Saturday, May 16, 2026
Home Blog Page 385

DAV College Bathinda ਵਿਖੇ ਪ੍ਰੀ ਦੀਵਾਲੀ ਦੇ ਤਿਉਹਾਰ ਦਾ ਆਯੋਜਨ

Bathinda News:DAV College Bathinda ਵਿਖੇ ਪ੍ਰੀ ਦੀਵਾਲੀ ਸਮਾਰੋਹ ਦੇ ਮੌਕੇ ‘ਤੇ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਲਿਆ। ਇਸ ਤਿਉਹਾਰ ਦੀ ਸ਼ੁਰੂਆਤ ਕਾਲਜ ਦੀਆਂ ਪ੍ਰਾਪਤੀਆਂ ਦੇ ਸਵਾਗਤੀ ਨੋਟ ਅਤੇ ਪ੍ਰਵਾਨਗੀ ਨਾਲ ਹੋਈ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਡੀਏਵੀ ਪਰਿਵਾਰ ਦੀ ਖੁਸ਼ਹਾਲ ਅਤੇ ਖੁਸ਼ੀ ਭਰੀ ਦੀਵਾਲੀ ਦੀ ਕਾਮਨਾ ਕੀਤੀ। ਉਨ੍ਹਾਂ ਸਾਰਿਆਂ ਨੂੰ ਹਰੀ ਦੀਵਾਲੀ ਮਨਾਉਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ ਪੰਜਾਬ ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਕਰੇਗਾ ਸ਼ੁਰੂ: ਹਰਪਾਲ ਸਿੰਘ ਚੀਮਾ

ਇਸ ਸਮਾਗਮ ਦਾ ਪ੍ਰਬੰਧ ਸਟਾਫ ਸਕੱਤਰ ਡਾ. ਪਰਵੀਰ ਬਾਲਾ ਨੇ ਯੂਥ ਕੋਆਰਡੀਨੇਟਰ ਡਾ. ਪਰਮਜੀਤ ਕੌਰ ਨਾਲ ਮਿਲ ਕੇ ਕੀਤਾ। ਇਸ ਜਸ਼ਨ ਵਿੱਚ ਪ੍ਰੋ. ਰਾਜੇਸ਼ ਬੱਤਰਾ, ਪ੍ਰੋ. ਰਮਿਲ ਗੁਪਤਾ, ਪ੍ਰੋ. ਨਿਰਮਲ ਸਿੰਘ, ਪ੍ਰੋ. ਲਖਵੀਰ ਸਿੰਘ ਅਤੇ ਪ੍ਰੋ. ਮਨਦੀਪ ਦੁਆਰਾ ਵੱਖ-ਵੱਖ ਪ੍ਰਦਰਸ਼ਨ ਸ਼ਾਮਲ ਸਨ। ਇਨ੍ਹਾਂ ਪ੍ਰਦਰਸ਼ਨਾਂ ਤੋਂ ਬਾਅਦ ਡਾ. ਮੋਨਿਕਾ ਘੁੱਲਾ ਅਤੇ ਪ੍ਰੋ. ਹੀਨਾ ਬਿੰਦਲ ਦੁਆਰਾ ਮਜ਼ੇਦਾਰ ਗੇਮਾਂ ਦਾ ਆਯੋਜਨ ਕੀਤਾ ਗਿਆ। ਜਸ਼ਨ ਦਾ ਅੰਤ ਡਾ. ਕੁਲਵਿੰਦਰ ਸਿੰਘ ਮਾਨ, ਪ੍ਰੋ. ਅਮਨ ਮਲਹੋਤਰਾ, ਪ੍ਰੋ. ਕੁਲਦੀਪ ਸਿੰਘ, ਡਾ. ਰਣਜੀਤ ਸਿੰਘ, ਪ੍ਰੋ. ਗੁਰਦੀਪ ਸਿੰਘ ਅਤੇ ਪ੍ਰੋ. ਰੂਪ ਸਿੰਘ ਦੁਆਰਾ ਸਮੂਹ ਭੰਗੜਾ ਪ੍ਰਦਰਸ਼ਨ ਨਾਲ ਹੋਇਆ।

ਇਹ ਵੀ ਪੜ੍ਹੋ Malwa Physical Education College Bathinda ਲਵਪ੍ਰੀਤ ਸਿੰਘ ਨੇ ਕੁਸ਼ਤੀ ਮੁਕਾਬਲੇ ‘ਚ ਜਿੱਤਿਆ ਕਾਸ਼ੀ ਦਾ ਤਮਗਾ

ਇਸ ਤੋਂ ਇਲਾਵਾ ਗਰੁੱਪ ਡਾਂਸ ਵਿਚ ਡਾ. ਪਰਮਜੀਤ ਕੌਰ, ਡਾ. ਪ੍ਰਭਜੋਤ ਕੌਰ, ਡਾ. ਮੋਨਿਕਾ ਘੁੱਲਾ, ਪ੍ਰੋ. ਹੀਨਾ ਬਿੰਦਲ, ਪ੍ਰੋ. ਕਿਰਨ ਕੌਰ ਅਤੇ ਪ੍ਰੋ. ਕੁਲਵਿੰਦਰ ਕੌਰ ਸ਼ਾਮਲ ਸਨ। ਸਮਾਪਤੀ ਵੇਲੇ, ਸਾਰਿਆਂ ਨੇ ਡਾ. ਸ਼ੀਸ਼ਪਾਲ ਜਿੰਦਲ ਦੀ ਨਿਗਰਾਨੀ ਹੇਠ ਸੁਆਦੀ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ।ਡਾ. ਨੀਤੂ ਪੁਰੋਹਿਤ ਨੇ ਸਟੇਜ ਦਾ ਵਧੀਆ ਪ੍ਰਬੰਧਨ ਕੀਤਾ। ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰਾਂ ਨੇ ਪ੍ਰੀ ਦੀਵਾਲੀ ਜਸ਼ਨ ਦਾ ਆਨੰਦ ਮਾਣਿਆ ਅਤੇ ਇੱਕ ਦੂਜੇ ਨਾਲ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Malwa Physical Education College Bathinda ਲਵਪ੍ਰੀਤ ਸਿੰਘ ਨੇ ਕੁਸ਼ਤੀ ਮੁਕਾਬਲੇ ‘ਚ ਜਿੱਤਿਆ ਕਾਸ਼ੀ ਦਾ ਤਮਗਾ

0

Bathinda News: Malwa Physical Education College Bathinda ਦੇ ਹੋਣਹਾਰ ਬੀ.ਪੀ.ਈ.ਐਸ 3 ਸਾਲ ਦੇ ਵਿਦਿਆਰਥੀ ਨੇ ਮਿਤੀ 17-10-2025 ਨੂੰ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਚੱਲ ਰਹੀ ਅੰਤਰ ਕਾਲਜ ਕੁਸ਼ਤੀ ਮੁਕਾਬਲੇ (ਔਰਤਾਂ ਅਤੇ ਮਰਦਾਂ ) ਵਿੱਚ ਕਾਲਜ ਦੀ ਜਿੱਤ ਦੀ ਲੜੀ ਨੂੰ ਬਰਕਰਾਰ ਰੱਖਦੇ ਹੋਏ ਕਾਸ਼ੀ ਦਾ ਤਮਗਾ ਜਿੱਤ ਕੇ ਕਾਲਜ ਦੀ ਝੋਲੀ ਚ ਪਾਇਆ।ਇਸ ਕੈਟਾਗਿਰੀ ਵਿੱਚ 12 ਰੈਸਲਾਰਾਂ ਨੇ (63 ਕਿੱਲੋਂ ਭਾਰ) ਵਿੱਚ ਭਾਗ ਲਿਆ, ਲਵਪ੍ਰੀਤ ਸਿੰਘ ਨੇ ਆਪਣੀ ਪ੍ਰਤਿਭਾ ਦਾ ਪ੍ਰਦਸ਼ਨ ਕਰਦੇ ਹੋਏ ਕਾਸ਼ੀ ਦਾ ਤਮਗਾ ਪ੍ਰਾਪਤ ਕੀਤਾ, ਜਿਕਰਯੋਗ ਹੈ ਕਿ ਇਹ ਹੋਣਹਾਰ ਪਹਿਲਵਾਨ ਪਹਿਲਾ ਵੀ ਅੰਤਰ ਕਾਲਜ, ਸਰਵ-ਭਾਰਤੀ ਅੰਤਰ-ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ ਤੇ ਤਮਗੇ ਜਿੱਤ ਕੇ ਆਪਣਾ ਅਤੇ ਕਾਲਜ ਦੇ ਨਾਮ ਨੂੰ ਚਾਰ ਚੰਨ ਲਗਾ ਚੁੱਕਾ ਹੈ।

ਇਹ ਵੀ ਪੜ੍ਹੋ ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਇਸ ਹੋਣਹਾਰ ਪਹਿਲਵਾਨ ਦੀ ਜਿਕਰਯੋਗ ਪ੍ਰਾਪਤੀ ਤੇ ਕਾਲਜ ਡਾਇਰੈਕਟਰ ਰਘਵੀਰਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਇਸ ਹੋਣਹਾਰ ਪਹਿਲਵਾਨ ਨੂੰ ਇਸ ਦੇ ਜਿਕਰ ਯੋਗ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਆਉਣ ਵਾਲੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਲਈ ਸੁਭ ਇਛਾਵਾਂ ਦਿੱਤੀਆਂ। ਕਾਲਜ ਦੀ ਸਮੁੱਚੀ ਮੈਨੇਜਮੈਂਟ ਸ਼੍ਰੀ ਰਮਨ ਸ਼ਿੰਗਲਾ ਚੇਅਰਮੈਨ, ਰੀਟਾਇਡ ਜੌਆਇੰਟ ਕਮਿਸ਼ਨਰ ਇੰਨਕਮ ਟੈਕਸ ਕੇ ਪੀ ਐਸ ਬਾਰੜ (ਅੰਤਰ ਰਾਸ਼ਟਰੀ ਐਥਲੀਟ), ਵਾਇਸ ਪ੍ਰੈਜੀਡੈਟ ਸ਼੍ਰੀ ਰਾਕੇਸ਼ ਗੋਇਲ, ਨੇ ਸਮੂਹ ਸਟਾਫ ਅਤੇ ਹੋਣਹਾਰ ਪਹਿਲਵਾਨ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਉਸ ਨੂੰ ਕਾਲਜ ਸਲਾਨਾ ਸਮਾਗਮ ਵਿੱਚ ਸਨਮਾਨਿਤ ਕਰਨ ਦਾ ਐਲਾਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜਨਵਰੀ 2025 ਤੋਂ ਹੁਣ ਤੱਕ 2408 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਕੀਤਾ ਦੌਰਾ: ਸ. ਕੁਲਤਾਰ ਸਿੰਘ ਸੰਧਵਾਂ

0

Chandigarh News:ਸੂਬੇ ਦੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਦੇ ਕੰਮਕਾਜ ਨਾਲ ਸਬੰਧਤ ਵਿਵਹਾਰਕ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਦੌਰਾ ਕਰਨ ਦਾ ਸੱਦਾ ਦਿੱਤਾ।ਸ. ਸੰਧਵਾਂ ਨੇ ਦੱਸਿਆ ਕਿ 1 ਜਨਵਰੀ 2025 ਤੋਂ ਹੁਣ ਤੱਕ ਵਿਧਾਨ ਸਭਾ ਦੀ ਅਸਲ ਕਾਰਵਾਈ ਦੇਖਣ ਲਈ ਸੈਸ਼ਨ ਦੌਰਾਨ 1237 ਵਿਦਿਆਰਥੀਆਂ ਨੇ ਅਤੇ ਗੈਰ-ਸੈਸ਼ਨ ਦਿਨਾਂ ਦੌਰਾਨ 1171 ਵਿਦਿਆਰਥੀਆਂ ਨੇ ਦੌਰਾ ਕੀਤਾ।ਸਪੀਕਰ ਨੇ ਵਿਦਿਆਰਥੀਆਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਾ ਬੇਹੱਦ ਖੁਸ਼ੀ ਦੀ ਗੱਲ ਹੈ।

ਇਹ ਵੀ ਪੜ੍ਹੋ  ਪੰਜਾਬ ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਕਰੇਗਾ ਸ਼ੁਰੂ: ਹਰਪਾਲ ਸਿੰਘ ਚੀਮਾ

ਸੰਧਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਸੰਵਿਧਾਨਕ ਕਾਰਵਾਈ ਨੂੰ ਦੇਖ ਕੇ ਵਿਦਿਆਰਥੀਆਂ ਅੰਦਰ ਸਿਆਸੀ ਦੇ ਖੇਤਰ ਵਿੱਚ ਦਿਲਚਸਪੀ ਪੈਦਾ ਹੋਈ ਹੈ ਜੋ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬੇਹੱਦ ਮਹੱਤਵਪੂਰਨ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫੇਰੀ ਉਨ੍ਹਾਂ ਦੇ ਭਵਿੱਖ ਦੇ ਜੀਵਨ ਵਿੱਚ ਬਹੁਤ ਲਾਭਦਾਇਕ ਸਾਬਤ ਹੋਵੇਗੀ। ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦੀ ਇਮਾਰਤ ਦੇ ਸ਼ਾਨਦਾਰ ਡਿਜ਼ਾਈਨ ਅਤੇ ਆਰਕੀਟੈਕਚਰ ਨੂੰ ਦੇਖ ਕੇ ਹੈਰਾਨੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਿਲਵਰ ਓਕਸ ਸਕੂਲ ਨੇ ਉਤਸ਼ਾਹ ਅਤੇ ਸਿਰਜਣਾਤਮਕਤਾ ਨਾਲ ਮਨਾਈ ਦੀਵਾਲੀ

0

Bathinda News:ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਸਿਲਵਰ ਓਕਸ ਸਕੂਲ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ।ਵਿਦਿਆਰਥੀਆਂ ਲਈ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿੱਚ ਰਚਨਾਤਮਕਤਾ,ਵਾਤਾਵਰਣ ਚੇਤਨਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਤ ਕਰਨ ਲਈ ਸਕੂਲ ਦੀ ਵਚਨਬੱਧਤਾ ਸਪੱਸ਼ਟ ਸੀ।ਸੁਸ਼ਾਂਤਸਿਟੀ II ਵਿੱਚ ਵਿਦਿਆਰਥੀਆਂ ਨੇ ਦੀਯਾ ਸਜਾਵਟ,ਰੰਗੋਲੀ ਬਣਾਉਣ,ਅੱਗ ਤੋਂ ਬਿਨਾਂ ਮਠਿਆਈਆਂ ਅਤੇ ਬੈਸਟ ਆਊਟਆਫ ਵੇਸਟ ਵਰਗੇ ਮੁਕਾਬਲਿਆਂ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ  ਬਠਿੰਡਾ ‘ਚ ਪੁੱਛਾਂ ਦੇਣ ਵਾਲਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਸਕੂਲ ਨੇ ਤਿਉਹਾਰ ਨਾਲ ਵਿਦਿਆਰਥੀਆਂ ਦੇ ਸਬੰਧਾਂ ਨੂੰ ਡੂੰਘਾ ਕਰਨ ਲਈ ਵਰਕਸ਼ਾਪਾਂ ਅਤੇ ਗਤੀਵਿਧੀਆਂ ਦਾ ਆਯੋਜਨਕੀਤਾ, ਜਿਸ ਵਿੱਚ ਦੀਆ ਅਤੇ ਮੋਮਬੱਤੀ ਬਣਾਉਣਾ ਸ਼ਾਮਲਹੈ।ਡੱਬਵਾਲੀ ਰੋਡ ਸ਼ਾਖਾ ਨੇ ਥਾਲੀ ਅਤੇ ਦੀਯਾ ਸਜਾਵਟ,ਅਤੇ ਮੋਲਡਿਟ ਮਿੱਟੀ, ਮਿੱਟੀਮੋਲਡਿੰਗ ਮੁਕਾਬਲੇ ਆਦਿ ਦੀ ਵਰਤੋਂ ਕਰਦੇ ਹੋਏ ਚਾਹਦੀਆਂ ਲਾਈਟਾਂ ਹੋਲਡਰਾਂ ਵਰਗੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ।ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ  ਪੰਜਾਬ ਤੋਂ ਬਿਹਾਰ ਜਾ ਰਹੀ ਰੇਲ ਗੱਡੀ ਬਣੀ ‘ਬਰਨਿੰਗ ਟਰੇਨ’, ਤਿੰਨ ਡੱਬੇ ਸੜ ਕੇ ਹੋਏ ਸਵਾਹ

ਦੋਵਾਂ ਸ਼ਾਖਾਵਾਂ ਵਿੱਚ ਇੱਕ ਰਵਾਇਤੀ ਦੀਵਾਲੀ ਅਤੇ ਧੰਨ ਤੇ ਰਸ ਪੂਜਾ ਦਾ ਆਯੋਜਨ ਕੀਤਾ ਗਿਆ, ਜਿੱਥੇ ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ,ਡਾਇਰੈਕਟਰ ਸ਼੍ਰੀਮਤੀ ਬਰਿੰਦਰਪਾਲ ਸੇਖੋਂ ਅਤੇ ਸ਼੍ਰੀ ਦਿਨਵ ਸਿੰਗਲਾ ਨੇ ਇਸ ਮੌਕੇ ਦੀ ਸ਼ੋਭਾ ਵਧਾਈ।ਪੂਜਾ ਤੋਂ ਬਾਅਦ ਤਿਉਹਾਰ ਮਨਾਇਆ ਗਿਆ ਅਤੇ ਮਠਿਆਈਆਂ ਵੰਡੀਆਂ ਗਈਆਂ।ਰਾਮਪੁਰਾ ਰੋਡ ਸ਼ਾਖਾ ਵਿਖੇ ਦੀਵਾਲੀ ਪੂਜਾ ਅਤੇ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿੱਥੇ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਖੁਸ਼ੀ ਨਾਲ ਹਿੱਸਾ ਲਿਆ।ਸਿਲਵਰ ਓਕਸ ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਮੈਂਬਰਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਕਰੇਗਾ ਸ਼ੁਰੂ: ਹਰਪਾਲ ਸਿੰਘ ਚੀਮਾ

0

👉ਤਿਮਾਹੀ ਬੰਪਰ ਡਰਾਅ ਰਾਹੀਂ ਦੂਜਾ ਇਨਾਮ 50,000 ਰੁਪਏ ਅਤੇ ਤੀਜਾ ਇਨਾਮ 25,000 ਰੁਪਏ ਦਿੱਤਾ ਜਾਵੇਗਾ
Chandigarh News:ਕਰ ਪਾਲਣਾ ਵਿੱਚ ਪਾਰਦਰਸ਼ਤਾ ਅਤੇ ਨਾਗਰਿਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡੇ ਯਤਨ ਵਜੋਂ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਸੂਬੇ ਦੀ ਪ੍ਰਸਿੱਧ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਵਿੱਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਵਿੱਚ ਹੁਣ ਇੱਕ ਤਿਮਾਹੀ ਬੰਪਰ ਡਰਾਅ ਸ਼ਾਮਲ ਹੋਵੇਗਾ, ਜਿਸ ਵਿੱਚ ਜਨਤਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਨਕਦ ਇਨਾਮ ਦਿੱਤੇ ਜਾਣਗੇ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰੇਕ ਤਿਮਾਹੀ ਦੌਰਾਨ ਇਸ ਯੋਜਨਾ ਵਿੱਚ ਹਿੱਸਾ ਲੈਣ ਵਾਲਿਆਂ ਨੂੰ 1,00,000 ਰੁਪਏ ਦਾ ਪਹਿਲਾ ਇਨਾਮ, 50,000 ਰੁਪਏ ਦਾ ਦੂਜਾ ਇਨਾਮ ਅਤੇ 25,000 ਰੁਪਏ ਦਾ ਤੀਜਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ  Mohali Police ਵੱਲੋਂ ਮੋਬਾਇਲ ਸਨੈਚਿੰਗ ਅਤੇ ਮੋਟਰਸਾਇਕਲ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼,10 ਮੋਟਰਸਾਈਕਲ ਅਤੇ 5 ਮੋਬਾਇਲ ਫੋਨ ਬਰਾਮਦ

ਉਨ੍ਹਾਂ ਕਿਹਾ ਕਿ ਕਰ ਪਾਲਣਾ ਨੂੰ ਹੋਰ ਸੁਚਾਰੂ ਬਣਾਉਣ ਲਈ “ਮੇਰਾ ਬਿੱਲ” ਐਪ ਰਾਹੀਂ ਸੇਵਾ ਖੇਤਰ, ਜਿਵੇਂ ਕਿ ਰੈਸਟੋਰੈਂਟ, ਸੈਲੂਨ ਅਤੇ ਬੁਟੀਕ ਨਾਲ ਸਬੰਧਤ ਬਿੱਲਾਂ ਲਈ ਇੱਕ ਸਮਰਪਿਤ ਬਿੱਲ ਅਪਲੋਡ ਕਰਨ ਦੀ ਸਹੂਲਤ ਅਤੇ ਇਨਾਮ ਵੰਡ ਵਿਧੀ ਵੀ ਪੇਸ਼ ਕੀਤੀ ਜਾਵੇਗੀ।ਵਿੱਤ ਮੰਤਰੀ ਨੇ ਕਿਹਾ,”ਇਸ ਤੋਂ ਇਲਾਵਾ ਖਪਤਕਾਰਾਂ ਦੇ ਸਵਾਲਾਂ ਦੇ ਜਵਾਬ ਲਈ ਇੱਕ ਰੀਅਲ-ਟਾਈਮ ਚੈਟਬੋਟ ਵੀ ਲਾਂਚ ਕੀਤਾ ਜਾਵੇਗਾ, ਅਤੇ ਐਪ ਹੁਣ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਵੀ ਹੋਵੇਗੀ, ਤਾਂ ਜੋ ਆਮ ਲੋਕਾਂ ਲਈ ਵਿਆਪਕ ਪਹੁੰਚਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ।”‘ਬਿੱਲ ਲਿਆਓ ਇਨਾਮ ਪਾਓ’ ਸਕੀਮ ਦੀ ਸਫਲਤਾ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਅਪ੍ਰੈਲ ਤੋਂ ਅਗਸਤ 2025 ਤੱਕ ਕੁੱਲ 30,769 ਬਿੱਲ ਅਪਲੋਡ ਕੀਤੇ ਗਏ, ਨਤੀਜੇ ਵਜੋਂ 1,263 ਜੇਤੂਆਂ ਨੇ 78,13,715 ਰੁਪਏ ਇਨਾਮੀ ਰਾਸ਼ੀ ਜਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਅਪਲੋਡ ਕੀਤੇ ਬਿੱਲਾਂ ਦੀ ਕਰ ਵਿਭਾਗ ਦੁਆਰਾ ਸਖ਼ਤੀ ਨਾਲ ਤਸਦੀਕ ਕੀਤੀ ਜਾਂਦੀ ਹੈ, ਅਤੇ ਅਪਲੋਡ ਕੀਤੇ ਬਿੱਲਾਂ ਵਿੱਚ ਪਾਈਆਂ ਗਈਆਂ ਖਾਮੀਆਂ ਕਾਰਨ ਸਕੀਮ ਦੀ ਸ਼ੁਰੂਆਤ ਤੋਂ ਹੁਣ ਤੱਕ 9.07 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਜਿਨ੍ਹਾਂ ਵਿਚੋਂ 7.31 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ  ਦੀਵਾਲੀ ਤੋਂ ਪਹਿਲਾਂ ਵਿਜੀਲੈਂਸ ਦੀਆਂ ਟੀਮਾਂ ਮੰਡੀਆਂ ‘ਚ, ਦੌਰਾ ਕਰਕੇ ਖਰੀਦ, ਲਿਫਟਿੰਗ ਤੇ ਅਦਾਇਗੀ ਦਾ ਲਿਆ ਜਾਇਜ਼ਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸਤੰਬਰ 2023 ਵਿੱਚ ਸ਼ੁਰੂ ਕੀਤੀ ਗਈ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਅਤੇ ਇਸ ਲਈ ਜਾਰੀ ‘ਮੇਰਾ ਬਿੱਲ’ ਐਪ ਦਾ ਉਦੇਸ਼ ਜ਼ਿੰਮੇਵਾਰ ਖਪਤਕਾਰਾਂ ਅਤੇ ਕਰ ਪਾਲਣਾ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਕੀਮ ਵਿੱਚ ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਬਾਲਣ, ਅਤੇ ਕੁਦਰਤੀ ਗੈਸ, ਸ਼ਰਾਬ, ਰਾਜ ਤੋਂ ਬਾਹਰ ਦੀਆਂ ਖਰੀਦਦਾਰੀ ਅਤੇ ਬਿਜ਼ਨਸ ਤੋਂ ਬਿਜ਼ਨਸ ਲੈਣ-ਦੇਣ ਸਮੇਤ ਪੈਟਰੋਲੀਅਮ ਉਤਪਾਦਾਂ ਨਾਲ ਸਬੰਧਤ ਬਿੱਲ ਸ਼ਾਮਲ ਨਹੀਂ ਹਨ। ਨਿਰਪੱਖਤਾ ਅਤੇ ਸੰਚਾਲਨ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਸਿਰਫ਼ ਪਿਛਲੇ ਮਹੀਨੇ ਦੌਰਾਨ ਕੀਤੀਆਂ ਗਈਆਂ ਖਰੀਦਾਂ ਦੇ ਬਿੱਲ ਹੀ ਡਰਾਅ ਲਈ ਯੋਗ ਹਨ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵੀਨਤਾਕਾਰੀ, ਪਾਰਦਰਸ਼ੀ ਅਤੇ ਸਮਾਵੇਸ਼ੀ ਸ਼ਾਸਨ ਸਾਧਨਾਂ ਰਾਹੀਂ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸੂਬਾ ਨਿਵਾਸੀਆਂ ਨੂੰ ਇਸ ਸਕੀਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Mohali Police ਵੱਲੋਂ ਮੋਬਾਇਲ ਸਨੈਚਿੰਗ ਅਤੇ ਮੋਟਰਸਾਇਕਲ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼,10 ਮੋਟਰਸਾਈਕਲ ਅਤੇ 5 ਮੋਬਾਇਲ ਫੋਨ ਬਰਾਮਦ

0

Mohali News:ਹਰਮਨਦੀਪ ਸਿੰਘ ਹਾਂਸ,ਐਸ ਐਸ ਪੀ. ਜਿਲ੍ਹਾ ਐਸ.ਏ.ਐਸ ਨਗਰ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਜਿਲ੍ਹਾ ਪੁਲਿਸ ਵੱਲੋ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਿਕਰਮਜੀਤ ਸਿੰਘ ਬਰਾੜ, ਉਪ ਕਪਤਾਨ ਪੁਲਿਸ ਸਬ ਡਵੀਜਨ ਡੇਰਾਬੱਸੀ ਦੀ ਅਗਵਾਈ ਵਿੱਚ ਐਂਟੀ ਨਾਰਕੋਟਿਕ ਸੈਲ ਅਤੇ ਥਾਣਾ ਡੇਰਾਬੱਸੀ ਦੀ ਟੀਮਾਂ ਵੱਲੋਂ ਸਨੈਚਰਾਂ ਅਤੇ ਚੋਰਾਂ ਦੇ 3 ਮੈਂਬਰੀ ਗਿਰੋਹ ਦਾ ਪਰਦਾ ਫਾਸ਼ ਕਰਕੇ ਉਹਨਾਂ ਪਾਸੋਂ ਜਾਅਲੀ ਨੰਬਰਾਂ ਵਾਲੇ 10 ਮੋਟਰਸਾਈਕਲ ਅਤੇ ਗਲੀਆਂ ਬਜ਼ਾਰਾਂ ਵਿੱਚੋਂ ਸਨੈਚ ਕੀਤੇ 5 ਮੋਬਾਇਲ ਫੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।ਐਸ.ਐਸ.ਪੀ ਮੋਹਾਲੀ ਨੇ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਮਿਤੀ 11-10-2025 ਨੂੰ ਅਦਿਤਿਆ ਕੁਮਾਰ ਪੁੱਤਰ ਬਲਜੋਰ ਸਿੰਘ ਵਾਸੀ ਪਿੰਡ ਮਾਣਕਪੁਰ ਕੱਚੀਹੇੜੀ, ਯੂ.ਪੀ ਹਾਲ ਵਾਸੀ ਪਿੰਡ ਪੰਡਵਾਲਾ, ਥਾਣਾ ਡੇਰਾਬੱਸੀ ਨੇ ਸ਼ਿਕਾਇਤ ਕੀਤੀ ਕਿ ਮਿਤੀ 05-10-2025 ਨੂੰ ਮੁਬਾਰਿਕਪੁਰ ਸ਼ਰਾਬ ਦੇ ਠੇਕੇ ਨੇੜਿਓਂ ਉਸ ਦਾ ਸਿਲਵਰ ਰੰਗ ਦਾ ਸਪਲੈਂਡਰ ਮੋਟਰਸਾਈਕਲ ਨੰਬਰੀ UP-19-J-9938 ਦਿਨ ਸਮੇਂ ਹੀ ਕਿਸੇ ਨੇ ਚੋਰੀ ਕਰ ਲਿਆ ਹੈ।ਜਿਸ ਦੇ ਤੁਰੰਤ ਕਾਰਵਾਈ ਕਰਦਿਆਂ ਡੇਰਾਬੱਸੀ ਪੁਲਿਸ ਵੱਲੋਂ ਨਾਮਾਲੂਮ ਵਿਅਕਤੀਆਂ ਵਿਰੁੱਖ ਮੁਕੱਦਮਾ ਨੇ 292 ਮਿਤੀ 11-10-2025 ਅ/ਧ 303(2) ਬੀ ਐਨ ਐਸ ਥਾਣਾ ਡੇਰਾਬੱਸੀ ਰਜਿਸਟਰ ਕਰਕੇ,ਕਪਤਾਨ ਪੁਲਿਸ ਓਪ੍ਰੇਸ਼ਨ, ਐਸ.ਏ.ਐਸ ਨਗਰ ਅਤੇ ਉਪ ਕਪਤਾਨ ਪੁਲਿਸ ਡੇਰਾਬੱਸੀ ਦੀ ਅਗਵਾਈ ਵਿੱਚ ਐਂਟੀ ਨਾਰਕੋਟਿਕ ਸੈਲ ਅਤੇ ਡੇਰਾਬੱਸੀ ਪੁਲਿਸ ਦੀ ਸਾਂਝੀ ਟੀਮ ਬਣਾ ਕੇ ਅਜਿਹੀ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦੀ ਹਦਾਇਤ ਕੀਤੀ।

ਇਹ ਵੀ ਪੜ੍ਹੋ  ਪੰਜਾਬ ਤੋਂ ਬਿਹਾਰ ਜਾ ਰਹੀ ਰੇਲ ਗੱਡੀ ਬਣੀ ‘ਬਰਨਿੰਗ ਟਰੇਨ’, ਤਿੰਨ ਡੱਬੇ ਸੜ ਕੇ ਹੋਏ ਸਵਾਹ

ਜਿਸ ਤੇ ਕੰਮ ਕਰਦਿਆਂ ਐਂਟੀ ਨਾਰਕੋਟਿਕਸ ਸੈਲ ਐਸ.ਏ.ਐਸ ਨਗਰ ਦੀ ਟੀਮ ਨੇ ਸਥਾਨਕ ਇਲਾਕਿਆਂ ਤੋਂ ਖੁਫੀਆ ਇਤਲਾਹਾਂ ਹਾਸਿਲ ਕਰਕੇ ਮਿਤੀ 12-10-2022 ਨੂੰ ਫੋਕਲ ਪੁਆਇੰਟ, ਟੀ-ਪੁਆਇੰਟ ਮੁਬਾਰਿਕਪੁਰ ਨਾਕਾਬੰਦੀ ਦੌਰਾਨ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਇਕਲ ਜਿਸ ਨੂੰ ਨੰਬਰ PB-70-F-4709 ਲੱਗਿਆ ਹੋਇਆ ਸੀ ਨੂੰ ਰੋਕ ਕੇ ਜਦੋਂ ਇਸਦੇ ਸਵਾਰ ਤੋਂ ਦਸਤਵੇਜ਼ਾਂ ਦੀ ਮੰਗ ਕੀਤੀ ਤਾਂ ਉਹ ਕੋਈ ਮਾਲਕੀ ਸਬੂਤ ਪੇਸ਼ ਨਹੀਂ ਕਰ ਸਕਿਆ। ਚੈੱਕ ਕਰਨ ਤੇ ਮੋਟਰਸਾਇਕਲ ਨੰਬਰ ਜਾਅਲੀ ਪਾਇਆ ਗਿਆ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੋਟਰ ਸਾਇਕਲ ਸਵਾਰ ਜਸਵੀਰ ਸਿੰਘ ਉਰਫ ਟਿੰਕੂ ਪੁੱਤਰ ਜੈ ਕਰਨ ਵਾਸੀ ਦਾਦਪੁਰਾ ਮੁਹੱਲਾ, ਡੇਰਾਬੱਸੀ ਨੂੰ ਗ੍ਰਿਫਤਾਰ ਕਰਕੇ ਮੋਟਰਾਇਕਲ ਨੂੰ ਕਬਜ਼ੇ ਵਿੱਚ ਲਿਆ। ਮੁਕੱਦਮਾ ਵਿੱਚ ਜੁਰਮ 317(2), 341(2) ਬੀ.ਐਨ.ਐਸ ਦਾ ਵਾਧਾ ਕੀਤਾ ਅਤੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਤਾਂ ਪਾਇਆ ਗਿਆ ਕਿ ਉਹ ਆਪਣੇ ਸਾਥੀਆਂ ਗੌਰਵ ਕੁਮਾਰ ਪੁੱਤਰ ਜਸਵਿੰਦਰ ਸਿੰਘ ਵਾਸੀ ਸੈਣੀ ਮੁਹੱਲਾ ਦਾਦਪੁਰਾ, ਡੇਰਾਬੱਸੀ ਅਤੇ ਸ਼ੁਭਮ ਪਾਂਡੇ ਪੁੱਤਰ ਰਵੀ ਸ਼ੰਕਰ ਪਾਂਡੇ ਵਾਸੀ ਪਿੰਡ ਮਾਹੀਵਾਲਾ ਨੇੜੇ ਡੈਂਟਲ ਕਾਲਜ ਡੇਰਾਬੱਸੀ ਨਾਲ ਰਲ ਕੇ ਸਨੈਚਿੰਗ ਅਤੇ ਬਾਇਕ ਚੋਰੀ ਦਾ ਗਿਰੋਹ ਚਲਾ ਰਿਹਾ ਸੀ। ਜਿਸ ਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਵੀ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਮਿਤੀ 14-10-2025 ਨੂੰ ਈ.ਐਸ.ਆਈ ਹਸਪਤਾਲ ਮੁਬਾਰਿਕਪੁਰ ਨੇੜੇ ਤੋਂ ਨਾਕਾਬੰਦੀ ਦੌਰਾਨ ਜਾਅਲੀ ਨੰਬਰ ਲੱਗੇ 02 ਹੋਰ ਸਪਲੈਂਡਰ ਮੋਟਰਸਾਇਕਲਾਂ ਸਮੇਤ ਗ੍ਰਿਫਤਾਰ ਕੀਤਾ ਅਤੇ ਦੋਵੇਂ ਮੋਟਰਸਾਈਕਲ ਕਬਜ਼ਾ ਪੁਲਿਸ ਵਿੱਚ ਲਏ।

ਇਹ ਵੀ ਪੜ੍ਹੋ  ਬਠਿੰਡਾ ‘ਚ ਪੁੱਛਾਂ ਦੇਣ ਵਾਲਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

ਗੌਰਵ ਕੁਮਾਰ ਅਤੇ ਸ਼ੁਭਮ ਦੀ ਨਿਸ਼ਾਨਦੇਹੀ ਤੇ 07 ਹੋਰ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਮੋਟਰਸਸਾਇਕਲ ਦੀ ਸੀਟ ਥੱਲਿਓਂ ਕੁੱਲ 05 ਖੋਹ ਕੀਤੇ ਹੋਏ ਮੋਬਾਇਲ ਫੋਨ ਬਰਾਮਦ ਕਰ ਲਏ ਹਨ।ਐਸ.ਐਸ.ਪੀ ਮੋਹਾਲੀ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਪਾਸੋਂ ਕੁੱਲ 09 ਸਪਲੈਂਡਰ ਮੋਟਰਸਾਈਕਲ ਅਤੇ 01 ਯਾਹਮਾ ਮੋਟਰਸਾਈਕਲ ਬਰਾਮਦ ਹੋਏ ਹਨ, ਇਸ ਗਿਰੋਹ ਦਾ ਸਰਗਨਾ ਗੌਰਵ ਅਕਸਰ ਲੋਕਾਂ ਦੇ ਖੜ੍ਹੇ ਸਪਲੈਂਡਰ ਮੋਟਰਸਾਈਕਲਾਂ ਉੱਪਰ ਬੈਠ ਕੇ ਕੁਝ ਦੇਰ ਨਿਗਰਾਨੀ ਕਰਕੇ ਮਾਸਟਰ ਚਾਬੀ ਨਾਲ ਮੋਟਰਸਾਈਕਲ ਖੋਲ ਕੇ ਫਰਾਰ ਹੋ ਜਾਂਦਾ ਸੀ ਅਤੇ ਫਿਰ ਜਾਅਲੀ ਨੰਬਰ ਲਗਾ ਕੇ ਇਹਨਾਂ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਇਹ ਗਿਰੋਹ ਜਾਅਲੀ ਦਸਤਾਵੇਜ਼ ਤਿਆਰ ਕਰਨ ਦੀ ਕੋਸ਼ਿਸ਼ ਵਿੱਚ ਸਨ ਪਰ ਅਜੇ ਸਫਲਤਾ ਨਹੀਂ ਮਿਲੀ ਸੀ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ। ਹੋਰ ਇੰਕਸ਼ਾਫ ਹੋਣ ਦੀ ਉਮੀਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਤੋਂ ਬਿਹਾਰ ਜਾ ਰਹੀ ਰੇਲ ਗੱਡੀ ਬਣੀ ‘ਬਰਨਿੰਗ ਟਰੇਨ’, ਤਿੰਨ ਡੱਬੇ ਸੜ ਕੇ ਹੋਏ ਸਵਾਹ

0

Ludhiana News: ਲੁਧਿਆਣਾ ਤੋਂ ਬਿਹਾਰ ਦੇ ਸਹਿਰਸਾ ਜਾ ਰਹੀ ਰੇਲਵੇ ਦੀ ਗਰੀਬ ਰਥ ਐਕਸਪ੍ਰੈਸ ਰੇਲ ਗੱਡੀ ਨੂੰ ਸ਼ਨੀਵਾਰ ਸਵੇਰੇ ਸਰਹਿੰਦ ਸਟੇਸ਼ਨ ਨੇੜੇ ਅੱਗ ਪੈ ਗਈ। ਇਕ ਡੱਬੇ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਇਹ ਅਚਾਨਕ ਅੱਗ ਫੈਲ ਗਈ ਅਤੇ ਇਸਨੇ ਦੋ ਹੋਰ ਡੱਬਿਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਹਾਲਾਂਕਿ ਯਾਤਰੀਆਂ ਨੇ ਤੁਰੰਤ ਚੇਨ ਖਿੱਚ ਕੇ ਗੱਡੀ ਨੂੰ ਰੋਕ ਲਿਆ ਤੇ ਡੱਬੇ ਵਿਚ ਸਵਾਰ ਯਾਤਰੂ ਛਾਲਾਂ ਮਾਰ ਗਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਅੱਗ ਕਾਰਨ ਤਿੰਨ ਡੱਬੇ ਬੁਰੀ ਤਰ੍ਹਾਂ ਸੜ ਗਏ।

ਇਹ ਵੀ ਪੜ੍ਹੋ  ਫ਼ਿਰੋਜ਼ਪੁਰ ਦੇ ਪਿੰਡ ਕੜਮਾਂ ‘ਚ ਹੋਏ ਧਮਾਕੇ, ਮਕਾਨ ਦੀ ਛੱਤ ਉੱਡੀ ਤੇ ਪਤੀ-ਪਤਨੀ ਹੋਏ ਜਖ਼ਮੀ

ਇਸ ਘਟਨਾ ਕਾਰਨ ਪੂਰੀ ਰੇਲ ਗੱਡੀ ਵਿਚ ਹੀ ਹਫੜਾ-ਦਫੜੀ ਮਚ ਗਈ ਤੇ ਮਾਹੌਲ ਤਨਾਅਪੂਰਨ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਤੁਰੰਤ ਰੇਲਵੇ ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਕਾਫ਼ੀ ਮੁਸ਼ੱਕਤ ਬਾਅਦ ਅੱਗ ਉਪਰ ਕਾਬੂ ਪਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 7 ਵਜੇ ਜਦ ਇਹ ਟਰੇਨ ਸਰਹਿੰਦ ਸਟੇਸ਼ਨ ਤੋਂ ਗੁਜ਼ਰ ਰਹੀ ਸੀ ਤਾਂ ਕੋਚ ਨੰਬਰ 19 ਦੇ ਅੰਦਰ ਅਚਾਨਕ ਧੂੰਆਂ ਤੇਜ਼ੀ ਨਾਲ ਫੈਲ ਗਿਆ, ਜਿਸਤੋਂ ਬਾਅਦ ਯਾਤਰੀਆਂ ਦਾ ਦਮ ਘੁੱਟਣ ਲੱਗਿਆ। ਦਸਿਆ ਜਾ ਰਿਹਾ ਕਿ ਇਸ ਡੱਬੇ ਵਿਚ 50 ਤੋਂ ਵੱਧ ਯਾਤਰੀ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਫ਼ਿਰੋਜ਼ਪੁਰ ਦੇ ਪਿੰਡ ਕੜਮਾਂ ‘ਚ ਹੋਏ ਧਮਾਕੇ, ਮਕਾਨ ਦੀ ਛੱਤ ਉੱਡੀ ਤੇ ਪਤੀ-ਪਤਨੀ ਹੋਏ ਜਖ਼ਮੀ

0

Ferozepur News:ਬੀਤੀ ਦੇਰ ਰਾਤ ਫ਼ਿਰੋਜਪੁਰ ਜ਼ਿਲ੍ਹੇ ਦੇ ਮਮਦੋਟ ਨੇੜਲੇ ਪਿੰਡ ਕੜਮਾਂ ਵਿਖੇ ਧਮਾਕੇ ਹੋਣ ਦੀ ਸੂਚਨਾ ਹੈ। ਇਹ ਧਮਾਕੇ ਇੰਨ੍ਹੇਂ ਭਿਆਨਕ ਸੀ ਕਿ ਜਿਸ ਘਰ ਵਿਚ ਇਹ ਧਮਾਕੇ ਹੋਏ, ਉਸਦੀ ਛੱਤ ਉੱਡ ਗਈ। ਇਸਤੋਂ ਇਲਾਵਾ ਮਕਾਨ ਮਾਲਕ ਪਤੀ-ਪਤਨੀ ਜਖ਼ਮੀ ਹੋ ਗਏ। ਦਸਿਆ ਜਾ ਰਿਹਾ ਕਿ ਜਿਸ ਘਰ ਵਿਚ ਇਹ ਧਮਾਕੇ ਹੋਏ, ਉਸਦੇ ਅੰਦਰ ਵੱਡੀ ਮਾਤਰਾ ‘ਚ ਪੋਟਾਸ਼ ਰੱਖਿਆ ਹੋਇਆ ਸੀ, ਜਿਸਦੇ ਫ਼ਟਣ ਕਾਰਨ ਇਹ ਘਟਨਾ ਵਾਪਰੀ । ਜ਼ਖਮੀਆਂ ਨੂੰ ਹਸਪਤਾਲ ਭਰਤੀ ਕਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ  ਬਠਿੰਡਾ ‘ਚ ਪੁੱਛਾਂ ਦੇਣ ਵਾਲਾ 50 ਤੋਂ ਵੱਧ ਔਰਤਾਂ ਕੋਲੋਂ ਕਈ ਕਿਲੋਂ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

0

Bathinda News:ਬਠਿੰਡਾ ਦੇ ਵਿਚ ਇੱਕ ਅਨੌਖੀ ਘਟਨਾ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਬਾਬਾ ਸ਼ਹਿਰ ਦੀਆਂ ਪੌਣੀ ਦਰਜ਼ਨ ਦੇ ਕਰੀਬ ਔਰਤਾਂ ਨੂੰ ਵਰਗਲਾ ਕੇ ਉਨ੍ਹਾਂ ਦਾ ਲੱਖਾਂ ਰੁਪਇਆ ਦਾ ਸੋਨਾ ਲੈ ਕੇ ਫ਼ੁਰਰ ਹੋ ਗਿਆ। ਪੁੱਛਾਂ ਦੇਣ ਦਾ ਢੌਂਗ ਰਚਣ ਵਾਲੇ ਇਸ ਨੌਜਵਾਨ ਬਾਬੇ ਦੇ ਬਹਿਕਾਵੇ ਵਿਚ ਇਹ ਬੀਬੀਆਂ ਇੰਨ੍ਹਾਂ ਜਿਆਦਾ ਆ ਗਈਆਂ ਕਿ ਸ਼ੁੱਧ ਕਰਨ ਦੇ ਨਾਂ ਹੇਠ ਆਪਣਾ ਸੋਨਾ ਦੇਣ ਤੋਂ ਪਹਿਲਾਂ ਘਰਵਾਲਿਆ ਨੂੰ ਵੀ ਨਹੀਂ ਦਸਿਆ ਪ੍ਰੰਤੂ ਜਦ ਬਾਬਾ ਪੱਤਰੇ ਵਾਚ ਗਿਆ ਤਾਂ ਗੱਲ ਇਹ ਬਾਹਰ ਨਿਕਲੀ।

ਇਹ ਵੀ ਪੜ੍ਹੋ  ਦੀਵਾਲੀ ਤੋਂ ਪਹਿਲਾਂ ਵਿਜੀਲੈਂਸ ਦੀਆਂ ਟੀਮਾਂ ਮੰਡੀਆਂ ‘ਚ, ਦੌਰਾ ਕਰਕੇ ਖਰੀਦ, ਲਿਫਟਿੰਗ ਤੇ ਅਦਾਇਗੀ ਦਾ ਲਿਆ ਜਾਇਜ਼ਾ

ਫ਼ਿਲਹਾਲ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਬਾਬੇ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੂੰ ਨਾਂ ਦਾ ਇਹ 30 ਕੁ ਸਾਲ ਦਾ ਬਾਬਾ ਪਿਛਲੇ 2-3 ਮਹੀਨਿਆਂ ਤੋਂ ਬੇਅੰਤ ਸਿੰਘ ਨਗਰ ਮੁਹੱਲੇ ਵਿਚ ਰਹਿਣ ਲੱਗਾ ਸੀ। ਇਸ ਦੌਰਾਨ ਉਸਨੇ ਮੁਹੱਲੇ ਦੀਆਂ ਔਰਤਾਂ ਨੂੰ ਦਸਿਆ ਕਿ ਉਸਦੇ ਵਿਚ ਮਾਤਾ ਆਉਦੀ ਹੈ ਉਹ ਉਨ੍ਹਾਂ ਦੇ ਸਾਰੇ ਵਿਗੜੇ ਕਾਰਜ ਸ਼ੁੱਧ ਕਰ ਦੇਵੇਗਾ। ਇਸ ਦੌਰਾਨ ਇੱਕ ਤੋਂ ਬਾਅਦ ਇੱਕ ਔਰਤ ਬਾਬੇ ਦੇ ਬਹਿਕਾਵੇ ਵਿਚ ਆਉਂਦੀ ਗਈ।

ਇਹ ਵੀ ਪੜ੍ਹੋ  Bathinda News:ਤੂੜੀ ਨਾਲ ਭਰਿਆ ਟਰੈਕਟਰ- ਟਰਾਲੀ ਹੋਈ ਹਾਦਸਾਗ੍ਰਸਤ, ਦੋ ਦੀ ਮੌਤ

ਜਦ ਇਹ ਔਰਤਾਂ ਬਾਬੇ ਤੇ ਪੂਰਾ ਵਿਸ਼ਵਾਸ ਕਰਨ ਲੱਗੀਆਂ ਤਾਂ ਉਸਨੇ ਕੱਲੀ-ਕੱਲੀ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਕੋਲ ਜੋ ਵੀ ਸੋਨਾ, ਚਾਂਦੀ, ਕੱਪੜੇ ਜਾਂ ਕੋਈ ਹੋਰ ਕੀਮਤੀ ਸਮਾਨ ਪਿਆ ਹੈ, ਉਸਨੂੰ ਸ਼ੁੱਕ ਕਰਵਾਉਣਾ ਜਰੂਰੀ ਹੈ, ਜਿਸਦੇ ਨਾਲ ਘਰ ਵਿਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ।ਜਿਸਤੋਂ ਬਾਅਦ ਸਿਕਾਇਤਕਰਤਾ ਪੂਨਮ ਦੇਵੀ ਤੋਂ 03 ਤੋਲੇ ਵਜ਼ਨ ਦੀਆਂ ਦੋ ਸੋਨੇ ਦੀਆ ਚੈਨਾਂ, ਤਿੰਨ ਮੰਗਲਸੂਤਰ ਸੋਨਾ, ਇਕ ਅੰਗੁਠੀ ਛਾਂਪ, ਨੱਕ ਦੀ ਨੱਥ, ਚਾਂਦੀ ਦੀ ਝਾਂਜਰ (ਕੁੱਲ ਸੋਨਾ 18 ਤੋਲਾ) ਸਹਿਤ ਚਾਰ ਦਰਜ਼ਨ ਦੇ ਕਰੀਬ ਔਰਤਾਂ ਤੋਂ ਇੱਕ ਕਿਲੋਂ ਦੇ ਕਰੀਬ ਸੋਨਾ-ਚਾਂਦੀ ਇਕੱਠਾ ਕਰਕੇ ਗੁਪਤਵਾਸ ਹੋ ਗਿਆ, ਜਿਸਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਡਾ. ਜਗਸੀਰ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਸੰਭਾਲਿਆ ਅਹੁਦਾ

0

Sri Muktsar Sahib News: ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ. ਜਗਸੀਰ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਤੋਂ ਪਹਿਲਾਂ ਉਹ ਆਪਣੀਆਂ ਸੇਵਾਵਾਂ ਜ਼ਿਲ੍ਹਾ ਬਠਿੰਡਾ ਵਿਖੇ ਜ਼ਿਲ੍ਹਾ ਸਿਖ਼ਲਾਈ ਅਫ਼ਸਰ ਵਜੋਂ ਨਿਭਾ ਰਹੇ ਸਨ।ਇਸ ਮੌਕੇ ਡਾ. ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ।

ਇਹ ਵੀ ਪੜ੍ਹੋ ਦੀਵਾਲੀ ਤੋਂ ਪਹਿਲਾਂ ਵਿਜੀਲੈਂਸ ਦੀਆਂ ਟੀਮਾਂ ਮੰਡੀਆਂ ‘ਚ, ਦੌਰਾ ਕਰਕੇ ਖਰੀਦ, ਲਿਫਟਿੰਗ ਤੇ ਅਦਾਇਗੀ ਦਾ ਲਿਆ ਜਾਇਜ਼ਾ

ਉਨ੍ਹਾਂ ਸਾਰੇ ਸਟਾਫ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਕਿਸਾਨੀ ਹਿੱਤ ਦੀਆਂ ਸਹੂਲਤਾਂ ਪਿੰਡ ਪੱਧਰ ਤੇ ਕਿਸਾਨਾਂ ਤੱਕ ਪਹੁੰਚਾਉਣ ਲਈ ਪੂਰੀ ਮਿਹਨਤ ਕੀਤੀ ਜਾਵੇ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ ਸਬੰਧੀ ਸੰਪੂਰਨ ਜਾਣਕਾਰੀ ਪ੍ਰਪਾਤ ਕਰਨ ਲਈ ਬਲਾਕ ਦਫ਼ਤਰਾਂ ਨਾਲ ਤਾਲਮੇਲ ਕੀਤਾ ਜਾਵੇ ਅਤੇ ਪਿੰਡ ਪੱਧਰ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1904843