spot_img
spot_img
spot_img

Canada News ; ਕੈਨੇਡਾ ‘ਚ ਟਰੱਕ ਡਰਾਈਵਰਾਂ ਲਈ ਨਵਾਂ ਕਾਨੂੰਨ!

Date:

spot_img

Canada News ; ਕੈਨੇਡਾ ਤੋਂ ਟਰੱਕ ਡਰਾਈਵਰਾਂ ਲਈ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਲਗਾਤਾਰ ਵਧ ਰਹੇ ਹਾਈਵੇਅ ਹਾਦਸਿਆਂ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਹੁਣ ਬੀ.ਸੀ. ਉਹ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਕਮਰਸ਼ੀਅਲ ਟਰੱਕਾਂ ਵਿੱਚ ਡੈਸ਼-ਕੈਮ ਲਗਾਉਣਾ ਲਾਜ਼ਮੀ ਹੋਵੇਗਾ। ਜੇ ਕੋਈ ਟਰੱਕ ਡਰਾਈਵਰ ਬਿਨਾਂ ਡੈਸ਼-ਕੈਮ ਦੇ ਸੜਕਾਂ ‘ਤੇ ਟਰੱਕ ਚਲਾਉਂਦਾ ਮਿਲਿਆ ਤਾਂ ਉਸ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਵੇਂ ਨਿਯਮ ਨਾਲ ਹਾਈਵੇਅ ਸੁਰੱਖਿਆ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ ਅਤੇ ਹਾਦਸਿਆਂ ਦੀ ਜਾਂਚ ਵੀ ਹੋਰ ਪਾਰਦਰਸ਼ੀ ਬਣੇਗੀ। ਦਰਅਸਲ, ਹਾਈਵੇਅ-5 ‘ਤੇ ਵਾਪਰੇ ਕਈ ਜਾਨਲੇਵਾ ਹਾਦਸਿਆਂ ਤੋਂ ਬਾਅਦ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਵੌਰਡ ਸਟੈਮਰ ਵੱਲੋਂ ਸੂਬਾ ਵਿਧਾਨ ਸਭਾ ਵਿੱਚ ਬਿਲ ਐਮ-217 ਪੇਸ਼ ਕੀਤਾ ਗਿਆ ਸੀ। ਇਸ ਬਿਲ ਨੂੰ “ਡੈਸ਼ਬੋਰਡ ਕੈਮਰਾਜ਼ ਇਨ ਕਮਰਸ਼ੀਅਲ ਵ੍ਹੀਕਲਜ਼” ਨਾਮ ਦਿੱਤਾ ਗਿਆ ਹੈ। ਬਿਲ ਦੀ ਤੀਜੀ ਪੜ੍ਹਤ ਪਾਸ ਹੋ ਚੁੱਕੀ ਹੈ ਅਤੇ ਹੁਣ ਇਹ ਕਾਨੂੰਨ ਬਣਨ ਦੇ ਬਹੁਤ ਨੇੜੇ ਹੈ।

ਇਹ ਵੀ ਪੜ੍ਹੋ 👉 Bathinda News: ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਵੱਲੋਂ ਕਾਰਜਕਾਰਨੀ ਦੀ ਪਹਿਲੀ ਸੂਚੀ ਜਾਰੀ

ਵੌਰਡ ਸਟੈਮਰ ਦਾ ਕਹਿਣਾ ਹੈ ਕਿ ਹਰ ਕਮਰਸ਼ੀਅਲ ਟਰੱਕ ਵਿੱਚ ਅੱਗੇ ਵੱਲ ਮੂੰਹ ਕਰਦਾ ਡੈਸ਼-ਕੈਮ ਹੋਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਹਾਦਸੇ ਦੀ ਅਸਲੀ ਸੱਚਾਈ ਤੁਰੰਤ ਸਾਹਮਣੇ ਆ ਸਕੇ।

ਉਹਨਾਂ ਮੁਤਾਬਕ ਕਈ ਵਾਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਲਈ ਸਾਲਾਂ ਉਡੀਕ ਕਰਨੀ ਪੈਂਦੀ ਹੈ, ਪਰ ਡੈਸ਼-ਕੈਮ ਫੁਟੇਜ ਨਾਲ ਜਾਂਚ ਕਾਫ਼ੀ ਤੇਜ਼ ਹੋ ਸਕਦੀ ਹੈ। ਇਸ ਫੈਸਲੇ ਨੂੰ ਬੀ.ਸੀ. ਟਰੱਕਿੰਗ ਐਸੋਸੀਏਸ਼ਨ ਵੱਲੋਂ ਵੀ ਸਮਰਥਨ ਮਿਲ ਰਿਹਾ ਹੈ। ਐਸੋਸੀਏਸ਼ਨ ਦੇ ਡੇਵ ਅਰਲ ਨੇ ਕਿਹਾ ਕਿ ਲਗਭਗ 75 ਫੀਸਦੀ ਟਰੱਕ ਡਰਾਈਵਰ ਪਹਿਲਾਂ ਹੀ ਡੈਸ਼-ਕੈਮ ਵਰਤ ਰਹੇ ਹਨ। ਉਹਨਾਂ ਦੀ ਮੰਗ ਹੈ ਕਿ ਇਹ ਨਿਯਮ ਸਿਰਫ਼ ਬੀ.ਸੀ. ਤੱਕ ਸੀਮਿਤ ਨਾ ਰਹੇ, ਸਗੋਂ ਪੂਰੇ ਕੈਨੇਡਾ ਵਿੱਚ ਲਾਗੂ ਕੀਤਾ ਜਾਵੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਨਵਾਂ ਕਾਨੂੰਨ ਡਰਾਈਵਰਾਂ ਦੀ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਡੈਸ਼-ਕੈਮ ਸਿਰਫ਼ ਸੜਕ ਅਤੇ ਹਾਈਵੇਅ ਦੀ ਫੁਟੇਜ ਰਿਕਾਰਡ ਕਰੇਗਾ, ਕੈਬਿਨ ਦੇ ਅੰਦਰ ਦੀ ਨਹੀਂ।ਟਰੱਕਿੰਗ ਐਸੋਸੀਏਸ਼ਨ ਦਾ ਦਾਅਵਾ ਹੈ ਕਿ 75 ਤੋਂ 80 ਫੀਸਦੀ ਹਾਦਸਿਆਂ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਦੀ ਕੋਈ ਗਲਤੀ ਨਹੀਂ ਹੁੰਦੀ। ਅਜਿਹੇ ਵਿੱਚ ਡੈਸ਼-ਕੈਮ ਡਰਾਈਵਰਾਂ ਲਈ ਮਜ਼ਬੂਤ ਸਬੂਤ ਸਾਬਤ ਹੋ ਸਕਦੇ ਹਨ ਅਤੇ ਉਹਨਾਂ ਨੂੰ ਗਲਤ ਦੋਸ਼ਾਂ ਤੋਂ ਬਚਾਉਣ ਵਿੱਚ ਮਦਦ ਕਰਨਗੇ।

ਕੁੱਲ ਮਿਲਾ ਕੇ, ਕੈਨੇਡਾ ਵਿੱਚ ਲਿਆਂਦਾ ਜਾ ਰਿਹਾ ਇਹ ਨਵਾਂ ਨਿਯਮ ਸੜਕ ਸੁਰੱਖਿਆ ਅਤੇ ਜਵਾਬਦੇਹੀ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

spot_img

Popular

More like this
Related