Sunday, May 17, 2026
Home Blog Page 428

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਵਸਤੂਆਂ ਅਤੇ ਸੇਵਾਵਾਂ ਕਰ (ਸੋਧ) ਬਿੱਲ, 2025 ਅਤੇ ਪੰਜਾਬ ਸਹਿਕਾਰੀ ਸਭਾਵਾਂ (ਸੋਧ) ਬਿੱਲ, 2025 ਸਰਬਸੰਮਤੀ ਨਾਲ ਪਾਸ

0

Chandigarh News:ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਪੰਜਾਬ ਵਸਤੂਆਂ ਅਤੇ ਸੇਵਾਵਾਂ ਕਰ (ਸੋਧ) ਬਿੱਲ, 2025 ਅਤੇ ਪੰਜਾਬ ਸਹਿਕਾਰੀ ਸਭਾਵਾਂ (ਸੋਧ) ਬਿੱਲ, 2025 ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।ਪੰਜਾਬ ਵਸਤੂਆਂ ਅਤੇ ਸੇਵਾਵਾਂ ਕਰ (ਸੋਧ) ਬਿੱਲ, 2025 ‘ਤੇ ਬੋਲਦਿਆਂ, ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਕਾਨੂੰਨ ਪੰਜਾਬ ਵਸਤੂਆਂ ਅਤੇ ਸੇਵਾਵਾਂ ਟੈਕਸ ਐਕਟ, 2017 ਦੇ ਕਈ ਭਾਗਾਂ ਵਿੱਚ ਸੋਧ ਕਰਨ ਦਾ ਪ੍ਰਸਤਾਵ ਰੱਖਦਾ ਹੈ, ਜਿਸ ਵਿੱਚ ਧਾਰਾ 2, 12, 13, 17, 20, 34, 38, 39, 107, 112, ਅਤੇ ਅਨੁਸੂਚੀ III ਸ਼ਾਮਲ ਹਨ, ਜਦੋਂ ਕਿ ਨਵੀਆਂ ਧਾਰਾਵਾਂ 122A ਅਤੇ 148A ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਹਨਾਂ ਸੋਧਾਂ ਦਾ ਉਦੇਸ਼ ਕੇਂਦਰੀ ਵਸਤੂਆਂ ਅਤੇ ਸੇਵਾਵਾਂ ਟੈਕਸ ਐਕਟ, 2017 ਦੇ ਉਪਬੰਧਾਂ ਨਾਲ ਇਕਸਾਰਤਾ ਨੂੰ ਯਕੀਨੀ ਬਣਾਉਣਾ ਹੈ, ਜੋ ਕਿ ਹਾਲ ਹੀ ਵਿੱਚ ਵਿੱਤ ਐਕਟ, 2025 ਦੁਆਰਾ ਸੋਧਿਆ ਗਿਆ ਹੈ।ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਦੇ ਇੱਕ ਲੇਖ ਦਾ ਹਵਾਲਾ ਦਿੰਦੇ ਹੋਏ ਜੀਐਸਟੀ ਪ੍ਰਣਾਲੀ ਬਾਰੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯਾਦ ਦਿਵਾਇਆ ਕਿ ਜੀਐਸਟੀ ਦਾ ਪ੍ਰਸਤਾਵ ਅਸਲ ਵਿੱਚ 2006 ਵਿੱਚ ਖੁਦ ਸ੍ਰੀ ਚਿਦੰਬਰਮ ਦੁਆਰਾ ਅੱਗੇ ਲਿਆਂਦਾ ਗਿਆ ਸੀ, ਪਰ ਵਿਰੋਧ ਕਾਰਨ ਯੂਪੀਏ ਸਰਕਾਰ ਦੁਆਰਾ ਲਾਗੂ ਨਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ  ਪੰਜਾਬ ਵਿਧਾਨ ਸਭਾ ਵੱਲੋਂ 6 ਮਹੱਤਵਪੂਰਨ ਬਿੱਲ ਪਾਸ

ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਬਾਅਦ ਵਿੱਚ ‘ਵਨ-ਨੇਸ਼ਨ ਵਨ-ਟੈਕਸ’ ਦੇ ਸਿਧਾਂਤ ‘ਤੇ ਇਸ ਨੂੰ ਅੱਗੇ ਵਧਾਇਆ, ਜਿਸ ‘ਤੇ ਪੰਜਾਬ ਦੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਵਿੱਚ ਸਹਿਮਤੀ ਪ੍ਰਗਟਾਈ ਸੀ। ਉਸ ਸਮੇਂ, ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਰਾਜਾਂ ਦੀ ਆਰਥਿਕਤਾ ਦੇ ਸਥਿਰ ਹੋਣ ਤੱਕ ਮੁਆਵਜ਼ਾ ਸੈੱਸ ਜਾਰੀ ਰਹੇਗਾ, ਪਰ ਇਹ ਸੈੱਸ ਸਾਲ 2022 ਤੋਂ ਬਾਅਦ ਬੰਦ ਕਰ ਦਿੱਤਾ ਗਿਆ।ਪੰਜਾਬ ‘ਤੇ ਜੀ.ਐਸ.ਟੀ ਪ੍ਰਣਾਲੀ ਦੇ ਮਾੜੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਰਾਜ ਦੀ ਜੀਐਸਟੀ ਤੋਂ ਪਹਿਲਾਂ ਦੀ ਰੈਵਨਿਊ ਨਿਊਟਰਲ ਦਰ 18.3 ਪ੍ਰਤੀਸ਼ਤ ਸੀ, ਜੋ ਕਿ ਦੇਸ਼ ਦੀ ਔਸਤ ਦਰ 14 ਪ੍ਰਤੀਸ਼ਤ ਤੋਂ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਅੱਠ ਸਾਲਾਂ ਵਿੱਚ 1 ਲੱਖ 11 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ, ਜਦੋਂ ਕਿ ਮੁਆਵਜ਼ਾ ਸੈੱਸ ਤੋਂ ਸਿਰਫ 61,000 ਕਰੋੜ ਰੁਪਏ ਹੀ ਪ੍ਰਾਪਤ ਹੋਏ। ਵਿੱਤ ਮੰਤਰੀ ਨੇ ਦੱਸਿਆ ਕਿ ਕਈ ਹੋਰ ਰਾਜ ਵੀ ਜੀਐਸਟੀ ਕਾਰਨ ਮਾਲੀਆ ਘਾਟੇ ਨਾਲ ਜੂਝ ਰਹੇ ਹਨ, ਪਰ ਭਾਜਪਾ ਦੀ ਬਹੁਮਤ ਵਾਲੀ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਹੈ।ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪਹਿਲੀ ਵਾਰ ਜੀਐਸਟੀ ਦਾ ਪ੍ਰਸਤਾਵ ਰੱਖਣ ਤੋਂ ਪਹਿਲਾਂ ਰਾਜਾਂ ਦੇ ਨੁਕਸਾਨ ਦੀ ਸੰਭਾਵਨਾ ‘ਤੇ ਵਿਚਾਰ ਕਰਨਾ ਚਾਹੀਦਾ ਸੀ।

ਇਹ ਵੀ ਪੜ੍ਹੋ  ਹੜ੍ਹਾਂ ਜਿਹੀ ਔਖੀ ਘੜੀ ‘ਚ ਸਿਆਸਤ ਕਰਨ ਅਤੇ ਸਦਨ ਨੂੰ ਗੁਮਰਾਹ ਕਰਨ ਤੋਂ ਬਾਜ਼ ਨਾ ਆਈ ਵਿਰੋਧੀ ਧਿਰ: ਬਰਿੰਦਰ ਕੁਮਾਰ ਗੋਇਲ

ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਉਤਪਾਦਕ ਰਾਜ ਇਸਦਾ ਖਮਿਆਜ਼ਾ ਭੁਗਤ ਰਹੇ ਹਨ ਕਿਉਂਕਿ ਜੀਐਸਟੀ ਇੱਕ ਖਪਤਕਾਰ-ਅਧਾਰਤ ਟੈਕਸ ਹੈ। ਵਿੱਤ ਮੰਤਰੀ ਚੀਮਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਰਾਜਾਂ ਦੀ ਆਰਥਿਕਤਾ ਨੂੰ ਅਸਥਿਰ ਨਾ ਕਰਨ ਦੀਆਂ ਉਨ੍ਹਾਂ ਵੱਲੋਂ ਵਾਰ-ਵਾਰ ਕੀਤੀਆਂ ਅਪੀਲਾਂ ਦਾ ਵੀ ਜਿਕਰ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੰਘੀ ਢਾਂਚੇ ਨਾਲ ਸਮਝੌਤਾ ਕੀਤਾ ਜਾਂਦਾ ਹੈ, ਤਾਂ ਰਾਜ ਨਗਰ ਕਮੇਟੀਆਂ ਦੇ ਦਰਜੇ ਤੱਕ ਸੀਮਤ ਹੋ ਕੇ ਰਹਿ ਜਾਣਗੀਆਂ, ਜੋ ਕੇਂਦਰ ਦੇ ਅੱਗ ਹੱਥ ਅੱਡ ਕੇ ਖੜ੍ਹੇ ਰਹਿਣਗੇ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਜਪਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੁਆਰਾ ਤਿਆਰ ਕੀਤੇ ਗਏ ਸੰਵਿਧਾਨ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ‘ਇੱਕ ਰਾਸ਼ਟਰ ਇੱਕ ਟੈਕਸ’ ਅਤੇ ‘ਇੱਕ ਰਾਸ਼ਟਰ ਇੱਕ ਚੋਣ’ ਵਰਗੀਆਂ ਨੀਤੀਆਂ ਨੂੰ ਸੰਘੀ ਢਾਂਚੇ ਲਈ ਵਿਨਾਸ਼ਕਾਰੀ ਦੱਸਦਿਆਂ। ਉਨ੍ਹਾਂ ਦੁਹਰਾਇਆ ਕਿ ਆਮ ਆਦਮੀ ਪਾਰਟੀ ਅਜਿਹੀਆਂ ਸਾਰੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ, ਪਰ ਨਾਲ ਹੀ ਮੁੜ ਦੁਹਰਾਇਆ ਕਿ ਜੀਐਸਟੀ ਪ੍ਰਸਤਾਵ ਕਾਂਗਰਸ ਪਾਰਟੀ ਤੋਂ ਹੀ ਆਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਵਿਧਾਨ ਸਭਾ ਵੱਲੋਂ 6 ਮਹੱਤਵਪੂਰਨ ਬਿੱਲ ਪਾਸ

0

Chandigarh News:ਪੰਜਾਬ ਵਿਧਾਨ ਸਭਾ ਨੇ ਅੱਜ ਸੂਬੇ ਭਰ ਵਿੱਚ ਸ਼ਾਸਨ ਅਤੇ ਜਨਤਕ ਸੇਵਾਵਾਂ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਕੁਸ਼ਲਤਾ ਵਧਾਉਣ ਦੇ ਉਦੇਸ਼ ਨਾਲ 6 ਮਹੱਤਵਪੂਰਨ ਬਿੱਲ ਪਾਸ ਕੀਤੇ।ਵਿਧਾਨਕ ਸੁਧਾਰਾਂ ਦਾ ਉਦੇਸ਼ ਰੈਗੂਲੇਟਰੀ ਵਿਧੀਆਂ ਨੂੰ ਮਜ਼ਬੂਤ ਕਰਨਾ, ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾਉਣਾ ਅਤੇ ਨਾਗਰਿਕਾਂ ਦੇ ਅਧਿਕਾਰਾਂ ਤੇ ਹਿੱਤਾਂ ਦੀ ਰਾਖੀ ਕਰਦਿਆਂ ਕਾਰੋਬਾਰ ਕਰਨ ਵਿੱਚ ਵਧੇਰੇ ਸੌਖ ਨੂੰ ਯਕੀਨੀ ਬਣਾਉਣਾ ਹੈ। ਇਹਨਾਂ ਪਾਸ ਕੀਤੇ ਗਏ ਬਿੱਲਾਂ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦ ਸੀਡਸ (ਪੰਜਾਬ ਸੋਧਨਾ) ਬਿੱਲ, 2025 ਪੇਸ਼ ਕੀਤਾ ਗਿਆ

ਇਹ ਵੀ ਪੜ੍ਹੋ  CM ਮਾਨ ਦੇ ਨੇਤ੍ਰਿਤਵ ਹੇਠ ਪੰਜਾਬ ਨੂੰ ਮਿਲਿਆ ₹900 ਕਰੋੜ ਦਾ ਤੋਹਫਾ—ਮੋਹਾਲੀ ਬਣੇਗਾ ਮੈਡੀਕਲ ਕੈਪੀਟਲ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਰਾਈਟ ਟੂ ਬਿਜ਼ਨਸ (ਸੋਧਨਾ) ਬਿੱਲ, 2025 ਪੇਸ਼ ਕੀਤਾ ਗਿਆ; ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ (ਸੋਧਨਾ) ਬਿੱਲ, 2025 ਵੱਲੋਂ ਪੇਸ਼ ਕੀਤਾ ਗਿਆ; ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੈਸ਼ਨ (ਸੋਧਨਾ) ਬਿੱਲ, 2025; ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਕੋਆਪਰੇਟਿਵ ਸੁਸਾਇਟੀਸ (ਸੋਧਨਾ) ਬਿੱਲ, 2025 ਪੇਸ਼ ਕੀਤਾ ਗਿਆ; ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪੰਜਾਬ ਟਾਊਨ ਇੰਮਪੂਰਵਮੈਂਟ (ਸੋਧਨਾ) ਬਿੱਲ, 2025 ਪੇਸ਼ ਕੀਤਾ ਗਿਆ, ਸ਼ਾਮਲ ਹਨ।

ਇਹ ਵੀ ਪੜ੍ਹੋ  ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪੰਜਾਬ ਟਾਊਨ ਇੰਪਰੂਵਮੈਂਟ ਐਕਟ ਪਾਸ;ਡਾ ਰਵਜੋਤ ਸਿੰਘ ਨੇ ਪੇਸ਼ ਕੀਤਾ ਬਿੱਲ

ਇਨ੍ਹਾਂ ਵਿਧਾਨਕ ਉਪਾਵਾਂ ਨਾਲ ਮੌਜੂਦਾ ਢਾਂਚੇ ਨੂੰ ਆਧੁਨਿਕ ਬਣਾਉਣ, ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਕਿਸਾਨਾਂ, ਉੱਦਮੀਆਂ, ਟੈਕਸਦਾਤਾਵਾਂ, ਘਰ ਖਰੀਦਦਾਰਾਂ, ਸਹਿਕਾਰੀ ਮੈਂਬਰਾਂ ਅਤੇ ਸ਼ਹਿਰੀ ਨਿਵਾਸੀਆਂ ਨੂੰ ਲਾਭ ਪਹੁੰਚਾਉਣ ਵਾਲੇ ਨਿਰਪੱਖ ਅਭਿਆਸਾਂ ਨੂੰ ਯਕੀਨੀ ਬਣਾਉਣਾ ਹੈ।ਪੰਜਾਬ ਸਰਕਾਰ ਨੇ ਸਮਾਵੇਸ਼ੀ ਵਿਕਾਸ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਵਾਲੇ ਸੁਧਾਰਾਂ ਨੂੰ ਲਾਗੂ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਿਸ ਨਾਲ ਸੂਬੇ ਦੇ ਪ੍ਰਸ਼ਾਸਨ ਵਿੱਚ ਜਨਤਾ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪੰਜਾਬ ਟਾਊਨ ਇੰਪਰੂਵਮੈਂਟ ਐਕਟ ਪਾਸ;ਡਾ ਰਵਜੋਤ ਸਿੰਘ ਨੇ ਪੇਸ਼ ਕੀਤਾ ਬਿੱਲ

0

Chandigarh News:ਸ਼ਹਿਰਾਂ ਦੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣ ਅਤੇ ਵਧੇਰੇ ਸੁਚਾਰੂ ਬਣਾਉਣ ਲਈ ਪੰਜਾਬ ਵਿਧਾਨ ਸਭਾ ਵੱਲੋਂ ਅੱਜ ਪੰਜਾਬ ਟਾਊਨ ਇੰਪਰੂਵਮੈਂਟ ਐਕਟ, 1922 ਪਾਸ ਕੀਤਾ ਗਿਆ ਹੈ।ਬਿੱਲ ਪੇਸ਼ ਕਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਸ ਬਿੱਲ ਦਾ ਮਕਸਦ ਸੂਬੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੁਧਾਰ ਟਰੱਸਟਾਂ ਕੋਲ ਉਪਲਬਧ ਫੰਡਾਂ ਦੀ ਵਰਤੋਂ ਦੇ ਸਮਰੱਥ ਬਣਾਉਣਾ ਹੈ।

ਇਹ ਵੀ ਪੜ੍ਹੋ  ਹੜ੍ਹਾਂ ਜਿਹੀ ਔਖੀ ਘੜੀ ‘ਚ ਸਿਆਸਤ ਕਰਨ ਅਤੇ ਸਦਨ ਨੂੰ ਗੁਮਰਾਹ ਕਰਨ ਤੋਂ ਬਾਜ਼ ਨਾ ਆਈ ਵਿਰੋਧੀ ਧਿਰ: ਬਰਿੰਦਰ ਕੁਮਾਰ ਗੋਇਲ

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਬਿੱਲ ਦਾ ਉਦੇਸ਼ ਨਗਰ ਨਿਗਮ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਅਤੇ ਸੁਧਾਰ ਟਰੱਸਟਾਂ ਦੇ ਸਰੋਤਾਂ ਦੀ ਸਰਬੋਤਮ ਵਰਤੋਂ ਰਾਹੀਂ ਰਾਜ ਦੇ ਸ਼ਹਿਰੀ ਕਸਬਿਆਂ ਦੇ ਵਸਨੀਕਾਂ ਲਈ ਨਾਗਰਿਕ ਸੇਵਾਵਾਂ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਡਿਊਟੀ ਨੂੰ ਆਪਣਾ ਫਰਜ਼ ਸਮਝ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਕੀਤਾ ਜਾਵੇ ਜਾਗਰੂਕ: ਡੀ.ਸੀ.

0

Bathinda News : ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੇ ਮੱਦੇਨਜ਼ਰ ਡਿਊਟੀ ਨੂੰ ਆਪਣਾ ਨਿੱਜੀ ਫ਼ਰਜ ਸਮਝ ਕੇ ਜਾਗਰੂਕ ਕਰਨਾ ਲਾਜ਼ਮੀ ਬਣਾਇਆ ਜਾਵੇ। ਇਹ ਆਦੇਸ਼ ਡੀ.ਸੀ. ਰਾਜੇਸ਼ ਧੀਮਾਨ ਨੇ ਦਫਤਰ ਐਸਡੀਐਮ ਰਾਮਪੁਰਾ ਅਤੇ ਮੌੜ ਵਿਖੇ ਨੋਡਲ ਅਤੇ ਕਲੱਸਟਰ ਅਫਸਰਾਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਅਮਨੀਤ ਕੌਂਡਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।ਇਸ ਮੌਕੇ ਡੀ.ਸੀ. ਰਾਜੇਸ਼ ਧੀਮਾਨ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਲੋੜ ਅਨੁਸਾਰ ਸਾਰੀ ਮਸ਼ੀਨਰੀ ਮੁਹੱਈਆ ਕਰਵਾਉਣੀ ਲਾਜ਼ਮੀ ਬਣਾਈ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਦਰਪੇਸ਼ ਨਾ ਆਵੇ।

ਇਹ ਵੀ ਪੜ੍ਹੋ  Bathinda ਦੀ ਅਦਾਲਤ ਵੱਲੋਂ BJP MP kangana ranaut ਨੂੰ ਵੱਡਾ ਝਟਕਾ, ਨਿੱਜੀ ਪੇਸ਼ੀ ਤੋਂ ਛੋਟ ਦੇਣ ਤੋਂ ਕੀਤਾ ਇੰਨਕਾਰ

ਇਸ ਦੌਰਾਨ ਡੀ.ਸੀ. ਨੇ ਇਹ ਵੀ ਕਿਹਾ ਕਿ ਜਿਥੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕਰੀਬ 80 ਫੀਸਦੀ ਗਿਰਾਵਟ ਆਈ ਹੈ ਉਥੇ ਹੀ ਅਜੇ ਕਿਸਾਨਾਂ ਨੂੰ ਹੋਰ ਜਾਗਰੂਕ ਕਰਨ ਦੀ ਵੀ ਲੋੜ ਹੈ।ਇਸ ਮੌਕੇ ਡੀ.ਸੀ. ਨੇ ਸਬੰਧਤ ਐਸਡੀਐਮਜ਼ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਹਰ ਹਫਤੇ ਪਰਾਲੀ ਪ੍ਰਬੰਧਨ ਸਬੰਧੀ ਨੋਡਲ ਅਤੇ ਕਲੱਸਟਰ ਅਫਸਰਾਂ ਵਲੋਂ ਕੀਤੇ ਗਏ ਕਾਰਜਾਂ ਦੀ ਸਮੀਖਿਆ ਰਿਪੋਰਟ ਤਿਆਰ ਕਰਨੀ ਲਾਜ਼ਮੀ ਬਣਾਉਣ।ਇਸ ਮੌਕੇ ਐਸਐਸਪੀ ਅਮਨੀਤ ਕੌਂਡਲ ਨੇ ਨੋਡਲ ਅਫਸਰ ਅਤੇ ਕਲੱਸਟਰ ਅਫਸਰਾਂ ਨੂੰ ਕਿਹਾ ਕਿ ਉਹ ਆਪਸੀ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਕਰਨ।

ਇਹ ਵੀ ਪੜ੍ਹੋ  ਮਹਿਲਾ ਉੱਤੇ ਹਮਲਾ ਕਰਨ ਵਾਲੇ ਹਮਲਾਵਰ ਨੂੰ ਮੁਕਤਸਰ ਪੁਲਿਸ ਨੇ 72 ਘੰਟਿਆਂ ਵਿੱਚ ਕੀਤਾ ਕਾਬੂ

ਇਸ ਦੌਰਾਨ ਐਸਐਸਪੀ ਨੇ ਉਨ੍ਹਾਂ ਨੂੰ ਪੁਲਿਸ ਵਿਭਾਗ ਵਲੋਂ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਡੀ.ਸੀ. ਨੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਉਸ ਨੂੰ ਜਮੀਨ ਵਿੱਚ ਹੀ ਮਿਲਾਉਣ ਨੂੰ ਤਰਜ਼ੀਹ ਦੇਣ। ਇਸ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਬਣੇ ਰਹੇਗੀ ਉਥੇ ਹੀ ਫਸਲ ਦੇ ਝਾੜ ਵਿੱਚ ਵਾਧਾ ਹੋਵੇਗਾ।ਇਸ ਮੌਕੇ ਐਸਡੀਐਮ ਸ਼੍ਰੀ ਸੁਨੀਲ, ਐਸਡੀਐਮ ਮੌੜ ਸ੍ਰੀ ਸੁਖਰਾਜ ਸਿੰਘ, ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਤੋਂ ਇਲਾਵਾ ਸਬੰਧਤ ਨੋਡਲ ਤੇ ਕਲੱਸਟਰ ਅਫਸਰ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੜ੍ਹਾਂ ਜਿਹੀ ਔਖੀ ਘੜੀ ‘ਚ ਸਿਆਸਤ ਕਰਨ ਅਤੇ ਸਦਨ ਨੂੰ ਗੁਮਰਾਹ ਕਰਨ ਤੋਂ ਬਾਜ਼ ਨਾ ਆਈ ਵਿਰੋਧੀ ਧਿਰ: ਬਰਿੰਦਰ ਕੁਮਾਰ ਗੋਇਲ

0

👉ਪ੍ਰਤਾਪ ਸਿੰਘ ਬਾਜਵਾ ਦੇ ਰਣਜੀਤ ਸਾਗਰ ਡੈਮ ਤੋਂ 7 ਲੱਖ ਕਿਊਸਿਕ ਪਾਣੀ ਛੱਡਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
Chandigarh News:ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹੜ੍ਹਾਂ ‘ਤੇ ਸਿਆਸਤ ਕਰਨ ਅਤੇ ਸਦਨ ਨੂੰ ਗੁਮਰਾਹ ਕਰਨ ਨੂੰ ਲੈ ਕੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲਿਆ।ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ “ਪੰਜਾਬ ਦਾ ਪੁਨਰਵਾਸ” ਮਤੇ ‘ਤੇ ਦੂਜੇ ਦਿਨ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਲੰਬਾ ਸਮਾਂ ਸੱਤਾ ਦਾ ਸੁਖ ਭੋਗਣ ਵਾਲੀ, ਅੱਜ ਦੀ ਵਿਰੋਧੀ ਧਿਰ ਦੇ ਆਗੂ ਸਿਰਫ਼ ਰਾਜਨੀਤੀ ਕਰਨ ਲਈ ਹੀ ਸਾਡੀ ਸਰਕਾਰ ਉਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ।ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਫੋਕੀ ਰਾਜਨੀਤੀ ਲਈ ਸਦਨ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਰਣਜੀਤ ਸਾਗਰ ਡੈਮ ਤੋਂ 7 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਦਕਿ ਸੱਚਾਈ ਇਹ ਹੈ ਕਿ ਰਣਜੀਤ ਸਾਗਰ ਡੈਮ ਤੋਂ ਕਰੀਬ 2.15 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਵਿਚ ਝੂਠ ਬੋਲ ਕੇ ਅਪਰਾਧ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਸਦਨ ਤੋਂ ਮੁਆਫ਼ੀ ਮੰਗਣ ਚਾਹੀਦੀ ਹੈ ਅਤੇ ਸਦਨ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ  CM ਮਾਨ ਦੇ ਨੇਤ੍ਰਿਤਵ ਹੇਠ ਪੰਜਾਬ ਨੂੰ ਮਿਲਿਆ ₹900 ਕਰੋੜ ਦਾ ਤੋਹਫਾ—ਮੋਹਾਲੀ ਬਣੇਗਾ ਮੈਡੀਕਲ ਕੈਪੀਟਲ

ਸ੍ਰੀ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪ੍ਰਵਾਹ ਨਹੀਂ ਹੈ, ਸਗੋਂ ਇਸ ਨੂੰ ਹਰ ਸਮੇਂ ਰਾਜਨੀਤੀ ਕਰਨ ਦੀ ਹੀ ਰਹਿੰਦੀ ਹੈ।ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਦੇ ਨੇਤਾ ਬੀਤੇ ਕੱਲ੍ਹ ਮਾਧੋਪੁਰ ਹੈੱਡਵਰਕਸ ਟੁੱਟਣ ਤੋਂ ਇਕ ਮਹੀਨੇ ਬਾਅਦ ਉਥੋਂ ਦਾ ਦੌਰਾ ਕਰਕੇ ਆਏ ਹਨ ਪਰ ਉਨ੍ਹਾਂ ਨੇ ਹੈੱਡਵਰਕਸ ਦਾ ਗੇਟ ਖੋਲ੍ਹਣ ਸਮੇਂ ਸ਼ਹੀਦ ਹੋਏ ਵਿਭਾਗ ਦੇ ਮੁਲਾਜ਼ਮ ਬਾਰੇ ਇਕ ਸ਼ਬਦ ਤੱਕ ਨਹੀਂ ਬੋਲਿਆ ਅਤੇ ਨਾ ਹੀ ਉਨ੍ਹਾਂ 26 ਮੁਲਾਜ਼ਮਾਂ ਬਾਰੇ ਕੋਈ ਸ਼ਬਦ ਬੋਲਿਆ, ਜੋ ਮਾਧੋਪੁਰ ਹੈੱਡਵਰਕਸ ਵਿਖੇ ਫਸੇ ਰਹੇ ਅਤੇ ਉਨ੍ਹਾਂ ਨੂੰ ਏਅਰਲਿਫਟ ਕਰਨਾ ਪਿਆ।ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਧਿਰ ਦੇ ਆਗੂ ਗੁਰਦਾਸਪੁਰ ਦੇ ਸੱਕੀ ਨਾਲੇ ਦੀ ਸਫ਼ਾਈ ਨਾ ਹੋਣ ਬਾਰੇ ਝੂਠਾ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿੱਚ ਲੱਗੇ ਬਾਬਾ ਗੁੱਜਰ ਮੇਲੇ ਦੌਰਾਨ ਇਲਾਕੇ ਦੀਆਂ 20 ਪੰਚਾਇਤਾਂ ਨੇ ਮੇਰਾ ਸਨਮਾਨ ਇਸ ਲਈ ਕੀਤਾ ਕਿ ਮੈਂ ਸੱਕੀ ਨਾਲੇ ਦੀ ਸਫ਼ਾਈ ਕਰਵਾਈ ਹੈ।ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਰੇਨਾਂ ਦੀ ਸਫ਼ਾਈ ਲਈ ਜੋ ਕੰਮ ਕੀਤਾ, ਉਹ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ।

ਇਹ ਵੀ ਪੜ੍ਹੋ  ਮਹਿਲਾ ਉੱਤੇ ਹਮਲਾ ਕਰਨ ਵਾਲੇ ਹਮਲਾਵਰ ਨੂੰ ਮੁਕਤਸਰ ਪੁਲਿਸ ਨੇ 72 ਘੰਟਿਆਂ ਵਿੱਚ ਕੀਤਾ ਕਾਬੂ

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਟੇਲਾਂ ‘ਤੇ ਪੈਂਦੇ ਆਖ਼ਰੀ ਪਿੰਡਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਸੰਭਵ ਹੋਈ ਹੈ। ਉਨ੍ਹਾਂ ਦੱਸਿਆ ਕਿ 2022 ਤੋਂ ਪਹਿਲਾਂ ਸੂਬੇ ਦੇ ਖੇਤੀਬਾੜੀ ਅਧੀਨ ਰਕਬੇ ਵਿੱਚ ਸਿਰਫ਼ 21 ਫ਼ੀਸਦੀ ਨਹਿਰੀ ਪਾਣੀ ਲੱਗਦਾ ਸੀ ਜਿਸ ਨੂੰ ਸਾਡੀ ਸਰਕਾਰ ਨੇ ਵਧਾ ਕੇ 64 ਫ਼ੀਸਦੀ ਕਰ ਦਿੱਤਾ ਹੈ ਅਤੇ ਭਵਿੱਖ ਵਿੱਚ ਇਸ ਨੂੰ 31 ਮਾਰਚ, 2026 ਤੱਕ 76 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਖੇਤਾਂ ਨੂੰ 38 ਤੋਂ 40 ਸਾਲ ਬਾਅਦ ਨਹਿਰੀ ਪਾਣੀ ਮਿਲਿਆ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ।ਸ੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੋਈ ਹੈ, ਉਥੇ ਨਾਲ ਹੀ ਡੈਮਾਂ ਵਿਚੋਂ ਪਾਣੀ ਦੀ ਸਹੀ ਵਰਤੋਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਹੀ ਹਰਿਆਣਾ ਹਰ ਸਾਲ ਵਾਧੂ ਪਾਣੀ ਦੀ ਮੰਗ ਕਰ ਲੈਂਦਾ ਸੀ।ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਰਾਬਰ ਆਪਣਾ ਮੌਕ ਸੈਸ਼ਨ ਚਲਾਉਣਾ ਇਸ ਅਜ਼ੀਮ ਸਦਨ ਦੀ ਤੌਹੀਨ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Silver Oaks School Bathinda ਵਿਖੇ “ਲਰਨਫੈਸਟ” ਸਲਾਨਾ ਪ੍ਰਦਰਸ਼ਨੀ ਲਗਾਈ

0

Bathinda News:Silver Oaks School Sushant City-2 Bathinda ਵਿਖੇ “ਲਰਨਫੈਸਟ” ਇੱਕ ਸ਼ਾਨਦਾਰ ਸਲਾਨਾ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਵਿਦਿਆਰਥੀਆਂ ਦੁਆਰਾ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਨਵੀਨਤਾ ਦਾ ਸਿੱਟਾ ਸੀ। ਜਿਸ ਵਿੱਚ ਵਿਗਿਆਨ, ਸਮਾਜਿਕ ਅਧਿਐਨ, ਅੰਗਰੇਜ਼ੀ, ਹਿੰਦੀ, ਪੰਜਾਬੀ, ਗਣਿਤ, ਕਲਾ ਅਤੇ ਖੇਡਾਂ ਸਮੇਤ ਵੱਖ-ਵੱਖ ਵਿਸ਼ਿਆਂ ਵਿੱਚ ਰਚਨਾਤਮਕ ਅਤੇ ਅਕਾਦਮਿਕ ਮਾਡਲ ਪ੍ਰਦਰਸ਼ਿਤ ਕੀਤੇ ਗਏ। ਜਿਨ੍ਹਾਂ ਨੂੰ ਉਨ੍ਹਾਂ ਦੇ ਸਮਰਪਿਤ ਅਧਿਆਪਕਾਂ ਦੁਆਰਾ ਮਾਰਗਦਰਸ਼ਨ ਅਤੇ ਸਲਾਹ ਦਿੱਤੀ ਗਈ ।

ਇਹ ਵੀ ਪੜ੍ਹੋ Bathinda ਦੀ ਅਦਾਲਤ ਵੱਲੋਂ BJP MP kangana ranaut ਨੂੰ ਵੱਡਾ ਝਟਕਾ, ਨਿੱਜੀ ਪੇਸ਼ੀ ਤੋਂ ਛੋਟ ਦੇਣ ਤੋਂ ਕੀਤਾ ਇੰਨਕਾਰ

ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਹਰੇਕ ਪੇਸ਼ਕਾਰੀ ਨੇ ਨਾ ਸਿਰਫ਼ ਵਿਸ਼ੇ ਦੀ ਡੂੰਘੀ ਸਮਝ ਦਾ ਪ੍ਰਦਰਸ਼ਨ ਕੀਤਾ ਬਲਕਿ ਵਿਦਿਆਰਥੀਆਂ ਦੀਆਂ ਕਲਾਤਮਕ ਅਤੇ ਅਥਲੈਟਿਕ ਯੋਗਤਾਵਾਂ ਨੂੰ ਵੀ ਉਜਾਗਰ ਕੀਤਾ।ਇਸ ਪ੍ਰੋਗਰਾਮ ਵਿੱਚ ਸਿਲਵਰ ਓਕਸ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋ ਦੀ ਮੋਜੂਦਗੀ ਰਹੀ, ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਵਿਸ਼ਵਾਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਸਿੱਖਿਆ ਨੂੰ ਇੰਨੇ ਦਿਲਚਸਪ ਅਤੇ ਅਰਥਪੂਰਨ ਤਰੀਕੇ ਨਾਲ ਜੀਵਨ ਵਿੱਚ ਲਿਆਂਦਾ।

ਇਹ ਵੀ ਪੜ੍ਹੋ Big Breaking & Exclusive; ਬਠਿੰਡਾ ਜੇਲ੍ਹ ‘ਚੋਂ ਦਿਨ-ਦਿਹਾੜੇ ਹਵਾਲਾਤੀ ਹੋਇਆ ਫ਼ਰਾਰ….

ਪ੍ਰਿੰਸੀਪਲ ਨੀਤੂ ਅਰੋੜਾ ਨੇ ਸਾਰੇ ਭਾਗੀਦਾਰਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਸੱਭਿਆਚਾਰ ਤੇ ਮਾਣ ਪ੍ਰਗਟ ਕੀਤਾ। ਪ੍ਰਦਰਸ਼ਨੀ ਨੂੰ ਦੇਖਣ ਆਏ ਮਾਪਿਆਂ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਦੀ ਪ੍ਰਸੰਸਾ ਕੀਤੀ।ਦੂਜੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਕੰਪਿਊਟਰ ਅਤੇ ਰੋਬੋਟਿਕਸ ਦੀ ਵਰਤੋਂ ਕਰਕੇ ਬਣਾਈ ਗਈ 360 ਡਿਗਰੀ ਘੁੰਮਦੀ ਕਾਰ ਅਤੇ ਸਾਈਕਲ, ਇੱਕ ਚੋਰ ਅਲਾਰਮ ਨਾਲ ਲੈਸ, ਨੇ ਖਾਸ ਤੌਰ ਤੇ ਵੀ ਮਾਪਿਆਂ ਦਾ ਧਿਆਨ ਖਿੱਚਿਆ ਅਤੇ ਬਹੁਤ ਪ੍ਰਸੰਸਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda ਦੀ ਅਦਾਲਤ ਵੱਲੋਂ BJP MP kangana ranaut ਨੂੰ ਵੱਡਾ ਝਟਕਾ, ਨਿੱਜੀ ਪੇਸ਼ੀ ਤੋਂ ਛੋਟ ਦੇਣ ਤੋਂ ਕੀਤਾ ਇੰਨਕਾਰ

0

Bathinda News: ਆਪਣੇ ਵਿਵਾਦਤ ਬੋਲਾਂ ਨੂੰ ਲੈ ਕੇ ਅਕਸਰ ਹੀ ਚਰਚਾ ਵਿਚ ਰਹਿਣ ਵਾਲੀ ਉੱਘੀ ਫ਼ਿਲਮੀ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਐਮ.ਪੀ ਕੰਗਨਾ ਰਣੌਤ(BJP MP kangana ranaut) ਨੂੰ ਬਠਿੰਡਾ ਦੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਤੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਬਠਿੰਡਾ ਦੀ ਅਦਾਲਤ ਵਿਚ ਮਾਣਹਾਣੀ ਦੇ ਕੇਸ ਦਾ ਸਾਹਮਣਾ ਕਰ ਰਹੀ ਕੰਗਨਾ ਸੋਮਵਾਰ ਨੂੰ ਮੁੜ ਅਦਾਲਤ ਵਿਚ ਨਿੱਜੀ ਤੌਰ ‘ਤੇ ਪੇਸ਼ ਨਹੀਂ ਹੋਈ। ਇਸਦੇ ਨਾਲ ਹੀ ਉਸਨੇ ਅਗਲੀ ਪੇਸ਼ੀ ਲਈ ਵੀ ਵੀਡੀਓ ਕਾਨਫਰੰਸ ਰਾਹੀਂ ਹਾਜ਼ਰ ਹੋਣ ਦੀ ਇਜ਼ਾਜਤ ਮੰਗੀ, ਜਿਸਨੂੰ ਅਦਾਲਤ ਨੇ ਨਾ ਮੰਨਜੂਰ ਕਰ ਦਿੱਤਾ।

ਇਹ ਵੀ ਪੜ੍ਹੋ Big Breaking & Exclusive; ਬਠਿੰਡਾ ਜੇਲ੍ਹ ‘ਚੋਂ ਦਿਨ-ਦਿਹਾੜੇ ਹਵਾਲਾਤੀ ਹੋਇਆ ਫ਼ਰਾਰ….

ਕੰਗਨਾ ਵਿਰੁਧ ਮਾਣਹਾਣੀ ਦਾ ਕੇਸ ਦਾਈਰ ਕਰਨ ਵਾਲੀ ਕਿਸਾਨ ਬੀਬੀ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਸੰਪਰਕ ਕਰਨ ‘ਤੇ ਦਸਿਆ ਕਿ ਦੂਜੀ ਧਿਰ ਵੱਲੋਂ ਨਿੱਜੀ ਹਾਜ਼ਰੀ ਤੋਂ ਛੋਟ ਮੰਗੀ ਸੀ ਪ੍ਰੰਤੂ ਉਨ੍ਹਾਂ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਗਿਆ, ਕਿਉਂਕਿ ਸੀਆਰਪੀਸੀ ਵਿਚ ਇਸਦਾ ਕੋਈ ਪ੍ਰੋਵੀਜ਼ਨ ਨਹੀਂ। ਉਨ੍ਹਾਂ ਦਸਿਆ ਕਿ ਪਿਛਲੇ ਵਾਰ ਵੀ ਅਦਾਲਤ ਵੱਲੋਂ ਇਸ ਅਦਾਕਾਰਾ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਐਸਐਸਪੀ ਦੇ ਰਾਹੀਂ ਸੰਮਨ ਭੇਜੇ ਗਏ ਸਨ। ਜਿਸਤੋਂ ਬਾਅਦ ਹੁਣ ਕੰਗਨਾ ਨੂੰ 27 ਅਕਤੂਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣਾ ਪਵੇਗਾ।

ਇਹ ਵੀ ਪੜ੍ਹੋ ਮਹਿਲਾ ਉੱਤੇ ਹਮਲਾ ਕਰਨ ਵਾਲੇ ਹਮਲਾਵਰ ਨੂੰ ਮੁਕਤਸਰ ਪੁਲਿਸ ਨੇ 72 ਘੰਟਿਆਂ ਵਿੱਚ ਕੀਤਾ ਕਾਬੂ

ਜਿਕਰਯੋਗ ਹੈ ਕਿ ਸਾਲ 2021 ਵਿਚ ਦਿੱਲੀ ਵਿਖੇ ਹੋਏ ਕਿਸਾਨ ਅੰਦੋਲਨ ਦੌਰਾਨ ਇਸ ਵਿਚ ਹਿੱਸਾ ਲੈਣ ਵਾਲੀ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਬਜੁਰਗ ਔਰਤ ਬਾਰੇ ਮਹਿੰਦਰ ਕੌਰ ਬਾਰੇ ਵਿਵਾਦਤ ਟਵੀਟ ਕੀਤਾ,ਜਿਸ ਵਿਚ ਦਾਅਵਾ ਕੀਤਾ ਸੀਕਿ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ 100-100 ਰੁਪਏ ਲੈ ਰਹੀਆਂ ਹਨ। ਇਸਦੇ ਵਿਰੋਧ ਵਿਚ ਮਹਿੰਦਰ ਕੌਰ ਨੇ 4 ਜਨਵਰੀ, 2021 ਨੂੰ ਅਦਾਲਤ ਵਿੱਚ ਕੰਗਨਾ ਖਿਲਾਫ਼ ਮਾਣਹਾਣੀ ਦਾ ਕੇਸ ਦਾਇਰ ਕੀਤਾ। ਬਠਿੰਡਾ ਦੀ ਅਦਾਲਤ ਦੁਆਰਾ ਕੰਗਨਾ ਨੂੰ ਸੰਮਨ ਜਾਰੀ ਹੋਣ ਤੋਂ ਬਾਅਦ ਉਸਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਬਾਅਦ ਵਿਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿੱਥੇ ਉਸਨੂੰ ਵੀ ਕੋਈ ਰਾਹਤ ਨਹੀਂ ਮਿਲੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

CM ਮਾਨ ਦੇ ਨੇਤ੍ਰਿਤਵ ਹੇਠ ਪੰਜਾਬ ਨੂੰ ਮਿਲਿਆ ₹900 ਕਰੋੜ ਦਾ ਤੋਹਫਾ—ਮੋਹਾਲੀ ਬਣੇਗਾ ਮੈਡੀਕਲ ਕੈਪੀਟਲ

0

Chandigarh News:ਪੰਜਾਬ ਨੂੰ “ਰੰਗਲਾ, ਸਿਹਤਮੰਦ, ਅਤੇ ਭਵਿੱਖ ਲਈ ਤਿਆਰ” ਬਣਾਉਣ ਦੀ ਮੁਹਿੰਮ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ, ਫੋਰਟਿਸ ਹੈਲਥਕੇਅਰ ਨੇ ਮੋਹਾਲੀ ਵਿੱਚ ਆਪਣੇ ਕੈਂਪਸ ਦੇ ਵਿਸਥਾਰ ਲਈ ₹900 ਕਰੋੜ ਦਾ ਐਲਾਨ ਕੀਤਾ ਹੈ। ਉਦਯੋਗ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਨਿਵੇਸ਼ ਤਹਿਤ 400 ਤੋਂ ਵੱਧ ਨਵੇਂ ਬੈੱਡ ਜੁੜਨਗੇ ਅਤੇ ਇਸਨੂੰ 13.4 ਏਕੜ ਵਿੱਚ ਫੈਲਾ ਕੇ ਵਿਸ਼ਵ ਪੱਧਰੀ ਉੱਤਮਤਾ ਕੇਂਦਰ (Centre of Excellence) ਬਣਾਇਆ ਜਾਵੇਗਾ , ਜਿਸ ਨਾਲ ਪੰਜਾਬ ਮੈਡੀਕਲ, ਰੁਜ਼ਗਾਰ ਅਤੇ ਆਧੁਨਿਕ ਸਹੂਲਤਾਂ ਦਾ ਨਵਾਂ ਗੜ੍ਹ ਬਣ ਰਿਹਾ ਹੈ।
ਪ੍ਰਦੇਸ਼ ਸਰਕਾਰ ਦੀ ਸਰਗਰਮੀ, ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਤੇ ਮਜ਼ਬੂਤ ਲੀਡਰਸ਼ਿਪ ਸਦਕਾ, ਫੋਰਟਿਸ ਦਾ ਇਹ ਅਭੂਤਪੂਰਵ ਨਿਵੇਸ਼ ਸੂਬੇ ਦੇ ਨੌਜਵਾਨਾਂ ਲਈ 2,200 ਤੋਂ ਵੱਧ ਨਵੀਆਂ ਨੌਕਰੀਆਂ ਅਤੇ ਹਜ਼ਾਰਾਂ ਅਪ੍ਰਤੱਖ ਰੁਜ਼ਗਾਰ ਦੇ ਮੌਕੇ ਲੈ ਕੇ ਆਵੇਗਾ। ਇਹ ਪ੍ਰੋਜੈਕਟ ਸਿੱਧੇ ਤੌਰ ‘ਤੇ 2500 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਵੇਗਾ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਭਵਿੱਖ ਦੀ ਹੈਲਥਕੇਅਰ ਇੰਡਸਟਰੀ ਵਿੱਚ ਦਮਦਾਰ ਸ਼ੁਰੂਆਤ ਮਿਲੇਗੀ।ਇਸ ਵਿਸਥਾਰ ਵਿੱਚ ਅਤਿ-ਆਧੁਨਿਕ ICU, ਕਾਰਡੀਓਲੋਜੀ, ਓਨਕੋਲੋਜੀ, ਅੰਗ ਪ੍ਰਤਿਆਰੋਪਣ, ਰੋਬੋਟਿਕ ਸਰਜਰੀ, ਅਤੇ 40 ਤੋਂ ਵੱਧ ਸੁਪਰਸਪੈਸ਼ਲਿਟੀ ਸਹੂਲਤਾਂ ਸ਼ਾਮਲ ਹੋਣਗੀਆਂ। ਮੌਜੂਦਾ ਫੋਰਟਿਸ ਕੈਂਪਸ ਪਹਿਲਾਂ ਹੀ 375 ਬੈੱਡਾਂ ਅਤੇ 194 ICU ਬੈੱਡਾਂ ਸਮੇਤ, ਖੇਤਰ ਵਿੱਚ ਉੱਚਤਮ ਕੁਆਲਿਟੀ ਦੀਆਂ ਸੇਵਾਵਾਂ ਦੇ ਰਿਹਾ ਹੈ।

ਇਹ ਵੀ ਪੜ੍ਹੋ  ਫਿਰ ਖੜ੍ਹਾ ਹੋਵੇਗਾ ਪੰਜਾਬ! ‘ਮਿਸ਼ਨ ਚੜ੍ਹਦੀਕਲਾ’ ਰਾਹੀਂ ਪੰਜਾਬ ਸਰਕਾਰ ਨੇ ਦੁਨੀਆ ਨੂੰ ਦਿੱਤਾ ਸੰਦੇਸ਼

ਰਾਜ ਸਰਕਾਰ ਨੇ ਨਿੱਜੀ ਅਤੇ ਜਨਤਕ ਖੇਤਰ ਦੀ ਮਜ਼ਬੂਤ ਭਾਈਵਾਲੀ (Public–Private Partnership) ਰਾਹੀਂ, ਪੰਜਾਬ ਨੂੰ ਹੈਲਥ ਅਤੇ ਮੈਡੀਕਲ ਦਾ ਗਲੋਬਲ ਹੱਬ ਬਣਾਉਣ ਦਾ ਨਿਸ਼ਚਾ ਕਰ ਲਿਆ ਹੈ। ਇਸ ਵਿਜ਼ਨ ਤਹਿਤ ਨਾ ਸਿਰਫ਼ ਮੋਹਾਲੀ, ਬਲਕਿ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਮਲਟੀ-ਸਪੈਸ਼ਲਿਸਟ ਹਸਪਤਾਲਾਂ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਹਰ ਨਾਗਰਿਕ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਬਿਹਤਰੀਨ ਇਲਾਜ ਮਿਲੇ।ਫੋਰਟਿਸ ਹੈਲਥਕੇਅਰ ਨੇ 2013 ਤੋਂ ਹੁਣ ਤੱਕ ਪੰਜਾਬ ਵਿੱਚ ₹1,500 ਕਰੋੜ ਤੋਂ ਵੀ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਰਾਜ ਭਰ ਵਿੱਚ ਆਧੁਨਿਕ, ਵਿਸ਼ਵ ਪੱਧਰੀ ਹਸਪਤਾਲਾਂ ਦਾ ਨੈੱਟਵਰਕ ਬਣਾਇਆ ਹੈ। ਲੁਧਿਆਣਾ ਵਿੱਚ 259 ਬੈੱਡਾਂ ਵਾਲੇ ਸੁਪਰਸਪੈਸ਼ਲਿਟੀ ਕੈਂਪਸ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਮੋਹਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਇਹ ਨਿਵੇਸ਼ ਯੋਜਨਾ ਪੰਜਾਬ ਦੇ “Sehatmand, Rangla Punjab” ਵਿਜ਼ਨ ਨੂੰ ਧਰਤੀ ‘ਤੇ ਉਤਾਰਨ ਦਾ ਪ੍ਰਮਾਣ ਹੈ, ਜਿੱਥੇ ਹਰ ਨਾਗਰਿਕ ਨੂੰ ਸਮੇਂ ਸਿਰ, ਸੁਲਭ ਅਤੇ ਵਧੀਆ ਸਿਹਤ ਸੇਵਾਵਾਂ ਉਪਲਬਧ ਹੋਣ। ਸਿਹਤ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ, “ਪੰਜਾਬ ਸਰਕਾਰ ਹੈਲਥਕੇਅਰ ਵਿੱਚ ਸੰਪੂਰਨ ਤਬਦੀਲੀ ਲਈ ਵਚਨਬੱਧ ਹੈ ਅਤੇ ਸੂਬੇ ਦੇ ਨਾਗਰਿਕਾਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਲਈ ਲਗਾਤਾਰ ਨਿਵੇਸ਼ ਅਤੇ ਸੁਧਾਰ ਕਰ ਰਹੀ ਹੈ।”ਪੰਜਾਬ ਸਰਕਾਰ ਦੁਆਰਾ ਹਸਪਤਾਲ PPP ਐਕਟ ਪਾਸ ਕਰਨ ਤੋਂ ਬਾਅਦ, ਸੂਬੇ ਵਿੱਚ ਨਿੱਜੀ ਅਤੇ ਸਰਕਾਰੀ ਸਹਿਯੋਗ ਨਾਲ ਕਈ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ, ਜਿਸ ਨਾਲ ਡਾਕਟਰੀ ਸੰਸਾਧਨ, ਨਵੀਂ ਤਕਨਾਲੋਜੀ, ਅਤੇ ਡਾਕਟਰਾਂ ਦੀ ਉਪਲਬਧਤਾ ਬਿਹਤਰ ਹੋਈ ਹੈ।

ਇਹ ਵੀ ਪੜ੍ਹੋ  ਮਹਿਲਾ ਉੱਤੇ ਹਮਲਾ ਕਰਨ ਵਾਲੇ ਹਮਲਾਵਰ ਨੂੰ ਮੁਕਤਸਰ ਪੁਲਿਸ ਨੇ 72 ਘੰਟਿਆਂ ਵਿੱਚ ਕੀਤਾ ਕਾਬੂ

ਇਸ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮੁਫਤ ਜਾਂ ਸਸਤੀਆਂ ਸੇਵਾਵਾਂ ਦੇ ਰੂਪ ਵਿੱਚ ਮਿਲੇਗਾ। ਇਸ ਮੈਡੀਕਲ ਹੱਬ ਦੇ ਵਿਕਾਸ ਨਾਲ ਨਾ ਸਿਰਫ਼ ਮੋਹਾਲੀ ਬਲਕਿ ਪੂਰੇ ਪੰਜਾਬ ਨੂੰ ਮੈਡੀਕਲ ਟੂਰਿਜ਼ਮ ਵਿੱਚ ਨਵੀਂ ਪਛਾਣ ਮਿਲੇਗੀ, ਅਤੇ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਹੈਲਥਕੇਅਰ ਇਨੋਵੇਸ਼ਨ ਦਾ ਨਾਇਕ ਬਣੇਗਾ। ਫੋਰਟਿਸ ਦੇ ਇਸ ਨਿਵੇਸ਼ ਸਦਕਾ ਪੰਜਾਬ ਨੌਰਥ ਇੰਡੀਆ ਦੇ ਸਭ ਤੋਂ ਵੱਡੇ ਅਤੇ ਰਣਨੀਤਕ ਤੌਰ ‘ਤੇ ਅਹਿਮ ਹੈਲਥਕੇਅਰ ਸੈਂਟਰ ਵਜੋਂ ਉੱਭਰੇਗਾ।ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਭਰ ਵਿੱਚ 800 ਤੋਂ ਵੀ ਵੱਧ ਆਮ ਆਦਮੀ ਕਲੀਨਿਕ, ਮੁਫ਼ਤ ਦਵਾਈ, ਅਤੇ ਮੁਫ਼ਤ 38 ਪ੍ਰਕਾਰ ਦੀਆਂ ਡਾਇਗਨੌਸਟਿਕ ਸੇਵਾਵਾਂ ਸ਼ੁਰੂ ਕੀਤੀਆਂ ਹਨ — ਜਿਸ ਨਾਲ ਸਿਹਤ ਖੇਤਰ ਵਿੱਚ ਪੰਜਾਬ ਦੀ ਦਰਜਾਬੰਦੀ ਉੱਪਰ ਆਈ ਹੈ ਅਤੇ ਸੂਬੇ ਦਾ ਹਰ ਨਾਗਰਿਕ “ਸਸਤੀ, ਸਮੇਂ ਸਿਰ, ਅਤੇ ਗੁਣਵੱਤਾਪੂਰਨ” ਡਾਕਟਰੀ ਸੇਵਾ ਦਾ ਲਾਭ ਉਠਾ ਰਿਹਾ ਹੈ। ਪੰਜਾਬ ਸਰਕਾਰ ਅਤੇ ਫੋਰਟਿਸ ਹੈਲਥਕੇਅਰ ਦੀ ਇਹ ਭਾਈਵਾਲੀ ਭਵਿੱਖ ਦੇ ਸਿਹਤਮੰਦ, ਉੱਨਤ ਅਤੇ ਖੁਸ਼ਹਾਲ ਪੰਜਾਬ ਦੇ ਨਿਰਮਾਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਪੰਜਾਬ ਦਾ ਸ਼ੌਰਿਆ, ਮਜ਼ਬੂਤੀ ਅਤੇ ਸਿਹਤ ਪੂਰੇ ਭਾਰਤ ਅਤੇ ਵਿਸ਼ਵ ਵਿੱਚ ਉਦਾਹਰਣ ਬਣੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

69ਵੀਆਂ ਜਿਲ੍ਹਾ ਸਰਦ ਰੁੱਤ ਖੇਡਾਂ ਸੰਪੰਨ ਜੇਤੂ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ

0

Sports News:ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੈਡਮ ਮਮਤਾ ਖੁਰਾਣਾ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਚਮਕੌਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੀਆਂ 69ਵੀਆਂ ਸਰਦ ਰੁਤ ਖੇਡਾਂ ਅੱਜ ਸਾਨੂੰ ਸ਼ੌਕਤ ਨਾਲ ਸੰਪੰਨ ਹੋ ਗਈਆਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਵੱਲੋਂ ਕੀਤੀ ਗਈ| ਅੱਜ ਦੇ ਨਤੀਜੇ ਇਸ ਤਰ੍ਹਾਂ ਹਨ:-ਅੰਡਰ 17 ਸਾਲ ਲੜਕੀਆਂ ਉਮਰ ਵਰਗ ਵਿੱਚ ਟਰਿਪਲ ਜੰਪ ਮਨਵੀਰ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾ, ਹਰਮਨ ਪ੍ਰੀਤ ਕੌਰ ਜੋਨ ਮੌੜ ਮੰਡੀ ਨੇ ਦੂਜਾ, ਪੋਲਵਾਲਟ ਅਮਰੀਕ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾਂ, ਪਰਨੀਤ ਕੌਰ ਜੋਨ ਬਠਿੰਡਾ ਟੂ ਨੇ ਦੂਜਾ , ਸ਼ਾਟ ਪੁੱਟ ਨਵਰੀਤ ਕੌਰ ਜੋਨ ਮੰਡੀ ਫੂਲ ਨੇ ਪਹਿਲਾ, ਕਰਮਵੀਰ ਕੌਰ ਜੋਨ ਮੌੜ ਮੰਡੀ ਨੇ ਦੂਜਾ ,

ਇਹ ਵੀ ਪੜ੍ਹੋ  Big Breaking & Exclusive; ਬਠਿੰਡਾ ਜੇਲ੍ਹ ‘ਚੋਂ ਦਿਨ-ਦਿਹਾੜੇ ਹਵਾਲਾਤੀ ਹੋਇਆ ਫ਼ਰਾਰ….

ਡਿਸਕਸ ਥਰੋ ਕੋਮਲਪ੍ਰੀਤ ਕੌਰ ਜੋਨ ਗੋਨਿਆਣਾ ਨੇ ਪਹਿਲਾ ,ਗੁਰਮਨ ਕੌਰ ਜੋਨ ਬਠਿੰਡਾ ਟੂ ਨੇ ਦੂਜਾ ,200 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਨੁਭਮ ਕੁਮਾਰ ਜੋਨ ਬਠਿੰਡਾ ਵਨ ਨੇ ਪਹਿਲਾ ,ਗੁਰਵੀਰ ਸਿੰਘ ਜੋਨ ਤਲਵੰਡੀ ਸਾਬੋ ਨੇ ਦੂਜਾ ,800 ਮੀਟਰ ਅਮਿਤ ਕੁਮਾਰ ਜੋਨ ਬਠਿੰਡਾ ਵਨ ਨੇ ਪਹਿਲਾਂ ,ਕੁਲਦੀਪ ਸਿੰਘ ਜੋਨ ਤਲਵੰਡੀ ਸਾਬੋ ਨੇ ਦੂਜਾ, 3000 ਮੀਟਰ ਅਮਰਿੰਦਰ ਸਿੰਘ ਜੋਨ ਬਠਿੰਡਾ ਟੂ ਨੇ ਪਹਿਲਾ, ਸਹਿਜਪਾਲ ਸਿੰਘ ਜੋਨ ਮੰਡੀ ਕਲਾਂ ਨੇ ਦੂਜਾ, ਪੰਜ ਕਿਲੋਮੀਟਰ ਵਾਕ ਰਣਦੀਪ ਸਿੰਘ ਜੋਨ ਮੰਡੀ ਕਲਾ ਨੇ ਪਹਿਲਾ, ਅਰਮਾਨਦੀਪ ਸਿੰਘ ਜੋਨ ਬਠਿੰਡਾ ਟੂ ਨੇ ਦੂਜਾ ,ਉੱਚੀ ਸ਼ਾਲ ਬਿਸ਼ਮੀਤ ਸਿੰਘ ਜੋਨ ਬਠਿੰਡਾ ਵਨ ਨੇ ਪਹਿਲਾ, ਲਵਜਿੰਦਰ ਸਿੰਘ ਜੋਨ ਤਲਵੰਡੀ ਸਾਬੋ ਨੇ ਦੂਜਾ, 1500 ਮੀਟਰ ਪ੍ਰਵਨੂਰ ਸਿੰਘ ਜੋਨ ਮੰਡੀ ਫੂਲ ਨੇ ਪਹਿਲਾਂ, ਸਹਿਜਪਾਲ ਸਿੰਘ ਜੋਨ ਮੰਡੀ ਕਲਾ ਨੇ ਦੂਜਾ,

ਇਹ ਵੀ ਪੜ੍ਹੋ  ਰਾਮਪੁਰਾ ਫ਼ੂਲ ‘ਚ ਨਵਾਂ ਰੇਲਵੇ ਪੁਲ ਦੀ ਖੁਸ਼ੀ ‘ਚ ਲੱਡੂ ਵੰਡਣ ਨੂੰ ਲੈ ਕੇ ਕਾਂਗਰਸ ਤੇ ਪੁਲਿਸ ਪ੍ਰਸ਼ਾਸਨ ‘ਚ ਤਕਰਾਰਬਾਜ਼ੀ

ਲੰਬੀ ਛਾਲ ਦਲਵੀਰ ਸਿੰਘ ਜੋਨ ਮੰਡੀ ਕਲਾ ਨੇ ਪਹਿਲਾ ,ਅਰਸ਼ਦੀਪ ਸਿੰਘ ਜੋਨ ਗੋਨਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਉਮਰ ਵਰਗ ਲੜਕੀਆਂ ਵਿੱਚ 800 ਮੀਟਰ ਦੌੜ ਵਿੱਚ ਸੁਖਪ੍ਰੀਤ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾ ,ਵੀਰਪਾਲ ਕੌਰ ਜੋਨ ਤਲਵੰਡੀ ਸਾਬੋ ਨੇ ਦੂਜਾ, 1500 ਮੀਟਰ ਦੌੜ ਵਿੱਚ ਸੁਖਬੀਰ ਕੌਰ ਜੋਨ ਤਲਵੰਡੀ ਸਾਬੋ ਨੇ ਪਹਿਲਾ, ਖੁਸ਼ਪ੍ਰੀਤ ਕੌਰ ਜੋਨ ਬਠਿੰਡਾ ਟੂ ਨੇ ਦੂਜਾ, 3000 ਮੀਟਰ ਅਮਨਦੀਪ ਕੌਰ ਜੋਨ ਬਠਿੰਡਾ ਟੂਰ ਨੇ ਪਹਿਲਾ, ਰਮਨਜੀਤ ਕੌਰ ਜੋਨ ਤਲਵੰਡੀ ਸਾਬੋ ਨੇ ਦੂਜਾ, ਤਿੰਨ ਕਿਲੋਮੀਟਰ ਵਾਕ ਅਰਸ਼ਦੀਪ ਕੌਰ ਜੋਨ ਮੌੜ ਮੰਡੀ ਨੇ ਪਹਿਲਾ, ਗਗਨਦੀਪ ਕੌਰ ਜੋਨ ਮੰਡੀ ਕਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਠਿੰਡਾ ਜ਼ਿਲ੍ਹੇ ਦੇ ਬਹੁਤ ਸਾਰੇ ਸਰੀਰਕ ਸਿੱਖਿਆ ਅਧਿਆਪਕ ਹਾਜਰ ਰਹੇ ਅਤੇ ਉਹਨਾਂ ਨੇ ਜਿਲ੍ਹਾ ਅਥਲੈਟਿਕਸ ਮੀਟ ਨੂੰ ਸਫਲਤਾ ਪੂਰਵਕ ਸੰਪੰਨ ਕਰਵਾਇਆ |

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

CIA ਸਟਾਫ ਮੋਗਾ ਵੱਲੋ 286 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ

0

Moga News: ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ (ਆਈ) ਸ੍ਰੀ ਸੁੱਖਅਮ੍ਰਿਤ ਸਿੰਘ DSP (D) ਅਤੇ ਗੁਰਪ੍ਰੀਤ ਸਿੰਘ DSP (City) ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ ਚਾਰ ਵਿਅਕਤੀਆ ਨੂੰ ਕਾਬੂ ਕਰਕੇ ਉਹਨਾ ਪਾਸੋ 286 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।ਮਿਤੀ 28-09-2025 ਨੂੰ ASI ਸੁਖਵਿੰਦਰ ਸਿੰਘ ਨੰਬਰ 490/ਮੋਗਾ CIA ਸਟਾਫ ਮੋਗਾ ਕੈਪ ਐਟ ਮੈਹਿਣਾ ਸਮੇਤ ਪੁਲਿਸ ਪਾਰਟੀ ਦੇ ਕੋਟਕਪੁਰਾ ਬਾਈਪਾਸ ਮੋਗਾ ਪੁਲ ਹੇਠਾ ਮੋਜੂਦ ਸੀ ਤਾ ਮੁਖਬਰ ਖਾਸ ਨੇ ASI ਸੁਖਵਿੰਦਰ ਸਿੰਘ ਨੂੰ ਇਤਲਾਹ ਦਿੱਤੀ ਕਿ ਗੁਰਮੀਤ ਸਿੰਘ ਵਾਸੀ ਮਟਾ ਵਾਲਾ ਵੇਹੜਾ ਗਲੀ ਨੰਬਰ 04 ਮੋਗਾ,ਰਾਮ ਰਤਨ ਉਰਫ ਟੋਨੀ ਵਾਸੀ ਸਰਦਾਰ ਨਗਰ ਮੋਗਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਵਾਸੀ ਸੈਦੇਸ਼ਾਹ ਵਾਲਾ ਜਿਲ੍ਹਾ ਮੋਗਾ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।

ਇਹ ਵੀ ਪੜ੍ਹੋ  ਮਹਿਲਾ ਉੱਤੇ ਹਮਲਾ ਕਰਨ ਵਾਲੇ ਹਮਲਾਵਰ ਨੂੰ ਮੁਕਤਸਰ ਪੁਲਿਸ ਨੇ 72 ਘੰਟਿਆਂ ਵਿੱਚ ਕੀਤਾ ਕਾਬੂ

ਜੋ ਅੱਜ ਵੀ ਇਹ ਤਿੰਨੇ ਜਾਣੇ ਟੀ ਪੁਆਇੰਟ ਕੱਚਾ ਦੁਸਾਝ ਰੋਡ ਸੈਕਰਡ ਹਾਰਡ ਸਕੂਲ ਮੋਗਾ ਕੋਲ ਖੜ੍ਹੇ ਹੈਰੋਇਨ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਹੇ ਹਨ। ਜਿਹਨਾ ਖਿਲਾਫ ASI ਸੁਖਵਿੰਦਰ ਸਿੰਘ ਨੇ ਰੁੱਕਾ ਲਿਖ ਕੇ ਉਕਤ ਮੁਕੱਦਮਾ ਨੰਬਰ 211 ਮਿਤੀ 28-09-2025 ਅ/ਧ 21,29/61/85 NDPS Act ਥਾਣਾ ਸਿਟੀ ਮੋਗਾ ਰਜਿਸਟਰ ਕਰਵਾਇਆ ਅਤੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਵੱਲੋ ਦੱਸੀ ਜਗਾ ਪਰ ਰੇਡ ਕਰਕੇ ਦੋਸੀਆਨ ਗੁਰਮੀਤ ਸਿੰਘ,ਰਾਮ ਰਤਨ ਉਰਫ ਟੋਨੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਉਕਤਾਨ ਨੂੰ ਕਾਬੂ ਕਰਕੇ ਸ਼੍ਰੀ ਗੁਰਪ੍ਰੀਤ ਸਿੰਘ DSP (City) ਦੀ ਹਾਜਰੀ ਵਿੱਚ ਦੋਸ਼ੀਆਨ ਦੀ ਤਲਾਸ਼ੀ ਕੀਤੀ ਗਈ ਜੋ ਦੋਰਾਨੇ ਤਲਾਸ਼ੀ ਦੋਸੀ ਗੁਰਮੀਤ ਸਿੰਘ ਉਕਤ ਦੇ ਪਹਿਨੀ ਹੋਈ ਲੋਅਰ ਰੰਗ ਖਾਕੀ ਦੀ ਸੱਜੀ ਜੇਬ ਵਿੱਚੋ ਮਿਲੇ ਲਿਫਾਫਾ ਵਿੱਚੋ 286 ਗਰਾਮ ਹੈਰੋਇਨ ਬਰਾਮਦ ਹੋਈ ਜਿਸਤੇ ਉਕਤਾਨ ਦੋਸੀਆਨ ਨੂੰ ਮੁਕੱਦਮਾ ਹਜਾ ਵਿੱਚ ਮਿਤੀ 28.9.2025 ਨੂੰ ਗ੍ਰਿਫਤਾਰ ਕੀਤਾ ਗਿਆ ।

ਇਹ ਵੀ ਪੜ੍ਹੋ Big Breaking & Exclusive; ਬਠਿੰਡਾ ਜੇਲ੍ਹ ‘ਚੋਂ ਦਿਨ-ਦਿਹਾੜੇ ਹਵਾਲਾਤੀ ਹੋਇਆ ਫ਼ਰਾਰ….

ਦੋਸੀ ਗੁਰਮੀਤ ਸਿੰਘ ਉਕਤ ਦੀ ਪੁੱਛ ਗਿੱਛ ਤੇ ਬਿਆਨ ਇੰਕਸਾਫ ਮੁਤਾਬਿਕ ਜਗਪ੍ਰੀਤ ਸਿੰਘ ਉਰਫ ਜੱਗਾ ਵਾਸੀ ਸ਼ੇਰਪੁਰ ਤਾਇਬਾ ਥਾਣਾ ਧਰਮਕੋਟ ਜਿਲ੍ਹਾ ਮੋਗਾ ਨੂੰ ਫਾਰਵਾਰਡ ਲਿੰਕ ਦੋਸੀ ਨਾਮਜਦ ਕਰਕੇ ਵਾਧਾ ਜੁਰਮ 29 NDPS ACT ਕੀਤਾ ਗਿਆ।ਦੋਸੀਆਨ ਗੁਰਮੀਤ ਸਿੰਘ,ਰਾਮ ਰਤਨ ਉਰਫ ਟੋਨੀ,ਗੁਰਪ੍ਰੀਤ ਸਿੰਘ ਉਰਫ ਗੋਰਾ, ਜਗਪ੍ਰੀਤ ਸਿੰਘ ਉਰਫ ਜੱਗਾ ਉਕਤਾਨ ਨੂੰ ਅੱਜ ਮਿਤੀ 29.09.2025 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਇਹਨਾ ਪਾਸੋ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1906331