Saturday, May 16, 2026
Home Blog Page 384

Patiala ‘ਚ BJP ਨੂੰ ਵੱਡਾ ਝਟਕਾ; ਸਾਬਕਾ Mayor ਮੁੜ Cong ‘ਚ ਹੋਇਆ ਸ਼ਾਮਲ

0

Patiala News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਸਾਥੀ ਮੰਨੇ ਜਾਂਦੇ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਬਿੱਟੂ ਨੂੰ ਕੈਪਟਨ ਪ੍ਰਵਾਰ ਦੇ ਵਿਸਵਾਸਪਾਤਰਾਂ ਵਿਚੋਂ ਇੱਕ ਮੰਨਿਆ ਜਾਂਦਾ ਸੀ ਤੇ ਉਹ ਕੈਪਟਨ ਦੇ ਨਾਲ ਹੀ ਕਾਂਗਰਸ ਛੱਡ ਕੇ ਪਹਿਲਾਂ ਪੰਜਾਬ ਲੋਕ ਕਾਂਗਰਸ ਤੇ ਮੁੜ ਭਾਜਪਾ ਵਿਚ ਆ ਗਏ ਸਨ।

ਇਹ ਵੀ ਪੜ੍ਹੋ AIIMS Bathinda ਨੇ ਮਾਲਵਾ ਖੇਤਰ ਦੇ ਨਵਜੰਮੇ ਬੱਚਿਆਂ ਦੀ ਦੇਖਭਾਲ NICU ਸਹੂਲਤਾਂ ਦਾ ਕੀਤਾ ਵਿਸਤਾਰ

ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਵੀ ਬਣਾਇਆ ਸੀ ਪ੍ਰੰਤੂ ਅੱਜ ਅਚਨਚੇਤ ਉਨ੍ਹਾਂ ਦਿੱਲੀ ਵਿਚ ਕਾਂਗਰਸ ਲੀਡਰਸ਼ਿਪ ਦੀ ਅਗਵਾਈ ਹੇਠ ਕਾਂਗਰਸ ਨਾਲ ਹੱਥ ਮਿਲਾ ਲਿਆ। ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ਼ ਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਕੌਮੀ ਜਨਰਲ ਸਕੱਤਰ ਕੇ.ਸੀ. ਵੈਨੁਗੋਪਾਲਨ ਨੇ ਜੀ ਆਇਆ ਕਿਹਾ।

ਇਹ ਵੀ ਪੜ੍ਹੋ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ

ਪਟਿਆਲਾ ਇਲਾਕੇ ਵਿਚ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਪ੍ਰਵਾਰ ਦੇ ਮੁਕਾਬਲੇ ਪਟਿਆਲਾ ਤੋਂ ਉਮੀਦਵਾਰ ਵੀ ਬਣਾ ਸਕਦੀ ਹੈ। ਉਧਰ, ਆਪਣੀ ਕਾਂਗਰਸ ਵਿਚ ਸ਼ਮੂਲੀਅਤ ਦੀ ਪੁਸ਼ਟੀ ਕਰਦਿਆਂ ਸ਼੍ਰੀ ਬਿੱਟੂ ਨੇ ਇਸ ਵੈਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਇਹ ਫੈਸਲਾ ਅੱਜ ਉਨ੍ਹਾਂ ਵੱਲੋਂ ਦਿੱਲੀ ਹਾਈਕਮਾਂਡ ਦੇ ਨਾਲ ਮੁਲਾਕਾਤ ਤੋਂ ਬਾਅਦ ਲਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda ਦੇ ਮੁੱਖ ਖੇਤੀਬਾੜੀ ਅਫਸਰ ਵਜੋਂ ਡਾ ਹਰਬੰਸ ਸਿੰਘ ਸਿੱਧੂ ਨੇ ਸੰਭਾਲਿਆ ਅਹੁੱਦਾ

Bathinda News: ਡਾ. ਹਰਬੰਸ ਸਿੰਘ ਸਿੱਧੂ ਨੇ ਅੱਜ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵਜੋਂ ਆਪਣਾ ਚਾਰਜ ਸੰਭਾਲ ਲਿਆ।ਇਸ ਤੋਂ ਪਹਿਲਾਂ ਡਾ. ਹਰਬੰਸ ਸਿੰਘ ਸਿੱਧੂ ਬਤੌਰ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਸਨ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿੱਧਾ ਕਿਸਾਨਾਂ ਨਾਲ ਰਾਬਤਾ ਕਾਇਮ ਬਰਕਰਾਰ ਰੱਖਿਆ ਜਾਵੇਗਾ, ਤਾਂ ਜੋ ਉਹਨਾਂ ਨੂੰ ਖੇਤੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Summer Hill Convent School Bathinda ਵਿਖੇ ਧੂਮਧਾਮ ਨਾਲ ਦੀਵਾਲੀ ਦਾ ਪ੍ਰੋਗਰਾਮ ਮਨਾਇਆ

Bathinda News: Summer Hill Convent School Bathinda ਵਿਖੇ ਦੀਵਾਲੀ ਦਾ ਪ੍ਰੋਗਰਾਮ ਬਹੁਤ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹਿੰਦੀ ਅਧਿਆਪਕਾ ਨੀਲਮ ਸ਼ਰਮਾ ਨੇ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਸਾਨੂੰ ਵੀ ਆਪਣੀਆਂ ਸੀਮਾਵਾਂ ਵਿੱਚ ਰਹਿਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ।

ਇਹ ਵੀ ਪੜ੍ਹੋ AIIMS Bathinda ਨੇ ਮਾਲਵਾ ਖੇਤਰ ਦੇ ਨਵਜੰਮੇ ਬੱਚਿਆਂ ਦੀ ਦੇਖਭਾਲ NICU ਸਹੂਲਤਾਂ ਦਾ ਕੀਤਾ ਵਿਸਤਾਰ

ਵਿਦਿਆਰਥੀਆਂ ਨੇ ਇੱਕ ਸਕਿੱਟ ਪੇਸ਼ ਕੀਤੀ ਜਿਸ ਵਿੱਚ ਉਨ੍ਹਾਂ ਨੇ ਪੂਰੀ ਰਾਮਾਇਣ ਦੇ ਦ੍ਰਿਸ਼ਾਂ ਦਾ ਪ੍ਰਦਰਸ਼ਨ ਕੀਤਾ।ਇਸ ਤੋਂ ਬਾਅਦ ਬੱਚਿਆਂ ਨੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ। ਸਕੂਲ ਪ੍ਰਿੰਸੀਪਲ ਮੈਡਮ ਜਗਦੀਸ਼ ਕੌਰ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਸਕੂਲ ਦੀ ਐਮਡੀ ਰਮੇਸ਼ ਕੁਮਾਰੀ, ਨੇ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ, ਹਰੀ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ।

ਇਹ ਵੀ ਪੜ੍ਹੋ ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਇਸ ਦੀਵਾਲੀ, ਰੌਸ਼ਨੀਆਂ ਦੇ ਤਿਉਹਾਰ, ਉਸਨੇ ਉਨ੍ਹਾਂ ਨੂੰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਅਤੇ ਗਿਆਨ ਦੇ ਦੀਵੇ ਨੂੰ ਜਗਾਉਣ ਲਈ ਉਤਸ਼ਾਹਿਤ ਕੀਤਾ।ਵਿਦਿਆਰਥੀਆਂ ਲਈ ਕਲਾਸਰੂਮ ਸਜਾਵਟ ਮੁਕਾਬਲਾ ਅਤੇ ਰੰਗੋਲੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਸਾਰੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਐਮਡੀ ਰਮੇਸ਼ ਕੁਮਾਰੀ ਨੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਰਿਟਾਇਰਡ ਮਿਉਂਸਪਲ ਇੰਪਲਾਈਜ ਯੂਨੀਅਨ ਬਠਿੰਡਾ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਈ, ਕੀਤੀ ਮਾਲੀ ਇਮਦਾਦ

0

Bathinda News:ਬੀਤੇ ਸ਼ੁੱਕਰਵਾਰ ਰਿਟਾਇਰਡ ਮਿਉਂਸਪਲ ਇੰਪਲਾਈਜ ਯੂਨੀਅਨ ਨਗਰ ਨਿਗਮ ਬਠਿੰਡਾ (ਰਜਿ.) ਦੀ ਇੱਕ ਟੀਮ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹਾਂ ਦੀ ਮਾਰ ਹੇਠ ਚਾਰ ਪਿੰਡਾਂ ਤੇਜਾ ਰੁਹੇਲਾ,ਰੇਤੇ ਵਾਲੀ ਢਾਣੀ,ਢਾਣੀ ਸੱਦਾ ਸਿੰਘ ਵਿੱਚ ਆਰਥਿਕ ਸਹਾਇਤਾ ਕਰਨ ਲਈ ਗਈ। ਯੂਨੀਅਨ ਦੇ ਪ੍ਰਧਾਨ ਸੁਰਜਨ ਰਾਮ ਅਤੇ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਗਈ ਇਸ ਟੀਮ ਵਿੱਚ ਹਰਬੰਸ ਲਾਲ ਗਰਗ, ਰਣਜੀਤ ਸਿੰਘ ਅਲੀਕਾ, ਸੁਖਦੇਵ ਸਿੰਘ ਮਾਹੀਨੰਗਲ, ਗੁਰਿੰਦਰ ਸਿੰਘ ਕੈਰੋਂ,ਕਮਲ ਨਰੈਣ, ਬਲਦੇਵ ਰਾਜ, ਰਣਬੀਰ ਰਾਣਾ ਅਤੇ ਜਸਪਾਲ ਮਾਨਖੇੜਾ ਸ਼ਾਮਲ ਸਨ।

ਇਹ ਵੀ ਪੜ੍ਹੋ AIIMS Bathinda ਨੇ ਮਾਲਵਾ ਖੇਤਰ ਦੇ ਨਵਜੰਮੇ ਬੱਚਿਆਂ ਦੀ ਦੇਖਭਾਲ NICU ਸਹੂਲਤਾਂ ਦਾ ਕੀਤਾ ਵਿਸਤਾਰ

ਇਸ ਟੀਮ ਦੇ ਨਾਲ ਭਾਰਤ ਨਗਰ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਤੀਨਿਧ ਵਜੋਂ ਅਮਰਿੰਦਰ ਸਿੰਘ ਵੀ ਗਿਆ ਸੀ ਜਿਨ੍ਹਾਂ ਵੱਲੋਂ ਅਗਲੇ ਦਿਨਾਂ ਵਿੱਚ ਇਸੇ ਇਲਾਕੇ ਵਿੱਚ ਰਾਹਤ ਸਮੱਗਰੀ ਵੰਡੀ ਜਾਣੀ ਹੈ।ਇਹ ਸਹਾਇਤਾ ਰਾਸ਼ੀ ਨਗਰ ਨਿਗਮ ਬਠਿੰਡਾ ਦੇ ਰਿਟਾਇਰਡ ਮੁਲਜ਼ਮਾਂ ਵੱਲੋਂ ਆਪਣੀ ਇੱਕ ਇੱਕ ਦਿਨ ਦੀ ਪੈਨਸ਼ਨ ਦੇ ਕੇ ਇਕੱਠੀ ਕੀਤੀ ਗਈ ਸੀ। ਤਿੰਨ ਲੱਖ ਛੱਬੀ ਹਜ਼ਾਰ ਪੰਜ ਸੌ ਰੁਪਏ ਦੀ ਇਹ ਰਾਸ਼ੀ ਇੱਕ ਸਰਵੇ ਰਾਹੀਂ ਪਹਿਲਾਂ ਹੀ ਚੁਣ ਲਏ ਗਏ ਛੱਬੀ ਪਰਿਵਾਰਾਂ ਨੂੰ ਦਿੱਤੀ ਗਈ। ਹਰੇਕ ਪਰਿਵਾਰ ਨੂੰ ਸਨਮਾਨ ਪੂਰਵਕ ਦਸ ਦਸ ਹਜ਼ਾਰ ਰੁਪਏ ਦਿੱਤੇ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

AIIMS Bathinda ਨੇ ਮਾਲਵਾ ਖੇਤਰ ਦੇ ਨਵਜੰਮੇ ਬੱਚਿਆਂ ਦੀ ਦੇਖਭਾਲ NICU ਸਹੂਲਤਾਂ ਦਾ ਕੀਤਾ ਵਿਸਤਾਰ

0

Bathinda News: AIIMS Bathinda (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਦੇ ਨਿਓਨੇਟੋਲੋਜੀ ਵਿਭਾਗ ਨੇ ਧਨਤੇਰਸ ਅਤੇ ਦੀਵਾਲੀ ਦੇ ਸ਼ੁਭ ਮੌਕੇ ‘ਤੇ ਆਪਣੇ ਨਵਜੰਮੇ ਬੱਚਿਆਂ ਦੀ ਇੰਟੈਂਸਿਵ ਕੇਅਰ ਯੂਨਿਟ (NICU) ਨੂੰ 9 ਤੋਂ 20 ਬਿਸਤਰਿਆਂ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਏਮਜ਼ ਬਠਿੰਡਾ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਰਤਨ ਗੁਪਤਾ ਨੇ ਇਸ ਮੌਕੇ ਕਿਹਾ ਕਿ ਸੰਸਥਾ ਮਰੀਜ਼-ਕੇਂਦ੍ਰਿਤ, ਉੱਚ-ਗੁਣਵੱਤਾ ਵਾਲੀ ਸਿਹਤ ਸੰਭਾਲ ਲਈ ਉੱਤਮਤਾ ਦੇ ਕੇਂਦਰ ਵਜੋਂ ਵਿਕਸਤ ਹੋ ਰਹੀ ਹੈ।ਵਧੀ ਹੋਈ ਐਨਆਈਸੀਯੂ ਸਮਰੱਥਾ ਬਹੁਤ ਸਮੇਂ ਤੋਂ ਪਹਿਲਾਂ ਨਵਜੰਮੇ ਬੱਚਿਆਂ, ਬਹੁਤ ਘੱਟ ਜਨਮ ਵਜ਼ਨ(ELBW) ਨਵਜੰਮੇ ਬੱਚਿਆਂ, ਸਰਜੀਕਲ ਅਤੇ ਸਿੰਡਰੋਮਿਕ ਨਵਜੰਮੇ ਬੱਚਿਆਂ ਆਦਿ ਦੀ ਦੇਖਭਾਲ ਨੂੰ ਸਮਰੱਥ ਬਣਾਏਗੀ, ਅਤੇ ਬਿਸਤਰੇ ਦੀ ਘਾਟ ਕਾਰਨ ਹੋਣ ਵਾਲੇ ਰੈਫਰਲ ਨੂੰ ਰੋਕ ਦੇਵੇਗੀ।

ਇਹ ਵੀ ਪੜ੍ਹੋ ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਇਸ ਪ੍ਰੋਜੈਕਟ ਨੂੰ ਨੇਪਰੇ ਚਾੜਣ ਲਈ ਪ੍ਰੋ. (ਡਾ.) ਅਖਿਲੇਸ਼ ਪਾਠਕ ਡੀਨ ਅਕਾਦਮਿਕ, ਪ੍ਰੋ. (ਡਾ.) ਰਾਜੀਵ ਕੁਮਾਰ ਗੁਪਤਾ ਮੈਡੀਕਲ ਸੁਪਰਡੈਂਟ, ਕਰਨਲ ਰਾਜੀਵ ਸੇਨ ਰਾਏ ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਪ੍ਰੋ. (ਡਾ.) ਲੱਜਾ ਦੇਵੀ ਗੋਇਲ ਐੱਚਓਡੀ ਪ੍ਰਸੂਤੀ ਅਤੇ ਗਾਇਨੀਕੋਲੋਜੀ ਏਮਜ਼ ਬਠਿੰਡਾ ਦੀ ਨਿਰੰਤਰ ਪ੍ਰਸ਼ਾਸਕੀ ਅਗਵਾਈ ਰਹੀ। ਇਸ ਮੌਕੇ ਯੂਰੋਲੋਜੀ ਵਿਭਾਗ ਦੇ ਮੁਖੀ ਡਾ ਕਵਲਜੀਤ ਸਿੰਘ ਕੋੜਾ,ਰੈਡਓਲੋਜੀ ਵਿਭਾਗ ਦੇ ਮੁਖੀ ਡਾ ਪਰਮਦੀਪ ਸਿੰਘ, ਆਰਥੋ ਵਿਭਾਗ ਦੇ ਮੁਖੀ ਡਾ ਤਰੁਣ ਗੋਇਲ, ਡਾ. ਮਨੀਸ਼ ਸਵਾਮੀ ਅਤੇ ਡਾ. ਰਮਨਦੀਪ ਕੌਰ ਸਹਾਇਕ ਪ੍ਰੋਫੈਸਰ ਨਿਓਨੇਟੋਲੋਜੀ ਵਿਭਾਗ ਸਮੇਤ ਏਮਜ਼ ਬਠਿੰਡਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀ ਵਿਉਂਤਬੰਦੀ

Bathinda News:ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਭੁੱਚੋ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਹੜ ਪੀੜਤਾਂ ਲਈ ਸਹਾਇਤਾ ਕਰਨ ਸਬੰਧੀ ਚੱਲ ਰਹੀ ਮੁਹਿੰਮ ਤਹਿਤ ਉਹਨਾਂ ਦੇ ਖੇਤਾਂ ਨੂੰ ਪੱਧਰ ਕਰਨ ਲਈ 23 ਅਕਤੂਬਰ ਨੂੰ ਟਰੈਕਟਰ ਭੇਜਣ ਦੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੜਾਂ ਨੂੰ ਕੌਮੀ ਆਫਤ ਮੰਨ ਕੇ ਇਸ ਨਾਲ ਹੋਏ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਜਿਆਦਾ ਮੀਹਾਂ ਕਾਰਨ ਹੋਏ ਘਰਾਂ, ਪਸੂਆਂ, ਫਸਲਾਂ ਅਤੇ ਜਾਨੀ ਨੁਕਸਾਨ ਦੀ ਵੀ ਪੂਰੀ ਭਰਪਾਈ ਕੀਤੀ ਜਾਵੇ। ਹੜਾਂ ਕਾਰਨ ਉੱਚੀ- ਨੀਵੀਂ ਹੋਈ ਜਮੀਨ ਪੱਧਰੀ ਕਰਨ ਅਤੇ ਬਿਜਾਈ ਲਈ ਡੀਜ਼ਲ ਤੇ ਦੋਵੇਂ ਸਰਕਾਰਾਂ ਵੱਲੋਂ ਲਾਇਆ ਸਾਰਾ(ਜੋ56ਰੁਪੈ ਪ੍ਰਤੀ ਲੀਟਰ,)ਟੈਕਸ ਖਤਮ ਕੀਤਾ ਜਾਵੇ।

ਇਹ ਵੀ ਪੜ੍ਹੋ  ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਹੜ ਪੀੜਤ ਗਰੀਬ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਖਾਣ ਵਾਲੀ ਕਣਕ, ਪਸੂਆਂ ਲਈ ਤੂੜੀ, ਅਚਾਰ ਅਤੇ ਹੋਰ ਘਰੇਲੂ ਵਰਤੋਂ ਲਈ ਬਿਸਤਰੇ, ਖੇਸ, ਸੂਟ ਤੇ ਹੋਰ ਸਮਾਨ ਭੇਜਿਆ ਜਾ ਚੁੱਕਿਆ ਹੈ। ਹੁਣ 23 ਤਰੀਕ ਨੂੰ ਉਹਨਾਂ ਦੇ ਜਮੀਨ ਪੱਧਰਾਂ ਕਰਨ ਲਈ ਟਰੈਕਟਰਾਂ ਮਗਰ ਕਰਾਹੇ ਪਾ ਕੇ ਬਠਿੰਡਾ ਜ਼ਿਲ੍ਹੇ ਤੋਂ ਇਲਾਵਾ ਮਾਨਸਾ ਫਰੀਦਕੋਟ ਜ਼ਿਲਿਆਂ ਤੋਂ ਸੈਂਕੜੇ ਟਰੈਕਟਰ ਭੇਜੇ ਜਾਣਗੇ ਅਤੇ ਜਥੇਬੰਦੀ ਦੀ ਸਮਰੱਥਾ ਅਨੁਸਾਰ ਕਣਕ ਦਾ ਬੀਜ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਇਸ ਤੋਂ ਇਲਾਵਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਨੂੰ ਮਜਬੂਰੀ ਬੱਸ ਅੱਗ ਲਾਉਣ ਵਾਲੇ ਕਿਸਾਨਾਂ ਤੇ ਸਖਤੀ ਕਰਨ ਦੀ ਬਜਾਏ ਉਹਨਾਂ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਦੁਆਰਾ ਕਿਸਾਨਾਂ ਦੇ ਹਿਤਾਂ ਵਿੱਚ ਕੀਤੇ ਫੈਸਲੇ ਮੁਤਾਬਿਕ ਪਰਾਲੀ ਦੀ ਸੰਭਾਲ ਲਈ ਮੁਫਤ ਜਾਂ ਥੋੜੇ ਖਰਚਿਆਂ ਵਿੱਚ ਦਿੱਤੇ ਹੋਏ ਹੁਕਮਾਂ ਤਹਿਤ ਮਸ਼ੀਨਰੀ ਮੁਹਈਆ ਕਰਾਈ ਜਾਵੇ।

ਇਹ ਵੀ ਪੜ੍ਹੋ  ਪੰਜਾਬ ਤੋਂ ਬਿਹਾਰ ਜਾ ਰਹੀ ਰੇਲ ਗੱਡੀ ਬਣੀ ‘ਬਰਨਿੰਗ ਟਰੇਨ’, ਤਿੰਨ ਡੱਬੇ ਸੜ ਕੇ ਹੋਏ ਸਵਾਹ

ਉਹਨਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਹਿਲਾਂ ਤੋਂ ਹੀ ਕਰਜੇ ਚ ਨਪੀੜੇ ਜਾ ਚੁੱਕੇ ਕਿਸਾਨਾਂ ਨੂੰ ਡੀਏਪੀ ਯੂਰੀਆ ਖਾਦ ਦੇ ਨਾਲ ਹੋਰ ਧੱਕੇ ਨਾਲ ਸਮਾਨ ਦੇਣਾ ਬੰਦ ਕੀਤਾ ਜਾਵੇ ਅਤੇ ਜਬਰਦਸਤੀ ਸਮਾਨ ਮੜਨ ਵਾਲੇ ਦੁਕਾਨਦਾਰਾਂ/ਵਪਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਸਹਿਕਾਰੀ ਅਤੇ ਖੇਤੀ ਵਿਕਾਸ ਬੈਂਕਾਂ ਵਿਚ ਯਕਮੁਸ਼ਤ ਸਕੀਮ ਲਾਗੂ ਕਰਕੇ ਕਰਜ਼ਿਆਂ ਦਾ ਨਿਬੇੜਾ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਮਾਲਣ ਕੌਰ, ਕਰਮਜੀਤ ਕੌਰ ਲਹਿਰਾਖਾਨਾ, ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬਾ, ਬਾਬੂ ਸਿੰਘ ਮੰਡੀ ਖੁਰਦ ਸਮੇਤ ਬਲਾਕਾ /ਪਿੰਡਾਂ ਦੇ ਅਹੁਦੇਦਾਰ ਤੇ ਵਰਕਰ ਸ਼ਾਮਿਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਿਹਾਰ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ; ਕਿਹਾ, ”ਐਨਡੀਏ ਸਰਕਾਰ ਨੇ ਵਿਕਾਸ, ਸੁਰੱਖਿਆ ਅਤੇ ਭਰੋਸੇ ਦਾ ਵਾਤਾਵਰਨ ਬਣਾਇਆ”

0

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਿਹਾਰ ਹੁਣ ਵਿਕਾਸ ਦੇ ਰਸਤੇ ‘ਤੇ ਤੇਰੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਜਨਤਾ ਦਾ ਭਰੋਸਾ ਐਨਡੀਏ ਸਰਕਾਰ ਵਿੱਚ ਹੋਰ ਮਜਬੂਤ ਹੋਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਅਤੇ ਸ੍ਰੀ ਨੀਤੀਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ਵਿੱਚ ਦੁਬਾਰਾ ਐਨਡੀਏ ਦੀ ਸਸ਼ਕਤ, ਸਥਿਰ ਅਤੇ ਸੁਸ਼ਾਸਿਤ ਸਰਕਾਰ ਦਾ ਗਠਨ ਹੋਵੇਗਾ ਜਿਸ ਨਾਲ ਸੂਬਾ ਤੇਜ ਗਤੀ ਨਾਲ ਵਿਕਾਸ ਅਤੇ ਮਜਬੂਤੀ ਦੇ ਰਸਤੇ ‘ਤੇ ਲਗਾਤਾਰ ਅੱਗੇ ਵੱਧਦਾ ਰਵੇਗਾ।ਮੁੱਖ ਮੰਤਰੀ ਨੇ ਅੱਜ ਬਿਹਾਰ ਦੇ ਦੌਰੇ ‘ਤੇ ਚੌਣ ਸਭਾਵਾਂ ਨੂੰ ਸੰਬੋਧਿਤ ਕੀਤਾ।

ਇਹ ਵੀ ਪੜ੍ਹੋ  ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨੀਤੀਸ਼ ਕੁਮਾਰ ਦੀ ਅਗਵਾਈ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਬਿਹਾਰ ਨੇ ਵਿਕਾਸ ਦੀ ਨਵੀਂ ਦਿਸ਼ਾ ਪ੍ਰਾਪਤ ਕੀਤੀ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਰਜੇਡੀ-ਕਾਂਗ੍ਰੇਸ ਗਠਬੰਧਨ ‘ਤੇ ਤੀਖੀ ਟਿਪਣੀ ਕਰਦੇ ਹੋਏ ਕਿਹਾ ਕਿ ਪਿਛਲੀ ਸਰਕਾਰਾਂ ਨੇ ਗਰੀਬਾਂ ਦੇ ਹੱਕਾਂ ਦੀ ਅਣਦੇਖੀ ਕੀਤੀ ਅਤੇ ਬਿਹਾਰ ਨੂੰ ਪਿਛੋਕੜ ਵੱਲ ਧਕੇਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇੰਡੀ ਗਠਬੰਧਨ ਦੇ ਨੇਤਾਵਾਂ ਨੇ ਝੂਠੇ ਵਾਦਿਆਂ ਨਾਲ ਸੱਤਾ ਹਾਸਲ ਕੀਤੀ ਅਤੇ ਜਨਤਾ ਨੂੰ ਗੁਮਰਾਹ ਕੀਤਾ।ਉਨ੍ਹਾਂ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਬਿਹਾਰ ਨੂੰ ਜੰਗਲਰਾਜ ਤੋਂ ਕੱਡ ਕੇ ਵਿਕਾਸ ਅਤੇ ਸੁਸ਼ਾਸਨ ਦੀ ਦਿਸ਼ਾ ਵਿੱਚ ਅੱਗੇ ਵਧਾਇਆ ਹੈ।

ਇਹ ਵੀ ਪੜ੍ਹੋ  ਪੰਜਾਬ ਤੋਂ ਬਿਹਾਰ ਜਾ ਰਹੀ ਰੇਲ ਗੱਡੀ ਬਣੀ ‘ਬਰਨਿੰਗ ਟਰੇਨ’, ਤਿੰਨ ਡੱਬੇ ਸੜ ਕੇ ਹੋਏ ਸਵਾਹ

ਅੱਜ ਬਿਹਾਰ ਵਿੱਚ ਸੁਰੱਖਿਆ ਵਿਵਸਥਾ ਮਜਬੂਤ ਹੋਈ ਹੈ, ਮਹਿਲਾਵਾਂ ਵਿੱਚ ਸਵੈ-ਭਰੋਸਾ ਵਧਿਆ ਹੈ ਅਤੇ ਪਿੰਡਾਂ ਤੱਕ ਵਿਕਾਸ ਦੀ ਰੋਸ਼ਨੀ ਪਹੁੰਚੀ ਹੈ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ -ਜਦਯੂ ਗਠਬੰਧਨ ਸਰਕਾਰ ਨੇ ਬਿਹਾਰ ਨੂੰ ਵਿਕਸਿਤ ਰਾਜ ਬਨਾਉਣ ਲਈ ਠੋਸ ਯਤਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਬਿਹਾਰ ਹੁਣ ਨਵੇਂ ਯੁਗ ਵਿੱਚ ਆ ਚੁੱਕਾ ਹੈ ਅਤੇ ਜਨਤਾ ਦਾ ਉਤਸਾਹ ਇਸ ਗੱਲ ਦਾ ਨਤੀਜਾ ਹੈ।ਆਪਣੇ ਬਿਹਾਰ ਪ੍ਰਵਾਸ ਦੌਰਾਨ ਮੁੱਖ ਮੰਤਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਵਿਕਾਸ, ਸੁਸ਼ਾਸਨ ਅਤੇ ਸਥਿਰਤਾ ਦੇ ਪੱਖ ਵਿੱਚ ਇੱਕਜੁਟ ਹੋ ਕੇ ਭਾਜਪਾ-ਜੈਦਯੂ ਗਠਬੰਧਨ ਦਾ ਸਮਰਥਨ ਕਰਨ। ਬਿਹਾਰ ਪਹੁੰਚਣ ‘ਤੇ ਨਾਗਰਿਕਾਂ ਨੇ ਮੁੱਖ ਮੰਤਰੀ ਦਾ ਜੋਰਦਾਰ ਸੁਆਗਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ

0

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਬਿਹਾਰ ਦੇ ਪਟਨਾ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਸ਼ਾਹ ਨਾਲ ਬਿਹਾਰ ਚੌਣ ਸਮੇਤ ਵੱਖ ਵੱਖ ਮਹੱਤਵਪੂਰਨ ਵਿਸ਼ਿਆਂ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਧਨਤੇਰਸ ਅਤੇ ਦੀਵਾਲੀ ਦੀ ਸ਼ੁਭਕਾਮਨਾਵਾਂ ਵੀ ਦਿੱਤੀ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਸਾਹਮਣੇ ਪੂਰੇ ਹਰਿਆਣਾ ਵਿੱਚ ਲਗਾਤਾਰ ਤਿੱਜੀ ਵਾਰ ਬਣੀ ਬੀਜੇਪੀ ਸਰਕਾਰ ਦੇ ਇੱਕ ਸਾਲ ਦੀ ਉਪਲਬਧਿਆਂ ਦਾ ਬਿਯੌਰਾ ਵੀ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖਾਂ ਨੂੰ ਆਗੂ ਵਿਹੂਣੇ ਕਰਨ ਦੀ ਸਾਜ਼ਿਸ਼ ਤੋਂ ਸੁਚੇਤ ਰਹਿਣ ਦੀ ਅਪੀਲ

0

👉ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਧਰਮ ਨਿਰਪੱਖ ਕਦਰਾਂ ਕੀਮਤਾਂ ਲਈ ਦਿੱਤੀ ਸਿਰਮੌਰ ਸ਼ਹਾਦਤ ਨੂੰ ਕੀਤਾ ਨਮਨ
Chandigarh News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਨੀਆਂ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਕਿ ਉਹ ਸਿੱਖ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਅਤੇ ਖਾਲਸਾ ਪੰਥ ਨੂੰ ਪੂਰੀ ਤਰ੍ਹਾਂ ਆਗੂ ਵਿਹੂਣਾ ਕਰਨ ਦੀ ਡੂੰਘੀ ਸਾਜ਼ਿਸ਼ ਨੂੰ ਪਛਾਨਣ ਤੇ ਮਾਤ ਪਾਉਣ।ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਦੇਸ਼ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਅਤੇ ਧਰਮ ਨਿਰਪੱਖਤਾ, ਮਨੁੱਖੀ ਅਧਿਕਾਰਾਂ ਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਦੀ ਜ਼ਰੂਰਤ ਹੈ ਜਿਸ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਵਉਚ ਬਲਿਦਾਨ ਦਿੱਤਾ ਅਤੇ ਇਹ ਦੁਨੀਆਂ ਵਿਚ ਇਕਲੌਤੀ ਅਜਿਹੀ ਉਦਾਹਰਣ ਹੈ ਜਦੋਂ ਕਿਸੇ ਨੇ ਆਪਣੇ ਨਹੀਂ ਬਲਕਿ ਦੂਜੇ ਧਰਮ ਦੀ ਰਾਖੀ ਵਾਸਤੇ ਸ਼ਹਾਦਤ ਦਿੱਤੀ ਹੋਵੇ। ਉਹਨਾਂ ਕਿਹਾ ਕਿ ਦੇਸ਼ ਨੂੰ ਗੁਰੂ ਸਾਹਿਬ ਦੇ ਦਰਸਾਏ ਰਾਹ ’ਤੇ ਚੱਲਣ ਦੀ ਜ਼ਰੂਰਤ ਹੈ ਕਿਉਂਕਿ ਇਹੀ ਧਾਰਮਿਕ ਸ਼ਹਿਣਸ਼ੀਲਤਾ ਤੇ ਆਪਸੀ ਭਾਈਚਾਰਕ ਸਾਂਝ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ।ਸ: ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਕੰਮ ਕੀਤਾ।

ਇਹ ਵੀ ਪੜ੍ਹੋ ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਉਹਨਾਂ ਕਿਹਾ ਕਿ ਇਹੀ ਧਾਰਨਾਵਾਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਦਾ ਮਾਰਗ ਦਰਸ਼ਨ ਕਰਦੀਆਂ ਰਹੀਆਂ ਤੇ ਸਰਕਾਰਾਂ ਪੰਦਰਾਂ ਸਾਲ ਤੱਕ ਇਹਨਾਂ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੀਆਂ ਰਹੀਆਂ ਤਾਂ ਜੋ ਅਕਾਲੀ ਦਲ ਦੀਆਂ ਤਿੰਨ ਸਰਕਾਰਾਂ ਵੇਲੇ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰਹੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਖਾਲਸਾ ਪੰਥ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਘਟੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ ਜੋ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਬਹੁਤ ਵੱਡਾ ਖ਼ਤਰਾ ਬਣ ਸਕਦੀਆਂ ਹਨ। ਉਹਨਾਂ ਕਿਹਾ ਕਿ ਖਾਲਸਾ ਪੰਥ ਅੱਜ ਅਣਕਿਆਸੇ ਸਿਧਾਂਤਕ ਤੇ ਸਿਆਸੀ ਖ਼ਤਰੇ ਦੀ ਮਾਰ ਹੇਠ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਤਾਕਤਵਰ ਤੱਤ ਸਿੱਖਾਂ ਦੀਆਂ ਤਿੰਨ ਸਿਰਮੌਰ ਧਾਰਮਿਕ ਤੇ ਸਿਆਸੀ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ’ਤੇ ਕਬਜ਼ੇ ਲਈ ਸਦੀਆਂ ਪੁਰਾਣੀ ਰਣਨੀਤੀ ਅਪਣਾ ਰਹੇ ਹਨ ਅਤੇ ਕੌਮ ਦੇ ਗੱਦਾਰਾਂ ਨੂੰ ਆਪਣੇ ਵੱਲ ਖਿੱਚਣ ਤੇ ਸੋਸ਼ਲ ਤੇ ਮੁੱਖ ਮੀਡੀਆ ਵਿਚ ਅਕਾਲੀ ਦਲ ਲੀਡਰਸ਼ਿਪ ਨੂੰ ਬਦਨਾਮ ਕਰਨ ਵਾਸਤੇ ਜ਼ਹਿਰੀਲਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਪਿਛਲੇ 13 ਸਾਲਾਂ ਵਿਚ ਪੰਜਾਬ ਵਿਚ ਵੇਖਿਆ ਹੈ ਕਿ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਝੂਠ ਦਾ ਪ੍ਰਚਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਇਹ ਵੀ ਪੜ੍ਹੋ  ਪੰਜਾਬ ਤੋਂ ਬਿਹਾਰ ਜਾ ਰਹੀ ਰੇਲ ਗੱਡੀ ਬਣੀ ‘ਬਰਨਿੰਗ ਟਰੇਨ’, ਤਿੰਨ ਡੱਬੇ ਸੜ ਕੇ ਹੋਏ ਸਵਾਹ

ਉਹਨਾਂ ਕਿਹਾ ਕਿ ਇਹਨਾਂ ਸਿੱਖ ਵਿਰੋਧੀ ਸਾਜ਼ਿਸਕਾਰਾਂ ਤੇ ਉਹਨਾਂ ਦੀਆਂ ਕਠਪੁਤਲੀਆਂ ਦਾ ਮਕਸਦ ਸਿੱਖਾਂ ਤੋਂ ਲੋਕਤੰਤਰੀ ਢੰਗ ਨਾਲ ਚੁਣੇ ਉਹਨਾਂ ਦੇ ਧਾਰਮਿਕ ਨੁਮਾਇੰਦਿਆਂ ਨੂੰ ਦਰ ਕਿਨਾਰ ਕਰ ਕੇ ਉਹਨਾਂ ਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਖੋਹਣਾ ਹੈ। ਉਹਨਾਂ ਕਿਹਾ ਕਿ ਇਹਨਾਂ ਦਾ ਅਖੀਰਲਾ ਮਕਸਦ ਖਾਲਸਾ ਪੰਥ ਦੀ ਨਿਵੇਕਲੀ ਤੇ ਨਿਆਰੀ ਪਛਾਣ ਨੂੰ ਕਮਜ਼ੋਰ ਤੇ ਖ਼ਤਮ ਕਰਨਾ ਹੈ ਜਿਸ ਵਾਸਤੇ ਇਹ ਇਤਿਹਾਸਕ ਗੁਰਧਾਮਾਂ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਰਹੇ ਹਨ ਤੇ ਗੈਰ ਸਿੱਖਾਂ ਦੇ ਮਨਸੂਬਿਆਂ ਮੁਤਾਬਕ ਇਹਨਾਂ ਨੂੰ ਚਲਾ ਰਹੇ ਹਨ।ਸ: ਬਾਦਲ ਨੇ ਕਿਹਾ ਕਿ ਇਹ ਸਿੱਖ ਵਿਰੋਧੀ ਸਾਜ਼ਿਸ਼ਾਂ ਪਹਿਲਾਂ ਹੀ ਪੰਜਾਬ ਤੋਂ ਬਾਹਰ ਸਾਡੇ ਪਵਿੱਤਰ ਤਖ਼ਤਾਂ ਸਮੇਤ ਗੁਰਧਾਮਾਂ ਦਾ ਪ੍ਰਬੰਧ ਖੋਹਣ ਵਿਚ ਕਾਮਯਾਂਬ ਹੋ ਗਈਆਂ ਹਨ। ਹੁਣ ਇਹ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਖੋਹਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਦੀ ਨਿਵੇਕਲੀ ਵਿਚਾਰਧਾਰਾ ਤੇ ਸੰਦੇਸ਼ ’ਤੇ ਇਹ ਅੰਤਿਮ ਹਮਲਾ ਹੈ। ਉਹਨਾਂ ਕਿਹਾ ਕਿ ਇਹ ਸਾਜ਼ਿਸ਼ਘਾੜੇ ਜਾਣਦੇ ਹਨ ਕਿ ਇਹ ਤਾਂ ਹੀ ਸਫਲ ਹੋਣਗੇ ਜੇਕਰ ਸਿੱਖਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਪਾਸੇ ਕਰਨਗੇ ਅਤੇ ਸਿੱਖ ਧਰਮ ਦੇ ਪ੍ਰਬੰਧ ’ਤੇ ਆਪਣੀਆਂ ਕਠਪੁਤਲੀਆਂ ਬਿਠਾਉਣਗੇ। ਉਹਨਾਂ ਕਿਹਾ ਕਿ ਇਹ ਦਿੱਲੀ, ਹਰਿਆਣਾ ਤੇ ਮਹਾਰਾਸ਼ਟਰ ਵਿਚ ਪਹਿਲਾਂ ਹੀ ਸਫਲ ਹੋ ਚੁੱਕੇ ਹਨ ਜਿਥੇ ਸਿੱਖ ਸੰਸਥਾਵਾਂ ਹੁਣ ਗੈਰ ਸਿੱਖ ਸਰਕਾਰ ਦੇ ਸਿੱਧੇ ਕੰਟਰੋਲ ਹੇਠ ਹਨ।ਸੈਮੀਨਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਡਗੱਜ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੇ ਵੀ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਵੱਲੋਂ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਤਿਉਹਾਰੀ ਸੀਜ਼ਨ ਦੌਰਾਨ ਖਰੀਦ ਕਾਰਜਾਂ ਦੀ ਨਿਰੰਤਰ ਨਿਗਰਾਨੀ ਕਰਨ ਦੇ ਆਦੇਸ਼

0

👉ਸੂਬੇ ਵਿੱਚ ਕਿਸਾਨਾਂ ਨੂੰ ਝੋਨੇ ਦੀ 7472 ਕਰੋੜ ਰੁਪਏ ਦੀ ਅਦਾਇਗੀ, 100 ਫ਼ੀਸਦੀ ਲਿਫਟਿੰਗ ਹੋਈ
Chandigarh News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਅਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਝੋਨੇ ਦੀ ਚੱਲ ਰਹੀ ਖਰੀਦ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਯਕੀਨੀ ਬਣਾਉਣ ਦੇ ਹੁਕਮ ਦਿੱਤੇ।ਅੱਜ ਇੱਥੇ ਆਪਣੀ ਰਿਹਾਇਸ਼ ਵਿਖੇ ਆਈ.ਏ.ਐਸ. ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਬਾਵਜੂਦ, ਪੰਜਾਬ ਵੱਲੋਂ ਅਜੇ ਵੀ ਕੌਮੀ ਅਨਾਜ ਭੰਡਾਰ ਵਿੱਚ 175 ਲੱਖ ਮੀਟਰਕ ਟਨ ਝੋਨੇ ਦਾ ਯੋਗਦਾਨ ਪਾਉਣ ਦੀ ਸੰਭਾਵਨਾ ਹੈ। ਨਿਰਵਿਘਨ ਅਤੇ ਸੁਚਾਰੂ ਖਰੀਦ ਪ੍ਰਬੰਧਾਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ ਕਿ ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਪੈਦਾ ਹੋਇਆ ਇੱਕ-ਇੱਕ ਦਾਣਾ ਖਰੀਦਿਆ ਜਾਵੇ।

ਇਹ ਵੀ ਪੜ੍ਹੋ  ਪੰਜਾਬ ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਕਰੇਗਾ ਸ਼ੁਰੂ: ਹਰਪਾਲ ਸਿੰਘ ਚੀਮਾ

ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਉਣੀ ਮੰਡੀਕਰਨ ਸੀਜ਼ਨ, 2025-26 ਵਿੱਚ ਝੋਨੇ ਦੀ ਖਰੀਦ ਲਈ 1,822 ਨਿਯਮਤ ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਨੋਟੀਫਾਈਡ ਮੰਡੀਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਵੱਲੋਂ ਅਲਾਟ ਕੀਤੀਆਂ ਗਈਆਂ ਹਨ।ਮੁੱਖ ਮੰਤਰੀ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ 38.65 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿੱਚੋਂ 37.20 ਲੱਖ ਮੀਟਰਕ ਟਨ ਝੋਨਾ ਪਹਿਲਾਂ ਹੀ ਖਰੀਦਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਖਰੀਦ ਦੇ 72 ਘੰਟਿਆਂ ਦੇ ਅੰਦਰ-ਅੰਦਰ ਲਿਫਟਿੰਗ ਨੂੰ ਯਕੀਨੀ ਬਣਾਉਣ ਸਬੰਧੀ ਸੂਬਾ ਸਰਕਾਰ ਦੇ ਮਾਪਦੰਡ ਦੀ ਪਾਲਣਾ ਕਰਦਿਆਂ ਸੂਬੇ ਵੱਲੋਂ 100 ਫੀਸਦ ਲਿਫਟਿੰਗ ਹੋ ਚੁੱਕੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਖਰੀਦੇ ਗਏ ਅਨਾਜ ਲਈ ਕਿਸਾਨਾਂ ਨੂੰ ਕੁੱਲ 7,472.20 ਕਰੋੜ ਰੁਪਏ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ  Mohali Police ਵੱਲੋਂ ਮੋਬਾਇਲ ਸਨੈਚਿੰਗ ਅਤੇ ਮੋਟਰਸਾਇਕਲ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼,10 ਮੋਟਰਸਾਈਕਲ ਅਤੇ 5 ਮੋਬਾਇਲ ਫੋਨ ਬਰਾਮਦ

ਝੋਨੇ ਦੇ ਇੱਕ-ਇੱਕ ਦਾਣੇ ਦੀ ਖਰੀਦ ਸਬੰਧੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੀ ਖਰੀਦ ਪ੍ਰਕਿਰਿਆ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਿਰਵਿਘਨ, ਪਾਰਦਰਸ਼ੀ ਅਤੇ ਕੁਸ਼ਲ ਅਨਾਜ ਖਰੀਦ ਨੂੰ ਯਕੀਨੀ ਬਣਾਉਣ ਲਈ ਮਿਸਾਲੀ ਕਦਮ ਚੁੱਕੇ ਗਏ ਹਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਹੇਠਲੇ ਪੱਧਰ ‘ਤੇ ਪੁਖਤਾ ਪ੍ਰਬੰਧਾਂ ਰਾਹੀਂ ਕਿਸਾਨਾਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1904822