Friday, May 15, 2026
Home Blog Page 349

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰਜ਼ੀ ਵਿਧਾਨ ਸਭਾ ਦੀ ਉਸਾਰੀ 20 ਨਵੰਬਰ ਤੱਕ ਮੁਕੰਮਲ ਹੋਵੇਗੀ: ਸਪੀਕਰ

0

👉24 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ (ਕੀਰਤਪੁਰ ਸਾਹਿਬ) ਤੋਂ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚਣ ਉਪਰੰਤ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਧਾਨ ਸਭਾ ਦੇ ਖਾਸ ਸੈਸ਼ਨ ਦਾ ਆਗਾਜ਼ ਹੋਵੇਗਾ: ਹਰਜੋਤ ਸਿੰਘ ਬੈਂਸ
👉ਕੈਬਨਿਟ ਅਤੇ ਵਿਧਾਇਕ ਆਪਣੇ ਪਰਿਵਾਰਾਂ ਨਾਲ ਸ਼ਰਧਾਪੂਰਵਕ 23 ਨਵੰਬਰ ਤੋਂ ਹੀ ਸ੍ਰੀ ਅਨੰਦਪੁਰ ਸਾਹਿਬ ਆ ਕੇ ਸਮਾਗਮਾਂ ਵਿੱਚ ਸ਼ਾਮਿਲ ਹੋਣਗੇ: ਤਰਨਪ੍ਰੀਤ ਸਿੰਘ ਸੌਂਦ
Sri Anandpur Sahib News: ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਲਸਾਨੀ ਸ਼ਹਾਦਤ ਨੂੰ ਸਮਰਪਿਤ ਆਰਜ਼ੀ ਪੰਜਾਬ ਵਿਧਾਨ ਸਭਾ ਦੀ ਉਸਾਰੀ 20 ਨਵੰਬਰ ਤੱਕ ਮੁਕੰਮਲ ਕੀਤੀ ਜਾਵੇਗੀ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਵਿਰਾਸਤ-ਏ-ਖਾਲਸਾ ਵਿਖੇ ਗਰੁੱਪ ਆਫ਼ ਮਨਿਸਟਰਜ਼ ਅਤੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ।ਸਪੀਕਰ ਨੇ ਦੱਸਿਆ ਕਿ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਧਾਨ ਸਭਾ ਦਾ ਇਹ ਖਾਸ ਸੈਸ਼ਨ ਪੰਜਾਬ ਸਰਕਾਰ ਵੱਲੋਂ ਉਲੀਕਿਆ ਗਿਆ ਹੈ ਜਿਸ ਦਾ ਮੰਤਵ ਗੁਰੂ ਸਾਹਿਬਾਨਾਂ ਦੇ ਫ਼ਲਸਫੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ।

ਇਹ ਵੀ ਪੜ੍ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: 8 ਨਵੰਬਰ ਨੂੰ ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਖੇ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ : ਤਰੁਨਪ੍ਰੀਤ ਸਿੰਘ ਸੌਂਦ

ਸਪੀਕਰ ਨੇ ਦੱਸਿਆ ਕਿ ਭਾਈ ਜੈਤਾ ਜੀ ਵੱਲੋਂ ਦਿੱਲੀ ਵਿਖੇ ਗੁਰੂ ਸਾਹਿਬ ਦੀ ਸ਼ਹੀਦੀ ਉਪਰੰਤ ਉਨ੍ਹਾਂ ਦੇ ਸੀਸ ਨੂੰ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਭਾਈ ਜੈਤਾ ਜੀ, ਮਾਤਾ ਗੁਜਰੀ ਜੀ ਤੇ ਬਾਲ ਗੋਬਿੰਦ ਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਲਿਆ ਕੇ ਸੰਸਕਾਰ ਕੀਤਾ ਗਿਆ ਸੀ, ਜਿੱਥੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਸਥਾਪਿਤ ਹੈ।ਇਸ ਮੌਕੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ (ਕੀਰਤਪੁਰ ਸਾਹਿਬ) ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਦਾ ਸਵਾਗਤ ਵੱਖ-ਵੱਖ ਥਾਵਾਂ ਤੇ ਸਮੂਹ ਮੰਤਰੀਆਂ ਸਮੇਤ ਵਿਧਾਇਕਾਂ ਵੱਲੋਂ ਕੀਤਾ ਜਾਵੇਗਾ ਅਤੇ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਵਿਖੇ ਪਹੁੰਚਣ ਉਪਰੰਤ ਵਿਧਾਨ ਸਭਾ ਦੇ ਸੈਸ਼ਨ ਦੇ ਸ਼ੁਰੂਆਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਨਸ਼ਿਆਂ ਦੇ ਸੌਦਾਗਰਾਂ ‘ਤੇ ਮਾਨ ਦਾ ਵਾਰ! ਅਕਾਲੀ ਰਾਜ ਵਿੱਚ ‘ਚਿੱਟਾ’ ਨਹੀਂ, ‘ਮਜੀਠੀਆ’ ਕਿਹਾ ਜਾਂਦਾ ਸੀ!

ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਕੈਬਿਨੇਟ ਮੰਤਰੀਆਂ ਤੇ ਵਿਧਾਇਕਾਂ ਲਈ ਕੀਤੇ ਖਾਸ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਲਈ ਭਾਈ ਸਤੀ ਦਾਸ ਪੰਡਾਲ ਵਿਖੇ ਰਹਿਣ ਲਈ ਇਤਜ਼ਾਮ ਕੀਤਾ ਗਿਆ ਹੈ ਤਾਂ ਜੋ ਸਾਰੀ ਕੈਬਨਿਟ ਅਤੇ ਵਿਧਾਇਕ ਆਪਣੇ ਪਰਿਵਾਰਾਂ ਨਾਲ ਸ਼ਰਧਾਪੂਰਵਕ 23 ਨਵੰਬਰ ਤੋਂ ਹੀ ਸ੍ਰੀ ਅਨੰਦਪੁਰ ਸਾਹਿਬ ਆ ਕੇ ਸਮਾਗਮਾਂ ਵਿੱਚ ਸ਼ਾਮਿਲ ਹੋ ਸਕਣ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਵਿਧਾਇਕ ਸਿੱਧੇ ਤੌਰ ‘ਤੇ ਸ਼ੈਸ਼ਨ ਵਿੱਚ ਆਉਣਾ ਚਾਹੁੰਣਗੇ ਉਨ੍ਹਾਂ ਲਈ ਵੱਖਰੇ ਤੌਰ ਤੇ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਜੋ ਵਿਧਾਇਕਾਂ ਨੂੰ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਜਾਂ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ ਮਾਨ ਸਰਕਾਰ ਨੇ ਪੰਜਾਬ ਨੂੰ ਬਣਾਇਆ ਦੇਸ਼ ਦਾ ਪਹਿਲਾ ਐਂਟੀ-ਡਰੋਨ ਕਵਰੇਜ ਸੂਬਾ, ‘ਸੈਕਿੰਡ ਲਾਈਨ ਆਫ਼ ਡਿਫੈਂਸ’ ਬਣੀ ਸੁਰੱਖਿਆ ਦੀ ਮਿਸਾਲ

ਸਲਾਹਕਾਰ ਸੈਰ ਸਪਾਟਾ ਵਿਭਾਗ ਸ਼੍ਰੀ ਦੀਪਕ ਬਾਲੀ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਅਤੇ ਵਿਧਾਇਕ ਸੰਗਤ ਨਾਲ ਨਿਮਾਣੇ ਸੇਵਕ ਵਜੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਸਮਾਗਮਾਂ ਵਿੱਚ ਸੰਗਤ ਰੂਪ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੇ ਸੈਸ਼ਨ ਨੂੰ ਉਪਰੰਤ ਇੱਕ ਖਾਸ ਡ੍ਰੋਨ ਸ਼ੋਅ ਵੀ ਕੀਤਾ ਜਾਵੇਗਾ ਜੋ ਕਿ ਆਪਣੇ ਆਪ ਵਿੱਚ ਵਿਲੱਖਣ ਹੋਵੇਗਾ ਤੇ ਸ਼ਰਧਾਲੂਆ ਦੀ ਖਿੱਚ ਦਾ ਕੇਂਦਰ ਵੀ ਬਣੇਗਾ।ਮੀਟਿੰਗ ਉਪਰੰਤ ਸਾਬਕਾ ਉੱਪ ਮੁੱਖ ਮੰਤਰੀ ਦਿੱਲੀ ਅਤੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ, ਸਪੀਕਰ ਸ ਕੁਲਤਾਰ ਸਿੰਘ ਸੰਧਵਾ ਅਤੇ ਗਰੁੱਪ ਆਫ਼ ਮਨਿਸਟਰਜ਼ ਤੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਭਾਈ ਜੈਤਾ ਜੀ ਵਿਖੇ ਵਿਧਾਨ ਸੈਸ਼ਨ ਦੀਆਂ ਤਿਆਰੀਆਂ ਦਾ ਜਾਇਆਜ਼ਾ ਲਿਆ ਅਤੇ ਲਾਜ਼ਮੀ ਦਿਸ਼ਾ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ ਮਾਨ ਸਰਕਾਰ ਵੱਲੋਂ “ਟੋਲ ਲੁੱਟ” ਖ਼ਿਲਾਫ਼ ਸਖ਼ਤ ਐਕਸ਼ਨ! ਹੁਣ ਤੱਕ 19 ਟੋਲ ਪਲਾਜ਼ਾ ਬੰਦ, ਰੋਜ਼ਾਨਾ ₹65 ਲੱਖ ਅਤੇ ਸਾਲਾਨਾ ₹225 ਕਰੋੜ ਦੀ ਹੋ ਰਹੀ ਹੈ ਪੰਜਾਬੀਆਂ ਦੀ ਬੱਚਤ

ਇਸ ਮੌਕੇ ਵਧੀਕ ਮੁੱਖ ਸਕੱਤਰ, ਸੰਸਦੀ ਮਾਮਲੇ ਸ਼੍ਰੀ ਡੀ.ਕੇ ਤਿਵਾੜੀ, ਸਕੱਤਰ ਜਲ ਸਪਲਾਈ ਵਿਭਾਗ ਸ. ਹਰਪ੍ਰੀਤ ਸਿੰਘ, ਸਕੱਤਰ ਸੈਰ ਸਪਾਟਾ ਵਿਭਾਗ ਡਾ. ਅਭਿਨਵ ਤ੍ਰਿਖਾ, ਸਪੈਸ਼ਲ ਸਕੱਤਰ ਲੋਕ ਨਿਰਮਾਣ ਵਿਭਾਗ ਸ਼੍ਰੀਮਤੀ ਹਰਗੁਣਜੀਤ ਕੌਰ, ਐਮਡੀ ਇਨਫੋਟੈਕ ਸ. ਜਸਪ੍ਰੀਤ ਸਿੰਘ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਸ. ਕੁਲਵੰਤ ਸਿੰਘ, ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ ਸ. ਤੇਜ ਸਿੰਘ ਸੈਣੀ, ਏਡੀਜੀਪੀ ਸ. ਸੁਰਿੰਦਰਪਾਲ ਸਿੰਘ ਪਰਮਾਰ, ਡੀਆਈਜੀ ਰੂਪਨਗਰ ਰੇਂਜ ਸ. ਨਾਨਕ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ, ਐੱਸਐੱਸਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਐਕਸੀਅਨ ਪੀਡਬਲਿਊਡੀ ਐੱਸਐੱਸ ਭੁੱਲਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼੍ਰੀ ਵਿਵੇਕ ਦੁਰੇਜਾ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਸ. ਹਰਜੀਤਪਾਲ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਸੀ.ਏ.ਕਿਊ.ਐੱਮ. ਦੇ ਚੇਅਰਮੈਨ ਰਾਜੇਸ਼ ਵਰਮਾ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਦੌਰਾ ਕਰਕੇ ਲਿਆ ਜਾਇਜ਼ਾ

0

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਲੇਕ ਵਿਊ ਵਿਖੇ ਪਹੁੰਚਣ ‘ਤੇ ਕੀਤਾ ਭਰਵਾ ਸਵਾਗਤ
Bathinda News:ਅੱਜ ਇੱਥੇ ਸਥਿਤ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏ.ਕਿਊ.ਐੱਮ.) ਦੇ ਚੇਅਰਮੈਨ ਸ਼੍ਰੀ ਰਾਜੇਸ਼ ਵਰਮਾ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ‘ਚ ਕੋਲ ਹੈਡਲਿੰਗ ਪਲਾਂਟ (ਸੀ.ਐਚ.ਪੀ) ਦਾ ਦੌਰਾ ਕਰਕੇ ਜਾਇਜਾ ਲਿਆ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਐਸਐਸਪੀ ਅਮਨੀਤ ਕੌਂਡਲ, ਚੀਫ ਇੰਜੀਨੀਅਰ ਤੇਜ ਬਾਂਸਲ ਅਤੇ ਸੀਨੀਅਰ ਇੰਜੀਨੀਅਰ ਕਪਿਲ ਦੇਵ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ  ਹਰਭਜਨ ਸਿੰਘ ਈ.ਟੀ.ਓ. ਥਿਰਵੂਨੰਤਮਪੂਰਮ ਦੇ ਗੁਰੂ ਘਰ ਵਿਖੇ ਹੋਏ ਨਤਮਸਤਕ

ਇਸ ਮੌਕੇ ਚੇਅਰਮੈਨ ਸ਼੍ਰੀ ਰਾਜੇਸ਼ ਵਰਮਾ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ‘ਚ ਸਥਿਤ ਕੋਲ ਹੈਂਡਲਿੰਗ ਪਲਾਂਟ ਬਾਰੇ ਜਿੱਥੇ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ ਉੱਥੇ ਹੀ ਉਹਨਾਂ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਇਸ ਮੌਕੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਚੀਫ ਇੰਜੀਨੀਅਰ ਤੇਜ ਬਾਂਸਲ ਨੇ ਦੱਸਿਆ ਕਿ ਇਸ ਥਰਮਲ ਪਲਾਂਟ ਵਿੱਚ ਰੋਜ਼ਾਨਾ 16 ਹਜ਼ਾਰ ਮੀਟ੍ਰਿਕ ਟਨ ਕੋਲਾ 4 ਟ੍ਰੇਨਾਂ ਰਾਹੀਂ ਬਾਹਰੋਂ ਆਉਂਦਾ ਹੈ ਜੋ ਕਿ ਦੋ ਵਿਰਾਨ ਟਿਪਲਰ ਦੇ ਉੱਪਰ ਉੱਤਰਦਾ ਹੈ।ਇਸ ਮੌਕੇ ਚੀਫ ਇੰਜੀਨੀਅਰ ਸ੍ਰੀ ਤੇਜ ਬਾਂਸਲ ਨੇ ਅੱਗੇ ਦੱਸਿਆ ਕਿ ਇਹ ਕੋਲਾ ਕਨਵੇਅਰ ਬੈਲਟਾਂ ਰਾਹੀਂ ਬਕਸਿਆਂ ਅੰਦਰ ਚਲਾ ਜਾਂਦਾ ਹੈ ਅਤੇ ਇਸ ਉਪਰੰਤ ਇਸ ਨੂੰ ਪੀਸਿਆ ਜਾਂਦਾ ਹੈ, ਫਿਰ ਪਾਊਡਰ ਦੇ ਰੂਪ ਵਿੱਚ ਭੱਠੀ ਵਿੱਚ ਬਲਦਾ ਹੈ।

ਇਹ ਵੀ ਪੜ੍ਹੋ  ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ

ਇਸ ਦੌਰਾਨ ਉਹਨਾਂ ਇਹ ਵੀ ਦੱਸਿਆ ਕਿ ਸੀਐਚਪੀ ਬਾਇਓਮਾਸ ਪੈਲਿਟਸ ਮਿਨੀਸਟਰੀ ਆਫ ਇਨਵਾਇਰਮੈਂਟ ਤੋਂ ਮਾਨਤਾ ਪ੍ਰਾਪਤ ਹੈ। ਉਹਨਾਂ ਇਹ ਵੀ ਦੱਸਿਆ ਕਿ ਪਰਾਲੀ ਦੀਆਂ ਗਿਟੀਆਂ ਬਣਾ ਕੇ 5 ਫੀਸਦੀ ਕੋਲੇ ‘ਚ ਵਰਤਿਆ ਜਾਂਦਾ ਹੈ।ਇਸ ਤੋਂ ਪਹਿਲਾਂ ਸੀ.ਏ.ਕਿਉ.ਐੱਮ . ਦੇ ਚੇਅਰਮੈਨ ਸ਼੍ਰੀ ਰਾਜੇਸ਼ ਵਰਮਾ ਦਾ ਸਥਾਨਕ ਲੇਕ ਵਿਊ ਵਿਖੇ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਭਰਵਾ ਸਵਾਗਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਅਧਿਕਾਰੀ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਸਬਜ਼ੀ ਦੇ ਵੱਧ ਰੇਟਾਂ ਨੂੰ ਲੈ ਕੇ ਬਠਿੰਡਾ ਦੀ ਸਬਜ਼ੀ ਮੰਡੀ ‘ਚ ਹੰਗਾਮਾ, ਪੁਲਿਸ ਨੂੰ ਸਥਿਤੀ ਸੰਭਾਲਣੀ ਪਈ

0

👉ਸਾਬਕਾ ਕੋਸਲਰ ਵਿਜੇ ਕੁਮਾਰ ਸਾਥੀਆਂ ਸਹਿਤ ਸਬਜ਼ੀ ਮੰਡੀ ਨੂੰ ਤਾਲਾ ਲਗਾਉਣ ਪੁੱਜੇ
Bathinda News: ਵਧਦੀ ਮਹਿੰਗਾਈ ਦੌਰਾਨ ਆਮ ਘਰਾਂ ਦੀ ਥਾਲੀ ਵਿਚੋਂ ਦੂਰ ਹੋ ਰਹੀ ਸਬਜ਼ੀ ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਹੰਗਾਮਾ ਹੋ ਗਿਆ। ਸਾਬਕਾ ਐੱਮ.ਸੀ ਵਿਜੇ ਕੁਮਾਰ ਆਪਣੇ ਸਾਥੀਆਂ ਸਮੇਤ ਮੰਡੀ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ ਵਿਰੋਧ ਕਰਨ ਲਈ ਇੱਥੇ ਪਹੁੰਚੇ। ਜਿਸਦਾ ਸਬਜ਼ੀ ਆੜਤੀਆਂ ਨੇ ਵਿਰੋਧ ਕੀਤਾ। ਸਥਿਤੀ ਨੂੰ ਸੰਭਾਲਣ ਲਈ ਪੁਲਿਸ ਨੂੰ ਅੱਗੇ ਆਉਣਾ ਪਿਆ। ਆਪਣੇ ਵਿਲੱਖਣ ਪ੍ਰਦਰਸ਼ਨਾਂ ਲਈ ਜਾਣੇ ਜਾਂਦੇ ਸਾਬਕਾ ਕੋਸਲਰ ਨੇ ਦੋਸ਼ ਲਗਾਇਆ ਕਿ ਹੋਲਸੇਲ ਤੇ ਰਿਟੇਲ ਰੇਟਾਂ ਵਿੱਚ ਬੇਹੱਦ ਅੰਤਰ ਰੱਖ ਕੇ ਲੋਕਾਂ ਨਾਲ ਖੁੱਲ੍ਹਾ ਧੋਖਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ Mayor Padamjit Singh Mehta ਦੀ ਅਗਵਾਈ ਹੇਠ ਭੱਟੀ ਰੋਡ ‘ਤੇ 50 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਦੇ ਕੰਮ ਦਾ ਸ਼ੁਭ ਆਰੰਭ

ਜਦਕਿ ਆੜਤੀ ਐਸੋਸੀਏਸ਼ਨ ਦੇ ਸਰਪਰਸਤ ਮਹਿੰਦਰ ਕੁਮਾਰ ਨੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਬਜ਼ੀ ਮੰਡੀ ਦੇ ਆੜਤੀਏ ਮਾਰਰਕੀਟ ਫੀਸ ਅਦਾ ਕਰਦੇ ਹਨ ਅਤੇ ਨਿਯਮ ਅਨੁਸਾਰ ਕਮਿਸ਼ਨ ਲੈਂਦੇ ਹਨ, ਇਸ ਲਈ ਰਿਟੇਲ ਮਾਰਕੀਟ ਵਿੱਚ ਫੜੀਆਂ ਤੇ ਰਹੇੜੀਆਂ ’ਤੇ ਸਬਜ਼ੀ ਮਹਿੰਗੀ ਵਿਕਣ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।ਉਨ੍ਹਾਂ ਦੱਸਿਆ ਕਿ ਮੰਡੀ ਦੀ ਨਿਯਮਤ ਮਾਰਕੀਟ ਕਮੇਟੀ ਵਲੋਂ ਰੋਜਾਨਾ ਮੋਨੀਟਰਿੰਗ ਕੀਤੀ ਜਾਂਦੀ ਹੈ ਅਤੇ ਰੋਜ਼ਾਨਾ ਦੇ ਰੇਟ ਬਠਿੰਡਾ ਸਬਜ਼ੀ ਮੰਡੀ ਦੇ ਅਧਿਕਾਰਕ ਫੇਸਬੁੱਕ ਪੇਜ ’ਤੇ ਅਪਲੋਡ ਕੀਤੇ ਜਾਂਦੇ ਹਨ। ਉਨ੍ਹਾਂ ਅਨੁਸਾਰ ਸਬਜ਼ੀਆਂ ਦੇ ਰੇਟ ਕੁਆਲਿਟੀ, ਮੰਗ ਅਤੇ ਸਪਲਾਈ ਦੇ ਅਧਾਰ ’ਤੇ ਹਰ ਰੋਜ਼ ਬਦਲਦੇ ਹਨ, ਜਿਸ ਕਾਰਨ ਰਿਟੇਲ ਤੇ ਹੋਲਸੇਲ ਵਿੱਚ ਫਰਕ ਰਹਿੰਦਾ ਹੈ।

ਇਹ ਵੀ ਪੜ੍ਹੋ DAV College Bathinda ਦਾ ਉਦੈ ਪ੍ਰਤਾਪ ਸਹਾਰਨ ਪੰਜਾਬ ਰਣਜੀ ਟਰਾਫ਼ੀ ਲਈ ਕਪਤਾਨ ਨਿਯੁਕਤ

ਦੂਜੇ ਪਾਸੇ, ਸਾਬਕਾ ਕੋਸਲਰ ਤੇ ਉਨ੍ਹਾਂ ਨਾਲ ਪੁੱਜੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਕਿਸਾਨਾਂ ਤੋਂ ਘੱਟ ਰੇਟ ’ਤੇ ਸਬਜ਼ੀਆਂ ਖਰੀਦ ਕੇ ਰਿਟੇਲ ਮਾਰਕੀਟ ਵਿੱਚ 100 ਤੋਂ 120 ਰੁਪਏ ਪ੍ਰਤੀ ਕਿਲੋ ਤੱਕ ਦੇ ਰੇਟ ਲਗਾ ਕੇ ਗਾਹਕਾਂ ਨੂੰ ਮਹਿੰਗੀ ਸਬਜ਼ੀ ਵੇਚੀ ਜਾ ਰਹੀ ਹੈ। ਇੱਕ ਹਫ਼ਤੇ ਤੋਂ ਲਗਤਾਰ ਮਹਿੰਗੀ ਸਬਜ਼ੀ ਦਾ ਮੁੱਦਾ ਚੁੱਕ ਰਹੇ ਸਾਬਕਾ ਐੱਮ.ਸੀ ਵਿਜੇ ਕੁਮਾਰ ਨੇ ਆਰੋਪ ਲਗਾਇਆ ਕਿ ਸਬਜ਼ੀ ਮੰਡੀ ਦੇ ਕਈ ਆੜਤੀਆਂ ਦੀਆਂ ਆਪਣੀਆਂ ਹੀ ਫੜੀਆਂ ਤੇ ਦੁਕਾਨਾਂ ਹਨ, ਜਿੱਥੇ ਉਹ ਮਹਿੰਗੇ ਭਾਅ ’ਤੇ ਸਬਜ਼ੀ ਵੇਚ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਹਿਲ ਗਿਆ ਹੈ।

ਇਹ ਵੀ ਪੜ੍ਹੋ ਵੱਡੀ ਖਬਰ; ਵਿਰੋਧ ਤੋਂ ਬਾਅਦ ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਭੰਗ ਦਾ ਫੈਸਲਾ ਵਾਪਸ ਲਿਆ

ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਧਨੀਆ 400 ਰੁਪਏ ਪ੍ਰਤੀ ਕਿਲੋ ਤੇ ਗੋਭੀ ਦੀਵਾਲੀ ਦੇ ਮੌਕੇ 200 ਰੁਪਏ ਪ੍ਰਤੀ ਕਿਲੋ ਤੱਕ ਵਿਕ ਚੁੱਕੀ।ਉਨ੍ਹਾਂ ਦਲੀਲ ਦਿੱਤੀ ਕਿ ਜੇ ਕਿਸਾਨਾਂ ਨੂੰ ਉਚਿਤ ਰੇਟ ਨਹੀਂ ਮਿਲ ਰਹੇ ਤਾਂ ਰਿਟੇਲ ਵਿਕਰੇਤਾ ਦੁੱਗਣੇ ਭਾਅ ਤੇ ਸਬਜ਼ੀ ਕਿਉਂ ਵੇਚ ਰਹੇ ਹਨ? ਉਨ੍ਹਾਂ ਕਰੋਨਾ ਕਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਸਰਕਾਰ ਨੇ ਰੇਟ ਤੈਅ ਕਰਕੇ ਨਿਯੰਤਰਣ ਬਣਾਇਆ ਸੀ।ਵਿਜੇ ਐੱਮ.ਸੀ ਨੇ ਚੇਤਾਵਨੀ ਦਿੱਤੀ ਕਿ ਜੇ ਸਬਜ਼ੀ ਦੇ ਰੇਟਾਂ ’ਤੇ ਤੁਰੰਤ ਨਿਯੰਤਰਣ ਨਾ ਕੀਤਾ ਗਿਆ ਤਾਂ ਉਹ ਇਸ ਮੁੱਦੇ ਉਪਰ ਲੋਕਾਂ ਨੂੰ ਨਾਲ ਲੈਕੇ ਵਿਰੋਧ ਹੋਰ ਤਿੱਖਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਵੀ ਦੇਣਗੇ। ਇਸ ਮੌਕੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸ਼ਨ ਨੇ ਵੀ ਸਥਿਤੀ ‘ਤੇ ਡੂੰਘੀ ਨਜ਼ਰ ਬਣਾਈ ਰੱਖੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਨਸ਼ਿਆਂ ਦੇ ਸੌਦਾਗਰਾਂ ‘ਤੇ ਮਾਨ ਦਾ ਵਾਰ! ਅਕਾਲੀ ਰਾਜ ਵਿੱਚ ‘ਚਿੱਟਾ’ ਨਹੀਂ, ‘ਮਜੀਠੀਆ’ ਕਿਹਾ ਜਾਂਦਾ ਸੀ!

0

Chandigarh News:ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਆਪਣੇ ਸੰਕਲਪ ‘ਤੇ ਦ੍ਰਿੜ੍ਹ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸੂਬੇ ਵਿੱਚ ਨਸ਼ਾਖੋਰੀ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ‘ਜੰਗ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਫੈਸਲਾਕੁੰਨ ਮੋੜ ਦਿੱਤਾ ਹੈ। ਸਰਕਾਰ ਦੀ ਕਾਰਵਾਈ ਸਪੱਸ਼ਟ ਸੰਦੇਸ਼ ਦੇ ਰਹੀ ਹੈ ਕਿ ਹੁਣ ਸਿਆਸੀ ਤਾਕਤ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਨਹੀਂ ਬਚਾ ਸਕੇਗੀ।ਤਰਨਤਾਰਨ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ‘ਤੇ ਤਿੱਖੇ ਇਲਜ਼ਾਮ ਲਗਾਏ। ਉਨ੍ਹਾਂ ਨੇ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਉਸ ਦਾਅਵੇ ਦਾ ਮਜ਼ਾਕ ਉਡਾਇਆ ਕਿ ਉਨ੍ਹਾਂ ਦੇ ਸ਼ਾਸਨਕਾਲ ਵਿੱਚ ਕਿਸੇ ਨੇ ‘ਚਿੱਟਾ’ (ਨਸ਼ਾ) ਸ਼ਬਦ ਨਹੀਂ ਸੁਣਿਆ ਸੀ।ਮੁੱਖ ਮੰਤਰੀ ਨੇ ਇਲਜ਼ਾਮ ਲਗਾਇਆ ਕਿ “ਉਹ ਸਹੀ ਕਹਿੰਦੇ ਹਨ, ਕਿਉਂਕਿ ਉਸ ਸਮੇਂ ਲੋਕ ‘ਚਿੱਟਾ’ ਨਾਮ ਨਹੀਂ ਜਾਣਦੇ ਸਨ।

ਇਹ ਵੀ ਪੜ੍ਹੋ  ਮਾਨ ਸਰਕਾਰ ਨੇ ਪੰਜਾਬ ਨੂੰ ਬਣਾਇਆ ਦੇਸ਼ ਦਾ ਪਹਿਲਾ ਐਂਟੀ-ਡਰੋਨ ਕਵਰੇਜ ਸੂਬਾ, ‘ਸੈਕਿੰਡ ਲਾਈਨ ਆਫ਼ ਡਿਫੈਂਸ’ ਬਣੀ ਸੁਰੱਖਿਆ ਦੀ ਮਿਸਾਲ

ਉਸ ਦੌਰ ਵਿੱਚ ਇਸਨੂੰ ‘ਮਜੀਠੀਆ ਪੁੜੀ ਅਤੇ ਮਜੀਠੀਆ ਟੀਕਾ’ ਕਿਹਾ ਜਾਂਦਾ ਸੀ।” ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ, ਨਸ਼ਾ ਫੈਲਾਇਆ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰ ਦਿੱਤਾ। ਮੁੱਖ ਮੰਤਰੀ ਨੇ ਸੰਕਲਪ ਜ਼ਾਹਰ ਕੀਤਾ ਕਿ ਇਸ ਖ਼ਤਰੇ ਲਈ ਜ਼ਿੰਮੇਵਾਰ ਲੋਕਾਂ ਨੂੰ ਹੁਣ ਪੰਜਾਬ ਨੂੰ ਬਚਾਉਣ ‘ਤੇ ਭਾਸ਼ਣ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਬਲਕਿ ਸਭ ਤੋਂ ਸਖ਼ਤ ਸਜ਼ਾ ਲਈ ਤਿਆਰ ਰਹਿਣਾ ਚਾਹੀਦਾ ਹੈ।ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਹੋਈ ਕਾਰਵਾਈ ਰਾਹੀਂ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਕੋਈ ਵੀ ਸਿਆਸੀ ਤੌਰ ‘ਤੇ ਮਜ਼ਬੂਤ ​​ਜਾਂ ਪ੍ਰਭਾਵਸ਼ਾਲੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ।ਪੰਜਾਬ ਵਿਜੀਲੈਂਸ ਬਿਊਰੋ ਨੇ ਬਿਕਰਮ ਸਿੰਘ ਮਜੀਠੀਆ ਨੂੰ ₹540 ਕਰੋੜ ਤੋਂ ਵੱਧ ਦੀ ‘ਡਰੱਗ ਮਨੀ’ ਲਾਂਡਰਿੰਗ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ  ਹਰਭਜਨ ਸਿੰਘ ਈ.ਟੀ.ਓ. ਥਿਰਵੂਨੰਤਮਪੂਰਮ ਦੇ ਗੁਰੂ ਘਰ ਵਿਖੇ ਹੋਏ ਨਤਮਸਤਕ

ਇਸ ਤੋਂ ਇਲਾਵਾ, ਉਨ੍ਹਾਂ ‘ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਥਿਤ ਤੌਰ ‘ਤੇ ਉਨ੍ਹਾਂ ਦੀ ਐਲਾਨੀ ਆਮਦਨ ਤੋਂ 1200% ਵੱਧ ਹੈ ਅਤੇ ਇੱਕ ₹700 ਕਰੋੜ ਦੇ ਡਰੱਗ ਨੈੱਟਵਰਕ ਨਾਲ ਜੁੜੀ ਹੋਈ ਹੈ। ਪੰਜਾਬ ਕੈਬਨਿਟ ਦੀ ਸਿਫ਼ਾਰਸ਼ ‘ਤੇ ਰਾਜਪਾਲ ਨੇ ਵੀ ਇਸ ਮਾਮਲੇ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕਿਹਾ, “ਨਸ਼ੇ ਦੇ ਮਾਮਲੇ ਵਿੱਚ ਮੈਂ ਕਿਸੇ ‘ਤੇ ਦਇਆ ਨਹੀਂ ਦਿਖਾਵਾਂਗਾ। ਮੈਂ ਪੰਜਾਬੀਆਂ ਪ੍ਰਤੀ ਜਵਾਬਦੇਹ ਹਾਂ ਅਤੇ ਉਨ੍ਹਾਂ ਦਾ ਕਰਜ਼ਦਾਰ ਹਾਂ।”ਇਹ ਕਾਰਵਾਈ ਸਿੱਧ ਕਰਦੀ ਹੈ ਕਿ ਇਹ ‘ਆਪ’ ਬਨਾਮ ਬਾਕੀ ਸਭ ਹੈ, ਅਤੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ‘ਆਪ’ ਸਰਕਾਰ ਉਹ ਕਰ ਰਹੀ ਹੈ ਜੋ ਦੂਜਿਆਂ ਨੇ ਸਿਰਫ਼ ਵਾਅਦਾ ਕੀਤਾ ਸੀ। ਪੰਜਾਬ ਸਰਕਾਰ ਵਚਨਬੱਧ ਹੈ: ‘ਰੰਗਲਾ ਪੰਜਾਬ’ ਦਾ ਸੁਪਨਾ ਹੁਣ ਹਕੀਕਤ ਬਣੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਪੰਜਾਬ ਕਾਂਗਰਸ ਨੇ ਭਾਜਪਾ ਦੀ ਵੋਟ ਚੋਰੀ ਖਿਲਾਫ਼ ਚੰਡੀਗੜ੍ਹ ਸਥਿਤ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ

0

👉ਰਾਹੁਲ ਗਾਂਧੀ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਹਰਿਆਣਾ ਵਿਧਾਨ ਸਭਾ ਚੋਣਾਂ ਚੋਰੀ ਕੀਤੀਆਂ: ਕਾਂਗਰਸ
Chandigarh News: ਪੰਜਾਬ ਕਾਂਗਰਸ ਨੇ ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਸਰਕਾਰ ਉੱਪਰ ਚੋਣ ਕਮਿਸ਼ਨ ਦੇ ਸਰਗਰਮ ਸਮਰਥਨ ਨਾਲ ਵੱਡੇ ਪੱਧਰ ‘ਤੇ ਵੋਟ ਚੋਰੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਇਸ ਮੌਕੇ ਪੰਜਾਬ ਭਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਵਰਕਰ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਮੋਦੀ ਸਰਕਾਰ ਤੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ, ਲੋਕਤੰਤਰੀ ਸੰਸਥਾਵਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਹੇਰਾਫੇਰੀ ਲਈ ਜਵਾਬਦੇਹੀ ਦੀ ਮੰਗ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਕਾਂਗਰਸੀ ਆਗੂਆਂ ਨੇ ਕਿਹਾ ਕਿ ਕੱਲ੍ਹ ਇੱਕ ਵਾਰ ਫਿਰ ਤੋਂ ਸ਼੍ਰੀ ਰਾਹੁਲ ਗਾਂਧੀ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਲੋਕਾਂ ਦੀ ਇੱਛਾ ਨੂੰ ਵਿਗਾੜਨ ਲਈ ਚੋਣ ਪ੍ਰਕਿਰਿਆ ਵਿੱਚ ਹੇਰਾਫੇਰੀ ਕੀਤੀ। ਉਨ੍ਹਾਂ ਕਿਹਾ ਕਿ “ਐਚ-ਫਾਈਲਾਂ” ਵਿੱਚ ਰਾਹੁਲ ਗਾਂਧੀ ਦੇ ਖੁਲਾਸਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਨੇ ਯੋਜਨਾਬੱਧ ਤਰੀਕੇ ਨਾਲ ਸਾਜ਼ਿਸ਼ ਰੱਚ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਧਾਂਦਲੀ ਕੀਤੀ ਅਤੇ ਵੋਟ ਚੋਰੀ ਕੀਤੀ।ਰਾਹੁਲ ਗਾਂਧੀ ਨੇ “ਐੱਚ-ਫਾਈਲਾਂ” ਨੂੰ ਪੇਸ਼ ਕਰਦੇ ਹੋਏ, ਹੈਰਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕੀਤਾ ਕਿ ਕਿਵੇਂ 25 ਲੱਖ ਤੋਂ ਵੱਧ ਜਾਅਲੀ ਵੋਟਾਂ – ਹਰਿਆਣਾ ਦੇ ਕੁੱਲ ਵੋਟਰਾਂ ਦਾ ਲਗਭਗ 12.5% ​​- ਭਾਜਪਾ ਦੇ ਪੱਖ ਵਿੱਚ ਨਤੀਜਾ ਝੁਕਾਉਣ ਲਈ ਜੋੜੀਆਂ ਜਾਂ ਹੇਰਾਫੇਰੀ ਕੀਤੀਆਂ ਗਈਆਂ।

ਇਹ ਵੀ ਪੜ੍ਹੋ  ਮਾਨ ਸਰਕਾਰ ਨੇ ਪੰਜਾਬ ਨੂੰ ਬਣਾਇਆ ਦੇਸ਼ ਦਾ ਪਹਿਲਾ ਐਂਟੀ-ਡਰੋਨ ਕਵਰੇਜ ਸੂਬਾ, ‘ਸੈਕਿੰਡ ਲਾਈਨ ਆਫ਼ ਡਿਫੈਂਸ’ ਬਣੀ ਸੁਰੱਖਿਆ ਦੀ ਮਿਸਾਲ

ਉਨ੍ਹਾਂ ਨੇ ਢਕੋਲਾ ਪਿੰਡ ਦੇ ਦੋ ਪੋਲਿੰਗ ਬੂਥਾਂ ‘ਤੇ ਇੱਕ ਔਰਤ ਦਾ ਨਾਮ 223 ਵਾਰ ਦਿਖਾਈ ਦੇਣ ਦੇ ਸਬੂਤ ਦਿਖਾਏ ਅਤੇ ਇੱਥੋਂ ਤੱਕ ਕਿ ਇੱਕ ਬ੍ਰਾਜ਼ੀਲੀ ਮਾਡਲ ਦੀ ਫੋਟੋ ਵੀ 10 ਬੂਥਾਂ ‘ਤੇ ਵੱਖ-ਵੱਖ ਨਾਵਾਂ ਹੇਠ 22 ਵਾਰ ਵਰਤੀ ਗਈ।ਉਨ੍ਹਾਂ ਹੋਰ ਖੁਲਾਸਾ ਕੀਤਾ ਕਿ ਕਿਵੇਂ ਚੋਣ ਕਮਿਸ਼ਨ ਨੇ ਆਪਣੇ ਡੀ-ਡੁਪਲੀਕੇਸ਼ਨ ਸੌਫਟਵੇਅਰ ਨੂੰ ਬੰਦ ਕਰ ਦਿੱਤਾ ਹੈ, ਜਿਹੜਾ ਪਹਿਲਾਂ ਜਾਅਲੀ ਅਤੇ ਸਮਾਨ ਫੋਟੋ ਵਾਲੀਆਂ ਐਂਟਰੀਆਂ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਸੀ, ਜਿਸ ਨਾਲ ਜਾਅਲੀ ਵੋਟਰ ਸੂਚੀਆਂ ‘ਤੇ ਬਣੇ ਰਹਿ ਸਕਦੇ ਸਨ। ਰਾਹੁਲ ਗਾਂਧੀ ਨੇ ਇਹ ਵੀ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਲਗਭਗ 3.5 ਲੱਖ ਵੋਟਰਾਂ ਨੂੰ ਹਟਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਾਂਗਰਸ ਸਮਰਥਕ ਮੰਨੇ ਜਾਂਦੇ ਸਨ ਅਤੇ ਇਹ ਸਪੱਸ਼ਟ ਤੌਰ ਤੇ ਹੇਰਾਫੇਰੀ ਨੂੰ ਦਰਸਾਉਂਦਾ ਹੈ।ਕਾਂਗਰਸ ਆਗੂਆਂ ਨੇ ਬਹੁਤ ਹੀ ਅਨਿਯਮਿਤ ਪੋਸਟਲ ਬੈਲਟ ਪੈਟਰਨ ਵੱਲ ਵੀ ਧਿਆਨ ਖਿੱਚਿਆ, ਜਿੱਥੇ ਕਾਂਗਰਸ ਨੂੰ 73 ਸੀਟਾਂ ਮਿਲੀਆਂ ਅਤੇ ਭਾਜਪਾ ਨੂੰ ਪੋਸਟਲ ਵੋਟਾਂ ਵਿੱਚ ਸਿਰਫ਼ 17 ਅਤੇ ਇਹ ਗਿਣਤੀ ਤੋਂ ਬਾਅਦ ਸਪੱਸ਼ਟ ਛੇੜਛਾੜ ਦਾ ਸੰਕੇਤ ਹੈ।ਉਨ੍ਹਾਂ ਕਿਹਾ ਕਿ ਇਹ ਤੱਥ ਸਮੂਹਿਕ ਤੌਰ ‘ਤੇ ਸਾਬਤ ਕਰਦੇ ਹਨ ਕਿ ਭਾਜਪਾ ਨੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਚੋਰੀ ਕੀਤੀਆਂ ਅਤੇ ਲੋਕਤੰਤਰ ਨੂੰ ਕਮਜ਼ੋਰ ਕੀਤਾ।ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਸਪੱਸ਼ਟ ਵੋਟ ਚੋਰੀ ਨਾ ਸਿਰਫ਼ ਲੋਕਤੰਤਰ ‘ਤੇ ਹਮਲਾ ਹੈ, ਸਗੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਹਰੇਕ ਵੋਟਰ ਨਾਲ ਵਿਸ਼ਵਾਸਘਾਤ ਵੀ ਹੈ।

ਇਹ ਵੀ ਪੜ੍ਹੋ  ਹਰਭਜਨ ਸਿੰਘ ਈ.ਟੀ.ਓ. ਥਿਰਵੂਨੰਤਮਪੂਰਮ ਦੇ ਗੁਰੂ ਘਰ ਵਿਖੇ ਹੋਏ ਨਤਮਸਤਕ

ਉਨ੍ਹਾਂ ਨੇ ਚੋਣ ਕਮਿਸ਼ਨ ਦੀ ਭੂਮਿਕਾ ਦੀ ਤੁਰੰਤ ਨਿਆਂਇਕ ਜਾਂਚ ਅਤੇ ਇਸ ਚੋਣ ਧੋਖਾਧੜੀ ਵਿੱਚ ਸ਼ਾਮਲ ਭਾਜਪਾ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿਚ ਕਾਂਗਰਸੀ ਵਰਕਰ ਉਦੋਂ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ, ਜਦੋਂ ਤੱਕ ਲੋਕਤੰਤਰੀ ਪ੍ਰਕਿਰਿਆ ਦੀ ਪਵਿੱਤਰਤਾ ਬਹਾਲ ਨਹੀਂ ਹੋ ਜਾਂਦੀ ਅਤੇ ਲੋਕਤੰਤਰ ਖਿਲਾਫ ਇਸ ਸਾਜ਼ਿਸ਼ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ।ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਮੁੱਖ ਆਗੂਆਂ ਵਿੱਚ ਗਗਨਦੀਪ ਸਿੰਘ ਬੌਬੀ (ਕਨਵੀਨਰ ਆਰਜੀਪੀਆਰਐਸ), ਕੁਲਜੀਤ ਸਿੰਘ ਬੇਦੀ (ਡਿਪਟੀ ਮੇਅਰ ਮੋਹਾਲੀ), ਰਣਜੀਤ ਸਿੰਘ ਜੀਤੀ ਪਡਿਆਲ, ਕਰਨਬੀਰ ਸਿੰਘ ਰੂਬੀ ਸਿੱਧੂ (ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ), ਹੈਪੀ ਖਹਿਰਾ (ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ), ਵਿਪਨ ਸ਼ਰਮਾ, ਅਮਿਤ (ਡੇਰਾਬੱਸੀ), ਗਿਆਨ ਸਿੰਘ, ਜੰਗ ਬਹਾਦਰ (ਐਸ.ਸੀ. ਡਿਪਾਰਟਮੇਂਟ ਦੇ ਸਾਬਕਾ ਚੇਅਰਮੈਨ), ਰਮਨਦੀਪ ਨਰੂਲਾ, ਜਤਿੰਦਰ ਕੁਮਾਰ (ਸਾਬਕਾ ਪ੍ਰਧਾਨ ਐਨ.ਐਸ.ਯੂ.ਆਈ.), ਸ੍ਰੀ ਅਮਨ ਢੈਪਈ ਸ਼ਾਮਿਲ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਮਾਨ ਸਰਕਾਰ ਨੇ ਪੰਜਾਬ ਨੂੰ ਬਣਾਇਆ ਦੇਸ਼ ਦਾ ਪਹਿਲਾ ਐਂਟੀ-ਡਰੋਨ ਕਵਰੇਜ ਸੂਬਾ, ‘ਸੈਕਿੰਡ ਲਾਈਨ ਆਫ਼ ਡਿਫੈਂਸ’ ਬਣੀ ਸੁਰੱਖਿਆ ਦੀ ਮਿਸਾਲ

0

Punjab News: ਪੰਜਾਬ ਦੀ 553 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ‘ਤੇ ਹੁਣ ਸੁਰੱਖਿਆ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਰਹੱਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਪੂਰੇ ਦੇਸ਼ ਲਈ ਇੱਕ ਆਦਰਸ਼ ਮਿਸਾਲ ਬਣ ਚੁੱਕੇ ਹਨ। ਨਸ਼ਾ, ਹਥਿਆਰਾਂ ਦੀ ਤਸਕਰੀ ਅਤੇ ਡਰੋਨ ਘੁਸਪੈਠ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ, ਪ੍ਰਸ਼ਾਸਨਿਕ ਚੌਕਸੀ ਅਤੇ ਜਨ-ਭਾਗੀਦਾਰੀ ‘ਤੇ ਆਧਾਰਿਤ ਇੱਕ ਠੋਸ ‘ਸੈਕਿੰਡ ਲਾਈਨ ਆਫ਼ ਡਿਫੈਂਸ’ ਤਿਆਰ ਕੀਤੀ ਹੈ, ਜਿਸ ਨੇ ਸਰਹੱਦੀ ਸੁਰੱਖਿਆ ਨੂੰ ਅਭੇਦ ਬਣਾ ਦਿੱਤਾ ਹੈ।ਸੂਬਾ ਸਰਕਾਰ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਫੈਸਲਾ ਰਿਹਾ ਹੈ — 9 ਅਤਿ-ਆਧੁਨਿਕ ਐਂਟੀ-ਡਰੋਨ ਸਿਸਟਮਜ਼ ਦੀ ਖਰੀਦ ਅਤੇ ਤੈਨਾਤੀ। ਲਗਭਗ ₹51.4 ਕਰੋੜ ਦੀ ਲਾਗਤ ਵਾਲੇ ਇਹ ਸਿਸਟਮ ਸਰਹੱਦੀ ਜ਼ਿਲ੍ਹਿਆਂ ਵਿੱਚ ਲਗਾਏ ਜਾ ਰਹੇ ਹਨ। ਇਹ ਸਿਸਟਮ 10 ਕਿਲੋਮੀਟਰ ਦੇ ਦਾਇਰੇ ਵਿੱਚ ਉੱਡਣ ਵਾਲੇ ਡਰੋਨ ਨੂੰ ਨਾ ਸਿਰਫ਼ ਪਛਾਣ ਸਕਦੇ ਹਨ, ਸਗੋਂ ਉਨ੍ਹਾਂ ਦੇ ਆਪਰੇਟਰ ਦੀ ਲੋਕੇਸ਼ਨ ਤੱਕ ਦਾ ਪਤਾ ਲਗਾ ਸਕਦੇ ਹਨ।

ਇਹ ਵੀ ਪੜ੍ਹੋ  ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ

ਇਹ ਪਹਿਲ ਪੰਜਾਬ ਨੂੰ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਾਉਂਦੀ ਹੈ, ਜਿਸ ਨੇ ਆਪਣੇ ਪੱਧਰ ‘ਤੇ ਐਂਟੀ-ਡਰੋਨ ਕਵਰੇਜ ਦੀ ਨੀਂਹ ਰੱਖੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਦੂਰਅੰਦੇਸ਼ੀ ਪਹਿਲ ਸਰਹੱਦੋਂ ਪਾਰੋਂ ਹੋਣ ਵਾਲੀ ਹਰ ਗੈਰ-ਕਾਨੂੰਨੀ ਗਤੀਵਿਧੀ ਖਿਲਾਫ਼ ਇੱਕ ਸ਼ਕਤੀਸ਼ਾਲੀ ਤਕਨੀਕੀ ਕਵਚ ਸਾਬਤ ਹੋ ਰਹੀ ਹੈ।ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਵਿੱਚ 3,000 ਏਆਈ-ਸਮਰੱਥ ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਲਗਭਗ ਪੂਰੀ ਕਰ ਲਈ ਹੈ। ਇਨ੍ਹਾਂ ਵਿੱਚੋਂ ਕਰੀਬ 2,300 ਕੈਮਰੇ ਪਹਿਲਾਂ ਹੀ ਕਾਰਜਸ਼ੀਲ ਹੋ ਚੁੱਕੇ ਹਨ, ਜੋ ਸ਼ੱਕੀ ਗਤੀਵਿਧੀਆਂ ਨੂੰ ਤੁਰੰਤ ਟਰੈਕ ਕਰਕੇ ਪੁਲਿਸ ਕੰਟਰੋਲ ਰੂਮ ਤੱਕ ਅਲਰਟ ਭੇਜਦੇ ਹਨ। ਇਸ ਯੋਜਨਾ ਲਈ ₹20 ਕਰੋੜ ਦਾ ਬਜਟੀ ਪ੍ਰਾਵਧਾਨ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ “ਹੁਣ ਪੰਜਾਬ ਦੀਆਂ ਸਰਹੱਦਾਂ ‘ਤੇ ਹਰ ਹਰਕਤ ‘ਤੇ ਨਜ਼ਰ ਰੱਖਣ ਵਾਲੀਆਂ ਹਜ਼ਾਰਾਂ ਅੱਖਾਂ ਮੌਜੂਦ ਹਨ, ਜੋ ਦਿਨ-ਰਾਤ ਸੂਬੇ ਦੀ ਸੁਰੱਖਿਆ ਯਕੀਨੀ ਬਣਾ ਰਹੀਆਂ ਹਨ।”ਜਨ-ਭਾਗੀਦਾਰੀ ਨੂੰ ਇਸ ਸੁਰੱਖਿਆ ਵਿਵਸਥਾ ਦੀ ਸਭ ਤੋਂ ਮਜ਼ਬੂਤ ​​ਕੜੀ ਬਣਾਇਆ ਗਿਆ ਹੈ। ਰਾਜ ਸਰਕਾਰ ਨੇ ਸਰਹੱਦੀ ਇਲਾਕਿਆਂ ਵਿੱਚ 19,523 ਪਿੰਡ ਰੱਖਿਆ ਕਮੇਟੀਆਂ (Village Defence Committees) ਗਠਿਤ ਕੀਤੀਆਂ ਹਨ, ਜਿਨ੍ਹਾਂ ਵਿੱਚ ਸਥਾਨਕ ਨਾਗਰਿਕ, ਸਾਬਕਾ ਸੈਨਿਕ, ਅਧਿਆਪਕ ਅਤੇ ਨੌਜਵਾਨ ਸ਼ਾਮਲ ਹਨ।

ਇਹ ਵੀ ਪੜ੍ਹੋ  ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: 8 ਨਵੰਬਰ ਨੂੰ ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਖੇ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ : ਤਰੁਨਪ੍ਰੀਤ ਸਿੰਘ ਸੌਂਦ

ਇਹ ਕਮੇਟੀਆਂ ਪਿੰਡ ਪੱਧਰ ‘ਤੇ ਨਸ਼ਾ ਅਤੇ ਤਸਕਰੀ ਦੇ ਖਿਲਾਫ਼ ਮੁਹਿੰਮ ਚਲਾ ਰਹੀਆਂ ਹਨ। ਇਸ ਤੋਂ ਇਲਾਵਾ, ਮਾਨ ਸਰਕਾਰ ਨੇ ਸਰਹੱਦੀ ਇਲਾਕਿਆਂ ਵਿੱਚ 5,000 ਹੋਮ ਗਾਰਡਜ਼ ਦੀ ਤੈਨਾਤੀ ਦਾ ਵੀ ਫੈਸਲਾ ਲਿਆ ਹੈ। ਇਹ ਪੰਜਾਬ ਦੀ ਆਪਣੀ ‘ਸੈਕਿੰਡ ਲਾਈਨ ਆਫ਼ ਡਿਫੈਂਸ’ ਹੈ ਜੋ ਸੂਬਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਚੌਕਸੀ ਯਕੀਨੀ ਬਣਾ ਰਹੀ ਹੈ।ਸਰਹੱਦੀ ਸੁਰੱਖਿਆ ਨੂੰ ਸੁਦ੍ਰਿੜ ਕਰਨ ਲਈ ਪੰਜਾਬ ਸਰਕਾਰ ਨੇ ₹110 ਕਰੋੜ ਦਾ ਵਿਸ਼ੇਸ਼ ਬਜਟ ਅਲਾਟ ਕੀਤਾ ਹੈ। ਇਸ ਤੋਂ ਇਲਾਵਾ ₹40 ਕਰੋੜ ਦਾ ਵਾਧੂ ਫੰਡ ਸਰਹੱਦੀ ਵਿਕਾਸ ਕਾਰਜਾਂ ਲਈ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸਰਹੱਦ ‘ਤੇ ਹਰ 5 ਕਿਲੋਮੀਟਰ ‘ਤੇ 100 ਚੈੱਕਪੋਸਟਾਂ ਸਥਾਪਿਤ ਕੀਤੀਆਂ ਹਨ, ਜਿਸ ਨਾਲ ਚੌਕਸੀ ਪ੍ਰਣਾਲੀ ਅਭੇਦ ਹੋ ਚੁੱਕੀ ਹੈ। ਇਨ੍ਹਾਂ ਸਾਰੇ ਯਤਨਾਂ ਨਾਲ ਡਰੋਨ ਆਧਾਰਿਤ ਤਸਕਰੀ ਵਿੱਚ ਜ਼ਿਕਰਯੋਗ ਕਮੀ ਆਈ ਹੈ। ਮਾਨ ਸਰਕਾਰ ਦੀ ਇਹ ਨੀਤੀ ਹੁਣ ਪੂਰੇ ਦੇਸ਼ ਲਈ ਇੱਕ ਪ੍ਰੇਰਨਾ ਸਰੋਤ ਬਣ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਹਰਭਜਨ ਸਿੰਘ ਈ.ਟੀ.ਓ. ਥਿਰਵੂਨੰਤਮਪੂਰਮ ਦੇ ਗੁਰੂ ਘਰ ਵਿਖੇ ਹੋਏ ਨਤਮਸਤਕ

👉ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਥਾਨਕ ਸਿੱਖਾਂ ਨੂੰ ਕੀਤੀ ਅਪੀਲ
Chandigarh/Thiruvananthapuram News:ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਥਿਰਵੂਨੰਤਮਪੂਰਮ ਦੇ ਸਟੇਸ਼ਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਉਹ ਇਥੇ ਕੇਰਲਾ ਦੇ ਮੁੱਖ ਮੰਤਰੀ ਸ੍ਰੀ ਪਿਨਾਰਾਏ ਵਿਜੇਅਨ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ ਵਿੱਚ ਸੱਦਾ ਦੇਣ ਲਈ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ  ਪੰਜਾਬ ਦੇ ਖਿਡਾਰੀਆਂ ਨੂੰ ਮਿਲਿਆ ‘ਮੈਡੀਕਲ ਕਵਚ’! ਮਾਨ ਸਰਕਾਰ ਨੇ ਸਪੋਰਟਸ ਮੈਡੀਕਲ ਕਾਡਰ ਵਿੱਚ 100+ ਅਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ, ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ!

ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਰਦਾਰ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਹੋਰ ਫੈਲਾਉਣ ਦੀ ਅਪੀਲ ਕੀਤੀ।ਉਨ੍ਹਾਂ ਇਸ ਮੌਕੇ ਹਾਜ਼ਰ ਸੰਗਤਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਵੇ ਸ਼ਹੀਦੀ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਵੀ ਅਪੀਲ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਪੰਜਾਬ ਦੇ ਖਿਡਾਰੀਆਂ ਨੂੰ ਮਿਲਿਆ ‘ਮੈਡੀਕਲ ਕਵਚ’! ਮਾਨ ਸਰਕਾਰ ਨੇ ਸਪੋਰਟਸ ਮੈਡੀਕਲ ਕਾਡਰ ਵਿੱਚ 100+ ਅਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ, ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ!

0

Punjab News: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਖੇਡਾਂ ਅਤੇ ਖਿਡਾਰੀਆਂ ਦੇ ਭਵਿੱਖ ਨੂੰ ਸੁਰੱਖਿਅਤ, ਉੱਜਵਲ ਅਤੇ ਵਿਗਿਆਨਕ ਆਧਾਰ ਦੇਣ ਦੀ ਦਿਸ਼ਾ ਵਿੱਚ ਇੱਕ ਵੱਡਾ ਅਤੇ ਇਤਿਹਾਸਕ ਕਦਮ ਚੁੱਕਿਆ ਹੈ। ਕੈਬਨਿਟ ਨੇ ਪੰਜਾਬ ਸਪੋਰਟਸ ਮੈਡੀਕਲ ਕਾਡਰ ਵਿੱਚ ਕੁੱਲ 110 ਨਵੀਆਂ ਅਸਾਮੀਆਂ ਨੂੰ ਤੁਰੰਤ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਅਸਾਮੀਆਂ ਵਿੱਚ ਗਰੁੱਪ-ਏ ਦੀਆਂ 14, ਗਰੁੱਪ-ਬੀ ਦੀਆਂ 16, ਅਤੇ ਗਰੁੱਪ-ਸੀ ਦੀਆਂ 80 ਅਸਾਮੀਆਂ ਸ਼ਾਮਲ ਹਨ।ਸਰਕਾਰ ਦਾ ਇਹ ਦੂਰਅੰਦੇਸ਼ੀ ਫੈਸਲਾ ਨਾ ਸਿਰਫ਼ ਪੰਜਾਬ ਦੇ ਖੇਡ ਢਾਂਚੇ ਨੂੰ ਜ਼ਮੀਨੀ ਪੱਧਰ ‘ਤੇ ਅਭੂਤਪੂਰਵ ਮਜ਼ਬੂਤੀ ਦੇਵੇਗਾ, ਸਗੋਂ ਇਹ ਸੂਬੇ ਦੇ ਮਿਹਨਤੀ ਅਤੇ ਸਿਖਲਾਈ ਪ੍ਰਾਪਤ ਨੌਜਵਾਨਾਂ ਲਈ 110 ਪੱਕੀਆਂ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਵੀ ਖੋਲ੍ਹ ਰਿਹਾ ਹੈ। ਹਾਲਾਂਕਿ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਮੈਡੀਕਲ ਪੇਸ਼ੇਵਰਾਂ ਨੂੰ ਸ਼ੁਰੂ ਵਿੱਚ ਤਿੰਨ ਸਾਲ ਦੇ ਇਕਰਾਰਨਾਮੇ (ਕੰਟਰੈਕਟ) ‘ਤੇ ਰੱਖਿਆ ਜਾਵੇਗਾ, ਜਿਸ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਅੱਗੇ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ ਮਾਨ ਸਰਕਾਰ ਵੱਲੋਂ “ਟੋਲ ਲੁੱਟ” ਖ਼ਿਲਾਫ਼ ਸਖ਼ਤ ਐਕਸ਼ਨ! ਹੁਣ ਤੱਕ 19 ਟੋਲ ਪਲਾਜ਼ਾ ਬੰਦ, ਰੋਜ਼ਾਨਾ ₹65 ਲੱਖ ਅਤੇ ਸਾਲਾਨਾ ₹225 ਕਰੋੜ ਦੀ ਹੋ ਰਹੀ ਹੈ ਪੰਜਾਬੀਆਂ ਦੀ ਬੱਚਤ

ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਬਿਨਾਂ ਕਿਸੇ ਰਿਸ਼ਵਤ ਅਤੇ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਹ ਭਰਤੀ ਵੀ ਪੂਰੀ ਤਰ੍ਹਾਂ ਨਾਲ ਮੈਰਿਟ ਦੇ ਆਧਾਰ ‘ਤੇ ਹੋਵੇਗੀ।ਇਹ ਭਰਤੀ ਸਿਹਤ, ਮੈਡੀਕਲ ਅਤੇ ਪੈਰਾ-ਮੈਡੀਕਲ ਖੇਤਰ ਦੇ ਉਨ੍ਹਾਂ ਸਿਖਲਾਈ ਪ੍ਰਾਪਤ ਨੌਜਵਾਨਾਂ ਲਈ ਇੱਕ ਵੱਡਾ ਮੌਕਾ ਹੈ ਜੋ ਖੇਡਾਂ ਦੇ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ। ਇਹ ਸਟਾਫ਼ ਖਿਡਾਰੀਆਂ ਨੂੰ ਸੱਟ ਲੱਗਣ ਦੀ ਸਥਿਤੀ ਵਿੱਚ ਬਿਹਤਰ ਇਲਾਜ, ਤੇਜ਼ ਰਿਕਵਰੀ ਅਤੇ ਬਿਹਤਰੀਨ ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਦੇ ਨਾਲ ਹੀ, ਵਿਗਿਆਨਕ ਤਰੀਕਿਆਂ ਨਾਲ ਖੇਡ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਮਾਪਦੰਡਾਂ ਦੇ ਅਨੁਸਾਰ ਸਪੋਰਟਸ ਮੈਡੀਕਲ ਸਪੋਰਟ ਮਿਲੇਗੀ। ਇਨ੍ਹਾਂ 110 ਨਵੀਆਂ ਭਰਤੀਆਂ ਤਹਿਤ ਖੇਡ ਮੈਡੀਕਲ ਟੀਮ ਉਨ੍ਹਾਂ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੀ ਜਾਵੇਗੀ ਜਿੱਥੇ ਖਿਡਾਰੀਆਂ ਦੀ ਗਿਣਤੀ ਅਤੇ ਖੇਡ ਗਤੀਵਿਧੀਆਂ ਸਭ ਤੋਂ ਵੱਧ ਹਨ।

ਇਹ ਵੀ ਪੜ੍ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: 8 ਨਵੰਬਰ ਨੂੰ ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਖੇ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ : ਤਰੁਨਪ੍ਰੀਤ ਸਿੰਘ ਸੌਂਦ

ਇਨ੍ਹਾਂ ਜ਼ਿਲ੍ਹਿਆਂ ਵਿੱਚ ਪਟਿਆਲਾ, ਸੰਗਰੂਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਐਸਏਐਸ ਨਗਰ (ਮੋਹਾਲੀ), ਰੂਪਨਗਰ ਅਤੇ ਹੁਸ਼ਿਆਰਪੁਰ ਸ਼ਾਮਲ ਹਨ। ਇਨ੍ਹਾਂ ਪੇਸ਼ੇਵਰਾਂ ਦੀ ਤਾਇਨਾਤੀ ਨਾਲ ਖਿਡਾਰੀਆਂ ਨੂੰ ਆਪਣੇ ਹੀ ਖੇਤਰ ਵਿੱਚ ਉੱਨਤ ਸੱਟ ਪ੍ਰਬੰਧਨ, ਰਿਕਵਰੀ ਅਤੇ ਪ੍ਰਦਰਸ਼ਨ ਸੁਧਾਰ ਦੀ ਸਹੂਲਤ ਮਿਲ ਸਕੇਗੀ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ “ਖੇਡ ਵਿਭਾਗ ਵਿੱਚ 110 ਨਵੀਆਂ ਭਰਤੀਆਂ ਸਿਰਫ਼ ਨੌਕਰੀਆਂ ਦਾ ਸਿਰਜਣ ਨਹੀਂ ਹਨ, ਬਲਕਿ ਇਹ ਪੰਜਾਬ ਨੂੰ ਸਪੋਰਟਸ ਪਾਵਰਹਾਊਸ ਬਣਾਉਣ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ। ਹੁਣ ਹਰ ਜ਼ਿਲ੍ਹੇ ਦੇ ਖਿਡਾਰੀ ਨੂੰ ਸਮੇਂ ਸਿਰ ਸਿਹਤ ਸਹੂਲਤ ਮਿਲੇਗੀ ਅਤੇ ਸੂਬੇ ਦਾ ਖੇਡ ਪ੍ਰਦਰਸ਼ਨ ਹੋਰ ਉੱਚਾਈਆਂ ਨੂੰ ਛੂਹੇਗਾ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸਾਡਾ ਵਾਅਦਾ ਲਗਾਤਾਰ ਪੂਰਾ ਹੋ ਰਿਹਾ ਹੈ।” ਪੰਜਾਬ ਸਰਕਾਰ ਦਾ ਇਹ ਕਦਮ ਖੇਡਾਂ ਪ੍ਰਤੀ ਉਸਦੀ ਗੰਭੀਰਤਾ ਅਤੇ ਨੌਜਵਾਨ ਵਰਗ ਦੇ ਉੱਜਵਲ ਭਵਿੱਖ ਅਤੇ ਰੁਜ਼ਗਾਰ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ, ਜੋ ਰਾਜ ਸਰਕਾਰ ਦੀ ਦੂਰਅੰਦੇਸ਼ੀ ਨੂੰ ਦਰਸਾਉਂਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਮਾਨ ਸਰਕਾਰ ਵੱਲੋਂ “ਟੋਲ ਲੁੱਟ” ਖ਼ਿਲਾਫ਼ ਸਖ਼ਤ ਐਕਸ਼ਨ! ਹੁਣ ਤੱਕ 19 ਟੋਲ ਪਲਾਜ਼ਾ ਬੰਦ, ਰੋਜ਼ਾਨਾ ₹65 ਲੱਖ ਅਤੇ ਸਾਲਾਨਾ ₹225 ਕਰੋੜ ਦੀ ਹੋ ਰਹੀ ਹੈ ਪੰਜਾਬੀਆਂ ਦੀ ਬੱਚਤ

0

Punjab News: ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਇਤਿਹਾਸਕ ਅਤੇ ਇਨਕਲਾਬੀ ਕਦਮ ਚੁੱਕਿਆ ਹੈ, ਜਿਸ ਨੇ ਆਮ ਜਨਤਾ ਨੂੰ ਸਿੱਧੀ ਅਤੇ ਵੱਡੀ ਰਾਹਤ ਦਿੱਤੀ ਹੈ। ਮਾਰਚ 2022 ਤੋਂ ਲੈ ਕੇ ਹੁਣ ਤੱਕ, ਸੂਬਾ ਸਰਕਾਰ ਨੇ ਪੰਜਾਬ ਦੀਆਂ ਸੜਕਾਂ ‘ਤੇ ਚੱਲ ਰਹੀ “ਖੁੱਲ੍ਹੀ ਲੁੱਟ” ਨੂੰ ਖਤਮ ਕਰਦਿਆਂ ਕੁੱਲ 19 ਟੋਲ ਪਲਾਜ਼ਿਆਂ ਨੂੰ ਸਫਲਤਾਪੂਰਵਕ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸਿਰਫ ਇੱਕ ਪ੍ਰਸ਼ਾਸਨਿਕ ਕਾਰਵਾਈ ਨਹੀਂ ਹੈ, ਸਗੋਂ ਇਹ ਆਮ ਲੋਕਾਂ ਦੀਆਂ ਜੇਬਾਂ ‘ਤੇ ਪੈਣ ਵਾਲੇ ਬੇਲੋੜੇ ਬੋਝ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਮੀਲ ਪੱਥਰ ਹੈ। ਇਨ੍ਹਾਂ 19 ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਪੰਜਾਬ ਦੇ ਲੱਖਾਂ ਯਾਤਰੀਆਂ ਨੂੰ ਹਰ ਰੋਜ਼ ਲਗਭਗ ₹65 ਲੱਖ ਦੀ ਸਿੱਧੀ ਬੱਚਤ ਹੋ ਰਹੀ ਹੈ, ਜੋ ਸਾਲਾਨਾ ₹225 ਕਰੋੜ ਦੇ ਭਾਰੀ-ਭਰਕਮ ਅੰਕੜੇ ਵਿੱਚ ਬਦਲ ਜਾਂਦੀ ਹੈ। ਇਹ ਮੁੱਖ ਮੰਤਰੀ ਮਾਨ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਲੋਕ-ਸਮਰਪਿਤ ਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ।ਪੰਜਾਬ ਸਰਕਾਰ ਦਾ ਇਹ ਕਦਮ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਬਿਲਕੁਲ ਉਲਟ ਹੈ, ਜਿੱਥੇ ਟੋਲ ਕੰਪਨੀਆਂ ਨੂੰ ਅਕਸਰ ਕਥਿਤ ਤੌਰ ‘ਤੇ ਸੁਰੱਖਿਆ ਦਿੱਤੀ ਜਾਂਦੀ ਸੀ। ਮਾਨ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕੰਪਨੀਆਂ ਇਕਰਾਰਨਾਮੇ (ਕੰਟਰੈਕਟ) ਦੀਆਂ ਸ਼ਰਤਾਂ ਦੀ ਉਲੰਘਣਾ ਕਰਨਗੀਆਂ, ਸੜਕਾਂ ਦੀ ਸਾਂਭ-ਸੰਭਾਲ ਠੀਕ ਤਰ੍ਹਾਂ ਨਹੀਂ ਕਰਨਗੀਆਂ, ਜਾਂ ਸਰਕਾਰ ਨੂੰ ਦੇਣਯੋਗ ਰਾਇਲਟੀ ਜਮ੍ਹਾ ਨਹੀਂ ਕਰਾਉਣਗੀਆਂ, ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ 19 ਟੋਲ ਪਲਾਜ਼ਿਆਂ ਵਿੱਚੋਂ ਕਈਆਂ ਨੂੰ ਇਸ ਲਈ ਬੰਦ ਕੀਤਾ ਗਿਆ ਕਿਉਂਕਿ ਜਾਂ ਤਾਂ ਉਨ੍ਹਾਂ ਦਾ ਇਕਰਾਰਨਾਮਾ ਖਤਮ ਹੋ ਗਿਆ ਸੀ ਅਤੇ ਸਰਕਾਰ ਨੇ ਉਨ੍ਹਾਂ ਨੂੰ ਕੋਈ ਵਿਸਥਾਰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਾਂ ਫਿਰ ਉਨ੍ਹਾਂ ਨੂੰ ਇਕਰਾਰਨਾਮੇ ਦੀ ਉਲੰਘਣਾ ਲਈ ਦੰਡਕਾਰੀ ਕਾਰਵਾਈ ਤਹਿਤ ਬੰਦ ਕੀਤਾ ਗਿਆ।

ਇਹ ਵੀ ਪੜ੍ਹੋ ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ

ਇਹ ਫੈਸਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਮੌਜੂਦਾ ਪੰਜਾਬ ਸਰਕਾਰ ਕਾਰਪੋਰੇਟ ਮੁਨਾਫੇ ਦੀ ਥਾਂ ਆਮ ਜਨਤਾ ਦੇ ਹਿੱਤਾਂ ਨੂੰ ਸਰਵਉੱਚ ਰੱਖਦੀ ਹੈ ਅਤੇ ਜਵਾਬਦੇਹੀ ਤੈਅ ਕਰਨ ਵਿੱਚ ਕੋਈ ਸੰਕੋਚ ਨਹੀਂ ਕਰਦੀ।ਇਸ ਵੱਡੇ ਬਦਲਾਅ ਦੀ ਸ਼ੁਰੂਆਤ 2022 ਵਿੱਚ ਹੀ ਹੋ ਗਈ ਸੀ, ਜਦੋਂ ਸਰਕਾਰ ਨੇ ਸਪੱਸ਼ਟ ਸੰਕੇਤ ਦੇ ਦਿੱਤੇ ਸਨ ਕਿ ਹੁਣ “ਲੁੱਟ ਦਾ ਦੌਰ” ਖਤਮ ਹੋ ਗਿਆ ਹੈ। 4 ਸਤੰਬਰ 2022 ਨੂੰ ਸੰਗਰੂਰ-ਲੁਧਿਆਣਾ ਰੋਡ ‘ਤੇ ਲੱਢਾ ਅਤੇ ਅਹਿਮਦਗੜ੍ਹ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ। ਆਪ੍ਰੇਟਰ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦੇ ਕੇ ₹50 ਕਰੋੜ ਦਾ ਮੁਆਵਜ਼ਾ ਜਾਂ ਵਿਸਥਾਰ ਮੰਗਿਆ, ਜਿਸ ਨੂੰ ਮੁੱਖ ਮੰਤਰੀ ਨੇ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਇਹ ਇੱਕ ਆਲਮੀ ਆਫ਼ਤ ਸੀ ਅਤੇ ਇਸ ਦਾ ਬੋਝ ਜਨਤਾ ‘ਤੇ ਨਹੀਂ ਪਾਇਆ ਜਾ ਸਕਦਾ। ਇਸ ਤੋਂ ਬਾਅਦ, 15 ਦਸੰਬਰ 2022 ਨੂੰ ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਲਛੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਨਾ ਇੱਕ ਵੱਡਾ ਕਦਮ ਸੀ। ਇੱਥੇ ਸਰਕਾਰ ਨੇ ਨਾ ਸਿਰਫ ਵਿਸਥਾਰ ਦੇਣ ਤੋਂ ਇਨਕਾਰ ਕੀਤਾ, ਸਗੋਂ ਇਕਰਾਰਨਾਮੇ ਦੀ ਉਲੰਘਣਾ ਅਤੇ ਫੰਡ ਡਾਇਵਰਸ਼ਨ ਦੇ ਦੋਸ਼ ਵਿੱਚ ਕੰਪਨੀ ਖਿਲਾਫ਼ ਐਫਆਈਆਰ ਵੀ ਦਰਜ ਕਰਵਾਈ, ਇਹ ਸਾਬਤ ਕਰਦਿਆਂ ਕਿ ਸਰਕਾਰ ਸਿਰਫ਼ ਗੱਲਾਂ ਨਹੀਂ, ਸਗੋਂ ਸਖ਼ਤ ਐਕਸ਼ਨ ਲੈਣ ਵਿੱਚ ਵਿਸ਼ਵਾਸ ਰੱਖਦੀ ਹੈ।ਸਾਲ 2023 ਵਿੱਚ ਇਸ ਮਿਸ਼ਨ ਵਿੱਚ ਹੋਰ ਵੀ ਤੇਜ਼ੀ ਆਈ। 1 ਅਪ੍ਰੈਲ 2023 ਨੂੰ ਕੀਰਤਪੁਰ ਸਾਹਿਬ-ਨੰਗਲ-ਊਨਾ ਰੋਡ ‘ਤੇ ਨੱਕੀਆਂ ਟੋਲ ਪਲਾਜ਼ਾ ਨੂੰ ਬੰਦ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ “ਸੂਬੇ ਵਿੱਚ ‘ਸੜਕਾਂ ‘ਤੇ ਕਿਰਾਏ’ ਦਾ ਯੁੱਗ ਖਤਮ ਹੋ ਗਿਆ ਹੈ”। ਉਨ੍ਹਾਂ ਖੁਲਾਸਾ ਕੀਤਾ ਕਿ ਆਪ੍ਰੇਟਰ ਨੇ ਸੜਕ ‘ਤੇ ਬਿਟੂਮਿਨ ਦੀ ਦੂਜੀ ਪਰਤ ਵਿਛਾਉਣ ਵਿੱਚ 1,093 ਦਿਨਾਂ ਦੀ ਦੇਰੀ ਕੀਤੀ ਸੀ ਅਤੇ ਕੰਪਨੀ ‘ਤੇ ₹67 ਕਰੋੜ ਦਾ ਜੁਰਮਾਨਾ ਬਕਾਇਆ ਸੀ, ਜਿਸ ਨੂੰ ਪਿਛਲੀਆਂ ਸਰਕਾਰਾਂ ਵਸੂਲਣ ਵਿੱਚ ਅਸਫਲ ਰਹੀਆਂ ਸਨ। ਇਸ ਇੱਕ ਟੋਲ ਦੇ ਬੰਦ ਹੋਣ ਨਾਲ ਹੀ ਜਨਤਾ ਨੂੰ ਰੋਜ਼ ₹10.12 ਲੱਖ ਦੀ ਬੱਚਤ ਹੋਣ ਲੱਗੀ।

ਇਹ ਵੀ ਪੜ੍ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: 8 ਨਵੰਬਰ ਨੂੰ ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਖੇ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ : ਤਰੁਨਪ੍ਰੀਤ ਸਿੰਘ ਸੌਂਦ

ਇਸ ਤੋਂ ਬਾਅਦ ਪਟਿਆਲਾ ਵਿੱਚ ਸਮਾਣਾ-ਪਾਤੜਾਂ ਰੋਡ ਅਤੇ ਹੋਰ ਥਾਵਾਂ ‘ਤੇ ਵੀ ਟੋਲ ਬੰਦ ਕੀਤੇ ਗਏ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਸਰਕਾਰ ਹਰ ਉਸ ਕੰਪਨੀ ਦਾ ਹਿਸਾਬ ਕਰ ਰਹੀ ਹੈ ਜਿਸ ਨੇ ਜਨਤਾ ਨੂੰ ਲੁੱਟਿਆ ਹੈ।ਪੰਜਾਬ ਸਰਕਾਰ ਦੀ ਇਹ ਕਾਰਵਾਈ ਪਿਛਲੀਆਂ ਸਰਕਾਰਾਂ ਦੀ ਕਾਰਜਪ੍ਰਣਾਲੀ ‘ਤੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾਉਂਦੀ ਹੈ। 5 ਜੁਲਾਈ 2023 ਨੂੰ ਮੋਗਾ-ਕੋਟਕਪੂਰਾ ਰੋਡ ‘ਤੇ ਸਿੰਘਾਂਵਾਲਾ ਟੋਲ ਪਲਾਜ਼ਾ ਨੂੰ ਬੰਦ ਕਰਦਿਆਂ ਮੁੱਖ ਮੰਤਰੀ ਮਾਨ ਨੇ ਇੱਕ ਵੱਡਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ‘ਤੇ ₹3.89 ਕਰੋੜ ਦਾ ਜੁਰਮਾਨਾ ਜਮ੍ਹਾ ਹੋ ਗਿਆ ਸੀ, ਜੋ ਇਕਰਾਰਨਾਮੇ ਨੂੰ ਖਤਮ ਕਰਨ ਲਈ ₹3.11 ਕਰੋੜ ਦੀ ਸੀਮਾ ਤੋਂ ਵੀ ਵੱਧ ਸੀ। ਇਸ ਦਾ ਮਤਲਬ ਹੈ ਕਿ ਇਸ ਟੋਲ ਪਲਾਜ਼ਾ ਨੂੰ 2019 ਵਿੱਚ ਹੀ ਬੰਦ ਕੀਤਾ ਜਾ ਸਕਦਾ ਸੀ, ਪਰ ਪਿਛਲੀ ਕਾਂਗਰਸ ਸਰਕਾਰ ਨੇ ਕਥਿਤ ਤੌਰ ‘ਤੇ ਆਪ੍ਰੇਟਰ ਨੂੰ “ਸੁਰੱਖਿਆ” ਦਿੱਤੀ ਅਤੇ ਜਨਤਾ ਦੀ ਲੁੱਟ ਜਾਰੀ ਰਹਿਣ ਦਿੱਤੀ। ਮਾਨ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਇਸ “ਮਿਲੀਭੁਗਤ” ਨੂੰ ਤੋੜਿਆ ਅਤੇ ਜਨਤਾ ਦੇ ਪੱਖ ਵਿੱਚ ਫੈਸਲਾ ਲਿਆ।ਇਹ ਮੁਹਿੰਮ 2024 ਅਤੇ 2025 ਵਿੱਚ ਵੀ ਪੂਰੀ ਤਾਕਤ ਨਾਲ ਜਾਰੀ ਰਹੀ। ਅਪ੍ਰੈਲ 2024 ਵਿੱਚ ਲੁਧਿਆਣਾ-ਬਰਨਾਲਾ ਹਾਈਵੇਅ ‘ਤੇ ਰਕਬਾ ਅਤੇ ਮਹਿਲ ਕਲਾਂ ਟੋਲ ਪਲਾਜ਼ਾ ਬੰਦ ਕੀਤੇ ਗਏ, ਜਿਸ ਨਾਲ ਟੋਲ-ਮੁਕਤ ਸੜਕਾਂ ਦੀ ਸੂਚੀ ਹੋਰ ਲੰਬੀ ਹੋ ਗਈ। ਇਸ ਨੀਤੀ ਦਾ ਸਭ ਤੋਂ ਤਾਜ਼ਾ ਅਤੇ 19ਵਾਂ ਉਦਾਹਰਣ ਅਕਤੂਬਰ 2025 ਵਿੱਚ ਜਗਰਾਉਂ-ਨਕੋਦਰ ਟੋਲ ਪਲਾਜ਼ਾ ਦਾ ਬੰਦ ਹੋਣਾ ਹੈ। ਇਹ ਟੋਲ ਇਕਰਾਰਨਾਮੇ ਦੀ ਸਮਾਪਤੀ ਤੋਂ ਲਗਭਗ 18 ਮਹੀਨੇ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। ਇਸ ਦਾ ਕਾਰਨ ਸਪੱਸ਼ਟ ਸੀ: ਆਪ੍ਰੇਟਰ ਸੜਕਾਂ ਦੀ ਜ਼ਰੂਰੀ ਮੁਰੰਮਤ ਕਰਨ ਅਤੇ ਸਰਕਾਰ ਨੂੰ ਰਾਇਲਟੀ ਜਮ੍ਹਾ ਕਰਾਉਣ ਵਿੱਚ ਅਸਫਲ ਰਿਹਾ ਸੀ। ਇਹ ਦਰਸਾਉਂਦਾ ਹੈ ਕਿ ਸਰਕਾਰ ਨਾ ਸਿਰਫ ਇਕਰਾਰਨਾਮਾ ਖਤਮ ਹੋਣ ‘ਤੇ, ਸਗੋਂ ਸਰਗਰਮੀ ਨਾਲ ਨਿਗਰਾਨੀ ਕਰਕੇ ਅਤੇ ਜਨਹਿੱਤ ਦੀ ਉਲੰਘਣਾ ਹੋਣ ‘ਤੇ ਸਮੇਂ ਤੋਂ ਪਹਿਲਾਂ ਵੀ ਸਖਤ ਕਦਮ ਚੁੱਕ ਰਹੀ ਹੈ।

ਇਹ ਵੀ ਪੜ੍ਹੋ ਸ਼ਬਦਾਂ ਦੇ ਹੇਰਫੇਰ ਨਾਲ ਪੰਜਾਬੀਆਂ ਨੂੰ ਮੂਰਖ ਨਾ ਬਣਾਓ, ਪੰਜਾਬ ਯੂਨੀਵਰਸਿਟੀ ਬਾਰੇ ਫੈਸਲਾ ਤੁਰੰਤ ਵਾਪਸ ਲਓ: ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਪਾਸੋਂ ਮੰਗ

ਇਨ੍ਹਾਂ 19 ਟੋਲ ਪਲਾਜ਼ਿਆਂ ਦੇ ਬੰਦ ਹੋਣ ਦਾ ਸਭ ਤੋਂ ਵੱਡਾ ਲਾਭ ਸਿੱਧਾ ਪੰਜਾਬ ਦੀ ਆਮ ਜਨਤਾ ਨੂੰ ਮਿਲ ਰਿਹਾ ਹੈ। ਇਹ ਅੰਕੜੇ ਸਿਰਫ ਸਿਆਸੀ ਬਿਆਨਬਾਜ਼ੀ ਨਹੀਂ ਹਨ, ਸਗੋਂ ਇਹ ਹਰ ਉਸ ਨਾਗਰਿਕ ਦੀ ਜੇਬ ‘ਤੇ ਸਕਾਰਾਤਮਕ ਅਸਰ ਪਾ ਰਹੇ ਹਨ ਜੋ ਇਨ੍ਹਾਂ ਸੜਕਾਂ ਦੀ ਵਰਤੋਂ ਕਰਦਾ ਹੈ। ਅਪ੍ਰੈਲ 2023 ਤੱਕ, ਜਦੋਂ 8 ਟੋਲ ਬੰਦ ਹੋਏ ਸਨ, ਤਦ ਰੋਜ਼ਾਨਾ ਬੱਚਤ ₹10.12 ਲੱਖ ਸੀ। ਜੁਲਾਈ 2023 ਤੱਕ, 10 ਟੋਲ ਬੰਦ ਹੋਣ ‘ਤੇ ਇਹ ਬੱਚਤ ਵਧ ਕੇ ₹44.43 ਲੱਖ ਪ੍ਰਤੀ ਦਿਨ ਹੋ ਗਈ। ਅਤੇ ਹੁਣ, ਅਕਤੂਬਰ 2025 ਵਿੱਚ 19 ਟੋਲ ਬੰਦ ਹੋਣ ਦੇ ਨਾਲ, ਇਹ ਅੰਕੜਾ ਲਗਭਗ ₹65 ਲੱਖ ਪ੍ਰਤੀ ਦਿਨ (ਯਾਨੀ ₹225 ਕਰੋੜ ਸਾਲਾਨਾ) ਤੱਕ ਪਹੁੰਚ ਗਿਆ ਹੈ। ਸਰਕਾਰ ਨੇ ਸੂਬੇ ਦੇ ਲਗਭਗ 590 ਕਿਲੋਮੀਟਰ ਸਟੇਟ ਹਾਈਵੇਅ ਨੂੰ ਟੋਲ-ਮੁਕਤ ਕਰ ਦਿੱਤਾ ਹੈ, ਜਿਸ ਨਾਲ ਲੱਖਾਂ ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਰੋਜ਼ਾਨਾ ਯਾਤਰੀਆਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ।ਪੰਜਾਬ ਸਰਕਾਰ ਵੱਲੋਂ 19 ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਇਹ ਫੈਸਲਾ ਸੂਬੇ ਵਿੱਚ ਇੱਕ ਨਵੇਂ, ਪਾਰਦਰਸ਼ੀ ਅਤੇ ਲੋਕ-ਸਮਰਪਿਤ ਸ਼ਾਸਨ ਦਾ ਪ੍ਰਤੀਕ ਹੈ। ਇਹ ਦਰਸਾਉਂਦਾ ਹੈ ਕਿ ਜੇਕਰ ਸਰਕਾਰ ਕੋਲ ਸਿਆਸੀ ਇੱਛਾ ਸ਼ਕਤੀ ਹੋਵੇ, ਤਾਂ ਆਮ ਜਨਤਾ ਨੂੰ ਲੁੱਟਣ ਵਾਲੇ “ਟੋਲ ਮਾਫੀਆ” ਅਤੇ ਭ੍ਰਿਸ਼ਟ ਤੰਤਰ ਨੂੰ ਖਤਮ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਇਹ ₹225 ਕਰੋੜ ਦੀ ਸਾਲਾਨਾ ਬੱਚਤ ਪੰਜਾਬ ਦੇ ਲੋਕਾਂ ਦੇ ਵਿਕਾਸ ‘ਤੇ ਖਰਚ ਹੋਵੇਗੀ, ਨਾ ਕਿ ਨਿੱਜੀ ਕੰਪਨੀਆਂ ਦੀਆਂ ਤਿਜੋਰੀਆਂ ਵਿੱਚ ਜਾਵੇਗੀ। ਇਹ ਕਦਮ ਬਿਨਾਂ ਸ਼ੱਕ ਪੰਜਾਬ ਦੇ ਇਤਿਹਾਸ ਵਿੱਚ ਆਮ ਆਦਮੀ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਵਜੋਂ ਯਾਦ ਰੱਖਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਸਪੈਸ਼ਲ ਕਾਡਰ ਅਧਿਆਪਕ ਫਰੰਟ ਯੂਨੀਅਨ ਵੱਲੋਂ ਤਰਨ ਤਾਰਨ ਵਿਖੇ ਸੂਬਾ ਪੱਧਰੀ ਰੈਲੀ 8 ਨਵੰਬਰ ਨੂੰ

0

Bathinda News: ਪਿਛਲੇ ਲੰਬੇ ਸਮੇ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਵੱਲੋਂ ਅੱਜ ਇਕ ਮੀਟਿੰਗ ਮਨਦੀਪ ਸਿੰਘ ਬੰਗੀ ਦੀ ਅਗਵਾਈ ਚ ਕੀਤੀ ਗਈ। ਯੂਨੀਅਨ ਵੱਲੋਂ 8 ਨਵੰਬਰ ਨੂੰ ਜਿਮਨੀ ਚੋਣ ਦੇ ਮੱਦੇਨਜ਼ਰ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ । ਇਸ ਰੈਲੀ ਵਿੱਚ ਬਠਿੰਡਾ ਜ਼ਿਲ੍ਹੇ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਹਨਾਂ ਅਧਿਆਪਕਾਂ ਨੂੰ ਸਰਕਾਰ ਵੱਲੋਂ 28 ਜੁਲਾਈ 2023 ਨੂੰ ਤਨਖਾਹ ਵਾਧਾ ਕਰਕੇ ਆਰਡਰ ਦਿੱਤੇ ਗਏ ਸਨ ।

ਇਹ ਵੀ ਪੜ੍ਹੋ Punjab Cong ਦੇ ਪ੍ਰਧਾਨ Raja Warring ਨੂੰ ਮਿਲੀ ਜਾਨੋ-ਮਾਰਨ ਦੀ ਧਮਕੀ; ਪੁਲਿਸ ਵੱਲੋਂ ਜਾਂਚ ਸ਼ੁਰੂ

ਯੂਨੀਅਨ ਆਗੂਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਨੇ ਇਹਨਾਂ ਅਧਿਆਪਕਾਂ ਨੂੰ ਪੱਕਾ ਕਰਨ ਦੇ ਬੈਨਰ ਲਗਾ ਕੇ ਝੂਠੀ ਵਾਹ ਵਾਹ ਕਰਵਾਈ ਹੈ । ਜਦੋ ਕਿ ਇਹਨਾਂ ਅਧਿਆਪਕਾਂ ਉੱਪਰ ਰੇਗੂਲਰ ਅਧਿਆਪਕਾਂ ਵਾਂਗ ਕੋਈ ਰੂਲ ਲਾਗੂ ਨਹੀਂ ਹੁੰਦਾ । ਇਹਨਾਂ ਨੂੰ ਕੋਈ ਸੀਐਸਆਰ ਰੂਲ ਦੇ ਤਹਿਤ ਲਾਭ ਨਹੀਂ ਮਿਲ ਰਹੇ । ਇਸ ਲਈ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ । ਇਸ ਸਮੇ ਯੂਨੀਅਨ ਆਗੂ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਬੰਗੀ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਸਿੱਧੂ ਸਰਬਜੀਤ ਕੌਰ ਵਰਿੰਦਰ ਕੋਰ ਮਨਦੀਪ ਕੌਰ ਸੁਖਵੀਰ ਕੌਰ ਹਰਪ੍ਰੀਤ ਕੌਰ ਕੁਲਦੀਪ ਕੌਰ ਸਰਬਜੀਤ ਕੌਰ ਹਾਜ਼ਰ ਸਨ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Our Visitor

1903233