈ ਦੀ ਅੱਜ ਸੂਬਾ ਮੀਤ ਪ੍ਰਧਾਨ ਦਰਸਨ ਸਿੰਘ ਸਰਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕਿਸਾਨਾਂ ਨਾਲ ਵਾਪਰੇ ਲਖੀਮਪੁਰ ਖੀਰੀ ਕਾਂਡ ਦੀ ਨਿੰਦਾ ਕੀਤੀ ਗਈ। ਇਸ ਮੌਕੇ ਕੇਂਦਰ ਤੇ ਯੂ.ਪੀ ਸਰਕਾਰ ਤੋ ਮੰਗ ਕੀਤੀ ਕਿ ਇਸ ਕਾਂਡ ਦੇ ਅਸਲ ਦੋਸ਼ੀਆਂ ਨੂੰ ਜਲਦੀ ਗਿਰਫਤਾਰ ਕੀਤਾ ਜਾਵੇ। ਪਾਰਟੀ ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਕਤਲ ਕਾਂਡ ਭਾਰਤੀ ਜਨਤਾ ਪਾਰਟੀ ਦੀ ਸਹਿ ’ਤੇ ਇੱਕ ਗਿਣੀ ਮਿਥੀ ਸਾਜਿਸ ਦੇ ਤਹਿਤ ਕੀਤਾ ਗਿਆ ਹੈ।ਇਸ ਮੌਕੇ ਐਲਾਨ ਕੀਤਾ ਕਿ ਟੀ ਐਮ ਸੀ ਪਾਰਟੀ ਹਮੇਸਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੇਗੀ। ਮੀਟਿੰਗ ਵਿੱਚ ਸੋਮੀ ਤੂੰਗਵਾਲੀਆ, ਜਗਮੋਹਨ ਸਿੰਘ,ਮਨਜੀਤ ਸਿੰਘ, ਪ੍ਰਦੀਪ ਸਿੰਘ, ਜਗਤਾਰ ਸਿੰਘ, ਮੋਹਿੰਦਰਪਾਲ ਸਿੰਘ , ਮਹਿੰਦਰ ਸਿੰਘ ਭੱਟੀ ਆਦਿ ਹਾਜ਼ਰ ਸਨ।

ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ; ਬਿਨਾਂ ਟੈਕਸ ਚਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਜ਼ਬਤ

0

ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਟਰਾਂਸਪੋਰਟ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਕਤੂਬਰ:ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਅੱਜ ਸੂਬੇ ਵਿੱਚ ਬਿਨਾਂ ਟੈਕਸ ਚਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਨੂੰ ਜ਼ਬਤ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਨਿੱਜੀ ਕੰਪਨੀਆਂ ਦੀਆਂ ਬੱਸਾਂ ਦੇ ਬਿਨਾਂ ਟੈਕਸ ਚੱਲਣ ਸਬੰਧੀ ਨਿਰੰਤਰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਾਰਨ ਵਿਭਾਗ ਦੀਆਂ ਵਿਸ਼ੇਸ਼ ਜਾਂਚ ਟੀਮਾਂ ਗਠਤ ਕਰਕੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੂਬੇ ਦੇ ਚਾਰ ਜ਼ਿਲ੍ਹਿਆਂ ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵਿਸ਼ੇਸ਼ ਜਾਂਚ ਟੀਮਾਂ ਨੇ 15 ਬੱਸਾਂ ਜ਼ਬਤ ਕੀਤੀਆਂ ਹਨ।
ਫ਼ਰੀਦਕੋਟ ਵਿਖੇ ਜੁਝਾਰ ਬੱਸ ਸਰਵਿਸ ਦੀਆਂ 2 ਬੱਸਾਂ ਅਤੇ ਨਿਊ ਦੀਪ ਦੀਆਂ 2 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਵਿੱਚ ਨਿਊ ਦੀਪ ਦੀਆਂ 2 ਬੱਸਾਂ, ਓਰਬਿਟ ਐਵੀਏਸ਼ਨ ਦੀ 1 ਬੱਸ ਤੇ ਰਾਜਧਾਨੀ ਬੱਸ ਸਰਵਿਸ ਦੀ 1 ਬੱਸ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਾਬਾ ਬੁੱਢਾ ਟਰਾਂਸਪੋਰਟ ਸਰਵਿਸ ਦੀਆਂ 2 ਬੱਸਾਂ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਓਰਬਿਟ ਐਵੀਏਸ਼ਨ ਦੀ 1 ਬੱਸ, ਜੁਝਾਰ ਬੱਸ ਸਰਵਿਸ ਦੀਆਂ 2 ਬੱਸਾਂ, ਲਿਬੜਾ ਬੱਸ ਸਰਵਿਸ ਦੀ 1 ਬੱਸ ਅਤੇ ਨਾਗਪਾਲ ਬੱਸ ਸਰਵਿਸ ਦੀ 1 ਬੱਸ ਕਬਜ਼ੇ ਵਿੱਚ ਲਈ ਗਈ ਹੈ।ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਰਿਹਾਇਸ਼ ਅਤੇ ਮਕਾਨ ਮੁਰੰਮਤ ਯੋਜਨਾ ਦੀ ਸ਼ਿਕਾਇਤ ਲਈ ਬਣੇਗਾ ਸਪੈਸ਼ਲ ਸੈਲ – ਮਨੋਹਰ ਲਾਲ

0

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਅਧਿਕਾਰੀਆਂ ਨਾਲ ਕੀਤਾ ਸਿੱਧਾ ਸੰਵਾਦ

ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਲਈ 10 ਕਰੋੜ ਦਾ ਬਜਟ

ਸੁਖਜਿੰਦਰ ਮਾਨ

ਚੰਡੀਗੜ੍ਹ, 6 ਅਕਤੂਬਰ  – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀ ਵਰਗ ਦੇ ਲਈ ਪਲਾਟ, ਰਿਹਾਇਸ਼ ਯੋਜਲਾ ਅਤੇ ਮਕਾਨ ਮੁਰੰਮਤ ਯੋਜਲਾ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਵੱਖ ਤੋਂ ਸੈਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਇੰਨ੍ਹਾਂ ਸ਼ਿਕਾਇਤਾਂ ਦੇ ਲਈ ਵੱਖ ਤੋਂ ਪੋਰਟਲ ਬਣਾਇਆ ਜਾਵੇਗਾ ਅਤੇ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਆਪਣੇ ਨਿਵਾਸ ‘ਤੇ ਹਰਿਆਣਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੀ ਸੂਬਾ ਕਾਰਜ ਕਮੇਟੀ ਦੇ ਮੈਂਬਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।

            ਇਸ ਮੌਕੇ ‘ਤੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਕ੍ਰਿਸ਼ਣਲਾਲ ਪਵਾਰ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਕ੍ਰਿਸ਼ਣ ਬੇਦੀ ਅਤੇ ਓਐਸਡੀ ਭੁਪੇਸ਼ਵਰ ਦਿਆਲ ਵੀ ਮੌਜੂਦ ਸਨ।

            ਮੁੱਖ ਮੰਤਰੀ ਨੇ ਕਾਰਜਕਰਤਾਵਾਂ ਨਾਲ ਸਿੱਧਾ ਸੰਵਾਦ ਦੌਰਾਨ ਧਰਾਤਲ ‘ਤੇ ਆਉਣ ਵਾਲੀ ਸਮਸਿਆਵਾਂ ਦੇ ਸਬੰਧ ਵਿਚ ਫੀਡਬੈਕ  ਲਿਆ। ਉਨ੍ਹਾਂ ਨੇ ਕਾਰਜਕਰਤਾਵਾਂ ਦੇ ਸੁਆਲਾਂ ਦੇ ਜਵਾਬ ਦੌਰਾਨ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਅਨੁਸੂਜਿਤ ਜਾਤੀ ਦੇ ਬੈਕਲਾਕ ਨੂੰ ਭਰਨ ਦੇ ਲਈ ਪਹਿਲਾਂ ਵੀ ਕੰਮ ਕੀਤਾ ਗਿਆ ਹੈ ਅਤੇ ਅੱਗੇ ਵੀ ਇਸ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ।

ਮਹਾਪੁਰਸ਼ਾਂ ਦੀ ਜੈਯੰਤੀ ‘ਤੇ ਹਰ ਬਲਾਕ ਵਿਚ ਕਰਨ ਵੱਡਾ ਪੋ੍ਰਗ੍ਰਾਮ

            ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਪੁਰਸ਼ਾਂ ਦੀ ਜੈਯੰਤੀ ‘ਤੇ ਬਲਾਕ ਪੱਧਰ ‘ਤੇ ਵੱਡੇ ਪੋ੍ਰਗ੍ਰਾਮਾਂ ਦਾ ਆਯੋਜਨ ਕਰਨ, ਤਾਂ ਜੋ ਮਹਾਪੁਰਸ਼ਾਂ ਦੇ ਵਿਚਾਰ ਜਨ-ਜਨ ਤਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਦੇ ਲਈ ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਤਹਿਤ 10 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ। ਬਲਾਕ ਪੱਧਰ ‘ਤੇ ਪੋ੍ਰਗ੍ਰਾਮ ਆਯੋਜਿਤ ਕਰਨ ਦੇ ਬਾਰੇ ਵਿਚ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਕ ਮਹੀਨਾ ਪਹਿਲਾਂ ਸੂਚਿਤ ਕਰਨ ਤਾਂ ਜੋ ਯੋਜਨਾ ਦੇ ਤਹਿਤ ਵਿਵਸਥਾਵਾਂ ਦੇ ਲਈ ਸਮੇਂ ਨਾਲ ਰਕਮ ਮਿਲ ਸਕਣ।

ਡਿਪਟੀ ਸੀਐਮ ਨੇ ਹਿਸਾਰ ਹਵਾਈ ਅੱਡੇ ਤੇ ਹਵਾਈ ਪੱਟੀਆਂ ਦੇ ਕਾਰਜ ਦੀ ਸਮੀਖਿਆ ਕੀਤੀ

0

ਏਵੀਏਸ਼ਨ ਵਿਭਾਗ ਲੰਬੀ ਉੜਾਨ ਦੀ ਤਿਆਰੀ ਵਿਚ

ਅਧਿਕਾਰੀਆਂ ਨੂੰ ਜਲਦੀ ਫਾਈਨਲ ਟਚ ਕਰਨ ਦੇ ਦਿੱਤੇ ਨਿਰਦੇਸ਼

ਸੁਖਜਿੰਦਰ ਮਾਨ

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਸਰਕਾਰ ਸੂਬੇ ਦੇ ਮੇਗਾ ਪੋ੍ਰਜੈਕਟ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡਾ, ਹਿਸਾਰ ਸਮੇਤ  ਸੂਬੇ ਦੀ ਸਾਰੀ ਛੇ ਹਵਾਈ ਪੱਟੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਜਨਤਾ ਨੂੰ ਜਲਦੀ ਤੋਂ ਜਲਦੀ ਸਮਰਪਿਤ ਕਰਨ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕਰ ਰਹੀ ਹੈ।

            ਇਸੀ ਕੜੀ ਵਿਚ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਚੰਡੀਗੜ੍ਹ ਵਿਚ ਏਵੀਏਸ਼ਨ ਵਿਭਾਗ, ਲੋਕ ਨਿਰਮਾਣ ਵਿਭਾਗ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ, ਪਸ਼ੂਪਾਲਨ ਵਿਭਾਗ, ਸਿੰਚਾਈ ਵਿਭਾਗ, ਜਨਸਿਹਤ ਅਤੇ ਇੰਨਜੀਨਅਰਿੰਗ ਵਿਭਾਗ, ਵਾਤਾਵਰਣ ਵਿਭਾਗ ਸਮੇਤ  ਹੋਰ ਵਿਭਾਗਾਂ ਨਾਲ ਜੁੜੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਜਿਸ ਵਿਚ ਉਨ੍ਹਾਂ ਨੇ ਹਿਸਾਰ ਕੌਮਾਂਤਰੀ ਹਵਾਈ ਅੱਡੇ ਸਮੇਤ, ਪਿਜੌਰ, ਕਰਨਾਲ, ਮਹੇਂਦਰਗੜ੍ਹ, ਭਿਵਾਨੀ, ਗੁਰੂਗ੍ਰਾਮ ਦੇ ਹਵਾਈ ਪੱਟੀਆਂ ਦੇ ਨਿਰਮਾਣ ਕੰਮਾਂ ਦੀ ਪ੍ਰਗਤੀ ਰਿਪੋਰਟ ਤਲਬ ਦੇ ਵੱਲ ਪੋ੍ਰਜੈਕਟ ਨਾਲ ਜੁੜੇ ਹਰ ਕੰਮ ਦਾ ਸਮੇਂ ‘ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ।

            ਹਿਸਾਰ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਦੇ ਕੰਮ ਵਿਚ ਹੋਈ ਦੇਰੀ ਨੂੰ ਲੈ ਕੇ ਡਿਪਟੀ ਸੀਐਮ  ਨੇ ਅਧਿਕਾਰੀਆਂ ਨਾਲ ਇਸ ਦਾ ਕਾਰਨ ਜਾਣਿਆ ਜਿਸ ਦੇ ਜਵਾਬ ਵਿਚ ਅਧਿਕਾਰੀਆਂ ਨੇ ਇਸ ਦੇ ਲਈ ਹਿਸਾਰ-ਬਰਵਾਲਾ ਰੋਡ ਤੇ ਹਿਸਾਰ ਧਾਂਸੂ ਰੋਡ ‘ਤੇ ਚਲਣ ਵਾਲੇ ਆਵਾਜਾਈ ਨੂੰ ਰੁਕਾਵਟ ਦਸਿਆ। ਡਿਪਟੀ ਸੀਐਮ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਿਸਾਰ-ਬਰਵਾਲਾ ਰੋਡ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਮਿਰਜਾਪੁਰ ਰੋਡ ਤੋਂ ਤਲਵੰਡੀ ਦੇ ਕੋਲ ਨੈਸ਼ਨਲ ਹਾਈਵੇ ਨੂੰ ਜੋੜਨ ਵਾਲਾ ਵੈਕਲਪਿਕ ਰੋਡ ਦਾ ਫਾਈਨਲ-ਪਲਾਨ, ਜਲਦੀ ਤੋਂ ਜਲਦੀ ਤਿਆਰ ਕਰਨ ਤਾਂ ਜੋ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਹੋਵੇ। ਮੀਟਿੰਗ ਵਿਚ ਅਧਿਕਾਰੀਆਂ ਨੂੰ ਧਾਂਸੂ ਰੋਡ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ।

            ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਿਸਾਰ ਦੇ ਬਾਲ-ਨਿਗਰਾਨੀ ਘਰ ਨੂੰ ਖਾਲੀ ਕਰਵਾਉਣ ਸਬੰਧੀ ਸਾਰੇ ਓਪਚਾਰਿਕਤਾਵਾਂ ਪੂਰੀਆਂ ਹੋ ਚੁੱਕੀਆਂ ਹਨ। ਡਿਪਟੀ ਸੀਐਮ ਨੇ ਜਲਦੀ ਇਸ ਨੂੰ ਖਾਲੀ ਕਰਵਾ ਕਰ ਅਗਰਿਮ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਗਾਂਸ਼ਾਲਾ ਮਾਈਨਰ ਦੇ ਤਿੰਨ ਚੈਨਲ ਬੰਦ ਕਰਨ, ਨੰਦੀਸ਼ਾਲਾ ਨੂੰ ਹੋਰ ਥਾਂ ਸ਼ਿਫਟ ਕਰਨ, ਬੀਪੀਸੀਐਲ ਪਲਾਂਟ ਨੂੰ ਇੱਥੋਂ ਦੀ ਦੂਜੀ ਥਾਂ ਸ਼ਿਫਟ ਕਰਨ ਦੀ ਰਿਪੋਰਟ ਲਈ ਗਈ।

            ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਸਪਸ਼ਟ ਕਿਹਾ ਕਿ ਉਹ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡਾ ਹਿਸਾਰ ਦੇ ਰਨ-ਵੇ ਦਾ ਨਿਰਮਾਣ ਕਾਰਜ ਨਿਰਧਾਰਿਤ ਸਮੇਂ ਸੀਮਾ ਵਿਚ ਪੂਰਾ ਕਰਨ। ਹਵਾਈ ਅੱਡਾ ਵਿਚ 24 ਬਿਜਲੀ ਸਪਲਾਈ ਦੇ ਲਈ 33 ਕੇਵੀ ਸਟੇਸ਼ਨ ਦੇ ਨਿਰਮਾਣ ਦੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਡਿਪਟੀ ਸੀਐਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਿਸਾਰ ਕੌਮਾਂਤਰੀ ਹਵਾਈ ਅੱਡਾ ਦਾ ਨਿਰਮਾਣ 7200 ਹੈਕਟੇਅਰ ਵਿਚ ਹੋਣ ਜਾ ਰਿਹਾ ਹੈ, ਅਜਿਹੇ ਵਿਚ ਇੰਨੇ ਵੱਡੇ ਖੇਤਰ ਤਹਿਤ ਜਲ ਨਿਕਾਸੀ ਦੇ ਲਈ ਅਧਿਕਾਰੀਅ ਹੁਣ ਤੋਂ ਮੇਗਾ ਡ੍ਰੇਨੇਜ ਪਲਾਨ ਤਿਆਰ ਕਰਨ ਜਿਸ ਨਾਲ ਆਉਣ ਵਾਲੇ 50 ਸਾਲਾਂ ਵਿਚ ਵੀ ਜਲ ਨਿਕਸਾੀ ਦੀ ਕੋਈ ਸਮਸਿਆ ਨਾ ਹੋਵੇ।

            ਇਸ ਮੀਟਿੰਗ ਵਿਚ ਜਿੱਥੇ ਕਰਨਾਲ, ਪਿੰਜੌਰ, ਭਿਵਾਨੀ, ਨਾਰਨੌਲ, ਗੁਰੂਗ੍ਰਾਮ ਵਿਚ ਹੈਲੀਪੇਡ ਸਮੇਤ ਹਵਾਈ ਪੱਟੀਆਂ ਦੇ ਵਿਸਤਾਰ, ਉਨ੍ਹਾਂ ਦੇ ਆਧੁਨੀਕਰਣ, ਬਿਜਲੀ ਸਪਲਾਈ, ਜਲ ਸਪਲਾਈ, ਚਾਰਦੀਵਾਰੀ, ਰਨਵੇ ਲਾਇਟਾਂ, ਏਅਰ ਟ੍ਰੈਫਿਕ ਕੰਟਰੋਲ ਹੈਂਗਰ ਆਦਿ ‘ਤੇ ਚਰਚਾ ਕੀਤੀ ਉੱਥੇ ਡਿਪਟੀ ਸੀਐਮ ਨੇ ਹਰਿਆਣਾ ਦੇ ਵੱਧ ਨੋਜੁਆਨਾਂ ਨੂੰ ਪਾਇਲਟ ਦੀ ਟ੍ਰੇਨਿੰਗ ਦੇਣ ਦੀ ਯੋਜਨਾ ‘ਤੇ ਵੀ ਵਿਸਤਾਰ ਨਾਲ ਅਧਿਕਾਰੀਆਂ ਨੂੰ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।

            ਭਿਵਾਨੀ ਤੇ ਨਾਰਨੌਲ ਵਿਚ ਹਵਾਈ ਪੱਟੀ ਵਿਚ ਰਾਤ ਨੂੰ ਲੈਂਡਿੰਗ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ ਡਿਪਟੀ ਸੀਐਮ ਨੇ ਰਨ-ਵੇ ਲਾਇਟਾਂ ਲਗਾਉਣ ਦਾ ਸਟੇਟਸ ਜਾਣਿਆ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ਦੇ ਕੋਲ ਤੋਂ ਗੁਜਰਣ ਵਾਲੀ ਹਾਈ-ਟਂੈਸ਼ਲ ਲਾਇਨ ਨੂੰ ਸ਼ਿਫਟ ਕਰਨ ਤੋਂ ਇਲਾਵਾ ਇੰਨ੍ਹਾਂ ਹਵਾਈ ਅੱਡਿਆਂ ‘ਤੇ 24 ਘੰਟੇ ਬਿਨਾ ਰੁਕਾਵਟ ਬਿਜਲੀ ਸਪਲਾਈ ਦੀ ਵਿਵਸਥਾ ਕੀਤੀ ਜਾਵੇ। ਇਸ ਤੋਂ ਇਲਾਵਾ, ਇਹ ਪੇਯਜਲ ਸਪਲਾਈ ਕਰਨ, ਹਵਾਈ ਅੱਡੇ ਦੀ ਬਾਊਂਡਰੀ ਵਾਲ ਦਾ ਨਿਰਮਾਦ ਕਾਰਜ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਸੀਐਮ ਨੇ ਹੈਂਗਰ, ਟੈਕਸੀ-ਹਵਾਈ ਪੱਟੀ ਦੇ ਵਿਸਤਾਰ ਕੰਮਾਂ ਦਾ ਜਾਇਜਾ ਲੈਣ ਦੇ ਲਈ ਸਾਇਟ ਵਿਜਿਟ ਕਰ ਉਨ੍ਹਾਂ ਨੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ।

            ਕਰਨਾਲ ਹਵਾਈ ਅੱਡੇ ਨੂੰ ਲੈ ਕੇ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਰਨ-ਵੇ ਦਾ ਵਿਸਤਾਰ ਪੰਜ ਹਜਾਰ ਫੁੱਟ ਤਕ ਵਧਾਉਣ ਦੇ ਮਾਮਲੇ ਬਾਰੇ ਅਧਿਕਾਰੀਆਂ ਨੂੰ ਜਮੀਨ ਰਾਖਵਾਂ ਦਾ ਸਟੇਟਸ ਜਾਣਿਆ। ਮੀਟਿੰਗ ਵਿਚ ਦਸਿਆ ਗਿਆ ਕਿ ਕਰਨਾਲ ਹਵਾਈ ਪੱਟੀ ਦੇ ਲਈ ਜਮੀਨ ਰਾਖਵਾਂ ਦਾ ਕਾਰਜ ਆਖੀਰੀ ਪੜਾਅ ਵਿਚ ਹੈ। ਉਨ੍ਹਾਂ ਨੇ ਇੱਥੇ ਟੈਕਸੀ-ਵੇ ਵੀਆਈਪੀ ਲਾਊਂਜ ਦੇ ਮੁਰੰਮਤ ਦੇ ਕੰਮ ਨੂੰ ਤੇਜੀ ਨਾਲ ਪੂਰਾ ਕਰਨ ਦੇ ਨਾਲ-ਨਾਲ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਹਵਾਈ ਅੱਡੇ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਦਾ ਨਿਰੀਖਣ ਕਰ ਰਿਪੋਰਟ ਤਿਆਰ ਕਰਨ ਨੂੰ ਕਿਹਾ।

            ਡਿਪਟੀ ਸੀਐਮ ਨੇ ਪਿੰਜੌਰ ਹਵਾਈ ਪੱਟੀ ਨੂੰ ਵਿਸਤਾਰ ਦੇਣ ਦੇ ਲਈ ਇੱਥੇ ਏਟੀਸੀ ਟਾਵਰ ਲਗਾਉਣ, ਬਾਊਂਡਰੀ ਵਾਲ ਦਾ ਨਿਰਮਾਣ ਕੰਮਾਂ ਦੇ ਸਟੇਟਸ ਦੀ ਵੀ ਜਾਣਕਾਰੀ ਲਈ।

ਹਰਿਆਣਾ ਵਿਚ ਪਾਇਲਟ ਟ੍ਰੇਨਿੰਗ ਸਕੂਲ ਦੀ ਸਮਰੱਥਾ ਵਧੇਗੀ- ਦੁਸ਼ਯੰਤ ਚੌਟਾਲਾ

            ਡਿਪਟੀ ਸੀਐਮ ਸ੍ਰੀ ਦੁਸ਼ਯੰਤ ਚੌਟਾਲਾ ਨੇ ਮੀਟਿੰਗ ਵਿਚ ਕਿਹਾ ਕਿ ਭਵਿੱਖ ਵਿਚ ਪੂਰੇ ਵਿਸ਼ਵ ਵਿਚ ਏਵੀਏਸ਼ਨ ਸੈਕਟਰ ਵਿਚ ਵਿਸਤਾਰ ਤੇ ਵਿਕਾਸ ਹੋਵੇਗਾ ਅਤੇ ਵੱਧ ਪਾਇਲਟ ਟ੍ਰੇਨਿੰਗ ਸਕੂਲਾਂ ਦੀ ਜਰੂਰਤ ਪਵੇਗੀ। ਇਸ ਦਾ ਲਾਭ ਹਰਿਆਂਣਾ ਦੇ ਨੌਜੁਆਨਾਂ ਨੂੰ ਮਿਲਨਾ ਚਾਹੀਦਾ ਹੈ। ਉਨ੍ਹਾਂ ਨੇ ਪਿੰਜੌਰ, ਕਰਨਾਲ ਤੇ ਭਿਵਾਨੀ ਵਿਚ ਚੱਲ ਰਹੇ ਫਲਾਇੰਗ ਸਕੂਲਾਂ ਨੂੰ ਹੋਰ ਵੱਧ ਸਹੂਲਤ ਦੇਣ ਅਤੇ ਇੱਥੇ ਪਾਇਲਟ ਟ੍ਰੇਨਿੰਗ ਦੀ ਸੀਟਾਂ ਦੀ ਗਿਣਤੀ ਵਧਾਉਣ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨਾਲ ਮੌਜੂਦਾ ਵਿਚ ਦਿੱਤੀ ਜਾ ਰਹੀ ਫਲਾਇੰਗ ਸਕੂਲਾਂ ਵਿਚ ਉਪਲਬਧ ਏਅਰਕ੍ਰਾਫਟ, ਉਨ੍ਹਾਂ ਦੀ ਕੰਡੀਸ਼ਨ ਅਤੇ ਟ੍ਰੇ੍ਰਨਿੰਗ ਦੇਣ ਦੀ ਸਮਰੱਥਾ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੁੰ ਵੱਧ ਗਿਣਤੀ ਵਿਚ ਪਾਇਲਟ ਤੇ ਹੈਲੀਕਾਪਟਰ ਦੀ ਟ੍ਰੇਨਿੰਗ ਦੇਣ ਦੇ ਲਈ ਇਕ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।