Tuesday, May 19, 2026
Home Blog Page 497

flood issue; ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2000 ਤੋਂ ਵੱਧ ਹੜ੍ਹ ਪੀੜ੍ਹਤਾਂ ਨੂੰ ਕੀਤਾ ਗਿਆ ਰੈਸਕਿਊ: ਮੰਤਰੀ ਬਰਿੰਦਰ ਕੁਮਾਰ ਗੋਇਲ

0

Firozpur News: flood issue; ਜ਼ਿਲ੍ਹੇ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਾਲੇ 65 ਪਿੰਡ ਪ੍ਰਭਾਵਿਤ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 13 ਦੇ ਕਰੀਬ ਰਾਹਤ ਕੈਂਪ ਬਣਾਏ ਗਏ ਹਨ। ਹੁਣ ਤੱਕ 2000 ਤੋਂ ਵੱਧ ਹੜ੍ਹ ਪੀੜ੍ਹਤਾਂ ਨੂੰ ਰੈਸਕਿਊ ਕੀਤਾ ਗਿਆ ਹੈ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸਰਕਾਰੀ ਸਕੂਲ ਬਾਰੀਕੇ ਵਿਖੇ ਬਣਾਏ ਗਏ ਰਾਹਤ ਕੈਂਪ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਇਸ ਮੌਕੇ ਵਿਧਾਇਕ ਹਲਕਾ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਹਲਕਾ ਫਿਰੋਜ਼ਪੁਰ ਦਿਹਾਤੀ ਰਜਨੀਸ਼ ਕੁਮਾਰ ਦਹੀਯਾ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ ਅਤੇ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਹ ਵੀ ਪੜ੍ਹੋ ਰਾਹਤ ਕੈਂਪਾਂ ਵਿੱਚ ਪਹੁੰਚ ਕੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਖੁਦ ਵੰਡ ਰਹੇ ਹਨ ਲੋਕਾਂ ਨੂੰ ਰਾਹਤ ਸਮੱਗਰੀ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਿਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੜ ਪ੍ਰਭਾਵਿਤਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ। ਸਰਕਾਰ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਦੇ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਤੱਥ 62 ਪਿੰਡ ਪ੍ਰਭਾਵਿਤ ਸਨ ਪਾਣੀ ਦਾ ਪੱਧਰ ਵੱਧਣ ਕਰਕੇ 3 ਹੋਰ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਰਾਹਤ ਕਾਰਜ ਦਿਨ ਰਾਤ ਜੰਗੀ ਪੱਧਰ ਤੇ ਜਾਰ ਹਨ। ਜ਼ਿਲ੍ਹੇ ਦੇ ਵਿੱਚ ਕਰੀਬ 160 ਮੈਡੀਕਲ ਟੀਮਾਂ ਬਣਾਈਆਂ ਗਈਆਂ ਹਨ ਜੋ ਅੱਠ-ਅੱਠ ਘੰਟੇ ਦੀਆਂ ਡਿਊਟੀਆਂ ਬਣਾ ਕੇ ਕੰਮ ਕਰ ਰਹੀਆਂ ਹਨ ਅਤੇ 24 ਘੰਟੇ ਲਈ ਤੈਨਾਤ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਜਿੱਥੇ ਪਸ਼ੂਆਂ ਨੂੰ ਚਾਰਾ ਮੁਹੱਈਆ ਕਰਵਾਇਆ ਗਿਆ ਹੈ ਉੱਥੇ ਇਨ੍ਹਾਂ ਦੀ ਸਿਹਤ ਸੰਭਾਲ ਦੇ ਲਈ ਡਾਕਟਰ ਅਤੇ ਹੋਰ ਟੀਮਾਂ ਵੀ ਤੈਨਾਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ ਜਲੰਧਰ ਸਥਿਤ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ ਲਈ ਡਾਇਰੈਕਟਰ ਲੈਂਡ ਰਿਕਾਰਡ ਨੋਡਲ ਅਧਿਕਾਰੀ ਤੈਨਾਤ

ਜ਼ਿਲ੍ਹੇ ਦੇ ਵਿੱਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤੋਂ ਲੈ ਕੇ ਨਿਚਲੇ ਪਟਵਾਰੀ ਤੱਕ, ਵਿਭਾਗਾਂ ਦੇ ਸਕੱਤਰ, ਪੁਲਿਸ ਅਧਿਕਾਰੀ ਅਤੇ ਨੀਚਲੇ ਪੱਧਰ ਤੇ ਖੁਦ ਪਿੰਡ ਵਾਸੀ ਵੀ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਹਨ ਤਾਂ ਜੋ ਇਸ ਔਖੀ ਘੜੀ ਵਿਚੋਂ ਬਾਹਰ ਨਿਕਲਿਆ ਜਾ ਸਕੇ। ਇਸ ਤੋਂ ਇਲਾਵਾ ਵਿਧਾਇਕ ਸਾਹਿਬਾਨ, ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਵੀ ਹੜ੍ਹ ਪ੍ਰਭਾਵਿਤਾਂ ਦੀ ਸਹਾਇਤਾ ਦੇ ਲਈ ਪਿੰਡਾਂ ਵਿੱਚ ਘੁੰਮ ਰਹੇ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਸਹਾਇਤਾ ਤੋਂ ਵਾਂਝਾ ਨਾ ਰਹਿ ਸਕੇ।ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਰਾਹਤ ਕਾਰਜਾਂ ਦੇ ਨਜ਼ਰ ਰੱਖੇ ਹੋਏ ਹਨ। ਪਿਛਲੇ ਦਿਨੀਂ ਜਦੋਂ ਮੁੱਖ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੀੜ੍ਹਤਾਂ ਤੱਕ ਸਹਾਇਤਾ ਪਹੁੰਚਾਉਣ ਦੇ ਲਈ ਹੈਲੀਕਾਪਟਰ ਦੀ ਜ਼ਰੂਰਤ ਹੈ ਇਸ ਲਈ ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹੈਲੀਕਾਪਟਰ ਰਾਹੀਂ ਪੀੜ੍ਹਤਾਂ ਤੱਕ ਰੈਸਕਿਊ ਅਤੇ ਰਾਹਤ ਸਹਾਇਤਾ ਮੁਹੱਈਆ ਕਰਵਾਉਣ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਵੀ ਮੁਹੱਈਆ ਕਰਵਾਈ ਜਾਵੇਗੀ ਜਿਸ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ MLA ਨੇ ਕੰਮ ‘ਚ ਲਾਪਰਵਾਹੀ ਕਰਨ ਵਾਲੇ ਅਫ਼ਸਰ ਨੂੰ ਕੀਤਾ ਮੁਅਤਲ

ਉਨ੍ਹਾਂ ਨੇ ਕਿਹਾ ਕਿ ਦਰਿਆ ਜੋ ਕਿ ਆਪਣਾ ਰਸਤਾ ਬਦਲਦੇ ਰਹਿੰਦੇ ਹਨ, ਪਾਣੀ ਨੀਂਵੇ ਪਾਸੇ ਵੱਲ ਨਿਕਲਦਾ ਹੋਇਆ ਖੇਤਾਂ ਵਿੱਚ ਵੜ ਜਾਂਦਾ ਹੈ ਜਿਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਇਸ ਦੇ ਪੱਕੇ ਤੌਰ ਤੇ ਹੱਲ ਦੇ ਲਈ ਬੰਨ੍ਹਾਂ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਯਤਨ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ 8 ਕੈਬਨਿਟ ਮੰਤਰੀਆਂ ਦੀ ਡਿਊਟੀ ਰਾਹਤ ਕਾਰਜਾਂ ਵਿੱਚ ਲਗਾਈ ਗਈ ਹੈ ਜੋ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਰਾਹਤ ਕਾਰਜਾਂ ਨੂੰ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੜ੍ਹ ਖੇਤਰਾਂ ਨੂੰ ਸੈਕਟਰਾਂ ਵਿੱਚ ਵੰਡ ਕੇ ਜ਼ਮੀਨੀ ਪੱਧਰ ਤੇ ਸਹਾਇਤਾ ਪਹੁੰਚਾਈ ਜਾ ਰਹੀ ਹੈ। ਹਰ ਕੋਈ ਬੜੀ ਮਿਹਨਤ ਨਾਲ ਆਪਣੀ ਡਿਊਟੀ ਨੂੰ ਸੇਵਾ ਭਾਵਨਾ ਨਾਲ ਨਿਭਾ ਰਿਹਾ ਹੈ। ਇਸ ਦੌਰਾਨ ਕੈਬਿਨਟ ਮੰਤਰੀ ਵੱਲੋਂ ਰਾਹਤ ਕੇਂਦਰਾਂ ਵਿੱਚ ਰੱਖੇ ਗਏ ਪੀੜਤ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਮੌਕੇ ਤੇ ਲੋੜਵੰਦਾਂ ਤੱਕ ਹਰ ਸੰਭਵ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਨਿਧੀ ਕੁਮੁਦ ਬੰਬਾਹ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਘਾਂਗਾ, ਚੇਅਰਮੈਨ ਬਲਰਾਜ ਸਿੰਘ ਕਟੋਰਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਿੰਡ ਵਾਸੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਡੀ.ਏ.ਵੀ. ਕਾਲਜ ਬਠਿੰਡਾ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨਾਲ ‘ਗੱਲਬਾਤ ਵਿਸ਼ੇ’ ਦਾ ਆਯੋਜਨ ਕੀਤਾ

0

Bathinda News:25 ਅਗਸਤ, 2025 ਨੂੰ ਡੀ.ਏ.ਵੀ. ਕਾਲਜ ਬਠਿੰਡਾ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਮੇਟੀ ਨੇ ਪੀਐਮਐਸ ਯੋਗ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨਾਲ “ਯੋਗਤਾ, ਲੋੜੀਂਦੇ ਦਸਤਾਵੇਜ਼ਾਂ ਅਤੇ ਕਦਮ-ਬੱਧ ਪ੍ਰਕਿਰਿਆ ‘ਤੇ ਇੱਕ ਗੱਲਬਾਤ” ਵਿਸ਼ੇ ‘ਤੇ ਇੱਕ ‘ਇੰਟਰੈਕਟਿਵ ਸੈਸ਼ਨ’ ਦਾ ਆਯੋਜਨ ਕੀਤਾ।ਪੋਸਟ ਮੈਟ੍ਰਿਕ ਸਕਾਲਰਸ਼ਿਪ ਕਮੇਟੀ ਦੇ ਨੋਡਲ ਅਫਸਰ ਪ੍ਰੋ. ਗੁਰਦੀਪ ਸਿੰਘ ਨੇ ਪੂਰੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ।

ਇਹ ਵੀ ਪੜ੍ਹੋ  ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਦਬੋਚਿਆ

ਸ਼ੁਰੂ ਵਿੱਚ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫ੍ਰੀਸ਼ਿਪ ਕਾਰਡ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਦੂਜਾ,ਉਨ੍ਹਾਂ ਵਿਦਿਆਰਥੀਆਂ ਨੂੰ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨ ਅਤੇ ਸਕਾਲਰਸ਼ਿਪ ਸਕੀਮ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।ਤੀਜਾ,ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਯਮਿਤ ਤੌਰ ‘ਤੇ ਕਲਾਸਾਂ ਵਿੱਚ ਹਾਜ਼ਰ ਹੋਣ ‘ਤੇ ਜ਼ੋਰ ਦਿੱਤਾ, ਕਿਉਂਕਿ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਲਈ ਮੁੱਖ ਸ਼ਰਤ ਹੈ।ਵਿਦਿਆਰਥੀਆਂ ਨੇ ਫ੍ਰੀਸ਼ਿਪ ਕਾਰਡ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਆਪਣੇ ਸ਼ੰਕੇ ਉਠਾਏ।

ਇਹ ਵੀ ਪੜ੍ਹੋ  Flood Alert: ਪ੍ਰਸਾਸ਼ਨ ਵੱਲੋਂ ਅਲਰਟ, ਛੱਡਿਆ ਜਾਵੇਗਾ ਪਾਣੀ, ਹੜ੍ਹ ਦਾ ਖ਼ਤਰਾਂ!

ਪ੍ਰਿੰਸੀਪਲ, ਡਾ. ਰਾਜੀਵ ਕੁਮਾਰ ਸ਼ਰਮਾ ਨੇ ਪ੍ਰੋ. ਗੁਰਦੀਪ ਸਿੰਘ, ਨੋਡਲ ਅਫਸਰ, ਪ੍ਰੋ. ਮੋਨਿਕਾ ਭਾਟੀਆ, ਪ੍ਰੋ. ਹੀਨਾ ਬਿੰਦਲ, ਪ੍ਰੋ. ਸ਼ਮਸ਼ੇਰ ਖਾਨ, ਪ੍ਰੋ.ਗੁਰਸੇਵਕ ਸਿੰਘ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਕਸ਼ਮੀਰ ਸਿੰਘ, ਪ੍ਰੋ. ਰੁਪਿੰਦਰ ਸਿੰਘ ਅਤੇ ਸ਼੍ਰੀਮਤੀ ਬੰਦਨਾ ਦਾ ਧੰਨਵਾਦ ਕੀਤਾ। ਕਾਲਜ ਦੇ ਰਜਿਸਟਰਾਰ ਡਾ. ਸਤੀਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਅਜਿਹੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੀ ਅਕਾਦਮਿਕ ਪ੍ਰਤਿਭਾ ਸਾਬਤ ਕਰਨ ਲਈ ਪ੍ਰੇਰਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

“ਗਣਪਤੀ ਬੱਪਾ ਮੋਰਿਆ” ਦੇ ਜੈਕਾਰਿਆਂ ਨਾਲ ਜੀ.ਕੇ.ਯੂ. ਵਿਰਾਜੇ ਭਗਵਾਨ ਸ਼੍ਰੀ ਗਣੇਸ਼ ਭਗਵਾਨ

0

Bathinda News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀਆਂ ਵੱਲੋਂ ਸੁੱਖ ਸਮ੍ਰਿੱਧੀ, ਖੁਸ਼ਹਾਲੀ ਦਾ ਪ੍ਰਤੀਕ ਭਗਵਾਨ ਸ਼੍ਰੀ ਗਣੇਸ਼ ਦਾ ਜਨਮ ਦਿਹਾੜਾ ‘ਗਣੇਸ਼ ਚਤੁਰਥੀ’ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਵੱਲੋਂ ਸ਼ਰਧਾਪੂਰਵਕ ਭਗਵਾਨ ਸੰਕਟਮੋਚਕ ਸ਼੍ਰੀ ਗਣੇਸ਼ ਜੀ ਦਾ ਸਵਰੂਪ ਸਥਾਪਿਤ ਕੀਤਾ ਗਿਆ।ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਉਪ ਕੁਲਪਤੀ ਨੇ ਕਿਹਾ ਕਿ ਇਹ ਆਯੋਜਨ ਭਾਰਤ ਦੀ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ  ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਦਬੋਚਿਆ

ਉਨ੍ਹਾਂ ਵਿਦਿਆਰਥੀਆਂ ਨੂੰ ਭਗਵਾਨ ਸ਼੍ਰੀ ਗਣੇਸ ਜੀ ਤੋਂ ਪ੍ਰੇਰਣਾ ਲੈ ਕੇ ਗਿਆਨਵਾਨ ਅਤੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਵਾਲਾ ਬਣਨ ਲਈ ਪ੍ਰੇਰਿਤ ਕੀਤਾ।ਆਯੋਜਨ ਬਾਰੇ ਪ੍ਰੋ.(ਡਾ.) ਕੰਵਲਜੀਤ ਕੌਰ ਡਾਇਰੈਕਟਰ ਯੁਵਾ ਅਤੇ ਸੱਭਿਆਚਾਰ ਮਾਮਲੇ ਤੇ ਡਾ. ਲੋਕੇਂਦਰ ਕਸ਼ਅਪ ਡੀਨ ਖੇਤੀਬਾੜੀ ਨੇ ਦੱਸਿਆ ਕਿ ਇਹ ਸਮਾਰੋਹ ਪੰਜ ਦਿਨ ਚੱਲੇਗਾ, ਜਿਸ ਦੌਰਾਨ ਹਰ ਰੋਜ਼ ਵਿਦਿਆਰਥੀਆਂ ਵੱਲੋਂ ਭਜਨ, ਕੀਰਤਨ ਕੀਤਾ ਜਾਵੇਗਾ ਤੇ ਸਭਨਾਂ ਦੀ ਖੁਸ਼ਹਾਲੀ ਦੀ ਅਰਦਾਸ ਹੋਵੇਗੀ। ਸਮਾਪਨ ਸਮਾਰੋਹ ਮੌਕੇ ਮਿਤੀ 31 ਅਗਸਤ ਨੂੰ ਬੜੀ ਧੂਮਧਾਮ ਨਾਲ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਰਾਹਤ ਕੈਂਪਾਂ ਵਿੱਚ ਪਹੁੰਚ ਕੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਖੁਦ ਵੰਡ ਰਹੇ ਹਨ ਲੋਕਾਂ ਨੂੰ ਰਾਹਤ ਸਮੱਗਰੀ

0

👉ਡਿਪਟੀ ਕਮਿਸ਼ਨਰ ਨੇ ਕਿਹਾ ਸਥਿਤੀ ਕੰਟਰੋਲ ਹੇਠ ਪਰ ਲੋਕ ਨੀਵੇਂ ਥਾਵਾਂ ਤੇ ਜਾਣ ਤੋਂ ਕਰਨ ਗੁਰੇਜ
Fazilka News:ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਸਤਲੁਜ ਦਾ ਪਾਣੀ ਆਉਣ ਕਾਰਨ ਬਣੇ ਹੜ ਦੇ ਹਾਲਾਤ ਦੇ ਮੱਦੇ ਨਜ਼ਰ ਜੋ ਲੋਕ ਰਾਹਤ ਕੈਂਪਾਂ ਵਿੱਚ ਪਹੁੰਚੇ ਹਨ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੇ ਰਾਹਤ ਕੈਂਪ ਬਣਾਏ ਗਏ ਹਨ। ਉਹਨਾਂ ਨੂੰ ਰਾਹਤ ਸਮੱਗਰੀ ਦੀ ਵੰਡ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਨਿੱਜੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਗੁਰਮੀਤ ਸਿੰਘ ਦੀ ਹਾਜ਼ਰ ਰਹੇ।ਉਹਨਾਂ ਨੇ ਅੱਜ ਮੰਡੀ ਲਾਧੂਕਾ ਵਿਖੇ ਬਣੇ ਰਾਹਤ ਕੇਂਦਰ ਵਿੱਚ ਪਹੁੰਚ ਕੇ ਇੱਥੇ ਜਿੱਥੇ ਪਰਿਵਾਰਾਂ ਨੂੰ ਫੂਡ ਕਿੱਟਾਂ, ਮੱਛਰਦਾਨੀਆਂ ਤਕਸੀਮ ਕੀਤੀਆਂ ਉੱਥੇ ਹੀ ਪਰਿਵਾਰਾਂ ਨਾਲ ਪਹੁੰਚੇ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਕਿੱਟਾਂ ਉਹਨਾਂ ਬੱਚਿਆਂ ਨੂੰ ਵੰਡੀਆਂ।

ਇਹ ਵੀ ਪੜ੍ਹੋ  ਸਪੀਕਰ ਸੰਧਵਾਂ ਵੱਲੋਂ ਹੜ ਪੀੜਤਾਂ ਲਈ ਨਿੱਤ ਵਰਤੋਂ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਅਪੀਲ

ਉਹਨਾਂ ਕਿਹਾ ਕਿ ਬੱਚਿਆਂ ਦੇ ਮਨਾਂ ਵਿੱਚ ਕਿਸੇ ਪ੍ਰਕਾਰ ਦਾ ਤਨਾਵ ਪੈਦਾ ਨਾ ਹੋਵੇ ਇਸ ਲਈ ਇਹ ਕਿੱਟਾਂ ਬੱਚਿਆਂ ਨੂੰ ਇੱਥੇ ਦਿਲ ਲਗਾਉਣ ਲਈ ਵੰਡੀਆਂ ਗਈਆਂ ਹਨ ।ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਰਨਲ ਡਾਕਟਰ ਮਨਦੀਪ ਕੌਰ ਅਤੇ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਉਹਨਾਂ ਦੇ ਨਾਲ ਹਾਜ਼ਰ ਸਨ। ਇੱਥੇ ਸੰਤ ਬਾਬਾ ਸੋਹਣ ਸਿੰਘ ਖੁਸ਼ਦਿਲ ਵੀ ਲੰਗਰ ਲੈ ਕੇ ਪਹੁੰਚੇ ਅਤੇ ਲੰਗਰ ਵੀ ਵਰਤਾਇਆ ਗਿਆ।ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸੈਨੀਵਾਲਾ ਹੈਡਵਰਕਸ ਤੋਂ ਇਸ ਸਮੇਂ 2 ਲੱਖ 60 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸਰਹੱਦੀ ਪਿੰਡਾਂ ਵਿੱਚ ਕਿਸ਼ਤੀਆਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਪ੍ਰਸ਼ਾਸਨ ਦਾ ਪੂਰਾ ਰਾਬਤਾ ਹੈ ਅਤੇ ਪਿੰਡਾਂ ਤੱਕ ਵੀ ਲੋੜ ਅਨੁਸਾਰ ਮਦਦ ਮੁਹਈਆ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ  ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਦਬੋਚਿਆ

ਐਨਡੀਆਰਐਫ ਦੀਆਂ ਟੀਮਾਂ ਵੱਲੋਂ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਲੋਕਾਂ ਨੂੰ ਮਦਦ ਮੁਹਈਆ ਕਰਵਾਈ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉੱਚੀਆਂ ਥਾਵਾਂ ਤੇ ਬਣੇ ਰਹਿਣ ਅਤੇ ਪੈਦਲ ਪਾਣੀ ਦੇ ਰਸਤਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕਰਨ।ਉਨਾਂ ਆਖਿਆ ਕਿ ਕਿਸੇ ਵੀ ਸਹਾਇਤਾ ਜਾਂ ਜਾਣਕਾਰੀ ਲਈ ਜ਼ਿਲਾ ਪੱਧਰੀ ਹੜ ਕੰਟਰੋਲ ਰੂਮ ਦੇ ਨੰਬਰ 01638 262 153 ਤੇ ਸੰਪਰਕ ਕੀਤਾ ਜਾ ਸਕਦਾ ਹੈ।ਬਾਅਦ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਪਿੰਡ ਲਾਧੂਕਾ ਦੇ ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਵਿੱਚ ਬਣੇ ਰਾਹਤ ਕੈਂਪ ਦਾ ਵੀ ਦੌਰਾ ਕੀਤਾ ਅਤੇ ਇੱਥੇ ਖੁਦ ਲੰਗਰ ਅਤੇ ਫੂਡ ਕਿੱਟਾਂ ਵੰਡੀਆਂ। ਉਨਾਂ ਵੱਲੋਂ ਮੌਜਮ ਪਿੰਡ ਬਣੇ ਰਾਹਤ ਕੈਂਪ ਦਾ ਵੀ ਜਾਇਜ਼ਾ ਲਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜਲੰਧਰ ਸਥਿਤ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ ਲਈ ਡਾਇਰੈਕਟਰ ਲੈਂਡ ਰਿਕਾਰਡ ਨੋਡਲ ਅਧਿਕਾਰੀ ਤੈਨਾਤ

0

👉ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸੁਚੱਜਾ ਤਾਲਮੇਲ ਅਤੇ ਸਮਾਂਬੱਧ ਤਰੀਕੇ ਨਾਲ ਰਾਹਤ ਕਾਰਜ ਯਕੀਨੀ ਬਣਾਉਣ ਦੇ ਨਿਰਦੇਸ਼
Chandigarh News:ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਮਨਸ਼ੇ ਨਾਲ ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਲੰਧਰ ਸਥਿਤ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ ਲਈ ਡਾਇਰੈਕਟਰ ਲੈਂਡ ਰਿਕਾਰਡ ਸ. ਗੁਲਪ੍ਰੀਤ ਸਿੰਘ ਔਲਖ ਨੂੰ ਨੋਡਲ ਅਫ਼ਸਰ ਤੈਨਾਤ ਕੀਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਇਹ ਕੰਟਰੋਲ ਰੂਮ ਡਿਪਟੀ ਕਮਿਸ਼ਨਰਾਂ, ਫ਼ੌਜ ਦੇ ਅਧਿਕਾਰੀਆਂ, ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਹਰ ਸਮੇਂ ਤਾਲਮੇਲ ਕਰਕੇ ਨਿਰਵਿਘਨ ਆਫ਼ਤ ਪ੍ਰਬੰਧਨ ਪ੍ਰਕਿਰਿਆ ਅਤੇ ਰਾਹਤ ਉਪਾਅ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਝੋਕੀ ਪੂਰੀ ਤਾਕਤ; ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰੋਜ਼ਪੁਰ ਦੌਰੇ ‘ਤੇ

ਉਨ੍ਹਾਂ ਕਿਹਾ ਕਿ ਸਮਰਪਿਤ ਨੋਡਲ ਅਫ਼ਸਰ ਦੀ ਤੈਨਾਤੀ ਨਾਲ ਬਿਹਤਰ ਤਾਲਮੇਲ, ਨਿਗਰਾਨੀ, ਤੁਰੰਤ ਫ਼ੈਸਲਾ ਲੈਣਾ ਅਤੇ ਫੀਲਡ ਅਫ਼ਸਰਾਂ ਨਾਲ ਪ੍ਰਭਾਵੀ ਸੰਪਰਕ ਯਕੀਨੀ ਬਣਾਇਆ ਜਾ ਸਕੇਗਾ। ਡਾਇਰੈਕਟਰ ਲੈਂਡ ਰਿਕਾਰਡ ਇਸ ਕੰਟਰੋਲ ਰੂਮ ਦੀ ਅਹਿਮ ਕੜੀ ਦਾ ਕੰਮ ਕਰਨਗੇ, ਜੋ ਫੀਲਡ ਸਟਾਫ਼ ਅਤੇ ਸਬੰਧਤ ਅਧਿਕਾਰੀਆਂ ਨਾਲ ਨਿਰੰਤਰ ਸੰਚਾਰ ਬਣਾਈ ਰੱਖਣ ਸਣੇ ਸਮਾਂਬੱਧ ਢੰਗ ਨਾਲ ਕਾਰਵਾਈ ਅਮਲ ਵਿੱਚ ਲਿਆਉਣ ਲਈ ਸੂਬਾ ਸਰਕਾਰ ਨੂੰ ਨਿਯਮਤ ਅਪਡੇਟ ਦੇਣਗੇ। ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਨੋਡਲ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸੁਚੱਜਾ ਤਾਲਮੇਲ ਅਤੇ ਸਮਾਂਬੱਧ ਤਰੀਕੇ ਨਾਲ ਰਾਹਤ ਕਾਰਜ ਯਕੀਨੀ ਬਣਾਉਣ।

ਇਹ ਵੀ ਪੜ੍ਹੋ  ਸਪੀਕਰ ਸੰਧਵਾਂ ਵੱਲੋਂ ਹੜ ਪੀੜਤਾਂ ਲਈ ਨਿੱਤ ਵਰਤੋਂ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਅਪੀਲ

ਦੱਸ ਦੇਈਏ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸਰਕਟ ਹਾਊਸ, ਜਲੰਧਰ ਵਿਖੇ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ (ਫੋਨ ਨੰਬਰ: 0181-2240064) ਸਥਾਪਤ ਕੀਤਾ ਗਿਆ ਸੀ, ਜੋ ਹੜ੍ਹ ਨਾਲ ਸਬੰਧਤ ਐਮਰਜੈਂਸੀ ਦੌਰਾਨ ਤੁਰੰਤ ਪ੍ਰਤੀਕਿਰਿਆ ਅਤੇ ਤਾਲਮੇਲ ਯਕੀਨੀ ਬਣਾਉਣ ਲਈ ਦਿਨ-ਰਾਤ ਕਾਰਜਸ਼ੀਲ ਹੈ।ਇਹ ਕੰਟਰੋਲ ਰੂਮ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੌਜੀ ਵਿਭਾਗ ਦੇ ਮੰਤਰੀ ਸ੍ਰੀ ਅਮਨ ਅਰੋੜਾ ਦੀ ਸਿੱਧੀ ਨਿਗਰਾਨੀ ਹੇਠ ਕਾਰਜਸ਼ੀਲ ਹੈ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਇਸ ਕੰਟਰੋਲ ਰੂਮ ਦੇ ਕੰਮਕਾਜ ਨੂੰ ਪ੍ਰਭਾਵੀ ਢੰਗ ਨਾਲ ਯਕੀਨੀ ਬਣਾਉਣ ਲਈ ਪੂਰਨ ਸਹਿਯੋਗ ਕਰ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਦਬੋਚਿਆ

0

Bathinda News:“ਯੁੱਧ ਨਸ਼ਿਆਂ ਵਿਰੁੱਧ” ਵਿੱਢੀ ਗਈ ਮੁਹਿੰਮ ਤਹਿਤ ਅਮਨੀਤ ਕੌਂਡਲ ਐਸ.ਐੱਸ.ਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ,ਨਰਿੰਦਰ ਸਿੰਘ, ਐਸ.ਪੀ ਸਿਟੀ ਬਠਿੰਡਾ ਦੀ ਨਿਗਰਾਨੀ ਵਿੱਚ ਸੰਦੀਪ ਸਿੰਘ ਭਾਟੀ,ਡੀ.ਐੱਸ.ਪੀ ਸਿਟੀ-1 ਬਠਿੰਡਾ ਦੀ ਅਗਵਾਈ ਵਿੱਚ ਥਾਣਾ ਕੈਨਾਲ ਕਲੋਨੀ ਬਠਿੰਡਾ ਪੁਲਿਸ ਪਾਰਟੀ ਵੱਲੋ ਮਿਤੀ 27-08-2025 ਨੂੰ ਐਸ.ਆਈ. ਹਰਜੀਵਨ ਸਿੰਘ ਮੁੱਖ ਅਫਸਰ ਥਾਣਾ ਕੈਨਾਲ ਕਲੋਨੀ ਵੱਲੋ ਸਮੇਤ ਪੁਲਿਸ ਪਾਰਟੀ ਦੇ ਬਹਿਮਣ ਪੁਲ ਸਰਹਿੰਦ ਨਹਿਰ ਪਰ ਨਾਕਾਬੰਦੀ ਕੀਤੀ ਹੋਈ ਸੀ

ਇਹ ਵੀ ਪੜ੍ਹੋ  10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ੍ਹ ਸੁਪਰਡੈਂਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਜਿਸ ਦੌਰਾਨ ਰਿੰਗ ਰੋਡ ਵੱਲੋ ਆ ਰਹੇ ਇੱਕ ਐਕਟਿਵਾ ਸਕੂਟਰੀ ਨੰਬਰੀ PB 03 AL 4322 ਪਰ ਸਵਾਰ ਵਿਅਕਤੀ ਰਾਹੁਲ ਪੁੱਤਰ ਰਾਮਧਾਰੀ ਵਾਸੀ ਮਕਾਨ ਨੰਬਰ 29307/B ਗਲੀ ਨੰਬਰ 06,ਪਰਸਰਾਮ ਨਗਰ ਬਠਿੰਡਾ ਨੂੰ ਸ਼ੱਕ ਦੀ ਬਿਨਾਂਹ ਪਰ ਕਾਬੂ ਕੀਤਾ ਅਤੇ ਮੌਕਾ ਪਰ ਸ੍ਰੀ ਸੰਦੀਪ ਸਿੰਘ ਉਪ ਕਪਤਾਨ ਪੁਲਿਸ ਸਿਟੀ-1 ਬਠਿੰਡਾ ਪੁਹੰਚੇ ਜਿਹਨਾਂ ਦੀ ਹਾਜਰੀ ਵਿੱਚ ਇਸ ਵਿਅਕਤੀ ਦੇ ਕਬਜਾ ਵਿਚਲੀ ਐਕਟਿਵਾ ਵਿੱਚੋ 505 ਗਰਾਮ ਹੈਰੋਇੰਨ ਬਰਾਮਦ ਕੀਤੀ।

ਇਹ ਵੀ ਪੜ੍ਹੋ  ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ

ਜ਼ੋ ਦੌਰਾਨੇ ਤਫਤੀਸ ਮੁਕੱਦਮਾ ਹਜਾ ਵਿੱਚ ਦੋਸ਼ੀ ਰਾਹੁਲ ਉਕਤ ਦੀ ਪੁੱਛਗਿੱਛ ਤੋ ਬਾਅਦ ਇਸਾਂਤ ਕੁਮਾਰ ਉਰਫ ਇਸੂ ਵਾਸੀ ਗਲੀ ਨੰਬਰ 2 ਜਨਤਾ ਨਗਰ ਬਠਿੰਡਾ ਨੂੰ ਰਾਹੀ ਰਪਟ ਨੰਬਰ 29 ਮਿਤੀ 27-08-25 ਦੋਸ਼ੀ ਨਾਮਜਦ ਕਰਕੇ ਮੁਕੱਦਮਾ ਹਜਾ ਵਿੱਚ ਵਾਧਾ ਜੁਰਮ 29/61/85 ਐਨ.ਡੀ.ਪੀ.ਐਸ.ਐਕਟ ਦਾ ਕੀਤਾ ਗਿਆ। ਜੋ ਰਾਹੁਲ ਉਕਤ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜੋ ਇਸਾਂਤ ਉਰਫ ਇਸੂ ਐਨ.ਡੀ.ਪੀ.ਐਸ ਐਕਟ ਦੇ ਕੇਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਸਜਾ ਕੱਟ ਰਿਹਾ ਹੈ, ਜਿਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ

0

Punjab News : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ । ਸਮਰਾਲਾ ਅਦਾਲਤ ਨੇ ਓਹਨਾ ਨੂੰ 2 ਸਤੰਬਰ ਨੂੰ ਪੇਸ਼ ਹੋਣ ਦੇ ਸੰਮਨ ਕਿਤੇ ਜਾਰੀ ।ਗੁਰੂ ਰੰਧਾਵਾ ਨੇ ਆਪਣੇ ਨਵੇਂ ਗੀਤ ‘ਸਿਰਾ’ ਦੀ ਇਕ ਲਾਈਨ ਵਿੱਚ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜਿਸ ਕਰਕੇ ਓਹਨਾ ਨੂੰ ਤਲਬ ਕੀਤਾ ਗਿਆ ਹੈ । ਸਮਰਾਲਾ ਨੇੜਲੇ ਪਿੰਡ ਬਰਮਾ ਦੇ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ਼ ਕਰਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ । ਵਿਅਕਤੀ ਨੇ ਇੰਨ੍ਹਾ ਇਤਰਾਜ਼ਯੋਗ ਸ਼ਬਦਾਂ ਲਈ ਗਾਇਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ ।

ਇਹ ਵੀ ਪੜ੍ਹੋ :CM ਮਾਨ ਦਾ ਫ਼ਿਰੋਜ਼ਪੁਰ ਦੌਰਾ, ਹੜ੍ਹ ਪ੍ਰਭਵਿਤਾਂ ਨਾਲ ਕਰਨਗੇ ਮੁਲਾਕਾਤ

ਵਿਅਕਤੀ ਨੇ ਕਿਹਾ ਕਿ ਸਾਡੇ ਵੱਲੋਂ ਇਨ੍ਹਾਂ ਲਾਈਨਾਂ ਤੇ ਇਤਰਾਜ਼ ਜ਼ਾਹਿਰ ਕਰਦਿਆਂ ਇਹ ਜ਼ਾਹਿਰ ਕਰਦਿਆਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁੜ੍ਹਤੀ ਸ਼ਬਦ ਨੂੰ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ।ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਿ ਬਰਮਾ ਦੇ ਇਕ ਵਿਅਕਤੀ ਦੀ ਸ਼ਿਕਾਇਤ ਦਰਜ਼ ਹੋਣ ਤੋਂ ਬਾਅਦ ਗਾਇਕ ਗੁਰੂ ਰੰਧਾਵਾ ਖਿਲਾਫ ਕਾਨੂੰਨੀ ਐਕਸ਼ਨ ਲੈ ਲਿਆ ਗਿਆ ਹੈ ਕਿਉਂਕਿ ਓਹਨਾ ਨੇ ਆਪਣੇ ਗੀਤ ‘ਸਿਰਾ’ ਵਿੱਚ ‘ਜ਼ੰਮਿਆਂ ਨੂੰ ਗੁੜ੍ਹਤੀ ਵਿੱਚ ਮਿਲਦੀ ਅਫੀਮ ਹੈ’ ਇਹ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ ।

ਸਪੀਕਰ ਸੰਧਵਾਂ ਵੱਲੋਂ ਹੜ ਪੀੜਤਾਂ ਲਈ ਨਿੱਤ ਵਰਤੋਂ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਅਪੀਲ

0

👉ਆਪਣੀ ਇਕ ਮਹੀਨੇ ਦੀ ਤਨਖਾਹ ਅਤੇ 10 ਲੱਖ ਰੁਪਏ ਡੀਜ਼ਲ ਸੇਵਾ ਲਈ ਦੇਣ ਦਾ ਐਲਾਨ
Kotkapura News:ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿਣ ਵਾਲੀਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਰਗੀਆਂ ਅਨੇਕਾਂ ਸੰਸਥਾਵਾਂ/ਜਥੇਬੰਦੀਆਂ ਨਾਲ ਜੁੜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਹੜ ਪੀੜਤਾਂ ਦੀ ਮੱਦਦ ਵਾਲੇ ਸੇਵਾ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਹੈ। ਸਪੀਕਰ ਸੰਧਵਾਂ ਨੇ ਆਖਿਆ ਕਿ ਦੁੱਖ ਦੀ ਘੜੀ ਵਿੱਚ ਕਿਸੇ ਦੀ ਬਾਂਹ ਫੜਨ ਦੀ ਪ੍ਰੇਰਨਾ ਸਾਡੇ ਗੁਰੂਆਂ ਤੋਂ ਮਿਲਦੀ ਰਹੀ ਹੈ, ਇਸੇ ਪ੍ਰੇਰਨਾ ਸਹਿਤ ਪੰਜਾਬ ਦੇ ਕਾਫੀ ਹਿੱਸਿਆਂ ਵਿੱਚ ਹੜ ਆਉਣ ਕਰਕੇ ਉੱਥੋਂ ਦੀ ਵਸੋਂ, ਇਨਸਾਨੀ ਜੀਵ, ਜਾਨਵਰ, ਫਸਲਾਂ ਸਮੇਤ ਹਰ ਤਰ੍ਹਾਂ ਦੀ ਬਨਸਪਤੀ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ  CM ਮਾਨ ਦਾ ਫ਼ਿਰੋਜ਼ਪੁਰ ਦੌਰਾ, ਹੜ੍ਹ ਪ੍ਰਭਵਿਤਾਂ ਨਾਲ ਕਰਨਗੇ ਮੁਲਾਕਾਤ

ਸਪੀਕਰ ਸੰਧਵਾਂ ਨੇ ਹੜ ਪੀੜਤਾਂ ਦੀ ਸਹਾਇਤਾ ਲਈ ਤਿਲਫੁਲ ਯੋਗਦਾਨ ਪਾਉਣ ਵਾਸਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸੁਹਿਰਦ ਸੱਜਣਾ ਨੂੰ ਅਪੀਲ ਕੀਤੀ ਹੈ ਕਿ ਉਹ 2 ਸਤੰਬਰ ਦਿਨ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਰਾਸ਼ਨ, ਦਵਾਈਆਂ, ਪਾਣੀ, ਪਸ਼ੂਆਂ ਲਈ ਅਚਾਰ, ਫੀਡ, ਆਟਾ ਥੈਲੀਆਂ, ਦਾਲਾਂ ਸਮੇਤ ਜਿਸ ਤਰ੍ਹਾਂ ਦਾ ਵੀ ਕੋਈ ਯੋਗਦਾਨ ਪਾ ਸਕਦਾ ਹੈ, ਜਰੂਰ ਪਾਵੇ। ਉਹਨਾ ਦੱਸਿਆ ਕਿ ਸੇਵਾ ਕਾਰਜਾਂ ਲਈ ਯੋਗਦਾਨ ਪਾਉਣ ਅਤੇ ਵਲੰਟੀਅਰ ਤੌਰ ’ਤੇ ਸੇਵਾ ਲਈ ਜਾਣ ਵਾਸਤੇ ਸ੍ਰ. ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ (98142-26862) ਅਤੇ ਸ੍ਰ ਮੇਹਰ ਸਿੰਘ ਚੰਨੀ (95011-00225) ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ  ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕਾਰਜਸ਼ੀਲ, ਲੋਕ ਹੰਗਾਮੀ ਹਾਲਾਤ ‘ਚ ਤੁਰੰਤ ਸੰਪਰਕ ਕਰਨ: ਬਰਿੰਦਰ ਕੁਮਾਰ ਗੋਇਲ

ਚੇਅਰਮੈਨ ਗੁਰਮੀਤ ਸਿੰਘ ਅਤੇ ਮੇਹਰ ਸਿੰਘ ਚੰਨੀ ਨੇ ਦੱਸਿਆ ਕਿ ਸਪੀਕਰ ਸੰਧਵਾਂ ਵੱਲੋਂ ਪਹਿਲਾਂ ਕੀਤੇ ਐਲਾਨ ਅਨੁਸਾਰ ਦਰਿਆ ਦੇ ਨਾਲ ਲੱਗਦੇ ਬੰਨ੍ਹਾਂ ਨੂੰ ਮਜਬੂਤ ਕਰਨ ਲਈ ਡੀਜ਼ਲ ਸੇਵਾ ਵਾਸਤੇ 10 ਲੱਖ ਰੁਪਏ ਦੀ ਰਕਮ ਭੇਜੀ ਜਾ ਚੁੱਕੀ ਹੈ ਤੇ ਉਹ ਫਿਰ ਵੀ ਹੜ ਪੀੜਤ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹੋਏ ਬਕਾਇਦਾ ਟੀਮਾ ਦਾ ਗਠਨ ਕਰ ਰਹੇ ਹਨ, ਜੋ ਨਿੱਤ ਵਰਤੋਂ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਹੜ ਪੀੜਤਾਂ ਨੂੰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

CM ਮਾਨ ਦਾ ਫ਼ਿਰੋਜ਼ਪੁਰ ਦੌਰਾ, ਹੜ੍ਹ ਪ੍ਰਭਵਿਤਾਂ ਨਾਲ ਕਰਨਗੇ ਮੁਲਾਕਾਤ

0

Punjab News : ਪੰਜਾਬ ਵਿੱਚ ਚੱਲ ਰਹੇ ਹੜ੍ਹਾਂ ਦੇ ਸੰਕਟ ਦੇ ਦੌਰਾਨ CM ਭਗਵੰਤ ਮਾਨ ਐਕਸ਼ਨ ਮੋਡ ਵਿੱਚ ਹਨ । ਉਹ ਪੰਜਾਬ ਵਿੱਚ ਚੱਲ ਰਹੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਫ਼ਿਰੋਜ਼ਪੁਰ ਜਾਣਗੇ ਅਤੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ, ਰਾਹਤ ਅਤੇ ਬਚਾਅ ਦੇ ਕੰਮਾ ਦਾ ਜ਼ਾਇਜਾ ਲੈਣਗੇ ਅਤੇ ਰਾਹਤ ਕੇਂਦਰ ਵਿੱਚ ਜਿਹੜੇ ਲੋਕ ਰੁਕੇ ਹੋਏ ਹਨ ਉਹਨਾਂ ਨਾਲ ਵੀ ਮੁਲਾਕਾਤ ਕਰਨਗੇ । CM ਮਾਨ ਅੱਜ ਦੁਪਹਿਰ 12 ਵਜੇ ਤੱਕ ਉੱਥੇ ਪਹੁੰਚਣਗੇ ।

ਇਹ ਵੀ ਪੜ੍ਹੋ :ਬਸ ਇਸ ਤਰੀਕ ਤੱਕ ਲੈ ਸਕਦੇ ਹੋ ਵਨ ਟਾਈਮ ਸੈਟਲਮੈਂਟ (OTS) ਸਕੀਮ ਦਾ ਲਾਭ

ਫਿਰੋਜ਼ਪੁਰ ਵਿੱਚ ਸਰਹਿੰਦ ਨਹਿਰ ‘ਤੇ ਬਣਿਆ ਹੋਇਆ ਪੁੱਲ ਟੁੱਟਣ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ । ਬੀਤੇ ਦਿਨ ਹੀ CM ਮਾਨ ਨੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ । ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਹੈਲੀਕਾਪਟਰ ਵੀ ਉਥੇ ਹੀ ਚਾੜ ਦਿੱਤਾ ਤਾਜੋਂ ਲੋਕਾਂ ਨੂੰ ਬਚਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ । ਪੰਜਾਬ ਵਿੱਚ ਸਤਲੁਜ ਬਿਆਸ ਤੇ ਰਾਵੀ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੋਸ਼ਿਆਰਪੁਰ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਤੇ ਫਾਜ਼ਿਲਕਾ ਜਿਲ੍ਹਿਆਂ ਦੇ 200 ਤੋਂ ਵੱਧ ਪਿੰਡ ਹੁਣ ਤੱਕ ਡੁੱਬ ਚੁੱਕੇ ਹਨ । NDRF, SDRF ਤੇ ਸੈਨਾ ਇੱਥੇ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ ।

ਬਸ ਇਸ ਤਰੀਕ ਤੱਕ ਲੈ ਸਕਦੇ ਹੋ ਵਨ ਟਾਈਮ ਸੈਟਲਮੈਂਟ (OTS) ਸਕੀਮ ਦਾ ਲਾਭ

ਚੰਡੀਗੜ੍ਹ: ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ (OTS) ਸਕੀਮ 31 ਅਗਸਤ ਨੂੰ ਖਤਮ ਹੋ ਜਾਵੇਗੀ। ਇਸ ਸਕੀਮ ਤਹਿਤ ਬਿਨਾਂ ਜੁਰਮਾਨੇ ਅਤੇ ਵਿਆਜ ਦੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦਾ ਆਖਰੀ ਮੌਕਾ ਹੈ। 1.1 ਲੱਖ ਵਪਾਰਕ ਅਤੇ ਉਦਯੋਗਿਕ ਜਾਇਦਾਦਾਂ ਦਾ ਪ੍ਰਾਪਰਟੀ ਟੈਕਸ ਅਜੇ ਵੀ ਬਕਾਇਆ ਹੈ।

MLA ਨੇ ਕੰਮ ‘ਚ ਲਾਪਰਵਾਹੀ ਕਰਨ ਵਾਲੇ ਅਫ਼ਸਰ ਨੂੰ ਕੀਤਾ ਮੁਅਤਲ

ਸਿਰਫ਼ 35 ਹਜ਼ਾਰ ਵੱਡੇ ਅਤੇ ਦਰਮਿਆਨੇ ਜਾਇਦਾਦ ਮਾਲਕਾਂ ਦੇ 580 ਕਰੋੜ ਬਕਾਇਆ ਹਨ, ਜਿਨ੍ਹਾਂ ਵਿੱਚੋਂ 13 ਨਗਰ ਨਿਗਮਾਂ ਦੇ ਵੱਡੀਆਂ ਵਪਾਰਕ ਜਾਇਦਾਦਾਂ ਦੇ 200 ਕਰੋੜ ਬਕਾਇਆ ਹਨ। ਜਨਤਾ ਦੀ ਸਹੂਲਤ ਲਈ ਸੁਵਿਧਾ ਕੇਂਦਰ 30-31 ਅਗਸਤ ਨੂੰ ਖੁੱਲ੍ਹੇ ਰਹਿਣਗੇ। ਸਰਕਾਰ ਦਾ ਸਪੱਸ਼ਟ ਸੰਦੇਸ਼ – OTS ਦੀ ਆਖਰੀ ਮਿਤੀ ਤੋਂ ਬਾਅਦ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Our Visitor

1907441