Saturday, May 16, 2026
Home Blog Page 404

ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ‘ਚ; ਰਾਜਧਾਨੀ ਕਾਬੁਲ ਧਮਾਕਿਆਂ ਨਾਲ ਕੰਬੀ

News Delhi: ਕਿਸੇ ਸਮੇਂ ਭਾਰਤ ਦੇ ਕੱਟੜ ਵਿਰੋਧੀ ਰਹੇ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਬੀਤੇ ਕੱਲ 7 ਰੋਜ਼ਾਂ ਦੌਰੇ ਉਪਰ ਭਾਰਤ ਪੁੱਜ ਗਏ ਹਨ। ਇਹ ਅਫ਼ਗਾਨ ਸਰਕਾਰ ਵਿਚ ਸੱਤਾ ਪ੍ਰਵਰਤਨ ਤੋਂ ਬਾਅਦ ਕਿਸੇ ਮੰਤਰੀ ਦਾ ਪਹਿਲਾਂ ਦੌਰਾ ਹੈ। ਇਸ ਦੌਰਾਨ ਬੀਤੀ ਦੇਰ ਰਾਤ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕਈ ਧਮਾਕੇ ਸੁਣਾਈ ਦਿੱਤੇ। ਅਬਦੁਲ ਹੱਕ ਸਕੁਏਅਰ ਦੇ ਨੇੜੇ ਹੋਏ ਧਮਾਕੇ ਵਿਚ ਇਕ ਲੈਂਡ ਕਰੂਜ਼ਰ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦਾ ਮਾਮਲਾ ਗਰਮਾਇਆ; ਅੰਤਿਮ ਸੰਸਕਾਰ ਅੱਜ

ਹਾਲਾਂਕਿ ਇਸ ਧਮਾਕੇ ਕਾਰਨ ਕਿਸੇ ਜਾਨੀ ਨੂਕਸਾਨ ਹੋਣ ਦੀ ਖਬਰ ਨਹੀਂ ਪ੍ਰੰਤੂ ਟ੍ਰੈਫ਼ਿਕ ਜਾਮ ਹੋਣ ਤੋਂ ਇਲਾਵਾ ਲੋਕਾਂ ਵਿਚ ਡਰ ਦਾ ਮਾਹੌਲ ਜਰੂਰ ਬਣ ਗਿਆ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਜਿੱਥੇ ਤਾਲਿਬਾਨ ਸਰਕਾਰ ਦੇ ਸਬੰਧ ਆਪਣੇ ਗੁਆਂਢੀ ਪਾਕਿਸਤਾਨ ਨਾਲ ਕੱਟੜ ਦੁਸ਼ਮਣ ਵਾਲੇ ਬਣੇ ਹੋਏ ਹਨ, ਉਥੇ ਭਾਰਤ ਨਾਲ ਦੋਸਤਾਨਾਂ ਸਬੰਧ ਬਣਦੇ ਨਜ਼ਰ ਆ ਰਹੇ ਹਨ। ਬੇਸ਼ੱਕ ਹਾਲੇ ਤੱਕ ਭਾਰਤ ਵੱਲੋਂ ਤਾਲਿਬਾਨ ਸਰਕਾਰ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ Singer Rajveer Jawanda ਦੇ ਫੁੱਲ ਚੁਗੇ, ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਪੁੱਜੇ

ਪ੍ਰੰਤੂ ਭਾਰਤ ਨੇ ਕਾਬੁਲ ਵਿਚ ਆਪਣਾ ਦੂਤਾਵਾਸ ਮੁੜ ਤੋਂ ਚਾਲੂ ਕਰ ਦਿੱਤਾ ਹੈ। ਉਧਰ, ਦੇਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵਿੱਟਰ ’ਤੇ ਮੁਤਕੀ ਦੇ ਭਾਰਤ ਦੌਰੇ ਦੇ ਸੰਦਰਭ ਵਿਚ ਲਿਖਿਆ ਹੈ ਕਿ ਉਨ੍ਹਾਂ ਤੋਂ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਦੁਵੱਲੇ ਸੰਬੰਧਾਂ ਅਤੇ ਖ਼ੇਤਰੀ ਮੁੱਦਿਆਂ ’ਤੇ ਚਰਚਾ ਕਰਨ ਦੀ ਉਮੀਦ ਹੈ। ਚਰਚਾ ਮੁਤਾਬਕ ਦੋਨੋਂ ਦੇਸ ਆਪਣੇ ਸੰਬੰਧਾਂ ਨੂੰ ਵਧਾਉਣ ਅਤੇ ਖੇਤਰੀ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦਾ ਮਾਮਲਾ ਗਰਮਾਇਆ; ਅੰਤਿਮ ਸੰਸਕਾਰ ਅੱਜ

Amritsar/Jalandhar News: Bodybuilder Virender Ghuman’s death ; ਪੰਜਾਬ ਦੇ ਨਾਮੀ ਸ਼ੁੱਧ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਬੀਤੀ ਸ਼ਾਮ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ।ਹਾਲਾਂਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਸਥਿਤ ਸ਼ਮਸਾਨਘਾਟ ਵਿਚ ਕੀਤਾ ਜਾਵੇਗਾ। ਉਧਰ, ਤੰਦਰੁਸਤ ਸਿਹਤ ਦੇ ਮਾਲਕ ਮਾਲਕ ਵਰਿੰਦਰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਆਪਣੇ ਮੋਢੇ ਦਾ ਛੋਟਾ ਜਿਹਾ ਅਪਰੇਸ਼ਨ ਕਰਵਾਉਣ ਲਈ ਗਏ ਸਨ, ਜਿੱਥੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਡਾਕਟਰਾਂ ਨੇ ਦਾਅਵਾ ਕੀਤਾ ਸੀਕਿ ਘੁੰਮਣ ਨੂੰ ਦੋ ਦਿਲ ਦੇ ਦੌਰੇ ਪਏ ਸਨ।

ਇਹ ਵੀ ਪੜ੍ਹੋ Singer Rajveer Jawanda ਦੇ ਫੁੱਲ ਚੁਗੇ, ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਪੁੱਜੇ

ਉਧਰ, ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਹਸਪਤਾਲ ਵਿਚ ਪੁੱਜ ਕੇ ਡਾਕਟਰਾਂ ਉਪਰ ਲਾਪਰਵਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਘੁੰਮਣ ਦਾ ਸਰੀਰ ਨੀਲਾ ਹੋ ਗਿਆ ਸੀ, ਜਿਸਦੇ ਚੱਲਦੇ ਉਸਦੀ ਮੌਤ ਦੀ ਜਾਂਚ ਜਰੂਰੀ ਹੈ। ਇਸ ਦੌਰਾਨ ਬੀਤੀ ਸ਼ਾਮ ਤੋਂ ਹੀ ਇੱਕ ਵੀਡੀਓ ਵੀ ਸੋਸਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ,ਜਿਸਦੇ ਵਿਚ ਹਸਪਤਾਲ ਅੰਦਰ ਘੁੰਮਣ ਦੀ ਮੌਤ ਨੂੰ ਲੈ ਕੇ ਦੋਸਤਾਂ ਅਤੇ ਡਾਕਟਰਾਂ ਵਿਚਕਾਰ ਬਹਿਸ ਹੋ ਰਹੀ ਹੈ। ਪ੍ਰਵਾਰ ਵਾਲਿਆਂ ਵੱਲੋਂ ਡਾਕਟਰਾਂ ਕੋਲੋਂ ਹਸਪਤਾਲ ਦੇ ਅਪਰੇਸ਼ਨ ਥੀਏਟਰ ਦੀ ਸੀਸੀਟੀਵੀ ਫੁਟੇਜ਼ ਅਤੇ ਰਿਕਾਰਡ ਮੰਗਿਆ ਜਾ ਰਿਹਾ।

ਇਹ ਵੀ ਪੜ੍ਹੋ ਪ੍ਰਸਿੱਧ ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਘੁੰਮਣ ਦੇ ਦੋਸਤ ਅਨਿਲ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਘੁੰਮਣ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ।ਡਾ: ਅਨਿਕੇਤ, ਜੋ ਕਿ ਆਪ੍ਰੇਸ਼ਨ ਅਤੇ ਉਸਦੀ ਰਿਕਵਰੀ ਦੌਰਾਨ ਵਰਿੰਦਰ ਘੁੰਮਣ ਦੇ ਨਾਲ ਸਨ, ਦਾਅਵਾ ਕੀਤਾ ਕਿ ਵਰਿੰਦਰ ਘੁੰਮਣ ਨੂੰ ਆਪ੍ਰੇਸ਼ਨ ਦੌਰਾਨ ਦਿਲ ਦਾ ਦੌਰਾ ਪਿਆ। ਹਾਲਾਂਕਿ ਉਸਨੂੰ ਰਿਕਵਰ ਕਰ ਲਿਆ ਗਿਆ ਸੀ ਅਤੇ ਰਿਕਵਰੀ ਰੂਮ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਪ੍ਰੰਤੂ ਇੱਥੇ ਹੀ ਦੂਜਾ ਦੌਰਾ ਪੈ ਗਿਆ, ਜਿਸਦੇ ਨਾਲ ਉਸਦੀ ਮੌਤ ਹੋ ਗਈ। ਆਪ੍ਰੇਸ਼ਨ ਦੌਰਾਨ ਉਸਨੂੰ ਮਿਲੀ ਦਵਾਈ ਫਾਈਲ ਵਿੱਚ ਦਰਜ ਹੈ।ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਵਰਿੰਦਰ ਘੁੰਮਣ ਦੀ ਮੌਤ ਬਾਰੇ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Singer Rajveer Jawanda ਦੇ ਫੁੱਲ ਚੁਗੇ, ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਪੁੱਜੇ

0

Jagraon News: ਪੰਜਾਬੀ ਗਾਇਕ ਰਾਜਵੀਰ ਜਾਵੰਦਾ ਦੇ ਬੀਤੇ ਕੱਲ੍ਹ ਹਜ਼ਾਰਾਂ ਨਮ ਅੱਖਾਂ ਨਾਲ ਹੋਏ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਉਨ੍ਹਾਂ ਦੇ ਫੁੱਲ ਚੁਗੇ ਗਏ। ਜਗਰਾਓ ਇਲਾਕੇ ਦੇ ਪਿੰਡ ਪੋਨਾ ‘ਚ ਸਥਿਤ ਗਾਇਕ ਦੇ ਘਰ ਦੇ ਪਿਛਲੇ ਪਾਸੇ ਸਥਿਤ ਮੈਦਾਨ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਫੁੱਲ ਚੁਗਣ ਦੀ ਰਸਮ ਗਾਇਕ ਦੇ ਪ੍ਰਵਾਰ ਤੋਂ ਇਲਾਵਾ ਰਿਸ਼ਤੇਦਾਰਾਂ, ਪਿੰਡ ਵਾਲਿਆਂ ਅਤੇ ਉਸਦੇ ਸਾਥੀ ਕਲਾਕਾਰ ਵੱਲੋਂ ਨਿਭਾਈ ਗਈ।

ਇਹ ਵੀ ਪੜ੍ਹੋ ਪ੍ਰਸਿੱਧ ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਇਸ ਮੌੇਕੇ ਰਾਜਵੀਰ ਦੇ ਯੂਨੀਵਰਸਿਟੀ ਦੇ ਦੋਸਤ ਕਨਵਰ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਵਿਸ਼ੇਸ ਤੌਰ ‘ਤੇ ਮੌਜੂਦ ਰਹੇ। ਇਸ ਦੌਰਾਨ ਗਾਇਕ ਦੀ ਮਾਂ, ਪਤਨੀ ਤੇ ਹੋਰ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਉਸਦੇ ਦੋਸਤਾਂ ਤੇ ਪ੍ਰਸੰਸਕਾਂ ਦੀਆਂ ਅੱਖਾਂ ਨਮ ਸਨ। ਹਾਲਾਂਕਿ ਪ੍ਰਵਾਰਕ ਮੈਂਬਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਰਾਜਵੀਰ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਇਸਤੋਂ ਇਲਾਵਾ ਉਨ੍ਹਾਂ ਦੇ ਭੋਗ ਵੀ 18 ਅਕਤੂਬਰ ਨੂੰ ਪਾਏ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

F&CC ਦੀ ਮੀਟਿੰਗ 13 ਨੂੰ, ਲਗਭਗ 18 ਕਰੋੜ ਰੁਪਏ ਦੇ ਵਿਕਾਸ ਕਾਰਜਾਂ ‘ਤੇ ਕੀਤੀ ਜਾਵੇਗੀ ਚਰਚਾ: ਮੇਅਰ ਪਦਮਜੀਤ ਸਿੰਘ ਮਹਿਤਾ

0

Bathinda News:ਬਠਿੰਡਾ ਨਗਰ ਨਿਗਮ ਦੀ ਐਫ ਐਂਡ ਸੀਸੀ (ਵਿੱਤ ਅਤੇ ਠੇਕਾ ਕਮੇਟੀ) ਦੀ ਮੀਟਿੰਗ ਸੋਮਵਾਰ, 13 ਅਕਤੂਬਰ ਨੂੰ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਹੋਵੇਗੀ। ਇਸ ਦੌਰਾਨ ਕਮਿਸ਼ਨਰ ਮੈਡਮ ਕੰਚਨ, ਆਈਏਐਸ, ਨਗਰ ਨਿਗਮ ਦੇ ਅਧਿਕਾਰੀ ਅਤੇ ਐਫ ਐਂਡ ਸੀਸੀ ਮੈਂਬਰ ਮੌਜੂਦ ਰਹਿਣਗੇ, ਜਿਨ੍ਹਾਂ ਵੱਲੋਂ ਲਗਭਗ 17 ਕਰੋੜ 75 ਲੱਖ 15 ਹਜ਼ਾਰ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ‘ਤੇ ਚਰਚਾ ਕੀਤੀ ਜਾਵੇਗੀ।ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਮੀਟਿੰਗ ਸ਼ਹਿਰ ਦੇ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਮਾਮਲੇ ਵਿੱਚ ਬਹੁਤ ਮਹੱਤਵਪੂਰਨ ਹੋਵੇਗੀ।

ਇਹ ਵੀ ਪੜ੍ਹੋ ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ

ਮੇਅਰ ਸ਼੍ਰੀ ਮਹਿਤਾ ਨੇ ਦੱਸਿਆ ਕਿ ਮੀਟਿੰਗ ਦੇ ਏਜੰਡੇ ਵਿੱਚ ਮੁੱਖ ਤੌਰ ‘ਤੇ ਵਾਰਡ ਨੰਬਰ 48 ਵਿੱਚ ਲਗਭਗ 1 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕਮਿਊਨਿਟੀ ਹਾਲ ਦੀ ਉਸਾਰੀ, ਕਰੋੜਾਂ ਰੁਪਏ ਦੀ ਲਾਗਤ ਨਾਲ ਇੱਕ ਲਾਇਬ੍ਰੇਰੀ-ਕਮ-ਸਿਟੀਜੰਸ ਹੋਮ ਦੀ ਉਸਾਰੀ, ਵਾਟਰ ਟ੍ਰੀਟਮੈਂਟ ਸਮੱਗਰੀ ਦੀ ਖਰੀਦ, ਐਲਈਡੀ ਲਾਈਟਾਂ ਦੀ ਖਰੀਦ, ਨਰੂਆਣਾ ਰੋਡ ‘ਤੇ ਪਾਣੀ ਦੇ ਟਿਊਬਵੈੱਲ ਦੀ ਉਸਾਰੀ ਤੋਂ ਇਲਾਵਾ ਅਮਰਪੁਰਾ ਬਸਤੀ ਅਤੇ ਉਦਯੋਗਿਕ ਖੇਤਰ ਦੇ ਪਾਰਕਾਂ ਵਿੱਚ ਓਪਨ-ਏਅਰ ਜਿੰਮ ਦੀ ਸਥਾਪਨਾ ਸ਼ਾਮਲ ਹਨ।ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਮੀਟਿੰਗ ਵਿੱਚ ਗੁੱਗਾ ਮਾੜੀ ਮੰਦਰ ਦੇ ਨੇੜੇ ਬੱਚਿਆਂ ਲਈ ਦੋ ਖੇਡ ਏਰੀਨੇ ਦੀ ਉਸਾਰੀ, ਲਗਭਗ 2.45 ਕਰੋੜ ਰੁਪਏ ਦੀ ਲਾਗਤ ਨਾਲ ਭਾਗੂ ਰੋਡ ‘ਤੇ ਹੈੱਡ ਵਾਟਰ ਵਰਕਸ ਨੂੰ ਜੋਗਰ ਪਾਰਕ ਵਜੋਂ ਵਿਕਸਤ ਕਰਨ,

ਇਹ ਵੀ ਪੜ੍ਹੋ ਵਿਧਾਇਕ ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਅਗਾਉਂ ਜਮਾਨਤ ਦੀ ਅਰਜ਼ੀ ਰੱਦ

ਲਗਭਗ 2.43 ਕਰੋੜ ਰੁਪਏ ਦੀ ਲਾਗਤ ਨਾਲ ਰੋਜ਼ ਗਾਰਡਨ ਚੌਕ ਤੋਂ ਪੁਲਿਸ ਲਾਈਨ ਤੱਕ ਫੁੱਟਪਾਥਾਂ ਦੀ ਉਸਾਰੀ ਅਤੇ ਲਗਭਗ 1.70 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ ਖੇਤਰ ਵਿੱਚ ਸੜਕਾਂ ਨੂੰ ਸੁੰਦਰ ਬਣਾਉਣ ਲਈ ਇੰਟਰਲਾਕਿੰਗ ਟਾਈਲਾਂ ਵਿਛਾਉਣ ਸਮੇਤ ਵੱਖ ਵੱਖ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਜਾਵੇਗੀ।ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਟੀਚਾ ਸ਼ਹਿਰ ਦੀਆਂ ਸੜਕਾਂ, ਸੀਵਰੇਜ ਸਿਸਟਮ, ਪਾਰਕਾਂ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਹੈ, ਜਿਸ ਨਾਲ ਨਾਗਰਿਕਾਂ ਨੂੰ ਸਾਰੀਆਂ ਸਹੂਲਤਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਕੇਂਦਰੀ ਮੰਤਰੀ ਮਨੋਹਰ ਲਾਲ ਨੇ ਦੁਬਈ ਸਥਿਤ ਗੁਰੂਦੁਆਰਾ ਗੁਰੂ ਨਾਨਕ ਦਰਬਾਰ, ਜੈਬੇਲ ਅਲੀ ਵਿੱਚ ਕੀਤੀ ਅਰਦਾਸ

0

Haryana News:ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਅਤੇ ਉਰਜਾ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਿਦੇਸ਼ ਦੌਰੇ ਦੌਰਾਨ ਦੁਬਈ ਸਥਿਤ ਗੁਰੂਦੁਆਰਾ ਗੁਰੂ ਨਾਨਕ ਦਰਬਾਰ, ਜੈਬੇਲ ਅਲੀ ਵਿੱਚ ਅਰਦਾਸ ਕਰ ਦੇਸ਼ਵਾਸੀਆਂ ਦੀ ਸੁੱਖ-ਖੁਸ਼ਹਾਲੀ ਦੀ ਕਾਮਨਾ ਕੀਤੀ। ਮਨੋਹਰ ਲਾਲ ਨੇ ਕਿਹਾ ਕਿ ਗੁਰੂਆਂ ਦੀ ਬਾਣੀ ਅੱਜ ਵੀ ਮਨੁੱਖ ਜਾਤੀ ਦਾ ਮਾਰਗਦਰਸ਼ਨ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਗੁਰੂਆਂ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਂਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜੀਆਂ ਉਨ੍ਹਾਂ ਤੋਂ ਪੇ੍ਰਰਣਾ ਲੈਂਦੀਆਂ ਰਹਿਣ। ਗੁਰੂਆਂ ਦੇ ਸੰਦੇਸ਼ਾਂ ‘ਤੇ ਅਮਲ ਕਰ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਧਾਰਣ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ ਵਿਧਾਇਕ ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਅਗਾਉਂ ਜਮਾਨਤ ਦੀ ਅਰਜ਼ੀ ਰੱਦ

ਉਨ੍ਹਾਂ ਨੇ ਦੁਬਈ ਵਿੱਚ ਪ੍ਰਗਤੀ ਕਰ ਰਹੇ, ਸਿੱਖ ਤੇ ਪੰਜਾਬੀ ਸਮਾਜ ਦੀ ਤਾਰੀਫ ਕੀਤੀ ਅਤੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਕੇਂਦਰੀ ਮੰਤਰੀ ਦਾ ਦੁਬਹੀ ਸਥਿਤ ਗੁਰੂਦੁਆਰਾ ਗੁਰੂ ਨਾਨਕ ਦਰਬਾਰ, ਜੈਬੇਲ ਅਲੀ ਵਿੱਚ ਪਹੁੰਚਣ ‘ਤੇ ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਸੁਰਿੰਦਰ ਸਿੰਘ ਕੰਧਾਰੀ ਅਤੇ ਪ੍ਰਬੰਧਕ ਸੇਵਕ ਐਸਪੀ ਸਿੰਘ ਓਬਰਾਏ ਨੇ ਉਨ੍ਹਾਂ ਨੂੰ ਸਿਰੋਪਾ ਅਤੇ ਸਨਮਾਨ ਚਿੰਨ੍ਹ ਭੇਂਟ ਕਰ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਕਾਊਂਸਲੇਟ ਜਨਰਲ ਸ਼੍ਰੀ ਸਤੀਸ਼ ਕੌਸ਼ਿਕ ਨਾਲ ਮੌਜੂਦ ਸਨ।ਇਸ ਦੌਰਾਨ ਡਾ. ਪ੍ਰਭਲੀਨ ਸਿੰਘ ਨੇ ਹਰਿਆਣਾ ਸੂਬੇ ਵਿੱਚ ਸਿੱਖ ਸਮਾਜ ਲਈ ਕੀਤੇ ਜਾ ਰਹੇ ਕੰਮਾਂ ਅਤੇ ਯੋਜਨਾਵਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ

0

Chandigarh News:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਸ਼੍ਰੀ ਮੋਹਿੰਦਰ ਭਗਤ ਨੇ ਅੱਜ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਦੇ 47ਵੇਂ ਸਥਾਪਨਾ ਦਿਵਸ ਮੌਕੇ ਅਦਾਰੇ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ।ਮੰਤਰੀ ਸ੍ਰੀ ਭਗਤ ਨੇ ਪੈਸਕੋ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਧੀਨ 6000 ਤੋਂ ਵੱਧ ਸਾਬਕਾ ਸੈਨਿਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸ਼ਾਲਾਘਾ ਕੀਤੀ।

ਇਹ ਵੀ ਪੜ੍ਹੋ ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਭਲਾਈ ਤੇ ਪੁਨਰਵਾਸ ਨੀਤੀਆਂ ਅਨੁਸਾਰ ਪੈਸਕੋ ਵੱਲੋਂ ਕੀਤਾ ਗਿਆ ਇਹ ਇੱਕ ਮਹੱਤਵਪੂਰਣ ਉਪਰਾਲਾ ਹੈ ਜਿਸ ਦਾ ਮਕਸਦ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਮਾਜਿਕ ਤੇ ਆਰਥਿਕ ਤਰੱਕੀ ਨੂੰ ਯਕੀਨੀ ਬਣਾਉਣਾ ਹੈ।ਮੰਤਰੀ ਸ੍ਰੀ ਭਗਤ ਨੇ ਪੈਸਕੋ ਵੱਲੋਂ ਰਾਜ ਦੀਆਂ ਅਹਿਮ ਸੰਪਤੀਆਂ ਦੀ ਸੁਰੱਖਿਆ ਕਰਨ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ FM Harpal Singh Cheema ਵੱਲੋਂ ਵੇਰਕਾ ਆਊਟਸੋਰਸਡ ਯੂਨੀਅਨ ਦੇ ਮੁੱਦਿਆਂ ਦੇ ਹੱਲ ਲਈ ਉੱਚ-ਪੱਧਰੀ ਕਮੇਟੀ ਬਣਾਉਣ ਦੇ ਨਿਰਦੇਸ਼

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਸਾਬਕਾ ਸੈਨਿਕਾਂ ਨੂੰ “ਇਮਾਨਦਾਰੀ, ਨਿਸ਼ਠਾ ਅਤੇ ਮਿਹਨਤ ਦੇ ਪ੍ਰਤੀਕ” ਵਜੋਂ ਵਰਣਨ ਕੀਤਾ।ਮੰਤਰੀ ਸ਼੍ਰੀ ਮੋਹਿੰਦਰ ਭਗਤ ਨੇ ਪੈਸਕੋ ਦੇ ਨਿਰੰਤਰ ਵਿਕਾਸ ਅਤੇ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟਾਈਆਂ ਅਤੇ ਵਿਸ਼ਵਾਸ ਜਤਾਇਆ ਕਿ ਪੈਸਕੋ ਪੰਜਾਬ ਅਤੇ ਇਸ ਦੇ ਲੋਕਾਂ ਦੀ ਸੇਵਾ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ ‘ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ

0

👉ਢਾਂਚਾਗਤ ਅਤੇ ਪਾਰਦਰਸ਼ੀ ਰੀਅਲ ਅਸਟੇਟ ਈਕੋਸਿਸਟਮ ਸਿਰਜਣ ਲਈ ਖੇਤਰ-ਪੱਖੀ ਨੀਤੀਗਤ ਇਨਪੁਟ ਪ੍ਰਦਾਨ ਕਰੇਗੀ ਕਮੇਟੀ: ਹਰਦੀਪ ਸਿੰਘ ਮੁੰਡੀਆਂ
Chandigarh News:ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ ਵਿੱਚ ਸਾਕਾਰਾਤਮਕ ਬਦਲਾਅ ਲਈ ਇਕ ਸੈਕਟਰ-ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸਰਕਾਰ ਅਤੇ ਰੀਅਲ ਅਸਟੇਟ ਉਦਯੋਗ ਦਰਮਿਆਨ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰੋਡਮੈਪ ਤਿਆਰ ਕਰੇਗੀ। ਇਸ ਕਮੇਟੀ ਦਾ ਗਠਨ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਪੰਜਾਬ ਵਿੱਚ ਅਗਾਂਹਵਧੂ, ਪਾਰਦਰਸ਼ੀ ਅਤੇ ਨਿਵੇਸ਼-ਪੱਖੀ ਰੀਅਲ ਅਸਟੇਟ ਮਾਹੌਲ ਸਿਰਜਣ ਲਈ ਨੀਤੀ ਘੜਨ ਵਾਸਤੇ ਸੁਝਾਅ ਪ੍ਰਦਾਨ ਕਰਨਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਸ ਪਹਿਲ ਤਹਿਤ ਰੀਅਲ ਅਸਟੇਟ ਖੇਤਰ ਦੇ ਪ੍ਰਮੁੱਖ ਭਾਈਵਾਲਾਂ ਦੇ ਸਰਗਰਮ ਸਹਿਯੋਗ ਰਾਹੀਂ ਇੱਕ ਬਿਹਤਰੀਨ ਨੀਤੀ ਮਾਡਲ ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਖੇਤਰ ਵਿੱਚ ਟਿਕਾਊ ਵਿਕਾਸ, ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਨਿਵੇਸ਼-ਪੱਖੀ ਮਾਹੌਲ ਸਿਰਜਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ ਸ੍ਰੀ ਦੀਪਕ ਗਰਗ (ਡਾਇਰੈਕਟਰ, ਮਾਰਬੇਲਾ ਗਰੁੱਪ) ਨੂੰ ਚੇਅਰਪਰਸਨ ਅਤੇ ਸ੍ਰੀ ਰੁਪਿੰਦਰ ਸਿੰਘ ਚਾਵਲਾ (ਐਮ.ਡੀ, ਸੀ.ਈ.ਈ. ਈ.ਐਨ.ਐਨ. ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ) ਨੂੰ ਵਾਈਸ-ਚੇਅਰਮੈਨ ਵਜੋਂ ਸ਼ਾਮਲ ਕੀਤਾ ਗਿਆ ਹੈ। ਕਮੇਟੀ ਮੈਂਬਰਾਂ ਵਿੱਚ ਸ੍ਰੀ ਉਮੰਗ ਜਿੰਦਲ (ਸੀ.ਈ.ਓ, ਹੋਮਲੈਂਡ ਗਰੁੱਪ); ਸ੍ਰੀ ਸੁਖਦੇਵ ਸਿੰਘ (ਡਾਇਰੈਕਟਰ, ਏ.ਜੀ.ਆਈ. ਗਰੁੱਪ); ਸ੍ਰੀ ਪ੍ਰਦੀਪ ਕੁਮਾਰ ਬਾਂਸਲ (ਡਾਇਰੈਕਟਰ, ਐਚ.ਐਲ.ਪੀ. ਗਰੁੱਪ);

ਇਹ ਵੀ ਪੜ੍ਹੋ FM Harpal Singh Cheema ਵੱਲੋਂ ਵੇਰਕਾ ਆਊਟਸੋਰਸਡ ਯੂਨੀਅਨ ਦੇ ਮੁੱਦਿਆਂ ਦੇ ਹੱਲ ਲਈ ਉੱਚ-ਪੱਧਰੀ ਕਮੇਟੀ ਬਣਾਉਣ ਦੇ ਨਿਰਦੇਸ਼

ਸ. ਬਲਜੀਤ ਸਿੰਘ (ਡਾਇਰੈਕਟਰ, ਜੁਬਲੀ ਗਰੁੱਪ); ਸ੍ਰੀ ਦੀਪਕ ਮਖੀਜਾ (ਬਿਜ਼ਨਸ ਹੈੱਡ ਪੰਜਾਬ, ਏਮਾਰ ਗਰੁੱਪ); ਸ. ਰੁਪਿੰਦਰ ਸਿੰਘ ਗਿੱਲ (ਐਮ.ਡੀ, ਗਿਲਸਨਜ਼ ਕੰਸਟ੍ਰਕਸ਼ਨ ਲਿਮਟਿਡ); ਸ੍ਰੀ ਰੋਹਿਤ ਸ਼ਰਮਾ (ਕਾਰਜਕਾਰੀ ਡਾਇਰੈਕਟਰ, ਡੀ.ਐਲ.ਐਫ. ਗਰੁੱਪ); ਸ੍ਰੀ ਕੇ.ਕੇ. ਸ਼ਰਮਾ ਕੁੱਕੂ (ਡਾਇਰੈਕਟਰ, ਐਸ.ਜੀ. ਗਰੁੱਪ); ਸ੍ਰੀ ਮੋਹਿੰਦਰ ਗੋਇਲ (ਚੇਅਰਮੈਨ, ਐਫੀਨਿਟੀ ਗਰੁੱਪ); ਸ੍ਰੀ ਵਰੁਣ ਧਾਮ (ਡਾਇਰੈਕਟਰ, ਕੇ.ਐਲ.ਵੀ. ਬਿਲਡਰਜ਼) ਸ਼ਾਮਲ ਹੋਣਗੇ ਜਦਕਿ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਏ.ਸੀ.ਏ, ਗਮਾਡਾ ਮੈਂਬਰ ਸਕੱਤਰ ਵਜੋਂ ਕਾਰਜ ਕਰਨਗੇ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਕਮੇਟੀ ਦਾ ਮੁੱਖ ਕਾਰਜ ਸੂਬੇ ਦੇ ਵਿੱਤੀ ਅਤੇ ਸੰਰਚਨਾਤਮਕ ਢਾਂਚੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਰੀਅਲ ਅਸਟੇਟ ਖੇਤਰ ਮੁਤਾਬਕ ਸਰਕਾਰ ਨੂੰ ਢਾਂਚਾਗਤ ਅਤੇ ਵਿਹਾਰਕ ਨੀਤੀਗਤ ਇਨਪੁਟ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨਾਲ ਟਾਟਾ ਸਟੀਲ ਦਾ 2,600 ਕਰੋੜ ਦਾ ਵੱਡਾ ਨਿਵੇਸ਼, 2,500 ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ

ਇਹ ਕਮੇਟੀ ਦੂਜੇ ਸੂਬਿਆਂ ਵੱਲੋਂ ਅਪਣਾਏ ਗਏ ਸਰਬੋਤਮ ਅਭਿਆਸਾਂ ਅਤੇ ਨੀਤੀਗਤ ਢਾਂਚੇ ਦਾ ਅਧਿਐਨ ਕਰੇਗੀ ਅਤੇ ਪੰਜਾਬ ਦੀਆਂ ਵਿਕਾਸ ਤਰਜੀਹਾਂ ਮੁਤਾਬਕ ਸਿਫਾਰਸ਼ਾਂ ਪ੍ਰਦਾਨ ਕਰੇਗੀ। ਇਹ ਕਮੇਟੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਛੇ ਹਫ਼ਤਿਆਂ ਦੇ ਅੰਦਰ ਆਪਣੀਆਂ ਲਿਖਤੀ ਸਿਫਾਰਸ਼ਾਂ ਪੇਸ਼ ਕਰੇਗੀ।ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੇ ਮੈਂਬਰ ਸਕੱਤਰ ਵੱਲੋਂ ਕਮੇਟੀ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਮੈਂਬਰ ਸਕੱਤਰ ਵੱਲੋਂ ਹੀ ਮੀਟਿੰਗਾਂ ਸਬੰਧੀ ਤਾਲਮੇਲ ਕਰਨ ਦੇ ਨਾਲ-ਨਾਲ ਕਾਰਵਾਈ ਦੇ ਮਿੰਟ ਵੀ ਤਿਆਰ ਕੀਤੇ ਜਾਣਗੇ।ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਸ ਕਮੇਟੀ ਦਾ ਗਠਨ ਰੀਅਲ ਅਸਟੇਟ ਸੈਕਟਰ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਵੇਸ਼ਕ-ਪੱਖੀ ਸੁਧਾਰਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਕੇਜਰੀਵਾਲ-ਮਾਨ ਦੀ ਜੋੜੀ ਨੇ ਰਚਿਆ ਇਤਿਹਾਸ: ਪੰਜਾਬ ਸਰਕਾਰ ਦੀ ਇਸ ਪਹਿਲ ਨਾਲ ਹੁਣ ਵਿਦਿਆਰਥੀ Job Seeker ਨਹੀਂ ਬਲਕਿ Job Giver ਬਣਨਗੇ

0

Chandigarh News:ਪੰਜਾਬ ਦੀ ਧਰਤੀ ’ਤੇ ਇੱਕ ਨਵਾਂ ਸਵੇਰਾ ਆ ਗਿਆ ਹੈ। AAP ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਇਨ੍ਹਾਂ ਦਿਨਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਵਿੱਚ ਦੌਰਾ ਕਰ ਰਹੇ ਹਨ ਅਤੇ ਜਨਤਾ ਨੂੰ ਇੱਕ ਇਤਿਹਾਸਕ ਉਪਲਬਧੀ ਨਾਲ ਰੂਬਰੂ ਕਰਾ ਰਹੇ ਹਨ। ਇਸ ਦੌਰੇ ਵਿੱਚ ਕੇਜਰੀਵਾਲ ਅਤੇ ਮਾਨ ਦੀ ਕੈਮਿਸਟ੍ਰੀ ਦੇਖਦੇ ਹੀ ਬਣ ਰਹੀ ਹੈ। ਦੋਵੇਂ ਨੇਤਾ ਮਿਲ ਕੇ ਪੰਜਾਬ ਵਿੱਚ ਅਜਿਹੀ ਸਿੱਖਿਆ ਕ੍ਰਾਂਤੀ ਲਿਆ ਰਹੇ ਹਨ ਜੋ ਪੂਰੇ ਦੇਸ਼ ਲਈ ਮਿਸਾਲ ਬਣ ਗਈ ਹੈ। ਜਿੱਥੇ ਪਹਿਲਾਂ ਨੌਜਵਾਨਾਂ ਨੂੰ ਨੌਕਰੀ ਦੀ ਤਲਾਸ਼ ਵਿੱਚ ਭਟਕਣਾ ਪੈਂਦਾ ਸੀ, ਉੱਥੇ ਹੀ ਹੁਣ ਭਗਵੰਤ ਮਾਨ ਸਰਕਾਰ ਨੇ ਅਜਿਹਾ ਫੈਸਲਾ ਲਿਆ ਹੈ ਜੋ ਹਰ ਵਿਦਿਆਰਥੀ ਨੂੰ ਨੌਕਰੀ ਖੋਜਣ ਵਾਲੇ ਤੋਂ ਨੌਕਰੀ ਦੇਣ ਵਾਲਾ ਬਣਾ ਦੇਵੇਗਾ।ਪੰਜਾਬ ਸਰਕਾਰ ਨੇ ਦੇਸ਼ ਦਾ ਪਹਿਲਾ ਲਾਜ਼ਮੀ “ਐਂਟਰਪ੍ਰੇਨਿਓਰਸ਼ਿਪ ਮਾਈਂਡਸੈੱਟ ਕੋਰਸ (EMC)” ਲਾਂਚ ਕਰ ਦਿੱਤਾ ਹੈ। ਸ਼ੈਕਸ਼ਣਿਕ ਸੈਸ਼ਨ 2025-26 ਤੋਂ ਇਹ ਕੋਰਸ ਰਾਜ ਦੀਆਂ 20 ਯੂਨੀਵਰਸਿਟੀਆਂ, 320 ITIs ਅਤੇ 91 ਪੌਲੀਟੈਕਨਿਕਾਂ ਵਿੱਚ ਸ਼ੁਰੂ ਹੋ ਚੁੱਕਾ ਹੈ। ਸਭ ਤੋਂ ਵੱਡੀ ਗੱਲ – ਇਹ ਕੋਰਸ BBA, B.Tech ਅਤੇ B.Voc ਸਾਰੇ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਲਾਜ਼ਮੀ ਹੈ। ਹੁਣ 1.5 ਲੱਖ ਵਿਦਿਆਰਥੀ ਸਿਰਫ ਪੜ੍ਹਾਈ ਨਹੀਂ ਕਰਨਗੇ, ਬਲਕਿ ਅਸਲੀ ਬਿਜ਼ਨਸ ਕਰ ਕੇ ਸਿੱਖਣਗੇ। 2028-29 ਤੱਕ ਇਹ ਗਿਣਤੀ ਵੱਧ ਕੇ 9 ਲੱਖ ਹੋ ਜਾਵੇਗੀ। ਪੰਜਾਬ ਪੂਰੇ ਦੇਸ਼ ਵਿੱਚ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜਿੱਥੇ ਉੱਦਮਤਾ ਦੀ ਸਿੱਖਿਆ ਇੰਨੇ ਵੱਡੇ ਪੱਧਰ ’ਤੇ ਲਾਜ਼ਮੀ ਕੀਤੀ ਗਈ ਹੈ।

ਇਹ ਵੀ ਪੜ੍ਹੋ ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ

ਇਹ ਕੋਰਸ ਸਿਰਫ ਕਿਤਾਬੀ ਗਿਆਨ ਨਹੀਂ ਦਿੰਦਾ। ਹਰ ਵਿਦਿਆਰਥੀ ਨੂੰ ਹਰ ਸਮੈਸਟਰ ਵਿੱਚ ਆਪਣਾ ਅਸਲੀ ਬਿਜ਼ਨਸ ਜਾਂ ਸਰਵਿਸ ਸ਼ੁਰੂ ਕਰਨੀ ਹੋਵੇਗੀ ਅਤੇ ਤੈਅ ਰੈਵੇਨਿਊ ਟਾਰਗੇਟ ਹਾਸਲ ਕਰਨੇ ਹੋਣਗੇ। ਪਹਿਲੇ ਸਮੈਸਟਰ ਵਿੱਚ ਵਿਦਿਆਰਥੀ ਨੂੰ ਆਪਣਾ ਬਿਜ਼ਨਸ ਸੈਟਅੱਪ ਕਰ ਕੇ ₹10,000 ਕਮਾਉਣੇ ਹੋਣਗੇ। ਦੂਜੇ ਸਮੈਸਟਰ ਵਿੱਚ ਮਾਰਕੀਟਿੰਗ ਸਿੱਖ ਕੇ ₹40,000, ਤੀਜੇ ਵਿੱਚ ਔਪਰੇਸ਼ਨ ਸੰਭਾਲ ਕੇ ₹80,000, ਚੌਥੇ ਵਿੱਚ ₹1,60,000 ਅਤੇ ਪੰਜਵੇਂ ਸਮੈਸਟਰ ਤੱਕ AI ਅਤੇ ਫਾਈਨੈਂਸ ਮਾਸਟਰੀ ਦੇ ਨਾਲ ₹4,00,000 ਤੱਕ ਦੀ ਕਮਾਈ ਦਾ ਲਕਸ਼ ਰੱਖਿਆ ਗਿਆ ਹੈ। ITI ਦੇ ਵਿਦਿਆਰਥੀਆਂ ਲਈ ਪਹਿਲੇ ਸਾਲ ₹40,000 ਅਤੇ ਦੂਜੇ ਸਾਲ ₹80,000 ਦਾ ਟਾਰਗੇਟ ਹੈ। ਭਾਵ ਪੜ੍ਹਾਈ ਦੇ ਨਾਲ-ਨਾਲ ਮੋਟੀ ਕਮਾਈ!ਭਗਵੰਤ ਮਾਨ ਸਰਕਾਰ ਨੇ ਇਸ ਕੋਰਸ ਨੂੰ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਸਰਕਾਰ ਦਾ ਔਫਿਸ਼ਿਅਲ ਪਾਰਟਨਰ ਮਾਸਟਰ ਯੂਨੀਅਨ ਨੂੰ ਬਣਾਇਆ ਗਿਆ ਹੈ। ਇੱਕ AI-ਪਾਵਰਡ ਮਲਟੀਲਿੰਗੁਅਲ ਪਲੇਟਫਾਰਮ (ਪੰਜਾਬੀ, ਹਿੰਦੀ, ਅੰਗਰੇਜ਼ੀ) ਵਿੱਚ ਤਿਆਰ ਕੀਤਾ ਗਿਆ ਹੈ ਜੋ ਵਿਦਿਆਰਥੀਆਂ ਨੂੰ ਪਲੈਨਿੰਗ, ਡੈਸ਼ਬੋਰਡ, ਮੈਂਟਰਸ਼ਿਪ ਅਤੇ ਪੀਅਰ ਇੰਟਰੈਕਸ਼ਨ ਦੀ ਸਹੂਲਤ ਦੇਵੇਗਾ। ਵਿਦਿਆਰਥੀ E-commerce, Content Creation, Freelancing, Professional Services, Retail ਜਿਹੇ ਕਈ ਟਰੈਕਸ ਵਿੱਚੋਂ ਚੋਣ ਕਰ ਸਕਦੇ ਹਨ।

ਇਹ ਵੀ ਪੜ੍ਹੋ  ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ

ਇਹ ਸਿਰਫ ਇੱਕ ਕੋਰਸ ਨਹੀਂ, ਬਲਕਿ ਪੂਰਾ ਈਕੋਸਿਸਟਮ ਹੈ ਜੋ ਹਰ ਵਿਦਿਆਰਥੀ ਨੂੰ ਸਫਲ ਉੱਦਮੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ।ਕੇਜਰੀਵਾਲ ਅਤੇ ਮਾਨ ਦੇ ਪੰਜਾਬ ਦੌਰੇ ਦੌਰਾਨ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 40 ਤੋਂ ਜ਼ਿਆਦਾ ਔਰੀਐਂਟੇਸ਼ਨ ਸੈਸ਼ਨ ਹੋ ਚੁੱਕੇ ਹਨ ਅਤੇ ਵਿਦਿਆਰਥੀਆਂ ਦੀ ਪ੍ਰਤਿਕ੍ਰਿਆ ਸ਼ਾਨਦਾਰ ਰਹੀ ਹੈ। 20 ਯੂਨੀਵਰਸਿਟੀਆਂ ਦੀ ਐਕੇਡਮਿਕ ਕੌਂਸਲ ਨੇ ਇਸ ਕੋਰਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਯੂਨੀਵਰਸਿਟੀਆਂ ਦੇ ਨਾਲ-ਨਾਲ Lovely Professional University, Chitkara University, GNA University ਅਤੇ DAV Universities ਨੇ ਵੀ ਇਸ ਪਹਿਲ ਦੀ ਜਮ ਕੇ ਤਾਰੀਫ ਕੀਤੀ ਹੈ ਅਤੇ ਸਰਗਰਮੀ ਨਾਲ ਇਸਨੂੰ ਲਾਗੂ ਕੀਤਾ ਹੈ।ਇਸ ਮਹੱਤਵਾਕਾਂਖੀ ਯੋਜਨਾ ਲਈ ਮਈ 2025 ਵਿੱਚ ਇੱਕ ਵਰਕਿੰਗ ਗਰੁੱਪ ਬਣਾਈ ਗਈ ਸੀ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ, ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਵਾਈਸ ਚਾਂਸਲਰ ਸ਼ਾਮਿਲ ਸਨ। Start Up Mission CEO, Innovation Punjab CEO ਅਤੇ Master Union ਦੇ ਫਾਊਂਡਰ ਪ੍ਰਥਮ ਮਿੱਤਲ ਜਿਹੇ ਮਾਹਿਰਾਂ ਨੇ ਮਿਲ ਕੇ ਇਹ ਕੋਰਸ ਡਿਜ਼ਾਈਨ ਕੀਤਾ ਹੈ।

ਇਹ ਵੀ ਪੜ੍ਹੋ  FM Harpal Singh Cheema ਵੱਲੋਂ ਵੇਰਕਾ ਆਊਟਸੋਰਸਡ ਯੂਨੀਅਨ ਦੇ ਮੁੱਦਿਆਂ ਦੇ ਹੱਲ ਲਈ ਉੱਚ-ਪੱਧਰੀ ਕਮੇਟੀ ਬਣਾਉਣ ਦੇ ਨਿਰਦੇਸ਼

ਜੂਨ 2025 ਵਿੱਚ ਸਰਕਾਰ ਨੇ ਔਫਿਸ਼ਿਅਲ ਐਡਵਾਈਜ਼ਰੀ ਜਾਰੀ ਕਰ ਕੇ ਸਾਰੀਆਂ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦਿੱਤਾ ਕਿ 2025-26 ਤੋਂ ਹਰ ਸਮੈਸਟਰ ਵਿੱਚ 2 ਕ੍ਰੈਡਿਟ ਦਾ ਇਹ ਕੋਰਸ ਲਾਜ਼ਮੀ ਰੂਪ ਨਾਲ ਸ਼ੁਰੂ ਕੀਤਾ ਜਾਵੇ। ਇਹ ਸਿਰਫ ਸ਼ੁਰੂਆਤ ਹੈ – ਆਉਣ ਵਾਲੇ ਸਾਲਾਂ ਵਿੱਚ ਇਸਨੂੰ ਚਰਣਬੱਧ ਤਰੀਕੇ ਨਾਲ ਹੋਰ ਵਿਸਤ੍ਰਿਤ ਕੀਤਾ ਜਾਵੇਗਾ। ਪੰਜਾਬ ਦਾ ਇਹ ਮਾਡਲ ਹੁਣ ਪੂਰੇ ਦੇਸ਼ ਲਈ ਪ੍ਰੇਰਨਾ ਬਣ ਰਿਹਾ ਹੈ। ਕਈ ਦੂਜੇ ਰਾਜ ਵੀ ਇਸ ਮਾਡਲ ਨੂੰ ਅਪਣਾਉਣ ਦੀ ਤਿਆਰੀ ਵਿੱਚ ਹਨ।ਇਸ ਪਹਿਲ ਦਾ ਆਰਥਿਕ ਪ੍ਰਭਾਵ ਵੀ ਬਹੁਤ ਵੱਡਾ ਹੋਵੇਗਾ। ਅੰਦਾਜ਼ਾ ਹੈ ਕਿ 2028-29 ਤੱਕ ਭਾਵ ਅਗਲੇ ਚਾਰ ਸਾਲਾਂ ਵਿੱਚ ਵਿਦਿਆਰਥੀਆਂ ਦੇ ਵੈਂਚਰਾਂ ਤੋਂ “₹78,600 ਕਰੋੜ ਦਾ ਰੈਵੇਨਿਊ” ਜੇਨਰੇਟ ਹੋਵੇਗਾ ਜੋ ਪੰਜਾਬ ਦੇ GDP ਦਾ ਲਗਭਗ 9% ਅਤੇ ਰਾਜ ਦੇ ਸਾਲਾਨਾ ਬਜਟ ਦਾ 50% ਹੈ। ਇਹ ਸਿਰਫ ਅੰਕੜੇ ਨਹੀਂ, ਬਲਕਿ ਪੰਜਾਬ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਦੀ ਗਾਰੰਟੀ ਹੈ। ਕੇਜਰੀਵਾਲ ਨੇ ਕਿਹਾ ਕਿ ਇਹ NEP 2020 ਦੇ ਵਿਜ਼ਨ ਦੇ ਅਨੁਰੂਪ ਡਿਗਰੀ-ਫੋਕਸਡ ਸਿੱਖਿਆ ਤੋਂ ਐਂਟਰਪ੍ਰੇਨਿਓਰਸ਼ਿਪ-ਡ੍ਰਿਵਨ ਸਿੱਖਿਆ ਵੱਲ ਵੱਡਾ ਬਦਲਾਅ ਹੈ।ਭਗਵੰਤ ਮਾਨ ਸਰਕਾਰ ਦੀ ਇਹ ਪਹਿਲ ਸਾਬਤ ਕਰਦੀ ਹੈ ਕਿ ਜਦੋਂ ਇਰਾਦੇ ਨੇਕ ਹੋਣ ਅਤੇ ਕੰਮ ਵਿੱਚ ਈਮਾਨਦਾਰੀ ਹੋਵੇ ਤਾਂ ਕ੍ਰਾਂਤੀ ਆ ਹੀ ਜਾਂਦੀ ਹੈ। ਕੇਜਰੀਵਾਲ ਅਤੇ ਮਾਨ ਦੀ ਇਹ ਜੋੜੀ ਪੰਜਾਬ ਲਈ ਵਰਦਾਨ ਸਾਬਤ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਦੁਆਰਾ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਸਿੱਖਿਆ ਕ੍ਰਾਂਤੀ ਦਾ ਪਰਚਮ ਲਹਿਰਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਹਰ ਨੌਜਵਾਨ ਸਿਰਫ ਨੌਕਰੀ ਖੋਜਣ ਵਾਲਾ ਨਹੀਂ, ਬਲਕਿ job creator ਬਣੇਗਾ। ਇਹੀ ਹੈ ਅਸਲੀ ਆਤਮਨਿਰਭਰ ਭਾਰਤ ਦਾ ਸੁਪਨਾ ਜੋ ਭਗਵੰਤ ਮਾਨ ਦੀ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਸਾਬਤ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ

0

👉ਇਤਿਹਾਸਕ ਸਮਾਗਮ ਵਿੱਚ ਲੱਖਾਂ ਸ਼ਰਧਾਲੂਆਂ ਦੇ ਆਉਣ ਦੀ ਉਮੀਦ; ਸਿੱਖਿਆ ਮੰਤਰੀ ਨੇ ਵਿਆਪਕ ਪ੍ਰਬੰਧਾਂ ਦੀ ਕੀਤੀ ਸਮੀਖਿਆ
Chandigarh News: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਤੁਰੰਤ ਅਪਗ੍ਰੇਡ ਕਰਨ ਅਤੇ ਨਵੰਬਰ ਦੇ ਅੱਧ ਤੱਕ ਇਹਨਾਂ ਸੜਕਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਸਮਾਗਮਾਂ ਵਿੱਚ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ।ਇਨ੍ਹਾਂ ਇਤਿਹਾਸਕ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ. ਬੈਂਸ ਨੇ ਰੋਪੜ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੰਜਾਬ ਸਿਵਲ ਸਕੱਤਰੇਤ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਸੜਕੀ ਬੁਨਿਆਦੀ ਢਾਂਚੇ ‘ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਸਾਰੀਆਂ ਬੁਨਿਆਦੀ ਸਹੂਲਤਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਸਬੰਧੀ ਸਖ਼ਤ ਹਦਾਇਤਾਂ ਦਿੱਤੀਆਂ।

ਇਹ ਵੀ ਪੜ੍ਹੋ ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ

ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਵਿੱਤਰ ਸ਼ਹਿਰ ਨੂੰ ਨਿਰਵਿਘਨ ਸੰਪਰਕ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਪਹੁੰਚ ਸੜਕਾਂ ਸਹੀ ਹਾਲਤ ਵਿੱਚ ਹੋਣ, ਜਿਸ ਨਾਲ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਯਕੀਨੀ ਬਣਾਈ ਜਾ ਸਕੇ।ਵਿਆਪਕ ਪ੍ਰਬੰਧਾਂ ਦਾ ਵੇਰਵਾ ਦਿੰਦੇ ਹੋਏ, ਸ. ਬੈਂਸ ਨੇ ਕਿਹਾ ਕਿ ਮਜ਼ਬੂਤ ਸੜਕੀ ਬੁਨਿਆਦੀ ਢਾਂਚੇ ਦੇ ਨਾਲ-ਨਾਲ, ਸਰਕਾਰ ਮੁੱਖ ਮਾਰਗਾਂ ਅਤੇ ਸੰਗਤ ਦੇ ਇਕੱਤਰਤਾ ਵਾਲੇ ਸਥਾਨਾਂ `ਤੇ ਸਟਰੀਟ ਲਾਈਟਾਂ, ਢੁਕਵੀਂ ਸਫਾਈ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਲੋੜੀਂਦੀ ਗਿਣਤੀ ਵਿੱਚ ਜਨਤਕ ਪਖਾਨਿਆਂ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਲਈ ਢੁਕਵੇਂ ਸੰਕੇਤ ਬੋਰਡ , ਲਾਈਟਿੰਗ ਅਤੇ ਪਹੁੰਚਯੋਗ ਡਾਕਟਰੀ ਸਹੂਲਤਾਂ ਵਾਲੇ ਨਿਰਧਾਰਤ ਪਾਰਕਿੰਗ ਖੇਤਰ ਸਥਾਪਤ ਕਰਨ `ਤੇ ਵੀ ਜ਼ੋਰ ਦਿੱਤਾ।

ਇਹ ਵੀ ਪੜ੍ਹੋ AAP ਕਨਵੀਨਰ Arvind Kejriwal ਅਤੇ CM Bhagwant Mann ਵੱਲੋਂ 1194 ਕਰੋੜ ਦੀ ਲਾਗਤ ਨਾਲ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ

ਸੰਗਤਾਂ ਦੇ ਰੂਹਾਨੀ ਅਨੁਭਵ ਨੂੰ ਹੋਰ ਬਿਹਤਰ ਤੇ ਰਮਣੀਕ ਬਣਾਉਣ ਲਈ ਸ. ਬੈਂਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਖੇਤਰ ਦੇ ਪਵਿੱਤਰ ਧਾਰਮਿਕ ਅਸਥਾਨਾਂ ਦੇ ਇਤਿਹਾਸ ਅਤੇ ਮਹੱਤਵ ਨੂੰ ਦਰਸਾਉਣ ਲਈ ਵੱਖ-ਵੱਖ ਪ੍ਰਮੁੱਖ ਸਥਾਨਾਂ `ਤੇ ਐਲਈਡੀ ਸਕ੍ਰੀਨਾਂ ਲਗਾਉਣ ਦੇ ਨਿਰਦੇਸ਼ ਵੀ ਦਿੱਤੇ।ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ, ਸੈਰ-ਸਪਾਟਾ, ਪੁਲਿਸ, ਸਿਹਤ ਅਤੇ ਬਿਜਲੀ ਸਮੇਤ ਸਾਰੇ ਵਿਭਾਗਾਂ ਨੂੰ ਪੂਰਨ ਤਾਲਮੇਲ ਨਾਲ ਕੰਮ ਕਰਨ ਅਤੇ ਸਾਰੇ ਪ੍ਰਬੰਧਾਂ ਨੂੰ ਅਗਾਊਂ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਦੌਰਾਨ ਸਫਾਈ, ਅਨੁਸ਼ਾਸਨ ਅਤੇ ਸ਼ਰਧਾਲੂ ਦੀ ਸਹੂਲਤ ਮੁਤਾਬਿਕ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਸ਼ਰਧਾਲੂਆਂ ਲਈ ਇੱਕ ਯਾਦਗਾਰੀ, ਸੁਰੱਖਿਅਤ ਅਤੇ ਰਮਣੀਕ -ਰੂਹਾਨੀ ਅਨੁਭਵ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਮੀਟਿੰਗ ਵਿੱਚ ਮੌਜੂਦ ਪ੍ਰਮੁੱਖ ਅਧਿਕਾਰੀਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ, ਰੋਪੜ ਪੂਜਾ ਸਿਆਲ, ਐਸ.ਡੀ.ਐਮ. ਜਸਪ੍ਰੀਤ ਸਿੰਘ, ਆਰ.ਟੀ.ੲ.ੇ ਗੁਰਵਿੰਦਰ ਸਿੰਘ ਜੌਹਲ, ਬੀਬੀਐਮਬੀ ਦੇ ਮੁੱਖ ਇੰਜੀਨੀਅਰ ਐਨ.ਪੀ. ਸਿੰਘ, ਐਕਸੀਅਨ ਹਰਜੋਤ ਵਾਲੀਆ, ਐਕਸੀਅਨ ਹਰਜੀਤ ਸਿੰਘ, ਐਕਸੀਅਨ ਐਸ.ਐਸ. ਭੁੱਲਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪ੍ਰਸਿੱਧ ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

Amritsar/Jalandhar News: ਪ੍ਰਸਿੱਧ ਅੰਤਰਰਾਸ਼ਟਰੀ ਬਾਡੀ ਬਿਲਡਰ ਤੇ ਸਾਬਕਾ ਮਿਸਟਰ ਇੰਡੀਆ ਰਹਿ ਚੁੱਕੇ ਵਰਿੰਦਰ ਸਿੰਘ ਘੁੰਮਣ ਦੀ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ਼੍ਰੀ ਘੁੰਮਣ ਉਕਤ ਹਸਪਤਾਲ ਵਿਚ ਆਪਣੇ ਮੋਢੇ ਦਾ ਆਪਰੇਸ਼ਨ ਕਰਵਾਉਣ ਲਈ ਭਰਤੀ ਹੋਇਆ ਸੀ ਪ੍ਰੰਤੂ ਇੱਥੇ ਉਸਨੂੰ ਇੱਕ ਨਹੀਂ ਦੋ ਵਾਰ ਦਿਲ ਦਾ ਦੌਰਾ ਪੈ ਗਿਆ, ਜਿਹੜਾ ਜਾਨਲੇਵਾ ਸਾਬਤ ਹੋਇਆ।

ਇਹ ਵੀ ਪੜ੍ਹੋ ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ

ਸੁੱਧ ਸ਼ਾਕਾਹਾਰੀ ਬਾਡੀ ਬਿਲਡਰ ਘੁੰਮਣ ਨੇ ਬਾਲੀਵੁੱਡ ਦੀਆਂ ਕੁੱਝ ਫ਼ਿਲਮਾਂ ਵਿਚ ਵੀ ਕੰਮ ਕੀਤਾ ਸੀ ਤੇ ਹੁਣ ਕੁੱਝ ਸਮਾਂ ਪਹਿਲਾਂ ਹੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ ਕਰਿਆ ਸੀ। 40 ਸਾਲਾਂ ਵਰਿੰਦਰ ਸਿੰਘ ਘੁੰਮਣ ਮੂਲਰੂਪ ਵਿਚ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਹੁਣ ਪਿਛਲੇ ਕੁੱਝ ਸਾਲਾਂ ਤੋਂ ਪ੍ਰਵਾਰ ਸਮੇਤ ਜਲੰਧਰ ਸ਼ਹਿਰ ਵਿਚ ਰਹਿ ਰਿਹਾ ਸੀ। ਉਸਦੀ ਮੌਤ ਦਾ ਪਤਾ ਚੱਲਦਿਆਂ ਹੀ ਉਸਦੇ ਦੋਸਤ ਤੇ ਰਿਸ਼ਤੇਦਾਰ ਸਹਿਤ ਜਲੰਧਰ ਸਥਿਤ ਘਰ ਵਿਚ ਪੁੱਜਣੇ ਸ਼ੁਰੂ ਹੋ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1905991